ੴ

ਸਿੱਖਬਾਣੀ · SikhBani

Ang 1311

Sri Guru Granth Sahib · Raag Kaanraa · 2 shabads, 29 lines
Translations
Shabad Guru Ramdas Ji Raag Kaanraa continued from Ang 1310

ਪੰਕਜ ਮੋਹ. ਨਿਘਰਤੁ ਹੈ ਪ੍ਰਾਨੀ; ਗੁਰੁ. ਨਿਘਰਤ ਕਾਢਿ ਕਢਾਵੈਗੋ ॥

pankaj moh. nigharat hai praanee; gur. nigharat kaadt kadtaavaigo |

Sant Singh KhalsaThe mortal beings are sinking in the swamp of emotional attachment; the Guru lifts them up, and saves them from sinking.
Manmohan SinghThe mortal is sinking in the mire of worldly love and the Guru saves him from sinking.
Manmohan Singh (Punjabi)ਫਾਨੀ ਬੰਦਾ ਸੰਸਾਰੀ ਮਮਤਾ ਦੇ ਚਿੱਕੜ ਅੰਦਰ ਗਰਕ ਹੁੰਦਾ ਜਾ ਰਿਹਾ ਹੈ ਅਤੇ ਗੁਰੂ ਜੀ ਉਸ ਨੂੰ ਗਰਕ ਹੋਣ ਤੋਂ ਬਚਾਅ ਲੈਂਦੇ ਹਨ।
Fareedkot Teekaਜੋ ਮੋਹ ਰੂਪੀ (ਪੰਕ) ਚਿਕੜ ਮੇਂ ਪ੍ਰਾਣੀ ਨਿਘਰਤਾ ਜਾਤਾ ਹੈ, ਤਿਸ ਜਿਲਣ ਵਿਚ ਨਿਘਰਤੇ ਜਾਤੇ ਕੋ ਗੁਰੂ ਕਾਢਣੇ ਯੋਗ ਕਾਢ ਲੇਵੇਗਾ॥
Prof. Sahib Singhਮਨੁੱਖ (ਮਾਇਆ ਦੇ) ਮੋਹ ਦੇ ਖੋਭੇ ਵਿਚ ਖੁੱਭਦਾ ਜਾਂਦਾ ਹੈ, ਗੁਰੂ (ਇਸ ਖੋਭੇ ਵਿਚ) ਖੁੱਭ ਰਹੇ ਮਨੁੱਖ ਨੂੰ (ਖੋਭੇ ਵਿਚੋਂ) ਕੱਢ ਕੇ ਬੰਨੇ ਲਾ ਦੇਂਦਾ ਹੈ।

ਪਦ ਅਰਥ ਪੰਕਜ = ਚਿੱਕੜ। ਨਿਘਰਤੁ ਹੈ = ਖੁੱਭਦਾ ਜਾਂਦਾ ਹੈ। ਕਾਢਿ = ਕੱਢ ਕੇ। ਕਢਾਵੈਗੋ = ਬੰਨੇ ਲਾ ਦੇਂਦਾ ਹੈ।

SikhNet (Spanish)Los mortales se están hundiendo en el pantano del apego emocional, pero el Guru los levanta y los salva.

ਤ੍ਰਾਹਿ ਤ੍ਰਾਹਿ, ਸਰਨਿ ਜਨ ਆਏ; ਗੁਰੁ ਹਾਥੀ ਦੇ, ਨਿਕਲਾਵੈਗੋ ॥੪॥

traeh traeh, saran jan aae; gur haathee de, nikalaavaigo |4|

Sant Singh KhalsaCrying, "Save me! Save me!", the humble come to His Sanctuary; the Guru reaches out His Hand, and lifts them up. ||4||
Manmohan SinghWhen man repeating "Save me, save me" comes into the Guru's refuge, the Guru extends his hand and pulls him out.
Manmohan Singh (Punjabi)ਜਦ ਆਦਮੀ " ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ " ਕਹਿੰਦਾ ਹੋਇਆ ਗੁਰਾ ਦੀ ਸ਼ਰਣਾਗਤ ਆਉਂਦਾ ਹੈ, ਤਾਂ ਗੁਰੁ ਜੀ ਆਪਣਾ ਹੱਥ ਦੇ ਕੇ ਉਸ ਨੂੰ ਬਾਹਰ ਕੱਢ ਲੈਂਦੇ ਹਨ।
Fareedkot Teekaਰਖ੍ਯਾ ਕਰੋ ਰਖ੍ਯਾ ਕਰੋ ਜਬ ਐਸੇ ਕਹ ਕਰ ਗੁਰੋਂ ਕੀ ਦਾਸ ਸਰਣ ਆਏ ਤਬ ਗੁਰੂ ਦ੍ਯਾ ਰੂਪੁ ਵਾ ਸਿਖ੍ਯਾ ਰੂਪੁ (ਹਾਥੀ) ਬਾਂਹ ਦੇ ਕਰ ਨਿਕਾਲ ਲੇਵੇਗਾ॥੪॥
Prof. Sahib Singh'ਬਚਾ ਲੈ ਬਚਾ ਲੈ'-ਇਹ ਆਖਦੇ (ਜਿਹੜੇ) ਮਨੁੱਖ (ਗੁਰੂ ਦੀ) ਸਰਨ ਆਉਂਦੇ ਹਨ, ਗੁਰੂ ਆਪਣਾ ਹੱਥ ਫੜਾ ਕੇ ਉਹਨਾਂ ਨੂੰ (ਮਾਇਆ ਦੇ ਮੋਹ ਦੇ ਚਿੱਕੜ ਵਿਚੋਂ) ਬਾਹਰ ਕੱਢ ਲੈਂਦਾ ਹੈ ॥੪॥

ਪਦ ਅਰਥ ਤ੍ਰਾਹਿ ਤ੍ਰਾਹਿ = ਬਚਾ ਲੈ ਬਚਾ ਲੈ। ਹਾਥੀ = ਹੱਥ। ਦੇ = ਦੇ ਕੇ ॥੪॥

SikhNet (Spanish)Gritando “sálvame, sálvame”, los humildes llegan hasta Su Santuario y ahí el Guru les extiende Su Mano y los levanta. (4)

ਸੁਪਨੰਤਰੁ ਸੰਸਾਰੁ ਸਭੁ ਬਾਜੀ; ਸਭੁ ਬਾਜੀ ਖੇਲੁ ਖਿਲਾਵੈਗੋ ॥

supanantar sansaar sabh baajee; sabh baajee khel khilaavaigo |

Sant Singh KhalsaThe whole world is like a game in a dream, all a game. God plays and causes the game to be played.
Manmohan SinghThe whole world is like the game of a dream. The Lord, of Himself, causes the whole game and play to be played.
Manmohan Singh (Punjabi)ਸਾਰਾ ਜਹਾਨ ਸੁਫਨੇ ਦੀ ਖੇੜ ਦੀ ਮਾਨੰਦ ਹੈ। ਸੁਆਮੀ ਸਾਰੀ ਖੇਡ ਅਤੇ ਲੀਲ੍ਹਾ ਨੂੰ ਖੁਦ ਹੀ ਖਿਡਾਉਂਦਾ ਹੈ।
Fareedkot Teekaਜੈਸੇ ਸੁਪਨੇ ਬੀਚ ਜੋ ਪਦਾਰਥੁ ਦਿਖਾਈ ਦੇਤਾ ਹੈ, ਸੋ ਝੂਠਾ ਹੈ, ਸਭ ਸੰਸਾਰੁ ਤੈਸੇ ਹੈ; ਪੁਨਹ ਜੈਸੇ ਬਾਜੀਗਰ ਕੀ ਬਾਜੀ ਕਾ ਖੇਲੁ ਝੂਠਾ ਹੈ ਅਰੁ ਖਿਨਕ ਮੇਂ ਖਿੰਡ ਜਾਤਾ ਹੈ, ਤੈਸੇ ਸਭੁ ਸੰਸਾਰ ਬਾਜੀ ਕਾ ਖੇਲੁ ਹੈ ਔ ਸਭੁ ਖਿਲਰ ਜਾਵੈਗਾ॥
Prof. Sahib Singhਇਹ ਸੰਸਾਰ (ਮਨੁੱਖ ਦੇ) ਮਨ ਦੀ ਭਟਕਣਾ (ਦਾ ਮੂਲ) ਹੈ, (ਜੀਵਾਂ ਨੂੰ ਪਰਚਾਣ ਲਈ) ਸਾਰਾ ਜਗਤ (ਇਕ) ਖੇਡ (ਜਿਹੀ ਹੀ) ਹੈ। ਇਹ ਖੇਡ (ਜੀਵਾਂ ਨੂੰ ਪਰਮਾਤਮਾ ਆਪ) ਖਿਡਾ ਰਿਹਾ ਹੈ।

ਪਦ ਅਰਥ ਸੁਪਨੰਤਰੁ = (ਸੁਪਨ-ਅੰਤਰ) ਅੰਦਰਲਾ ਸੁਪਨਾ, ਮਨ ਦਾ ਸੁਪਨਾ, ਮਨ ਦੀ ਭਟਕਣ। {ਨੋਟ: ਲਫ਼ਜ਼ 'ਅੰਤਰ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ (ਵੇਖੋ ਬੰਦ ਨੰ: ੮ ਵਿਚ 'ਰਿਦ ਅੰਤਰਿ')}। ਸਭੁ = ਸਾਰਾ (ਸੰਸਾਰ)। ਖਿਲਾਵੈਗੋ = ਖਿਲਾਵੈ, (ਪਰਮਾਤਮਾ ਆਪ) ਖਿਡਾ ਰਿਹਾ ਹੈ।

SikhNet (Spanish)El mundo entero es como un juego en un sueño, todo un juego, y Dios propicia que este juego sea jugado.

ਲਾਹਾ ਨਾਮੁ ਗੁਰਮਤਿ ਲੈ ਚਾਲਹੁ; ਹਰਿ ਦਰਗਹ ਪੈਧਾ ਜਾਵੈਗੋ ॥੫॥

laahaa naam guramat lai chaalahu; har daragah paidhaa jaavaigo |5|

Sant Singh KhalsaSo earn the Profit of the Naam by following the Guru's Teachings; you shall go to the Court of the Lord in robes of honor. ||5||
Manmohan SinghIf man departs, reaping the Name's profit under the Guru's instruction, he goes to the Lord's court robed with glory.
Manmohan Singh (Punjabi)ਜੇਕਰ ਬੰਦਾ ਗੁਰਾ ਦੇ ਉਪਦੇਸ਼ ਤਾਬੇ ਨਾਮ ਦਾ ਮੁਨਾਫਾ ਕਮਾ ਕੇ ਕੂਚ ਕਰੇ ਤਦ ਉਹ ਪ੍ਰਭਤਾ ਦੀ ਪੁਸ਼ਾਕ ਪਾ ਕੇ ਪ੍ਰਭੂ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਤਾਂ ਤੇ ਹੇ ਭਾਈ! ਗੁਰਮਤਿ ਕਰ ਨਾਮ ਕਾ ਲਾਹਾ ਲੈ ਚਲੋ, ਹਰੀ ਕੀ ਦਰਗਾਹ ਮੇਂ ਪਤਿ ਰੂਪੀ ਪੁਸਾਕ ਕੋ ਪਹਿਰੇ ਹੂਏ ਜਾਵੋਗੇ॥੫॥
Prof. Sahib Singh(ਇਸ ਖੇਡ ਵਿਚ ਪਰਮਾਤਮਾ ਦਾ) ਨਾਮ (ਹੀ) ਲਾਭ ਹੈ। ਗੁਰੂ ਦੀ ਮੱਤ ਦੀ ਰਾਹੀਂ ਇਹ ਲਾਭ ਖੱਟ ਕੇ ਜਾਵੋ। (ਜਿਹੜਾ ਮਨੁੱਖ ਇਹ ਲਾਭ ਖੱਟ ਕੇ ਇਥੋਂ ਜਾਂਦਾ ਹੈ, ਉਹ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੫॥

ਪਦ ਅਰਥ ਲਾਹਾ = ਲਾਭ, ਖੱਟੀ। ਲੈ = ਲੈ ਕੇ। ਚਾਲਹੁ = (ਜਗਤ ਤੋਂ) ਤੁਰੋ। ਪੈਧਾ = ਸਰੋਪਾ ਹਾਸਲ ਕਰ ਕੇ, ਇੱਜ਼ਤ ਨਾਲ। ਜਾਵੈਗੋ = ਜਾਵੈ, ਜਾਂਦਾ ਹੈ ॥੫॥

SikhNet (Spanish)Obtén entonces la Ganancia del Naam, siguiendo la Enseñanza del Guru y llegarás, investido con Honor, hasta la Corte del Señor. (5)

ਹਉਮੈ ਕਰੈ, ਕਰਾਵੈ ਹਉਮੈ; ਪਾਪ ਕੋਇਲੇ ਆਨਿ ਜਮਾਵੈਗੋ ॥

haumai karai, karaavai haumai; paap koeile aan jamaavaigo |

Sant Singh KhalsaThey act in egotism, and make others act in egotism; they collect and gather up the blackness of sin.
Manmohan SinghIn ego man acts, in ego he makes others act and thus brings and amasses he, the blackness of sins in ego.
Manmohan Singh (Punjabi)ਹੰਕਾਰ ਅੰਦਰ ਬੰਦਾ ਕੰਮ ਕਰਦਾ ਹੈ, ਹੰਕਾਰ ਅੰਦਰ ਹੀ ਉਹ ਹੋਰਨਾ ਤੋਂ ਕਰਾਉਂਦਾ ਹੈ ਤੇ ਹੰਕਾਰ ਅੰਦਰ ਹੀ ਉਹ ਗੁਨਾਹ ਦੀ ਕਾਲਕ ਨੂੰ ਲਿਆਉਂਦਾ ਅਤੇ ਜਮ੍ਹਾ ਕਰਦਾ ਹੈ।
Fareedkot Teekaਜੋ ਹੰਤਾ, ਮਮਤਾ ਕਰ ਕਰਮ ਕਰਤਾ ਹੈ ਅਰ ਹਉਮੈ ਕੇ ਬੀਚ ਔਰੋਂ ਸੇ ਕਰਮ ਕਰਵਾਵਤਾ ਹੈ, ਸੋ ਆਕਰ ਪਾਪ ਰੂਪੀ ਕੋਇਲੇ ਜਮਾਇ ਲੇਵੇਗਾ॥
Prof. Sahib Singhਜਿਹੜਾ ਮਨੁੱਖ ਸਾਰੀ ਉਮਰ 'ਹਉਂ, ਹਉਂ' ਹੀ ਕਰਦਾ ਰਹਿੰਦਾ ਹੈ, ਉਹ ਮਨੁੱਖ (ਆਪਣੀ ਮਾਨਸਿਕ ਖੇਤੀ ਵਿਚ) ਪਾਪ ਕੋਲੇ ਲਿਆ ਕੇ ਬੀਜਦਾ ਰਹਿੰਦਾ ਹੈ।

ਪਦ ਅਰਥ ਕਰੈ ਕਰਾਵੈ = ਕਰਦਾ ਕਰਾਂਦਾ, ਹਰ ਵੇਲੇ ਕਰਦਾ। ਆਨਿ = ਲਿਆ ਕੇ। ਜਮਾਵੈਗੋ = ਜਮਾਵੈ, ਜਮਾਂਦਾ ਹੈ, ਬੀਜਦਾ ਹੈ।

SikhNet (Spanish)Los mortales viven en el egoísmo y contagian a otros también, y así penetran en la oscuridad de la maldad y del error.

ਆਇਆ ਕਾਲੁ ਦੁਖਦਾਈ ਹੋਏ; ਜੋ ਬੀਜੇ ਸੋ ਖਵਲਾਵੈਗੋ ॥੬॥

aaeaa kaal dukhadaaee hoe; jo beeje so khavalaavaigo |6|

Sant Singh KhalsaAnd when death comes, they suffer in agony; they must eat what they have planted. ||6||
Manmohan SinghWhen death comes, he suffers pain because the man must eat that, what he had sown.
Manmohan Singh (Punjabi)ਜਦ ਮੌਤ ਆ ਜਾਂਦੀ ਹੈ, ਉਸ ਨੂੰ ਤਕਲੀਫ ਹੁੰਦੀ ਹੈ ਕਿਉਂਕਿ ਬੰਦੇ ਨੂੰ ਉਹ ਕੁਛ ਖਾਣਾ ਪੈਦਾ ਹੈ ਜਿਹੜਾ ਉਸ ਨੇ ਬੀਜਿਆ ਹੁੰਦਾ ਹੈ?
Fareedkot Teekaਜਬ ਸਿਰ ਪੁਰ ਕਾਲ ਆਇਆ ਤੋ ਸਭ ਪਾਪ ਦੁਖਦਾਈ ਹੋਇ ਗਏ, ਕਿਉਂਕਿ ਜੀਵ ਜੋ ਬੀਜਤਾ ਹੈ ਪਰਮੇਸਰ ਸੋ ਖਵਾਵਤਾ ਹੈ, ਭਾਵ ਜੈਸੇ ਕਰਮ ਕਰਤਾ ਹੈ ਵੈਸਾ ਫਲ ਭੋਗੇਗ॥੬॥
Prof. Sahib Singhਜਦੋਂ ਮੌਤ ਆਉਂਦੀ ਹੈ; (ਉਹ ਬੀਜੇ ਹੋਏ ਕਮਾਏ ਹੋਏ ਪਾਪ) ਦੁਖਦਾਈ ਬਣ ਜਾਂਦੇ ਹਨ (ਪਰ ਉਸ ਵੇਲੇ ਕੀਹ ਹੋ ਸਕਦਾ ਹੈ?) ਜਿਹੜੇ ਕੋਲੇ-ਪਾਪ ਬੀਜੇ ਹੋਏ ਹੁੰਦੇ ਹਨ (ਸਾਰੀ ਉਮਰ ਕੀਤੇ ਹੁੰਦੇ ਹਨ) ਉਹਨਾਂ ਦਾ ਫਲ ਖਾਣਾ ਪੈਂਦਾ ਹੈ ॥੬॥

ਪਦ ਅਰਥ ਕਾਲੁ = ਮੌਤ। ਜੋ = ਜਿਹੜੇ। ਕੋਇਲੇ = ਪਾਪ। ਬੀਜੇ = ਬੀਜੇ ਹੁੰਦੇ ਹਨ। ਖਵਲਾਵੈਗੋ = ਫਲ ਭੁਗਤਾਂਦਾ ਹੈ ॥੬॥

SikhNet (Spanish)Y cuando la muerte les llega sufren agonía, pues tienen que comer lo que sembraron. (6)

ਸੰਤਹੁ ਰਾਮ ਨਾਮੁ ਧਨੁ ਸੰਚਹੁ; ਲੈ ਖਰਚੁ ਚਲੇ ਪਤਿ ਪਾਵੈਗੋ ॥

santahu raam naam dhan sanchahu; lai kharach chale pat paavaigo |

Sant Singh KhalsaO Saints, gather the Wealth of the Lord's Name; if you depart after packing these provisions, you shall be honored.
Manmohan SinghO saints, amass the wealth of the Lord's Name; if ye depart by taking this viaticum, ye shall obtain honour.
Manmohan Singh (Punjabi)ਹੇ ਸਾਧੂਓ! ਤੁਸੀਂ ਪ੍ਰਭੂ ਦੇ ਨਾਮ ਦੀ ਦੌਲਤ ਇੱਕਤਰ ਕਰੋ। ਜਕੇਰ ਤੁਸੀਂ ਇਹ ਸਫਰ-ਖਰਚ ਨੇ ਕੇ ਟੁਰੋਗੇ ਤਾਂ ਤੁਸੀਂ ਇਜ਼ਤ ਆਬਰੂ ਪਾਉਗੇ।
Fareedkot Teekaਹੇ ਸੰਤ ਜਨੋਂ! ਰਾਮ ਨਾਮ ਧਨ ਕੋ ਇਕਤ੍ਰ ਕਰੇ ਜੋ ਪਲੈ ਖਰਚ ਕੋ ਲੈ ਜਾਵੈਗਾ ਸੋ ਪਤਿਸ਼ਟਾ ਕੋ ਪਾਵੇਗਾ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਰਹੋ, (ਜਿਹੜੇ ਮਨੁੱਖ ਜੀਵਨ-ਸਫ਼ਰ ਵਿਚ ਵਰਤਣ ਲਈ ਨਾਮ-) ਖ਼ਰਚ ਲੈ ਕੇ ਤੁਰਦੇ ਹਨ, (ਪਰਮਾਤਮਾ ਉਹਨਾਂ ਨੂੰ) ਇੱਜ਼ਤ-ਮਾਣ ਦੇਂਦਾ ਹੈ।

ਪਦ ਅਰਥ ਸੰਤਹੁ = ਹੇ ਸੰਤ ਜਨੋ! ਸੰਚਹੁ ਇਕੱਠਾ ਕਰੋ। ਲੈ = ਲੈ ਕੇ। ਚਲੇ = ਤੁਰਦੇ ਹਨ। ਪਤਿ = ਇੱਜ਼ਤ। ਪਾਵੈਗੋ = ਪੱਲੇ ਪਾਂਦਾ ਹੈ, ਦੇਂਦਾ ਹੈ।

SikhNet (Spanish)Oh Santos, acumulen la Riqueza del Nombre del Señor, pues si parten, llevando consigo estas provisiones, serán honrados.

ਖਾਇ ਖਰਚਿ. ਦੇਵਹਿ ਬਹੁਤੇਰਾ; ਹਰਿ ਦੇਦੇ. ਤੋਟਿ, ਨ ਆਵੈਗੋ ॥੭॥

khaae kharach. deveh bahuteraa; har dede. tott, na aavaigo |7|

Sant Singh KhalsaSo eat, spend, consume and give abundantly; the Lord will give - there will be no deficiency. ||7||
Manmohan SinghEat, expend and bestow it abundantly and God will so give ye, that there shall be no deficiency.
Manmohan Singh (Punjabi)ਇਸ ਨੂੰ ਤੁਸੀਂ ਖੁਲ੍ਹੇ ਦਿਲ ਨਾਲ ਖਾਓ, ਖਰਚੋ ਅਤੇ ਦਾਨ ਵਿੱਚ ਦਿਓ ਅਤੇ ਵਾਹਿਗੁਰੂ ਤੁਹਾਨਨੂੰ ਇਸ ਤਰ੍ਹਾਂ ਦੇਵੇਗਾ ਕਿ ਤੁਹਾਨੂੰ ਕੋਈ ਕਮੀ ਨਹੀਂ ਵਾਪਰੇਗੀ।
Fareedkot Teekaਵਹੁ (ਖਾਇ ਖਰਚਿ) ਆਪ ਜਪੇਗਾ ਔਰੋਂ ਕੋ ਬਹੁਤਾ ਹੀ ਉਪਦੇਸ ਕਰੇਗਾ, ਹਰੀ ਨਾਮ ਕੇ ਦੇਤੇ ਹੂਏ ਤਿਸ ਕੋ ਤੋਟਾ ਨਹੀਂ ਆਵੇਗਾ॥੭॥
Prof. Sahib Singhਉਹ ਮਨੁੱਖ (ਇਹ ਨਾਮ-ਧਨ ਆਪ) ਖੁਲ੍ਹਾ ਵਰਤ ਕੇ (ਹੋਰਨਾਂ ਨੂੰ ਭੀ) ਬਹੁਤ ਵੰਡਦੇ ਹਨ, ਇਸ ਹਰਿ-ਨਾਮ ਧਨ ਦੇ ਵੰਡਦਿਆਂ ਇਸ ਵਿਚ ਕਮੀ ਨਹੀਂ ਹੁੰਦੀ ॥੭॥

ਪਦ ਅਰਥ ਖਾਇ = (ਆਪ) ਖਾ ਕੇ। ਖਰਚਿ = ਖ਼ਰਚ ਕੇ, (ਹੋਰਨਾਂ ਨੂੰ) ਵੰਡ ਕੇ। ਦੇਵਹਿ = (ਸੰਤ ਜਨ) ਦੇਂਦੇ ਹਨ। ਦੇਦੇ = ਦੇਂਦਿਆਂ। ਤੋਟਿ = ਕਮੀ, ਘਾਟ ॥੭॥

SikhNet (Spanish)Coman gastando, consumiendo, dando y compartiendo con abundancia, que el Señor seguirá dando y nunca habrá escasez. (7)

ਰਾਮ ਨਾਮ ਧਨੁ ਹੈ ਰਿਦ ਅੰਤਰਿ; ਧਨੁ. ਗੁਰ ਸਰਣਾਈ ਪਾਵੈਗੋ ॥

raam naam dhan hai rid antar; dhan. gur saranaaee paavaigo |

Sant Singh KhalsaThe wealth of the Lord's Name is deep within the heart. In the Sanctuary of the Guru, this wealth is found.
Manmohan SinghThe wealth of the Lord's Name is within the mind, Seeking the Guru's refuge, ye shall obtain this wealth.
Manmohan Singh (Punjabi)ਸਾਈਂ ਦੇ ਨਾਮ ਦੀ ਦੌਲਤ ਹਿਰਦੇ ਅੰਦਰ ਹੈ। ਗੁਰਾਂ ਦੀ ਸ਼ਰਣਾਗਤਿ ਲੈਣ ਦੁਆਰਾ ਤੁਸੀਂ, ਇਸ ਦੌਲਤ ਨੂੰ ਪ੍ਰਾਪਤ ਕਰ ਲਵੋਗੇ।
Fareedkot Teekaਰਾਮ ਨਾਮ ਧਨ ਰਿਦੇ ਕੇ ਅੰਤਰ ਹੀ ਹੈ, ਪਰੰਤੂ ਇਹੁ ਧਨ ਗੁਰੋਂ ਕੀ ਸ਼ਰਣ ਪ੍ਰਾਪਤੀ ਸੇ ਪਾਵੇਗਾ॥
Prof. Sahib Singh(ਹੇ ਭਾਈ!) ਇਹ ਨਾਮ-ਧਨ ਗੁਰੂ ਦੀ ਸਰਨ ਪਿਆਂ ਮਿਲਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਇਹ ਨਾਮ-ਧਨ ਵੱਸਦਾ ਹੈ,

ਪਦ ਅਰਥ ਰਿਦ ਅੰਤਰਿ = ਹਿਰਦੇ ਵਿਚ।

SikhNet (Spanish)La Riqueza del Nombre del Señor está en los profundo del corazón y en el Santuario del Guru es encontrada.

ਨਾਨਕ. ਦਇਆ ਦਇਆ ਕਰਿ ਦੀਨੀ; ਦੁਖੁ ਦਾਲਦੁ ਭੰਜਿ. ਸਮਾਵੈਗੋ ॥੮॥੫॥

naanak. deaa deaa kar deenee; dukh daalad bhanj. samaavaigo |8|5|

Sant Singh KhalsaO Nanak, God has been kind and compassionate; He has blessed me. Removing pain and poverty, He has blended me with Himself. ||8||5||
Manmohan SinghNanak, showing His mercy and compassion, the Lord has blest me with this wealth and removing my misery has blended me with Himself.
Manmohan Singh (Punjabi)ਨਾਨਕ, ਆਪਣੀ ਰਹਿਮਤ ਅਤੇ ਕਿਰਪਾ ਧਾਰ ਸਾਹਿਬ ਨੇ ਮੈਨੂੰ ਇਹ ਦੌਲਤ ਪ੍ਰਦਾਨ ਕੀਤੀ ਹੈ ਅਤੇ ਮੇਰੀ ਮੁਸੀਬਤ ਅਤੇ ਕੰਗਾਲਤਾ ਨੂੰ ਦੂਰ ਕਰਕੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਇਆ ਸਰੂਪ ਗੁਰੋਂ ਨੇ ਦਇਆ ਕਰ ਕੇ ਜਬ ਰਾਮ ਨਾਮ ਰੂਪੀ ਨਿਧੀ ਦਈ ਤਬ ਦੁਖ ਦਰਿਦ੍ਰ ਸਭ ਨਸ਼ਟ ਕਰ ਕੇ ਜੀਉ ਪਰਮੇਸਰ ਮੇਂ ਸਮਾਇ ਜਾਵੈਗਾ॥੮॥੫॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਦੀ ਦਾਤ ਮਿਹਰ ਕਰ ਕੇ ਦੇਂਦਾ ਹੈ, ਹੇ ਨਾਨਕ! ਉਹ ਆਪਣਾ ਹਰੇਕ ਦੁੱਖ ਦੂਰ ਕਰ ਕੇ (ਆਤਮਕ) ਗਰੀਬੀ ਮੁਕਾ ਕੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੫॥

ਪਦ ਅਰਥ ਦੀਨੀ = (ਨਾਮ-ਧਨ ਦੀ ਦਾਤਿ) ਦਿੱਤੀ। ਕਰਿ = ਕਰ ਕੇ। ਦਾਲਦੁ = ਗਰੀਬੀ। ਭੰਜਿ = ਤੋੜ ਕੇ, ਨਾਸ ਕਰ ਕੇ, ਮੁਕਾ ਕੇ ॥੮॥੫॥

SikhNet (Spanish)Oh, dice Nanak, Dios ha mostrado Su Bondad y Compasión. Bendiciéndome y removiendo mi dolor y pobreza, me ha unido a Su Ser. (8-5)

Open this shabad (19 lines, Angs 1310-1311) →

Shabad Guru Ramdas Ji Raag Kaanraa

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਮਨੁ. ਸਤਿਗੁਰ ਸਰਨਿ ਧਿਆਵੈਗੋ ॥

man. satigur saran dhiaavaigo |

Sant Singh KhalsaO mind, seek the Sanctuary of the True Guru, and meditate.
Manmohan SinghO my soul, enter thou into the sanctuary of the True Guru and meditate on thy Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਜਿਸ ਜਗਿਆਸੂ ਕਾ ਮਨ ਸਤਿਗੁਰੋਂ ਕੀ ਸ਼ਰਣ ਕੋ ਧਿਆਵੈ॥
Prof. Sahib Singh(ਜਿਸ ਮਨੁੱਖ ਦਾ) ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,

ਪਦ ਅਰਥ ਮਨੁ = (ਜਿਸ ਮਨੁੱਖ ਦਾ) ਮਨ। ਧਿਆਵੈਗੋ = (ਹਰਿ-ਨਾਮ ਦਾ) ਸਿਮਰਨ ਕਰਦਾ ਹੈ।

SikhNet (Spanish)Oh mente, busca el Santuario del Verdadero Guru y medita en Él.

ਲੋਹਾ. ਹਿਰਨੁ ਹੋਵੈ ਸੰਗਿ ਪਾਰਸ; ਗੁਨੁ ਪਾਰਸ ਕੋ. ਹੋਇ ਆਵੈਗੋ ॥੧॥ ਰਹਾਉ ॥

lohaa. hiran hovai sang paaras; gun paaras ko. hoe aavaigo |1| rahaau |

Sant Singh KhalsaIron is transformed into gold by touching the philosopher's stone; it takes on its qualities. ||1||Pause||
Manmohan SinghAs iron is transmuted into gold by touching the philosopher's stone, so do the virtues of the invaluable personality of the Guru enter into his disciples. Pause.
Manmohan Singh (Punjabi)ਜਿਸ ਤਰ੍ਹਾਂ ਰਸਾਇਣ ਦੇ ਨਾਲ ਲਗਣ ਦੁਆਰਾ ਲੋਹਾ ਸੋਨਾ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਗੁਰਾਂ ਦੀ ਅਮੋਲਕ ਵਿਅਕਤੀ ਦੀਆਂ ਨੇਕੀਆਂ ਉਸ ਦੇ ਸਿੱਖਾਂ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ। ਠਹਿਰਾਉ।
Fareedkot Teekaਜਿਸ ਪਰਕਾਰ ਪਾਰਸ ਕੇ ਸਾਥ ਮਿਲ ਕੇ ਲੋਹ (ਹਿਰਨੁ) ਸ੍ਵਰਨ ਹੋ ਜਾਤਾ ਹੈ, ਤੈਸੇ ਹੀ ਤਿਸ ਕੇ ਬੀਚ ਪਾਰਸ ਕਾ ਗੁਨ ਹੋ ਜਾਵੈਗਾ, ਭਾਵ ਉਤਮ ਜਗਿਆਸੂ ਔਰੋਂ ਕੋ ਸੁਧ ਕਰਨੇ ਯੋਗ ਹੋ ਜਾਤਾ ਹੈ॥੧॥ ਰਹਾਉ ॥
Prof. Sahib Singh(ਉਹ ਪ੍ਰਭੂ-ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ) ਪਾਰਸ ਨਾਲ (ਛੁਹ ਕੇ) ਲੋਹਾ ਸੋਨਾ ਬਣ ਜਾਂਦਾ ਹੈ, ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਹਿਰਨੁ = (हिरण्य) ਸੋਨਾ। ਸੰਗਿ ਪਾਰਸ = ਪਾਰਸ ਦੇ ਨਾਲ (ਛੁਹ ਕੇ)। ਗੁਨੁ ਪਾਰਸ ਕੋ = ਪਾਰਸ ਦਾ ਗੁਣ ॥੧॥ ਰਹਾਉ ॥

SikhNet (Spanish)El hierro es transmutado en oro por el toque de la Piedra Filosofal y adquiere sus mismas cualidades.

ਸਤਿਗੁਰੁ ਮਹਾ ਪੁਰਖੁ ਹੈ ਪਾਰਸੁ; ਜੋ ਲਾਗੈ ਸੋ ਫਲੁ ਪਾਵੈਗੋ ॥

satigur mahaa purakh hai paaras; jo laagai so fal paavaigo |

Sant Singh KhalsaThe True Guru, the Great Primal Being, is the philosopher's stone. Whoever is attached to Him receives fruitful rewards.
Manmohan SinghThe True Guru, the supreme person, is the philosopher's stone. Whosoever is attached to him, he gathers the fruit.
Manmohan Singh (Punjabi)ਪਰਮ ਪੁਰਸ਼ ਸੱਚੇ ਗੁਰੂ ਜੀ ਰਸਾਇਣ ਹਨ। ਜੋ ਕੋਈ ਭੀ ਉਨ੍ਹਾਂ ਦੇ ਨਾਲ ਜੁੜ ਜਾਂਦਾ ਹੈ, ਉਹ ਮੇਵੇ ਨੂੰ ਪਾ ਲੈਂਦਾ ਹੈ।
Fareedkot Teekaਸਤਿਗੁਰੂ ਮਹਾਂ ਪੁਰਸ਼ ਪਾਰਸ ਰੂਪ ਹੈ, ਜੋ ਤਿਸ ਕੇ ਸਾਥ ਲਾਗੇ ਅਰਥਾਤ ਮਿਲੇਗਾ ਸੋ ਗਿਆਨ ਫਲ ਪਾਇ ਲੇਵੇਗਾ॥੧॥
Prof. Sahib Singhਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ। ਜਿਹੜਾ ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ,

ਪਦ ਅਰਥ ਜੋ ਲਾਗੈ = ਜਿਹੜਾ ਮਨੁੱਖ ਛੁੰਹਦਾ ਹੈ।

SikhNet (Spanish)El Verdadero Guru, el Grandioso Ser Primordial es la Piedra Filosofal. Quién se aferra a Él, recibe el Fruto de la Recompensa.

ਜਿਉ ਗੁਰ ਉਪਦੇਸਿ. ਤਰੇ ਪ੍ਰਹਿਲਾਦਾ; ਗੁਰੁ ਸੇਵਕ ਪੈਜ ਰਖਾਵੈਗੋ ॥੧॥

jiau gur upades. tare prahilaadaa; gur sevak paij rakhaavaigo |1|

Sant Singh KhalsaJust as Prahlaad was saved by the Guru's Teachings, the Guru protects the honor of His servant. ||1||
Manmohan SinghJust as Prahlad saved by the Guru's instruction, similarly the Guru protects the honour of all his attendants.
Manmohan Singh (Punjabi)ਜਿਸ ਤਰ੍ਹਾਂ ਗੁਰਾਂ ਦੀ ਸਿਖਮਤ ਦੁਆਰਾ, ਪ੍ਰਹਿਲਾਦ ਪਾਰ ਉਤਰ ਗਿਆ ਸੀ, ਉਸੇ ਤਰ੍ਹਾਂ ਹੀ ਗੁਰੂ ਜੀ ਆਪਣੇ ਹਰ ਟਹਿਲੂਏ ਦੀ ਇੱਜਤ ਰਖਦੇ ਹਨ।
Fareedkot Teekaਜਿਸ ਪਰਕਾਰ ਗੁਰੋਂ ਕੇ ਉਪਦੇਸ਼ ਕਰ ਪ੍ਰਹਿਲਾਦ ਜੀ ਤਰੇ ਹੈਂ ਤੈਸੇ ਹੀ ਸੇਵਕ ਕੀ ਪੈਜ ਗੁਰੂ ਰਖ ਲੇਵੇਗਾ॥੧॥
Prof. Sahib Singhਜਿਵੇਂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਪ੍ਰਹਿਲਾਦ (ਆਦਿਕ ਕਈ) ਪਾਰ ਲੰਘ ਗਏ। ਗੁਰੂ ਆਪਣੇ (ਸੇਵਕ) ਦੀ ਇੱਜ਼ਤ (ਜ਼ਰੂਰ) ਰੱਖਦਾ ਹੈ ॥੧॥

ਪਦ ਅਰਥ ਉਪਦੇਸਿ = ਉਪਦੇਸ਼ ਦੀ ਰਾਹੀਂ। ਤਰੇ ਪ੍ਰਹਿਲਾਦਾ = ਪ੍ਰਹਿਲਾਦ ਆਦਿਕ ਕਈ ਤਰ ਗਏ। ਪੈਜ = ਲਾਜ, ਇੱਜ਼ਤ ॥੧॥

SikhNet (Spanish)Prahlad fue salvado por la Enseñanza del Guru. El Guru protege el honor de Su Sirviente. (1)

ਸਤਿਗੁਰ ਬਚਨੁ. ਬਚਨੁ ਹੈ ਨੀਕੋ; ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥

satigur bachan. bachan hai neeko; gur bachanee amrit paavaigo |

Sant Singh KhalsaThe Word of the True Guru is the most Sublime and Noble Word. Through the Guru's Word, the Ambrosial Nectar is obtained.
Manmohan SinghThe True Guru's word if the sublime word. By the Guru's word, the Name-Nectar is obtained.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਸ਼੍ਰੇਸ਼ਟ ਬਾਣੀ ਹੈ। ਗੁਰਾਂ ਦੀ ਬਾਣੀ ਦੁਆਰਾ ਨਾਮ-ਸੁਧਾਰਸ ਪ੍ਰਾਪਤ ਹੁੰਦਾ ਹੈ।
Fareedkot Teekaਬਚਨੋਂ ਮੇਂ ਸੇ ਸਤਿਗੁਰੋਂ ਕਾ ਬਚਨ ਅਤੀ ਨੀਕਾ ਹੈ, ਗੁਰੋਂ ਕੇ ਬਚਨੋਂ ਕਰ ਜੀਵ ਨਾਮ ਅੰਮ੍ਰਿਤ ਕੋ ਪਾਇ ਲੇਵੇਗਾ॥
Prof. Sahib Singhਯਕੀਨ ਜਾਣ ਕਿ ਗੁਰੂ ਦਾ ਬਚਨ (ਬੜਾ) ਸ੍ਰੇਸ਼ਟ ਹੈ। ਗੁਰੂ ਦੇ ਬਚਨਾਂ ਦੀ ਬਰਕਤਿ ਨਾਲ (ਮਨੁੱਖ) ਆਤਮਕ ਜੀਵਨ ਦੇਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।

ਪਦ ਅਰਥ ਨੀਕੋ = ਚੰਗਾ, ਸ੍ਰੇਸ਼ਟ ਉੱਤਮ। ਗੁਰ ਬਚਨੀ = ਗੁਰ ਬਚਨੀਂ, ਗੁਰੂ ਦੇ ਬਚਨਾਂ ਦੀ ਰਾਹੀਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)La Palabra del Verdadero Guru es la más sublime y noble. A través de Ella el Néctar Ambrosial es obtenido.

ਜਿਉ ਅੰਬਰੀਕਿ ਅਮਰਾ ਪਦ ਪਾਏ; ਸਤਿਗੁਰ ਮੁਖ ਬਚਨ ਧਿਆਵੈਗੋ ॥੨॥

jiau anbareek amaraa pad paae; satigur mukh bachan dhiaavaigo |2|

Sant Singh KhalsaAmbreek the king was blessed with the status of immortality, meditating on the Word of the True Guru. ||2||
Manmohan SinghWhosoever reflects on the Supreme True Guru's word, he is blessed with the immortal status like Amrik, the King.
Manmohan Singh (Punjabi)ਜੋ ਕੋਈ ਭੀ ਪ੍ਰਮੁਖ ਸੱਚੇ ਗੁਰਾਂ ਦੀ ਬਾਣੀ ਦੀ ਵੀਚਾਰ ਕਰਦਾ ਹੈ, ਉਸ ਨੂੰ ਅਮਰੀਕ, ਪਾਤਿਸ਼ਾਹ ਦੀ ਮਾਨੰਦ ਅਬਿਨਾਸੀ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਸਤਿਗੁਰੋਂ ਕਾ ਬਚਨ ਲੈਕਰ ਪਰਮੇਸਰ ਕੋ ਧਿਆਵੈਗਾ ਸੋ ਅੰਬਰੀਕ ਸਮ ਅਮਰ ਪਦ ਕੋ ਪਾਵੇਗਾ॥
Prof. Sahib Singh(ਜਿਹੜਾ ਭੀ ਮਨੁੱਖ) ਗੁਰੂ ਦਾ ਉਚਾਰਿਆ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਉਹ ਉੱਚਾ ਆਤਮਕ ਜੀਵਨ ਪ੍ਰਾਪਤ ਕਰਦਾ ਹੈ) ਜਿਵੇਂ ਅੰਬਰੀਕ ਨੇ ਉਹ ਆਤਮਕ ਦਰਜਾ ਹਾਸਲ ਕਰ ਲਿਆ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ ॥੨॥

ਪਦ ਅਰਥ ਅੰਬਰੀਕਿ = ਅੰਬਰੀਕ ਨੇ। ਅਮਰਾਪਦ = ਅਮਰ ਪਦ, ਉਹ ਦਰਜਾ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ। ਮੁਖ ਬਚਨ = ਮੂੰਹ ਦੇ ਬਚਨ। ਸਤਿਗੁਰ ਮੁਖ ਬਚਨ = ਗੁਰੂ ਦੇ ਮੂੰਹ ਦੇ ਬਚਨ। ਧਿਆਵੈਗੋ = ਧਿਆਵੈ, ਉਚਾਰ ਰਿਹਾ ਹੈ ॥੨॥

SikhNet (Spanish)Ambrik, el rey, fue bendecido con la Inmortalidad, meditando en la Palabra del Verdadero Guru. (2)

ਸਤਿਗੁਰ ਸਰਨਿ ਸਰਨਿ ਮਨਿ ਭਾਈ; ਸੁਧਾ ਸੁਧਾ ਕਰਿ ਧਿਆਵੈਗੋ ॥

satigur saran saran man bhaaee; sudhaa sudhaa kar dhiaavaigo |

Sant Singh KhalsaThe Sanctuary, the Protection and Sanctuary of the True Guru is pleasing to the mind. It is sacred and pure - meditate on it.
Manmohan SinghThe True Guru's refuge, yea, his refuge is pleasing to my mind. Deeming the Name-Nectar immaculate, meditate I on it.
Manmohan Singh (Punjabi)ਸੱਚੇ ਗੁਰਾਂ ਦੀ ਸ਼ਰਣਾਗਤ, ਹਾਂ ਉਸ ਦੀ ਸ਼ਰਣਾਗਤ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ। ਨਾਮ-ਅੰਮ੍ਰਿਤ ਨੂੰ ਪਵਿੱਤਰ ਜਾਣ ਕੇ, ਮੈਂ ਹਿਸ ਦਾ ਸਿਮਰਨ ਕਰਦਾ ਹਾਂ।
Fareedkot Teekaਸਰਨੋਂ ਮੇਂ ਸੇ ਸਤਿਗੁਰੋਂ ਕੀ ਸਰਣਿ ਜਿਨ ਕੇ ਮਨ ਮੇਂ ਭਾਈ ਹੈ, ਨਾਮ (ਸੁਧਾ) ਅੰਮ੍ਰਿਤ ਕੇ ਵਾਸਤੇ (ਸੁਧਾ ਕਰਿ) ਅੰਮ੍ਰਿਤ ਕੀ ਖਾਨ ਗੁਰੂ ਚੰਦ੍ਰਮਾਂ ਕੋ ਧਿਆਵੈਗਾ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਸਰਨ ਪਏ ਰਹਿਣਾ (ਆਪਣੇ) ਮਨ ਵਿਚ ਪਸੰਦ ਆ ਜਾਂਦਾ ਹੈ, ਉਹ (ਗੁਰੂ ਦੇ ਬਚਨ ਨੂੰ) ਆਤਮਕ ਜੀਵਨ-ਦਾਤਾ ਨਿਸ਼ਚੇ ਕਰ ਕੇ (ਉਸਨੂੰ) ਆਪਣੇ ਅੰਦਰ ਵਸਾਈ ਰੱਖਦਾ ਹੈ।

ਪਦ ਅਰਥ ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਸੁਧਾ = ਅੰਮ੍ਰਿਤ। ਸੁਧਾ ਸੁਧਾ ਕਰਿ = ਆਤਮਕ ਜੀਵਨ-ਦਾਤਾ ਨਿਸ਼ਚੇ ਕਰ ਕੇ।

SikhNet (Spanish)El Santuario, junto con la Protección del Verdadero Guru, está complaciendo a la mente;

ਦਇਆਲ ਦੀਨ ਭਏ ਹੈ ਸਤਿਗੁਰ; ਹਰਿ ਮਾਰਗੁ ਪੰਥੁ ਦਿਖਾਵੈਗੋ ॥੩॥

deaal deen bhe hai satigur; har maarag panth dikhaavaigo |3|

Sant Singh KhalsaThe True Guru has become Merciful to the meek and the poor; He has shown me the Path, the Way to the Lord. ||3||
Manmohan SinghThe True Guru has become merciful unto me, the meek one and he has shown me the way and path of God.
Manmohan Singh (Punjabi)ਮੈ, ਮਸਕੀਨ ਉਤੇ ਸੱਚੇ ਗੁਰਦੇਵ ਜੀ ਮਿਹਰਬਾਨ ਹੋ ਗਏ ਹਨ ਅਤੇ ਉਨ੍ਹਾਂ ਨੇ ਮੈਨੂੰ ਵਾਹਿਗੁਰੂ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।
Fareedkot Teekaਜਬ ਸਤਿਗੁਰੂ ਜੀ ਦੀਨੋਂ ਪਰ ਦਇਆਲ ਹੋਵੈਂਗੇ ਤਬ ਸੰਸਾਰ ਮਾਰਗ ਮੇਂ ਹਰੀ ਕਾ ਪੰਥ ਗੁਰੂ ਦਿਖਾਇ ਦੇਵੇਗਾ॥੩॥
Prof. Sahib Singhਗੁਰੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਗੁਰੂ ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾ ਦੇਂਦਾ ਹੈ ॥੩॥

ਪਦ ਅਰਥ ਦਇਆਲ ਦੀਨ = ਦੀਨਾਂ ਉੱਤੇ ਦਇਆਵਾਨ। ਮਾਰਗੁ ਪੰਥੁ = ਆਤਮਕ ਜੀਵਨ ਦਾ ਰਸਤਾ ॥੩॥

SikhNet (Spanish)es Sagrado y Puro, medita en Él. El Verdadero Guru mostró Su Misericordia al pobre y desvalido. Él me ha mostrado el Camino al Señor. (3)

ਸਤਿਗੁਰ ਸਰਨਿ ਪਏ ਸੇ ਥਾਪੇ; ਤਿਨ ਰਾਖਨ ਕਉ ਪ੍ਰਭੁ ਆਵੈਗੋ ॥

satigur saran pe se thaape; tin raakhan kau prabh aavaigo |

Sant Singh KhalsaThose who enter the Sanctuary of the True Guru are firmly established; God comes to protect them.
Manmohan SinghThey, who enter the sanctuary of the True Guru, are blessed with glory and the Lord comes to protect them.
Manmohan Singh (Punjabi)ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ, ਉਨ੍ਹਾਂ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਸੁਆਮੀ ਉਨ੍ਹਾਂ ਦੀ ਰੱਖਿਆ ਕਰਨ ਲਈ ਆਉਂਦਾ ਹੈ।
Fareedkot Teekaਜੋ ਸਤਿਗੁਰੋਂ ਕੀ ਸ਼ਰਣ ਪੜੇ ਹੈਂ ਸੇ (ਥਾਪੇ) ਮੋਖ ਪਦ ਮੇਂ ਇਸਥਿਤ ਕੀਏ ਹੈਂ, ਤਿਸ ਕੋ ਰਖਿਆ ਕਰਨ ਵਾਸਤੇ ਆਪ ਪ੍ਰਭ ਆਵੈਗਾ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਲਈ ਆਪ ਬਹੁੜਦਾ ਹੈ।

ਪਦ ਅਰਥ ਸੇ = ਉਹ ਬੰਦੇ। ਥਾਪੇ = ਥਾਪਣਾ ਦਿੱਤੀ ਗਈ, ਆਦਰ ਦਿੱਤਾ ਗਿਆ।

SikhNet (Spanish)Quienes entran en el Santuario del Verdadero Guru se encuentran firmemente estables y Dios les da Su Protección.

ਜੇ ਕੋ ਸਰੁ ਸੰਧੈ. ਜਨ ਊਪਰਿ; ਫਿਰਿ ਉਲਟੋ. ਤਿਸੈ ਲਗਾਵੈਗੋ ॥੪॥

je ko sar sandhai. jan aoopar; fir ulatto. tisai lagaavaigo |4|

Sant Singh KhalsaIf someone aims an arrow at the Lord's humble servant, it will turn around and hit him instead. ||4||
Manmohan SinghIf some one aims an arrow on the Lord's slave, turning back, it hits him ultimately.
Manmohan Singh (Punjabi)ਜੇਕਰ ਕੋਈ ਜਣਾ, ਸਾਈਂ ਦੇ ਗੋਲੇ ਉਤੇ ਤੀਰ ਖਿਚਦਾ ਹੈ, ਇਹ ਪਿਤੇ ਮੁੜ ਕੇ ਆਖਰਕਾਰ ਉਸ ਨੂੰ ਹੀ ਲਗਦਾ ਹੈ।
Fareedkot Teekaਜੋ ਕੋਈ ਦਾਸੋਂ ਕੇ ਊਪਰ ਤੀਰ ਕਾ ਸੰਧਨਾ ਕਰਤਾ ਹੈ ਅਰਥਾਤ ਜੋ ਸੰਤ ਜਨੋਂ ਕਾ ਬੁਰਾ ਚਿਤਵਤਾ ਹੈ, ਫਿਰ ਉਲਟ ਕਰ ਤਿਸ ਕੋ ਹਰੀ ਲਗਾਵੇਗਾ, ਭਾਵ ਤਿਸੀ ਕਾ ਬੁਰਾ ਹੋਵੈਗਾ॥੪॥
Prof. Sahib Singhਜੇ ਕੋਈ ਮਨੁੱਖ ਉਹਨਾਂ ਸੇਵਕਾਂ ਉਤੇ ਤੀਰ ਚਲਾਂਦਾ ਹੈ, ਉਹ ਤੀਰ ਪਰਤ ਕੇ ਉਸੇ ਨੂੰ ਹੀ ਆ ਲੱਗਦਾ ਹੈ ॥੪॥

ਪਦ ਅਰਥ ਕੋ = ਕੋਈ। ਸਰੁ = ਤੀਰ। ਸੰਧੈ = ਨਿਸ਼ਾਨਾ ਬੰਨ੍ਹਦਾ ਹੈ। ਉਲਟੋ = ਪਰਤਿਆ ਹੋਇਆ ॥੪॥

SikhNet (Spanish)Si alguien apuntara su flecha hacia el humilde Sirviente del Señor, ésta se le regresaría y le pegaría a él en vez. (4)

ਹਰਿ ਹਰਿ ਹਰਿ ਹਰਿ. ਹਰਿ ਸਰੁ ਸੇਵਹਿ; ਤਿਨ ਦਰਗਹ ਮਾਨੁ ਦਿਵਾਵੈਗੋ ॥

har har har har. har sar seveh; tin daragah maan divaavaigo |

Sant Singh KhalsaThose who bathe in the Sacred Pool of the Lord, Har, Har, Har, Har, Har, are blessed with honor in His Court.
Manmohan SinghThey, who bathe in the Name-tank of the Lord God Master, yea, the Lord God, they are blessed with honour in His Court.
Manmohan Singh (Punjabi)ਜੋ ਅਕਾਲ ਪੁਰਖ, ਪ੍ਰਭੂ ਪ੍ਰਮੇਸ਼ਰ ਹਾਂ ਅਕਾਲ ਪੁਰਖ ਵਾਹਿਗੁਰੂ ਦੇ ਸਰੋਵਰ ਅੰਦਰ ਇਸ਼ਨਾਨ ਕਰਦੇ ਹਨ, ਉਨ੍ਹਾਂ ਨੂੰ ਸਾਈਂ ਆਪਣੇ ਦਰਬਾਰ ਵਿੱਚ ਇੱਜ਼ਤ ਬਖਸ਼ਦਾ ਹੈ।
Fareedkot Teekaਹਰੀ ਕਾ ਸਰ ਜੋ ਸਤਸੰਗ ਹੈ ਤਿਸ ਮੇਂ ਜਾਕਰ ਜੋ ਹਰੀ ਦੁਖੋਂ ਕੇ ਹਰਣੇ ਵਾਲੇ ਕੇ ਹਰਿ ਹਰਿ ਨਾਮ ਕੋ ਸੇਵਤੇ ਹੈਂ ਤਿਨ ਕੋ ਹਰੀ ਦਰਗਾਹ ਮੇਂ ਮਾਨ ਦਿਵਾਵੈਗਾ॥
Prof. Sahib Singhਜਿਹੜੇ ਮਨੁੱਖ ਸਦਾ ਹੀ ਸਾਧ ਸੰਗਤ ਦਾ ਆਸਰਾ ਲਈ ਰੱਖਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਹਜ਼ੂਰੀ ਵਿਚ ਇੱਜ਼ਤ ਦਿਵਾਂਦਾ ਹੈ।

ਪਦ ਅਰਥ ਸਰੁ = ਸਰੋਵਰ, ਤਾਲਾਬ। ਹਰਿ ਸਰੁ = ਉਹ ਸਰੋਵਰ ਜਿਸ ਵਿਚ ਹਰਿ-ਨਾਮ-ਜਲ ਦਾ ਪ੍ਰਵਾਹ ਚੱਲ ਰਿਹਾ ਹੈ, ਸਾਧ ਸੰਗਤ। ਹਰਿ ਸਰੁ ਸੇਵਹਿ = (ਜਿਹੜੇ ਮਨੁੱਖ) ਸਾਧ ਸੰਗਤ ਦੀ ਸੇਵਾ ਕਰਦੇ ਹਨ। ਮਾਨੁ = ਆਦਰ।

SikhNet (Spanish)Quienes se bañan en el Lago Sagrado del Señor, Jar, Jar, Jar, Jar, Jar, son bendecidos con Honor en Su Corte.

ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ; ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥੫॥

guramat guramat guramat dhiaaveh; har gal mil mel milaavaigo |5|

Sant Singh KhalsaThose who meditate on the Guru's Teachings, the Guru's Instructions, the Guru's Wisdom, are united in the Lord's Union; He hugs them close in His Embrace. ||5||
Manmohan SinghHe, who by Guru's instructions, Guru's directions, and Guru's teaching meditates on God; him, the Lord hugs to His bosom and unites in His union.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਗੁਰਾਂ ਦੀ ਸਿਖਸ਼ਾ, ਗੁਰਾਂ ਦੇ ਆਦੇਸ਼ਾ ਦੁਆਰਾ ਆਪਣੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਆਪਣੀ ਛਾਤੀ ਨਾਲ ਲਾ ਲੈਂਦਾ ਹੈ ਅਤੇ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।
Fareedkot Teekaਗੁਰੂ ਜੋ (ਗੁਰ) ਪੂਜ੍ਯ ਹੈਂ ਮਤੌ ਮੇਂ ਸੇ ਜੋ ਤਿਨ ਕੀ ਗੁਰਮਤਿ ਹੈ, ਜੋ ਪੁਰਸ ਤਿਸ ਕੋ ਅਪਣੀ ਮਤ ਮੇਂ ਧਿਆਵਤਾ ਹੈ ਵਹੁ ਹਰੀ ਕੇ ਗਲ ਮਿਲਤਾ ਹੈ ਔਰੋਂ ਕੋ ਮੇਲ ਮੇਂ ਮਿਲਾਵੈਗਾ॥੫॥
Prof. Sahib Singhਜਿਹੜੇ ਮਨੁੱਖ ਸਦਾ ਹੀ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਉਹਨਾਂ ਦੇ ਗਲ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ ॥੫॥

ਪਦ ਅਰਥ ਗੁਰਮਤਿ = ਗੁਰੂ ਦੀ ਮੱਤ ਲੈ ਕੇ। ਗਲਿ = ਗਲ ਨਾਲ। ਮਿਲਿ = ਮਿਲ ਕੇ। ਮੇਲਿ = ਮੇਲ ਵਿਚ, ਆਪਣੇ ਨਾਲ ॥੫॥

SikhNet (Spanish)Quienes meditan en la Enseñanza del Guru, en la Instrucción del Guru, en la Sabiduría del Guru son unidos en el Señor, y Él los lleva a Su Pecho en un Abrazo. (5)

ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ; ਗੁਰ ਪਰਚੈ ਨਾਮੁ ਧਿਆਵੈਗੋ ॥

guramukh naad bed hai guramukh; gur parachai naam dhiaavaigo |

Sant Singh KhalsaThe Guru's Word is the Sound-current of the Naad, The Guru's Word is the wisdom of the Vedas; coming in contact with the Guru, meditate on the Naam.
Manmohan SinghThe Supreme Guru is the celestial strain for him and the Supreme Guru, the Vedas; by pleasing the Guru, he ponders on the Lord's Name.
Manmohan Singh (Punjabi)ਉਸ ਦੇ ਲਈ ਮੁਖੀ ਗੁਰਦੇਵ ਜੀ ਬੈਕੁੰਠੀ ਕੀਰਤਨ ਹਨ ਅਤੇ ਮੁਖੀ ਗੁਰਦੇਵ ਜੀ ਹੀ ਵੇਦ ਅਤੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਹੀ ਉਹ ਪ੍ਰਭੂ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਗੁਰੋਂ ਕੇ ਮੁਖ ਕਾ ਜੋ (ਨਾਦ) ਸਬਦ ਹੈ, ਜਿਸ ਗੁਰਮੁਖ ਨੇ ਮੁਕਤੀ ਦਾਤਾ (ਬੇਦੁ) ਜਾਨਾ ਹੈ, ਸੋ ਪੁਰਸ਼ ਗੁਰ (ਪਰਚੈ) ਉਪਦੇਸ ਕਰ ਨਾਮ ਕੋ ਧਿਆਵੈਗਾ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਗੁਰੂ ਦੀ ਸਰਨ ਹੀ ਨਾਦ ਹੈ ਗੁਰੂ ਦੀ ਸਰਨ ਹੀ ਵੇਦ ਹੈ। ਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਕੇ ਹਰਿ-ਨਾਮ ਸਿਮਰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ, ਗੁਰੂ ਦੀ ਸਰਨ। ਗੁਰ ਪਰਚੈ = ਗੁਰੂ ਦੀ ਪ੍ਰਸੰਨਤਾ ਦੀ ਰਾਹੀਂ।

SikhNet (Spanish)La Palabra del Guru es la Corriente de Sonido del Naad, la Palabra del Guru es la Sabiduría de los Vedas, entrando en contacto con el Guru, medita en el Naam.

ਹਰਿ ਹਰਿ ਰੂਪੁ. ਹਰਿ ਰੂਪੋ ਹੋਵੈ; ਹਰਿ ਜਨ ਕਉ ਪੂਜ ਕਰਾਵੈਗੋ ॥੬॥

har har roop. har roopo hovai; har jan kau pooj karaavaigo |6|

Sant Singh KhalsaIn the Image of the Lord, Har, Har, one becomes the Embodiment of the Lord. The Lord makes His humble servant worthy of worship. ||6||
Manmohan SinghContemplating the Beauteous Lord God, man becomes the embodiment of the Lord. The Lord makes the world worship such a slave of His.
Manmohan Singh (Punjabi)ਸੋਹਣੇ ਸੁਨੱਖੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸੁਆਮੀ ਦਾ ਹੀ ਸਰੂਪ ਹੋ ਜਾਂਦਾ ਹੈ। ਸੁਆਮੀ ਆਪਣੇ ਐਹੋ ਜੇਹੇ ਗੋਲੇ ਦੀ ਸੰਸਾਰ ਪਾਸੋ ਉਪਾਸ਼ਨਾ ਕਰਵਾਉਂਦਾ ਹੈ।
Fareedkot Teekaਹਰਿ ਹਰਿ ਨਾਮ ਜਪ ਕਰ ਹਰੀ ਕੇ ਰੂਪ ਕਾ ਧਿਆਨ ਕਰ ਕੇ ਹਰੀ ਕਾ ਰੂਪ ਹੋ ਜਾਤਾ ਹੈ ਔ ਜਗਤ ਮੇਂ ਹਰੀ ਤਿਸ ਅਪਨੇ ਜਨ ਕੋ ਪੂਜਨੇ ਜੋਗ ਕਰਾਵੇਗਾ॥੬॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ, ਪਰਮਾਤਮਾ (ਭੀ ਹਰ ਥਾਂ) ਉਸ ਦੀ ਇੱਜ਼ਤ ਕਰਾਂਦਾ ਹੈ ॥੬॥

ਪਦ ਅਰਥ ਰੂਪੋ = ਰੂਪ ਹੀ। ਹੋਵੈ = ਹੋ ਜਾਂਦਾ ਹੈ। ਪੂਜ = ਪੂਜਾ, ਆਦਰ ॥੬॥

SikhNet (Spanish)En la Imagen del Señor Jar, Jar, uno se vuelve la Encarnación del Señor, pues el Señor vuelve a Su humilde Sirviente, digno de Alabanza. (6)

ਸਾਕਤ ਨਰ. ਸਤਿਗੁਰੁ, ਨਹੀ ਕੀਆ; ਤੇ ਬੇਮੁਖ ਹਰਿ ਭਰਮਾਵੈਗੋ ॥

saakat nar. satigur, nahee keea; te bemukh har bharamaavaigo |

Sant Singh KhalsaThe faithless cynic does not submit to the True Guru; the Lord makes the non-believer wander in confusion.
Manmohan SinghThe perverse person comes not into the True Guru's fold. Such a non-believer, God makes wander in species.
Manmohan Singh (Punjabi)ਪ੍ਰਤੀਕੂਲ ਪੁਰਸ਼ ਸੱਚੇ ਗੁਰਾਂ ਨੂੰ ਗੁਰੂ ਧਾਰਨ ਨਹੀਂ ਕਰਦਾ। ਐਹੋ ਜੇਹੇ ਅ-ਸ਼ਰਧਾਲੁ ਨੂੰ ਵਾਹਿਗੁਰੂ ਜੂਨੀਆਂ ਅੰਦਰ ਭਟਕਾਉਂਦਾ ਹੈ।
Fareedkot Teekaਸਾਕਤ ਪੁਰਸ਼ ਨੇ ਸਤਿਗੁਰੂ ਧਾਰਨ ਨਹੀਂ ਕੀਆ, ਤਿਸ ਬੇਮੁਖ ਕੋ ਹਰੀ ਜੋਨੀਓਂ ਮੇਂ ਭ੍ਰਮਾਵੈਗਾ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਗੁਰੂ ਨੂੰ (ਆਪਣਾ ਆਸਰਾ) ਨਹੀਂ ਬਣਾਂਦੇ, ਉਹ ਗੁਰੂ ਵਲੋਂ ਮੂੰਹ ਭਵਾਈ ਰੱਖਦੇ ਹਨ, ਪ੍ਰਭੂ ਉਹਨਾਂ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ,

ਪਦ ਅਰਥ ਸਾਕਤ ਨਰ = ਪਰਮਾਤਮਾ ਵਲੋਂ ਟੁੱਟੇ ਹੋਏ ਮਨੁੱਖ। ਕੀਆ = ਬਣਾਇਆ। ਤੇ = ਉਹ ਮਨੁੱਖ (ਬਹੁ-ਵਚਨ)। ਬੇਮੁਖ = ਗੁਰੂ ਵਲੋਂ ਮੂੰਹ ਭਵਾਈ ਰੱਖਣ ਵਾਲੇ। ਭਰਮਾਵੈਗੋ = ਭਟਕਣਾ ਵਿਚ ਪਾਈ ਰੱਖਦਾ ਹੈ।

SikhNet (Spanish)El cínico, sin Fe y arrogante Manmukj, no se somete al Verdadero Guru y el Señor hace que el incrédulo vague lleno de confusión.

ਲੋਭ ਲਹਰਿ. ਸੁਆਨ ਕੀ ਸੰਗਤਿ; ਬਿਖੁ ਮਾਇਆ ਕਰੰਗਿ ਲਗਾਵੈਗੋ ॥੭॥

lobh lehar. suaan kee sangat; bikh maaeaa karang lagaavaigo |7|

Sant Singh KhalsaThe waves of greed are like packs of dogs. The poison of Maya sticks to the body-skeleton. ||7||
Manmohan SinghThe wave of avarice is the association of a cur, It attaches one to the Skeleton of the poisonous mammon.
Manmohan Singh (Punjabi)ਲਾਲਚ ਦਾ ਤ੍ਰੰਗ ਕੁਤੇ ਦਾ ਮੇਲ-ਮਿਲਾਪ ਹੈ। ਇਹ ਪ੍ਰਾਣੀ ਨੂੰ ਜ਼ਹਿਰੀਲੀ ਮੋਹਣੀ ਦੇ ਪਿੰਜਰ ਨਾਲ ਜੋੜ ਦਿੰਦਾ ਹੈ।
Fareedkot Teekaਲੋਭ ਲਹਿਰ ਰੂਪ, ਭਾਵ ਲੋਭ (ਸੁਆਨ) ਕੁੱਤਾ ਹੈ। ਜਿਸ ਨੇ ਤਿਸ ਕੀ ਸੰਗਤ ਕਰੀ ਹੈ, ਮਾਇਆ ਜਨ੍ਯ ਜੋ ਵਿਸ਼ਯ ਕਰੰਗ ਹੈਂ ਜਿਨ ਮੇਂ ਮਾਇਆ ਕੇ ਬਲ ਤੇ ਤਿਸ ਲੋਭੀ ਕੋ ਲਗਾਵੈਗਾ॥੭॥
Prof. Sahib Singh(ਉਹਨਾਂ ਦੇ ਅੰਦਰ) ਲੋਭ ਦੀ ਲਹਿਰ ਚੱਲਦੀ ਰਹਿੰਦੀ ਹੈ, (ਇਹ ਲਹਿਰ) ਕੁੱਤੇ ਦੇ ਸੁਭਾਵ ਵਰਗੀ ਹੈ, (ਜਿਵੇਂ ਕੁੱਤਾ) ਮੁਰਦਾਰ ਉੱਤੇ ਜਾਂਦਾ ਹੈ (ਮੁਰਦਾਰ ਨੂੰ ਖ਼ੁਸ਼ ਹੋ ਕੇ ਖਾਂਦਾ ਹੈ, ਤਿਵੇਂ ਲੋਭ-ਲਹਿਰ ਦਾ ਪ੍ਰੇਰਿਆ ਹੋਇਆ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਨੂੰ ਚੰਬੜਿਆ ਰਹਿਦਾ ਹੈ ॥੭॥

ਪਦ ਅਰਥ ਸੁਆਨ = ਕੁੱਤਾ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਕਰੰਗਿ = ਕਰੰਗ ਉੱਤੇ, ਮੁਰਦਾਰ ਉੱਤੇ ॥੭॥

SikhNet (Spanish)Las olas de la Avaricia son como jaurías de perros. El veneno de Maya se pega hasta en el esqueleto. (7)

ਰਾਮ ਨਾਮੁ ਸਭ ਜਗ ਕਾ ਤਾਰਕੁ; ਲਗਿ ਸੰਗਤਿ. ਨਾਮੁ ਧਿਆਵੈਗੋ ॥

raam naam sabh jag kaa taarak; lag sangat. naam dhiaavaigo |

Sant Singh KhalsaThe Lord's Name is the Saving Grace of the whole world; join the Sangat, and meditate on the Naam.
Manmohan SinghThe Lord's Name is the emancipation of the whole world and associating with the society of saints, one contemplates the Name.
Manmohan Singh (Punjabi)ਸਾਈਂ ਦਾ ਨਾਮ ਸਾਰੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ ਹੈ ਅਤੇ ਸਤਿਸੰਗਤ ਨਾਲ ਜੁੜ ਕੇ ਜੀਵ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਰਾਮ ਨਾਮ ਸਭ ਜਗਤ ਕਾ ਤਾਰਨੇ ਵਾਲਾ ਹੈ, ਪਰੰਤੂ ਜੋ ਸਤਸੰਗਤਿ ਮੇਂ ਲਗੇਗਾ ਸੋਈ ਨਾਮ ਕੋ ਧਿਆਵੇਗਾ॥
Prof. Sahib Singhਪਰਮਾਤਮਾ ਦਾ ਨਾਮ ਸਾਰੇ ਜਗਤ ਦਾ ਪਾਰ ਲੰਘਾਣ ਵਾਲਾ ਹੈ। (ਜਿਹੜਾ ਮਨੁੱਖ) ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਸਿਮਰਦਾ ਹੈ (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ)।

ਪਦ ਅਰਥ ਤਾਰਕੁ = ਤਾਰਨ ਵਾਲਾ। ਲਗਿ = ਲੱਗ ਕੇ।

SikhNet (Spanish)El Nombre del Señor es la Gracia Salvadora en el mundo entero. Acércate a la Sangat y medita en el Naam.

ਨਾਨਕ. ਰਾਖੁ ਰਾਖੁ ਪ੍ਰਭ ਮੇਰੇ; ਸਤਸੰਗਤਿ ਰਾਖਿ ਸਮਾਵੈਗੋ ॥੮॥੬॥ ਛਕਾ ੧ ॥

naanak. raakh raakh prabh mere; satasangat raakh samaavaigo |8|6| chhakaa 1 |

Sant Singh KhalsaO my God, please protect and preserve Nanak in the Sat Sangat, the True Congregation; save him, and let him merge in You. ||8||6|| First Set of Six ||
Manmohan SinghO my Lord keep, sustains and maintain Thou, Nanak, in the saints congregation, so that he may be absorbed in Thee.
Manmohan Singh (Punjabi)ਹੇ ਮੈਡੇ ਸੁਆਮੀ! ਤੂੰ ਨਾਨਕ ਨੂੰ ਸਾਧ ਸੰਗਤ ਅੰਦਰ ਰਹਿਣ, ਵਿਚਰਣ ਅਤੇ ਸ਼ਸ਼ੋਭਤ ਹੋਣ ਦੀ ਬਖਸ਼ਸ਼ ਕਰ, ਤਾਂ ਜੋ ਉਹ ਤੇਰੇ ਵਿੱਚ ਲੀਨ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਖਣੇ ਜੋਗ ਮੇਰੇ ਪ੍ਰਭੂ! ਜਿਸ ਕੋ ਤੈਨੇ ਸਤਸੰਗਤ ਮੇਂ ਰਖਾ ਹੈ, ਸੋਈ ਤੇਰੇ ਮੇਂ ਸਮਾਵੈਗਾ, ਤਾਂ ਤੇ ਮੈਨੂੰ ਰਖ ਲੈ॥੮॥੬॥☬ਛੇ ਸਬਦੋਂ ਕਾ ਜੋੜ ਕਰਨੇ ਤੇ ਇਸ ਕਾ ਨਾਮ ਛਕਾ ਹੈ॥੧॥
Prof. Sahib Singhਹੇ ਨਾਨਕ! (ਅਰਦਾਸ ਕਰ) ਹੇ ਮੇਰੇ ਪ੍ਰਭੂ! (ਮੈਨੂੰ ਭੀ ਸਾਧ ਸੰਗਤ ਵਿਚ) ਰੱਖੀ ਰੱਖ। (ਪਰਮਾਤਮਾ ਪ੍ਰਾਣੀ ਨੂੰ) ਸਾਧ ਸੰਗਤ ਵਿਚ ਰੱਖ ਕੇ (ਆਪਣੇ ਵਿਚ) ਲੀਨ ਕਰੀ ਰੱਖਦਾ ਹੈ ॥੮॥੬॥ਛਕਾ ੧ ॥

ਪਦ ਅਰਥ ਪ੍ਰਭ ਮੇਰੇ = ਹੇ ਮੇਰੇ ਪ੍ਰਭੂ! ਰਾਖਿ = ਰੱਖ ਕੇ। ਸਮਾਵੈਗੋ = (ਆਪਣੇ ਵਿਚ) ਲੀਨ ਕਰੀ ਰੱਖਦਾ ਹੈ ॥੮॥੬॥ਛਕਾ ੧ ॥

SikhNet (Spanish)Oh, Dios mío, protege y conserva a Nanak en medio de la calidez de la Saad Sangat, la Verdadera Congregación. Sálvalo dejando que él se funda en Ti. (8-6) Primer Parte de Seis

Open this shabad →

Ang 1311 of 1430