ੴ

ਸਿੱਖਬਾਣੀ · SikhBani

Ang 1327

Sri Guru Granth Sahib · Raag Prabhaatee · 2 shabads, 27 lines
Translations
Shabad Guru Nanak Dev Ji Raag Prabhaatee

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and Immortal His from. He is without fear, sans enmity, beyond birth and self-illumined. By the Guru's grace, is He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਕੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, Verdad es Su Nombre, Creativo es su Ser Personificado, Sin Miedo, Sin Enojo, Imagen de lo Inmortal, Más allá del Nacimiento, Auto Existente, por la Gracia del Guru.

ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥

raag parabhaatee bibhaas mahalaa 1 chaupade ghar 1 |

Sant Singh KhalsaRaag Parbhaatee Bibhaas, First Mehl, Chau-Padhay, First House:
Manmohan SinghRag Parbhari Bibhas1st Guru. Chaupade
Manmohan Singh (Punjabi)ਰਾਗੁ ਪਰਭਾਤੀ ਬਿਭਾਸ ਪਹਿਲੀ ਪਾਤਿਸ਼ਾਹੀ ਚਉਪਦੇ।
Fareedkot Teekaਪ੍ਰਭਾਤੀ ਰਾਗ ਕੇ ਸਾਥ ਬਿਭਾਸ ਰਾਗਨੀ ਮਿਲੀ ਹੂਈ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਭਾਤੀ ਰਾਗ ਕੇ ਇਸ ਆਦ ਸਬਦ ਮੇਂ ਵਾਹਿਗੁਰੂ ਜੀ ਕੇ ਨਾਮ ਕੀ ਉਸਤਤੀ ਕਰਤੇ ਹੂਏ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਰਾਗ ਪਰਭਾਤੀ-ਵਿਭਾਸ, ਘਰ ਇਕ ਵਿੱਚ ਗੁਰੂ ਨਾਨਕ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Parbhati, Bibhas, Mejl Guru Nanak, Primer Canal Divino, Chau-Padas, Primera Casa.

ਨਾਇ ਤੇਰੈ ਤਰਣਾ; ਨਾਇ ਪਤਿ ਪੂਜ ॥

naae terai taranaa; naae pat pooj |

Sant Singh KhalsaYour Name carries us across; Your Name brings respect and worship.
Manmohan SinghBy Thy Name, O Lord, man is ferried across and by Thy Name, he is honoured and adorned.
Manmohan Singh (Punjabi)ਤੇਰੇ ਨਾਮ ਦੁਆਰਾ, ਹੇ ਸਾਈਂ! ਇਨਸਾਨ ਪਾਰ ਉਤਰ ਜਾਂਦਾ ਹੈ ਤੇ ਤੇਰੇ ਨਾਮ ਦੁਆਰਾ ਹੀ ਉਸ ਦੀ ਇੱਜ਼ਤ ਤੇ ਉਪਾਸ਼ਨਾ ਹੁੰਦੀ ਹੈ।
Fareedkot Teekaਹੇ ਹਰੀ! ਤੇਰੇ ਨਾਮ ਕਰ ਹੀ ਸੰਸਾਰ ਸੇ ਤਰਨਾ ਹੋਤਾ ਹੈ ਔਰ ਤੇਰੇ ਨਾਮ ਕਰ ਹੀ (ਪਤਿ) ਪਤਿਸ਼ਟਾ ਹੋਤੀ ਹੈ ਔਰ ਪੁਰਸ਼ ਪੂਜਣੇ ਯੋਗ ਹੋਤਾ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਾਮ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘੀਦਾ ਹੈ, ਤੇਰੇ ਨਾਮ ਦੀ ਰਾਹੀਂ ਹੀ ਇੱਜ਼ਤ ਆਦਰ ਮਿਲਦਾ ਹੈ।

ਪਦ ਅਰਥ ਨਾਇ = ਨਾਮ ਦੀ ਰਾਹੀਂ। ਤੇਰੈ ਨਾਇ = ਤੇਰੇ ਨਾਮ ਵਿਚ ਜੁੜ ਕੇ। ਪਤਿ = ਇੱਜ਼ਤ। ਪੂਜ = ਪੂਜਾ, ਆਦਰ।

SikhNet (Spanish)Tu Nombre nos lleva a través, Tu Nombre trae Respeto y Alabanza,

ਨਾਉ ਤੇਰਾ ਗਹਣਾ; ਮਤਿ ਮਕਸੂਦੁ ॥

naau teraa gahanaa; mat makasood |

Sant Singh KhalsaYour Name embellishes us; it is the object of the awakened mind.
Manmohan SinghThy Name is the jewelry and the aim of the awakened mind.
Manmohan Singh (Punjabi)ਤੇਰੇ ਨਾਮ ਜੇਵਰ ਅਤੇ ਜਾਗਦੇ ਹੋਏ ਮਨ ਦਾ ਮਨੋਰਥ ਹੈ।
Fareedkot Teekaਤੇਰਾ ਨਾਮ ਹੀ ਹਮਾਰਾ ਗਹਿਣਾਂ ਹੈ ਔਰ ਹਮਾਰੀ ਮਤਿ ਮੇਂ (ਮਕਸੁਦੁ) ਨਫਾ ਤੇਰਾ ਨਾਮ ਹੀ ਹੈ॥
Prof. Sahib Singhਤੇਰਾ ਨਾਮ (ਇਨਸਾਨੀ ਜੀਵਨ ਨੂੰ ਸਿੰਗਾਰਨ ਵਾਸਤੇ) ਗਹਿਣਾ ਹੈ, ਇਨਸਾਨੀ ਅਕਲ ਦਾ ਮਕਸਦ ਇਹੀ ਹੈ, (ਕਿ ਇਨਸਾਨ ਤੇਰਾ ਨਾਮ ਸਿਮਰੇ)।

ਪਦ ਅਰਥ ਮਕਸੂਦੁ = ਮਕਸਦ, ਮਨੋਰਥ, ਨਿਸ਼ਾਨਾ। ਮਤਿ ਮਕਸੂਦੁ = ਸਮਝ ਦਾ ਮਨੋਰਥ।

SikhNet (Spanish)Tu Nombre nos embellece, es el Objeto de la mente despierta.

ਨਾਇ ਤੇਰੈ; ਨਾਉ ਮੰਨੇ ਸਭ ਕੋਇ ॥

naae terai; naau mane sabh koe |

Sant Singh KhalsaYour Name brings honor to everyone's name.
Manmohan SinghThrough Thy Name, O Lord, every one's Name is celebrated.
Manmohan Singh (Punjabi)ਤੇਰੇ ਨਾਮ ਰਾਹੀਂ ਹੇ ਪ੍ਰਭੂ ਹਰ ਕਿਸੇ ਦਾ ਨਾਮ ਪ੍ਰਸਿਧ ਹੋ ਜਾਂਦਾ ਹੈ।
Fareedkot Teekaਜੋ ਤੇਰਾ ਨਾਮ ਜਪਤੇ ਹੈਂ ਤਿਨ ਸੰਤ ਜਨਾਂ ਕੇ ਨਾਮ ਕੌ ਸਭ ਕੋਈ ਮਾਨਤਾ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਾਮ ਵਿਚ ਟਿਕਿਆਂ ਹੀ ਹਰ ਕੋਈ (ਨਾਮ ਸਿਮਰਨ ਵਾਲੇ ਦੀ) ਇੱਜ਼ਤ ਕਰਦਾ ਹੈ।

ਪਦ ਅਰਥ ਨਾਉ ਮੰਨੈ = ਨਾਮ ਮੰਨਦਾ ਹੈ, ਵਡਿਆਈ ਦੇਂਦਾ ਹੈ। ਸਭ ਕੋਈ = ਹਰੇਕ ਜੀਵ।

SikhNet (Spanish)Tu Nombre confiere Honor al nombre de cada uno.

ਵਿਣੁ ਨਾਵੈ ਪਤਿ; ਕਬਹੁ. ਨ ਹੋਇ ॥੧॥

vin naavai pat; kabahu. na hoe |1|

Sant Singh KhalsaWithout Your Name, no one is ever respected. ||1||
Manmohan SinghWithout the Name, man gathers not honour ever.
Manmohan Singh (Punjabi)ਨਾਮ ਦੇ ਬਗੈਰ, ਇਨਸਾਨ ਦੀ ਕਦੇ ਭੀ ਇੱਜ਼ਤ ਆਬਰੂ ਨਹੀਂ ਹੁੰਦੀ।
Fareedkot Teekaਤੇਰਾ ਨਾਮ ਜਪੇ ਤੇ ਬਿਨਾਂ (ਪਤਿ) ਪਤਿਸ਼ਟਾ ਕਬੀ ਨਹੀਂ ਹੋਤੀ ਹੈ॥੧॥
Prof. Sahib Singhਨਾਮ ਸਿਮਰਨ ਤੋਂ ਬਿਨਾਂ ਕਦੇ ਵੀ ਇੱਜ਼ਤ ਆਦਰ ਨਹੀਂ ਹੁੰਦਾ ॥੧॥
SikhNet (Spanish)Sin Tu Nombre uno no es respetado. (1)

ਅਵਰ ਸਿਆਣਪ; ਸਗਲੀ ਪਾਜੁ ॥

avar siaanap; sagalee paaj |

Sant Singh KhalsaAll other clever tricks are just for show.
Manmohan SinghEvery other cleverness is all a false show.
Manmohan Singh (Punjabi)ਹੋਰ ਹਰ ਚਤਰਾਈ ਸਮੂਹ ਝੂਠਾ ਦਿਖਲਾਵਾ ਹੈ।
Fareedkot Teekaਹੇ ਵਾਹਿਗੁਰੂ! ਤੇਰੇ ਬਿਨਾਂ ਔਰ ਸਰਬ ਸਿਆਣਪਾਂ ਪਾਜ ਰੂਪ ਹੈਂ, ਭਾਵ ਇਹ ਦਿਖਲਾਵੈ ਮਾਤਰ ਹੈਂ॥
Prof. Sahib Singh(ਪ੍ਰਭੂ ਦਾ ਸਿਮਰਨ ਛੱਡ ਕੇ ਦੁਨੀਆ ਵਿਚ ਇੱਜ਼ਤ ਹਾਸਲ ਕਰਨ ਲਈ) ਹੋਰ ਹੋਰ ਚਤੁਰਾਈ (ਦਾ ਕੰਮ ਨਿਰਾ) ਲੋਕ-ਵਿਖਾਵਾ ਹੈ (ਉਹ ਪਾਜ ਆਖ਼ਰ ਉੱਘੜ ਜਾਂਦਾ ਹੈ ਤੇ ਹਾਸਲ ਕੀਤੀ ਹੋਈ ਇੱਜ਼ਤ ਭੀ ਮੁੱਕ ਜਾਂਦੀ ਹੈ)।

ਪਦ ਅਰਥ ਅਵਰ ਸਿਆਣਪ = (ਨਾਮ-ਸਿਮਰਨ ਛੱਡ ਕੇ ਵਡਿਆਈ ਹਾਸਲ ਕਰਨ ਲਈ) ਹੋਰ ਹੋਰ ਚਤੁਰਾਈ (ਦਾ ਕੰਮ)। ਪਾਜੁ = ਲੋਕ-ਵਿਖਾਵਾ।

SikhNet (Spanish)Todos los demás trucos astutos son sólo un teatro.

ਜੈ ਬਖਸੇ; ਤੈ ਪੂਰਾ ਕਾਜੁ ॥੧॥ ਰਹਾਉ ॥

jai bakhase; tai pooraa kaaj |1| rahaau |

Sant Singh KhalsaWhoever the Lord blesses with forgiveness - his affairs are perfectly resolved. ||1||Pause||
Manmohan SinghWhomsoever, the Lord blesses with His Name, his affairs are accomplished. Pause.
Manmohan Singh (Punjabi)ਜਿਸ ਕਿਸੇ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਜਿਸ ਕੋ ਤੂੰ ਅਪਨਾ ਨਾਮ ਬਖਸ਼ਤਾ ਹੈਂ ਤਿਸ ਕਾ ਮੋਖ ਰੂਪੀ ਕਾਰਜ ਪੂਰਾ ਹੋਤਾ ਹੈ॥੧॥ ਰਹਾਉ ॥
Prof. Sahib Singhਜਿਸ ਜੀਵ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤੇ ਉਸ ਜੀਵ ਦਾ) ਜ਼ਿੰਦਗੀ ਦਾ ਅਸਲ ਮਨੋਰਥ ਸਿਰੇ ਚੜ੍ਹਦਾ ਹੈ ॥੧॥ ਰਹਾਉ ॥

ਪਦ ਅਰਥ ਜੈ = ਜਿਸ ਨੂੰ। ਤੈ ਕਾਜੁ = ਉਸ ਦਾ ਕਾਰਜ, ਉਸ ਦਾ ਜਗਤ ਵਿਚ ਆਉਣ ਦਾ ਮਨੋਰਥ। ਪੂਰਾ = ਪੂਰਾ (ਕਰਦਾ ਹੈ), ਸਿਰੇ ਚਾੜ੍ਹਦਾ ਹੈ ॥੧॥ ਰਹਾਉ ॥

SikhNet (Spanish)A quien el Señor bendice con Su Perdón sus asuntos son resueltos a la perfección. (1-Pausa)

ਨਾਉ ਤੇਰਾ ਤਾਣੁ; ਨਾਉ ਦੀਬਾਣੁ ॥

naau teraa taan; naau deebaan |

Sant Singh KhalsaYour Name is my strength; Your Name is my support.
Manmohan SinghThy Name is my strength and thy Name my support.
Manmohan Singh (Punjabi)ਤੇਰਾ ਨਾਮ ਮੇਰੀ ਤਾਕਤ ਹੈ ਅਤੇ ਤੇਰਾ ਨਾਮ ਹੀ ਮੇਰਾ ਆਸਰਾ।
Fareedkot Teekaਤੇਰਾ ਨਾਮ ਹੀ ਹਮਾਰਾ (ਤਾਣੁ) ਬਲ ਹੈ ਔਰ ਤੇਰਾ ਨਾਮ ਹੀ (ਦੀਬਾਣੁ) ਆਸਰਾ ਹੈ॥
Prof. Sahib Singh(ਮਨੁੱਖ ਦੁਨੀਆਵੀ ਤਾਕਤ, ਹਕੂਮਤ, ਫ਼ੌਜਾਂ ਦੀ ਸਰਦਾਰੀ ਤੇ ਬਾਦਸ਼ਾਹੀ ਵਾਸਤੇ ਦੌੜਦਾ ਫਿਰਦਾ ਹੈ, ਫਿਰ ਇਹ ਸਭ ਕੁਝ ਨਾਸਵੰਤ ਹੈ) ਹੇ ਪ੍ਰਭੂ! ਤੇਰਾ ਨਾਮ ਹੀ (ਅਸਲ) ਤਾਕਤ ਹੈ, ਤੇਰਾ ਨਾਮ ਹੀ (ਅਸਲ) ਹਕੂਮਤ ਹੈ,

ਪਦ ਅਰਥ ਤਾਣੁ = ਬਲ, ਤਾਕਤ। ਦੀਬਾਣੁ = ਆਸਰਾ, ਹਕੂਮਤ।

SikhNet (Spanish)Tu Nombre es mi Fuerza, Tu Nombre es mi Soporte,

ਨਾਉ ਤੇਰਾ ਲਸਕਰੁ; ਨਾਉ ਸੁਲਤਾਨੁ ॥

naau teraa lasakar; naau sulataan |

Sant Singh KhalsaYour Name is my army; Your Name is my king.
Manmohan SinghThy Name is my army and Thy Name my sovereign.
Manmohan Singh (Punjabi)ਤੇਰਾ ਨਾਮ ਮੇਰੀ ਫੌਜ ਹੈ ਅਤੇ ਤੇਰਾ ਨਾਮ ਹੀ ਮੇਰਾ ਪਾਤਿਸ਼ਾਹ।
Fareedkot Teekaਤੇਰਾ ਨਾਮ ਹੀ ਹਮ ਕੋ ਲਸ਼ਕਰ ਹੈ ਔਰ ਤੇਰਾ ਨਾਮ ਹੀ ਹਮਾਰਾ (ਸੁਲਤਾਨੁ) ਪਾਤਿਸ਼ਾਹੁ ਹੈ॥
Prof. Sahib Singhਤੇਰਾ ਨਾਮ ਹੀ ਫ਼ੌਜਾਂ (ਦੀ ਸਰਦਾਰੀ) ਹੈ, ਜਿਸ ਦੇ ਪੱਲੇ ਤੇਰਾ ਨਾਮ ਹੈ ਉਹੀ ਬਾਦਸ਼ਾਹ ਹੈ।
SikhNet (Spanish)Tu Nombre es mi Ejército, Tu Nombre es mi Rey,

ਨਾਇ ਤੇਰੈ; ਮਾਣੁ ਮਹਤ ਪਰਵਾਣੁ ॥

naae terai; maan mehat paravaan |

Sant Singh KhalsaYour Name brings honor, glory and approval.
Manmohan SinghThrough Thy Name, one is approved and is blessed with honour and glory.
Manmohan Singh (Punjabi)ਤੇਰੇ ਨਾਮ ਰਾਹੀਂ, ਜੀਵ ਕਬੂਲ ਪੈ ਜਾਂਦਾ ਹੈ ਅਤੇ ਉਸ ਦੀ ਪਤਿ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ।
Fareedkot Teekaਤੇਰੇ ਨਾਮ ਜਪਨੇ ਕਰ ਕੇ (ਮਾਣੁ) ਆਦਰ ਔ (ਮਹਤ) ਵਡਿਆਈ ਪ੍ਰਾਪਿਤ ਹੋਤੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਹੀ ਅਸਲ ਆਦਰ ਮਿਲਦਾ ਹੈ ਇੱਜ਼ਤ ਮਿਲਦੀ ਹੈ। ਜੋ ਮਨੁੱਖ ਤੇਰੇ ਨਾਮ ਵਿਚ ਮਸਤ ਹੈ ਉਹੀ ਜਗਤ ਵਿਚ ਮੰਨਿਆ-ਪਰਮੰਨਿਆ ਹੈ।

ਪਦ ਅਰਥ ਮਹਤ = ਮਹੱਤਤਾ, ਵਡਿਆਈ। ਪਰਵਾਣੁ = ਕਬੂਲ, ਮੰਨਿਆ-ਪ੍ਰਮੰਨਿਆ।

SikhNet (Spanish)Tu Nombre otorga Honor, Gloria y Aprobación.

ਤੇਰੀ ਨਦਰੀ ਕਰਮਿ; ਪਵੈ ਨੀਸਾਣੁ ॥੨॥

teree nadaree karam; pavai neesaan |2|

Sant Singh KhalsaBy Your Grace, one is blessed with the banner and the insignia of Your Mercy. ||2||
Manmohan SinghBy Thy grace, O Lord, one is stamped with Thine benediction.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਪ੍ਰਭੂ! ਜੀਵ ਤੇ ਤੇਰੀ ਰਹਿਮਤ ਦੀ ਮੋਹਰ ਲੱਗ ਜਾਂਦੀ ਹੈ।
Fareedkot Teekaਸੋਈ ਜਨ ਪਰਵਾਣ ਹੋਤਾ ਹੈ, ਹੇ (ਨਦਰੀ) ਹਰੀ! ਜਬ ਤੇਰੀ (ਕਰਮਿ) ਕਿਰਪਾ ਕੀ ਨਸ਼ਾਨੀ ਪੜੇ ਤਬ ਤੇਰਾ ਨਾਮ ਪ੍ਰਾਪਤਿ ਹੋਤਾ ਹੈ॥੨॥
Prof. Sahib Singhਪਰ ਤੇਰੀ ਮੇਹਰ ਦੀ ਨਜ਼ਰ ਨਾਲ ਹੀ ਤੇਰੀ ਬਖ਼ਸ਼ਸ਼ ਨਾਲ ਹੀ (ਜੀਵ-ਰਾਹੀ ਨੂੰ ਇਸ ਜੀਵਨ-ਸਫ਼ਰ ਵਿਚ) ਇਹ ਪਰਵਾਨਾ ਮਿਲਦਾ ਹੈ ॥੨॥

ਪਦ ਅਰਥ ਨਦਰੀ = ਮੇਹਰ ਦੀ ਨਜ਼ਰ ਨਾਲ। ਕਰਮਿ = ਬਖ਼ਸ਼ਸ ਨਾਲ। ਪਵੈ = ਮਿਲਦਾ ਹੈ। ਨੀਸਾਣੁ = ਪਰਵਾਨਾ, ਰਾਹਦਾਰੀ ॥੨॥

SikhNet (Spanish)Por Tu Gracia uno es bendecido con la Insignia y la Bandera de Tu Misericordia. (2)

ਨਾਇ ਤੇਰੈ ਸਹਜੁ; ਨਾਇ ਸਾਲਾਹ ॥

naae terai sehaj; naae saalaah |

Sant Singh KhalsaYour Name brings intuitive peace and poise; Your Name brings praise.
Manmohan SinghBy thy Name, mortal is blessed with equipoise and by Thy Name with Thy praise, O Lord.
Manmohan Singh (Punjabi)ਤੇਰੇ ਨਾਮ ਦੁਆਰਾ, ਪ੍ਰਾਣੀ ਨੂੰ ਅਡੋਲਤਾ ਪ੍ਰਾਪਤ ਹੁੰਦੀ ਹੈ ਅਤੇ ਤੇਰੇ ਨਾਮ ਦੁਆਰਾ ਹੀ ਤੇਰੀ ਕੀਰਤੀ ਹੇ ਸੁਆਮੀ।
Fareedkot Teekaਤੇਰਾ ਨਾਮ ਜਪਨੇ ਸੇ (ਸਹਜੁ) ਗਿਆਨ ਪ੍ਰਾਪਿਤ ਹੋਤਾ ਹੈ ਔਰ ਨਾਮ ਤੇ ਹੀ ਸਰਬ ਮੇਂ (ਸਾਲਾਹ) ਉਸਤਤੀ ਹੋਤੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਮਨ ਦੀ ਸ਼ਾਂਤੀ ਮਿਲਦੀ ਹੈ, ਤੇਰੇ ਨਾਮ ਵਿਚ ਜੁੜਿਆਂ ਤੇਰੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਦੀ ਹੈ।

ਪਦ ਅਰਥ ਸਹਜੁ = ਅਡੋਲ ਅਵਸਥਾ, ਮਨ ਦੀ ਸ਼ਾਂਤੀ। ਸਾਲਾਹ = ਸਿਫ਼ਤ-ਸਾਲਾਹ (ਦੀ ਆਦਤ)।

SikhNet (Spanish)Tu Nombre trae Paz Intuitiva y Equilibrio, Tu Nombre trae Alabanza,

ਨਾਉ ਤੇਰਾ ਅੰਮ੍ਰਿਤੁ; ਬਿਖੁ ਉਠਿ ਜਾਇ ॥

naau teraa amrit; bikh utth jaae |

Sant Singh KhalsaYour Name is the Ambrosial Nectar which cleans out the poison.
Manmohan SinghThy Name is Nectar, which purges man of the poison of mammon.
Manmohan Singh (Punjabi)ਤੇਰਾ ਨਾਮ ਆਬਿ-ਹਯਾਤ ਹੈ, ਜਿਸ ਨਾਲ ਜੀਵ ਦੀ ਮਾਇਆ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ।
Fareedkot Teekaਤੇਰਾ ਨਾਮ ਅੰਮ੍ਰਿਤ ਪਾਂਨ ਕਰਨੇ ਸੇ ਵਿਸ਼ੇ ਰੂਪੀ (ਬਿਖੁ) ਜ਼ਹਿਰ ਰਿਦੇ ਤੇ ਉਠ ਜਾਤੀ ਹੈ ਅਰਥਾਤ ਦੂਰ ਹੋ ਜਾਤੀ ਹੈ॥
Prof. Sahib Singhਤੇਰਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ ਐਸਾ ਪਵਿਤ੍ਰ ਜਲ ਹੈ (ਜਿਸ ਦੀ ਬਰਕਤਿ ਨਾਲ ਮਨੁੱਖ ਮਨ ਵਿਚੋਂ ਵਿਸ਼ੇ ਵਿਕਾਰਾਂ ਦਾ ਸਾਰਾ) ਜ਼ਹਿਰ ਧੁਪ ਜਾਂਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਜਲ। ਬਿਖੁ = (ਵਿਸ਼ੇ ਵਿਕਾਰਾਂ ਦਾ) ਜ਼ਹਿਰ।

SikhNet (Spanish)Tu Nombre es el Néctar Ambrosial que limpia y purifica el veneno.

ਨਾਇ ਤੇਰੈ; ਸਭਿ ਸੁਖ ਵਸਹਿ ਮਨਿ ਆਇ ॥

naae terai; sabh sukh vaseh man aae |

Sant Singh KhalsaThrough Your Name, all peace and comfort comes to abide in the mind.
Manmohan SinghThrough Thy Name, all the comforts come to abide in the man's mind.
Manmohan Singh (Punjabi)ਤੇਰੇ ਨਾਮ ਰਾਹੀਂ ਸਾਰੇ ਆਰਾਮ ਆ ਕੇ ਮਨੁਸ਼ ਦੇ ਮਨ ਵਿੱਚ ਟਿਕ ਜਾਂਦੇ ਹਨ।
Fareedkot Teekaਤੇਰੇ ਨਾਮ ਤੇ ਹੀ ਸਰਬ ਸੁਖ ਮਨ ਮੇਂ ਆਇ ਬਸਤੇ ਹੈਂ॥
Prof. Sahib Singhਤੇਰੇ ਨਾਮ ਵਿਚ ਜੁੜਿਆਂ ਸਾਰੇ ਸੁਖ ਮਨ ਵਿਚ ਆ ਵੱਸਦੇ ਹਨ।

ਪਦ ਅਰਥ ਮਨਿ = ਮਨ ਵਿਚ।

SikhNet (Spanish)Con Tu Nombre, toda Paz y Comodidad llega a habitar en la mente.

ਬਿਨੁ ਨਾਵੈ; ਬਾਧੀ ਜਮ ਪੁਰਿ ਜਾਇ ॥੩॥

bin naavai; baadhee jam pur jaae |3|

Sant Singh KhalsaWithout the Name, they are bound and gagged, and dragged off to the City of Death. ||3||
Manmohan SinghBereft of the Name, bound hand and foot, the world goes to the city of Yama.
Manmohan Singh (Punjabi)ਨਾਮ ਦੇ ਬਗੈਰ, ਦੁਨੀਆ ਨਰੜੀ ਹੋਈ ਯਮ ਦੇ ਸ਼ਹਿਰ ਨੂੰ ਜਾਂਦੀ ਹੈ।
Fareedkot Teekaਤੇਰਾ ਨਾਮ ਜਪਨੇ ਸੇ ਬਿਨਾਂ ਸਰਬ ਸ੍ਰਿਸ਼ਟੀ ਬੰਧਨੋਂ ਮੇਂ ਬਾਂਧੀ ਹੂਈ ਜਮ ਕੇ ਪੁਰ ਮੇਂ ਚਲੀ ਜਾਤੀ ਹੈ॥੩॥
Prof. Sahib Singhਨਾਮ ਤੋਂ ਖੁੰਝ ਕੇ ਦੁਨੀਆ (ਵਿਕਾਰਾਂ ਦੇ ਸੰਗਲਾਂ ਵਿਚ) ਬੱਝੀ ਹੋਈ ਜਮ ਦੀ ਨਗਰੀ ਵਿਚ ਜਾਂਦੀ ਹੈ ॥੩॥

ਪਦ ਅਰਥ ਜਮ ਪੁਰਿ = ਜਮਰਾਜ ਦੇ ਸ਼ਹਰ ਵਿਚ ॥੩॥

SikhNet (Spanish)Sin el Nombre, los Manmukjs son atados, amarrados y arrastrados hasta la ciudad de la muerte. (3)

ਨਾਰੀ ਬੇਰੀ ਘਰ ਦਰ ਦੇਸ ॥

naaree beree ghar dar des |

Sant Singh KhalsaMan is involved with his wife, hearth and home, land and country,
Manmohan SinghMan's wife, mansion, home, dominion,
Manmohan Singh (Punjabi)ਇਨਸਾਨ ਦੀ ਵਹੁਟੀ, ਧਾਮ, ਮੰਦਰ, ਮੁਲਕ,
Fareedkot Teekaਇਸਤ੍ਰੀ ਔਰ ਘਰ ਔ ਦੇਸ, ਇਹ ਸਭ ਜੀਵ ਕੋ (ਬੇਰੀ) ਬੇੜੀ ਰੂਪ ਹੈਂ॥
Prof. Sahib Singhਇਸਤ੍ਰੀ (ਦਾ ਪਿਆਰ) ਘਰਾਂ ਤੇ ਮਿਲਖਾਂ ਦੀ ਮਾਲਕੀ-ਇਹ ਸਭ ਕੁਝ (ਜੀਵ-ਰਾਹੀ ਦੇ ਪੈਰਾਂ ਵਿਚ) ਬੇੜੀਆਂ (ਪਈਆਂ ਹੋਈਆਂ) ਹਨ (ਜੋ ਇਸ ਨੂੰ ਸਹੀ ਜੀਵਨ-ਸਫ਼ਰ ਵਿਚ ਤੁਰਨ ਨਹੀਂ ਦੇਂਦੀਆਂ)।

ਪਦ ਅਰਥ ਨਾਰੀ = ਇਸਤ੍ਰੀ (ਦਾ ਮੋਹ)। ਬੇਰੀ = ਬੇੜੀ, ਬੰਧਨ। ਦੇਸ = ਮਿਲਖ, ਜ਼ਮੀਨ।

SikhNet (Spanish)El mortal está involucrado con su pareja, con su casa y hogar,

ਮਨ ਕੀਆ ਖੁਸੀਆ; ਕੀਚਹਿ ਵੇਸ ॥

man keea khuseea; keecheh ves |

Sant Singh Khalsathe pleasures of the mind and fine clothes;
Manmohan Singhmind's merriments and wearing of pleasing garbs avail him not,
Manmohan Singh (Punjabi)ਮਨੂਏ ਦੀਆਂ ਰੰਗਰਲੀਆਂ ਅਤੇ ਖੁਸ਼ ਕਰਨ ਵਾਲੀਆਂ ਪੁਸ਼ਾਕਾਂ ਪਾਉਣੀਆਂ ਉਸ ਦੇ ਕੰਮ ਨਹੀਂ ਆਉਂਦੀਆਂ,
Fareedkot Teekaਜਉ ਮਨ ਕੀਆਂ ਖੁਸੀਆਂ ਅਨੁਸਾਰ ਅਨੇਕ ਹੀ ਵੇਸ ਕਰਤਾ ਹੈ॥
Prof. Sahib Singhਮਨ ਦੀਆਂ ਖ਼ੁਸ਼ੀਆਂ ਵਾਸਤੇ ਅਨੇਕਾਂ ਪਹਿਰਾਵੇ ਪਹਿਨਦੇ ਹਨ (ਇਹ ਖ਼ੁਸ਼ੀਆਂ-ਚਾਅ ਭੀ ਬੇੜੀਆਂ ਹੀ ਹਨ)।

ਪਦ ਅਰਥ ਕੀਚਹਿ = ਕਰੀਦੇ ਹਨ। ਵੇਸ = ਪਹਿਰਾਵੇ।

SikhNet (Spanish)con su tierra y país, con los placeres de su mente y con finas ropas;

ਜਾਂ ਸਦੇ; ਤਾਂ ਢਿਲ. ਨ ਪਾਇ ॥

jaan sade; taan dtil. na paae |

Sant Singh Khalsabut when the call comes, he cannot delay.
Manmohan Singhwhen the call comes from God, He then can make no delay in departing,
Manmohan Singh (Punjabi)ਜਦ ਉਸ ਨੂੰ ਰੱਬ ਵੱਲੋ ਸੱਦਾ ਆ ਜਾਂਦਾ ਹੈ, ਤਦ ਉਹ ਟੁਰਨ ਨੂੰ ਦੇਰੀ ਨਹੀਂ ਲਾ ਸਕਦਾ;
Fareedkot Teekaਹੇ ਵਾਹਿਗੁਰੂ! ਤੂੰ ਜਬ ਇਸ ਜੀਵ ਕੋ (ਸਦੇ) ਹੁਕਮ ਸੇ ਬੁਲਾਵਤਾ ਹੈਂ ਤਬ ਇਸ ਕੇ ਜਾਣੇ ਮੇਂ (ਢਿਲ) ਦੇਰੀ ਨਹੀਂ ਪੜਤੀ ਹੈ॥
Prof. Sahib Singhਜਦੋਂ (ਪਰਮਾਤਮਾ ਜੀਵ ਨੂੰ) ਮੌਤ ਦਾ ਸੱਦਾ ਭੇਜਦਾ ਹੈ (ਉਸ ਸੱਦੇ ਦੇ ਸਾਹਮਣੇ ਰਤਾ ਭੀ) ਢਿੱਲ ਨਹੀਂ ਹੋ ਸਕਦੀ।

ਪਦ ਅਰਥ ਜਾਂ = ਜਦੋਂ।

SikhNet (Spanish)pero cuando el llamado llega, no puede retrasarse.

ਨਾਨਕ; ਕੂੜੁ. ਕੂੜੋ ਹੋਇ ਜਾਇ ॥੪॥੧॥

naanak; koorr. koorro hoe jaae |4|1|

Sant Singh KhalsaO Nanak, in the end, the false turn out to be false. ||4||1||
Manmohan Singhand whatever is untrue turns out to be false, O Nanak.
Manmohan Singh (Punjabi)ਅਤੇ ਜੋ ਝੂਠ ਹੈ, ਉਹ ਝੂਠ ਹੀ ਹੋ ਜਾਂਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਝੂਠਾ ਪੁਰਸ਼ ਅੰਤ ਕੋ ਝੂਠਾ ਹੋ ਜਾਤਾ ਹੈ, ਭਾਵ ਇਹ ਤੇਰਾ ਨਾਮ ਜਪੇ ਬਿਨਾਂ ਜੀਵ ਕੀ ਮੋਖ ਨਹੀਂ ਹੋਤੀ ਹੈ॥੪॥੧॥☬ਪੁਨਾ ਸ੍ਰੀ ਅਕਾਲ ਪੁਰਖ ਪਾਸ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਤਦੋਂ ਸਮਝ ਪੈਂਦੀ ਹੈ ਕਿ) ਝੂਠੇ ਪਦਾਰਥਾਂ ਦਾ ਸਾਥ ਝੂਠਾ ਹੀ ਨਿਕਲਦਾ ਹੈ ॥੪॥੧॥

ਪਦ ਅਰਥ ਕੂੜੁ = ਉਹ ਪਦਾਰਥ ਜਿਸ ਨਾਲ ਸੰਬੰਧ ਸਦਾ ਨਹੀਂ ਰਹਿਣਾ ॥੪॥੧॥

* ਨੋਟ: ਇਹ ਸ਼ਬਦ ਪ੍ਰਭਾਤੀ ਅਤੇ ਬਿਭਾਸ ਦੋਹਾਂ ਮਿਲਵੇਂ ਰਾਗਾਂ ਵਿਚ ਗਾਵਣ ਦੀ ਹਿਦਾਇਤ ਹੈ।

SikhNet (Spanish)Oh, dice Nanak, al final, los falsos muestran su falsedad. (4-1)

Open this shabad →

Shabad Guru Nanak Dev Ji Raag Prabhaatee continues on Ang 1328

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਤੇਰਾ ਨਾਮੁ ਰਤਨੁ, ਕਰਮੁ ਚਾਨਣੁ; ਸੁਰਤਿ ਤਿਥੈ ਲੋਇ ॥

teraa naam ratan, karam chaanan; surat tithai loe |

Sant Singh KhalsaYour Name is the Jewel, and Your Grace is the Light. In awareness, there is Your Light.
Manmohan SinghO Lord, Thy Name is the gem and Thy grace the Light. In whichever mind is Thy Name, the Divine Light is there.
Manmohan Singh (Punjabi)ਹੇ ਸੁਆਮੀ! ਤੇਰਾ ਨਾਮ ਮਾਣਕ ਹੈ ਅਤੇ ਤੇਰੀ ਰਹਿਮਤ ਉਜਾਲਾ। ਜਿਸ ਕਿਸੇ ਮਨ ਵਿੱਚ ਤੇਰਾ ਨਾਮ ਹੈ, ਉਥੇ ਹੀ ਰੱਬੀ ਨੂਰ ਹੈ।
Fareedkot Teekaਤੇਰਾ ਨਾਮ ਰਤਨ, ਜਿਸ ਕਾ ਜਾਪ ਰੂਪ ਕਰਮ ਜੋ (ਚਾਨਣੁ) ਪ੍ਰਕਾਸ਼ ਹੈ, ਤਿਸ ਨਾਮ ਕੀ ਜਿਸ ਰਿਦੇ ਮੇਂ (ਸੁਰਤਿ) ਸ੍ਰੇਸ਼ਟ ਪ੍ਰੀਤੀ ਭਈ ਹੈ ਤਿਸ ਰਿਦੇ ਮੇਂ ਹੀ ਗਿਆਨ ਰੂਪ (ਲੋਇ) ਪ੍ਰਕਾਸ਼ ਹੂਆ ਹੈ॥
Prof. Sahib Singh(ਹੇ ਪ੍ਰਭੂ!) ਜਿਸ (ਮਨੁੱਖੀ) ਸੁਰਤ ਵਿਚ ਤੇਰਾ ਨਾਮ-ਰਤਨ (ਜੜਿਆ ਹੋਇਆ) ਹੈ, ਤੇਰੀ ਬਖ਼ਸ਼ਸ਼ ਚਾਨਣ ਕਰ ਰਹੀ ਹੈ ਉਸ ਸੁਰਤ ਦੇ ਅੰਦਰ (ਤੇਰੇ ਗਿਆਨ ਦਾ) ਪਰਕਾਸ਼ ਹੋ ਰਿਹਾ ਹੈ।

ਪਦ ਅਰਥ ਕਰਮੁ = ਬਖ਼ਸ਼ਸ਼। ਤਿਥੈ = ਉਸ (ਸੁਰਤ) ਵਿਚ। ਲੋਇ = (ਗਿਆਨ ਦਾ) ਪ੍ਰਕਾਸ਼।

SikhNet (Spanish)Tu Nombre es la Joya y Tu Gracia es la Luz, pero Tu Luz está en la Conciencia.

ਅੰਧੇਰੁ ਅੰਧੀ ਵਾਪਰੈ; ਸਗਲ ਲੀਜੈ ਖੋਇ ॥੧॥

andher andhee vaaparai; sagal leejai khoe |1|

Sant Singh KhalsaDarkness fills the dark, and then everything is lost. ||1||
Manmohan SinghDarkness prevails in the dark world and, therefore, it loses all its merits.
Manmohan Singh (Punjabi)ਅੰਨ੍ਹੀ ਦੁਨੀਆਂ ਅੰਦਰ, ਅਨ੍ਹੇਰਾ ਪਰਵਿਰਤ ਹੋ ਰਿਹਾ ਹੈ ਅਤੇ ਇਸ ਲਈ ਇਹ ਆਪਣੀਆਂ ਸਾਰੀਆਂ ਨੇਕੀਆਂ ਗੁਆ ਲੈਂਦੀ ਹੈ।
Fareedkot Teekaਜਿਨੋਂ ਕੀ ਬੁਧੀ ਅਗਿਆਨ ਕਰ ਅੰਧੀ ਹੋਈ ਹੈ ਵਹੁ (ਵਾਪਰੈ) ਵਿਚਾਰੇ ਗਰੀਬ ਪੁਰਸ਼ ਸੰਪੂਰਨ ਜਨਮ ਕੋ ਗਵਾਇ ਲੇਤੇ ਹੈਂ, ਭਾਵ ਸਭ ਖੋਸ ਲਈਤੇ ਹੈਂ॥੧॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਰਹੀ ਸ੍ਰਿਸ਼ਟੀ ਉਤੇ ਅਗਿਆਨਤਾ ਦਾ ਹਨੇਰਾ ਜ਼ੋਰ ਪਾ ਰਿਹਾ ਹੈ, (ਇਸ ਹਨੇਰੇ ਵਿਚ) ਸਾਰੀ ਆਤਮਕ ਰਾਸ-ਪੂੰਜੀ ਗਵਾ ਲਈਦੀ ਹੈ ॥੧॥

ਪਦ ਅਰਥ ਅੰਧੇਰੁ = ਹਨੇਰਾ, ਅਗਿਆਨਤਾ ਦਾ ਹਨੇਰਾ। ਅੰਧੀ = (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਸ੍ਰਿਸ਼ਟੀ ਉਤੇ। ਵਾਪਰੈ = ਜ਼ੋਰ ਪਾ ਰਿਹਾ ਹੈ। ਖੋਇ ਲੀਜੈ = ਗਵਾ ਲਈਦਾ ਹੈ ॥੧॥

SikhNet (Spanish)La oscuridad llena lo oscuro y entonces todo se ha perdido. (1)

ਇਹੁ ਸੰਸਾਰੁ ਸਗਲ ਬਿਕਾਰੁ ॥

eihu sansaar sagal bikaar |

Sant Singh KhalsaThis whole world is corrupt.
Manmohan SinghThis entire world is involved in sins.
Manmohan Singh (Punjabi)ਇਹ ਸਾਰੀ ਦੁਨੀਆਂ ਪਾਪਾਂ ਅੰਦਰ ਗਲਤਾਨ ਹੋਈ ਹੋਈ ਹੈ।
Fareedkot Teekaਹੇ ਅਪਾਰ ਵਾਹਿਗੁਰੂ! ਸੰਸਾਰੁ ਨਾਮੁ ਜਨਮੁ ਮਰਣ ਰੂਪ (ਬਿਕਾਰੁ) ਰੋਗੁ ਹੈ॥
Prof. Sahib Singh(ਹੇ ਪ੍ਰਭੂ! ਤੇਰੇ ਨਾਮ ਤੋਂ ਖੁੰਝ ਕੇ) ਇਹ ਸਾਰਾ ਜਗਤ ਵਿਕਾਰ ਹੀ ਵਿਕਾਰ (ਸਹੇੜ ਰਿਹਾ) ਹੈ।

ਪਦ ਅਰਥ ਬਿਕਾਰੁ = ਮੰਦਾ ਕਰਮ, ਐਬ।

SikhNet (Spanish)El mundo entero está corrupto y Tu Nombre es la Única Cura, nada más funciona.

ਤੇਰਾ ਨਾਮੁ ਦਾਰੂ. ਅਵਰੁ ਨਾਸਤਿ; ਕਰਣਹਾਰੁ ਅਪਾਰੁ ॥੧॥ ਰਹਾਉ ॥

teraa naam daaroo. avar naasat; karanahaar apaar |1| rahaau |

Sant Singh KhalsaYour Name is the only cure; nothing else works, O Infinite Creator Lord. ||1||Pause||
Manmohan SinghO my Infinite Creator Lord, Thy Name alone and nothing else is the cure of all the ills. Pause.
Manmohan Singh (Punjabi)ਹੇ ਮੇਰੇ ਬੇਅੰਤ ਸਿਰਜਣਹਾਰ ਸੁਆਮੀ! ਕੇਵਲ ਤੇਰਾ ਨਾਮ ਅਤੇ ਹੋਰ ਕੁਛ ਭੀ ਨਾਂ, ਸਾਰੇ ਰੋਗਾਂ ਦੀ ਦਵਾਈ ਹੈ। ਠਹਿਰਾਉ।
Fareedkot Teekaਇਸ ਕੀ ਨਵਿਰਤੀ ਵਾਸਤੇ ਤੇਰਾ ਨਾਮ ਹੀ ਦਾਰੂ ਹੈ ਹੋਰੁ ਔਸ਼ੁਧੀ ਨਹੀਂ ਹੈ॥੧॥ ਰਹਾਉ ॥
Prof. Sahib Singh(ਇਸ ਵਿਕਾਰ-ਰੋਗ ਦੀ) ਦਵਾਈ (ਸਿਰਫ਼) ਤੇਰਾ ਨਾਮ ਹੀ ਹੈ, (ਤੇਰੇ ਨਾਮ ਤੋਂ ਬਿਨਾ) ਹੋਰ ਕੋਈ ਦਵਾ-ਦਾਰੂ ਨਹੀਂ ਹੈ। (ਜਗਤ ਨੂੰ ਅਤੇ ਜਗਤ ਦੇ ਰੋਗਾਂ ਦੀ ਦਵਾਈ ਨੂੰ) ਬਣਾਣ ਵਾਲਾ ਤੂੰ ਬੇਅੰਤ ਪ੍ਰਭੂ ਆਪ ਹੀ ਹੈਂ ॥੧॥ ਰਹਾਉ ॥

ਪਦ ਅਰਥ ਨਾਸਤਿ = (न अस्ति) ਨਹੀਂ ਹੈ। ਕਰਣਹਾਰੁ = ਬਣਾਣ ਵਾਲਾ ॥੧॥ ਰਹਾਉ ॥

SikhNet (Spanish)Oh, Señor Creador Infinito. (1-Pausa)

ਪਾਤਾਲ ਪੁਰੀਆ ਏਕ ਭਾਰ; ਹੋਵਹਿ ਲਾਖ ਕਰੋੜਿ ॥

paataal pureea ek bhaar; hoveh laakh karorr |

Sant Singh KhalsaOne side of the scale holds tens of thousands, millions of nether regions and realms.
Manmohan SinghO Lord, if in one may weight of the riches of millions and millions of the under-worlds and other spheres and compare with only Thy Name, the later will still weigh more.
Manmohan Singh (Punjabi)ਹੇ ਸੁਆਮੀ! ਜੇਕਰ ਇਕ ਪਲੜੇ ਵਿੱਚ ਲੱਖੂਖਾਂ ਅਤੇ ਕ੍ਰੋੜਾ ਹੀ ਪਇਆਲਾਂ ਤੇ ਹੋਰ ਮੰਡਲਾਂ ਦੇ ਪਦਾਰਥਾਂ ਦਾ ਬੋਝ ਹੋਵੇ ਅਤੇ ਦੂਸਰੇ ਵਿੱਚ ਕੇਵਲ ਤੇਰਾ ਨਾਮ, ਫਿਰ ਭੀ ਇਹ ਵਧੇਰੇ ਵਜ਼ਨ ਦਾ ਹੋਵੇਗਾ।
Fareedkot Teekaਪਾਤਾਲ ਆਦ ਸਰਬ ਪੁਰੀਓਂ ਕੇ ਲਾਖੋਂ ਕਰੋੜੋਂ ਪਦਾਰਥ ਏਕ ਭਾਰ, ਭਾਵ ਏਕ ਛਾਬੇ ਮੇਂ; ਵਾ ਏਕ ਤਰਫ ਹੋਵਨ, ਭਾਵ ਇਹ ਤੇਰੇ ਨਾਮ ਸੋਂ ਤੋਲ ਕਰ ਦੇਖੀਏ ਤੌ ਵਹੁ ਪਦਾਰਥ ਨਾਮ ਤੁਲ ਨਹੀਂ ਹੋ ਸਕਤੇ ਹੈਂ॥
Prof. Sahib Singhਜੋ ਸ੍ਰਿਸ਼ਟੀ ਦੇ ਸਾਰੇ ਪਾਤਾਲ ਤੇ ਪੁਰੀਆਂ (ਬੱਝ ਕੇ) ਇਕ ਪੰਡ ਬਣ ਜਾਣ, ਤੇ ਜੇ ਇਹੋ ਜੇਹੀਆਂ ਹੋਰ ਲੱਖਾਂ ਕ੍ਰੋੜਾਂ ਪੰਡਾਂ ਭੀ ਹੋ ਜਾਣ (ਤਾਂ ਇਹ ਸਾਰੇ ਮਿਲ ਕੇ ਭੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ)।

ਪਦ ਅਰਥ ਏਕ ਭਾਰ ਹੋਵਹਿ = ਜੇ (ਇਕੱਠੀਆਂ ਬੱਝ ਕੇ) ਇਕ ਪੰਡ ਬਣ ਜਾਣ।

SikhNet (Spanish)Oh mi Bienamado, Tu Valor no podría ser estimado

ਤੇਰੇ ਲਾਲ ਕੀਮਤਿ ਤਾ ਪਵੈ; ਜਾਂ ਸਿਰੈ ਹੋਵਹਿ ਹੋਰਿ ॥੨॥

tere laal keemat taa pavai; jaan sirai hoveh hor |2|

Sant Singh KhalsaO my Beloved, Your Worth could only be estimated if something else could be placed on the other side of the scale. ||2||
Manmohan SinghO my Beloved, if there be another like Thee at the other end, then alone the worth of Thy Name can be evaluated.
Manmohan Singh (Punjabi)ਹੇ ਮੇਰੇ ਪ੍ਰੀਤਮਾ! ਜੇਕਰ ਕੋਈ ਹੋਰ ਤੇਰੇ ਵਰਗਾ ਦੂਸਰੇ ਸਿਰੇ ਤੇ ਹੋਵੇ, ਕੇਵਲ ਤਦ ਹੀ ਤੈਡੇ ਨਾਮ ਦਾ ਮੁੱਲ ਪਾਇਆ ਜਾ ਸਕਦਾ ਹੈ।
Fareedkot Teekaਤੇਰੇ ਨਾਮ ਲਾਲ ਕੀ ਕੀਮਤਿ ਤਬ ਪਵੇ ਜਬ ਦੂਸਰੇ ਸਿਰੇ ਤੇਰੇ ਨਾਮ ਜੈਸਾ ਔਰ ਕੋਈ ਹੋਵੇ। ਭਾਵ ਤੇਰੇ ਨਾਮ ਜੈਸਾ ਔਰ ਕੋਈ ਨਹੀਂ ਹੈ, ਤਾਂ ਤੇ ਤੇਰਾ ਨਾਮ ਹੀ ਅਮੋਲਕ ਹੈ॥੨॥
Prof. Sahib Singhਹੇ ਪ੍ਰਭੂ! ਤੇਰੇ ਕੀਮਤੀ ਨਾਮ ਦਾ ਮੁੱਲ ਤਦੋਂ ਹੀ ਪੈ ਸਕਦਾ ਹੈ ਜਦੋਂ ਨਾਮ ਨੂੰ ਤੋਲਣ ਵਾਸਤੇ ਤਕੜੀ ਦੇ ਦੂਜੇ ਛਾਬੇ ਵਿਚ (ਸਾਰੀ ਦੁਨੀਆ ਦੇ ਧਨ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ਹੋਣ (ਭਾਵ, ਤੇਰੀਆਂ ਸਿਫ਼ਤਾਂ ਦੇ ਖ਼ਜ਼ਾਨੇ ਹੋਣ! ਤੇਰੇ ਨਾਮ ਵਰਗਾ ਕੀਮਤੀ ਤੇਰਾ ਨਾਮ ਹੀ ਹੈ, ਤੇਰੀਆਂ ਸਿਫ਼ਤ-ਸਾਲਾਹਾਂ ਹੀ ਹਨ) ॥੨॥

ਪਦ ਅਰਥ ਲਾਲ = ਲਾਲ ਵਰਗੇ ਕੀਮਤੀ ਨਾਮ ਦੀ। ਤਾ = ਤਦੋਂ ਹੀ। ਜਾਂ = ਜਦੋਂ। ਸਿਰੈ = (ਤਕੜੀ ਦੇ ਦੂਜੇ) ਛਾਬੇ ਵਿਚ। ਹੋਰਿ = (ਪਾਤਾਲ ਪੁਰੀਆ ਆਦਿਕ ਦੇ ਸਾਰੇ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ॥੨॥

SikhNet (Spanish)ni siquiera poniendo en el otro extremo de la balanza decenas de miles y millones de reinos y dominios.

Open this shabad (11 lines, Angs 1327-1328) →

Ang 1327 of 1430