ੴ

ਸਿੱਖਬਾਣੀ · SikhBani

Ang 344

Sri Guru Granth Sahib · Raag Gauree · 2 shabads, 57 lines
Translations
Shabad Bhagat Kabir Ji Raag Gauree continued from Ang 343

ਜੁਗੁ ਜੁਗੁ ਜੀਵਹੁ; ਅਮਰ ਫਲ ਖਾਹੁ ॥੧੦॥

jug jug jeevahu; amar fal khaahu |10|

Sant Singh Khalsayou shall live throughout the ages, eating the fruit of immortality. ||10||
Manmohan Singhand thou shalt eat the immortalising fruit and live through all the ages.
Manmohan Singh (Punjabi)ਅਤੇ ਤੂੰ ਸਦੀਵੀ ਸਥਿਰ ਕਰਨ ਵਾਲਾ ਫਲ ਖਾ ਲਵੇਗਾ ਅਤੇ ਸਾਰਿਆਂ ਯੁਗਾਂ ਅੰਦਰ ਜੀਊਦਾ ਰਹੇਗਾ।
Fareedkot Teekaਤਬ ਅਮਰ ਫਲ ਜੋ ਗ੍ਯਾਨ ਹੈ ਤਿਸ ਕੋ ਖਾਇ ਕਰ ਜੁਗੁ ਜੁਗੁ ਜੀਵੋਗੇ॥੧੦॥
Prof. Sahib Singh(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥

ਪਦ ਅਰਥ ਜੁਗੁ ਜੁਗੁ = ਸਦਾ ਹੀ। ਅਮਰ = ਅ-ਮਰ, ਕਦੇ ਨਾਹ ਮੁੱਕਣ ਵਾਲਾ ॥੧੦॥

SikhNet (Spanish)Vivirás eternamente participando del Fruto de la Inmortalidad. (10)

ਦਸਮੀ; ਦਹ ਦਿਸ ਹੋਇ ਅਨੰਦ ॥

dasamee; deh dis hoe anand |

Sant Singh KhalsaOn the tenth day of the lunar cycle, there is ecstasy in all directions.
Manmohan SinghOn the tenth Lunar day--Joy is prevailing in ten direction.
Manmohan Singh (Punjabi)ਦੱਸਵੀ ਥਿੱਤ ਨੂੰ ਦੱਸੀ ਪਾਸੀ ਹੀ ਖੁਸ਼ੀ ਵਰਤਮਾਨ ਹੋ ਰਹੀ ਹੈ।
Fareedkot Teekaਦਸਮੀ ਦੁਆਰੇ ਕਹਤੇ ਹੈਂ: ਗਿਆਨ ਫਲ ਕਰ ਤੁਮ ਕੋ ਦਸੋ ਦਿਸਾ ਮੇਂ ਅਨੰਦ ਹੋਵੇਗਾ॥
Prof. Sahib Singh(ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ।

ਪਦ ਅਰਥ ਦਹ ਦਿਸਿ = ਦਸੀਂ ਪਾਸੀਂ, ਹਰ ਪਾਸੇ, ਸਾਰੇ ਸੰਸਾਰ ਵਿਚ।

SikhNet (Spanish)En el décimo día vas a encontrar Éxtasis en las diez direcciones

ਛੂਟੈ ਭਰਮੁ; ਮਿਲੈ ਗੋਬਿੰਦ ॥

chhoottai bharam; milai gobind |

Sant Singh KhalsaDoubt is dispelled, and the Lord of the Universe is met.
Manmohan SinghDoubt is dispelled and the World-Lord is met.
Manmohan Singh (Punjabi)ਸੰਦੇਹ ਦੂਰ ਹੋ ਗਿਆ ਹੈ ਤੇ ਸ੍ਰਿਸ਼ਟੀ ਦਾ ਸੁਆਮੀ ਮਿਲ ਪਿਆ ਹੈ।
Fareedkot Teekaਪਾਂਚ ਪ੍ਰਕਾਰ ਕਾ ਭਰਮ ਛੂਟ ਜਾਵੇਗਾ ਔਰ ਗੋਬਿੰਦ ਮਿਲੇਗਾ॥☬ਗੋਬਿੰਦ ਕੈਸਾ ਹੈ?
Prof. Sahib Singh(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ,
SikhNet (Spanish)y con mancha o sin mancha, con sol o con sombra, tu duda desaparecerá y obtendrás a tu Dios,

ਜੋਤਿ ਸਰੂਪੀ; ਤਤ ਅਨੂਪ ॥

jot saroopee; tat anoop |

Sant Singh KhalsaHe is the Embodiment of light, the incomparable essence.
Manmohan SinghThe Master is the embodiment of light, essence of all, and incomparable.
Manmohan Singh (Punjabi)ਮਾਲਕ ਪ੍ਰਕਾਸ਼ ਦਾ ਸਾਰਿਆਂ ਦਾ ਜੌਹਰ ਅਤੇ ਲਾਸਾਨੀ ਹੈ।
Fareedkot Teekaਜੋਤਿ ਪ੍ਰਕਾਸ ਰੂਪ ਹੈ ਔਰ ਤਤ ਰੂਪ ਉਪਮਾ ਸੇ ਰਹਤ ਹੈ॥
Prof. Sahib Singhਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ,

ਪਦ ਅਰਥ ਜੋਤਿ ਸਰੂਪੀ = ਉਹ ਪ੍ਰਭੂ ਜੋ ਨਿਰਾ ਨੂਰ ਹੀ ਨੂਰ ਹੈ। ਤਤ = ਅਸਲਾ, ਸਭ ਦਾ ਮੁੱਢ। ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ।

SikhNet (Spanish)la Encarnación de Luz,

ਅਮਲ. ਨ ਮਲ ਨ; ਛਾਹ ਨਹੀ ਧੂਪ ॥੧੧॥

amal. na mal na; chhaah nahee dhoop |11|

Sant Singh KhalsaHe is stainless, without stain, beyond both sunshine and shade. ||11||
Manmohan SinghHe is pure and filthless. There is no shade or sun-shine, where he abides.
Manmohan Singh (Punjabi)ਉਹ ਪਵਿੱਤ੍ਰ ਤੇ ਗੰਦਗੀ-ਰਹਿਤ ਹੈ ਜਿਥੇ ਉਹ ਵਸਦਾ ਹੈ, ਉਥੇ ਕੋਈ ਛਾਂ ਜਾਂ ਧੁੱਪ ਨਹੀਂ।
Fareedkot Teekaਮਲ ਸੇ ਰਹਤ ਭੀ ਨਹੀਂ ਕਹਾ ਜਾਤਾ ਹੈ ਔਰ ਮਲਨ ਭੀ ਨਹੀਂ ਕਹਾ ਜਾਤਾ, ਛਾਇਆ ਔਰ ਧੂਪ ਭੀ ਤਿਸ ਮੇਂ ਨਹੀਂ ਕਹੀ ਜਾਤੀ ਹੈ, ਭਾਵ ਏਹ ਕਿ ਸੁਖ ਦੁਖ ਆਦਿ ਦ੍ਵੰਦੋਂ ਸੇ ਰਹਤ ਹੈ॥੧੧॥
Prof. Sahib Singhਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ॥੧੧॥

ਪਦ ਅਰਥ ਅਮਲ = ਅ-ਮਲ, ਵਿਕਾਰ-ਰਹਿਤ। ਛਾਹ = ਹਨੇਰਾ, ਅਗਿਆਨਤਾ ਦਾ ਹਨੇਰਾ। ਧੂਪ = ਧੁੱਪ, ਵਿਕਾਰਾਂ ਦੀ ਅੱਗ ॥੧੧॥

* ਨੋਟ: ਬੰਦ ਨੰ: ੧੦, ੧੧, ੧੨, ੧੩ ਅਤੇ ੧੪ ਦਾ ਸਾਂਝਾ ਮਿਲਵਾਂ ਭਾਵ ਹੈ। ਜੋ ੧੦ ਤੋਂ ਸ਼ੁਰੂ ਹੋ ਕੇ ੧੪ ਤੇ ਮੁੱਕਦਾ ਹੈ।

SikhNet (Spanish)la Increíble e Incomparable Quintaesencia de la Realidad. (11)

ਏਕਾਦਸੀ; ਏਕ ਦਿਸ ਧਾਵੈ ॥

ekaadasee; ek dis dhaavai |

Sant Singh KhalsaOn the eleventh day of the lunar cycle, if you run in the direction of the One,
Manmohan SinghOn the eleventh Lunar day - if man runs in the one direction of God,
Manmohan Singh (Punjabi)ਗਿਆਰ੍ਹਵੀ ਤਿੱਥ ਦੇ ਦਿਨ ਜੇਕਰ ਇਨਸਾਨ, ਵਾਹਿਗੁਰੂ ਦੇ ਇਕੋ ਹੀ ਪਾਸੇ ਵਲ ਦੌੜੇ,
Fareedkot Teekaਏਕਾਦਸੀ ਦੁਆਰਾ ਕਹਤੇ ਹੈਂ: ਜੇ ਕਰ ਏਕ ਪਰਮੇਸ੍ਵਰ ਕੀ ਤਰਫ ਧਾਵੈ॥
Prof. Sahib Singh(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ,

ਪਦ ਅਰਥ ਏਕ ਦਿਸ = ਇੱਕ ਪਾਸੇ, ਇੱਕ ਪਰਮਾਤਮਾ ਵਲ। ਧਾਵੈ = ਦੌੜਦਾ ਹੈ, ਜਾਂਦਾ ਹੈ।

SikhNet (Spanish)En el décimo primer día de la luna deja que tu mente corra hacia la dirección de Dios,

ਤਉ ਜੋਨੀ ਸੰਕਟ; ਬਹੁਰਿ ਨ ਆਵੈ ॥

tau jonee sankatt; bahur na aavai |

Sant Singh Khalsayou will not have to suffer the pains of reincarnation again.
Manmohan Singhthen he does not, again suffer the panges of existences.
Manmohan Singh (Punjabi)ਤਾਂ ਉਹ ਮੁੜ ਕੇ ਜੂਨੀਆਂ ਦੇ ਦੁਖੜੇ ਨਹੀਂ ਸਹਾਰਦਾ।
Fareedkot Teekaਤੌ ਫਿਰ ਜੋਨੀ ਕੇ ਸੰਕਟ ਮੇਂ ਨਹੀਂ ਆਵਤਾ ਹੈ॥
Prof. Sahib Singhਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ।

ਪਦ ਅਰਥ ਤਉ = ਤਦੋਂ। ਸੰਕਟ = ਕਸ਼ਟ, ਦੁੱਖ-ਕਲੇਸ਼। ਬਹੁਰਿ = ਮੁੜ, ਫਿਰ।

SikhNet (Spanish)para que no vuelvas a pasar a través del dolor de tener que encarnar otra vez.

ਸੀਤਲ ਨਿਰਮਲ, ਭਇਆ ਸਰੀਰਾ ॥

seetal niramal, bheaa sareeraa |

Sant Singh KhalsaYour body will become cool, immaculate and pure.
Manmohan SinghCool and stainless becomes his body.
Manmohan Singh (Punjabi)ਠੰਢੀ ਅਤੇ ਬੇਦਾਗ ਹੋ ਜਾਂਦੀ ਹੈ ਉਸ ਦੀ ਦੇਹਿ।
Fareedkot Teekaਸੂਖਮ ਸਰੀਰ ਅੰਤਹਕਰਨ ਸੀਤਲ ਹੂਆ ਔਰ ਅਸਥੂਲ ਪਾਪੋਂ ਸੇ ਰਹਤ ਨਿਰਮਲ ਹੂਆ; ਵਾ ਸੀਤਲਤਾ ਨਿਰਮਲਤਾ ਦੋਨੋਂ ਹੀ ਅੰਤਹਕਰਨ ਮੇਂ ਜਾਣ ਲੈਣੇ॥
Prof. Sahib Singhਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਸੀਤਲ = ਠੰਢਾ। ਸਰੀਰਾ = (ਭਾਵ) ਗਿਆਨ-ਇੰਦ੍ਰੇ।

SikhNet (Spanish)Tu cuerpo estará fresco y purificado,

ਦੂਰਿ ਬਤਾਵਤ; ਪਾਇਆ ਨੀਰਾ ॥੧੨॥

door bataavat; paaeaa neeraa |12|

Sant Singh KhalsaThe Lord was said to be far away, but He is found near at hand. ||12||
Manmohan SinghGod who is said to be far, Him he finds at quite close.
Manmohan Singh (Punjabi)ਰੱਬ ਜੋ ਦੁਰੇਡੇ ਆਖਿਆ ਜਾਂਦਾ ਹੈ, ਉਸ ਨੂੰ ਉਹ ਨੇੜਿਓ ਹੀ ਪਾ ਲੈਦਾ ਹੈ।
Fareedkot Teekaਜਿਸ ਵਾਹਿਗੁਰੂ ਕੋ ਦੂਰ ਬਤਾਵਤੇ ਥੇ, ਸੋ ਨਿਕਟਿ ਹੀ ਪਾਇ ਲੀਆ, ਭਾਵ ਸੇ ਆਪਣਾ ਆਪ ਰੂਪ ਜਾਣ ਲੀਆ॥੧੨॥
Prof. Sahib Singhਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥

ਪਦ ਅਰਥ ਨੀਰਾ = ਨੇੜੇ, ਆਪਣੇ ਅੰਦਰ ਹੀ ॥੧੨॥

SikhNet (Spanish)y Dios, quien parecía estar lejos, se te mostrará muy cerca. (12)

ਬਾਰਸਿ; ਬਾਰਹ ਉਗਵੈ ਸੂਰ ॥

baaras; baarah ugavai soor |

Sant Singh KhalsaOn the twelfth day of the lunar cycle, twelve suns rise.
Manmohan SinghThe twelfth Lunar day-- The twelve suns arise in the horizon.
Manmohan Singh (Punjabi)ਬਾਰ੍ਹਵੀ ਥਿੱਤ-ਆਕਾਸ਼ ਵਿੱਚ ਬਾਰਾਂ ਸੂਰਜ ਚੜ੍ਹ ਪੈਦੇ ਹਨ।
Fareedkot Teekaਦੁਆਦਸੀ ਦੁਆਰਾ ਕਹਤੇ ਹੈਂ: ਜੈਸੇ ਏਕ ਕਾਲ ਮੇਂ ਬਾਰਾਂ ਸੂਰਜ ਉਤਪਿਤ ਹੋਵੈਂ॥
Prof. Sahib Singh(ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।)

ਪਦ ਅਰਥ ਬਾਰਸਿ = ਦੁਆਦਸੀ ਥਿੱਤ। ਬਾਰਹ ਸੂਰ = ਬਾਰ੍ਹਾਂ ਸੂਰਜ। ਉਗਵੈ = ਉਗਵੈਂ, ਚੜ੍ਹ ਪੈਂਦੇ ਹਨ।

SikhNet (Spanish)El duodécimo día, la luz de doce soles destella en la mente,

ਅਹਿਨਿਸਿ; ਬਾਜੇ ਅਨਹਦ ਤੂਰ ॥

ahinis; baaje anahad toor |

Sant Singh KhalsaDay and night, the celestial bugles vibrate the unstruck melody.
Manmohan SinghDay and night the bugles play the celestial strain.
Manmohan Singh (Punjabi)ਦਿਨ ਰਾਤ ਬੈਕੁੰਠੀ ਕੀਰਤਨ ਦੇ ਤੁਰਮ ਵੱਜਦੇ ਹਨ।
Fareedkot Teekaਜਬ ਐਸਾ ਗਿਆਨ ਸੰਸੇ ਬਿਪਰਜੇ ਸੇ ਰਹਤ ਉਦੇ ਹੂਆ, ਤਬ ਦਿਨ ਰਾਤ (ਅਨਹਦ) ਏਕ ਰਸ (ਤੂਰ) ਸੋਹੰ ਰੂਪ ਬਾਜੇ ਬਜਤੇ ਭਏ॥
Prof. Sahib Singhਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਬਾਜੇ = ਵੱਜਦੇ ਹਨ। ਅਨਹਦ = ਬਿਨਾ ਵਜਾਇਆਂ, ਇੱਕ-ਰਸ, ਸਦਾ। ਤੂਰ = ਵਾਜੇ।

SikhNet (Spanish)en el interior resuena la Melodía Divina de Dicha,

ਦੇਖਿਆ; ਤਿਹੂੰ ਲੋਕ ਕਾ ਪੀਉ ॥

dekhiaa; tihoon lok kaa peeo |

Sant Singh KhalsaThen, one beholds the Father of the three worlds.
Manmohan SinghThe mortal then sees the Father of the three worlds.
Manmohan Singh (Punjabi)ਪ੍ਰਾਣੀ ਤਦ ਤਿੰਨਾਂ ਜਹਾਨਾਂ ਦੇ ਪਿਤਾ ਨੂੰ ਵੇਖ ਲੈਦਾ ਹੈ।
Fareedkot Teekaਜਬ ਤੀਨੋਂ ਲੋਕੋਂ ਕਾ ਪਤੀ ਜੋ ਵਾਹਗੁਰੂ ਹੈ, ਸੋ ਦੇਖ ਲੀਆ॥
Prof. Sahib Singhਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ;

ਪਦ ਅਰਥ ਤਿਹੂੰ ਲੋਕ ਕਾ = ਤਿੰਨਾਂ ਹੀ ਭਵਨਾਂ ਦਾ। ਪੀਉ = ਮਾਲਕ।

SikhNet (Spanish)y uno ve al Señor de los tres mundos.

ਅਚਰਜੁ ਭਇਆ; ਜੀਵ ਤੇ ਸੀਉ ॥੧੩॥

acharaj bheaa; jeev te seeo |13|

Sant Singh KhalsaThis is wonderful! The human being has become God! ||13||
Manmohan SinghA wonder is wrought from man he has become God.
Manmohan Singh (Punjabi)ਅਸਚਰਜ ਗੱਲ ਬਣ ਆਈ ਹੈ, ਇਨਸਾਨ ਤੋਂ ਉਹ ਪਰਮੇਸ਼ਰ ਹੋ ਗਿਆ ਹੈ।
Fareedkot Teekaਤਬ ਜੀਵ ਸੇ ਈਸ੍ਵਰ ਹੂਆ ਹੈ ਇਹ ਬੜਾ ਅਚਰਜ ਭਯਾ ਹੈ॥੧੩॥
Prof. Sahib Singhਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥

ਪਦ ਅਰਥ ਤੇ = ਤੋਂ। ਸੀਉ = ਸ਼ਿਵ, ਕਲਿਆਣ-ਸਰੂਪ ਪਰਮਾਤਮਾ ॥੧੩॥

SikhNet (Spanish)¡Qué maravillosa es la escena en que el hombre se vuelve Uno con Dios! (13)

ਤੇਰਸਿ; ਤੇਰਹ ਅਗਮ ਬਖਾਣਿ ॥

teras; terah agam bakhaan |

Sant Singh KhalsaOn the thirteenth day of the lunar cycle, the thirteen holy books proclaim
Manmohan SinghOn the Thirteenth Lunar day - The holy books proclaim,
Manmohan Singh (Punjabi)ਤੇਰ੍ਹਵੀ ਤਿੱਥ ਨੂੰ, ਪਵਿੱਤ੍ਰ ਪੁਸਤਕ ਆਖਦੇ ਹਨ,
Fareedkot Teekaਤ੍ਰੌਦਸੀ ਦੁਆਰੇ ਕਹਤੇ ਹੈਂ: ਤੇਰਾ ੯ ਬ੍ਯਾਕਰਣ, ੪ ਬੇਦ, ਏਹ ਤੇਰਾ ਬੇਅੰਤ ਕਰ ਪਰਮੇਸ੍ਵਰ ਕੋ ਕਹਤੇ ਹੈਂ। ਵਾ ਜਿਸ ਪੁਰਸੋਂ ਨੇ (ਅਗਮ) ਪਰਮੇਸ੍ਵਰ ਕਾ ਜਸ (ਬਖਾਣਿ) ਉਚਾਰਨ ਕੀਆ ਹੈ (ਤੇ) ਸੋ ਜਨਮ ਮਰਨ ਸੇ ਰਹਤ ਹੂਏ ਹੈਂ॥☬ਪ੍ਰਸ਼ਨ: ਕੈਸਾ ਜਾਨ ਕਰ ਜਸ ਕਹਤੇ ਹੈਂ?☬ਉੱਤਰ:
Prof. Sahib Singh(ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ,

ਪਦ ਅਰਥ ਤੇਰਸਿ = ਤ੍ਰਯੋਦਸ਼ੀ। ਤੇਰਹ = ਤ੍ਰਯੋਦਸ਼ੀ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ। ਅਗਮ = ਅ-ਗਮ, ਜਿਸ ਪਰਮਾਤਮਾ ਤਕ ਪਹੁੰਚ ਨਹੀਂ, ਅਪਹੁੰਚ। ਬਖਾਣਿ = ਬਖਾਣੇ, ਬਖਾਣੈ, ਉਚਾਰਦਾ ਹੈ, ਗੁਣ ਗਾਉਂਦਾ ਹੈ, ਸਿਫ਼ਤਿ-ਸਾਲਾਹ ਕਰਦਾ ਹੈ।

SikhNet (Spanish)En el décimo tercer día los trece libros santos proclaman

ਅਰਧ ਉਰਧ ਬਿਚਿ; ਸਮ ਪਹਿਚਾਣਿ ॥

aradh uradh bich; sam pahichaan |

Sant Singh Khalsathat you must recognize the Lord in the nether regions of the underworld as well as the heavens.
Manmohan Singhthat recognise the Lord alike in nether word and the sky.
Manmohan Singh (Punjabi)ਕਿ ਪਾਤਾਲ ਅਤੇ ਆਕਾਸ਼ ਵਿੱਚ ਸੁਆਮੀ ਨੂੰ ਇਕ ਸਮਾਨ ਸਿਆਣ।
Fareedkot Teeka(ਅਰਧ ਉਰਧ) ਪਾਤਾਲ ਅਕਾਸ ਕੇ ਬੀਚ ਸਮ ਪਹਚਾਨ ਕਰ ਜਸ ਕਰਤੇ ਹੈਂ॥☬ਪ੍ਰਸ਼ਨ: ਤਿਨ ਕੀ ਜੀਵੋਂ ਮੇਂ ਕੈਸੀ ਵਰਤਨ ਹੈ?☬ਉੱਤ੍ਰ:
Prof. Sahib Singh(ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ)।

ਪਦ ਅਰਥ ਅਰਧ = {ਅਧਹ} ਹੇਠਾਂ, ਪਤਾਲ। ਉਰਧ = ਉਤਾਂਹ, ਅਕਾਸ਼। ਅਰਧ ਉਰਧ ਬਿਚਿ = ਪਤਾਲ ਤੋਂ ਅਕਾਸ਼ ਤਕ, ਸਾਰੇ ਸੰਸਾਰ ਵਿਚ। ਸਮ = ਬਰਾਬਰ, ਇਕੋ ਜਿਹਾ।

SikhNet (Spanish)que el Señor debe ser atestiguado tanto arriba como abajo.

ਨੀਚ ਊਚ ਨਹੀ ਮਾਨ ਅਮਾਨ ॥

neech aooch nahee maan amaan |

Sant Singh KhalsaThere is no high or low, no honor or dishonor.
Manmohan SinghFor Him there is no high or low. and no honourable or dishonourable.
Manmohan Singh (Punjabi)ਉਸ ਦੇ ਲਈ ਕੋਈ ਉੱਚਾ ਜਾਂ ਨੀਵਾਂ ਅਤੇ ਨਾਂ ਹੀ ਇੱਜ਼ਤ ਵਾਲਾ ਜਾ ਬੇਇਜ਼ਤ ਹੈ।
Fareedkot Teekaਤਿਨ ਕੇ ਅੰਤਹਕਰਣ ਮੇਂ ਊਚ ਨੀਚ ਮਾਨ ਅਪਮਾਨ ਨਹੀਂ ਹੈ॥☬ਪ੍ਰਸ਼ਨ: ਊਚ ਨੀਚ ਕੀ ਨਵਿਰਤੀ ਮੇਂ ਕੌਣ ਕਾਰਣ ਹੈ?☬ਉੱਤਰ:
Prof. Sahib Singhਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ,

ਪਦ ਅਰਥ ਮਾਨ = ਆਦਰ। ਅਮਾਨ = ਅ-ਮਾਨ, ਨਿਰਾਦਰੀ।

SikhNet (Spanish)Para él, no hay ni alto ni bajo, ni honor, ni deshonor,

ਬਿਆਪਿਕ ਰਾਮ; ਸਗਲ ਸਾਮਾਨ ॥੧੪॥

biaapik raam; sagal saamaan |14|

Sant Singh KhalsaThe Lord is pervading and permeating all. ||14||
Manmohan SinghThe Omnipresent Lord is contained alike amongst all.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਇਕ-ਰਸ ਰਮਿਆ ਹੋਇਆ ਹੈ।
Fareedkot Teekaਰਾਮ ਕੌ ਸੰਪੂਰਣ ਮੇਂ ਬਿਆਪਕ ਜਾਨਿਆ ਹੈ॥ ਯਥਾ-☬"ਬਨ ਤ੍ਰਿਣ ਪਰਬਤ ਹੈ ਪਾਰਬ੍ਰਹਮ॥"☬ਬ੍ਯਾਪਕ ਕੋ ਸਫੁਟ ਕਰਤੇ ਹੈਂ॥੧੪॥
Prof. Sahib Singhਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥

ਪਦ ਅਰਥ ਸਗਲ = ਸਾਰਿਆਂ ਵਿਚ ॥੧੪॥

SikhNet (Spanish)porque el Señor prevalece en todo, por todas partes, de forma igual. (14)

ਚਉਦਸਿ; ਚਉਦਹ ਲੋਕ ਮਝਾਰਿ ॥

chaudas; chaudah lok majhaar |

Sant Singh KhalsaOn the fourteenth day of the lunar cycle, in the fourteen worlds
Manmohan SinghThe fourteenth Lunar day - in the fourteen worlds
Manmohan Singh (Punjabi)ਚੋਧਵੀ ਤਿੱਥ - ਚੌਦਾ ਪੁਰੀਆਂ,
Fareedkot Teekaਚਉਦਸਿ ਦੁਆਰਾ ਕਹਤੇ ਹੈਂ: ਚੌਦਾ ਲੋਕ ਮੇਂ॥
Prof. Sahib Singh(ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ-

ਪਦ ਅਰਥ ਚਉਦਸਿ = ਚਉਦੇਂ ਦੀ ਥਿੱਤ, ਮੱਸਿਆ ਤੋਂ ਪਿਛੋਂ ਚੌਧਵੀਂ ਰਾਤ। ਚਉਦਹ ਲੋਕ = ਸੱਤ ਅਕਾਸ਼ ਅਤੇ ਸੱਤ ਪਤਾਲ; (ਭਾਵ) ਸਾਰੀ ਸ੍ਰਿਸ਼ਟੀ। ਮਝਾਰਿ = ਵਿਚ।

SikhNet (Spanish)En el décimo cuarto día, velo en las catorce dimensiones,

ਰੋਮ ਰੋਮ ਮਹਿ; ਬਸਹਿ ਮੁਰਾਰਿ ॥

rom rom meh; baseh muraar |

Sant Singh Khalsaand on each and every hair, the Lord abides.
Manmohan Singhand every hair dwells God, the Enemy of pride.
Manmohan Singh (Punjabi)ਅਤੇ ਹਰ ਵਾਲ ਅੰਦਰ, ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ।
Fareedkot Teekaਔਰ ਰੋਮ ਰੋਮ ਮੇਂ ਮੁਰਾਰੀ ਪਰਮੇਸ੍ਵਰ ਵਸਤਾ ਹੈ॥
Prof. Sahib Singhਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ।

ਪਦ ਅਰਥ ਰੋਮ ਰੋਮ ਮਹਿ = ਚੌਦ੍ਹਾਂ ਲੋਕਾਂ ਦੇ ਰੋਮ ਰੋਮ ਵਿਚ, ਸਾਰੀ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ। ਬਸਹਿ = ਵੱਸਦੇ ਹਨ (ਪ੍ਰਭੂ ਜੀ)। ਮੁਰਾਰਿ = (ਮੁਰ-ਅਰਿ) ਮੁਰ ਦੈਂਤ ਦਾ ਵੈਰੀ, ਪ੍ਰਭੂ।

SikhNet (Spanish)porque el Señor prevalece en cada partícula, en cada cabello tuyo.

ਸਤ ਸੰਤੋਖ ਕਾ; ਧਰਹੁ ਧਿਆਨ ॥

sat santokh kaa; dharahu dhiaan |

Sant Singh KhalsaCenter yourself and meditate on truth and contentment.
Manmohan SinghFix thy attention on truth and contentment.
Manmohan Singh (Punjabi)ਆਪਣੀ ਬਿਰਤੀ ਸੱਚ ਅਤੇ ਸੰਤੁਸ਼ਟਤਾ ਨਾਲ ਜੋੜ।
Fareedkot Teekaਤਾਂ ਤੇ ਜੋ ਸਤ ਸੰਤੋਖਾਦਿ ਗੁਣ ਹੈਂ ਇਨ ਕੋ ਧਾਰ ਕਰ ਬਿਆਪਕ ਕਾ ਧਿਆਨ ਧਰੋ॥
Prof. Sahib Singh(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ।

ਪਦ ਅਰਥ ਸਤ = ਦਾਨ, ਦੂਜਿਆਂ ਦੀ ਸੇਵਾ। ਸੰਤੋਖ = ਸਬਰ, ਉਸ ਦੀ ਬਖ਼ਸ਼ੀ ਦਾਤ ਵਿਚ ਰਾਜ਼ੀ ਰਹਿਣਾ। ਸਤ...ਧਿਆਨ = ਸਤ ਅਤੇ ਸੰਤੋਖ ਨੂੰ ਆਪਣੇ ਅੰਦਰ ਟਿਕਾਉ; ਇਹ ਵੇਖ ਕੇ ਕਿ ਪਰਮਾਤਮਾ ਹਰੇਕ ਘਟ ਵਿਚ ਵੱਸਦਾ ਹੈ। ਜੋ ਬਖ਼ਸ਼ਸ਼ ਤੁਹਾਡੇ ਉੱਤੇ ਹੋਈ ਹੈ ਉਸ ਵਿਚ ਰਾਜ਼ੀ ਰਹੋ ਅਤੇ ਇਸ ਦਾਤ ਵਿਚੋਂ ਪ੍ਰਭੂ ਦੇ ਪੈਦਾ ਕੀਤੇ ਹੋਏ ਹੋਰ ਜੀਵਾਂ ਦੀ ਭੀ ਸੇਵਾ ਕਰੋ, ਕਿਉਂਕਿ ਸਭ ਵਿਚ ਉਹੀ ਵੱਸ ਰਿਹਾ ਹੈ, ਜੋ ਤੁਹਾਨੂੰ ਰੋਜ਼ੀ ਦੇ ਰਿਹਾ ਹੈ।

SikhNet (Spanish)Entonces fija tu mente en la Verdad y en el Contentamiento,

ਕਥਨੀ ਕਥੀਐ; ਬ੍ਰਹਮ ਗਿਆਨ ॥੧੫॥

kathanee katheeai; braham giaan |15|

Sant Singh KhalsaSpeak the speech of God's spiritual wisdom. ||15||
Manmohan SinghRecite the dialogue of Lord's knowledge.
Manmohan Singh (Punjabi)ਪਰਮੇਸ਼ਰ ਦੀ ਗਿਆਤ ਦੀ ਕਥਾ-ਵਾਰਤਾ ਉਚਾਰਨ ਕਰ।
Fareedkot Teekaਔਰ ਜੇ ਕਥਨੀ ਕਥੀਐ ਤੌ ਬ੍ਰਹਮ ਗ੍ਯਾਨ ਕਾ ਉਚਾਰ ਕਰੀਏ, ਭਾਵ ਸੇ ਵੇਦਾਂਤ ਵਾਕੋਂ ਕੀ ਚਰਚਾ ਕਰੀਏ॥੧੫॥
Prof. Sahib Singhਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥

ਪਦ ਅਰਥ ਕਥਨੀ ਕਥੀਐ = (ਉਹ) ਗੱਲਾਂ ਕਰੀਏ, (ਉਹ) ਬੋਲ ਬੋਲੀਏ। ਬ੍ਰਹਮ ਗਿਆਨ = (ਜਿਨ੍ਹਾਂ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਹੋ ਜਾਏ, ਪਰਮਾਤਮਾ ਦੀ (ਸਰਬ-ਵਿਆਪਕਤਾ ਦੀ) ਸੂਝ ਪੈਦਾ ਹੋਵੇ ॥੧੫॥

SikhNet (Spanish)y recita nada más que la Sabiduría del Señor. (15)

ਪੂਨਿਉ; ਪੂਰਾ ਚੰਦ ਅਕਾਸ ॥

pooniau; pooraa chand akaas |

Sant Singh KhalsaOn the day of the full moon, the full moon fills the heavens.
Manmohan SinghOn the day of the full moon, the moon is full in the heavens.
Manmohan Singh (Punjabi)ਪੂਰਨਮਾਸ਼ੀ ਦੇ ਦਿਹਾੜੇ, ਅਸਮਾਨ ਵਿੱਚ ਚੰਨ ਪੂਰਾ ਹੁੰਦਾ ਹੈ।
Fareedkot Teekaਪੁਨਿਉ ਦੁਆਰਾ ਕਹਤੇ ਹੈਂ: ਜੈਸੇ ਪੁਨਿਉ ਕਾ ਚੰਦ੍ਰਮਾ (ਪੂਰਾ) ਸੋਲਾ ਕਲਾ ਸੰਜੁਗਤ ਹੋਤਾ ਹੈ॥
Prof. Sahib Singhਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ,

ਪਦ ਅਰਥ ਪੂਨਿਉ = ਪੁੰਨਿਆ, ਪੂਰਨਮਾਸ਼ੀ, ਉਹ ਥਿੱਤ ਜਦੋਂ ਚੰਦ ਮੁਕੰਮਲ ਹੁੰਦਾ ਹੈ। ਅਕਾਸ = ਗਗਨ, ਦਸਮ-ਦੁਆਰ, ਚਿਦਾਕਾਸ਼, ਚਿੱਤ-ਰੂਪ ਅਕਾਸ਼।

SikhNet (Spanish)En el día de luna llena, veo la luna elevarse en el cielo de mi mente.

ਪਸਰਹਿ ਕਲਾ; ਸਹਜ ਪਰਗਾਸ ॥

pasareh kalaa; sehaj paragaas |

Sant Singh KhalsaIts power is diffused through its gentle light.
Manmohan SinghWith the might of its beams, the gentle light is diffused.
Manmohan Singh (Punjabi)ਇਸ ਦੀ ਕਿਰਨਾਂ ਦੀ ਸ਼ਕਤੀ ਨਾਲ ਨਰਮ ਜੇਹੀ ਰੌਸ਼ਨੀ ਫੈਲ ਜਾਂਦੀ ਹੈ।
Fareedkot Teekaਤੈਸੇ ਬ੍ਰਹਮ ਪਰੀਪੂਰਨ ਦੇਖੈ ਜਬ ਅਕਾਸ ਮੇਂ ਤਿਸ ਕੀਆਂ ਕਿਰਨਾਂ ਪਸਰਤੀਆਂ ਹੈਂ ਤਬ ਸੁਭਾਵਕ ਹੀ ਅਧਿਕ ਪ੍ਰਕਾਸ ਹੋਤਾ ਹੈ। ਤੈਸੇ ਜਬ ਪਰਮੇਸ੍ਵਰ ਰੂਪੀ ਚੰਦ੍ਰਮਾ ਰਿਦੇ ਅਕਾਸ ਮੇਂ ਯਥਾਰਥ ਪ੍ਰਗਟਤਾ ਹੈ ਤਬ ਤਿਸ ਕੀਆਂ ਕਲਾ ਜੋ ਹੈਂ ਸਕਤੀਆਂ ਮੁਦਤਾ ਸਾਂਤੀ ਆਦਿਕ ਪਸਰ ਜਾਤੀਆਂ ਹੈਂ। ਤਬ ਗਿਆਨੀ ਸੁਭ ਗੁਣੋਂ ਸੰਜੁਗਤ ਹੂਆ ਸੁਭਾਵਕ ਹੀ ਪ੍ਰਕਾਸ਼ਤਾ ਹੈ॥☬ਤਿਸ ਗਿਆਨੀ ਕੀ ਅੰਤਰਮੁਖਤਾ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ,

ਪਦ ਅਰਥ ਪਸਰਹਿ = ਖਿਲਰਦੀਆਂ ਹਨ। ਕਲਾ = ਚੰਦ ਦੀਆਂ ਸਾਰੀਆਂ ਕਲਾਂ {ਨੋਟ: ਮੱਸਿਆ ਤੋਂ ਪਿੱਛੋਂ ਚੰਦ ਜਦੋਂ ਪਹਿਲੀ ਵਾਰ ਆਕਾਸ਼ ਵਿਚ ਚੜ੍ਹਦਾ ਹੈ, ਤਾਂ ਇਹ ਚੰਦ ਦੀ ਇੱਕ ਕਲਾ ਕਹੀ ਜਾਂਦੀ ਹੈ। ਹਰੇਕ ਰਾਤ ਨੂੰ ਇਕ ਇਕ ਕਲਾ ਵਧਦੀ ਜਾਂਦੀ ਹੈ, ਤੇ ਪੂਰਨਮਾਸ਼ੀ ਨੂੰ ਚੰਦ ਦੀਆਂ ਕਲਾਂ ਦਾ ਪਰਕਾਸ਼ ਹੋ ਜਾਂਦਾ ਹੈ}।

SikhNet (Spanish)En donde sea que brilla, sus rayos me iluminan con paz.

ਆਦਿ ਅੰਤਿ ਮਧਿ; ਹੋਇ ਰਹਿਆ ਥੀਰ ॥

aad ant madh; hoe rahiaa theer |

Sant Singh KhalsaIn the beginning, in the end, and in the middle, God remains firm and steady.
Manmohan SinghIn the beginning end and the middle, the Lord is firmly fixed.
Manmohan Singh (Punjabi)ਆਰੰਭ, ਅਖੀਰ ਅਤੇ ਵਿਚਕਾਰ ਵਿੱਚ ਸੁਆਮੀ ਪੱਕੀ ਤਰ੍ਹਾਂ ਸਥਿਰ ਹੋ ਰਿਹਾ ਹੈ।
Fareedkot Teekaਜੋ ਵਾਹਿਗੁਰੂ ਆਦਿ ਅੰਤ ਮਧ ਮੇਂ (ਥੀਰ) ਥਿਰ ਹੋ ਰਹਾ ਹੈ, ਭਾਵ ਸੇ ਜੋ ਸਤਾ ਮਾਤ੍ਰ ਹੈ॥
Prof. Sahib Singhਜੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਰਹਿਣ ਵਾਲੇ ਪਰਮਾਤਮਾ-

ਪਦ ਅਰਥ ਆਦਿ ਅੰਤਿ ਮਧਿ = ਸ਼ੁਰੂ ਤੋਂ, ਅਖ਼ੀਰ ਤਕ, ਵਿਚਾਰਕਲੇ ਸਮੇ ਵਿਚ ਭੀ (ਭਾਵ, ਸਦਾ ਹੀ)। ਥੀਰ = ਥਿਰ, ਕਾਇਮ।

SikhNet (Spanish)El Señor es Eterno, en el principio, en medio y al final;

ਸੁਖ ਸਾਗਰ ਮਹਿ; ਰਮਹਿ ਕਬੀਰ ॥੧੬॥

sukh saagar meh; rameh kabeer |16|

Sant Singh KhalsaKabeer is immersed in the ocean of peace. ||16||
Manmohan SinghKabir is absorbed in the ocean of bliss.
Manmohan Singh (Punjabi)ਕਬੀਰ ਪਰਸੰਨਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਐਸੇ ਸੁਖ ਕੇ ਸਮੁੰਦਰ ਮੇਂ ਗਿਆਨੀ ਰਮਣ ਕਰਤਾ ਹੈ॥੧੬॥
Prof. Sahib Singhਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ ॥੧੬॥

ਪਦ ਅਰਥ ਸੁਖ ਸਾਗਰ = ਸੁੱਖਾਂ ਦਾ ਸਮੁੰਦਰ-ਪ੍ਰਭੂ। ਰਮਹਿ = (ਜੇ) ਤੂੰ ਸਿਮਰੇਂ। ਕਬੀਰ = ਹੇ ਕਬੀਰ! ॥੧੬॥

SikhNet (Spanish)Él es, y en éste Lago de Éxtasis, Kabir habita. (16)

Open this shabad (67 lines, Angs 343-344) →

Shabad Bhagat Kabir Ji Raag Gauree continues on Ang 345

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the true Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador

ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥

raag gaurree vaar kabeer jeeo ke 7 |

Sant Singh KhalsaRaag Gauree, The Seven Days Of The Week Of Kabeer Jee:
Manmohan SinghGauri Measure. Week days of Kabir Ji.
Manmohan Singh (Punjabi)ਰਾਗ ਗਉੜੀ। ਸਪਤਾਹ ਦੇ ਦਿਨ ਕਬੀਰ ਜੀ ਦੇ।
Prof. Sahib Singhਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਵਾਰ'।

ਪਦ ਅਰਥ ਵਾਰ = ਦਿਨ,

SikhNet (Spanish)Rag Gauri, siete días de Kabir yi.

ਬਾਰ ਬਾਰ; ਹਰਿ ਕੇ ਗੁਨ ਗਾਵਉ ॥

baar baar; har ke gun gaavau |

Sant Singh KhalsaSing the Glorious Praises of the Lord each and every day.
Manmohan SinghAll the days of the week, sing God's praises.
Manmohan Singh (Punjabi)ਹਫਤੇ ਦੇ ਸਾਰੇ ਦਿਹੁੰ ਹਰੀ ਦਾ ਜੱਸ ਗਾਇਨ ਕਰ।
Fareedkot Teeka(ਬਾਰ ਬਾਰ) ਪੁਨਾ ਪੁਨਾ ਵਾ ਸਭ ਦਿਨੋਂ ਮੇਂ ਹਰੀ ਕੇ ਗੁਨ ਗਾਵਉ॥
Prof. Sahib Singhਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ)

ਪਦ ਅਰਥ ਬਾਰ ਬਾਰ, ਮੁੜ ਮੁੜ, ਸਦਾ, ਹਰ ਵੇਲੇ। ਗਾਵਉ = ਗਾਵਉਂ, ਮੈਂ ਗਾਉਂਦਾ ਹਾਂ।

SikhNet (Spanish)Canto las Alabanzas de mi Señor una y otra vez.

ਗੁਰ ਗਮਿ ਭੇਦੁ; ਸੁ ਹਰਿ ਕਾ ਪਾਵਉ ॥੧॥ ਰਹਾਉ ॥

gur gam bhed; su har kaa paavau |1| rahaau |

Sant Singh KhalsaMeeting with the Guru, you shall come to know the mystery of the Lord. ||1||Pause||
Manmohan SinghBy meeting the Guru, obtain thou the mystery of God. Pause.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ ਤੂੰ ਵਾਹਿਗੁਰੂ ਦਾ ਭੇਤ ਪਰਾਪਤ ਕਰ। ਠਹਿਰਾਉ।
Fareedkot Teeka(ਸੁ) ਉਸ ਹਰੀ ਕਾ ਭੇਦ ਗੁਰੋਂ ਕੀ ਗੰਮਤਾ ਸੇ ਪਾਵਉਗੇ॥੧॥ ਰਹਾਉ ॥
Prof. Sahib Singhਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਇਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਗਮਿ = ਗਮ ਕੇ, ਜਾ ਕੇ, ਅੱਪੜ ਕੇ। ਗੁਰ ਗਮਿ = ਗੁਰੂ ਪਾਸ ਜਾ ਕੇ, ਗੁਰੂ ਦੇ ਚਰਨਾਂ ਵਿਚ ਅੱਪੜ ਕੇ। ਹਰਿ ਕਾ ਭੇਦੁ = ਪਰਮਾਤਮਾ ਦਾ ਭੇਤ, ਪਰਮਾਤਮਾ ਨੂੰ ਮਿਲਣ ਦਾ ਭੇਤ, ਉਹ ਡੂੰਘਾ ਰਾਜ਼ ਜਿਸ ਨਾਲ ਪਰਮਾਤਮਾ ਮਿਲ ਸਕਦਾ ਹੈ। ਪਾਵਉ = ਪਾਵਉਂ, ਮੈਂ ਲੱਭ ਰਿਹਾ ਹਾਂ, ਮੈਂ ਲੱਭ ਲਿਆ ਹੈ। ਸੁ = ਉਹ। ਸੁ ਭੇਦੁ = ਉਹ ਭੇਤ ॥॥੧॥ਰਹਾਉ॥

* ਨੋਟ: ਇਹ ਬਾਣੀ ਦਿਨਾਂ ਦੇ ਨਾਵਾਂ ਤੇ ਹੈ, ਜਿਵੇਂ ਪਿਛਲੀ ਬਾਣੀ ਥਿੱਤਾਂ ਦੇ ਨਾਮ ਵਰਤ ਕੇ ਲਿਖੀ ਗਈ ਹੈ। * ਨੋਟ: 'ਰਹਾਉ' ਵਿਚ ਦਿੱਤੇ ਇਸ ਖ਼ਿਆਲ ਦੀ ਵਿਆਖਿਆ ਬਾਕੀ ਦੀ ਬਾਣੀ ਵਿਚ ਕੀਤੀ ਗਈ ਹੈ।

SikhNet (Spanish)Postrándome ante el Guru, el Misterio del Señor me es revelado. (1‑Pausa)

ਆਦਿਤ; ਕਰੈ ਭਗਤਿ ਆਰੰਭ ॥

aadit; karai bhagat aaranbh |

Sant Singh KhalsaOn Sunday, begin the devotional worship of the Lord,
Manmohan SinghOn Sunday, begin Lord's devotional service,
Manmohan Singh (Punjabi)ਐਤਵਾਰ ਨੂੰ ਪ੍ਰਭੂ ਦੀ ਪ੍ਰੇਮ ਮਈ ਸੇਵਾ ਸ਼ੁਰੂ ਕਰ,
Fareedkot Teekaਐਤਵਾਰ ਦੁਆਰਾ ਕਹਤੇ ਹੈਂ: ਭਗਤੀ ਕਾ ਉਦਮ ਕਰੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ,

ਪਦ ਅਰਥ ਆਦਿਤ = {Skt. आदित्य, ਆਦਿਤ੍ਯ} ਸੂਰਜ। ਆਦਿਤ = ਆਇਤ, ਐਤ। ਆਦਿਤ ਵਾਰ = ਐਤਵਾਰ। {ਨੋਟ: ਇਹ ਦਿਨ ਸੂਰਜ ਦੇ ਨਾਮ ਨਾਲ ਸੰਬੰਧਤ ਹੈ, ਇਹ ਦਿਨ ਸੂਰਜ ਦਾ ਮਿਥਿਆ ਗਿਆ ਹੈ}।

SikhNet (Spanish)Aquél que en domingo canta la Alabanza del Señor

ਕਾਇਆ ਮੰਦਰ; ਮਨਸਾ ਥੰਭ ॥

kaaeaa mandar; manasaa thanbh |

Sant Singh Khalsaand restrain the desires within the temple of the body.
Manmohan Singhand restrain the desires within the body palace.
Manmohan Singh (Punjabi)ਅਤੇ ਦੇਹਿ ਦੇ ਮਹਿਲ ਅੰਦਰ ਹੀ ਖ਼ਾਹਿਸ਼ਾਂ ਨੂੰ ਰੋਕ ਰੱਖ।
Fareedkot Teekaਔਰ ਕਾਇਆਂ ਰੂਪੀ ਮੰਦਰ ਮੇਂ ਮਨਸਾ ਵਾਸਨਾ ਕਾ ਪਰਵਾਹ ਚਲ ਰਹਾ ਹੈ, ਤਿਸ ਕੋ ਰੋਕੇ॥
Prof. Sahib Singhਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ,

ਪਦ ਅਰਥ ਕਾਇਆ = ਸਰੀਰ। ਮੰਦਰ = ਘਰ। ਮਨਸਾ = ਫੁਰਨੇ। ਥੰਭ = ਥੰਮ੍ਹੀ, ਸਹਾਰਾ।

SikhNet (Spanish)y en la mansión de su cuerpo calma sus deseos,

ਅਹਿਨਿਸਿ ਅਖੰਡ; ਸੁਰਹੀ ਜਾਇ ॥

ahinis akhandd; surahee jaae |

Sant Singh KhalsaWhen your attention is focused day and night upon that imperishable place,
Manmohan SinghWhen day and night man's attention remains fixed in the imperishable place,
Manmohan Singh (Punjabi)ਜਦ ਦਿਨ ਰਾਤ ਇਨਸਾਨ ਦੀ ਬਿਰਤੀ ਅਬਿਨਾਸੀ ਥਾਂ ਤੇ ਜੁੜੀ ਰਹਿੰਦੀ ਹੈ,
Fareedkot Teekaਜਬ ਰਾਤ੍ਰਿ ਦਿਨ ਅਰਥਾਤ ਨਿਰੰਤ੍ਰ ਅਖੰਡਾਕਾਰ (ਸੁਰਹੀ) ਬ੍ਰਹਮਾਕਾਰ ਬ੍ਰਿਤੀ (ਜਾਇ) ਉਤਪਿਤ ਹੋਵੈ॥
Prof. Sahib Singhਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ)। ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਖੰਡ = ਅਟੁੱਟ, ਲਗਾਤਾਰ। ਸੁਰਹੀ = ਸੁਰਭੀ, ਸੁਗੰਧੀ, ਭਗਤੀ ਨਾਲ ਸੁਗੰਧਤ ਹੋਈ ਸੁਰਤ। ਜਾਇ = ਤੁਰੀ ਜਾਂਦੀ ਹੈ, ਜਾਰੀ ਰਹਿੰਦੀ ਹੈ।

SikhNet (Spanish)su Conciencia habita en paz sin interrupción.

ਤਉ ਅਨਹਦ ਬੇਣੁ; ਸਹਜ ਮਹਿ ਬਾਇ ॥੧॥

tau anahad ben; sehaj meh baae |1|

Sant Singh Khalsathen the celestial flutes play the unstruck melody in tranquil peace and poise. ||1||
Manmohan Singhthen, the flute, in tranquility, plays heavenly music.
Manmohan Singh (Punjabi)ਤਾਂ ਵੀਣਾ, ਸ਼ਾਤੀ ਅੰਦਰ ਈਸ਼ਵਰੀ ਕੀਰਤਨ ਉਚਾਰਨ ਕਰਦੀ ਹੈ।
Fareedkot Teekaਤਬ ਏਕ ਰਸ (ਬੇਣੁ) ਬਾਜਾ ਸੁਭਾਵਕ ਹੀ (ਥਾਇ) ਬਜਾਵਤਾ ਹੈ, ਭਾਵ ਸੇ ਅਧਿਕਾਰੀਆਂ ਪ੍ਰਤਿ ਬ੍ਰਹਮ ਕਾ ਕਥਨੁ ਕਰਤਾ ਹੈ॥੧॥
Prof. Sahib Singhਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ॥੧॥

ਪਦ ਅਰਥ ਤਉ = ਤਦੋਂ। ਅਨਹਦ = ਇਕ-ਰਸ। ਬੇਣੁ = ਬੀਣਾ, ਬੰਸਰੀ। ਸਹਜ ਮਹਿ = ਸਹਿਜ ਅਵਸਥਾ ਵਿਚ, ਮਨ ਦੀ ਅਡੋਲ ਹਾਲਤ ਵਿਚ। ਬਾਇ = ਵੱਜਦੀ ਹੈ ॥੧॥

SikhNet (Spanish)Entonces las notas de la Eterna Melodía Divina resuenan en su mente. (1)

ਸੋਮਵਾਰਿ; ਸਸਿ ਅੰਮ੍ਰਿਤੁ ਝਰੈ ॥

somavaar; sas amrit jharai |

Sant Singh KhalsaOn Monday, the Ambrosial Nectar trickles down from the moon.
Manmohan SinghOn Monday the Nectar trickles from the moon.
Manmohan Singh (Punjabi)ਸੋਮਵਾਰ ਨੂੰ ਚੰਦਰਮੇ ਤੋਂ ਸੁਧਾਰਸ ਟਪਕਦਾ ਹੈ।
Fareedkot Teekaਸੋਮਵਾਰ ਦੁਆਰਾ ਕਹਤੇ ਹੈਂ: (ਸਸਿ) ਗੁਰੂ ਰੂਪ ਚੰਦ੍ਰਮਾ ਗਿਆਨ ਉਪਦੇਸ ਰੂਪੀ ਵਾਕ ਅੰਮ੍ਰਿਤ ਉਚਾਰਤੇ ਹੈਂ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ,

ਪਦ ਅਰਥ ਸੋਮ = ਚੰਦ੍ਰਮਾ। ਸੋਮਵਾਰ = ਚੰਦ ਨਾਲ ਸੰਬੰਧ ਰੱਖਣ ਵਾਲਾ ਦਿਨ। ਸੋਮਵਾਰਿ = ਸੋਮ ਦੇ ਦਿਹਾੜੇ। ਸਸਿ = ਚੰਦ, ਚੰਦ ਦੀ ਠੰਢ। ਸਸਿ ਅੰਮ੍ਰਿਤੁ = ਸ਼ਾਂਤੀ ਦਾ ਅੰਮ੍ਰਿਤ। ਝਰੈ = ਵਰ੍ਹਦਾ ਹੈ।

SikhNet (Spanish)En lunes, la Luna de Dios llueve Néctar sobre el hombre;

ਚਾਖਤ ਬੇਗਿ; ਸਗਲ ਬਿਖ ਹਰੈ ॥

chaakhat beg; sagal bikh harai |

Sant Singh KhalsaTasting it, all poisons are removed in an instant.
Manmohan SinghWhen tasted is, speedily removes all the poison.
Manmohan Singh (Punjabi)ਜਦ ਚੱਖਿਆ ਜਾਂਦਾ ਹੈ, ਇਹ ਫੋਰਨ ਹੀ ਸਾਰੀ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ।
Fareedkot Teekaਤਿਨ ਵਾਕ ਰੂਪ ਅੰਮ੍ਰਿਤ ਕੋ ਪੀਵਤੇ ਹੀ (ਬੇਗ) ਸੀਘ੍ਰਤਾ ਸੇ ਜਗ੍ਯਾਸੂ ਸੰਪੂਰਨ ਵਿਖੈ ਵਾਸਨਾ ਕੋ ਦੂਰ ਕਰ ਦੇਤਾ ਹੈ॥
Prof. Sahib Singh(ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ,

ਪਦ ਅਰਥ ਚਾਖਤ = ਚੱਖਦਿਆਂ। ਬੇਗਿ = ਤੁਰਤ, ਛੇਤੀ। ਸਗਲ = ਸਾਰੇ। ਬਿਖੁ = ਜ਼ਹਿਰ, ਵਿਕਾਰ। ਹਰੈ = ਦੂਰ ਕਰ ਦੇਂਦਾ ਹੈ।

SikhNet (Spanish)probándolo, uno se libera, en un instante,

ਬਾਣੀ ਰੋਕਿਆ. ਰਹੈ ਦੁਆਰ ॥

baanee rokiaa. rahai duaar |

Sant Singh KhalsaRestrained by Gurbani, the mind remains indoors;
Manmohan SinghRestrained with Gurbani, the mind remains within doors then,
Manmohan Singh (Punjabi)ਗੁਰਬਾਣੀ ਦਾ ਵਰਜਿਆ ਹੋਇਆ ਮਨੂਆ ਦਰ ਦੇ ਅੰਦਰ ਰਹਿੰਦਾ ਹੈ,
Fareedkot Teekaਪਰੰਤੂ ਜੇ ਕਰ ਬਾਣੀ ਆਦਿਕ ਇੰਦ੍ਰਿਓਂ ਕੇ ਦੁਆਰੋਂ ਕਾ ਸਮਦਾਇ ਰੋਕਿਆ ਰਹੇ॥
Prof. Sahib Singhਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ

ਪਦ ਅਰਥ ਰਹੈ ਦੁਆਰਿ = ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ।

SikhNet (Spanish)de toda maldad. Su mente es conducida a través por la Palabra del Guru,

ਤਉ ਮਨੁ ਮਤਵਾਰੋ; ਪੀਵਨਹਾਰ ॥੨॥

tau man matavaaro; peevanahaar |2|

Sant Singh Khalsadrinking in this Nectar, it is intoxicated. ||2||
Manmohan Singhdrinks the Nectar and gets intoxicated.
Manmohan Singh (Punjabi)ਅਤੇ ਤਦੋਂ ਸੁਧਾਰਸ ਪਾਨ ਕਰਦਾ ਹੈ ਅਤੇ ਖੀਵਾ ਹੋ ਜਾਂਦਾ ਹੈ।
Fareedkot Teekaਤਉ ਮਨ ਜੋ ਅੰਮ੍ਰਿਤ ਕੇ ਪੀਵਨੇ ਵਾਲਾ ਹੈ, ਸੋ ਮਸਤ ਹੋਤਾ ਹੈ॥੨॥
Prof. Sahib Singhਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ॥੨॥

ਪਦ ਅਰਥ ਮਤਵਾਰੋ = ਮਤਵਾਲਾ, ਮਸਤ ॥੨॥

SikhNet (Spanish)y se extasía con el Néctar del Señor.

ਮੰਗਲਵਾਰੇ; ਲੇ ਮਾਹੀਤਿ ॥

mangalavaare; le maaheet |

Sant Singh KhalsaOn Tuesday, understand reality;
Manmohan SinghOn Tuesday have a peep into reality,
Manmohan Singh (Punjabi)ਮੰਗਲਵਾਰ ਨੂੰ ਅਸਲੀਅਤ ਅੰਦਰ ਝਾਤੀ ਪਾ,
Fareedkot Teekaਮੰਗਲਵਾਰ ਦ੍ਵਾਰਾ ਕਹਤੇ ਹੈਂ: ਮਹਾਤਮਾ ਕੀ (ਮਾਹੀਤਿ) ਸਿਖਿਆ ਮਹਤਤਾ, ਭਾਵ ਰਹਣੀ ਲੇਵੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ,

ਪਦ ਅਰਥ ਮੰਗਲ = {मंगल The planet Mars} ਮੰਗਲ ਤਾਰਾ। ਮੰਗਲਵਾਰ = ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲਾ ਦਿਨ। ਲੇ = ਲੈਂਦਾ ਹੈ। ਮਾਹੀਤਿ = ਮੁਹੀਤ, ਘੇਰਾ, ਕਿਲ੍ਹਾ।

SikhNet (Spanish)En martes, uno debe conocer sus limitaciones,

ਪੰਚ ਚੋਰ ਕੀ; ਜਾਣੈ ਰੀਤਿ ॥

panch chor kee; jaanai reet |

Sant Singh Khalsayou must know the way the five thieves work.
Manmohan Singhand know the way of assault of the five thieves.
Manmohan Singh (Punjabi)ਅਤੇ ਪੰਜਾ ਚੋਰਾਂ ਦੇ ਹਮਲਾ ਕਰਨ ਦੇ ਢੰਗ ਨੂੰ ਸਮਝ।
Fareedkot Teekaਪੰਚ ਚੋਰ ਜੋ ਕਾਮਾਦੀ ਹੈਂ ਤਿਨ ਕੇ ਪਕੜਨੇ ਕੀ ਰੀਤਿ ਕੌ ਜਾਣੇ॥
Prof. Sahib Singhਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ)।

ਪਦ ਅਰਥ ਜਾਣੈ = ਜਾਣ ਲੈਂਦਾ ਹੈ। ਰੀਤਿ = ਤਰੀਕਾ, ਢੰਗ।

SikhNet (Spanish)y conocer también la forma en que los cinco ladrones irrumpen en la mente de uno.

ਘਰ ਛੋਡੇਂ; ਬਾਹਰਿ ਜਿਨਿ ਜਾਇ ॥

ghar chhodden; baahar jin jaae |

Sant Singh KhalsaThose who leave their own home to go out wandering
Manmohan SinghLeaving thine home never wander abroad otherwise,
Manmohan Singh (Punjabi)ਆਪਣੇ ਝੁੱਗੇ ਨੂੰ ਛੱਡ ਕੇ ਬਾਹਰਵਾਰ ਕਦਾਚਿੱਤ ਨਾਂ ਭਟਕ,
Fareedkot Teekaਤਿਸ ਸਿਖਿਆ ਕਰ ਕੇ ਅਪਨਾ ਸਰੂਪ ਛੋਡ ਕਰ ਬਾਹਜ ਮੁਖੀ ਹੋ ਕਰ ਮਤ ਜਾਵੇ॥
Prof. Sahib Singh(ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ),

ਪਦ ਅਰਥ ਜਿਨਿ ਛੋਡੇਂ = ਮਤਾਂ ਛੱਡੇਂ, ਨਾਹ ਛੱਡੀਂ। ਜਿਨਿ ਜਾਏ = ਮਤਾਂ ਜਾਏਂ, ਨਾਹ ਜਾਈਂ। ਘਰ = ਹਿਰਦਾ-ਘਰ ਜਿਸ ਦੇ ਦੁਆਲੇ ਕਿਲ੍ਹਾ ਬਣ ਚੁਕਾ ਹੈ।

SikhNet (Spanish)Aquéllos que olvidando su Hogar,

ਨਾਤਰੁ ਖਰਾ; ਰਿਸੈ ਹੈ ਰਾਇ ॥੩॥

naatar kharaa; risai hai raae |3|

Sant Singh Khalsashall feel the terrible wrath of the Lord, their King. ||3||
Manmohan Singhthe King shall be exceedingly wrath.
Manmohan Singh (Punjabi)ਨਹੀਂ ਤਾਂ ਪਾਤਸ਼ਾਹ ਬਹੁਤ ਹੀ ਗੁੱਸੇ ਹੋਵੇਗਾ।
Fareedkot Teekaਨਹੀਂ ਤੋ (ਰਾਇ) ਰਾਜਾ ਪਰਮੇਸ੍ਵਰ (ਖਰਾ) ਅਤੀ (ਰਿਸੈ) ਗੁਸੇ ਹੋਵੇਗਾ॥੩॥
Prof. Sahib Singhਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ॥੩॥

ਪਦ ਅਰਥ ਨਾਤਰੁ = ਨਹੀਂ ਤਾਂ, ਜੇ ਤੂੰ ਬਾਹਰ ਚਲਾ ਗਿਆ। ਰਿਸੈ ਹੈ = ਖਿੱਝ ਜਾਏਗਾ। ਰਿਸ = {Skt. रिष् to be injured, to meet with a misfortune} ਬਿਪਤਾ ਵਿਚ ਪੈ ਜਾਣਾ, ਦੁਖੀ ਹੋਣਾ। ਰਾਇ = ਰਾਜਾ, ਮਨ-ਰਾਜਾ ॥੩॥

SikhNet (Spanish)salen fuera en busca del Señor, con ellos de seguro Dios no está complacido. (3)

ਬੁਧਵਾਰਿ; ਬੁਧਿ ਕਰੈ ਪ੍ਰਗਾਸ ॥

budhavaar; budh karai pragaas |

Sant Singh KhalsaOn Wednesday, one's understanding is enlightened.
Manmohan SinghOn Wednesday man should enlighten his understanding.
Manmohan Singh (Punjabi)ਬੁਧਵਾਰ ਨੂੰ ਬੰਦੇ ਨੂੰ ਆਪਣੀ ਸਮਝ ਉੱਜਲ ਕਰਨੀ ਉੱਚਿੱਤ ਹੈ।
Fareedkot Teekaਬੁਧਵਾਰ ਦ੍ਵਾਰੇ ਕਹਤੇ ਹੈਂ: ਉਤਮ ਬੁਧੀ ਕਾ ਪ੍ਰਕਾਸ ਕਰੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ,

ਪਦ ਅਰਥ ਬੁਧਿ = ਅਕਲ। ਪ੍ਰਗਾਸੁ = ਚਾਨਣ।

SikhNet (Spanish)En miércoles, uno debe iluminar su mente

ਹਿਰਦੈ ਕਮਲ ਮਹਿ; ਹਰਿ ਕਾ ਬਾਸ ॥

hiradai kamal meh; har kaa baas |

Sant Singh KhalsaThe Lord comes to dwell in the lotus of the heart.
Manmohan SinghSo that the Lord my acquire dwelling on his heart lotus.
Manmohan Singh (Punjabi)ਤਾਂ ਜੋ ਪ੍ਰਭੂ ਉਸ ਦੇ ਦਿਲ ਕੰਵਲ ਅੰਦਰ ਨਿਵਾਸ ਅਖਤਿਆਰ ਕਰ ਲਵੇ।
Fareedkot Teekaਹਿਰਦੇ ਕਮਲ ਮੇਂ ਹਰੀ ਕਾ ਬਾਸਾ ਜਾਣੇ॥
Prof. Sahib Singhਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ;

ਪਦ ਅਰਥ ਬਾਸੁ = ਨਿਵਾਸ।

SikhNet (Spanish)y enaltecer en ella a su Señor y Maestro.

ਗੁਰ ਮਿਲਿ; ਦੋਊ ਏਕ ਸਮ ਧਰੈ ॥

gur mil; doaoo ek sam dharai |

Sant Singh KhalsaMeeting the Guru, one comes to look alike upon pleasure and pain,
Manmohan SinghOn meeting the Guru, he should consider both the weal and woe alike.
Manmohan Singh (Punjabi)ਗੁਰਾਂ ਨੂੰ ਭੈਟ ਕੇ, ਉਸ ਨੂੰ ਦੋਨੋਂ ਹੀ ਖੁਸ਼ੀ ਤੇ ਗ਼ਮੀ ਨੂੰ ਇਕਸਾਰ ਜਾਨਣਾ ਚਾਹੀਦਾ ਹੈ।
Fareedkot Teekaਗੁਰੋਂ ਕੇ ਸਾਥ ਮਿਲ ਕਰ ਜੀਵ ਈਸ੍ਵਰ ਦੋਨੋਂ ਕੋ ਏਕ ਸਮ ਅਰਥਾਤ ਬ੍ਰਹਮ ਮੇਂ ਜਾਨ ਕਰ ਧਾਰਨ ਕਰੇ॥
Prof. Sahib Singhਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ,

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਦੋਊ = ਦੋਵੇਂ, ਹਿਰਦਾ ਤੇ ਪਰਮਾਤਮਾ। ਏਕ ਸਮ = ਇਕੱਠੇ।

SikhNet (Spanish)Encontrando al Guru, debe de elevarse al nivel de su Dios,

ਉਰਧ ਪੰਕ; ਲੈ ਸੂਧਾ ਕਰੈ ॥੪॥

auradh pank; lai soodhaa karai |4|

Sant Singh Khalsaand the inverted lotus is turned upright. ||4||
Manmohan SinghHe ought to handle and set erect the inverted louts of his heart.
Manmohan Singh (Punjabi)ਆਪਣੇ ਦਿਲ ਦੇ ਮੂਧੇ ਕੰਵਲ ਨੂੰ ਲੈ ਕੇ ਸਿੱਧਾ ਕਰਨਾ ਚਾਹੀਦਾ ਹੈ।
Fareedkot Teekaਨੀਚੇ ਕੋ ਜੋ ਉਲਟਾ ਹੂਆ ਹੈ ਹਿਰਦਾ ਕਮਲ ਅਰਥਾਤ ਜੋ ਪਰਮੇਸ੍ਵਰ ਸੇ ਬੇਮੁਖ ਹੋ ਰਹਾ ਹੈ, ਤਿਸ ਕੋ ਸੂਧਾ ਕਰੇ ਅਰਥਾਤ ਵਾਹਗੁਰੂ ਕੇ ਸਨਮੁਖ ਕਰੇ॥੪॥
Prof. Sahib Singh(ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ॥੪॥

ਪਦ ਅਰਥ ਉਰਧ = (ਮਾਇਆ ਵਲ) ਉਲਟਿਆ ਹੋਇਆ, ਪਰਤਿਆ ਹੋਇਆ। ਪੰਕ = ਪੰਕਜ, ਹਿਰਦਾ-ਕਮਲ। ਸੂਧਾ = ਸਿੱਧਾ, ਪਰਮਾਤਮਾ ਵਲ ਸਨਮੁਖ। ਲੈ = ਵੱਸ ਵਿਚ ਕਰ ਕੇ ॥੪॥

SikhNet (Spanish)y así voltear el loto invertido de su mente. (4)

ਬ੍ਰਿਹਸਪਤਿ; ਬਿਖਿਆ ਦੇਇ ਬਹਾਇ ॥

brihasapat; bikhiaa dee bahaae |

Sant Singh KhalsaOn Thursday, wash off your corruption.
Manmohan SinghOn Thursday, man should wash off his sins.
Manmohan Singh (Punjabi)ਵੀਰਵਾਰ ਨੂੰ ਇਨਸਾਨ ਨੂੰ ਆਪਣੇ ਪਾਪ ਧੋ ਸੁਟਣੇ ਚਾਹੀਦੇ ਹਨ।
Fareedkot Teekaਵੀਰਵਾਰ ਦੁਆਰਾ ਕਹਤੇ ਹੈਂ: ਬਿਖੈ ਬਾਸਨਾ ਕੋ ਤਿਆਗ ਦੇਵੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ,

ਪਦ ਅਰਥ ਬ੍ਰਿਹਸਪਤਿ = {The planet jupiter} ਇਕ ਤਾਰੇ ਦਾ ਨਾਮ ਹੈ। ਬ੍ਰਿਹਸਪਤਿ ਵਾਰ = ਵੀਰਵਾਰ। ਬਿਖਿਆ = ਮਾਇਆ। ਦੇਇ ਬਹਾਇ = ਬਹਾਇ ਦੇਇ, ਰੋੜ੍ਹ ਦੇਂਦਾ ਹੈ।

SikhNet (Spanish)En jueves, uno debe de purificar su ser de toda falta y dejando la trinidad,

ਤੀਨਿ ਦੇਵ; ਏਕ ਸੰਗਿ ਲਾਇ ॥

teen dev; ek sang laae |

Sant Singh KhalsaForsake the trinity, and attach yourself to the One God.
Manmohan SinghForsaking the Trinity, he should attach himself to One God.
Manmohan Singh (Punjabi)ਤਿੰਨਾਂ ਦੇਵਤਿਆਂ ਨੂੰ ਛੱਡ ਕੇ ਉਸਨੂੰ ਇਕ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ।
Fareedkot Teekaਤੀਨ ਦੇਵ ਜੋ ਬ੍ਰਹਮਾ ਬਿਸ਼ਨ ਸ਼ਿਵ ਹੈਂ ਏਕ ਬ੍ਰਹਮ ਕੇ ਸੰਗ ਲਾਵੇ ਅਰਥਾਤ ਬ੍ਰਹਮ ਰੂਪ ਜਾਣੇ॥
Prof. Sahib Singhਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ।

ਪਦ ਅਰਥ ਤੀਨਿ ਦੇਵ = ਬਿਖਿਆ ਦੇ ਤਿੰਨੇ ਦੇਵਤੇ, ਮਾਇਆ ਦੇ ਤਿੰਨ ਗੁਣ। ਏਕ ਸੰਗਿ = ਇੱਕ ਦੀ ਸੰਗਤ ਵਿਚ। ਲਾਇ = ਜੋੜ ਦੇਂਦਾ ਹੈ, ਲੀਨ ਕਰ ਦੇਂਦਾ ਹੈ।

SikhNet (Spanish)Brahma, Vishnú y Shiva, poner su Fe en el Único Señor.

ਤੀਨਿ ਨਦੀ; ਤਹ ਤ੍ਰਿਕੁਟੀ ਮਾਹਿ ॥

teen nadee; teh trikuttee maeh |

Sant Singh KhalsaAt the confluence of the three rivers of knowledge, right action and devotion, there,
Manmohan SinghAt the confluence of the three steams (of knowledge of the action and devotion),
Manmohan Singh (Punjabi)ਤਿੰਨਾਂ ਦਰਿਆਵਾਂ (ਗਿਆਨ, ਕਰਮ ਅਤੇ ਭਗਤੀ) ਦੇ ਸੰਗਮ ਵਿੱਚ,
Fareedkot Teekaਦਸਮੇ ਦ੍ਵਾਰ ਮੇਂ ਜੋ ਤੀਨ ਨਦੀ ਇੜਾ, ਪਿੰਗਲਾ, ਸੁਖਮਨਾ ਹੈਂ॥
Prof. Sahib Singh(ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ,

ਪਦ ਅਰਥ ਤੀਨਿ ਨਦੀ = ਮਾਇਆ ਦੇ ਤਿੰਨ ਗੁਣਾਂ ਦੀਆਂ ਨਦੀਆਂ। ਤ੍ਰਿਕੁਟੀ = {ਤ੍ਰਿ-ਕੁਟੀ। ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤ੍ਰਿਊੜੀ, ਤਿੰਨ ਵਿੰਗੀਆਂ ਲਕੀਰਾਂ, ਮੱਥੇ ਦੀ ਤਿਊੜੀ ਜੋ ਹਿਰਦੇ ਵਿਚ ਖਿੱਝ ਪੈਦਾ ਹੋਇਆਂ ਮੱਥੇ ਉੱਤੇ ਪੈ ਜਾਂਦੀ ਹੈ, ਖਿੱਝ।

SikhNet (Spanish)En la confluencia de Dios convergen las tres ramificaciones de la espiritualidad: el trabajo, el conocimiento y la devoción.

ਅਹਿਨਿਸਿ; ਕਸਮਲ ਧੋਵਹਿ ਨਾਹਿ ॥੫॥

ahinis; kasamal dhoveh naeh |5|

Sant Singh Khalsawhy not wash away your sinful mistakes? ||5||
Manmohan Singhwhy does he not wash away his sins day and night?
Manmohan Singh (Punjabi)ਉਥੇ ਦਿਨ ਰਾਤ ਆਪਣੇ ਪਾਪ ਕਿਉਂ ਨਹੀਂ ਧੋਦਾ?
Fareedkot Teekaਤਿਨ ਮੇਂ ਰਾਤਿ ਅਸਨਾਨ ਕਰ ਕੇ (ਕਸਮਲ) ਪਾਪੋਂ ਕੋ ਧੋਵਹੁ; ਵਾ ਸਤਿਸੰਗਤਿ ਤ੍ਰਿਕੁਟੀ ਮੇਂ ਕਰਮ ਕਾਂਡ, ਉਪਾਸਨਾ, ਗਿਆਨ ਰੂਪੀ ਤੀਨ ਨਦੀਆਂ ਚਲ ਰਹੀਆਂ ਹੈਂ। ਅਪਨਾ ਅਧਿਕਾਰ ਸਮਝ ਕਰ ਦਿਨ ਰਾਤਿ ਤਿਨ ਮੇਂ ਅਸਨਾਨ ਕਰ ਕੇ ਪਾਪ ਧੋਵੇ॥੫॥
Prof. Sahib Singhਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ॥੫॥

ਪਦ ਅਰਥ ਅਹਿਨਿਸਿ = ਦਿਨ ਰਾਤ। ਕਸਮਲ = ਪਾਪ। ਧੋਵਹਿ ਨਾਹਿ = ਨਹੀਂ ਪੈਂਦੇ।੫। ❀ ਨੋਟ: ਕਈ ਟੀਕਾਕਾਰ ਸੱਜਣ ਲਫ਼ਜ਼ 'ਨਾਹਿ' ਦਾ ਅਰਥ ਕਰਦੇ ਹਨ, 'ਨ੍ਹਾ ਕੇ, ਇਸ਼ਨਾਨ ਕਰ ਕੇ'। ਪਰ ਇਹ ਬਿਲਕੁਲ ਗ਼ਲਤ ਹੈ, ਲਫ਼ਜ਼ 'ਨਾਹਿ' ਦਾ ਅਰਥ ਸਦਾ 'ਨਹੀਂ' ਹੀ ਹੁੰਦਾ ਹੈ ॥੫॥

* ਨੋਟ: 'ਰਹਾਉ' ਦੀਆਂ ਤੁਕਾਂ ਵਿਚ ਕਬੀਰ ਜੀ ਨੇ ਲਿਖਿਆ ਹੈ ਕਿ ਪ੍ਰਭੂ ਨੂੰ ਮਿਲਣ ਵਾਸਤੇ ਭੇਤ ਦੀ ਗੱਲ ਬੱਸ ਇਕੋ ਹੀ ਹੈ-ਮੁੜ ਮੁੜ ਪ੍ਰਭੂ ਦੇ ਗੁਣ ਗਾਉਣੇ। ਸਾਰੀ ਬਾਣੀ ਵਿਚ ਇਸੇ ਹੀ ਖ਼ਿਆਲ ਦੀ ਵਿਆਖਿਆ ਹੈ। ਲਫ਼ਜ਼ 'ਤ੍ਰਿਕੁਟੀ' ਵੇਖ ਕੇ ਤੁਰਤ ਇਹ ਆਖ ਦੇਣਾ, ਕਿ ਕਬੀਰ ਜੀ ਇੱਥੇ ਇੜਾ ਪਿੰਗਲਾ ਸੁਖਮਨਾ ਦੇ ਅੱਭਿਆਸ ਦੀ ਸਿਫ਼ਾਰਸ਼ ਕਰ ਰਹੇ ਹਨ, ਭਾਰੀ ਭੁੱਲ ਹੈ। ਕਬੀਰ ਜੀ ਕਦੇ ਭੀ ਜੋਗਾਭਿਆਸੀ ਜਾਂ ਪ੍ਰਾਣਾਯਾਮੀ ਨਹੀਂ ਰਹੇ, ਨਾਹ ਹੀ ਉਹ ਇਸ ਰਸਤੇ ਨੂੰ ਸਹੀ ਮੰਨਦੇ ਹਨ। ਅਸਾਂ ਕਬੀਰ ਜੀ ਨੂੰ ਉਹਨਾਂ ਦੀ ਬਾਣੀ ਵਿਚੋਂ ਵੇਖਣਾ ਹੈ, ਲੋਕਾਂ ਦੀਆਂ ਘੜੀਆਂ ਕਹਾਣੀਆਂ ਤੋਂ ਨਹੀਂ। {ਪੜ੍ਹੋ ਮੇਰਾ ਮਜ਼ਮੂਨ 'ਕੀ ਕਬੀਰ ਜੀ ਕਦੇ ਜੋਗ-ਅੱਭਿਆਸੀ ਜਾਂ ਪ੍ਰਾਣਾਯਾਮੀ ਭੀ ਰਹੇ ਹਨ'?}

SikhNet (Spanish)¿Por qué entonces no bañarse en esta Unidad día y noche? (5)

ਸੁਕ੍ਰਿਤੁ ਸਹਾਰੈ; ਸੁ ਇਹ ਬ੍ਰਤਿ ਚੜੈ ॥

sukrit sahaarai; su ih brat charrai |

Sant Singh KhalsaOn Friday, keep up and complete your fast;
Manmohan SinghHe successfully completes this fast of his, who on Friday practises tolerance,
Manmohan Singh (Punjabi)ਉਸ ਦਾ ਇਹ ਉਪਹਾਸ ਕਾਮਯਾਬੀ ਨਾਲ ਸਿਰੇ ਚੜ੍ਹ ਜਾਂਦਾ ਹੈ ਜੋ ਸ਼ੁੱਕਰਵਾਰ ਨੂੰ ਜੋ ਸਹਿਨ-ਸ਼ੀਲਤਾ ਦੀ ਕਮਾਈ ਕਰਦਾ ਹੈ,
Fareedkot Teekaਸੁਕ੍ਰਵਾਰ ਦੁਆਰਾ ਕਹਤੇ ਹੈਂ: (ਸੁਕ੍ਰਿਤੁ) ਪੁਨੋਂ ਕੇ (ਸਹਾਰੈ) ਆਸਰੇ ਕਰ ਕੇ ਸੋ ਇਸ ਪਦ ਮੇਂ ਭਗਤੀ ਗ੍ਯਾਨ ਮੇਂ ਬ੍ਰਤ ਧਾਰਨ ਕਰ ਕੇ ਅਰਥਾਤ ਇੰਦ੍ਰੀਓਂ ਕੋ ਸੰਕੋਚਨ ਕਰ ਕੇ ਬ੍ਰਿਤੀ ਚੜੇ ਹੈ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ,
SikhNet (Spanish)Aquél que en viernes se mantiene firme ante su compromiso, su voto es cumplido.

ਅਨਦਿਨ; ਆਪਿ ਆਪ ਸਿਉ ਲੜੈ ॥

anadin; aap aap siau larrai |

Sant Singh Khalsaday and night, you must fight against your own self.
Manmohan Singhand he who day and night combats with his own self (weaknesses).
Manmohan Singh (Punjabi)ਅਤੇ ਜੋ ਰਾਤ ਦਿਨ ਆਪਣੇ ਆਪ ਨਾਲ ਯੁੱਧ ਕਰਦਾ ਹੈ।
Fareedkot Teekaਔਰ ਰਾਤਿ ਦਿਨ ਆਪ ਹੀ ਅਪਨੇ ਮਨ ਕੇ ਸਾਥ ਲੜੇ॥
Prof. Sahib Singhਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ),

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਿਉ = ਨਾਲ।

SikhNet (Spanish)Luchando todos los días con la mente,

ਸੁਰਖੀ ਪਾਂਚਉ; ਰਾਖੈ ਸਬੈ ॥

surakhee paanchau; raakhai sabai |

Sant Singh KhalsaIf you restrain your five senses,
Manmohan SinghWere mortal to restrain all his five senses then,
Manmohan Singh (Punjabi)ਜੇਕਰ ਪ੍ਰਾਣੀ ਆਪਣੇ ਸਾਰੇ ਪੰਜਾਂ ਵਿਸ਼ਿਆਂ ਨੂੰ ਕਾਬੂ ਕਰ ਲਵੇ,
Fareedkot Teekaਜਉ (ਸੁਰਖੀ ਪਾਂਚਉ) ਪਾਂਚ ਗਿਆਨ ਇੰਦ੍ਰੀਆਂ ਕੋ (ਰਾਖੈ) ਰੋਕੇ (ਸਬੈ) ਸਹਤ ਬਲ ਕੇ ਵਾ ਵਸ ਰਖੇ॥
Prof. Sahib Singhਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ,

ਪਦ ਅਰਥ ਸੁਰਖੀ = {Skt. हृषीक} ਇੰਦ੍ਰੇ। ਰਾਖੈ = ਵੱਸ ਵਿਚ ਰੱਖਦਾ ਹੈ।

SikhNet (Spanish)uno logra controlar sus órganos sensoriales

ਤਉ ਦੂਜੀ ਦ੍ਰਿਸਟਿ; ਨ ਪੈਸੈ ਕਬੈ ॥੬॥

tau doojee drisatt; na paisai kabai |6|

Sant Singh Khalsathen you shall not cast your glance on another. ||6||
Manmohan Singhhe shall never cast a glance on another.
Manmohan Singh (Punjabi)ਤਦ ਉਹ ਕਦਾਚਿੱਤ ਕਿਸੇ ਹੋਰਸ ਵੱਲ ਝਾਤੀ ਨਹੀਂ ਪਾਵੇਗਾ।
Fareedkot Teekaਤਉ ਦ੍ਵੈਤ ਕੀ ਦ੍ਰਿਸਟੀ ਰਿਦੇ ਮੇਂ ਕਬੀ ਨ ਪੜੇਗੀ॥੬॥
Prof. Sahib Singhਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ॥੬॥

ਪਦ ਅਰਥ ਦੂਜੀ ਦ੍ਰਿਸਟਿ = ਮੇਰ-ਤੇਰ ਵਾਲੀ ਨਿਗਾਹ, ਵਿਤਕਰੇ ਵਾਲੀ ਨਜ਼ਰ। ਕਬੈ = ਕਦੇ ਭੀ ॥੬॥

* ਨੋਟ: ਹੁਣ ਤਕ ਅਸੀਂ ਵੇਖਦੇ ਆਏ ਹਾਂ ਕਿ ਹਰੇਕ 'ਵਾਰ' ਦੇ ਨਾਮ ਦਾ ਪਹਿਲਾ ਅੱਖਰ ਵਰਤ ਕੇ ਹਰੇਕ ਪਉੜੀ ਲਿਖੀ ਹੈ; ਜਿਵੇਂ: ਆਦਿਤ . . ਤੋਂ . . ਆਰੰਭ। ਸੋਮ . . ਤੋਂ . . ਸਸਿ। ਮੰਗਲ . . ਤੋਂ . . ਮਾਹੀਤਿ। ਬੁਧ . . ਤੋਂ . . ਬੁਧਿ। ਬ੍ਰਿਹਸਪਤਿ . . ਤੋਂ . . ਬਿਖਿਆ। ਥਾਵਰ . . ਤੋਂ . . ਥਿਰੁ। ਪਰ ਇਸ ਪਉੜੀ ਨੰ: ੬ ਵਿਚ ਲਫ਼ਜ਼ 'ਸੁਕ੍ਰਵਾਰ' ਨਹੀਂ ਵਰਤਿਆ, ਇਸ ਦੇ ਪਹਿਲੇ ਅੱਖਰ ਨਾਲ ਮੇਲ ਖਾਣ ਵਾਲਾ ਸ਼ਬਦ 'ਸੁਕ੍ਰਿਤੁ' ਵਰਤ ਦਿੱਤਾ ਹੈ। ਸੁਕ੍ਰਿਤੁ-ਭਲਾ ਕੰਮ, ('ਬਾਰ ਬਾਰ ਹਰਿ ਕੇ ਗੁਨ' ਗਾਵਣ ਦਾ) ਸ਼ੁਭ ਕੰਮ। ਸਹਾਰੈ-ਸਹਾਰਾ ਬਣਾ ਲੈਂਦਾ ਹੈ, ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਬ੍ਰਤ-{Skt. व्रत-a vow, mode of life} ਔਖੀ ਜੀਵਨ-ਜੁਗਤ ਦਾ ਪ੍ਰਣ, ਜੀਵਨ-ਜੁਗਤ-ਰੂਪ ਔਖੀ ਘਾਟੀ। ਬ੍ਰਤਿ-ਔਖੀ ਜੀਵਨ-ਜੁਗਤ ਦੇ ਪ੍ਰਣ ਉੱਤੇ, ਜੀਵਨ-ਜੁਗਤ-ਰੂਪ ਔਖੀ ਘਾਟੀ ਉੱਤੇ। * ਨੋਟ: ਮਨ ਨੂੰ ਵਿਕਾਰਾਂ ਵਲੋਂ ਰੋਕ ਕੇ ਪ੍ਰਭੂ ਦਾ ਸਿਮਰਨ ਕਰਨਾ ਇਕ ਔਖਾ ਰਸਤਾ ਹੈ, ਪਹਾੜੀ ਰਸਤਾ ਹੈ, ਘਾਟੀ ਉੱਤੇ ਚੜ੍ਹਨ ਸਮਾਨ ਹੈ: "ਕਬੀਰ ਜਿਹ ਮਾਰਗਿ ਪੰਡਿਤ ਗਏ, ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ, ਤਿਹ ਚੜਿ ਰਹਿਓ ਕਬੀਰ" ॥੧੬੫॥

SikhNet (Spanish)y así tener la visión interior. (6)

ਥਾਵਰ; ਥਿਰੁ ਕਰਿ ਰਾਖੈ ਸੋਇ ॥

thaavar; thir kar raakhai soe |

Sant Singh KhalsaOn Saturday, keep the candle of God's Light
Manmohan SinghOn Saturday he who keeps stable,
Manmohan Singh (Punjabi)ਸਨਿੱਚਰਵਾਰ ਨੂੰ ਜੋ ਸਥਿਰ ਰੱਖਦਾ ਹੈ,
Fareedkot Teekaਸਨੀਚਰ ਦ੍ਵਾਰੇ ਕਹਤੇ ਹੈਂ: ਜੋ ਇੰਦ੍ਰੇ ਪੀਛੇ ਕਹੇ ਹੈਂ, ਸੋ ਤਿਨ ਕੋ (ਥਿਰੁ) ਰੋਕ ਰਖੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ,

ਪਦ ਅਰਥ ਥਾਵਰ-ਛਨਿਛਰ ਵਾਰ। ਥਿਰੁ-ਟਿਕਵਾਂ। ਸੋਇ-ਸੋ (ਜੋਤਿ ਦੀਵਟੀ),

SikhNet (Spanish)En sábado debemos conservar

ਜੋਤਿ ਦੀ ਵਟੀ; ਘਟ ਮਹਿ ਜੋਇ ॥

jot dee vattee; ghatt meh joe |

Sant Singh KhalsaSteady within your heart;
Manmohan Singhthe wick of God Light which is in his mind,
Manmohan Singh (Punjabi)ਹਰੀ ਦੇ ਨੂਰ ਦੀ ਬੱਤੀ ਜੋ ਉਸ ਦੇ ਅੰਤਰ ਆਤਮੇ ਹੈ,
Fareedkot Teeka(ਜੋਤਿ) ਗ੍ਯਾਨ ਕੀ ਬ੍ਰਿਤੀ ਰੂਪ ਵਤੀ ਰਿਦੇ ਮੇਂ (ਜੋਇ) ਜੋੜੇ॥
Prof. Sahib Singhਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ

ਪਦ ਅਰਥ ਉਸ 'ਜੋਤਿ ਦੀਵਟੀ' ਨੂੰ। ਜੋਤਿ ਦੀਵਟੀ ਜੋਇ-ਜੋ ਜੋਤਿ ਦੀਵਟੀ। ਦੀਵਟੀ-ਸੁਹਣਾ ਜਿਹਾ ਨਿੱਕਾ ਜਿਹਾ ਦੀਵਾ। ਜੋਤਿ-ਪਰਮਾਤਮਾ ਦਾ ਨੂਰ। ਘਟਿ ਮਹਿ-ਹਿਰਦੇ ਵਿਚ, ਸਰੀਰ ਵਿਚ।

SikhNet (Spanish)en un nivel estable la luz en su corazón,

ਬਾਹਰਿ ਭੀਤਰਿ; ਭਇਆ ਪ੍ਰਗਾਸੁ ॥

baahar bheetar; bheaa pragaas |

Sant Singh Khalsayou will be enlightened, inwardly and outwardly.
Manmohan Singhis illumined within and without,
Manmohan Singh (Punjabi)ਉਹ ਅੰਦਰੋਂ ਤੇ ਬਾਹਰੋਂ ਰੋਸ਼ਨ ਹੋ ਜਾਂਦਾ ਹੈ,
Fareedkot Teekaਜਬ ਗ੍ਯਾਨ ਕਰ (ਬਾਹਰਿ) ਬ੍ਰਹਮਾਂਡ ਮੇਂ (ਭੀਤਰਿ) ਸਰੀਰ ਮੇਂ ਏਕ ਬ੍ਰਹਮ ਕਾ ਹੀ ਪ੍ਰਗਾਸੁ ਹੂਆ॥
Prof. Sahib Singh(ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ)।

ਪਦ ਅਰਥ ਭੀਤਰਿ-ਅੰਦਰ। ਪ੍ਰਗਾਸੁ-ਚਾਨਣ। ਕਰਮ-ਕੀਤੇ ਕੰਮਾਂ ਦੇ ਸੰਸਕਾਰ।

SikhNet (Spanish)y ver su interior y su alrededor por todas partes iluminado.

ਤਬ ਹੂਆ; ਸਗਲ ਕਰਮ ਕਾ ਨਾਸੁ ॥੭॥

tab hooaa; sagal karam kaa naas |7|

Sant Singh KhalsaAll your karma will be erased. ||7||
Manmohan Singhand then all his evil actions are destroyed.
Manmohan Singh (Punjabi)ਤੇ ਤਦ, ਉਸ ਦੇ ਸਾਰੇ ਮੰਦੇ ਅਮਲ ਮਿਟ ਜਾਂਦੇ ਹਨ।
Fareedkot Teekaਤਬ ਅਨੇਕ ਜਨਮੋਂ ਕੇ ਜੋ ਸੰਚਤ ਔਰ ਕ੍ਰਿਯੇਮਾਣ ਪੁਨਾ ਪ੍ਰਾਲਬਧ ਕਰਮ ਹੈਂ ਇਨ ਸਭ ਕਾ ਨਾਸ ਹੋ ਗਿਆ। ਯਦਪਿ ਪ੍ਰਾਰਬਧ ਕਰਮ ਕਰ ਗ੍ਯਾਨੀ ਕੇ ਸਰੀਰ ਕਾ ਬਿਉਹਾਰ ਹੋਤਾ ਹੈ ਤਦਪੀ ਤਿਨ ਮੇਂ ਜਨਮ ਦੇਣੇ ਕੀ ਸ਼ਕਤੀ ਨਹੀਂ ਹੈ॥੭॥
Prof. Sahib Singhਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ॥੭॥

ਪਦ ਅਰਥ ਤਬ-ਤਦੋਂ, ਇਸ ਅਵਸਥਾ ਵਿਚ ਅੱਪੜ ਕੇ ॥੭॥

SikhNet (Spanish)Así trascenderá las consecuencias de su pasado. (7)

Open this shabad (36 lines, Angs 344-345) →

Ang 344 of 1430