ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 344
Sant Singh KhalsaOne Universal Creator God. By The Grace Of The True Guru:
Manmohan SinghThere is but one God. By the true Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador
ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥
raag gaurree vaar kabeer jeeo ke 7 | Ang 344
Sant Singh KhalsaRaag Gauree, The Seven Days Of The Week Of Kabeer Jee:
Manmohan SinghGauri Measure. Week days of Kabir Ji.
Manmohan Singh (Punjabi)ਰਾਗ ਗਉੜੀ। ਸਪਤਾਹ ਦੇ ਦਿਨ ਕਬੀਰ ਜੀ ਦੇ।
Prof. Sahib Singhਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਵਾਰ'।ਪਦ ਅਰਥ ਵਾਰ = ਦਿਨ,
SikhNet (Spanish)Rag Gauri, siete días de Kabir yi.
ਬਾਰ ਬਾਰ; ਹਰਿ ਕੇ ਗੁਨ ਗਾਵਉ ॥
baar baar; har ke gun gaavau | Ang 344
Sant Singh KhalsaSing the Glorious Praises of the Lord each and every day.
Manmohan SinghAll the days of the week, sing God's praises.
Manmohan Singh (Punjabi)ਹਫਤੇ ਦੇ ਸਾਰੇ ਦਿਹੁੰ ਹਰੀ ਦਾ ਜੱਸ ਗਾਇਨ ਕਰ।
Fareedkot Teeka(ਬਾਰ ਬਾਰ) ਪੁਨਾ ਪੁਨਾ ਵਾ ਸਭ ਦਿਨੋਂ ਮੇਂ ਹਰੀ ਕੇ ਗੁਨ ਗਾਵਉ॥
Prof. Sahib Singhਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ)ਪਦ ਅਰਥ ਬਾਰ ਬਾਰ, ਮੁੜ ਮੁੜ, ਸਦਾ, ਹਰ ਵੇਲੇ। ਗਾਵਉ = ਗਾਵਉਂ, ਮੈਂ ਗਾਉਂਦਾ ਹਾਂ।
SikhNet (Spanish)Canto las Alabanzas de mi Señor una y otra vez.
ਗੁਰ ਗਮਿ ਭੇਦੁ; ਸੁ ਹਰਿ ਕਾ ਪਾਵਉ ॥੧॥ ਰਹਾਉ ॥
gur gam bhed; su har kaa paavau |1| rahaau | Ang 344
Sant Singh KhalsaMeeting with the Guru, you shall come to know the mystery of the Lord. ||1||Pause||
Manmohan SinghBy meeting the Guru, obtain thou the mystery of God. Pause.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ ਤੂੰ ਵਾਹਿਗੁਰੂ ਦਾ ਭੇਤ ਪਰਾਪਤ ਕਰ। ਠਹਿਰਾਉ।
Fareedkot Teeka(ਸੁ) ਉਸ ਹਰੀ ਕਾ ਭੇਦ ਗੁਰੋਂ ਕੀ ਗੰਮਤਾ ਸੇ ਪਾਵਉਗੇ॥੧॥ ਰਹਾਉ ॥
Prof. Sahib Singhਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਇਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੧॥ ਰਹਾਉ ॥ਪਦ ਅਰਥ ਗਮਿ = ਗਮ ਕੇ, ਜਾ ਕੇ, ਅੱਪੜ ਕੇ। ਗੁਰ ਗਮਿ = ਗੁਰੂ ਪਾਸ ਜਾ ਕੇ, ਗੁਰੂ ਦੇ ਚਰਨਾਂ ਵਿਚ ਅੱਪੜ ਕੇ। ਹਰਿ ਕਾ ਭੇਦੁ = ਪਰਮਾਤਮਾ ਦਾ ਭੇਤ, ਪਰਮਾਤਮਾ ਨੂੰ ਮਿਲਣ ਦਾ ਭੇਤ, ਉਹ ਡੂੰਘਾ ਰਾਜ਼ ਜਿਸ ਨਾਲ ਪਰਮਾਤਮਾ ਮਿਲ ਸਕਦਾ ਹੈ। ਪਾਵਉ = ਪਾਵਉਂ, ਮੈਂ ਲੱਭ ਰਿਹਾ ਹਾਂ, ਮੈਂ ਲੱਭ ਲਿਆ ਹੈ। ਸੁ = ਉਹ। ਸੁ ਭੇਦੁ = ਉਹ ਭੇਤ ॥॥੧॥ਰਹਾਉ॥
* ਨੋਟ: ਇਹ ਬਾਣੀ ਦਿਨਾਂ ਦੇ ਨਾਵਾਂ ਤੇ ਹੈ, ਜਿਵੇਂ ਪਿਛਲੀ ਬਾਣੀ ਥਿੱਤਾਂ ਦੇ ਨਾਮ ਵਰਤ ਕੇ ਲਿਖੀ ਗਈ ਹੈ। * ਨੋਟ: 'ਰਹਾਉ' ਵਿਚ ਦਿੱਤੇ ਇਸ ਖ਼ਿਆਲ ਦੀ ਵਿਆਖਿਆ ਬਾਕੀ ਦੀ ਬਾਣੀ ਵਿਚ ਕੀਤੀ ਗਈ ਹੈ।
SikhNet (Spanish)Postrándome ante el Guru, el Misterio del Señor me es revelado. (1‑Pausa)
ਆਦਿਤ; ਕਰੈ ਭਗਤਿ ਆਰੰਭ ॥
aadit; karai bhagat aaranbh | Ang 344
Sant Singh KhalsaOn Sunday, begin the devotional worship of the Lord,
Manmohan SinghOn Sunday, begin Lord's devotional service,
Manmohan Singh (Punjabi)ਐਤਵਾਰ ਨੂੰ ਪ੍ਰਭੂ ਦੀ ਪ੍ਰੇਮ ਮਈ ਸੇਵਾ ਸ਼ੁਰੂ ਕਰ,
Fareedkot Teekaਐਤਵਾਰ ਦੁਆਰਾ ਕਹਤੇ ਹੈਂ: ਭਗਤੀ ਕਾ ਉਦਮ ਕਰੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ,ਪਦ ਅਰਥ ਆਦਿਤ = {Skt. आदित्य, ਆਦਿਤ੍ਯ} ਸੂਰਜ। ਆਦਿਤ = ਆਇਤ, ਐਤ। ਆਦਿਤ ਵਾਰ = ਐਤਵਾਰ। {ਨੋਟ: ਇਹ ਦਿਨ ਸੂਰਜ ਦੇ ਨਾਮ ਨਾਲ ਸੰਬੰਧਤ ਹੈ, ਇਹ ਦਿਨ ਸੂਰਜ ਦਾ ਮਿਥਿਆ ਗਿਆ ਹੈ}।
SikhNet (Spanish)Aquél que en domingo canta la Alabanza del Señor
ਕਾਇਆ ਮੰਦਰ; ਮਨਸਾ ਥੰਭ ॥
kaaeaa mandar; manasaa thanbh | Ang 344
Sant Singh Khalsaand restrain the desires within the temple of the body.
Manmohan Singhand restrain the desires within the body palace.
Manmohan Singh (Punjabi)ਅਤੇ ਦੇਹਿ ਦੇ ਮਹਿਲ ਅੰਦਰ ਹੀ ਖ਼ਾਹਿਸ਼ਾਂ ਨੂੰ ਰੋਕ ਰੱਖ।
Fareedkot Teekaਔਰ ਕਾਇਆਂ ਰੂਪੀ ਮੰਦਰ ਮੇਂ ਮਨਸਾ ਵਾਸਨਾ ਕਾ ਪਰਵਾਹ ਚਲ ਰਹਾ ਹੈ, ਤਿਸ ਕੋ ਰੋਕੇ॥
Prof. Sahib Singhਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ,ਪਦ ਅਰਥ ਕਾਇਆ = ਸਰੀਰ। ਮੰਦਰ = ਘਰ। ਮਨਸਾ = ਫੁਰਨੇ। ਥੰਭ = ਥੰਮ੍ਹੀ, ਸਹਾਰਾ।
SikhNet (Spanish)y en la mansión de su cuerpo calma sus deseos,
ਅਹਿਨਿਸਿ ਅਖੰਡ; ਸੁਰਹੀ ਜਾਇ ॥
ahinis akhandd; surahee jaae | Ang 344
Sant Singh KhalsaWhen your attention is focused day and night upon that imperishable place,
Manmohan SinghWhen day and night man's attention remains fixed in the imperishable place,
Manmohan Singh (Punjabi)ਜਦ ਦਿਨ ਰਾਤ ਇਨਸਾਨ ਦੀ ਬਿਰਤੀ ਅਬਿਨਾਸੀ ਥਾਂ ਤੇ ਜੁੜੀ ਰਹਿੰਦੀ ਹੈ,
Fareedkot Teekaਜਬ ਰਾਤ੍ਰਿ ਦਿਨ ਅਰਥਾਤ ਨਿਰੰਤ੍ਰ ਅਖੰਡਾਕਾਰ (ਸੁਰਹੀ) ਬ੍ਰਹਮਾਕਾਰ ਬ੍ਰਿਤੀ (ਜਾਇ) ਉਤਪਿਤ ਹੋਵੈ॥
Prof. Sahib Singhਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ)। ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਖੰਡ = ਅਟੁੱਟ, ਲਗਾਤਾਰ। ਸੁਰਹੀ = ਸੁਰਭੀ, ਸੁਗੰਧੀ, ਭਗਤੀ ਨਾਲ ਸੁਗੰਧਤ ਹੋਈ ਸੁਰਤ। ਜਾਇ = ਤੁਰੀ ਜਾਂਦੀ ਹੈ, ਜਾਰੀ ਰਹਿੰਦੀ ਹੈ।
SikhNet (Spanish)su Conciencia habita en paz sin interrupción.
ਤਉ ਅਨਹਦ ਬੇਣੁ; ਸਹਜ ਮਹਿ ਬਾਇ ॥੧॥
tau anahad ben; sehaj meh baae |1| Ang 344
Sant Singh Khalsathen the celestial flutes play the unstruck melody in tranquil peace and poise. ||1||
Manmohan Singhthen, the flute, in tranquility, plays heavenly music.
Manmohan Singh (Punjabi)ਤਾਂ ਵੀਣਾ, ਸ਼ਾਤੀ ਅੰਦਰ ਈਸ਼ਵਰੀ ਕੀਰਤਨ ਉਚਾਰਨ ਕਰਦੀ ਹੈ।
Fareedkot Teekaਤਬ ਏਕ ਰਸ (ਬੇਣੁ) ਬਾਜਾ ਸੁਭਾਵਕ ਹੀ (ਥਾਇ) ਬਜਾਵਤਾ ਹੈ, ਭਾਵ ਸੇ ਅਧਿਕਾਰੀਆਂ ਪ੍ਰਤਿ ਬ੍ਰਹਮ ਕਾ ਕਥਨੁ ਕਰਤਾ ਹੈ॥੧॥
Prof. Sahib Singhਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ॥੧॥ਪਦ ਅਰਥ ਤਉ = ਤਦੋਂ। ਅਨਹਦ = ਇਕ-ਰਸ। ਬੇਣੁ = ਬੀਣਾ, ਬੰਸਰੀ। ਸਹਜ ਮਹਿ = ਸਹਿਜ ਅਵਸਥਾ ਵਿਚ, ਮਨ ਦੀ ਅਡੋਲ ਹਾਲਤ ਵਿਚ। ਬਾਇ = ਵੱਜਦੀ ਹੈ ॥੧॥
SikhNet (Spanish)Entonces las notas de la Eterna Melodía Divina resuenan en su mente. (1)
ਸੋਮਵਾਰਿ; ਸਸਿ ਅੰਮ੍ਰਿਤੁ ਝਰੈ ॥
somavaar; sas amrit jharai | Ang 344
Sant Singh KhalsaOn Monday, the Ambrosial Nectar trickles down from the moon.
Manmohan SinghOn Monday the Nectar trickles from the moon.
Manmohan Singh (Punjabi)ਸੋਮਵਾਰ ਨੂੰ ਚੰਦਰਮੇ ਤੋਂ ਸੁਧਾਰਸ ਟਪਕਦਾ ਹੈ।
Fareedkot Teekaਸੋਮਵਾਰ ਦੁਆਰਾ ਕਹਤੇ ਹੈਂ: (ਸਸਿ) ਗੁਰੂ ਰੂਪ ਚੰਦ੍ਰਮਾ ਗਿਆਨ ਉਪਦੇਸ ਰੂਪੀ ਵਾਕ ਅੰਮ੍ਰਿਤ ਉਚਾਰਤੇ ਹੈਂ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ,ਪਦ ਅਰਥ ਸੋਮ = ਚੰਦ੍ਰਮਾ। ਸੋਮਵਾਰ = ਚੰਦ ਨਾਲ ਸੰਬੰਧ ਰੱਖਣ ਵਾਲਾ ਦਿਨ। ਸੋਮਵਾਰਿ = ਸੋਮ ਦੇ ਦਿਹਾੜੇ। ਸਸਿ = ਚੰਦ, ਚੰਦ ਦੀ ਠੰਢ। ਸਸਿ ਅੰਮ੍ਰਿਤੁ = ਸ਼ਾਂਤੀ ਦਾ ਅੰਮ੍ਰਿਤ। ਝਰੈ = ਵਰ੍ਹਦਾ ਹੈ।
SikhNet (Spanish)En lunes, la Luna de Dios llueve Néctar sobre el hombre;
ਚਾਖਤ ਬੇਗਿ; ਸਗਲ ਬਿਖ ਹਰੈ ॥
chaakhat beg; sagal bikh harai | Ang 344
Sant Singh KhalsaTasting it, all poisons are removed in an instant.
Manmohan SinghWhen tasted is, speedily removes all the poison.
Manmohan Singh (Punjabi)ਜਦ ਚੱਖਿਆ ਜਾਂਦਾ ਹੈ, ਇਹ ਫੋਰਨ ਹੀ ਸਾਰੀ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ।
Fareedkot Teekaਤਿਨ ਵਾਕ ਰੂਪ ਅੰਮ੍ਰਿਤ ਕੋ ਪੀਵਤੇ ਹੀ (ਬੇਗ) ਸੀਘ੍ਰਤਾ ਸੇ ਜਗ੍ਯਾਸੂ ਸੰਪੂਰਨ ਵਿਖੈ ਵਾਸਨਾ ਕੋ ਦੂਰ ਕਰ ਦੇਤਾ ਹੈ॥
Prof. Sahib Singh(ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ,ਪਦ ਅਰਥ ਚਾਖਤ = ਚੱਖਦਿਆਂ। ਬੇਗਿ = ਤੁਰਤ, ਛੇਤੀ। ਸਗਲ = ਸਾਰੇ। ਬਿਖੁ = ਜ਼ਹਿਰ, ਵਿਕਾਰ। ਹਰੈ = ਦੂਰ ਕਰ ਦੇਂਦਾ ਹੈ।
SikhNet (Spanish)probándolo, uno se libera, en un instante,
ਬਾਣੀ ਰੋਕਿਆ. ਰਹੈ ਦੁਆਰ ॥
baanee rokiaa. rahai duaar | Ang 344
Sant Singh KhalsaRestrained by Gurbani, the mind remains indoors;
Manmohan SinghRestrained with Gurbani, the mind remains within doors then,
Manmohan Singh (Punjabi)ਗੁਰਬਾਣੀ ਦਾ ਵਰਜਿਆ ਹੋਇਆ ਮਨੂਆ ਦਰ ਦੇ ਅੰਦਰ ਰਹਿੰਦਾ ਹੈ,
Fareedkot Teekaਪਰੰਤੂ ਜੇ ਕਰ ਬਾਣੀ ਆਦਿਕ ਇੰਦ੍ਰਿਓਂ ਕੇ ਦੁਆਰੋਂ ਕਾ ਸਮਦਾਇ ਰੋਕਿਆ ਰਹੇ॥
Prof. Sahib Singhਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈਪਦ ਅਰਥ ਰਹੈ ਦੁਆਰਿ = ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ।
SikhNet (Spanish)de toda maldad. Su mente es conducida a través por la Palabra del Guru,
ਤਉ ਮਨੁ ਮਤਵਾਰੋ; ਪੀਵਨਹਾਰ ॥੨॥
tau man matavaaro; peevanahaar |2| Ang 344
Sant Singh Khalsadrinking in this Nectar, it is intoxicated. ||2||
Manmohan Singhdrinks the Nectar and gets intoxicated.
Manmohan Singh (Punjabi)ਅਤੇ ਤਦੋਂ ਸੁਧਾਰਸ ਪਾਨ ਕਰਦਾ ਹੈ ਅਤੇ ਖੀਵਾ ਹੋ ਜਾਂਦਾ ਹੈ।
Fareedkot Teekaਤਉ ਮਨ ਜੋ ਅੰਮ੍ਰਿਤ ਕੇ ਪੀਵਨੇ ਵਾਲਾ ਹੈ, ਸੋ ਮਸਤ ਹੋਤਾ ਹੈ॥੨॥
Prof. Sahib Singhਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ॥੨॥ਪਦ ਅਰਥ ਮਤਵਾਰੋ = ਮਤਵਾਲਾ, ਮਸਤ ॥੨॥
SikhNet (Spanish)y se extasía con el Néctar del Señor.
ਮੰਗਲਵਾਰੇ; ਲੇ ਮਾਹੀਤਿ ॥
mangalavaare; le maaheet | Ang 344
Sant Singh KhalsaOn Tuesday, understand reality;
Manmohan SinghOn Tuesday have a peep into reality,
Manmohan Singh (Punjabi)ਮੰਗਲਵਾਰ ਨੂੰ ਅਸਲੀਅਤ ਅੰਦਰ ਝਾਤੀ ਪਾ,
Fareedkot Teekaਮੰਗਲਵਾਰ ਦ੍ਵਾਰਾ ਕਹਤੇ ਹੈਂ: ਮਹਾਤਮਾ ਕੀ (ਮਾਹੀਤਿ) ਸਿਖਿਆ ਮਹਤਤਾ, ਭਾਵ ਰਹਣੀ ਲੇਵੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ,ਪਦ ਅਰਥ ਮੰਗਲ = {मंगल The planet Mars} ਮੰਗਲ ਤਾਰਾ। ਮੰਗਲਵਾਰ = ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲਾ ਦਿਨ। ਲੇ = ਲੈਂਦਾ ਹੈ। ਮਾਹੀਤਿ = ਮੁਹੀਤ, ਘੇਰਾ, ਕਿਲ੍ਹਾ।
SikhNet (Spanish)En martes, uno debe conocer sus limitaciones,
ਪੰਚ ਚੋਰ ਕੀ; ਜਾਣੈ ਰੀਤਿ ॥
panch chor kee; jaanai reet | Ang 344
Sant Singh Khalsayou must know the way the five thieves work.
Manmohan Singhand know the way of assault of the five thieves.
Manmohan Singh (Punjabi)ਅਤੇ ਪੰਜਾ ਚੋਰਾਂ ਦੇ ਹਮਲਾ ਕਰਨ ਦੇ ਢੰਗ ਨੂੰ ਸਮਝ।
Fareedkot Teekaਪੰਚ ਚੋਰ ਜੋ ਕਾਮਾਦੀ ਹੈਂ ਤਿਨ ਕੇ ਪਕੜਨੇ ਕੀ ਰੀਤਿ ਕੌ ਜਾਣੇ॥
Prof. Sahib Singhਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ)।ਪਦ ਅਰਥ ਜਾਣੈ = ਜਾਣ ਲੈਂਦਾ ਹੈ। ਰੀਤਿ = ਤਰੀਕਾ, ਢੰਗ।
SikhNet (Spanish)y conocer también la forma en que los cinco ladrones irrumpen en la mente de uno.
ਘਰ ਛੋਡੇਂ; ਬਾਹਰਿ ਜਿਨਿ ਜਾਇ ॥
ghar chhodden; baahar jin jaae | Ang 344
Sant Singh KhalsaThose who leave their own home to go out wandering
Manmohan SinghLeaving thine home never wander abroad otherwise,
Manmohan Singh (Punjabi)ਆਪਣੇ ਝੁੱਗੇ ਨੂੰ ਛੱਡ ਕੇ ਬਾਹਰਵਾਰ ਕਦਾਚਿੱਤ ਨਾਂ ਭਟਕ,
Fareedkot Teekaਤਿਸ ਸਿਖਿਆ ਕਰ ਕੇ ਅਪਨਾ ਸਰੂਪ ਛੋਡ ਕਰ ਬਾਹਜ ਮੁਖੀ ਹੋ ਕਰ ਮਤ ਜਾਵੇ॥
Prof. Sahib Singh(ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ),ਪਦ ਅਰਥ ਜਿਨਿ ਛੋਡੇਂ = ਮਤਾਂ ਛੱਡੇਂ, ਨਾਹ ਛੱਡੀਂ। ਜਿਨਿ ਜਾਏ = ਮਤਾਂ ਜਾਏਂ, ਨਾਹ ਜਾਈਂ। ਘਰ = ਹਿਰਦਾ-ਘਰ ਜਿਸ ਦੇ ਦੁਆਲੇ ਕਿਲ੍ਹਾ ਬਣ ਚੁਕਾ ਹੈ।
SikhNet (Spanish)Aquéllos que olvidando su Hogar,
ਨਾਤਰੁ ਖਰਾ; ਰਿਸੈ ਹੈ ਰਾਇ ॥੩॥
naatar kharaa; risai hai raae |3| Ang 344
Sant Singh Khalsashall feel the terrible wrath of the Lord, their King. ||3||
Manmohan Singhthe King shall be exceedingly wrath.
Manmohan Singh (Punjabi)ਨਹੀਂ ਤਾਂ ਪਾਤਸ਼ਾਹ ਬਹੁਤ ਹੀ ਗੁੱਸੇ ਹੋਵੇਗਾ।
Fareedkot Teekaਨਹੀਂ ਤੋ (ਰਾਇ) ਰਾਜਾ ਪਰਮੇਸ੍ਵਰ (ਖਰਾ) ਅਤੀ (ਰਿਸੈ) ਗੁਸੇ ਹੋਵੇਗਾ॥੩॥
Prof. Sahib Singhਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ॥੩॥ਪਦ ਅਰਥ ਨਾਤਰੁ = ਨਹੀਂ ਤਾਂ, ਜੇ ਤੂੰ ਬਾਹਰ ਚਲਾ ਗਿਆ। ਰਿਸੈ ਹੈ = ਖਿੱਝ ਜਾਏਗਾ। ਰਿਸ = {Skt. रिष् to be injured, to meet with a misfortune} ਬਿਪਤਾ ਵਿਚ ਪੈ ਜਾਣਾ, ਦੁਖੀ ਹੋਣਾ। ਰਾਇ = ਰਾਜਾ, ਮਨ-ਰਾਜਾ ॥੩॥
SikhNet (Spanish)salen fuera en busca del Señor, con ellos de seguro Dios no está complacido. (3)
ਬੁਧਵਾਰਿ; ਬੁਧਿ ਕਰੈ ਪ੍ਰਗਾਸ ॥
budhavaar; budh karai pragaas | Ang 344
Sant Singh KhalsaOn Wednesday, one's understanding is enlightened.
Manmohan SinghOn Wednesday man should enlighten his understanding.
Manmohan Singh (Punjabi)ਬੁਧਵਾਰ ਨੂੰ ਬੰਦੇ ਨੂੰ ਆਪਣੀ ਸਮਝ ਉੱਜਲ ਕਰਨੀ ਉੱਚਿੱਤ ਹੈ।
Fareedkot Teekaਬੁਧਵਾਰ ਦ੍ਵਾਰੇ ਕਹਤੇ ਹੈਂ: ਉਤਮ ਬੁਧੀ ਕਾ ਪ੍ਰਕਾਸ ਕਰੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ,ਪਦ ਅਰਥ ਬੁਧਿ = ਅਕਲ। ਪ੍ਰਗਾਸੁ = ਚਾਨਣ।
SikhNet (Spanish)En miércoles, uno debe iluminar su mente
ਹਿਰਦੈ ਕਮਲ ਮਹਿ; ਹਰਿ ਕਾ ਬਾਸ ॥
hiradai kamal meh; har kaa baas | Ang 344
Sant Singh KhalsaThe Lord comes to dwell in the lotus of the heart.
Manmohan SinghSo that the Lord my acquire dwelling on his heart lotus.
Manmohan Singh (Punjabi)ਤਾਂ ਜੋ ਪ੍ਰਭੂ ਉਸ ਦੇ ਦਿਲ ਕੰਵਲ ਅੰਦਰ ਨਿਵਾਸ ਅਖਤਿਆਰ ਕਰ ਲਵੇ।
Fareedkot Teekaਹਿਰਦੇ ਕਮਲ ਮੇਂ ਹਰੀ ਕਾ ਬਾਸਾ ਜਾਣੇ॥
Prof. Sahib Singhਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ;ਪਦ ਅਰਥ ਬਾਸੁ = ਨਿਵਾਸ।
SikhNet (Spanish)y enaltecer en ella a su Señor y Maestro.
ਗੁਰ ਮਿਲਿ; ਦੋਊ ਏਕ ਸਮ ਧਰੈ ॥
gur mil; doaoo ek sam dharai | Ang 344
Sant Singh KhalsaMeeting the Guru, one comes to look alike upon pleasure and pain,
Manmohan SinghOn meeting the Guru, he should consider both the weal and woe alike.
Manmohan Singh (Punjabi)ਗੁਰਾਂ ਨੂੰ ਭੈਟ ਕੇ, ਉਸ ਨੂੰ ਦੋਨੋਂ ਹੀ ਖੁਸ਼ੀ ਤੇ ਗ਼ਮੀ ਨੂੰ ਇਕਸਾਰ ਜਾਨਣਾ ਚਾਹੀਦਾ ਹੈ।
Fareedkot Teekaਗੁਰੋਂ ਕੇ ਸਾਥ ਮਿਲ ਕਰ ਜੀਵ ਈਸ੍ਵਰ ਦੋਨੋਂ ਕੋ ਏਕ ਸਮ ਅਰਥਾਤ ਬ੍ਰਹਮ ਮੇਂ ਜਾਨ ਕਰ ਧਾਰਨ ਕਰੇ॥
Prof. Sahib Singhਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ,ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਦੋਊ = ਦੋਵੇਂ, ਹਿਰਦਾ ਤੇ ਪਰਮਾਤਮਾ। ਏਕ ਸਮ = ਇਕੱਠੇ।
SikhNet (Spanish)Encontrando al Guru, debe de elevarse al nivel de su Dios,
ਉਰਧ ਪੰਕ; ਲੈ ਸੂਧਾ ਕਰੈ ॥੪॥
auradh pank; lai soodhaa karai |4| Ang 344
Sant Singh Khalsaand the inverted lotus is turned upright. ||4||
Manmohan SinghHe ought to handle and set erect the inverted louts of his heart.
Manmohan Singh (Punjabi)ਆਪਣੇ ਦਿਲ ਦੇ ਮੂਧੇ ਕੰਵਲ ਨੂੰ ਲੈ ਕੇ ਸਿੱਧਾ ਕਰਨਾ ਚਾਹੀਦਾ ਹੈ।
Fareedkot Teekaਨੀਚੇ ਕੋ ਜੋ ਉਲਟਾ ਹੂਆ ਹੈ ਹਿਰਦਾ ਕਮਲ ਅਰਥਾਤ ਜੋ ਪਰਮੇਸ੍ਵਰ ਸੇ ਬੇਮੁਖ ਹੋ ਰਹਾ ਹੈ, ਤਿਸ ਕੋ ਸੂਧਾ ਕਰੇ ਅਰਥਾਤ ਵਾਹਗੁਰੂ ਕੇ ਸਨਮੁਖ ਕਰੇ॥੪॥
Prof. Sahib Singh(ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ॥੪॥ਪਦ ਅਰਥ ਉਰਧ = (ਮਾਇਆ ਵਲ) ਉਲਟਿਆ ਹੋਇਆ, ਪਰਤਿਆ ਹੋਇਆ। ਪੰਕ = ਪੰਕਜ, ਹਿਰਦਾ-ਕਮਲ। ਸੂਧਾ = ਸਿੱਧਾ, ਪਰਮਾਤਮਾ ਵਲ ਸਨਮੁਖ। ਲੈ = ਵੱਸ ਵਿਚ ਕਰ ਕੇ ॥੪॥
SikhNet (Spanish)y así voltear el loto invertido de su mente. (4)
ਬ੍ਰਿਹਸਪਤਿ; ਬਿਖਿਆ ਦੇਇ ਬਹਾਇ ॥
brihasapat; bikhiaa dee bahaae | Ang 344
Sant Singh KhalsaOn Thursday, wash off your corruption.
Manmohan SinghOn Thursday, man should wash off his sins.
Manmohan Singh (Punjabi)ਵੀਰਵਾਰ ਨੂੰ ਇਨਸਾਨ ਨੂੰ ਆਪਣੇ ਪਾਪ ਧੋ ਸੁਟਣੇ ਚਾਹੀਦੇ ਹਨ।
Fareedkot Teekaਵੀਰਵਾਰ ਦੁਆਰਾ ਕਹਤੇ ਹੈਂ: ਬਿਖੈ ਬਾਸਨਾ ਕੋ ਤਿਆਗ ਦੇਵੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ,ਪਦ ਅਰਥ ਬ੍ਰਿਹਸਪਤਿ = {The planet jupiter} ਇਕ ਤਾਰੇ ਦਾ ਨਾਮ ਹੈ। ਬ੍ਰਿਹਸਪਤਿ ਵਾਰ = ਵੀਰਵਾਰ। ਬਿਖਿਆ = ਮਾਇਆ। ਦੇਇ ਬਹਾਇ = ਬਹਾਇ ਦੇਇ, ਰੋੜ੍ਹ ਦੇਂਦਾ ਹੈ।
SikhNet (Spanish)En jueves, uno debe de purificar su ser de toda falta y dejando la trinidad,
ਤੀਨਿ ਦੇਵ; ਏਕ ਸੰਗਿ ਲਾਇ ॥
teen dev; ek sang laae | Ang 344
Sant Singh KhalsaForsake the trinity, and attach yourself to the One God.
Manmohan SinghForsaking the Trinity, he should attach himself to One God.
Manmohan Singh (Punjabi)ਤਿੰਨਾਂ ਦੇਵਤਿਆਂ ਨੂੰ ਛੱਡ ਕੇ ਉਸਨੂੰ ਇਕ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ।
Fareedkot Teekaਤੀਨ ਦੇਵ ਜੋ ਬ੍ਰਹਮਾ ਬਿਸ਼ਨ ਸ਼ਿਵ ਹੈਂ ਏਕ ਬ੍ਰਹਮ ਕੇ ਸੰਗ ਲਾਵੇ ਅਰਥਾਤ ਬ੍ਰਹਮ ਰੂਪ ਜਾਣੇ॥
Prof. Sahib Singhਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ।ਪਦ ਅਰਥ ਤੀਨਿ ਦੇਵ = ਬਿਖਿਆ ਦੇ ਤਿੰਨੇ ਦੇਵਤੇ, ਮਾਇਆ ਦੇ ਤਿੰਨ ਗੁਣ। ਏਕ ਸੰਗਿ = ਇੱਕ ਦੀ ਸੰਗਤ ਵਿਚ। ਲਾਇ = ਜੋੜ ਦੇਂਦਾ ਹੈ, ਲੀਨ ਕਰ ਦੇਂਦਾ ਹੈ।
SikhNet (Spanish)Brahma, Vishnú y Shiva, poner su Fe en el Único Señor.
ਤੀਨਿ ਨਦੀ; ਤਹ ਤ੍ਰਿਕੁਟੀ ਮਾਹਿ ॥
teen nadee; teh trikuttee maeh | Ang 344
Sant Singh KhalsaAt the confluence of the three rivers of knowledge, right action and devotion, there,
Manmohan SinghAt the confluence of the three steams (of knowledge of the action and devotion),
Manmohan Singh (Punjabi)ਤਿੰਨਾਂ ਦਰਿਆਵਾਂ (ਗਿਆਨ, ਕਰਮ ਅਤੇ ਭਗਤੀ) ਦੇ ਸੰਗਮ ਵਿੱਚ,
Fareedkot Teekaਦਸਮੇ ਦ੍ਵਾਰ ਮੇਂ ਜੋ ਤੀਨ ਨਦੀ ਇੜਾ, ਪਿੰਗਲਾ, ਸੁਖਮਨਾ ਹੈਂ॥
Prof. Sahib Singh(ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ,ਪਦ ਅਰਥ ਤੀਨਿ ਨਦੀ = ਮਾਇਆ ਦੇ ਤਿੰਨ ਗੁਣਾਂ ਦੀਆਂ ਨਦੀਆਂ। ਤ੍ਰਿਕੁਟੀ = {ਤ੍ਰਿ-ਕੁਟੀ। ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤ੍ਰਿਊੜੀ, ਤਿੰਨ ਵਿੰਗੀਆਂ ਲਕੀਰਾਂ, ਮੱਥੇ ਦੀ ਤਿਊੜੀ ਜੋ ਹਿਰਦੇ ਵਿਚ ਖਿੱਝ ਪੈਦਾ ਹੋਇਆਂ ਮੱਥੇ ਉੱਤੇ ਪੈ ਜਾਂਦੀ ਹੈ, ਖਿੱਝ।
SikhNet (Spanish)En la confluencia de Dios convergen las tres ramificaciones de la espiritualidad: el trabajo, el conocimiento y la devoción.
ਅਹਿਨਿਸਿ; ਕਸਮਲ ਧੋਵਹਿ ਨਾਹਿ ॥੫॥
ahinis; kasamal dhoveh naeh |5| Ang 344
Sant Singh Khalsawhy not wash away your sinful mistakes? ||5||
Manmohan Singhwhy does he not wash away his sins day and night?
Manmohan Singh (Punjabi)ਉਥੇ ਦਿਨ ਰਾਤ ਆਪਣੇ ਪਾਪ ਕਿਉਂ ਨਹੀਂ ਧੋਦਾ?
Fareedkot Teekaਤਿਨ ਮੇਂ ਰਾਤਿ ਅਸਨਾਨ ਕਰ ਕੇ (ਕਸਮਲ) ਪਾਪੋਂ ਕੋ ਧੋਵਹੁ; ਵਾ ਸਤਿਸੰਗਤਿ ਤ੍ਰਿਕੁਟੀ ਮੇਂ ਕਰਮ ਕਾਂਡ, ਉਪਾਸਨਾ, ਗਿਆਨ ਰੂਪੀ ਤੀਨ ਨਦੀਆਂ ਚਲ ਰਹੀਆਂ ਹੈਂ। ਅਪਨਾ ਅਧਿਕਾਰ ਸਮਝ ਕਰ ਦਿਨ ਰਾਤਿ ਤਿਨ ਮੇਂ ਅਸਨਾਨ ਕਰ ਕੇ ਪਾਪ ਧੋਵੇ॥੫॥
Prof. Sahib Singhਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ॥੫॥ਪਦ ਅਰਥ ਅਹਿਨਿਸਿ = ਦਿਨ ਰਾਤ। ਕਸਮਲ = ਪਾਪ। ਧੋਵਹਿ ਨਾਹਿ = ਨਹੀਂ ਪੈਂਦੇ।੫। ❀ ਨੋਟ: ਕਈ ਟੀਕਾਕਾਰ ਸੱਜਣ ਲਫ਼ਜ਼ 'ਨਾਹਿ' ਦਾ ਅਰਥ ਕਰਦੇ ਹਨ, 'ਨ੍ਹਾ ਕੇ, ਇਸ਼ਨਾਨ ਕਰ ਕੇ'। ਪਰ ਇਹ ਬਿਲਕੁਲ ਗ਼ਲਤ ਹੈ, ਲਫ਼ਜ਼ 'ਨਾਹਿ' ਦਾ ਅਰਥ ਸਦਾ 'ਨਹੀਂ' ਹੀ ਹੁੰਦਾ ਹੈ ॥੫॥
* ਨੋਟ: 'ਰਹਾਉ' ਦੀਆਂ ਤੁਕਾਂ ਵਿਚ ਕਬੀਰ ਜੀ ਨੇ ਲਿਖਿਆ ਹੈ ਕਿ ਪ੍ਰਭੂ ਨੂੰ ਮਿਲਣ ਵਾਸਤੇ ਭੇਤ ਦੀ ਗੱਲ ਬੱਸ ਇਕੋ ਹੀ ਹੈ-ਮੁੜ ਮੁੜ ਪ੍ਰਭੂ ਦੇ ਗੁਣ ਗਾਉਣੇ। ਸਾਰੀ ਬਾਣੀ ਵਿਚ ਇਸੇ ਹੀ ਖ਼ਿਆਲ ਦੀ ਵਿਆਖਿਆ ਹੈ। ਲਫ਼ਜ਼ 'ਤ੍ਰਿਕੁਟੀ' ਵੇਖ ਕੇ ਤੁਰਤ ਇਹ ਆਖ ਦੇਣਾ, ਕਿ ਕਬੀਰ ਜੀ ਇੱਥੇ ਇੜਾ ਪਿੰਗਲਾ ਸੁਖਮਨਾ ਦੇ ਅੱਭਿਆਸ ਦੀ ਸਿਫ਼ਾਰਸ਼ ਕਰ ਰਹੇ ਹਨ, ਭਾਰੀ ਭੁੱਲ ਹੈ। ਕਬੀਰ ਜੀ ਕਦੇ ਭੀ ਜੋਗਾਭਿਆਸੀ ਜਾਂ ਪ੍ਰਾਣਾਯਾਮੀ ਨਹੀਂ ਰਹੇ, ਨਾਹ ਹੀ ਉਹ ਇਸ ਰਸਤੇ ਨੂੰ ਸਹੀ ਮੰਨਦੇ ਹਨ। ਅਸਾਂ ਕਬੀਰ ਜੀ ਨੂੰ ਉਹਨਾਂ ਦੀ ਬਾਣੀ ਵਿਚੋਂ ਵੇਖਣਾ ਹੈ, ਲੋਕਾਂ ਦੀਆਂ ਘੜੀਆਂ ਕਹਾਣੀਆਂ ਤੋਂ ਨਹੀਂ। {ਪੜ੍ਹੋ ਮੇਰਾ ਮਜ਼ਮੂਨ 'ਕੀ ਕਬੀਰ ਜੀ ਕਦੇ ਜੋਗ-ਅੱਭਿਆਸੀ ਜਾਂ ਪ੍ਰਾਣਾਯਾਮੀ ਭੀ ਰਹੇ ਹਨ'?}
SikhNet (Spanish)¿Por qué entonces no bañarse en esta Unidad día y noche? (5)
ਸੁਕ੍ਰਿਤੁ ਸਹਾਰੈ; ਸੁ ਇਹ ਬ੍ਰਤਿ ਚੜੈ ॥
sukrit sahaarai; su ih brat charrai | Ang 344
Sant Singh KhalsaOn Friday, keep up and complete your fast;
Manmohan SinghHe successfully completes this fast of his, who on Friday practises tolerance,
Manmohan Singh (Punjabi)ਉਸ ਦਾ ਇਹ ਉਪਹਾਸ ਕਾਮਯਾਬੀ ਨਾਲ ਸਿਰੇ ਚੜ੍ਹ ਜਾਂਦਾ ਹੈ ਜੋ ਸ਼ੁੱਕਰਵਾਰ ਨੂੰ ਜੋ ਸਹਿਨ-ਸ਼ੀਲਤਾ ਦੀ ਕਮਾਈ ਕਰਦਾ ਹੈ,
Fareedkot Teekaਸੁਕ੍ਰਵਾਰ ਦੁਆਰਾ ਕਹਤੇ ਹੈਂ: (ਸੁਕ੍ਰਿਤੁ) ਪੁਨੋਂ ਕੇ (ਸਹਾਰੈ) ਆਸਰੇ ਕਰ ਕੇ ਸੋ ਇਸ ਪਦ ਮੇਂ ਭਗਤੀ ਗ੍ਯਾਨ ਮੇਂ ਬ੍ਰਤ ਧਾਰਨ ਕਰ ਕੇ ਅਰਥਾਤ ਇੰਦ੍ਰੀਓਂ ਕੋ ਸੰਕੋਚਨ ਕਰ ਕੇ ਬ੍ਰਿਤੀ ਚੜੇ ਹੈ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ,
SikhNet (Spanish)Aquél que en viernes se mantiene firme ante su compromiso, su voto es cumplido.
ਅਨਦਿਨ; ਆਪਿ ਆਪ ਸਿਉ ਲੜੈ ॥
anadin; aap aap siau larrai | Ang 344
Sant Singh Khalsaday and night, you must fight against your own self.
Manmohan Singhand he who day and night combats with his own self (weaknesses).
Manmohan Singh (Punjabi)ਅਤੇ ਜੋ ਰਾਤ ਦਿਨ ਆਪਣੇ ਆਪ ਨਾਲ ਯੁੱਧ ਕਰਦਾ ਹੈ।
Fareedkot Teekaਔਰ ਰਾਤਿ ਦਿਨ ਆਪ ਹੀ ਅਪਨੇ ਮਨ ਕੇ ਸਾਥ ਲੜੇ॥
Prof. Sahib Singhਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ),ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਿਉ = ਨਾਲ।
SikhNet (Spanish)Luchando todos los días con la mente,
ਸੁਰਖੀ ਪਾਂਚਉ; ਰਾਖੈ ਸਬੈ ॥
surakhee paanchau; raakhai sabai | Ang 344
Sant Singh KhalsaIf you restrain your five senses,
Manmohan SinghWere mortal to restrain all his five senses then,
Manmohan Singh (Punjabi)ਜੇਕਰ ਪ੍ਰਾਣੀ ਆਪਣੇ ਸਾਰੇ ਪੰਜਾਂ ਵਿਸ਼ਿਆਂ ਨੂੰ ਕਾਬੂ ਕਰ ਲਵੇ,
Fareedkot Teekaਜਉ (ਸੁਰਖੀ ਪਾਂਚਉ) ਪਾਂਚ ਗਿਆਨ ਇੰਦ੍ਰੀਆਂ ਕੋ (ਰਾਖੈ) ਰੋਕੇ (ਸਬੈ) ਸਹਤ ਬਲ ਕੇ ਵਾ ਵਸ ਰਖੇ॥
Prof. Sahib Singhਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ,ਪਦ ਅਰਥ ਸੁਰਖੀ = {Skt. हृषीक} ਇੰਦ੍ਰੇ। ਰਾਖੈ = ਵੱਸ ਵਿਚ ਰੱਖਦਾ ਹੈ।
SikhNet (Spanish)uno logra controlar sus órganos sensoriales
ਤਉ ਦੂਜੀ ਦ੍ਰਿਸਟਿ; ਨ ਪੈਸੈ ਕਬੈ ॥੬॥
tau doojee drisatt; na paisai kabai |6| Ang 344
Sant Singh Khalsathen you shall not cast your glance on another. ||6||
Manmohan Singhhe shall never cast a glance on another.
Manmohan Singh (Punjabi)ਤਦ ਉਹ ਕਦਾਚਿੱਤ ਕਿਸੇ ਹੋਰਸ ਵੱਲ ਝਾਤੀ ਨਹੀਂ ਪਾਵੇਗਾ।
Fareedkot Teekaਤਉ ਦ੍ਵੈਤ ਕੀ ਦ੍ਰਿਸਟੀ ਰਿਦੇ ਮੇਂ ਕਬੀ ਨ ਪੜੇਗੀ॥੬॥
Prof. Sahib Singhਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ॥੬॥ਪਦ ਅਰਥ ਦੂਜੀ ਦ੍ਰਿਸਟਿ = ਮੇਰ-ਤੇਰ ਵਾਲੀ ਨਿਗਾਹ, ਵਿਤਕਰੇ ਵਾਲੀ ਨਜ਼ਰ। ਕਬੈ = ਕਦੇ ਭੀ ॥੬॥
* ਨੋਟ: ਹੁਣ ਤਕ ਅਸੀਂ ਵੇਖਦੇ ਆਏ ਹਾਂ ਕਿ ਹਰੇਕ 'ਵਾਰ' ਦੇ ਨਾਮ ਦਾ ਪਹਿਲਾ ਅੱਖਰ ਵਰਤ ਕੇ ਹਰੇਕ ਪਉੜੀ ਲਿਖੀ ਹੈ; ਜਿਵੇਂ: ਆਦਿਤ . . ਤੋਂ . . ਆਰੰਭ। ਸੋਮ . . ਤੋਂ . . ਸਸਿ। ਮੰਗਲ . . ਤੋਂ . . ਮਾਹੀਤਿ। ਬੁਧ . . ਤੋਂ . . ਬੁਧਿ। ਬ੍ਰਿਹਸਪਤਿ . . ਤੋਂ . . ਬਿਖਿਆ। ਥਾਵਰ . . ਤੋਂ . . ਥਿਰੁ। ਪਰ ਇਸ ਪਉੜੀ ਨੰ: ੬ ਵਿਚ ਲਫ਼ਜ਼ 'ਸੁਕ੍ਰਵਾਰ' ਨਹੀਂ ਵਰਤਿਆ, ਇਸ ਦੇ ਪਹਿਲੇ ਅੱਖਰ ਨਾਲ ਮੇਲ ਖਾਣ ਵਾਲਾ ਸ਼ਬਦ 'ਸੁਕ੍ਰਿਤੁ' ਵਰਤ ਦਿੱਤਾ ਹੈ। ਸੁਕ੍ਰਿਤੁ-ਭਲਾ ਕੰਮ, ('ਬਾਰ ਬਾਰ ਹਰਿ ਕੇ ਗੁਨ' ਗਾਵਣ ਦਾ) ਸ਼ੁਭ ਕੰਮ। ਸਹਾਰੈ-ਸਹਾਰਾ ਬਣਾ ਲੈਂਦਾ ਹੈ, ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਬ੍ਰਤ-{Skt. व्रत-a vow, mode of life} ਔਖੀ ਜੀਵਨ-ਜੁਗਤ ਦਾ ਪ੍ਰਣ, ਜੀਵਨ-ਜੁਗਤ-ਰੂਪ ਔਖੀ ਘਾਟੀ। ਬ੍ਰਤਿ-ਔਖੀ ਜੀਵਨ-ਜੁਗਤ ਦੇ ਪ੍ਰਣ ਉੱਤੇ, ਜੀਵਨ-ਜੁਗਤ-ਰੂਪ ਔਖੀ ਘਾਟੀ ਉੱਤੇ। * ਨੋਟ: ਮਨ ਨੂੰ ਵਿਕਾਰਾਂ ਵਲੋਂ ਰੋਕ ਕੇ ਪ੍ਰਭੂ ਦਾ ਸਿਮਰਨ ਕਰਨਾ ਇਕ ਔਖਾ ਰਸਤਾ ਹੈ, ਪਹਾੜੀ ਰਸਤਾ ਹੈ, ਘਾਟੀ ਉੱਤੇ ਚੜ੍ਹਨ ਸਮਾਨ ਹੈ: "ਕਬੀਰ ਜਿਹ ਮਾਰਗਿ ਪੰਡਿਤ ਗਏ, ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ, ਤਿਹ ਚੜਿ ਰਹਿਓ ਕਬੀਰ" ॥੧੬੫॥
SikhNet (Spanish)y así tener la visión interior. (6)
ਥਾਵਰ; ਥਿਰੁ ਕਰਿ ਰਾਖੈ ਸੋਇ ॥
thaavar; thir kar raakhai soe | Ang 344
Sant Singh KhalsaOn Saturday, keep the candle of God's Light
Manmohan SinghOn Saturday he who keeps stable,
Manmohan Singh (Punjabi)ਸਨਿੱਚਰਵਾਰ ਨੂੰ ਜੋ ਸਥਿਰ ਰੱਖਦਾ ਹੈ,
Fareedkot Teekaਸਨੀਚਰ ਦ੍ਵਾਰੇ ਕਹਤੇ ਹੈਂ: ਜੋ ਇੰਦ੍ਰੇ ਪੀਛੇ ਕਹੇ ਹੈਂ, ਸੋ ਤਿਨ ਕੋ (ਥਿਰੁ) ਰੋਕ ਰਖੇ॥
Prof. Sahib Singh('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ,ਪਦ ਅਰਥ ਥਾਵਰ-ਛਨਿਛਰ ਵਾਰ। ਥਿਰੁ-ਟਿਕਵਾਂ। ਸੋਇ-ਸੋ (ਜੋਤਿ ਦੀਵਟੀ),
SikhNet (Spanish)En sábado debemos conservar
ਜੋਤਿ ਦੀ ਵਟੀ; ਘਟ ਮਹਿ ਜੋਇ ॥
jot dee vattee; ghatt meh joe | Ang 344
Sant Singh KhalsaSteady within your heart;
Manmohan Singhthe wick of God Light which is in his mind,
Manmohan Singh (Punjabi)ਹਰੀ ਦੇ ਨੂਰ ਦੀ ਬੱਤੀ ਜੋ ਉਸ ਦੇ ਅੰਤਰ ਆਤਮੇ ਹੈ,
Fareedkot Teeka(ਜੋਤਿ) ਗ੍ਯਾਨ ਕੀ ਬ੍ਰਿਤੀ ਰੂਪ ਵਤੀ ਰਿਦੇ ਮੇਂ (ਜੋਇ) ਜੋੜੇ॥
Prof. Sahib Singhਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈਪਦ ਅਰਥ ਉਸ 'ਜੋਤਿ ਦੀਵਟੀ' ਨੂੰ। ਜੋਤਿ ਦੀਵਟੀ ਜੋਇ-ਜੋ ਜੋਤਿ ਦੀਵਟੀ। ਦੀਵਟੀ-ਸੁਹਣਾ ਜਿਹਾ ਨਿੱਕਾ ਜਿਹਾ ਦੀਵਾ। ਜੋਤਿ-ਪਰਮਾਤਮਾ ਦਾ ਨੂਰ। ਘਟਿ ਮਹਿ-ਹਿਰਦੇ ਵਿਚ, ਸਰੀਰ ਵਿਚ।
SikhNet (Spanish)en un nivel estable la luz en su corazón,
ਬਾਹਰਿ ਭੀਤਰਿ; ਭਇਆ ਪ੍ਰਗਾਸੁ ॥
baahar bheetar; bheaa pragaas | Ang 344
Sant Singh Khalsayou will be enlightened, inwardly and outwardly.
Manmohan Singhis illumined within and without,
Manmohan Singh (Punjabi)ਉਹ ਅੰਦਰੋਂ ਤੇ ਬਾਹਰੋਂ ਰੋਸ਼ਨ ਹੋ ਜਾਂਦਾ ਹੈ,
Fareedkot Teekaਜਬ ਗ੍ਯਾਨ ਕਰ (ਬਾਹਰਿ) ਬ੍ਰਹਮਾਂਡ ਮੇਂ (ਭੀਤਰਿ) ਸਰੀਰ ਮੇਂ ਏਕ ਬ੍ਰਹਮ ਕਾ ਹੀ ਪ੍ਰਗਾਸੁ ਹੂਆ॥
Prof. Sahib Singh(ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ)।ਪਦ ਅਰਥ ਭੀਤਰਿ-ਅੰਦਰ। ਪ੍ਰਗਾਸੁ-ਚਾਨਣ। ਕਰਮ-ਕੀਤੇ ਕੰਮਾਂ ਦੇ ਸੰਸਕਾਰ।
SikhNet (Spanish)y ver su interior y su alrededor por todas partes iluminado.
ਤਬ ਹੂਆ; ਸਗਲ ਕਰਮ ਕਾ ਨਾਸੁ ॥੭॥
tab hooaa; sagal karam kaa naas |7| Ang 344
Sant Singh KhalsaAll your karma will be erased. ||7||
Manmohan Singhand then all his evil actions are destroyed.
Manmohan Singh (Punjabi)ਤੇ ਤਦ, ਉਸ ਦੇ ਸਾਰੇ ਮੰਦੇ ਅਮਲ ਮਿਟ ਜਾਂਦੇ ਹਨ।
Fareedkot Teekaਤਬ ਅਨੇਕ ਜਨਮੋਂ ਕੇ ਜੋ ਸੰਚਤ ਔਰ ਕ੍ਰਿਯੇਮਾਣ ਪੁਨਾ ਪ੍ਰਾਲਬਧ ਕਰਮ ਹੈਂ ਇਨ ਸਭ ਕਾ ਨਾਸ ਹੋ ਗਿਆ। ਯਦਪਿ ਪ੍ਰਾਰਬਧ ਕਰਮ ਕਰ ਗ੍ਯਾਨੀ ਕੇ ਸਰੀਰ ਕਾ ਬਿਉਹਾਰ ਹੋਤਾ ਹੈ ਤਦਪੀ ਤਿਨ ਮੇਂ ਜਨਮ ਦੇਣੇ ਕੀ ਸ਼ਕਤੀ ਨਹੀਂ ਹੈ॥੭॥
Prof. Sahib Singhਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ॥੭॥ਪਦ ਅਰਥ ਤਬ-ਤਦੋਂ, ਇਸ ਅਵਸਥਾ ਵਿਚ ਅੱਪੜ ਕੇ ॥੭॥
SikhNet (Spanish)Así trascenderá las consecuencias de su pasado. (7)
ਜਬ ਲਗੁ ਘਟ ਮਹਿ; ਦੂਜੀ ਆਨ ॥
jab lag ghatt meh; doojee aan | Ang 345
Sant Singh KhalsaKnow that as long as you place your hopes in others,
Manmohan SinghKnow that as long as, in his mind, man seeks, another's patronage,
Manmohan Singh (Punjabi)ਸਮਝ ਲਓ ਕਿ ਜਦ ਤਾਈ ਆਪਣੇ ਦਿਲ ਅੰਦਰ ਆਦਮੀ ਹੋਰਨਾਂ ਦੀ ਸਰਣ ਲੋੜਦਾ ਹੈ,
Fareedkot Teekaਜਬ ਪ੍ਰਯੰਤ ਰਿਦੇ ਮੇਂ ਦੂਜੀ ਅਰਥਾਤ ਦੂਸਰੇ ਕੀ ਸਰਨ ਵਾ ਦ੍ਵੈਤ ਭਾਵਨਾ ਹੈ॥
Prof. Sahib Singh(ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ,ਪਦ ਅਰਥ ਜਬ ਲਗੁ = ਜਦੋਂ ਤਕ। ਆਨ = ਆਣ, ਪਰਵਾਹ। ਦੂਜੀ ਆਨ = ਜਗਤ ਦੀ ਮੁਥਾਜੀ, ਲੋਕ-ਲਾਜ ਦਾ ਖ਼ਿਆਲ।
SikhNet (Spanish)Entiende que mientras pongas tus esperanzas en otros,
ਤਉ ਲਉ; ਮਹਲਿ. ਨ ਲਾਭੈ ਜਾਨ ॥
tau lau; mehal. na laabhai jaan | Ang 345
Sant Singh Khalsayou shall not find the Mansion of the Lord's Presence.
Manmohan Singhso long he obtains not Lord's presence.
Manmohan Singh (Punjabi)ਤਦ ਤਾਈ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਤਬ ਤਕ (ਮਹਲਿ) ਸਰੂਪ ਨਹੀਂ (ਲਾਭੈ) ਪ੍ਰਾਪਤਿ ਹੋਤਾ ਹੈ, ਐਸੇ ਜਾਨ ਲੇਨਾ॥
Prof. Sahib Singhਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ।ਪਦ ਅਰਥ ਮਹਲਿ = ਮਹਿਲ ਵਿਚ, ਪ੍ਰਭੂ-ਚਰਨਾਂ ਵਿਚ। ਜਾਨ ਨ ਲਾਭੈ = ਜਾਣਾ ਨਹੀਂ ਮਿਲਦਾ, ਜੁੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ।
SikhNet (Spanish)no encontrarás la Mansión de la Presencia del Señor.
ਰਮਤ ਰਾਮ ਸਿਉ; ਲਾਗੋ ਰੰਗੁ ॥
ramat raam siau; laago rang | Ang 345
Sant Singh KhalsaWhen you embrace love for the Lord,
Manmohan SinghWhen man embraces love for the Omnipresent Lord,
Manmohan Singh (Punjabi)ਜਦ ਆਦਮੀ ਦਾ ਪ੍ਰੇਮ ਸਰਬ-ਵਿਆਪਕ ਸੁਆਮੀ ਨਾਲ ਪੈ ਜਾਂਦਾ ਹੈ,
Fareedkot Teekaਜਬ (ਰਮਤ) ਬਿਆਪਕ ਰਾਮ ਕੇ ਸਾਥ (ਰੰਗ) ਪ੍ਰੇਮ ਲਾਗਾ॥
Prof. Sahib Singhਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈਪਦ ਅਰਥ ਰਮਤ = ਸਿਮਰ ਸਿਮਰ ਕੇ। ਰਾਮ ਸਿਉ = ਪਰਮਾਤਮਾ ਨਾਲ। ਰੰਗੁ = ਪਿਆਰ।
SikhNet (Spanish)Cuando uno contempla al Señor, Lo ama;
ਕਹਿ ਕਬੀਰ; ਤਬ ਨਿਰਮਲ ਅੰਗ ॥੮॥੧॥
keh kabeer; tab niramal ang |8|1| Ang 345
Sant Singh Khalsasays Kabeer, then, you shall become pure in your very fiber. ||8||1||
Manmohan SinghSays Kabir, then he becomes pure in his heart.
Manmohan Singh (Punjabi)ਕਬੀਰ ਜੀ ਆਖਦੇ ਹਨ, ਤਦ ਉਸ ਦਾ ਦਿਲ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਬ (ਅੰਗ) ਰਿਦਾ ਨਿਰਮਲ ਹੋ ਜਾਤਾ ਹੈ, ਜਬ ਰਿਦਾ ਨਿਰਮਲ ਹੋ ਜਾਤਾ ਹੈ ਤਬ ਬ੍ਰਹਮ ਗਿਆਨ ਦੁਆਰੇ ਮੋਖ ਹੋਤਾ ਹੈ॥੮॥੧॥☬ਏਕ ਸਮੇਂ ਨਾਮ ਦੇਵ ਜੀ ਰਾਮ ਰਾਮ ਧੁਨੀ ਕਰ ਰਹੇ ਥੇ। ਏਕ ਸੁਸਕ ਗਿਆਨੀ ਨੇ ਕਹਾ ਕਿ ਤੁਮ ਰਾਮ ਰਾਮ ਕਰਨੇ ਕਰ ਕਿਆ ਤਰ ਜਾਓਗੇ? ਤਿਸ ਪਰ ਕਹਤੇ ਹੈਂ:
Prof. Sahib Singhਅਤੇ ਕਬੀਰ ਆਖਦਾ ਹੈ-ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ॥੮॥੧॥ਪਦ ਅਰਥ ਕਹਿ = ਕਹੇ, ਆਖਦਾ ਹੈ। ਨਿਰਮਲ = ਪਵਿੱਤਰ। ਅੰਗ = ਸਰੀਰ, ਗਿਆਨ-ਇੰਦ੍ਰੇ ਆਦਿਕ ॥੮॥੧॥
SikhNet (Spanish)entonces dice Kabir, uno se vuelve totalmente puro en su proyección. (8-1)