ੴ

ਸਿੱਖਬਾਣੀ · SikhBani

ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥

gur miliai man rahaseeai jiau vutthai dharan seegaar
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1278, 1279 · 14 lines
Translations

ਵਾਰ ਮਲਾਰ ਕੀ. ਮਹਲਾ ੧ ਰਾਣੇ ਕੈਲਾਸ, ਤਥਾ ਮਾਲਦੇ ਕੀ ਧੁਨਿ ॥

vaar malaar kee. mahalaa 1 raane kailaas, tathaa maalade kee dhun | Ang 1278

Sant Singh KhalsaVaar Of Malaar, First Mehl, Sung To The Tune Of Rana Kailaash And Malda:
Manmohan SinghVar of Malar. 1st Guru. To be sung to the tune of Rana Kailash and Malda.
Manmohan Singh (Punjabi)ਮਲਾਰ ਦੀ ਵਾਰ। ਪਹਿਲੀ ਪਾਤਿਸ਼ਾਹੀ। ਰਾਣਾ ਕੈਲਾਸ਼ ਅਤੇ ਮਾਲਦੇ ਦੀ ਸੁਰ ਤੇ ਗਾਊਣੀ।
Fareedkot Teekaਤਿਨ ਕਾ ਬਿਰਤਾਂਤ ਇਹ ਹੈ ਕਿ ਦੋ ਪਹਾੜ ਮੇਂ ਰਾਜਪੂਤ ਥੇ। ਤਿਨ ਕੇ ਪਿਤਾ ਪਾਸ ਧਨ ਬਹੁਤ ਥਾ। ਕੈਲਾਸ ਦੇਵ ਨੇ ਸੰਭਾਲਾ। ਫਿਰ ਮਾਲਦੇਵ ਨੇ ਜੁਧ ਕਰ ਕੇ ਕੈਲਾਸ ਦੇਵ ਕੈਦ ਕੀਆ। ਬਰਸ ਰੋਜ ਪੀਛੇ ਆਧਾ ਧਨ ਦੇ ਕਰ ਛੋਡ ਦੀਆ, ਢਾਢੀਆਂ ਵਾਰ ਗਾਈ। ਤਿਸੀ ਤਰਹਾਂ ਪਰ ਇਹੁ ਵਾਰ ਆਠ ਤੁਕ ਕੀ ਪੋੜੀ ਕਰ ਉਚਾਰਨ ਕਰੀ ਹੈ⁽¹⁾॥
Prof. Sahib Singhਰਾਗ ਮਲਾਰ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ।

* ਮਲਾਰ ਕੀ ਵਾਰ ਮਹਲਾ ੧ ਦਾ ਪਉੜੀ ਵਾਰ ਭਾਵ: (I) (੧) ਪਰਮਾਤਮਾ ਨੇ ਆਪਣਾ ਆਪ ਪਰਗਟ ਕਰ ਕੇ ਇਹ ਕੁਦਰਤਿ ਰਚੀ ਹੈ; ਇਹ, ਮਾਨੋ, ਉਸ ਦਾ ਦਰਬਾਰ ਹੈ, ਜਿਸ ਵਿਚ ਉਹ ਆਪ ਤਖ਼ਤ ਉਤੇ ਬੈਠਾ ਹੋਇਆ ਹੈ। (੨) ਸਾਰੀ ਕੁਦਰਤਿ ਵਿਚ ਮੌਜੂਦ ਹੈ, ਪਰ ਹੈ ਗੁਪਤ; ਕੋਈ ਉਸ ਦਾ 'ਸਰੂਪ' ਬਿਆਨ ਨਹੀਂ ਕਰ ਸਕਿਆ। (੩) ਜਗਤ ਨੂੰ ਉਸ ਨੇ ਧੰਧਿਆਂ ਵਿਚ ਲਾ ਰੱਖਿਆ ਹੈ ਤੇ ਆਪ ਲੁਕਿਆ ਬੈਠਾ ਹੈ; ਜੋ ਵੱਡੇ ਵੱਡੇ ਭੀ ਆਏ ਉਹ ਭੀ ਧੰਧਿਆਂ ਵਿਚ ਹੀ ਰਹੇ। (੪) ਇਹ ਜਗਤ, ਮਾਨੋ ਭਲਵਾਨਾਂ ਦਾ ਅਖਾੜਾ ਹੈ; ਭਲਾਈ ਤੇ ਬੁਰਾਈ ਦਾ ਇਥੇ ਘੋਲ ਹੋ ਰਿਹਾ ਹੈ; ਇਹ ਛਿੰਝ ਪ੍ਰਭੂ ਆਪ ਹੀ ਪਵਾ ਰਿਹਾ ਹੈ। (੫) ਭਲਾਈ ਤੇ ਬੁਰਾਈ-ਇਹ ਦੋਵੇਂ ਧੜੇ ਉਸ ਨੇ ਆਪ ਬਣਾਏ ਹਨ; ਝਗੜਾ ਪੈਦਾ ਕਰਨ ਵਾਲਾ ਭੀ ਆਪ ਹੀ ਹੈ ਤੇ "ਧਰਮ" ਰਾਜ ਹੋ ਕੇ ਝਗੜੇ ਮਿਟਾਣ ਵਾਲਾ ਵਕੀਲ ਭੀ ਆਪ ਹੀ ਹੈ। (੬) ਸੋ, ਜਿਸ ਕਰਤਾਰ ਨੇ ਇਹ ਬਹੁ-ਰੰਗੀ ਦੁਨੀਆ ਬਣਾਈ ਹੈ ਉਸੇ ਨੂੰ ਸਿਮਰੋ ਤਾਕਿ ਬੁਰਾਈ ਜ਼ੋਰ ਨਾਹ ਪਾ ਸਕੇ; ਹੋਰ ਕੋਈ ਬੇਲੀ ਨਹੀਂ ਬਣ ਸਕਦਾ। (੭) ਜਗਤ ਦੇ ਦਿੱਸਦੇ ਅਧਿਕਾਰ ਤੇ ਅਤਿਆਚਾਰ ਵਿੱਚ ਕੇਵਲ ਉਹੀ ਸੁਖੀ ਹਨ ਜੋ ਜਗਤ ਦੇ ਰਚਣਹਾਰ ਦੇ ਚਰਨਾਂ ਵਿੱਚ ਜੁੜੇ ਹੋਏ ਹਨ। (II) (੮) ਜਗਤ-ਅਖਾੜੇ ਦੀ ਇਸ ਛਿੰਝ ਦੀ ਦੁਨੀਆ ਨੂੰ ਸਮਝ ਨਹੀਂ ਆਈ; ਆਪਣੀ ਸਮਝ ਪਿੱਛੇ ਲੱਗਣ ਵਾਲੇ ਜੀਵ ਬੁਰਾਈ ਦੇ ਵੱਸ ਹੋ ਕੇ ਇਸ ਘੋਲ ਵਿਚ ਹਾਰ ਰਹੇ ਹਨ। (੯) ਜੋ ਵੱਡੇ ਵੱਡੇ ਭੀ ਅਖਵਾ ਗਏ ਉਹਨਾਂ ਭੀ ਨਾਹ ਸਮਝਿਆ ਕਿ ਇਹ ਤ੍ਰਿਸ਼ਨਾ ਦੀ ਅੱਗ ਤੇ ਵਾਦ- * ਨੋਟ: ਕੈਲਾਸ ਦੇਉ ਤੇ ਮਾਲ ਦੇਉ ਦੋ ਸੱਕੇ ਭਰਾ ਸਨ, ਜੰਮੂ ਕਸ਼ਮੀਰ ਦੇ ਰਾਜੇ ਤੇ ਜਹਾਂਗੀਰ ਦਾ ਹਾਲਾ ਭਰਦੇ ਸਨ। ਇਹਨਾਂ ਨੂੰ ਕਮਜ਼ੋਰ ਕਰਨ ਲਈ ਜਹਾਂਗੀਰ ਨੇ ਕਿਸੇ ਭੇਤੀ ਨੂੰ ਵਿੱਚ ਪਾ ਕੇ ਇਹਨਾਂ ਨੂੰ ਆਪੋ ਵਿਚ ਲੜਾ ਦਿੱਤਾ; ਤਕੜਾ ਜੁੱਧ ਮਚਿਆ, ਮਾਲ ਦੇਉ ਜਿੱਤ ਗਿਆ, ਕੈਲਾਸ ਦੇਉ ਪਕੜਿਆ ਗਿਆ। ਪਰ ਫਿਰ ਦੋਵੇਂ ਭਰਾ ਸੁਲਹ ਕਰ ਕੇ ਪਿਆਰ ਨਾਲ ਰਲ ਬੈਠੇ, ਅੱਧਾ ਅੱਧਾ ਰਾਜ ਵੰਡ ਲਿਆ। ਢਾਢੀਆਂ ਨੇ ਇਸ ਜੰਗ ਦੀ ਵਾਰ ਲਿਖੀ। ਇਸ 'ਵਾਰ' ਵਿਚੋਂ ਨਮੂਨੇ ਦੀ ਪਉੜੀ: ਧਰਤ ਘੋੜਾ, ਪਰਬਤ ਪਲਾਣ, ਸਿਰ ਟੱਟਰ ਅੰਬਰ ॥ ਨੌ ਸੌ ਨਦੀ ਨੜਿੰਨਵੇ ਰਾਣਾ ਜਲ ਕੰਬਰ ॥ ਢੁਕਾ ਰਾਇ ਅਮੀਰ ਦੇਵ ਕਰਿ ਮੇਘ ਅਡੰਬਰ ॥ ਆਣਿਤ ਖੰਡਾ ਰਾਣਿਆਂ ਕੈਲਾਸ਼ੈ ਅੰਦਰ ॥ ਬਿਜਲੀ ਜਿਉਂ ਚਮਕਾਣੀਆਂ ਤੇਗਾਂ ਵਿਚ ਅੰਬਰ ॥ ਮਾਲਦੇਉ ਕੈਲਾਸ਼ ਨੂੰ ਬੱਧਾ ਕਰਿ ਸੰਬਰ ॥ ਫਿਰ ਅੱਧਾ ਧਨ ਮਾਲਦੇਉ ਛਡਿਆ ਗੜ੍ਹ ਅੰਦਰ ॥ ਮਾਲਦੇਉ ਜਸੁ ਖਟਿਆ ਵਾਂਗ ਸ਼ਾਹ ਸਿਕੰਦਰ ॥ ਜਿਸ ਸੁਰ ਵਿਚ ਮਾਲਦੇਉ ਦੀ ਇਹ ਵਾਰ ਲੋਕ ਗਾਉਂਦੇ ਸਨ, ਉਸੇ ਸੁਰ ਵਿਚ ਗੁਰੂ ਨਾਨਕ ਦੇਵ ਜੀ ਦੀ ਇਹ ਵਾਰ ਗਾਉਣ ਦੀ ਹਿਦੈਤ ਹੈ।

SikhNet (Spanish)(cantados en el compás de Rana Kailash y Malda)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1278

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru.

ਸਲੋਕ ਮਹਲਾ ੩ ॥

salok mahalaa 3 | Ang 1278

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
Prof. Sahib Singhਗੁਰੂ ਅਮਰਦਾਸ ਜੀ ਦੇ ਸਲੋਕ।
SikhNet (Spanish)Slok, Mejl Guru Amar Das, Tercer Canal Divino.

ਗੁਰਿ ਮਿਲਿਐ. ਮਨੁ ਰਹਸੀਐ; ਜਿਉ ਵੁਠੈ ਧਰਣਿ ਸੀਗਾਰੁ ॥

gur miliai. man rahaseeai; jiau vutthai dharan seegaar | Ang 1278

Sant Singh KhalsaMeeting with the Guru, the mind is delighted, like the earth embellished by the rain.
Manmohan SinghOn meeting the Guru, the soul blossoms, as, the earth is embellished after the bursting forth of the cloud.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ, ਜਿੰਦੜੀ ਐਉ ਖਿੜ ਜਾਂਦੀ ਹੈ, ਜਿਸ ਤਰ੍ਹਾਂ ਬੱਦਲ ਦੇ ਵਰ੍ਹਣ ਨਾਲ ਧਰਤੀ ਸ਼ਸ਼ੋਭਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਮਿਲਣੇ ਕਰ ਮਨ ਆਨੰਦ ਕੋ ਪ੍ਰਾਪਤਿ ਹੋਤਾ ਹੈ, ਜੈਸੇ ਵਰਖਾ ਹੋਣੇ ਸੇ ਧਰਤੀ ਕੋ ਸਿੰਗਾਰ ਹੋਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ,

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਰਹਸੀਐ = ਖਿੜ ਪੈਂਦਾ ਹੈ। ਵੁਠੈ = (ਮੀਂਹ) ਵੱਸਿਆਂ। ਧਰਤਿ = ਧਰਤੀ।

SikhNet (Spanish)Encontrando al Guru la mente es deleitada así como la tierra es embellecida por la lluvia.

ਸਭ ਦਿਸੈ ਹਰੀਆਵਲੀ; ਸਰ ਭਰੇ. ਸੁਭਰ ਤਾਲ ॥

sabh disai hareeaavalee; sar bhare. subhar taal | Ang 1278

Sant Singh KhalsaEverything becomes green and lush; the pools and ponds are filled to overflowing.
Manmohan SinghEverything appears green and the ponds and the tanks are filled to the brim.
Manmohan Singh (Punjabi)ਹਰ ਵਸਤੂ ਸਰਸਬਜ਼ ਨਜ਼ਰ ਆਉਂਦੀ ਹੈ ਅਤੇ ਛੱਪਰ ਤੇ ਤਾਲਾਬ ਲਬਾਲਬ ਭਰੇ ਹੋਏ ਹਨ।
Fareedkot Teekaਸਭੀ ਧਰਤੀ ਹਰੀਆਵਲੀ ਦ੍ਰਿਸਟ ਆਵਤੀ ਹੈ ਔਰ (ਸਰ) ਕਚੇ ਟੋਭੇ ਅਰ (ਤਾਲ) ਪਕੇ (ਸੁਭਰ) ਲਬਾਲਬ ਹੋ ਕਰ ਭਰੇ ਜਾਤੇ ਹੈਂ। ਤੈਸੇ ਹੀ ਗੁਰ ਉਪਦੇਸ ਵਰਖਾ ਕਰ ਉਤਮ ਮਧਮ ਜਗਿਆਸੂਓਂ ਕੇ ਰਿਦੇ ਭਰੇ ਜਾਤੇ ਹੈਂ ਔਰ ਗੁਣੋਂ ਰੂਪੀ ਹਰੀਆਵਲੀ ਹੋਇ ਆਵਤੀ ਹੈ॥
Prof. Sahib Singhਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ।

ਪਦ ਅਰਥ ਸਰ = ਸਰੋਵਰ। ਸੁਭਰ = ਸੁ-ਭਰ ਨਕਾ-ਨਕ ਭਰੇ ਹੋਏ। ਤਾਲ = ਤਲਾ।

SikhNet (Spanish)Todo reverdece y brilla, los lagos y lagunas desbordan,

ਅੰਦਰੁ ਰਚੈ. ਸਚ ਰੰਗਿ; ਜਿਉ ਮੰਜੀਠੈ ਲਾਲੁ ॥

andar rachai. sach rang; jiau manjeetthai laal | Ang 1278

Sant Singh KhalsaThe inner self is imbued with the deep crimson color of love for the True Lord.
Manmohan SinghThe love of the True Lord attached to the mind as redness to the madder.
Manmohan Singh (Punjabi)ਸੱਚੇ ਸੁਆਮੀ ਦੀ ਪ੍ਰੀਤ ਹਿਰਦੇ ਨਾਲ ਐਉ ਚਿਮੜੀ ਹੋਈ ਹੈ, ਜਿਸ ਤਰ੍ਹਾਂ ਨਾਲੀ ਮਜੀਠ ਨੂੰ।
Fareedkot Teekaਸਚੇ ਪ੍ਰੇਮ ਵਿਖੇ ਤਿਨ ਕਾ ਅੰਤਹਕਰਨ ਰਚਤਾ ਹੈ ਅਰ ਸਚਾ ਅਨੰਦ ਹੋਤਾ ਹੈ, ਜੈਸੇ ਮਜੀਠ ਕਰ ਰੰਗਾ ਹੂਆ ਕਪੜਾ ਲਾਲ ਹੋਤਾ ਹੈ॥
Prof. Sahib Singh(ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ,

ਪਦ ਅਰਥ ਅੰਦਰੁ = ਅੰਦਰਲਾ ਮਨ।

SikhNet (Spanish)el ser interior está imbuido en el Profundo Color Carmesí del Señor Verdadero.

ਕਮਲੁ ਵਿਗਸੈ. ਸਚੁ ਮਨਿ; ਗੁਰ ਕੈ ਸਬਦਿ ਨਿਹਾਲੁ ॥

kamal vigasai. sach man; gur kai sabad nihaal | Ang 1278

Sant Singh KhalsaThe heart-lotus blossoms forth and the mind becomes true; through the Word of the Guru's Shabad, it is ecstatic and exalted.
Manmohan SinghObeying the True Lord, the heart lotus blooms and one is rendered happy, through the Guru's word.
Manmohan Singh (Punjabi)ਸੱਚੇ ਸਾਈਂ ਦੀ ਆਗਿਆ ਦਾ ਪਾਲਣ ਕਰਨ ਦੁਆਰਾ, ਦਿਲ ਰੂਪੀ ਕੰਵਲ ਖਿੜ ਜਾਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸਚ ਮਨਨ ਕਰਨੇ ਸੇ ਰਿਦਾ ਕਮਲ ਪ੍ਰਫੁਲਤ ਹੋਤਾ ਹੈ ਔਰ ਗੁਰੋਂ ਕੇ ਸਬਦ ਕਰ ਨਿਹਾਲ ਹੋਈਤਾ ਹੈ॥
Prof. Sahib Singhਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ।

ਪਦ ਅਰਥ ਵਿਗਸੈ = ਖਿੜ ਪੈਂਦਾ ਹੈ। ਨਿਹਾਲੁ = ਪ੍ਰਸੰਨ।

SikhNet (Spanish)El Loto del Corazón florece y la mente conoce la Verdad. Mediante la Palabra del Shabd del Guru permanece estático y exaltado.

ਮਨਮੁਖ ਦੂਜੀ ਤਰਫ ਹੈ; ਵੇਖਹੁ ਨਦਰਿ ਨਿਹਾਲਿ ॥

manamukh doojee taraf hai; vekhahu nadar nihaal | Ang 1279

Sant Singh KhalsaThe self-willed manmukh is on the wrong side. You can see this with your own eyes.
Manmohan SinghThe wayward person is on the other side of God. Ascertain thou this by seeing with thy eyes.
Manmohan Singh (Punjabi)ਆਪ ਹੁਦਰਾ ਪੁਰਸ਼ ਰੱਬ ਦੇ ਦੂਸਰੇ ਪਾਸੇ ਹੈ। ਆਪਣੀਆਂ ਅੱਖਾਂ ਨਾਲ ਦੇਖ ਕੇ ਤੂੰ ਇਸ ਦਾ ਨਿਰਣਾ ਕਰ ਲੈ।
Fareedkot Teekaਜੋ ਮਨਮੁਖ ਹੈਂ, ਸੋ ਦੂਜੀ ਤਰਫ ਹੈਂ ਅਰਥਾਤ ਮਾਇਆ ਕੇ ਪਾਸੇ ਹੈਂ, ਦ੍ਰਿਸਟੀ ਕਰ ਦੇਖ ਲੇਵੋ, ਭਾਵ ਪਰਤਖ ਨੇਤ੍ਰੋਂ ਸੇ ਵਾ ਨਿਰਨੇ ਕਰ ਕੇ ਦੇਖ ਲੇਵੋ॥
Prof. Sahib Singhਪਰ, ਗਹੁ ਨਾਲ ਤੱਕ ਕੇ ਵੇਖੋ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਦੂਜਾ ਪਾਸਾ ਹੁੰਦਾ ਹੈ (ਭਾਵ, ਉਸ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ)।

ਪਦ ਅਰਥ ਤਰਫ = ਪਾਸਾ। ਨਦਰਿ ਨਿਹਾਲਿ = ਗਹੁ ਨਾਲ ਤੱਕ ਕੇ।

SikhNet (Spanish)El Manmukj soberbio está del lado equivocado, lo puedes ver con tus propios ojos.

ਫਾਹੀ ਫਾਥੇ. ਮਿਰਗ ਜਿਉ; ਸਿਰਿ ਦੀਸੈ ਜਮਕਾਲੁ ॥

faahee faathe. mirag jiau; sir deesai jamakaal | Ang 1279

Sant Singh KhalsaHe is caught in the trap like the deer; the Messenger of Death hovers over his head.
Manmohan SinghLike the deer ensnared in the net, the death's courier is seen standing over his head.
Manmohan Singh (Punjabi)ਜਾਲ ਅੰਦਰ ਫਸੇ ਹੋਏ ਹਰਣ ਦੀ ਮਾਨੰਦ, ਮੌਤ ਦਾ ਦੂਤ ਉਸ ਦੇ ਸਿਰ ਉਤੇ ਖੜਾ ਦਿਸਦਾ ਹੈ।
Fareedkot Teekaਫਾਹੀ ਮੇਂ ਫਾਥੇ ਹੂਏ ਮਿਰਗ ਵਤ ਤਿਨ ਕੇ ਸਿਰ ਪੁਰ ਜਮਕਾਲ ਦ੍ਰਿਸਟ ਆਵਤਾ ਹੈ॥
Prof. Sahib Singhਫਾਹੀ ਵਿਚ ਫਸੇ ਹਰਨ ਵਾਂਗ ਜਮਕਾਲ (ਭਾਵ, ਮੌਤ ਦਾ ਡਰ) ਸਦਾ ਉਸ ਦੇ ਸਿਰ ਉੱਤੇ (ਖੜਾ) ਦਿੱਸਦਾ ਹੈ; (ਆਤਮਕ ਮੌਤ ਉਸ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ)।
SikhNet (Spanish)Vive atrapado así como el venado en su trampa, y el mensajero de la muerte merodea sobre su cabeza.

ਖੁਧਿਆ ਤ੍ਰਿਸਨਾ ਨਿੰਦਾ ਬੁਰੀ; ਕਾਮੁ ਕ੍ਰੋਧੁ ਵਿਕਰਾਲੁ ॥

khudhiaa trisanaa nindaa buree; kaam krodh vikaraal | Ang 1279

Sant Singh KhalsaHunger, thirst and slander are evil; sexual desire and anger are horrible.
Manmohan SinghVile are hunger, thirst and slander and terrible are lust and wrath.
Manmohan Singh (Punjabi)ਨੀਚ ਹਨ ਭੁੱਖ, ਤਰੇਹ ਅਤੇ ਬਦਖੋਈ ਅਤੇ ਭਿਆਨਕ ਹਨ ਸ਼ਹਿਵਤ ਅਤੇ ਗੁੱਸਾ।
Fareedkot Teeka(ਖੁਧਿਆ) ਭੁਖ ਪਦਾਰਥੋਂ ਕੀ, ਤ੍ਰਿਸਨਾ ਧਨ ਕੀ ਔ ਨਿੰਦਾ ਇਹ ਬੁਰੀ ਹੈ ਔਰ ਕਾਮ, ਕ੍ਰੋਧ ਕਰ ਕੇ ਏਹ ਜੀਵ ਬਿਕਰਾਲ ਰੂਪ ਹੋ ਰਹਾ ਹੈ॥
Prof. Sahib Singh(ਮਾਇਆ ਦੀ) ਚੰਦਰੀ ਭੁੱਖ ਤ੍ਰੇਹ ਤੇ ਨਿੰਦਿਆ, ਕਾਮ ਤੇ ਡਰਾਉਣਾ ਕ੍ਰੋਧ (ਉਸ ਨੂੰ ਸਦਾ ਸਤਾਂਦੇ ਹਨ,

ਪਦ ਅਰਥ ਖੁਧਿਆ = ਭੁੱਖ। ਬੁਰੀ = ਭੈੜੀ, ਚੰਦਰੀ। ਵਿਕਰਾਲੁ = ਡਰਾਉਣਾ।

SikhNet (Spanish)El hambre, la sed y la calumnia son malignas, el deseo sexual y el enojo son horribles.

ਏਨੀ ਅਖੀ ਨਦਰਿ. ਨ ਆਵਈ; ਜਿਚਰੁ ਸਬਦਿ. ਨ ਕਰੇ ਬੀਚਾਰੁ ॥

enee akhee nadar. na aavee; jichar sabad. na kare beechaar | Ang 1279

Sant Singh KhalsaThese cannot be seen with your eyes, until you contemplate the Word of the Shabad.
Manmohan SinghUntil one reflects not on the Guru's word, one sees not the Lord with these eyes.
Manmohan Singh (Punjabi)ਜਦ ਤਾਂਈ ਜੀਵ ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ, ਉਦੋਂ ਤਾਂਈ ਸਾਹਿਬ ਉਸ ਨੂੰ ਇਨ੍ਹਾਂ ਨੇਤ੍ਰਾਂ ਨਾਲ ਨਹੀਂ ਦਿੱਸਦਾ।
Fareedkot Teekaਇਨ ਪ੍ਰਤਖ ਆਖੋਂ ਸੇ ਤੋ ਇਹ ਪੂਰਬਕੋਤ ਵਿਕਾਰ ਨਦਰੀ ਨਹੀਂ ਆਵਤੇ ਹੈਂ। ਜਬ ਤਕ ਪੁਰਸ਼ ਗੁਰ ਸਬਦ ਕਾ ਵੀਚਾਰ ਨਹੀਂ ਕਰਤਾ ਹੈ ਤਬ ਤਕ ਏਹ ਵਿਕਾਰ ਨਿਵਿਰਤ ਨਹੀਂ ਹੋਤੇ॥☬ਪੁਨਾ ਪ੍ਰਾਰਥਨਾ ਕਰੇ:
Prof. Sahib Singhਪਰ ਇਹ ਹਾਲਤ ਉਸ ਨੂੰ) ਇਹਨਾਂ ਅੱਖਾਂ ਨਾਲ (ਤਦ ਤਕ) ਨਹੀਂ ਦਿੱਸਦੀ ਜਦ ਤਕ ਉਹ ਗੁਰ-ਸ਼ਬਦ ਵਿਚ ਵਿਚਾਰ ਨਹੀਂ ਕਰਦਾ।
SikhNet (Spanish)Esto no lo puedes apreciar hasta que meditas en la Palabra del Shabd.

ਤੁਧੁ ਭਾਵੈ ਸੰਤੋਖੀਆਂ; ਚੂਕੈ ਆਲ ਜੰਜਾਲੁ ॥

tudh bhaavai santokheean; chookai aal janjaal | Ang 1279

Sant Singh KhalsaWhoever is pleasing to You is content; all his entanglements are gone.
Manmohan SinghWhosoever is pleasing to Thee, O Lord; he becomes content and his domestic.
Manmohan Singh (Punjabi)ਜਿਹੜਾ ਤੈਨੂੰ ਚੰਗਾ ਲਗਦਾ ਹੈ, ਹੇ ਸਾਈਂ! ਉਹ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਸ ਦੇ ਘਰੋਗੀ ਪੁਆੜੇ ਮੁਕ ਜਾਂਦੇ ਹਨ।
Fareedkot Teekaਹੇ ਹਰੀ! ਜੇਕਰ ਤੁਝ ਕੋ ਏਹੁ ਜੀਉ ਭਾ ਜਾਵੇ ਤਬ ਜੰਜਾਲੋਂ ਕਾ ਘਰ ਅਗ੍ਯਾਨ ਚੁਕ ਜਾਵੇ, ਪੁਨਾ ਸੰਤੋਖ ਕੋ ਪ੍ਰਪਤਿ ਹੋਵੈ॥
Prof. Sahib Singh(ਹੇ ਪ੍ਰਭੂ!) ਜਦੋਂ ਤੈਨੂੰ ਭਾਵੇ ਤਾਂ (ਇਹ ਅੱਖਾਂ) ਸੰਤੋਖ ਵਿਚ ਆਉਂਦੀਆਂ ਹਨ (ਭਾਵ, ਖੁਧਿਆ ਤ੍ਰਿਸਨਾ ਮਿਟਦੀ ਹੈ) ਤੇ ਘਰ ਦਾ ਜੰਜਾਲ ਮੁੱਕਦਾ ਹੈ।

ਪਦ ਅਰਥ ਆਲ ਜੰਜਾਲੁ = ਘਰ ਦਾ ਜੰਜਾਲ।

SikhNet (Spanish)Quién te complace vive contento, todos sus asuntos y enredos desaparecen.

ਮੂਲੁ ਰਹੈ. ਗੁਰੁ ਸੇਵਿਐ; ਗੁਰ ਪਉੜੀ ਬੋਹਿਥੁ ॥

mool rahai. gur seviai; gur paurree bohith | Ang 1279

Sant Singh KhalsaServing the Guru, his capital is preserved. The Guru is the ladder and the boat.
Manmohan Singhinvolvements are past, Serving the Guru, man's capital is saved. The Guru is the ladder and the boat of salvation.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੁਆਰਾ, ਅਸਲ ਰਾਸ ਬਚ ਜਾਂਦੀ ਹੈ। ਗੁਰਾਂ ਜੀ ਮੁਕਤੀ ਦੀ ਪਉੜੀ ਅਤੇ ਜਹਾਜ਼ ਹਨ।
Fareedkot Teekaਗੁਰੋਂ ਕੇ ਸੇਵਨੇ ਕਰ ਮੂਲੁ ਰਹੈ, ਭਾਵ ਸ੍ਵਾਸ ਸਫਲੇ ਹੋਤੇ ਹੈਂ; ਵਾ ਮੂਲ ਰੂਪ ਅਧਿਸਠਾਨ ਵਿਖੇ ਇਸਥਿਤ ਹੋਤਾ ਹੈ। ਬ੍ਰਹਮ ਮੰਦਰ ਪੁਰ ਇਸਥਿਤ ਕਰਨੇ ਵਾਲੀ (ਗੁਰ ਪਉੜੀ) ਗੁਰੋਂ ਪਾਸ ਭਗਤੀ ਰੂਪੀ ਪਉੜੀ ਹੈ ਔਰ ਸੰਸਾਰ ਸਮੁੰਦ੍ਰ ਸੇ ਪਾਰ ਕਰਨੇ ਵਾਲਾ ਗ੍ਯਾਨ (ਬੋਹਿਥੁ) ਜਹਾਜ ਹੈ॥
Prof. Sahib Singhਗੁਰੂ ਨੂੰ ਸੇਵਿਆਂ (ਭਾਵ, ਗੁਰੂ ਦੇ ਹੁਕਮ ਵਿਚ ਤੁਰਿਆਂ) ਜੀਵ ਦੀ ਨਾਮ-ਰੂਪ ਰਾਸ ਬਚੀ ਰਹਿੰਦੀ ਹੈ, ਗੁਰੂ ਦੀ ਪਉੜੀ (ਭਾਵ, ਸਿਮਰਨ) ਦੀ ਰਾਹੀਂ (ਨਾਮ-ਰੂਪੀ) ਜਹਾਜ਼ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਮੂਲੁ ਰਹੇ = ਰਾਸ (ਮੂਲ) ਬਚੀ ਰਹਿੰਦੀ ਹੈ। ਬੋਹਿਥੁ = ਜਹਾਜ਼।

SikhNet (Spanish)Sirviendo al Guru, su Capital es conservado. El Guru es la Escalera y la Barca.

ਨਾਨਕ ਲਗੀ ਤਤੁ ਲੈ; ਤੂੰ ਸਚਾ ਮਨਿ ਸਚੁ ॥੧॥

naanak lagee tat lai; toon sachaa man sach |1| Ang 1279

Sant Singh KhalsaO Nanak, whoever is attached to the Lord receives the essence; O True Lord, You are found when the mind is true. ||1||
Manmohan SinghNanak, whosoever is attached to the Lord; he receives His quintessence. Thou, O True Lord, are attained through the true mind.
Manmohan Singh (Punjabi)ਨਾਨਕ ਜਿਹੜਾ ਕੋਈ ਭੀ ਸੁਆਮੀ ਨਾਲ ਜੁੜ ਜਾਂਦਾ ਹੈ ਉਹ ਉਸ ਦੀ ਅਸਲੀਅਤ ਨੂੰ ਪਾ ਲੈਂਦਾ ਹੈ। ਤੂੰ ਹੇ ਸੱਚੇ ਸੁਆਮੀ! ਸੱਚੇ ਦਿਲ ਰਾਹੀਂ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਾਰ ਰੂਪ (ਲੈ) ਪ੍ਰੀਤੀ ਲਗੀ ਹੈ ਤਿਨੋਂ ਨੇ ਸਚਾ (ਸਚੁ) ਨਿਹਚੇ ਕਰ ਤੂੰ (ਮਨਿ) ਮਨਨ ਕੀਆ ਹੈ॥੧॥
Prof. Sahib Singhਹੇ ਨਾਨਕ! ਜੋ ਜੀਵ-ਇਸਤ੍ਰੀ (ਇਸ ਸਿਮਰਨ-ਰੂਪ ਗੁਰ-ਪਉੜੀ ਨੂੰ) ਸੰਭਾਲਦੀ ਹੈ ਉਹ ਅਸਲੀਅਤ ਲੱਭ ਲੈਂਦੀ ਹੈ। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਉਸ ਦੇ ਮਨ ਵਿਚ ਸਦਾ ਲਈ ਆ ਵੱਸਦਾ ਹੈਂ ॥੧॥

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ ॥੧॥

SikhNet (Spanish)Oh, dice Nanak, quién se aferra al Señor recibe la Esencia. Oh, Señor Verdadero, Eres encontrado cuando la mente vive la Verdad. (1)
Answers quote the Granth verbatim with Ang citations. AI commentary is not Gurbani and not a religious ruling.