ੴ

ਸਿੱਖਬਾਣੀ · SikhBani

Ang 28

Sri Guru Granth Sahib · Siree Raag · 3 shabads, 36 lines
Translations
Shabad Guru Amardas Ji Siree Raag continued from Ang 27

ਇਹੁ ਜਨਮੁ ਪਦਾਰਥੁ ਪਾਇ ਕੈ; ਹਰਿ ਨਾਮੁ. ਨ ਚੇਤੈ ਲਿਵ ਲਾਇ ॥

eihu janam padaarath paae kai; har naam. na chetai liv laae |

Sant Singh KhalsaThe blessing of this human life has been obtained, but still, people do not lovingly focus their thoughts on the Name of the Lord.
Manmohan SinghThe mortal after obtaining this wealth of human life, he remember no the Name of God in profound Love.
Manmohan Singh (Punjabi)ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
Fareedkot Teekaਇਉਂ ਜੀਉ ਐਸਾ ਕੁਬੁੱਧੀ ਹੈ, ਅਮੋਲਕੁ ਮਨੁੱਖ ਜਨਮੁ ਪਦਾਰਥ ਕੋ ਪਾਇ ਕਰ ਕੇ ਬ੍ਰਿਤੀ ਲਗਾਇ ਕਰ ਹਰੀ ਨਾਮ ਕੋ ਨਹੀਂ ਸਿਮਰਤਾ ਹੈ॥
Prof. Sahib Singhਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।

ਪਦ ਅਰਥ ਪਦਾਰਥੁ = ਕੀਮਤੀ ਚੀਜ਼। ਲਿਵ ਲਾਇ = ਸੁਰਤ ਜੋੜ ਕੇ।

SikhNet (Spanish)El que recibe el regalo de la vida y no se dedica al Nombre del Señor

ਪਗਿ ਖਿਸਿਐ. ਰਹਣਾ ਨਹੀ; ਆਗੈ. ਠਉਰੁ ਨ ਪਾਇ ॥

pag khisiai. rahanaa nahee; aagai. tthaur na paae |

Sant Singh KhalsaTheir feet slip, and they cannot stay here any longer. And in the next world, they find no place of rest at all.
Manmohan SinghWhen his foot slips he can stay no longer. In the next world he obtains no place of rest.
Manmohan Singh (Punjabi)ਜਦ ਪੈਰ ਤਿਲ੍ਹਕ ਜਾਂਦਾ ਹੈ, ਉਹ ਠਹਿਰ ਨਹੀਂ ਸਕਦਾ। ਪਰਲੋਕ ਵਿੱਚ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਈਹਾਂ ਆਧਾਰ ਲੱਛਨਾਂ ਸੇ ਪਗ ਨਾਮੁ ਪ੍ਰਾਣੋ ਕਾ ਹੈ, ਸੋ ਜਬ ਸਰੀਰ ਕਾ ਪ੍ਰਾਣ ਰੂਪੀ ਚਰਨੁ (ਖਿਸਿਐ) ਚਲਾਇਮਾਨੁ ਹੂਆ, ਤਬ ਜੀਵ ਕੋ ਸਰੀਰ ਘਰ ਮੇਂ ਰਹਿਣਾ ਨਹੀਂ ਮਿਲਤਾ ਹੈ, ਦੇਹਿ ਕੀ ਬਿਵਸਥਾ ਤੋ ਐਸੇ ਹੈ। ਆਗੇ ਜੀਵ ਕੀ ਕਥਨ ਕਰਤੇ ਹੈਂ: ਵਾਹਿਗੁਰੂ ਸੇ ਬੇਮੁਖ ਜੋ ਜੀਵ ਹੈ, ਸੋ (ਆਗੈ) ਪਰਲੋਕ ਮੇਂ (ਠਉਰ) ਉਤਮ ਜਗਾ ਮੇਂ ਇਸਥਿਤੀ ਨਹੀਂ ਪਾਵਤਾ ਹੈ॥
Prof. Sahib Singhਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ।

ਪਦ ਅਰਥ ਪਗਿ ਖਿਸਿਐ = ਜਦੋਂ ਪੈਰ ਖਿਸਕ ਗਿਆ। ਠਉਰੁ = ਥਾਂ, ਆਸਰਾ।

SikhNet (Spanish)un pequeño resbalón y ya no existe más, y no obtiene Refugio en el Más Allá

ਓਹ ਵੇਲਾ. ਹਥਿ ਨ ਆਵਈ; ਅੰਤਿ ਗਇਆ ਪਛੁਤਾਇ ॥

oeh velaa. hath na aavee; ant geaa pachhutaae |

Sant Singh KhalsaThis opportunity shall not come again. In the end, they depart, regretting and repenting.
Manmohan SinghThe time once lost comes not to hand again and ultimately the man regretfully departs.
Manmohan Singh (Punjabi)ਜੋ ਸਮਾਂ ਇਕ ਵਾਰੀ ਵੰਞਾਇਆ ਗਿਆ, ਉਹ ਮੁੜ ਕੇ ਹੱਥ ਨਹੀਂ ਲੱਗਦਾ ਅਤੇ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਬੰਦਾ ਟੁਰ ਜਾਂਦਾ ਹੈ।
Fareedkot Teekaਵਹੁ ਮਾਨੁਖੁ ਜਨਮੁ ਕਾ ਸਮਾ ਉਸ ਕੋ ਫਿਰ ਕਬੀ ਨਹੀਂ ਹਾਥ ਆਵਤਾ, ਅੰਤ ਕੋ ਪਰਲੋਕ ਮੇਂ ਜਾ ਕਰ ਕੇ ਪਸਚਾਤਾਪ ਕੋ ਪ੍ਰਾਪਤਿ ਹੋਤਾ ਹੈ। ਵਾ ਅੰਤ ਕੋ ਪਸਚਾਤਾਪੁ ਕਰਤਾ ਹੂਆ ਚਲਾ ਜਾਤਾ ਹੈ ਕਿ ਮੈਂਨੇ ਐਸੇ ਉਤਮੁ ਜਨਮੁ ਕੋਂ ਜਿਸ ਕੀ ਬਾਂਛਾ ਸ੍ਵਰਗਬਾਸੀ ਭੀ ਕਰਤੇ ਹੈਂ, ਬ੍ਯਰਥ ਕ੍ਯੋਂ ਖੋਇ ਦੀਆ॥ ਯਥਾ-☬"ਇਸ ਦੇਹੀ ਕੋ ਸਿਮਰਹਿ ਦੇਵ॥☬ਸੋ ਦੇਹੀ ਭਜਿ ਹਰਿ ਕੀ ਸੇਵ॥"
Prof. Sahib Singh(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ। ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।

ਪਦ ਅਰਥ ਹਥਿ = ਹੱਥ ਵਿਚ। ਆਵਈ = ਆਵਏ, ਆਵੈ, ਆਉਂਦਾ। ਅੰਤਿ = ਆਖ਼ਰ।

SikhNet (Spanish)El tiempo perdido nunca regresa y uno sufre a la hora de la muerte, al final.

ਜਿਸੁ ਨਦਰਿ ਕਰੇ. ਸੋ ਉਬਰੈ; ਹਰਿ ਸੇਤੀ ਲਿਵ ਲਾਇ ॥੪॥

jis nadar kare. so ubarai; har setee liv laae |4|

Sant Singh KhalsaThose whom the Lord blesses with His Glance of Grace are saved; they are lovingly attuned to the Lord. ||4||
Manmohan SinghOn whom God casts His merciful glance he is saved by embracing love for Him.
Manmohan Singh (Punjabi)ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਅਪਨੀ ਕ੍ਰਿਪਾ ਕਰੇ, ਸੋਈ ਤਿਸ ਕੇ ਸਾਥ (ਲਿਵ) ਬ੍ਰਿਤੀ ਕੋ ਲਗਾਇ ਕਰ ਸੰਸਾਰ ਕੇ ਦੁਖੋਂ ਸੇ (ਉਬਰੈ) ਬਚਤਾ ਹੈ॥੪॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ॥੪॥

ਪਦ ਅਰਥ ਜਿਸੁ = ਜਿਸ (ਮਨੁੱਖ) ਉਤੇ। ਉਬਰੈ = ਬਚ ਜਾਂਦਾ ਹੈ। ਸੇਤੀ = ਨਾਲ॥੪॥

SikhNet (Spanish)Aquél que tiene la Gracia del Señor llega y entona su mente en el Señor. (4)

ਦੇਖਾ ਦੇਖੀ ਸਭ ਕਰੇ; ਮਨਮੁਖਿ. ਬੂਝ ਨ ਪਾਇ ॥

dekhaa dekhee sabh kare; manamukh. boojh na paae |

Sant Singh KhalsaThey all show off and pretend, but the self-willed manmukhs do not understand.
Manmohan SinghAll act in the spirit of rivalry; and the self-willed obtain not understanding.
Manmohan Singh (Punjabi)ਰੀਸੋ ਰੀਸ ਸਾਰੇ ਜਣੇ ਕਰਦੇ ਹਨ, ਅਤੇ ਆਪ-ਹੁਦਰਿਆਂ ਨੂੰ ਸਮਝ ਨਹੀਂ ਪੈਂਦੀ।
Fareedkot Teekaਬ੍ਰਿਤੀ ਲਗਾਉਨੇ ਸੇ ਬਿਨਾਂ ਏਕ ਦੂਸਰੇ ਕੋ ਦੇਖਾ ਦੇਖੀ, ਕ੍ਯਾ ਉਸ ਨੇ ਉਸ ਕੋ ਦੇਖਾ ਔਰੁ ਉਸ ਨੇ ਉਸ ਕੋ ਦੇਖਾ ਔਰੁ ਕਹਾ ਕਿ ਮੈਂ ਕ੍ਯਾ ਉਸ ਸੇ ਘੱਟ ਹੂੰ, ਐਸੇ ਜਾਨ ਕਰ ਜੋ ਕਰਮ ਕਰਤੇ ਹੈਂ, ਸੋ ਸਭ ਮਨਮੁਖ ਹੈਂ, ਤਿਨ ਮਨਮੁਖੋਂ ਕੋ (ਬੂਝ) ਸਮਝ ਨਹੀਂ ਪ੍ਰਾਪਤਿ ਹੋਤੀ ਹੈ, ਇਸੀ ਕਰ ਕੇ ਤਿਨੋਂ ਕੀ ਸੇਵਾ ਭੀ ਥਾਇ ਨਹੀਂ ਪੜਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ।

ਪਦ ਅਰਥ ਦੇਖਾ ਦੇਖੀ = ਹੋਰਨਾਂ ਨੂੰ ਕਰਦਿਆਂ ਵੇਖ ਕੇ, ਵਿਖਾਵੇ ਦੀ ਖ਼ਾਤਰ। ਬੂਝ = ਸਮਝ।

SikhNet (Spanish)Todos imitan los modos del Señor, pero los arrogantes Manmukjs nunca se dan cuenta.

ਜਿਨ ਗੁਰਮੁਖਿ ਹਿਰਦਾ ਸੁਧੁ ਹੈ; ਸੇਵ ਪਈ ਤਿਨ ਥਾਇ ॥

jin guramukh hiradaa sudh hai; sev pee tin thaae |

Sant Singh KhalsaThose Gurmukhs who are pure of heart-their service is accepted.
Manmohan SinghThe service of those true Sikhs of the Guru, whose hearts are pure, becomes acceptable.
Manmohan Singh (Punjabi)ਜਿਨ੍ਹਾਂ ਸੱਚੇ ਗੁਰ-ਸਿੱਖਾਂ ਦੇ ਦਿਲ ਪਵਿੱਤਰ ਹਨ, ਉਨ੍ਹਾਂ ਦੀ ਚਾਕਰੀ ਕਬੂਲ ਪੈ ਜਾਂਦੀ ਹੈ।
Fareedkot Teekaਔਰੁ ਜਿਨੋਂ ਗੁਰਮੁਖੋਂ ਕਾ ਹਿਰਦਾ ਸੁਧ ਹੈ, ਤਿਨੋਂ ਕੀ ਸੇਵਾ (ਥਾਇ ਪਈ) ਸਫਲ ਭਈ ਹੈ॥☬ਪ੍ਰਸ਼ਨ: ਵਹੁ ਗੁਰਮੁਖਿ ਕ੍ਯਾ ਕਰਮ ਕਰਤੇ ਹੈਂ?☬ਉੱਤਰ:
Prof. Sahib Singh(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।

ਪਦ ਅਰਥ ਪਈ ਥਾਇ = ਥਾਂ-ਸਿਰ ਪਈ, ਕਬੂਲ ਹੋ ਜਾਂਦੀ ਹੈ।

SikhNet (Spanish)Los que se entonan en el Señor, los puros de corazón, son los únicos que lo logran.

ਹਰਿ ਗੁਣ ਗਾਵਹਿ. ਹਰਿ ਨਿਤ ਪੜਹਿ; ਹਰਿ ਗੁਣ ਗਾਇ ਸਮਾਇ ॥

har gun gaaveh. har nit parreh; har gun gaae samaae |

Sant Singh KhalsaThey sing the Glorious Praise of the Lord; they read about the Lord each day. Singing the Praise of the Lord, they merge in absorption.
Manmohan SinghThey sing God's praises daily and read regarding God and daily by chanting God's glories become absorbed in Him.
Manmohan Singh (Punjabi)ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਵਾਹਿਗੁਰੂ ਦੇ ਬਾਰੇ ਹੀ ਹਰ ਰੋਜ਼ ਪੜ੍ਹਦੇ ਹਨ ਤੇ ਵਾਹਿਗੁਰੂ ਦੀ ਕੀਰਤੀ ਅਲਾਪ ਕੇ ਉਸ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਹਰੀ ਕੇ ਗੁਣ ਰਾਗੋਂ ਮੇਂ ਗਾਇਨ ਕਰਤੇ ਹੈਂ, ਔਰੁ ਹਰੀ ਸ੍ਵਰੂਪ ਕੇ ਪ੍ਰਤਿਪਾਦਿਕ ਸ਼ਾਸਤ੍ਰੋਂ ਕੋ ਨਿਤਾਪ੍ਰਤਿ ਪੜਤੇ ਹੈਂ, ਔਰੁ ਹਰੀ ਕੇ ਗੁਨ ਗਾਇਨ ਕਰ ਕੇ ਹਰੀ ਮੇਂ ਸਮਾਇ ਗਏ ਹੈਂ॥
Prof. Sahib Singhਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।

ਪਦ ਅਰਥ ਸਮਾਇ = ਲੀਨ ਹੋ ਕੇ।

SikhNet (Spanish)Ellos cantan las Alabanzas del Señor, leen sólo del Guru y en el canto de Su Alabanza se funden.

ਨਾਨਕ. ਤਿਨ ਕੀ ਬਾਣੀ. ਸਦਾ ਸਚੁ ਹੈ; ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥

naanak. tin kee baanee. sadaa sach hai; ji naam rahe liv laae |5|4|37|

Sant Singh KhalsaO Nanak, the words of those who are lovingly attuned to the Naam are true forever. ||5||4||37||
Manmohan SinghO Nanak! ever True is the Word of those, who remain attached with the love of Lord's Name.
Manmohan Singh (Punjabi)ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਪੁਰਸੋਂ ਕੀ ਬਾਣੀ ਸਦਾ ਹੀ ਸਚੁ ਹੈ, ਭਾਵ ਸਚੁ ਕੀ ਪ੍ਰਾਪਤੀ ਕਾ ਮਾਰਗ ਹੈ, ਜੋ ਹਰੀ ਨਾਮ ਮੇਂ ਬ੍ਰਿਤੀ ਲਗਾਇ ਰਹੇ ਹੈਂ॥੫॥੪॥੩੭॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥{27-28}

ਪਦ ਅਰਥ ਬਾਣੀ ਸਚੁ ਹੈ = ਪਰਮਾਤਮਾ ਦਾ ਸਿਮਰਨ ਹੀ (ਉਹਨਾਂ ਦੀ) ਬਾਣੀ ਹੈ, ਸਦਾ ਸਿਫ਼ਤ-ਸਾਲਾਹ ਹੀ ਕਰਦੇ ਹਨ॥੫॥

SikhNet (Spanish)Su hablar es la Verdad, pues están entonados en el Nombre del Señor. (5-4-37)

Open this shabad (23 lines, Angs 27-28) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar das, Tercer Canal Divino.

ਜਿਨੀ ਇਕ ਮਨਿ. ਨਾਮੁ ਧਿਆਇਆ; ਗੁਰਮਤੀ ਵੀਚਾਰਿ ॥

jinee ik man. naam dhiaaeaa; guramatee veechaar |

Sant Singh KhalsaThose who meditate single-mindedly on the Naam, and contemplate the Teachings of the Guru
Manmohan SinghThey who with single-mind, contemplate over God's Name and dwell upon Guru's teaching,
Manmohan Singh (Punjabi)ਜੋ ਇਕ ਚਿੱਤ ਹਰੀ ਨਾਮ ਦਾ ਚਿੰਤਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦੇ ਵਿਚਾਰਦੇ ਹਨ।
Fareedkot Teekaਜਿਨ ਪੁਰਸੋਂ ਨੇ ਮਨ ਕੀ ਇਕਾਗ੍ਰਤਾ ਕਰ ਕੇ ਹਰੀ ਨਾਮ ਕੋ ਜਪਿਆ ਔਰੁ ਨਾਮੀ ਵਾਹਿਗੁਰੂ ਕਾ ਧ੍ਯਾਨੁ ਕੀਆ ਹੈ ਔਰੁ ਗੁਰਮਤਿ ਕਰ ਕੇ ਸੱਤਾਸੱਤ ਕਾ ਵੀਚਾਰਿ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ,

ਪਦ ਅਰਥ ਮਨਿ = ਮਨ ਨਾਲ। ਇਕ ਮਨਿ = ਇਕ ਮਨ ਨਾਲ, ਇਕਾਗ੍ਰ ਹੋ ਕੇ। ਵੀਚਾਰਿ = (ਨਾਮ ਨੂੰ) ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ।

SikhNet (Spanish)Aquéllos que meditan en el Nombre del Señor con una mente sencilla y habitan en la Palabra del Guru,

ਤਿਨ ਕੇ ਮੁਖ ਸਦ ਉਜਲੇ; ਤਿਤੁ ਸਚੈ ਦਰਬਾਰਿ ॥

tin ke mukh sad ujale; tith sachai darabaar |

Sant Singh Khalsa-their faces are forever radiant in the Court of the True Lord.
Manmohan SinghTheir faces are ever bright in that Lord's True Court.
Manmohan Singh (Punjabi)ਉਨ੍ਹਾਂ ਦੇ ਚਿਹਰੇ ਉਸ ਸਾਹਿਬ ਦੀ ਸੱਚੀ ਦਰਗਾਹ ਵਿੱਚ ਹਮੇਸ਼ਾਂ ਰੋਸ਼ਨ ਹੁੰਦੇ ਹਨ।
Fareedkot Teekaਤਿਨ ਪੁਰਸੋਂ ਕੇ ਮੁਖ ਤਿਸ ਸਚੇ ਦਰਬਾਰਿ ਮੇਂ ਸਦਾ ਹੀ (ਉਜਲੇ) ਕਲੰਕ ਰਹਿਤ ਹੈਂ॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿਚ ਉਹ ਸਦਾ ਸੁਰਖ਼ਰੂ ਹੁੰਦੇ ਹਨ।

ਪਦ ਅਰਥ ਸਦ = ਸਦਾ। ਉਜਲੇ = ਸਾਫ਼, ਸੋਹਣੇ। ਤਿਤੁ = ਉਸ ਵਿਚ। ਤਿਤੁ ਸਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ।

SikhNet (Spanish)su semblante se ve puro en la Corte Verdadera del Señor.

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ; ਸਚੈ ਨਾਮਿ ਪਿਆਰਿ ॥੧॥

oe amrit peeveh sadaa sadaa; sachai naam piaar |1|

Sant Singh KhalsaThey drink in the Ambrosial Nectar forever and ever, and they love the True Name. ||1||
Manmohan SinghFor ever and aye, they drink nectar and profess love for the True Name.
Manmohan Singh (Punjabi)ਹਮੇਸ਼ਾਂ ਤੇ ਸਦੀਵ ਹੀ ਉਹ ਆਬਿ-ਹਿਯਾਤ ਪਾਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁ ਗੰਢਦੇ ਹਨ।
Fareedkot Teekaਔਰ ਵਹੁ ਪੁਰਸ ਸਚੇ ਨਾਮ ਕਾ ਰਸ ਰੂਪੀ ਅੰਮ੍ਰਿਤੁ ਪ੍ਯਾਰ ਸਹਿਤ ਸਦਾ ਹੀ ਪਾਨ ਕਰਤੇ ਹੈਂ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥

ਪਦ ਅਰਥ ਓਇ = ਉਹ ਬੰਦੇ {ਬਹੁ-ਵਚਨ}। ਨਾਮਿ ਪਿਆਰਿ = ਨਾਮ ਵਿਚ ਪਿਆਰ ਦੀ ਰਾਹੀਂ॥੧॥

SikhNet (Spanish)Ellos beben del Néctar del Señor eternamente y se enamoran del Nombre Verdadero. (1)

ਭਾਈ ਰੇ; ਗੁਰਮੁਖਿ ਸਦਾ ਪਤਿ ਹੋਇ ॥

bhaaee re; guramukh sadaa pat hoe |

Sant Singh KhalsaO Siblings of Destiny, the Gurmukhs are honored forever.
Manmohan SinghO Brother! the Guru-ward ever obtains honour.
Manmohan Singh (Punjabi)ਹੇ ਵੀਰ! ਗੁਰੂ-ਸਮਰਪਣ ਨੂੰ ਹਮੇਸ਼ਾਂ ਹੀ ਇੱਜ਼ਤ ਮਿਲਦੀ ਹੈ।
Fareedkot Teekaਹੇ ਭਾਈ! ਗੁਰਮੁਖੋਂ ਕੀ ਸਦਾ ਹੀ ਪਤਿ ਹੋਤੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਪਤਿ = ਇੱਜ਼ਤ।

SikhNet (Spanish)Mi hermano, los que se entonan en el Guru, mantienen siempre su Honor.

ਹਰਿ ਹਰਿ ਸਦਾ ਧਿਆਈਐ; ਮਲੁ ਹਉਮੈ. ਕਢੈ ਧੋਇ ॥੧॥ ਰਹਾਉ ॥

har har sadaa dhiaaeeai; mal haumai. kadtai dhoe |1| rahaau |

Sant Singh KhalsaThey meditate forever on the Lord, Har, Har, and they wash off the filth of egotism. ||1||Pause||
Manmohan SinghThey ever meditate on God's Name and wash off the filth of pride. Pause.
Manmohan Singh (Punjabi)ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਦੇ ਹਨ ਅਤੇ ਹੰਕਾਰ ਦੀ ਗੰਦਗੀ ਨੂੰ ਧੋ ਕੇ ਦੂਰ ਕਰ ਦਿੰਦੇ ਹਨ। ਠਹਿਰਾਉ।
Fareedkot Teekaਤਾਂ ਤੇ ਸਦਾ ਹੀ ਹਰਿ ਹਰਿ ਨਾਮ ਕੋ ਧ੍ਯਾਈਏ। ਸੋ ਕੈਸਾ ਹਰੀ ਹੈ ਕਿ ਹੰਕਾਰ ਰੂਪੀ ਮੈਲ ਕੋ ਅੰਤਰ ਸੇ ਧੋ ਕਰ ਕੇ (ਕਢੈ) ਨਿਕਾਲ ਦੇਤਾ ਹੈ, ਭਾਵ ਏਹਿ ਕਿ ਹੰਕਾਰ ਕੀ ਲੇਸ ਭੀ ਨਹੀਂ ਰਹਿਨੇ ਦੇਤਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। (ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਧੋਇ = ਧੋ ਕੇ॥੧॥ਰਹਾਉ॥

SikhNet (Spanish)Invoca entonces a Tu Señor y lava las impurezas de tu ego. (1-Pausa)

ਮਨਮੁਖ. ਨਾਮੁ ਨ ਜਾਣਨੀ; ਵਿਣੁ ਨਾਵੈ. ਪਤਿ ਜਾਇ ॥

manamukh. naam na jaananee; vin naavai. pat jaae |

Sant Singh KhalsaThe self-willed manmukhs do not know the Naam. Without the Name, they lose their honor.
Manmohan SinghThe wayward know not the Name and without God's Name they lose their honour.
Manmohan Singh (Punjabi)ਖੁਦ-ਪਸੰਦ ਨਾਮ ਨੂੰ ਨਹੀਂ ਜਾਣਦੇ ਅਤੇ ਨਾਮ ਦੇ ਬਾਝੋਂ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।
Fareedkot Teekaਔਰੁ ਜੋ ਮਨਮੁਖ ਪਰਮੇਸ੍ਵਰ ਕੇ ਨਾਮ ਕੋ ਜਪਨਾ ਨਹੀਂ ਜਾਨਤੇ, ਨਾਮ ਸੇ ਬਿਨਾ ਤਿਨ ਕੀ ਪਤਿ ਬਿਗੜ ਜਾਤੀ ਹੈ॥
Prof. Sahib Singh(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ। ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਜਾਣਨੀ = ਜਾਣਨਿ, ਜਾਣਦੇ। ਵਿਣੁ = ਬਿਨੁ। ਵਿਣੁ ਨਾਵੈ = ਨਾਮ ਤੋਂ ਬਿਨਾ। ਜਾਇ = ਚਲੀ ਜਾਂਦੀ ਹੈ।

SikhNet (Spanish)Los arrogantes Manmukjs no saben del Naam, del Nombre del Señor, y sin el Nombre, sólo pierden su honor.

ਸਬਦੈ. ਸਾਦੁ ਨ ਆਇਓ; ਲਾਗੇ ਦੂਜੈ ਭਾਇ ॥

sabadai. saad na aaeo; laage doojai bhaae |

Sant Singh KhalsaThey do not savor the Taste of the Shabad; they are attached to the love of duality.
Manmohan SinghThey relish not God's Name and are attached with duality.
Manmohan Singh (Punjabi)ਉਹ ਹਰੀ ਨਾਮ ਦਾ ਸੁਆਦ ਨਹੀਂ ਲੈਂਦੇ ਅਤੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।
Fareedkot Teekaਔਰ ਵਹੁ (ਦੂਜੈ ਭਾਇ) ਦ੍ਵੈਤ ਭਾਵਨਾ ਮੇਂ ਲਗ ਰਹੇ ਹੈਂ, ਯਾਤੇ ਤਿਨ ਕੋ ਗੁਰ ਸਬਦ ਕਾ (ਸਾਦੁ) ਰਸੁ ਨਹੀਂ ਆਇਆ, ਭਾਵ ਏਹਿ ਕਿ ਬ੍ਰਹਮਾਨੰਦ ਕੋ ਪ੍ਰਾਪਤਿ ਨਹੀਂ ਭਏ ਹੈਂ॥
Prof. Sahib Singhਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ।

ਪਦ ਅਰਥ ਸਬਦੈ ਸਾਦੁ = ਸ਼ਬਦ ਦਾ ਸੁਆਦ। ਭਾਇ = ਪਿਆਰ ਵਿਚ। ਭਾਉ = ਪਿਆਰ।

SikhNet (Spanish)Se retuercen en la dualidad y no se pueden enamorar del Sabor de la Palabra del Shabd.

ਵਿਸਟਾ ਕੇ ਕੀੜੇ. ਪਵਹਿ ਵਿਚਿ ਵਿਸਟਾ; ਸੇ ਵਿਸਟਾ ਮਾਹਿ ਸਮਾਇ ॥੨॥

visattaa ke keerre. paveh vich visattaa; se visattaa maeh samaae |2|

Sant Singh KhalsaThey are worms in the filth of manure. They fall into manure, and into manure they are absorbed. ||2||
Manmohan SinghThey are the worms of ordure fall in ordure and get absorbed in ordure.
Manmohan Singh (Punjabi)ਉਹ ਗੰਦਗੀ ਦੇ ਕੀੜੇ ਹਨ, ਗੰਦਗੀ ਵਿੱਚ ਡਿਗਦੇ ਹਨ ਅਤੇ ਗੰਦਗੀ ਵਿੱਚ ਗ਼ਰਕ ਹੋ ਜਾਂਦੇ ਹਨ।
Fareedkot Teekaਐਸੇ ਮਨਮੁਖ ਪੁਰਸ ਪੀਛੇ ਭੀ ਨਰਕ ਕੇ ਵਾ ਮਾਤਾ ਕੇ ਉਦਰ ਬਿਸਟਾ ਕੇ ਕੀਟ ਥੇ, ਔਰੁ ਅਬ ਭੀ ਮੰਦ ਕਰਮ ਰੂਪੀ ਵਿਸਟਾ ਮੇਂ ਪੜੇ ਹੈਂ। ਪੁਨਃ ਮ੍ਰਿਤ ਹੋ ਕਰ ਕੇ ਬੀ ਗਰਭ ਵਾ ਨਰਕ ਰੂਪੀ ਵਿਸਟਾ ਮੇਂ ਹੀ ਮਿਲੇਂਗੇ॥੨॥
Prof. Sahib Singhਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ ॥੨॥

ਪਦ ਅਰਥ ਵਿਸਟਾ = ਗੰਦ, ਗੂੰਹ। ਸਮਾਇ = ਸਮਾ ਕੇ, ਰਚ ਕੇ॥੨॥

SikhNet (Spanish)Los gusanos del lodo, habitan, buscan y comen lodo. (2)

ਤਿਨ ਕਾ ਜਨਮੁ ਸਫਲੁ ਹੈ; ਜੋ ਚਲਹਿ ਸਤਗੁਰ ਭਾਇ ॥

tin kaa janam safal hai; jo chaleh satagur bhaae |

Sant Singh KhalsaFruitful are the lives of those who walk in harmony with the Will of the True Guru.
Manmohan SinghFruitful is life of those, who walk (live) according to True Guru's will.
Manmohan Singh (Punjabi)ਫਲਦਾਇਕ ਹੈ ਉਨ੍ਹਾਂ ਦੀ ਜ਼ਿੰਦਗੀ, ਜਿਹੜੇ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੇ ਹਨ।
Fareedkot Teekaਤਿਨ ਪੁਰਸੋਂ ਕਾ ਜਨਮੁ ਸਫਲੁ ਹੈ, ਜੋ ਸਤਿਗੁਰੋਂ ਕੇ (ਭਾਇ) ਅਨੁਸਾਰ ਚਲਤੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,

ਪਦ ਅਰਥ ਸਫਲੁ = ਕਾਮਯਾਬ। ਭਾਇ = ਪ੍ਰੇਮ ਵਿਚ, ਅਨੁਸਾਰ।

SikhNet (Spanish)Aquéllos que viven en la Voluntad del Guru Verdadero, su vida se llena de valor.

ਕੁਲੁ ਉਧਾਰਹਿ ਆਪਣਾ; ਧੰਨੁ ਜਣੇਦੀ ਮਾਇ ॥

kul udhaareh aapanaa; dhan janedee maae |

Sant Singh KhalsaTheir families are saved; blessed are the mothers who gave birth to them.
Manmohan SinghThey save their family and blessed is their mother who bore them.
Manmohan Singh (Punjabi)ਉਹ ਆਪਣੇ ਪਰਵਾਰ ਨੂੰ ਬਚਾਅ ਲੈਂਦੇ ਹਨ। ਮੁਬਾਰਕ ਹੈ ਉਨ੍ਹਾਂ ਦੀ ਮਾਤਾ ਜਿਸ ਨੇ ਉਨ੍ਹਾਂ ਨੂੰ ਜਨਮ ਦਿੱਤਾ ਸੀ।
Fareedkot Teekaਯਾਂਤੇ ਅਪਨੀ ਕੁਲ ਕਾ ਉਧਾਰੁ ਕਰਤੇ ਹੈਂ ਔਰੁ ਤਿਨ ਪੁਰਸੋਂ ਕੀ ਉਤਪਤਿ ਕਰਨੇ ਵਾਲੀ ਜੋ ਮਾਤਾ ਹੈ, ਸੋ ਭੀ (ਧੰਨੁ) ਉਸਤਤੀ ਕਰਨੇ ਯੋਗ ਹੈ॥
Prof. Sahib Singhਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ।

ਪਦ ਅਰਥ ਕੁਲੁ = ਖ਼ਾਨਦਾਨ। ਧੰਨੁ = ਭਾਗਾਂ ਵਾਲੀ। ਜਣੇਦੀ ਮਾਇ = ਜੰਮਣ ਵਾਲੀ ਮਾਂ।

SikhNet (Spanish)Ellos salvan a su familia; bendita sea su madre.

ਹਰਿ ਹਰਿ ਨਾਮੁ ਧਿਆਈਐ; ਜਿਸ ਨਉ ਕਿਰਪਾ ਕਰੇ ਰਜਾਇ ॥੩॥

har har naam dhiaaeeai; jis nau kirapaa kare rajaae |3|

Sant Singh KhalsaBy His Will He grants His Grace; those who are so blessed, meditate on the Name of the Lord, Har, Har. ||3||
Manmohan SinghHe, whom the Master of will shows favour, repeats the Name of Lord God.
Manmohan Singh (Punjabi)ਜਿਸ ਉਤੇ ਰਜ਼ਾ ਦਾ ਮਾਲਕ ਮਿਹਰ ਧਾਰਦਾ ਹੈ, ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ।
Fareedkot Teekaਹੇ ਮਨ! ਹਰਿ ਹਰਿ ਨਾਮੁ ਕਾ ਧ੍ਯਾਵਨਾ ਕਰੀਏ, ਅਰੁ ਧਿਆਂਵਦਾ ਸੋਈ ਪੁਰਸੁ ਹੈ ਜਿਸ ਕੋ (ਰਜਾਇ) ਵਾਹਿਗੁਰੂ ਅਪਣੀ ਕ੍ਰਿਪਾ ਕਰਤਾ ਹੈ॥੩॥
Prof. Sahib Singh(ਇਸ ਵਾਸਤੇ, ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੩॥

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ। ਨਉ = ਨੂੰ। ਰਜਾਇ = ਮਰਜ਼ੀ ਨਾਲ॥੩॥

SikhNet (Spanish)Pero, únicamente, quien goza de Su Gracia, puede alabar al Señor. (3)

ਜਿਨੀ ਗੁਰਮੁਖਿ ਨਾਮੁ ਧਿਆਇਆ; ਵਿਚਹੁ ਆਪੁ ਗਵਾਇ ॥

jinee guramukh naam dhiaaeaa; vichahu aap gavaae |

Sant Singh KhalsaThe Gurmukhs meditate on the Naam; they eradicate selfishness and conceit from within.
Manmohan SinghThe Guru-wards, who remember God's Name and dispel the pride of self from within.
Manmohan Singh (Punjabi)ਗੁਰੂ-ਸਮਰਪਣ ਜੋ ਹਰੀ ਨਾਮ ਨੂੰ ਸਿਮਰਦੇ ਹਨ ਅਤੇ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੂਰ ਕਰਦੇ ਹਨ।
Fareedkot Teekaਜਿਨੋਂ ਨੈ ਅੰਤਹਕਰਨ ਕੇ ਵਿਚਹੁ ਹੰਕਾਰ ਕੋ ਤ੍ਯਾਗ ਕੇ ਔਰੁ ਗੁਰੋਂ ਦ੍ਵਾਰੇ ਵਾਹਿਗੁਰੂ ਕਾ ਨਾਮੁ ਸਿਮਰਨ ਕੀਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,

ਪਦ ਅਰਥ ਆਪੁ = ਆਪਾ-ਭਾਵ, ਹਉਮੈ। ਗਵਾਇ = ਦੂਰ ਕਰ ਕੇ।

SikhNet (Spanish)Aquéllos que ven hacia Dios, que viven en Su Nombre y hacen a un lado su orgullo

ਓਇ ਅੰਦਰਹੁ ਬਾਹਰਹੁ ਨਿਰਮਲੇ; ਸਚੇ ਸਚਿ ਸਮਾਇ ॥

oe andarahu baaharahu niramale; sache sach samaae |

Sant Singh KhalsaThey are pure, inwardly and outwardly; they merge into the Truest of the True.
Manmohan SinghThey are pure from within and without and merge in the Truest of the True.
Manmohan Singh (Punjabi)ਉਹ ਅੰਦਰੋਂ ਤੇ ਬਾਹਰੋਂ ਸ਼ੁੱਧ ਹਨ ਅਤੇ ਸੱਚਿਆਂ ਦੇ ਪਰਮ-ਸਚਿਆਰ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਵਹੁ ਪੁਰਖ ਅੰਤਹਕਰਨ ਮੇਂ ਨਿਰਮਲ ਹੂਏ, ਭਾਵ ਏਹ ਕਿ ਰਾਗ ਦ੍ਵੈਖ ਰੂਪੀ ਮਲ ਸੇ ਰਹਿਤ ਭਏ ਹੈਂ, ਔਰੁ ਬਾਹਰ ਸਰੀਰ ਕਰ ਕੇ ਭੀ ਨਿਰਮਲ ਹੂਏ ਅਰਥਾਤ ਉੱਤਮ ਕਰਮੋਂ ਕੋ ਕਰਤੇ ਹੈਂ, ਸੋ ਸੱਚੇ ਪੁਰਸ ਸੱਚੇ ਪਰਮੇਸ੍ਵਰ ਮੇਂ ਸਮਾਇ ਗਏ ਹੈਂ॥
Prof. Sahib Singhਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ)।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਹੋ ਕੇ।

SikhNet (Spanish)son puros por dentro y por fuera y se funden en la Verdad del Señor.

ਨਾਨਕ. ਆਏ ਸੇ ਪਰਵਾਣੁ ਹਹਿ; ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥

naanak. aae se paravaan heh; jin guramatee har dhiaae |4|5|38|

Sant Singh KhalsaO Nanak, blessed is the coming of those who follow the Guru's Teachings and meditate on the Lord. ||4||5||38||
Manmohan SinghNanak, acceptable is the advent of those, who by Guru's instruction contemplate over God.
Manmohan Singh (Punjabi)ਨਾਨਕ! ਪਰਮਾਣੀਕ ਹੈ ਆਗਮਨ ਉਨ੍ਹਾਂ ਦਾ, ਜੋ ਗੁਰਾਂ ਦੀ ਸਿੱਖ-ਮੱਤ ਦੁਆਰਾ ਵਾਹਿਗੁਰੂ ਦਾ ਅਰਾਧਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਸੰਸਾਰ ਮੇਂ ਆਏ ਹੂਏ ਸੋ ਪੁਰਸੁ ਪਰਵਾਣੁ ਭਏ ਹੈਂ, ਜਿਨੋਂ ਨੇ ਗੁਰੋਂ ਕੀ ਮਤਿ ਲੇ ਕਰ ਕੇ ਹਰੀ ਕਾ ਧ੍ਯਾਨੁ ਕੀਆ ਹੈ॥੪॥੫॥੩੮॥
Prof. Sahib Singhਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੫॥੩੮॥

ਪਦ ਅਰਥ ਪਰਵਾਣੁ = ਕਬੂਲ। ਹਹਿ = ਹਨ {'ਹੈ' ਤੋਂ ਬਹੁ-ਵਚਨ}॥੪॥

SikhNet (Spanish)Dice Nanak, son los aprobados por el Señor, aquéllos que habitan en Él, a través de la Palabra del Guru. (4-5-38)

Open this shabad →

Shabad Guru Amardas Ji Siree Raag continues on Ang 29

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਹਰਿ ਭਗਤਾ ਹਰਿ ਧਨੁ ਰਾਸਿ ਹੈ; ਗੁਰ ਪੂਛਿ. ਕਰਹਿ ਵਾਪਾਰੁ ॥

har bhagataa har dhan raas hai; gur poochh. kareh vaapaar |

Sant Singh KhalsaThe devotees of the Lord have the Wealth and Capital of the Lord; with Guru's Advice, they carry on their trade.
Manmohan SinghGod's Saints have the wealth and stock of God and they trade in consultation with the Guru.
Manmohan Singh (Punjabi)ਵਾਹਿਗੁਰੂ ਦੇ ਸੰਤਾਂ ਦੀ ਦੌਲਤ ਤੇ ਵਖਰ ਵਾਹਿਗੁਰੂ ਹੈ ਤੇ ਗੁਰਾਂ ਦੇ ਸਲਾਹ-ਮਸ਼ਵਰੇ ਨਾਲ ਉਹ ਵਣਜ ਕਰਦੇ ਹਨ।
Fareedkot Teekaਹਰੀ ਕਾ ਨਾਮੁ ਰੂਪੀ ਧਨੁ ਹਰੀ ਕੇ ਭਗਤੋਂ ਕੀ (ਰਾਸਿ) ਪੂੰਜੀ ਹੈ, ਔਰੁ ਗੁਰੋਂ ਸੇ ਪੂਛ ਕਰ ਕੇ (ਵਾਪਾਰੁ) ਤਿਸ ਕਾ ਦੇਨ ਲੇਨ ਕਰਤੇ ਹੈਂ, ਭਾਵ ਏਹਿ ਕਿ ਆਪਸ ਮੇਂ ਸ੍ਰਵਨੁ ਔਰੁ ਕਥਨੁ ਕਰਤੇ ਹੈਂ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ।

ਪਦ ਅਰਥ ਹਰਿ ਧਨੁ = ਪਰਮਾਤਮਾ (ਦਾ ਨਾਮ-ਰੂਪ) ਧਨ। ਰਾਸਿ = ਸਰਮਾਇਆ, ਪੂੰਜੀ। ਗੁਰ ਪੂਛਿ = ਗੁਰੂ ਦੀ ਸਿੱਖਿਆ ਲੈ ਕੇ।

SikhNet (Spanish)Los Devotos de Dios tienen para ellos la Riqueza de Dios y buscan siempre el consejo del Guru en todos los aspectos de su vida.

ਹਰਿ ਨਾਮੁ ਸਲਾਹਨਿ ਸਦਾ ਸਦਾ; ਵਖਰੁ ਹਰਿ ਨਾਮੁ ਅਧਾਰੁ ॥

har naam salaahan sadaa sadaa; vakhar har naam adhaar |

Sant Singh KhalsaThey praise the Name of the Lord forever and ever. The Name of the Lord is their Merchandise and Support.
Manmohan SinghThey praise God's Name for ever and ever, Lord's Name is their merchandise and support.
Manmohan Singh (Punjabi)ਉਹ ਹਮੇਸ਼ਾਂ ਹਮੇਸ਼ਾਂ ਹੀ ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਦੇ ਹਨ। ਪਰਮੇਸ਼ਰ ਦਾ ਨਾਮ ਉਨ੍ਹਾਂ ਦੀ ਸੁਦਾਗਰੀ ਦਾ ਮਾਲ ਤੇ ਆਸਰਾ ਹੈ।
Fareedkot Teekaਸੋ ਭਗਤ ਜਨ ਤਿਸੁ ਹਰਿ ਨਾਮੁ ਰੂਪੁ (ਵਖਰੁ) ਸੌਦੇ ਕੀ ਸਲਾਘਾ (ਸਦਾ ਸਦਾ) ਦਿਨ ਰਾਤ੍ਰੀ ਹੀ ਕਰਤੇ ਹੈਂ, ਪੁਨਃ ਹਰੀ ਕੇ ਨਾਮ ਕਾ ਹੀ ਤਿਨੋਂ ਕੇ ਮਨ ਮੇਂ (ਅਧਾਰੁ) ਆਸਰਾ ਹੈ॥
Prof. Sahib Singhਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ।

ਪਦ ਅਰਥ ਸਲਾਹਨਿ = ਸਲਾਹੁੰਦੇ ਹਨ। ਵਖਰੁ = ਸੌਦਾ। ਅਧਾਰੁ = ਆਸਰਾ।

SikhNet (Spanish)Ellos alaban al Señor por siempre y para siempre y su Verdadero Capital es el Nombre de Dios.

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ; ਹਰਿ ਭਗਤਾ ਅਤੁਟੁ ਭੰਡਾਰੁ ॥੧॥

gur poorai har naam drirraaeaa; har bhagataa atutt bhanddaar |1|

Sant Singh KhalsaThe Perfect Guru has implanted the Name of the Lord into the Lord's devotees; it is an Inexhaustible Treasure. ||1||
Manmohan SinghThe perfect Guru has implanted God's Name in the hearts of Lord's devotees as an inexhaustible treasure.
Manmohan Singh (Punjabi)ਪੂਰਨ ਗੁਰਾਂ ਨੇ ਸਾਈਂ ਦੇ ਸ਼ਰਧਾਲੂਆਂ ਦੇ ਦਿਲਾਂ ਅੰਦਰ ਰੱਬ ਦਾ ਨਾਮ ਅਮੁੱਕ ਖ਼ਜ਼ਾਨੇ ਵਜੋ ਪੱਕਾ ਕੀਤਾ ਹੈ।
Fareedkot Teekaਬ੍ਰਹਮ ਸ੍ਰੋਤ੍ਰੀ ਔਰੁ ਬ੍ਰਹਮੁ ਨੇਸ੍ਟੀ, ਐਸੇ ਜੋ ਪੂਰੇ ਗੁਰੂ ਹੈਂ, ਤਿਨੋ ਨੇ ਸ੍ਰਧਾ ਮਾਨ ਭਗਤ ਜਨੋਂ ਕੋ ਹਰੀ ਕਾ ਨਾਮੁ ਜੋ ਸਰਬ ਦੁਖੋਂ ਕੇ ਹਰਨੇ ਵਾਲਾ ਹੈ, ਸੋ (ਦ੍ਰਿੜਾਇਆ) ਨਿਸਚੈ ਕਰਾਇਆ ਹੈ ਔਰੁ ਤਿਨ ਭਗਤ ਜਨੋਂ ਕਾ ਜੋ ਭੰਡਾਰਾ ਹੈ, ਸੋ ਭੀ ਅਤੋਟ ਹੈ। ਭਾਵ ਏਹਿ ਕਿ ਭਗਤ ਜਨੋਂ ਕੇ ਅੰਤਹਕਰਣ ਸੇ ਸੁਭ ਗੁਣੋਂ ਕੀ ਤੋਟ ਨਹੀਂ ਆਵਤੀ, ਕਿੰਤੂ ਅਧਿਕ ਸੇ ਅਧਿਕ ਹੋਤੇ ਜਾਤੇ ਹੈਂ॥੧॥
Prof. Sahib Singhਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਅਤੁਟੁ = ਨਾਹ ਮੁੱਕਣ ਵਾਲਾ। ਭੰਡਾਰ = ਖ਼ਜ਼ਾਨਾ॥੧॥

SikhNet (Spanish)Uno toma Conciencia del Naam, el Nombre de Dios a través del Guru Perfecto; los Devotos de Dios tienen el Tesoro Ilimitado. (1)

ਭਾਈ ਰੇ; ਇਸੁ ਮਨ ਕਉ ਸਮਝਾਇ ॥

bhaaee re; is man kau samajhaae |

Sant Singh KhalsaO Siblings of Destiny, instruct your minds in this way.
Manmohan SinghO Brother! instruct this mind of thine.
Manmohan Singh (Punjabi)ਹੈ ਵੀਰ! ਏਸ ਆਪਣੇ ਮਨੂਏ ਨੂੰ ਸਿੱਖ-ਮੱਤ ਦੇਹ।
Fareedkot Teekaਹੇ ਭਾਈ! ਇਸੁ ਮਨ ਕੋ ਐਸੇ ਸਮਝਾਇ॥
Prof. Sahib Singhਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ-)

ਪਦ ਅਰਥ ਕਉ = ਨੂੰ। ਏ ਮਨ = ਹੇ ਮਨ!

SikhNet (Spanish)Oh hermano, instruye a tu mente, para que no pierdas el tiempo hipnotizado.

ਏ ਮਨ ਆਲਸੁ ਕਿਆ ਕਰਹਿ; ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥

e man aalas kiaa kareh; guramukh naam dhiaae |1| rahaau |

Sant Singh KhalsaO mind, why are you so lazy? Become Gurmukh, and meditate on the Naam. ||1||Pause||
Manmohan SinghO my soul! why art thou indolent? Under Guru's instruction, ponder over Lord's Name. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਸਤੀ ਕਿਉਂ ਕਰਦੀ ਹੈ? ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਦਾ ਸਿਮਰਨ ਕਰ। ਠਹਿਰਾਉ।
Fareedkot Teekaਕਿ ਹੇ ਮਨ ਤੂੰ ਕ੍ਯਾ ਆਲਸੁ ਕਰਤਾ ਹੈਂ ਗੁਰੋਂਦ੍ਵਾਰੇ ਹਰੀ ਨਾਮ ਕਾ ਧ੍ਯਾਨੁ ਕਰੁ॥੧॥ ਰਹਾਉ ॥
Prof. Sahib Singhਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ॥੧॥ਰਹਾਉ॥

SikhNet (Spanish)Ponte a meditar en el Nombre de Dios, a través de la Gracia del Señor (1-Pausa)

ਹਰਿ ਭਗਤਿ ਹਰਿ ਕਾ ਪਿਆਰੁ ਹੈ; ਜੇ ਗੁਰਮੁਖਿ ਕਰੇ ਬੀਚਾਰੁ ॥

har bhagat har kaa piaar hai; je guramukh kare beechaar |

Sant Singh KhalsaDevotion to the Lord is love for the Lord. The Gurmukh reflects deeply and contemplates.
Manmohan SinghThe devotional service of God is to embrace love for God. If the pious person thinks deeply, (he shall understand this thing).
Manmohan Singh (Punjabi)ਵਾਹਿਗੁਰੂ ਦੀ ਅਨੁਰਾਗੀ-ਸੇਵਾ ਵਾਹਿਗੁਰੂ ਨਾਲ ਪ੍ਰੀਤ ਪਾਉਣਾ ਹੈ। ਜੇਕਰ ਪਵਿੱਤਰ ਪੁਰਸ਼ ਗਹੁ ਨਾਲ ਸੋਚੇ, (ਤਾਂ ਉਹ ਇਸ ਗੱਲ ਨੂੰ ਸਮਝ ਲਵੇਗਾ।)।
Fareedkot Teeka(ਹਰਿ ਭਗਤਿ) ਹਰ ਏਕ ਪ੍ਰਕਾਰ ਕੀ ਭਗਤੀ ਕਿਆ ਜੋ ਨਵਧਾ ਭਗਤੀ ਹੈ, ਤਿਸ ਮੇਂ ਹਰੀ ਕਾ ਪ੍ਰੇਮੁ ਹੈ। ਸੋ ਨਵਧਾ ਭਗਤੀ ਕਾ ਸ੍ਵਰੂਪੁ ਸ੍ਰੀ 'ਜਪੁ' ਸਾਹਿਬ 'ਸੁਣਿਐ' ਕੀ ਪਉੜੀ ਮੇਂ ਕਥਨ ਕੀਆ ਹੈ। ਪਰੰਤੂ ਜੋ ਪੁਰਸ ਗੁਰਮੁਖਿ ਹੈਂ, ਸੋਈ ਵੀਚਾਰ ਦ੍ਵਾਰਾ ਭਗਤੀ ਕਰਤੇ ਹੈਂ⁽¹⁾॥
Prof. Sahib Singhਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।
SikhNet (Spanish)Ponte a meditar en el Nombre de Dios, a través de la Gracia del Señor

ਪਾਖੰਡਿ. ਭਗਤਿ ਨ ਹੋਵਈ; ਦੁਬਿਧਾ ਬੋਲੁ ਖੁਆਰੁ ॥

paakhandd. bhagat na hovee; dubidhaa bol khuaar |

Sant Singh KhalsaHypocrisy is not devotion-speaking words of duality leads only to misery.
Manmohan SinghBy hypocrisy Lord's adoration is not performed. The words of dualism make the man miserable.
Manmohan Singh (Punjabi)ਦੰਭ ਦੁਆਰਾ ਸਾਹਿਬ ਦੀ ਉਪਾਸ਼ਨਾ ਨਹੀਂ ਹੁੰਦੀ। ਦਵੈਤ-ਭਾਵ ਦੇ ਸ਼ਬਦ ਆਦਮੀ ਨੂੰ ਅਵਾਜਾਰ ਕਰ ਦਿੰਦੇ ਹਨ।
Fareedkot Teekaਹੇ ਮਨ! ਪ੍ਰੇਮ ਸੇ ਰਹਿਤ ਪਾਖੰਡ ਕੇ ਕਰਨੇ ਸੇ ਭਗਤੀ ਨਹੀਂ ਹੋਤੀ ਹੈ, ਕ੍ਯੋਂਕਿ (ਦੁਬਿਧਾ) ਦ੍ਵੈਤ ਭਾਵਨਾ ਕਰ ਕੇ ਜੋ ਬੋਲਨਾ ਹੈ, ਤਿਸ ਕਰ ਕੇ ਖ੍ਵਾਰੁ ਹੀ ਹੋਨਾ ਹੈ॥
Prof. Sahib Singhਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।

ਪਦ ਅਰਥ ਪਾਖੰਡਿ = ਪਖੰਡ ਦੀ ਰਾਹੀਂ, ਵਿਖਾਵੇ ਨਾਲ। ਹੋਵਈ = ਹੋਵਏ, ਹੋਵੈ, ਹੁੰਦੀ। ਦੁਬਿਧਾ = ਦੁ-ਕਿਸਮਾ। ਦੁਬਿਧਾ ਬੋਲੁ = ਦੁ-ਕਿਸਮਾ ਬੋਲ, ਪਖੰਡ ਦਾ ਬਚਨ।

SikhNet (Spanish)La hipocresía no es Alabanza, en la danza de la dualidad está tu muerte.

ਸੋ ਜਨੁ ਰਲਾਇਆ ਨਾ ਰਲੈ; ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥

so jan ralaaeaa naa ralai; jis antar bibek beechaar |2|

Sant Singh KhalsaThose humble beings who are filled with keen understanding and meditative contemplation-even though they intermingle with others, they remain distinct. ||2||
Manmohan SinghThe Man, within whose heart is discrimination and reflection, by intermingling he intermingles not (with apostates.)
Manmohan Singh (Punjabi)ਜਿਸ ਇਨਸਾਨ ਦੇ ਦਿਲ ਅੰਦਰ ਪ੍ਰਬੀਨ ਸਮਝ ਤੇ ਸੋਚ-ਵਿਚਾਰ ਹੈ, ਉਹ ਮਿਲਾਉਣ ਦੁਆਰਾ (ਅਧਰਮੀਆਂ ਨਾਲ) ਨਹੀਂ ਮਿਲਦਾ।
Fareedkot Teekaਬਿਬ ਨਾਮੁ ਦੋ ਕਾ ਹੈ, ਸੋਈ ਏਕ ਜੀਵ ਔਰੁ ਏਕ ਬ੍ਰਹਮੁ ਹੈ, ਤਿਨ ਦੋਨੋਂ ਕੀ ਏਕਤਾ ਕਾ ਜੋ ਬੀਚਾਰੁ ਹੈ, ਸੋ ਜਿਸੁ ਪੁਰਸ ਕੇ ਅੰਤਹਕਰਨ ਮੇਂ ਹੈ, ਵਾ ਜਿਸ ਕੇ ਅੰਤਹਕਰਨ ਮੇਂ (ਬਿਬੇਕ) ਸੱਤਾਸੱਤ ਕਾ ਬੀਚਾਰੁ ਹੈ, ਸੋ ਐਸਾ ਭਗਤੁ ਗ੍ਯਾਨੀ ਪੁਰਸੁ ਸੰਸਾਰ ਮੇਂ ਰਲਾਇਆ ਹੂਆ ਕਬੀ ਨਹੀਂ ਰਲਤਾ ਹੈ। ਭਾਵ ਏਹਿ ਕਿ ਜੈਸੇ ਜਲ ਮੇਂ ਕਮਲੁ ਅਸੰਗ ਰਹਿਤਾ ਹੈ, ਤੈਸੇ ਹੀ ਵਹੁ ਅਸੰਗ ਰਹਿਤਾ ਹੈ॥੨॥
Prof. Sahib Singhਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ॥੨॥

ਪਦ ਅਰਥ ਬਿਬੇਕ = ਪਰਖ। ਬਿਬੇਕ ਬੀਚਾਰੁ = ਪਰਖ ਕਰਨ ਦੀ ਸੋਚ॥੨॥

SikhNet (Spanish)Aquél, cuya mente es despertada por el conocimiento interior, a ese hombre se le distingue del resto. (2)

ਸੋ ਸੇਵਕੁ. ਹਰਿ ਆਖੀਐ; ਜੋ ਹਰਿ ਰਾਖੈ ਉਰਿ ਧਾਰਿ ॥

so sevak. har aakheeai; jo har raakhai ur dhaar |

Sant Singh KhalsaThose who keep the Lord enshrined within their hearts are said to be the servants of the Lord.
Manmohan SinghHe, is said to be God's attendant who keeps God clasped to His heart.
Manmohan Singh (Punjabi)ਉਹ ਵਾਹਿਗੁਰੂ ਦਾ ਟਹਿਲੂਆ ਕਹਿਆ ਜਾਂਦਾ ਹੈ, ਜੋ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਹੇ ਮਨ! ਸੋਈ ਪੁਰਸੁ ਹਰੀ ਕਾ ਸੇਵਕੁ ਕਥਨ ਕਰੀਤਾ ਹੈ, ਜੋ ਹਰੀ ਕੋ (ਉਰਿ) ਹਿਰਦੇ ਮੇਂ ਧਾਰਨ ਕਰ ਰਾਖੇ ਅਰਥਾਤ ਕਬੀ ਨਹੀਂ ਬਿਸਾਰਤਾ ਹੈ॥
Prof. Sahib Singhਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ।

ਪਦ ਅਰਥ ਉਰਿ = ਹਿਰਦੇ ਵਿਚ। ਧਾਰਿ = ਟਿਕਾ ਕੇ।

SikhNet (Spanish)Sólo aquél que lleva al Señor en su corazón, Lo sirve en verdad.

ਮਨੁ ਤਨੁ ਸਉਪੇ. ਆਗੈ ਧਰੇ; ਹਉਮੈ ਵਿਚਹੁ ਮਾਰਿ ॥

man tan saupe. aagai dhare; haumai vichahu maar |

Sant Singh KhalsaPlacing mind and body in offering before the Lord, they conquer and eradicate egotism from within.
Manmohan SinghDedicating his soul and body he places them before the Lord, and roots out ego from within himself.
Manmohan Singh (Punjabi)ਆਪਣੀ ਆਤਮਾ ਤੇ ਦੇਹ ਨੂੰ ਸਮਰਪਣ ਕਰਕੇ, ਉਹ ਉਨ੍ਹਾਂ ਨੂੰ ਸਾਹਿਬ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਆਪਣੇ ਅੰਦਰੋ ਹੰਕਾਰ ਦੀ ਜੜ੍ਹ ਪੁੱਟ ਸੁੱਟਦਾ ਹੈ।
Fareedkot Teekaਔਰੁ ਅਹੰਤਾ ਮਮਤਾ ਕੋ ਅੰਤਰ ਸੇ ਮਾਰ ਕਰ ਕੇ ਮਨ ਕੋ ਵਾਹਿਗੁਰੂ ਮੇਂ ਲਗਾਵੇ, ਪੁਨਃ ਤਨ ਸਥੂਲ ਸਰੀਰ ਕੋ (ਆਗੈ ਧਰੇ) ਤਿਸ ਕੀ ਭਗਤੀ ਮੇਂ ਲਗਾਵੈ, ਏਹੀ ਆਗੇ ਧਰਨਾ ਹੈ॥
Prof. Sahib Singhਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ।

ਪਦ ਅਰਥ ਸਉਪੇ = ਭੇਟਾ ਕਰੇ। ਵਿਚਹੁ = (ਆਪਣੇ) ਅੰਦਰੋਂ।

SikhNet (Spanish)El que ofrece su cuerpo y Alma a Su Señor, canaliza su ego interior.

ਧਨੁ ਗੁਰਮੁਖਿ ਸੋ ਪਰਵਾਣੁ ਹੈ; ਜਿ ਕਦੇ. ਨ ਆਵੈ ਹਾਰਿ ॥੩॥

dhan guramukh so paravaan hai; ji kade. na aavai haar |3|

Sant Singh KhalsaBlessed and acclaimed is that Gurmukh, who shall never be defeated. ||3||
Manmohan SinghBlest and acceptable is the pious person who never suffers defeat.9
Manmohan Singh (Punjabi)ਮੁਬਾਰਕ ਤੇ ਮਕਬੂਲ ਹੈ ਉਹ ਪਵਿੱਤਰ ਪੁਰਸ਼ ਜੋ ਕਦਾਚਿਤ ਸ਼ਿਕਸਤ ਨਹੀਂ ਖਾਂਦਾ।
Fareedkot Teekaਸੋ ਗੁਰਮੁਖੁ ਅਰਥਾਤ ਬਿਬੇਕੀ ਪੁਰਸੁ ਧੰਨ੍ਯ ਹੈ, ਕ੍ਯੋਂਕਿ ਤਿਸ ਕਾ ਕੀਆ ਹੂਆ ਜੋ ਕਰਤਬ੍ਯ ਹੈ, ਸੋ ਪਰਵਾਨੁ ਭਯਾ ਹੈ ਔਰੁ ਤਿਸ ਕੀ ਐਸੀ ਜੀਤਿ ਭਈ ਹੈ ਕਿ ਕਬੀ ਹਾਰ ਨਹੀਂ ਆਵੇਗੀ, ਭਾਵ ਏਹਿ ਕਿ ਜਨਮ ਮਰਨ ਸੇ ਰਹਿਤ ਭਯਾ ਹੈ॥੩॥
Prof. Sahib Singhਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ ॥੩॥

ਪਦ ਅਰਥ ਧਨੁ = ਭਾਗਾਂ ਵਾਲਾ। ਜੇ = ਜੇਹੜਾ {❀ ਨੋਟ: ਲਫ਼ਜ਼ 'ਜਿ' ਅਤੇ 'ਜੇ' ਵਿਚ ਫ਼ਰਕ ਚੇਤੇ ਰੱਖਣ ਜੋਗ ਹੈ}॥੩॥

SikhNet (Spanish)Bendito es él, él es el aprobado y no pierde la batalla de la vida. (3)

ਕਰਮਿ ਮਿਲੈ ਤਾ ਪਾਈਐ; ਵਿਣੁ ਕਰਮੈ. ਪਾਇਆ ਨ ਜਾਇ ॥

karam milai taa paaeeai; vin karamai. paaeaa na jaae |

Sant Singh KhalsaThose who receive His Grace find Him. Without His Grace, He cannot be found.
Manmohan SinghIf mortal becomes the recipient of His grace, then alone does he obtain (the Lord). Without His grace (He) cannot be obtained.
Manmohan Singh (Punjabi)ਜੇਕਰ ਪ੍ਰਾਣੀ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਵੇ ਕੇਵਲ ਤਦ ਹੀ (ਉਹ ਪ੍ਰਭੁ) ਪਰਾਪਤ ਹੁੰਦਾ ਹੈ। ਉਸ ਦੀ ਮਿਹਰ ਦੇ ਬਗੈਰ (ਉਹ) ਪਾਇਆ ਨਹੀਂ ਜਾ ਸਕਦਾ।
Fareedkot Teekaਅਨੇਕ ਜਨਮੋਂ ਕੇ ਨਿਸਕਾਮ ਕਰਮ ਇਸ ਜਨਮ ਮੇਂ ਆਇ ਕਰ ਕੇ ਮਿਲੇ, ਵਾ ਤਿਨ ਕਰਮੋਂ ਕਾ ਫਲੁ ਜੋ ਹੈ ਗ੍ਯਾਨੁ, ਸੋ ਜਬ ਮਿਲੇ ਤਬ ਹਰੀ ਕੀ ਪ੍ਰਾਪਤੀ ਹੋਤੀ ਹੈ ਔਰੁ ਨਿਸਕਾਮ ਕਰਮੋਂ ਸੇ ਬਿਨਾ ਰਿਦਾ ਸੁਧ ਨਹੀਂ ਹੋਤਾ, ਪੁਨਃ ਰਿਦੇ ਸੁਧ ਹੂਏ ਬਿਨਾ ਗ੍ਯਾਨੁ ਨਹੀਂ ਹੋਤਾ ਅਰੁ ਗ੍ਯਾਨੁ ਬਿਨਾ ਸ੍ਵਰੂਪੁ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ।

ਪਦ ਅਰਥ ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਵਿਣੁ ਕਰਮੈ = ਮਿਹਰ ਤੋਂ ਬਿਨਾ।

SikhNet (Spanish)Sólo a través de la Gracia se logra vivenciar al Señor, y de ninguna otra forma.

Open this shabad (15 lines, Angs 28-29) →

Ang 28 of 1430