ਕਬੀਰੁ. ਕਸਤੂਰੀ ਭਇਆ; ਭਵਰ ਭਏ ਸਭ ਦਾਸ ॥
kabeer. kasatooree bheaa; bhavar bhe sabh daas | Ang 1371
Sant Singh KhalsaKabeer, the Lord is like musk; all His slaves are like bumble bees.
Manmohan SinghKabir, God has become like musk and all his slaves have become bumble-bees.
Manmohan Singh (Punjabi)ਕਬੀਰ, ਵਾਹਿਗੁਰੂ ਨਾਫੇ ਦੀ ਨਿਆਈ ਹੋ ਗਿਆ ਹੈ ਤੇ ਉਸ ਦੇ ਸਾਰੇ ਗੋਲੇ ਭਉਰੇ ਥੀ ਗਏ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਰਬ ਤੇ (ਕਬੀਰ) ਬਡਾ ਜੋ ਪਰਮੇਸ੍ਵਰ ਹੈ, ਸੋ ਕਸਤੂਰੀ ਕੇ ਸਮਾਨ ਸੁਗੰਧੀ ਵਾਲਾ ਭਯਾ ਹੈ, ਤਾਂ ਤੇ ਤਿਸ ਸੁਗੰਧੀ ਕੇ ਲੇਨੇ ਕੋ ਤਿਸ ਕੇ ਸੰਪੂਰਨ ਦਾਸ ਭੌਰੇ ਵਤ ਭਏ ਹੈਂ॥
Prof. Sahib Singh(ਭਗਤੀ ਕਰਨ ਵਾਲਿਆਂ ਨੂੰ) ਪਰਮਾਤਮਾ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਕਸਤੂਰੀ ਹੈ, ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ (ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ-ਮੰਦੀ ਬੂ ਵਾਲੇ ਥਾਂ ਵਲ ਨਹੀਂ ਜਾਂਦੇ, ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦੇ ਹਨ ਤੇ ਮਾਇਕ ਪਦਾਰਥਾਂ ਵਲ ਨਹੀਂ ਪਰਤਦੇ)।
ਪਦ ਅਰਥ ਕਬੀਰੁ = ਸਭ ਤੋਂ ਵੱਡਾ, ਪਰਮਾਤਮਾ, ਪਰਮ ਆਤਮਾ। ਭਇਆ = ਹੋ ਜਾਂਦਾ ਹੈ, ਜਾਪਦਾ ਹੈ। ਦਾਸ = (ਪਰਮਾਤਮਾ ਦੀ ਭਗਤੀ ਕਰਨ ਵਾਲੇ) ਸੇਵਕ।
SikhNet (Spanish)Kabir, el Señor es como el Musgo, Sus Esclavos son los abejorros,
ਜਿਉ ਜਿਉ ਭਗਤਿ ਕਬੀਰ ਕੀ; ਤਿਉ ਤਿਉ ਰਾਮ ਨਿਵਾਸ ॥੧੪੧॥
jiau jiau bhagat kabeer kee; tiau tiau raam nivaas |141| Ang 1372
Sant Singh KhalsaThe more Kabeer worships Him, the more the Lord abides within his mind. ||141||
Manmohan SinghThe more Kabir contemplates his Lord, the more, the Lord abides within his mind.
Manmohan Singh (Punjabi)ਜਿਨ੍ਹਾਂ ਜਿਆਦਾ ਕਬੀਰ ਸੁਆਮੀ ਦਾ ਸਿਮਰਨ ਕਰਦਾ ਹੈ, ਉਨ੍ਹਾ ਹੀ ਜਿਆਦਾ, ਸਾਈਂ ਉਸ ਦੇ ਚਿੱਤ ਅੰਦਰ ਵਸਦਾ ਹੈ।
Fareedkot Teekaਸੋ ਦਾਸ ਜਿਉਂ ਜਿਉਂ ਤਿਸ (ਕਬੀਰ) ਬਡੇ ਹਰੀ ਕੀ ਭਗਤੀ ਕਰਤੇ ਹੈਂ, ਤਿਉਂ ਤਿਉਂ ਤਿਨੋਂ ਕਾ ਤਿਸ ਰਾਮ ਸਰਬ ਬਿਆਪੀ ਮੇਂ ਨਿਵਾਸ ਹੋਤਾ ਹੈ॥੧੪੧॥
Prof. Sahib Singhਜਿਉਂ ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ ਤਿਉਂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ (ਅਜੇਹੇ ਮਨੁੱਖਾਂ ਦੀ ਅਕਲ ਨੂੰ ਕੌਣ ਫਿਟਕਾਰ ਪਾ ਸਕਦਾ ਹੈ?) ॥੧੪੧॥
ਪਦ ਅਰਥ ਕਬੀਰ ਕੀ ਭਗਤਿ = ਪਰਮਾਤਮਾ ਦੀ ਭਗਤੀ ॥੧੪੧॥
SikhNet (Spanish)y mientras Kabir más Lo Alaba, más el Señor habita en Su mente.(141)