ੴ

ਸਿੱਖਬਾਣੀ · SikhBani

Ang 1344

Sri Guru Granth Sahib · Raag Prabhaatee · 2 shabads, 46 lines
Translations
Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ਦਖਣੀ ॥

prabhaatee mahalaa 1 dakhanee |

Sant Singh KhalsaPrabhaatee, First Mehl, Dakhnee:
Manmohan SinghParbhati 1st Guru. Dakhni.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਦੱਖਣੀ।
Fareedkot Teekaਦਖਣੀ ਛੰਦ ਕੀ ਜਾਤ ਹੈ।
SikhNet (Spanish)Parbhati, Mejl Guru Nanak, Primer Canal Divino, Dakhni.

ਗੋਤਮੁ ਤਪਾ. ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ ॥

gotam tapaa. ahiliaa isatree; tis dekh indru lubhaaeaa |

Sant Singh KhalsaAhalyaa was the wife of Gautam the seer. Seeing her, Indra was enticed.
Manmohan SinghAhalya was the wife of Gotam, the penitent, Seeing her Indra was fascinated.
Manmohan Singh (Punjabi)ਅਹੱਲਿਆ, ਗੌਤਮ ਤਪੀਸ਼ਰ ਦੀ ਪਤਨੀ ਸੀ ਉਸ ਨੂੰ ਵੇਖ ਕੇ ਇੰਦਰ ਮੋਹਤ ਹੋ ਗਿਆ ਸੀ।
Fareedkot Teekaਹੇ ਭਾਈ! ਗੋਤਮ ਰਿਖੀ ਕੀ ਇਸਤ੍ਰੀ ਜੋ ਅਹਿਲਿਆ ਥੀ, ਤਿਸ ਕੇ ਸਰੂਪ ਕੋ ਦੇਖ ਕਰ ਜਬ ਇੰਦਰ ਕਾ ਚਿਤ ਲੁਭਾਇਵਾਨ ਹੂਆ॥
Prof. Sahib Singhਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ।

ਪਦ ਅਰਥ ਲੁਭਾਇਆ = ਮਸਤ ਹੋ ਗਿਆ।

SikhNet (Spanish)Ajlia era esposa de Gautam, el vidente, viéndola, Indra se fascinó,

ਸਹਸ ਸਰੀਰ ਚਿਹਨ ਭਗ ਹੂਏ; ਤਾ ਮਨਿ ਪਛੋਤਾਇਆ ॥੧॥

sehas sareer chihan bhag hooe; taa man pachhotaaeaa |1|

Sant Singh KhalsaWhen he received a thousand marks of disgrace on his body, then he felt regret in his mind. ||1||
Manmohan SinghWhen he got a thousand marks or vulva on his body, then did he regret in his mind.
Manmohan Singh (Punjabi)ਜਦ ਉਸ ਦੀ ਦੇਹ ਉਤੇ ਯੇਨੀ ਦੇ ਹਜਾਰ ਨਿਸ਼ਾਨ ਪੈ ਗਏ ਤਦ ਉਸ ਨੇ ਆਪਣੇ ਚਿੱਤ ਵਿੱਚ ਅਫਸੋਸ ਕੀਤਾ।
Fareedkot Teekaਤਬ ਰਿਖੀ ਕੇ ਸ੍ਰਾਪ ਸੇ ਇੰਦ੍ਰ ਕੇ ਸਰੀਰ ਮੇਂ ਤਿਸ ਪਾਪ ਕਰਮ ਕੇ ਫਲ ਕਰ ਜਬ ਭਗ ਕੋ ਹਜ਼ਾਰ ਚਿਹਨ ਹੋਤੇ ਭਏ ਤਬ ਓਹ ਮਨ ਮੇਂ ਪਸਚਾਤਾਪ ਕਰਤਾ ਭਇਆ। ਤਿਸ ਪਸਚਾਤਾਪ ਕਰਨੇ ਤੇ ਰਿਖੀ ਨੇ ਪੁਨਾ ਕ੍ਰਿਪਾ ਕਰੀ ਤਬ ਹਜਾਰ ਭਗ ਕੇ ਚਿਹਨ ਸੇਂ ਹਜਾਰ ਨੇਤ੍ਰ ਕੀਆ ਹੈ॥੧॥
Prof. Sahib Singh(ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ ॥੧॥

ਪਦ ਅਰਥ ਸਹਸ = ਹਜ਼ਾਰ। ਚਿਹਨ = ਨਿਸ਼ਾਨ। ਮਨਿ = ਮਨ ਵਿਚ ॥੧॥

SikhNet (Spanish)cuando recibió las mil marcas que desgraciaron su cuerpo se arrepintió. (1)

ਕੋਈ ਜਾਣਿ. ਨ ਭੂਲੈ ਭਾਈ ॥

koee jaan. na bhoolai bhaaee |

Sant Singh KhalsaO Siblings of Destiny, no one knowingly makes mistakes.
Manmohan SinghO brother, no one knowingly strays from the path.
Manmohan Singh (Punjabi)ਹੇ ਵੀਰ! ਕੋਈ ਜਣਾ ਜਾਣ ਬੁਝ ਕੇ ਕੁਰਾਹੇ ਨਹੀਂ ਪੈਂਦਾ।
Fareedkot Teekaਹੇ ਭਾਈ! ਕੋਈ ਜਾਨ ਕਰ ਨਹੀਂ ਭੂਲਤਾ ਹੈ॥
Prof. Sahib Singhਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)।

ਪਦ ਅਰਥ ਜਾਣਿ = ਜਾਣ ਬੁੱਝ ਕੇ, ਸਮਝ ਸੋਚ ਕੇ।

SikhNet (Spanish)Oh Hermanos del Destino, nadie que sabe comete errores,

ਸੋ ਭੂਲੈ. ਜਿਸੁ ਆਪਿ ਭੁਲਾਏ; ਬੂਝੈ ਜਿਸੈ ਬੁਝਾਈ ॥੧॥ ਰਹਾਉ ॥

so bhoolai. jis aap bhulaae; boojhai jisai bujhaaee |1| rahaau |

Sant Singh KhalsaHe alone is mistaken, whom the Lord Himself makes so. He alone understands, whom the Lord causes to understand. ||1||Pause||
Manmohan SinghHe alone strays, whom God, of Himself, misleads and he alone is enlightened, whom He enlightens. Pause.
Manmohan Singh (Punjabi)ਕੇਵਲ ਉਹ ਹੀ ਕੁਰਹੇ ਪੈਦਾ ਹੈ, ਜਿਸ ਨੂੰ ਹਰੀ ਖੁਦ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾਰ ਹੈ, ਜਿਸ ਨੂੰ ਉਹ ਸਮਝਾਉਂਦਾ ਹੈ। ਠਹਿਰਾਉ।
Fareedkot Teekaਸੋ ਭੂਲਤਾ ਹੈ ਜਿਸ ਕੋ ਪ੍ਰਮੇਸ੍ਵਰ ਤਿਸ ਕੇ ਕਰਮ ਅਨੁਸਾਰ ਭੁਲਾਵਤਾ ਹੈ ਔਰ ਜਿਸ ਕੋ ਵਾਹਿਗੁਰੂ ਸਮਝਾਵਤਾ ਹੈ, ਸੋਈ ਸਮਝਤਾ ਹੈ॥੧॥ ਰਹਾਉ ॥
Prof. Sahib Singhਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ॥੧॥ ਰਹਾਉ ॥

ਪਦ ਅਰਥ ਭੂਲੈ = ਕੁਰਾਹੇ ਪੈਂਦਾ। ਭਾਈ = ਹੇ ਭਾਈ! ॥੧॥ ਰਹਾਉ ॥

SikhNet (Spanish)sólo se equivoca a quien el Señor lo hace equivocar y sólo entiende a quien el Mismo Señor hace entender. (1-Pausa)

ਤਿਨਿ ਹਰੀ ਚੰਦਿ. ਪ੍ਰਿਥਮੀ ਪਤਿ ਰਾਜੈ; ਕਾਗਦਿ. ਕੀਮ. ਨ ਪਾਈ ॥

tin haree chand. prithamee pat raajai; kaagad. keem. na paaee |

Sant Singh KhalsaHarichand, the king and ruler of his land, did not appreciate the value of his pre-ordained destiny.
Manmohan SinghKing Harichand, the Lord of land, knew not, even he, the worth of the writ on his forehead.
Manmohan Singh (Punjabi)ਧਰਤੀ ਦਾ ਸੁਆਮੀ, ਹਰੀ ਚੰਦ ਪਾਤਿਸ਼ਾਹ ਉਹ ਵੀ ਆਪਣੇ ਮੱਥੇ ਉਪਰਲੀ ਲਿਖਤਾਕਾਰ ਦੀ ਕੀਮਤ ਨੂੰ ਨਹੀਂ ਸੀ ਜਾਣਦਾ।
Fareedkot Teekaਪੁਨਾ ਤਿਸ ਹਰੀ ਚੰਦ ਪ੍ਰਿਥਵੀ ਕੇ ਪਤੀ ਰਾਜੇ ਨੇ ਇਤਨੇ ਪੁੰਨ ਕੀਏ ਜਿਨੋਂ ਕੀ ਕਾਗਜੋਂ ਪਰ ਲਿਖਣ ਸੇ ਭੀ ਕੀਮਤ ਨਹੀਂ ਪਾਈ ਜਾਤੀ, ਭਾਵ ਸੇ ਬੇਅੰਤ ਪੁੰਨ ਕੀਏ॥
Prof. Sahib Singhਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ।

ਪਦ ਅਰਥ ਤਿਨਿ ਹਰੀ ਚੰਦਿ ਰਾਜੈ = ਉਸ ਰਾਜੇ ਹਰੀਚੰਦ ਨੇ। ਕਾਗਦਿ = ਕਾਗਜ਼ ਉਤੇ। ਕੀਮ = ਕੀਮਤ!

SikhNet (Spanish)Jarichand, el rey y regidor de su tierra, no apreció el valor de su Destino preestablecido,

ਅਉਗਣੁ ਜਾਣੈ. ਤ ਪੁੰਨ ਕਰੇ ਕਿਉ; ਕਿਉ ਨੇਖਾਸਿ ਬਿਕਾਈ ॥੨॥

aaugan jaanai. ta pun kare kiau; kiau nekhaas bikaaee |2|

Sant Singh KhalsaIf he had known that it was a mistake, he would not have made such a show of giving in charity, and he would not have been sold in the market. ||2||
Manmohan SinghHad he known, that it was an error, why should he have given alms and why should he have been sold in the market?
Manmohan Singh (Punjabi)ਜੇਕਰ ਉਹ ਜਾਣ ਲੈਂਦਾ ਕਿ ਇਹ ਇਕ ਗਲਤੀ ਹੈ, ਉਹ ਕਿਉਂ ਦਾਨ ਪੁੰਨ ਕਰਦਾ ਹੈ ਅਤੇ ਕਿਉਂ ਮੰਡੀ ਵਿੱਚ ਜਾ ਕੇ ਵਿਕਦਾ?
Fareedkot Teekaਪਰੰਤੂ ਪੇਕਰ ਓਹੁ ਪੁੰਨ ਕਰਨੇ ਮੇਂ ਔਗਣ ਜਾਣਨ ਤੌ ਪੁੰਨ ਕਿਉਂ ਕਰ ਕਰਤਾ ਔਰ ਪੁੰਨ ਕਰ ਕੇ (ਨੇਖਾਸਿ) ਮੰਡੀ ਮੇਂ ਕਿਉਂ ਵਿਕਤਾ, ਭਾਵ ਇਹ ਕਰਤਾਰ ਕੇ ਅਧੀਨ ਹੈ॥੨॥
Prof. Sahib Singhਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ ॥੨॥

ਪਦ ਅਰਥ ਨੇਖਾਸਿ = ਨਿਖ਼ਾਸ ਵਿਚ, ਮੰਡੀ ਵਿਚ ॥੨॥

SikhNet (Spanish)si hubiera reconocido su error, no habría dado tal muestra de caridades y no hubiera sido vendido en el mercado. (2)

ਕਰਉ ਅਢਾਈ. ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥

krau adtaaee. dharatee maangee; baavan roop bahaanai |

Sant Singh KhalsaThe Lord took the form of a dwarf, and asked for some land.
Manmohan SinghThe Lord, in the form of a dwarf, pretended to ask for two and half karams of land.
Manmohan Singh (Punjabi)ਪ੍ਰਭੂ ਨੇ ਇਕ ਬੋਣੇ ਦੇ ਸਰੂਪ ਵਿੱਚ, ਢਾਈ ਕਰਮ ਜਮੀਨ ਦੀ ਬਹਾਨੇ ਨਾਲ ਮੰਗ ਕੀਤੀ।
Fareedkot Teekaਪੁਨਾ ਜਿਸ ਸਮੇਂ ਬਾਵਨ ਸਰੂਪ ਨੇ ਬਲ ਰਾਜੇ ਸੇ ਅਢਾਈ ਕਰਨ ਧਰਤੀ ਬਹਾਨੇ ਸਾਥ ਮਾਗੀ॥
Prof. Sahib Singh(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ।

ਪਦ ਅਰਥ ਕਰਉ ਅਢਾਈ = ਢਾਈ ਕਰਮ (ਲੰਮੀ)। ਬਾਵਨ ਰੂਪਿ = ਵਉਣੇ ਰੂਪ ਵਿਚ। ਬਹਾਨੈ = ਬਹਾਨੇ ਨਾਲ।

SikhNet (Spanish)El Señor tomó forma de enano y pidió algo de tierras, si Baal el rey lo hubiera reconocido,

ਕਿਉ ਪਇਆਲਿ ਜਾਇ. ਕਿਉ ਛਲੀਐ; ਜੇ ਬਲਿ ਰੂਪੁ ਪਛਾਨੈ ॥੩॥

kiau peaal jaae. kiau chhaleeai; je bal roop pachhaanai |3|

Sant Singh KhalsaIf Bal the king has recognized Him, he would not have been deceived, and sent to the underworld. ||3||
Manmohan SinghIf king Bal had recognised the form, why should he have gone to the underworld and why should he have been deceived?
Manmohan Singh (Punjabi)ਜੇਕਰ ਬਲਰਾਜਾ ਸਰੂਪ ਨੂੰ ਸਿੰਞਾਣ ਲੈਂਦਾ ਤਾਂ ਉਹ ਪਾਤਾਲ ਨੂੰ ਕਿਉਂ ਜਾਂਦਾ ਅਤੇ ਕਿਉਂ ਠੱਗਿਆ ਜਾਂਦਾ?
Fareedkot Teekaਜੇਕਰ ਬਲ ਰਾਜਾ ਬਾਵਨ ਰੂਪ ਕੋ ਪਛਾਨਤਾ ਤਬ ਕਿਉਂ ਤਿਸ ਕੇ ਛਲ ਮੇਂ ਆਇ ਕਰ ਪਾਤਾਲ ਕੋ ਜਾਤਾ ਅਰਥਾਤ ਜੇ ਜਾਨਤਾ ਤਬ ਫਲ ਮੇਂ ਨਾ ਆਵਤਾ॥੩॥
Prof. Sahib Singhਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ ॥੩॥

ਪਦ ਅਰਥ ਪਇਆਲਿ = ਪਤਾਲ ਵਿਚ। ਛਲੀਐ = ਠਗਿਆ ਜਾਂਦਾ। ਰੂਪੁ = ਵਉਣੇ ਰੂਪ ਨੂੰ ॥੩॥

SikhNet (Spanish)no hubiera sido engañado y mandado a los mundos inferiores. (3)

ਰਾਜਾ ਜਨਮੇਜਾ ਦੇ ਮਤੀਂ; ਬਰਜਿ ਬਿਆਸਿ ਪੜੑਾਇਆ ॥

raajaa janamejaa de matanee; baraj biaas parraaeaa |

Sant Singh KhalsaVyaas taught and warned the king Janmayjaa not to do three things.
Manmohan SinghVyas instructed and taught Jenmeja, the king to refrain from doing three things, riding a horse, bringing home a fairy and accepting her word.
Manmohan Singh (Punjabi)ਵਿਆਸ ਨੇ ਰਾਜੇ ਜਨਮੇਜੇ ਨੂੰ ਸਿੱਖਮਤ ਦਿਤੀ ਤੇ ਸਮਝਾਇਆ ਅਤੇ ਤਿੰਨ ਗੱਲਾ ਕਰਨ, ਘੋੜੇ ਤੇ ਚੜ੍ਹਨ, ਪਰੀ ਨੂੰ ਘਰ ਲਿਆਉਣ ਤੇ ਉਸ ਦੇ ਆਖੇ ਲੱਗਣ ਤੋਂ ਮਨ੍ਹਾ ਕੀਤਾ।
Fareedkot Teekaਪੁਨਾ ਰਾਜਾ ਜਨਮੇਜਾ ਕੋ ਵਿਆਸ ਜੀ ਨੇ ਸਿਖ੍ਯਾ ਦੇ ਕਰ ਜਿਨ ਕਰਮੋਂ ਤੇ ਬਰਜਣਾਂ ਅਰਥਾਤ ਹਟੇ ਰਹਿਣਾ ਪੜਾਇਆ, ਭਾਵ ਘੋੜਾ ਲੈਣਾ ਦਖਣ ਦਿਸ਼ਾ ਵਲ ਜਾਣਾ, ਇਸਤ੍ਰੀ ਲੈ ਆਉਣੀ, ਬ੍ਰਹਮਣ ਯਗ ਕਰ ਮਾਰਨੇ, ਇਨ ਸਭ ਬਾਤਾਂ ਤੇ ਪੜ੍ਹ ਪੜ੍ਹਾਇ ਕਰ ਵਰਜਿਆ ਥਾ॥
Prof. Sahib Singhਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮੱਤ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ)

ਪਦ ਅਰਥ ਦੇ = ਦੇ ਕੇ। ਮਤੀ = ਮੱਤਾਂ। ਬਰਜਿ = ਵਰਜ ਕੇ, ਰੋਕ ਕੇ। ਬਿਆਸਿ = ਬਿਆਸ ਨੇ।

SikhNet (Spanish)Vyas, advirtió al rey Yameya, no hacer tres cosas, pero él realizó las ceremonias sagradas y mató a dieciocho Brahmanes,

ਤਿਨੑਿ ਕਰਿ ਜਗ ਅਠਾਰਹ ਘਾਏ; ਕਿਰਤੁ. ਨ ਚਲੈ ਚਲਾਇਆ ॥੪॥

tina kar jag atthaarah ghaae; kirat. na chalai chalaaeaa |4|

Sant Singh KhalsaBut he performed the sacred feast and killed eighteen Brahmins; the record of one's past deeds cannot be erased. ||4||
Manmohan SinghHe performed sacred feast and put to death the eighteen Brahmans. By trying to erase it, one can erase not the writ of the past deeds.
Manmohan Singh (Punjabi)ਉਸ ਨੇ ਪਵਿੱਤਰ ਸਦਾ ਪਰਤ ਲਾਏ ਅਤੇ ਅਠਾਰਾ ਬ੍ਰਾਹਮਣਾ ਨੂੰ ਮਰਵਾ ਦਿਤਾ। ਪੂਰਬਲੇ ਕਰਮਾਂ ਦੀ ਲਿਖਤਕਾਰ ਨੂੰ ਮੇਟਣ ਦੀ ਕੋਸ਼ਿਸ਼ ਦੁਆਰਾ ਬੰਦਾ ਉਸ ਨੂੰ ਮੇਟ ਨਹੀਂ ਸਕਦਾ।
Fareedkot Teekaਪਰੰਤੂ ਜਿਸ ਜਨਮੇਜਾ ਨੇ ਓਹੀ ਕਰਮ ਕਰ ਕੇ ਜਗ ਮੇਂ ਅਠਾਰਹ ਬ੍ਰਹਮਣ ਮਾਰੇ ਤਿਸ ਕਾ ਫਲ੍ਹ ਕੁਸ਼ਟ ਹੂਆ। ਤਾਂ ਤੇ (ਕਿਰਤੁ) ਕਰਮ ਕੀਆ ਹੂਆ ਕਿਸੀ ਕਾ ਚਲਾਯਾ ਹੂਆ ਚਲਤਾ ਨਹੀਂ, ਭਾਵ ਹਟਾਯਾ ਹੂਆ ਹਟਤਾ ਨਹੀਂ ਹੈ॥੪॥☬ਤਿਸੀ ਤੇ ਤਿਸ ਹਰੀ ਅਗੇ ਐਸੇ ਬੇਨਤੀ ਕਰੋ:
Prof. Sahib Singhਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ ॥੪॥

ਪਦ ਅਰਥ ਤਿਨਿ = ਉਸ (ਰਾਜੇ ਜਨਮੇਜਾ) ਨੇ। ਘਾਏ = ਮਾਰ ਦਿੱਤੇ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥

SikhNet (Spanish)el recuento de las acciones pasadas no puede ser borrado. (4)

ਗਣਤ. ਨ ਗਣੀਂ, ਹੁਕਮੁ ਪਛਾਣਾ; ਬੋਲੀ ਭਾਇ ਸੁਭਾਈ ॥

ganat. na gananee, hukam pachhaanaa; bolee bhaae subhaaee |

Sant Singh KhalsaI do not try to calculate the account; I accept the Hukam of God's Command. I speak with intuitive love and respect.
Manmohan SinghI reckon not accounts and realise the Lord's will and I talk with lovable disposition.
Manmohan Singh (Punjabi)ਮੈਂ ਲੇਖਾ ਪਤਾ ਨਹੀਂ ਗਿਣਦਾ ਅਤੇ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹਾਂ ਅਤੇ ਪਿਆਰ-ਪਰੇ ਸੁਭਾਅ ਨਾਲ ਬੋਲਦਾ ਹਾਂ।
Fareedkot Teekaਹੇ ਵਾਹਿਗੁਰੂ! ਮੈਂ ਅਪਨੇ ਕਰਮੋਂ ਕੀ ਗਿਣਤੀ ਨਹੀਂ ਗਿਣਤਾ ਹੂੰ। ਜੋ ਕੁਛ ਮੈਂ ਸੁਭਾਵਕ ਭੀ ਬੋਲਤਾ ਹੂੰ ਤੋ ਭੀ (ਭਾਇ) ਪ੍ਰੇਮ ਕਰ ਹੀ ਬੋਲਤਾ ਹੂੰ, ਭਾਵ ਤੇਰੇ ਅਗੇ ਆਪਾ ਭਾਵ ਨਹੀਂ ਜਨਾਵਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ।

ਪਦ ਅਰਥ ਨ ਗਣੀ = ਮੈਂ ਨਹੀਂ ਗਿਣਦਾ। ਬੋਲੀ = ਮੈਂ ਬੋਲਦਾ ਹਾਂ। ਭਾਇ = ਪ੍ਰੇਮ ਵਿਚ।

SikhNet (Spanish)No trato de sacar la cuenta, sólo acepto el Jukam del Mandato de Dios y hablo con Amor Intuitivo y Respeto;

ਜੋ ਕਿਛੁ ਵਰਤੈ. ਤੁਧੈ ਸਲਾਹੀਂ; ਸਭ ਤੇਰੀ ਵਡਿਆਈ ॥੫॥

jo kichh varatai. tudhai salaahanee; sabh teree vaddiaaee |5|

Sant Singh KhalsaNo matter what happens, I will praise the Lord. It is all Your Glorious Greatness, O Lord. ||5||
Manmohan SinghWhatever may happen, I will continue to praise Thee, my Lord. Thy glory alone is manifested everywhere.
Manmohan Singh (Punjabi)ਜੋ ਕੁਝ ਮਰਜੀ ਪਿਆ ਹੋਵੇ, ਮੈਂ ਤੇਰਾ ਜੱਸ ਕਰਦਾ ਰਹਾਂਗਾ ਮੇਰੇ ਸਾਈਂ! ਤੇਰੀ ਪ੍ਰਭਤਾ ਹੀ ਹਰ ਜਗ੍ਹਾ ਵਿਚਰ ਰਹੀ ਹੈ।
Fareedkot Teekaਜੋ ਕਿਛ ਮੇਰੇ ਸਾਥ ਜਗਤ ਮੇਂ ਵਰਤਤਾ ਹੈ ਤਿਸ ਕੋ ਦੇਖ ਕਰ ਮੈਂ ਤੁਝ ਕੋ ਹੀ ਸਲਾਹਿਤਾ ਹੂੰ, ਕਿਉਂਕਿ ਇਹੁ ਸੰਪੂਰਨ ਤੇਰੀ ਹੀ ਵਡਿਆਈ ਹੈ॥ ਵਾ ਤੇਰੀ ਇਛਾ ਅਨਸਾਰ ਹੈ॥੫॥
Prof. Sahib Singhਮੈਂ ਤਾਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ ॥੫॥

ਪਦ ਅਰਥ ਤੁਥੈ = ਤੈਨੂੰ ਹੀ, ਹੇ ਪ੍ਰਭੂ! ਸਾਲਾਹੀ = ਮੈਂ ਸਲਾਹੁੰਦਾ ਹਾਂ ॥੫॥

SikhNet (Spanish)sin importar lo que pase, voy a alabar al Señor, es todo Tu Gloriosa Grandeza, oh Señor. (5)

ਗੁਰਮੁਖਿ ਅਲਿਪਤੁ. ਲੇਪੁ ਕਦੇ, ਨ ਲਾਗੈ; ਸਦਾ ਰਹੈ ਸਰਣਾਈ ॥

guramukh alipat. lep kade, na laagai; sadaa rahai saranaaee |

Sant Singh KhalsaThe Gurmukh remains detached; filth never attaches itself to him. He remains forever in God's Sanctuary.
Manmohan SinghThe Guru ward remains detached and filth attaches to him not ever. He ever abides in the Lord's refuge.
Manmohan Singh (Punjabi)ਗੁਰੂ-ਅਨੁਸਾਰੀ ਨਿਰਲੇਪ ਰਹਿੰਦਾ ਹੈ ਅਤੇ ਮੈਲ ਉਸ ਨੂੰ ਕਦਾਚਿਤ ਨਹੀਂ ਚਿਮੜਦੀ। ਉਹ ਹਮੇਸ਼ਾਂ ਸਾਈਂ ਦੀ ਸ਼ਰਣ ਅੰਦਰ ਵੱਸਦਾ ਹੈ।
Fareedkot Teekaਜੋ ਗੁਰਮੁਖ ਹੈਂ, ਸੋ ਸਭ ਤੇ ਅਲੇਪ ਹੈਂ, ਤਿਨ ਕੋ ਤੇਰੀ ਮਾਯਾ ਕਾ ਲੇਪ ਕਬੀ ਨਹੀਂ ਲਾਗਤਾ ਹੈਂ। ਕਿਉਂਕਿ ਓਹ ਤੇਰੀ ਸਦਾ ਸਰਣਾਈ ਰੈਹਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ।

ਪਦ ਅਰਥ ਅਲਿਪਤੁ = ਨਿਰਲੇਪ।

SikhNet (Spanish)El Gurmukj permanece desapegado, la suciedad nunca se le pega y permanece para siempre en el Santuario de Dios.

ਮਨਮੁਖੁ ਮੁਗਧੁ. ਆਗੈ ਚੇਤੈ ਨਾਹੀ; ਦੁਖਿ ਲਾਗੈ ਪਛੁਤਾਈ ॥੬॥

manamukh mugadh. aagai chetai naahee; dukh laagai pachhutaaee |6|

Sant Singh KhalsaThe foolish self-willed manmukh does not think of the future; he is overtaken by pain, and then he regrets. ||6||
Manmohan SinghThe unwise egocentric contemplates not his Lord in time; overtaken by pain regrets he.
Manmohan Singh (Punjabi)ਮੂਰਖ ਮਨ ਮਤੀਆ ਮਹਿਲਾ ਆਪਣੇ ਸੁਆਮੀ ਨੂੰ ਨਹੀਂ ਸਿਮਰਦਾ। ਪੀੜ ਪੈਣਾ ਤੇ ਉਹ ਪਸਚਾਤਾਪ ਕਰਦਾ ਹੈ।
Fareedkot Teekaਔਰ ਜੋ ਮਨਮੁਖ ਹੈਂ, ਸੋ ਮੂਰਖਤਾ ਕਰ ਕੇ ਤੇਰੇ ਨਾਮ ਕਾ ਸਿਮਰਨ ਮਰਣ ਤੇ ਪਹਿਲੇ ਨਹੀਂ ਕਰਤੇ ਹੈਂ। ਤਿਸ ਕਰ ਆਗੇ ਪਰਲੋਕ ਮੇਂ ਜਾਇ ਕਰ ਤਿਨੋਂ ਕੌ ਨਰਕੋਂ ਕਾ ਦੁਖ ਲਾਗੇਗਾ ਤਬ ਪਸਚਾਤਾਪ ਕਰੈਂਗੇ॥੬॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ॥੬॥

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਗੈ = ਪਹਿਲਾਂ, ਵੇਲੇ ਸਿਰ। ਦੁਖਿ ਲਾਗੈ = ਦੁੱਖ ਲੱਗਿਆਂ, ਜਦੋਂ ਦੁਖ ਵਿਚ ਫਸਦਾ ਹੈ ॥੬॥

SikhNet (Spanish)El tonto y soberbio Manmukj, no piensa en el futuro, el dolor lo sobrepasa y después se arrepiente. (6)

ਆਪੇ ਕਰੇ ਕਰਾਏ ਕਰਤਾ; ਜਿਨਿ ਏਹ ਰਚਨਾ ਰਚੀਐ ॥

aape kare karaae karataa; jin eeh rachanaa racheeai |

Sant Singh KhalsaThe Creator who created this creation acts, and causes all to act.
Manmohan SinghThe Creator, who has created this universe, does everything Himself and He makes others do.
Manmohan Singh (Punjabi)ਰਚਨਹਾਰ, ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਹੈ, ਸਾਰਾ ਕੁਝ ਖੁਦ ਹੀ ਕਰਦਾ ਅਤੇ ਹੋਰਨਾਂ ਪਾਸੋਂ ਕਰਵਾਉਂਦਾ ਹੈ।
Fareedkot Teekaਤਾਂ ਤੇ ਹੇ ਭਾਈ! ਜਿਸ ਨੇ ਇਸ ਪੂਰਨ ਸੰਸਾਰ ਕੀ ਰਚਨਾ ਰਚੀ ਹੈ ਓਹੁ ਸਰਬ ਕਾ (ਕਰਤਾ) ਰਚਨੇਹਾਰਾ ਵਾਹਿਗੁਰੂ ਆਪ ਹੀ ਜੀਵੋਂ ਕੋ ਉਤਪਤਿ ਕਰਤਾ ਹੈ ਔ ਆਪੇ ਹੀ ਜੀਵੋਂ ਸੇ ਕਰਮੋਂ ਕੋ ਕਰਾਵਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।

ਪਦ ਅਰਥ ਜਿਨਿ = ਜਿਸ (ਕਰਤਾਰ) ਨੇ।

SikhNet (Spanish)El Creador creó la creación y la hace actuar, oh Dios,

ਹਰਿ ਅਭਿਮਾਨੁ. ਨ ਜਾਈ ਜੀਅਹੁ; ਅਭਿਮਾਨੇ ਪੈ ਪਚੀਐ ॥੭॥

har abhimaan. na jaaee jeeahu; abhimaane pai pacheeai |7|

Sant Singh KhalsaO Lord, egotistical pride does not depart from the soul. Falling into egotistical pride, one is ruined. ||7||
Manmohan SinghO God, ego leaves not the man's mind. Falling in ego, he is wasted away.
Manmohan Singh (Punjabi)ਹੇ ਵਾਹਿਗੁਰੂ! ਹੰਗਤਾ ਮਨੁਸ਼ ਦੇ ਮਨ ਅੰਦਰੋ ਨਹੀਂ ਜਾਂਦੀ। ਹੰਗਤਾ ਅੰਦਰ ਡਿੱਗ ਉਹ ਬਰਬਾਦ ਹੋ ਜਾਂਦਾ ਹੈ।
Fareedkot Teekaਜੀਵੋਂ ਕੇ ਰਿਦੇ ਤੇ ਜਬ ਲਗ ਦੇਹ ਅਭਿਮਾਨ ਹਰਿਆ ਨਹੀਂ ਜਾਤਾ ਤਬ ਲਗ ਅਭਿਮਾਨ ਕੀ ਅਗਨੀ ਮੇਂ ਪੜ ਕਰ (ਪਚੀਐ) ਜਲਨਾ ਹੋਤਾ ਹੈ॥੭॥
Prof. Sahib Singhਹੇ ਪ੍ਰਭੂ! (ਅਸੀਂ ਜੀਵ ਮੂਰਖ ਹਾਂ, ਅਸੀਂ ਇਹ ਮਾਣ ਕਰਦੇ ਹਾਂ ਕਿ ਅਸੀਂ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ ॥੭॥

ਪਦ ਅਰਥ ਹਰਿ = ਹੇ ਹਰੀ! ਜੀਅਹੁ = ਦਿਲ ਵਿਚੋਂ। ਪੈ = ਪੈ ਕੇ ॥੭॥

SikhNet (Spanish)el orgullo egoísta no desaparece del Alma y quien cae presa de eso es arruinado. (7)

ਭੁਲਣ ਵਿਚਿ ਕੀਆ ਸਭੁ ਕੋਈ; ਕਰਤਾ ਆਪਿ. ਨ ਭੁਲੈ ॥

bhulan vich keea sabh koee; karataa aap. na bhulai |

Sant Singh KhalsaEveryone makes mistakes; only the Creator does not make mistakes.
Manmohan SinghEvery one commits error, only the Creator, Himself, errors not.
Manmohan Singh (Punjabi)ਹਰ ਜਣਾ ਗਲਤੀ ਕਰਦਾ ਹੈ, ਕੇਵਲ ਰਚਨਾਹਾਰ ਖੁਦ ਕੋਈ ਗਲਤੀ ਨਹੀਂ ਕਰਦਾ।
Fareedkot Teekaਤਾਂ ਤੇ ਅਪਣੀ ਮਾਯਾ ਕਰ ਸਭ ਕਿਸੀ ਕੋ ਭੁਲਣੇ ਬੀਚ ਕੀਆ ਹੈ ਔਰ ਓਹੁ ਸਰਬ ਕਾ ਕਰਤਾ ਵਾਹਿਗੁਰੂ ਆਪ ਕਬੀ ਭੂਲਤਾ ਨਹੀਂ ਹੈ॥
Prof. Sahib Singhਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ।

ਪਦ ਅਰਥ ਸਭੁ ਕੋਈ = ਹਰੇਕ ਜੀਵ।

SikhNet (Spanish)Todos cometen errores, sólo el creador no los comete.

ਨਾਨਕ. ਸਚਿ ਨਾਮਿ ਨਿਸਤਾਰਾ; ਕੋ ਗੁਰ ਪਰਸਾਦਿ ਅਘੁਲੈ ॥੮॥੪॥

naanak. sach naam nisataaraa; ko gur parasaad aghulai |8|4|

Sant Singh KhalsaO Nanak, salvation comes through the True Name. By Guru's Grace, one is released. ||8||4||
Manmohan SinghNanak, emancipation is obtained, through the True Name. Some rare one, by the Guru's grace, is freed of the bonds.
Manmohan Singh (Punjabi)ਨਾਨਕ ਕਲਿਆਣ ਸਤਿਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਹੀ ਬੰਦਖਲਾਸ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸਚੇ ਨਾਮ ਕਰ ਹੀ ਨਿਸਤਾਰਾ ਹੋਤਾ ਹੈ, ਗੁਰੋਂ ਕੀ ਕ੍ਰਿਪਾ ਕਰ ਕੇ ਕੋਈ ਵਿਰਲਾ ਹੀ ਬੰਧਨੋਂ ਸੇ (ਅਘੁਲੈ) ਛੂਟਤਾ ਹੈ॥☬ਇਸ ਅਸਟਪਦੀ ਮੇਂ ਚਾਰ ਇਤਹਾਸੋਂ ਕੇ ਪ੍ਰਮਾਣ ਦੇ ਕਰ ਜੀਵ ਕੀ ਪ੍ਰਤੰਤ੍ਰਤਾ ਉਚਾਰਨ ਕਰੀ ਹੈ, ਸੋ ਇਤਿਹਾਸ ਪੁਰਾਣੋਂ ਮੇਂ ਪ੍ਰਸਿਧ ਹੈ॥੮॥੪॥☬ਸ੍ਵੈਮਨ ਕੇ ਪਰਥਾਇ ਸਰਬ ਜਨੋਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ॥੮॥੪॥

ਪਦ ਅਰਥ ਨਿਸਤਾਰਾ = ਵਿਕਾਰਾਂ ਤੋਂ ਖ਼ਲਾਸੀ। ਪਰਸਾਦਿ = ਕਿਰਪਾ ਨਾਲ। ਅਘੁਲੈ = ਖ਼ਲਾਸੀ ਪ੍ਰਾਪਤ ਕਰਦਾ ਹੈ ॥੮॥੪॥

SikhNet (Spanish)Oh dice Nanak, La Salvación viene a través del Verdadero Nombre y por la Gracia del Guru uno es liberado. (8-4)

Open this shabad →

Shabad Guru Nanak Dev Ji Raag Prabhaatee continues on Ang 1345

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਆਖਣਾ ਸੁਨਣਾ; ਨਾਮੁ ਅਧਾਰੁ ॥

aakhanaa sunanaa; naam adhaar |

Sant Singh KhalsaTo chant and listen to the Naam, the Name of the Lord, is my Support.
Manmohan SinghUttering and hearing of the Name is my support,
Manmohan Singh (Punjabi)ਨਾਮ ਦਾ ਉਚਾਰਨ ਅਤੇ ਸ੍ਰਵਨ ਕਰਨਾ ਮੇਰਾ ਆਸਰਾ ਹੈ,
Fareedkot Teekaਜਿਨ ਗੁਰਮੁਖੋਂ ਕਾ ਕਹਣਾ ਸੁਣਨਾ ਭੀ ਨਾਮ ਕਾ ਹੈ ਔ ਰਿਦੇ ਮੇਂ ਆਸਰਾ ਭੀ ਨਾਮ ਕਾ ਹੀ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸੁਣਨ ਸੁਣਾਨ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾ ਲਿਆ ਹੈ,

ਪਦ ਅਰਥ ਅਧਾਰੁ = ਆਸਰਾ।

SikhNet (Spanish)Cantar y escuchar el Naam, el Nombre del Señor, es mi Soporte,

ਧੰਧਾ ਛੁਟਕਿ ਗਇਆ ਵੇਕਾਰੁ ॥

dhandhaa chhuttak geaa vekaar |

Sant Singh KhalsaWorthless entanglements are ended and gone.
Manmohan Singhand I am, now, rid of the worthless engagements.
Manmohan Singh (Punjabi)ਅਤੇ ਮੈਂ ਹੁਣ ਫਜੂਲ ਕੰਮਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤਿਨੋਂ ਕਾ (ਵੇਕਾਰੁ) ਵਿਅਰਥ ਧੰਧਾ ਸੰਪੂਰਨ ਛੂਟ ਗਿਆ ਹੈ॥
Prof. Sahib Singhਉਸ ਦੀ ਮਾਇਆ ਦੀ ਖ਼ਾਤਰ ਹਰ ਵੇਲੇ ਦੀ ਵਿਅਰਥ ਦੌੜ-ਭੱਜ ਮੁੱਕ ਜਾਂਦੀ ਹੈ।

ਪਦ ਅਰਥ ਵੇਕਾਰੁ = ਵਿਅਰਥ।

SikhNet (Spanish)todos mis enredos inútiles terminan y desaparecen.

ਜਿਉ ਮਨਮੁਖਿ; ਦੂਜੈ ਪਤਿ ਖੋਈ ॥

jiau manamukh; doojai pat khoee |

Sant Singh KhalsaThe self-willed manmukh, caught in duality, loses his honor.
Manmohan SinghAs an egocentric loses his honour in duality,
Manmohan Singh (Punjabi)ਜਿਸ ਤਰ੍ਹਾਂ ਇਕ ਮਨਮਤੀਆਂ ਦਵੈਤ-ਭਾਵ ਅੰਦਰ ਆਪਣੀ ਇਜਤ ਗੁਆ ਲੈਂਦਾ ਹੈ,
Fareedkot Teeka(ਜਿਉ) ਜੈਸੇ ਮਨਮੁਖੋਂ ਨੇ ਦੂਜੇ ਭਾਵ ਮੇਂ ਅਪਨੀ ਪਤਿਸ਼ਟਾ ਗਵਾਈ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ (ਦੌੜ-ਭੱਜ ਕਰਦਾ) ਹੈ ਤੇ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ। ਪਤਿ = ਇੱਜ਼ਤ।

SikhNet (Spanish)El soberbio Manmukj, es atrapado en la dualidad y pierde su honor.

ਬਿਨੁ ਨਾਵੈ; ਮੈ ਅਵਰੁ. ਨ ਕੋਈ ॥੧॥

bin naavai; mai avar. na koee |1|

Sant Singh KhalsaExcept for the Name, I have no other at all. ||1||
Manmohan Singhunlike him, without the Lord's Name, I love not any other.
Manmohan Singh (Punjabi)ਉਸ ਦੇ ਵਿਪਰੀਤ, ਪ੍ਰਭੂ ਦੇ ਨਾਮ ਬਾਝੋਂ, ਮੇਰਾ ਹੋਰ ਕਿਸੇ ਨਾਲ ਪਿਆਰ ਨਹੀਂ।
Fareedkot Teeka(ਤਿਉ) ਤੈਸੇ ਮੈਨੇ ਨਹੀਂ ਗਵਾਈ, ਕਿਉਂਕਿ ਨਾਮ ਤੇ ਬਿਨਾਂ ਮੈਨੇ ਔਰੁ ਕੋਈ ਸੁਖਦਾਤਾ ਨਹੀਂ ਜਾਣਿਆ ਹੈ॥੧॥
Prof. Sahib Singh(ਹੇ ਮੇਰੇ ਮਨ!) ਮੈਨੂੰ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੧॥
SikhNet (Spanish)No tengo nada más que el Nombre. (1)

ਸੁਣਿ ਮਨ ਅੰਧੇ; ਮੂਰਖ ਗਵਾਰ ॥

sun man andhe; moorakh gavaar |

Sant Singh KhalsaListen, O blind, foolish, idiotic mind.
Manmohan SinghHear thou, O my blind, foolish and ignorant soul.
Manmohan Singh (Punjabi)ਤੂੰ ਕੰਨ ਕਰ ਹੇ ਮੇਰੀ ਅੰਨ੍ਹੀ ਮੂੜ੍ਹ ਤੇ ਬੇਸਮਝ ਜਿੰਦੜੀਏ!
Fareedkot Teekaਹੇ ਅਗ੍ਯਾਨ ਕਰ ਅੰਧੇ ਅਤੀ ਮੂਰਖ ਮਨ! ਤੂੰ ਸ੍ਰਵਨੁ ਕਰੁ॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ! ਹੇ ਮੂਰਖ ਮਨ! ਹੇ ਅਮੋੜ ਮਨ! ਸੁਣ,

ਪਦ ਅਰਥ ਮਨ ਗਵਾਰ = ਹੇ ਅਮੋੜ ਮਨ!

SikhNet (Spanish)Escucha, oh mente ciega tonta e idiota,

ਆਵਤ ਜਾਤ ਲਾਜ. ਨਹੀ ਲਾਗੈ; ਬਿਨੁ ਗੁਰ. ਬੂਡੈ ਬਾਰੋ ਬਾਰ ॥੧॥ ਰਹਾਉ ॥

aavat jaat laaj. nahee laagai; bin gur. booddai baaro baar |1| rahaau |

Sant Singh KhalsaAren't you ashamed of your comings and goings in reincarnation? Without the Guru, you shall drown, over and over again. ||1||Pause||
Manmohan SinghOf incoming and going, thou are ashamed not. Without the Guru, thou shall continue to be drowned over and over again. Pause.
Manmohan Singh (Punjabi)ਆਉਣ ਅਤੇ ਜਾਣ ਵਿੱਚ ਤੈਨੂੰ ਸ਼ਰਮ ਨਹੀਂ ਆਉਂਦੀ। ਗੁਰਾਂ ਦੇ ਬਗੈਰ, ਤੂੰ ਮੁੜ ਮੁੜ ਕੇ ਡੁਬਦੀ ਰਹੇਗੀ। ਠਹਿਰਾਉ।
Fareedkot Teekaਤੇਰੇ ਕੋ ਨਾਮ ਸੇ ਬਿਨਾਂ ਸੰਕਲਪ ਵਿਕਲਪ ਮੇਂ ਆਵਤੇ ਜਾਤਿਆਂ ਲਜਾ ਨਹੀਂ ਲਾਗਤੀ ਹੈ। ਸਤਿਗੁਰੋਂ ਤੇ ਬਿਨਾਂ ਤੂੰ ਸੰਸਾਰ ਸਮੁੰਦ੍ਰ ਮੇਂ ਵਾਰੰਵਾਰ ਡੂਬਤਾ ਰਹਿਤਾ ਹੈਂ, ਭਾਵ ਜਨਮਤਾ ਮਰਤਾ ਰਹਿਤਾ ਹੈਂ॥੧॥ ਰਹਾਉ ॥
Prof. Sahib Singh(ਜੇਹੜਾ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹੈ, ਤੇ ਮੁੜ ਮੁੜ ਮਾਇਆ ਦੇ ਮੋਹ ਵਿਚ ਫਸਣੋਂ ਮੁੜਦਾ ਨਹੀਂ, ਉਸ ਨੂੰ ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਉਹ ਮੁੜ ਮੁੜ ਮਾਇਆ ਦੇ ਮੋਹ ਵਿਚ ਹੀ ਡੁੱਬਦਾ ਹੈ (ਹੇ ਮਨ! ਚੇਤਾ ਰੱਖ ਤੂੰ ਭੀ ਐਸਾ ਹੀ ਨਿਲੱਜ ਹੋ ਜਾਵੇਂਗਾ) ॥੧॥ ਰਹਾਉ ॥

ਪਦ ਅਰਥ ਲਾਜ ਨਹੀ ਲਾਗੈ = ਸ਼ਰਮ ਨਹੀਂ ਆਉਂਦੀ। ਬਾਰੋ ਬਾਰੋ = ਮੁੜ ਮੁੜ ॥੧॥ ਰਹਾਉ ॥

SikhNet (Spanish)¿No te dan pena tus idas y venidas en la reencarnación?, sin el Guru te ahogarás una y otra y otra vez. (1-Pausa)

ਇਸੁ ਮਨ; ਮਾਇਆ ਮੋਹਿ ਬਿਨਾਸੁ ॥

eis man; maaeaa mohi binaas |

Sant Singh KhalsaThis mind is ruined by its attachment to Maya.
Manmohan SinghThe love of riches ruins this soul.
Manmohan Singh (Punjabi)ਧਨ-ਦੌਲਤ ਦਾ ਪਿਆਰ ਇਸ ਜਿੰਦੜੀ ਨੂੰ ਤਬਾਹ ਕਰ ਦਿੰਦਾ ਹੈ।
Fareedkot Teekaਇਸ ਮਨ ਕੇ ਤਾਈਂ ਮਾਯਾ ਕਾ ਮੋਹਿ ਹੀ ਨਾਸੁ ਕਰਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ (ਫਸ ਕੇ) ਇਸ ਮਨ ਦੀ ਆਤਮਕ ਮੌਤ ਹੋ ਜਾਂਦੀ ਹੈ।

ਪਦ ਅਰਥ ਮੋਹਿ = ਮੋਹ ਵਿਚ। ਬਿਨਾਸੁ = ਆਤਮਕ ਮੌਤ।

SikhNet (Spanish)La mente es arruinada por su apego a Maya,

ਧੁਰਿ ਹੁਕਮੁ ਲਿਖਿਆ; ਤਾਂ ਕਹੀਐ ਕਾਸੁ ॥

dhur hukam likhiaa; taan kaheeai kaas |

Sant Singh KhalsaThe Command of the Primal Lord is pre-ordained. Before whom should I cry?
Manmohan SinghWhen the Lord's will is so ordained, then, before whom should I cry out?
Manmohan Singh (Punjabi)ਜਦ ਪ੍ਰਭੂ ਦੀ ਰਜਾ ਹੀ ਐਸ ਤਰ੍ਹਾਂ ਲਿਖੀ ਹੋਈ ਹੈ, ਤਦ ਮੈਂ ਕੀਹਦੇ ਮੂਹਰੇ ਪੁਕਾਰ ਕਰਾਂ?
Fareedkot Teekaਜਬ ਆਦੋਂ ਕਰਤਾਰ ਕਾ ਹੁਕਮੁ ਹੀ ਐਸਾ ਲਿਖਿਆ ਹੂਆ ਹੈ ਤਬ ਕਿਸ ਕੋ ਦੋਸੁ ਉਚਾਰਨ ਕਰੀਏ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਦੋਂ ਧੁਰੋਂ ਹੀ ਇਹ ਹੁਕਮ ਚਲਿਆ ਆ ਰਿਹਾ ਹੈ ਤਾਂ ਕਿਸੇ ਹੋਰ ਅੱਗੇ ਪੁਕਾਰ ਭੀ ਨਹੀਂ ਕੀਤੀ ਜਾ ਸਕਦੀ (ਭਾਵ, ਮਾਇਆ ਦਾ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ-ਇਹ ਨਿਯਮ ਅਟੱਲ ਹੈ, ਇਸ ਨੂੰ ਕੋਈ ਉਲੰਘ ਨਹੀਂ ਸਕਦਾ)।

ਪਦ ਅਰਥ ਕਾਸੁ = ਕਿਸ ਨੂੰ?

SikhNet (Spanish)el Mandato del Señor Primordial está ya escrito, ¿ante quien podría llorar?

ਗੁਰਮੁਖਿ ਵਿਰਲਾ; ਚੀਨੑੈ ਕੋਈ ॥

guramukh viralaa; cheenai koee |

Sant Singh KhalsaOnly a few, as Gurmukh, understand this.
Manmohan SinghSome rare one realises the Lord, through the Guru's grace.
Manmohan Singh (Punjabi)ਕੋਈ ਟਾਵਾਂ ਟੱਲਾ ਹੀ ਗੁਰਾਂ ਦੀ ਦਇਆ ਦੁਆਰਾ, ਆਪਣੇ ਪ੍ਰਭੂ ਨੂੰ ਅਨੁਭਵ ਕਰਦਾ ਹੈ।
Fareedkot Teekaਪਰੰਤੂ ਇਸ ਬਾਤ ਕੋ ਕੋਈ ਵਿਰਲਾ ਗੁਰਮੁਖ ਹੀ (ਚੀਨੈ) ਜਾਨਤਾ ਹੈ॥
Prof. Sahib Singhਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ,

ਪਦ ਅਰਥ ਚੀਨ੍ਹ੍ਹੈ = ਪਛਾਣਦਾ ਹੈ।

SikhNet (Spanish)Sólo unos pocos Gurmukjs conocen esto,

ਨਾਮ ਬਿਹੂਨਾ; ਮੁਕਤਿ. ਨ ਹੋਈ ॥੨॥

naam bihoonaa; mukat. na hoee |2|

Sant Singh KhalsaWithout the Naam, no one is liberated. ||2||
Manmohan SinghWithout the Name, man is emancipated not.
Manmohan Singh (Punjabi)ਨਾਮ ਦੇ ਬਗੈਰ, ਇਨਸਾਨ ਦੀ ਕਲਿਆਣ ਨਹੀਂ ਹੁੰਦੀ।
Fareedkot Teekaਸੋ ਕਿਆ ਹੈ? ਕਿ ਵਾਹਿਗੁਰੂ ਕੇ ਨਾਮ ਜਪੇ ਬਿਨਾਂ ਕਬੀ ਮੁਕਤਿ ਨਹੀਂ ਹੋਈਤਾ ਹੈ॥੨॥
Prof. Sahib Singhਕਿ ਪ੍ਰਭੂ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੨॥
SikhNet (Spanish)sin el Naam nadie es liberado. (2)

ਭ੍ਰਮਿ ਭ੍ਰਮਿ ਡੋਲੈ; ਲਖ ਚਉਰਾਸੀ ॥

bhram bhram ddolai; lakh chauraasee |

Sant Singh KhalsaPeople wander lost, staggering and stumbling through 8.4 million incarnations.
Manmohan SinghThe mortal wanders, strays and staggers in the eighty-four lacs of existences.
Manmohan Singh (Punjabi)ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ, ਭਟਕਦਾ ਅਤੇ ਡਿਕਡੋਲੇ ਖਾਂਦਾ ਹੈ।
Fareedkot Teekaਤਾਂ ਤੇ ਇਹ ਜੀਵ ਭ੍ਰਮ ਕਾ ਭ੍ਰਮਾਯਾ ਹੂਆ ਚੌਰਾਸੀ ਲਖ ਜੋਨੋਂ ਮੇਂ ਡੋਲਤਾ ਫਿਰਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜੀਵ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਧੱਕੇ ਖਾਂਦਾ ਫਿਰਦਾ ਹੈ।

ਪਦ ਅਰਥ ਭ੍ਰਮਿ = ਭਟਕ ਕੇ।

SikhNet (Spanish)La gente vaga perdida, tambaleándose por las ocho millones cuatrocientas mil encarnaciones.

ਬਿਨੁ ਗੁਰ ਬੂਝੇ; ਜਮ ਕੀ ਫਾਸੀ ॥

bin gur boojhe; jam kee faasee |

Sant Singh KhalsaWithout knowing the Guru, they cannot escape the noose of Death.
Manmohan SinghWithout knowing the Guru, he is caught in the Yama's noose.
Manmohan Singh (Punjabi)ਗੁਰਾਂ ਨੂੰ ਜਾਣਨ ਦੇ ਬਾਝੋਂ, ਉਹ ਯਮ ਦੀ ਫਾਹੀ ਵਿੱਚ ਜਾ ਫਸਦਾ ਹੈ।
Fareedkot Teekaਸਤਿਗੁਰੋਂ ਦ੍ਵਾਰਾ ਸ੍ਵੈ ਸਰੂਪ ਸਮਝੇ ਤੇ ਬਿਨਾਂ ਜਮੋਂ ਕੀ ਫਾਸੀ ਮੇਂ ਪੜਤਾ ਹੈ, ਭਾਵ ਪੀੜਾ ਕੋ ਸਹਾਰਤਾ ਹੈ॥
Prof. Sahib Singhਗੁਰੂ ਤੋਂ ਬਿਨਾ ਸਹੀ ਜੀਵਨ-ਰਾਹ ਨਹੀਂ ਸਮਝਦਾ ਤੇ ਜਮ ਦੀ ਫਾਹੀ (ਇਸ ਦੇ ਗਲ ਵਿਚ ਪਈ ਰਹਿੰਦੀ ਹੈ)।
SikhNet (Spanish)Sin conocer al Guru, nunca podrás escapar del dogal de la muerte.

ਇਹੁ ਮਨੂਆ; ਖਿਨੁ ਖਿਨੁ ਊਭਿ ਪਇਆਲਿ ॥

eihu manooaa; khin khin aoobh peaal |

Sant Singh KhalsaThis mind, from one moment to the next, goes from the heavens to the underworld.
Manmohan SinghThis mind in a moment flies up to sky and in another moment sinks into the underworld.
Manmohan Singh (Punjabi)ਇਹ ਮਨ ਇਕ ਮੁਹਤ ਵਿੱਚ ਅਕਾਸ਼ ਵਿੱਚ ਉਡਦਾ ਹੈ ਤੇ ਹੋਰਸ ਮੁਹਤ ਵਿੱਚ ਪਾਤਾਲ ਅੰਦਰ ਧਸ ਜਾਂਦਾ ਹੈ।
Fareedkot Teekaਇਹੁ ਮਨ ਖਿਨ ਮੇਂ (ਊਭਿ) ਅਕਾਸ ਮੇਂ ਜਾਤਾ ਹੈ ਔ ਖਿਨ ਮੇਂ ਪਤਾਲ ਮੇਂ ਜਾਤਾ ਹੈ, ਭਾਵ ਅਤੀ ਚੰਚਲ ਹੈ॥
Prof. Sahib Singh(ਮਾਇਆ ਦੇ ਅਸਰ ਵਿਚ) ਇਹ ਮਨ ਕਦੇ ਆਕਾਸ਼ ਵਿਚ ਜਾ ਚੜ੍ਹਦਾ ਹੈ ਕਦੇ ਪਾਤਾਲ ਵਿਚ ਡਿੱਗ ਪੈਂਦਾ ਹੈ।

ਪਦ ਅਰਥ ਊਭਿ = ਉੱਚਾ, ਆਕਾਸ਼ ਵਿਚ। ਪਇਆਲ = ਪਤਾਲ ਵਿਚ।

SikhNet (Spanish)Esta mente de un momento a otro va de los cielos a los mundos inferiores,

ਗੁਰਮੁਖਿ ਛੂਟੈ; ਨਾਮੁ ਸਮੑਾਲਿ ॥੩॥

guramukh chhoottai; naam samaal |3|

Sant Singh KhalsaThe Gurmukh contemplates the Naam, and is released. ||3||
Manmohan SinghIt is released only by contemplating the Lord's Name, by the Guru's grace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੀ ਇਹ ਬੰਦ-ਖਲਾਸ ਹੁੰਦਾ ਹੈ।
Fareedkot Teekaਇਸ ਮਨ ਚੰਚਲ ਤੇ ਗੁਰਮੁਖ ਹੀ ਨਾਮ ਕੋ ਸਮਾਲ ਕਰ ਛੂਟਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਗੇੜ ਵਿਚੋਂ ਬਚ ਨਿਕਲਦਾ ਹੈ ॥੩॥
SikhNet (Spanish)pero el Gurmukj que medita en el Naam es liberado. (3)

ਆਪੇ ਸਦੇ; ਢਿਲ. ਨ ਹੋਇ ॥

aape sade; dtil. na hoe |

Sant Singh KhalsaWhen God sends His Summons, there is no time to delay.
Manmohan SinghWhen the Lord summons the mortal, he can delay not.
Manmohan Singh (Punjabi)ਜਦ ਸੁਆਮੀ ਪ੍ਰਾਣੀ ਨੂੰ ਬਲਾ ਘਲਦਾ ਹੈ, ਉਹ ਚਿਰ ਨਹੀਂ ਲਾ ਸਕਦਾ।
Fareedkot Teekaਜਿਨ ਗੁਰਮੁਖੋਂ ਕੋ ਅਪਨੇ ਸਰੂਪ ਮੇਂ ਆਪ ਬੁਲਾਵਤਾ ਹੈ, ਤਿਨ ਕੋ ਤਿਸ ਕੇ ਮਿਲਨੇ ਮੇਂ ਦੇਰੀ ਨਹੀਂ ਹੋਤੀ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ ਜੁੜਨ ਲਈ) ਸੱਦਦਾ ਹੈ ਉਸ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ,
SikhNet (Spanish)Cuando Dios manda a sus enviados, no hay tiempo que perder,

ਸਬਦਿ ਮਰੈ; ਸਹਿਲਾ ਜੀਵੈ ਸੋਇ ॥

sabad marai; sahilaa jeevai soe |

Sant Singh KhalsaWhen one dies in the Word of the Shabad, he lives in peace.
Manmohan SinghWhosoever dies to the self through the Guru's word, he lives in peace.
Manmohan Singh (Punjabi)ਜੋ ਗੁਰਾਂ ਦੀ ਬਾਣੀ ਰਾਹੀਂ ਮਰ ਵੰਞਦਾ ਹੈ, ਉਹ ਆਰਾਮ ਅੰਦਰ ਜੀਉਂਦਾ ਹੈ।
Fareedkot Teekaਜਿਸ ਕਾ ਮਨ ਗੁਰੋਂ ਕੇ ਸਬਦ ਕਰ ਮਰਤਾ ਹੈ, ਸੋ ਜਨ (ਸਹਿਲਾ) ਲਾਭ ਸਹਿਤ ਵਾ ਸੁਖੀ ਹੋ ਕਰ ਸਦਾ ਜੀਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ (ਭਾਵ, ਮਾਇਆ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ) ਤੇ ਉਹ ਬੜਾ ਸੌਖਾ ਜੀਵਨ ਗੁਜ਼ਾਰਦਾ ਹੈ।

ਪਦ ਅਰਥ ਸਹਿਲਾ = ਸੌਖਾ।

SikhNet (Spanish)y cuando uno muere en la Palabra del Shabd, entonces vive en Paz.

ਬਿਨੁ ਗੁਰ ਸੋਝੀ; ਕਿਸੈ. ਨ ਹੋਇ ॥

bin gur sojhee; kisai. na hoe |

Sant Singh KhalsaWithout the Guru, no one understands.
Manmohan SinghWithout the Guru, no one obtain understanding.
Manmohan Singh (Punjabi)ਗੁਰਾਂ ਦੇ ਬਗੈਰ ਕਿਸੇ ਨੂੰ ਭੀ ਸੱਚੀ ਸਮਝ ਪਰਾਪਤ ਨਹੀਂ ਹੁੰਦੀ।
Fareedkot Teekaਸਤਿਗੁਰੋਂ ਤੇ ਬਿਨਾਂ ਤਿਸ ਕੀ ਸੋਝੀ ਕਿਸੀ ਕੋ ਨਹੀਂ ਹੋਤੀ ਹੈ॥☬ਸੋ ਕਿਆ ਸੋਝੀ?
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।
SikhNet (Spanish)Sin el Guru, nadie entiende,

ਆਪੇ ਕਰੈ ਕਰਾਵੈ ਸੋਇ ॥੪॥

aape karai karaavai soe |4|

Sant Singh KhalsaThe Lord Himself acts, and inspires all to act. ||4||
Manmohan SinghHe, the Lord, of Himself, is the Doer and the Cause.
Manmohan Singh (Punjabi)ਉਹ, ਸਾਂਈ, ਖੁਦ ਹੀ ਕਰਦਾ ਅਤੇ ਕਰਾਉਂਦਾ ਹੈ।
Fareedkot Teekaਸੋ ਵਾਹਿਗੁਰੂ ਆਪ ਹੀ ਕਰਤਾ ਹੈ ਔ ਆਪ ਹੀ ਜੀਵੋਂ ਸੇ ਕਰਮ ਕਰਾਵਤਾ ਹੈ॥੪॥
Prof. Sahib Singh(ਗੁਰੂ ਨਾਲ ਭੀ ਪ੍ਰਭੂ ਆਪ ਹੀ ਮਿਲਾਂਦਾ ਹੈ) ਪ੍ਰਭੂ ਆਪ ਹੀ ਇਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ ॥੪॥
SikhNet (Spanish)el Señor Mismo actúa e inspira a que otros actúen. (4)

ਝਗੜੁ ਚੁਕਾਵੈ; ਹਰਿ ਗੁਣ ਗਾਵੈ ॥

jhagarr chukaavai; har gun gaavai |

Sant Singh KhalsaInner conflict comes to an end, singing the Glorious Praises of the Lord.
Manmohan SinghIf man's inner strife is ended, he then sings the Lord's praise,
Manmohan Singh (Punjabi)ਜੇਕਰ ਬੰਦੇ ਦਾ ਅੰਦਰੂਨੀ ਬਖੈੜਾ ਮੁਕ ਜਾਵੇ ਤਾਂ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ,
Fareedkot Teekaਜੋ ਹਰੀ ਕੇ ਗੁਣੋਂ ਕੋ ਗਾਵਤਾ ਹੈ, ਸੋ ਜਨਮ ਮਰਨ ਕੇ ਝਗੜੇ ਕੋ ਚੁਕਾਇ ਅਰਥਾਤ ਦੂਰ ਕਰ ਦੇਤਾ ਹੈ॥
Prof. Sahib Singhਜਿਸ ਮਨੁੱਖ ਦਾ ਮਾਇਆ ਦੇ ਮੋਹ ਦਾ ਲੰਮਾ ਗੇੜ ਪ੍ਰਭੂ ਮੁਕਾਂਦਾ ਹੈ ਉਹ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ,
SikhNet (Spanish)Los conflictos interiores terminan cantando las Gloriosas Alabanzas del Señor.

ਪੂਰਾ ਸਤਿਗੁਰੁ; ਸਹਜਿ ਸਮਾਵੈ ॥

pooraa satigur; sehaj samaavai |

Sant Singh KhalsaThrough the Perfect True Guru, one is intuitively absorbed into the Lord.
Manmohan Singhand through the perfect True Guru, merges in the Lord.
Manmohan Singh (Punjabi)ਅਤੇ ਪੂਰਨ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕਾ ਪੂਰਾ ਸਤਿਗੁਰ ਰਖ੍ਯਕ ਹੈ, ਸੋ (ਸਹਜਿ) ਸਾਂਤਿ ਪਦ ਮੇਂ ਸਮਾਇ ਜਾਤਾ ਹੈ॥
Prof. Sahib Singhਪੂਰਾ ਗੁਰੂ ਉਸ ਦੇ ਸਿਰ ਉਤੇ ਰਾਖਾ ਬਣਦਾ ਹੈ ਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਹਿਜ = ਆਤਮਕ ਅਡੋਲਤਾ ਵਿਚ।

SikhNet (Spanish)A través del Perfecto Guru uno está Intuitivamente absorbido en el Señor

ਇਹੁ ਮਨੁ ਡੋਲਤ; ਤਉ ਠਹਰਾਵੈ ॥

eihu man ddolat; tau tthaharaavai |

Sant Singh KhalsaThis wobbling, unsteady mind is stabilized,
Manmohan SinghThen alone this wobbling mind becomes equipoised.
Manmohan Singh (Punjabi)ਕੇਵਲ ਤਾਂ ਹੀ ਇਹ ਡੋਲਦਾ ਹੋਇਆ ਮਨੂਆ ਅਸਥਿਰ ਹੁੰਦਾ ਹੈ।
Fareedkot Teekaਇਹੁ ਮਨ ਡੋਲਤਾ ਹੂਆ, ਤਬ ਠਹਿਰਾਵਤਾ ਹੈ॥
Prof. Sahib Singhਤਦੋਂ ਮਨੁੱਖ ਦਾ ਇਹ ਮਨ ਮਾਇਆ ਪਿੱਛੇ ਭਟਕਣੋਂ ਹਟ ਜਾਂਦਾ ਹੈ,
SikhNet (Spanish)y la mente intranquila se estabiliza,

ਸਚੁ ਕਰਣੀ ਕਰਿ; ਕਾਰ ਕਮਾਵੈ ॥੫॥

sach karanee kar; kaar kamaavai |5|

Sant Singh Khalsaand one lives the lifestyle of true actions. ||5||
Manmohan SinghAnd then, man does and practises the deeds of the True way of life.
Manmohan Singh (Punjabi)ਅਤੇ ਫਿਰ ਇਨਸਾਨ ਸੱਚੀ ਜੀਵਨ ਰਹੁ-ਰੀਤੀ ਦੇ ਕੰਮ ਕਰਦਾ ਅਤੇ ਕਮਾਉਂਦਾ ਹੈ।
Fareedkot Teekaਜਬ ਜੀਵ ਸਚੀ ਕਰਣੀ ਰੂਪ ਕਾਰ ਕਾ ਕਮਾਵਣਾ ਕਰਤਾ ਹੈ॥੫॥
Prof. Sahib Singhਤਦੋਂ ਮਨੁੱਖ ਸਦਾ-ਥਿਰ ਨਾਮ ਦੇ ਸਿਮਰਨ ਨੂੰ ਆਪਣਾ ਕਰਤੱਬ ਜਾਣ ਕੇ ਸਿਮਰਨ ਦੀ ਕਾਰ ਕਰਦਾ ਹੈ ॥੫॥

ਪਦ ਅਰਥ ਸਚੁ = ਸਦਾ-ਥਿਰ ਪਰਮਾਤਮਾ ਦੇ ਨਾਮ ਦਾ ਸਿਮਰਨ ॥੫॥

SikhNet (Spanish)así uno experimenta el modo de vida de la Acción Verdadera. (5)

ਅੰਤਰਿ ਜੂਠਾ; ਕਿਉ ਸੁਚਿ ਹੋਇ ॥

antar jootthaa; kiau such hoe |

Sant Singh KhalsaIf someone is false within his own self, then how can he be pure?
Manmohan SinghIf man's mind is unclean, how can he be pure?
Manmohan Singh (Punjabi)ਜੇਕਰ ਬੰਦੇ ਦਾ ਮਨ ਮਲੀਨ ਹੈ, ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
Fareedkot Teekaਜਿਸ ਕਾ ਮਨ ਵਿਕਾਰੋਂ ਕਰ ਅੰਤਰ ਤੇ ਜੂਠਾ ਹੈ, ਸੋ ਬਾਹਰ ਕੀ ਪਵਿਤ੍ਰਤਾ ਸੇ ਕਿਸ ਪ੍ਰਕਾਰ ਸੁਚਾ ਹੋਵੇ ਅਰਥਾਤ ਨਹੀਂ ਹੋਤਾ ਹੈ॥
Prof. Sahib Singhਪਰ ਜਿਸ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੋ ਚੁਕਾ ਹੋਵੇ ਉਸ ਦੇ ਅੰਦਰ (ਬਾਹਰਲੇ ਇਸ਼ਨਾਨ ਆਦਿਕ ਨਾਲ) ਪਵਿਤ੍ਰਤਾ ਨਹੀਂ ਆ ਸਕਦੀ।

ਪਦ ਅਰਥ ਸੁਚਿ = ਪਵਿਤ੍ਰਤਾ।

SikhNet (Spanish)Si alguien es falso en su interior, ¿cómo puede entonces ser Puro?

ਸਬਦੀ ਧੋਵੈ; ਵਿਰਲਾ ਕੋਇ ॥

sabadee dhovai; viralaa koe |

Sant Singh KhalsaHow rare are those who wash with the Shabad.
Manmohan SinghRare is the One, who washes off his inner filth with the Name.
Manmohan Singh (Punjabi)ਕੋਈ ਟਾਵਾ ਟੱਲਾ ਜਣਾ ਹੀ ਨਾਮ ਦੇ ਨਾਮ ਆਪਣੀ ਅੰਦਰਲੀ ਮੈਲ ਨੂੰ ਧੋਦਾਂ ਹੈ।
Fareedkot Teekaਕਿਉਂਕਿ ਗੁਰੋਂ ਕੇ ਵਾਕੋਂ ਕਰ ਇਸ ਮਨ ਕੋ ਕੋਈ ਵਿਰਲਾ ਹੀ ਧੋਇ ਕਰ ਸੁਧ ਕਰਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਹੀ (ਮਨ ਨੂੰ) ਸਾਫ਼ ਕਰਦਾ ਹੈ।

ਪਦ ਅਰਥ ਕੋਇ = ਕੋਇ ਵਿਰਲਾ।

SikhNet (Spanish)Qué extraordinarios son los que se bañan en el Shabd,

ਗੁਰਮੁਖਿ ਕੋਈ; ਸਚੁ ਕਮਾਵੈ ॥

guramukh koee; sach kamaavai |

Sant Singh KhalsaHow rare are those who, as Gurmukh, live the Truth.
Manmohan SinghBy the Guru's grace, some rare one practises the truth;
Manmohan Singh (Punjabi)ਹਾਂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰਦਾ ਹੈ;
Fareedkot Teekaਤਾਂ ਤੇ ਜੋ ਕੋਈ ਗੁਰੂ ਦ੍ਵਾਰੇ ਸਚ ਕਾ ਕਮਾਵਣਾ ਕਰਤਾ ਹੈ॥
Prof. Sahib Singhਕੋਈ ਵਿਰਲਾ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਨਾਮ ਨੂੰ ਸਿਮਰਨ ਦੀ ਕਾਰ ਕਰਦਾ ਹੈ,
SikhNet (Spanish)qué extraordinarios son esos Gurmukjs que viven en la Verdad,

ਆਵਣੁ ਜਾਣਾ; ਠਾਕਿ ਰਹਾਵੈ ॥੬॥

aavan jaanaa; tthaak rahaavai |6|

Sant Singh KhalsaTheir comings and goings in reincarnation are over and done. ||6||
Manmohan Singhthen cease and stop one's comings and goings.
Manmohan Singh (Punjabi)ਤਦ ਉਸ ਦੇ ਆਉਣੇ ਅਤੇ ਜਾਣੇ ਮੁਕ ਅਤੇ ਰੁਕ ਜਾਂਦੇ ਹਨ।
Fareedkot Teekaਸੋ ਮਨ ਕਾ ਆਵਣਾ ਜਾਣਾ ਰੋਕ ਕਰ, ਭਾਵ ਫੁਰਨੇ ਸੇ ਰਹਤ ਕਰ ਕੇ ਅਪਨੇ ਸਰੂਪ ਮੇਂ (ਰਹਾਵੈ) ਇਸਥਿਤ ਕਰ ਲੇਤਾ ਹੈ॥੬॥
Prof. Sahib Singhਤੇ ਆਪਣੇ ਮਨ ਦੀ ਭਟਕਣਾ ਨੂੰ ਰੋਕ ਰੱਖਦਾ ਹੈ ॥੬॥

ਪਦ ਅਰਥ ਠਾਕਿ = ਰੋਕ ਕੇ ॥੬॥

SikhNet (Spanish)sus idas y venidas en reencarnaciones terminan para siempre. (6)

Open this shabad (35 lines, Angs 1344-1345) →

Ang 1344 of 1430