ੴ

ਸਿੱਖਬਾਣੀ · SikhBani

Ang 122

Sri Guru Granth Sahib · Raag Maajh · 3 shabads, 44 lines
Translations
Shabad Guru Amardas Ji Raag Maajh continued from Ang 121

ਮਾਇਆ ਮੋਹੁ ਇਸੁ ਮਨਹਿ ਨਚਾਏ; ਅੰਤਰਿ ਕਪਟੁ ਦੁਖੁ ਪਾਵਣਿਆ ॥੪॥

maaeaa mohu is maneh nachaae; antar kapatt dukh paavaniaa |4|

Sant Singh KhalsaThe love of Maya makes this mind dance, and the deceit within makes people suffer in pain. ||4||
Manmohan SinghThe love of valuables makes this mind dance and the deceit of heart causes man to suffer agony.
Manmohan Singh (Punjabi)ਪਦਾਰਥਾਂ ਦੀ ਪ੍ਰੀਤ ਇਸ ਮਨੂਏ ਨੂੰ ਨਚਾਉਂਦੀ ਹੈ ਤੇ ਦਿਲ ਦੀ ਮੱਕਾਰੀ ਦੇ ਕਾਰਨ ਬੰਦਾ ਤਕਲੀਫ ਉਠਾਉਂਦਾ ਹੈ।
Fareedkot Teekaਜੋ ਇਸ ਮਨ ਕੋ ਮਾਇਆ ਕੇ ਮੋਹਿ ਕਰ ਨਚਾਵਤਾ ਹੈ ਔਰ ਰਿਦੇ ਮੇਂ ਕਪਟ ਹੈ, ਸੋ ਦੁਖ ਪਾਵਤਾ ਹੈ॥੪॥
Prof. Sahib Singhਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ। (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੁੱਖ ਪਾਂਦਾ ਹੈ ॥੪॥

ਪਦ ਅਰਥ ਮਨਹਿ = ਮਨ ਨੂੰ। ਕਪਟੁ = ਛਲ, ਠੱਗੀ ॥੪॥

SikhNet (Spanish)Bailará al son de la lujuria y de la Maya; y en su propio engaño sufrirá dolor.(4)

ਗੁਰਮੁਖਿ ਭਗਤਿ; ਜਾ ਆਪਿ ਕਰਾਏ ॥

guramukh bhagat; jaa aap karaae |

Sant Singh KhalsaWhen the Lord inspires one to become Gurmukh, and perform devotional worship,
Manmohan SinghWhen through the Guru, God Himself causes the man to perform His service,
Manmohan Singh (Punjabi)ਜਦ ਗੁਰਾਂ ਦੇ ਰਾਹੀਂ, ਵਾਹਿਗੁਰੂ ਖੁਦ ਆਪਣੀ ਸੇਵਾ ਬੰਦੇ ਪਾਸੋਂ ਕਰਵਾਉਂਦਾ ਹੈ,
Fareedkot Teekaਗੁਰੋਂ ਦੁਆਰਾ ਭਗਤੀ ਤਬ ਹੋਤੀ ਹੈ, ਜਬ ਆਪ ਪਰਮੇਸ੍ਵਰ ਕਰਾਵਤਾ ਹੈ॥
Prof. Sahib Singhਜਦੋਂ ਪਰਮਾਤਮਾ ਆਪ ਕਿਸੇ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਉਸ ਪਾਸੋਂ ਆਪਣੀ ਭਗਤੀ ਕਰਾਂਦਾ ਹੈ,

ਪਦ ਅਰਥ ਜਾ = ਜਦੋਂ। ਗੁਰਮੁਖਿ = ਗੁਰੂ ਦੇ ਸਨਮੁੱਖ ਰੱਖ ਕੇ।

SikhNet (Spanish)Alabanza es esa que el Devoto hace según sea la Voluntad del Señor,

ਤਨੁ ਮਨੁ ਰਾਤਾ; ਸਹਜਿ ਸੁਭਾਏ ॥

tan man raataa; sehaj subhaae |

Sant Singh Khalsathen his body and mind are attuned to His Love with intuitive ease.
Manmohan Singhhis body and soul are naturally imbued with the love of Him.
Manmohan Singh (Punjabi)ਤਾਂ ਉਸ ਦੀ ਦੇਹਿ ਤੇ ਆਤਮਾ ਨਿਰਯਤਨ ਹੀ ਉਸ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ।
Fareedkot Teekaਤਿਨ ਕਾ ਤਨ ਮਨ ਨਿਰਜਤਨ ਹੀ ਰਾਤਾ ਹੈ॥
Prof. Sahib Singhਤਾਂ ਉਸ ਦਾ ਮਨ ਉਸ ਦਾ ਤਨ (ਭਾਵ, ਹਰੇਕ ਗਿਆਨ-ਇ੍ਰੰਦਾ) ਆਤਮਕ ਅਡੋਲਤਾ ਵਿਚ ਪ੍ਰਭੂ-ਚਰਨਾਂ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਰਾਤਾ = ਰੰਗਿਆ ਹੋਇਆ, ਮਸਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੁੱਚੇ ਪ੍ਰੇਮ ਵਿਚ।

SikhNet (Spanish)esa, en donde su cuerpo y mente se funden intuitivamente en Su Amor.

ਬਾਣੀ ਵਜੈ. ਸਬਦਿ ਵਜਾਏ; ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥

baanee vajai. sabad vajaae; guramukh bhagat thaae paavaniaa |5|

Sant Singh KhalsaThe Word of His Bani vibrates, and the Word of His Shabad resounds, for the Gurmukh whose devotional worship is accepted. ||5||
Manmohan SinghThe service of the pious person within whom the Gurbani resounds and celestial strain plays gains acceptance.
Manmohan Singh (Punjabi)ਪਵਿੱਤ੍ਰ ਪੁਰਸ਼, ਜਿਸ ਦੇ ਅੰਦਰ ਗੁਰਬਾਣੀ ਗੂੰਜਦੀ ਤੇ ਬੈਕੁੰਠੀ ਕੀਰਤਨ ਹੁੰਦਾ ਹੈ, ਦੀ ਸੇਵਾ ਕਬੂਲ ਹੋ ਜਾਂਦੀ ਹੈ।
Fareedkot Teekaਜੋ ਸਬਦ ਕੋ (ਵਜਾਏ) ਜਪਤੇ ਹੈਂ ਤਿਨ ਕੇ ਜਸ ਕੀ ਬਾਣੀ (ਵਜੈ) ਪ੍ਰਗਟ ਹੋਤੀ ਹੈ, ਪੁਨਾ ਤਿਨ ਗੁਰਮੁਖੋਂ ਕੀ ਭਗਤੀ ਥਾਇ ਪੜੀ ਹੈ ਅਰਥਾਤ ਸਫਲ ਹੋਤੀ ਹੈ॥੫॥
Prof. Sahib Singhਉਸ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ ਵਜਾਂਦਾ ਹੈ। ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪਰਵਾਨ ਕਰਦਾ ਹੈ ॥੫॥

ਪਦ ਅਰਥ ਵਜੈ = ਪ੍ਰਭਾਵ ਪਾਂਦੀ ਹੈ। ਵਜਾਏ = (ਸਿਫ਼ਤਿ-ਸਾਲਾਹ ਦਾ ਵਾਜਾ) ਵਜਾਂਦਾ ਹੈ। ਥਾਇ ਪਾਵਣਿਆ = ਕਬੂਲ ਕਰਦਾ ਹੈ ॥੫॥

SikhNet (Spanish)En él resuena la Palabra del Shabd y canta nada más que la Palabra; tal Alabanza es aprobada por el Señor. (5)

ਬਹੁ ਤਾਲ ਪੂਰੇ; ਵਾਜੇ ਵਜਾਏ ॥

bahu taal poore; vaaje vajaae |

Sant Singh KhalsaOne may beat upon and play all sorts of instruments,
Manmohan SinghAn apostate beats time and plays upon many musical instruments,
Manmohan Singh (Punjabi)ਅਧਰਮੀ ਸੁਰਤਾਲ ਮਿਲਾਉਂਦਾ ਹੈ ਅਤੇ ਘਣੇ ਸੰਗੀਤਕ ਸਾਜ਼ ਵਜਾਉਂਦਾ ਹੈ,
Fareedkot Teekaਮਨਮੁਖ ਬਹੁਤ ਤਾਲ ਪੂਰਤੇ ਹੈਂ ਔਰ ਵਾਜੇ ਵਜਾਵਤੇ ਹੈਂ॥
Prof. Sahib Singhਪਰ ਜੇਹੜਾ ਭੀ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ,

ਪਦ ਅਰਥ ਬਹੁ = ਬਹੁਤੇ।

SikhNet (Spanish)Nadie escucha tal mezcolanza

ਨਾ ਕੋ ਸੁਣੇ; ਨ ਮੰਨਿ ਵਸਾਏ ॥

naa ko sune; na man vasaae |

Sant Singh Khalsabut no one will listen, and no one will enshrine it in the mind.
Manmohan Singhbut none hears of enshrines them in mind.
Manmohan Singh (Punjabi)ਪ੍ਰੰਤੂ ਨਾਂ ਕੋਈ ਉਨ੍ਹਾਂ ਨੂੰ ਸਰਵਣ ਕਰਦਾ ਤੇ ਨਾਂ ਹੀ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਨਾ ਕੋਈ ਮਹਾਤਮਾ ਜਨ ਵਿਖੇ ਵਾਜਿਓਂ ਕੋ ਸੁਨਤਾ ਹੈ ਅਰ ਨਾ ਮਨ ਮੇਂ ਵਸਾਵਤਾ ਹੈ॥
Prof. Sahib Singhਉਹ (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਨਾਹ ਹੀ ਸੁਣਦਾ ਹੈ ਤੇ ਨਾਹ ਹੀ ਆਪਣੇ ਮਨ ਵਿਚ ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)y nadie la puede elevar en su mente

ਮਾਇਆ ਕਾਰਣਿ ਪਿੜ ਬੰਧਿ ਨਾਚੈ; ਦੂਜੈ ਭਾਇ ਦੁਖੁ ਪਾਵਣਿਆ ॥੬॥

maaeaa kaaran pirr bandh naachai; doojai bhaae dukh paavaniaa |6|

Sant Singh KhalsaFor the sake of Maya, they set the stage and dance, but they are in love with duality, and they obtain only sorrow. ||6||
Manmohan SinghFor the sake of mammon he sets a stage and dances. Through duality he suffers agony.
Manmohan Singh (Punjabi)ਪੈਸੇ ਟੁੱਕਰ ਦੀ ਖਾਤਰ ਅਖਾੜਾ ਬਣਾ ਕੇ ਉਹ ਲਿਰਤਕਾਰੀ ਕਰਦਾ ਹੈ। ਦਵੈਤ-ਭਾਵ ਦੇ ਰਾਹੀਂ ਉਹ ਤਕਲੀਫ ਉਠਾਉਂਦਾ ਹੈ।
Fareedkot Teekaਜੋ ਮਾਇਆ ਕੇ ਵਾਸਤੇ ਅਖਾੜਾ ਬਾਂਧ ਕਰ ਨਾਚਤੇ ਹੈਂ, ਸੋ ਦ੍ਵੈਤ ਭਾਵ ਕਰ ਦੁਖ ਹੀ ਪਾਵਤੇ ਹੈਂ॥੬॥
Prof. Sahib Singhਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ। ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ॥੬॥

ਪਦ ਅਰਥ ਬੰਧਿ = ਬੰਨ੍ਹ ਕੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ ॥੬॥

SikhNet (Spanish)si uno trata de bailar al son de la Maya; entonces la dualidad lo conduce a la tristeza. (6)

ਜਿਸੁ ਅੰਤਰਿ ਪ੍ਰੀਤਿ ਲਗੈ; ਸੋ ਮੁਕਤਾ ॥

jis antar preet lagai; so mukataa |

Sant Singh KhalsaThose whose inner beings are attached to the Lord's Love are liberated.
Manmohan SinghHe whose heart is imbued with the Lord's love, is emancipated.
Manmohan Singh (Punjabi)ਜਿਸ ਦਾ ਦਿਲ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆਂ ਹੈ ਉਹ ਬੰਦ ਖਲਾਸ ਹੈ।
Fareedkot Teekaਜਿਸ ਕੇ ਰਿਦੇ ਮੇਂ ਪ੍ਰੀਤੀ ਲਾਗਤੀ ਹੈ, ਸੋ ਮੁਕਤ ਸ੍ਵਰੂਪ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।

ਪਦ ਅਰਥ ਮੁਕਤਾ = ਮਾਇਆ ਦੇ ਬੰਧਨਾਂ ਤੋਂ ਸੁਤੰਤਰ।

SikhNet (Spanish)Aquél que goza del Amor del Señor es redimido;

ਇੰਦ੍ਰੀ ਵਸਿ; ਸਚ ਸੰਜਮਿ ਜੁਗਤਾ ॥

eindree vas; sach sanjam jugataa |

Sant Singh KhalsaThey control their sexual desires, and their lifestyle is the self-discipline of Truth.
Manmohan SinghBy controlling his sex-organ the mortal finds the way to truth and self0restraint.
Manmohan Singh (Punjabi)ਆਪਣੇ ਭੋਗ-ਅੰਗ ਨੂੰ ਕਾਬੂ ਕਰਕੇ ਪ੍ਰਾਣੀ ਸੱਚ ਤੇ ਸਵੈ-ਕਾਬੂ ਦੇ ਰਸਤੇ ਨੂੰ ਪਾ ਲੈਂਦਾ ਹੈ।
Fareedkot Teekaਇੰਦ੍ਰੀਓਂ ਕੋ ਅਧੀਨ ਕਰ ਸਚ ਸੰਜਮ ਸੰਜੁਗਤ ਹੂਆ ਹੈ॥
Prof. Sahib Singhਉਹ ਆਪਣੀਆਂ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੇ ਸੰਜਮ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਵਸਿ = ਵੱਸ ਵਿਚ। ਸੰਜਮਿ = ਸੰਜਮ ਵਿਚ। ਜੁਗਤਾ = ਜੁੜਿਆ ਹੋਇਆ; ਟਿਕਿਆ ਹੋਇਆ।

SikhNet (Spanish)él conquista su ego y la Disciplina de la Verdad se vuelve el Sendero de su vida.

ਗੁਰ ਕੈ ਸਬਦਿ ਸਦਾ ਹਰਿ ਧਿਆਏ; ਏਹਾ ਭਗਤਿ ਹਰਿ ਭਾਵਣਿਆ ॥੭॥

gur kai sabad sadaa har dhiaae; ehaa bhagat har bhaavaniaa |7|

Sant Singh KhalsaThrough the Word of the Guru's Shabad, they meditate forever on the Lord. This devotional worship is pleasing to the Lord. ||7||
Manmohan SinghUnder the Guru's instruction he ever meditates on God. This devotion is pleasing to Him.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਉਹ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਇਹ ਅਨੁਰਾਗ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।
Fareedkot Teekaਗੁਰੋਂ ਕੇ ਉਪਦੇਸ ਸੇ ਸਦਾ ਹਰੀ ਕੋ ਧਿਆਵਤਾ ਹੈ, ਏਹੀ ਭਗਤੀ ਹਰੀ ਕੋ ਭਾਵਤੀ ਹੈ॥੭॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ ਜੇਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ ॥੭॥
SikhNet (Spanish)A través del Guru, él vive siempre en Dios; ésta es la Alabanza que le place a mi Señor. (7)

ਗੁਰਮੁਖਿ ਭਗਤਿ; ਜੁਗ ਚਾਰੇ ਹੋਈ ॥

guramukh bhagat; jug chaare hoee |

Sant Singh KhalsaTo live as Gurmukh is devotional worship, throughout the four ages.
Manmohan SinghIt is by the Guru's instruction that the Lord's devotional service is obtained in the four ages.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਹੀ ਚੌਹਾਂ ਯੁਗਾਂ ਅੰਦਰ ਸਾਹਿਬ ਦੀ ਪ੍ਰੇਮ-ਮਈ ਸੇਵਾ ਪਰਾਪਤ ਹੁੰਦੀ ਹੈ।
Fareedkot Teekaਚਾਰੋਂ ਜੁਗੁ ਮੇਂ ਗੁਰੋਂ ਦੁਆਰੇ ਹੀ ਭਗਤੀ ਹੋਤੀ ਹੈ॥
Prof. Sahib Singhਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ-ਇਹ ਨਿਯਮ ਸਦਾ ਲਈ ਹੀ ਅਟੱਲ ਹੈ।

ਪਦ ਅਰਥ ਜੁਗ ਚਾਰੇ = ਸਦਾ ਹੀ। ਗੁਰਮੁਖਿ = ਗੁਰੂ ਦੇ ਸਨਮੁੱਖ ਰਹਿ ਕੇ ਹੀ।

SikhNet (Spanish)Esta Alabanza del Señor dada por el Guru es Verdadera a través de las cuatro épocas;

ਹੋਰਤੁ ਭਗਤਿ; ਨ ਪਾਏ ਕੋਈ ॥

horat bhagat; na paae koee |

Sant Singh KhalsaThis devotional worship is not obtained by any other means.
Manmohan SinghBy no others means the Lord's devotional service can any one obtain.
Manmohan Singh (Punjabi)ਕਿਸੇ ਹੋਰਸ ਜਰੀਏ ਨਾਲ ਸਾਹਿਬ ਦੀ ਪ੍ਰੇਮ-ਮਈ ਸੇਵਾ ਕੋਈ ਜਣਾ ਪਰਾਪਤ ਨਹੀਂ ਕਰ ਸਕਦਾ।
Fareedkot Teekaਔਰ ਉਪਾਇ ਕਰ ਭਗਤੀ ਕੋਈ ਨਹੀਂ ਪਾਵਤਾ ਹੈ॥
Prof. Sahib Singh(ਇਸ ਤੋਂ ਬਿਨਾਂ) ਕਿਸੇ ਭੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ।

ਪਦ ਅਰਥ ਹੋਰਤੁ = ਕਿਸੇ ਹੋਰ ਤਰੀਕੇ ਨਾਲ।

SikhNet (Spanish)a través de ninguna otra Alabanza, el Señor puede ser obtenido.

ਨਾਨਕ. ਨਾਮੁ ਗੁਰ ਭਗਤੀ ਪਾਈਐ; ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥

naanak. naam gur bhagatee paaeeai; gur charanee chit laavaniaa |8|20|21|

Sant Singh KhalsaO Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||
Manmohan SinghNanak the Lord's Name is attained to by the Guru's service and by fixing one's mind on the Guru's feet.
Manmohan Singh (Punjabi)ਨਾਨਕ, ਮਾਲਕ ਦਾ ਨਾਮ ਗੁਰਾਂ ਦੀ ਟਹਿਲ ਸੇਵਾ ਅਤੇ ਗੁਰਾਂ ਦੇ ਪੈਰਾਂ ਨਾਲ ਮਨ ਜੋੜਣ ਦੁਆਰਾ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਚਰਣੋਂ ਮੇਂ ਚਿਤ ਲਗਾਵਣ ਵਾਲਿਆਂ ਕੋ ਗੁਰੋਂ ਕੀ ਸੇਵਾ ਸੇ ਨਾਮ ਪਾਈਤਾ, ਭਾਵ ਪ੍ਰਾਪਤਿ ਹੋਤਾ ਹੈ॥੮॥੨੦॥☬ਅਪਨਾ ਪ੍ਰੇਮ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਗੁਰੂ ਵਿਚ ਸਰਦਾ ਰੱਖਿਆਂ ਹੀ ਮਿਲ ਸਕਦੀ ਹੈ। ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿਤ ਜੋੜਦਾ ਹੈ ॥੮॥੨੦॥੨੧॥
SikhNet (Spanish)Dice Nanak, uno logra el Nombre del Señor a través de la Devoción al Guru, y de fijar la mente en los Pies del Guru. (8-20-21)

Open this shabad (27 lines, Angs 121-122) →

Shabad Guru Amardas Ji Raag Maajh

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਸਚਾ ਸੇਵੀ; ਸਚੁ ਸਾਲਾਹੀ ॥

sachaa sevee; sach saalaahee |

Sant Singh KhalsaServe the True One, and praise the True One.
Manmohan SinghThe True Lord I serve and the True Lord I admire.
Manmohan Singh (Punjabi)ਸੱਚੇ ਸਾਈਂ ਦੀ ਮੈਂ ਘਾਲ ਕਮਾਉਂਦਾ ਹਾਂ ਤੇ ਸੱਚੇ ਸਾਈਂ ਦੀ ਹੀ ਪਰਸੰਸਾ ਕਰਦਾ ਹਾਂ।
Fareedkot Teekaਹੇ ਸਚਾ ਵਾਹਗੁਰੂ! ਤੇਰੇ ਕੋ ਤਨ ਕਰ ਕੇ ਸੇਵਨ ਕਰੂੰ ਔਰ ਬਾਨੀ ਕਰ ਕੇ ਉਸਤਤੀ ਕਰੋਂ॥
Prof. Sahib Singh(ਹੇ ਭਾਈ!) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।

ਪਦ ਅਰਥ ਸੇਵਿ = ਸੇਵੀਂ, ਮੈਂ ਸਿਮਰਦਾ ਹਾਂ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ।

SikhNet (Spanish)Sirve al Uno Verdadero, alábalo sólo a Él;

ਸਚੈ ਨਾਇ; ਦੁਖੁ ਕਬ ਹੀ ਨਾਹੀ ॥

sachai naae; dukh kab hee naahee |

Sant Singh KhalsaWith the True Name, pain shall never afflict you.
Manmohan SinghWith the True Name pain never over-takes man.
Manmohan Singh (Punjabi)ਸੱਚੇ ਨਾਮ ਨਾਲ ਆਦਮੀ ਨੂੰ ਕਸ਼ਟ ਕਦਾਚਿਤ ਨਹੀਂ ਚਿਮੜਦਾ।
Fareedkot Teekaਹੇ ਸਚੇ! ਤੇਰੇ ਨਾਮ ਕਰ ਦੁਖ ਕਭੀ ਨਹੀਂ ਹੋਤਾ।
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।
SikhNet (Spanish)si uno está imbuido en el Nombre no habrá dolor.

ਸੁਖਦਾਤਾ ਸੇਵਨਿ ਸੁਖੁ ਪਾਇਨਿ; ਗੁਰਮਤਿ ਮੰਨਿ ਵਸਾਵਣਿਆ ॥੧॥

sukhadaataa sevan sukh paaein; guramat man vasaavaniaa |1|

Sant Singh KhalsaThose who serve the Giver of peace find peace. They enshrine the Guru's Teachings within their minds. ||1||
Manmohan SinghThey, who serve the Giver of peace, gather peace, and enshrine the Guru's wisdom in their heart.
Manmohan Singh (Punjabi)ਜੋ ਆਰਾਮ ਬਖਸ਼ਣਹਾਰ ਦੀ ਸੇਵਾ ਕਰਦੇ ਹਨ, ਉਹ ਆਰਾਮ ਪਾਉਂਦੇ ਹਨ, ਅਤੇ ਗੁਰਾਂ ਦੀ ਸਿਆਣਪ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।
Fareedkot Teekaਹੇ ਸੁਖ ਦਾਤਾ! ਜਿਨ੍ਹੋਂ ਨੇ ਗੁਰੋਂ ਕੀ ਸਿਖ੍ਯਾ ਲੇ ਕਰ ਤੇਰੇ ਕੋ ਮਨ ਮੇਂ ਵਸਾਇ ਕਰ ਸੇਵਿਆ ਹੈ, ਸੋ ਸੁਖ ਪਾਵਤੇ ਹੈਂ॥੧॥
Prof. Sahib Singhਜੇਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮਤਿ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੧॥

ਪਦ ਅਰਥ ਸੇਵਨਿ = ਸਿਮਰਦੇ ਹਨ। ਮੰਨਿ = ਮਨਿ, ਮਨ ਵਿਚ ॥੧॥

SikhNet (Spanish)Aquél que sirve al Dador de Paz, recibe la Paz, y enaltece la Sabiduría del Guru en su mente. (1)

ਹਉ ਵਾਰੀ ਜੀਉ ਵਾਰੀ; ਸੁਖ ਸਹਜਿ ਸਮਾਧਿ ਲਗਾਵਣਿਆ ॥

hau vaaree jeeo vaaree; sukh sehaj samaadh lagaavaniaa |

Sant Singh KhalsaI am a sacrifice, my soul is a sacrifice, to those who intuitively enter into the peace of Samaadhi.
Manmohan SinghI am a sacrifice my life is a sacrifice unto those who easily enter into the trance of equipoise.
Manmohan Singh (Punjabi)ਮੈਂ ਬਲਿਹਾਰ ਹਾਂ, ਮੇਰੀ ਜਿੰਦਗੀ ਬਲਿਹਾਰ ਹੈ, ਉਨ੍ਹਾਂ ਉਤੋਂ ਜੋ ਸੁਖੈਨ ਹੀ ਅਡੋਲਤਾ ਅੰਦਰ ਤਾੜੀ ਲਾਉਂਦੇ ਹਨ।
Fareedkot Teekaਜੋ ਪੁਰਸ ਸੁਖ ਸ੍ਵਰੂਪ ਮੇਂ ਸਮਾਧੀ ਲਗਾਵਤੇ ਹੈਂ ਤਿਨ ਕੇ ਮੈਂ ਤਨ ਮਨ ਕਰ ਵਾਰਨੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਖ ਸਮਾਧਿ = ਆਤਮਕ ਆਨੰਦ ਦੀ ਸਮਾਧੀ।

SikhNet (Spanish)En sacrificio ofrezco mi ser a aquéllos que entran en el Estado de Sincronización de manera espontánea.

ਜੋ ਹਰਿ ਸੇਵਹਿ. ਸੇ ਸਦਾ ਸੋਹਹਿ; ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥

jo har seveh. se sadaa soheh; sobhaa surat suhaavaniaa |1| rahaau |

Sant Singh KhalsaThose who serve the Lord are always beautiful. The glory of their intuitive awareness is beautiful. ||1||Pause||
Manmohan SinghThey who serve God ever look graceful and illustrious are their magnificence and intellect. Pause.
Manmohan Singh (Punjabi)ਜੋ ਵਾਹਿਗੁਰੂ ਦੀ ਸੇਵਾ ਕਰਦੇ ਹਨ, ਉਹ ਹਮੇਸ਼ਾਂ ਸੁੰਦਰ ਭਾਸਦੇ ਹਨ ਅਤੇ ਸੁਭਾਇਮਾਨ ਹੈ ਉਨ੍ਹਾਂ ਦੀ ਵਡਿਆਈ ਅਤੇ ਸਮਝ ਸੋਚ। ਠਹਿਰਾਉ।
Fareedkot Teekaਹੇ ਹਰੀ! ਜੋ ਪੁਰਸ ਤੇਰੇ ਕੋ ਸੇਵਤੇ ਹੈਂ, ਸੋ ਸਦੀਵਕਾਲ ਮਨ ਬਾਣੀ ਸਰੀਰ ਕਰ ਸੋਭਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ, ਉਹਨਾਂ ਦੀ ਸੁਰਤ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਸੋਹਹਿ = ਸੋਹਣੇ ਲੱਗਦੇ ਹਨ, ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੧॥ ਰਹਾਉ ॥

SikhNet (Spanish)Aquéllos que sirven al Señor son siempre bellos; ellos son glorificados y su intuición es pura. (1-Pausa)

ਸਭੁ ਕੋ; ਤੇਰਾ ਭਗਤੁ ਕਹਾਏ ॥

sabh ko; teraa bhagat kahaae |

Sant Singh KhalsaAll call themselves Your devotees,
Manmohan SinghEveryone calls himself a worshipper of Thine.
Manmohan Singh (Punjabi)ਹਰ ਜਣਾ ਆਪਦੇ ਆਪ ਨੂੰ ਤੇਰਾ ਉਪਾਸ਼ਕ ਅਖਵਾਉਂਦਾ ਹੈ।
Fareedkot Teekaਸਭ ਕੋਈ ਤੇਰਾ ਭਗਤ ਕਹਾਉਤਾ ਹੈ॥
Prof. Sahib Singh(ਹੇ ਪ੍ਰਭੂ! ਉਂਞ ਤਾਂ) ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ,

ਪਦ ਅਰਥ ਸਭੁ ਕੋ = ਹਰੇਕ ਜੀਵ। ਭਗਤ = {ਲਫ਼ਜ਼ 'ਭਗਤੁ' ਇਕ-ਵਚਨ ਹੈ, ਲਫ਼ਜ਼ 'ਭਗਤ' ਬਹੁ-ਵਚਨ ਹੈ'}।

SikhNet (Spanish)Todos se llaman a sí mismos Tus Devotos,

ਸੇਈ ਭਗਤ; ਤੇਰੈ ਮਨਿ ਭਾਏ ॥

seee bhagat; terai man bhaae |

Sant Singh Khalsabut they alone are Your devotees, who are pleasing to Your mind.
Manmohan SinghThey alone are Thy worshippers who are pleasing to Thy mind O master!
Manmohan Singh (Punjabi)ਕੇਵਲ ਉਹੀ ਤੇਰੇ ਉਪਾਸ਼ਕ ਹਨ ਜੋ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੈ ਮਾਲਕ!
Fareedkot Teekaਪਰੰਤੂ ਸੋਈ ਭਗਤ ਹੈ, ਜੋ ਤੇਰੈ ਮਨਿ ਭਾਇਆ ਹੈ॥
Prof. Sahib Singhਪਰ (ਅਸਲ) ਉਹੀ ਭਗਤ ਹਨ ਜੇਹੜੇ ਤੇਰੇ ਮਨ ਵਿਚ ਚੰਗੇ ਲੱਗਦੇ ਹਨ।
SikhNet (Spanish)oh Señor, pero sólo lo es aquél con quien Tú estás Complacido.

ਸਚੁ ਬਾਣੀ ਤੁਧੈ ਸਾਲਾਹਨਿ; ਰੰਗਿ ਰਾਤੇ ਭਗਤਿ ਕਰਾਵਣਿਆ ॥੨॥

sach baanee tudhai saalaahan; rang raate bhagat karaavaniaa |2|

Sant Singh KhalsaThrough the True Word of Your Bani, they praise You; attuned to Your Love, they worship You with devotion. ||2||
Manmohan SinghBy means of the True Gurbani they eulogise Thee and imbues with Thine affection they perform Thine devotional service.
Manmohan Singh (Punjabi)ਸੱਚੀ ਗੁਰਬਾਣੀ ਦੇ ਜਰੀਏ ਉਹੀ ਤੇਰੀ ਸਿਫ਼ਤ-ਸਨਾ ਕਰਦੇ ਹਨ ਅਤੇ ਤੇਰੀ ਪ੍ਰੀਤ ਨਾਲ ਰੰਗੇ ਹੋਏ ਉਹ ਪ੍ਰੇਮ-ਮਈ ਘਾਲ ਕਮਾਉਂਦੇ ਹਨ।
Fareedkot Teekaਜੋ ਆਪ ਕੋ ਸਲਾਹੁਤੇ ਹੈਂ ਤਿਨ ਕੀ ਬਾਣੀ ਸਚੀ ਹੈ, ਕਿਉਂਕਿ ਪ੍ਰੇਮ ਮੇਂ ਆਪ ਰਤੇ ਹੂਏ ਹੈਂ ਔਰੋਂ ਸੇ ਭਗਤੀ ਕਰਾਵਤੇ ਹੈਂ॥੨॥
Prof. Sahib Singh(ਹੇ ਪ੍ਰਭੂ!) ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਿਣ ਵਾਲੇ ਨੂੰ ਸਾਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੀ ਭਗਤੀ ਕਰਦੇ ਰਹਿੰਦੇ ਹਨ ॥੨॥

ਪਦ ਅਰਥ ਸਚੁ ਤੁਧੈ = ਤੈਨੂੰ ਸਦਾ-ਥਿਰ ਨੂੰ। ਰੰਗਿ = ਪ੍ਰੇਮ-ਰੰਗ ਵਿਚ ॥੨॥

SikhNet (Spanish)Quien Te alaba a través del Bani de la Verdadera Palabra, y estando imbuido en Ti, habita solamente en Ti. (2)

ਸਭੁ ਕੋ; ਸਚੇ ਹਰਿ ਜੀਉ. ਤੇਰਾ ॥

sabh ko; sache har jeeo. teraa |

Sant Singh KhalsaAll are Yours, O Dear True Lord.
Manmohan SinghAll are Thine, O my venerable True God!
Manmohan Singh (Punjabi)ਸਾਰੇ ਤੇਰੇ ਹਨ, ਹੈ ਮੇਰੇ ਪੂਜਯ ਸੱਚੇ ਵਾਹਿਗੁਰੂ!
Fareedkot Teekaਹੇ ਸਚੇ ਹਰਿ ਜੀਉ! ਸਭ ਕੋਈ ਤੇਰਾ ਹੈ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਜੀ! ਹਰੇਕ ਜੀਵ ਤੇਰਾ (ਹੀ ਪੈਦਾ ਕੀਤਾ ਹੋਇਆ) ਹੈ।

ਪਦ ਅਰਥ ਸਚੇ = ਹੇ ਸਦਾ-ਥਿਰ ਪ੍ਰਭੂ।

SikhNet (Spanish)Todos, mi Amado Señor, pertenecen a Ti,

ਗੁਰਮੁਖਿ ਮਿਲੈ; ਤਾ ਚੂਕੈ ਫੇਰਾ ॥

guramukh milai; taa chookai feraa |

Sant Singh KhalsaMeeting the Gurmukh, this cycle of reincarnation comes to an end.
Manmohan SinghWhen man meets the Exalted Guru, his circuit of transmigration comes to and end then.
Manmohan Singh (Punjabi)ਜਦ ਇਨਸਾਨ ਮੁਖੀ ਗੁਰਦੇਵ ਜੀ ਨੂੰ ਮਿਲ ਪੈਦਾ ਹੈ, ਤਦ ਉਸ ਦਾ ਆਵਾਉਗਣ ਦਾ ਚੱਕ ਮੁਕ ਜਾਂਦਾ ਹੈ।
Fareedkot Teekaਜੇ ਕਰ ਜੀਵ ਗੁਰੋਂ ਦੁਆਰਾ ਮਿਲੇ ਤੌ ਚੁਰਾਸੀ ਕਾ ਭਰਮਣਾ ਮਿਟ ਜਾਤਾ ਹੈ॥
Prof. Sahib Singh(ਪਰ ਜਦੋਂ ਕਿਸੇ ਨੂੰ) ਗੁਰੂ ਦੀ ਸਰਨ ਪੈ ਕੇ (ਤੇਰਾ ਨਾਮ) ਮਿਲਦਾ ਹੈ, ਤਦੋਂ (ਉਸ ਦਾ ਜਨਮ ਮਰਨ ਦਾ) ਗੇੜ ਮੁੱਕਦਾ ਹੈ।

ਪਦ ਅਰਥ ਚੂਕੈ = ਮੁੱਕ ਜਾਂਦਾ ਹੈ।

SikhNet (Spanish)al encontrar el ser sabio en Dios las idas y venidas terminan.

ਜਾ ਤੁਧੁ ਭਾਵੈ. ਤਾ ਨਾਇ ਰਚਾਵਹਿ; ਤੂੰ ਆਪੇ ਨਾਉ ਜਪਾਵਣਿਆ ॥੩॥

jaa tudh bhaavai. taa naae rachaaveh; toon aape naau japaavaniaa |3|

Sant Singh KhalsaWhen it pleases Your Will, then we merge in the Name. You Yourself inspire us to chant the Name. ||3||
Manmohan SinghWhen Thou willest Thou then mergest the mortal in Thy Name and Thou Thyself makest him repeat Thy Name.
Manmohan Singh (Punjabi)ਜਦ ਤੂੰ ਚਾਹੁੰਦਾ ਹੈ ਤੂੰ ਤਦ ਬੰਦੇ ਨੂੰ ਆਪਦੇ ਨਾਮ ਅੰਦਰ ਗਚ ਕਰ ਦਿੰਦਾ ਹੈ ਅਤੇ ਤੂੰ ਖੁਦ ਹੀ ਉਸ ਪਾਸੋਂ ਆਪਣੇ ਨਾਮ ਦਾ ਉਚਾਰਣ ਕਰਵਾਉਂਦਾ ਹੈ।
Fareedkot Teekaਜਾਂ ਤੇਰੇ ਕੋ ਭਾਵਤਾ ਹੈ ਤਾਂ ਤੂੰ ਨਾਮ ਮੇਂ (ਰਚਾਵਹਿ) ਪ੍ਰੀਤੀ ਕਰਵਾਵਤਾ ਹੈਂ, ਪੁਨਾ ਤੂੰ ਆਪ ਹੀ ਨਾਮ ਜਪਾਵਤਾ ਹੈਂ॥੩॥
Prof. Sahib Singhਜਦੋਂ ਤੈਨੂੰ ਚੰਗਾ ਲੱਗਦਾ ਹੈ (ਜਦੋਂ ਤੇਰੀ ਰਜ਼ਾ ਹੁੰਦੀ ਹੈ), ਤਦੋਂ ਤੂੰ (ਜੀਵਾਂ ਨੂੰ ਆਪਣੇ) ਨਾਮ ਵਿਚ ਜੋੜਦਾ ਹੈਂ। ਤੂੰ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ ॥੩॥

ਪਦ ਅਰਥ ਨਾਇ = ਨਾਮ ਵਿਚ। ਰਚਾਵਹਿ = ਲੀਨ ਕਰਦਾ ਰਹਿੰਦਾ ਹੈਂ ॥੩॥

SikhNet (Spanish)Cuando así Lo deseas, haces que uno se pierda en Tu Nombre, y Tú Mismo haces que los hombres habiten en Ti. (3)

ਗੁਰਮਤੀ; ਹਰਿ ਮੰਨਿ ਵਸਾਇਆ ॥

guramatee; har man vasaaeaa |

Sant Singh KhalsaThrough the Guru's Teachings, I enshrine the Lord within my mind.
Manmohan SinghBy the Guru's instruction I have enshrined God within my mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਆਪਦੇ ਚਿੱਤ ਅੰਦਰ ਅਸਥਾਪਨ ਕੀਤਾ ਹੈ।
Fareedkot Teekaਹੇ ਹਰੀ! ਗੁਰਮਤੀਓਂ ਨੇ ਤੇਰੇ ਕੋ ਮਨ ਮੇਂ ਵਸਾਇਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਦਾ ਨਾਮ ਆਪਣੇ) ਮਨ ਵਿਚ ਵਸਾ ਲਿਆ,
SikhNet (Spanish)A través de la Palabra del Guru, Tus Devotos Te elevan en su ser interior, y pierden todo sentido de apego.

ਹਰਖੁ ਸੋਗੁ; ਸਭੁ ਮੋਹੁ ਗਵਾਇਆ ॥

harakh sog; sabh mohu gavaaeaa |

Sant Singh KhalsaPleasure and pain, and all emotional attachments are gone.
Manmohan SinghWeal, woe and entire worldly love I have rooted out.
Manmohan Singh (Punjabi)ਖੁਸ਼ੀ, ਗਮੀ ਅਤੇ ਸਮੂਹ ਸੰਸਾਰੀ ਮਮਤਾ ਮੈਂ ਜੜ੍ਹੋ ਪੁੱਟ ਛੱਡੀਆਂ ਹਨ।
Fareedkot Teekaਹਰਖ ਸੋਕ ਮੋਹ ਇਨ ਸਭ ਕੋ ਗਵਾਇਆ ਹੈ॥
Prof. Sahib Singhਉਸ ਨੇ ਖ਼ੁਸ਼ੀ (ਦੀ ਲਾਲਸਾ) ਗ਼ਮੀ (ਤੋਂ ਘਬਰਾਹਟ) ਮੁਕਾ ਲਈ, ਉਸ ਨੇ (ਮਾਇਆ ਦਾ) ਸਾਰਾ ਮੋਹ ਦੂਰ ਕਰ ਲਿਆ।

ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਗ਼ਮੀ।

SikhNet (Spanish)El dolor y el placer son lo mismo para ellos;

ਇਕਸੁ ਸਿਉ ਲਿਵ ਲਾਗੀ ਸਦ ਹੀ; ਹਰਿ ਨਾਮੁ ਮੰਨਿ ਵਸਾਵਣਿਆ ॥੪॥

eikas siau liv laagee sad hee; har naam man vasaavaniaa |4|

Sant Singh KhalsaI am lovingly centered on the One Lord forever. I enshrine the Lord's Name within my mind. ||4||
Manmohan Singhwith One Lord's love I am ever imbued and God's Name I have places in my mind.
Manmohan Singh (Punjabi)ਇਕ ਸਾਹਿਬ ਦੇ ਸਨੇਹ ਨਾਲ ਮੈਂ ਸਦੀਵ ਹੀ ਰੰਗਿਆ ਹੋਇਆ ਹਾਂ ਅਤੇ ਰੱਬ ਦੇ ਨਾਮ ਨੂੰ ਮੈਂ ਆਪਦੇ ਰਿਦੇ ਵਿੱਚ ਟਿਕਾਇਆ ਹੋਇਆ ਹੈ।
Fareedkot Teekaਇਕ ਤੇਰੇ ਸਾਥ ਹੀ ਸਦਾ ਪ੍ਰੀਤੀ ਲਾਗੀ ਹੈ, ਹੇ ਹਰੀ! ਤੇਰਾ ਨਾਮ ਹੀ ਮਨ ਮੇਂ ਵਸਾਯਾ ਹੈ॥੪॥
Prof. Sahib Singhਉਸ ਮਨੁੱਖ ਦੀ ਲਗਨ ਸਦਾ ਹੀ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੪॥

ਪਦ ਅਰਥ ਲਿਵ = ਲਗਨ ॥੪॥

SikhNet (Spanish)entran para siempre en Comunión Contigo, y enaltecen Tu Nombre en su mente. (4)

ਭਗਤ ਰੰਗਿ ਰਾਤੇ; ਸਦਾ ਤੇਰੈ ਚਾਏ ॥

bhagat rang raate; sadaa terai chaae |

Sant Singh KhalsaYour devotees are attuned to Your Love; they are always joyful.
Manmohan SinghThe devotees are tinged with Thy love and are ever in Thy joy, O Lord!
Manmohan Singh (Punjabi)ਅਨੁਰਾਗੀ ਤੇਰੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇਹਮੇਸ਼ਾ ਤੇਰੇ ਅਨੰਦ ਅੰਦਰ ਹਨ, ਹੈ ਸੁਆਮੀ।
Fareedkot Teeka(ਚਾਏ) ਉਤਸਾਹ ਸੰਜੁਗਤ ਭਗਤ ਤੇਰੇ ਪ੍ਰੇਮ ਮੇਂ ਸਦਾ ਰਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਭਗਤ (ਬੜੇ) ਚਾਉ ਨਾਲ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਚਾਏ = ਚਾਇ, ਚਾਉ ਨਾਲ।

SikhNet (Spanish)Imbuidos en Tu Amor, los Devotos están siempre en Dicha;

ਨਉ ਨਿਧਿ ਨਾਮੁ; ਵਸਿਆ ਮਨਿ ਆਏ ॥

nau nidh naam; vasiaa man aae |

Sant Singh KhalsaThe nine treasures of the Naam come to dwell within their minds.
Manmohan SinghThe nine treasures of the Name are enshrines in their mind.
Manmohan Singh (Punjabi)ਨਾਮ ਦੇ ਨੌ ਖ਼ਜ਼ਾਨੇ ਆ ਕੇ ਉਨ੍ਹਾਂ ਦਾ ਚਿੱਤ ਅੰਦਰ ਟਿਕੇ ਹੋਏ ਹਨ।
Fareedkot Teekaਨਉਨਿਧ ਰੂਪ ਤੇਰਾ ਨਾਮ ਮਨ ਮੇਂ ਆਇ ਵਸਿਆ ਹੈ॥
Prof. Sahib Singhਉਹਨਾਂ ਦੇ ਮਨ ਵਿਚ ਤੇਰਾ ਨਾਮ ਆ ਵੱਸਦਾ ਹੈ (ਜੋ, ਮਾਨੋ) ਨੌ ਖ਼ਜ਼ਾਨੇ (ਹੈ)।

ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ। ਆਇ = ਆਇ, ਆ ਕੇ।

SikhNet (Spanish)en su interior, han recibido los Nueve Tesoros de Tu Nombre.

ਪੂਰੈ ਭਾਗਿ ਸਤਿਗੁਰੁ ਪਾਇਆ; ਸਬਦੇ ਮੇਲਿ ਮਿਲਾਵਣਿਆ ॥੫॥

poorai bhaag satigur paaeaa; sabade mel milaavaniaa |5|

Sant Singh KhalsaBy perfect destiny, they find the True Guru, and through the Word of the Shabad, they are united in the Lord's Union. ||5||
Manmohan SinghBy perfect good destiny they attain to the True Guru who through the Name unites them with the Lord's union.
Manmohan Singh (Punjabi)ਪੂਰਨ ਚੰਗੀ ਕਿਸਮਤ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਕਰਦੇ ਹਨ, ਜੋ ਨਾਮ ਦੇ ਰਾਹੀਂ, ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
Fareedkot Teekaਜਿਨ੍ਹੋਂ ਨੇ ਪੂਰੇ ਭਾਗੋਂ ਕਰ ਸਤਗੁਰੋਂ ਕੋ ਪਾਇਆ ਹੈ ਤਿਸ ਕੋ ਉਪਦੇਸ਼ ਕਰ ਕੇ ਮੇਲ ਮੇਂ ਮਿਲਾਇਆ ਹੈ॥੫॥
Prof. Sahib Singhਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਗੁਰੂ ਲੱਭ ਲਿਆ, ਗੁਰੂ ਉਸ ਨੂੰ (ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ ॥੫॥
SikhNet (Spanish)Por un auténtico Destino han encontrado al Guru Verdadero, y a través del Shabd de Su Palabra Te han encontrado a Ti, su Señor. (5)

ਤੂੰ ਦਇਆਲੁ; ਸਦਾ ਸੁਖਦਾਤਾ ॥

toon deaal; sadaa sukhadaataa |

Sant Singh KhalsaYou are Merciful, and always the Giver of peace.
Manmohan SinghThou art merciful and ever the peace giver.
Manmohan Singh (Punjabi)ਤੂੰ ਮਿਹਰਵਾਨ ਤੇ ਹਮੇਸ਼ਾਂ ਆਰਾਮ ਬਖਸ਼ਣਹਾਰ ਹੈ।
Fareedkot Teekaਤੂੰ ਸਦਾ ਸੁਖ ਦਾਤਾ ਦਯਾਲੂ ਹੈਂ॥
Prof. Sahib Singhਹੇ ਪ੍ਰਭੂ! ਤੂੰ ਦਇਆ ਦਾ ਸੋਮਾ ਹੈਂ, ਤੂੰ ਸਦਾ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ।
SikhNet (Spanish)Tú eres nuestro Señor, siempre Compasivo, el Eterno Dador de Paz;

ਤੂੰ ਆਪੇ ਮੇਲਿਹਿ; ਗੁਰਮੁਖਿ ਜਾਤਾ ॥

toon aape melihi; guramukh jaataa |

Sant Singh KhalsaYou Yourself unite us; You are known only to the Gurmukhs.
Manmohan SinghThou Thyself unitest man with Thee and through the Guru art thou known.
Manmohan Singh (Punjabi)ਤੂੰ ਆਪ ਹੀ ਇਨਸਾਨ ਨੂੰ ਆਪਦੇ ਨਾਲ ਮਿਲਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।
Fareedkot Teekaਜਿਨ੍ਹੋਂ ਨੇ ਗੁਰੋਂ ਦੁਆਰਾ ਜਾਣਿਆ ਹੈ, ਤਿਨ ਕੋ ਤੂੰ ਆਪ ਮੇਲ ਲੇਤਾ ਹੈਂ॥
Prof. Sahib Singhਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ। ਗੁਰੂ ਦੀ ਸਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।

ਪਦ ਅਰਥ ਜਾਤਾ = ਪਛਾਣਿਆ ਜਾਂਦਾ ਹੈ।

SikhNet (Spanish)Tú Mismo me has unido Contigo. A través del Guru eres conocido;

ਤੂੰ ਆਪੇ ਦੇਵਹਿ ਨਾਮੁ ਵਡਾਈ; ਨਾਮਿ ਰਤੇ ਸੁਖੁ ਪਾਵਣਿਆ ॥੬॥

toon aape deveh naam vaddaaee; naam rate sukh paavaniaa |6|

Sant Singh KhalsaYou Yourself bestow the glorious greatness of the Naam; attuned to the Naam, we find peace. ||6||
Manmohan SinghThou Thyself givest the glory of Thy Name the mortal obtains peace.
Manmohan Singh (Punjabi)ਤੂੰ ਖੁਦ ਹੀ ਆਪਦੇ ਨਾਮ ਦੀ ਬਜੁਰਗੀ ਪਰਦਾਨ ਕਰਦਾ ਹੈ। ਨਾਮ ਨਾਲ ਰੰਗੀਜਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ।
Fareedkot Teekaਤੂੰ ਆਪ ਹੀ ਨਾਮ ਕੀ ਵਡਿਆਈ ਦੇਤਾ ਹੈਂ, ਹੇ ਨਾਮੀ! ਤੇਰੇ ਮੇਂ ਰਤੇ ਹੂਏ ਪੁਰਸ ਸੁਖ ਪਾਵਤੇ ਹੈਂ॥੬॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣਾ ਨਾਮ ਬਖਸ਼ਦਾ ਹੈਂ (ਨਾਮ ਜਪਣ ਦੀ) ਇੱਜ਼ਤ ਦੇਂਦਾ ਹੈਂ। ਜੇਹੜੇ ਮਨੁੱਖ ਤੇਰੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੬॥

ਪਦ ਅਰਥ ਵਡਾਈ = ਇੱਜ਼ਤ। ਨਾਮਿ = ਨਾਮ ਵਿਚ ॥੬॥

SikhNet (Spanish)Tú Mismo bendices a todos con la Gloria de Tu Nombre, e imbuidos en Tu Nombre, estamos en Paz. (6)

ਸਦਾ ਸਦਾ ਸਾਚੇ; ਤੁਧੁ ਸਾਲਾਹੀ ॥

sadaa sadaa saache; tudh saalaahee |

Sant Singh KhalsaForever and ever, O True Lord, I praise You.
Manmohan SinghEver and ever, O True Lord! I praise Thee.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾਂ ਹੈ ਸੱਚੇ ਸੁਆਮੀ ਮੈਂ ਤੇਰੀ ਉਸਤਤੀ ਕਰਦਾ ਹਾਂ।
Fareedkot Teekaਹੇ ਸਚੇ! (ਸਦਾ) ਨਿਤ ਰੂਪ ਸਦੀਵ ਤੇਰੀ ਉਸਤਤੀ ਕਰਾਂ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! (ਮਿਹਰ ਕਰ) ਮੈਂ ਸਦਾ ਹੀ ਸਦਾ ਹੀ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।

ਪਦ ਅਰਥ ਸਾਚੇ = ਹੇ ਸਦਾ-ਥਿਰ ਪ੍ਰਭੂ!

SikhNet (Spanish)Siempre, oh siempre Te alabo,

ਗੁਰਮੁਖਿ ਜਾਤਾ; ਦੂਜਾ ਕੋ ਨਾਹੀ ॥

guramukh jaataa; doojaa ko naahee |

Sant Singh KhalsaAs Gurmukh, I know no other at all.
Manmohan SinghThrough the Guru I have realised that there is no other second.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਅਨੁਭਵ ਕੀਤਾ ਹੈ ਕਿ ਦੂਸਰਾ ਹੋਰ ਕੋਈ ਨਹੀਂ।
Fareedkot Teekaਗੁਰਮੁਖੋਂ ਨੇ ਤੇਰੇ ਬਿਨਾ ਦੂਜਾ ਕੋਈ ਨਹੀਂ ਜਾਣਿਆ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ)।
SikhNet (Spanish)oh Uno Verdadero, a través del Guru.

ਏਕਸੁ ਸਿਉ ਮਨੁ ਰਹਿਆ ਸਮਾਏ; ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥

ekas siau man rahiaa samaae; man maniai maneh milaavaniaa |7|

Sant Singh KhalsaMy mind remains immersed in the One Lord; my mind surrenders to Him, and in my mind I meet Him. ||7||
Manmohan SinghWith One Lord my mind remains merged. When man grows fond of the Lord He comes and meets him in the mind.
Manmohan Singh (Punjabi)ਇਕ ਸੁਆਮੀ ਨਾਲ ਮੇਰਾ ਚਿੱਤ ਅਭੇਦ ਹੋਇਆ ਰਹਿੰਦਾ ਹੈ। ਜਦ ਇਨਸਾਨ ਸਾਹਿਬ ਦਾ ਅਨੁਰਾਗੀ ਹੋ ਜਾਂਦਾ ਹੈ ਉਹ ਉਸ ਨੂੰ ਉਸ ਦੇ ਮਨ ਵਿੱਚ ਹੀ ਆ ਮਿਲਦਾ ਹੈ।
Fareedkot Teekaਏਕ ਤੇਰੇ ਸਾਥ ਉਨ ਕਾ ਮਨ ਮਿਲ ਰਹਾ ਹੈ, ਮਨ ਕੇ (ਮੰਨਿਐ) ਪਤੀਆਉਣੇ ਸੇ ਔਰ ਤਰਫ ਸੇ (ਮਨਹਿ) ਹਟਾ ਕਰ ਤੂੰ ਆਪਨੇ ਮੇਂ ਮਿਲਾਇ ਲੇਤਾ ਹੈਂ॥੭॥
Prof. Sahib Singh(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ॥੭॥

ਪਦ ਅਰਥ ਮਨਿ ਮੰਨਿਐ = ਜੇ ਮਨ ਮੰਨ ਜਾਏ, ਜੇ ਮਨ ਗਿੱਝ ਜਾਏ। ਮਨਹਿ = ਮਨ ਵਿਚ ਹੀ ॥੭॥

SikhNet (Spanish)Sé que no hay nadie más que Tú, y mi mente permanece inmersa en Ti, oh Único Uno. Aceptándote en mi mente, ella vive en Comunión Contigo. (7)

ਗੁਰਮੁਖਿ ਹੋਵੈ; ਸੋ ਸਾਲਾਹੇ ॥

guramukh hovai; so saalaahe |

Sant Singh KhalsaOne who becomes Gurmukh, praises the Lord.
Manmohan SinghHe who gets resigned to the Guru's will eulogises the Master.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਮਾਲਕ ਦੀ ਪਰਸੰਸਾ ਕਰਦਾ ਹੈ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋ ਤੇਰੇ ਕੋ ਸਲਾਹੁਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹੋ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।

ਪਦ ਅਰਥ ਸਾਲਾਹੇ = ਸਿਫ਼ਤਿ-ਸਾਲਾਹ ਕਰਦਾ ਹੈ।

SikhNet (Spanish)Tus Sirvientes Te alaban sólo a Ti, oh Señor;

ਸਾਚੇ ਠਾਕੁਰ ਵੇਪਰਵਾਹੇ ॥

saache tthaakur veparavaahe |

Sant Singh KhalsaOur True Lord and Master is Carefree.
Manmohan SinghThe True Lord is carefree.
Manmohan Singh (Punjabi)ਸੱਚਾ ਸਾਹਿਬ ਮੁਛੰਦਗੀ-ਰਹਿਤ ਹੈ।
Fareedkot Teekaਹੇ ਸਚੇ ਸਾਹਿਬੁ ਵੇਪਰਵਾਹ! (ਜੋ ਗੁਰਮੁਖਿ ਹੋਤਾ ਹੈ, ਸੋ ਤੇਰੇ ਕੋ ਸਲਾਹੁਤਾ ਹੈ)॥
Prof. Sahib Singhਉਹ ਸਦਾ ਕਾਇਮ ਰਹਿਣ ਵਾਲੇ ਬੇ-ਪਰਵਾਹ ਠਾਕੁਰ ਦੀ (ਸਿਫ਼ਤ-ਸਾਲਾਹ ਕਰਦਾ ਹੀ ਰਹਿੰਦਾ ਹੈ।)
SikhNet (Spanish)Tú, que estás alegre y libre de preocupación, eres nuestro Verdadero Maestro.

ਨਾਨਕ. ਨਾਮੁ ਵਸੈ ਮਨ ਅੰਤਰਿ; ਗੁਰਸਬਦੀ ਹਰਿ ਮੇਲਾਵਣਿਆ ॥੮॥੨੧॥੨੨॥

naanak. naam vasai man antar; gurasabadee har melaavaniaa |8|21|22|

Sant Singh KhalsaO Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||
Manmohan SinghNanak, by the Guru's gospel the Name abides within the mind and the man gets united with God.
Manmohan Singh (Punjabi)ਨਾਨਕ ਗੁਰਾਂ ਦੇ ਵੁਪਦੇਸ਼ ਦੁਆਰਾ ਨਾਮ ਚਿੱਤ ਵਿੱਚ ਨਿਵਾਸ ਕਰ ਲੈਂਦਾ ਹੈ ਅਤੇ ਇਨਸਾਨ ਵਾਹਿਗੁਰੂ ਨਾਲ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜਿਨ ਗੁਰ ਸ਼ਬਦੀਆਂ ਕੇ ਅੰਤਰ ਨਾਮ ਵਸਤਾ ਹੈ, ਤਿਨ ਕੋ ਤੂੰ ਮਿਲਾਇ ਲੇਤਾ ਹੈਂ॥੮॥੨੧॥੨੨॥
Prof. Sahib Singhਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ॥੮॥੨੧॥੨੨॥
SikhNet (Spanish)Dice Nanak, cuando el Nombre del Señor viene a nuestra mente, uno es unido con el Señor a través de la Palabra del Shabd del Guru. (8-21-88)

Open this shabad →

Shabad Guru Amardas Ji Raag Maajh continues on Ang 123

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਤੇਰੇ ਭਗਤ ਸੋਹਹਿ; ਸਾਚੈ ਦਰਬਾਰੇ ॥

tere bhagat soheh; saachai darabaare |

Sant Singh KhalsaYour devotees look beautiful in the True Court.
Manmohan SinghThine devotees look beautiful in Thy True Court, O Lord!
Manmohan Singh (Punjabi)ਤੇਰੇ ਜਾਨਿਸਾਰ ਤੇਰੀ ਸੱਚੀ ਦਰਗਾਹ ਅੰਦਰ ਸੋਹਣੇ ਲਗਦੇ ਹਨ।
Fareedkot Teekaਹੇ ਸਚੇ ਵਾਹਿਗੁਰੂ! ਤੇਰੇ ਭਗਤ ਤੇਰੇ ਦਰਬਾਰ ਮੇਂ ਸੋਭਤੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ।

ਪਦ ਅਰਥ ਸੋਹਹਿ = ਸੋਭਦੇ ਹਨ। ਸਾਚੈ ਦਰਬਾਰੇ = ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।

SikhNet (Spanish)Los Devotos se ven bellos en Tu Corte, oh Señor;

ਗੁਰ ਕੈ ਸਬਦਿ; ਨਾਮਿ ਸਵਾਰੇ ॥

gur kai sabad; naam savaare |

Sant Singh KhalsaThrough the Word of the Guru's Shabad, they are adorned with the Naam.
Manmohan SinghThrough the Guru's instruction they are bedecked with the name.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨਾਲ ਸਸ਼ੋਭਤ ਹੋ ਜਾਂਦੇ ਹਨ।
Fareedkot Teekaਹੇ ਨਾਮੀ! ਗੁਰ ਕੇ ਉਪਦੇਸ਼ ਕਰ ਤੈਨੇ ਸਵਾਰੇ ਹੈਂ॥
Prof. Sahib Singh(ਹੇ ਭਾਈ!) ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।
SikhNet (Spanish)enalteciendo Tu Nombre en sus corazones, ellos son glorificados y habitan en Éxtasis para siempre.

ਸਦਾ ਅਨੰਦਿ ਰਹਹਿ ਦਿਨੁ ਰਾਤੀ; ਗੁਣ ਕਹਿ ਗੁਣੀ ਸਮਾਵਣਿਆ ॥੧॥

sadaa anand raheh din raatee; gun keh gunee samaavaniaa |1|

Sant Singh KhalsaThey are forever in bliss, day and night; chanting the Glorious Praises of the Lord, they merge with the Lord of Glory. ||1||
Manmohan SinghDay and night they ever abide in bliss and by uttering His praises are absorbed in the praise -worthy Lord.
Manmohan Singh (Punjabi)ਦਿਨ ਰਾਤ ਉਹ ਸਦੀਵ ਹੀ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਸ ਦੀ ਕੀਰਤੀ ਉਚਾਰਨ ਕਰ ਕੇ ਕੀਰਤੀ-ਮਾਨ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸਦਾ ਰਾਤ ਦਿਨ ਅਨੰਦ ਰਹਤੇ ਹੈਂ, ਹੇ ਸਰਬ ਗੁਣੋਂ ਵਾਲੇ! ਗੁਣ ਉਚਾਰਨ ਕਰ ਤੇਰੇ ਮੇਂ ਸਮਾਏ ਹੈਂ॥੧॥
Prof. Sahib Singhਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥

ਪਦ ਅਰਥ ਅਨੰਦਿ = ਆਨੰਦ ਵਿਚ। ਕਹਿ = ਆਖ ਕੇ, ਉਚਾਰ ਕੇ। ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ॥੧॥

SikhNet (Spanish)Alabándote a Ti, su Bello Señor, se inmergen en Ti. (1)

Open this shabad (27 lines, Angs 122-123) →

Ang 122 of 1430