ਗਉੜੀ ਮਹਲਾ ੪ ॥
gaurree mahalaa 4 | Ang 234
Sant Singh KhalsaGauree, Fourth Mehl:
Manmohan SinghGauri 4th Guru.
Manmohan Singh (Punjabi)ਗਊੜੀ ਪਾਤਸ਼ਾਹੀ ਚੋਥੀ।
SikhNet (Spanish)Gauri, Mejl Guru Ram Das, Cuarto Canal Divino.
ਮਨ ਕਰਹਲਾ. ਵੀਚਾਰੀਆ; ਵੀਚਾਰਿ ਦੇਖੁ ਸਮਾਲਿ ॥
man karahalaa. veechaareea; veechaar dekh samaal | Ang 234
Sant Singh KhalsaO contemplative camel-like mind, contemplate and look carefully.
Manmohan SinghO my reflective soul, make an effort, meditate and look carefully.
Manmohan Singh (Punjabi)ਹੇ ਮੇਰੀ ਧਿਆਨਵਾਨ ਆਤਮਾ! ਹੰਭਲਾ ਮਾਰ ਸਿਮਰਨ ਕਰ ਅਤੇ ਗਹੁ ਨਾਲ ਵੇਖ।
Fareedkot Teekaਹੇ ਮਨ ਵੀਚਾਰਵਾਨ! ਤੂੰ ਹਲਾ ਕਰ ਕੇ ਵੀਚਾਰ ਦ੍ਵਾਰਾ ਸਮਾਲ ਕੇ ਦੇਖੁ॥
Prof. Sahib Singhਹੇ ਮੇਰੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, ਤੂੰ ਵਿਚਾਰ ਕੇ ਵੇਖ, ਤੂੰ ਹੋਸ਼ ਕਰ ਕੇ ਵੇਖ।ਪਦ ਅਰਥ ਮਨ = ਹੇ ਮਨ! ਕਰਹਲਾ = {करभ = ਊਂਠ ਦਾ ਬੱਚਾ} ਊਂਠ ਦੇ ਬੱਚੇ ਵਾਂਗ ਬੇ-ਮੁਹਾਰ। ਵੀਚਾਰੀਆ = ਵਿਚਾਰਵਾਨ (ਬਣ)। ਵੀਚਾਰਿ = ਵਿਚਾਰ ਕੇ। ਸਮਾਲਿ = ਸੰਭਲ ਕੇ, ਹੋਸ਼ ਕਰ ਕੇ।
SikhNet (Spanish)Oh mi mente divagante, oh tú, cosa que piensa, medita en esto y logra al Señor en tu interior.
ਬਨ ਫਿਰਿ ਥਕੇ ਬਨ ਵਾਸੀਆ; ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥
ban fir thake ban vaaseea; pir guramat ridai nihaal |1| Ang 234
Sant Singh KhalsaThe forest-dwellers have grown weary of wandering in the forests; following the Guru's Teachings, see your Husband Lord within your heart. ||1||
Manmohan SinghThe forest-dwellers have grown weary of wandering in forests. By Guru's instruction see the Spouse within thy heart.
Manmohan Singh (Punjabi)ਜੰਗਲਾਂ ਵਿੱਚ ਰਹਿਣ ਵਾਲੇ ਜੰਗਲਾ ਅੰਦਰ ਭਰਮਦੇ ਹੰਭ ਗਏ ਹਨ। ਗੁਰਾਂ ਦੀ ਸਿਖ-ਮਤ ਦੁਆਰਾ ਪਤੀ ਨੂੰ ਆਪਣੇ ਦਿਲ ਅੰਦਰ ਹੀ ਵੇਖ।
Fareedkot Teekaਬਨਵਾਸੀ ਬਨ ਮੇਂ ਫਿਰ ਥਕੇ ਹੈਂ ਅਰੁ ਪਤੀ ਕੋ ਗੁਰਮਤੀਓਂ ਨੇ ਰਿਦੇ ਮੇਂ ਹੀ ਦੇਖ ਲੀਆ ਹੈ, ਵਾ ਤੂੰ ਓਸ ਪਤੀ ਨੂੰ ਗੁਰ ਸਿਖ੍ਯਾ ਕਰ ਰਿਦੇ ਮੇਂ ਦੇਖੁ॥੧॥
Prof. Sahib Singhਜੰਗਲਾਂ ਵਿਚ ਭਟਕ ਭਟਕ ਕੇ ਥੱਕੇ ਹੋਏ ਹੇ ਜੰਗਲ-ਵਾਸੀ (ਮਨ)! (ਤੇਰਾ) ਮਾਲਕ-ਪ੍ਰਭੂ (ਤੇਰੇ) ਹਿਰਦੇ ਵਿਚ (ਵੱਸ ਰਿਹਾ ਹੈ, ਉਸ ਨੂੰ) ਗੁਰੂ ਦੀ ਮਤਿ ਲੈ ਕੇ (ਆਪਣੇ ਅੰਦਰ) ਵੇਖ ॥੧॥ਪਦ ਅਰਥ ਬਨਵਾਸੀਆ = ਹੇ ਬਨ-ਵਾਸੀ! ਰਿਦੈ = ਹਿਰਦੇ ਵਿਚ। ਨਿਹਾਲਿ = ਵੇਖ ॥੧॥
SikhNet (Spanish)Oh tú, quien vagas por los bosques, ve a tu Señor a través de la Palabra del Guru en tu mismo corazón.(1)
ਮਨ ਕਰਹਲਾ; ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥
man karahalaa; gur govind samaal |1| rahaau | Ang 234
Sant Singh KhalsaO camel-like mind, dwell upon the Guru and the Lord of the Universe. ||1||Pause||
Manmohan SinghO my soul, make an assault, and remember the Guru-God. Pause.
Manmohan Singh (Punjabi)ਹੈ ਮੇਰੀ ਜਿੰਦੇ! ਧਾਵਾ ਬੋਲ ਅਤੇ ਰਬ ਰੂਪ-ਗੁਰਾਂ ਨੂੰ ਯਾਦ ਕਰ। ਠਹਿਰਾਉ।
Fareedkot Teekaਹੇ ਮਨ! ਹਲਾ ਕਰ ਕੇ ਗੁਰੋਂ ਦੁਆਰਾ ਗੋਵਿੰਦ ਕੋ (ਸਮਾਲਿ) ਯਾਦ ਕਰ॥੧॥ ਰਹਾਉ ॥
Prof. Sahib Singhਊਠ ਦੇ ਬੱਚੇ ਵਾਂਗ ਹੇ (ਮੇਰੇ) ਬੇ-ਮੁਹਾਰ ਮਨ! ਤੂੰ ਪਰਮਾਤਮਾ (ਦੀ ਯਾਦ) ਨੂੰ (ਆਪਣੇ ਅੰਦਰ) ਸਾਂਭ ਕੇ ਰੱਖ ॥੧॥ ਰਹਾਉ ॥ਪਦ ਅਰਥ ਸਮਾਲਿ = ਹਿਰਦੇ ਵਿਚ ਸਾਂਭ, ਯਾਦ ਕਰ ॥੧॥ ਰਹਾਉ ॥
SikhNet (Spanish)Oh tú, mi mente caprichosa, busca al Dios Guru.
ਮਨ ਕਰਹਲਾ. ਵੀਚਾਰੀਆ; ਮਨਮੁਖ ਫਾਥਿਆ ਮਹਾ ਜਾਲਿ ॥
man karahalaa. veechaareea; manamukh faathiaa mahaa jaal | Ang 234
Sant Singh KhalsaO camel-like contemplative mind, the self-willed manmukhs are caught in the great net.
Manmohan SinghO my wandering poor soul, the perverse are caught in a great net.
Manmohan Singh (Punjabi)ਹੈ ਮੇਰੀ ਰਮਤੀ ਗਰੀਬ ਜਿੰਦੜੀਏ! ਪ੍ਰਤੀਕੂਲ ਭਾਰੀ ਫ਼ਾਹੀ ਅੰਦਰ ਫਸੇ ਹੋਏ ਹਨ।
Fareedkot Teekaਤਾਂ ਤੇ ਹੇ ਮਨ! ਵੀਚਾਰ ਕਰਨੇ ਵਾਲਾ ਹੋ ਕਰ ਪੁਰਸਾਰਥ ਕਰਿ, ਕਿਉਂਕਿ ਜੋ ਮਨਮੁਖ ਹੈ, ਸੋ ਮੋਹ ਵਾ ਮਾਯਾ ਰੂਪ ਮਹਾਂ ਜਾਲ ਮੇਂ ਫਸਿਆ ਹੈ॥
Prof. Sahib Singhਹੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, (ਵੇਖ,) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ ਵਿਚ ਫਸੇ ਪਏ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਜਾਲਿ = ਜਾਲ ਵਿਚ।
SikhNet (Spanish)Oh tú, mi mente caprichosa, oh tú, cosa que piensa, los egocéntricos están atrapados en las garras de Yama,
ਗੁਰਮੁਖਿ ਪ੍ਰਾਣੀ ਮੁਕਤੁ ਹੈ; ਹਰਿ ਹਰਿ ਨਾਮੁ ਸਮਾਲਿ ॥੨॥
guramukh praanee mukat hai; har har naam samaal |2| Ang 234
Sant Singh KhalsaThe mortal who becomes Gurmukh is liberated, dwelling upon the Name of the Lord, Har, Har. ||2||
Manmohan SinghThe pious person is emancipated by meditating on the Name of the Lord Master.
Manmohan Singh (Punjabi)ਮਾਲਕ ਸੁਆਮੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਮੁਕਤ ਹੋ ਜਾਂਦਾ ਹੈ।
Fareedkot Teekaਔਰ ਜੋ ਗੁਰਮੁਖ ਪ੍ਰਾਣੀ ਹੈ, ਸੋ ਹਰਿ ਹਰਿ ਨਾਮ ਸਮਾਲ ਕਰ ਕੇ ਸੰਸਾਰ ਬੰਧਨ ਸੇ ਮੁਕਤ ਹੂਆ ਹੈ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ (ਇਸ ਜਾਲ ਤੋਂ) ਬਚ ਜਾਂਦਾ ਹੈ ॥੨॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਮੁਕਤੁ = ਆਜ਼ਾਦ, ਬਚਿਆ ਹੋਇਆ। ਸਮਾਲਿ = ਸੰਭਾਲ ਕੇ ॥੨॥
SikhNet (Spanish)pero aquel que voltea hacia Dios es emancipado, concéntrate entonces en el Naam, el Nombre del Señor. (2)
ਮਨ ਕਰਹਲਾ. ਮੇਰੇ ਪਿਆਰਿਆ; ਸਤਸੰਗਤਿ ਸਤਿਗੁਰੁ ਭਾਲਿ ॥
man karahalaa. mere piaariaa; satasangat satigur bhaal | Ang 234
Sant Singh KhalsaO my dear beloved camel-like mind, seek the Sat Sangat, the True Congregation, and the True Guru.
Manmohan SinghO dear soul, put in an earnest endeavour and seek the Society of Saints and the True Guru.
Manmohan Singh (Punjabi)ਹੇ ਸਨੇਹੀ ਆਤਮਾ! ਦਿਲੀ ਉਪਰਾਲਾ ਕਰ ਅਤੇ ਸਾਧ ਸੰਗਤ ਅਤੇ ਸੱਚੇ ਗੁਰਾਂ ਨੂੰ ਖੋਜ।
Fareedkot Teekaਹੇ ਮੇਰੇ ਪਿਆਰੇ ਮਨ! ਉਦਮ ਕਰ ਕੇ ਸਤਿਸੰਗਤ ਮੇਂ ਸਤਿਗੁਰੋਂ ਕੋ ਭਾਲ ਲੈ॥
Prof. Sahib Singhਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਸਾਧ ਸੰਗਤਿ ਵਿਚ ਜਾਹ, (ਉਥੇ) ਗੁਰੂ ਨੂੰ ਲੱਭ।ਪਦ ਅਰਥ ਭਾਲਿ = ਲੱਭ।
SikhNet (Spanish)Oh mi mente divagante, oh mi amor, busca al Guru Verdadero y a la Compañía de los Santos
ਸਤਸੰਗਤਿ ਲਗਿ ਹਰਿ ਧਿਆਈਐ; ਹਰਿ ਹਰਿ. ਚਲੈ ਤੇਰੈ ਨਾਲਿ ॥੩॥
satasangat lag har dhiaaeeai; har har. chalai terai naal |3| Ang 234
Sant Singh KhalsaJoining the Sat Sangat, meditate on the Lord, and the Lord, Har, Har, shall go along with you. ||3||
Manmohan SinghAttached with the congregation of saints, meditate thou on God, and the Lord Master shall go with thee.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਮਾਲਕ ਸੁਆਮੀ ਤੇਰੇ ਸਾਥ ਜਾਏਗਾ।
Fareedkot Teekaਕਿਉਂਕਿ ਸਤਿਸੰਗਤਿ ਮੇਂ ਲਗਿ ਕਰ ਕੇ ਹੀ ਹਰੀ ਧਿਆਈਤਾ ਹੈ ਅਰੁ ਹਰਿ ਹਰਿ ਨਾਮ ਹੀ ਤੇਰੇ ਸਾਥ ਚਲੇਗਾ॥੩॥
Prof. Sahib Singhਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹਰਿ-ਨਾਮ ਹੀ ਤੇਰੇ ਨਾਲ (ਸਦਾ) ਸਾਥ ਕਰੇਗਾ ॥੩॥ਪਦ ਅਰਥ ਲਗਿ = ਲੱਗ ਕੇ, ਆਸਰਾ ਲੈ ਕੇ ॥੩॥
SikhNet (Spanish)y así habita en tu Señor en la Saad Sangat, la Sociedad de los Santos, pues el Señor se irá contigo también al más allá. (3)
ਮਨ ਕਰਹਲਾ. ਵਡਭਾਗੀਆ; ਹਰਿ ਏਕ ਨਦਰਿ ਨਿਹਾਲਿ ॥
man karahalaa. vaddabhaageea; har ek nadar nihaal | Ang 234
Sant Singh KhalsaO very fortunate camel-like mind, with one Glance of Grace from the Lord, you shall be enraptured.
Manmohan SinghO my very fortunate wandering soul, with the one gaze of the Lord, thou shalt be enraptured.
Manmohan Singh (Punjabi)ਹੇ ਮੇਰੀ ਚੰਗੇ ਭਾਗਾਂ ਵਾਲੀ ਭਟਕਦੀ ਜਿੰਦੇ! ਤੂੰ ਸੁਆਮੀ ਦੀ ਇਕ ਨਜ਼ਰ ਨਾਲ ਪਰਮ ਪਰਸੰਨ ਹੋ ਜਾਵੇਗੀ।
Fareedkot Teekaਹੇ ਮਨਾ ਵਡਭਾਗੀਆ! ਉਦਮ ਕਰ ਕੇ ਏਕ ਹਰੀ ਕੋ ਨਦਰ ਸੇ ਦੇਖ, ਭਾਵ ਇਹ ਕਿ ਸਰਬ ਮੇਂ ਏਕ ਕੋ ਦੇਖ॥
Prof. Sahib Singhਹੇ ਬੇ-ਮੁਹਾਰ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਦੀ ਇਕ ਨਿਗਾਹ ਕਰਦਾ ਹੈ।ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿ = ਵੇਖੇ।
SikhNet (Spanish)Oh mente inestable, serás afortunada si fijas tu mirada solamente en el Único Señor.
ਆਪਿ ਛਡਾਏ ਛੁਟੀਐ; ਸਤਿਗੁਰ ਚਰਣ ਸਮਾਲਿ ॥੪॥
aap chhaddaae chhutteeai; satigur charan samaal |4| Ang 235
Sant Singh KhalsaIf the Lord Himself saves you, then you shall be saved. Dwell upon the Feet of the True Guru. ||4||
Manmohan SinghIf God Himself delivers thee, thou shalt be delivered, Adore thou the True Guru's feet.
Manmohan Singh (Punjabi)ਜੇਕਰ ਹਰੀ ਖੁਦ ਤੈਨੂੰ ਰਿਹਾ ਕਰੇ ਤੂੰ ਰਿਹਾ ਹੋ ਜਾਏਗੀ! ਸੱਚੇ ਗੁਰਾਂ ਦੇ ਪੈਰਾਂ ਦੀ ਤੂੰ ਉਪਾਸ਼ਨਾ ਕਰ।
Fareedkot Teekaਪਰੰਤੂ ਆਪ ਕ੍ਰਿਪਾ ਕਰ ਕੇ ਜੇ ਛੁਡਾਈਏ ਤੌ ਸੰਸਾਰ ਬੰਧਨ ਸੇ ਛੂਟੀਤਾ ਹੈ, ਯਾਂ ਤੇ ਤਿਸ ਕੀ ਪ੍ਰਾਪਤੀ ਕੇ ਵਾਸਤੇ ਸਤਿਗੁਰੋਂ ਕੇ ਚਰਨ ਸਮਾਲ॥੪॥
Prof. Sahib Singhਜੇ ਪਰਮਾਤਮਾ ਆਪ ਹੀ (ਮਾਇਆ-ਜਾਲ ਵਿਚੋਂ) ਖ਼ਲਾਸੀ ਕਰਾਏ ਤਾਂ ਹੀ ਗੁਰੂ ਦੇ ਚਰਨਾਂ ਨੂੰ (ਹਿਰਦੇ ਵਿਚ ਸੰਭਾਲ ਕੇ (ਇਸ ਜਾਲ ਵਿਚੋਂ) ਨਿਕਲ ਸਕੀਦਾ ਹੈ ॥੪॥ਪਦ ਅਰਥ ਛਡਾਏ = ਮਾਇਆ ਦੇ ਜਾਲ ਤੋਂ ਬਚਾਏ। ਛੁਟੀਐ = (ਜਾਲ ਤੋਂ) ਖ਼ਲਾਸੀ ਪਾ ਸਕੀਦੀ ਹੈ ॥੪॥
SikhNet (Spanish)Si así es Su Voluntad, seremos emancipados, alaba entonces los Pies del Guru Verdadero.(4)
ਮਨ ਕਰਹਲਾ. ਮੇਰੇ ਪਿਆਰਿਆ; ਵਿਚਿ ਦੇਹੀ ਜੋਤਿ ਸਮਾਲਿ ॥
man karahalaa. mere piaariaa; vich dehee jot samaal | Ang 235
Sant Singh KhalsaO my dear beloved camel-like mind, dwell upon the Divine Light within the body.
Manmohan SinghMy darling soul, make an attempt and think of the Divine Light within thy body.
Manmohan Singh (Punjabi)ਮੇਰੀ ਮਿੱਠੜੀ ਜਿੰਦੜੀਏ! ਹੰਭਲਾ ਮਾਰ ਅਤੇ ਆਪਣੇ ਸਰੀਰ ਅੰਦਰਲੇ ਰੱਬੀ ਨੂਰ ਦਾ ਧਿਆਨ ਧਾਰ।
Fareedkot Teekaਹੇ ਮੇਰੇ ਮਨ ਪਿਆਰਿਆ! ਹਲਾ ਕਰ ਕੇ ਦੇਹੀ ਕੇ ਬੀਚ ਹੀ ਜੋਤੀ ਰੂਪ ਵਾਹਿਗੁਰੂ ਕੀ ਸਮਾਲ ਕਰ॥
Prof. Sahib Singhਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! (ਤੇਰੇ) ਸਰੀਰ ਵਿਚ (ਰੱਬੀ) ਜੋਤਿ (ਵੱਸ ਰਹੀ ਹੈ, ਇਸ ਨੂੰ) ਸਾਂਭ ਕੇ ਰੱਖ।ਪਦ ਅਰਥ ਦੇਹੀ = ਸਰੀਰ। ਸਮਾਲਿ = ਸਾਂਭ ਕੇ ਰੱਖ।
SikhNet (Spanish)Oh mi mente divagante, oh mi amor, trata de ver la Luz en tu interior.
ਗੁਰਿ. ਨਉ ਨਿਧਿ ਨਾਮੁ ਵਿਖਾਲਿਆ; ਹਰਿ ਦਾਤਿ ਕਰੀ ਦਇਆਲਿ ॥੫॥
gur. nau nidh naam vikhaaliaa; har daat karee deaal |5| Ang 235
Sant Singh KhalsaThe Guru has shown me the nine treasures of the Naam. The Merciful Lord has bestowed this gift. ||5||
Manmohan SinghThe Guru has shown me the nine treasures of the Name. This is the gift that the Merciful Master has given me.
Manmohan Singh (Punjabi)ਗੁਰਾਂ ਨੇ ਮੈਨੂੰ ਨਾਮ ਦੇ ਨੌ ਖ਼ਜ਼ਾਨੇ ਦਿਖਾ ਦਿਤੇ ਹਨ। ਮਿਹਰਬਾਨ ਮਾਲਕ ਨੇ ਇਹ ਬਖ਼ਸ਼ੀਸ਼ ਮੈਨੂੰ ਦਿਤੀ ਹੈ।
Fareedkot Teekaਜਿਨ ਕੋ ਹਰੀ ਦਿਆਲ ਨੇ ਦਾਤ ਕਰੀ ਹੈ, ਤਿਨ ਕੋ ਗੁਰੋਂ ਨੇ ਨਉ ਨਿਧ ਰੂਪ ਨਾਮ ਰਿਦੇ ਮੇਂ ਦਿਖਾਲਿਆ ਹੈ॥੫॥
Prof. Sahib Singhਪਰਮਾਤਮਾ ਦਾ ਨਾਮ (ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ (ਹੈ) ਜਿਸ ਨੂੰ ਗੁਰੂ ਨੇ ਇਹ ਨਾਮ ਵਿਖਾਲ ਦਿੱਤਾ ਹੈ, ਦਇਆਲ ਪਰਮਾਤਮਾ ਨੇ ਉਸ ਮਨੁੱਖ ਉਤੇ (ਨਾਮ ਦੀ ਇਹ) ਬਖ਼ਸ਼ਸ਼ ਕਰ ਦਿੱਤੀ ਹੈ ॥੫॥ਪਦ ਅਰਥ ਗੁਰਿ = ਗੁਰੂ ਨੇ। ਨਉ ਨਿਧਿ = (ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ। ਦਇਆਲ ਨੇ ॥੫॥
SikhNet (Spanish)A través del Guru uno puede ver los nueve Tesoros del Naam, el Nombre del Señor. Sí, éste es el Regalo del Señor, el Benéfico.(5)
ਮਨ ਕਰਹਲਾ. ਤੂੰ ਚੰਚਲਾ; ਚਤੁਰਾਈ ਛਡਿ ਵਿਕਰਾਲਿ ॥
man karahalaa. toon chanchalaa; chaturaaee chhadd vikaraal | Ang 235
Sant Singh KhalsaO camel-like mind, you are so fickle; give up your cleverness and corruption.
Manmohan SinghO my mercurial mind, make thou an attempt and lay aside thy hideous cleverness.
Manmohan Singh (Punjabi)ਹੈ ਮੇਰੇ ਚੁਲਬੁਲੇ ਮਨੁਏ! ਤੂੰ ਹੰਭਲਾ ਮਾਰ ਅਤੇ ਆਪਣੀ ਭਿਆਨਕ ਚਾਲਾਕੀ ਨੂੰ ਤਿਆਗ ਦੇ।
Fareedkot Teekaਹੇ ਮਨ ਚੰਚਲ! ਤੂੰ ਹਲਾ ਕਰ ਕੇ (ਵਿਕਰਾਲਿ) ਭੈ ਦਾਯਕ ਚਤਰਾਈ ਛਡ, ਭਾਵ ਸੇ ਜੋ ਵਿਖਿਓਂ ਮੇਂ ਚਤੁਰਾਈ ਹੈ ਭੈਦਾਯਕ ਹੈ॥
Prof. Sahib Singhਹੇ ਬੇ-ਮੁਹਾਰ ਮਨ! ਤੂੰ ਕਦੇ ਕਿਤੇ ਟਿਕ ਕੇ ਨਹੀਂ ਬੈਠਦਾ, ਇਹ ਚੰਚਲਤਾ ਇਹ ਚਲਾਕੀ ਛੱਡ ਦੇਹ, (ਇਹ ਚਤੁਰਾਈ) ਭਿਆਨਕ (ਖੂਹ) ਵਿਚ (ਸੁੱਟ ਦੇਵੇਗੀ)।ਪਦ ਅਰਥ ਵਿਕਰਾਲਿ = ਡਰਾਉਣੇ (ਖੂਹ) ਵਿਚ।
SikhNet (Spanish)Oh mi mente divagante y mercurial, deshazte ya de tu odiosa astucia y hazte del Naam,
ਹਰਿ ਹਰਿ ਨਾਮੁ ਸਮਾਲਿ ਤੂੰ; ਹਰਿ ਮੁਕਤਿ ਕਰੇ ਅੰਤ ਕਾਲਿ ॥੬॥
har har naam samaal toon; har mukat kare ant kaal |6| Ang 235
Sant Singh KhalsaDwell upon the Name of the Lord, Har, Har; at the very last moment, the Lord shall liberate you. ||6||
Manmohan SinghLord God's Name do thou meditate upon. At the last moment God shall deliver thee.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਤੂੰ ਆਰਾਧਨ ਕਰ। ਅਖੀਰ ਦੇ ਵੇਲੇ ਵਾਹਿਗੁਰੂ ਤੇਰਾ ਪਾਰ ਉਤਾਰਾ ਕਰੇਗਾ।
Fareedkot Teekaਤੂੰ ਹਰਿ ਹਰਿ ਨਾਮ ਕੀ ਸਮਾਲ ਕਰ ਕਿਉਂਕਿ ਹਰੀ ਅੰਤ ਕੋ ਕਾਲ ਸੇ (ਮੁਕਤਿ ਕਰੇ) ਛੁਡਾਵੈਗਾ॥੬॥
Prof. Sahib Singh(ਹੇ ਬੇ-ਮੁਹਾਰ ਮਨ!) ਪਰਮਾਤਮਾ ਦਾ ਨਾਮ ਸਦਾ ਚੇਤੇ ਰੱਖ, ਪਰਮਾਤਮਾ (ਦਾ ਨਾਮ) ਹੀ ਅੰਤ ਵੇਲੇ (ਮਾਇਆ ਦੇ ਮੋਹ ਦੇ ਜਾਲ ਤੋਂ) ਖ਼ਲਾਸੀ ਦਿਵਾਂਦਾ ਹੈ ॥੬॥ਪਦ ਅਰਥ ਅੰਤਕਾਲਿ = ਅੰਤਲੇ ਸਮੇ ॥੬॥
SikhNet (Spanish)el Nombre del Señor, El que te liberará al final. (6)
ਮਨ ਕਰਹਲਾ. ਵਡਭਾਗੀਆ; ਤੂੰ ਗਿਆਨੁ ਰਤਨੁ ਸਮਾਲਿ ॥
man karahalaa. vaddabhaageea; toon giaan ratan samaal | Ang 235
Sant Singh KhalsaO camel-like mind, you are so very fortunate; dwell upon the jewel of spiritual wisdom.
Manmohan SinghO my wandering soul, very fortunate shalt thou be, if thou takest care of the jewel of the Divine knowledge.
Manmohan Singh (Punjabi)ਹੈ ਮੇਰੀ ਭਰਮਦੀ ਜਿੰਦੜੀਏ! ਜੇਕਰ ਤੂੰ ਬ੍ਰਹਿਮ ਬੋਧ ਦੇ ਹੀਰੇ ਦੀ ਸੰਭਾਲ ਕਰ ਲਵੇ ਤਾਂ ਤੂੰ ਪਰਮ ਚੰਗੇ ਨਸੀਬਾਂ ਵਾਲੀ ਹੋਵੇਗੀ।
Fareedkot Teekaਹੇ ਮਨਾ ਵਡਭਾਗੀਆ! ਤੂੰ ਹਲਾ ਕਰ ਕੇ ਗ੍ਯਾਨ ਰਤਨ ਕੀ ਸਮਾਲ ਕਰ॥
Prof. Sahib Singhਹੇ ਬੇ-ਮੁਹਾਰ ਮਨ! ਪਰਮਾਤਮਾ ਨਾਲ ਡੂੰਘੀ ਸਾਂਝ (ਇਕ) ਰਤਨ (ਹੈ ਇਸਨੂੰ) ਤੂੰ ਸਾਂਭ ਕੇ ਰੱਖ, ਤੇ ਵੱਡੇ ਭਾਗਾਂ ਵਾਲਾ ਬਣ।
SikhNet (Spanish)Oh mi mente caprichosa, oh afortunada, procura para ti la Joya de la Sabiduría
ਗੁਰ ਗਿਆਨੁ ਖੜਗੁ. ਹਥਿ ਧਾਰਿਆ; ਜਮੁ ਮਾਰਿਅੜਾ ਜਮਕਾਲਿ ॥੭॥
gur giaan kharrag. hath dhaariaa; jam maariarraa jamakaal |7| Ang 235
Sant Singh KhalsaYou hold in your hands the sword of the Guru's spiritual wisdom; with this destroyer of death, kill the Messenger of Death. ||7||
Manmohan SinghHolding the sword of Divine Knowledge of the Guru the destroyer of death in thy hand, slay thou the myrmidon of Death.
Manmohan Singh (Punjabi)ਆਪਣੇ ਹੱਥ ਵਿੱਚ ਮੌਤ ਨੂੰ ਮਾਰਨ ਵਾਲੀ ਗੁਰੂ ਦੇ ਬ੍ਰਹਿਮ ਵੀਚਾਰ ਦੀ ਤਲਵਾਰ ਫੜ ਕੇ ਤੂੰ ਮੌਤ ਦੇ ਫਰੇਸ਼ਤੇ ਨੂੰ ਮਾਰ ਸੁੱਟ।
Fareedkot Teekaਕਿਉਂਕਿ ਜਿਨ੍ਹੋਂ ਨੇ ਗੁਰੋਂ ਦੁਆਰੇ ਗ੍ਯਾਨ ਰੂਪੀ (ਖੜਗੁ) ਖੰਡਾ ਮਨ ਰੂਪੀ ਹਾਥ ਮੇਂ ਧਾਰਿਆ ਹੈ ਤਿਨ੍ਹੋਂ ਨੇ ਜਮ ਜੋ ਕਾਲ ਕਰਨੇ ਵਾਲਾ ਥਾ, ਸੋ ਜਮਾਂ ਤੇ ਹੀ ਮਾਰਿਆ ਹੈ, ਅਰਥਾਤ ਜਨਮ ਮ੍ਰਿਤੁ ਸੇ ਰਹਤ ਹੂਏ ਹੈਂ॥੭॥
Prof. Sahib Singhਗੁਰੂ ਦਾ ਦਿੱਤਾ ਹੋਇਆ ਗਿਆਨ (ਗੁਰੂ ਦੀ ਰਾਹੀਂ ਪਰਮਾਤਮਾ ਨਾਲ ਪਈ ਹੋਈ ਡੂੰਘੀ ਸਾਂਝ, ਇਕ) ਖੰਡਾ ਹੈ, (ਜਿਸ ਮਨੁੱਖ ਨੇ ਇਹ ਖੰਡਾ ਆਪਣੇ) ਹੱਥ ਵਿਚ ਫ਼ੜ ਲਿਆ, ਉਸ ਨੇ (ਆਤਮਕ) ਮੌਤ ਨੂੰ ਮਾਰਨ ਵਾਲੇ (ਇਸ ਗਿਆਨ-ਖੰਡੇ) ਦੀ ਰਾਹੀਂ ਜਮ ਨੂੰ (ਮੌਤ ਦੇ ਸਹਮ ਨੂੰ, ਆਤਮਕ ਮੌਤ ਨੂੰ) ਮਾਰ ਮੁਕਾਇਆ ॥੭॥ਪਦ ਅਰਥ ਗੁਰ ਗਿਆਨੁ = ਗੁਰੂ ਦਾ ਦਿੱਤਾ ਹੋਇਆ ਗਿਆਨ। ਖੜਗੁ = ਤਲਵਾਰ। ਹਥਿ = ਹੱਥ ਵਿਚ। ਜਮ ਕਾਲਿ = ਜਮ-ਕਾਲ ਨੇ, ਜਮ ਦੇ ਕਾਲ ਨੇ, ਆਤਮਕ ਮੌਤ ਨੂੰ ਮਾਰ ਮੁਕਾਣ ਵਾਲੇ (ਗਿਆਨ-ਖੜਗ) ਨੇ ॥੭॥
SikhNet (Spanish)y mantén en tu mano la Espada de la Sabiduría del Guru que significa la muerte de Yama.(7)
ਅੰਤਰਿ ਨਿਧਾਨੁ. ਮਨ ਕਰਹਲੇ; ਭ੍ਰਮਿ ਭਵਹਿ ਬਾਹਰਿ ਭਾਲਿ ॥
antar nidhaan. man karahale; bhram bhaveh baahar bhaal | Ang 235
Sant Singh KhalsaThe treasure is deep within, O camel-like mind, but you wander around outside in doubt, searching for it.
Manmohan SinghWithin thee is the Named treasure, O my wandering mind. Thou wanderest abroad in doubt, searching for it.
Manmohan Singh (Punjabi)ਤੇਰੇ ਅੰਦਰ ਨਾਮ ਖ਼ਜ਼ਾਨਾ ਹੈ, ਹੈ ਮੇਰੇ ਉਡਾਰੂ ਮਨੂਏ! ਤੂੰ ਇਸ ਨੂੰ ਲਭਦਾ ਹੋਇਆ ਵਹਿਮ ਅੰਦਰ ਬਾਹਰ ਭਟਕਦਾ ਫਿਰਦਾ ਹੈ।
Fareedkot Teekaਹੇ ਮਨ (ਕਰਹਲੇ) ਊਟ! ਨਾਮ ਨਿਧਾਨ ਤੌ ਤੇਰੇ ਅੰਤਰ ਹੈ ਭ੍ਰਮ ਕਰ ਕੇ ਭਾਲਣੇ ਕੇ ਵਾਸਤੇ ਬਾਹਰ ਫਿਰਤਾ ਹੈਂ॥
Prof. Sahib Singhਹੇ ਬੇ-ਮੁਹਾਰੇ ਮਨ! (ਪਰਮਾਤਮਾ ਦਾ ਨਾਮ-) ਖ਼ਜ਼ਾਨਾ (ਤੇਰੇ) ਅੰਦਰ ਹੈ, ਪਰ ਤੂੰ ਭਟਕਣਾ ਵਿਚ ਪੈ ਕੇ ਬਾਹਰ ਭਾਲਦਾ ਫਿਰਦਾ ਹੈਂ।ਪਦ ਅਰਥ ਨਿਧਾਨੁ = ਖ਼ਜ਼ਾਨਾ। ਭ੍ਰਮਿ = ਭਟਕਣਾ ਵਿਚ (ਪੈ ਕੇ)।
SikhNet (Spanish)Oh tú, mente inestable, habita en tu ser interior, pues vagando afuera serás engañada por la duda.
ਗੁਰੁ ਪੁਰਖੁ ਪੂਰਾ ਭੇਟਿਆ; ਹਰਿ ਸਜਣੁ ਲਧੜਾ ਨਾਲਿ ॥੮॥
gur purakh pooraa bhettiaa; har sajan ladharraa naal |8| Ang 235
Sant Singh KhalsaMeeting the Perfect Guru, the Primal Being, you shall discover that the Lord, your Best Friend, is with you. ||8||
Manmohan SinghWhen thou meetest the Perfect Divine Guru, thou shalt find with thee God, thou shalt find with thee God, the Friend.
Manmohan Singh (Punjabi)ਜਦ ਤੂੰ ਪੂਰਨ ਨਿਰੰਕਾਰੀ ਗੁਰੂ ਜੀ ਨੂੰ ਮਿਲੇਗਾ ਤੂੰ ਵਾਹਿਗੁਰੂ ਮਿੱਤਰ ਨੂੰ ਆਪਣੇ ਨਾਲ ਹੀ ਪਾ ਲਏਗਾ।
Fareedkot Teekaਜਿਨ ਕੋ ਪੂਰਾ ਪੁਰਖ ਗੁਰੂ ਮਿਲਾ ਹੈ ਤਿਨ੍ਹੋਂ ਨੇ ਹਰੀ ਸੱਜਣ ਕੇ ਸਾਥ ਹੀ ਪਾਇਆ ਹੈ॥੮॥
Prof. Sahib Singh(ਹੇ ਮਨ!) ਪਰਮਾਤਮਾ-ਦਾ-ਰੂਪ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਸੱਜਣ-ਪਰਮਾਤਮਾ ਨੂੰ ਆਪਣੇ ਨਾਲ-ਵੱਸਦਾ (ਅੰਦਰ ਹੀ) ਲੱਭ ਲੈਂਦਾ ਹੈ ॥੮॥ਪਦ ਅਰਥ ਭੇਟਿਆ = ਮਿਲ ਪਿਆ ॥੮॥
SikhNet (Spanish)Cuando conozcas a tu Guru Perfecto, el Purusha, encontrarás a tu Amigo Verdadero en tu interior. (8)
ਰੰਗਿ ਰਤੜੇ. ਮਨ ਕਰਹਲੇ; ਹਰਿ ਰੰਗੁ ਸਦਾ ਸਮਾਲਿ ॥
rang ratarre. man karahale; har rang sadaa samaal | Ang 235
Sant Singh KhalsaYou are engrossed in pleasures, O camel-like mind; dwell upon the Lord's lasting love instead!
Manmohan SinghThou art engrossed in worldly revelments, O my wandering soul. Lord's love do thou, ever enshrine.
Manmohan Singh (Punjabi)ਤੂੰ ਸੰਸਾਰੀ ਰੰਗ ਰਲੀਆਂ ਅੰਦਰ ਖਚਤ ਹੋਈ ਹੋਈ ਹੈ। ਹੈ ਮੇਰੀ ਭੌਦੀ ਜਿੰਦੇ! ਪ੍ਰਭੂ ਦੀ ਪ੍ਰੀਤ ਨੂੰ ਤੂੰ ਸਦੀਵ ਹੀ ਧਾਰਨ ਕਰ।
Fareedkot Teekaਹੇ ਵਿਖੇ ਅਨੰਦ ਮੇਂ ਰਤੇ ਹੂਏ ਮਨ (ਕਰ ਹਲੇ) ਊਟ! ਸਦਾ ਪਰਮੇਸ੍ਵਰ ਕਾ ਰੰਗੁ ਸਮਾਲ॥
Prof. Sahib Singh(ਮਾਇਆ ਦੇ ਮੋਹ ਦੇ) ਰੰਗ ਵਿਚ ਰੰਗੇ ਹੋਏ ਬੇ-ਮੁਹਾਰੇ ਮਨ! ਪਰਮਾਤਮਾ ਦਾ ਪ੍ਰੇਮ-ਰੰਗ ਸਦਾ (ਆਪਣੇ ਅੰਦਰ) ਸਾਂਭ ਕੇ ਰੱਖ।ਪਦ ਅਰਥ ਰੰਗਿ = ਦੁਨੀਆ ਦੇ ਰੰਗ-ਤਮਾਸ਼ੇ ਵਿਚ। ਰਤੜੇ = ਮਸਤ। ਸਮਾਲਿ = ਸ਼ਾਂਭ ਕੇ ਰੱਖ।
SikhNet (Spanish)Oh tú, mente divagante, que estás absorta en Maya, obtén el Amor del Señor.
ਹਰਿ ਰੰਗੁ. ਕਦੇ ਨ ਉਤਰੈ; ਗੁਰ ਸੇਵਾ ਸਬਦੁ ਸਮਾਲਿ ॥੯॥
har rang. kade na utarai; gur sevaa sabad samaal |9| Ang 235
Sant Singh KhalsaThe color of the Lord's Love never fades away; serve the Guru, and dwell upon the Word of the Shabad. ||9||
Manmohan SinghBy service the Guru, and remembering the Name, God's colour never fadest.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਅਤੇ ਨਾਮ ਦੇ ਸਿਮਰਨ ਦੁਆਰਾ ਰੱਬ ਦੀ ਰੰਗਤ ਕਦਾਚਿਤ ਨਹੀਂ ਲਹਿੰਦੀ।
Fareedkot Teekaਕਿਉਂਕਿ ਹਰੀ ਕਾ ਰੰਗੁ ਕਬੀ ਉਤਰਤਾ ਨਹੀਂ॥☬ਪ੍ਰਸ਼ਨ: ਹਰੀ ਕਾ ਰੰਗ ਪ੍ਰਾਪਤਿ ਕੈਸੇ ਹੋਤਾ ਹੈ?☬ਉੱਤਰੁ: ਗੁਰੋਂ ਕੀ ਸੇਵਾ ਕਰ ਕੇ ਬ੍ਰਹਮ ਕਾ ਚਿੰਤਨ ਕਰ॥੯॥
Prof. Sahib Singhਪਰਮਾਤਮਾ (ਦੇ ਪਿਆਰ) ਦਾ (ਇਹ) ਰੰਗ ਫਿਰ ਕਦੇ ਫਿੱਕਾ ਨਹੀਂ ਪੈਂਦਾ, (ਇਸ ਵਾਸਤੇ ਇਹ ਰੰਗ ਪ੍ਰਾਪਤ ਕਰਨ ਲਈ) ਤੂੰ ਗੁਰੂ ਦੀ ਸਰਨ ਪਉ, ਤੂੰ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਸੰਭਾਲ ॥੯॥
SikhNet (Spanish)El Amor del Señor no se va, si puedes servir al Guru habitando en la Palabra.
ਹਮ ਪੰਖੀ ਮਨ ਕਰਹਲੇ; ਹਰਿ ਤਰਵਰੁ ਪੁਰਖੁ ਅਕਾਲਿ ॥
ham pankhee man karahale; har taravar purakh akaal | Ang 235
Sant Singh KhalsaWe are birds, O camel-like mind; the Lord, the Immortal Primal Being, is the tree.
Manmohan SinghWe are birds, O my wandering soul, and the Immortal Lord God is the Tree.
Manmohan Singh (Punjabi)ਅਸੀਂ ਪੰਛੀ ਹਾਂ, ਹੈ ਮੇਰੀ ਭੌਦੀ ਆਤਮਾ! ਅਤੇ ਅਬਿਨਾਸੀ ਵਾਹਿਗੁਰੂ ਸੁਆਮੀ ਇਕ ਬਿਰਛ ਹੈ।
Fareedkot Teekaਹੇ ਮਨ ਕਰ ਹਲੇ! (ਹਮ) ਤਮਾਮ ਵਾ ਅਸਮਦਾਦਿਕ ਜੀਵ ਪੰਖੀ ਹੈਂ। ਹਰੀ ਅਕਾਲ ਪੁਰਖ ਬ੍ਰਿਛ ਰੂਪ ਹੈ, ਭਾਵ ਸੇ ਸਭ ਜੀਵੋਂ ਕਾ ਆਸਰਾ ਰੂਪ ਹੈ॥
Prof. Sahib Singhਹੇ ਬੇ-ਮੁਹਾਰੇ ਮਨ! ਅਸੀਂ ਜੀਵ ਪੰਛੀ ਹਾਂ, ਅਕਾਲ-ਪੁਰਖ ਨੇ (ਸਾਨੂੰ ਜਗਤ ਵਿਚ ਭੇਜਿਆ ਹੈ ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ-ਬਿਸ੍ਰਾਮ ਲਈ ਆਸਰਾ ਹੁੰਦਾ ਹੈ, ਤਿਵੇਂ) ਉਹ ਸਰਬ-ਵਿਆਪਕ ਹਰੀ (ਸਾਡਾ ਜੀਵ-ਪੰਛੀਆਂ ਦਾ ਆਸਰਾ-) ਰੁੱਖ ਹੈ।ਪਦ ਅਰਥ ਪੰਖੀ = ਪੰਛੀ। ਅਕਾਲਿ = ਅਕਾਲ ਨੇ।
SikhNet (Spanish)Eres un pájaro, oh mi mente cambiante, el Señor Inmortal es el Árbol. (9)
ਵਡਭਾਗੀ ਗੁਰਮੁਖਿ ਪਾਇਆ; ਜਨ ਨਾਨਕ. ਨਾਮੁ ਸਮਾਲਿ ॥੧੦॥੨॥
vaddabhaagee guramukh paaeaa; jan naanak. naam samaal |10|2| Ang 235
Sant Singh KhalsaThe Gurmukhs are very fortunate - they find it. O servant Nanak, dwell upon the Naam, the Name of the Lord. ||10||2||
Manmohan SinghThe very lucky ones find the Tree, through the Guru. Meditate on the Name, thou, O slave Nanak.
Manmohan Singh (Punjabi)ਗੁਰਾਂ ਦੇ ਰਾਹੀਂ ਪਰਮ ਚੰਗੇ ਕਰਮਾਂ ਵਾਲੇ ਬਿਰਛ ਨੂੰ ਪ੍ਰਾਪਤ ਹੁੰਦੇ ਹਨ। ਹੇ ਗੋਲੇ ਨਾਨਕ! ਤੂੰ ਨਾਮ ਦਾ ਚਿੰਤਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਡਭਾਗੀਓਂ ਨੇ ਗੁਰਾਂ ਦੁਆਰਾ ਨਾਮੁ ਸੰਮਾਲ ਕਰ ਤਿਸ ਅਪਾਰ ਰੂਪ ਹਰੀ ਕੋ ਪਾਯਾ ਹੈ॥੧੦॥੨॥੨੯॥☬ਗੁਰੂ ਅਰਜਨ ਸਾਹਿਬ ਜੀ ਨਿਰ ਹੰਕਾਰਤਾ ਕੀ ਮਹਮਾ ਦੇਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਮਨ!) ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਵੱਡੇ ਭਾਗਾਂ ਵਾਲੇ (ਜੀਵ-ਪੰਛੀਆਂ) ਨੇ ਉਹ ਆਸਰਾ ਹਾਸਲ ਕੀਤਾ ਹੈ ॥੧੦॥੨॥* ਨੋਟ: ਗੁਰੂ ਰਾਮਦਾਸ ਸਾਹਿਬ ਜੀ ਦੇ ਇਹ ਦੋ "ਕਰਹਲੇ" ਅਸ਼ਟਪਦੀਆਂ ਵਿਚ ਹੀ ਸ਼ਾਮਿਲ ਹਨ। ਇਹਨਾਂ ਅਸ਼ਟਪਦੀਆਂ ਦਾ ਸਿਰ-ਲੇਖ ਉਹਨਾਂ 'ਕਰਹਲਾ' ਰੱਖਿਆ ਹੈ ਕਿਉਂਕਿ ਇਹਨਾਂ ਦੇ ਹਰੇਕ ਬੰਦ ਵਿਚ ਸਤਿਗੁਰੂ ਜੀ ਨੇ ਮਨ ਨੂੰ 'ਕਰਹਲ' ਨਾਲ ਉਪਮਾ ਦੇ ਕੇ ਸੰਬੋਧਨ ਕੀਤਾ ਹੈ।
SikhNet (Spanish)Si por una increíble fortuna, te llegas a posar en Su Rama, a través de la Gracia del Guru, oh, dice Nanak, atesorarás el Naam, el Nombre del Señor. (10-2)