ਜਿਉ ਜਿਉ ਭਗਤਿ ਕਬੀਰ ਕੀ; ਤਿਉ ਤਿਉ ਰਾਮ ਨਿਵਾਸ ॥੧੪੧॥
jiau jiau bhagat kabeer kee; tiau tiau raam nivaas |141|
ਪਦ ਅਰਥ ਕਬੀਰ ਕੀ ਭਗਤਿ = ਪਰਮਾਤਮਾ ਦੀ ਭਗਤੀ ॥੧੪੧॥
ਜਿਉ ਜਿਉ ਭਗਤਿ ਕਬੀਰ ਕੀ; ਤਿਉ ਤਿਉ ਰਾਮ ਨਿਵਾਸ ॥੧੪੧॥
jiau jiau bhagat kabeer kee; tiau tiau raam nivaas |141|
ਪਦ ਅਰਥ ਕਬੀਰ ਕੀ ਭਗਤਿ = ਪਰਮਾਤਮਾ ਦੀ ਭਗਤੀ ॥੧੪੧॥
ਕਬੀਰ. ਗਹਗਚਿ ਪਰਿਓ ਕੁਟੰਬ ਕੈ; ਕਾਂਠੈ ਰਹਿ ਗਇਓ, ਰਾਮੁ ॥
kabeer. gahagach pario kuttanb kai; kaantthai reh geo, raam |
ਪਦ ਅਰਥ ਗਹਗਚਿ = ਗਾੜ੍ਹ ਵਿਚ, ਰੌਣਕ ਵਿਚ, ਘਮਸਾਨ ਵਿਚ। ਕੁਟੰਬ ਕੈ ਗਹਗਚਿ = ਟੱਬਰ ਦੇ ਝੰਬੇਲੇ ਵਿਚ। ਪਰਿਓ = ਪਿਆ ਰਿਹਾ, ਫਸਿਆ ਰਿਹਾ। ਕਾਂਠੈ = ਕੰਢੇ ਤੇ, ਲਾਂਭੇ ਹੀ; ਇਕ-ਪਾਸੇ ਹੀ।
ਆਇ ਪਰੇ ਧਰਮ ਰਾਇ ਕੇ; ਬੀਚਹਿ ਧੂਮਾ ਧਾਮ ॥੧੪੨॥
aae pare dharam raae ke; beecheh dhoomaa dhaam |142|
ਪਦ ਅਰਥ ਧਰਮਰਾਇ ਕੇ = ਧਰਮਰਾਜ ਦੇ ਭੇਜੇ ਹੋਏ ਦੂਤ। ਆਇ ਪਰੇ = ਆ ਅੱਪੜੇ। ਬੀਚਹਿ = ਵਿਚੇ ਹੀ। ਧੂਮਧਾਮ = ਰੌਲਾ-ਗੌਲਾ ॥੧੪੨॥
ਕਬੀਰ. ਸਾਕਤ ਤੇ ਸੂਕਰ ਭਲਾ; ਰਾਖੈ ਆਛਾ ਗਾਉ ॥
kabeer. saakat te sookar bhalaa; raakhai aachhaa gaau |
ਪਦ ਅਰਥ ਸਾਕਤ ਤੇ = ਰੱਬ ਨਾਲੋਂ ਟੁੱਟੇ ਹੋਏ ਮਨੁੱਖ ਤੋਂ। ਸੂਕਰ = ਸੂਰ। ਭਲਾ = ਚੰਗਾ। ਆਛਾ = ਸਾਫ਼। ਗਾਉ = ਪਿੰਡ।
ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ. ਨ ਲੈਹੈ ਨਾਉ ॥੧੪੩॥
auhu saakat bapuraa mar geaa; koe. na laihai naau |143|
ਪਦ ਅਰਥ ਬਪੁਰਾ = ਵਿਚਾਰਾ; ਬਦ-ਨਸੀਬ। ਕੋਇ ਨਾਉ ਨ ਲੈ ਹੈ = ਕੋਈ ਉਸ ਦਾ ਨਾਮ ਭੀ ਨਹੀਂ ਲੈਂਦਾ, ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ ॥੧੪੩॥
* ਨੋਟ: ਇਥੇ ਸਾਕਤ ਅਤੇ ਸੂਕਰ ਦੇ ਜੀਵਨ ਦਾ ਟਾਕਰਾ ਕਰ ਕੇ ਦੱਸਿਆ ਹੈ ਕਿ ਦੋਹਾਂ ਵਿਚੋਂ ਸੂਕਰ ਨੂੰ ਚੰਗਾ ਜਾਣੋ। ਸਾਕਤ ਸਾਰੀ ਉਮਰ ਗੰਦੇ-ਮੰਦੇ ਵਿਕਾਰਾਂ ਵਿਚ ਪਿਆ ਰਹਿੰਦਾ ਹੈ, ਸੂਕਰ ਗੰਦ ਖਾਂਦਾ ਹੈ। ਪਰ ਸਾਕਤ ਤਾਂ ਕਈ ਗ਼ਰੀਬ ਬੰਦਿਆਂ ਨੂੰ ਦੁੱਖ ਦੇਂਦਾ ਰਿਹਾ ਹੋਵੇਗਾ, ਤੇ ਸੂਕਰ ਪਿੰਡ ਦੀ ਸਫ਼ਾਈ ਰੱਖ ਕੇ ਪਿੰਡ ਦੀ ਸੇਵਾ ਹੀ ਕਰਦਾ ਰਿਹਾ।
ਕਬੀਰ. ਕਉਡੀ ਕਉਡੀ ਜੋਰਿ ਕੈ; ਜੋਰੇ ਲਾਖ ਕਰੋਰਿ ॥
kabeer. kauddee kauddee jor kai; jore laakh karor |
ਚਲਤੀ ਬਾਰ. ਨ ਕਛੁ ਮਿਲਿਓ; ਲਈ ਲੰਗੋਟੀ ਤੋਰਿ ॥੧੪੪॥
chalatee baar. na kachh milio; lee langottee tor |144|
ਪਦ ਅਰਥ ਚਲਤੀ ਬਾਰ = ਸੰਸਾਰ ਤੋਂ ਤੁਰਨ ਵੇਲੇ, ਮਰਨ ਵੇਲੇ। ਲੰਗੋਟੀ = (ਨੋਟ: ਪ੍ਰਾਣੀ ਦੇ ਮਰਨ ਤੇ ਉਸ ਦੇ ਸਰੀਰ ਨੂੰ ਸਾਧਾਰਣ ਹਾਲਤਾਂ ਵਿਚ ਉਸ ਦੇ ਸੰਬੰਧੀ ਨੁਹਾ-ਧੁਆ ਕੇ ਕੱਪੜੇ ਪਾ ਕੇ ਸਾੜਦੇ ਦੱਬਦੇ ਹਨ। ਇਹ ਨਹੀਂ ਹੁੰਦਾ ਕਿ ਉਸ ਦੇ ਲੱਕ ਦੀ ਲੰਗੋਟੀ ਭੀ ਲਾਹ ਲੈਣ। ਪਰ, ਪੁਰਾਣੇ ਸਮੇ ਵਿਚ ਵਪਾਰੀ ਲੋਕ ਘਰੋਂ ਤੁਰਨ ਵੇਲੇ ਰੁਪਇਆਂ ਨੂੰ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹ ਲੈਂਦੇ ਸਨ, ਤਾਕਿ ਚੁਰਾਏ ਨਾਹ ਜਾਣ। ਵਾਂਸਲੀ ਇਕ ਲੰਮੀ ਤੇ ਭੀੜੀ ਥੈਲੀ ਹੁੰਦੀ ਹੈ ਜਿਸ ਵਿਚ ਗੋਲਾਈ ਵਾਲੇ ਪਾਸੇ ਮਸਾਂ ਇਕ ਰੁਪਇਆ ਆ ਸਕੇ। ਸੋ, ਲੰਮੇ = ਦਾਅ ਉਸ ਨੂੰ ਰੁਪਇਆਂ ਨਾਲ ਭਰ ਲਈਦਾ ਹੈ, ਵਾਂਸਲੀ ਦੇ ਦੋਹਾਂ ਸਿਰਿਆਂ ਉੱਤੇ ਤਣੀਆਂ ਹੁੰਦੀਆਂ ਹਨ, ਦੋਵੇਂ ਸਿਰੇ ਬੰਦ ਕਰ ਕੇ ਲੱਕ ਦੁਆਲੇ ਬੰਨ੍ਹ ਲਈਦੀ ਹੈ। ਜਿਸ ਮਨੁੱਖ ਨੂੰ ਆਪਣੇ ਕਮਾਏ ਰੁਪਏ ਦਾ ਬਹੁਤਾ ਫ਼ਿਕਰ ਰਹੇ, ਉਹ ਹਰ ਵੇਲੇ ਭੀ ਬੰਨ੍ਹੀ ਫਿਰਦਾ ਹੋਵੇਗਾ। ਮਾਲੂਮ ਹੁੰਦਾ ਹੈ ਕਿ ਇਥੇ ਲੰਗੋਟੀ ਤੋਂ ਕਬੀਰ ਜੀ ਦਾ ਭਾਵ ਵਾਂਸਲੀ ਤੋਂ ਹੈ) ॥੧੪੪॥
ਕਬੀਰ. ਬੈਸਨੋ ਹੂਆ, ਤ ਕਿਆ ਭਇਆ; ਮਾਲਾ ਮੇਲੀਂ ਚਾਰਿ ॥
kabeer. baisano hooaa, ta kiaa bheaa; maalaa meleen chaar |
ਪਦ ਅਰਥ ਬੈਸਨੋ = ਤਿਲਕ ਮਾਲਾ ਚੱਕ੍ਰ ਆਦਿਕ ਲਾ ਕੇ ਬਣਿਆ ਹੋਇਆ ਵਿਸ਼ਨੂ ਦਾ ਭਗਤ। ਮਾਲਾ ਮੇਲੀਂ ਚਾਰਿ = ਚਾਰ ਮਾਲਾ ਪਾ ਲਈਆਂ।
ਬਾਹਰਿ ਕੰਚਨੁ ਬਾਰਹਾ; ਭੀਤਰਿ ਭਰੀ ਭੰਗਾਰ ॥੧੪੫॥
baahar kanchan baarahaa; bheetar bharee bhangaar |145|
ਪਦ ਅਰਥ ਕੰਚਨੁ = ਸੋਨਾ। ਬਾਰਹਾ = ਬਾਰਾਂ ਵੰਨੀ ਦਾ, ਸੁੱਧ। ਭੀਤਰਿ = ਅੰਦਰ, ਮਨ ਵਿਚ। ਭੰਗਾਰ = ਲਾਖ, ਖੋਟ ॥੧੪੫॥
* ਨੋਟ: ਚੌਂਕ ਆਦਿਕ ਕਈ ਗਹਿਣੇ ਲੋਕ ਅਜੇਹੇ ਬਣਵਾਂਦੇ ਹਨ ਜਿਨ੍ਹਾਂ ਦੇ ਬਾਹਰਵਾਰ ਤਾਂ ਸ਼ੁੱਧ ਸੋਨੇ ਦੀ ਪੱਤ੍ਰੀ ਲੱਗੀ ਹੁੰਦੀ ਹੈ ਪਰ ਉਸ ਦੇ ਅੰਦਰ ਲਾਖ ਭਰੀ ਜਾਂਦੀ ਹੈ।
ਕਬੀਰ. ਰੋੜਾ ਹੋਇ ਰਹੁ ਬਾਟ ਕਾ; ਤਜਿ ਮਨ ਕਾ ਅਭਿਮਾਨੁ ॥
kabeer. rorraa hoe rahu baatt kaa; taj man kaa abhimaan |
ਪਦ ਅਰਥ ਰੋੜਾ = ਰੋੜ, ਇੱਟ ਦਾ ਟੋਟਾ। ਬਾਟ = ਰਸਤਾ, ਪਹਿਆ। ਤਜਿ = ਛੱਡ ਕੇ।
ਐਸਾ ਕੋਈ ਦਾਸੁ ਹੋਇ; ਤਾਹਿ ਮਿਲੈ ਭਗਵਾਨੁ ॥੧੪੬॥
aisaa koee daas hoe; taeh milai bhagavaan |146|
ਪਦ ਅਰਥ ਤਾਹਿ = ਉਸੇ ਨੂੰ ॥੧੪੬॥
ਕਬੀਰ. ਰੋੜਾ ਹੂਆ. ਤ ਕਿਆ ਭਇਆ; ਪੰਥੀ ਕਉ ਦੁਖੁ ਦੇਇ ॥
kabeer. rorraa hooaa. ta kiaa bheaa; panthee kau dukh dee |
ਪਦ ਅਰਥ ਪੰਥੀ = ਰਾਹੀ, ਮੁਸਾਫ਼ਿਰ।
ਐਸਾ ਤੇਰਾ ਦਾਸੁ ਹੈ; ਜਿਉ ਧਰਨੀ ਮਹਿ ਖੇਹ ॥੧੪੭॥
aisaa teraa daas hai; jiau dharanee meh kheh |147|
ਪਦ ਅਰਥ ਧਰਨੀ = ਧਰਤੀ। ਖੇਹ = ਮਿੱਟੀ, ਬਰੀਕ ਮਿੱਟੀ, ਧੂੜ ॥੧੪੭॥
ਕਬੀਰ. ਖੇਹ ਹੂਈ, ਤਉ ਕਿਆ ਭਇਆ; ਜਉ ਉਡਿ ਲਾਗੈ ਅੰਗ ॥
kabeer. kheh hooee, tau kiaa bheaa; jau udd laagai ang |
ਹਰਿ ਜਨੁ. ਐਸਾ ਚਾਹੀਐ; ਜਿਉ ਪਾਨੀ ਸਰਬੰਗ ॥੧੪੮॥
har jan. aisaa chaaheeai; jiau paanee sarabang |148|
ਪਦ ਅਰਥ ਸਰਬੰਗ = ਸਾਰੇ ਅੰਗਾਂ ਨਾਲ (ਮੈਲ ਰੱਖਣ ਵਾਲਾ) ॥੧੪੮॥
ਕਬੀਰ. ਪਾਨੀ ਹੂਆ, ਤ ਕਿਆ ਭਇਆ; ਸੀਰਾ ਤਾਤਾ ਹੋਇ ॥
kabeer. paanee hooaa, ta kiaa bheaa; seeraa taataa hoe |
ਪਦ ਅਰਥ ਸੀਰਾ = ਸੀਅਰਾ, ਸੀਤਲ, ਠੰਢਾ। ਤਾਤਾ = ਤੱਤਾ।
ਹਰਿ ਜਨੁ. ਐਸਾ ਚਾਹੀਐ; ਜੈਸਾ ਹਰਿ ਹੀ ਹੋਇ ॥੧੪੯॥
har jan. aisaa chaaheeai; jaisaa har hee hoe |149|
* ਨੋਟ: ਪ੍ਰਭੂ ਦੇ ਸਿਮਰਨ ਦੀ ਸਹੈਤਾ ਨਾਲ ਜੀਵਨ ਨੂੰ ਸਹਜੇ ਸਹਜੇ ਉੱਚਾ ਕਰ ਕੇ ਪਰਮਾਤਮਾ ਨਾਲ ਇਕ-ਮਿਕ ਕਰਨ ਲਈ ਇਹਨਾਂ ਚਾਰ ਸ਼ਲੋਕਾਂ ਵਿਚ ਕਬੀਰ ਜੀ ਰੋੜੇ, ਧੂੜ ਅਤੇ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ ਇਹਨਾਂ ਦੇ ਗੁਣ ਧਾਰਨ ਅਤੇ ਇਹਨਾਂ ਵਾਲੇ ਅਵਗੁਣ ਛੱਡਣ ਦਾ ਉਪਦੇਸ਼ ਕਰਦੇ ਹਨ। ਪਹੇ ਵਿਚ ਪਿਆ ਹੋਇਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ ਕੁਬੋਲਾਂ ਨੂੰ ਸਹਾਰਨ ਦੀ ਆਦਤ ਪਕਾਣੀ ਹੈ। ਰੋੜਾ ਨੰਗੀਂ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿਚ ਚੁੱਭਦਾ ਹੈ, ਭਗਤ ਨੇ ਕਿਸੇ ਗ਼ਰੀਬ ਤੋਂ ਗ਼ਰੀਬ ਨੂੰ ਭੀ ਕੋਈ ਚੋਭਵਾਂ ਬੋਲ ਨਹੀਂ ਬੋਲਣਾ, ਧੂੜ ਵਾਂਗ ਨਰਮ-ਦਿਲ ਰਹਿਣਾ ਹੈ। ਪਰ ਧੂੜ ਮਸਾਫ਼ਿਰਾਂ ਉਤੇ ਪੈ ਕੇ ਉਹਨਾਂ ਨੂੰ ਗੰਦਾ ਕਰਦੀ ਹੈ; ਭਗਤ ਨੇ ਇਸ ਵਾਦੀ ਤੋਂ ਬਚਣਾ ਹੈ, ਕਿਸੇ ਦੇ ਐਬ ਨਹੀਂ ਫਰੋਲਣੇ। ਜਿਵੇਂ ਪਾਣੀ ਸਾਰੇ ਅੰਗਾਂ ਵਾਸਤੇ ਇਕ-ਸਮਾਨ ਹੁੰਦਾ ਹੈ, ਸਭ ਸ਼ਕਲਾਂ ਦੇ ਭਾਂਡਿਆਂ ਨਾਲ ਭੀ ਮੇਲ ਕਰ ਲੈਂਦਾ ਹੈ, ਭਗਤ ਨੇ ਚੰਗੇ ਮੰਦੇ ਸਭ ਨਾਲ ਪਿਆਰ ਕਰਨਾ ਹੈ। ਪਰ ਭਗਤ ਨੇ ਸਦਾ ਠੰਢੇ ਸੁਭਾਵ ਵਾਲਾ ਰਹਿਣਾ ਹੈ, ਇਤਨਾ ਇੱਕ-ਰਸ ਕਿ ਪਰਮਾਤਮਾ ਤੇ ਇਸ ਵਿਚ ਕੋਈ ਵਿੱਥ ਨਾਹ ਰਹਿ ਜਾਏ।
ਊਚ ਭਵਨ ਕਨਕਾਮਨੀ; ਸਿਖਰਿ ਧਜਾ ਫਹਰਾਇ ॥
aooch bhavan kanakaamanee; sikhar dhajaa faharaae |
ਪਦ ਅਰਥ ਭਵਨ = ਮਹਲ। ਕਨਕਾਮਨੀ = ਕਨਕ ਕਾਮਨੀ (ਨੋਟ: 'ਕਨਕ' ਦਾ ਅਖ਼ੀਰਲਾ ਤੇ 'ਕਾਮਨੀ' ਦਾ ਪਹਿਲਾ ਅੱਖਰ 'ਕ' ਇਕੱਠੇ ਮਿਲਾ ਦਿੱਤੇ ਗਏ ਹਨ)। ਕਨਕ = ਸੋਨਾ, ਧਨ-ਦੌਲਤ। ਕਾਮਨੀ = ਸੁੰਦਰ ਇਸਤ੍ਰੀ। ਸਿਖਰਿ = (ਮਹਲ ਦੀ) ਚੋਟੀ ਉਤੇ। ਧਜਾ = ਝੰਡਾ। ਫਹਰਾਇ = ਝੂਲਦਾ ਹੋਵੇ।
ਤਾ ਤੇ ਭਲੀ ਮਧੂਕਰੀ; ਸੰਤਸੰਗਿ ਗੁਨ ਗਾਇ ॥੧੫੦॥
taa te bhalee madhookaree; santasang gun gaae |150|
ਪਦ ਅਰਥ ਮਧੂਕਰੀ = ਦਰ ਦਰ ਤੋਂ ਮੰਗਤਿਆਂ ਵਾਂਗ ਮੰਗੀ ਹੋਈ ਭਿੱਛਿਆ ॥੧੫੦॥
ਕਬੀਰ. ਪਾਟਨ ਤੇ ਊਜਰੁ ਭਲਾ; ਰਾਮ ਭਗਤ ਜਿਹ ਠਾਇ ॥
kabeer. paattan te aoojar bhalaa; raam bhagat jih tthaae |
ਪਦ ਅਰਥ ਪਾਟਨ = ਸ਼ਹਰ। ਊਜਰੁ = ਉੱਜੜਿਆ ਹੋਇਆ ਥਾਂ। ਇਹ ਠਾਇ = ਜਿਸ ਥਾਂ ਤੇ।
ਰਾਮ ਸਨੇਹੀ. ਬਾਹਰਾ; ਜਮ ਪੁਰੁ ਮੇਰੇ ਭਾਂਇ ॥੧੫੧॥
raam sanehee. baaharaa; jam pur mere bhaane |151|
ਪਦ ਅਰਥ ਸਨੇਹੀ = ਪਿਆਰ ਕਰਨ ਵਾਲਾ। ਰਾਮ ਸਨੇਹੀ ਬਾਹਰਾ = ਪਰਮਾਤਮਾ ਨਾਲ ਪਿਆਰ ਕਰਨ ਵਾਲਿਆਂ ਤੋਂ ਸੁੰਞਾ ਥਾਂ। ਜਮ ਪੁਰੁ = ਜਮ ਦਾ ਸ਼ਹਿਰ, ਨਰਕ। ਮੇਰੇ ਭਾਂਇ = ਮੇਰੇ ਭਾ ਦਾ, ਮੇਰੇ ਭਾਣੇ ॥੧੫੧॥
* ਨੋਟ: ਕਬੀਰ ਜੀ ਕਿਰਤ-ਕਾਰ ਛੱਡ ਕੇ ਮੰਗ ਖਾਣ ਨੂੰ ਇਥੇ ਚੰਗਾ ਨਹੀਂ ਕਹਿ ਰਹੇ। ਇਥੇ ਤਾਂ ਉਸ ਰਾਜ-ਭਾਗ ਦੀ ਨਿਖੇਧੀ ਕਰਦੇ ਹਨ ਜੋ ਪ੍ਰਭੂ ਦੀ ਯਾਦ ਤੋਂ ਵਿਛੋੜ ਦੇਵੇ। ਜੋ ਮਨੁੱਖ ਅਭਿਮਾਨ ਤਿਆਗਦਾ ਹੈ, ਕੋਮਲ ਹਿਰਦੇ ਵਾਲਾ ਹੋ ਜਾਂਦਾ ਹੈ, ਸਭ ਨਾਲ ਅਜੇਹਾ ਸਾਂਵਾ ਸਲੂਕ ਕਰਦਾ ਹੈ ਕਿ "ਜੈਸਾ ਹਰਿ ਹੀ ਹੋਇ" ਵੈਸਾ ਬਣ ਜਾਂਦਾ ਹੈ, ਉਸ ਨੂੰ ਸਤਸੰਗ ਹੀ ਸਭ ਤੋਂ ਪਿਆਰਾ ਥਾਂ ਲੱਗਦਾ ਹੈ।
ਕਬੀਰ. ਗੰਗ ਜਮੁਨ ਕੇ ਅੰਤਰੇ; ਸਹਜ ਸੁੰਨ ਕੇ ਘਾਟ ॥
kabeer. gang jamun ke antare; sehaj sun ke ghaatt |
ਪਦ ਅਰਥ ਗੰਗ ਜਮੁਨ ਕੇ ਅੰਤਰੇ = ਗੰਗਾ ਜਮੁਨਾ (ਅਤੇ ਸਰਸ੍ਵਤੀ) ਦੇ ਮੇਲ ਵਿਚ। ਸਹਜ = ਅਡੋਲ ਅਵਸਥਾ, ਮਨ ਦੀ ਉਹ ਹਾਲਤ ਜਦੋਂ ਇਹ ਮਾਇਆ ਵਿਚ ਡੋਲਦਾ ਨਹੀਂ, ਜਦੋਂ 'ਊਚ ਭਵਨ ਕਨਕਾਮਨੀ' ਅਤੇ 'ਸਿਖਰ ਧਜਾ' ਇਸ ਨੂੰ ਮੋਹ ਨਹੀਂ ਸਕਦੇ। ਸੁੰਨ = ਸੁੰਞ, ਉਹ ਅਵਸਥਾ ਜਿਥੇ ਮਾਇਕ ਪਦਾਰਥਾਂ ਦੇ ਫੁਰਨੇ ਨਹੀਂ ਉਠਦੇ।
ਤਹਾ ਕਬੀਰੈ. ਮਟੁ ਕੀਆ; ਖੋਜਤ ਮੁਨਿ ਜਨ ਬਾਟ ॥੧੫੨॥
tahaa kabeerai. matt keea; khojat mun jan baatt |152|
ਪਦ ਅਰਥ ਤਹਾ = ਉਸ ਅਡੋਲਤਾ ਵਿਚ। ਘਾਟ = ਪੱਤਣ, ਟਿਕਾਣਾ। ਮਟੁ = ਨਿਵਾਸ। ਕਬੀਰੈ = ਕਬੀਰ ਨੇ, ਕਬੀਰ ਦੇ ਮਨ ਨੇ। ਬਾਟ = ਵਾਟ, ਰਸਤਾ ॥੧੫੨॥
* ਨੋਟ: ਜਿਥੇ ਦੋ ਨਦੀਆਂ ਮਿਲਦੀਆਂ ਹਨ ਉਥੇ ਪਾਣੀ ਡੂੰਘਾ ਤੇ ਗੰਭੀਰ ਹੋ ਜਾਂਦਾ ਹੈ। ਪਾਣੀ ਦੀ ਤੇਜ਼ੀ ਘਟ ਜਾਂਦੀ ਹੈ, ਪਾਣੀ ਟਿਕਿਆ ਹੋਇਆ ਜਾਪਦਾ ਹੈ। ਰੋੜੇ ਵਾਂਗ ਅਭਿਮਾਨ ਆਦਿਕ ਤਜ ਕੇ ਜਦੋਂ ਮਨੁਖ 'ਜੈਸਾ ਹਰਿ ਹੀ ਹੋਇ' ਬਣਦਾ ਹੈ, ਤਾਂ ਉਹ ਅਵਸਥਾ ਬਣਦੀ ਹੈ ਜਿਸ ਬਾਰੇ ਕਬੀਰ ਜੀ ਨੇ ਆਖਿਆ ਹੈ 'ਉਲਟੀ ਗੰਗਾ ਜਮੁਨ ਮਿਲਾਵਉ', ਭਾਵ, ਮਨ ਮਾਇਆ ਵਲੋਂ ਪਰਤ ਕੇ ਅਡੋਲ ਅਵਸਥਾ ਵਿਚ ਆ ਜਾਂਦਾ ਹੈ। * ਨੋਟ: ਪਤਾ ਨਹੀਂ ਅਸਾਡੇ ਕਈ ਟੀਕਾਕਾਰ ਸੱਜਣ ਕਬੀਰ ਜੀ ਨੂੰ ਬਦੋ-ਬਦੀ ਪ੍ਰਾਣਾਯਾਮੀ ਕਿਉਂ ਬਣਾਈ ਜਾ ਰਹੇ ਹਨ। ਇਸ ਸਲੋਕ ਦਾ ਅਰਥ ਆਮ ਤੌਰ ਤੇ ਇਉਂ ਕੀਤਾ ਜਾ ਰਿਹਾ ਹੈ; "ਖੱਬੀ ਤੇ ਸੱਜੀ ਸੁਰ ਜਿਥੇ ਮਿਲਦੀ ਹੈ ਜੋ ਥਾਂ ਅਫੁਰ ਤੁਰੀਆ ਅਵਸਥਾ ਦੀ ਹੈ, ਉਥੇ ਕਬੀਰ ਨੇ ਆਪਣਾ ਮਨ ਬਣਾਇਆ ਹੈ।" ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਸਾਰੀ ਬਾਣੀ ਗੁਰੂ-ਰੂਪ ਹੈ। ਜੇ ਇਥੇ ਪ੍ਰਾਣਾਯਾਮ ਕਰਨ ਦੀ ਹਿਦਾਇਤ ਹੈ, ਤਾਂ ਹਰੇਕ ਸਿੱਖ ਵਾਸਤੇ ਖੱਬੀ ਸੱਜੀ ਸੁਰ ਵਾਲਾ ਅੱਭਿਆਸ ਜ਼ਰੂਰੀ ਹੋ ਗਿਆ। ਕਿਤੇ ਭੀ ਇਸ ਸਲੋਕ ਨਾਲ ਕੋਈ ਅਜੇਹਾ ਹੁਕਮ ਦਰਜ ਨਹੀਂ ਹੈ ਕਿ ਇਸ ਨੂੰ ਸਿਰਫ਼ ਪੜ੍ਹਨਾ ਹੀ ਹੈ ਇਸ ਉਤੇ ਅਮਲ ਨਹੀਂ ਕਰਨਾ। ਪਰ ਅਸਲ ਗੱਲ ਇਹ ਹੈ ਕਿ ਇਸ ਸ਼ਲੋਕ ਵਿਚ ਪ੍ਰਾਣਾਯਾਮ ਦਾ ਕੋਈ ਜ਼ਿਕਰ ਨਹੀਂ ਹੈ। ਸਲੋਕ ਨੰ: ੧੪੬ ਤੋਂ ਇਹ ਸਾਰੇ ਸਲੋਕ ਰਲਾ ਕੇ ਪੜ੍ਹੋ। ਜੋ ਮਨੁੱਖ 'ਜੈਸਾ ਹਰਿ ਹੀ ਹੋਇ" ਤੈਸਾ ਬਣ ਜਾਂਦਾ ਹੈ ਉਸ ਦੀ ਆਤਮਕ ਅਵਸਥਾ ਬਿਆਨ ਕੀਤੀ ਗਈ ਹੈ। ਲਫ਼ਜ਼ 'ਗੰਗ ਜਮੁਨ' ਤੋਂ ਤੁਰਤ
ਕਬੀਰ. ਜੈਸੀ ਉਪਜੀ ਪੇਡ ਤੇ; ਜਉ ਤੈਸੀ ਨਿਬਹੈ ਓੜਿ ॥
kabeer. jaisee upajee pedd te; jau taisee nibahai orr |
ਪਦ ਅਰਥ ਜੈਸੀ = ਜਿਹੋ ਜਿਹੀ ਕੋਮਲਤਾ। ਪੇਡ = ਨਵਾਂ ਉੱਗਿਆ ਬੂਟਾ। ਤੇ = ਤੋਂ। ਜਉ = ਜੇ। ਨਿਬਹੈ = ਬਣੀ ਰਹੇ। ਓੜਿ = ਅਖ਼ੀਰ ਤਕ, ਸਦਾ ਹੀ।
ਹੀਰਾ ਕਿਸ ਕਾ ਬਾਪੁਰਾ; ਪੁਜਹਿ ਨ. ਰਤਨ ਕਰੋੜਿ ॥੧੫੩॥
heeraa kis kaa baapuraa; pujeh na. ratan karorr |153|
* ਨੋਟ: ਜਦੋਂ ਕੋਈ ਨਵਾਂ ਬੂਟਾ ਉੱਗਦਾ ਹੈ, ਉਹ ਬੜਾ ਨਰਮ ਤੇ ਕੋਮਲ ਹੁੰਦਾ ਹੈ। ਕਿਤਨੀਆਂ ਹੀ ਸਖ਼ਤ ਹਨੇਰੀਆਂ ਆਉਣ, ਉਸ ਦਾ ਕੁਝ ਵਿਗਾੜ ਨਹੀਂ ਸਕਦੀਆਂ, ਕਿਉਂਕਿ ਉਹ ਲਿਫ਼ ਜਾਂਦਾ ਹੈ, ਤੇਜ਼ ਹਵਾ ਉਸ ਨੂੰ ਭੰਨ-ਤੋੜ ਨਹੀਂ ਸਕਦੀ। ਪਰ ਜਿਉਂ ਜਿਉਂ ਬੂਟਾ ਵੱਡਾ ਹੁੰਦਾ ਹੈ ਪਹਿਲੀ ਕੋਮਲਤਾ ਤੇ ਲਚਕ ਨਹੀਂ ਰਹਿੰਦੀ। ਉਮਰ ਪਾ ਕੇ ਵੱਡੇ ਆਕਾਰ ਵਾਲਾ ਤਾਂ ਇਹ ਬਣ ਜਾਂਦਾ ਹੈ, ਪਰ ਹਨੇਰੀ ਇਸ ਨੂੰ ਸਹਜੇ ਹੀ ਜੜ੍ਹੋਂ ਪੁੱਟ ਕੇ ਬਾਹਰ ਮਾਰ ਦੇਂਦੀ ਹੈ। ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਈ ਸਭ ਤੋਂ ਪਹਿਲਾਂ 'ਅਭਿਮਾਨ' ਦੂਰ ਕਰਨਾ ਜ਼ਰੂਰੀ ਹੈ, ਅਭਿਮਾਨ ਦੂਰ ਹੋਇਆਂ ਹਿਰਦੇ ਵਿਚ ਕੋਮਲਤਾ ਆਉਂਦੀ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਗ਼ਰੀਬਾਂ ਅਮੀਰਾਂ ਸਭਨਾਂ ਨੂੰ ਇਕ ਪਰਮਾਤਮਾ ਦੇ ਪੈਦਾ ਕੀਤੇ ਹੋਏ ਜਾਣ ਕੇ ਸਭ ਨਾਲ ਪਿਆਰ ਦੀ ਵਰਤੋਂ ਕਰਦਾ ਹੈ, ਤੇ ਆਪ ਭੀ ਸਦਾ ਸ਼ਾਂਤ-ਚਿੱਤ ਰਹਿੰਦਾ ਹੈ। ਜੇ ਮਨੁੱਖ "ਸਹਜ ਸੁੰਨ ਕੇ ਘਾਟ'' ਉਤੇ ਟਿਕਿਆ ਰਹੇ, ਤਾਂ ਇਹ ਕੋਮਲਤਾ ਭੀ ਬਣੀ ਰਹਿੰਦੀ ਹੈ। ਅਜੇਹੇ ਮਨੁੱਖ ਦੇ ਉੱਚੇ ਜੀਵਨ ਦੀ ਕੀਮਤਿ ਨਹੀਂ ਪੈ ਸਕਦੀ।
ਕਬੀਰਾ. ਏਕੁ ਅਚੰਭਉ ਦੇਖਿਓ; ਹੀਰਾ ਹਾਟ ਬਿਕਾਇ ॥
kabeeraa. ek achanbhau dekhio; heeraa haatt bikaae |
ਪਦ ਅਰਥ ਅਚੰਭਉ = ਅਰਚਜ (ਮੂਰਖਤਾ ਦਾ) ਤਮਾਸ਼ਾ। ਹਾਟ = ਹੱਟੀ ਹੱਟੀ ਤੇ। ਬਿਕਾਇ = ਵਿਕ ਰਿਹਾ ਹੈ।
ਬਨਜਨਹਾਰੇ ਬਾਹਰਾ; ਕਉਡੀ ਬਦਲੈ ਜਾਇ ॥੧੫੪॥
banajanahaare baaharaa; kauddee badalai jaae |154|
ਪਦ ਅਰਥ ਬਨਜਨਰਾਹੇ ਬਾਹਰਾ = ਖ਼ਰੀਦਣ ਵਾਲਾ ਨਾਹ ਹੋਣ ਕਰਕੇ, ਕਿਸੇ ਨੂੰ ਵਣਜ ਕਰਨ ਦੀ ਜਾਚ ਨਾਹ ਹੋਣ ਕਰਕੇ ॥੧੫੪॥
* ਨੋਟ: ਮਨੁੱਖਾ ਜਨਮ ਦੁਰਲੱਭ ਹੈ, ਭਾਗਾਂ ਨਾਲ ਮਿਲਦਾ ਹੈ; ਇਹ ਮਾਨੋ, ਇਕ ਐਸਾ ਕੀਮਤੀ ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜੀਵ ਇਹ ਮਨੁੱਖਾ ਜਨਮ ਪਾ ਕੇ ਇਥੇ ਵਣਜ ਕਰਨ ਆਇਆ ਹੈ, ਪਰਮਾਤਮਾ ਦੇ ਨਾਮ ਦਾ ਸੌਦਾ ਕਰਨ ਆਇਆ ਹੈ। ਪਰ 'ਊਚ ਭਵਨ ਕਨਕਾਮਨੀ' 'ਸਿਖਰਿ ਧਜਾ' ਆਦਿਕ ਮਾਇਕ ਪਦਾਰਥਾਂ ਵਿਚ ਰੁੱਝ ਕੇ ਅਸਲੀ ਵਣਜ ਕਰਨਾ ਇਸ ਨੂੰ ਭੁੱਲ ਹੀ ਗਿਆ ਹੈ। ਇਹ ਦੁਨੀਆ ਦੇ ਪਦਾਰਥ ਇਥੇ ਹੀ ਰਹਿ ਜਾਂਦੇ ਹਨ, ਇਥੋਂ ਖ਼ਾਲੀ-ਹੱਥ ਤੁਰਨਾ ਪੈਂਦਾ ਹੈ; ਸੋ, ਸਾਰੀ ਉਮਰ ਅਜਾਈਂ ਹੀ ਚਲੀ ਜਾਂਦੀ ਹੈ, ਇਹ ਹੀਰਾ-ਜਨਮ, ਮਾਨੋ, ਕਉਡੀਆਂ ਦੇ ਭਾਅ ਵਿਕ ਜਾਂਦਾ ਹੈ।
ਕਬੀਰਾ. ਜਹਾ ਗਿਆਨੁ. ਤਹ ਧਰਮੁ ਹੈ; ਜਹਾ ਝੂਠੁ. ਤਹ ਪਾਪੁ ॥
kabeeraa. jahaa giaan. teh dharam hai; jahaa jhootth. teh paap |
ਪਦ ਅਰਥ ਜਹਾ = ਜਿਥੇ, ਜਿਸ ਮਨੁੱਖ ਦੇ ਅੰਦਰ। ਗਿਆਨੁ = ਸੂਝ, ਇਹ ਸਮਝ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਤਹ = ਉਸ ਮਨੁੱਖ ਦੇ ਅੰਦਰ। ਧਰਮੁ = ਜਨਮ-ਮਨੋਰਥ ਦੇ ਪੂਰਾ ਕਰਨ ਦਾ ਫ਼ਰਜ਼।
ਜਹਾ ਲੋਭੁ. ਤਹ ਕਾਲੁ ਹੈ; ਜਹਾ ਖਿਮਾ. ਤਹ ਆਪਿ ॥੧੫੫॥
jahaa lobh. teh kaal hai; jahaa khimaa. teh aap |155|
ਪਦ ਅਰਥ ਕਾਲੁ = (ਆਤਮਕ) ਮੌਤ। ਖਿਮਾ = ਧੀਰਜ, ਸ਼ਾਂਤੀ। ਆਪਿ = ਪਰਮਾਤਮਾ ਆਪ ॥੧੫੫॥
ਕਬੀਰ. ਮਾਇਆ ਤਜੀ. ਤ ਕਿਆ ਭਇਆ; ਜਉ ਮਾਨੁ ਤਜਿਆ. ਨਹੀ ਜਾਇ ॥
kabeer. maaeaa tajee. ta kiaa bheaa; jau maan tajiaa. nahee jaae |
ਮਾਨ. ਮੁਨੀ ਮੁਨਿਵਰ ਗਲੇ; ਮਾਨੁ. ਸਭੈ ਕਉ ਖਾਇ ॥੧੫੬॥
maan. munee munivar gale; maan. sabhai kau khaae |156|
ਪਦ ਅਰਥ ਮੁਨਿਵਰ = ਚੁਣਵੇਂ ਮੁਨੀ, ਵੱਡੇ ਵੱਡੇ ਰਿਸ਼ੀ। ਮਾਨ ਗਲੇ = ਅਹੰਕਾਰ ਨਾਲ ਗਲ ਗਏ। ਸਭੈ ਕਉ = ਹਰੇਕ ਨੂੰ ॥੧੫੬॥
* ਨੋਟ: 'ਊਚ ਭਵਨ ਕਨਕਾਮਨੀ', 'ਸਿਖਰਿ ਧਜਾ' ਆਦਿਕ ਪਦਾਰਥਾਂ ਵਿਚ ਮਸਤ ਰਹਿਣ ਕਰਕੇ ਹੀਰਾ-ਜਨਮ 'ਕਉਡੀ ਬਦਲੈ' ਜਾਂਦਾ ਹੈ, ਕਿਉਂਕਿ ਦੁਨੀਆ ਦੀਆਂ ਮੌਜਾਂ ਦੇ 'ਲੋਭ' ਦੇ ਕਾਰਨ ਮਨੁੱਖ ਆਤਮਕ ਮੌਤ ਸਹੇੜਦਾ ਹੈ। ਪਰ ਇਸ ਦਾ ਇਹ ਭਾਵ ਨਹੀਂ ਕਿ ਕਬੀਰ ਜੀ ਦੁਨੀਆ ਦੇ 'ਤਿਆਗ' ਵਾਲਾ ਰਸਤਾ ਪਸੰਦ ਕਰਦੇ ਹਨ। ਇਹ ਤਾਂ ਸਗੋਂ ਮਾਣ-ਅਹੰਕਾਰ ਪੈਦਾ ਕਰਦਾ ਹੈ। ਵੱਡੇ ਵੱਡੇ ਰਿਸ਼ੀ ਮੁਨੀ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਜਾ ਬੈਠੇ, ਪਰ ਇਸ ਤਿਆਗ ਦਾ ਅਹੰਕਾਰ ਹੀ ਉਹਨਾਂ ਨੂੰ ਖਾ ਗਿਆ।
ਕਬੀਰ. ਸਾਚਾ ਸਤਿਗੁਰੁ. ਮੈ ਮਿਲਿਆ; ਸਬਦੁ ਜੁ ਬਾਹਿਆ ਏਕੁ ॥
kabeer. saachaa satigur. mai miliaa; sabad ju baahiaa ek |
ਪਦ ਅਰਥ ਮੈ = ਮੈਨੂੰ। ਜੁ = ਜਦੋਂ। ਏਕੁ ਸਬਦੁ ਬਾਹਿਆ = ਇਕ ਸ਼ਬਦ-ਰੂਪ ਤੀਰ ਚਲਾਇਆ, ਸ਼ਬਦ ਸੁਣਾਇਆ ਜੋ ਮੇਰੇ ਹਿਰਦੇ ਵਿਚ ਤੀਰ ਵਾਂਗ ਵਿੱਝ ਗਿਆ।
ਲਾਗਤ ਹੀ. ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ॥੧੫੭॥
laagat hee. bhue mil geaa; pariaa kaleje chhek |157|
ਪਦ ਅਰਥ ਭੁਇ = ਮਿੱਟੀ ਵਿਚ। ਭੁਇ ਮਿਲਿ ਗਇਆ = ਮਿੱਟੀ ਵਿਚ ਮਿਲ ਗਿਆ, ਮੈਂ ਨਿਰ-ਅਹੰਕਾਰ ਹੋ ਗਿਆ। ਪਰਿਆ ਕਲੇਜੇ ਛੇਕੁ = ਮੇਰੇ ਕਲੇਜੇ ਵਿਚ ਛੇਕ ਹੋ ਗਿਆ, ਮੇਰਾ ਹਿਰਦਾ ਵਿੱਝ ਗਿਆ, ਮੇਰਾ ਹਿਰਦਾ ਗੁਰੂ-ਚਰਨਾਂ ਨਾਲ ਪ੍ਰੋਤਾ ਗਿਆ ॥੧੫੭॥
ਕਬੀਰ. ਸਾਚਾ ਸਤਿਗੁਰੁ, ਕਿਆ ਕਰੈ; ਜਉ ਸਿਖਾ ਮਹਿ ਚੂਕ ॥
kabeer. saachaa satigur, kiaa karai; jau sikhaa meh chook |
ਪਦ ਅਰਥ ਚੂਕ = ਉਕਾਈ।
ਅੰਧੇ ਏਕ. ਨ ਲਾਗਈ; ਜਿਉ ਬਾਂਸੁ ਬਜਾਈਐ ਫੂਕ ॥੧੫੮॥
andhe ek. na laagee; jiau baans bajaaeeai fook |158|
ਪਦ ਅਰਥ ਏਕ ਨ ਲਾਗਈ = ਇੱਕ ਭੀ ਸਿੱਖਿਆ ਦੀ ਗੱਲ ਅਸਰ ਨਹੀਂ ਕਰਦੀ। ਅੰਧੇ = ਅੰਨ੍ਹੇ ਨੂੰ, ਉਸ ਮਨੁੱਖ ਨੂੰ ਜੋ ਅਹੰਕਾਰ ਵਿਚ ਅੰਨ੍ਹਾ ਹੋਇਆ ਪਿਆ ਹੈ। ਬਜਾਈਐ ਫੂਕ = ਫੂਕ ਨਾਲ ਵਜਾਈਦਾ ਹੈ, ਫੂਕ ਮਾਰਿਆਂ ਵੱਜ ਪੈਂਦਾ ਹੈ ॥੧੫੮॥
* ਨੋਟ: ਹੀਰੇ ਜਨਮ ਨੂੰ 'ਕਉਡੀ ਬਦਲੈ' ਜਾਣ ਤੋਂ ਬਚਾਣ ਦਾ, ਬੱਸ, ਇੱਕੋ ਹੀ ਰਸਤਾ ਹੈ, ਉਹ ਹੈ ਸਤਿਗੁਰੂ ਦੀ ਸਰਨ। ਪਰ ਗੁਰੂ-ਦਰ ਤੇ ਭੀ ਰਸਮੀ ਤੌਰ ਤੇ ਨਹੀਂ ਆਉਣਾ। ਆਪਣੀ ਚਤੁਰਾਈ ਛੱਡ ਕੇ ਗੁਰੂ ਦੇ ਦੱਸੇ ਰਾਹ ਉਤੇ ਤੁਰਨਾ ਹੈ।
ਕਬੀਰ. ਹੈ ਗੈ ਬਾਹਨ ਸਘਨ ਘਨ; ਛਤ੍ਰਪਤੀ ਕੀ ਨਾਰਿ ॥
kabeer. hai gai baahan saghan ghan; chhatrapatee kee naar |
ਪਦ ਅਰਥ ਹੈ = ਹਯ, ਘੋੜੇ। ਗੈ = ਗਯ, ਗਜ, ਹਾਥੀ। ਬਾਹਨ = ਸਵਾਰੀ। ਸਘਨ ਘਨ = ਬਹੁਤ ਸਾਰੇ। ਛਤ੍ਰ ਪਤੀ = ਛਤਰ ਦਾ ਮਾਲਕ ਰਾਜਾ।