ੴ

ਸਿੱਖਬਾਣੀ · SikhBani

ਮਾਤਾ ਮਤਿ ਪਿਤਾ ਸੰਤੋਖੁ ॥

maataa mat pitaa santokh
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 151, 152 · 9 lines
Translations

ਗਉੜੀ ਮਹਲਾ ੧ ॥

gaurree mahalaa 1 | Ang 151

Sant Singh KhalsaGauree, First Mehl:
Manmohan SinghGauri, 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਮਾਤਾ ਮਤਿ; ਪਿਤਾ ਸੰਤੋਖੁ ॥

maataa mat; pitaa santokh | Ang 151

Sant Singh KhalsaLet wisdom be your mother, and contentment your father.
Manmohan SinghI consider wisdom as my mother, contentment as my father,
Manmohan Singh (Punjabi)ਮੈਂ ਸਿਆਣਪ ਨੂੰ ਆਪਣੀ ਅਮੜੀ, ਸਤੁੰਸ਼ਟਤਾ ਨੂੰ ਆਪਣਾ ਬਾਬਲ,
Fareedkot Teekaਸੁਭ (ਮਤਿ) ਸਿਖਿਆ ਹੀ ਹਮਾਰੀ ਮਾਤਾ ਹੈ ਔਰ ਸੰਤੋਖੁ ਪਿਤਾ ਹੈ॥
Prof. Sahib Singhਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ),

ਪਦ ਅਰਥ ਮਤਿ = ਉੱਚੀ ਮਤਿ।

SikhNet (Spanish)Deja que la Sabiduría sea tu madre, el Contentamiento tu padre,

ਸਤੁ ਭਾਈ ਕਰਿ; ਏਹੁ ਵਿਸੇਖੁ ॥੧॥

sat bhaaee kar; ehu visekh |1| Ang 151

Sant Singh KhalsaLet Truth be your brother - these are your best relatives. ||1||
Manmohan Singhand truthfulness as my brother. These are my good relations.
Manmohan Singh (Punjabi)ਅਤੇ ਸਚਾਈ ਨੂੰ ਆਪਣਾ ਭਰਾ ਬਣਾ ਲਿਆ ਹੈ। ਇਹ ਹਨ ਮੇਰੇ ਚੰਗੇ ਸਨਬੰਧੀ।
Fareedkot Teekaਜੋ ਸਤ ਬੋਲਣਾ ਹੈ ਏਹੁ ਵਿਸੇਸ ਕਰ ਕੇ ਭਾਈ ਹੈ॥੧॥
Prof. Sahib Singhਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ॥੧॥

ਪਦ ਅਰਥ ਸਤੁ = ਦਾਨ, ਖ਼ਲਕਤ ਦੀ ਸੇਵਾ। ਵਿਸੇਖੁ = ਉਚੇਚਾ। ਏਹੁ ਸਤੁ ਵਿਸੇਖੁ ਭਾਈ = ਇਸ ਦਾਨ (ਖਲਕ = ਸੇਵਾ) ਨੂੰ ਉਚੇਚਾ ਭਰਾ। ਕਰਿ = ਕਰੇ, ਬਣਾਏ ॥੧॥

SikhNet (Spanish)y la Veracidad tu único hermano.(1)

ਕਹਣਾ ਹੈ; ਕਿਛੁ ਕਹਣੁ ਨ ਜਾਇ ॥

kahanaa hai; kichh kehan na jaae | Ang 151

Sant Singh KhalsaHe has been described, but He cannot be described at all.
Manmohan SinghPeople describe Him, but he cannot be described, in the least.
Manmohan Singh (Punjabi)ਲੋਕ ਉਸ ਦਾ ਬਿਆਨ ਕਰਦੇ ਹਨ, ਪ੍ਰੰਤੂ ਉਹ ਕੁਝ ਭੀ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਹੇ ਪਰਮੇਸ੍ਵਰ! ਤੇਰੀ ਕੁਦਰਤ ਦਾ ਜੋ ਕੁਛੁ ਕਹਣਾ ਹੈ, ਸੋ ਕੁਛੁ ਕਹਾ ਨਹੀਂ ਜਾਤਾ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ,

ਪਦ ਅਰਥ ਕਹਣਾ ਹੈ = (ਰਤਾ-ਮਾਤ੍ਰ) ਬਿਆਨ ਹੈ।

SikhNet (Spanish)Tratando de exponer el concepto de Dios, uno acaba por quedarse mudo,

ਤਉ ਕੁਦਰਤਿ; ਕੀਮਤਿ ਨਹੀ ਪਾਇ ॥੧॥ ਰਹਾਉ ॥

tau kudarat; keemat nahee paae |1| rahaau | Ang 151

Sant Singh KhalsaYour All-pervading creative nature cannot be estimated. ||1||Pause||
Manmohan SinghThine omnipotence, O Master cannot be appraised. Pause.
Manmohan Singh (Punjabi)ਤੇਰੀ ਅਪਾਰ ਸ਼ਕਤੀ ਦਾ, ਹੇ ਮਾਲਕ! ਮੁੱਲ ਪਾਇਆ ਨਹੀਂ ਜਾ ਸਕਦਾ। ਠਹਿਰਾਉ।
Fareedkot Teekaਅਰੁ ਤੂੰ ਜੋ ਕੁਦਰਤੀ ਹੈਂ ਤੇਰੀ ਭੀ ਕੀਮਤਿ ਪਾਈ ਨਹੀਂ ਜਾਤੀ॥੧॥ ਰਹਾਉ ॥
Prof. Sahib Singh(ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ-ਇਹ ਦੱਸਿਆ ਨਹੀਂ ਜਾ ਸਕਦਾ) ॥੧॥ ਰਹਾਉ ॥

ਪਦ ਅਰਥ ਤਉ = ਤੇਰੀ ॥੧॥ ਰਹਾਉ ॥

SikhNet (Spanish)porque no se puede expresar la Conciencia de Dios en palabras, ni es posible acabar de decir lo Grande que Es.(1-Pausa)

ਸਰਮ ਸੁਰਤਿ ਦੁਇ; ਸਸੁਰ ਭਏ ॥

saram surat due; sasur bhe | Ang 152

Sant Singh KhalsaModesty, humility and intuitive understanding are my mother-in-law and father-in-law;
Manmohan SinghModesty and understanding have become two parents-in-law.
Manmohan Singh (Punjabi)ਲੱਜਿਆ ਤੇ ਗਿਆਤ ਦੋਨੋ ਮੇਰੇ ਸੱਸ ਤੇ ਸਹੁਰਾ ਹੋ ਗਏ ਹਨ।
Fareedkot Teekaਵੈਰਾਗੁ ਅਰੁ ਗ੍ਯਾਨੁ ਵਾ (ਸਰਮ) ਲਜਯਾ (ਸੁਰਤਿ) ਵੀਚਾਰੁ ਦੋਨੋ ਸਾਸ ਸਸੁਰ ਹੂਏ ਹੈਂ॥
Prof. Sahib Singhਉੱਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ;

ਪਦ ਅਰਥ ਸਰਮ = ਮਿਹਨਤ, ਉੱਦਮ। ਦੁਇ = ਦੋਵੇਂ (ਉੱਦਮ ਅਤੇ ਉੱਚੀ ਸੁਰਤਿ)। ਸਸੁਰ = ਸਹੁਰਾ ਅਤੇ ਸੱਸ।

SikhNet (Spanish)Deja que la Intuición y la Humildad sean tus verdaderos suegros,

ਕਰਣੀ ਕਾਮਣਿ; ਕਰਿ ਮਨ ਲਏ ॥੨॥

karanee kaaman; kar man le |2| Ang 152

Sant Singh KhalsaI have made good deeds my spouse. ||2||
Manmohan SinghGood deeds I have made and accepted as my wife.
Manmohan Singh (Punjabi)ਚੰਗੇ ਅਮਲਾ ਨੂੰ ਮੈਂ ਆਪਣੀ ਪਤਨੀ ਬਣਾਇਆ ਤੇ ਮੰਨ ਲਿਆ ਹੈ।
Fareedkot Teekaਕਰਣੀ ਜੋ ਜਪ ਤਪਾਦਿ ਸਾਧਨ ਹੈ, ਸੋ ਇਸਤ੍ਰੀ ਹੈ, ਐਸੇ ਗੁਣ ਹਮਾਰੇ ਮਨ ਨੇ ਗ੍ਰਹਣ ਕਰ ਲੀਏ ਹੈਂ॥੨॥
Prof. Sahib Singhਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ॥੨॥

ਪਦ ਅਰਥ ਕਰਣੀ = ਸੁਚੱਜੀ ਜ਼ਿੰਦਗੀ। ਕਾਮਣਿ = ਇਸਤ੍ਰੀ। ਮਨ = ਹੇ ਮਨ! ਕਰਿ ਲਏ = (ਜੀਵ) ਬਣਾ ਲਏ ॥੨॥

SikhNet (Spanish)y las buenas acciones tu esposa, oh mi mente. (2)

ਸਾਹਾ ਸੰਜੋਗੁ; ਵੀਆਹੁ ਵਿਜੋਗੁ ॥

saahaa sanjog; veeaahu vijog | Ang 152

Sant Singh KhalsaUnion with the Holy is my wedding date, and separation from the world is my marriage.
Manmohan SinghUnion with saints is my time of wedding, and separation from the world my marriage.
Manmohan Singh (Punjabi)ਸੰਤਾਂ ਦਾ ਮਿਲਾਪ ਮੇਰਾ ਸ਼ਾਦੀ ਦਾ ਵੇਲ ਹੈ ਅਤੇ ਦੁਨੀਆਂ ਨਾਲੋਂ ਟੁਟ ਜਾਣਾ ਮੇਰਾ ਅਨੰਦ ਕਾਰਜ।
Fareedkot Teekaਜੋ ਸੰਤੋਂ ਕਾ ਸੰਜੋਗੁ ਹੂਆ ਹੈ ਏਹੀ ਸਾਹਾ ਸੋਧਿਆ ਗਿਆ ਹੈ, ਔਰੁ ਮਨਮੁਖੋਂ ਕੇ ਸਾਥ ਜੋ ਵਿਜੋਗ ਹੂਆ ਹੈ ਏਹੀ ਹਮਾਰਾ ਵਿਆਹੁ ਹੂਆ ਹੈ॥
Prof. Sahib Singhਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ),

ਪਦ ਅਰਥ ਸਾਹਾ = ਵਿਆਹ ਵਾਸਤੇ ਸੋਧਿਆ ਹੋਇਆ ਮੁਹੂਰਤ। ਸੰਜੋਗੁ = ਮਿਲਾਪ, ਸਤ-ਸੰਗ। ਵਿਜੋਗੁ = ਦੁਨੀਆ ਵਲੋਂ ਵਿਛੋੜਾ, ਨਿਰਮੋਹਤਾ।

SikhNet (Spanish)Deja que el momento de tu Unión con Dios sea la fecha más importante para ti. Cuando te cases en el desapego, verás que la Verdad será el fruto de esa Unión.

ਸਚੁ ਸੰਤਤਿ; ਕਹੁ ਨਾਨਕ ਜੋਗੁ ॥੩॥੩॥

sach santat; kahu naanak jog |3|3| Ang 152

Sant Singh KhalsaSays Nanak, Truth is the child born of this Union. ||3||3||
Manmohan SinghSays Nanak, from such a union has sprung truth as my off-spring.
Manmohan Singh (Punjabi)ਗੁਰੂ ਜੀ ਆਖਦੇ ਹਨ ਐਸੇ ਮਿਲਾਪ ਤੋਂ ਸੱਚ ਦੀ ਸੰਤਾਨ ਮੇਰੇ ਪੈਦਾ ਹੋਈ ਹੈ।
Fareedkot Teekaਜੋ ਸਚ ਸ੍ਵਰੂਪਾ ਗਿਆਨੁ ਹੈ ਏਹੀ ਬੇਟਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਸੰਬੰਧੀ ਲਾਇਕ ਹੈਂ॥੩॥☬ਏਕ ਪੰਡਿਤ ਗੁਰੂ ਜੀ ਪਾਸ ਆ ਕਰ ਗਿਆਨ ਕੀਆਂ ਬਾਤਾਂ ਬਹੁਤ ਕੀਆ ਕਰਤਾ ਥਾ। ਅਰੁ ਆਪ ਕੋ ਗਯਾਨੀ ਮਾਨਤਾ ਥਾ, ਔਰੁ ਕਹਾਵਤਾ ਥਾ। ਜਬ ਤਿਸ ਕਾ ਪਿਤਾ ਮ੍ਰਿਤੂ ਹੋਇਆ ਤਬ ਮੋਹ ਸੇ ਅਤੀ ਬਿਆਕੁਲ ਹੋ ਕਰ ਗੁਰੂ ਜੀ ਪਾਸ ਆਇਆ। ਤਿਸ ਪ੍ਰਤੀ ਸਬਦੁ ਸੁਨਾ ਕਰ ਮੋਹ ਨਿਵਰਤ ਕਰਤੇ ਭਏ:
Prof. Sahib Singhਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ। ਨਾਨਕ ਆਖਦਾ ਹੈ- ਇਹ ਹੈ (ਸੱਚਾ) ਪ੍ਰਭੂ-ਮਿਲਾਪ ॥੩॥੩॥

ਪਦ ਅਰਥ ਸੰਤਤਿ = ਸੰਤਾਨ। ਜੋਗੁ = ਮਿਲਾਪ, ਪ੍ਰਭੂ-ਮਿਲਾਪ ॥੩॥

* ਨੋਟ: ਇਸ ਸ਼ਬਦ ਵਿਚ ਜੀਵ-ਇਸਤ੍ਰੀ ਤੇ ਪ੍ਰਭੂ-ਪਤੀ ਦੇ ਜੋਗ (ਮਿਲਾਪ) ਦਾ ਜ਼ਿਕਰ ਹੈ।

SikhNet (Spanish)Oh, dice Nanak, de eso trata la Verdadera Yoga. (3-3)
Answers quote the Granth verbatim with Ang citations. AI commentary is not Gurbani and not a religious ruling.