ਗਉੜੀ ਮਾਝ ਮਹਲਾ ੪ ॥
gaurree maajh mahalaa 4 | Ang 173
Sant Singh KhalsaGauree Maajh, Fourth Mehl:
Manmohan SinghGauri Majh 4th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਚੋਥੀ।
SikhNet (Spanish)Gauri Mallh, Mejl Guru Ram Das, Cuarto Canal Divino.
ਮਨ ਮਾਹੀ. ਮਨ ਮਾਹੀ, ਮੇਰੇ ਗੋਵਿੰਦਾ; ਹਰਿ ਰੰਗਿ ਰਤਾ. ਮਨ ਮਾਹੀ ਜੀਉ ॥
man maahee. man maahee, mere govindaa; har rang rataa. man maahee jeeo | Ang 173
Sant Singh KhalsaFrom within my mind, from within my mind, O my Lord of the Universe, I am imbued with the Love of the Lord, from within my mind.
Manmohan SinghFrom within, my mind, from within my mind, O my Master, from within my mind, I am imbued with God 's love.
Manmohan Singh (Punjabi)ਮੇਰੇ ਹਿਰਦੇ ਅੰਦਰੋਂ ਮੇਰੇ ਹਿਰਦੇ ਅੰਦਰੋ ਹੈ ਮੇਰੇ ਮਾਲਕ! ਮੇਰੇ ਹਿਰਦੇ ਅੰਦਰੋਂ ਮੈਂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।
Fareedkot Teekaਹੇ ਮੇਰੇ ਭਾਈ ਜਨੋਂ! ਜੋ ਰੰਗ ਰਤਾ ਪਰਮੇਸ੍ਵਰ ਹੈ, ਸੋ ਤੀਨੋਂ ਕਾਲੋਂ ਮੇਂ ਮਨ ਕੇ ਬੀਚ ਹੀ ਹੈ; ਵਾ ਪ੍ਰੇਮ ਮੇਂ ਪੁਨਰੁਕਤੀ ਦੋਸ ਨਹੀਂ 'ਮਨ ਮਾਹੀ' ਸਬਦ ਜਗ੍ਯਾਸੂ ਕੀ ਦ੍ਰਿੜਤਾ ਹੇਤ ਕਈ ਬਾਰ ਕਥਨ ਕੀਆ ਹੈ॥
Prof. Sahib Singhਹੇ ਮੇਰੇ ਗੋਵਿੰਦ! (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ) ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।ਪਦ ਅਰਥ ਮਾਹੀ = ਵਿਚ, ਮਾਹਿ। ਹਰਿ ਰੰਗਿ = ਹਰੀ ਦੇ ਨਾਮ-ਰੰਗ ਵਿਚ।
SikhNet (Spanish)Mi mente, oh mi Gobind, está imbuida en Tu Amor.
ਹਰਿ ਰੰਗੁ ਨਾਲਿ. ਨ ਲਖੀਐ ਮੇਰੇ ਗੋਵਿਦਾ; ਗੁਰੁ ਪੂਰਾ. ਅਲਖੁ ਲਖਾਹੀ ਜੀਉ ॥
har rang naal. na lakheeai mere govidaa; gur pooraa. alakh lakhaahee jeeo | Ang 173
Sant Singh KhalsaThe Lord's Love is with me, but it cannot be seen, O my Lord of the Universe; the Perfect Guru has led me to see the unseen.
Manmohan SinghBeloved God is with me, but He cannot be seen, O my Lord. The Perfect Guru, has shown me the Invisible One.
Manmohan Singh (Punjabi)ਪ੍ਰੀਤਮ ਵਾਹਿਗੁਰੂ ਮੇਰੇ ਅੰਗ ਸੰਗ ਹੈ, ਪ੍ਰੰਤੂ ਉਹ ਵੇਖਿਆਂ ਨਹੀਂ ਜਾ ਸਕਦਾ, ਹੇ ਮੇਰੇ ਸੁਆਮੀ। ਪੂਰਨ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪੁਰਖ ਦਿਖਾਲ ਦਿੱਤਾ ਹੈ।
Fareedkot Teekaਹੇ ਭਾਈ! ਹਰੇਕ ਰੰਗੋਂ ਨਾਲ ਪਰਮੇਸ੍ਵਰ ਸਾਥ ਹੈ ਲਖਾ ਨਹੀਂ ਜਾਤਾ, ਪਰੰਤੂ ਗੁਰੂ ਪੂਰਾ ਤਿਸ ਅਲਖ ਕੋ ਲਖਾ ਦੇਤਾ ਹੈ॥
Prof. Sahib Singhਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਨਾਲ (ਉਸ ਦੇ ਅੰਦਰ ਮੌਜੂਦ) ਹੈ, ਪਰ ਇਹ ਆਨੰਦ (ਹਰੇਕ ਜੀਵ ਪਾਸੋਂ) ਮਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ।ਪਦ ਅਰਥ ਹਰਿ ਰੰਗੁ = ਹਰੀ ਦਾ ਨਾਮ-ਰੰਗ। ਨਾਲਿ = {ਨੋਟ: ਲਫ਼ਜ਼ 'ਨਾਲਿ' ਦਾ ਸੰਬੰਧ ਲਫ਼ਜ਼ 'ਰੰਗ' ਦੇ ਨਾਲ ਨਹੀਂ ਹੈ) (ਹਰੇਕ ਜੀਵ ਦੇ) ਨਾਲ (ਹੈ)। ਨ ਲਖੀਐ = ਸਮਝਿਆ ਨਹੀਂ ਜਾ ਸਕਦਾ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਹੀ = ਲਖਾਹਿ, ਲਖਦੇ ਹਨ, ਵੇਖਦੇ ਹਨ।
SikhNet (Spanish)Tu Amor, oh Señor, está con nosotros, pero eso no lo sabemos; pues Tú, el Incognoscible, eres conocido sólo a través del Guru.
ਹਰਿ ਹਰਿ ਨਾਮੁ ਪਰਗਾਸਿਆ. ਮੇਰੇ ਗੋਵਿੰਦਾ; ਸਭ ਦਾਲਦ ਦੁਖ. ਲਹਿ ਜਾਹੀ ਜੀਉ ॥
har har naam paragaasiaa. mere govindaa; sabh daalad dukh. leh jaahee jeeo | Ang 173
Sant Singh KhalsaHe has revealed the Name of the Lord, Har, Har, O my Lord of the Universe; all poverty and pain have departed.
Manmohan SinghLord God 's Name is revealed unto me, O my Master and all poverty and pain have departed.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ ਹੇ ਮੇਰੇ ਮਾਲਕ! ਅਤੇ ਸਾਰੀ ਗਰੀਬੀ ਦੇ ਦਰਦ ਰਫ਼ਾ ਹੋ ਗਏ ਹਨ।
Fareedkot Teekaਹੇ ਮੇਰੇ ਭਾਈ! ਜਬ ਗੁਰ ਕਾ ਲਖਾਯਾ ਹੋਇਆ ਹਰਿ ਹਰਿ ਨਾਮ ਕਾ ਪ੍ਰਗਾਸੁ ਹੂਆ, ਤਬ ਸੰਪੂਰਨ ਦਰਿਦ੍ਰ ਔਰ ਦੁਖ ਲਹਿ ਜਾਤੇ ਹੈਂ॥
Prof. Sahib Singhਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ।ਪਦ ਅਰਥ ਦਾਲਦ = ਦਲਿਦ੍ਰ, ਗਰੀਬੀ। ਜਾਹੀ = ਜਾਹਿ।
SikhNet (Spanish)Cuando el Nombre del Señor ilumina nuestro ser, nuestra pobreza y dolor desaparecen.
ਹਰਿ ਪਦੁ ਊਤਮੁ ਪਾਇਆ. ਮੇਰੇ ਗੋਵਿੰਦਾ; ਵਡਭਾਗੀ ਨਾਮਿ ਸਮਾਹੀ ਜੀਉ ॥੧॥
har pad aootam paaeaa. mere govindaa; vaddabhaagee naam samaahee jeeo |1| Ang 173
Sant Singh KhalsaI have obtained the supreme status of the Lord, O my Lord of the Universe; by great good fortune, I am absorbed in the Naam. ||1||
Manmohan SinghI have obtained the exalted status, O my Lord God. Through the greatest good - fortune, I am absorbed in God 's Name.
Manmohan Singh (Punjabi)ਮੈਂ ਉਤਾਕ੍ਰਿਸ਼ਟ ਪਦਵੀ ਪ੍ਰਾਪਤ ਕਰ ਲਈ ਹੈ, ਮੇਰੇ ਵਾਹਿਗੁਰੂ ਸੁਆਮੀ! ਮਹਾਨ ਸ਼੍ਰੇਸ਼ਟ ਨਸੀਬਾਂ ਰਾਹੀਂ ਮੈਂ ਹਰੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਹੇ ਮੇਰੇ ਭਾਈ! ਜਿਨੋਂ ਨੇ ਹਰੀ ਉਤਮ ਪਦ ਕੋ ਪਾਇਆ ਹੈ, ਸੋ ਵਡਭਾਗੀ (ਨਾਮਿ) ਵਾਹਿਗੁਰੂ ਮੇਂ ਸਮਾਏ ਹੈਂ॥੧॥
Prof. Sahib Singhਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥ਪਦ ਅਰਥ ਹਰਿ ਪਦੁ = ਪ੍ਰਭੂ ਦੇ ਮਿਲਾਪ ਦੀ ਅਵਸਥਾ। ਨਾਮਿ = ਨਾਮ ਵਿਚ ॥੧॥
SikhNet (Spanish)Nos inmergimos en el Naam, el Nombre por una buena fortuna, y así logramos el Estado Sublime de Éxtasis.(1)
ਨੈਣੀ ਮੇਰੇ ਪਿਆਰਿਆ. ਨੈਣੀ ਮੇਰੇ ਗੋਵਿਦਾ; ਕਿਨੈ. ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
nainee mere piaariaa. nainee mere govidaa; kinai. har prabh ddittharraa nainee jeeo | Ang 173
Sant Singh KhalsaWith his eyes, O my Beloved, with his eyes, O my Lord of the Universe - has anyone ever seen the Lord God with his eyes?
Manmohan SinghWith his eyes, my Beloved, with his eyes my Master has any one seen with his eyes my Lord God.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੇਰੇ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੇਰਾ ਮਾਲਕ, ਕੀ ਕਿਸੇ ਜਣੇ ਨੇ ਆਪਣੀਆਂ ਅੱਖਾਂ ਨਾਲ ਮੇਰੇ ਵਾਹਿਗੁਰੂ ਸੁਆਮੀ ਨੂੰ ਵੇਖਿਆਂ ਹੈ?
Fareedkot Teekaਹੇ ਮੇਰੇ ਪਿਆਰਿਆ! (ਨੈਣੀ) ਜੋ ਗ੍ਯਾਨ ਨੇਤ੍ਰੋਂ ਵਾਲੇ ਮੇਰੇ ਗੋਬਿੰਦ ਕਾ ਸਰੂਪ ਗੁਰੂ ਹੈ, ਤਿਨੋਂ ਦੁਆਰਾ ਸਰਬ ਨੈਣਾਂ ਵਾਲਾ ਵੈਰਾਟ ਰੂਪ ਮੇਰਾ ਪ੍ਰਭ ਕਿਨਾ (ਨੈਣੀ) ਸੁਧ ਬੁਧੀ ਨੇਤ੍ਰੋਂ ਵਾਲਿਆਂ ਨੇ ਦੇਖਿਆ ਹੈ॥
Prof. Sahib Singhਹੇ ਮੇਰੇ ਪਿਆਰੇ ਗੋਵਿੰਦ! ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ (ਵਡ-ਭਾਗੀ ਨੇ ਆਪਣੀਆਂ) ਅੱਖਾਂ ਨਾਲ ਵੇਖਿਆ ਹੈ।ਪਦ ਅਰਥ ਨੈਣੀ = ਅੱਖਾਂ ਨਾਲ। ਕਿਨੈ = ਕਿਸੇ ਵਿਰਲੇ ਨੇ।
SikhNet (Spanish)Oh queridos, ¿habrán visto, oh, habrán visto a mi Esposo con sus propios ojos, sí, con sus propios ojos?
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ. ਮੇਰੇ ਗੋਵਿੰਦਾ; ਹਰਿ ਬਾਝਹੁ. ਧਨ ਕੁਮਲੈਣੀ ਜੀਉ ॥
meraa man tan bahut bairaagiaa. mere govindaa; har baajhahu. dhan kumalainee jeeo | Ang 173
Sant Singh KhalsaMy mind and body are sad and depressed, O my Lord of the Universe; without her Husband Lord, the soul-bride is withering away.
Manmohan SinghMy soul and body are greatly sad in separation, O my world Lord. Without God (the Spouse) the bride is withering away.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਵਿਛੋੜੇ ਵਿੱਚ ਬੜੇ ਉਦਾਸ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਵਾਹਿਗੁਰੂ ਦੇ ਬਿਨਾ ਪਤਨੀ ਮੁਰਝਾਈ ਜਾ ਰਹੀ ਹੈ।
Fareedkot Teekaਹੇ ਮੇਰੇ ਭਾਈ ਜਨੋਂ! ਮੇਰਾ ਮਨ ਔਰ ਤਨ ਬਹੁਤ ਹੀ ਵੈਰਾਗ ਭ੍ਯਾ ਹੈ, ਪੁਨਾ ਹਰੀ ਸੇ ਬਿਨ ਬੁਧੀ ਰੂਪ ਇਸਤ੍ਰੀ ਮੁਰਝਾ ਰਹੀ ਹੈ॥
Prof. Sahib Singhਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ। ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ।ਪਦ ਅਰਥ ਬੈਰਾਗਿਆ = ਵੈਰਾਗਵਾਨ ਹੈ। ਧਨ = ਜੀਵ-ਇਸਤ੍ਰੀ। ਕੁਮਲੈਣੀ = ਮੁਰਝਾਈ ਹੋਈ।
SikhNet (Spanish)La tristeza llena mi corazón, mi cuerpo y mi mente se tambalean sin Él.
ਸੰਤ ਜਨਾ ਮਿਲਿ ਪਾਇਆ. ਮੇਰੇ ਗੋਵਿਦਾ; ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥
sant janaa mil paaeaa. mere govidaa; meraa har prabh sajan sainee jeeo | Ang 174
Sant Singh KhalsaMeeting the Saints, O my Lord of the Universe, I have found my Lord God, my Companion, my Best Friend.
Manmohan SinghOn meeting the saintly persons O my God I have found my Lord Master, the Friends and Comrade.
Manmohan Singh (Punjabi)ਸਾਧ ਰੂਪ ਪੁਰਸ਼ਾਂ ਨੂੰ ਮਿਲ ਕੇ, ਹੇ ਮੇਰੇ ਵਾਹਿਗੁਰੂ ਮੈਂ ਮਿਤ੍ਰ ਤੇ ਸਾਥੀ, ਆਪਣੇ ਸੁਆਮੀ ਮਾਲਕ ਨੂੰ ਪਾ ਲਿਆ ਹੈ।
Fareedkot Teekaਜਿਸ ਕੇ ਵਾਸਤੇ ਯੇਹਿ ਦਸਾ ਭਈ ਥੀ, ਸੋ ਹੇ ਮੇਰੇ ਭਾਈ ਜਨੋਂ! ਹਰੀ ਪ੍ਰਭੂ ਸਜਣ ਤਥਾ ਸਾਥੀ ਸੰਤ ਜਨੋਂ ਕੋ ਮਿਲ ਕਰ ਪ੍ਰਾਪਤ ਹੋ ਗ੍ਯਾ ਹੈ॥
Prof. Sahib Singhਹੇ ਮੇਰੇ ਗੋਵਿੰਦ! ਮੇਰਾ ਹਰਿ-ਪ੍ਰਭੂ ਮੇਰਾ (ਅਸਲੀ) ਸੱਜਣ ਮਿੱਤਰ (ਜਿਨ੍ਹਾਂ ਨੇ ਭੀ ਲੱਭਾ ਹੈ) ਸੰਤ ਜਨਾਂ ਨੂੰ ਮਿਲ ਕੇ (ਹੀ) ਲੱਭਾ ਹੈ।ਪਦ ਅਰਥ ਮਿਲਿ = ਮਿਲ ਕੇ। ਸੈਣੀ = ਸੈਣ, ਮਿੱਤਰ।
SikhNet (Spanish)Encontrando a los Santos, oh mi Gobind, puedo ver a mi Maestro, a mi Bienamado, a mi Rey.
ਹਰਿ ਆਇ ਮਿਲਿਆ ਜਗਜੀਵਨੁ. ਮੇਰੇ ਗੋਵਿੰਦਾ; ਮੈ ਸੁਖਿ ਵਿਹਾਣੀ. ਰੈਣੀ ਜੀਉ ॥੨॥
har aae miliaa jagajeevan. mere govindaa; mai sukh vihaanee. rainee jeeo |2| Ang 174
Sant Singh KhalsaThe Lord, the Life of the World, has come to meet me, O my Lord of the Universe. The night of my life now passes in peace. ||2||
Manmohan SinghGod the Life of the world has come and met me O my master and my night now passes in peace.
Manmohan Singh (Punjabi)ਜਗਤ ਦੀ ਜਿੰਦ ਜਾਨ ਹਰੀ ਆ ਕੇ ਮੈਨੂੰ ਮਿਲ ਪਿਆ ਹੈ, ਹੇ ਮੇਰੇ ਮਾਲਕ! ਅਤੇ ਮੇਰੀ ਰਾਤ੍ਰੀ ਹੁਣ ਆਰਾਮ ਅੰਦਰ ਬੀਤ ਰਹੀ ਹੈ।
Fareedkot Teekaਹੇ ਮੇਰੇ ਭਾਈ! ਜਬ ਹਰੀ ਜਗ ਜੀਵਨ ਆਇ ਮਿਲਿਆ ਤਬ ਸੁਖ ਪੂਰਬਕ ਹਮਾਰੀ ਅਵਸਥਾ ਰੂਪ ਰਾਤ੍ਰ (ਵਿਹਾਣੀ) ਬਤੀਤ ਹੋ ਗਈ; ਵਾ ਅਵਿਦਿਆ ਰੂਪੀ ਰਾਤ੍ਰ ਚਲੀ ਗਈ ਅਰੁ ਮੇਰੇ ਕੋ ਸੁਖ ਹੂਆ ਹੈ॥੨॥
Prof. Sahib Singhਹੇ ਮੇਰੇ ਗੋਵਿੰਦ! (ਸੰਤ ਜਨਾਂ ਦੀ ਮਿਹਰ ਨਾਲ ਹੀ) ਮੈਨੂੰ (ਭੀ) ਉਹ ਹਰੀ ਆ ਮਿਲਿਆ ਹੈ ਜੋ ਸਾਰੇ ਜਗਤ ਦੇ ਜੀਵਨ ਦਾ ਆਸਰਾ ਹੈ, ਹੁਣ ਮੇਰੀ (ਜ਼ਿੰਦਗੀ-ਰੂਪ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਨ ਦਾ ਆਸਰਾ। ਸੁਖਿ = ਸੁਖ ਵਿਚ। ਰੈਣੀ = (ਜ਼ਿੰਦਗੀ ਦੀ) ਰਾਤ ॥੨॥
SikhNet (Spanish)Y cuando me uno a Él, la Vida de toda vida, oh mi Gobind, mis noches las paso en Santa Paz. (2)
ਮੈ ਮੇਲਹੁ ਸੰਤ. ਮੇਰਾ ਹਰਿ ਪ੍ਰਭੁ ਸਜਣੁ; ਮੈ ਮਨਿ ਤਨਿ ਭੁਖ ਲਗਾਈਆ ਜੀਉ ॥
mai melahu sant. meraa har prabh sajan; mai man tan bhukh lagaaeea jeeo | Ang 174
Sant Singh KhalsaO Saints, unite me with my Lord God, my Best Friend; my mind and body are hungry for Him.
Manmohan SinghO saints unite me with my Lord God, the Friend. My soul and body hunger for Him.
Manmohan Singh (Punjabi)ਹੇ ਸਾਧੂਓ! ਮੈਨੂੰ ਮੇਰੇ ਵਾਹਿਗੁਰੂ ਸੁਆਮੀ, ਮਿਤ੍ਰ ਨਾਲ ਜੋੜ ਦਿਓ। ਮੇਰੀ ਆਤਮਾ ਤੇ ਦੇਹਿ ਨੂੰ ਉਸ ਦੀ ਭੁੱਖ ਲੱਗੀ ਹੋਈ ਹੈ।
Fareedkot Teekaਹੇ ਸੰਤ ਜਨੋਂ! ਮੇਰੇ ਕੋ ਮੇਰਾ ਹਰੀ ਪ੍ਰਭ ਸਜਨ ਮੇਲਹੁ, ਕਿਉਂਕਿ ਮੇਰੇ ਮਨ ਤਨ ਮੇਂ ਇਛਾ ਲਗੀ ਹੈ॥
Prof. Sahib Singhਹੇ ਸੰਤ ਜਨੋ! ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦਿਉ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਉਸਦੇ ਮਿਲਣ ਦੀ ਤਾਂਘ ਪੈਦਾ ਹੋ ਰਹੀ ਹੈ।ਪਦ ਅਰਥ ਮੈ = ਮੈਨੂੰ। ਸੰਤ = ਹੇ ਸੰਤ ਜਨੋ! ਮੈ ਮਨਿ ਤਨਿ = ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ। ਭੁਖ = (ਮਿਲਣ ਦੀ) ਤਾਂਘ।
SikhNet (Spanish)Oh Santos, únanme con mi Maestro, con mi Amigo; mi cuerpo y mi mente Lo añoran.
ਹਉ. ਰਹਿ ਨ ਸਕਉ, ਬਿਨੁ ਦੇਖੇ ਮੇਰੇ ਪ੍ਰੀਤਮ; ਮੈ ਅੰਤਰਿ ਬਿਰਹੁ. ਹਰਿ ਲਾਈਆ ਜੀਉ ॥
hau. reh na skau, bin dekhe mere preetam; mai antar birahu. har laaeea jeeo | Ang 174
Sant Singh KhalsaI cannot survive without seeing my Beloved; deep within, I feel the pain of separation from the Lord.
Manmohan SinghI cannot live without seeing my Beloved. Within my mind is the pang of separation from God.
Manmohan Singh (Punjabi)ਮੈਂ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਜੀਊ ਨਹੀਂ ਸਕਦਾ। ਮੇਰੇ ਮਨ ਵਿੱਚ ਵਾਹਿਗੁਰੂ ਨਾਲੋ ਵਿਛੋੜੇ ਦੀ ਪੀੜ ਹੈ।
Fareedkot Teekaਮੈਂ ਅਪਨੇ ਪ੍ਰੀਤਮ ਕੋ ਦੇਖੇ ਬਿਨਾ ਰਹ ਨਹੀਂ ਸਕਤਾ ਹੂੰ, ਕਿਉਂਕਿ ਮੇਰੇ ਰਿਦੇ ਮੇਂ ਹਰੀ ਨੇ ਪ੍ਰੀਤੀ ਲਾਈ ਹੈ॥
Prof. Sahib Singhਮੈਂ ਆਪਣੇ ਪ੍ਰੀਤਮ ਨੂੰ ਵੇਖਣ ਤੋਂ ਬਿਨਾ ਧੀਰਜ ਨਹੀਂ ਫੜ ਸਕਦਾ, ਮੇਰੇ ਅੰਦਰ ਉਸ ਦੇ ਵਿਛੋੜੇ ਦਾ ਦਰਦ ਉੱਠ ਰਿਹਾ ਹੈ।ਪਦ ਅਰਥ ਹਉ = ਮੈਂ। ਬਿਰਹੁ = ਵਿਛੋੜੇ ਦਾ ਦਰਦ।
SikhNet (Spanish)No puedo ya vivir sin ver a mi Amado, en mi interior existe ya el sufrimiento del Amor.
ਹਰਿ ਰਾਇਆ ਮੇਰਾ ਸਜਣੁ ਪਿਆਰਾ; ਗੁਰੁ ਮੇਲੇ. ਮੇਰਾ ਮਨੁ ਜੀਵਾਈਆ ਜੀਉ ॥
har raaeaa meraa sajan piaaraa; gur mele. meraa man jeevaaeea jeeo | Ang 174
Sant Singh KhalsaThe Sovereign Lord King is my Beloved, my Best Friend. Through the Guru, I have met Him, and my mind has been rejuvenated.
Manmohan SinghThe sovereign Lord is my Darling Friend. The Guru has caused me to meet Him and my soul is regenerated.
Manmohan Singh (Punjabi)ਪਾਤਸ਼ਾਹ ਪ੍ਰਭੂ ਮੇਰਾ ਲਾਡਲਾ ਯਾਰ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਅਤੇ ਮੇਰੀ ਆਤਮਾ ਸੁਰਜੀਤ ਹੋ ਕੇ ਈਸ਼ਵਰ-ਪਰਾਇਣ ਹੋ ਗਈ ਹੈ।
Fareedkot Teekaਮੇਰਾ ਪਿਆਰਾ ਜੋ ਸਜਨ ਹਰੀ ਰਾਜਾ ਹੈ ਤਿਸ ਕੋ ਗੁਰੋਂ ਨੇ ਮਿਲਾ ਕਰ ਮੇਰੇ ਮਨ ਕੋ ਜੀਵਾਯਾ ਹੈ॥
Prof. Sahib Singhਪਰਮਾਤਮਾ ਹੀ ਮੇਰਾ ਰਾਜਾ ਹੈ ਮੇਰਾ ਪਿਆਰਾ ਸੱਜਣ ਹੈ, ਜਦੋਂ (ਉਸ ਨਾਲ) ਗੁਰੂ (ਮੈਨੂੰ) ਮਿਲਾ ਦੇਂਦਾ ਹੈ ਤਾਂ ਮੇਰਾ ਮਨ ਜੀਊ ਪੈਂਦਾ ਹੈ।ਪਦ ਅਰਥ ਮਨੁ ਜੀਵਾਈਆ = ਮਨ ਆਤਮਕ ਜੀਵਨ ਲੱਭ ਲੈਂਦਾ ਹੈ।
SikhNet (Spanish)A través del Guru encuentro a mi Amigo, a mi Rey y así mi mente despierta a la Vida Eterna.
ਮੇਰੈ ਮਨਿ ਤਨਿ ਆਸਾ ਪੂਰੀਆ. ਮੇਰੇ ਗੋਵਿੰਦਾ; ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥
merai man tan aasaa pooreea. mere govindaa; har miliaa man vaadhaaeea jeeo |3| Ang 174
Sant Singh KhalsaThe hopes of my mind and body have been fulfilled, O my Lord of the Universe; meeting the Lord, my mind vibrates with joy. ||3||
Manmohan SinghThe aspirations of my mind and body are fulfilled, O my World Master. My soul is congratulated on meeting God.
Manmohan Singh (Punjabi)ਮੇਰੇ ਚਿੱਤ ਤੇ ਦੇਹਿ ਦੀਆਂ ਸੱਧਰਾ ਪੂਰਨ ਹੋ ਗਈਆਂ ਹਨ। ਵਾਹਿਗੁਰੂ ਨਾਲ ਮਿਲ ਪੈਣ ਤੇ ਮੇਰੀ ਆਤਮਾ ਨੂੰ ਮੁਬਾਰਕ ਯਾਦਾ ਮਿਲ ਰਹੀਆਂ ਹਨ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!
Fareedkot Teekaਹੇ ਭਾਈ! ਅਬ ਮੇਰੇ ਮਨ ਤਨ ਕੀਆਂ ਆਸਾਂ ਪੂਰਨ ਹੋ ਗਈਆਂ ਹੈਂ, ਹਰੀ ਕੋ ਮਿਲਨੇ ਕਰ ਕੇ ਮਨ ਮੇਂ (ਵਾਧਾਈਆ) ਸਾਦੀਆਂ ਹੋਈਆਂ ਹੈਂ॥੩॥
Prof. Sahib Singhਹੇ ਮੇਰੇ ਗੋਵਿੰਦ! ਜਦੋਂ ਤੂੰ ਹਰੀ ਮੈਨੂੰ ਮਿਲ ਪੈਂਦਾ ਹੈ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਚਿਰਾਂ ਤੋਂ ਟਿਕੀ) ਆਸ ਪੂਰੀ ਹੋ ਜਾਂਦੀ ਹੈ, ਤਾਂ ਮੇਰੇ ਮਨ ਵਿਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ ॥੩॥ਪਦ ਅਰਥ ਵਾਧਾਈਆ = ਚੜ੍ਹਦੀ ਕਲਾ ॥੩॥
SikhNet (Spanish)Los deseos de mi corazón son cumplidos, y mi mente se regocija con el Matrimonio. (3)
ਵਾਰੀ ਮੇਰੇ ਗੋਵਿੰਦਾ. ਵਾਰੀ ਮੇਰੇ ਪਿਆਰਿਆ; ਹਉ ਤੁਧੁ ਵਿਟੜਿਅਹੁ. ਸਦ ਵਾਰੀ ਜੀਉ ॥
vaaree mere govindaa. vaaree mere piaariaa; hau tudh vittarriahu. sad vaaree jeeo | Ang 174
Sant Singh KhalsaA sacrifice, O my Lord of the Universe, a sacrifice, O my Beloved; I am forever a sacrifice to You.
Manmohan SinghA sacrifice, my World - Lord, a sacrifice, my Beloved, I am ever a sacrifice unto Thee.
Manmohan Singh (Punjabi)ਕੁਰਬਾਨ ਮੇਰੇ ਸ੍ਰਿਸ਼ਟੀ ਦੇ ਸੁਆਮੀ! ਕੁਰਬਾਨ ਮੇਰੇ ਦਿਲਬਰ ਮੈਂ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਹਾਂ।
Fareedkot Teekaਹੇ ਮੇਰੇ ਪਿਆਰੇ ਗੋਵਿੰਦ! ਤੇਰੇ ਊਪਰ ਸੇ ਮਨ ਤਨ ਬਾਣੀ ਕਰ ਕੇ ਸਦਾ ਵਾਰਨੇ ਜਾਤਾ ਹੂੰ॥
Prof. Sahib Singhਹੇ ਮੇਰੇ ਗੋਵਿੰਦ! ਹੇ ਮੇਰੇ ਪਿਆਰੇ! ਮੈਂ ਸਦਕੇ, ਮੈਂ ਤੈਥੋਂ ਸਦਾ ਸਦਕੇ।ਪਦ ਅਰਥ ਵਾਰੀ = ਸਦਕੇ, ਕੁਰਬਾਨ। ਹਉ = ਮੈਂ। ਵਿਟੜਿਅਹੁ = ਤੋਂ। ਸਦ = ਸਦਾ।
SikhNet (Spanish)Ofrezco mi ser en sacrificio a ti, oh mi Gobind,
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ. ਮੇਰੇ ਗੋਵਿਦਾ; ਹਰਿ ਪੂੰਜੀ ਰਾਖੁ. ਹਮਾਰੀ ਜੀਉ ॥
merai man tan prem piram kaa. mere govidaa; har poonjee raakh. hamaaree jeeo | Ang 174
Sant Singh KhalsaMy mind and body are filled with love for my Husband Lord; O my Lord of the Universe, please preserve my assets.
Manmohan SinghIn my mind and body is the love of my Beloved Spouse. O my Lord, preserve my capital, O God.
Manmohan Singh (Punjabi)ਮੇਰੇ ਅੰਤਹਕਰਣ ਅਤੇ ਸਰੀਰ ਅੰਦਰ ਮੇਰੇ ਮਹਿਬੁਬ ਕੰਤ ਦੀ ਪ੍ਰੀਤ ਹੈ, ਹੇ ਮੇਰੇ ਸੁਆਮੀ! ਮੇਰੀ ਰਾਸਿ ਦੀ ਰਖਵਾਲੀ ਕਰ, ਹੇ ਵਾਹਿਗੁਰੂ।
Fareedkot Teekaਹੇ ਹਰੀ ਗੋਬਿੰਦ ਮੇਰੇ ਪਤੀ! ਮੇਰੇ ਮਨ ਤਥਾ ਤਨ ਮੇਂ ਆਪ ਕਾ ਹੀ ਪ੍ਰੇਮੁ ਹੈ, ਹਮਾਰੀ ਸਰਧਾ ਰੂਪੀ ਪੂੰਜੀ ਰਖੋ ਜੀ॥
Prof. Sahib Singhਹੇ ਮੇਰੇ ਗੋਵਿੰਦ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਂ ਪਿਆਰੇ ਦਾ ਪ੍ਰੇਮ ਜਾਗ ਉਠਿਆ ਹੈ (ਮੈਂ ਤੇਰੀ ਸਰਨ ਆਇਆ ਹਾਂ) ਮੇਰੀ ਇਸ (ਪ੍ਰੇਮ ਦੀ) ਰਾਸ ਦੀ ਤੂੰ ਰਾਖੀ ਕਰ।ਪਦ ਅਰਥ ਪਿਰੰਮ ਕਾ = ਪਿਆਰੇ ਦਾ। ਪੂੰਜੀ = ਸਰਮਾਇਆ, ਆਤਮਕ ਗੁਣਾਂ ਦੀ ਰਾਸਿ।
SikhNet (Spanish)un millón de veces mi cuerpo y mi mente se funden en Tu Amor, oh, salva mi Alma mi Señor,
ਸਤਿਗੁਰੁ ਵਿਸਟੁ ਮੇਲਿ. ਮੇਰੇ ਗੋਵਿੰਦਾ; ਹਰਿ ਮੇਲੇ. ਕਰਿ ਰੈਬਾਰੀ ਜੀਉ ॥
satigur visatt mel. mere govindaa; har mele. kar raibaaree jeeo | Ang 174
Sant Singh KhalsaUnite me with the True Guru, Your Advisor, O my Lord of the Universe; through His guidance, He shall lead me to the Lord.
Manmohan SinghO my Lord, unite me with Satguru, the counsel, who through his guidance, shall cause me to meet God.
Manmohan Singh (Punjabi)ਹੇ ਮੇਰੇ ਸੁਆਮੀ, ਮੈਨੂੰ ਸਤਿਗੁਰੂ ਸਲਾਹਕਾਰ ਨਾਲ ਮਿਲਾ ਦੇ, ਜੋ ਆਪਣੀ ਰਹਿਬਰੀ ਰਾਹੀਂ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇਗਾ।
Fareedkot Teekaਹੇ ਮੇਰੇ ਹਰੀ ਗੋਵਿੰਦ ਸਤਿਗੁਰੂ! ਜੋ (ਵਿਸਟੁ) ਵਿਚੋਲੇ ਹੈਂ ਤਿਨ ਕੇ ਸਾਥ ਮੇਲ, ਕਿਉਂਕਿ ਵਹੁ (ਰੈਬਾਰੀ) ਵਿਚੋਲਗੀ ਕਰ ਕੇ ਆਪ ਕੇ ਸਾਥ ਮੇਲੈਂਗੇ॥
Prof. Sahib Singhਹੇ ਮੇਰੇ ਗੋਵਿੰਦ! ਮੈਨੂੰ ਵਿਚੋਲਾ ਗੁਰੂ ਮਿਲਾ, ਜੇਹੜਾ ਮੇਰੀ (ਜੀਵਨ ਵਿਚ) ਅਗਵਾਈ ਕਰ ਕੇ ਮੈਨੂੰ ਤੈਂ ਹਰੀ ਨਾਲ ਮਿਲਾ ਦੇਵੇ।ਪਦ ਅਰਥ ਵਿਸਟੁ = ਵਿਚੋਲਾ। ਮੇਲਿ = ਮਿਲਾ। ਕਰਿ = ਕਰ ਕੇ। ਰੈਬਾਰੀ = ਰਾਹਬਰੀ, ਅਗਵਾਈ।
SikhNet (Spanish)y úneme con el Guru Verdadero, Tu Representante, para que me lleve hasta Ti, oh mi Gobind.
ਹਰਿ ਨਾਮੁ ਦਇਆ ਕਰਿ ਪਾਇਆ. ਮੇਰੇ ਗੋਵਿੰਦਾ; ਜਨ ਨਾਨਕੁ. ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥
har naam deaa kar paaeaa. mere govindaa; jan naanak. saran tumaaree jeeo |4|3|29|67| Ang 174
Sant Singh KhalsaI have obtained the Lord's Name, by Your Mercy, O my Lord of the Universe; servant Nanak has entered Your Sanctuary. ||4||3||29||67||
Manmohan SinghThrough Thine mercy, O my World - Lord. I have obtained God 's Name. Slave Nanak has entered Thy sanctuary.
Manmohan Singh (Punjabi)ਤੇਰੀ ਮਿਹਰ ਰਾਹੀਂ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਗੋਬਿੰਦ! ਮੈਂਨੇ ਆਪ ਕਾ ਨਾਮੁ ਗੁਰੋਂ ਕੀ ਦਯਾ ਕਰ ਕੇ ਪਾਇਆ ਹੈ, ਹੇ ਮਹਾਰਾਜ! ਹਮ ਤੁਮਾਰੀ ਹੀ ਸਰਣ ਹੈਂ॥੪॥੩॥੨੯॥੬੭॥☬ਇਸ ਸਬਦ ਮੇਂ ਮੇਰੇ ਗੋਵਿੰਦਾ ਪਦ ਸੰਬੋਧਨ ਮੇਂ ਲਗਾਉਣਾ:
Prof. Sahib Singhਹੇ ਮੇਰੇ ਗੋਵਿੰਦ! ਮੈਂ ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਤੇਰੀ ਦਇਆ ਦਾ ਸਦਕਾ ਹੀ ਮੈਨੂੰ ਤੇਰਾ ਹਰਿ-ਨਾਮ ਪ੍ਰਾਪਤ ਹੋਇਆ ਹੈ ॥੪॥੩॥੨੯॥੬੭॥ਪਦ ਅਰਥ ਦਇਆ ਕਰਿ = ਦਇਆ ਦੀ ਬਰਕਤਿ ਨਾਲ ॥੪॥
SikhNet (Spanish)Así podré recibir el Naam por Tu Misericordia, cuando Nanak encuentre Tu Refugio. (4-3-29-67)