ੴ

ਸਿੱਖਬਾਣੀ · SikhBani

Ang 27

Sri Guru Granth Sahib · Siree Raag · 2 shabads, 38 lines
Translations
Shabad Guru Amardas Ji Siree Raag

ਸਿਰੀਰਾਗੁ ਮਹਲਾ ੩ ਘਰੁ ੧ ॥

sireeraag mahalaa 3 ghar 1 |

Sant Singh KhalsaSiree Raag, Third Mehl, First House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer canal Divino.

ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ॥

jis hee kee sirakaar hai; tis hee kaa sabh koe |

Sant Singh KhalsaEveryone belongs to the One who rules the Universe.
Manmohan SinghEvery thing belongs to Him, who has authority over all.
Manmohan Singh (Punjabi)ਹਰ ਸ਼ੈ ਉਸੇ ਦੀ ਹੀ ਹੈ, ਜਿਸ ਦਾ ਸਭ ਉਤੇ ਅਧਿਕਾਰ ਹੈ।
Fareedkot Teekaਸਰਕਾਰ ਨਾਮੁ ਲੋਕ ਪ੍ਰਸਿੱਧ ਰਾਜਾ ਕਾ ਹੈ। ਸੋ ਰਾਜਾ ਸੇਵਾਦਿ ਕਰਨੇ ਸੇ ਪ੍ਰਸੰਨ ਹੋ ਕਰ ਕੇ ਜਿਸ ਕਾ ਹੂਆ ਹੈ, ਤਿਸੀ ਪੁਰਸ ਕਾ ਸਭ ਕੋਈ ਹੋਤਾ ਹੈ। ਪਰਜੋਜਨੁ ਏਹਿ ਹੈ ਕਿ ਵਾਹਿਗੁਰੂ ਰੂਪੀ ਰਾਜਾ ਜਿਸ ਕਾ ਹੋ ਗਿਆ ਹੈ ਕ੍ਯਾ ਜਿਸ ਪਰ ਕ੍ਰਿਪਾਲੁ ਭਯਾ ਹੈ, ਤਿਸ ਕੀ ਸਹਾਇਤਾ ਸਭ ਕੋਈ ਕਰਤਾ ਹੈ। ਵਾ ਜਿਸੁ ਪਰਮੇਸ੍ਵਰ ਕੀ ਸਭ ਕੇ ਸਿਰ ਊਪਰ ਹੁਕਮ ਰੂਪੀ ਕਾਰ ਹੈ, ਤਿਸੀ ਕਾ ਦਾਸੁ ਸਭ ਕੋਈ ਹੈ॥
Prof. Sahib Singh(ਜਿਸ ਦੇਸ ਵਿਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ।

ਪਦ ਅਰਥ ਸਿਰਕਾਰ = ਰਾਜ। ਸਭੁ ਕੋਇ = ਹਰੇਕ ਜੀਵ।

SikhNet (Spanish)Aquél Que nos ha engranado a todos en Su Trabajo, a ese Ser le pertenecen todas las criaturas.

ਗੁਰਮੁਖਿ ਕਾਰ ਕਮਾਵਣੀ; ਸਚੁ ਘਟਿ ਪਰਗਟੁ ਹੋਇ ॥

guramukh kaar kamaavanee; sach ghatt paragatt hoe |

Sant Singh KhalsaThe Gurmukh practices good deeds, and the truth is revealed in the heart.
Manmohan SinghThe True -Lord manifests Himself in the heart of him, who does good deeds under Guru's guidance.
Manmohan Singh (Punjabi)ਸਤਿਪੁਰਖ ਉਸ ਦੇ ਦਿਲ ਅੰਦਰ ਜ਼ਾਹਰ ਹੁੰਦਾ ਹੈ, ਜੋ ਗੁਰਾਂ ਦੀ ਅਗਵਾਈ ਹੇਠ ਚੰਗੇ ਕਰਮ ਕਰਦਾ ਹੈ।
Fareedkot Teekaਜਬ ਗੁਰੋਂ ਦ੍ਵਾਰੇ ਕਾਰ ਕਮਾਵਨੀ ਕ੍ਯਾ ਹਰੀ ਕਾ ਆਗ੍ਯਾ ਮਾਨਨੀ ਕਰੀਏ, ਤਬ ਸਚਾ ਵਾਹਿਗੁਰੂ (ਘਟਿ) ਰਿਦੇ ਕੇ ਬੀਚ ਹੀ ਪ੍ਰਗਟੁ ਹੋ ਜਾਤਾ ਹੈ॥
Prof. Sahib Singh(ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਘਟਿ = ਹਿਰਦੇ ਵਿਚ। ਸੋਇ = ਸੋਭਾ।

SikhNet (Spanish)Los que viven para Dios practican lo que es bueno y santo, y la Verdad les es revelada en su corazón.

ਅੰਤਰਿ ਜਿਸ ਕੈ ਸਚੁ ਵਸੈ; ਸਚੇ ਸਚੀ ਸੋਇ ॥

antar jis kai sach vasai; sache sachee soe |

Sant Singh KhalsaTrue is the reputation of the true, within whom truth abides.
Manmohan SinghTrue is the reputation of the true person, within whose mind the True Lord dwells.
Manmohan Singh (Punjabi)ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ।
Fareedkot Teekaਤਾਂ ਤੇ ਜਿਨ ਕੇ ਰਿਦੇ ਮੇਂ ਸਚੁ ਨਾਮੁ ਬਸਤਾ ਹੈ, ਤਿਨ ਸਚੇ ਪੁਰਸੋਂ ਕੀ ਸਚੀ (ਸੋਇ) ਸੋਭਾ ਹੈ॥
Prof. Sahib Singh(ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ।

ਪਦ ਅਰਥ ਸਚੇ ਸੋਇ = ਸੱਚੇ ਦੀ ਸੋਭਾ, ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਬੰਦੇ ਦੀ ਸੋਭਾ।

SikhNet (Spanish)Aquél en quien la Verdad habita, su reputación es Verdadera.

ਸਚਿ ਮਿਲੇ. ਸੇ, ਨ ਵਿਛੁੜਹਿ; ਤਿਨ. ਨਿਜ ਘਰਿ ਵਾਸਾ ਹੋਇ ॥੧॥

sach mile. se, na vichhurreh; tin. nij ghar vaasaa hoe |1|

Sant Singh KhalsaThose who meet the True Lord are not separated again; they come to dwell in the home of the self deep within. ||1||
Manmohan SinghThey who meet the True Being separate not, again. They secure abode in their own home.
Manmohan Singh (Punjabi)ਜੋ ਸਤਿਪੁਰਖ ਨੂੰ ਭੇਟ ਲੈਂਦੇ ਹਨ, ਉਹ ਮੁੜ ਕੇ ਵੱਖਰੇਂ ਨਹੀਂ ਹੁੰਦੇ। ਉਹ ਆਪਦੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਾ ਲੈਂਦੇ ਹਨ।
Fareedkot Teekaਔਰ ਜੋ ਸਚਿ ਨਾਮ ਮੇਂ ਮਿਲੇ ਹੈਂ ਤੇ ਪੁਰਸ ਕਬੀ ਬਿਛੁੜਤੇ ਨਹੀਂ ਹੈਂ ਔਰੁ ਤਿਨ ਕਾ ਹੀ ਬਾਸਾ ਅਪਨੇ ਸ੍ਵਰੂਪੁ ਮੇਂ ਹੂਆ ਹੈ॥੧॥
Prof. Sahib Singhਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ ॥੧॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਆਤਮਾ ਵਿਚ (ਭਾਵ, ਬਾਹਰ ਮਾਇਆ ਪਿੱਛੇ ਭਟਕਣਾ ਮੁੱਕ ਜਾਂਦੀ ਹੈ)॥੧॥

SikhNet (Spanish)Los que viven en la Verdad del Señor, nunca Lo abandonan y se integran en su propio ser.(1)

ਮੇਰੇ ਰਾਮ; ਮੈ ਹਰਿ ਬਿਨੁ. ਅਵਰੁ ਨ ਕੋਇ ॥

mere raam; mai har bin. avar na koe |

Sant Singh KhalsaO my Lord! Without the Lord, I have no other at all.
Manmohan SinghO My Omnipresent Lord! I have no other except God.
Manmohan Singh (Punjabi)ਹੇ, ਮੇਰੇ ਸਰਬ-ਵਿਆਪਕ ਸੁਆਮੀ! ਮੇਰਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ।
Fareedkot Teekaਹੇ ਮੇਰੇ ਭਾਈ! ਮੈਨੇ ਤੋ ਹਰੀ ਸੇ ਬਿਨਾ ਅਪਨਾ ਔਰੁ ਕੋਈ ਨਹੀਂ ਜਾਨਿਆ ਹੈ॥
Prof. Sahib Singhਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ।

ਪਦ ਅਰਥ ਮੈ = ਮੇਰੇ ਵਾਸਤੇ, ਮੇਰਾ।

SikhNet (Spanish)Señor mío, fuera de Ti no tengo a nadie con quien pueda contar,

ਸਤਗੁਰੁ ਸਚੁ ਪ੍ਰਭੁ ਨਿਰਮਲਾ; ਸਬਦਿ ਮਿਲਾਵਾ ਹੋਇ ॥੧॥ ਰਹਾਉ ॥

satagur sach prabh niramalaa; sabad milaavaa hoe |1| rahaau |

Sant Singh KhalsaThe True Guru leads us to meet the Immaculate True God through the Word of His Shabad. ||1||Pause||
Manmohan SinghThe True Immaculate Lord is met by the instruction of the True Guru. Pause.
Manmohan Singh (Punjabi)ਸਦਾ ਪਵਿੱਤਰ ਸਾਹਿਬ, ਸੱਚੇ ਗੁਰਬਾਂ ਦੇ ਉਪਦੇਸ਼ ਦੁਆਰਾ ਭੇਟਿਆ ਜਾਂਦਾ ਹੈ। ਠਹਿਰਾਉ।
Fareedkot Teekaਪਰੰਤੂ ਐਸਾ ਸਚ ਰੂਪੁ ਜੋ ਪ੍ਰਭੂ ਨਿਰਮਲੁ ਹੈ, ਤਿਸ ਕਾ ਮਿਲਾਪੁ ਸਤਿਗੁਰੋਂ ਕੇ ਸਬਦ ਕਰ ਹੋਤਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਉਸ ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਹੋ ਸਕਦਾ ਹੈ, ਜੋ ਪਵਿਤ੍ਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ ॥੧॥ ਰਹਾਉ ॥

ਪਦ ਅਰਥ ਸਬਦਿ = ਸਬਦ ਦੀ ਰਾਹੀਂ॥੧॥ਰਹਾਉ॥

SikhNet (Spanish)Eres la Verdad, lo más Puro de lo puro, y sólo Te puedo encontrar a través de la Palabra. (1-Pausa)

ਸਬਦਿ ਮਿਲੈ. ਸੋ ਮਿਲਿ ਰਹੈ; ਜਿਸ ਨਉ ਆਪੇ ਲਏ ਮਿਲਾਇ ॥

sabad milai. so mil rahai; jis nau aape le milaae |

Sant Singh KhalsaOne whom the Lord merges into Himself is merged in the Shabad, and remains so merged.
Manmohan SinghHe, Whom God Himself unites, meets Him and remains blended with Him.
Manmohan Singh (Punjabi)ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਹੇ ਮਨ! ਜੋ ਗੁਰ ਸਬਦ ਸੇ ਮਿਲੇ ਹੈਂ ਤਿਨ ਕੋ ਵਾਹਿਗੁਰੂ ਸੇ ਮਿਲ ਰਹੇ ਹੀ ਸਮਝਨਾ, ਪਰੰਤੂ ਗੁਰ ਸਬਦ ਸੇ ਵਹੁ ਮਿਲਤਾ ਹੈ ਜਿਸ ਕੋ ਕ੍ਰਿਪਾ ਕਰ ਕੇ ਆਪ ਮਿਲਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।

ਪਦ ਅਰਥ ਨਉ = ਨੂੰ। ਆਪੇ = (ਪ੍ਰਭੂ) ਆਪ ਹੀ।

SikhNet (Spanish)Aquéllos que realizaron la Palabra, Te conocieron; ellos sí lograron participar de Tu Gracia.

ਦੂਜੈ ਭਾਇ. ਕੋ ਨਾ ਮਿਲੈ; ਫਿਰਿ ਫਿਰਿ ਆਵੈ ਜਾਇ ॥

doojai bhaae. ko naa milai; fir fir aavai jaae |

Sant Singh KhalsaNo one merges with Him through the love of duality; over and over again, they come and go in reincarnation.
Manmohan SinghThrough profane love none meets God and he, over and over again continues coming and going.
Manmohan Singh (Punjabi)ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਦ੍ਵੈਤ ਭਾਉ ਸੇ ਕੋਈ ਭੀ ਮਿਲ ਨਹੀਂ ਸਕਤਾ ਹੈ, ਬਾਰੰਬਾਰ ਜਨਮਤਾ ਔਰ ਮਰਤਾ ਹੈ॥
Prof. Sahib Singh(ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।

ਪਦ ਅਰਥ ਭਾਇ = ਪਿਆਰ ਵਿਚ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਆਵੈ ਜਾਇ = ਜੰਮਦਾ ਮਰਦਾ ਹੈ।

SikhNet (Spanish)En la dualidad, nadie Te puede conocer, y tal ser que vive en la dualidad es puesto a trasmigrar de matriz en matriz una y otra vez.

ਸਭ ਮਹਿ ਇਕੁ ਵਰਤਦਾ; ਏਕੋ ਰਹਿਆ ਸਮਾਇ ॥

sabh meh ik varatadaa; eko rahiaa samaae |

Sant Singh KhalsaThe One Lord permeates all. The One Lord is pervading everywhere.
Manmohan SinghThe One (Lord) is dwelling amongst all. (He is Unique) One is pervading every where.
Manmohan Singh (Punjabi)ਇਕ (ਸਾਹਿਬ) ਸਾਰਿਆਂ ਅੰਦਰ ਰਮਿਆ ਹੋਇਆ ਹੈ। (ਉਹ) ਇਕ (ਅਦੁੱਤੀ) ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਹੇ ਮਨ! ਏਕ ਵਾਹਿਗੁਰੂ ਕਾ ਹੁਕਮੁ ਸਰਬ ਮੇਂ ਵਰਤ ਰਹਾ ਹੈ ਔਰੁ ਏਕੁ ਹਰੀ ਹੀ ਸਰਬ ਮੇਂ ਬ੍ਯਾਪ ਰਹਾ ਹੈ॥
Prof. Sahib Singh(ਭਾਵੇਂ) ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ,

ਪਦ ਅਰਥ ਇਕੁ = ਪਰਮਾਤਮਾ ਹੀ। ਨਾਮਿ = ਨਾਮ ਵਿਚ।

SikhNet (Spanish)En todo Él está, Él trabaja a través de todo.

ਜਿਸ ਨਉ ਆਪਿ ਦਇਆਲੁ ਹੋਇ; ਸੋ ਗੁਰਮੁਖਿ ਨਾਮਿ ਸਮਾਇ ॥੨॥

jis nau aap deaal hoe; so guramukh naam samaae |2|

Sant Singh KhalsaThat Gurmukh, unto whom the Lord shows His Kindness, is absorbed in the Naam, the Name of the Lord. ||2||
Manmohan SinghHe, to whom God Himself becomes Merciful, gets absorbed in His Name, by the Guru's grace.
Manmohan Singh (Punjabi)ਜਿਸ ਤੇ ਵਾਹਿਗੁਰੂ ਖੁਦ ਮਿਹਰਬਾਨ ਹੁੰਦਾ ਹੈ, ਉਹ, ਗੁਰਾਂ ਦੀ ਦਇਆ ਦੁਆਰਾ, ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਪਰੰਤੂ ਜਿਸ ਕੋ ਆਪ ਦ੍ਯਾਲੁ ਹੋਤਾ ਹੈ, ਸੋਈ ਗੁਰਮੁਖਿ ਪੁਰਸ ਨਾਮੀ ਵਾਹਿਗੁਰੂ ਮੇਂ ਅਭੇਦ ਹੋਤਾ ਹੈ॥੨॥
Prof. Sahib Singhਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ ॥੨॥
SikhNet (Spanish)Quien sea que goce de Su Gracia, se funde en el Nombre del Señor. (2)

ਪੜਿ ਪੜਿ ਪੰਡਿਤ ਜੋਤਕੀ; ਵਾਦ ਕਰਹਿ ਬੀਚਾਰੁ ॥

parr parr panddit jotakee; vaad kareh beechaar |

Sant Singh KhalsaAfter all their reading, the Pandits, the religious scholars, and the astrologers argue and debate.
Manmohan SinghAfter reading and perusing the scholars and astrologers resort to controversies and quibbles.
Manmohan Singh (Punjabi)ਪੜ੍ਹ ਵਾਚ ਕੇ ਵਿਦਵਾਨ ਅਤੇ ਨਜ਼ੂਮੀਏ ਬਖੇਡੇ ਤੇ ਹੁੱਜਤਾਂ ਕਰਦੇ ਹਨ।
Fareedkot Teekaਪੰਡਿਤ ਔਰੁ ਜੋਤਸੀ ਜੋ ਸਾਸਤ੍ਰੋ ਕੋ ਪੜਿ ਪੜਿ ਕਰ (ਵਾਦ) ਵਿਰੋਧ ਕਾ ਬਿਅਰਥ ਹੀ ਬੀਚਾਰੁ ਕਰਤੇ ਹੈਂ ਔਰੁ ਆਤਮਾ ਕਾ ਬਿਚਾਰ ਨਹੀਂ ਕਰਤੇ ਹੈਂ॥
Prof. Sahib Singhਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ,

ਪਦ ਅਰਥ ਜੋਤਕੀ = ਜੋਤਸ਼ੀ। ਵਾਦ = ਝਗੜੇ, ਬਹਸਾਂ। ਵਾਦ ਵੀਚਾਰੁ = ਬਹਸਾਂ ਦੀ ਵਿਚਾਰ।

SikhNet (Spanish)Los Pandits y los astrólogos arguyen con sofismas y evasivas, pero sus mentes están torcidas,

ਮਤਿ ਬੁਧਿ ਭਵੀ. ਨ ਬੁਝਈ; ਅੰਤਰਿ ਲੋਭ ਵਿਕਾਰੁ ॥

mat budh bhavee. na bujhee; antar lobh vikaar |

Sant Singh KhalsaTheir intellect and understanding are perverted; they just don't understand. They are filled with greed and corruption.
Manmohan SinghPernicious avarice abides within (the mortals, so their) perverted understanding and intellect recognise not the Lord.
Manmohan Singh (Punjabi)ਚੰਦਰਾ ਲਾਲਚ (ਜੀਵਾਂ) ਦੇ ਅੰਦਰ ਵੱਸਦਾ ਹੈ। (ਇਸ ਲਈ ਉਨ੍ਹਾਂ ਦੀ) ਫਿਰੀ ਹੋਈ ਸਮਝ ਅਤੇ ਅਕਲ ਸੁਆਮੀ ਨੂੰ ਨਹੀਂ ਸਿੰਞਾਣਦੀ।
Fareedkot Teekaਤਿਨ ਪੰਡਤੋਂ ਕੀ ਮਤ ਔਰੁ ਜੋਤਸੀਓਂ ਕੀ ਬੁਧੀ ਵਾਹਿਗਰੂ ਸੇ (ਭਵੀ) ਬੇਮੁਖ ਹੂਈ ਹੈ, ਕਿਉਂਕਿ ਤਿਨੋ ਕੇ ਅੰਤਰਿ ਲੋਭ ਰੂਪੀ (ਵਿਕਾਰੁ) ਰੋਗੁ ਹੈ, ਤਿਸ ਕਰ ਕੇ ਵਾਹਿਗੁਰੂ ਕੋ (ਨ ਬੁਝਈ) ਨਹੀਂ ਜਾਨਤੇ ਹੈਂ॥
Prof. Sahib Singh(ਇਸ ਤਰ੍ਹਾਂ) ਉਹਨਾਂ ਦੀ ਮਤਿ ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ, ਉਹ (ਜੀਵਨ ਦੇ ਸਹੀ ਰਸਤੇ ਨੂੰ) ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ (ਪ੍ਰਬਲ ਹੁੰਦਾ) ਹੈ।

ਪਦ ਅਰਥ ਭਵੀ = ਭੋਂ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ। ਨ ਬੁਝਈ = ਉਹ ਸਮਝਦੇ ਨਹੀਂ ਹਨ।

SikhNet (Spanish)su intelecto corrupto, pues la avaricia vive en sus corazones.

ਲਖ ਚਉਰਾਸੀਹ ਭਰਮਦੇ; ਭ੍ਰਮਿ ਭ੍ਰਮਿ ਹੋਇ ਖੁਆਰੁ ॥

lakh chauraaseeh bharamade; bhram bhram hoe khuaar |

Sant Singh KhalsaThrough 8.4 million incarnations they wander lost and confused; through all their wandering and roaming, they are ruined.
Manmohan SinghThey wander in eighty-four lakhs of species and in their roaming and rambling become miserable.
Manmohan Singh (Punjabi)ਉਹ ਚੁਰਾਸੀ ਲੱਖ ਜੂਨੀਆਂ ਅੰਦਰ ਭੌਦੇਂ ਹਨ ਅਤੇ ਆਪਣੇ ਭਰਮਣ ਤੇ ਭਟਕਣ ਅੰਦਰ ਤਬਾਹ ਹੋ ਜਾਂਦੇ ਹਨ।
Fareedkot Teekaਸੋ ਚੌਰਾਸੀ ਲਾਖ ਜੂਨੀਓਂ ਮੇਂ ਪੜੇ ਭਰਮਤੇ ਹੈਂ ਔਰੁ ਭ੍ਰਮਤੇ ਭ੍ਰਮਤੇ (ਖੁਆਰੁ) ਖਰਾਬ, ਭਾਵ ਦੁਖੀ ਹੋਤੇ ਹੈਂ॥
Prof. Sahib Singhਉਹ (ਮਾਇਆ ਪਿੱਛੇ) ਭਟਕ ਭਟਕ ਕੇ (ਲੋਭ-ਲਹਰ ਵਿਚ) ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ।

ਪਦ ਅਰਥ ਭ੍ਰਮਿ = ਭਟਕ ਕੇ। ਹੋਇ ਖੁਆਰੁ = ਖ਼ੁਆਰ ਹੋ ਹੋ ਕੇ। ਪੂਰਬਿ = ਪਹਿਲੇ ਕੀਤੇ ਅਨੁਸਾਰ।

SikhNet (Spanish)Ellos transmigran por miles de especies y en ese vagar, su misma existencia se desperdicia.

ਪੂਰਬਿ ਲਿਖਿਆ ਕਮਾਵਣਾ; ਕੋਇ. ਨ ਮੇਟਣਹਾਰੁ ॥੩॥

poorab likhiaa kamaavanaa; koe. na mettanahaar |3|

Sant Singh KhalsaThey act according to their pre-ordained destiny, which no one can erase. ||3||
Manmohan SinghThey act in accordance with the pre-ordained writ which none is potent to erase.
Manmohan Singh (Punjabi)ਉਹ ਧੁਰ ਦੀ ਲਿਖੀ ਹੋਈ ਲਿਖਤਕਾਰ ਅਨੁਸਾਰ ਕਰਮ ਕਰਦੇ ਹਨ, ਜਿਸ ਨੂੰ ਕੋਈ ਭੀ ਮੇਟਨ ਦੇ ਸਮਰਥ ਨਹੀਂ।
Fareedkot Teekaਤਿਨ ਕੋ ਭੀ ਕਿਆ ਦੋਸ਼ ਹੈ, ਪੂਰਬ ਜਨਮੋਂ ਕੇ ਕਰਮੋਂ ਅਨੁਸਾਰ ਜੋ ਕੁਛੁ ਤਿਨ ਕੇ ਲੇਖੇ ਮੇਂ ਲਿਖਾ ਗ੍ਯਾ ਹੈ, ਸੋ ਅਬ ਤਿਸ ਕੇ ਅਨੁਸਾਰ ਕਰਮੋਂ ਕਾ ਕਮਾਵਨਾ ਕਰਤੇ ਹੈਂ। ਤਿਨ ਕਰਮੋਂ ਕੇ ਫਲ ਕੋ ਭੋਗੇ ਸੇ ਬਿਨਾ ਮੇਟਨੇ ਵਾਲਾ ਕੋਈ ਨਹੀਂ ਹੈ॥੩॥
Prof. Sahib Singhਪਰ ਉਹਨਾਂ ਦੇ ਭੀ ਕੀਹ ਵੱਸ? ਪੂਰਬਲੇ ਜੀਵਨ ਵਿਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ, ਕੋਈ (ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੩॥
SikhNet (Spanish)Ellos obtienen sólo lo que está en su destino y nadie lo puede borrar. (3)

ਸਤਗੁਰ ਕੀ ਸੇਵਾ ਗਾਖੜੀ; ਸਿਰੁ ਦੀਜੈ. ਆਪੁ ਗਵਾਇ ॥

satagur kee sevaa gaakharree; sir deejai. aap gavaae |

Sant Singh KhalsaIt is very difficult to serve the True Guru. Surrender your head; give up your selfishness.
Manmohan SinghThe service of the True Guru is hard. It is obtained by surrendering one's head and by eliminating self-conceit.
Manmohan Singh (Punjabi)ਸੰਚੇ ਗੁਰਾਂ ਦੀ ਚਾਕਰੀ ਕਠਨ ਹੈ। ਇਹ ਸੀਸ ਭੇਟਾ ਕਰਨ ਅਤੇ ਸਵੈ-ਹੰਗਤਾ ਗਵਾਉਣ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਸੋ ਸਤਿਗੁਰੋਂ ਕੀ ਸੇਵਾ ਅਤੀ (ਗਾਖੜੀ) ਕਠਨ ਹੈ, ਸਿਰ ਦੀਜੈ ਕਿਆ ਅਰਪਣ ਕਰੀਏ, (ਆਪੁ ਗਵਾਇ) ਸਿਰ ਦੇਨੇ ਕੇ (ਆਪੁ) ਅਭਿਮਾਨ ਕੋ ਤ੍ਯਾਗ ਕਰੀਏ, ਭਾਵ ਏਹਿ ਕਿ ਸੀਸ ਦੇਨੇ ਕਾ ਹੰਕਾਰੁ ਭੀ ਨਹੀਂ ਕਰਨਾ ਚਾਹੀਏ॥
Prof. Sahib Singh(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।

ਪਦ ਅਰਥ ਗਾਖੜੀ = ਔਖੀ, ਕਠਨ। ਦੀਜੈ = ਦੇਣਾ ਪੈਂਦਾ ਹੈ। ਆਪੁ = ਆਪਾ-ਭਾਵ। ਗਵਾਇ = ਗਵਾ ਕੇ, ਦੂਰ ਕਰਕੇ।

SikhNet (Spanish)El Servicio al Guru es muy difícil, uno lo realiza sólo si entrega su cabeza y se deja llevar por Su Voluntad.

ਸਬਦਿ ਮਿਲਹਿ ਤਾ ਹਰਿ ਮਿਲੈ; ਸੇਵਾ ਪਵੈ ਸਭ ਥਾਇ ॥

sabad mileh taa har milai; sevaa pavai sabh thaae |

Sant Singh KhalsaRealizing the Shabad, one meets with the Lord, and all one's service is accepted.
Manmohan SinghIf man realises the Word, then does he meet God and all his service becomes acceptable.
Manmohan Singh (Punjabi)ਜੇਕਰ ਬੰਦਾ ਸ਼ਬਦ ਨੂੰ ਪਰਾਪਤ ਹੋ ਜਾਵੇ ਤਦ, ਉਸ ਨੂੰ ਹਰੀ ਮਿਲ ਪੈਦਾ ਹੈ ਅਤੇ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
Fareedkot Teekaਐਸੀ ਗੁਰ ਸੇਵਾ ਕਰਤੇ ਹੂਏ ਜਬ ਗੁਰ ਉਪਦੇਸ ਕੀ ਪ੍ਰਾਪਤੀ ਹੋਵੇ, ਤਬ ਹਰੀ ਮਿਲਤਾ ਹੈ ਔਰੁ ਜਬ ਹਰੀ ਮਿਲਤਾ ਹੈ, ਤਬ ਸੇਵਾ ਕਰੀ ਹੂਈ (ਥਾਇ ਪਵੇ) ਸਫਲੀ ਹੋਤੀ ਹੈ॥☬ਤਿਨ ਗੁਰੋਂ ਕੀ ਅਧਿਕਤਾ ਕੈਸੀ ਹੈ?☬ਸੋ ਕਥਨ ਕਰਤੇ ਹੈਂ:
Prof. Sahib Singhਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ।

ਪਦ ਅਰਥ ਥਾਇ ਪਵੈ = ਥਾਂ ਸਿਰ ਪੈਂਦੀ ਹੈ, ਕਬੂਲ ਹੁੰਦੀ ਹੈ।

SikhNet (Spanish)Si uno realiza la Palabra, conoce al Señor y su servicio toma gran valor.

ਪਾਰਸਿ ਪਰਸਿਐ ਪਾਰਸੁ ਹੋਇ; ਜੋਤੀ ਜੋਤਿ ਸਮਾਇ ॥

paaras parasiai paaras hoe; jotee jot samaae |

Sant Singh KhalsaBy personally experiencing the Personality of the Guru, one's own personality is uplifted, and one's light merges into the Light.
Manmohan SinghBy coming in contact with the invaluable (personality) of the Guru, the mortal becomes invaluable himself and his light is absorbed in the Supreme Light.
Manmohan Singh (Punjabi)ਗੁਰਾਂ ਦੀ ਅਮੋਲਕ (ਵਿਅਕਤੀ) ਨਾਲ ਲੱਗਣ ਦੁਆਰਾ ਜੀਵ ਖੁਦ ਅਮੋਲਕ ਬਣ ਜਾਂਦਾ ਹੈ ਅਤੇ ਉਸ ਦੀ ਰੌਸ਼ਨੀ ਪਰਮ-ਰੋਸ਼ਨੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਪਾਰਸ ਕੋ ਪਰਸਨੇ ਕਰ ਲੋਹੇ ਸੇ ਕੰਚਨੁ ਹੋਤਾ ਹੈ, ਪਰੰਤੂ ਪਾਰਸ ਨਹੀ ਬਨਤਾ ਔਰੁ ਗੁਰੂ ਕੈਸੇ ਪਾਰਸ ਹੈ ਜਿਨ ਕੇ ਪਰਸਨੇ ਸੇ ਸਿਖੁ ਭੀ ਪਾਰਸੁ ਹੋ ਜਾਤਾ ਹੈ, ਸੋ ਕੈਸੇ (ਜੋਤੀ ਜੋਤਿ) ਜੋਤੀ ਵਾਹਿਗੁਰੂ ਮੇਂ ਸਿਖ ਕੀ ਜੋਤਿ ਅਭੇਦ ਹੋ ਜਾਤੀ ਹੈ। ਭਾਵ ਏਹਿ ਕਿ ਜੈਸੇ ਸਰੂਪ ਕੇ ਗ੍ਯਾਨ ਹੋਨੇ ਕਰ ਗੁਰੂ ਜੀਵੋਂ ਕੇ ਉਧਾਰ ਕਰਨੇ ਕੋ ਸਮਰਥੁ ਹੈ, ਤੈਸੇ ਹੀ ਸਿਖ ਭੀ ਸਰੂਪ ਗ੍ਯਾਨ ਹੋਨੇ ਸੇ ਸਮਰਥੁ ਹੋ ਜਾਤਾ ਹੈ। ਯਾਤੇ ਗੁਰੂ ਪਾਰਸ ਸੇ ਬਿਸੇਸ ਹੈ॥
Prof. Sahib Singh(ਗੁਰੂ-) ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ। (ਗੁਰੂ ਦੀ ਸਹੈਤਾ ਨਾਲ) ਪਰਮਾਤਮਾ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ।

ਪਦ ਅਰਥ ਪਾਰਸਿ ਪਰਸਿਐ = ਜੇ ਪਾਰਸ ਨੂੰ ਛੁਹ ਲਈਏ। ਪਾਰਸਿ = ਪਾਰਸ ਦੀ ਰਾਹੀਂ। ਪਰਸਿਐ = ਪਰਸੇ ਹੋਏ ਦੀ ਰਾਹੀਂ। ਪਾਰਸ = ਉਹ ਪੱਥਰੀ ਜੋ ਸਭ ਧਾਤਾਂ ਨੂੰ ਆਪਣੀ ਛੁਹ ਨਾਲ ਸੋਨਾ ਬਣਾ ਦੇਣ ਵਾਲੀ ਮੰਨੀ ਜਾਂਦੀ ਹੈ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਸਮਾਇ = ਲੀਨ ਹੋ ਜਾਂਦੀ ਹੈ।

SikhNet (Spanish)Si uno toca la Piedra Filosofal, se transforma y su luz se funde en la Luz Infinita.

ਜਿਨ ਕਉ ਪੂਰਬਿ ਲਿਖਿਆ; ਤਿਨ ਸਤਗੁਰੁ ਮਿਲਿਆ ਆਇ ॥੪॥

jin kau poorab likhiaa; tin satagur miliaa aae |4|

Sant Singh KhalsaThose who have such pre-ordained destiny come to meet the True Guru. ||4||
Manmohan SinghThe True Guru comes and meets those who are so pre-ordained.
Manmohan Singh (Punjabi)ਸੱਚਾ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਂਦਾ ਹੈ, ਜਿਨ੍ਹਾਂ ਲਈ ਧੁਰੋ ਐਸੀ ਲਿਖਤਾਕਾਰ ਹੁੰਦੀ ਹੈ।
Fareedkot Teekaਤਾਂ ਤੇ ਜਿਨ ਪੁਰਸੋਂ ਕਾ ਪੂਰਬ ਜਨਮ ਮੇਂ ਸੁਭ ਲੇਖੁ ਲਿਖਾ ਹੈ, ਤਿਨ ਕੋ ਸੰਸਾਰ ਮੇਂ ਆਇ ਕਰ ਕੇ ਸਤਿਗੁਰੂ ਮਿਲਿਆ ਹੈ॥੪॥
Prof. Sahib Singhਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ ॥੪॥
SikhNet (Spanish)Aquéllos que tienen su Destino forjado, conocen al Guru Verdadero (4)

ਮਨ ਭੁਖਾ ਭੁਖਾ. ਮਤ ਕਰਹਿ; ਮਤ ਤੂ. ਕਰਹਿ ਪੂਕਾਰ ॥

man bhukhaa bhukhaa. mat kareh; mat too. kareh pookaar |

Sant Singh KhalsaO mind, don't cry out that you are hungry, always hungry; stop complaining.
Manmohan SinghO My soul! cry not that thou art hungry and without provisions and do thou make no complaint regarding it.
Manmohan Singh (Punjabi)ਹੇ ਮੇਰੀ ਜਿੰਦੜੀਏ! ਆਪਣੇ ਖੁਦਿਆਵੰਤ ਅਤੇ ਭੋਜਨ ਦੀ ਸਾਮਗਰੀ ਤੋਂ ਬਗੈਰ ਹੋਣ ਬਾਰੇ ਪੁਕਾਰ ਨਾਂ ਕਰ ਤੇ ਨਾਂ ਹੀ ਤੂੰ ਇਸ ਬਾਰੇ ਸ਼ਿਕਾਇਤ ਕਰ।
Fareedkot Teekaਤਾਂ ਤੇ ਹੇ ਮਨ! ਤੂੰ ਐਸੇ ਬਾਣੀ ਮਤਿ ਕਰੁ ਕਿ ਮੈਂ ਭੂਖਾ ਹੂੰ, ਮੈਂ ਭੂਖਾ ਹੂੰ, ਅਰ ਨਾ ਤੂੰ ਕਿਸੀ ਪਾਸ ਫਰੀਆਦੁ ਕਰੁ॥
Prof. Sahib Singhਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ।

ਪਦ ਅਰਥ ਮਨ = ਹੇ ਮਨ! ਮਤ ਕਰਹਿ = ਨਾਹ ਕਰੀਂ। ਪੁਕਾਰ = ਸ਼ਿਕੈਤ, ਗਿਲਾ-ਗੁਜ਼ਾਰੀ।

SikhNet (Spanish)Oh mi mente, no te lamentes por estar hambrienta, pues Él,

ਲਖ ਚਉਰਾਸੀਹ ਜਿਨਿ ਸਿਰੀ; ਸਭਸੈ ਦੇਇ ਅਧਾਰੁ ॥

lakh chauraaseeh jin siree; sabhasai dee adhaar |

Sant Singh KhalsaThe One who created the 8.4 million species of beings gives sustenance to all.
Manmohan SinghHe, who has created eight-four lakhs of species, gives sustenance to all.
Manmohan Singh (Punjabi)ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ, ਉਹ ਸਾਰਿਆਂ ਨੂੰ ਅਹਾਰ ਦਿੰਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਚੌਰਾਸੀ ਲਾਖ ਜੂੰਨੀ ਕੀ ਸ੍ਰਿਸ੍ਟੀ (ਸਿਰੀ) ਰਚੀ ਹੈ, ਸੋਈ ਸਭ ਕਿਸੀ ਕੋ (ਅਧਾਰੁ) ਆਸਰਾ ਦੇ ਰਹਾ ਹੈ, ਸੋ ਤੁਝ ਕੋ ਭੀ ਦੇਵੇਗਾ॥
Prof. Sahib Singhਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰੀ = ਪੈਦਾ ਕੀਤੀ ਹੈ। ਸਭਸੈ = ਹਰੇਕ ਜੀਵ ਨੂੰ। ਦੇਇ = ਦੇਂਦਾ ਹੈ। ਅਧਾਰੁ = ਆਸਰਾ, ਰੋਜ਼ੀ।

SikhNet (Spanish)Quien ha creado a millones de especies y es el Sostén y el Pilar de todo,

ਨਿਰਭਉ ਸਦਾ ਦਇਆਲੁ ਹੈ; ਸਭਨਾ ਕਰਦਾ ਸਾਰ ॥

nirbhau sadaa deaal hai; sabhanaa karadaa saar |

Sant Singh KhalsaThe Fearless Lord is forever Merciful; He takes care of all.
Manmohan SinghThe Fearless Lord is ever Merciful, He takes care of all.
Manmohan Singh (Punjabi)ਭੈ-ਰਹਿਤ ਪ੍ਰਭੂ ਸਦੀਵ ਹੀ ਮਿਹਰਬਾਨ ਹੈ। ਉਹ ਸਾਰਿਆਂ ਦੀ ਸੰਭਾਲ ਕਰਦਾ ਹੈ।
Fareedkot Teekaਵਾਹਿਗੁਰੂ ਨਿਰਭਉ ਹੈ ਅਰੁ ਜੀਵੋਂ ਪਰ ਸਦਾ ਹੀ ਦਇਆਲ ਹੈ ਔਰ ਸਭ ਕੀ (ਸਾਰ) ਸਮਾਲ ਕਰਤਾ ਹੈ॥
Prof. Sahib Singhਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ।

ਪਦ ਅਰਥ ਸਾਰ = ਸੰਭਾਲ।

SikhNet (Spanish)Él, el Valiente Señor, cuida de todo.

ਨਾਨਕ. ਗੁਰਮੁਖਿ ਬੁਝੀਐ; ਪਾਈਐ ਮੋਖ ਦੁਆਰੁ ॥੫॥੩॥੩੬॥

naanak. guramukh bujheeai; paaeeai mokh duaar |5|3|36|

Sant Singh KhalsaO Nanak, the Gurmukh understands, and finds the Door of Liberation. ||5||3||36||
Manmohan SinghO Nanak! by understanding Him, through the Guru, man obtains the door of salvation.
Manmohan Singh (Punjabi)ਹੇ ਨਾਨਕ! ਗੁਰਾਂ ਦੇ ਰਾਹੀਂ ਉਸ ਨੂੰ ਸਮਝਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਵਾਹਿਗੁਰੂ ਕੋ ਗੁਰੋਂ ਦ੍ਵਾਰੇ (ਬੁਝੀਐ) ਪੂਛੀਏ, ਸੋ ਕੈਸੇ ਕਿ ਹੇ ਭਗਵਨ! ਪਰਮੇਸ੍ਵਰ ਕਾ ਸ੍ਵਰੂਪੁ ਕ੍ਰਿਪਾ ਕਰ ਕੇ ਕਥਨ ਕਰੋ, ਤਬ (ਮੋਖ ਦੁਆਰੁ) ਗ੍ਯਾਨ ਕੀ ਪ੍ਰਾਪਤੀ ਹੋਤੀ ਹੈ॥੫॥੩॥੩੬॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ ॥੫॥੩॥੩੬॥

ਪਦ ਅਰਥ ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ॥੫॥

SikhNet (Spanish)A Él, dice Nanak, concíbelo a través del Guru y así entrarás por la Puerta de la Salvación. (5-3-36)

Open this shabad →

Shabad Guru Amardas Ji Siree Raag continues on Ang 28

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਜਿਨੀ ਸੁਣਿ ਕੈ ਮੰਨਿਆ; ਤਿਨਾ ਨਿਜ ਘਰਿ ਵਾਸੁ ॥

jinee sun kai maniaa; tinaa nij ghar vaas |

Sant Singh KhalsaThose who hear and believe, find the home of the self deep within.
Manmohan SinghThey who hear God's Name and believe in it, obtain an abode in their own home.
Manmohan Singh (Punjabi)ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।
Fareedkot Teekaਹੇ ਭਾਈ! ਜਿਨ ਪੁਰਸੋਂ ਨੇ ਗੁਰਉਪਦੇਸ਼ ਕੋ ਸ੍ਰਵਨ ਕਰ ਕੇ (ਮੰਨਿਆ) ਮਨਨ ਕੀਆ ਹੈ, ਤਿਨੋਂ ਕਾ ਅਪਨੇ (ਘਰਿ) ਸ੍ਵਰੂਪ ਮੇਂ ਬਾਸਾ ਹੂਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਅੰਤਰ ਆਤਮੇ।

SikhNet (Spanish)Aquéllos que escucharon el Nombre y tuvieron Fe en Él, entraron en el Reino Verdadero del Ser.

ਗੁਰਮਤੀ ਸਾਲਾਹਿ ਸਚੁ; ਹਰਿ ਪਾਇਆ ਗੁਣਤਾਸੁ ॥

guramatee saalaeh sach; har paaeaa gunataas |

Sant Singh KhalsaThrough the Guru's Teachings, they praise the True Lord; they find the Lord, the Treasure of Excellence.
Manmohan SinghUnder Guru's instructions, praise thou the True One thus shalt thou attain God, the treasure of excellences.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਤਿਪੁਰਖ ਦੀ ਕੀਰਤੀ ਕਰ। ਇਸ ਤਰ੍ਹਾਂ ਤੂੰ ਸਰੇਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਵੇਗਾ।
Fareedkot Teekaਗੁਰਮੱਤੀਓਂ ਨੇ ਸੱਚੇ ਕੇ ਗੁਣੋਂ ਕੋ ਸਲਾਹ ਕਰ ਕੇ (ਤਾਸੁ) ਤਿਸ ਹਰੀ ਕੋ ਪਾਇਆ ਹੈ। ਵਾ ਹਰੀ ਜੋ ਗੁਣਾਂ ਕਾ (ਤਾਸੁ) ਤਾਸੁ, ਨਾਮ ਕਾ ਚੈਕ ਪਾਤ੍ਰ ਹੈ, ਤਦ ਵਤ ਲਖਣਾ ਸੇ ਅਧਾਰ ਰੂਪੁ ਸਮੁੱਦ੍ਰ, ਐਸੇ ਸਰਬ ਗੁਣੋਂ ਕਾ ਆਧਾਰੁ ਈਸਰ ਰੂਪ ਜੋ ਸਮੁਦ੍ਰ ਹੈ, ਤਿਸ ਕੋ ਪਾਇਆ ਹੈ॥
Prof. Sahib Singhਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ।

ਪਦ ਅਰਥ ਸਾਲਾਹਿ = ਸਿਫ਼ਤ-ਸਾਲਾਹ ਕਰ ਕੇ। ਸਚੁ = ਸਦਾ-ਥਿਰ ਪ੍ਰਭੂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)A través de la Instrucción del Guru, alabaron la Verdad del Señor y vivenciaron a su Dios, el Tesoro de Virtudes.

ਸਬਦਿ ਰਤੇ ਸੇ ਨਿਰਮਲੇ; ਹਉ ਸਦ ਬਲਿਹਾਰੈ ਜਾਸੁ ॥

sabad rate se niramale; hau sad balihaarai jaas |

Sant Singh KhalsaAttuned to the Word of the Shabad, they are immaculate and pure. I am forever a sacrifice to them.
Manmohan SinghStainless are they who are imbued with God's Name. I am ever a sacrifice unto them.
Manmohan Singh (Punjabi)ਬੇ-ਦਾਗ ਹਨ ਉਹ ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਜੋ ਗੁਰ ਉਪਦੇਸ਼ ਮੇਂ ਰਚੇ ਹੈਂ, ਸੋਈ (ਨਿਰਮਲੇ) ਪਾਪ ਰੂਪੀ ਮੈਲ ਸੇ ਰਹਿਤ ਭਏ ਹੈ, ਮੈਂ ਸਦਾ ਹੀ ਤਿਨ ਕੇ ਬਲਿਹਾਰਨੇ (ਜਾਸੁ) ਜਾਤਾ ਹੂੰ॥
Prof. Sahib Singhਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ (ਆਚਰਨ ਵਾਲੇ) ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਜਾਸੁ = ਜਾਂਦਾ ਹਾਂ।

SikhNet (Spanish)Ofrezco mi vida en sacrificio a aquéllos que están inmersos en la Palabra del Señor y han logrado la Pureza.

ਹਿਰਦੈ ਜਿਨ ਕੈ ਹਰਿ ਵਸੈ; ਤਿਤੁ ਘਟਿ ਹੈ ਪਰਗਾਸੁ ॥੧॥

hiradai jin kai har vasai; tith ghatt hai paragaas |1|

Sant Singh KhalsaThose people, within whose hearts the Lord abides, are radiant and enlightened. ||1||
Manmohan SinghThe Divine light shines within the minds of those in whose hearts God dwells.
Manmohan Singh (Punjabi)ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।
Fareedkot Teekaਜਿਨ ਕੇ ਹਿਰਦੇ ਮੇਂ ਹਰੀ ਬਸਤਾ ਹੈ, ਭਾਵ ਤਿਸ ਕੇ ਧ੍ਯਾਨੁ ਮੇਂ ਤਤਪਰ ਹੈਂ, (ਤਿਤੁ ਘਟਿ) ਤਿਨ ਕੇ ਰਿਦੇ ਮੇਂ ਗ੍ਯਾਨ ਰੂਪੁ ਪ੍ਰਗਾਸੁ ਹੈ॥੧॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ॥੧॥

ਪਦ ਅਰਥ ਤਿਤੁ = ਉਸ ਵਿਚ। ਘਰਿ = ਹਿਰਦੇ ਵਿਚ। ਤਿਤੁ ਘਟਿ = (ਉਹਨਾਂ ਦੇ) ਉਸ ਹਿਰਦੇ ਵਿਚ। ਪਰਗਾਸੁ = ਚਾਨਣ॥੧॥

SikhNet (Spanish)Aquéllos en cuyo corazón vive el Señor, ven la Luz en su propio ser. (1)

ਮਨ ਮੇਰੇ; ਹਰਿ ਹਰਿ ਨਿਰਮਲੁ ਧਿਆਇ ॥

man mere; har har niramal dhiaae |

Sant Singh KhalsaO my mind, meditate on the Immaculate Lord, Har, Har.
Manmohan SinghO my soul! meditate in the immaculate Lord God.
Manmohan Singh (Punjabi)ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਹਰੀ ਕੇ ਨਿਰਮਲ ਨਾਮ ਕਾ ਧ੍ਯਾਨੁ ਕਰੁ॥
Prof. Sahib Singhਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।

ਪਦ ਅਰਥ ਮਨ = ਹੇ ਮਨ!

SikhNet (Spanish)Oh mente mía, vive en el Nombre del Señor.

ਧੁਰਿ ਮਸਤਕਿ ਜਿਨ ਕਉ ਲਿਖਿਆ; ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥

dhur masatak jin kau likhiaa; se guramukh rahe liv laae |1| rahaau |

Sant Singh KhalsaThose whose have such pre-ordained destiny written on their foreheads-those Gurmukhs remain absorbed in the Lord's Love. ||1||Pause||
Manmohan SinghWho bear such primal writ on their brow ; by Guru's grace, they remain absorbed in Lord's love. Pause.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
Fareedkot Teekaਪਰੰਤੂ ਆਦਿ ਸੇ ਵਾਹਿਗੁਰੂ ਨੈ ਜਿਨ ਕੇ ਮਸਤਕਿ ਮੇਂ ਸ਼ੁਭ ਲੇਖ ਲਿਖਿਆ ਹੈ, ਸੋ ਪੁਰਸ਼ ਗੁਰੂ ਦੁਵਾਰਾ ਵਾਹਿਗੁਰੂ ਮੇਂ (ਲਿਵ) ਬ੍ਰਿਤੀ ਲਗਾਇ ਰਹੇ ਹੈਂ॥੧॥ ਰਹਾਉ ॥
Prof. Sahib Singhਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤ ਜੋੜੀ ਰੱਖਦੇ ਹਨ ॥੧॥ ਰਹਾਉ ॥

ਪਦ ਅਰਥ ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਕਉ = ਨੂੰ, ਵਾਸਤੇ। ਸੇ = ਉਹ ਬੰਦੇ॥੧॥ਰਹਾਉ॥

SikhNet (Spanish)Sin embargo, sólo aquéllos que tenían la marca en su Destino, los Gurmukjs, fueron unidos a Él. (1-Pausa)

ਹਰਿ ਸੰਤਹੁ. ਦੇਖਹੁ ਨਦਰਿ ਕਰਿ; ਨਿਕਟਿ ਵਸੈ ਭਰਪੂਰਿ ॥

har santahu. dekhahu nadar kar; nikatt vasai bharapoor |

Sant Singh KhalsaO Saints, see clearly that the Lord is near at hand; He is pervading everywhere.
Manmohan SinghYe saints, see with the searching glance that God abides close by and is fully pervading every-where.
Manmohan Singh (Punjabi)ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ।
Fareedkot Teekaਹੇ ਸੰਤਹੁ! ਹਰੀ ਕੋ ਗ੍ਯਾਨ ਦ੍ਰਿਸਟੀ ਕਰ ਦੇਖਹੁ, ਸੋ ਪਰੀ ਪੂਰਨ ਨਿਕਟਿ ਹੀ ਬਸਤਾ ਹੈ॥
Prof. Sahib Singhਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ।

ਪਦ ਅਰਥ ਨਦਰਿ ਕਰਿ = ਨੀਝ ਲਾ ਕੇ, ਧਿਆਨ ਨਾਲ। ਨਿਕਟਿ = ਨੇੜੇ।

SikhNet (Spanish)Oh amigos videntes, vean que el Señor está tan cerca y se encuentra presente en todo.

ਗੁਰਮਤਿ ਜਿਨੀ ਪਛਾਣਿਆ; ਸੇ ਦੇਖਹਿ ਸਦਾ ਹਦੂਰਿ ॥

guramat jinee pachhaaniaa; se dekheh sadaa hadoor |

Sant Singh KhalsaThose who follow the Guru's Teachings realize Him, and see Him Ever-present.
Manmohan SinghThey, who by Guru's teaching, recognise God, ever behold Him just present.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਞਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ।
Fareedkot Teekaਔਰ ਗੁਰੋਂ ਕੀ ਸਿਖ੍ਯਾ ਲੇ ਕਰ ਜਿਨੋਂ ਨੈ ਵਾਹਿਗੁਰੂ ਕੋ ਪਛਾਨਿਆ ਹੈ, ਸੋ ਪੁਰਸ ਸਦਾ ਹੀ (ਹਦੂਰਿ) ਪ੍ਰਤੱਖ੍ਯ ਦੇਖਤੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ (ਭਰਪੂਰਿ ਵੱਸਦਾ) ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ।

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Aquéllos que Lo conciben, a través de la Palabra del Guru, pueden observar Su Presencia

ਜਿਨ ਗੁਣ ਤਿਨ ਸਦ ਮਨਿ ਵਸੈ; ਅਉਗੁਣਵੰਤਿਆ ਦੂਰਿ ॥

jin gun tin sad man vasai; aaugunavantiaa door |

Sant Singh KhalsaHe dwells forever in the minds of the virtuous. He is far removed from those worthless people who lack virtue.
Manmohan SinghThey, who possess merit, Lord ever abides in their mind. He is far removed from the vicious persons.
Manmohan Singh (Punjabi)ਜਿਨ੍ਹਾਂ ਦੇ ਪੱਲੇ ਸਰੇਸ਼ਟਤਾਈ ਹੈ, ਸੁਆਮੀ ਸਦੀਵ ਹੀ ਉਨ੍ਹਾਂ ਦੇ ਚਿੱਤਾਂ ਅੰਦਰ ਰਹਿੰਦਾ ਹੈ। ਉਹ ਉਨ੍ਹਾਂ ਕੋਲੋ ਬਹੁਤ ਦੁਰੇਡੇ ਹੈ, ਜੋ ਪਾਪੀ ਪੁਰਸ਼ ਹਨ।
Fareedkot Teekaਜਿਨ ਕੇ ਬੀਚ ਦੈਵੀ ਸੰਪਦਾ ਕੇ ਗੁਨ ਹੈਂ ਤਿਨ ਕੇ ਮਨ ਮੇਂ ਸਦਾ ਵਾਹਿਗੁਰੂ ਬਸਤਾ ਹੈ ਔਰੁ ਜੋ ਅਵਗੁਨ ਵੰਤੇ ਹੈਂ ਤਿਨ ਕੋ ਸਾਖ੍ਯਾਤ ਪ੍ਰਾਪਤਿ ਨਹੀਂ ਹੋਤਾ, ਯਾਂ ਤੇ ਤਿਨੋ ਸੇ ਦੂਰ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ।

ਪਦ ਅਰਥ ਤਿਨ ਮਨਿ = ਉਹਨਾਂ ਦੇ ਮਨ ਵਿਚ। ਸਦ = ਸਦਾ।

SikhNet (Spanish)En el corazón de aquéllos que tienen Mérito, el Señor habita, pues su corazón se encuentra lejanamente removido de los que tienen un intelecto malvado.

ਮਨਮੁਖ. ਗੁਣ ਤੈ ਬਾਹਰੇ; ਬਿਨੁ ਨਾਵੈ. ਮਰਦੇ ਝੂਰਿ ॥੨॥

manamukh. gun tai baahare; bin naavai. marade jhoor |2|

Sant Singh KhalsaThe self-willed manmukhs are totally without virtue. Without the Name, they die in frustration. ||2||
Manmohan SinghThe apostates are sans virtue. Bereft of God's Name, they die repentingly.
Manmohan Singh (Punjabi)ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।
Fareedkot Teekaਜੋ ਮਨਮੁਖ ਸੁਭ ਗੁਣੋਂ ਸੇ ਰਹਿਤ ਹੈਂ, ਸੋ ਵਾਹਿਗੁਰੂ ਕੇ ਨਾਮ ਸੇ ਬਿਨਾਂ ਝੂਰ ਝੂਰ ਕਰ ਮਰਤੇ ਹੈਂ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨॥

ਪਦ ਅਰਥ ਗੁਣ ਤੇ = ਗੁਣਾਂ ਤੋਂ। ਝੂਰਿ = ਝੁਰ ਝੁਰ ਕੇ। ਮਰਦੇ = ਆਤਮਕ ਮੌਤ ਸਹੇੜਦੇ ਹਨ॥੨॥

SikhNet (Spanish)Los arrogantes Manmukjs son privados de Mérito y sin el Nombre mueren en la frustración. (2)

ਜਿਨ ਸਬਦਿ ਗੁਰੂ ਸੁਣਿ ਮੰਨਿਆ; ਤਿਨ ਮਨਿ ਧਿਆਇਆ ਹਰਿ ਸੋਇ ॥

jin sabad guroo sun maniaa; tin man dhiaaeaa har soe |

Sant Singh KhalsaThose who hear and believe in the Word of the Guru's Shabad, meditate on the Lord in their minds.
Manmohan SinghThey, who having heard, Gurbani, act there-on remember that God, in their hearts.
Manmohan Singh (Punjabi)ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
Fareedkot Teekaਜਿਨੋਂ ਨੇ ਗੁਰੂ ਸਬਦ ਕੋ ਸੁਣ ਕਰ ਕੇ ਮੰਨਿਆ ਹੈ ਤਿਨੋ ਨੈ ਸੋ ਹਰੀ ਮਨ ਮੇਂ ਧ੍ਯਾਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸੋਇ = ਉਹ।

SikhNet (Spanish)Aquéllos que escucharon y pusieron su Fe en la Palabra del Guru, acurrucaron al Señor en su mente.

ਅਨਦਿਨੁ ਭਗਤੀ ਰਤਿਆ; ਮਨੁ ਤਨੁ ਨਿਰਮਲੁ ਹੋਇ ॥

anadin bhagatee ratiaa; man tan niramal hoe |

Sant Singh KhalsaNight and day, they are steeped in devotion; their minds and bodies become pure.
Manmohan SinghBy being imbued, night and day in Lord's meditation, their mind and body become pure.
Manmohan Singh (Punjabi)ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।
Fareedkot Teekaਤਾਂ ਤੇ ਜੋ ਅਨਦਿਨੁ ਭਗਤੀ ਮੇਂ ਰਾਤੇ ਹੈਂ, ਤਿਨੋਂ ਕਾ ਮਨੁ ਔਰੁ ਤਨੁ ਪਾਪੋਂ ਸੇ ਰਹਿਤ ਭਯਾ ਹੈ॥
Prof. Sahib Singhਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)Se volvieron Puros de mente y cuerpo, pues noche y día abandonaron su ser en Su Alabanza.

ਕੂੜਾ ਰੰਗੁ ਕਸੁੰਭ ਕਾ; ਬਿਨਸਿ ਜਾਇ ਦੁਖੁ ਰੋਇ ॥

koorraa rang kasunbh kaa; binas jaae dukh roe |

Sant Singh KhalsaThe color of the world is false and weak; when it washes away, people cry out in pain.
Manmohan SinghFalse is the colour (of mammon) like safflower's. Man weeps in pain when it vanishes.8
Manmohan Singh (Punjabi)ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
Fareedkot Teekaਔਰੁ ਜਿਸੁ ਬਿਖੈ ਆਨੰਦ ਮੇਂ ਲਾਗ ਕਰ ਕੇ ਜੀਵੋਂ ਨੈ ਵਾਹਿਗੁਰੂ ਕੋ ਭੁਲਾਇ ਦੀਆ ਹੈ, ਸੋ ਰੰਗੁ ਝੂਠਾ ਹੈ। ਦ੍ਰਿਸ੍ਟਾਂਤ- ਜੈਸੇ ਕਸੁੰਭੇ ਕਾ ਰੰਗੁ ਕਾਚਾ ਹੋਤਾ ਹੈ ਪਾਣੀ ਕੀ ਬੂੰਦੋਂ ਕਰ ਕੇ ਨਾਸ ਹੋ ਜਾਤਾ ਹੈ, ਤੈਸੇ ਏਹਿ ਭੀ ਪੁੰਨੋਂ ਕੀ ਖੀਣਤਾ ਰੂਪੀ ਬੂੰਦੋਂ ਕਰ ਕੇ ਨਸਟ ਹੋ ਜਾਤਾ ਹੈ, ਤਬ ਦੁਖ ਸੇਸ ਰਹਿ ਜਾਤੇ ਹੈਂ, ਤਿਨੋਂ ਕਰ ਪੜਾ ਰੋਤਾ ਹੈ॥
Prof. Sahib Singhਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤਰ੍ਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ।

ਪਦ ਅਰਥ ਕੂੜਾ = ਝੂਠਾ, ਨਾਸਵੰਤ।

SikhNet (Spanish)Falso es el color del mundo, como el cártamo cuando se destiñe, uno se acongoja.

ਜਿਸੁ ਅੰਦਰਿ ਨਾਮ ਪ੍ਰਗਾਸੁ ਹੈ; ਓਹੁ ਸਦਾ ਸਦਾ ਥਿਰੁ ਹੋਇ ॥੩॥

jis andar naam pragaas hai; ohu sadaa sadaa thir hoe |3|

Sant Singh KhalsaThose who have the Radiant Light of the Naam within, become steady and stable, forever and ever. ||3||
Manmohan SinghWho has the light of God's Name within his mind he becomes permanent for ever and ever.
Manmohan Singh (Punjabi)ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।
Fareedkot Teekaਔਰੁ ਜਿਸ ਕੇ ਅੰਤਰਿ ਨਾਮ ਕੇ ਜਪਨੇ ਕਰ ਕੇ ਗ੍ਯਾਨ ਰੂਪੁ ਪ੍ਰਕਾਸੁ ਭਇਆ ਹੈ, ਸੋ ਸਦਾ ਸਦਾ ਹੀ ਇਸਥਿਤਿ ਹੋਤਾ ਹੈ॥੩॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ॥੩॥

ਪਦ ਅਰਥ ਰੋਇ = ਰੋਂਦਾ ਹੈ॥੩॥

SikhNet (Spanish)Aquél que tiene la Luz del Nombre del Señor, vive eternamente. (3)

Open this shabad (23 lines, Angs 27-28) →

Ang 27 of 1430