ਸਿਰੀਰਾਗੁ ਮਹਲਾ ੩ ॥
sireeraag mahalaa 3 | Ang 27
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਜਿਨੀ ਸੁਣਿ ਕੈ ਮੰਨਿਆ; ਤਿਨਾ ਨਿਜ ਘਰਿ ਵਾਸੁ ॥
jinee sun kai maniaa; tinaa nij ghar vaas | Ang 27
Sant Singh KhalsaThose who hear and believe, find the home of the self deep within.
Manmohan SinghThey who hear God's Name and believe in it, obtain an abode in their own home.
Manmohan Singh (Punjabi)ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।
Fareedkot Teekaਹੇ ਭਾਈ! ਜਿਨ ਪੁਰਸੋਂ ਨੇ ਗੁਰਉਪਦੇਸ਼ ਕੋ ਸ੍ਰਵਨ ਕਰ ਕੇ (ਮੰਨਿਆ) ਮਨਨ ਕੀਆ ਹੈ, ਤਿਨੋਂ ਕਾ ਅਪਨੇ (ਘਰਿ) ਸ੍ਵਰੂਪ ਮੇਂ ਬਾਸਾ ਹੂਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਅੰਤਰ ਆਤਮੇ।
SikhNet (Spanish)Aquéllos que escucharon el Nombre y tuvieron Fe en Él, entraron en el Reino Verdadero del Ser.
ਗੁਰਮਤੀ ਸਾਲਾਹਿ ਸਚੁ; ਹਰਿ ਪਾਇਆ ਗੁਣਤਾਸੁ ॥
guramatee saalaeh sach; har paaeaa gunataas | Ang 27
Sant Singh KhalsaThrough the Guru's Teachings, they praise the True Lord; they find the Lord, the Treasure of Excellence.
Manmohan SinghUnder Guru's instructions, praise thou the True One thus shalt thou attain God, the treasure of excellences.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਤਿਪੁਰਖ ਦੀ ਕੀਰਤੀ ਕਰ। ਇਸ ਤਰ੍ਹਾਂ ਤੂੰ ਸਰੇਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਵੇਗਾ।
Fareedkot Teekaਗੁਰਮੱਤੀਓਂ ਨੇ ਸੱਚੇ ਕੇ ਗੁਣੋਂ ਕੋ ਸਲਾਹ ਕਰ ਕੇ (ਤਾਸੁ) ਤਿਸ ਹਰੀ ਕੋ ਪਾਇਆ ਹੈ। ਵਾ ਹਰੀ ਜੋ ਗੁਣਾਂ ਕਾ (ਤਾਸੁ) ਤਾਸੁ, ਨਾਮ ਕਾ ਚੈਕ ਪਾਤ੍ਰ ਹੈ, ਤਦ ਵਤ ਲਖਣਾ ਸੇ ਅਧਾਰ ਰੂਪੁ ਸਮੁੱਦ੍ਰ, ਐਸੇ ਸਰਬ ਗੁਣੋਂ ਕਾ ਆਧਾਰੁ ਈਸਰ ਰੂਪ ਜੋ ਸਮੁਦ੍ਰ ਹੈ, ਤਿਸ ਕੋ ਪਾਇਆ ਹੈ॥
Prof. Sahib Singhਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ।ਪਦ ਅਰਥ ਸਾਲਾਹਿ = ਸਿਫ਼ਤ-ਸਾਲਾਹ ਕਰ ਕੇ। ਸਚੁ = ਸਦਾ-ਥਿਰ ਪ੍ਰਭੂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।
SikhNet (Spanish)A través de la Instrucción del Guru, alabaron la Verdad del Señor y vivenciaron a su Dios, el Tesoro de Virtudes.
ਸਬਦਿ ਰਤੇ ਸੇ ਨਿਰਮਲੇ; ਹਉ ਸਦ ਬਲਿਹਾਰੈ ਜਾਸੁ ॥
sabad rate se niramale; hau sad balihaarai jaas | Ang 27
Sant Singh KhalsaAttuned to the Word of the Shabad, they are immaculate and pure. I am forever a sacrifice to them.
Manmohan SinghStainless are they who are imbued with God's Name. I am ever a sacrifice unto them.
Manmohan Singh (Punjabi)ਬੇ-ਦਾਗ ਹਨ ਉਹ ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਜੋ ਗੁਰ ਉਪਦੇਸ਼ ਮੇਂ ਰਚੇ ਹੈਂ, ਸੋਈ (ਨਿਰਮਲੇ) ਪਾਪ ਰੂਪੀ ਮੈਲ ਸੇ ਰਹਿਤ ਭਏ ਹੈ, ਮੈਂ ਸਦਾ ਹੀ ਤਿਨ ਕੇ ਬਲਿਹਾਰਨੇ (ਜਾਸੁ) ਜਾਤਾ ਹੂੰ॥
Prof. Sahib Singhਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ (ਆਚਰਨ ਵਾਲੇ) ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।ਪਦ ਅਰਥ ਹਉ = ਮੈਂ। ਜਾਸੁ = ਜਾਂਦਾ ਹਾਂ।
SikhNet (Spanish)Ofrezco mi vida en sacrificio a aquéllos que están inmersos en la Palabra del Señor y han logrado la Pureza.
ਹਿਰਦੈ ਜਿਨ ਕੈ ਹਰਿ ਵਸੈ; ਤਿਤੁ ਘਟਿ ਹੈ ਪਰਗਾਸੁ ॥੧॥
hiradai jin kai har vasai; tith ghatt hai paragaas |1| Ang 27
Sant Singh KhalsaThose people, within whose hearts the Lord abides, are radiant and enlightened. ||1||
Manmohan SinghThe Divine light shines within the minds of those in whose hearts God dwells.
Manmohan Singh (Punjabi)ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।
Fareedkot Teekaਜਿਨ ਕੇ ਹਿਰਦੇ ਮੇਂ ਹਰੀ ਬਸਤਾ ਹੈ, ਭਾਵ ਤਿਸ ਕੇ ਧ੍ਯਾਨੁ ਮੇਂ ਤਤਪਰ ਹੈਂ, (ਤਿਤੁ ਘਟਿ) ਤਿਨ ਕੇ ਰਿਦੇ ਮੇਂ ਗ੍ਯਾਨ ਰੂਪੁ ਪ੍ਰਗਾਸੁ ਹੈ॥੧॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ॥੧॥ਪਦ ਅਰਥ ਤਿਤੁ = ਉਸ ਵਿਚ। ਘਰਿ = ਹਿਰਦੇ ਵਿਚ। ਤਿਤੁ ਘਟਿ = (ਉਹਨਾਂ ਦੇ) ਉਸ ਹਿਰਦੇ ਵਿਚ। ਪਰਗਾਸੁ = ਚਾਨਣ॥੧॥
SikhNet (Spanish)Aquéllos en cuyo corazón vive el Señor, ven la Luz en su propio ser. (1)
ਮਨ ਮੇਰੇ; ਹਰਿ ਹਰਿ ਨਿਰਮਲੁ ਧਿਆਇ ॥
man mere; har har niramal dhiaae | Ang 27
Sant Singh KhalsaO my mind, meditate on the Immaculate Lord, Har, Har.
Manmohan SinghO my soul! meditate in the immaculate Lord God.
Manmohan Singh (Punjabi)ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਹਰੀ ਕੇ ਨਿਰਮਲ ਨਾਮ ਕਾ ਧ੍ਯਾਨੁ ਕਰੁ॥
Prof. Sahib Singhਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।ਪਦ ਅਰਥ ਮਨ = ਹੇ ਮਨ!
SikhNet (Spanish)Oh mente mía, vive en el Nombre del Señor.
ਧੁਰਿ ਮਸਤਕਿ ਜਿਨ ਕਉ ਲਿਖਿਆ; ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥
dhur masatak jin kau likhiaa; se guramukh rahe liv laae |1| rahaau | Ang 27
Sant Singh KhalsaThose whose have such pre-ordained destiny written on their foreheads-those Gurmukhs remain absorbed in the Lord's Love. ||1||Pause||
Manmohan SinghWho bear such primal writ on their brow ; by Guru's grace, they remain absorbed in Lord's love. Pause.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
Fareedkot Teekaਪਰੰਤੂ ਆਦਿ ਸੇ ਵਾਹਿਗੁਰੂ ਨੈ ਜਿਨ ਕੇ ਮਸਤਕਿ ਮੇਂ ਸ਼ੁਭ ਲੇਖ ਲਿਖਿਆ ਹੈ, ਸੋ ਪੁਰਸ਼ ਗੁਰੂ ਦੁਵਾਰਾ ਵਾਹਿਗੁਰੂ ਮੇਂ (ਲਿਵ) ਬ੍ਰਿਤੀ ਲਗਾਇ ਰਹੇ ਹੈਂ॥੧॥ ਰਹਾਉ ॥
Prof. Sahib Singhਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤ ਜੋੜੀ ਰੱਖਦੇ ਹਨ ॥੧॥ ਰਹਾਉ ॥ਪਦ ਅਰਥ ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਕਉ = ਨੂੰ, ਵਾਸਤੇ। ਸੇ = ਉਹ ਬੰਦੇ॥੧॥ਰਹਾਉ॥
SikhNet (Spanish)Sin embargo, sólo aquéllos que tenían la marca en su Destino, los Gurmukjs, fueron unidos a Él. (1-Pausa)
ਹਰਿ ਸੰਤਹੁ. ਦੇਖਹੁ ਨਦਰਿ ਕਰਿ; ਨਿਕਟਿ ਵਸੈ ਭਰਪੂਰਿ ॥
har santahu. dekhahu nadar kar; nikatt vasai bharapoor | Ang 27
Sant Singh KhalsaO Saints, see clearly that the Lord is near at hand; He is pervading everywhere.
Manmohan SinghYe saints, see with the searching glance that God abides close by and is fully pervading every-where.
Manmohan Singh (Punjabi)ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ।
Fareedkot Teekaਹੇ ਸੰਤਹੁ! ਹਰੀ ਕੋ ਗ੍ਯਾਨ ਦ੍ਰਿਸਟੀ ਕਰ ਦੇਖਹੁ, ਸੋ ਪਰੀ ਪੂਰਨ ਨਿਕਟਿ ਹੀ ਬਸਤਾ ਹੈ॥
Prof. Sahib Singhਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ।ਪਦ ਅਰਥ ਨਦਰਿ ਕਰਿ = ਨੀਝ ਲਾ ਕੇ, ਧਿਆਨ ਨਾਲ। ਨਿਕਟਿ = ਨੇੜੇ।
SikhNet (Spanish)Oh amigos videntes, vean que el Señor está tan cerca y se encuentra presente en todo.
ਗੁਰਮਤਿ ਜਿਨੀ ਪਛਾਣਿਆ; ਸੇ ਦੇਖਹਿ ਸਦਾ ਹਦੂਰਿ ॥
guramat jinee pachhaaniaa; se dekheh sadaa hadoor | Ang 27
Sant Singh KhalsaThose who follow the Guru's Teachings realize Him, and see Him Ever-present.
Manmohan SinghThey, who by Guru's teaching, recognise God, ever behold Him just present.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਞਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ।
Fareedkot Teekaਔਰ ਗੁਰੋਂ ਕੀ ਸਿਖ੍ਯਾ ਲੇ ਕਰ ਜਿਨੋਂ ਨੈ ਵਾਹਿਗੁਰੂ ਕੋ ਪਛਾਨਿਆ ਹੈ, ਸੋ ਪੁਰਸ ਸਦਾ ਹੀ (ਹਦੂਰਿ) ਪ੍ਰਤੱਖ੍ਯ ਦੇਖਤੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ (ਭਰਪੂਰਿ ਵੱਸਦਾ) ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ।ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।
SikhNet (Spanish)Aquéllos que Lo conciben, a través de la Palabra del Guru, pueden observar Su Presencia
ਜਿਨ ਗੁਣ ਤਿਨ ਸਦ ਮਨਿ ਵਸੈ; ਅਉਗੁਣਵੰਤਿਆ ਦੂਰਿ ॥
jin gun tin sad man vasai; aaugunavantiaa door | Ang 27
Sant Singh KhalsaHe dwells forever in the minds of the virtuous. He is far removed from those worthless people who lack virtue.
Manmohan SinghThey, who possess merit, Lord ever abides in their mind. He is far removed from the vicious persons.
Manmohan Singh (Punjabi)ਜਿਨ੍ਹਾਂ ਦੇ ਪੱਲੇ ਸਰੇਸ਼ਟਤਾਈ ਹੈ, ਸੁਆਮੀ ਸਦੀਵ ਹੀ ਉਨ੍ਹਾਂ ਦੇ ਚਿੱਤਾਂ ਅੰਦਰ ਰਹਿੰਦਾ ਹੈ। ਉਹ ਉਨ੍ਹਾਂ ਕੋਲੋ ਬਹੁਤ ਦੁਰੇਡੇ ਹੈ, ਜੋ ਪਾਪੀ ਪੁਰਸ਼ ਹਨ।
Fareedkot Teekaਜਿਨ ਕੇ ਬੀਚ ਦੈਵੀ ਸੰਪਦਾ ਕੇ ਗੁਨ ਹੈਂ ਤਿਨ ਕੇ ਮਨ ਮੇਂ ਸਦਾ ਵਾਹਿਗੁਰੂ ਬਸਤਾ ਹੈ ਔਰੁ ਜੋ ਅਵਗੁਨ ਵੰਤੇ ਹੈਂ ਤਿਨ ਕੋ ਸਾਖ੍ਯਾਤ ਪ੍ਰਾਪਤਿ ਨਹੀਂ ਹੋਤਾ, ਯਾਂ ਤੇ ਤਿਨੋ ਸੇ ਦੂਰ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ।ਪਦ ਅਰਥ ਤਿਨ ਮਨਿ = ਉਹਨਾਂ ਦੇ ਮਨ ਵਿਚ। ਸਦ = ਸਦਾ।
SikhNet (Spanish)En el corazón de aquéllos que tienen Mérito, el Señor habita, pues su corazón se encuentra lejanamente removido de los que tienen un intelecto malvado.
ਮਨਮੁਖ. ਗੁਣ ਤੈ ਬਾਹਰੇ; ਬਿਨੁ ਨਾਵੈ. ਮਰਦੇ ਝੂਰਿ ॥੨॥
manamukh. gun tai baahare; bin naavai. marade jhoor |2| Ang 27
Sant Singh KhalsaThe self-willed manmukhs are totally without virtue. Without the Name, they die in frustration. ||2||
Manmohan SinghThe apostates are sans virtue. Bereft of God's Name, they die repentingly.
Manmohan Singh (Punjabi)ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।
Fareedkot Teekaਜੋ ਮਨਮੁਖ ਸੁਭ ਗੁਣੋਂ ਸੇ ਰਹਿਤ ਹੈਂ, ਸੋ ਵਾਹਿਗੁਰੂ ਕੇ ਨਾਮ ਸੇ ਬਿਨਾਂ ਝੂਰ ਝੂਰ ਕਰ ਮਰਤੇ ਹੈਂ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨॥ਪਦ ਅਰਥ ਗੁਣ ਤੇ = ਗੁਣਾਂ ਤੋਂ। ਝੂਰਿ = ਝੁਰ ਝੁਰ ਕੇ। ਮਰਦੇ = ਆਤਮਕ ਮੌਤ ਸਹੇੜਦੇ ਹਨ॥੨॥
SikhNet (Spanish)Los arrogantes Manmukjs son privados de Mérito y sin el Nombre mueren en la frustración. (2)
ਜਿਨ ਸਬਦਿ ਗੁਰੂ ਸੁਣਿ ਮੰਨਿਆ; ਤਿਨ ਮਨਿ ਧਿਆਇਆ ਹਰਿ ਸੋਇ ॥
jin sabad guroo sun maniaa; tin man dhiaaeaa har soe | Ang 27
Sant Singh KhalsaThose who hear and believe in the Word of the Guru's Shabad, meditate on the Lord in their minds.
Manmohan SinghThey, who having heard, Gurbani, act there-on remember that God, in their hearts.
Manmohan Singh (Punjabi)ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
Fareedkot Teekaਜਿਨੋਂ ਨੇ ਗੁਰੂ ਸਬਦ ਕੋ ਸੁਣ ਕਰ ਕੇ ਮੰਨਿਆ ਹੈ ਤਿਨੋ ਨੈ ਸੋ ਹਰੀ ਮਨ ਮੇਂ ਧ੍ਯਾਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸੋਇ = ਉਹ।
SikhNet (Spanish)Aquéllos que escucharon y pusieron su Fe en la Palabra del Guru, acurrucaron al Señor en su mente.
ਅਨਦਿਨੁ ਭਗਤੀ ਰਤਿਆ; ਮਨੁ ਤਨੁ ਨਿਰਮਲੁ ਹੋਇ ॥
anadin bhagatee ratiaa; man tan niramal hoe | Ang 27
Sant Singh KhalsaNight and day, they are steeped in devotion; their minds and bodies become pure.
Manmohan SinghBy being imbued, night and day in Lord's meditation, their mind and body become pure.
Manmohan Singh (Punjabi)ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।
Fareedkot Teekaਤਾਂ ਤੇ ਜੋ ਅਨਦਿਨੁ ਭਗਤੀ ਮੇਂ ਰਾਤੇ ਹੈਂ, ਤਿਨੋਂ ਕਾ ਮਨੁ ਔਰੁ ਤਨੁ ਪਾਪੋਂ ਸੇ ਰਹਿਤ ਭਯਾ ਹੈ॥
Prof. Sahib Singhਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼।
SikhNet (Spanish)Se volvieron Puros de mente y cuerpo, pues noche y día abandonaron su ser en Su Alabanza.
ਕੂੜਾ ਰੰਗੁ ਕਸੁੰਭ ਕਾ; ਬਿਨਸਿ ਜਾਇ ਦੁਖੁ ਰੋਇ ॥
koorraa rang kasunbh kaa; binas jaae dukh roe | Ang 27
Sant Singh KhalsaThe color of the world is false and weak; when it washes away, people cry out in pain.
Manmohan SinghFalse is the colour (of mammon) like safflower's. Man weeps in pain when it vanishes.8
Manmohan Singh (Punjabi)ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
Fareedkot Teekaਔਰੁ ਜਿਸੁ ਬਿਖੈ ਆਨੰਦ ਮੇਂ ਲਾਗ ਕਰ ਕੇ ਜੀਵੋਂ ਨੈ ਵਾਹਿਗੁਰੂ ਕੋ ਭੁਲਾਇ ਦੀਆ ਹੈ, ਸੋ ਰੰਗੁ ਝੂਠਾ ਹੈ। ਦ੍ਰਿਸ੍ਟਾਂਤ- ਜੈਸੇ ਕਸੁੰਭੇ ਕਾ ਰੰਗੁ ਕਾਚਾ ਹੋਤਾ ਹੈ ਪਾਣੀ ਕੀ ਬੂੰਦੋਂ ਕਰ ਕੇ ਨਾਸ ਹੋ ਜਾਤਾ ਹੈ, ਤੈਸੇ ਏਹਿ ਭੀ ਪੁੰਨੋਂ ਕੀ ਖੀਣਤਾ ਰੂਪੀ ਬੂੰਦੋਂ ਕਰ ਕੇ ਨਸਟ ਹੋ ਜਾਤਾ ਹੈ, ਤਬ ਦੁਖ ਸੇਸ ਰਹਿ ਜਾਤੇ ਹੈਂ, ਤਿਨੋਂ ਕਰ ਪੜਾ ਰੋਤਾ ਹੈ॥
Prof. Sahib Singhਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤਰ੍ਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ।ਪਦ ਅਰਥ ਕੂੜਾ = ਝੂਠਾ, ਨਾਸਵੰਤ।
SikhNet (Spanish)Falso es el color del mundo, como el cártamo cuando se destiñe, uno se acongoja.
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ; ਓਹੁ ਸਦਾ ਸਦਾ ਥਿਰੁ ਹੋਇ ॥੩॥
jis andar naam pragaas hai; ohu sadaa sadaa thir hoe |3| Ang 27
Sant Singh KhalsaThose who have the Radiant Light of the Naam within, become steady and stable, forever and ever. ||3||
Manmohan SinghWho has the light of God's Name within his mind he becomes permanent for ever and ever.
Manmohan Singh (Punjabi)ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।
Fareedkot Teekaਔਰੁ ਜਿਸ ਕੇ ਅੰਤਰਿ ਨਾਮ ਕੇ ਜਪਨੇ ਕਰ ਕੇ ਗ੍ਯਾਨ ਰੂਪੁ ਪ੍ਰਕਾਸੁ ਭਇਆ ਹੈ, ਸੋ ਸਦਾ ਸਦਾ ਹੀ ਇਸਥਿਤਿ ਹੋਤਾ ਹੈ॥੩॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ॥੩॥ਪਦ ਅਰਥ ਰੋਇ = ਰੋਂਦਾ ਹੈ॥੩॥
SikhNet (Spanish)Aquél que tiene la Luz del Nombre del Señor, vive eternamente. (3)
ਇਹੁ ਜਨਮੁ ਪਦਾਰਥੁ ਪਾਇ ਕੈ; ਹਰਿ ਨਾਮੁ. ਨ ਚੇਤੈ ਲਿਵ ਲਾਇ ॥
eihu janam padaarath paae kai; har naam. na chetai liv laae | Ang 28
Sant Singh KhalsaThe blessing of this human life has been obtained, but still, people do not lovingly focus their thoughts on the Name of the Lord.
Manmohan SinghThe mortal after obtaining this wealth of human life, he remember no the Name of God in profound Love.
Manmohan Singh (Punjabi)ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
Fareedkot Teekaਇਉਂ ਜੀਉ ਐਸਾ ਕੁਬੁੱਧੀ ਹੈ, ਅਮੋਲਕੁ ਮਨੁੱਖ ਜਨਮੁ ਪਦਾਰਥ ਕੋ ਪਾਇ ਕਰ ਕੇ ਬ੍ਰਿਤੀ ਲਗਾਇ ਕਰ ਹਰੀ ਨਾਮ ਕੋ ਨਹੀਂ ਸਿਮਰਤਾ ਹੈ॥
Prof. Sahib Singhਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।ਪਦ ਅਰਥ ਪਦਾਰਥੁ = ਕੀਮਤੀ ਚੀਜ਼। ਲਿਵ ਲਾਇ = ਸੁਰਤ ਜੋੜ ਕੇ।
SikhNet (Spanish)El que recibe el regalo de la vida y no se dedica al Nombre del Señor
ਪਗਿ ਖਿਸਿਐ. ਰਹਣਾ ਨਹੀ; ਆਗੈ. ਠਉਰੁ ਨ ਪਾਇ ॥
pag khisiai. rahanaa nahee; aagai. tthaur na paae | Ang 28
Sant Singh KhalsaTheir feet slip, and they cannot stay here any longer. And in the next world, they find no place of rest at all.
Manmohan SinghWhen his foot slips he can stay no longer. In the next world he obtains no place of rest.
Manmohan Singh (Punjabi)ਜਦ ਪੈਰ ਤਿਲ੍ਹਕ ਜਾਂਦਾ ਹੈ, ਉਹ ਠਹਿਰ ਨਹੀਂ ਸਕਦਾ। ਪਰਲੋਕ ਵਿੱਚ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਈਹਾਂ ਆਧਾਰ ਲੱਛਨਾਂ ਸੇ ਪਗ ਨਾਮੁ ਪ੍ਰਾਣੋ ਕਾ ਹੈ, ਸੋ ਜਬ ਸਰੀਰ ਕਾ ਪ੍ਰਾਣ ਰੂਪੀ ਚਰਨੁ (ਖਿਸਿਐ) ਚਲਾਇਮਾਨੁ ਹੂਆ, ਤਬ ਜੀਵ ਕੋ ਸਰੀਰ ਘਰ ਮੇਂ ਰਹਿਣਾ ਨਹੀਂ ਮਿਲਤਾ ਹੈ, ਦੇਹਿ ਕੀ ਬਿਵਸਥਾ ਤੋ ਐਸੇ ਹੈ। ਆਗੇ ਜੀਵ ਕੀ ਕਥਨ ਕਰਤੇ ਹੈਂ: ਵਾਹਿਗੁਰੂ ਸੇ ਬੇਮੁਖ ਜੋ ਜੀਵ ਹੈ, ਸੋ (ਆਗੈ) ਪਰਲੋਕ ਮੇਂ (ਠਉਰ) ਉਤਮ ਜਗਾ ਮੇਂ ਇਸਥਿਤੀ ਨਹੀਂ ਪਾਵਤਾ ਹੈ॥
Prof. Sahib Singhਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ।ਪਦ ਅਰਥ ਪਗਿ ਖਿਸਿਐ = ਜਦੋਂ ਪੈਰ ਖਿਸਕ ਗਿਆ। ਠਉਰੁ = ਥਾਂ, ਆਸਰਾ।
SikhNet (Spanish)un pequeño resbalón y ya no existe más, y no obtiene Refugio en el Más Allá
ਓਹ ਵੇਲਾ. ਹਥਿ ਨ ਆਵਈ; ਅੰਤਿ ਗਇਆ ਪਛੁਤਾਇ ॥
oeh velaa. hath na aavee; ant geaa pachhutaae | Ang 28
Sant Singh KhalsaThis opportunity shall not come again. In the end, they depart, regretting and repenting.
Manmohan SinghThe time once lost comes not to hand again and ultimately the man regretfully departs.
Manmohan Singh (Punjabi)ਜੋ ਸਮਾਂ ਇਕ ਵਾਰੀ ਵੰਞਾਇਆ ਗਿਆ, ਉਹ ਮੁੜ ਕੇ ਹੱਥ ਨਹੀਂ ਲੱਗਦਾ ਅਤੇ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਬੰਦਾ ਟੁਰ ਜਾਂਦਾ ਹੈ।
Fareedkot Teekaਵਹੁ ਮਾਨੁਖੁ ਜਨਮੁ ਕਾ ਸਮਾ ਉਸ ਕੋ ਫਿਰ ਕਬੀ ਨਹੀਂ ਹਾਥ ਆਵਤਾ, ਅੰਤ ਕੋ ਪਰਲੋਕ ਮੇਂ ਜਾ ਕਰ ਕੇ ਪਸਚਾਤਾਪ ਕੋ ਪ੍ਰਾਪਤਿ ਹੋਤਾ ਹੈ। ਵਾ ਅੰਤ ਕੋ ਪਸਚਾਤਾਪੁ ਕਰਤਾ ਹੂਆ ਚਲਾ ਜਾਤਾ ਹੈ ਕਿ ਮੈਂਨੇ ਐਸੇ ਉਤਮੁ ਜਨਮੁ ਕੋਂ ਜਿਸ ਕੀ ਬਾਂਛਾ ਸ੍ਵਰਗਬਾਸੀ ਭੀ ਕਰਤੇ ਹੈਂ, ਬ੍ਯਰਥ ਕ੍ਯੋਂ ਖੋਇ ਦੀਆ॥ ਯਥਾ-☬"ਇਸ ਦੇਹੀ ਕੋ ਸਿਮਰਹਿ ਦੇਵ॥☬ਸੋ ਦੇਹੀ ਭਜਿ ਹਰਿ ਕੀ ਸੇਵ॥"
Prof. Sahib Singh(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ। ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।ਪਦ ਅਰਥ ਹਥਿ = ਹੱਥ ਵਿਚ। ਆਵਈ = ਆਵਏ, ਆਵੈ, ਆਉਂਦਾ। ਅੰਤਿ = ਆਖ਼ਰ।
SikhNet (Spanish)El tiempo perdido nunca regresa y uno sufre a la hora de la muerte, al final.
ਜਿਸੁ ਨਦਰਿ ਕਰੇ. ਸੋ ਉਬਰੈ; ਹਰਿ ਸੇਤੀ ਲਿਵ ਲਾਇ ॥੪॥
jis nadar kare. so ubarai; har setee liv laae |4| Ang 28
Sant Singh KhalsaThose whom the Lord blesses with His Glance of Grace are saved; they are lovingly attuned to the Lord. ||4||
Manmohan SinghOn whom God casts His merciful glance he is saved by embracing love for Him.
Manmohan Singh (Punjabi)ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਅਪਨੀ ਕ੍ਰਿਪਾ ਕਰੇ, ਸੋਈ ਤਿਸ ਕੇ ਸਾਥ (ਲਿਵ) ਬ੍ਰਿਤੀ ਕੋ ਲਗਾਇ ਕਰ ਸੰਸਾਰ ਕੇ ਦੁਖੋਂ ਸੇ (ਉਬਰੈ) ਬਚਤਾ ਹੈ॥੪॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ॥੪॥ਪਦ ਅਰਥ ਜਿਸੁ = ਜਿਸ (ਮਨੁੱਖ) ਉਤੇ। ਉਬਰੈ = ਬਚ ਜਾਂਦਾ ਹੈ। ਸੇਤੀ = ਨਾਲ॥੪॥
SikhNet (Spanish)Aquél que tiene la Gracia del Señor llega y entona su mente en el Señor. (4)
ਦੇਖਾ ਦੇਖੀ ਸਭ ਕਰੇ; ਮਨਮੁਖਿ. ਬੂਝ ਨ ਪਾਇ ॥
dekhaa dekhee sabh kare; manamukh. boojh na paae | Ang 28
Sant Singh KhalsaThey all show off and pretend, but the self-willed manmukhs do not understand.
Manmohan SinghAll act in the spirit of rivalry; and the self-willed obtain not understanding.
Manmohan Singh (Punjabi)ਰੀਸੋ ਰੀਸ ਸਾਰੇ ਜਣੇ ਕਰਦੇ ਹਨ, ਅਤੇ ਆਪ-ਹੁਦਰਿਆਂ ਨੂੰ ਸਮਝ ਨਹੀਂ ਪੈਂਦੀ।
Fareedkot Teekaਬ੍ਰਿਤੀ ਲਗਾਉਨੇ ਸੇ ਬਿਨਾਂ ਏਕ ਦੂਸਰੇ ਕੋ ਦੇਖਾ ਦੇਖੀ, ਕ੍ਯਾ ਉਸ ਨੇ ਉਸ ਕੋ ਦੇਖਾ ਔਰੁ ਉਸ ਨੇ ਉਸ ਕੋ ਦੇਖਾ ਔਰੁ ਕਹਾ ਕਿ ਮੈਂ ਕ੍ਯਾ ਉਸ ਸੇ ਘੱਟ ਹੂੰ, ਐਸੇ ਜਾਨ ਕਰ ਜੋ ਕਰਮ ਕਰਤੇ ਹੈਂ, ਸੋ ਸਭ ਮਨਮੁਖ ਹੈਂ, ਤਿਨ ਮਨਮੁਖੋਂ ਕੋ (ਬੂਝ) ਸਮਝ ਨਹੀਂ ਪ੍ਰਾਪਤਿ ਹੋਤੀ ਹੈ, ਇਸੀ ਕਰ ਕੇ ਤਿਨੋਂ ਕੀ ਸੇਵਾ ਭੀ ਥਾਇ ਨਹੀਂ ਪੜਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ।ਪਦ ਅਰਥ ਦੇਖਾ ਦੇਖੀ = ਹੋਰਨਾਂ ਨੂੰ ਕਰਦਿਆਂ ਵੇਖ ਕੇ, ਵਿਖਾਵੇ ਦੀ ਖ਼ਾਤਰ। ਬੂਝ = ਸਮਝ।
SikhNet (Spanish)Todos imitan los modos del Señor, pero los arrogantes Manmukjs nunca se dan cuenta.
ਜਿਨ ਗੁਰਮੁਖਿ ਹਿਰਦਾ ਸੁਧੁ ਹੈ; ਸੇਵ ਪਈ ਤਿਨ ਥਾਇ ॥
jin guramukh hiradaa sudh hai; sev pee tin thaae | Ang 28
Sant Singh KhalsaThose Gurmukhs who are pure of heart-their service is accepted.
Manmohan SinghThe service of those true Sikhs of the Guru, whose hearts are pure, becomes acceptable.
Manmohan Singh (Punjabi)ਜਿਨ੍ਹਾਂ ਸੱਚੇ ਗੁਰ-ਸਿੱਖਾਂ ਦੇ ਦਿਲ ਪਵਿੱਤਰ ਹਨ, ਉਨ੍ਹਾਂ ਦੀ ਚਾਕਰੀ ਕਬੂਲ ਪੈ ਜਾਂਦੀ ਹੈ।
Fareedkot Teekaਔਰੁ ਜਿਨੋਂ ਗੁਰਮੁਖੋਂ ਕਾ ਹਿਰਦਾ ਸੁਧ ਹੈ, ਤਿਨੋਂ ਕੀ ਸੇਵਾ (ਥਾਇ ਪਈ) ਸਫਲ ਭਈ ਹੈ॥☬ਪ੍ਰਸ਼ਨ: ਵਹੁ ਗੁਰਮੁਖਿ ਕ੍ਯਾ ਕਰਮ ਕਰਤੇ ਹੈਂ?☬ਉੱਤਰ:
Prof. Sahib Singh(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।ਪਦ ਅਰਥ ਪਈ ਥਾਇ = ਥਾਂ-ਸਿਰ ਪਈ, ਕਬੂਲ ਹੋ ਜਾਂਦੀ ਹੈ।
SikhNet (Spanish)Los que se entonan en el Señor, los puros de corazón, son los únicos que lo logran.
ਹਰਿ ਗੁਣ ਗਾਵਹਿ. ਹਰਿ ਨਿਤ ਪੜਹਿ; ਹਰਿ ਗੁਣ ਗਾਇ ਸਮਾਇ ॥
har gun gaaveh. har nit parreh; har gun gaae samaae | Ang 28
Sant Singh KhalsaThey sing the Glorious Praise of the Lord; they read about the Lord each day. Singing the Praise of the Lord, they merge in absorption.
Manmohan SinghThey sing God's praises daily and read regarding God and daily by chanting God's glories become absorbed in Him.
Manmohan Singh (Punjabi)ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਵਾਹਿਗੁਰੂ ਦੇ ਬਾਰੇ ਹੀ ਹਰ ਰੋਜ਼ ਪੜ੍ਹਦੇ ਹਨ ਤੇ ਵਾਹਿਗੁਰੂ ਦੀ ਕੀਰਤੀ ਅਲਾਪ ਕੇ ਉਸ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਹਰੀ ਕੇ ਗੁਣ ਰਾਗੋਂ ਮੇਂ ਗਾਇਨ ਕਰਤੇ ਹੈਂ, ਔਰੁ ਹਰੀ ਸ੍ਵਰੂਪ ਕੇ ਪ੍ਰਤਿਪਾਦਿਕ ਸ਼ਾਸਤ੍ਰੋਂ ਕੋ ਨਿਤਾਪ੍ਰਤਿ ਪੜਤੇ ਹੈਂ, ਔਰੁ ਹਰੀ ਕੇ ਗੁਨ ਗਾਇਨ ਕਰ ਕੇ ਹਰੀ ਮੇਂ ਸਮਾਇ ਗਏ ਹੈਂ॥
Prof. Sahib Singhਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।ਪਦ ਅਰਥ ਸਮਾਇ = ਲੀਨ ਹੋ ਕੇ।
SikhNet (Spanish)Ellos cantan las Alabanzas del Señor, leen sólo del Guru y en el canto de Su Alabanza se funden.
ਨਾਨਕ. ਤਿਨ ਕੀ ਬਾਣੀ. ਸਦਾ ਸਚੁ ਹੈ; ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥
naanak. tin kee baanee. sadaa sach hai; ji naam rahe liv laae |5|4|37| Ang 28
Sant Singh KhalsaO Nanak, the words of those who are lovingly attuned to the Naam are true forever. ||5||4||37||
Manmohan SinghO Nanak! ever True is the Word of those, who remain attached with the love of Lord's Name.
Manmohan Singh (Punjabi)ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਪੁਰਸੋਂ ਕੀ ਬਾਣੀ ਸਦਾ ਹੀ ਸਚੁ ਹੈ, ਭਾਵ ਸਚੁ ਕੀ ਪ੍ਰਾਪਤੀ ਕਾ ਮਾਰਗ ਹੈ, ਜੋ ਹਰੀ ਨਾਮ ਮੇਂ ਬ੍ਰਿਤੀ ਲਗਾਇ ਰਹੇ ਹੈਂ॥੫॥੪॥੩੭॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥{27-28}ਪਦ ਅਰਥ ਬਾਣੀ ਸਚੁ ਹੈ = ਪਰਮਾਤਮਾ ਦਾ ਸਿਮਰਨ ਹੀ (ਉਹਨਾਂ ਦੀ) ਬਾਣੀ ਹੈ, ਸਦਾ ਸਿਫ਼ਤ-ਸਾਲਾਹ ਹੀ ਕਰਦੇ ਹਨ॥੫॥
SikhNet (Spanish)Su hablar es la Verdad, pues están entonados en el Nombre del Señor. (5-4-37)