ੴ

ਸਿੱਖਬਾਣੀ · SikhBani

Ang 173

Sri Guru Granth Sahib · Raag Gauree · 3 shabads, 37 lines
Translations
Shabad Guru Ramdas Ji Raag Gauree continued from Ang 172

ਵਡਭਾਗੀ ਮਿਲੁ ਰਾਮਾ ॥੧॥

vaddabhaagee mil raamaa |1|

Sant Singh KhalsaBy great good fortune, you shall meet with the Lord. ||1||
Manmohan SinghO man of good fortune, unite with the Pervading Lord.
Manmohan Singh (Punjabi)ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।
Fareedkot Teekaਵਡੇ ਭਾਗੋਂ ਸੇ ਰਾਮ ਕੇ ਸੰਗ ਮਿਲਿ ਜਾਹੁ॥੧॥
Prof. Sahib Singhਹੇ ਜਿੰਦੇ! ਮਿਲ ਰਾਮ ਨੂੰ, ਤੇਰੇ ਭਾਗ ਚੰਗੇ ਹੋ ਗਏ ਹਨ ॥੧॥
SikhNet (Spanish)Y así encuentra al Señor por una buena fortuna.(1)

ਗੁਰੁ ਜੋਗੀ ਪੁਰਖੁ ਮਿਲਿਆ; ਰੰਗੁ ਮਾਣੀ ਜੀਉ ॥

gur jogee purakh miliaa; rang maanee jeeo |

Sant Singh KhalsaI have met the Guru, the Yogi, the Primal Being; I am delighted with His Love.
Manmohan SinghI have met Guru - God, the yogi and revel in his joy.
Manmohan Singh (Punjabi)ਮੈਂ ਯੋਗੀ ਗੁਰੂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਉਸ ਦੇ ਅਨੰਦ ਅੰਦਰ ਮੌਜਾ ਕਰਦਾ ਹਾਂ।
Fareedkot Teekaਜੋਗੀ ਪੁਰਖ ਜੋ ਗੁਰੂ ਹੈਂ, ਸੋ ਜਿਨ ਕੋ ਮਿਲਾ ਹੈ ਤਿਨੋਂ ਨੇ ਰੰਗ ਆਤਮ ਸੁਖ ਕੋ (ਮਾਣੀ) ਭੋਗਿਆ ਹੈ॥
Prof. Sahib Singh(ਹੇ ਭਾਈ!) ਪ੍ਰਭੂ ਦਾ ਰੂਪ ਜੋਗੀ-ਰੂਪ ਮਿਲ ਪਿਆ ਹੈ (ਉਸ ਦੀ ਕਿਰਪਾ ਨਾਲ) ਮੈਂ ਆਤਮਕ ਆਨੰਦ ਮਾਣਦਾ ਹਾਂ।

ਪਦ ਅਰਥ ਜੋਗੀ = (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ। ਰੰਗੁ = ਆਤਮਕ ਆਨੰਦ। ਮਾਣੀ = ਮੈਂ ਮਾਣਦਾ ਹਾਂ।

SikhNet (Spanish)He encontrado a mi Guru, el Yogui, y me regocijo en Su Dicha.

ਗੁਰੁ ਹਰਿ ਰੰਗਿ ਰਤੜਾ; ਸਦਾ ਨਿਰਬਾਣੀ ਜੀਉ ॥

gur har rang ratarraa; sadaa nirabaanee jeeo |

Sant Singh KhalsaThe Guru is imbued with the Love of the Lord; He dwells forever in Nirvaanaa.
Manmohan SinghThe Guru is imbued with God 's love and is ever immaculate,
Manmohan Singh (Punjabi)ਗੁਰੂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ ਅਤੇ ਸਦੀਵ ਹੀ ਪਵਿੱਤ੍ਰ ਹੈ।
Fareedkot Teekaਪੁਨਾ ਗੁਰੂ ਕੈਸਾ ਹੈ? ਜੋ ਸਦਾ ਹੀ ਨਿਰਬਾਣੀ ਹਰੀ ਮੇਂ (ਰੰਗਿ) ਪ੍ਰੇਮ ਕਰ ਕੇ ਤਦਾਕਾਰ ਹੂਆ ਹੈ॥
Prof. Sahib Singhਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਗੁਰੂ ਸਦਾ ਵਾਸਨਾ-ਰਹਿਤ ਹੈ।

ਪਦ ਅਰਥ ਰੰਗਿ = ਆਨੰਦ ਵਿਚ। ਨਿਰਬਾਣੀ = ਵਾਸਨਾ-ਰਹਿਤ।

SikhNet (Spanish)Él está imbuido en el Amor del Señor y vive todo el tiempo en la Dicha del Nirvana.

ਵਡਭਾਗੀ ਮਿਲੁ; ਸੁਘੜ ਸੁਜਾਣੀ ਜੀਉ ॥

vaddabhaagee mil; sugharr sujaanee jeeo |

Sant Singh KhalsaBy great good fortune, I met the most accomplished and all-knowing Lord.
Manmohan SinghBy the greatest good fortune, I have met the Accomplished and Omniscient Lord.
Manmohan Singh (Punjabi)ਪਰਮ ਚੰਗੀ ਕਿਸਮਤ ਦੁਆਰਾ ਮੈਂ ਕਾਮਲ ਅਤੇ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਔਰ (ਸੁਘੜ) ਚਤਰ ਹੈਂ, ਤਥਾ (ਸੁਜਾਣੀ) ਗਿਆਨਵਾਨ ਹੈਂ, ਐਸਾ ਗੁਰੂ ਵਡੇ ਭਾਗੋਂ ਵਾਲੇ ਕੋ ਮਿਲਤਾ ਹੈ। ਜੀਉ ਪਦ ਸੰਬੋਧਨ ਹੈ॥
Prof. Sahib Singhਹੇ ਵੱਡੇ ਭਾਗਾਂ ਵਾਲੇ! ਉਸ ਸੋਹਣੇ ਜੀਵਨ ਵਾਲੇ ਸੁਜਾਨ ਗੁਰੂ ਨੂੰ ਮਿਲ।

ਪਦ ਅਰਥ ਸੁਘੜ = (ਜੀਵਨ ਦੀ) ਸੋਹਣੀ ਘਾੜਤ ਵਾਲਾ। ਸੁਜਾਣੀ = ਸਿਆਣਾ।

SikhNet (Spanish)Por una gran fortuna me encontré al Sabio Vidente.

ਮੇਰਾ ਮਨੁ ਤਨੁ; ਹਰਿ ਰੰਗਿ ਭਿੰਨਾ ॥੨॥

meraa man tan; har rang bhinaa |2|

Sant Singh KhalsaMy mind and body are drenched in the Love of the Lord. ||2||
Manmohan SinghMy soul and body are saturated with God 's love.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਵਾਹਿਗੁਰੂ ਦੀ ਪਿਰਹੜੀ ਨਾਲ ਗੱਚ ਹੋਈ ਹੋਈ ਹਨ।
Fareedkot Teekaਮੇਰਾ ਮਨੁ ਔਰ ਸਰੀਰ ਹਰੀ ਕੇ ਪ੍ਰੇਮ ਮੇਂ ਸਨਿਗਧ ਹੂਆ ਹੈ॥੨॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ਹੈ ॥੨॥
SikhNet (Spanish)Mi cuerpo y mente fueron imbuidos en el Amor del Señor. (2)

ਆਵਹੁ ਸੰਤਹੁ ਮਿਲਿ; ਨਾਮੁ ਜਪਾਹਾ ॥

aavahu santahu mil; naam japaahaa |

Sant Singh KhalsaCome, O Saints - let's meet together and chant the Naam, the Name of the Lord.
Manmohan SinghCome saints, let us meet together and repeat the Lord 's Name.
Manmohan Singh (Punjabi)ਆਓ ਸਾਧੂਓ! ਆਪਾ ਇਕੱਠੇ ਹੋ ਕੇ, ਸਾਹਿਬ ਦੇ ਨਾਮ ਦਾ ਉਚਾਰਣ ਕਰੀਏ।
Fareedkot Teekaਹੇ ਜੀਵ! ਆਉ ਸੰਤੋਂ ਕੇ ਸਾਥ ਮਿਲ ਕਰ ਨਾਮ ਜਪੀਏ॥
Prof. Sahib Singhਹੇ ਸੰਤ ਜਨੋ! ਆਓ, ਅਸੀਂ ਰਲ ਕੇ ਪਰਮਾਤਮਾ ਦਾ ਨਾਮ ਜਪੀਏ।

ਪਦ ਅਰਥ ਜਪਾਹਾ = ਅਸੀਂ ਜਪੀਏ। ਮਿਲਿ = ਮਿਲ ਕੇ (ਨੋਟ: ਲਫ਼ਜ਼ 'ਮਿਲੁ' ਅਤੇ 'ਮਿਲਿ' ਦੇ ਅਰਥ ਵਿਚ ਫ਼ਰਕ ਚੇਤੇ ਰੱਖਣ ਦੀ ਲੋੜ ਹੈ)।

SikhNet (Spanish)Vengan oh hermanos, juntémonos para cantar el Nombre del Señor

ਵਿਚਿ ਸੰਗਤਿ; ਨਾਮੁ ਸਦਾ ਲੈ ਲਾਹਾ ਜੀਉ ॥

vich sangat; naam sadaa lai laahaa jeeo |

Sant Singh KhalsaIn the Sangat, the Holy Congregation, let's earn the lasting profit of the Naam.
Manmohan SinghIn the society of the righteous, let us ever, earn the profit of Master 's Name.
Manmohan Singh (Punjabi)ਸਚਿਆਰਾ ਦੇ ਸਮਾਗਮ ਅੰਦਰ ਆਓ ਆਪਾ, ਹਮੇਸ਼ਾਂ ਮਾਲਕ ਦੇ ਨਾਮ ਦਾ ਨਫ਼ਾ ਕਮਾਈਏ।
Fareedkot Teekaਔਰ ਸੰਗਤ ਮੇਂ ਸਦਾ ਨਾਮ ਕਾ ਲਾਹਾ ਲਈਏ॥
Prof. Sahib Singh(ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਸਦਾ ਹਰਿ-ਨਾਮ ਦੀ ਖੱਟੀ ਖੱਟ।

ਪਦ ਅਰਥ ਲਾਹਾ = ਲਾਭ, ਖੱਟੀ।

SikhNet (Spanish)en la Sociedad de los Santos,

ਕਰਿ ਸੇਵਾ ਸੰਤਾ; ਅੰਮ੍ਰਿਤੁ ਮੁਖਿ ਪਾਹਾ ਜੀਉ ॥

kar sevaa santaa; amrit mukh paahaa jeeo |

Sant Singh KhalsaLet's serve the Saints, and drink in the Ambrosial Nectar.
Manmohan SinghBy performing the service of the pious person, let us put Nectar in our mouth.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਮਾਉਣ ਦੁਆਰਾ, ਆਓ ਆਪਾਂ ਆਪਣੇ ਮੂੰਹ ਵਿੱਚ ਸੁਧਾਰਸ ਚੋਈਏ।
Fareedkot Teekaਤਾਂ ਤੇ ਸੰਤੋਂ ਕੀ ਸੇਵਾ ਕਰੁ ਕਿਉਂਕਿ ਤਿਨ ਕੀ ਸੇਵਾ ਸੇ ਹੀ ਅੰਮ੍ਰਿਤ ਨਾਮ ਮੁਖ ਮੇਂ ਪੜਤਾ ਹੈ॥☬ਪ੍ਰਸ਼ਨ: ਸੋ ਸਤਿਸੰਗਿਤ ਕਬ ਮਿਲਤੀ ਹੈ? ਉੱਤਰੁ:
Prof. Sahib Singh(ਹੇ ਭਾਈ! ਆਓ, ਸਾਧ ਸੰਗਤਿ ਵਿਚ) ਗੁਰਮੁਖਾਂ ਦੀ ਸੇਵਾ ਕਰ ਕੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਭੋਜਨ ਪਾਈਏ।

ਪਦ ਅਰਥ ਪਾਹਾ = ਅਸੀਂ ਪਾਈਏ।

SikhNet (Spanish)y ganemos la Abundancia del Néctar del Señor.

ਮਿਲੁ; ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥

mil; poorab likhiarre dhur karamaa |3|

Sant Singh KhalsaBy one's karma and pre-ordained destiny, they are met. ||3||
Manmohan SinghOne meets the Saint Guru, if such destiny is pre-ordained by the Primal Lord.
Manmohan Singh (Punjabi)ਬੰਦਾ ਸਾਧੂ ਗੁਰਾਂ ਨੂੰ ਮਿਲ ਪੈਂਦਾ ਹੈ ਜੇਕਰ ਆਦਿ ਸਾਈਂ ਨੇ ਐਸੀ ਪ੍ਰਾਲਬੰਧ ਪਹਿਲਾਂ ਤੋਂ ਹੀ ਲਿਖੀ ਹੋਈ ਹੋਵੇ।
Fareedkot Teekaਜੇ ਕਰ ਧੁਰ ਸੇ ਪੂਰਬ ਜਨਮ ਕੇ ਸ੍ਰੇਸ਼ਟ ਕਰਮ ਲਿਖੇ ਹੂਏ ਹੋਵੈਂ ਤੌ ਮਿਲਤੀ ਹੈ॥੩॥
Prof. Sahib Singh(ਹੇ ਜਿੰਦੇ!) ਮਿਲ ਪ੍ਰਭੂ ਨੂੰ, ਪ੍ਰਭੂ ਦੀ ਦਰਗਾਹ ਤੋਂ ਉਸ ਦੀ ਬਖ਼ਸ਼ਸ਼ ਦੇ ਪੂਰਬਲੇ ਸਮੇ ਦੇ ਲੇਖ ਜਾਗ ਪਏ ਹਨ ॥੩॥

ਪਦ ਅਰਥ ਧੁਰਿ = ਧੁਰੋਂ, ਪ੍ਰਭੂ ਦੀ ਹਜ਼ੂਰੀ ਤੋਂ। ਕਰਮਾ = ਬਖ਼ਸ਼ਸ਼ (ਦਾ ਲੇਖ) ॥੩॥

SikhNet (Spanish)Sin embargo, podremos encontrar a los Santos sólo si lo tenemos así escrito en nuestro destino por Dios. (3)

ਸਾਵਣਿ ਵਰਸੁ; ਅੰਮ੍ਰਿਤਿ ਜਗੁ ਛਾਇਆ ਜੀਉ ॥

saavan varas; amrit jag chhaaeaa jeeo |

Sant Singh KhalsaIn the month of Saawan, the clouds of Ambrosial Nectar hang over the world.
Manmohan SinghIn the mouth of Sawan, the world is over-cast with the cloud of the Name - Nectar.
Manmohan Singh (Punjabi)ਸਾਉਣ ਦੇ ਮਹੀਨੇ ਵਿੱਚ ਨਾਮ-ਸੁਧਾਰਸ ਵਾਲਾ ਬੱਦਲ ਸੰਸਾਰ ਉਤੇ ਛਾਇਆ ਹੋਇਆ ਹੈ।
Fareedkot Teekaਜਬ ਗੁਰੋਂ ਨੇ ਮਾਨੁਖ ਜਨਮ ਰੂਪੀ ਸਾਵਣ ਮੇਂ ਉਪਦੇਸ ਕੀ ਵਰਖਾ ਕਰੀ ਤਬ ਜਗਤ ਮੇਂ (ਅੰਮ੍ਰਿਤਿ) ਮ੍ਰਿਤ ਰਹਤ ਜੋ ਬ੍ਰਹਮ ਹੈ, ਸੋ (ਛਾਇਆ) ਪੂਰਨ ਹੂਆ ਪ੍ਰਤੀਤ ਹੂਆ॥
Prof. Sahib Singh(ਜਿਵੇਂ) ਸਾਵਣ (ਦੇ ਮਹੀਨੇ) ਵਿਚ ਬੱਦਲ (ਵਰ੍ਹਦਾ ਹੈ ਤੇ) ਜਗਤ ਨੂੰ (ਧਰਤੀ ਨੂੰ) ਜਲ ਨਾਲ ਭਰਪੂਰ ਕਰ ਦੇਂਦਾ ਹੈ,

ਪਦ ਅਰਥ ਸਾਵਣਿ = ਸਾਵਣ ਵਿਚ। ਵਰਸੁ = ਬੱਦਲ। ਅੰਮ੍ਰਿਤਿ = ਅੰਮ੍ਰਿਤ ਨਾਲ, ਜਲ ਨਾਲ।

SikhNet (Spanish)En el mes de Saraván el cielo está plasmado de las nubes del Néctar del Naam,

ਮਨੁ ਮੋਰੁ. ਕੁਹੁਕਿਅੜਾ; ਸਬਦੁ. ਮੁਖਿ ਪਾਇਆ ॥

man mor. kuhukiarraa; sabad. mukh paaeaa |

Sant Singh KhalsaThe peacock of the mind chirps, and receives the Word of the Shabad, in its mouth;
Manmohan SinghBy tasting the Name - Nectar, my mind 's pea - cock has begun to chirp
Manmohan Singh (Punjabi)ਨਾਮ ਅੰਮ੍ਰਿਤ ਨੂੰ ਚਖ ਕੇ ਮੇਰੇ ਮਨੂਏ ਦਾ ਸਿਖਾਧਾਰਬ ਚਹਿਚਹਾਉਣ ਲਗ ਪਿਆ।
Fareedkot Teekaਪੁਨਾ ਸ਼ਬਦ ਮੁਖ ਮੇਂ ਪਾਇਆ ਤਬ ਮਨ ਰੂਪੀ ਮੋਰ ਅਨੰਦਤ ਹੂਆ ਬੋਲਿਆ॥
Prof. Sahib Singh(ਉਸ ਬੱਦਲ ਨੂੰ ਵੇਖ ਵੇਖ ਕੇ) ਮੋਰ ਆਪਣੀ ਮਿੱਠੀ ਬੋਲੀ ਬੋਲਦਾ ਹੈ, (ਤਿਵੇਂ ਗੁਰੂ) ਨਾਮ-ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ (ਜਿਸ ਵਡ-ਭਾਗੀ ਉਤੇ ਮਿਹਰ ਹੁੰਦੀ ਹੈ ਉਸ ਦਾ) ਮਨ ਉਛਾਲੇ ਮਾਰਦਾ ਹੈ (ਉਹ ਮਨੁੱਖ ਗੁਰੂ ਦੇ) ਸ਼ਬਦ ਨੂੰ ਆਪਣੇ ਮੂੰਹ ਵਿਚ ਪਾਂਦਾ ਹੈ।

ਪਦ ਅਰਥ ਕੁਹੁਕਿਅੜਾ = 'ਕੁਹ ਕੁਹ' ਕਰਦਾ ਹੈ, ਆਪਣੀ ਮਿੱਠੀ ਬੋਲੀ ਬੋਲਦਾ ਹੈ। ਮੁਖਿ = ਮੂੰਹ ਵਿਚ।

SikhNet (Spanish)el Nombre, y la mente, como pavorreal, danza al ritmo y tono de la Palabra del Shabd;

ਹਰਿ ਅੰਮ੍ਰਿਤੁ ਵੁਠੜਾ; ਮਿਲਿਆ ਹਰਿ ਰਾਇਆ ਜੀਉ ॥

har amrit vuttharraa; miliaa har raaeaa jeeo |

Sant Singh Khalsathe Ambrosial Nectar of the Lord rains down, and the Sovereign Lord King is met.
Manmohan SinghThe Godly Nectar rains and God the King is met,
Manmohan Singh (Punjabi)ਈਸ਼ਵਰੀ ਆਬਿ-ਹਿਯਾਤ ਵਰਸਦਾ ਹੈ ਅਤੇ ਵਾਹਿਗੁਰੂ ਪਾਤਸ਼ਾਹ ਆ ਮਿਲਦਾ ਹੈ।
Fareedkot Teekaਔਰ ਹਰੀ ਕਾ ਨਾਮ ਅੰਮ੍ਰਿਤ ਪ੍ਰਾਪਤਿ ਹੂਆ, ਪੁਨਾ ਹਰੀ ਰਾਜਾ ਮਿਲਿਆ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਅੰਮ੍ਰਿਤ ਆ ਵੱਸਦਾ ਹੈ, (ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ,

ਪਦ ਅਰਥ ਵੁਠੜਾ = ਆ ਵੱਸਿਆ।

SikhNet (Spanish)el Néctar es rociado, el Señor nuestro Rey

ਜਨ ਨਾਨਕ. ਪ੍ਰੇਮਿ ਰਤੰਨਾ ॥੪॥੧॥੨੭॥੬੫॥

jan naanak. prem ratanaa |4|1|27|65|

Sant Singh KhalsaServant Nanak is imbued with the Love of the Lord. ||4||1||27||65||
Manmohan SinghSerf Nanak is imbued with the Lord 's love.
Manmohan Singh (Punjabi)ਗੁਮਾਸ਼ਤਾ ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰੇਮ ਮੇਂ ਮਨ ਰਤਾ; ਵਾ ਪ੍ਰੇਮ ਹੀ ਰਤਨ ਹੈ, ਕਿਉਂਕਿ ਪਰਮੇਸ੍ਵਰ ਕੇ ਮਿਲਾਪ ਮੇਂ ਪ੍ਰੇਮ ਹੀ ਕਾਰਣ ਹੈ॥੪॥੧॥੨੭॥੬੫॥
Prof. Sahib Singhਹੇ ਦਾਸ ਨਾਨਕ! ਉਹ ਪ੍ਰਭੂ-ਪ੍ਰੇਮ ਵਿਚ ਰੰਗਿਆ ਜਾਂਦਾ ਹੈ ॥੪॥੧॥੨੭॥੬੫॥

ਪਦ ਅਰਥ ਪ੍ਰੇਮਿ = ਪ੍ਰੇਮ ਵਿਚ। ਰਤੰਨਾ = ਰੱਤਾ ਹੋਇਆ ॥੪॥

SikhNet (Spanish)es encontrado y Nanak se funde en Su Amor.(4-1-27-65)

Open this shabad (17 lines, Angs 172-173) →

Shabad Guru Ramdas Ji Raag Gauree

ਗਉੜੀ ਮਾਝ ਮਹਲਾ ੪ ॥

gaurree maajh mahalaa 4 |

Sant Singh KhalsaGauree Maajh, Fourth Mehl:
Manmohan SinghGauri Majh 4th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਚੋਥੀ!
SikhNet (Spanish)Gauri Mallh, Mejl Mejl Guru Ram Das, Cuarto Canal Divino.

ਆਉ ਸਖੀ; ਗੁਣ ਕਾਮਣ ਕਰੀਹਾ ਜੀਉ ॥

aau sakhee; gun kaaman kareehaa jeeo |

Sant Singh KhalsaCome, O sisters - let's make virtue our charms.
Manmohan SinghCome fellow - maid, let us make virtues our charms.
Manmohan Singh (Punjabi)ਆਓ ਸਹੇਲੀਓ! ਆਪਾਂ ਨੇਕੀਆਂ ਦੇ ਜਾਦੂ ਟੂਣੇ ਬਣਾਈਏ।
Fareedkot Teekaਹੇ ਪਰਮੇਸ੍ਵਰ ਕੇ ਪਿਆਰਿਓ! ਆਓ ਸੁਭ ਗੁਣ ਰੂਪੀ ਟੂਣਾ ਕਰੀਏ, ਭਾਵ ਯੇਹਿ ਕਿ ਜੈਸੇ ਕਈਕੁ ਇਸਤ੍ਰੀਆਂ ਅਪਨੇ ਪਤੀ ਕੋ ਜਾਦੂ ਕਰ ਕੇ ਬਸ ਕਰ ਲੇਤੀਆਂ ਹੈਂ ਤੈਸੇ ਤੁਮ ਹਮ ਭੀ ਗੁਣੋਂ ਕਾ ਜਾਦੂ ਕਰ ਪਰਮੇਸ੍ਵਰ ਕੋ ਆਪਣਾ ਕਰੀਏ॥
Prof. Sahib Singhਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ),

ਪਦ ਅਰਥ ਸਖੀ = ਹੇ ਸਹੇਲੀ! ਹੇ ਸਤਸੰਗੀ ਗੁਰਮੁਖਿ! ਕਾਮਣ = ਟੂਣੇ। ਕਰੀਹਾ = ਅਸੀਂ ਬਣਾਈਏ।

SikhNet (Spanish)Vengan amigos, vamos a ondear los Encantos de la Alabanza del Señor,

ਮਿਲਿ ਸੰਤ ਜਨਾ; ਰੰਗੁ ਮਾਣਿਹ ਰਲੀਆ ਜੀਉ ॥

mil sant janaa; rang maanih raleea jeeo |

Sant Singh KhalsaLet's join the Saints, and enjoy the pleasure of the Lord's Love.
Manmohan SinghMeeting the pious person, let us enjoy the peace and pleasure of Lord 's love.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਨੂੰ ਭੇਟ ਕੇ ਆਪਾਂ ਪ੍ਰਭੂ ਦੀ ਪ੍ਰੀਤ ਦਾ ਆਰਾਮ ਤੇ ਅਨੰਦ ਭੋਗੀਏ।
Fareedkot Teekaਔਰ ਹੇ ਹਰੀ ਕੇ ਪਿਆਰੇ ਜਨੋਂ! ਸੰਤੋਂ ਕੇ ਸਾਥ ਮਿਲ ਕਰ (ਰੰਗੁ) ਆਤਮ ਅਨੰਦ ਕੀਆਂ ਖੁਸ਼ੀਆਂ ਭੋਗੀਏ॥
Prof. Sahib Singhਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ।

ਪਦ ਅਰਥ ਮਿਲਿ = ਮਿਲ ਕੇ। ਮਾਣਿਹ = ਅਸੀਂ ਮਾਣੀਏ। ਰਲੀਆ = ਆਤਮਕ ਆਨੰਦ।

SikhNet (Spanish)y encontrando a los Santos, disfrutemos de esa Dicha

ਗੁਰ ਦੀਪਕੁ ਗਿਆਨੁ; ਸਦਾ ਮਨਿ ਬਲੀਆ ਜੀਉ ॥

gur deepak giaan; sadaa man baleea jeeo |

Sant Singh KhalsaThe lamp of the Guru's spiritual wisdom burns steadily in my mind.
Manmohan SinghThe lamp of the Guru - given Divine - Knowledge, ever, remains burning within my mind.
Manmohan Singh (Punjabi)ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮਬੋਧ ਦਾ ਦੀਪ ਹਮੇਸ਼ਾਂ ਮੇਰੇ ਚਿੱਤ ਅੰਦਰ ਬਲਦਾ ਰਹਿੰਦਾ ਹੈ।
Fareedkot Teekaਜਿਨੋਂ ਨੇ ਸੰਤੋਂ ਮੇਂ ਪ੍ਰੇਮ ਕੀਆ ਹੈ, ਤਿਨ ਕੇ ਮਨ ਮੇਂ ਗਿਆਨ ਰੂਪੀ (ਗੁਰ) ਵੱਡਾ ਦੀਪਕ ਬਲਿਆ ਹੈ॥
Prof. Sahib Singh(ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ,

ਪਦ ਅਰਥ ਦੀਪਕੁ = ਦੀਵਾ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਮਨਿ = ਮਨ ਵਿਚ। ਬਲੀਆ = ਅਸੀਂ ਬਾਲੀਏ।

SikhNet (Spanish)Dicha para que la Luz de la Sabiduría del Guru brille en nosotros y el Señor,

ਹਰਿ ਤੁਠੈ; ਢੁਲਿ ਢੁਲਿ ਮਿਲੀਆ ਜੀਉ ॥੧॥

har tutthai; dtul dtul mileea jeeo |1|

Sant Singh KhalsaThe Lord, being pleased and moved by pity, has led me to meet Him. ||1||
Manmohan SinghBeing mightily pleased and moved with pity the Master has met me.
Manmohan Singh (Punjabi)ਪਰਮ ਪਰਸੰਨ ਤੇ ਰਹਿਮ ਨਾਲ ਨਰਮ ਹੋ ਕੇ ਮਾਲਕ ਮੈਨੂੰ ਮਿਲ ਪਿਆ ਹੈ।
Fareedkot Teekaਗਿਆਨ ਕੇ ਹੋਣੇ ਸੇ ਪ੍ਰਸਿੰਨ ਹੋ ਕਰ ਹਰੀ ਕੋ ਉਲਟ ਉਲਟ ਕਰ ਵਾ ਉਛਲ ਉਛਲ ਕਰ ਮਿਲੇ ਹੈਂ, ਭਾਵ ਯੇਹਿ ਕਿ ਅਤਿ ਆਨਦੰਤ ਹੋ ਕਰ ਮਿਲੇ ਹੈਂ॥੧॥
Prof. Sahib Singh(ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ ॥੧॥

ਪਦ ਅਰਥ ਢੁਲਿ = ਢੁਲ ਕੇ, ਸ਼ੁਕਰ ਵਿਚ ਆ ਕੇ ॥੧॥

SikhNet (Spanish)en Su Misericordia, sea conmovido para que Venga a encontrarnos en nuestro propio ser. (1)

ਮੇਰੈ ਮਨਿ ਤਨਿ ਪ੍ਰੇਮੁ ਲਗਾ; ਹਰਿ ਢੋਲੇ ਜੀਉ ॥

merai man tan prem lagaa; har dtole jeeo |

Sant Singh KhalsaMy mind and body are filled with love for my Darling Lord.
Manmohan SinghWithin my mind and body love of the darling God is enshrined.
Manmohan Singh (Punjabi)ਮੇਰੇ ਚਿੱਤ ਤੇ ਸਰੀਰ ਅੰਦਰ ਪਿਆਰੇ ਵਾਹਿਗੁਰੂ ਦੀ ਪ੍ਰੀਤ ਲੱਗੀ ਹੋਈ ਹੈ।
Fareedkot Teekaਤਿਨ ਪ੍ਰੇਮੀਓਂ ਕੋ ਐਸਾ ਫਲ ਦੇਖ ਕਰ ਮੇਰੇ ਮਨ ਤਨ ਮੇਂ ਹਰੀ ਪਿਆਰੇ ਕਾ ਪ੍ਰੇਮ ਲਗਾ ਹੈ॥
Prof. Sahib Singh(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ।

ਪਦ ਅਰਥ ਤਨਿ = ਤਨ ਵਿਚ। ਢੋਲਾ = ਮਿੱਤਰ।

SikhNet (Spanish)Mi mente y mi cuerpo están imbuidos en el Amor de mi Esposo;

ਮੈ ਮੇਲੇ ਮਿਤ੍ਰੁ; ਸਤਿਗੁਰੁ ਵੇਚੋਲੇ ਜੀਉ ॥

mai mele mitru; satigur vechole jeeo |

Sant Singh KhalsaThe True Guru, the Divine Intermediary, has united me with my Friend.
Manmohan SinghSatguru, the intercessor, has united me with my Friend.
Manmohan Singh (Punjabi)ਸਤਿਗੁਰੂ ਬਸੀਨ ਨੇ ਮੈਨੂੰ ਮੇਰੇ ਯਾਰ ਨਾਲ ਮਿਲਾ ਦਿੱਤਾ ਹੈ।
Fareedkot Teekaਪਰੰਤੂ ਮੇਰੇ ਕੋ ਸਤਿਗੁਰੂ ਜੋ ਮਿਤ੍ਰ ਹੈਂ, ਸੋ ਵਿਚੋਲੇ ਹੋ ਕਰ ਮੇਲੈਂਗੇ॥
Prof. Sahib Singh(ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ।

ਪਦ ਅਰਥ ਮੈ = ਮੈਨੂੰ। ਮੇਲੋ = ਮਿਲਾਏ। ਵੇਚੋਲੇ = ਵਕੀਲ।

SikhNet (Spanish)el Guru, el Intermediario, me ha unido con mi Amigo.

ਮਨੁ ਦੇਵਾਂ ਸੰਤਾ; ਮੇਰਾ ਪ੍ਰਭੁ ਮੇਲੇ ਜੀਉ ॥

man devaan santaa; meraa prabh mele jeeo |

Sant Singh KhalsaI offer my mind to the Guru, who has led me to meet my God.
Manmohan SinghI tender my mind to the Guru -saint, who causes me to meet my Master.
Manmohan Singh (Punjabi)ਮੈਂ ਆਪਣਾ ਚਿੱਤ ਗੁਰੂ-ਸਾਧੂ ਨੂੰ ਅਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾਉਂਦਾ ਹੈ।
Fareedkot Teekaਐਸੇ ਸੰਤੋਂ ਕੋ ਮਨ ਦੇਵਾਂ ਜੋ ਮੇਰੇ ਪ੍ਰਭੂ ਕੋ ਮਿਲਾ ਦੇਵੈਂ॥
Prof. Sahib Singh(ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ।
SikhNet (Spanish)Entrego de mi mente a los Santos que me llevan hasta la Unión con mi Maestro.

ਹਰਿ ਵਿਟੜਿਅਹੁ; ਸਦਾ ਘੋਲੇ ਜੀਉ ॥੨॥

har vittarriahu; sadaa ghole jeeo |2|

Sant Singh KhalsaI am forever a sacrifice to the Lord. ||2||
Manmohan SinghUnto God I am ever a sacrifice.
Manmohan Singh (Punjabi)ਵਾਹਿਗੁਰੂ ਉਤੇ ਮੈਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।
Fareedkot Teekaਔਰ ਹਰੀ ਕੇ ਊਪਰ ਸੇ ਭੀ ਸਦਾ ਵਾਰਨੇ ਜਾਵਾਂ ਔਰ ਇਸ ਪ੍ਰਕਾਰ ਬੇਨਤੀ ਕਰੋਂ॥੨॥
Prof. Sahib Singhਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ ॥੨॥

ਪਦ ਅਰਥ ਵਿਟੜਿਅਹੁ = ਤੋਂ ॥੨॥

SikhNet (Spanish)Ofrezco mi ser en sacrificio al Señor. (2)

ਵਸੁ ਮੇਰੇ ਪਿਆਰਿਆ. ਵਸੁ ਮੇਰੇ ਗੋਵਿਦਾ; ਹਰਿ ਕਰਿ ਕਿਰਪਾ. ਮਨਿ ਵਸੁ ਜੀਉ ॥

vas mere piaariaa. vas mere govidaa; har kar kirapaa. man vas jeeo |

Sant Singh KhalsaDwell, O my Beloved, dwell, O my Lord of the Universe; O Lord, show mercy to me and come to dwell within my mind.
Manmohan SinghDwell my Darling; dwell O Lord of Universe, O God, show mercy and do dwell witting my mind.
Manmohan Singh (Punjabi)ਨਿਵਾਸ ਕਰ, ਮੇਰੇ ਪ੍ਰੀਤਮ, ਨਿਵਾਸ ਕਰ, ਹੇ ਆਲਮ ਦੇ ਸੁਆਮੀ! ਹੇ ਵਾਹਿਗੁਰੂ ਮਿਹਰ ਧਾਰ! ਅਤੇ ਮੇਰੇ ਚਿੱਤ ਵਿੱਚ ਨਿਵਾਸ ਕਰ।
Fareedkot Teekaਹੇ ਮੇਰੇ ਪਿਆਰਿਆ! ਬਾਣੀ ਮੇਂ ਵਸੁ ਔਰ ਹੇ ਮੇਰੇ ਗੋਬਿੰਦਾ! ਤਨ ਮੇਂ ਵਸ, ਵਾ ਹੇ ਹਰੀ! ਕਿਰਪਾ ਕਰ ਕੇ ਤੂੰ ਮਨ ਮੇਂ ਵਸੁ॥
Prof. Sahib Singhਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ।

ਪਦ ਅਰਥ ਕਰਿ = ਕਰ ਕੇ।

SikhNet (Spanish)Habita, oh mi Amor, habita, oh mi Señor del Universo, muestra Tu Misericordia y ven a habitar en mi mente.

ਮਨਿ ਚਿੰਦਿਅੜਾ. ਫਲੁ ਪਾਇਆ ਮੇਰੇ ਗੋਵਿੰਦਾ; ਗੁਰੁ ਪੂਰਾ ਵੇਖਿ ਵਿਗਸੁ ਜੀਉ ॥

man chindiarraa. fal paaeaa mere govindaa; gur pooraa vekh vigas jeeo |

Sant Singh KhalsaI have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
Manmohan SinghO my Master, I have obtained my heart desired boons and am transported by beholding the Perfect Guru.
Manmohan Singh (Punjabi)ਹੇ ਮੇਰੇ ਮਾਲਕ! ਪੂਰਨ ਗੁਰਾਂ ਨੂੰ ਵੇਖ ਕੇ, ਮੈਂ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਈਆਂ ਹਨ ਅਤੇ ਪਰਮ-ਪ੍ਰੰਸਨ ਹੋ ਗਿਆ ਹਾਂ।
Fareedkot Teekaਹੇ ਮੇਰੇ (ਗੋਵਿੰਦਾ) ਭਾਈ! ਜੋ ਗੁਰੁ ਪੂਰੇ ਕੋ ਵੇਖ ਕਰ ਪ੍ਰਫੁਲਤ ਹੂਏ ਹੈਂ ਤਿਨੋਂ ਨੇ ਮਨ ਇੱਛਤ ਫਲ ਪਾਇਆ ਹੈ॥
Prof. Sahib Singhਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ।

ਪਦ ਅਰਥ ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ। ਵੇਖਿ = ਵੇਖ ਕੇ। ਵਿਗਸੁ = ਵਿਗਾਸ, ਖ਼ੁਸ਼ੀ।

SikhNet (Spanish)He obtenido el fruto de los deseos de mi corazón, oh mi Señor del Universo, estoy en total Gloria teniendo la Visión de mi Guru Perfecto.

ਹਰਿ ਨਾਮੁ ਮਿਲਿਆ ਸੋਹਾਗਣੀ. ਮੇਰੇ ਗੋਵਿੰਦਾ; ਮਨਿ ਅਨਦਿਨੁ ਅਨਦੁ ਰਹਸੁ ਜੀਉ ॥

har naam miliaa sohaaganee. mere govindaa; man anadin anad rehas jeeo |

Sant Singh KhalsaThe happy soul-brides receive the Lord's Name, O my Lord of the Universe; night and day, their minds are blissful and happy.
Manmohan SinghThe happy, brides receive God 's Name, O my Lord, and in supreme bliss, night and day, remain happy in their mind.
Manmohan Singh (Punjabi)ਖ਼ੁਸ਼ ਬਾਸ਼ ਪਤਨੀਆਂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੁੰਦੀਆਂ ਹਨ ਹੈ, ਮੇਰੇ ਸਾਹਿਬ! ਅਤੇ ਪਰਮ-ਪ੍ਰਸੰਨਤਾ ਅੰਦਰ ਦਿਨ ਰਾਤ ਆਪਣੇ ਚਿੱਤ ਵਿੱਚ ਖੁਸ਼ ਰਹਿੰਦੀਆਂ ਹਨ।
Fareedkot Teeka(ਮੇਰੇ ਗਵਿੰਦਾ) ਹੇ ਭਾਈ! ਜਿਨ ਸੁਹਾਗਣੀਓਂ ਕੋ ਹਰੀ ਕਾ ਨਾਮ ਮਿਲਿਆ ਹੈ, ਤਿਨ ਕੇ ਮਨ ਮੇਂ ਅਨਦਿਨੁ (ਰਹਸੁ) ਗੁਹਜ ਅਨੰਦੁ ਭਾਵ ਬ੍ਰਹਮਾਨੰਦੁ ਹੈ॥
Prof. Sahib Singhਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ।

ਪਦ ਅਰਥ ਸੋਹਾਗਣੀ = ਭਾਗਾਂ ਵਾਲੀ ਜੀਵ-ਇਸਤ੍ਰੀ ਨੂੰ। ਅਨਦਿਨੁ = ਹਰ ਰੋਜ਼। ਰਹਸੁ = ਖ਼ੁਸ਼ੀ।

SikhNet (Spanish)Oh mi Gobind, la esposa que recibe Tu Nombre vive eternamente en Éxtasis Misterioso.

ਹਰਿ ਪਾਇਅੜਾ ਵਡਭਾਗੀਈ. ਮੇਰੇ ਗੋਵਿੰਦਾ; ਨਿਤ ਲੈ ਲਾਹਾ. ਮਨਿ ਹਸੁ ਜੀਉ ॥੩॥

har paaeiarraa vaddabhaageeee. mere govindaa; nit lai laahaa. man has jeeo |3|

Sant Singh KhalsaBy great good fortune, the Lord is found, O my Lord of the Universe; earning profit continually, the mind laughs with joy. ||3||
Manmohan SinghThrough great good luck, God is obtained, O my Lord and by ever, earning profit man remains laughing with joy.
Manmohan Singh (Punjabi)ਪਰਮ ਚੰਗੇ ਕਰਮਾਂ ਰਾਹੀਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਮੇਰੇ ਸੁਆਮੀ! ਅਤੇ ਨਿਤਾਪ੍ਰਤੀ ਨਫ਼ਾ ਕਮਾ ਕੇ ਆਦਮੀ ਖ਼ੁਸ਼ੀ ਨਾਲ ਹਸਦਾ ਰਹਿੰਦਾ ਹੈ।
Fareedkot Teeka(ਈ ਮੇਰੇ ਗੋਬਿੰਦਾ) ਹੇ ਭਾਈ! ਜਿਨੋਂ ਨੇ ਹਰਿ ਬਡੇ ਭਾਗੋਂ ਕਰ ਕੇ ਪਾਇਆ ਹੈ, ਸੋ ਨਿਤੰਪ੍ਰਤੀ ਆਤਮ ਲਾਭ ਕੋ ਲੇ ਕਰ ਮਨ ਮੇਂ ਪ੍ਰਸੰਨ ਹੋਤੇ ਹੈਂ। ਬਾਚਸਪਤਿ ਕੋਸ ਮੇਂ 'ਈ' ਸੰਬੋਧਨ ਮੇਂ ਲਿਖਾ ਹੈ॥੩॥
Prof. Sahib Singhਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ ॥੩॥

ਪਦ ਅਰਥ ਵਡਭਾਗੀਈ = ਵੱਡੇ ਭਾਗਾਂ ਵਾਲੀਆਂ ਨੇ। ਹਸੁ = ਹੱਸੁ, ਆਨੰਦ ॥੩॥

SikhNet (Spanish)Cuando por una increíble fortuna encuentro a mi Señor, mi mente cosecha las bondades de los bienes eternos. (3)

ਹਰਿ ਆਪਿ ਉਪਾਏ. ਹਰਿ ਆਪੇ ਵੇਖੈ; ਹਰਿ ਆਪੇ ਕਾਰੈ ਲਾਇਆ ਜੀਉ ॥

har aap upaae. har aape vekhai; har aape kaarai laaeaa jeeo |

Sant Singh KhalsaThe Lord Himself creates, and the Lord Himself beholds; the Lord Himself assigns all to their tasks.
Manmohan SinghGod Himself creates, God Himself beholds and God Himself assigns work to the beings.
Manmohan Singh (Punjabi)ਵਾਹਿਗੁਰੂ ਖੁਦ ਪੈਦਾ ਕਰਦਾ ਹੈ, ਵਾਹਿਗੁਰੂ ਖੁਦ ਦੇਖਦਾ ਹੈ ਅਤੇ ਵਾਹਿਗੁਰੂ ਖ਼ੁਦ ਹੀ ਜੀਵਾਂ ਨੂੰ ਕੰਮ ਕਾਰੇ ਲਾਉਂਦਾ ਹੈ।
Fareedkot Teekaਆਪ ਹੀ ਹਰੀ ਸ੍ਰਿਸ੍ਟੀ ਕੋ ਉਤਪਤਿ ਕਰਤਾ ਹੈ ਔਰ ਆਪ ਹੀ ਵੇਖਤਾ ਹੈ ਔਰ ਆਪ ਹੀ ਕਾਰੋਂ ਮੇਂ ਲਗਾਇਆ ਹੈ॥
Prof. Sahib Singhਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ।

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਕਾਰੈ = ਕਾਰ ਵਿਚ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)।

SikhNet (Spanish)Él, el Señor Mismo crea, observa y asigna tareas a todos,

ਇਕਿ ਖਾਵਹਿ ਬਖਸ. ਤੋਟਿ ਨ ਆਵੈ; ਇਕਨਾ. ਫਕਾ ਪਾਇਆ ਜੀਉ ॥

eik khaaveh bakhas. tott na aavai; ikanaa. fakaa paaeaa jeeo |

Sant Singh KhalsaSome partake of the bounty of the Lord's favor, which never runs out, while others receive only a handful.
Manmohan SinghSome partake of Lord 's bounties, which suffer no deficiency and some receive but a handful of corn.
Manmohan Singh (Punjabi)ਕਈ ਪ੍ਰਭੂ ਦੀਆਂ ਬਖਸ਼ੀਸ਼ਾਂ ਭੁੰਚਦੇ ਹਨ, ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।
Fareedkot Teekaਏਕ ਪਰਮੇਸ੍ਵਰ ਕੀ ਦਾਤ ਕੋ ਖਾਤੇ ਹੈਂ, ਸੋ ਤਿਸ ਕੀ ਤੋਟਿ ਨਹੀਂ ਆਵਤੀ, ਅਰ ਇਕਨਾ ਕੋ (ਫਕਾ) ਫਾਕਾ ਵਾ ਚਾਰ ਚਾਰ ਦਾਣੇ ਘਰ ਘਰ ਸੇ ਮਾਂਗਨੇ ਕਾ ਲਿਖ ਲਿਖ ਪਾਇਆ ਹੈ॥☬ਪੂਰਬੋਕਤ ਅਰਥ ਕੋ ਸਪਸ਼ਟ ਦਿਖਾਵਤੇ ਹੈਂ:
Prof. Sahib Singhਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ।

ਪਦ ਅਰਥ ਬਖਸ = ਬਖ਼ਸ਼ਸ਼। ਫਕਾ = ਫੱਕਾ, ਥੋੜਾ ਕੁ ਹੀ।

SikhNet (Spanish)algunos son bendecidos con la Abundancia Ilimitada de Su Gracia, mientras que otros reciben sólo una parte de ella.

ਇਕਿ ਰਾਜੇ. ਤਖਤਿ ਬਹਹਿ ਨਿਤ ਸੁਖੀਏ; ਇਕਨਾ. ਭਿਖ ਮੰਗਾਇਆ ਜੀਉ ॥

eik raaje. takhat baheh nit sukhee; ikanaa. bhikh mangaaeaa jeeo |

Sant Singh KhalsaSome sit upon thrones as kings, and enjoy constant pleasures, while others must beg for charity.
Manmohan SinghSome sit on throne as kings and are, ever, happy and some Thou causest to beg for aims.
Manmohan Singh (Punjabi)ਕਈ ਪਾਤਸ਼ਾਹ ਹੋ ਰਾਜ-ਸਿੰਘਾਸਣ ਤੇ ਬੈਠਦੇ ਹਨ, ਅਤੇ ਸਦਾ ਹੀ ਸੁਖਾਲੇ ਰਹਿੰਦੇ ਹਨ ਅਤੇ ਕਈਆਂ ਪਾਸੋਂ ਤੂੰ ਖੈਰ ਮੰਗਾਉਂਦਾ ਹੈ।
Fareedkot Teekaਏਕ ਰਾਜੇ ਹੋ ਕਰ ਤਖਤੋਂ ਪਰ ਬੈਠੇ ਹੂਏ ਹੈਂ ਔਰ ਸਦਾ ਹੀ ਸੁਖ ਵਾਲੇ ਹੈਂ ਔਰ ਇਕਨਾ ਸੇ ਭਿਖ੍ਯਾ ਮੰਗਾਵਤਾ ਹੈ॥
Prof. Sahib Singhਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ।

ਪਦ ਅਰਥ ਤਖਤਿ = ਤਖ਼ਤ ਉਤੇ। ਭਿਖ = ਭਿੱਛਿਆ।

SikhNet (Spanish)A algunos se les ve sentados en el Trono Real de Su Gracia junto a Él y están siempre felices, mientras que otros pordiosean de puerta en puerta las miserias.

ਸਭੁ ਇਕੋ ਸਬਦੁ ਵਰਤਦਾ. ਮੇਰੇ ਗੋਵਿਦਾ; ਜਨ ਨਾਨਕ. ਨਾਮੁ ਧਿਆਇਆ ਜੀਉ ॥੪॥੨॥੨੮॥੬੬॥

sabh iko sabad varatadaa. mere govidaa; jan naanak. naam dhiaaeaa jeeo |4|2|28|66|

Sant Singh KhalsaThe Word of the Shabad is pervading in everyone, O my Lord of the Universe; servant Nanak meditates on the Naam. ||4||2||28||66||
Manmohan SinghMy Master of the world, everywhere thy order alone prevails. Servant Nanak meditates on Thy Name.
Manmohan Singh (Punjabi)ਮੇਰੇ ਜਗਤ ਦੇ ਮਾਲਕ ਹਰਿ ਥਾ ਕੇਵਲ ਤੇਰਾ ਹੁਕਮ ਹੀ ਪਰਬਲ ਹੈ। ਨੋਕਰ ਨਾਨਕ! ਤੇਰੇ ਨਾਮ ਦਾ ਅਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਦਾਸੋਂ ਨੇ ਨਾਮ ਧਿਆਇਆ ਹੈ, ਤਿਨ ਕਾ ਐਸਾ ਨਿਹਚਾ ਹੂਆ ਹੈ ਕਿ ਸਰਬ ਮੇਂ ਏਕ ਮੇਰੇ ਗੋਵਿੰਦ ਕਾ (ਸਬਦੁ) ਹੁਕਮ ਵਰਤਾ ਰਹਾ ਹੈ; ਵਾ ਸਰਬ ਮੇਂ ਏਕ ਬ੍ਰਹਮ ਹੀ ਵਰਤ ਰਹਾ ਹੈ॥੪॥੨॥੨੮॥੬੬॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ ॥੪॥੨॥੨੮॥੬੬॥

ਪਦ ਅਰਥ ਸਭੁ = ਹਰ ਥਾਂ। ਸਬਦੁ = ਹੁਕਮ ॥੪॥

SikhNet (Spanish)Sólo Su Palabra prevalece en todo y Nanak, el Esclavo del Señor, habita sólo en el Naam, el Nombre del Señor. (4-2-28-66)

Open this shabad →

Shabad Guru Ramdas Ji Raag Gauree continues on Ang 174

ਗਉੜੀ ਮਾਝ ਮਹਲਾ ੪ ॥

gaurree maajh mahalaa 4 |

Sant Singh KhalsaGauree Maajh, Fourth Mehl:
Manmohan SinghGauri Majh 4th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਚੋਥੀ।
SikhNet (Spanish)Gauri Mallh, Mejl Guru Ram Das, Cuarto Canal Divino.

ਮਨ ਮਾਹੀ. ਮਨ ਮਾਹੀ, ਮੇਰੇ ਗੋਵਿੰਦਾ; ਹਰਿ ਰੰਗਿ ਰਤਾ. ਮਨ ਮਾਹੀ ਜੀਉ ॥

man maahee. man maahee, mere govindaa; har rang rataa. man maahee jeeo |

Sant Singh KhalsaFrom within my mind, from within my mind, O my Lord of the Universe, I am imbued with the Love of the Lord, from within my mind.
Manmohan SinghFrom within, my mind, from within my mind, O my Master, from within my mind, I am imbued with God 's love.
Manmohan Singh (Punjabi)ਮੇਰੇ ਹਿਰਦੇ ਅੰਦਰੋਂ ਮੇਰੇ ਹਿਰਦੇ ਅੰਦਰੋ ਹੈ ਮੇਰੇ ਮਾਲਕ! ਮੇਰੇ ਹਿਰਦੇ ਅੰਦਰੋਂ ਮੈਂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।
Fareedkot Teekaਹੇ ਮੇਰੇ ਭਾਈ ਜਨੋਂ! ਜੋ ਰੰਗ ਰਤਾ ਪਰਮੇਸ੍ਵਰ ਹੈ, ਸੋ ਤੀਨੋਂ ਕਾਲੋਂ ਮੇਂ ਮਨ ਕੇ ਬੀਚ ਹੀ ਹੈ; ਵਾ ਪ੍ਰੇਮ ਮੇਂ ਪੁਨਰੁਕਤੀ ਦੋਸ ਨਹੀਂ 'ਮਨ ਮਾਹੀ' ਸਬਦ ਜਗ੍ਯਾਸੂ ਕੀ ਦ੍ਰਿੜਤਾ ਹੇਤ ਕਈ ਬਾਰ ਕਥਨ ਕੀਆ ਹੈ॥
Prof. Sahib Singhਹੇ ਮੇਰੇ ਗੋਵਿੰਦ! (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ) ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਮਾਹੀ = ਵਿਚ, ਮਾਹਿ। ਹਰਿ ਰੰਗਿ = ਹਰੀ ਦੇ ਨਾਮ-ਰੰਗ ਵਿਚ।

SikhNet (Spanish)Mi mente, oh mi Gobind, está imbuida en Tu Amor.

ਹਰਿ ਰੰਗੁ ਨਾਲਿ. ਨ ਲਖੀਐ ਮੇਰੇ ਗੋਵਿਦਾ; ਗੁਰੁ ਪੂਰਾ. ਅਲਖੁ ਲਖਾਹੀ ਜੀਉ ॥

har rang naal. na lakheeai mere govidaa; gur pooraa. alakh lakhaahee jeeo |

Sant Singh KhalsaThe Lord's Love is with me, but it cannot be seen, O my Lord of the Universe; the Perfect Guru has led me to see the unseen.
Manmohan SinghBeloved God is with me, but He cannot be seen, O my Lord. The Perfect Guru, has shown me the Invisible One.
Manmohan Singh (Punjabi)ਪ੍ਰੀਤਮ ਵਾਹਿਗੁਰੂ ਮੇਰੇ ਅੰਗ ਸੰਗ ਹੈ, ਪ੍ਰੰਤੂ ਉਹ ਵੇਖਿਆਂ ਨਹੀਂ ਜਾ ਸਕਦਾ, ਹੇ ਮੇਰੇ ਸੁਆਮੀ। ਪੂਰਨ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪੁਰਖ ਦਿਖਾਲ ਦਿੱਤਾ ਹੈ।
Fareedkot Teekaਹੇ ਭਾਈ! ਹਰੇਕ ਰੰਗੋਂ ਨਾਲ ਪਰਮੇਸ੍ਵਰ ਸਾਥ ਹੈ ਲਖਾ ਨਹੀਂ ਜਾਤਾ, ਪਰੰਤੂ ਗੁਰੂ ਪੂਰਾ ਤਿਸ ਅਲਖ ਕੋ ਲਖਾ ਦੇਤਾ ਹੈ॥
Prof. Sahib Singhਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਨਾਲ (ਉਸ ਦੇ ਅੰਦਰ ਮੌਜੂਦ) ਹੈ, ਪਰ ਇਹ ਆਨੰਦ (ਹਰੇਕ ਜੀਵ ਪਾਸੋਂ) ਮਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ।

ਪਦ ਅਰਥ ਹਰਿ ਰੰਗੁ = ਹਰੀ ਦਾ ਨਾਮ-ਰੰਗ। ਨਾਲਿ = {ਨੋਟ: ਲਫ਼ਜ਼ 'ਨਾਲਿ' ਦਾ ਸੰਬੰਧ ਲਫ਼ਜ਼ 'ਰੰਗ' ਦੇ ਨਾਲ ਨਹੀਂ ਹੈ) (ਹਰੇਕ ਜੀਵ ਦੇ) ਨਾਲ (ਹੈ)। ਨ ਲਖੀਐ = ਸਮਝਿਆ ਨਹੀਂ ਜਾ ਸਕਦਾ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਹੀ = ਲਖਾਹਿ, ਲਖਦੇ ਹਨ, ਵੇਖਦੇ ਹਨ।

SikhNet (Spanish)Tu Amor, oh Señor, está con nosotros, pero eso no lo sabemos; pues Tú, el Incognoscible, eres conocido sólo a través del Guru.

ਹਰਿ ਹਰਿ ਨਾਮੁ ਪਰਗਾਸਿਆ. ਮੇਰੇ ਗੋਵਿੰਦਾ; ਸਭ ਦਾਲਦ ਦੁਖ. ਲਹਿ ਜਾਹੀ ਜੀਉ ॥

har har naam paragaasiaa. mere govindaa; sabh daalad dukh. leh jaahee jeeo |

Sant Singh KhalsaHe has revealed the Name of the Lord, Har, Har, O my Lord of the Universe; all poverty and pain have departed.
Manmohan SinghLord God 's Name is revealed unto me, O my Master and all poverty and pain have departed.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ ਹੇ ਮੇਰੇ ਮਾਲਕ! ਅਤੇ ਸਾਰੀ ਗਰੀਬੀ ਦੇ ਦਰਦ ਰਫ਼ਾ ਹੋ ਗਏ ਹਨ।
Fareedkot Teekaਹੇ ਮੇਰੇ ਭਾਈ! ਜਬ ਗੁਰ ਕਾ ਲਖਾਯਾ ਹੋਇਆ ਹਰਿ ਹਰਿ ਨਾਮ ਕਾ ਪ੍ਰਗਾਸੁ ਹੂਆ, ਤਬ ਸੰਪੂਰਨ ਦਰਿਦ੍ਰ ਔਰ ਦੁਖ ਲਹਿ ਜਾਤੇ ਹੈਂ॥
Prof. Sahib Singhਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ।

ਪਦ ਅਰਥ ਦਾਲਦ = ਦਲਿਦ੍ਰ, ਗਰੀਬੀ। ਜਾਹੀ = ਜਾਹਿ।

SikhNet (Spanish)Cuando el Nombre del Señor ilumina nuestro ser, nuestra pobreza y dolor desaparecen.

ਹਰਿ ਪਦੁ ਊਤਮੁ ਪਾਇਆ. ਮੇਰੇ ਗੋਵਿੰਦਾ; ਵਡਭਾਗੀ ਨਾਮਿ ਸਮਾਹੀ ਜੀਉ ॥੧॥

har pad aootam paaeaa. mere govindaa; vaddabhaagee naam samaahee jeeo |1|

Sant Singh KhalsaI have obtained the supreme status of the Lord, O my Lord of the Universe; by great good fortune, I am absorbed in the Naam. ||1||
Manmohan SinghI have obtained the exalted status, O my Lord God. Through the greatest good - fortune, I am absorbed in God 's Name.
Manmohan Singh (Punjabi)ਮੈਂ ਉਤਾਕ੍ਰਿਸ਼ਟ ਪਦਵੀ ਪ੍ਰਾਪਤ ਕਰ ਲਈ ਹੈ, ਮੇਰੇ ਵਾਹਿਗੁਰੂ ਸੁਆਮੀ! ਮਹਾਨ ਸ਼੍ਰੇਸ਼ਟ ਨਸੀਬਾਂ ਰਾਹੀਂ ਮੈਂ ਹਰੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਹੇ ਮੇਰੇ ਭਾਈ! ਜਿਨੋਂ ਨੇ ਹਰੀ ਉਤਮ ਪਦ ਕੋ ਪਾਇਆ ਹੈ, ਸੋ ਵਡਭਾਗੀ (ਨਾਮਿ) ਵਾਹਿਗੁਰੂ ਮੇਂ ਸਮਾਏ ਹੈਂ॥੧॥
Prof. Sahib Singhਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥

ਪਦ ਅਰਥ ਹਰਿ ਪਦੁ = ਪ੍ਰਭੂ ਦੇ ਮਿਲਾਪ ਦੀ ਅਵਸਥਾ। ਨਾਮਿ = ਨਾਮ ਵਿਚ ॥੧॥

SikhNet (Spanish)Nos inmergimos en el Naam, el Nombre por una buena fortuna, y así logramos el Estado Sublime de Éxtasis.(1)

ਨੈਣੀ ਮੇਰੇ ਪਿਆਰਿਆ. ਨੈਣੀ ਮੇਰੇ ਗੋਵਿਦਾ; ਕਿਨੈ. ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥

nainee mere piaariaa. nainee mere govidaa; kinai. har prabh ddittharraa nainee jeeo |

Sant Singh KhalsaWith his eyes, O my Beloved, with his eyes, O my Lord of the Universe - has anyone ever seen the Lord God with his eyes?
Manmohan SinghWith his eyes, my Beloved, with his eyes my Master has any one seen with his eyes my Lord God.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੇਰੇ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੇਰਾ ਮਾਲਕ, ਕੀ ਕਿਸੇ ਜਣੇ ਨੇ ਆਪਣੀਆਂ ਅੱਖਾਂ ਨਾਲ ਮੇਰੇ ਵਾਹਿਗੁਰੂ ਸੁਆਮੀ ਨੂੰ ਵੇਖਿਆਂ ਹੈ?
Fareedkot Teekaਹੇ ਮੇਰੇ ਪਿਆਰਿਆ! (ਨੈਣੀ) ਜੋ ਗ੍ਯਾਨ ਨੇਤ੍ਰੋਂ ਵਾਲੇ ਮੇਰੇ ਗੋਬਿੰਦ ਕਾ ਸਰੂਪ ਗੁਰੂ ਹੈ, ਤਿਨੋਂ ਦੁਆਰਾ ਸਰਬ ਨੈਣਾਂ ਵਾਲਾ ਵੈਰਾਟ ਰੂਪ ਮੇਰਾ ਪ੍ਰਭ ਕਿਨਾ (ਨੈਣੀ) ਸੁਧ ਬੁਧੀ ਨੇਤ੍ਰੋਂ ਵਾਲਿਆਂ ਨੇ ਦੇਖਿਆ ਹੈ॥
Prof. Sahib Singhਹੇ ਮੇਰੇ ਪਿਆਰੇ ਗੋਵਿੰਦ! ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ (ਵਡ-ਭਾਗੀ ਨੇ ਆਪਣੀਆਂ) ਅੱਖਾਂ ਨਾਲ ਵੇਖਿਆ ਹੈ।

ਪਦ ਅਰਥ ਨੈਣੀ = ਅੱਖਾਂ ਨਾਲ। ਕਿਨੈ = ਕਿਸੇ ਵਿਰਲੇ ਨੇ।

SikhNet (Spanish)Oh queridos, ¿habrán visto, oh, habrán visto a mi Esposo con sus propios ojos, sí, con sus propios ojos?

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ. ਮੇਰੇ ਗੋਵਿੰਦਾ; ਹਰਿ ਬਾਝਹੁ. ਧਨ ਕੁਮਲੈਣੀ ਜੀਉ ॥

meraa man tan bahut bairaagiaa. mere govindaa; har baajhahu. dhan kumalainee jeeo |

Sant Singh KhalsaMy mind and body are sad and depressed, O my Lord of the Universe; without her Husband Lord, the soul-bride is withering away.
Manmohan SinghMy soul and body are greatly sad in separation, O my world Lord. Without God (the Spouse) the bride is withering away.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਵਿਛੋੜੇ ਵਿੱਚ ਬੜੇ ਉਦਾਸ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਵਾਹਿਗੁਰੂ ਦੇ ਬਿਨਾ ਪਤਨੀ ਮੁਰਝਾਈ ਜਾ ਰਹੀ ਹੈ।
Fareedkot Teekaਹੇ ਮੇਰੇ ਭਾਈ ਜਨੋਂ! ਮੇਰਾ ਮਨ ਔਰ ਤਨ ਬਹੁਤ ਹੀ ਵੈਰਾਗ ਭ੍ਯਾ ਹੈ, ਪੁਨਾ ਹਰੀ ਸੇ ਬਿਨ ਬੁਧੀ ਰੂਪ ਇਸਤ੍ਰੀ ਮੁਰਝਾ ਰਹੀ ਹੈ॥
Prof. Sahib Singhਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ। ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ।

ਪਦ ਅਰਥ ਬੈਰਾਗਿਆ = ਵੈਰਾਗਵਾਨ ਹੈ। ਧਨ = ਜੀਵ-ਇਸਤ੍ਰੀ। ਕੁਮਲੈਣੀ = ਮੁਰਝਾਈ ਹੋਈ।

SikhNet (Spanish)La tristeza llena mi corazón, mi cuerpo y mi mente se tambalean sin Él.

Open this shabad (17 lines, Angs 173-174) →

Ang 173 of 1430