ੴ

ਸਿੱਖਬਾਣੀ · SikhBani

Ang 1278

Sri Guru Granth Sahib · Raag Malaar · 3 shabads, 38 lines
Translations
Shabad Guru Amardas Ji Raag Malaar continued from Ang 1277

ਗੁਰ ਕੈ ਸਬਦਿ. ਰਹਿਆ ਭਰਪੂਰਿ ॥੭॥

gur kai sabad. rahiaa bharapoor |7|

Sant Singh KhalsaThrough the Word of the Guru's Shabad, He is pervading and permeating everywhere. ||7||
Manmohan SinghThrough the Guru's word, they behold the Lord fully-filling all.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਉਹ ਪ੍ਰਭੂ ਨੂੰ ਸਾਰੇ ਪਰੀਪੂਰਨ ਦੇਖਦੇ ਹਨ।
Fareedkot Teekaਗੁਰੋਂ ਕੇ ਸਬਦ ਕਰ ਤਿਨੋਂ ਨੇ ਭਰਪੂਰ ਹੋ ਰਹਾ ਜਾਨਾ ਹੈ॥੭॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਉਹ ਹਰ ਥਾਂ ਵਿਆਪਕ ਦਿੱਸਦਾ ਹੈ ॥੭॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਭਰਪੂਰਿ = ਸਭ ਥਾਂ ਵਿਆਪਕ ॥੭॥

SikhNet (Spanish)Mediante el Shabd del Guru, Él prevalece y lo compenetra todo. (7)

ਆਪੇ ਬਖਸੇ. ਦੇਇ ਪਿਆਰੁ ॥

aape bakhase. dee piaar |

Sant Singh KhalsaGod Himself forgives, and bestows His Love.
Manmohan SinghOf Himself, the Lord forgives and blesses with His love.
Manmohan Singh (Punjabi)ਖੁਦ ਹੀ ਪ੍ਰਭੂ ਮਾਫੀ ਦਿੰਦਾ ਹੈ ਅਤੇ ਆਪਣੀ ਪ੍ਰੀਤ ਪਰਦਾਨ ਕਰਦਾ ਹੈ।
Fareedkot Teekaਹਰੀ ਆਪੇ ਬਖਸਤਾ ਹੈ ਔਰ ਅਪਣਾ ਪਿਆਰ ਦੇਤਾ ਹੈ॥
Prof. Sahib Singh(ਜਿਸ ਮਨੁੱਖ ਉਤੇ ਪ੍ਰਭੂ) ਆਪ ਹੀ ਬਖ਼ਸ਼ਸ਼ ਕਰਦਾ ਹੈ, (ਉਸ ਨੂੰ ਆਪਣੇ) ਪਿਆਰ (ਦੀ ਦਾਤ) ਦੇਂਦਾ ਹੈ।

ਪਦ ਅਰਥ ਆਪੇ = ਆਪ ਹੀ। ਬਖਸੇ = ਬਖ਼ਸ਼ਸ਼ ਕਰਦਾ ਹੈ। ਦੇਇ = ਦੇਂਦਾ ਹੈ।

SikhNet (Spanish)Dios Mismo perdona y otorga Su Amor.

ਹਉਮੈ ਰੋਗੁ ਵਡਾ ਸੰਸਾਰਿ ॥

haumai rog vaddaa sansaar |

Sant Singh KhalsaThe world is suffering from the terrible disease of egotism.
Manmohan SinghThe world is afflicted with the great malady of self-conceit.
Manmohan Singh (Punjabi)ਜਗਤ ਸਵੈ-ਹੰਗਤਾ ਦੀ ਦੀਰਘ ਬੀਮਾਰੀ ਅੰਦਰ ਗ੍ਰਸਿਆ ਹੋਇਆ ਹੈ।
Fareedkot Teekaਇਸ ਸੰਸਾਰ ਕੋ ਹਉਮੈਂ ਕਾ ਬਡਾ ਰੋਗ ਲਗਾ ਹੂਆ ਹੈ॥
Prof. Sahib Singh(ਉਂਞ ਤਾਂ) ਜਗਤ ਵਿਚ ਹਉਮੈ ਦਾ ਬੜਾ ਭਾਰੀ ਰੋਗ ਹੈ।

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)El mundo sufre de la terrible enfermedad del egoísmo,

ਗੁਰ ਕਿਰਪਾ ਤੇ; ਏਹੁ ਰੋਗੁ ਜਾਇ ॥

gur kirapaa te; ehu rog jaae |

Sant Singh KhalsaBy Guru's Grace, this disease is cured.
Manmohan SinghBy the Guru's grace, this malady is eradicated,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਹ ਬੀਮਾਰੀ ਜੜੋ ਪੁੱਟੀ ਜਾਂਦੀ ਹੈ,
Fareedkot Teekaਏਹ ਰੋਗ ਗੁਰੋਂ ਕੀ ਕਿਰਪਾ ਸੇ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰੋਂ) ਇਹ ਰੋਗ ਦੂਰ ਹੁੰਦਾ ਹੈ,

ਪਦ ਅਰਥ ਤੇ = ਦੀ ਰਾਹੀਂ, ਤੋਂ। ਜਾਇ = ਦੂਰ ਹੁੰਦਾ ਹੈ।

SikhNet (Spanish)la cuál sólo será curada mediante la Gracia del Guru.

ਨਾਨਕ; ਸਾਚੇ ਸਾਚਿ ਸਮਾਇ ॥੮॥੧॥੩॥੫॥੮॥

naanak; saache saach samaae |8|1|3|5|8|

Sant Singh KhalsaO Nanak, through the Truth, the mortal remains immersed in the True Lord. ||8||1||3||5||8||
Manmohan Singhand the mortal merges in the True Name of the True Lord, O Nanak.
Manmohan Singh (Punjabi)ਅਤੇ ਪ੍ਰਾਣੀ ਸੱਚੇ ਸਾਈਂ ਦੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੀਉ ਸਚੇ ਉਪਦੇਸ ਕਰ ਸਚ ਸ੍ਵਰੂਪ ਮੇਂ ਸਮਾਵਤਾ ਹੈ॥੮॥੧॥੩॥੫॥੮॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੮॥੧॥੩॥੫॥੮॥

ਪਦ ਅਰਥ ਸਾਚੇ ਸਾਚਿ = ਸਾਚਿ ਹੀ ਸਾਚਿ = ਸਦਾ-ਥਿਰ ਪ੍ਰਭੂ ਵਿਚ ॥੮॥੧॥੩॥੫॥੮॥

* ਵੇਰਵਾ: ਮਹਲਾ ੧ = ੫। ਮਹਲਾ ੩ (ਘਰੁ ੧) = ੨। ਮਹਲਾ ੩ (ਘਰੁ ੨) = ੧ । ਕੁੱਲ ਜੋੜ = ੮।

SikhNet (Spanish)Oh, dice Nanak, a través de la Verdad, el mortal permanece inmerso en el Señor Verdadero. (8-1-3-5-8)

Open this shabad (36 lines, Angs 1277-1278) →

Shabad Guru Arjan Dev Ji Raag Malaar

ਰਾਗੁ ਮਲਾਰ ਛੰਤ ਮਹਲਾ ੫ ॥

raag malaar chhant mahalaa 5 |

Sant Singh KhalsaRaag Malaar, Chhant, Fifth Mehl:
Manmohan SinghRam Malar. Chant 5th Guru.
Manmohan Singh (Punjabi)ਰਾਗ ਮਲਾਰ। ਛੰਤ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਲਾਰ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Malhar Mejl Guru Aryan, Quinto Canal Divino, Chhant

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥

preetam prem bhagat ke daate |

Sant Singh KhalsaMy Beloved Lord is the Giver of loving devotional worship.
Manmohan SinghMy loved Lord is the Giver of His love-worship, He is imbued with the love of His slave
Manmohan Singh (Punjabi)ਮੇਰਾ ਪਿਆਰਾ ਪ੍ਰਭੂ ਆਪਣੀ ਪਿਆਰੀ ਉਪਾਸ਼ਨਾ ਦੇਣਹਾਰ ਹੈ। ਉਹ ਆਪਣੇ ਗੋਲੇ ਦੇ ਪਿਆਰ ਨਾਲ ਰੰਗਿਆ ਹੋਇਆ ਹੈ।
Fareedkot Teekaਹੇ ਪ੍ਰੀਤਮ! ਪ੍ਰੇਮਾ ਭਗਤੀ ਦੇ ਦਾਤੇ॥
Prof. Sahib Singhਪ੍ਰੀਤਮ ਪ੍ਰਭੂ ਜੀ (ਆਪਣੇ ਭਗਤਾਂ ਨੂੰ) ਪਿਆਰ ਦੀ ਦਾਤ ਦੇਣ ਵਾਲੇ ਹਨ, ਭਗਤੀ ਦੀ ਦਾਤ ਦੇਣ ਵਾਲੇ ਹਨ।

ਪਦ ਅਰਥ ਪ੍ਰੇਮ ਕੇ ਦਾਤੇ = ਪਿਆਰ ਦੀ ਦਾਤ ਦੇਣ ਵਾਲੇ। ਭਗਤਿ ਕੇ ਦਾਤੇ = ਭਗਤੀ ਦੀ ਦਾਤ ਦੇਣ ਵਾਲੇ।

SikhNet (Spanish)Mi Señor Bienamado es el Dador de la Alabanza Amorosa y de Devoción.

ਅਪਨੇ ਜਨ ਸੰਗਿ ਰਾਤੇ ॥

apane jan sang raate |

Sant Singh KhalsaHis humble servants are imbued with His Love.
Manmohan SinghHe ever loves His slave,
Manmohan Singh (Punjabi)ਉਹ ਸਦਾ ਹੀ ਆਪਣੇ ਗੋਲੇ ਨੂੰ ਪਿਆਰ ਕਰਦਾ ਹੈ,
Fareedkot Teekaਅਪਨੇ ਦਾਸ ਕੇ ਸੰਗ (ਰਾਤੇ) ਪ੍ਰੀਤ ਕਰਤੇ ਹੋ॥
Prof. Sahib Singhਪ੍ਰਭੂ ਜੀ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ,

ਪਦ ਅਰਥ ਸੰਗਿ = ਨਾਲ। ਰਾਤੇ = ਰੱਤੇ ਹੋਏ।

SikhNet (Spanish)Sus humildes Sirvientes viven inmersos en Su Amor

ਜਨ ਸੰਗਿ ਰਾਤੇ. ਦਿਨਸੁ ਰਾਤੇ; ਇਕ ਨਿਮਖ ਮਨਹੁ. ਨ ਵੀਸਰੈ ॥

jan sang raate. dinas raate; ik nimakh manahu. na veesarai |

Sant Singh KhalsaHe is imbued with His servants, day and night; He does not forget them from His Mind, even for an instant.
Manmohan Singhand forgets not His slave from His mind, even for a moment.
Manmohan Singh (Punjabi)ਅਤੇ ਆਪਣੇ ਚਿਤੋਂ ਇਕ ਮੁਹਤ ਲਈ ਭੀ ਆਪਣੇ ਗੋਲੇ ਨੂੰ ਨਹੀਂ ਭੁਲਾਉਂਦਾ।
Fareedkot Teekaਰਾਤ੍ਰਿ ਦਿਨ ਜਨੋਂ ਕੇ ਸੰਗ ਰਤੇ ਹੋ ਅਰ ਨਿਮਖ ਮਾਤ੍ਰ ਭੀ ਤੁਮਾਰੇ ਮਨ ਸੇ ਨਹੀਂ ਬਿਸਰਤੇ ਹੈਂ; ਵਾ ਉਨ ਕੇ ਮਨ ਤੇ ਤੁਮ ਇਕ ਨਿਮਖ ਮਾਤ੍ਰ ਵੀਸਰਤੇ ਨਹੀਂ ਹੋ॥
Prof. Sahib Singhਦਿਨ ਰਾਤ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ। ਪ੍ਰਭੂ (ਆਪਣੇ ਸੇਵਕਾਂ ਦੇ) ਮਨ ਤੋਂ ਅੱਖ ਝਮਕਣ ਜਿਤਨੇ ਸਮੇਂ ਲਈ ਭੀ ਨਹੀਂ ਭੁੱਲਦਾ।

ਪਦ ਅਰਥ ਦਿਨਸੁ ਰਾਤੇ = ਦਿਨ ਰਾਤ। ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਮਨਹੁ = (ਸੇਵਕਾਂ ਦੇ) ਮਨ ਤੋਂ। ਵੀਸਰੈ = ਭੁੱਲਦਾ।

SikhNet (Spanish)y Él permanece imbuido en ellos día y noche, pues no los olvida ni por un instante.

ਗੋਪਾਲ ਗੁਣ ਨਿਧਿ ਸਦਾ ਸੰਗੇ; ਸਰਬ ਗੁਣ ਜਗਦੀਸਰੈ ॥

gopaal gun nidh sadaa sange; sarab gun jagadeesarai |

Sant Singh KhalsaHe is the Lord of the World, the Treasure of virtue; He is always with me. All glorious virtues belong to the Lord of the Universe.
Manmohan SinghGod, the Cherisher of the creation and the Treasure of virtues is ever with me, The Lord of the Universe possess all the merits.
Manmohan Singh (Punjabi)ਰਚਨਾ ਦਾ ਪਾਲਣਹਾਰ ਅਤੇ ਸਾਰੀਆਂ ਨੇਕੀਆਂ ਦਾ ਖ਼ਜ਼ਾਨਾ, ਵਾਹਿਗੁਰੂ ਹਮੇਸ਼ਾਂ ਹੀ ਮੇਰੇ ਅੰਗ ਸੰਗ ਹੈ। ਆਲਮ ਦੇ ਸੁਆਮੀ ਵਿੱਚ ਸਾਰੀਆਂ ਹੀ ਖੂਬੀਆਂ ਹਨ।
Fareedkot Teekaਹੇ ਗੋਪਾਲ! ਗੁਣੋਂ ਕੇ ਸਮੁੰਦਰ ਸਦਾ ਸੰਗ ਰਹਿਣੇ ਵਾਲੇ, ਹੇ ਜਗਦੀਸ੍ਵਰ! ਸਰਬ ਗੁਣੋਂ ਯੁਕਤ॥
Prof. Sahib Singhਜਗਤ ਦਾ ਪਾਲਣਹਾਰ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਦਾ (ਸਭ ਜੀਵਾਂ ਦੇ) ਨਾਲ ਹੈ, ਜਗਤ ਦੇ ਮਾਲਕ ਪ੍ਰਭੂ ਵਿਚ ਸਾਰੇ ਹੀ ਗੁਣ ਹਨ।

ਪਦ ਅਰਥ ਗੁਣਨਿਧਿ = (ਸਾਰੇ) ਗੁਣਾਂ ਦਾ ਖ਼ਜ਼ਾਨਾ। ਜਗਦੀਸਰੈ = ਜਗਤ ਦੇ ਮਾਲਕ ਵਿਚ (ਜਗਤ-ਈਸਰੈ)।

SikhNet (Spanish)Él es el Señor del Mundo, el Tesoro de Virtud, y siempre Está conmigo. Todas las Virtudes Gloriosas pertenecen al Señor del Universo.

ਮਨੁ ਮੋਹਿ ਲੀਨਾ ਚਰਨ ਸੰਗੇ; ਨਾਮ ਰਸਿ ਜਨ ਮਾਤੇ ॥

man mohi leenaa charan sange; naam ras jan maate |

Sant Singh KhalsaWith His Feet, He has fascinated my mind; as His humble servant, I am intoxicated with love for His Name.
Manmohan SinghWith His feet, He has fascinated my mind and I, His serf; am intoxicated with the love of His Name.
Manmohan Singh (Punjabi)ਆਪਣੇ ਪੈਰਾਂ ਨਾਲ ਉਸ ਨੇ ਮੇਰਾ ਚਿੱਤ ਫਰੇਫਤਾ ਕਰ ਲਿਆ ਹੈ ਅਤੇ ਮੈਂ ਉਸ ਦਾ ਨਫਰ, ਉਸ ਦੇ ਨਮਾ ਦੀ ਪ੍ਰੀਤ ਨਾਲ ਮਤਵਾਲਾ ਹੋ ਗਿਆ ਹਾਂ।
Fareedkot Teekaਤੈਨੇ ਭਗਤੋਂ ਕਾ ਮਨ ਆਪਨੇ ਚਰਨੋਂ ਕੇ ਸੰਗ ਮੋਹਿ ਲੀਆ ਹੈ ਅਰ (ਰਸਿ) ਆਨੰਦ ਸਹਿਤ ਦਾਸ ਤੇਰੇ ਨਾਮ ਮੇਂ ਮਾਤੇ ਹੈਂ॥
Prof. Sahib Singhਪ੍ਰਭੂ ਆਪਣੇ ਜਨਾਂ ਦਾ ਮਨ ਆਪਣੇ ਚਰਨਾਂ ਨਾਲ ਮਸਤ ਕਰੀ ਰੱਖਦਾ ਹੈ। (ਉਸ ਦੇ) ਸੇਵਕ (ਉਸ ਦੇ ਨਾਮ ਦੇ ਸੁਆਦ ਵਿਚ ਮਗਨ ਰਹਿੰਦੇ ਹਨ।

ਪਦ ਅਰਥ ਮੋਹਿ ਲੀਨਾ = ਮੋਹ ਲਿਆ ਹੈ, ਮਸਤ ਕਰ ਲਿਆ ਹੈ। ਨਾਮ ਰਸਿ = ਨਾਮ ਦੇ ਸੁਆਦ ਵਿਚ। ਮਾਤੇ = ਮਸਤ।

SikhNet (Spanish)Con Sus Pies ha moldeado mi mente, y como Su humilde Sirviente vivo fascinado por el Amor a Su Nombre.

ਨਾਨਕ. ਪ੍ਰੀਤਮ ਕ੍ਰਿਪਾਲ ਸਦਹੂੰ; ਕਿਨੈ ਕੋਟਿ ਮਧੇ ਜਾਤੇ ॥੧॥

naanak. preetam kripaal sadahoon; kinai kott madhe jaate |1|

Sant Singh KhalsaO Nanak, my Beloved is forever Merciful; out of millions, hardly anyone realizes Him. ||1||
Manmohan SinghEver merciful is my Beloved, O Nanak. Some rare one, out of millions realises Him.
Manmohan Singh (Punjabi)ਸਦੀਵ ਹੀ ਮਇਆਵਾਨ ਹੈ ਮੇਰਾ ਪਿਆਰਾ, ਹੇ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਉਸ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰੀਤਮ! ਸਦਾ ਕ੍ਰਿਪਾਲ ਰੂਪ ਕ੍ਰੋੜੋਂ ਮੇਂ ਸੇ ਕਿਸੀ ਨੇ ਤੁਮ ਜਾਣੇ ਹੋ॥੧॥
Prof. Sahib Singhਹੇ ਨਾਨਕ! ਪ੍ਰੀਤਮ ਪ੍ਰਭੂ ਸਦਾ ਹੀ ਦਇਆ ਦਾ ਘਰ ਹੈ। ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ (ਉਸ ਨਾਲ) ਡੂੰਘੀ ਸਾਂਝ ਬਣਾਈ ਹੈ ॥੧॥

ਪਦ ਅਰਥ ਸਦ ਹੂੰ = ਸਦਾ ਹੀ। ਕਿਨੈ = ਕਿਸੇ ਵਿਰਲੇ ਨੇ। ਕੋਟਿ ਮਧੇ = ਕ੍ਰੋੜਾਂ ਵਿਚੋਂ। ਜਾਤੇ = ਜਾਣਿਆ ਹੈ ਸਾਂਝ ਪਾਈ ਹੈ ॥੧॥

SikhNet (Spanish)Oh, dice Nanak, mi Bienamado es Misericordioso siempre, pero entre millones, difícilmente alguien toma Conciencia del Él. (1)

ਪ੍ਰੀਤਮ ਤੇਰੀ ਗਤਿ. ਅਗਮ ਅਪਾਰੇ ॥

preetam teree gat. agam apaare |

Sant Singh KhalsaO Beloved, Your state is inaccessible and infinite.
Manmohan SinghO my love, infinite are Thou and indescribable is Thine state.
Manmohan Singh (Punjabi)ਹੇ ਮੇਰੇ ਪਿਆਰਿਆ! ਅਨੰਤ ਹੈਂ ਤੂੰ ਅਤੇ ਵਰਨਣ-ਰਹਿਤ ਹੈ ਤੇਰੀ ਅਵਸਥਾ।
Fareedkot Teekaਹੇ ਅਪਾਰ ਪ੍ਰੀਤਮ! ਤੇਰੀ ਗਤੀ (ਆਗਮ) ਕਠਨ ਹੈ॥
Prof. Sahib Singhਹੇ ਪ੍ਰੀਤਮ ਪ੍ਰਭੂ! ਤੇਰੀ ਉੱਚੀ ਆਤਮਕ ਅਵਸਥਾ ਅਪਹੁੰਚ ਹੈ ਬੇਅੰਤ ਹੈ।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! (ਸੰਬੋਧਨ)। ਗਤਿ = ਉੱਚੀ ਆਤਮਕ ਅਵਸਥਾ। ਅਗਮ = ਅਪਹੁੰਚ। ਅਪਾਰੇ = ਅ-ਪਾਰ, ਬੇਅੰਤ।

SikhNet (Spanish)Mi Bienamado, Tu Estado es Inaccesible e Infinito,

ਮਹਾ ਪਤਿਤ; ਤੁਮੑ ਤਾਰੇ ॥

mahaa patit; tuma taare |

Sant Singh KhalsaYou save even the worst sinners.
Manmohan SinghThou has saved even the great sinners.
Manmohan Singh (Punjabi)ਤੂੰ ਪਰਮ ਪਾਂਥਰਾਂ ਦਾ ਭੀ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਮਹਾਂ ਪਾਪੀ ਤੁਮਨੇ ਤਾਰ ਦੀਏ ਹੈਂ॥
Prof. Sahib Singhਵੱਡੇ ਵੱਡੇ ਪਾਪੀਆਂ ਨੂੰ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਆ ਰਿਹਾ ਹੈਂ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਜੀਵ। ਤਾਰੇ = ਪਾਰ ਲੰਘਾਏ ਹਨ।

SikhNet (Spanish)y salvas hasta a los más malvados. Eres el Purificador de quiénes viven en el error,

ਪਤਿਤ. ਪਾਵਨ ਭਗਤਿ ਵਛਲ; ਕ੍ਰਿਪਾ ਸਿੰਧੁ ਸੁਆਮੀਆ ॥

patit. paavan bhagat vachhal; kripaa sindh suaameea |

Sant Singh KhalsaHe is the Purifier of sinners, the Lover of His devotees, the Ocean of mercy, our Lord and Master.
Manmohan SinghHe, the Lord, is the Purifier of the sinners, the lover of His devotees and the ocean of mercy.
Manmohan Singh (Punjabi)ਉਹ ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨਹਾਰ ਅਤੇ ਰਹਿਮਤ ਦਾ ਸਮੁੰਦਰ ਹੈਂ।
Fareedkot Teekaਹੇ ਪਾਪੀਓਂ ਕੇ ਪਵਿਤ੍ਰ ਕਰਨਹਾਰੇ! ਭਗਤੋਂ ਕੇ ਪਿਆਰੇ, ਹੇ ਕਿਰਪਾ ਕੇ ਸਮੁੰਦਰ! ਹੇ ਸੁਆਮੀ! ॥
Prof. Sahib Singhਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਸਮੁੰਦਰ ਹੈਂ।

ਪਦ ਅਰਥ ਪਤਿਤ ਪਾਵਨ = ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਭਗਤਿ ਵਛਲ = ਹੇ ਭਗਤੀ-ਭਾਵ ਨੂੰ ਪਿਆਰ ਕਰਨ ਵਾਲੇ! ਸਿੰਧੁ = ਸਮੁੰਦਰ। ਸੁਆਮੀਆ = ਹੇ ਸੁਆਮੀ!

SikhNet (Spanish)el Amante de Tus Devotos, el Océano de Misericordia, nuestro Señor y Maestro.

ਸੰਤਸੰਗੇ ਭਜੁ ਨਿਸੰਗੇ; ਰਂਉ ਸਦਾ ਅੰਤਰਜਾਮੀਆ ॥

santasange bhaj nisange; rnau sadaa antarajaameea |

Sant Singh KhalsaIn the Society of the Saints, vibrate and meditate on Him with commitment forever; He is the Inner-knower, the Searcher of hearts.
Manmohan SinghIn the saints' A society unhesitatingly contemplate thou thy Lord and ever utter the name of thy God, the Searcher of hearts.
Manmohan Singh (Punjabi)ਸਤਿਸੰਗਤ ਅੰਦਰ ਤੂੰ ਨਿਝਕ ਹੋ ਆਪਣੇ ਸੁਆਮੀ ਦਾ ਸਿਮਰਨ ਕਰ ਅਤੇ ਦਿਲਾਂ ਦੀਆਂ ਜਾਣਨਹਾਰ ਆਪਣੇ ਵਾਹਿਗੁਰੂ ਦੇ ਨਾਮ ਦਾ ਸਦੀਵ ਹੀ ਉਚਾਰਨ ਕਰ।
Fareedkot Teekaਸੰਤੋਂ ਕੇ ਸੰਗ ਕਰ ਤੇਰੇ ਕੋ ਨਿਸੰਕ ਹੋ ਕਰ ਭਜਤੇ ਹੈਂ। ਹੇ ਅੰਤਰਜਾਮੀ! ਤਿਨ ਕੇ ਸਾਥ ਤੂੰ ਸਦੀਵ (ਰਂਉ) ਰਮਣ ਕਰਤਾ ਹੈਂ ਅਰਥਾਤ ਅਭੇਦ ਕਰ ਲੇਤਾ ਹੈਂ॥
Prof. Sahib Singh(ਹੇ ਮਨ!) ਸਾਧ ਸੰਗਤ ਵਿਚ (ਟਿੱਕ ਕੇ) ਝਾਕਾ ਲਾਹ ਕੇ, ਉਸ ਅੰਤਰਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ, ਸਿਮਰਨ ਕਰਿਆ ਕਰ।

ਪਦ ਅਰਥ ਸੰਗੇ = ਸੰਗਤ ਵਿਚ। ਭਜੁ = ਭਜਨ ਕਰਿਆ ਕਰ। ਨਿਸੰਗੇ = ਝਾਕਾ ਲਾਹ ਕੇ। ਰਂਉ = ਸਿਮਰਨ ਕਰਦਾ ਰਹੁ।

SikhNet (Spanish)En la Sociedad del los Santos vibra y medita en Él con compromiso permanente, pues Él es el Conocedor Íntimo y Buscador de corazones.

ਕੋਟਿ ਜਨਮ ਭ੍ਰਮੰਤ ਜੋਨੀ; ਤੇ ਨਾਮ ਸਿਮਰਤ ਤਾਰੇ ॥

kott janam bhramant jonee; te naam simarat taare |

Sant Singh KhalsaThose who wander in reincarnation through millions of births, are saved and carried across, by meditating in remembrance on the Naam.
Manmohan SinghThey, who wandered in species through millions of births; them Thou has emancipated through Thy Name's meditation.
Manmohan Singh (Punjabi)ਜੋ ਕ੍ਰੋੜਾਂ ਹੀ ਜਨਮਾਂ ਵਿੱਚ ਕਈ ਜੂਨੀਆਂ ਅੰਦਰ ਭਟਕ ਰਹੇ ਸਨ, ਉਨ੍ਹਾਂ ਦਾ ਤੂੰ ਆਪਣੇ ਨਾਮ ਦੇ ਸਿਮਰਨ ਰਾਹੀਂ, ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਕ੍ਰੋੜੋਂ ਜਨਮ ਜੇ ਜੋਨੀਓਂ ਮੇਂ ਭ੍ਰਮਤੇ ਰਹੇ ਹੈਂ, ਵਹੁ ਨਾਮ ਸਿਮਰਨੇ ਕਰ ਤੈਨੇ ਤਾਰੇ ਹੈਂ॥
Prof. Sahib Singhਜਿਹੜੇ ਜੀਵ ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੇ ਫਿਰਦੇ ਸਨ, ਉਹ ਪ੍ਰਭੂ ਦਾ ਨਾਮ ਸਿਮਰਦਿਆਂ (ਜੂਨਾਂ ਦੇ ਗੇੜ ਵਿਚੋਂ) ਪਾਰ ਲੰਘਾ ਲਏ ਗਏ।

ਪਦ ਅਰਥ ਤੇ = ਉਹ ਬੰਦੇ (ਬਹੁ-ਵਚਨ)।

SikhNet (Spanish)Quienes vagan en la Reencarnación a través de millones de nacimientos son salvados y llevados a través, si meditan en el Naam.

ਨਾਨਕ. ਦਰਸ ਪਿਆਸ ਹਰਿ ਜੀਉ; ਆਪਿ ਲੇਹੁ ਸਮੑਾਰੇ ॥੨॥

naanak. daras piaas har jeeo; aap lehu samaare |2|

Sant Singh KhalsaNanak is thirsty for the Blessed Vision of Your Darshan, O Dear Lord; please take care of him. ||2||
Manmohan SinghNanak is thirsty for Thine vision, O Reverend Lord. Take care of him Thou, Thyself.
Manmohan Singh (Punjabi)ਨਾਨਕ ਤੇਰੇ ਦਰਸ਼ਨ ਦਾ ਤਿਹਾਇਆ ਹੈ, ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਉਸ ਦੀ ਸੰਭਾਲ ਕਰ।
Fareedkot Teekaਮੇਰੇ ਕੋ ਤੇਰੇ ਦਰਸਨ ਕੀ (ਪਿਆਸ) ਚਾਹ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ ਜੀਉ ਆਪ ਮੇਰੀ ਸੰਭਾਲ ਕਰ ਲੀਜੀਏ॥੨॥
Prof. Sahib Singhਹੇ ਨਾਨਕ! ਹੇ ਪ੍ਰਭੂ ਜੀ! (ਮੈਨੂੰ) ਤੇਰੇ ਦਰਸਨ ਦੀ ਤਾਂਘ ਹੈ, ਮੈਨੂੰ ਆਪਣਾ ਬਣਾ ਲਵੋ ॥੨॥

ਪਦ ਅਰਥ ਨਾਨਕ = ਹੇ ਨਾਨਕ! ਹਰਿ ਜੀਉ = ਹੇ ਪ੍ਰਭੂ ਜੀ! ਲੇਹੁ ਸਮ੍ਹ੍ਹਾਰੇ = ਸਮ੍ਹ੍ਹਾਰਿ ਲੇਹੁ, ਸੰਭਾਲ ਲਵੋ, ਆਪਣਾ ਬਣਾ ਲਵੋ ॥੨॥

SikhNet (Spanish)Nanak tiene sed de la Visión Bendita de Tu Darshan, por favor cuídalo. (2)

ਹਰਿ ਚਰਨ ਕਮਲ ਮਨੁ ਲੀਨਾ ॥

har charan kamal man leenaa |

Sant Singh KhalsaMy mind is absorbed in the Lotus Feet of the Lord.
Manmohan SinghO God, my soul is absorbed in Thine lotus-feet.
Manmohan Singh (Punjabi)ਹੇ ਹਰੀ! ਮੇਰੀ ਜਿੰਦੜੀ ਤੇਰੇ ਕੰਵਲ ਰੂਪੀ ਪੈਰਾਂ ਅੰਦਰ ਸਮਾਈ ਹੋਈ ਹੈ।
Fareedkot Teekaਹੇ ਹਰੀ! ਤੇਰੇ ਚਰਨ ਕਮਲੋਂ ਮੇਂ ਮੇਰਾ ਮਨ ਲੀਨ ਹੂਆ ਹੈ॥
Prof. Sahib Singhਹੇ ਹਰੀ! (ਮਿਹਰ ਕਰ, ਮੇਰਾ) ਮਨ ਤੇਰੇ ਸੋਹਣੇ ਚਰਨਾਂ ਵਿਚ ਲੀਨ ਰਹੇ।
SikhNet (Spanish)Mi mente es absorbida en los Pies de Loto del Señor.

ਪ੍ਰਭ ਜਲ. ਜਨ ਤੇਰੇ ਮੀਨਾ ॥

prabh jal. jan tere meenaa |

Sant Singh KhalsaO God, You are the water; Your humble servants are fish.
Manmohan SinghMy Lord, Thou are water and Thy serfs are Thy fish.
Manmohan Singh (Punjabi)ਮੇਰੇ ਸਾਈਂ! ਤੂੰ ਪਾਣੀ ਹੈਂ ਤੇ ਤੇਰੇ ਨਫਰ ਤੇਰੀਆਂ ਮੱਛੀਆਂ ਹਨ।
Fareedkot Teekaਹੇ ਪ੍ਰਭੂ! ਤੂੰ ਜਲ ਹੈਂ ਅਰ ਤੇਰੇ ਦਾਸ ਮੀਨ ਰੂਪ ਹੈਂ, ਭਾਵ ਸੇ ਤੇਰੇ ਸੇ ਭਿੰਨ ਹੋ ਕਰ ਜੀਵਤੇ ਨਹੀਂ॥
Prof. Sahib Singhਹੇ ਪ੍ਰਭੂ! ਤੂੰ ਪਾਣੀ ਹੈਂ, ਤੇਰੇ ਸੇਵਕ (ਪਾਣੀ ਦੀਆਂ) ਮੱਛੀਆਂ ਹਨ (ਤੈਥੋਂ ਵਿਛੁੜ ਕੇ ਜੀਉ ਨਹੀਂ ਸਕਦੇ)।

ਪਦ ਅਰਥ ਪ੍ਰਭ = ਹੇ ਪ੍ਰਭੂ! ਮੀਨਾ = ਮੱਛੀਆਂ।

SikhNet (Spanish)Oh, Dios, Tú eres el agua y tus humildes Sirvientes, los peces.

ਜਲ ਮੀਨ ਪ੍ਰਭ ਜੀਉ ਏਕ ਤੂਹੈ; ਭਿੰਨ ਆਨ. ਨ ਜਾਨੀਐ ॥

jal meen prabh jeeo ek toohai; bhin aan. na jaaneeai |

Sant Singh KhalsaO Dear God, You alone are the water and the fish. I know that there is no difference between the two.
Manmohan SinghO Sire Lord, Thou alone are the water and the fish. I realise that there is no distinction between the two.
Manmohan Singh (Punjabi)ਹੇ ਮਹਾਰਾਜ ਮਾਲਕ! ਕੇਵਲ ਤੂੰ ਹੀ ਪਾਣੀ ਅਤੇ ਮੱਛੀ ਹੈਂ। ਮੈਂ ਅਨੁਭਵ ਕਰਦਾ ਹਾਂ ਕਿ ਦੋਨਾਂ ਵਿੱਚ ਕੋਈ ਫਰਕ ਨਹੀਂ।
Fareedkot Teekaਪਰੰਤੂ ਹੇ ਪ੍ਰਭ ਜੀ! ਜਲ ਅਰ ਮੀਨ ਏਕ ਤੂੰ ਹੀ ਹੈਂ। ਤੇਰੇ ਸੇ ਭਿੰਨ (ਆਨ) ਦੂਸਰਾ ਕੋਈ ਜਾਣਾ ਨਹੀਂ ਜਾਤਾ, ਭਾਵ ਦਾਸ ਅਰ ਨਾਮ ਤੂੰ ਆਪ ਹੀ ਹੈਂ॥
Prof. Sahib Singhਹੇ ਪ੍ਰਭੂ ਜੀ! ਪਾਣੀ ਤੇ ਮੱਛੀਆਂ ਤੂੰ ਆਪ ਹੀ ਆਪ ਹੈਂ, (ਤੈਥੋਂ) ਵਖਰਾ ਕੋਈ ਹੋਰ ਨਹੀਂ ਜਾਣਿਆ ਜਾ ਸਕਦਾ।

ਪਦ ਅਰਥ ਏਕੁ ਤੂ ਹੈ = ਤੂੰ ਆਪ ਹੀ ਹੈਂ। ਭਿੰਨ = (ਤੈਥੋਂ) ਵੱਖਰਾ। ਆਨ = (ਕੋਈ) ਹੋਰ (अन्य)। ਜਾਨੀਐ = ਜਾਣਿਆ ਜਾ ਸਕਦਾ।

SikhNet (Spanish)Sin embargo, oh, Querido Dios, Tú eres el agua y los peces. Ahora sé que no hay diferencia alguna entre los dos.

ਗਹਿ ਭੁਜਾ ਲੇਵਹੁ. ਨਾਮੁ ਦੇਵਹੁ; ਤਉ ਪ੍ਰਸਾਦੀ ਮਾਨੀਐ ॥

geh bhujaa levahu. naam devahu; tau prasaadee maaneeai |

Sant Singh KhalsaPlease take hold of my arm and bless me with Your Name. I am honored only by Your Grace.
Manmohan SinghHold Thou me by the arm and bless me with Thy Name. Through Thy grace alone, I can attain glory.
Manmohan Singh (Punjabi)ਤੂੰ ਮੈਨੂੰ ਬਾਂਹ ਤੋਂ ਪਕੜ ਲੈ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ। ਕੇਵਲ ਤੇਰੀ ਰਹਿਮਤ ਰਾਹੀਂ ਹੀ ਮੈਂ ਪ੍ਰਭਤਾ ਨੂੰ ਪਰਾਪਤ ਹੋ ਸਕਦਾ ਹਾਂ।
Fareedkot Teekaਮੇਰੀ ਭੁਜਾ ਪਕੜ ਲੀਜੀਏ ਅਰ ਆਪਣਾ ਨਾਮ ਦੀਜੀਏ, ਤੇਰੀ ਕਿਰਪਾ ਸੇ ਤੇਰਾ ਭਗਤ ਸੰਸਾਰ ਮੇਂ ਮਾਨਨੀ੍ਯ ਹੋਤਾ ਹੈ॥
Prof. Sahib Singhਹੇ ਪ੍ਰਭੂ! (ਮੇਰੀ) ਬਾਂਹ ਫੜ ਲੈ (ਮੈਨੂੰ ਆਪਣਾ) ਨਾਮ ਦੇਹ। ਤੇਰੀ ਮਿਹਰ ਨਾਲ ਹੀ (ਤੇਰੇ ਦਰ ਤੇ) ਆਦਰ ਪਾ ਸਕੀਦਾ ਹੈ।

ਪਦ ਅਰਥ ਗਹਿ = ਫੜ ਕੇ। ਭੁਜਾ = ਬਾਂਹ। ਗਹਿ ਲੇਵਹੁ = ਫੜ ਲਵੋ। ਤਉ ਪ੍ਰਸਾਦੀ = ਤੇਰੀ ਮਿਹਰ ਨਾਲ ਹੀ। ਮਾਨੀਐ = ਆਦਰ ਮਿਲਦਾ ਹੈ।

SikhNet (Spanish)Por favor, llévame del brazo y bendíceme con Tu Nombre, pues soy honrado sólo por Tu Gracia.

ਭਜੁ ਸਾਧਸੰਗੇ ਏਕ ਰੰਗੇ; ਕ੍ਰਿਪਾਲ ਗੋਬਿਦ ਦੀਨਾ ॥

bhaj saadhasange ek range; kripaal gobid deenaa |

Sant Singh KhalsaIn the Saadh Sangat, the Company of the Holy, vibrate and meditate with love on the One Lord of the Universe, who is Merciful to the meek.
Manmohan SinghAssociating with the saints, lovingly meditate thou on the One Lord, merciful to the meek.
Manmohan Singh (Punjabi)ਸਤਿਸੰਗ ਅੰਦਰ, ਪਿਆਰ ਨਾਲ ਤੂੰ ਮਸਕੀਨਾ ਤੇ ਮਿਹਰਬਾਨ ਇਕ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਗੋਬਿੰਦ! ਦੀਨੋਂ ਪਰ ਕ੍ਰਿਪਾਲ ਸਾਧ ਸੰਗ ਕਰ (ਰੰਗੇ) ਪ੍ਰੇਮ ਸਹਿਤ ਏਕ ਤੇਰੇ ਕੋ ਭਜੋਂ, ਭਾਵ ਸੇ ਏਹ ਦੀਨ ਪਰ ਦਇਆ ਕੀਜੀਏ॥☬ਜਬ ਐਸੀ ਬੇਨਤੀ ਕਰੀ ਤਬ:
Prof. Sahib Singhਸਾਧ ਸੰਗਤ ਵਿਚ (ਟਿਕ ਕੇ) ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ (ਉਸਦਾ) ਭਜਨ ਕਰਿਆ ਕਰ।

ਪਦ ਅਰਥ ਸੰਗੇ = ਸੰਗਤ ਵਿਚ। ਰੰਗੇ = ਰੰਗਿ, ਪਿਆਰ ਵਿਚ। ਦੀਨਾ ਕ੍ਰਿਪਾਲ ਗੋਬਿਦ = ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ।

SikhNet (Spanish)En la Saad Sangat, la Compañía de los Santos, vibra y medita en el Amor del Señor del Universo,

ਅਨਾਥ ਨੀਚ ਸਰਣਾਇ ਨਾਨਕ; ਕਰਿ ਮਇਆ ਅਪੁਨਾ ਕੀਨਾ ॥੩॥

anaath neech saranaae naanak; kar meaa apunaa keenaa |3|

Sant Singh KhalsaNanak, the lowly and helpless, seeks the Sanctuary of the Lord, who in His Kindness has made him His Own. ||3||
Manmohan SinghHelpless and groveling Nanak has sought the protection of God, who has, in his mercy, made him His own.
Manmohan Singh (Punjabi)ਨਿਹੱਥਲ ਅਤੇ ਅਧਮ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ, ਜਿਸ ਨੇ ਆਪਣੀ ਰਹਿਮਤ ਸਦਕਾ, ਉਸ ਨੂੰ ਆਪਣਾ ਨਿਜ ਦਾ ਬਣਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਨਾਥ ਨੀਚ ਕੋ ਸਰਣਾਗਤਿ ਜਾਨ ਕੇ ਅਰ ਕਿਰਪਾ ਕਰ ਕੇ ਅਪਨਾ ਕਰ ਲੀਆ ਹੂੰ॥੩॥
Prof. Sahib Singhਹੇ ਨਾਨਕ! ਸਰਨ ਆਏ ਨਿਖਸਮਿਆਂ ਤੇ ਨੀਚਾਂ ਨੂੰ ਭੀ ਮਿਹਰ ਕਰ ਕੇ ਪ੍ਰਭੂ ਆਪਣਾ ਬਣਾ ਲੈਂਦਾ ਹੈ ॥੩॥

ਪਦ ਅਰਥ ਕਰਿ = ਕਰ ਕੇ। ਮਇਆ = ਦਇਆ ॥੩॥

SikhNet (Spanish)Quién es Misericordioso con el débil. Nanak dice, los abandonados y desamparados buscan el Santuario del Señor, Él en Su Bondad los ha hecho Suyos. (3)

ਆਪਸ ਕਉ. ਆਪੁ ਮਿਲਾਇਆ ॥

aapas kau. aap milaaeaa |

Sant Singh KhalsaHe unites us with Himself.
Manmohan SinghHe Himself unites His saints with Himself,
Manmohan Singh (Punjabi)ਉਹ ਖੁਦ ਹੀ ਆਪਣੇ ਸੰਤਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ,
Fareedkot Teekaਆਪਣੇ ਸਾਥ ਆਪ ਦਾਸ ਕੋ ਮਿਲਾਇਆ ਹੈ॥
Prof. Sahib Singhਪ੍ਰਭੂ ਆਪਣੇ ਆਪ ਨੂੰ ਆਪਣਾ ਆਪ (ਹੀ) ਮਿਲਾਂਦਾ ਹੈ। (ਕਿਉਂਕਿ ਜੀਵਾਂ ਵਿਚ ਭੀ ਉਹ ਆਪ ਹੀ ਹੈ ਅਤੇ ਜੀਵਾਂ ਨੂੰ ਆਪਣੇ ਨਾਲ ਮਿਲਾਣ ਵਾਲਾ ਭੀ ਉਹ ਆਪ ਹੀ ਹੈ।)

ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਆਪੁ = ਆਪਣਾ ਆਪ।

SikhNet (Spanish)Él nos une en Su Ser.

ਭ੍ਰਮ ਭੰਜਨ; ਹਰਿ ਰਾਇਆ ॥

bhram bhanjan; har raaeaa |

Sant Singh KhalsaOur Sovereign Lord King is the Destroyer of fear.
Manmohan SinghThe God, the King and the Destroyer of doubt.
Manmohan Singh (Punjabi)ਸੰਦੇਹ ਨਾਸ ਕਰਨਹਾਰ ਵਾਹਿਗੁਰੂ ਪਾਤਿਸ਼ਾਹ।
Fareedkot Teekaਹੇ ਹਰੀ ਰਾਜੇ! ਤੈਨੇ ਭ੍ਰਮ ਭੈ ਭੰਜਨ ਕਰਕੇ॥
Prof. Sahib Singhਪ੍ਰਭੂ ਪਾਤਿਸ਼ਾਹ (ਜੀਵਾਂ ਦੀ) ਭਟਕਣਾ ਦੂਰ ਕਰਨ ਵਾਲਾ ਹੈ।

ਪਦ ਅਰਥ ਭ੍ਰਮ ਭੰਜਨ = (ਜੀਵਾਂ ਦੀ) ਭਟਕਣਾ ਦੂਰ ਕਰਨ ਵਾਲਾ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ।

SikhNet (Spanish)Nuestro Rey y Soberano Señor es el Destructor del Miedo,

ਆਚਰਜ ਸੁਆਮੀ ਅੰਤਰਜਾਮੀ; ਮਿਲੇ ਗੁਣ ਨਿਧਿ ਪਿਆਰਿਆ ॥

aacharaj suaamee antarajaamee; mile gun nidh piaariaa |

Sant Singh KhalsaMy Wondrous Lord and Master is the Inner-knower, the Searcher of hearts. My Beloved, the Treasure of virtue, has met me.
Manmohan SinghMy wondrous Lord is the searcher of hears. My Love, the treasure of virtues, has mercifully met with me.
Manmohan Singh (Punjabi)ਮੇਰਾ ਅਦਭੁਤ ਸਾਹਿਬ ਦਿਲਾਂ ਦੀਆਂ ਜਾਨਣਹਾਰ ਹੈਂ। ਨੇਕੀਆਂ ਦਾ ਖ਼ਜ਼ਾਨਾ, ਮੇਰਾ ਪ੍ਰੀਤਮ, ਮਿਹਰ ਧਾਰ ਮੈਨੂੰ ਮਿਲ ਪਿਆ ਹੈ।
Fareedkot Teekaਅਚਰਜ ਰੂਪ ਸੁਆਮੀ ਗੁਣੋਂ ਕੇ ਸਮੁੰਦਰ ਪਿਆਰੇ ਆਕੇ ਮਿਲੇ ਹੈਂ॥
Prof. Sahib Singhਮਾਲਕ-ਪ੍ਰਭੂ ਅਸਚਰਜ-ਰੂਪ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਮਿਲ ਪੈਂਦਾ ਹੈ,

ਪਦ ਅਰਥ ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ।

SikhNet (Spanish)mi Misericordioso Señor y Maestro es el Conocedor Íntimo y Buscador de corazones, mi Bienamado.

ਮਹਾ ਮੰਗਲ ਸੂਖ ਉਪਜੇ; ਗੋਬਿੰਦ ਗੁਣ ਨਿਤ ਸਾਰਿਆ ॥

mahaa mangal sookh upaje; gobind gun nit saariaa |

Sant Singh KhalsaSupreme happiness and peace well up, as I cherish the Glorious Virtues of the Lord of the Universe.
Manmohan SinghBy ever remembering the excellences of the World-Lord, supreme bliss and peace have welled up within me.
Manmohan Singh (Punjabi)ਸਦਾ ਹੀ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਬਜ਼ੁਰਗੀਆਂ ਨੂੰ ਯਾਦ ਕਰਨ ਦੁਆਰਾ, ਮੇਰੇ ਅੰਦਰ ਪਰਮ ਖੁਸ਼ੀ ਅਤੇ ਆਰਾਮ ਉਤਪੰਨ ਹੋ ਗਏ ਹਨ।
Fareedkot Teekaਅਤੀ ਅਨੰਦ ਅਰ ਸੂਖ ਉਤਪੰਨ੍ਯ ਹੂਏ ਹੈਂ, ਗੋਬਿੰਦ ਕੇ ਗੁਣੋਂ ਕੋ ਨਿਤਾਪ੍ਰਤਿ ਸੰਭਾਲਣਾ ਕੀਆ ਹੈ॥
Prof. Sahib Singhਉਹ ਸਦਾ ਉਸ ਗੋਬਿੰਦ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹਨਾਂ ਦੇ ਅੰਦਰ ਮਹਾਨ ਖ਼ੁਸ਼ੀਆਂ ਮਹਾਨ ਸੁਖ ਪੈਦਾ ਹੋ ਜਾਂਦੇ ਹਨ।

ਪਦ ਅਰਥ ਮੰਗਲ = ਖ਼ੁਸ਼ੀਆਂ। ਸਾਰਿਆ = ਸੰਭਾਲੇ, ਹਿਰਦੇ ਵਿਚ ਵਸਾਏ।

SikhNet (Spanish)Sí, ese Tesoro de Virtud me ha encontrado. Suprema Paz y Seguridad crecieron en mí, mientras canto las Gloriosas Virtudes del Señor del Universo.

ਮਿਲਿ ਸੰਗਿ ਸੋਹੇ. ਦੇਖਿ ਮੋਹੇ; ਪੁਰਬਿ ਲਿਖਿਆ ਪਾਇਆ ॥

mil sang sohe. dekh mohe; purab likhiaa paaeaa |

Sant Singh KhalsaMeeting with Him, I am embellished and exalted; gazing on Him, I am fascinated, and I realize my pre-ordained destiny.
Manmohan SinghMeeting with Thee, O my Lord, I am embellished and seeing Thee, I am fascinated and I and I have obtained what was predestined for me.
Manmohan Singh (Punjabi)ੇਤੇਰੇ ਨਾਲ ਮਿਲ ਕੇ ਹੇ ਮੇਰੇ ਸੁਆਮੀ! ਮੈਂ ਸ਼ਸ਼ੋਭਤ ਹੋ ਗਿਆ ਹਾਂ ਅਤੇ ਤੈਨੂੰ ਵੇਖ ਮੈਂ ਫਰੇਫਤਾ ਹੋ ਗਿਆ ਹਾਂ ਅਤੇ ਮੈਂ ਉਹ ਕੁਛ ਪਾ ਲਿਆ ਹੈ, ਜੋ ਮੇਰੇ ਲਈ ਮੁੱਢ ਤੋਂ ਲਿਖਿਆ ਹੋਇਆ ਸੀ।
Fareedkot Teekaਤਿਸ ਕੋ ਦੇਖ ਕਰ ਮੋਹਤ ਹੋ ਰਹੇ ਹੈਂ ਔਰ ਤਿਸ ਕੇ ਸਾਥ ਮਿਲ ਕੇ ਸੋਭਨੀਕ ਹੂਏ ਹੈਂ। ਜਬ ਪੂਰਬਕ ਉਤਮ ਲਿਖਾ ਹੂਆ ਥਾ ਤਬ ਏਹ ਲਾਭ ਪ੍ਰਾਪਤਿ ਹੂਆ ਹੈ॥
Prof. Sahib Singhਪਰ, ਪੂਰਬਲੇ ਜਨਮ ਵਿਚ (ਪ੍ਰਾਪਤੀ ਦਾ ਲੇਖ) ਲਿਖਿਆ (ਜਿਨ੍ਹਾਂ ਦੇ ਮੱਥੇ ਉੱਤੇ) ਉੱਘੜ ਪਿਆ, ਉਹ ਪ੍ਰਭੂ ਨਾਲ ਮਿਲ ਕੇ ਸੋਹਣੇ ਜੀਵਨ ਵਾਲੇ ਬਣ ਗਏ, ਉਹ ਉਸ ਦਾ ਦਰਸਨ ਕਰ ਕੇ ਉਸ ਵਿਚ ਮਗਨ ਹੋ ਗਏ।

ਪਦ ਅਰਥ ਮਿਲਿ = ਮਿਲ ਕੇ। ਸੰਗਿ = (ਪ੍ਰਭੂ ਦੇ) ਨਾਲ। ਸੋਹੇ = ਸੋਭਨੀਕ ਹੋ ਗਏ, ਸੋਹਣੇ ਜੀਵਨ ਵਾਲੇ ਬਣ ਗਏ। ਦੇਖਿ = ਵੇਖ ਕੇ। ਮੋਹੇ = ਮਸਤ ਹੋ ਗਏ। ਪੁਰਬਿ = ਪੂਰਬਲੇ ਜਨਮ ਵਿਚ।

SikhNet (Spanish)Encontrándolo, he sido embellecido y exaltado, pues concentrándome en Él, vivo fascinado

ਬਿਨਵੰਤਿ ਨਾਨਕ. ਸਰਨਿ ਤਿਨ ਕੀ; ਜਿਨੑੀ ਹਰਿ ਹਰਿ ਧਿਆਇਆ ॥੪॥੧॥

binavant naanak. saran tin kee; jinaee har har dhiaaeaa |4|1|

Sant Singh KhalsaPrays Nanak, I seek the Sanctuary of those who meditate on the Lord, Har, Har. ||4||1||
Manmohan SinghPrays Nanak, I seek the refuge of those who meditate on their Lord Master.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਹਨਾਂ ਦੀ ਸ਼ਰਣਾਗਤ ਲੋੜਦਾ ਹਾਂ, ਜੋ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰਿ ਹਰਿ ਨਾਮ ਕੋ ਧਿਆਇਆ ਹੈ ਮੈਂ ਤਿਨੋਂ ਕੀ ਸ਼ਰਣ ਹਾਂ॥੪॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਧਿਆਨ ਧਰਿਆ ਹੈ, ਮੈਂ ਉਹਨਾਂ ਦੀ ਸਰਨ ਪੈਂਦਾ ਹਾਂ ॥੪॥੧॥

ਪਦ ਅਰਥ ਬਿਨਵੰਤਿ = ਬੇਨਤੀ ਕਰਦਾ ਹੈ ॥੪॥੧॥

SikhNet (Spanish)y realizo mi destino predeterminado. Reza Nanak, busco el Santuario de los que meditan en el Señor Jar, Jar. (4-1)

Open this shabad →

Shabad Guru Amardas Ji Raag Malaar continues on Ang 1279

ਵਾਰ ਮਲਾਰ ਕੀ. ਮਹਲਾ ੧ ਰਾਣੇ ਕੈਲਾਸ, ਤਥਾ ਮਾਲਦੇ ਕੀ ਧੁਨਿ ॥

vaar malaar kee. mahalaa 1 raane kailaas, tathaa maalade kee dhun |

Sant Singh KhalsaVaar Of Malaar, First Mehl, Sung To The Tune Of Rana Kailaash And Malda:
Manmohan SinghVar of Malar. 1st Guru. To be sung to the tune of Rana Kailash and Malda.
Manmohan Singh (Punjabi)ਮਲਾਰ ਦੀ ਵਾਰ। ਪਹਿਲੀ ਪਾਤਿਸ਼ਾਹੀ। ਰਾਣਾ ਕੈਲਾਸ਼ ਅਤੇ ਮਾਲਦੇ ਦੀ ਸੁਰ ਤੇ ਗਾਊਣੀ।
Fareedkot Teekaਤਿਨ ਕਾ ਬਿਰਤਾਂਤ ਇਹ ਹੈ ਕਿ ਦੋ ਪਹਾੜ ਮੇਂ ਰਾਜਪੂਤ ਥੇ। ਤਿਨ ਕੇ ਪਿਤਾ ਪਾਸ ਧਨ ਬਹੁਤ ਥਾ। ਕੈਲਾਸ ਦੇਵ ਨੇ ਸੰਭਾਲਾ। ਫਿਰ ਮਾਲਦੇਵ ਨੇ ਜੁਧ ਕਰ ਕੇ ਕੈਲਾਸ ਦੇਵ ਕੈਦ ਕੀਆ। ਬਰਸ ਰੋਜ ਪੀਛੇ ਆਧਾ ਧਨ ਦੇ ਕਰ ਛੋਡ ਦੀਆ, ਢਾਢੀਆਂ ਵਾਰ ਗਾਈ। ਤਿਸੀ ਤਰਹਾਂ ਪਰ ਇਹੁ ਵਾਰ ਆਠ ਤੁਕ ਕੀ ਪੋੜੀ ਕਰ ਉਚਾਰਨ ਕਰੀ ਹੈ⁽¹⁾॥
Prof. Sahib Singhਰਾਗ ਮਲਾਰ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ।

* ਮਲਾਰ ਕੀ ਵਾਰ ਮਹਲਾ ੧ ਦਾ ਪਉੜੀ ਵਾਰ ਭਾਵ: (I) (੧) ਪਰਮਾਤਮਾ ਨੇ ਆਪਣਾ ਆਪ ਪਰਗਟ ਕਰ ਕੇ ਇਹ ਕੁਦਰਤਿ ਰਚੀ ਹੈ; ਇਹ, ਮਾਨੋ, ਉਸ ਦਾ ਦਰਬਾਰ ਹੈ, ਜਿਸ ਵਿਚ ਉਹ ਆਪ ਤਖ਼ਤ ਉਤੇ ਬੈਠਾ ਹੋਇਆ ਹੈ। (੨) ਸਾਰੀ ਕੁਦਰਤਿ ਵਿਚ ਮੌਜੂਦ ਹੈ, ਪਰ ਹੈ ਗੁਪਤ; ਕੋਈ ਉਸ ਦਾ 'ਸਰੂਪ' ਬਿਆਨ ਨਹੀਂ ਕਰ ਸਕਿਆ। (੩) ਜਗਤ ਨੂੰ ਉਸ ਨੇ ਧੰਧਿਆਂ ਵਿਚ ਲਾ ਰੱਖਿਆ ਹੈ ਤੇ ਆਪ ਲੁਕਿਆ ਬੈਠਾ ਹੈ; ਜੋ ਵੱਡੇ ਵੱਡੇ ਭੀ ਆਏ ਉਹ ਭੀ ਧੰਧਿਆਂ ਵਿਚ ਹੀ ਰਹੇ। (੪) ਇਹ ਜਗਤ, ਮਾਨੋ ਭਲਵਾਨਾਂ ਦਾ ਅਖਾੜਾ ਹੈ; ਭਲਾਈ ਤੇ ਬੁਰਾਈ ਦਾ ਇਥੇ ਘੋਲ ਹੋ ਰਿਹਾ ਹੈ; ਇਹ ਛਿੰਝ ਪ੍ਰਭੂ ਆਪ ਹੀ ਪਵਾ ਰਿਹਾ ਹੈ। (੫) ਭਲਾਈ ਤੇ ਬੁਰਾਈ-ਇਹ ਦੋਵੇਂ ਧੜੇ ਉਸ ਨੇ ਆਪ ਬਣਾਏ ਹਨ; ਝਗੜਾ ਪੈਦਾ ਕਰਨ ਵਾਲਾ ਭੀ ਆਪ ਹੀ ਹੈ ਤੇ "ਧਰਮ" ਰਾਜ ਹੋ ਕੇ ਝਗੜੇ ਮਿਟਾਣ ਵਾਲਾ ਵਕੀਲ ਭੀ ਆਪ ਹੀ ਹੈ। (੬) ਸੋ, ਜਿਸ ਕਰਤਾਰ ਨੇ ਇਹ ਬਹੁ-ਰੰਗੀ ਦੁਨੀਆ ਬਣਾਈ ਹੈ ਉਸੇ ਨੂੰ ਸਿਮਰੋ ਤਾਕਿ ਬੁਰਾਈ ਜ਼ੋਰ ਨਾਹ ਪਾ ਸਕੇ; ਹੋਰ ਕੋਈ ਬੇਲੀ ਨਹੀਂ ਬਣ ਸਕਦਾ। (੭) ਜਗਤ ਦੇ ਦਿੱਸਦੇ ਅਧਿਕਾਰ ਤੇ ਅਤਿਆਚਾਰ ਵਿੱਚ ਕੇਵਲ ਉਹੀ ਸੁਖੀ ਹਨ ਜੋ ਜਗਤ ਦੇ ਰਚਣਹਾਰ ਦੇ ਚਰਨਾਂ ਵਿੱਚ ਜੁੜੇ ਹੋਏ ਹਨ। (II) (੮) ਜਗਤ-ਅਖਾੜੇ ਦੀ ਇਸ ਛਿੰਝ ਦੀ ਦੁਨੀਆ ਨੂੰ ਸਮਝ ਨਹੀਂ ਆਈ; ਆਪਣੀ ਸਮਝ ਪਿੱਛੇ ਲੱਗਣ ਵਾਲੇ ਜੀਵ ਬੁਰਾਈ ਦੇ ਵੱਸ ਹੋ ਕੇ ਇਸ ਘੋਲ ਵਿਚ ਹਾਰ ਰਹੇ ਹਨ। (੯) ਜੋ ਵੱਡੇ ਵੱਡੇ ਭੀ ਅਖਵਾ ਗਏ ਉਹਨਾਂ ਭੀ ਨਾਹ ਸਮਝਿਆ ਕਿ ਇਹ ਤ੍ਰਿਸ਼ਨਾ ਦੀ ਅੱਗ ਤੇ ਵਾਦ- * ਨੋਟ: ਕੈਲਾਸ ਦੇਉ ਤੇ ਮਾਲ ਦੇਉ ਦੋ ਸੱਕੇ ਭਰਾ ਸਨ, ਜੰਮੂ ਕਸ਼ਮੀਰ ਦੇ ਰਾਜੇ ਤੇ ਜਹਾਂਗੀਰ ਦਾ ਹਾਲਾ ਭਰਦੇ ਸਨ। ਇਹਨਾਂ ਨੂੰ ਕਮਜ਼ੋਰ ਕਰਨ ਲਈ ਜਹਾਂਗੀਰ ਨੇ ਕਿਸੇ ਭੇਤੀ ਨੂੰ ਵਿੱਚ ਪਾ ਕੇ ਇਹਨਾਂ ਨੂੰ ਆਪੋ ਵਿਚ ਲੜਾ ਦਿੱਤਾ; ਤਕੜਾ ਜੁੱਧ ਮਚਿਆ, ਮਾਲ ਦੇਉ ਜਿੱਤ ਗਿਆ, ਕੈਲਾਸ ਦੇਉ ਪਕੜਿਆ ਗਿਆ। ਪਰ ਫਿਰ ਦੋਵੇਂ ਭਰਾ ਸੁਲਹ ਕਰ ਕੇ ਪਿਆਰ ਨਾਲ ਰਲ ਬੈਠੇ, ਅੱਧਾ ਅੱਧਾ ਰਾਜ ਵੰਡ ਲਿਆ। ਢਾਢੀਆਂ ਨੇ ਇਸ ਜੰਗ ਦੀ ਵਾਰ ਲਿਖੀ। ਇਸ 'ਵਾਰ' ਵਿਚੋਂ ਨਮੂਨੇ ਦੀ ਪਉੜੀ: ਧਰਤ ਘੋੜਾ, ਪਰਬਤ ਪਲਾਣ, ਸਿਰ ਟੱਟਰ ਅੰਬਰ ॥ ਨੌ ਸੌ ਨਦੀ ਨੜਿੰਨਵੇ ਰਾਣਾ ਜਲ ਕੰਬਰ ॥ ਢੁਕਾ ਰਾਇ ਅਮੀਰ ਦੇਵ ਕਰਿ ਮੇਘ ਅਡੰਬਰ ॥ ਆਣਿਤ ਖੰਡਾ ਰਾਣਿਆਂ ਕੈਲਾਸ਼ੈ ਅੰਦਰ ॥ ਬਿਜਲੀ ਜਿਉਂ ਚਮਕਾਣੀਆਂ ਤੇਗਾਂ ਵਿਚ ਅੰਬਰ ॥ ਮਾਲਦੇਉ ਕੈਲਾਸ਼ ਨੂੰ ਬੱਧਾ ਕਰਿ ਸੰਬਰ ॥ ਫਿਰ ਅੱਧਾ ਧਨ ਮਾਲਦੇਉ ਛਡਿਆ ਗੜ੍ਹ ਅੰਦਰ ॥ ਮਾਲਦੇਉ ਜਸੁ ਖਟਿਆ ਵਾਂਗ ਸ਼ਾਹ ਸਿਕੰਦਰ ॥ ਜਿਸ ਸੁਰ ਵਿਚ ਮਾਲਦੇਉ ਦੀ ਇਹ ਵਾਰ ਲੋਕ ਗਾਉਂਦੇ ਸਨ, ਉਸੇ ਸੁਰ ਵਿਚ ਗੁਰੂ ਨਾਨਕ ਦੇਵ ਜੀ ਦੀ ਇਹ ਵਾਰ ਗਾਉਣ ਦੀ ਹਿਦੈਤ ਹੈ।

SikhNet (Spanish)(cantados en el compás de Rana Kailash y Malda)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru.

ਸਲੋਕ ਮਹਲਾ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
Prof. Sahib Singhਗੁਰੂ ਅਮਰਦਾਸ ਜੀ ਦੇ ਸਲੋਕ।
SikhNet (Spanish)Slok, Mejl Guru Amar Das, Tercer Canal Divino.

ਗੁਰਿ ਮਿਲਿਐ. ਮਨੁ ਰਹਸੀਐ; ਜਿਉ ਵੁਠੈ ਧਰਣਿ ਸੀਗਾਰੁ ॥

gur miliai. man rahaseeai; jiau vutthai dharan seegaar |

Sant Singh KhalsaMeeting with the Guru, the mind is delighted, like the earth embellished by the rain.
Manmohan SinghOn meeting the Guru, the soul blossoms, as, the earth is embellished after the bursting forth of the cloud.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ, ਜਿੰਦੜੀ ਐਉ ਖਿੜ ਜਾਂਦੀ ਹੈ, ਜਿਸ ਤਰ੍ਹਾਂ ਬੱਦਲ ਦੇ ਵਰ੍ਹਣ ਨਾਲ ਧਰਤੀ ਸ਼ਸ਼ੋਭਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਮਿਲਣੇ ਕਰ ਮਨ ਆਨੰਦ ਕੋ ਪ੍ਰਾਪਤਿ ਹੋਤਾ ਹੈ, ਜੈਸੇ ਵਰਖਾ ਹੋਣੇ ਸੇ ਧਰਤੀ ਕੋ ਸਿੰਗਾਰ ਹੋਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ,

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਰਹਸੀਐ = ਖਿੜ ਪੈਂਦਾ ਹੈ। ਵੁਠੈ = (ਮੀਂਹ) ਵੱਸਿਆਂ। ਧਰਤਿ = ਧਰਤੀ।

SikhNet (Spanish)Encontrando al Guru la mente es deleitada así como la tierra es embellecida por la lluvia.

ਸਭ ਦਿਸੈ ਹਰੀਆਵਲੀ; ਸਰ ਭਰੇ. ਸੁਭਰ ਤਾਲ ॥

sabh disai hareeaavalee; sar bhare. subhar taal |

Sant Singh KhalsaEverything becomes green and lush; the pools and ponds are filled to overflowing.
Manmohan SinghEverything appears green and the ponds and the tanks are filled to the brim.
Manmohan Singh (Punjabi)ਹਰ ਵਸਤੂ ਸਰਸਬਜ਼ ਨਜ਼ਰ ਆਉਂਦੀ ਹੈ ਅਤੇ ਛੱਪਰ ਤੇ ਤਾਲਾਬ ਲਬਾਲਬ ਭਰੇ ਹੋਏ ਹਨ।
Fareedkot Teekaਸਭੀ ਧਰਤੀ ਹਰੀਆਵਲੀ ਦ੍ਰਿਸਟ ਆਵਤੀ ਹੈ ਔਰ (ਸਰ) ਕਚੇ ਟੋਭੇ ਅਰ (ਤਾਲ) ਪਕੇ (ਸੁਭਰ) ਲਬਾਲਬ ਹੋ ਕਰ ਭਰੇ ਜਾਤੇ ਹੈਂ। ਤੈਸੇ ਹੀ ਗੁਰ ਉਪਦੇਸ ਵਰਖਾ ਕਰ ਉਤਮ ਮਧਮ ਜਗਿਆਸੂਓਂ ਕੇ ਰਿਦੇ ਭਰੇ ਜਾਤੇ ਹੈਂ ਔਰ ਗੁਣੋਂ ਰੂਪੀ ਹਰੀਆਵਲੀ ਹੋਇ ਆਵਤੀ ਹੈ॥
Prof. Sahib Singhਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ।

ਪਦ ਅਰਥ ਸਰ = ਸਰੋਵਰ। ਸੁਭਰ = ਸੁ-ਭਰ ਨਕਾ-ਨਕ ਭਰੇ ਹੋਏ। ਤਾਲ = ਤਲਾ।

SikhNet (Spanish)Todo reverdece y brilla, los lagos y lagunas desbordan,

ਅੰਦਰੁ ਰਚੈ. ਸਚ ਰੰਗਿ; ਜਿਉ ਮੰਜੀਠੈ ਲਾਲੁ ॥

andar rachai. sach rang; jiau manjeetthai laal |

Sant Singh KhalsaThe inner self is imbued with the deep crimson color of love for the True Lord.
Manmohan SinghThe love of the True Lord attached to the mind as redness to the madder.
Manmohan Singh (Punjabi)ਸੱਚੇ ਸੁਆਮੀ ਦੀ ਪ੍ਰੀਤ ਹਿਰਦੇ ਨਾਲ ਐਉ ਚਿਮੜੀ ਹੋਈ ਹੈ, ਜਿਸ ਤਰ੍ਹਾਂ ਨਾਲੀ ਮਜੀਠ ਨੂੰ।
Fareedkot Teekaਸਚੇ ਪ੍ਰੇਮ ਵਿਖੇ ਤਿਨ ਕਾ ਅੰਤਹਕਰਨ ਰਚਤਾ ਹੈ ਅਰ ਸਚਾ ਅਨੰਦ ਹੋਤਾ ਹੈ, ਜੈਸੇ ਮਜੀਠ ਕਰ ਰੰਗਾ ਹੂਆ ਕਪੜਾ ਲਾਲ ਹੋਤਾ ਹੈ॥
Prof. Sahib Singh(ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ,

ਪਦ ਅਰਥ ਅੰਦਰੁ = ਅੰਦਰਲਾ ਮਨ।

SikhNet (Spanish)el ser interior está imbuido en el Profundo Color Carmesí del Señor Verdadero.

ਕਮਲੁ ਵਿਗਸੈ. ਸਚੁ ਮਨਿ; ਗੁਰ ਕੈ ਸਬਦਿ ਨਿਹਾਲੁ ॥

kamal vigasai. sach man; gur kai sabad nihaal |

Sant Singh KhalsaThe heart-lotus blossoms forth and the mind becomes true; through the Word of the Guru's Shabad, it is ecstatic and exalted.
Manmohan SinghObeying the True Lord, the heart lotus blooms and one is rendered happy, through the Guru's word.
Manmohan Singh (Punjabi)ਸੱਚੇ ਸਾਈਂ ਦੀ ਆਗਿਆ ਦਾ ਪਾਲਣ ਕਰਨ ਦੁਆਰਾ, ਦਿਲ ਰੂਪੀ ਕੰਵਲ ਖਿੜ ਜਾਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸਚ ਮਨਨ ਕਰਨੇ ਸੇ ਰਿਦਾ ਕਮਲ ਪ੍ਰਫੁਲਤ ਹੋਤਾ ਹੈ ਔਰ ਗੁਰੋਂ ਕੇ ਸਬਦ ਕਰ ਨਿਹਾਲ ਹੋਈਤਾ ਹੈ॥
Prof. Sahib Singhਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ।

ਪਦ ਅਰਥ ਵਿਗਸੈ = ਖਿੜ ਪੈਂਦਾ ਹੈ। ਨਿਹਾਲੁ = ਪ੍ਰਸੰਨ।

SikhNet (Spanish)El Loto del Corazón florece y la mente conoce la Verdad. Mediante la Palabra del Shabd del Guru permanece estático y exaltado.

Open this shabad (14 lines, Angs 1278-1279) →

Ang 1278 of 1430