ੴ

ਸਿੱਖਬਾਣੀ · SikhBani

Ang 340

Sri Guru Granth Sahib · Raag Gauree · 2 shabads, 49 lines
Translations
Shabad Bhagat Kabir Ji Raag Gauree continued from Ang 339

ਕਹਿ ਕਬੀਰ. ਗੁਰ ਭੇਟਿ ਮਹਾ ਸੁਖ; ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥

keh kabeer. gur bhett mahaa sukh; bhramat rahe man maanaanaan |4|23|74|

Sant Singh KhalsaSays Kabeer, meeting the Guru, I have found absolute peace. My mind has ceased its wanderings; I am happy. ||4||23||74||
Manmohan SinghSays Kabir, on meeting the Guru, I have obtained supreme bliss. My mind has ceased to wander and is rendered happy.
Manmohan Singh (Punjabi)ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਮਿਲ ਕੇ ਮੈਨੂੰ ਪਰਮ ਆਨੰਦ ਪਰਾਪਤ ਹੋ ਗਿਆ ਹੈ। ਮੇਰਾ ਮਨੂਆ ਭਟਕਣੋ ਹੱਟ ਗਿਆ ਹੈ ਅਤੇ ਖੁਸ਼ ਹੋ ਗਿਆ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਗੁਰੋਂ ਕੋ ਮਿਲ ਕੇ ਆਤਮ ਸੁਖ ਹੂਆ ਹੈ। ਯਾਂ ਤੇ ਚੌਰਾਸੀ ਮੇਂ ਭ੍ਰਮਤੇ ਹੂਏ ਰਹ ਗਏ ਹੈਂ, ਬ੍ਰਹਮ ਸਰੂਪ ਮੇਂ ਮਨ ਮਾਨਾ ਹੈ॥੪॥੨੩॥੭੪॥☬ਏਕ ਕਾਲ ਮੇਂ ਕਬੀਰ ਜੀ ਕੇ ਪਾਸ ਕਾਜੀ ਅਰੁ ਬ੍ਰਾਹਮਣ ਅਪਣਾ ਅਪਣਾ ਮਤੁ ਸਿਧ ਕਰਾਵਨੇ ਕੇ ਵਾਸਤੇ ਔਰ ਕਬੀਰ ਜੀ ਕਾ ਸਿਧਾਂਤ ਸੁਣਨੇ ਕੋ ਆਏ। ਆਇ ਕਰ ਕਹਾ ਕਿ ਆਪ ਅਖਰੋਂ ਕਾ ਸਿਧਾਂਤ ਕਹੋ, ਜੋ ਇਨ ਮੇਂ ਸੇ ਕਿਆ ਮਿਲਤਾ ਹੈ ਔਰ ਤ੍ਰਿਲੋਕੀ ਮੇਂ ਕਿਆ ਹੈ ਔਰ ਨਿਜ ਸਿਧਾਂਤ ਕੋ ਪ੍ਰਗਟ ਕਰੋ। ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ ਤੇ ਮਨ (ਪ੍ਰਭੂ ਵਿਚ) ਗਿੱਝ ਜਾਂਦਾ ਹੈ ॥੪॥੨੩॥੭੪॥

ਪਦ ਅਰਥ ਗੁਰ ਭੇਟਿ = ਗੁਰੂ ਨੂੰ ਮਿਲ ਕੇ। ਭ੍ਰਮਤ ਰਹੇ = ਭਟਕਣਾ ਦੂਰ ਹੋ ਜਾਂਦੀ ਹੈ। ਮਾਨਾਨਾਂ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ ॥੪॥੨੩॥੭੪॥

* ਸ਼ਬਦ ਦਾ ਭਾਵ: ਸਤਿਗੁਰੂ ਨੂੰ ਮਿਲ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿਚ ਚਿੱਤ ਜੋੜਦਾ ਹੈ, ਉਸ ਦਾ ਮਨ ਵਿਕਾਰਾਂ ਵਲੋਂ ਹਟ ਕੇ ਪ੍ਰਭੂ ਦੇ ਦੇਸ ਦੀਆਂ ਉਡਾਰੀਆਂ ਲਾਂਦਾ ਹੈ। ਵਾਸ਼ਨਾ ਮੁੱਕ ਜਾਣ ਕਰਕੇ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।੭੪। * ਨੋਟ: ਇਸ ਸ਼ਬਦ ਦੀ ਹਰੇਕ ਤੁਕ ਦੇ ਅਖ਼ੀਰਲੇ ਲਫ਼ਜ਼ ਦਾ ਅਖ਼ੀਰਲਾ ਅੱਖਰ 'ਨਾ' ਸਿਰਫ਼ ਪਦ-ਪੂਰਤੀ ਲਈ ਹੈ, 'ਅਰਥ' ਕਰਨ ਵਿਚ ਇਸ ਦਾ ਕੋਈ ਸੰਬੰਧ ਨਹੀਂ ਪੈਂਦਾ।

SikhNet (Spanish)Dice Kabir, he encontrando al Guru, he obtenido el Éxtasis Supremo, mi mente no vacila más, ahora estoy Feliz.(4-23-74)

Open this shabad (11 lines, Angs 339-340) →

Shabad Bhagat Kabir Ji Raag Gauree continues on Ang 341

ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥

raag gaurree poorabee baavan akharee kabeer jeeo kee |

Sant Singh KhalsaRaag Gauree Poorbee, Baawan Akhree Of Kabeer Jee:
Manmohan SinghMeasure Gauri Purbi. An Acrostic Of Kabir ji.
Manmohan Singh (Punjabi)ਰਾਗ ਗਉੜੀ ਪੂਰਬੀ ਬਾਵਨ ਅੱਖਰੀ ਕਬੀਰ ਜੀ ਦੀ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ'।

ਪਦ ਅਰਥ ਬਾਵਨ = ਬਵੰਜਾ। ਅਖਰੀ = ਅੱਖਰਾਂ ਵਾਲੀ। ਬਾਵਨ ਅਖਰੀ = ਬਵੰਜਾ ਅੱਖਰਾਂ ਵਾਲੀ ਬਾਣੀ।

SikhNet (Spanish)Rag Gauri Purbi. Bawan Akjri de Kabir yi.

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad |

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but one God. True is His Name and Creative His personality. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, Todo Prevaleciente, el Creador, el Espíritu Divino, el Iluminador.

ਬਾਵਨ ਅਛਰ ਲੋਕ ਤ੍ਰੈ; ਸਭੁ ਕਛੁ ਇਨ ਹੀ ਮਾਹਿ ॥

baavan achhar lok trai; sabh kachh in hee maeh |

Sant Singh KhalsaThrough these fifty-two letters, the three worlds and all things are described.
Manmohan SinghThrough these fifty-two letters, the three worlds and all else are described.
Manmohan Singh (Punjabi)ਇਨ੍ਹਾਂ ਬਵੰਜਾ ਅੱਖਰਾਂ ਰਾਹੀਂ, ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ।
Fareedkot Teekaਹੇ ਭਾਈ! ਬਵੰਜਾ ਜੋ ਅਖਰ ਹੈਂ ਔਰ ਤੀਨ ਜੋ ਲੋਕ ਹੈਂ ਸਭ ਕਛੁ ਇਨਹੀ ਮੇਂ ਹੈ, ਭਾਵ ਯੇਹਿ ਕਿ ਸਭ ਨਾਮ ਔਰ ਰੂਪ ਮਾਤ੍ਰ ਤ੍ਰਿਲੋਕੀ ਇਨ ਮੇਂ ਆ ਜਾਤੀ ਹੈ॥
Prof. Sahib Singhਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ), ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ।

ਪਦ ਅਰਥ ਅਛਰ = ਅੱਖਰ। ਲੋਕ ਤ੍ਰੈ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ (ਵਰਤੇ ਜਾ ਰਹੇ ਹਨ)। ਸਭੁ ਕਛੁ = (ਜਗਤ ਦਾ) ਸਾਰਾ ਵਰਤਾਰਾ। ਇਨ ਹੀ ਮਾਹਿ = ਇਹਨਾਂ (ਬਵੰਜਾ ਅੱਖਰਾਂ) ਵਿਚ ਹੀ।

SikhNet (Spanish)A través de todas las letras del alfabeto, uno puede describir los tres mundos y todo su contenido.

ਏ ਅਖਰ ਖਿਰਿ ਜਾਹਿਗੇ; ਓਇ ਅਖਰ ਇਨ ਮਹਿ ਨਾਹਿ ॥੧॥

e akhar khir jaahige; oe akhar in meh naeh |1|

Sant Singh KhalsaThese letters shall perish; they cannot describe the Imperishable Lord. ||1||
Manmohan SinghThese letters shall perish. That Imperishable Lord's cannot be described through these letters.
Manmohan Singh (Punjabi)ਇਹ ਅੱਖਰ ਬਿਨਸ ਜਾਣਗੇ। ਉਹ ਅਬਿਨਾਸੀ ਪ੍ਰਭੂ ਇਨ੍ਹਾਂ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਹਮਾਰਾ ਸਿਧਾਂਤ ਏਹ ਹੈ ਕਿ ਇਹੁ ਅਖਰ (ਖਿਰਿ ਜਾਹਿਗੇ) ਨਾਸ ਹੋ ਜਾਵੈਂਗੇ ਔਰ ਵਹੁ (ਅਖਰ) ਅਬਨਾਸੀ ਇਨ ਮੇਂ ਇਦੰਤਾ ਕਾ ਵਿਸੈ ਨਹੀਂ, ਭਾਵ ਯੇਹਿ ਕਿ ਦੀਪਕ ਸਮਾਨ ਬੇਦ ਬ੍ਰਹਮ ਕਾ ਪ੍ਰਕਾਸਕ ਹੈ॥੧॥☬ਪ੍ਰਸ਼ਨ: ਐਸੇ ਅਬਨਾਸੀ ਕਾ ਰੂਪ ਕਹੋ?☬ਉੱਤਰ:
Prof. Sahib Singhਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ)। ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ॥੧॥

ਪਦ ਅਰਥ ਏ ਅੱਖਰ = ਇਹ ਬਵੰਜਾ ਅੱਖਰ (ਜਿਨ੍ਹਾਂ ਦੀ ਰਾਹੀਂ ਜਗਤ ਦਾ ਵਰਤਾਰਾ ਨਿਭ ਰਿਹਾ ਹੈ)। ਖਿਰਿ ਜਾਹਿਗੇ = ਨਾਸ ਹੋ ਜਾਣਗੇ। ਓਇ ਅਖਰ = ਉਹ ਅੱਖਰ (ਜੋ 'ਅਨੁਭਵ' ਅਵਸਥਾ ਬਿਆਨ ਕਰ ਸਕਣ, ਜੋ ਪਰਾਮਤਮਾ ਦੇ ਮਿਲਾਪ ਦੀ ਅਵਸਥਾ ਦੱਸ ਸਕਣ) ॥੧॥

* ਭਾਵ: ਜਗਤ ਦੇ ਮੇਲ-ਮਿਲਾਪ ਤੇ ਵਰਤਾਰੇ ਨੂੰ ਤਾਂ ਅੱਖਰਾਂ ਦੀ ਰਾਹੀਂ ਬਿਆਨ ਕੀਤਾ ਜਾ ਸਕਦਾ ਹੈ, ਪਰ ਅਕਾਲ ਪੁਰਖ ਦਾ ਮਿਲਾਪ ਵਰਨਣ ਤੋਂ ਪਰੇ ਹੈ।

SikhNet (Spanish)Estas letras serán olvidadas, pero Él, Quien permanece Eterno, está más allá de ellas. (1)

ਜਹਾ ਬੋਲ; ਤਹ ਅਛਰ ਆਵਾ ॥

jahaa bol; teh achhar aavaa |

Sant Singh KhalsaWherever there is speech, there are letters.
Manmohan SinghWhere there is speech, there are letters (words).
Manmohan Singh (Punjabi)ਜਿਥੇ ਬੋਲੀ ਹੈ, ਉਥੇ ਅੱਖਰ (ਸ਼ਬਦ) ਹਨ।
Fareedkot Teekaਜਹਾਂ (ਬੋਲੁ) ਸਬਦ ਕਾ ਉਚਾਰਨ ਹੈ ਤਹਾਂ ਅਖਰ ਹੀ ਆਵੈਗਾ॥
Prof. Sahib Singhਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ;

ਪਦ ਅਰਥ ਆਵਾ = ਆਉਂਦੇ ਹਨ, ਵਰਤੇ ਜਾਂਦੇ ਹਨ।

SikhNet (Spanish)Donde hay conversación , hay palabras.

ਜਹ ਅਬੋਲ; ਤਹ ਮਨੁ. ਨ ਰਹਾਵਾ ॥

jeh abol; teh man. na rahaavaa |

Sant Singh KhalsaWhere there is no speech, there, the mind rests on nothing.
Manmohan SinghWhere there is no speech, there the mind remains not stable.
Manmohan Singh (Punjabi)ਜਿਥੇ ਬਚਨ-ਬਿਲਾਸ ਨਹੀਂ ਉਥੇ ਮਨੂਆ ਸਥਿਰ ਨਹੀਂ ਰਹਿੰਦਾ।
Fareedkot Teekaਜਹਾਂ (ਅਬੋਲ) ਬਾਣੀ ਕੀ ਗਮ ਨਹੀਂ ਹੈ ਤਿਸ ਮੇਂ ਮਨ ਨਹੀਂ ਠਹਰ ਸਕਤਾ, ਭਾਵ ਯੇਹਿ ਕਿ ਵਹੁ ਬਾਣੀ ਕਾ ਪਰਾ ਰੂਪ ਹੈ॥☬ਪ੍ਰਸ਼ਨ: ਐਸੇ ਕੋ ਕੈਸੇ ਜਾਣੀਏ?☬ਉੱਤ੍ਰ:
Prof. Sahib Singhਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ।

ਪਦ ਅਰਥ ਜਹਾ ਬੋਲ = ਜਿਥੇ ਬਚਨ ਹਨ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ। ਤਹ = ਉਸ ਅਵਸਥਾ ਵਿਚ। ਅਬੋਲ = {ਅ-ਬੋਲ} ਉਹ ਅਵਸਥਾ ਜੋ ਬਿਆਨ ਨਹੀਂ ਹੋ ਸਕਦੀ। ਨ ਰਹਾਵਾ = ਨਹੀਂ ਰਹਿੰਦਾ, ਹਸਤੀ ਮਿਟ ਜਾਂਦੀ ਹੈ।

SikhNet (Spanish)Cuando uno se enmudece, entonces ahí no hay nada.

ਬੋਲ ਅਬੋਲ ਮਧਿ ਹੈ ਸੋਈ ॥

bol abol madh hai soee |

Sant Singh KhalsaHe is in both speech and silence.
Manmohan SinghBoth in speech and silence, He, the Lord abides.
Manmohan Singh (Punjabi)ਬਚਨ-ਬਿਲਾਸ ਅਤੇ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ।
Fareedkot Teekaਸੋ ਬੋਲ ਅਬੋਲ ਮਧ ਹੈ ਅਰਥਾਤ ਏਕ ਸਬਦ ਸੰਮਪਤ ਹੋ ਚੁਕਾ ਹੈ ਦੂਸਰੇ ਕੋ ਉਚਾਰਾ ਚਾਹਤਾ ਹੈ, ਤਿਨ ਕਾ ਜੋ (ਮਧ) ਸੰਧ ਹੈ ਐਸੇ ਹੀ ਜਾਗ੍ਰਤ ਕਾ ਅਭਾਵ ਹੂਆ ਹੈ। ਸੁਪਨਾ ਹੂਆ ਨਹੀਂ ਔਰ ਸੁਪਨ ਕਾ ਅਭਾਵ ਹੂਆ ਹੈ। ਸੁਖੋਪਤੀ ਹੂਈ ਨਹੀਂ। ਸਰਬ ਬ੍ਰਿਤੀਆਂ ਐਸੇ ਹੀ ਜਾਨ ਲੈਣੀਆਂ। ਤਿਨ ਸਰਬ ਕੀ ਸੰਧੋਂ ਮੇਂ ਜੋ ਪ੍ਰਕਾਸਤਾ ਹੈ, ਸੋਈ ਅਬਨਾਸੀ ਬ੍ਰਹਮ ਹੈ, ਵਾ ਜਹਾਂ (ਬੋਲ) ਜਾਗ੍ਰਤ ਅਵਸਥਾ ਹੈ ਤਹਾਂ ਅਖਰ ਉਚਾਰਨ ਹੋਤੇ ਹੈਂ ਔਰ ਜਹਾਂ ਸੁਖੋਪਤ ਅਵਸਥਾ ਹੈ ਤਹਾਂ ਮਨ ਨਹੀਂ ਰਹਤਾ ਹੈ। (ਬੋਲ ਅਬੋਲ) ਸੁਪਨ ਅਵਸਥਾ ਬੋਲਤੇ ਇਉਂ ਹੈ ਜਿਸ ਕੋ ਸੁਪਨਾਂ ਆਇਆ ਹੂਆ ਹੈ, ਸੋ ਬੋਲ ਰਹਾ ਹੈ। ਔਰ ਅਬੋਲ ਇਉਂ ਹੈ, ਜੋ ਪਾਸ ਜਾਗਤਾ ਪੁਰਖੁ ਬੈਠਾ ਹੂਆ ਹੈ ਤਿਸ ਕੋ ਸੁਪਨਾ ਵੀ ਪੁਰਸ ਕੀ ਸੁਪਨ ਸ੍ਰਿਸਟੀ ਕੇ ਮੇਘ ਗਰਜਤੇ ਨਹੀਂ ਸੁਣੀਤੇ ਹੈਂ। ਇਨ ਤੀਨ ਅਵਸਥਾ ਕੇ (ਮਧ) ਬੀਚ ਸੋਈ ਹੈ, ਜੋ ਇਨ ਕੇ ਭਾਵ ਅਭਾਵ ਕੋ ਦੇਖਤਾ ਹੈ॥
Prof. Sahib Singhਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ)-ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ,

ਪਦ ਅਰਥ ਮਧਿ = ਵਿਚ। ਸੋਈ = ਉਹੀ ਅਕਾਲ ਪੁਰਖ।

SikhNet (Spanish)Al hablar y en el silencio habita el Señor;

ਜਸ ਓਹੁ ਹੈ; ਤਸ ਲਖੈ. ਨ ਕੋਈ ॥੨॥

jas ohu hai; tas lakhai. na koee |2|

Sant Singh KhalsaNo one can know Him as He is. ||2||
Manmohan SinghAs He is, none can know Him as such.
Manmohan Singh (Punjabi)ਜਿਹੋ ਜਿਹਾ ਉਹ ਹੈ, ਉਹੋ ਜਿਹਾ ਉਸ ਨੂੰ ਕੋਈ ਜਾਣ ਨਹੀਂ ਸਕਦਾ।
Fareedkot Teekaਜੈਸਾ ਵਹੁ ਸਾਖੀ ਪ੍ਰਕਾਸਕ ਹੈ ਤੈਸਾ ਕੋਈ ਜਾਨ ਨਹੀਂ ਸਕਤਾ ਹੈ, ਭਾਵ ਯੇਹਿ ਕਿ ਕੋਈ ਵਿਰਲਾ ਜਾਨਤਾ ਹੈ॥੨॥☬ਤਬ ਕਾਜੀ ਬੋਲਿਆ ਤੁਮਾਰੇ ਕਹਣੇ ਕਰ ਜਾਣਾ ਜਾਤਾ ਹੈ ਕਿ ਆਪਨੇ ਜਾਨਾ ਹੈ। ਜੇ ਤੁਮ ਨੇ ਅਲਾ ਕੋ ਪਾਯਾ ਹੈ ਤਉ ਕਹੁ ਕੈਸਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ ॥੨॥

ਪਦ ਅਰਥ ਜਸ = ਜੈਸਾ, ਜਿਹੋ ਜਿਹਾ। ਤਸ = ਤੈਸਾ, ਤਿਹੋ ਜਿਹਾ। ਲਖੈ = ਬਿਆਨ ਕਰਦਾ ਹੈ। ਓਹੁ = ਪਰਮਾਤਮਾ ॥੨॥

SikhNet (Spanish)nadie puede acabar de conocer toda Su Extensión. (2)

ਅਲਹ ਲਹਉ. ਤਉ ਕਿਆ ਕਹਉ; ਕਹਉ. ਤ ਕੋ ਉਪਕਾਰ ॥

alah lhau. tau kiaa khau; khau. ta ko upakaar |

Sant Singh KhalsaIf I come to know the Lord, what can I say; what good does it do to speak?
Manmohan SinghIf I obtain the Adorable Lord, what shall I say then? By uttering His praise, what good I do to others?
Manmohan Singh (Punjabi)ਜੇ ਮੈਂ ਪੂਜਯ ਪ੍ਰਭੂ ਨੂੰ ਪਾ ਲਵਾਂ ਤਦ ਮੈਂ ਉਸ ਨੂੰ ਕੀ ਆਖਾਂਗਾ? ਉਸ ਦਾ ਜੱਸ ਉਚਾਰਨ ਕਰਨ ਦੁਆਰਾ ਮੈਂ ਹੋਰਨਾ ਦਾ ਕੀ ਭਲਾ ਕਰਦਾ ਹਾਂ?
Fareedkot Teekaਜੇ ਕਰ ਮੈਂ ਖੁਦਾ ਕੋ ਪਾਇਆ ਹੈ ਤੌ ਕਿਆ ਕਹੋਂ, ਭਾਵ ਯੇਹਿ ਕਿ ਤੁਮ ਬਾਦੀ ਹੋ। ਜੇ ਕਹੋ ਤੌ ਤੁਮ ਨੇ ਕੋਈ ਉਪਕਾਰ ਮਾਨਨਾ ਹੈ ਵਾ (ਕੋ) ਕੌਣ ਉਪਕਾਰ ਹੈ। ਭਾਵ ਸੇ ਸਰਬ ਆਪਣਾ ਆਪ ਰੂਪ ਹੈ ਕੌਣ ਕਿਸ ਪਰ ਉਪਕਾਰ ਕਰੇ ਵਾ ਕੋਈ ਜਗ੍ਯਾਸੂ ਕੋ ਕੋਈ ਉਪਕਾਰ ਜਾਨ ਕਰ ਕਹੂੰਗਾ⁽¹⁾॥
Prof. Sahib Singhਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ।

ਪਦ ਅਰਥ ਅਲਹ = ਅਲੱਭ, ਜੋ ਵੇਖਿਆ ਨਹੀਂ ਜਾ ਸਕਦਾ। ਲਹਉ = (ਜੇ) ਮੈਂ ਲੱਭ ਲਵਾਂ। ਕਿਆ ਕਹਉ = ਮੈਂ ਕੀਹ ਆਖਾਂ? ਮੈਥੋਂ ਬਿਆਨ ਨਹੀਂ ਹੋ ਸਕਦਾ। ਕੋ = ਕੀਹ? ਉਪਕਾਰ = ਭਲਾਈ।

SikhNet (Spanish)Si obtengo al Adorable Señor, ¿qué diría entonces? Por más que canto Su Alabanza, alcanzo a decir muy poco.

ਬਟਕ ਬੀਜ ਮਹਿ ਰਵਿ ਰਹਿਓ; ਜਾ ਕੋ ਤੀਨਿ ਲੋਕ ਬਿਸਥਾਰ ॥੩॥

battak beej meh rav rahio; jaa ko teen lok bisathaar |3|

Sant Singh KhalsaHe is contained in the seed of the banyan-tree, and yet, His expanse spreads across the three worlds. ||3||
Manmohan SinghHe whose expanse is in the three worlds, is contained in the seed of Banyan tree.
Manmohan Singh (Punjabi)ਜਿਸ ਦਾ ਪਸਾਰਾ ਤਿੰਨਾਂ ਜਹਾਨਾਂ ਅੰਦਰ ਹੈ, ਉਹ ਥੋੜ੍ਹ ਦੇ ਬਿਰਛ ਦੇ ਬੀ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਜੈਸੇ (ਬਟਕ) ਬੋਹੜ ਜੋ ਅਸਥੂਲ ਹੈ ਔਰ ਸੂਖਮ ਜੋ ਤਿਸ ਕਾ ਬੀਜ ਹੈ। ਸੋ ਉਸ ਮੇਂ ਬੋਹੜ ਔਰ ਬੋਹੜ ਮੇਂ ਬੀਜ ਬਿਆਪਿਆ ਹੂਆ ਹੈ। ਤੈਸੇ ਹੀ ਜਿਸ ਵਾਹਿਗੁਰੂ ਕਾ ਤੀਨ ਲੋਕ ਮੇਂ ਬਿਸਤਾਰ ਹੈ, ਸੋ ਬੀਜ ਸਮ ਤ੍ਰਿਲੋਕੀ ਮੇਂ ਬਿਆਪਿਆ ਹੂਆ ਹੈ ਅਰ ਤ੍ਰਿਲੋਕੀ ਵਾਹਗੁਰੂ ਮੇਂ ਹੈ॥੩॥
Prof. Sahib Singh(ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ ॥੩॥

ਪਦ ਅਰਥ ਬਟਕ = ਬੋਹੜ। ਜਾ ਕੋ = ਜਿਸ (ਅਕਾਲ ਪੁਰਖ) ਦਾ ॥੩॥

SikhNet (Spanish)Como la higuera de Bengala, de semilla más pequeña, Su Vastedad se extiende a través y sobre los tres mundos.(3)

ਅਲਹ ਲਹੰਤਾ ਭੇਦ ਛੈ; ਕਛੁ ਕਛੁ ਪਾਇਓ ਭੇਦ ॥

alah lahantaa bhed chhai; kachh kachh paaeo bhed |

Sant Singh KhalsaOne who knows the Lord understands His mystery, and bit by bit, the mystery disappears.
Manmohan SinghHe who knows the Lord and understand His secret, even a little, for him separation disappears.
Manmohan Singh (Punjabi)ਜੋ ਸਾਹਿਬ ਨੂੰ ਜਾਣਦਾ ਹੈ ਅਤੇ ਉਸ ਦੇ ਭੇਤ ਨੂੰ ਥੋੜ੍ਹਾ ਜਿੰਨਾ ਭੀ ਸਮਝਦਾ ਹੈ, ਉਸ ਦੇ ਲਈਂ ਵਿਛੋੜਾ ਅਲੋਪ ਹੋ ਜਾਂਦਾ ਹੈ।
Fareedkot Teeka(ਅਲਹ) ਖੁਦਾਇ ਅਰ ਖੁਦਾ ਕੇ (ਲਹੰਤਾ) ਲਖਣੇ ਵਾਲਾ, ਭਾਵ ਖੁਦਾ ਕਾ ਬੰਦਾ, ਏਹ ਜੋ ਦੋਨੋਂ ਮੇਂ (ਭੇਦ ਛੈ) ਭੇਦ ਕਲਪਾ ਹੂਆ ਹੈ ਅਰ ਕੁਛ ਗੁਰੋਂ ਦ੍ਵਾਰੇ ਅਰ ਕਛੁ ਬੇਦ ਸਾਸਤ੍ਰ ਦ੍ਵਾਰੇ (ਭੇਦ) ਗ੍ਯਾਨ ਕੋ ਪਾਯਾ ਤਬ॥
Prof. Sahib Singhਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ।

ਪਦ ਅਰਥ ਅਲਹ ਲਹੰਤਾ = ਅਲੱਭ (ਅਕਾਲ ਪੁਰਖ) ਨੂੰ ਲੱਭਦਿਆਂ ਲੱਭਦਿਆਂ। ਭੇਦ ਛੈ = ਭੇਦ ਦਾ ਛੈ, ਦੁਬਿਧਾ ਦਾ ਨਾਸ। ਕਛੁ ਕਛੁ = ਕੁਝ ਕੁਝ, ਥੋੜਾ ਥੋੜਾ।

SikhNet (Spanish)Cuando alguien conoce a Dios y penetra en Su Misterio, para él la separación desaparece, pero nunca acaba de explorar todo.

ਉਲਟਿ ਭੇਦ ਮਨੁ ਬੇਧਿਓ; ਪਾਇਓ ਅਭੰਗ ਅਛੇਦ ॥੪॥

aulatt bhed man bedhio; paaeo abhang achhed |4|

Sant Singh KhalsaTurning away from the world, one's mind is pierced through with this mystery, and one obtains the Indestructible, Impenetrable Lord. ||4||
Manmohan SinghWhen mortal turns away from the world, his mind is pierced through with the Lord's secret and he obtains the Indestructible and Impenetrable God.
Manmohan Singh (Punjabi)ਜਦ ਪ੍ਰਾਣੀ ਦੁਨੀਆਂ ਵਲੋਂ ਮੁੜ ਪੈਦਾ ਹੈ, ਉਸ ਦਾ ਹਿਰਦਾ ਸਾਹਿਬ ਦੇ ਭੇਤ ਨਾਲ ਵਿੰਨ੍ਹਿਆ ਜਾਂਦਾ ਹੈ ਅਤੇ ਉਹ ਨਾਸ-ਰਹਿਤ ਅਤੇ ਅਬੋਧ ਵਾਹਿਗੁਰੂ ਨੂੰ ਪਾ ਲੈਦਾ ਹੈ।
Fareedkot Teekaਔਰ ਉਲਟ ਕਰ ਕੇ ਮਨ ਭੇਦ ਭਾਵਨਾ ਸੇ ਮੁੜਿਆ ਔਰ ਗਿਆਨ ਮੇਂ (ਬੇਧਿਆ) ਮਿਲਿਆ, ਤਬ ਅਭੰਗ ਅਛੇਦ ਅਰਥਾਤ ਜੋ ਭੰਨਣੇ ਔਰ ਕਟਣੇ ਸੇ ਰਹਤ ਅਦੁਤੀ ਬ੍ਰਹਮ ਹੈ ਤਿਸ ਕੋ ਪਾਇ ਲੀਆ॥੪॥☬ਤਬ ਪੰਡਿਤ ਨੇ ਕਹਾ ਹਮਾਰਾ ਮਤ ਏਹੁ ਹੈ ਕਿ ਜਨਮ ਭਰ ਸਾਸਤ੍ਰ ਕਾ ਹੀ ਪੜਨਾ ਚਾਹੀਏ। ਇਸ ਮੇਂ ਆਪ ਕਾ ਸਿਧਾਂਤ ਕਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੪॥

ਪਦ ਅਰਥ ਭੇਦ = ਭੇਤ, ਸੂਝ। ਉਲਟਿ ਭੇਦ = ਦੁਬਿਧਾ ਨੂੰ ਉਲਟਿਆਂ, ਦੁਬਿਧਾ ਦਾ ਨਾਸ ਹੋਇਆਂ। ਬੇਧਿਓ = ਵਿੰਨ੍ਹਿਆ ਗਿਆ। ਅਭੰਗ = {ਅ-ਭੰਗ} ਜਿਸ ਦਾ ਨਾਸ ਨਾਹ ਹੋ ਸਕੇ। ਅਛੇਦ = {ਅ-ਛੇਦ} ਜੋ ਵਿੰਨ੍ਹਿਆ ਨਾਹ ਜਾ ਸਕੇ ॥੪॥

SikhNet (Spanish)Cuando el hombre no corre tras lo mundano, su mente se compenetra al Susurro de Dios y obtiene al Señor Inmortal e Insondable. (4)

ਤੁਰਕ. ਤਰੀਕਤਿ ਜਾਨੀਐ; ਹਿੰਦੂ ਬੇਦ ਪੁਰਾਨ ॥

turak. tareekat jaaneeai; hindoo bed puraan |

Sant Singh KhalsaThe Muslim knows the Muslim way of life; the Hindu knows the Vedas and Puraanas.
Manmohan SinghA Muslim understands the Muslim way of life and a Hindu the Vedas and Puranas.
Manmohan Singh (Punjabi)ਇਕ ਮੁਸਲਮਾਨ, ਮੁਸਲਮਾਨੀ ਜੀਵਨ ਰਹੁ-ਰੀਤੀ ਨੂੰ ਸਮਝਦਾ ਹੈ ਅਤੇ ਇਕ ਹਿੰਦੂ ਵੇਦਾਂ ਅਤੇ ਪੁਰਾਣਾ ਨੂੰ।
Fareedkot Teekaਮੁਸਲਮਾਨੋਂ ਕੋ ਭੀ ਕਿਤਾਬੋਂ ਦ੍ਵਾਰਾ ਸਰਾ ਜਾਨੀ ਚਾਹੀਏ, (ਤਰੀਕਤਿ) ਆਦਿ ਮਜਲਾਂ ੪ ਹੈਂ ਔਰ ਹਿੰਦੂਓਂ ਕੋ ਬੇਦ ਪੁਰਾਨ ਦ੍ਵਾਰਾ ਕਰਮ ਕਾਂਡ ਆਦਿਕ ਜਾਨਣੇ ਚਾਹੀਏ॥
Prof. Sahib Singhਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ।

ਪਦ ਅਰਥ ਤਰੀਕਤਿ = ਮੁਸਲਮਾਨ ਫ਼ਕੀਰ ਰੱਬ ਨੂੰ ਮਿਲਣ ਦੇ ਰਾਹ ਦੇ ਚਾਰ ਦਰਜੇ ਮੰਨਦੇ ਹਨ: ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ। ਤਰੀਕਤ ਦੂਜਾ ਦਰਜਾ ਹੈ ਜਿਸ ਵਿਚ ਹਿਰਦੇ ਦੀ ਪਵਿੱਤ੍ਰਤਾ ਦੇ ਢੰਗ ਦੱਸੇ ਗਏ ਹਨ।

SikhNet (Spanish)Uno es musulmán si uno sigue la enseñanza musulmana, y uno es hindú si uno sigue a los Vedas y a los Puranas.

ਮਨ ਸਮਝਾਵਨ ਕਾਰਨੇ; ਕਛੂਅਕ ਪੜੀਐ ਗਿਆਨ ॥੫॥

man samajhaavan kaarane; kachhooak parreeai giaan |5|

Sant Singh KhalsaTo instruct their minds, people ought to study some sort of spiritual wisdom. ||5||
Manmohan SinghTo instruct his mind, man ought to study Divine knowledge to some extent.
Manmohan Singh (Punjabi)ਆਪਣੇ ਚਿੱਤ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਆਦਮੀ ਨੂੰ ਥੋੜ੍ਹੀ ਬਹੁਤੀ ਬ੍ਰਹਿਮ-ਵਿਦਿਆ ਘੋਖਣੀ ਉਚਿਤ ਹੈ।
Fareedkot Teekaਪਰੰਤੂ ਮਨ ਸਮਝਾਵਣੇ ਵਾਸਤੇ ਕਛੂਅਕ ਅਰਥਾਤ ਥੋੜਾ ਸਾ ਗ੍ਯਾਨ, ਭਾਵ ਸਾਸਤ੍ਰ ਪੜਨਾ ਚਾਹੀਏ॥੫॥☬ਜੇ ਕਹੇ ਹਮ ਤੋ ਪਹਿਲੇ ਓਅੰਕਾਰ ਕੋ ਲਿਖਤੇ ਹੈਂ ਵਾ ਉਪਾਸ਼ਨਾ ਕਰਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ ॥੫॥

ਪਦ ਅਰਥ ਕਾਰਨੇ = ਵਾਸਤੇ। ਕਛੂਅ ਕ = ਥੋੜ੍ਹਾ ਜਿਹਾ, ਥੋੜ੍ਹਾ ਬਹੁਤ, ਕੁਝ ਨ ਕੁਝ। ਸਮਝਾਵਨ ਕਾਰਨੇ = ਸਮਝਾਣ ਵਾਸਤੇ। ਮਨ ਸਮਝਾਵਨ ਕਾਰਨੇ = ਮਨ ਨੂੰ ਸਮਝਾਉਣ ਲਈ, ਮਨ ਵਿਚੋਂ ਭੇਦ ਦਾ ਛੈ ਕਰਨ ਲਈ, ਮਨ ਵਿਚੋਂ ਦੁਬਿਧਾ ਮਿਟਾਉਣ ਲਈ, ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਲਈ ॥੫॥

* ਨੋਟ: ਇਥੋਂ ਤਕ ਕਬੀਰ ਜੀ ਉਥਾਨਕਾ ਜਿਹੀ ਬੰਨ੍ਹਦੇ ਹਨ ਕਿ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਲਫ਼ਜ਼ਾਂ ਨਾਲ ਬਿਆਨ ਨਹੀਂ ਹੋ ਸਕਦੀ; ਕਿਉਂਕਿ ਬਿਆਨ ਕਰਨ ਵਾਲਾ ਮਨ ਆਪ ਹੀ ਆਪਣਾ ਆਪ ਮਿਟਾ ਚੁਕਦਾ ਹੈ, ਤੇ ਜੇ ਉਸ ਮਿਲਾਪ ਦੇ ਅਨੰਦ ਨੂੰ ਥੋੜ੍ਹਾ ਬਹੁਤ ਬਿਆਨ ਕਰਨ ਦਾ ਜਤਨ ਭੀ ਕਰੇ ਤਾਂ ਸੁਣਨ ਵਾਲੇ ਨੂੰ ਨਿਰਾ ਸੁਣਿਆਂ ਉਸ ਅਨੰਦ ਦੀ ਸਮਝ ਨਹੀਂ ਆ ਸਕਦੀ। ਹਾਂ; ਜੋ ਮਨ ਉਸ ਮੇਲ-ਅਵਸਥਾ ਵਿਚ ਅੱਪੜਣ ਦਾ ਜਤਨ ਕਰਦਾ ਹੈ, ਉਸ ਦੇ ਆਪਣੇ ਅੰਦਰ ਤਬਦੀਲੀ ਆ ਜਾਂਦੀ ਹੈ, ਉਸ ਵਿਚੋਂ ਮੇਰ-ਤੇਰ ਮਿਟ ਜਾਂਦੀ ਹੈ; ਤੇ ਇਸ ਸੁਚੱਜੇ ਰਸਤੇ ਦੀ ਸਮਝ ਪੈਂਦੀ ਹੈ ਗੁਰੂ ਦਾ ਗਿਆਨ ਪ੍ਰਾਪਤ ਕੀਤਿਆਂ, ਗੁਰੂ ਦੇ ਦੱਸੇ ਪੂਰਨਿਆਂ ਨੂੰ ਸਮਝਿਆਂ। ਗੁਰੂ ਦੇ ਦੱਸੇ ਉਹ ਪੂਰਨੇ ਕਿਹੜੇ ਹਨ? ਗੁਰੂ ਦੀ ਦੱਸੀ ਹੋਈ ਉਹ ਵਿਚਾਰ ਕੀਹ ਹੈ?-ਇਸ ਦਾ ਜ਼ਿਕਰ ਕਬੀਰ ਜੀ ਅਗਲੀਆਂ ਪਉੜੀਆਂ ਵਿਚ ਕਰਦੇ ਹਨ।

SikhNet (Spanish)Pero la mente de uno se vuelve sabia sólo si uno aprende la Sabiduría de Dios de alguna forma.(5)

ਓਅੰਕਾਰ ਆਦਿ ਮੈ ਜਾਨਾ ॥

oankaar aad mai jaanaa |

Sant Singh KhalsaI know only the One, the Universal Creator, the Primal Being.
Manmohan SinghI know only the One Lord, who is the source of everything.
Manmohan Singh (Punjabi)ਮੈਂ ਕੇਵਲ ਇਕ ਪ੍ਰਭੂ ਨੂੰ ਜਾਣਦਾ ਹਾਂ ਜੋ ਹਰ ਸ਼ੈ ਦਾ ਮੱਥਾ ਹੈ।
Fareedkot Teekaਜੋ ਸਰਬ ਨਾਮ ਰੂਪ ਕੀ ਆਦਿ ਓਅੰਕਾਰ ਬ੍ਰਹਮ ਹੈ ਮੈਂ ਤਿਸ ਕੋ ਜਾਨਾ ਹੈ॥
Prof. Sahib Singhਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ;

ਪਦ ਅਰਥ ਓਅੰਕਾਰ = {ਓਅੰ-ਕਾਰ} ਇਕ-ਰਸ ਸਭ ਥਾਂ ਵਿਆਪਕ ਪਰਮਾਤਮਾ। ਆਦਿ = ਮੁੱਢ, ਮੂਲ, ਸਭ ਦਾ ਬਨਾਉਣ ਵਾਲਾ। ਮੈ ਜਾਨਾ = ਮੈਂ ਜਾਣਦਾ ਹਾਂ, ਮੈਂ (ਉਸ ਨੂੰ ਅਮਿਟ ਅਵਿਨਾਸ਼ੀ) ਜਾਣਦਾ ਹਾਂ।

SikhNet (Spanish)Yo sólo conozco a Ong Kar, el Ser Supremo, quien es la fuente de todo.

ਲਿਖਿ ਅਰੁ ਮੇਟੈ; ਤਾਹਿ ਨ ਮਾਨਾ ॥

likh ar mettai; taeh na maanaa |

Sant Singh KhalsaI do not believe in anyone whom the Lord writes and erases.
Manmohan SinghI believe not in him, whom the Lord writes (creates) and erases (destroys).
Manmohan Singh (Punjabi)ਮੈਂ ਉਸ ਉਤੇ ਭਰੋਸਾ ਨਹੀਂ ਰੱਖਦਾ ਜਿਸ ਨੂੰ ਪ੍ਰਭੂ ਲਿਖਦਾ (ਰਚਦਾ) ਅਤੇ ਲੈ ਕਰਦਾ ਹੈ।
Fareedkot Teekaਜੋ ਅਖਰ ਆਪ ਹੀ ਲਿਖ ਦੇਤੇ ਹੈਂ ਔਰ ਫੇਰ ਤਿਨ ਕੋ ਆਪ ਹੀ ਮੇਟ ਦੇਤੇ ਹੈਂ। ਮੈਂ ਤਿਨ ਕੋ ਨਹੀਂ ਮਾਨਾ, ਵਾ (ਲਿਖਿ) ਰਚਣੇ ਵਾਲਾ ਬ੍ਰਹਮਾ (ਮੇਟੈ) ਅਭਾਵ ਕਰਣੇ ਵਾਲਾ ਸ਼ਿਵ ਮੈਂ ਬਿਨਾ ਬ੍ਰਹਮ ਸੇ ਤਿਨ ਕੋ ਨਹੀਂ ਮਾਨਾ ਹੈ॥☬ਪ੍ਰਸ਼ਨ: ਓਅੰਕਾਰ ਜਾਣੇ ਸੇ ਕਿਆ ਲਾਭ ਹੋਤਾ ਹੈ?☬ਉੱਤਰ:
Prof. Sahib Singhਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ।

ਪਦ ਅਰਥ ਲਿਖਿ = ਲਿਖੇ, ਲਿਖਦਾ ਹੈ, ਰਚਦਾ ਹੈ, ਪੈਦਾ ਕਰਦਾ ਹੈ। ਅਰੁ = ਅਤੇ। ਮੇਟੈ = ਮਿਟਾ ਦੇਂਦਾ ਹੈ, ਨਾਸ ਕਰ ਦੇਂਦਾ ਹੈ। ਤਾਹਿ = ਉਸ (ਵਿਅਕਤੀ) ਨੂੰ।

SikhNet (Spanish)Y nadie, siendo mortal como yo, puede tener dominio sobre mi Conciencia,

ਓਅੰਕਾਰ; ਲਖੈ ਜਉ ਕੋਈ ॥

oankaar; lakhai jau koee |

Sant Singh KhalsaIf someone knows the One, the Universal Creator,
Manmohan SinghIf someone sees the one Lord,
Manmohan Singh (Punjabi)ਜੇਕਰ ਕੋਈ ਇਕ ਸਾਈਂ ਨੂੰ ਵੇਖ ਲਵੇ,
Fareedkot Teekaਜੋ ਕੋਈ ਓਅੰਕਾਰ ਕੋ ਲਖੇ॥
Prof. Sahib Singhਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ)

ਪਦ ਅਰਥ ਜਉ = ਜੇ। ਲਖੈ = ਸਮਝ ਲਏ।

SikhNet (Spanish)pues quien conoce al Señor

ਸੋਈ ਲਖਿ; ਮੇਟਣਾ ਨ ਹੋਈ ॥੬॥

soee lakh; mettanaa na hoee |6|

Sant Singh Khalsahe shall not perish, since he knows Him. ||6||
Manmohan Singhhe perishes not by beholding Him.
Manmohan Singh (Punjabi)ਤਾਂ ਉਸ ਨੂੰ ਵੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ।
Fareedkot Teekaਸੋਈ (ਲਖ) ਜਾਣ ਕਰ ਆਪ ਲਖ ਰੂਪ ਹੋ ਜਾਤਾ ਹੈ ਪੁਨਾ ਤਿਸ ਕੋ ਮੇਟਣਾ ਅਰਥਾਤ ਮਰਨ ਨਹੀਂ ਹੋਤਾ ਹੈ॥੬॥☬ਪ੍ਰਸ਼ਨ: ਲਖ ਰੂਪ ਕਬ ਹੋਤਾ ਹੈ?☬ਉੱਤਰ:
Prof. Sahib Singhਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ ॥੬॥

ਪਦ ਅਰਥ ਸੋਈ ਲਖਿ = ਉਸ ਪ੍ਰਭੂ ਨੂੰ ਸਮਝ ਕੇ। ਮੇਟਣਾ = ਨਾਸ ॥੬॥

SikhNet (Spanish)nunca dejará de existir, porque se vuelve Uno con el Dios Eterno.(6)

ਕਕਾ; ਕਿਰਣਿ ਕਮਲ ਮਹਿ ਪਾਵਾ ॥

kakaa; kiran kamal meh paavaa |

Sant Singh KhalsaKAKKA: When the rays of Divine Light come into the heart-lotus,
Manmohan SinghK: When the rays of Divine Knowledge came into the heart lotus,
Manmohan Singh (Punjabi)ਕ - ਜਦ ਬ੍ਰਹਿਮ ਗਿਆਨ ਦੀਆਂ ਕਿਰਨਾ ਦਿਲ ਕੰਵਲ ਵਿੱਚ ਆ ਜਾਂਦੀਆਂ ਹਨ,
Fareedkot Teekaਕਕੇ ਅਖਰ ਦ੍ਵਾਰਾ ਕਹਤੇ ਹੈਂ: ਜਬ ਗੁਰੂ ਰੂਪ ਸੂਰਜ ਕੇ ਬਚਨ ਰੂਪੀ ਕਿਰਣੋਂ ਕੋ ਹਿਰਦੇ ਕਮਲ ਮੇਂ ਪਾਇਆ॥
Prof. Sahib Singhਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ,

ਪਦ ਅਰਥ ਕਕਾ = ਕੱਕਾ ਅੱਖਰ। ਕਿਰਣਿ = ਸੂਰਜ ਦੀ ਕਿਰਨ, ਗਿਆਨ-ਰੂਪ ਸੂਰਜ ਦੀ ਕਿਰਨ। ਪਾਵਾ = ਜੇ ਮੈਂ ਪਾ ਲਵਾਂ। ਕਮਲ ਮਹਿ = ਹਿਰਦੇ-ਰੂਪ ਕੌਲ ਫੁੱਲ ਵਿਚ।

SikhNet (Spanish)Ka ka uando los rayos de la Sabiduría Divina iluminan el loto del corazón,

ਸਸਿ ਬਿਗਾਸ; ਸੰਪਟ ਨਹੀ ਆਵਾ ॥

sas bigaas; sanpatt nahee aavaa |

Sant Singh Khalsathe moon-light of Maya cannot enter the basket of the mind.
Manmohan Singhthe moon shine of mammon, enters not the heart-can.
Manmohan Singh (Punjabi)ਤਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਨਹੀਂ ਕਰਦੀ।
Fareedkot Teekaਤਬ ਗਿਆਨ ਕਰ ਕੇ ਹਿਰਦਾ ਕਮਲ (ਬਿਗਾਸ) ਖਿੜ ਗਿਆ, ਮਾਇਆ ਰੂਪੀ ਚੰਦ੍ਰਮਾ ਕੇ ਪ੍ਰਕਾਸ਼ਣੇ ਕਰ ਜਨਕ ਆਦਿਕੋਂ ਵਤ (ਸੰਪਟ) ਮੁੰਦਨੇ ਮੇਂ ਨਹੀਂ ਆਵਤਾ ਹੈ। ਵਾ ਜਬ ਜਗ੍ਯਾਸੂ ਨੇ ਰਿਦੇ ਰੂਪੀ ਕਮਲ ਮੇਂ ਚੰਦ੍ਰਮਾ ਵਤ ਗੁਰੋਂ ਕੇ ਵਾਕਾਂ ਰੂਪੀ ਕਿਰਣੋਂ ਕੋ ਪਾਇਆ, ਤਬ (ਬਿਗਾਸ) ਖਿੜ੍ਯਾ ਪੁਨਾ ਤਮੋਂ ਗੁਣ ਕੀ ਅਧਿਕਤਾ ਰੂਪ ਸੂਰਜ ਕਰ ਕੇ ਮੂੰਦਨੇ ਮੇਂ ਨਹੀਂ ਆਵਤਾ ਹੈ। ਜੈਸੇ ਤਮੋਂ ਗੁਣ ਕਰ ਕੇ ਦੁਰਬਾਸ਼ਾ ਆਦਿਕੋਂ ਕਾ ਗਿਆਨ ਸਿਥਲ ਨਹੀਂ ਹੂਆ ਏਹ ਵਿਤ੍ਰੇਕੀ ਦ੍ਰਿਸਟਾਂਤ ਹੈ॥
Prof. Sahib Singhਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ।

ਪਦ ਅਰਥ ਸਸਿ = ਚੰਦ੍ਰਮਾ। ਬਿਗਾਸ = ਚਾਨਣ। ਸਸਿ ਬਿਗਾਸ = ਚੰਦ੍ਰਮਾ ਦੀ ਚਾਨਣੀ। ਸੰਪਟ = {ਸੰ: ਸੰਪੁਟ} ਢੱਕਣ ਨਾਲ ਢੱਕਿਆ ਹੋਇਆ ਡੱਬਾ। ਸੰਪਟ ਨਹੀ ਆਵਾ = ਢੱਕਿਆ ਹੋਇਆ ਡੱਬਾ ਨਹੀਂ ਬਣ ਜਾਂਦਾ, (ਖਿੜਿਆ ਹੋਇਆ ਕੌਲ-ਫੁੱਲ ਮੁੜ) ਮੀਟਿਆ ਨਹੀਂ ਜਾਂਦਾ।

SikhNet (Spanish)entonces el reflejo de la luz lunar de Maya no influye en la mente.

ਅਰੁ ਜੇ ਤਹਾ; ਕੁਸਮ ਰਸੁ ਪਾਵਾ ॥

ar je tahaa; kusam ras paavaa |

Sant Singh KhalsaAnd if one obtains the subtle fragrance of that spiritual flower,
Manmohan SinghAnd if man obtains there the otto of the spiritual flower,
Manmohan Singh (Punjabi)ਅਤੇ ਜੇਕਰ ਬੰਦਾ ਉਥੇ ਰੂਹਾਨੀ ਫੁਲ ਦੇ ਅਤਰ ਨੂੰ ਪਾ ਲਵੇ,
Fareedkot Teekaਔਰ ਜੇ ਕਰ ਤਹਾਂ (ਕੁਸਮ) ਰਿਦੇ ਕਮਲ ਮੇਂ (ਰਸੁ) ਅਨੰਦ ਪਾਇ ਲੀਆ ਹੈ, ਭਾਵ ਸੇ ਜਿਨ ਕੀ ਬਿਰਤੀ ਗਾਢਤਾ ਕੋ ਪ੍ਰਾਪਤ ਭਈ ਹੈ॥
Prof. Sahib Singhਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ,

ਪਦ ਅਰਥ ਅਰੁ = ਅਤੇ। ਤਹਾ = ਉੱਥੇ, ਉਸ ਖਿੜਾਉ ਦੀ ਹਾਲਤ ਵਿਚ, ਉੱਥੇ ਜਿੱਥੇ ਹਿਰਦੇ ਦਾ ਕੌਲ-ਫੁੱਲ ਖਿੜਿਆ ਹੋਇਆ ਹੈ। ਕੁਸਮ ਰਸੁ = (ਖਿੜੇ ਹੋਏ) ਫੁੱਲ ਦਾ ਰਸ, (ਗਿਆਨ-ਰੂਪ ਸੂਰਜ ਦੀ ਕਿਰਨ ਨਾਲ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਅਨੰਦ। ਪਾਵਾ = ਪਾ ਲਵਾਂ।

SikhNet (Spanish)Y si el hombre obtiene ahí la fragancia de la Flor Espiritual, sería imposible describir cuánto está gozando,

ਅਕਹ ਕਹਾ; ਕਹਿ. ਕਾ ਸਮਝਾਵਾ ॥੭॥

akah kahaa; keh. kaa samajhaavaa |7|

Sant Singh Khalsahe cannot describe the indescribable; he could speak, but who would understand? ||7||
Manmohan SinghHe would be unable to describe the indescribable relish there of By narration, whom can he make understand this?
Manmohan Singh (Punjabi)ਉਹ ਉਸ ਦੇ ਅਕਥ ਸੁਆਦ ਨੂੰ ਕਥਨ ਨਹੀਂ ਕਰ ਸਕੇਗਾ। ਵਰਨਣ ਕਰਨ ਦੁਆਰਾ ਉਹ ਕਿਸ ਨੂੰ ਇਸ ਦੀ ਗਿਆਤ ਕਰਵਾ ਸਕਦਾ ਹੈ?
Fareedkot Teekaਤੋ ਵਹੁ ਅਨੰਦ ਸ਼ਾਸਤ੍ਰੋਂ ਨੇ ਕਹਣੇ ਸੇ ਪਰੇ ਕਹਾ ਹੈ (ਕਹਿ) ਉਚਾਰ ਕਰ (ਕਾ) ਕਿਆ ਸਮਝਿਆ ਜਾਵੈ॥੭॥
Prof. Sahib Singhਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ? ॥੭॥

ਪਦ ਅਰਥ ਅਕਹ = {ਅ-ਕਹ} ਬਿਆਨ ਤੋਂ ਬਾਹਰ। ਅਕਹ ਕਹਾ = ਉਸ ਦਾ ਬਿਆਨ ਕਥਨ ਤੋਂ ਪਰੇ। ਕਹਿ = ਕਹਿ ਕੇ। ਕਾ = ਕੀਹ? ॥੭॥

* ਨੋਟ: ਸੂਰਜ ਚੜ੍ਹਨ ਤੇ ਕੌਲ ਫੁੱਲ ਖਿੜਦਾ ਹੈ, ਤੇ ਰਾਤ ਵੇਲੇ ਚੰਦ੍ਰਮਾ ਚੜ੍ਹਿਆਂ ਫਿਰ ਮੀਟਿਆ ਜਾਂਦਾ ਹੈ। ਕੌਲ ਫੁੱਲ ਦਿਨੇ ਖਿੜਦੇ ਹਨ ਤੇ ਕੰਮੀਆਂ ਰਾਤ ਨੂੰ ਖਿੜਦੀਆਂ ਹਨ।

SikhNet (Spanish)y aún contándolo, ¿quién lo entendería?(7)

ਖਖਾ; ਇਹੈ ਖੋੜਿ ਮਨ ਆਵਾ ॥

khakhaa; ihai khorr man aavaa |

Sant Singh KhalsaKHAKHA: The mind has entered this cave.
Manmohan SinghKh-- This soul has entered the Lord's cave.
Manmohan Singh (Punjabi)ਖ-ਇਹ ਆਤਮਾ ਸੁਆਮੀ ਦੀ ਗੁਫਾ ਵਿੱਚ ਦਾਖਲ ਹੋ ਗਈ ਹੈ।
Fareedkot Teekaਖਖੇ ਅਖਰ ਦੁਆਰਾ ਕਹਤੇ ਹੈਂ: ਜਬ ਮਨ ਰੂਪੀ ਪੰਛੀ ਅੰਤਰਮੁਖਤਾ ਵਾ ਆਤਮ ਰੂਪੀ ਖੋੜ ਮੇਂ ਆਇਆ॥
Prof. Sahib Singhਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ,

ਪਦ ਅਰਥ ਇਹੈ ਮਨੁ = ਇਹ ਮਨ ਜਿਸ ਨੂੰ ਗਿਆਨ = ਕਿਰਨ ਪ੍ਰਾਪਤ ਹੋ ਚੁੱਕੀ ਹੈ। ਖੋੜਿ = ਅੰਤਰ-ਆਤਮਾ ਰੂਪ ਖੋੜ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ। ਆਵਾ = ਆਉਂਦਾ ਹੈ।

SikhNet (Spanish)Kja kja Mi mente ha entrado en su cueva interior,

ਖੋੜੇ ਛਾਡਿ; ਨ ਦਹ ਦਿਸ ਧਾਵਾ ॥

khorre chhaadd; na deh dis dhaavaa |

Sant Singh KhalsaIt does not leave this cave to wander in the ten directions.
Manmohan SinghLeaving the cave, it now, wanders not in ten directions.
Manmohan Singh (Punjabi)ਗੁਫਾ ਨੂੰ ਤਿਆਗ ਕੇ, ਇਹ ਹੁਣ, ਦਸੀ ਪਾਸੀਂ ਨਹੀਂ ਭਟਕਦੀ।
Fareedkot Teekaਤਬ ਖੋੜ ਕੋ ਛੋਡ ਕਰ ਦਸੋਂ ਦਿਸਾ ਕੋ ਨਹੀਂ ਧਾਵਤਾ ਹੈ॥☬ਪ੍ਰਸ਼ਨ: ਐਸੇ ਪਦ ਕੋ ਕੈਸੇ ਪ੍ਰਾਪਤ ਹੋਵੈ?
Prof. Sahib Singhਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ।

ਪਦ ਅਰਥ ਦਹ ਦਿਸ = ਦਸੀਂ ਪਾਸੀਂ। ਨ ਧਾਵਾ = ਨਹੀਂ ਧਾਉਂਦਾ, ਨਹੀਂ ਦੌੜਦਾ।

SikhNet (Spanish)y habitando ahí, sus divagaciones terminan.

ਖਸਮਹਿ ਜਾਣਿ; ਖਿਮਾ ਕਰਿ ਰਹੈ ॥

khasameh jaan; khimaa kar rahai |

Sant Singh KhalsaKnowing their Lord and Master, people show compassion;
Manmohan SinghWhen, knowing the Master, man practises forgiveness,
Manmohan Singh (Punjabi)ਜਦ ਮਾਲਕ ਨੂੰ ਅਨੁਭਵ ਕਰਕੇ, ਇਨਸਾਨ ਦਇਆ ਅੰਦਰ ਵਿਚਰਦਾ ਹੈ,
Fareedkot Teekaਜਬ ਖਸਮ ਕੋ ਜਾਣ ਕਰ ਖਿਮਾ ਆਦਿਕ ਗੁਣੋਂ ਕੋ ਧਾਰਣ ਕਰ ਰਹੇ॥
Prof. Sahib Singhਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਖਸਮਹਿ = ਖਸਮ-ਪ੍ਰਭੂ ਨੂੰ। ਜਾਣਿ = ਜਾਣ ਕੇ, ਪਛਾਣ ਕੇ। ਖਿਮਾਕਰਿ = {ਖਿਮਾ-ਆਕਰਿ। ਆਕਰ = ਖਾਣ, ਸੋਮਾ। ਖਿਮਾ ਆਕਰ = ਖਿਮਾ ਦੀ ਖਾਣ, ਖਿਮਾ ਦਾ ਸੋਮਾ}। ਖਿਮਾ ਦੇ ਸੋਮੇ ਪਰਮਾਤਮਾ ਵਿਚ। ਰਹੈ = ਟਿਕਿਆ ਰਹਿੰਦਾ ਹੈ।

SikhNet (Spanish)El que practica la técnica del Conocimiento, conoce al Maestro, la Compasión llega a su corazón,

ਤਉ ਹੋਇ ਨਿਖਿਅਉ; ਅਖੈ ਪਦੁ ਲਹੈ ॥੮॥

tau hoe nikhiaau; akhai pad lahai |8|

Sant Singh Khalsathen, they become immortal, and attain the state of eternal dignity. ||8||
Manmohan Singhthen he becomes immortal and attains the Imperishable dignity.
Manmohan Singh (Punjabi)ਤਾਂ ਉਹ ਅਮਰ ਹੋ ਜਾਂਦਾ ਹੈ ਅਤੇ ਅਬਿਲਾਸ਼ੀ ਦਰਜਾ ਹਾਸਲ ਕਰ ਲੈਦਾ ਹੈ।
Fareedkot Teekaਤਬ ਅਖੈ ਰੂਪ ਹੋ ਕਰ ਅਖੈ ਪਦ ਕੋ ਲੇਤਾ ਹੈ॥੮॥☬ਪ੍ਰਸ਼ਨ: ਤਿਨ ਕਾ ਮਨ ਪੰਖੀ ਦਸੋਂ ਦਿਸਾਂ ਮੇਂ ਕਿਉਂ ਨਹੀਂ ਧਾਵਤਾ ਹੈ?☬ਉੱਤਰ:
Prof. Sahib Singhਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ॥੮॥

ਪਦ ਅਰਥ ਨਿਖਿਅਉ = {ਨਿ-ਖਿਅਉ। ਖਿਅਉ = ਖੈ, ਨਾਸ। ਨਿ = ਬਿਨਾ} ਨਾਸ-ਰਹਿਤ। ਅਖੈ = {ਅ-ਖੈ} ਨਾਸ-ਰਹਿਤ। ਪਦੁ = ਦਰਜਾ, ਪਦਵੀ। ਲਹੈ = ਹਾਸਲ ਕਰ ਲੈਂਦਾ ਹੈ ॥੮॥

* ਨੋਟ: ਕਈ ਰੁੱਖਾਂ ਦੇ ਟਾਹਣ ਅੰਦਰੋਂ ਪੋਲੇ ਹੋ ਜਾਂਦੇ ਹਨ ਤੇ ਉਹਨਾਂ ਵਿਚ ਖੋੜਾਂ (ਖ਼ਾਲੀ ਪੋਲੇ ਥਾਂ) ਬਣ ਜਾਂਦੀਆਂ ਹਨ। ਇਹਨਾਂ ਖੋੜਾਂ ਵਿਚ ਪੰਛੀ ਰਹਿਣ ਲੱਗ ਪੈਂਦੇ ਹਨ। ਪੇਟ ਭਰਨ ਲਈ ਸਾਰਾ ਦਿਨ ਬਾਹਰ ਦੂਰ ਦੂਰ ਉਡਦੇ ਫਿਰਦੇ ਹਨ, ਪਰ ਰਾਤ ਨੂੰ ਮੁੜ ਉਸ ਖੋੜ ਵਿਚ ਆ ਟਿਕਦੇ ਹਨ। ਇਹ ਮਨੁੱਖਾ-ਸਰੀਰ ਮਨ ਨੂੰ ਰਹਿਣ ਲਈ ਖੋੜ ਮਿਲੀ ਹੋਈ ਹੈ, ਪਰ ਇਹ ਮਨ-ਪੰਛੀ ਮਾਇਆ ਦੇ ਮੋਹ ਕਰਕੇ ਹਰ ਵੇਲੇ ਬਾਹਰ ਹੀ ਭਟਕਦਾ ਫਿਰਦਾ ਹੈ।

SikhNet (Spanish)se vuelve inmortal y alcanza la Dignidad Imperecedera.(8)

ਗਗਾ; ਗੁਰ ਕੇ ਬਚਨ ਪਛਾਨਾ ॥

gagaa; gur ke bachan pachhaanaa |

Sant Singh KhalsaGAGGA: One who understands the Guru's Word
Manmohan SinghG - He who understand Guru's instruction,
Manmohan Singh (Punjabi)ਗ - ਜੋ ਗੁਰਾਂ ਦੀ ਸਿਖਿਆ ਨੂੰ ਸਮਝਦਾ ਹੈ,
Fareedkot Teekaਗਗੇ ਅਖਰ ਦ੍ਵਾਰਾ ਕਹਤੇ ਹੈਂ: ਜਿਨੋਂ ਨੇ ਗੁਰੋਂ ਕੇ ਵਾਕੋਂ ਕਰ ਕੇ ਆਤਮਾ ਕੋ ਪਛਾਣਿਆਂ ਹੈ॥
Prof. Sahib Singhਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ,

ਪਦ ਅਰਥ ਪਛਾਨਾ = (ਪ੍ਰਭੂ ਨੂੰ) ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ।

SikhNet (Spanish)Ga ga Aquél que entiende la Instrucción del Guru,

ਦੂਜੀ ਬਾਤ; ਨ ਧਰਈ ਕਾਨਾ ॥

doojee baat; na dharee kaanaa |

Sant Singh Khalsadoes not listen to anything else.
Manmohan Singhlends not his ears to anything else.
Manmohan Singh (Punjabi)ਉਹ ਹੋਰਸ ਗੱਲ ਵਲ ਆਪਣਾ ਕੰਨ ਨਹੀਂ ਕਰਦਾ।
Fareedkot Teekaਸੋ ਪੁਰਸ਼ ਦ੍ਵੈਤ ਕੀ ਬਾਤ ਕਾਨ ਮੇਂ ਨਹੀਂ ਧਾਰਤੇ ਹੈਂ, ਭਾਵ ਸੇ ਸਰਧਾ ਕਰ ਨਹੀਂ ਸੁਣਤੇ ਹੈਂ॥
Prof. Sahib Singhਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ।

ਪਦ ਅਰਥ ਨ ਧਰਈ ਕਾਨਾ = ਕੰਨ ਨਹੀਂ ਧਰਦਾ, ਗਹੁ ਨਾਲ ਨਹੀਂ ਸੁਣਦਾ, ਖਿੱਚ ਨਹੀਂ ਪੈਂਦੀ।

SikhNet (Spanish)no escucha nada más.

ਰਹੈ ਬਿਹੰਗਮ; ਕਤਹਿ ਨ ਜਾਈ ॥

rahai bihangam; kateh na jaaee |

Sant Singh KhalsaHe remains like a hermit and does not go anywhere,
Manmohan SinghHe remains like a recluse and goes nowhere else,
Manmohan Singh (Punjabi)ਉਹ ਇਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾ,
Fareedkot Teekaਤਿਨ ਕਾ ਮਨ ਪੰਖੀ ਆਤਮਾ ਮੇਂ ਰਹਤਾ ਹੈ ਔਰ ਕਹੀਂ ਨਹੀਂ ਜਾਤਾ॥
Prof. Sahib Singhਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ;

ਪਦ ਅਰਥ ਬਿਹੰਗਮ = {ਸੰ: ਵਿਹੰਗਮ = a bird} ਪੰਛੀ, ਉਹ ਮਨੁੱਖ ਜੋ ਜਗਤ ਵਿਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉਤੇ ਰਾਤ ਕੱਟ ਕੇ ਸਵੇਰੇ ਉੱਡ ਜਾਂਦਾ ਹੈ, ਉਸ ਰੁੱਖ ਨਾਲ ਮੋਹ ਨਹੀਂ ਪਾ ਲੈਂਦਾ। ਕਤਹਿ = ਕਿਸੇ ਹੋਰ ਪਾਸੇ।

SikhNet (Spanish)Aquél que comprende al Señor Inefable

ਅਗਹ ਗਹੈ; ਗਹਿ. ਗਗਨ ਰਹਾਈ ॥੯॥

agah gahai; geh. gagan rahaaee |9|

Sant Singh Khalsawhen he grasps the Ungraspable Lord and dwells in the sky of the Tenth Gate. ||9||
Manmohan Singhwho grasps the ungraspable Lord and so grasping Him abides in the tenth-gate.
Manmohan Singh (Punjabi)ਜੋ ਨਾਂ ਫੜੇ ਜਾਣ ਵਾਲੇ ਸਾਈਂ ਨੂੰ ਪਕੜਦਾ ਹੈ ਅਤੇ ਇਕੁਰ ਫੜ ਕੇ ਦਸਵੇ ਦੁਆਰਾ ਅੰਦਰ ਰਹਿੰਦਾ ਹੈ।
Fareedkot Teekaਸ਼ਕਤੀ ਬਿਰਤੀ ਕਰ ਕੇ ਪਕੜਨੇ ਸੇ ਜੋ ਅਪਕੜ ਚਿਦਾਕਾਸ ਹੈ, ਤਿਸ ਕੋ ਲਖਣਾ ਬਿਰਤੀ ਕਰ ਕੇ ਪਕੜ ਕਰ ਨਿਸਚੇ ਕਰ ਰਖਿਆ ਹੈ॥੯॥☬ਪ੍ਰਸ਼ਨ: ਜਿਸ ਕੋ ਪਕੜ ਰਹਤੇ ਹੈਂ ਵਹੁ ਚਿਦਾਕਾਸ ਕਹਾਂ ਹੈ?☬ਉੱਤਰ:
Prof. Sahib Singhਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ॥੯॥

ਪਦ ਅਰਥ ਅਗਹ = {ਅ-ਗਹ} ਨਾਹ ਫੜਿਆ ਜਾਣ ਵਾਲਾ, ਜਿਸ ਨੂੰ ਮਾਇਆ ਗ੍ਰਸ ਨਹੀਂ ਸਕਦੀ। ਗਹੈ = ਫੜ ਲੈਂਦਾ ਹੈ, ਆਪਣੇ ਅੰਦਰ ਵਸਾ ਲੈਂਦਾ ਹੈ। ਗਹਿ = ਫੜ ਕੇ, ਅੰਦਰ ਵਸਾ ਕੇ। ਗਗਨ = ਅਕਾਸ਼। ਗਗਨ ਰਹਾਈ = ਅਕਾਸ਼ ਵਿਚ ਰਹਿੰਦਾ ਹੈ, ਮਨ-ਪੰਛੀ ਅਕਾਸ਼ ਵਿਚ ਉਡਾਰੀਆਂ ਲਾਉਂਦਾ ਹੈ, ਦਸਮ-ਦੁਆਰ ਵਿਚ ਟਿਕਿਆ ਰਹਿੰਦਾ ਹੈ, ਸੁਰਤ ਉੱਚੀ ਰਹਿੰਦੀ ਹੈ, ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ ॥੯॥

* ਨੋਟ: ਇੱਲਾਂ ਰੱਜ ਕੇ ਦੂਰ ਉੱਚੀਆਂ ਅਕਾਸ਼ ਵਿਚ ਘੰਟਿਆਂ-ਬੱਧੀ ਇਕ-ਤਾਰ ਖੰਭ ਖਿਲਾਰ ਕੇ ਤਾਰੀਆਂ ਲਾਂਦੀਆਂ ਰਹਿੰਦੀਆਂ ਹਨ।

SikhNet (Spanish)y habita en la Décima Puerta permanece desapegado y no vacila.(9)

ਘਘਾ; ਘਟਿ ਘਟਿ ਨਿਮਸੈ ਸੋਈ ॥

ghaghaa; ghatt ghatt nimasai soee |

Sant Singh KhalsaGHAGHA: He dwells in each and every heart.
Manmohan SinghGh-He, the Lord, dwells in every heart.
Manmohan Singh (Punjabi)ਘ-ਉਹ ਸੁਆਮੀ ਹਰ ਦਿਲ ਅੰਦਰ ਵਸਦਾ ਹੈ।
Fareedkot Teekaਘਘੇ ਅਖਰ ਦੁਆਰਾ ਕਹਤੇ ਹੈਂ: ਘਟ ਘਟ ਕੇ ਬੀਚ ਸੋਈ ਅਕਾਸ ਵਤ (ਨਿਮਸੈ) ਵਸ ਰਹਿਆ ਹੈ॥☬ਜੇ ਕਹੇ ਸਰੀਰ ਘੜੇ ਕੇ ਫੁਟਣੇ ਸੇ ਵਹੁ ਨਾਸ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ।

ਪਦ ਅਰਥ ਘਟਿ = ਘਟ ਵਿਚ, ਸਰੀਰ ਵਿਚ, ਸਰੀਰ-ਰੂਪ ਘੜੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਨਿਮਸੈ = ਨਿਵਾਸ ਰੱਖਦਾ ਹੈ, ਵੱਸਦਾ ਹੈ। ਸੋਈ = ਉਹ (ਪ੍ਰਭੂ) ਹੀ।

SikhNet (Spanish)Gha gha El Señor habita en todos los corazones;

ਘਟ ਫੂਟੇ; ਘਟਿ. ਕਬਹਿ ਨ ਹੋਈ ॥

ghatt footte; ghatt. kabeh na hoee |

Sant Singh KhalsaEven when the body-pitcher bursts, he does not diminish.
Manmohan SinghWhen the body pitcher bursts, He never gets diminished.
Manmohan Singh (Punjabi)ਜਦ ਦੇਹਿ ਦਾ ਘੜਾ ਟੁਟ ਜਾਂਦਾ ਹੈ, ਉਹ ਕਦਾਚਿੱਤ ਥੋੜਾ ਨਹੀਂ ਹੁੰਦਾ।
Fareedkot Teekaਏਹ (ਘਟ) ਸਰੀਰ ਕੇ ਨਾਸ ਹੋਣੇ ਕਰ ਕਬੀ (ਘਟਿ) ਕਮ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ।

ਪਦ ਅਰਥ ਘਟ ਫੂਟੇ = ਜੇ (ਕੋਈ ਸਰੀਰ-ਰੂਪ) ਘੜਾ ਟੁੱਟ ਜਾਏ। ਘਟਿ ਨ ਹੋਈ = ਘਟਦਾ ਨਹੀਂ, ਘੱਟ ਨਹੀਂ ਹੁੰਦਾ, ਪ੍ਰਭੂ ਦੀ ਹਸਤੀ ਵਿਚ ਕੋਈ ਊਣਤਾ ਨਹੀਂ ਆਉਂਦੀ, ਕੋਈ ਘਾਟਾ ਨਹੀਂ ਪੈਂਦਾ। {ਨੋਟ: ਪਹਿਲੀ ਤੁਕ ਵਿਚ ਦਾ ਲਫ਼ਜ਼ 'ਘਟਿ' ਵਿਆਕਰਣ ਅਨੁਸਾਰ 'ਨਾਂਵ' ਹੈ, 'ਅਧਿਕਰਨ ਕਾਰਕ'; ਦੂਜੀ ਤੁਕ ਵਿਚ ਦਾ ਲਫ਼ਜ਼ "ਘਟਿ" ਲਫ਼ਜ਼ 'ਹੋਈ' ਨਾਲ ਮਿਲ ਕੇ 'ਕ੍ਰਿਆ' ਹੈ}।

SikhNet (Spanish)aún cuando el cántaro del cuerpo se rompe, Él no se va.

ਤਾ ਘਟ ਮਾਹਿ; ਘਾਟ ਜਉ ਪਾਵਾ ॥

taa ghatt maeh; ghaatt jau paavaa |

Sant Singh KhalsaWhen someone finds the Path to the Lord within his own heart,
Manmohan SinghWhen in that heart, man finds the way to the Lord,
Manmohan Singh (Punjabi)ਜਦ ਉਸ ਦਿਲ ਅੰਦਰ ਇਨਸਾਨ ਪ੍ਰਭੂ ਦਾ ਰਸਤਾ ਪਾ ਲੈਦਾ ਹੈ,
Fareedkot Teekaਜਿਸ ਨੇ ਤਿਸ ਨਾਸੀ ਸਰੀਰ ਵਿਖੇ ਜਬ (ਘਾਟ) ਆਤਮਾ ਅਸਥਾਨ ਕੋ ਪਾਇਆ॥
Prof. Sahib Singhਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ,

ਪਦ ਅਰਥ ਘਾਟ = ਪੱਤਣ ਜਿੱਥੇ ਬੇੜੀਆਂ ਰਾਹੀਂ ਦਰਿਆ ਤੋਂ ਪਾਰ ਲੰਘੀਦਾ ਹੈ। ਜਉ = ਜੇ, ਜਦੋਂ। ਪਾਵਾ = ਪਾ ਲਿਆ, ਲੱਭ ਲਿਆ।

SikhNet (Spanish)Si dentro de mi corazón he encontrado Su Sendero,

ਸੋ ਘਟੁ ਛਾਡਿ; ਅਵਘਟ ਕਤ ਧਾਵਾ ॥੧੦॥

so ghatt chhaadd; avaghatt kat dhaavaa |10|

Sant Singh Khalsawhy should he abandon that Path to follow some other path? ||10||
Manmohan Singhabandoning that way, why should he follow a difficult path?
Manmohan Singh (Punjabi)ਤਾਂ ਉਸ ਰਸਤੇ ਨੂੰ ਤਿਆਗ ਕੇ, ਉਹ ਹੋਰਸ ਬਿਖੜੇ ਮਾਰਗ ਕਿਉਂ ਪਵੇ?
Fareedkot Teekaਤਬ ਸੇ ਪੁਰਸ ਆਤਮ ਅਨੰਦ ਕੋ ਘਟ ਮੇਂ ਛੋਡ ਕਰ (ਅਵਘਟ) ਔਖੇ ਅਸਥਾਨ ਅਰਥਾਤ ਸੰਕਲਪ ਬਿਕਲਪੋਂ ਮੇਂ ਕਹਾਂ ਧਾਵਤਾ ਹੈ॥੧੦॥☬ਪ੍ਰਸ਼ਨ: ਜਪ ਤਪ ਕਰਤਿਆਂ ਕੋ ਬਹੁਤ ਕਾਲ ਹੋ ਗਿਆ ਮਨ ਵਸ ਨਹੀਂ ਹੋਤਾ, ਤਾਂ ਤੇ ਅਨੰਦ ਕਾ ਅਲਾਭ ਰਹਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ॥੧੦॥

ਪਦ ਅਰਥ ਅਵਘਟ = {ਸੰ: ਅਵਘੱਟ} ਖੱਡ। ਘਟੁ = {ਸੰ: ਘੱਟ} ਦਰਿਆ ਦਾ ਪੱਤਣ {ਸੰ: ਘੱਟ = ਜੀਵੀ-ਪੱਤਣ ਤੇ ਰੋਜ਼ੀ ਕਮਾਉਣ ਵਾਲਾ, ਮਲਾਹ}। ਕਤ = ਕਿੱਥੇ? ਧਾਵਾ = ਧਾਉਂਦਾ ਹੈ, ਦੌੜਦਾ ਹੈ। ਕਤ ਧਾਵਾ = ਕਿੱਥੇ ਦੌੜਦਾ ਹੈ? (ਭਾਵ) ਕਿਤੇ ਨਹੀਂ ਭਟਕਦਾ ॥੧੦॥

SikhNet (Spanish)¿por qué abandonarlo e irme con otro? (10)

ਙੰਙਾ. ਨਿਗ੍ਰਹਿ ਸਨੇਹੁ ਕਰਿ; ਨਿਰਵਾਰੋ ਸੰਦੇਹ ॥

ngangaa. nigreh sanehu kar; niravaaro sandeh |

Sant Singh KhalsaNGANGA: Restrain yourself, love the Lord, and dismiss your doubts.
Manmohan SinghNg - Restrain thyself bear love to thy Lord and dismiss thy doubts.
Manmohan Singh (Punjabi)ਆਪਣੇ ਆਪ ਨੂੰ ਰੋਕ, ਆਪਣੇ ਪ੍ਰਭੂ ਨਾਲ ਪਿਰਹੜੀ ਪਾ ਅਤੇ ਆਪਣੇ ਸੰਸੇ ਦੂਰ ਕਰ ਦੇ।
Fareedkot Teekaਙੰਙੇ ਅਖਰ ਦੁਆਰਾ ਕਹਤੇ ਹੈਂ: ਨਿਗ੍ਰਹ ਸਨੇਹ ਅਰਥਾਤ ਮਨ ਇੰਦ੍ਰੀਓਂ ਕੇ ਰੋਕਣੇ ਮੇਂ ਪ੍ਰੇਮ ਕਰੋ ਔਰ ਗੁਰੋਂ ਦ੍ਵਾਰੇ ਸੰਸਾ ਨਿਵਰਤ ਕਰੋ॥
Prof. Sahib Singh(ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ।

ਪਦ ਅਰਥ ਨਿਗ੍ਰਹਿ = {ਸੰ: ਨਿ-ਗ੍ਰਹਿ। ਗ੍ਰਹ = ਪਕੜਨਾ। ਨਿਗ੍ਰਹ = ਚੰਗੀ ਤਰ੍ਹਾਂ ਫੜਨਾ, ਵੱਸ ਵਿਚ ਲਿਆਉਣਾ} ਚੰਗੀ ਤਰ੍ਹਾਂ ਫੜੋ, (ਮਨ ਨੂੰ) ਵੱਸ ਵਿਚ ਲਿਆਉ, ਇੰਦ੍ਰੀਆਂ ਨੂੰ ਰੋਕੋ। ਸਨੇਹੁ = ਪ੍ਰੇਮ, ਪਿਆਰ। ਸੰਦੇਹ = ਸ਼ੱਕ, ਸਿਦਕ-ਹੀਨਤਾ। ਨਿਰਵਾਰੋ = ਦੂਰ ਕਰੋ।

SikhNet (Spanish)Gan gan Controla tu ser, ama a tu Dios, y apacigua tu duda;

ਨਾਹੀ ਦੇਖਿ. ਨ ਭਾਜੀਐ; ਪਰਮ ਸਿਆਨਪ ਏਹ ॥੧੧॥

naahee dekh. na bhaajeeai; param siaanap eh |11|

Sant Singh KhalsaEven if you do not see the Path, do not run away; this is the highest wisdom. ||11||
Manmohan SinghThou see no way to thy Lord, flee not away, This is the highest wisdom.
Manmohan Singh (Punjabi)ਭਾਵੇਂ ਤੈਨੂੰ ਆਪਣੇ ਪ੍ਰਭੂ ਦਾ ਰਸਤਾ ਨਹੀਂ ਦਿਸਦਾ ਤੂੰ ਨੱਸ ਨਾਂ ਜਾ। ਇਹੀ ਮਹਾਨ ਅਕਲਮੰਦੀ ਹੈ।
Fareedkot Teekaਐਸੇ ਦੇਖਿ ਕਰ ਜਤਨ ਕੋ ਨ ਤਿਆਗੋ ਕਿਉਂਕਿ ਮਨ ਬਸ ਨਹੀਂ ਹੋਤਾ ਏਹੀ ਪਰਮ ਸਿਆਨਪ ਹੈ॥੧੧॥
Prof. Sahib Singh(ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ-(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ॥੧੧॥

ਪਦ ਅਰਥ ਨਾਹੀ ਦੇਖਿ = ਇਹ ਵੇਖ ਕੇ ਕਿ ਇਹ ਕੰਮ ਨਹੀਂ ਹੋ ਸਕਦਾ। ਦੇਖਿ = ਵੇਖ ਕੇ। ਪਰਮ = ਸਭ ਤੋਂ ਵੱਡੀ ॥੧੧॥

SikhNet (Spanish)no huyas de lo que no has visto, ésta es la más elevada Sabiduría.(11)

ਚਚਾ; ਰਚਿਤ ਚਿਤ੍ਰ ਹੈ ਭਾਰੀ ॥

chachaa; rachit chitr hai bhaaree |

Sant Singh KhalsaCHACHA: He painted the great picture of the world.
Manmohan SinghCh - The master has painted the great picture of the world.
Manmohan Singh (Punjabi)ਚ - ਮਾਲਕ ਨੇ ਸੰਸਾਰ ਦੀ ਵਡੀ ਤਸਵੀਰ ਚਿਤ੍ਰੀ ਹੈ।
Fareedkot Teekaਚਚੇ ਅਖਰ ਦੁਆਰਾ ਕਹਤੇ ਹੈਂ: ਕਿ ਏਹ ਸੰਸਾਰ ਬੜਾ (ਚਿਤ੍ਰ) ਸੁੰਦ੍ਰ ਬਨਾਇਆ ਹੂਆ ਹੈ॥
Prof. Sahib Singh(ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ।

ਪਦ ਅਰਥ ਰਚਿਤ = ਰਚਿਆ ਹੋਇਆ (ਜਗਤ), ਬਣਾਇਆ ਹੋਇਆ। ਚਿਤ੍ਰ = ਤਸਵੀਰ।

SikhNet (Spanish)Cha cha Maravilloso es el retrato del mundo que el Señor ha pintado ante ti.

ਤਜਿ ਚਿਤ੍ਰੈ; ਚੇਤਹੁ ਚਿਤਕਾਰੀ ॥

taj chitrai; chetahu chitakaaree |

Sant Singh KhalsaForget this picture, and remember the Painter.
Manmohan SinghLeave the painting and remember the painter.
Manmohan Singh (Punjabi)ਚਿਤ੍ਰਕਾਰੀ ਨੂੰ ਛੱਡ ਕੇ ਚਿਤ੍ਰਕਾਰ ਨੂੰ ਚੇਤੇ ਕਰ।
Fareedkot Teeka(ਚਿਤ੍ਰੈ) ਨਾਨਾ ਪ੍ਰਕਾਰ ਕੇ ਰਚੇ ਹੂਏ ਨਾਮ ਰੂਪ ਸੰਸਾਰ ਕੋ ਤਿਆਗ ਕਰ ਚਿਤ੍ਰਕਾਰੀ ਕਰਨੇ ਵਾਲੇ ਪਰਮੇਸ੍ਵਰ ਕੋ ਸਿਮਰੋ॥
Prof. Sahib Singh(ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ;

ਪਦ ਅਰਥ ਤਜਿ = ਛੱਡ ਕੇ। ਚੇਤਹੁ = ਚੇਤੇ ਰੱਖੋ, ਯਾਦ ਕਰੋ। ਚਿਤਕਾਰੀ = ਚਿਤ੍ਰਕਾਰ, ਤਸਵੀਰ ਨੂੰ ਬਣਾਉਣ ਵਾਲਾ।

SikhNet (Spanish)Sin embargo, no le hagas caso a la pintura, sino recuerda al Pintor.

ਚਿਤ੍ਰ ਬਚਿਤ੍ਰ; ਇਹੈ ਅਵਝੇਰਾ ॥

chitr bachitr; ihai avajheraa |

Sant Singh KhalsaThis wondrous painting is now the problem.
Manmohan SinghThis wonderous painting is now, the bone of contention.
Manmohan Singh (Punjabi)ਇਹ ਅਜੂਬਾ ਚਿਤ੍ਰਕਾਰੀ ਹੀ, ਹੁਣ ਬਖੇੜੇ ਦਾ ਮੁਲ ਹੈ।
Fareedkot Teeka(ਚਿਤ੍ਰ) ਸੁੰਦਰ (ਬਿਚਿਤ੍ਰ) ਨਾਨਾ ਪ੍ਰਕਾਰ ਕਾ ਜੋ ਜਗਤੁ ਹੈ ਏਹੁ (ਅਵਝੇਰਾ) ਝਗੜਾ ਵਾ ਖਾਤਾ ਹੈ॥
Prof. Sahib Singh(ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ।

ਪਦ ਅਰਥ ਬਚਿਤ੍ਰ = {ਸੰ: ਵਿਚਿਤ੍ਰ} ਰੰਗਾ-ਰੰਗ ਦੀ, ਬਹੁਤ ਸੁੰਦਰ, ਹੈਰਾਨ ਕਰ ਦੇਣ ਵਾਲੀ, ਮੋਹ ਲੈਣ ਵਾਲੀ। ਅਵਝੇਰਾ = ਝੰਬੇਲਾ।

SikhNet (Spanish)La pintura es maravillosa; esto es lo que crea la confusión en la mente y la desvía.

ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ॥੧੨॥

taj chitrai; chit raakh chiteraa |12|

Sant Singh KhalsaForget this picture and focus your consciousness on the Painter. ||12||
Manmohan SinghDismiss picture and keep thy mind on the Painter.
Manmohan Singh (Punjabi)ਮੂਹਤ ਨੂੰ ਛੱਡ ਕੇ, ਚਿਤ੍ਰਕਾਰ ਤੇ ਆਪਣਾ ਮਨ ਜੋੜ।
Fareedkot Teekaਤਾਂ ਤੇ ਨਾਨਾ ਪ੍ਰਕਾਰ ਕੇ ਪ੍ਰਪੰਚ ਕੋ ਤਿਆਗ ਕਰ ਕੇ ਤਿਸ ਮੇਂ ਚਿਤ ਰਾਖੁ ਜੋ ਚਿਤੇਰਾ ਹੈ ਅਰਥਾਤ ਪਰਮੇਸ੍ਵਰ ਕਾਰੀਗਰ ਕੋ ਸਿਮਰ॥੧੨॥☬ਪ੍ਰਸ਼ਨ: ਵਹੁ ਚਿਤੇਰਾ ਕਹਾਂ ਹੈ?
Prof. Sahib Singh(ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ ॥੧੨॥

ਪਦ ਅਰਥ ਚਿਤੇਰਾ = ਚਿਤ੍ਰ ਬਣਾਉਣ ਵਾਲਾ ॥੧੨॥

SikhNet (Spanish)Deja a un lado tus pensamientos de la pintura y medita en el gran Pintor, el Único Dios. (12)

ਛਛਾ; ਇਹੈ ਛਤ੍ਰਪਤਿ ਪਾਸਾ ॥

chhachhaa; ihai chhatrapat paasaa |

Sant Singh KhalsaCHHACHHA: The Sovereign Lord of the Universe is here with you.
Manmohan SinghChh--God, the Lord of umbrella, is here with thee.
Manmohan Singh (Punjabi)ਛ-ਛਤ੍ਰ ਦਾ ਸੁਆਮੀ ਵਾਹਿਗੁਰੂ, ਏਥੇ ਤੇਰੇ ਨਾਲ ਹੀ ਹੈ।
Fareedkot Teekaਛਛੇ ਅਖਰ ਦੁਆਰਾ ਕਹਤੇ ਹੈਂ: ਏਹੀ ਚਕ੍ਰਵਰਤੀ ਪਾਤਸਾਹੁ ਪਾਸਾ ਹੈ ਅਰਥਾਤ ਆਪਣਾ ਆਪ ਰੂਪ ਹੈ॥
Prof. Sahib Singhਜੋ (ਸਭ ਦਾ) ਪਾਤਸ਼ਾਹ ਹੈ ਇਸ (ਚਿਤ੍ਰਕਾਰ ਪ੍ਰਭੂ) ਦੇ ਪਾਸ-

ਪਦ ਅਰਥ ਛਤ੍ਰਪਤਿ = ਛੱਤ੍ਰ ਦਾ ਮਾਲਕ, ਜਿਸ ਦੇ ਸਿਰ ਉੱਤੇ ਛੱਤ੍ਰ ਝੁੱਲ ਰਿਹਾ ਹੈ, ਰਾਜਾ, ਪਾਤਸ਼ਾਹ। ਇਹੈ ਪਾਸਾ = ਇਸੇ ਦੇ ਪਾਸ ਹੀ।

SikhNet (Spanish)Cjja Cjja Este en verdad es el Sendero del Rey del Universo.

ਛਕਿ ਕਿ ਨ ਰਹਹੁ; ਛਾਡਿ ਕਿ ਨ ਆਸਾ ॥

chhak ki na rahahu; chhaadd ki na aasaa |

Sant Singh KhalsaWhy are you so unhappy? Why don't you abandon your desires?
Manmohan SinghWhy and what for, dost thou not abandon desires and remain happy?
Manmohan Singh (Punjabi)ਤੂੰ ਕਿਉਂ ਅਤੇ ਕਾਹਦੇ ਲਈ ਖਾਹਿਸ਼ਾਂ ਤਿਆਗ ਕੇ ਪ੍ਰਸੰਨ ਨਹੀਂ ਰਹਿੰਦਾ?
Fareedkot Teekaਤਿਸ ਮੇਂ (ਛਕਿ) ਮਸਤ ਵਾ ਅਨੰਦ ਕਿਉਂ ਨਹੀਂ ਰਹਤੇ ਹੋ ਔਰ ਆਸਾ ਕੋ ਕਿਉਂ ਨਹੀਂ ਛਾਡਤੇ ਹੈਂ॥
Prof. Sahib Singh(ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ?

ਪਦ ਅਰਥ ਛਕਿ = {ਸੰ: ਸ਼ਕ = ਤਕੜਾ ਹੋਣਾ। ਸ਼ਕਤੀ = ਤਾਕਤ} ਤਕੜਾ ਹੋ ਕੇ, ਉੱਦਮ ਨਾਲ। ਕਿ ਨ = ਕਿਉਂ ਨਹੀਂ?

SikhNet (Spanish)¿Por qué no dejar entonces todo tipo de esperanzas falsas

ਰੇ ਮਨ. ਮੈ ਤਉ; ਛਿਨ ਛਿਨ ਸਮਝਾਵਾ ॥

re man. mai tau; chhin chhin samajhaavaa |

Sant Singh KhalsaO my mind, each and every moment I try to instruct you,
Manmohan SinghO mind, every moment do I instruct thee.
Manmohan Singh (Punjabi)ਹੇ ਮਨੂਏ! ਹਰ ਮੁਹਤ ਮੈਂ ਤੈਨੂੰ ਸਿਖ-ਮਤ ਦਿੰਦਾ ਹਾਂ।
Fareedkot Teeka(ਰੇ ਮਨ) ਹੇ ਭਾਈ! ਤੇਰੇ ਕੋ ਛਿਨ ਛਿਨ ਮੇਂ ਸਮਝਾਵਤਾ ਹੂੰ॥
Prof. Sahib Singhਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ,

ਪਦ ਅਰਥ ਤਉ = ਤੈਨੂੰ। ਛਿਨੁ ਛਿਨੁ = ਹਰ ਛਿਨ, ਹਰ ਵੇਲੇ।

SikhNet (Spanish)y estar complacido con tu Señor?

ਤਾਹਿ ਛਾਡਿ; ਕਤ ਆਪੁ ਬਧਾਵਾ ॥੧੩॥

taeh chhaadd; kat aap badhaavaa |13|

Sant Singh Khalsabut you forsake Him, and entangle yourself with others. ||13||
Manmohan SinghForsaking Him, why dost thou entangle thyself.
Manmohan Singh (Punjabi)ਉਸ ਨੂੰ ਤਿਆਗ ਕੇ, ਤੂੰ ਕਿਉਂ ਆਪਣੇ ਆਪ ਨੂੰ ਫਸਾਉਂਦਾ ਹੈ?
Fareedkot Teekaਮੇਰੀ ਬਾਤ ਮਾਨੋ ਤਿਸ ਕੋ ਛੋਡ ਕਰ ਕਿਉਂ ਆਪ ਕੋ ਬੰਧਾਵਤੇ ਹੋ॥੧੩॥☬ਪ੍ਰਸ਼ਨ: ਤਿਸ ਮੇਂ ਜੀਵ ਕੈਸੇ ਜੁੜਨਾ ਪਾਵਤਾ ਹੈ ਔਰ ਕਹਾਂ ਪਾਵਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ॥੧੩॥

ਪਦ ਅਰਥ ਤਾਹਿ = ਉਸ ਨੂੰ। ਕਤ = ਕਿਥੇ? ਆਪੁ = ਆਪਣੇ ਆਪ ਨੂੰ ॥੧੩॥

SikhNet (Spanish)Oh mi mente, tu instrucción para cada momento es que no olvides a tu Señor, y no estés atada a las idas y venidas.(13)

ਜਜਾ; ਜਉ ਤਨ ਜੀਵਤ ਜਰਾਵੈ ॥

jajaa; jau tan jeevat jaraavai |

Sant Singh KhalsaJAJJA: If someone burns his body while he is still alive,
Manmohan SinghJ - if a man while alive burns his body,
Manmohan Singh (Punjabi)ਜ - ਜੇਕਰ ਆਦਮੀ ਜੀਊਦੇ ਜੀ ਆਪਣੀ ਦੇਹਿ ਨੂੰ ਸਾੜ ਸੁਟੇ,
Fareedkot Teekaਜਜੇ ਅਖਰ ਦੁਆਰਾ ਕਹਤੇ ਹੈਂ: ਜੇ ਕਰ ਸਰੀਰ ਅਭਿਮਾਨ ਕੋ ਤਿਆਗ ਕਰ ਜੀਵਤ ਭਾਵ ਕੋ ਗਿਆਨ ਅਗਨੀ ਕਰ ਜਲਾਇ ਦੇਵੈ॥
Prof. Sahib Singhਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ,

ਪਦ ਅਰਥ ਜਉ = ਜਦੋਂ, ਜੇ। ਜਰਾਵੈ = ਜਲਾਵੈ, ਜਲਾਉਂਦਾ ਹੈ, ਸਾੜਦਾ ਹੈ। ਜੀਵਤ = ਜੀਊਂਦਾ ਹੀ, ਮਾਇਆ ਵਿਚ ਰਹਿੰਦਾ ਹੋਇਆ ਹੀ।

SikhNet (Spanish)Ja jja Aquél que mientras vivo, muere para sí mismo

ਜੋਬਨ ਜਾਰਿ; ਜੁਗਤਿ ਸੋ ਪਾਵੈ ॥

joban jaar; jugat so paavai |

Sant Singh Khalsaand burns away the desires of his youth, then he finds the right way.
Manmohan Singhand consigns to fire his youth, he finds the right way.
Manmohan Singh (Punjabi)ਅਤੇ ਆਪਣੀ ਜੁਆਨੀ ਨੂੰ ਫੁਕ ਦੇਵੇ, ਤਾਂ ਉਹ ਠੀਕ ਰਸਤੇ ਨੂੰ ਪਾ ਲੈਦਾ ਹੈ।
Fareedkot Teekaਔਰ ਜੋ ਨਾਮ ਰੂਪਤਾ ਕਰ ਜਗਤ ਬਨ ਰਹਾ ਹੈ ਤਿਸ ਕੋ ਜਾਰੇ ਅਰਥਾਤ ਮਿਥਿਆ ਜਾਣੇ, ਸੋ (ਜੁਗਤਿ) ਜੁੜਨਾ ਪਾਵਤਾ ਹੈ॥
Prof. Sahib Singhਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ।

ਪਦ ਅਰਥ ਜਾਰਿ = ਜਾਲਿ, ਜਲਾ ਕੇ, ਸਾੜ ਕੇ। ਜੁਗਤਿ = ਜੀਊਣ ਦੀ ਜਾਚ।

SikhNet (Spanish)y no malgasta su juventud y su belleza, encuentra el Sendero.

ਅਸ ਜਰਿ ਪਰ ਜਰਿ; ਜਰਿ ਜਬ ਰਹੈ ॥

as jar par jar; jar jab rahai |

Sant Singh KhalsaWhen he burns his desire for his own wealth, and that of others,
Manmohan SinghWhen the man abides, discarding his own wealth and the wealth of others,
Manmohan Singh (Punjabi)ਜਦ ਇਨਸਾਨ ਆਪਣੀ ਦੌਲਤ ਅਤੇ ਹੋਰਨਾਂ ਦੀ ਦੌਲਤ ਨੂੰ ਤਿਆਗ ਕੇ ਵਿਚਰਦਾ ਹੈ,
Fareedkot Teekaਜੋ ਅਪਨੀ (ਜਰਿ) ਬਿਭੂਤੀ ਔਰ (ਪਰ) ਪਰਾਈ (ਜਰਿ) ਬਿਭੂਤੀ (ਅਸ) ਹੈ, ਜਬ ਦੋਨੋਂ ਕਰ (ਜਰਿ) ਜਲਨਤਾ ਸੇ ਰਹਤ ਹੋਵੇ, ਭਾਵ ਯੇਹਿ ਕਿ ਆਪਨੀ ਕਾ ਹੰਕਾਰ ਨਾ ਕਰੈ ਪਰਾਈ ਕੀ ਈਰਖਾ ਨਾ ਫੁਰੈ; ਵਾ (ਅਸ ਜਰਿ) ਇਸ ਲੋਕ ਕੀ ਬਿਭੂਤੀ ਪੁਨਾ (ਪਰ ਜਰਿ) ਪ੍ਰਲੋਕ, ਭਾਵ ਸਵਰਗ ਆਦਿਕੋਂ ਕੀ ਬਿਭੂਤੀ, ਜਬ ਇਨ ਦੋਨੋਂ ਲੋਕੋਂ ਕੀ ਕਾਮਨਾ ਰੂਪੀ ਜਲਨਤਾ ਤੇ ਰਹਤ ਹੋਵੇ॥
Prof. Sahib Singhਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ,

ਪਦ ਅਰਥ ਅਸ ਪਰ = ਅਸਾਡਾ ਤੇ ਪਰਾਇਆ, ਆਪਣਾ ਪਰਾਇਆ। ਜਰਿ = ਜਾਰਿ, ਸਾੜ ਕੇ।

SikhNet (Spanish)Y quien quema y consume su deseo de tener posesiones y también la esperanza de obtener el tesoro de otros,

ਤਬ ਜਾਇ ਜੋਤਿ; ਉਜਾਰਉ ਲਹੈ ॥੧੪॥

tab jaae jot; ujaarau lahai |14|

Sant Singh Khalsathen he finds the Divine Light. ||14||
Manmohan Singhthen proceeding on, he obtains the bright light of the Lord.
Manmohan Singh (Punjabi)ਤਦ ਅਗੇ ਹੋ ਉਹ ਪ੍ਰਭੂ ਦੇ ਉਜਲੇ ਪ੍ਰਕਾਸ਼ ਨੂੰ ਪਾ ਲੈਦਾ ਹੈ।
Fareedkot Teekaਤਬ ਰਿਦੇ (ਜਾਇ) ਅਸਥਾਨ ਮੇਂ ਜੋਤਿ ਕਾ ਪ੍ਰਕਾਸ ਲੇਤਾ ਹੈ॥੧੪॥☬ਪ੍ਰਸ਼ਨ: ਪੰਡਤ ਆਦਿ ਸਿਆਣੇ ਲੋਕ ਸ੍ਵਰਗ ਕੀ ਕਾਮਨਾ ਕਰ ਜਗ ਆਦਿ ਕਰਮ ਕਰਤੇ ਹੈਂ?☬ਉੱਤਰ:
Prof. Sahib Singhਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ॥੧੪॥

ਪਦ ਅਰਥ ਜਾਇ = ਜਾ ਕੇ, ਅੱਪੜ ਕੇ, ਉੱਚੀ ਅਵਸਥਾ ਤੇ ਪਹੁੰਚ ਕੇ। ਉਜਾਰਉ = ਉਜਾਲਾ, ਚਾਨਣ, ਪ੍ਰਕਾਸ਼। ਲਹੈ = ਲੱਭ ਲੈਂਦਾ ਹੈ, ਪ੍ਰਾਪਤ ਕਰਦਾ ਹੈ। ਜਰਿ ਰਹੈ = ਜਰ ਕੇ ਰਹਿੰਦਾ ਹੈ, ਆਪਣੇ ਵਿਤ ਵਿਚ ਰਹਿੰਦਾ ਹੈ ॥੧੪॥

SikhNet (Spanish)él se encuentra iluminado en su corazón por la Luz de Dios.(14)

Open this shabad (168 lines, Angs 340-343) →

Ang 340 of 1430