ੴ

ਸਿੱਖਬਾਣੀ · SikhBani

Ang 174

Sri Guru Granth Sahib · Raag Gauree · 2 shabads, 26 lines
Translations
Shabad Guru Ramdas Ji Raag Gauree continued from Ang 173

ਸੰਤ ਜਨਾ ਮਿਲਿ ਪਾਇਆ. ਮੇਰੇ ਗੋਵਿਦਾ; ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥

sant janaa mil paaeaa. mere govidaa; meraa har prabh sajan sainee jeeo |

Sant Singh KhalsaMeeting the Saints, O my Lord of the Universe, I have found my Lord God, my Companion, my Best Friend.
Manmohan SinghOn meeting the saintly persons O my God I have found my Lord Master, the Friends and Comrade.
Manmohan Singh (Punjabi)ਸਾਧ ਰੂਪ ਪੁਰਸ਼ਾਂ ਨੂੰ ਮਿਲ ਕੇ, ਹੇ ਮੇਰੇ ਵਾਹਿਗੁਰੂ ਮੈਂ ਮਿਤ੍ਰ ਤੇ ਸਾਥੀ, ਆਪਣੇ ਸੁਆਮੀ ਮਾਲਕ ਨੂੰ ਪਾ ਲਿਆ ਹੈ।
Fareedkot Teekaਜਿਸ ਕੇ ਵਾਸਤੇ ਯੇਹਿ ਦਸਾ ਭਈ ਥੀ, ਸੋ ਹੇ ਮੇਰੇ ਭਾਈ ਜਨੋਂ! ਹਰੀ ਪ੍ਰਭੂ ਸਜਣ ਤਥਾ ਸਾਥੀ ਸੰਤ ਜਨੋਂ ਕੋ ਮਿਲ ਕਰ ਪ੍ਰਾਪਤ ਹੋ ਗ੍ਯਾ ਹੈ॥
Prof. Sahib Singhਹੇ ਮੇਰੇ ਗੋਵਿੰਦ! ਮੇਰਾ ਹਰਿ-ਪ੍ਰਭੂ ਮੇਰਾ (ਅਸਲੀ) ਸੱਜਣ ਮਿੱਤਰ (ਜਿਨ੍ਹਾਂ ਨੇ ਭੀ ਲੱਭਾ ਹੈ) ਸੰਤ ਜਨਾਂ ਨੂੰ ਮਿਲ ਕੇ (ਹੀ) ਲੱਭਾ ਹੈ।

ਪਦ ਅਰਥ ਮਿਲਿ = ਮਿਲ ਕੇ। ਸੈਣੀ = ਸੈਣ, ਮਿੱਤਰ।

SikhNet (Spanish)Encontrando a los Santos, oh mi Gobind, puedo ver a mi Maestro, a mi Bienamado, a mi Rey.

ਹਰਿ ਆਇ ਮਿਲਿਆ ਜਗਜੀਵਨੁ. ਮੇਰੇ ਗੋਵਿੰਦਾ; ਮੈ ਸੁਖਿ ਵਿਹਾਣੀ. ਰੈਣੀ ਜੀਉ ॥੨॥

har aae miliaa jagajeevan. mere govindaa; mai sukh vihaanee. rainee jeeo |2|

Sant Singh KhalsaThe Lord, the Life of the World, has come to meet me, O my Lord of the Universe. The night of my life now passes in peace. ||2||
Manmohan SinghGod the Life of the world has come and met me O my master and my night now passes in peace.
Manmohan Singh (Punjabi)ਜਗਤ ਦੀ ਜਿੰਦ ਜਾਨ ਹਰੀ ਆ ਕੇ ਮੈਨੂੰ ਮਿਲ ਪਿਆ ਹੈ, ਹੇ ਮੇਰੇ ਮਾਲਕ! ਅਤੇ ਮੇਰੀ ਰਾਤ੍ਰੀ ਹੁਣ ਆਰਾਮ ਅੰਦਰ ਬੀਤ ਰਹੀ ਹੈ।
Fareedkot Teekaਹੇ ਮੇਰੇ ਭਾਈ! ਜਬ ਹਰੀ ਜਗ ਜੀਵਨ ਆਇ ਮਿਲਿਆ ਤਬ ਸੁਖ ਪੂਰਬਕ ਹਮਾਰੀ ਅਵਸਥਾ ਰੂਪ ਰਾਤ੍ਰ (ਵਿਹਾਣੀ) ਬਤੀਤ ਹੋ ਗਈ; ਵਾ ਅਵਿਦਿਆ ਰੂਪੀ ਰਾਤ੍ਰ ਚਲੀ ਗਈ ਅਰੁ ਮੇਰੇ ਕੋ ਸੁਖ ਹੂਆ ਹੈ॥੨॥
Prof. Sahib Singhਹੇ ਮੇਰੇ ਗੋਵਿੰਦ! (ਸੰਤ ਜਨਾਂ ਦੀ ਮਿਹਰ ਨਾਲ ਹੀ) ਮੈਨੂੰ (ਭੀ) ਉਹ ਹਰੀ ਆ ਮਿਲਿਆ ਹੈ ਜੋ ਸਾਰੇ ਜਗਤ ਦੇ ਜੀਵਨ ਦਾ ਆਸਰਾ ਹੈ, ਹੁਣ ਮੇਰੀ (ਜ਼ਿੰਦਗੀ-ਰੂਪ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥

ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਨ ਦਾ ਆਸਰਾ। ਸੁਖਿ = ਸੁਖ ਵਿਚ। ਰੈਣੀ = (ਜ਼ਿੰਦਗੀ ਦੀ) ਰਾਤ ॥੨॥

SikhNet (Spanish)Y cuando me uno a Él, la Vida de toda vida, oh mi Gobind, mis noches las paso en Santa Paz. (2)

ਮੈ ਮੇਲਹੁ ਸੰਤ. ਮੇਰਾ ਹਰਿ ਪ੍ਰਭੁ ਸਜਣੁ; ਮੈ ਮਨਿ ਤਨਿ ਭੁਖ ਲਗਾਈਆ ਜੀਉ ॥

mai melahu sant. meraa har prabh sajan; mai man tan bhukh lagaaeea jeeo |

Sant Singh KhalsaO Saints, unite me with my Lord God, my Best Friend; my mind and body are hungry for Him.
Manmohan SinghO saints unite me with my Lord God, the Friend. My soul and body hunger for Him.
Manmohan Singh (Punjabi)ਹੇ ਸਾਧੂਓ! ਮੈਨੂੰ ਮੇਰੇ ਵਾਹਿਗੁਰੂ ਸੁਆਮੀ, ਮਿਤ੍ਰ ਨਾਲ ਜੋੜ ਦਿਓ। ਮੇਰੀ ਆਤਮਾ ਤੇ ਦੇਹਿ ਨੂੰ ਉਸ ਦੀ ਭੁੱਖ ਲੱਗੀ ਹੋਈ ਹੈ।
Fareedkot Teekaਹੇ ਸੰਤ ਜਨੋਂ! ਮੇਰੇ ਕੋ ਮੇਰਾ ਹਰੀ ਪ੍ਰਭ ਸਜਨ ਮੇਲਹੁ, ਕਿਉਂਕਿ ਮੇਰੇ ਮਨ ਤਨ ਮੇਂ ਇਛਾ ਲਗੀ ਹੈ॥
Prof. Sahib Singhਹੇ ਸੰਤ ਜਨੋ! ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦਿਉ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਉਸਦੇ ਮਿਲਣ ਦੀ ਤਾਂਘ ਪੈਦਾ ਹੋ ਰਹੀ ਹੈ।

ਪਦ ਅਰਥ ਮੈ = ਮੈਨੂੰ। ਸੰਤ = ਹੇ ਸੰਤ ਜਨੋ! ਮੈ ਮਨਿ ਤਨਿ = ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ। ਭੁਖ = (ਮਿਲਣ ਦੀ) ਤਾਂਘ।

SikhNet (Spanish)Oh Santos, únanme con mi Maestro, con mi Amigo; mi cuerpo y mi mente Lo añoran.

ਹਉ. ਰਹਿ ਨ ਸਕਉ, ਬਿਨੁ ਦੇਖੇ ਮੇਰੇ ਪ੍ਰੀਤਮ; ਮੈ ਅੰਤਰਿ ਬਿਰਹੁ. ਹਰਿ ਲਾਈਆ ਜੀਉ ॥

hau. reh na skau, bin dekhe mere preetam; mai antar birahu. har laaeea jeeo |

Sant Singh KhalsaI cannot survive without seeing my Beloved; deep within, I feel the pain of separation from the Lord.
Manmohan SinghI cannot live without seeing my Beloved. Within my mind is the pang of separation from God.
Manmohan Singh (Punjabi)ਮੈਂ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਜੀਊ ਨਹੀਂ ਸਕਦਾ। ਮੇਰੇ ਮਨ ਵਿੱਚ ਵਾਹਿਗੁਰੂ ਨਾਲੋ ਵਿਛੋੜੇ ਦੀ ਪੀੜ ਹੈ।
Fareedkot Teekaਮੈਂ ਅਪਨੇ ਪ੍ਰੀਤਮ ਕੋ ਦੇਖੇ ਬਿਨਾ ਰਹ ਨਹੀਂ ਸਕਤਾ ਹੂੰ, ਕਿਉਂਕਿ ਮੇਰੇ ਰਿਦੇ ਮੇਂ ਹਰੀ ਨੇ ਪ੍ਰੀਤੀ ਲਾਈ ਹੈ॥
Prof. Sahib Singhਮੈਂ ਆਪਣੇ ਪ੍ਰੀਤਮ ਨੂੰ ਵੇਖਣ ਤੋਂ ਬਿਨਾ ਧੀਰਜ ਨਹੀਂ ਫੜ ਸਕਦਾ, ਮੇਰੇ ਅੰਦਰ ਉਸ ਦੇ ਵਿਛੋੜੇ ਦਾ ਦਰਦ ਉੱਠ ਰਿਹਾ ਹੈ।

ਪਦ ਅਰਥ ਹਉ = ਮੈਂ। ਬਿਰਹੁ = ਵਿਛੋੜੇ ਦਾ ਦਰਦ।

SikhNet (Spanish)No puedo ya vivir sin ver a mi Amado, en mi interior existe ya el sufrimiento del Amor.

ਹਰਿ ਰਾਇਆ ਮੇਰਾ ਸਜਣੁ ਪਿਆਰਾ; ਗੁਰੁ ਮੇਲੇ. ਮੇਰਾ ਮਨੁ ਜੀਵਾਈਆ ਜੀਉ ॥

har raaeaa meraa sajan piaaraa; gur mele. meraa man jeevaaeea jeeo |

Sant Singh KhalsaThe Sovereign Lord King is my Beloved, my Best Friend. Through the Guru, I have met Him, and my mind has been rejuvenated.
Manmohan SinghThe sovereign Lord is my Darling Friend. The Guru has caused me to meet Him and my soul is regenerated.
Manmohan Singh (Punjabi)ਪਾਤਸ਼ਾਹ ਪ੍ਰਭੂ ਮੇਰਾ ਲਾਡਲਾ ਯਾਰ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਅਤੇ ਮੇਰੀ ਆਤਮਾ ਸੁਰਜੀਤ ਹੋ ਕੇ ਈਸ਼ਵਰ-ਪਰਾਇਣ ਹੋ ਗਈ ਹੈ।
Fareedkot Teekaਮੇਰਾ ਪਿਆਰਾ ਜੋ ਸਜਨ ਹਰੀ ਰਾਜਾ ਹੈ ਤਿਸ ਕੋ ਗੁਰੋਂ ਨੇ ਮਿਲਾ ਕਰ ਮੇਰੇ ਮਨ ਕੋ ਜੀਵਾਯਾ ਹੈ॥
Prof. Sahib Singhਪਰਮਾਤਮਾ ਹੀ ਮੇਰਾ ਰਾਜਾ ਹੈ ਮੇਰਾ ਪਿਆਰਾ ਸੱਜਣ ਹੈ, ਜਦੋਂ (ਉਸ ਨਾਲ) ਗੁਰੂ (ਮੈਨੂੰ) ਮਿਲਾ ਦੇਂਦਾ ਹੈ ਤਾਂ ਮੇਰਾ ਮਨ ਜੀਊ ਪੈਂਦਾ ਹੈ।

ਪਦ ਅਰਥ ਮਨੁ ਜੀਵਾਈਆ = ਮਨ ਆਤਮਕ ਜੀਵਨ ਲੱਭ ਲੈਂਦਾ ਹੈ।

SikhNet (Spanish)A través del Guru encuentro a mi Amigo, a mi Rey y así mi mente despierta a la Vida Eterna.

ਮੇਰੈ ਮਨਿ ਤਨਿ ਆਸਾ ਪੂਰੀਆ. ਮੇਰੇ ਗੋਵਿੰਦਾ; ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥

merai man tan aasaa pooreea. mere govindaa; har miliaa man vaadhaaeea jeeo |3|

Sant Singh KhalsaThe hopes of my mind and body have been fulfilled, O my Lord of the Universe; meeting the Lord, my mind vibrates with joy. ||3||
Manmohan SinghThe aspirations of my mind and body are fulfilled, O my World Master. My soul is congratulated on meeting God.
Manmohan Singh (Punjabi)ਮੇਰੇ ਚਿੱਤ ਤੇ ਦੇਹਿ ਦੀਆਂ ਸੱਧਰਾ ਪੂਰਨ ਹੋ ਗਈਆਂ ਹਨ। ਵਾਹਿਗੁਰੂ ਨਾਲ ਮਿਲ ਪੈਣ ਤੇ ਮੇਰੀ ਆਤਮਾ ਨੂੰ ਮੁਬਾਰਕ ਯਾਦਾ ਮਿਲ ਰਹੀਆਂ ਹਨ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!
Fareedkot Teekaਹੇ ਭਾਈ! ਅਬ ਮੇਰੇ ਮਨ ਤਨ ਕੀਆਂ ਆਸਾਂ ਪੂਰਨ ਹੋ ਗਈਆਂ ਹੈਂ, ਹਰੀ ਕੋ ਮਿਲਨੇ ਕਰ ਕੇ ਮਨ ਮੇਂ (ਵਾਧਾਈਆ) ਸਾਦੀਆਂ ਹੋਈਆਂ ਹੈਂ॥੩॥
Prof. Sahib Singhਹੇ ਮੇਰੇ ਗੋਵਿੰਦ! ਜਦੋਂ ਤੂੰ ਹਰੀ ਮੈਨੂੰ ਮਿਲ ਪੈਂਦਾ ਹੈ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਚਿਰਾਂ ਤੋਂ ਟਿਕੀ) ਆਸ ਪੂਰੀ ਹੋ ਜਾਂਦੀ ਹੈ, ਤਾਂ ਮੇਰੇ ਮਨ ਵਿਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ ॥੩॥

ਪਦ ਅਰਥ ਵਾਧਾਈਆ = ਚੜ੍ਹਦੀ ਕਲਾ ॥੩॥

SikhNet (Spanish)Los deseos de mi corazón son cumplidos, y mi mente se regocija con el Matrimonio. (3)

ਵਾਰੀ ਮੇਰੇ ਗੋਵਿੰਦਾ. ਵਾਰੀ ਮੇਰੇ ਪਿਆਰਿਆ; ਹਉ ਤੁਧੁ ਵਿਟੜਿਅਹੁ. ਸਦ ਵਾਰੀ ਜੀਉ ॥

vaaree mere govindaa. vaaree mere piaariaa; hau tudh vittarriahu. sad vaaree jeeo |

Sant Singh KhalsaA sacrifice, O my Lord of the Universe, a sacrifice, O my Beloved; I am forever a sacrifice to You.
Manmohan SinghA sacrifice, my World - Lord, a sacrifice, my Beloved, I am ever a sacrifice unto Thee.
Manmohan Singh (Punjabi)ਕੁਰਬਾਨ ਮੇਰੇ ਸ੍ਰਿਸ਼ਟੀ ਦੇ ਸੁਆਮੀ! ਕੁਰਬਾਨ ਮੇਰੇ ਦਿਲਬਰ ਮੈਂ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਹਾਂ।
Fareedkot Teekaਹੇ ਮੇਰੇ ਪਿਆਰੇ ਗੋਵਿੰਦ! ਤੇਰੇ ਊਪਰ ਸੇ ਮਨ ਤਨ ਬਾਣੀ ਕਰ ਕੇ ਸਦਾ ਵਾਰਨੇ ਜਾਤਾ ਹੂੰ॥
Prof. Sahib Singhਹੇ ਮੇਰੇ ਗੋਵਿੰਦ! ਹੇ ਮੇਰੇ ਪਿਆਰੇ! ਮੈਂ ਸਦਕੇ, ਮੈਂ ਤੈਥੋਂ ਸਦਾ ਸਦਕੇ।

ਪਦ ਅਰਥ ਵਾਰੀ = ਸਦਕੇ, ਕੁਰਬਾਨ। ਹਉ = ਮੈਂ। ਵਿਟੜਿਅਹੁ = ਤੋਂ। ਸਦ = ਸਦਾ।

SikhNet (Spanish)Ofrezco mi ser en sacrificio a ti, oh mi Gobind,

ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ. ਮੇਰੇ ਗੋਵਿਦਾ; ਹਰਿ ਪੂੰਜੀ ਰਾਖੁ. ਹਮਾਰੀ ਜੀਉ ॥

merai man tan prem piram kaa. mere govidaa; har poonjee raakh. hamaaree jeeo |

Sant Singh KhalsaMy mind and body are filled with love for my Husband Lord; O my Lord of the Universe, please preserve my assets.
Manmohan SinghIn my mind and body is the love of my Beloved Spouse. O my Lord, preserve my capital, O God.
Manmohan Singh (Punjabi)ਮੇਰੇ ਅੰਤਹਕਰਣ ਅਤੇ ਸਰੀਰ ਅੰਦਰ ਮੇਰੇ ਮਹਿਬੁਬ ਕੰਤ ਦੀ ਪ੍ਰੀਤ ਹੈ, ਹੇ ਮੇਰੇ ਸੁਆਮੀ! ਮੇਰੀ ਰਾਸਿ ਦੀ ਰਖਵਾਲੀ ਕਰ, ਹੇ ਵਾਹਿਗੁਰੂ।
Fareedkot Teekaਹੇ ਹਰੀ ਗੋਬਿੰਦ ਮੇਰੇ ਪਤੀ! ਮੇਰੇ ਮਨ ਤਥਾ ਤਨ ਮੇਂ ਆਪ ਕਾ ਹੀ ਪ੍ਰੇਮੁ ਹੈ, ਹਮਾਰੀ ਸਰਧਾ ਰੂਪੀ ਪੂੰਜੀ ਰਖੋ ਜੀ॥
Prof. Sahib Singhਹੇ ਮੇਰੇ ਗੋਵਿੰਦ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਂ ਪਿਆਰੇ ਦਾ ਪ੍ਰੇਮ ਜਾਗ ਉਠਿਆ ਹੈ (ਮੈਂ ਤੇਰੀ ਸਰਨ ਆਇਆ ਹਾਂ) ਮੇਰੀ ਇਸ (ਪ੍ਰੇਮ ਦੀ) ਰਾਸ ਦੀ ਤੂੰ ਰਾਖੀ ਕਰ।

ਪਦ ਅਰਥ ਪਿਰੰਮ ਕਾ = ਪਿਆਰੇ ਦਾ। ਪੂੰਜੀ = ਸਰਮਾਇਆ, ਆਤਮਕ ਗੁਣਾਂ ਦੀ ਰਾਸਿ।

SikhNet (Spanish)un millón de veces mi cuerpo y mi mente se funden en Tu Amor, oh, salva mi Alma mi Señor,

ਸਤਿਗੁਰੁ ਵਿਸਟੁ ਮੇਲਿ. ਮੇਰੇ ਗੋਵਿੰਦਾ; ਹਰਿ ਮੇਲੇ. ਕਰਿ ਰੈਬਾਰੀ ਜੀਉ ॥

satigur visatt mel. mere govindaa; har mele. kar raibaaree jeeo |

Sant Singh KhalsaUnite me with the True Guru, Your Advisor, O my Lord of the Universe; through His guidance, He shall lead me to the Lord.
Manmohan SinghO my Lord, unite me with Satguru, the counsel, who through his guidance, shall cause me to meet God.
Manmohan Singh (Punjabi)ਹੇ ਮੇਰੇ ਸੁਆਮੀ, ਮੈਨੂੰ ਸਤਿਗੁਰੂ ਸਲਾਹਕਾਰ ਨਾਲ ਮਿਲਾ ਦੇ, ਜੋ ਆਪਣੀ ਰਹਿਬਰੀ ਰਾਹੀਂ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇਗਾ।
Fareedkot Teekaਹੇ ਮੇਰੇ ਹਰੀ ਗੋਵਿੰਦ ਸਤਿਗੁਰੂ! ਜੋ (ਵਿਸਟੁ) ਵਿਚੋਲੇ ਹੈਂ ਤਿਨ ਕੇ ਸਾਥ ਮੇਲ, ਕਿਉਂਕਿ ਵਹੁ (ਰੈਬਾਰੀ) ਵਿਚੋਲਗੀ ਕਰ ਕੇ ਆਪ ਕੇ ਸਾਥ ਮੇਲੈਂਗੇ॥
Prof. Sahib Singhਹੇ ਮੇਰੇ ਗੋਵਿੰਦ! ਮੈਨੂੰ ਵਿਚੋਲਾ ਗੁਰੂ ਮਿਲਾ, ਜੇਹੜਾ ਮੇਰੀ (ਜੀਵਨ ਵਿਚ) ਅਗਵਾਈ ਕਰ ਕੇ ਮੈਨੂੰ ਤੈਂ ਹਰੀ ਨਾਲ ਮਿਲਾ ਦੇਵੇ।

ਪਦ ਅਰਥ ਵਿਸਟੁ = ਵਿਚੋਲਾ। ਮੇਲਿ = ਮਿਲਾ। ਕਰਿ = ਕਰ ਕੇ। ਰੈਬਾਰੀ = ਰਾਹਬਰੀ, ਅਗਵਾਈ।

SikhNet (Spanish)y úneme con el Guru Verdadero, Tu Representante, para que me lleve hasta Ti, oh mi Gobind.

ਹਰਿ ਨਾਮੁ ਦਇਆ ਕਰਿ ਪਾਇਆ. ਮੇਰੇ ਗੋਵਿੰਦਾ; ਜਨ ਨਾਨਕੁ. ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥

har naam deaa kar paaeaa. mere govindaa; jan naanak. saran tumaaree jeeo |4|3|29|67|

Sant Singh KhalsaI have obtained the Lord's Name, by Your Mercy, O my Lord of the Universe; servant Nanak has entered Your Sanctuary. ||4||3||29||67||
Manmohan SinghThrough Thine mercy, O my World - Lord. I have obtained God 's Name. Slave Nanak has entered Thy sanctuary.
Manmohan Singh (Punjabi)ਤੇਰੀ ਮਿਹਰ ਰਾਹੀਂ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਗੋਬਿੰਦ! ਮੈਂਨੇ ਆਪ ਕਾ ਨਾਮੁ ਗੁਰੋਂ ਕੀ ਦਯਾ ਕਰ ਕੇ ਪਾਇਆ ਹੈ, ਹੇ ਮਹਾਰਾਜ! ਹਮ ਤੁਮਾਰੀ ਹੀ ਸਰਣ ਹੈਂ॥੪॥੩॥੨੯॥੬੭॥☬ਇਸ ਸਬਦ ਮੇਂ ਮੇਰੇ ਗੋਵਿੰਦਾ ਪਦ ਸੰਬੋਧਨ ਮੇਂ ਲਗਾਉਣਾ:
Prof. Sahib Singhਹੇ ਮੇਰੇ ਗੋਵਿੰਦ! ਮੈਂ ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਤੇਰੀ ਦਇਆ ਦਾ ਸਦਕਾ ਹੀ ਮੈਨੂੰ ਤੇਰਾ ਹਰਿ-ਨਾਮ ਪ੍ਰਾਪਤ ਹੋਇਆ ਹੈ ॥੪॥੩॥੨੯॥੬੭॥

ਪਦ ਅਰਥ ਦਇਆ ਕਰਿ = ਦਇਆ ਦੀ ਬਰਕਤਿ ਨਾਲ ॥੪॥

SikhNet (Spanish)Así podré recibir el Naam por Tu Misericordia, cuando Nanak encuentre Tu Refugio. (4-3-29-67)

Open this shabad (17 lines, Angs 173-174) →

Shabad Guru Ramdas Ji Raag Gauree continues on Ang 175

ਗਉੜੀ ਮਾਝ ਮਹਲਾ ੪ ॥

gaurree maajh mahalaa 4 |

Sant Singh KhalsaGauree Maajh, Fourth Mehl:
Manmohan SinghGauri Majh 4th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਚੋਥੀ।
SikhNet (Spanish)Gauri Mallh, Mejl Guru Ram Das, Cuarto Canal Divino.

ਚੋਜੀ ਮੇਰੇ ਗੋਵਿੰਦਾ. ਚੋਜੀ ਮੇਰੇ ਪਿਆਰਿਆ; ਹਰਿ ਪ੍ਰਭੁ ਮੇਰਾ ਚੋਜੀ ਜੀਉ ॥

chojee mere govindaa. chojee mere piaariaa; har prabh meraa chojee jeeo |

Sant Singh KhalsaPlayful is my Lord of the Universe; playful is my Beloved. My Lord God is wondrous and playful.
Manmohan SinghSportive, my Master, sportive my Beloved, sportive is my Lord God.
Manmohan Singh (Punjabi)ਖਿਲੰਦੜਾ ਮੇਰਾ ਮਾਲਕ, ਖਿਲੰਦੜਾ ਮੇਰਾ ਮਹਿਬੂਬ ਖਿਲੰਦੜਾ ਹੈ ਮੇਰਾ ਵਾਹਿਗੁਰੂ ਸੁਆਮੀ!
Fareedkot Teekaਹੇ ਮੇਰੇ ਪਿਆਰਿਆ! ਮੇਰਾ ਹਰਿ ਪ੍ਰਭ ਤੀਨੋਂ ਕਾਲ ਮੇਂ (ਚੋਜੀ) ਕੌਤਕੀ ਹੈ; ਅਰਥਾਤ ਮਾਇਆ ਕਰ ਬਿਚਿਤ੍ਰ ਪਰਪੰਚ ਕੋ ਉਤਪਤ ਪਾਲਨਾ ਸੰਘਾਰ ਰੂਪ ਚੋਜ ਕਰਤਾ ਹੈ॥
Prof. Sahib Singhਹੇ ਮੇਰੇ ਪਿਆਰੇ! ਹੇ ਮੇਰੇ ਗੋਵਿੰਦ! ਤੂੰ ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ ਮੇਰਾ ਹਰਿ-ਪ੍ਰਭੂ ਹੈਂ।

ਪਦ ਅਰਥ ਚੋਜੀ = ਮੌਜੀ, ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ।

SikhNet (Spanish)Maravilloso es mi Señor, oh querido, y maravillosa es Su Creación.

ਹਰਿ ਆਪੇ. ਕਾਨੑੁ ਉਪਾਇਦਾ. ਮੇਰੇ ਗੋਵਿਦਾ; ਹਰਿ ਆਪੇ. ਗੋਪੀ ਖੋਜੀ ਜੀਉ ॥

har aape. kaanau upaaeidaa. mere govidaa; har aape. gopee khojee jeeo |

Sant Singh KhalsaThe Lord Himself created Krishna, O my Lord of the Universe; the Lord Himself is the milkmaids who seek Him.
Manmohan SinghGod of himself creates Krishna, O my World -Lord, and God himself becomes milkmaid, the seeker.
Manmohan Singh (Punjabi)ਵਾਹਿਗੁਰੂ ਖੁਦ ਕ੍ਰਿਸ਼ਨ ਨੂੰ ਰਚਦਾ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸਾਂਈ, ਅਤੇ ਵਾਹਿਗੁਰੂ ਖੁਦ ਹੀ ਲੱਭਣ ਵਾਲੀ ਗੁਆਲਣ ਹੋ ਜਾਂਦਾ ਹੈ।
Fareedkot Teekaਆਪਿ ਹੀ ਮੇਰਾ ਗੋਵਿੰਦੁ (ਕਾਨ੍ਹ੍ਹ) ਕ੍ਰਿਸਨ ਰੂਪਿ ਵ੍ਯਕਤੀ ਉਤਪਤਿ ਕਰਤਾ ਭਇਆ ਹੈ, ਪੁਨਾ ਆਪਿ ਹੀ ਹਰੀ (ਗੋਪੀ) ਰਾਧਕਾਂ ਰੂਪਿ ਹੋ ਕਰ ਮਾਨੁ ਕਰਤਾ ਭਯਾ ਹੈ। ਅਰੁ ਕ੍ਰਿਸਨ ਅੰਤਰੁ ਧ੍ਯਾਨ ਹੂਏ ਕਾ ਆਪਿ ਹੀ ਮਾਨੁ ਛੋਡਿ ਕਰ ਰਾਧਕਾਂ ਰੂਪਿ (ਖੋਜੀ) ਖੋਜ ਨਿਕਾਲਨੇ ਵਾਲਾ ਹੋਤਾ ਭਇਆ ਹੈ॥
Prof. Sahib Singhਹਰੀ ਆਪ ਹੀ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਹਰੀ ਆਪ ਹੀ (ਕ੍ਰਿਸ਼ਨ ਨੂੰ) ਲੱਭਣ ਵਾਲੀ ਗਵਾਲਣ ਹੈ।

ਪਦ ਅਰਥ ਕਾਨ੍ਹ੍ਹੁ = ਕ੍ਰਿਸ਼ਨ। ਗੋਪੀ = ਗਵਾਲਣ। ਖੋਜੀ = (ਕ੍ਰਿਸ਼ਨ ਨੂੰ) ਲੱਭਣ ਵਾਲੀ।

SikhNet (Spanish)Él, de Sí Mismo, crea a Krishna, el bienamado, y Él Mismo se vuelve una Gopi, la buscadora.

ਹਰਿ ਆਪੇ ਸਭ ਘਟ ਭੋਗਦਾ, ਮੇਰੇ ਗੋਵਿੰਦਾ; ਆਪੇ ਰਸੀਆ ਭੋਗੀ ਜੀਉ ॥

har aape sabh ghatt bhogadaa, mere govindaa; aape raseea bhogee jeeo |

Sant Singh KhalsaThe Lord Himself enjoys every heart, O my Lord of the Universe; He Himself is the Ravisher and the Enjoyer.
Manmohan SinghGod of himself enjoys every heart, O my Lord, and He himself is the Relisher and Enjoyer.
Manmohan Singh (Punjabi)ਭਗਵਾਨ ਆਪੇ ਸਾਰਿਆਂ ਦਿਲਾਂ ਨੂੰ ਮਾਣਦਾ ਹੈ, ਹੇ ਮੇਰੇ ਸਾਹਿਬ! ਅਤੇ ਆਪ ਹੀ ਸੁਆਦ ਮਾਨਣਹਾਰ ਅਨੰਦ ਕਰਨ ਵਾਲਾ ਹੈ।
Fareedkot Teeka(ਮੇਰੇ ਗੋਵਿੰਦਾ) ਹੇ ਭਾਈ! ਹਰੀ ਆਪਿ ਹੀ ਅਤੀ ਭੋਗੀ ਹੋ ਕਰ ਕੇ ਆਪਿ ਸਭਿ ਸਰੀਰੋਂ ਮੇਂ ਭੋਗ ਰਹਾ ਹੈ॥
Prof. Sahib Singhਸਭ ਸਰੀਰਾਂ ਵਿਚ ਵਿਆਪਕ ਹੋ ਕੇ ਹਰੀ ਆਪ ਹੀ ਸਭ ਪਦਾਰਥਾਂ ਨੂੰ ਭੋਗਦਾ ਹੈ, ਹਰੀ ਆਪ ਹੀ ਸਾਰੇ ਮਾਇਕ ਪਦਾਰਥਾਂ ਦੇ ਰਸ ਲੈਣ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ।

ਪਦ ਅਰਥ ਸਭ ਘਟ = ਸਾਰੇ ਸਰੀਰ। ਰਸੀਆ = ਮਾਇਕ ਪਦਾਰਥਾਂ ਦੇ ਰਸ ਲੈਣ ਵਾਲਾ। ਭੋਗੀ = ਪਦਾਰਥਾਂ ਨੂੰ ਭੋਗਣ ਵਾਲਾ।

SikhNet (Spanish)Él Mismo disfruta en cada corazón.

ਹਰਿ ਸੁਜਾਣੁ. ਨ ਭੁਲਈ, ਮੇਰੇ ਗੋਵਿੰਦਾ; ਆਪੇ ਸਤਿਗੁਰੁ ਜੋਗੀ ਜੀਉ ॥੧॥

har sujaan. na bhulee, mere govindaa; aape satigur jogee jeeo |1|

Sant Singh KhalsaThe Lord is All-knowing - He cannot be fooled, O my Lord of the Universe. He is the True Guru, the Yogi. ||1||
Manmohan SinghThe Lord is wise and infallible. He himself is the true Guru, in union with him, O my World-Lord.
Manmohan Singh (Punjabi)ਪ੍ਰਭੂ ਸਿਆਣਾ ਅਤੇ ਅਚੂਕ ਹੈ। ਉਹ ਖੁਦ ਹੀ ਉਸ ਨਾਲ ਜੁੜਿਆ ਹੋਇਆ ਸੱਚਾ ਗੁਰੂ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!
Fareedkot Teekaਹੇ ਮੇਰੇ ਭਾਈ! ਹਰੀ ਆਪ ਹੀ ਜੋ ਸਤਿਗੁਰੂ ਜੋਗ ਵਾਲਾ ਹੈ, ਸੋ ਵੱਡਾ ਗ੍ਯਾਤ ਗੇਯ ਹੈ ਕਿਸੀ ਕੋ ਭੂਲਤਾ ਨਹੀਂ॥੧॥
Prof. Sahib Singh(ਪਰ) ਹਰੀ ਬਹੁਤ ਸਿਆਣਾ ਹੈ, (ਸਭ ਪਦਾਰਥਾਂ ਨੂੰ ਭੋਗਣ ਵਾਲਾ ਹੁੰਦਿਆਂ ਭੀ ਉਹ) ਭੁੱਲਦਾ ਨਹੀਂ, ਉਹ ਹਰੀ ਆਪ ਹੀ ਭੋਗਾਂ ਤੋਂ ਨਿਰਲੇਪ ਸਤਿਗੁਰੂ ਹੈ ॥੧॥

ਪਦ ਅਰਥ ਸੁਜਾਣੁ = ਬਹੁਤ ਸਿਆਣਾ। ਜੋਗੀ = ਭੋਗਾਂ ਤੋਂ ਵਿਰਕਤ ॥੧॥

SikhNet (Spanish)Él Mismo es Quien disfruta de toda Dicha y siendo sabio no es engañado, pues Él, el Guru Verdadero, es el Yogui de todos los Yoguis.(1)

ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ; ਹਰਿ ਆਪਿ ਖੇਲੈ. ਬਹੁ ਰੰਗੀ ਜੀਉ ॥

aape jagat upaaeidaa mere govidaa; har aap khelai. bahu rangee jeeo |

Sant Singh KhalsaHe Himself created the world, O my Lord of the Universe; the Lord Himself plays in so many ways!
Manmohan SinghO My Lord God of himself creates the world and Himself plays in many a way.
Manmohan Singh (Punjabi)ਹੇ ਮੇਰੇ ਸੁਆਮੀ! ਵਾਹਿਗੁਰੂ ਖੁਦ ਸ੍ਰਿਸ਼ਟੀ ਨੂੰ ਸਾਜਦਾ ਹੈ, ਅਤੇ ਖੁਦ ਹੀ ਅਨੇਕਾ ਢੰਗ ਨਾਲ ਖੇਡਦਾ ਹੈ।
Fareedkot Teekaਹੇ ਭਾਈ! ਹਰੀ ਆਪ ਹੀ ਜਗਤ ਕੋ ਉਤਪਤਿ ਕਰਤਾ ਹੈ ਔਰ ਬਹੁਤ ਰੰਗੋਂ ਮੇਂ ਆਪ ਹੀ ਖੇਲਤਾ ਹੈ॥
Prof. Sahib Singhਹਰਿ-ਪ੍ਰਭੂ ਆਪ ਹੀ ਜਗਤ ਪੈਦਾ ਕਰਦਾ ਹੈ, ਹਰੀ ਆਪ ਹੀ ਅਨੇਕਾਂ ਰੰਗਾਂ ਵਿਚ (ਜਗਤ ਦਾ ਖੇਲ) ਖੇਲ ਰਿਹਾ ਹੈ।

ਪਦ ਅਰਥ ਬਹੁ ਰੰਗੀ = ਅਨੇਕਾਂ ਰੰਗਾਂ ਵਿਚ।

SikhNet (Spanish)Él, de Sí Mismo, creó el Universo, y Él interviene en ese teatro de muchas, muchas formas.

ਇਕਨਾ ਭੋਗ ਭੋਗਾਇਦਾ. ਮੇਰੇ ਗੋਵਿੰਦਾ; ਇਕਿ ਨਗਨ ਫਿਰਹਿ. ਨੰਗ ਨੰਗੀ ਜੀਉ ॥

eikanaa bhog bhogaaeidaa. mere govindaa; ik nagan fireh. nang nangee jeeo |

Sant Singh KhalsaSome enjoy enjoyments, O my Lord of the Universe, while others wander around naked, the poorest of the poor.
Manmohan SinghO My Lord! Some He causes to enjoy dainties and some becoming poorest of the poor wander about all-naked,
Manmohan Singh (Punjabi)ਹੇ ਮੇਰੇ ਸੁਆਮੀ! ਕਈਆਂ ਨੂੰ ਉਹ ਨਿਆਮਤਾ ਭੁੰਚਾਉਂਦਾ ਹੈ, ਅਤੇ ਕਈ ਨੰਗਾ ਦੇ ਨੰਗ ਹੋ ਨੰਗ-ਧੜਗੇ ਭਟਕਦੇ ਫਿਰਦੇ ਹਨ।
Fareedkot Teekaਇਕਨੋਂ ਕੋ ਮੇਰਾ ਗੋਵਿੰਦ ਅਨੇਕ ਪ੍ਰਕਾਰ ਕੇ ਭੋਗ ਭੁਗਾਵਤਾ ਹੈ, ਏਕ ਸਰੀਰ ਸੇ ਬਸਤ੍ਰ ਹੀਨ ਨੰਗੀ ਪੈਰੀਂ (ਨੰਗ) ਕੰਗਲੇ ਹੂਏ ਫਿਰਤੇ ਹੈਂ; ਵਾ (ਨੰਗ) ਪਰਬਤੋਂ ਮੇਂ ਬ੍ਰਿਛੋਂ ਮੇਂ ਪਸੂ ਪੰਛੀ ਹੂਏ ਫਿਰਤੇ ਹੈਂ॥
Prof. Sahib Singhਹਰੀ ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ (ਭਾਵ, ਅਨੇਕਾਂ ਨੂੰ ਰੱਜਵੇਂ ਪਦਾਰਥ ਬਖ਼ਸ਼ਦਾ ਹੈ, ਪਰ) ਅਨੇਕਾਂ ਜੀਵ ਐਸੇ ਹਨ ਜੋ ਨੰਗੇ ਪਏ ਫਿਰਦੇ ਹਨ (ਜਿਨ੍ਹਾਂ ਦੇ ਤਨ ਉਤੇ ਕੱਪੜਾ ਭੀ ਨਹੀਂ)।

ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਫਿਰਹਿ = ਫਿਰਦੇ ਹਨ।

SikhNet (Spanish)Él hace que algunos vivan en el Regocijo de la Dicha, y a otros los hace vagar desnudos.

ਆਪੇ ਜਗਤੁ ਉਪਾਇਦਾ. ਮੇਰੇ ਗੋਵਿਦਾ; ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥

aape jagat upaaeidaa. mere govidaa; har daan devai sabh mangee jeeo |

Sant Singh KhalsaHe Himself created the world, O my Lord of the Universe; the Lord gives His gifts to all who beg for them.
Manmohan SinghO my Lord! God himself makes the world and gives alms to all, who beg of Him.
Manmohan Singh (Punjabi)ਹੇ ਮੇਰੇ ਸੁਆਮੀ! ਵਾਹਿਗੁਰੂ ਆਪ ਜਹਾਨ ਨੂੰ ਬਣਾਉਂਦਾ ਹੈ, ਅਤੇ ਸਾਰਿਆਂ ਨੂੰ ਬਖਸ਼ਸ਼ਾ ਕਰਦਾ ਹੈ, ਜੋ ਉਸ ਪਾਸੋਂ ਯਾਚਨਾ ਕਰਦੇ ਹਨ।
Fareedkot Teekaਹੇ ਭਾਈ! ਆਪ ਹੀ ਜਗਤ ਕੋ ਉਤਪਤਿ ਕਰਤਾ ਹੈ ਔਰ ਆਪ ਹੀ ਸਭ ਕੋ ਦਾਨ ਦੇਤਾ ਹੈ ਸਭ ਤਿਸ ਤੇ (ਮੰਗੀ) ਮਾਂਗਤੇ ਹੈਂ॥
Prof. Sahib Singhਹਰੀ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, ਸਾਰੀ ਲੁਕਾਈ ਉਸ ਪਾਸੋਂ ਮੰਗਦੀ ਰਹਿੰਦੀ ਹੈ, ਉਹ ਸਭਨਾਂ ਨੂੰ ਦਾਤਾਂ ਦੇਂਦਾ ਹੈ।

ਪਦ ਅਰਥ ਸਭ ਮੰਗੀ = ਸਾਰੀ ਲੁਕਾਈ ਮੰਗਦੀ ਹੈ।

SikhNet (Spanish)Él, de Sí Mismo es el Creador. Él, el Ser Bondadoso, bendice a todos con Su Gracia.

ਭਗਤਾ ਨਾਮੁ ਆਧਾਰੁ ਹੈ. ਮੇਰੇ ਗੋਵਿੰਦਾ; ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

bhagataa naam aadhaar hai. mere govindaa; har kathaa mangeh har changee jeeo |2|

Sant Singh KhalsaHis devotees have the Support of the Naam, O my Lord of the Universe; they beg for the sublime sermon of the Lord. ||2||
Manmohan SinghThe saints have the support of the Name, O my Lord. They ask for, only, the exalted Divine gospel of Lord God.
Manmohan Singh (Punjabi)ਸੰਤਾ ਨੂੰ ਨਾਮ ਦਾ ਹੀ ਆਸਰਾ ਹੈ, ਹੇ ਮੇਰੇ ਸੁਆਮੀ! ਉਹ ਵਾਹਿਗੁਰੂ ਸਾਹਿਬ ਦੀ ਸੁਹਣੀ ਧਰਮ ਵਾਰਤਾ ਦੀ ਹੀ ਯਾਚਨਾ ਕਰਦੇ ਹਨ।
Fareedkot Teekaਹੇ ਮੇਰੇ ਭਾਈ ਜਨੋਂ! ਭਗਤੋਂ ਕੋ ਤੋ ਨਾਮ ਕਾ ਹੀ ਆਸਰਾ ਹੈ, ਯਾਂ ਤੇ ਗੁਰੋਂ ਸੇ ਵਾ ਪਰਮੇਸ੍ਵਰ ਸੇ ਹਰੀ ਕੀ ਉਤਮ ਕਥਾ ਮਾਂਗਤੇ ਹੈਂ॥੨॥
Prof. Sahib Singhਉਸ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸ ਦੇ ਨਾਮ ਦਾ ਹੀ ਆਸਰਾ ਹੈ, ਉਹ ਹਰੀ ਪਾਸੋਂ ਉਸ ਦੀ ਸ੍ਰੇਸ਼ਟ ਸਿਫ਼ਤ-ਸਾਲਾਹ ਹੀ ਮੰਗਦੇ ਹਨ ॥੨॥

ਪਦ ਅਰਥ ਆਧਾਰੁ = ਆਸਰਾ। ਮੰਗਹਿ = ਮੰਗਦੇ ਹਨ ॥੨॥

SikhNet (Spanish)Quienes lo alaban, sólo añoran Su Nombre, y así habitan en el Bello Evangelio del Señor. (2)

ਹਰਿ ਆਪੇ ਭਗਤਿ ਕਰਾਇਦਾ. ਮੇਰੇ ਗੋਵਿੰਦਾ; ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥

har aape bhagat karaaeidaa. mere govindaa; har bhagataa loch man pooree jeeo |

Sant Singh KhalsaThe Lord Himself inspires His devotees to worship Him, O my Lord of the Universe; the Lord fulfills the desires of the minds of His devotees.
Manmohan SinghGod, of himself makes the saints perform His worship, O my Lord, and fulfills the mind's desires of His saints.
Manmohan Singh (Punjabi)ਵਾਹਿਗੁਰੂ ਆਪ ਸਾਧੂਆਂ ਪਾਸੋਂ ਆਪਣੀ ਉਪਾਸਨਾ ਕਰਾਉਣਾ ਹੈ, ਹੇ ਮੇਰੇ ਸੁਆਮੀ ਅਤੇ ਆਪਣੇ ਸਾਧੂਆਂ ਦੀਆਂ ਚਿੱਤ ਦੀਆਂ ਚਾਹਨਾ ਪੂਰੀਆਂ ਕਰਦਾ ਹੈ।
Fareedkot Teekaਹੇ ਭਾਈ! ਹਰੀ ਆਪ ਹੀ ਭਗਤੀ ਕਰਾਵਤਾ ਹੈ ਔਰ ਆਪ ਹੀ ਹਰੀ ਭਗਤੋਂ ਕੀ ਇਛਾ ਪੂਰੀ ਕਰਤਾ ਹੈ॥
Prof. Sahib Singhਹਰੀ ਆਪ ਹੀ (ਆਪਣੇ ਭਗਤਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਭਗਤਾਂ ਦੇ ਮਨ ਵਿਚ (ਪੈਦਾ ਹੋਈ ਭਗਤੀ ਦੀ) ਤਾਂਘ ਹਰੀ ਆਪ ਹੀ ਪੂਰੀ ਕਰਦਾ ਹੈ।

ਪਦ ਅਰਥ ਲੋਚ = ਤਾਂਘ। ਮਨਿ = ਮਨ ਵਿਚ।

SikhNet (Spanish)Él, de Sí Mismo hace que sus Devotos Lo alaben y Él satisface todos sus deseos.

ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ; ਰਵਿ ਰਹਿਆ. ਨਹੀ ਦੂਰੀ ਜੀਉ ॥

aape jal thal varatadaa mere govidaa; rav rahiaa. nahee dooree jeeo |

Sant Singh KhalsaHe Himself is permeating and pervading the waters and the lands, O my Lord of the Universe; He is All-pervading - He is not far away.
Manmohan SinghThe Lord himself is contained in water and land, O my master. He is all-pervading and is not far-off.
Manmohan Singh (Punjabi)ਸੁਆਮੀ ਖੁਦ ਪਾਣੀ ਤੇ ਧਰਤੀ ਅੰਦਰ ਰਮਿਆ ਹੋਇਆ ਹੈ, ਹੇ ਮੇਰੇ ਮਾਲਕ! ਉਹ ਸਰਬ-ਵਿਆਪਕ ਹੈ ਅਤੇ ਦੁਰੇਡੇ ਨਹੀਂ।
Fareedkot Teekaਹੇ ਮੇਰੇ ਭਾਈ! ਆਪ ਹੀ ਜਲੋਂ ਤਥਾ ਥਲੋਂ ਮੇਂ ਵਰਤ ਰਹਾ ਹੈ ਔਰ ਸਰਬਤ੍ਰ ਅਸਥਾਨੋਂ ਮੇਂ ਬਿਆਪਕ ਹੋ ਰਹਾ ਹੈ ਦੂਰ ਨਹੀਂ ਹੈ॥
Prof. Sahib Singhਜਲ ਵਿਚ, ਧਰਤੀ ਵਿਚ, (ਸਭ ਥਾਂ) ਹਰੀ ਆਪ ਹੀ ਵੱਸ ਰਿਹਾ ਹੈ, (ਸਭ ਜੀਵਾਂ ਵਿਚ) ਵਿਆਪਕ ਹੈ (ਕਿਸੇ ਜੀਵ ਤੋਂ ਉਹ ਹਰੀ) ਦੂਰ ਨਹੀਂ ਹੈ।

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਰਵਿ ਰਹਿਆ = ਰਮਿ ਰਹਿਆ, ਵਿਆਪਕ।

SikhNet (Spanish)Él prevalece en la tierra y en las aguas, sí Él está cerca y no lejos.

ਹਰਿ ਅੰਤਰਿ ਬਾਹਰਿ ਆਪਿ ਹੈ. ਮੇਰੇ ਗੋਵਿਦਾ; ਹਰਿ ਆਪਿ ਰਹਿਆ ਭਰਪੂਰੀ ਜੀਉ ॥

har antar baahar aap hai. mere govidaa; har aap rahiaa bharapooree jeeo |

Sant Singh KhalsaThe Lord Himself is within the self, and outside as well, O my Lord of the Universe; the Lord Himself is fully pervading everywhere.
Manmohan SinghWithin and without the Lord Himself is, O my Master. God of Himself is completely occupying all the places.
Manmohan Singh (Punjabi)ਅੰਦਰ ਤੇ ਬਾਹਰਵਾਰ ਸਾਹਿਬ ਖ਼ੁਦ ਹੀ ਹੈ ਹੇ ਮੇਰੇ ਮਾਲਕ! ਵਾਹਿਗੁਰੂ ਆਪੇ ਹੀ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਪੁਨਾ ਹੇ ਭਾਈ! ਹਰੀ (ਅੰਤਰਿ) ਪਿੰਡ ਮੇਂ ਔਰ (ਬਾਹਰਿ) ਬ੍ਰਹਮੰਡ ਮੇਂ ਆਪ ਹੈ, ਔਰ ਆਪ ਹੀ ਭਰਪੂਰੀ ਅਰਥਾਤ ਲਬਾ ਲਬ ਹੋ ਕਰ ਏਕ ਰਸ ਬਿਆਪ ਰਹਾ ਹੈ॥
Prof. Sahib Singhਸਭ ਜੀਵਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਹਰੀ ਆਪ ਹੀ ਵੱਸਦਾ ਹੈ, ਹਰ ਥਾਂ ਹਰੀ ਆਪ ਹੀ ਭਰਪੂਰ ਹੈ।
SikhNet (Spanish)Es sólo el Señor Quien está dentro y fuera de todo, es Él Quien llena todos los lugares.

ਹਰਿ ਆਤਮ ਰਾਮੁ ਪਸਾਰਿਆ. ਮੇਰੇ ਗੋਵਿੰਦਾ; ਹਰਿ ਵੇਖੈ ਆਪਿ ਹਦੂਰੀ ਜੀਉ ॥੩॥

har aatam raam pasaariaa. mere govindaa; har vekhai aap hadooree jeeo |3|

Sant Singh KhalsaThe Lord, the Supreme Soul, is diffused everywhere, O my Lord of the Universe. The Lord Himself beholds all; His Immanent Presence is pervading everywhere. ||3||
Manmohan SinghHis Pervading Soul, the Lord has diffused throughout, O my Master. God Himself is beholding all, near at hand.
Manmohan Singh (Punjabi)ਆਪਣੀ ਵਿਆਪਕ ਰੂਹ, ਪ੍ਰਭੂ ਨੇ ਸਾਰੇ ਫੈਲਾਈ ਹੋਈ ਹੈ, ਹੇ ਮੇਰੇ ਮਾਲਕ! ਹਰੀ ਖ਼ੁਦ ਲਾਗਿਊ ਹੀ ਸਾਰਿਆਂ ਨੂੰ ਦੇਖ ਰਿਹਾ ਹੈ।
Fareedkot Teekaਹੇ ਮੇਰੇ ਭਾਈ! ਹਰੀ ਰਾਮ ਨੇ ਅਪਨਾ ਆਪ ਰੂਪ ਪਸਾਰਿਆ ਅਰਥਾਤ ਰਚਿਆ ਹੈ ਔਰ ਆਪ ਹੀ ਹਰੀ (ਹਦੂਰੀ) ਜੋ ਸਭ ਕੇ ਪ੍ਰਤਖ ਹੈ, ਸੋ ਦੇਖ ਰਹਾ ਹੈ॥੩॥
Prof. Sahib Singhਸਰਬ-ਵਿਆਪਕ ਰਾਮ ਆਪ ਹੀ ਇਸ ਜਗਤ-ਖਿਲਾਰੇ ਨੂੰ ਖਿਲਾਰ ਰਿਹਾ ਹੈ, ਹਰੇਕ ਦੇ ਅੰਗ-ਸੰਗ ਰਹਿ ਕੇ ਹਰੀ ਆਪ ਹੀ ਸਭ ਦੀ ਸੰਭਾਲ ਕਰਦਾ ਹੈ ॥੩॥

ਪਦ ਅਰਥ ਆਤਮ ਰਾਮੁ = ਸਰਬ-ਵਿਆਪਕ ਆਤਮਾ। ਹਦੂਰੀ = ਹਾਜ਼ਰ-ਨਾਜ਼ਰ ਹੋ ਕੇ ॥੩॥

SikhNet (Spanish)El Señor está en todo y por todos lados, y Él Mismo observa Su Presencia por todas partes. (3)

ਹਰਿ ਅੰਤਰਿ ਵਾਜਾ ਪਉਣੁ ਹੈ. ਮੇਰੇ ਗੋਵਿੰਦਾ; ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥

har antar vaajaa paun hai. mere govindaa; har aap vajaae tiau vaajai jeeo |

Sant Singh KhalsaO Lord, the music of the praanic wind is deep within, O my Lord of the Universe; as the Lord Himself plays this music, so does it vibrate and resound.
Manmohan SinghO God, my Lord, within the creatures is the music of the air. As God Himself plays the tune so dose it resound.
Manmohan Singh (Punjabi)ਹੇ ਵਾਹਿਗੁਰੂ! ਮੇਰੇ ਸੁਆਮੀ, ਜੀਵਾ ਦੇ ਅੰਦਰ ਹਵਾ ਦਾ ਨਾਦ ਹੈ। ਜਿਸ ਤਰ੍ਹਾਂ ਵਾਹਿਗੁਰੂ ਖੁਦ ਇਸ ਨੂੰ ਅਲਾਪਦਾ ਹੈ, ਉਵੇ ਹੀ ਇਹ ਗੁੰਜਦਾ ਹੈ।
Fareedkot Teeka(ਹਰਿ) ਸਰਬ ਸਰੀਰੋਂ ਕੇ ਅੰਤਰ (ਪਉਣੁ) ਪ੍ਰਾਣ ਕਲਾ ਕਾ ਵਾਜਾ ਹੈ, ਭਾਵ ਯੇਹਿ ਕਿ ਵਿਵਹਾਰ ਸਿਧੀ ਕਾ ਹੇਤੁ ਪ੍ਰਾਣ ਹੈ, ਪਰੰਤੂ ਜਿਸ ਪ੍ਰਕਾਰ ਹੇ ਭਾਈ! ਹਰੀ ਆਪ ਵਜਾਵੇ ਤੈਸੇ ਵਾਜਤਾ ਹੈ, ਭਾਵ ਯਹਿ ਕਿ ਪ੍ਰਾਣ ਜੜ ਹੈ ਚੇਤਨ ਕੇ ਆਸਰੇ ਪ੍ਰਾਣੋਂ ਕੀ ਚੇਸਟਾ ਹੈ॥
Prof. Sahib Singhਸਭ ਜੀਵਾਂ ਦੇ ਅੰਦਰ ਪ੍ਰਾਣ-ਰੂਪ ਹੋ ਕੇ ਹਰੀ ਆਪ ਹੀ ਵਾਜਾ (ਵੱਜ ਰਿਹਾ) ਹੈ (ਹਰੇਕ ਜੀਵ ਪ੍ਰਭੂ ਦਾ, ਮਾਨੋ, ਵਾਜਾ ਹੈ) ਜਿਵੇਂ ਉਹ ਹਰੇਕ ਜੀਵ-ਵਾਜੇ ਨੂੰ ਵਜਾਂਦਾ ਹੈ ਤਿਵੇਂ ਹਰੇਕ ਜੀਵ-ਵਾਜਾ ਵੱਜਦਾ ਹੈ।

ਪਦ ਅਰਥ ਪਉਣੁ = ਹਵਾ, ਪ੍ਰਾਣ। ਵਾਜੇ = (ਜੀਵ) ਵੱਜਦਾ ਹੈ।

SikhNet (Spanish)En nuestro interior se encuentra la Melodía del Aire, y esta Melodía resuena en el Tono del Señor.

ਹਰਿ ਅੰਤਰਿ ਨਾਮੁ ਨਿਧਾਨੁ ਹੈ, ਮੇਰੇ ਗੋਵਿੰਦਾ; ਗੁਰਸਬਦੀ ਹਰਿ ਪ੍ਰਭੁ ਗਾਜੈ ਜੀਉ ॥

har antar naam nidhaan hai, mere govindaa; gurasabadee har prabh gaajai jeeo |

Sant Singh KhalsaO Lord, the treasure of the Naam is deep within, O my Lord of the Universe; through the Word of the Guru's Shabad, the Lord God is revealed.
Manmohan SinghO God, my Lord, within us is the Name treasure. By Guru's instruction the Lord God becomes manifest.
Manmohan Singh (Punjabi)ਹੇ ਵਾਹਿਗੁਰੂ! ਮੇਰੇ ਸੁਆਮੀ! ਸਾਡੇ ਅੰਦਰ ਨਾਮ ਦਾ ਖ਼ਜਾਨਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਸੁਆਮੀ ਪ੍ਰਗਟ ਹੋ ਜਾਂਦਾ ਹੈ।
Fareedkot Teekaਹੇ ਮੇਰੇ ਭਾਈ! ਜਿਸ ਕਾ ਨਾਮ ਹੀ ਸੁਖੋਂ ਕਾ ਖਜਾਨਾ ਹੈ, ਸੋ ਹਰੀ ਅੰਤਰ ਹੀ ਹੈ, ਪਰੰਤੂ ਗੁਰ ਸਬਦੀਓਂ ਕੇ ਹਰੀ ਪ੍ਰਭੂ (ਗਾਜੈ) ਪ੍ਰਗਟ ਹੋਤਾ ਹੈ॥
Prof. Sahib Singhਹਰੇਕ ਜੀਵ ਦੇ ਅੰਦਰ ਹਰੀ ਦਾ ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰਭੂ (ਜੀਵ ਦੇ ਅੰਦਰ) ਪਰਗਟ ਹੁੰਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਗਾਜੈ = ਪਰਗਟ ਹੁੰਦਾ ਹੈ। ਭਗਤ = (ਨੋਟ: ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)।

SikhNet (Spanish)En nosotros está el Trono del Naam, pero nos es revelado sólo a través de la Palabra del Shabd del Guru.

ਆਪੇ ਸਰਣਿ ਪਵਾਇਦਾ. ਮੇਰੇ ਗੋਵਿੰਦਾ; ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥

aape saran pavaaeidaa. mere govindaa; har bhagat janaa raakh laajai jeeo |

Sant Singh KhalsaHe Himself leads us to enter His Sanctuary, O my Lord of the Universe; the Lord preserves the honor of His devotees.
Manmohan SinghO my Lord! God Himself causes man to enter His sanctuary and saves the honour of the devoted persons.
Manmohan Singh (Punjabi)ਹੇ ਮੇਰੇ ਸੁਆਮੀ! ਵਾਹਿਗੁਰੂ ਖ਼ੁਦ ਹੀ ਬੰਦੇ ਨੂੰ ਆਪਣੀ ਸ਼ਰਦਾਗਤ ਅੰਦਰ ਪ੍ਰਵੇਸ਼ ਕਰਾਉਂਦਾ ਅਤੇ ਅਨੁਰਾਗੀ ਪੁਰਸ਼ਾ ਦੀ ਇੱਜਤ ਰਖਦਾ ਹੈ।
Fareedkot Teekaਹੇ ਭਾਈ! ਆਪੇ ਹੀ ਸੰਤੋਂ ਕੀ ਸਰਣ ਮੇਂ ਪਵਾ ਦੇਤਾ ਹੈ ਔਰ ਆਪ ਹੀ ਹਰੀ ਭਗਤ ਜਨੋਂ ਕੀ ਲਜ੍ਯਾ ਰਖਤਾ ਹੈ॥
Prof. Sahib Singhਹਰੀ ਆਪ ਹੀ ਜੀਵ ਨੂੰ ਪ੍ਰੇਰ ਕੇ ਆਪਣੀ ਸਰਨ ਵਿਚ ਲਿਅਉਂਦਾ ਹੈ, ਹਰੀ ਆਪ ਹੀ ਭਗਤਾਂ ਦੀ ਇੱਜ਼ਤ ਦਾ ਰਾਖਾ ਬਣਦਾ ਹੈ (ਭਾਵ, ਭਗਤਾਂ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਬਚਾਂਦਾ ਹੈ)।

ਪਦ ਅਰਥ ਰਾਖੁ = ਰਾਖਾ। ਰਾਖੁ ਲਾਜੈ = ਲਾਜ ਦਾ ਰਾਖਾ।

SikhNet (Spanish)Él Mismo nos conduce hasta Su Santuario y salva nuestro Honor.

Open this shabad (17 lines, Angs 174-175) →

Ang 174 of 1430