ੴ

ਸਿੱਖਬਾਣੀ · SikhBani

Ang 373

Sri Guru Granth Sahib · Raag Aasaa · 4 shabads, 45 lines
Translations
Shabad Guru Arjan Dev Ji Raag Aasaa continued from Ang 372

ਦੂਖ ਰੋਗ ਭਏ ਗਤੁ ਤਨ ਤੇ; ਮਨੁ ਨਿਰਮਲੁ. ਹਰਿ ਹਰਿ ਗੁਣ ਗਾਇ ॥

dookh rog bhe gat tan te; man niramal. har har gun gaae |

Sant Singh KhalsaPain and disease have left my body, and my mind has become pure; I sing the Glorious Praises of the Lord, Har, Har.
Manmohan SinghBy singing the praise of the Lord Master, my mind has become pure and distresses and diseases have left my body.
Manmohan Singh (Punjabi)ਪ੍ਰਭੂ ਪਰਮੇਸ਼ਰ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਤਕਲੀਫਾਂ ਤੇ ਬੀਮਾਰੀਆਂ ਮੇਰੀ ਦੇਹਿ ਤੋਂ ਦੂਰ ਹੋ ਗਈਆਂ ਹਨ।
Fareedkot Teekaਸਰਬ ਪ੍ਰਕਾਰ ਕੇ ਰੋਗੋਂ ਜੰਨ ਦੁਖ ਇਸ ਸਰੀਰ ਸੇ (ਗਤੁ) ਨਾਸ ਭਏ ਹੈਂ ਔਰ ਹਰਿ ਕੇ ਗੁਣ ਗਾਇਨ ਕਰਨੇ ਕਰ ਕੇ ਮਨ ਭੀ (ਨਿਰਮਲੁ) ਸੁਧ ਹੂਆ॥
Prof. Sahib Singh(ਹੇ ਮਾਂ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਹੋ ਗਿਆ ਹੈ, ਮੇਰੇ ਸਰੀਰ ਤੋਂ ਸਾਰੇ ਦੁੱਖ ਤੇ ਰੋਗ ਦੂਰ ਹੋ ਗਏ ਹਨ।

ਪਦ ਅਰਥ ਭਏ ਗਤੁ = ਚਲੇ ਗਏ, ਦੂਰ ਹੋ ਗਏ। ਤੇ = ਤੋਂ। ਗਾਇ = ਗਾ ਕੇ।

SikhNet (Spanish)Todas mis tristezas y enfermedades se han ido para siempre, y canto las Alabanzas del Señor, Jar, Jar, con una mente fresca y pura. Estoy en Éxtasis en la Sociedad de los Santos

ਭਏ ਅਨੰਦ ਮਿਲਿ ਸਾਧੂ ਸੰਗਿ; ਅਬ ਮੇਰਾ ਮਨੁ. ਕਤ ਹੀ ਨ ਜਾਇ ॥੧॥

bhe anand mil saadhoo sang; ab meraa man. kat hee na jaae |1|

Sant Singh KhalsaI am in bliss, meeting with the Saadh Sangat, the Company of the Holy, and now, my mind does not go wandering. ||1||
Manmohan SinghMeeting the society of saints, my mind has become happy, and no it goes not astray.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਮੇਰਾ ਚਿੱਤ ਖੁਸ਼ ਹੋ ਗਿਆ ਹੈ ਅਤੇ ਹੁਣ ਇਹ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਸਾਧੂਓਂ ਕੇ ਸੰਗ ਮੇਂ ਮਿਲਨੇ ਸੇ ਆਨੰਦ ਕੋ ਪ੍ਰਾਪਤ ਭਏ ਹੈਂ ਔਰ ਮੇਰਾ ਮਨ ਅਬ ਕਿਸੀ ਦੂਸਰੀ ਓਰ ਨਹੀਂ ਜਾਤਾ ਹੈ॥੧॥
Prof. Sahib Singhਗੁਰੂ ਦੀ ਸੰਗਤ ਵਿਚ ਮਿਲ ਕੇ ਮੇਰੇ ਅੰਦਰ ਆਨੰਦ ਹੀ ਆਨੰਦ ਬਣਿਆ ਪਿਆ ਹੈ। ਹੁਣ ਮੇਰਾ ਮਨ ਕਿਸੇ ਭੀ ਪਾਸੇ ਨਹੀਂ ਭਟਕਦਾ ॥੧॥

ਪਦ ਅਰਥ ਮਿਲਿ = ਮਿਲ ਕੇ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਕਤ ਹੀ = ਕਿਤੇ ਭੀ ॥੧॥

SikhNet (Spanish)y la proyección de mi mente hacia afuera ha cesado. (1)

ਤਪਤਿ ਬੁਝੀ; ਗੁਰਸਬਦੀ ਮਾਇ ॥

tapat bujhee; gurasabadee maae |

Sant Singh KhalsaMy burning desires are quenched, through the Word of the Guru's Shabad, O mother.
Manmohan SinghThrough Guru's hymns, my burning is quenched, O my Mother.
Manmohan Singh (Punjabi)ਗੁਰਾਂ ਦੀ ਬਾਣੀ ਦੇ ਜ਼ਰੀਏ, ਮੇਰੀ ਜਲਣ ਬੁੱਝ ਗਈ ਹੈ, ਹੇ ਮੇਰੀ ਮਾਤਾ!
Fareedkot Teekaਗੁਰੋਂ ਕੇ ਉਪਦੇਸ਼ ਕਰ ਮਾਯਾ ਕੀ ਤਪਤ ਮੇਰੇ ਮਨ ਸੇ ਬੁਝ ਗਈ ਹੈ॥
Prof. Sahib Singhਹੇ ਮਾਂ! ਗੁਰੂ ਦੇ ਸਬਦ ਦੀ ਬਰਕਤਿ ਨਾਲ (ਮੇਰੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ ਹੈ।

ਪਦ ਅਰਥ ਤਪਤਿ = ਤਪਸ਼, ਸੜਨ। ਮਾਇ = ਹੇ ਮਾਂ!

SikhNet (Spanish)Oh madre, a través del Shabd de la Palabra del Guru, el fuego del deseo se ha apagado

ਬਿਨਸਿ ਗਇਓ ਤਾਪ ਸਭ ਸਹਸਾ; ਗੁਰੁ ਸੀਤਲੁ. ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥

binas geo taap sabh sahasaa; gur seetal. milio sehaj subhaae |1| rahaau |

Sant Singh KhalsaThe fever of doubt has been totally eliminated; meeting the Guru, I am cooled and soothed, with intuitive ease. ||1||Pause||
Manmohan SinghOn meeting the cool Guru, my fever of all doubts has been easily done away with. Pause.
Manmohan Singh (Punjabi)ਸ਼ਾਂਤ ਚਿੱਤ ਗੁਰਾਂ ਨੂੰ ਮਿਲ ਪੈਣ ਤੇ ਮੇਰਾ ਭਰਮ ਦਾ ਸਮੂਹ ਬੁਖਾਰ ਸੁਖੈਨ ਹੀ ਨਵਿਰਤ ਹੋ ਗਿਆ ਹੈ। ਠਹਿਰਾਉ।
Fareedkot Teekaਜਬ ਸ਼ਾਂਤਿ ਰੂਪ ਸਤਿਗੁਰ ਮਿਲਾ ਤਬ ਜਿਤਨਾ ਸਹਸਾ ਅਰ ਤਾਪ ਥਾ ਸਭ ਨਿਰਜਤਨ ਹੀ ਦੂਰ ਹੋ ਗਇਆ॥੧॥ ਰਹਾਉ ॥
Prof. Sahib Singhਮੇਰੇ ਸਾਰੇ ਦੁੱਖ ਕਲੇਸ਼ ਤੇ ਸਹਮ ਨਾਸ ਹੋ ਗਏ ਹਨ। ਆਤਮਕ ਠੰਡ ਦੇਣ ਵਾਲਾ ਗੁਰੂ ਮੈਨੂੰ ਮਿਲ ਪਿਆ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹਾਂ, ਹੁਣ ਮੈਂ ਪ੍ਰਭੂ-ਪ੍ਰੇਮ ਵਿਚ ਮਗਨ ਹਾਂ ॥੧॥ ਰਹਾਉ ॥

ਪਦ ਅਰਥ ਸਹਸਾ = ਸਹਮ। ਸੀਤਲੁ = ਠੰਢ ਪਾਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ ॥੧॥ ਰਹਾਉ ॥

SikhNet (Spanish)y la fiebre de la duda me ha dejado, sólo frescura y bienestar he recibido del Guru de forma natural. (1‑Pausa)

ਧਾਵਤ ਰਹੇ. ਏਕੁ ਇਕੁ ਬੂਝਿਆ; ਆਇ ਬਸੇ ਅਬ ਨਿਹਚਲੁ ਥਾਇ ॥

dhaavat rahe. ek ik boojhiaa; aae base ab nihachal thaae |

Sant Singh KhalsaMy wandering has ended, since I have realized the One and Only Lord; now, I have come to dwell in the eternal place.
Manmohan SinghRealising the one Lord alone, my wandering has ceased and I now abides in an eternal place.
Manmohan Singh (Punjabi)ਕੇਵਲ ਇਕ ਸੁਆਮੀ ਨੂੰ ਅਨੁਭਵ ਕਰਨ ਦੁਆਰਾ ਮੇਰਾ ਭਟਕਨਾ ਬੰਦ ਹੋ ਗਿਆ ਹੈ, ਅਤੇ ਹੁਣ ਮੈਂ ਅਟੱਲ ਥਾਂ ਤੇ ਵੱਸਦਾ ਹਾਂ।
Fareedkot Teekaਅਬ ਹਮਨੇ ਏਕ ਹੀ ਏਕ, ਭਾਵ ਅਦੁਤੀਆ ਅਕਾਲ ਪੁਰਖ ਕੋ ਜਾਨਿਆ ਹੈ ਪੁਨਾ ਧਾਵਨੇ ਸੇ ਰਹਤ ਭਏ ਹੈਂ। ਅਬ ਨਿਸਚਲ ਅਸਥਾਨ ਮੇਂ ਆਇ ਕਰ ਬਸੇ ਹੈਂ ਅਰਥਾਤ ਅਧਸਠਾਨ ਮੇਂ ਇਸਥਿਤ ਹੋ ਕਰ ਆਵਾਗਵਨ ਸੇ ਰਹਤ ਭਏ ਹੈਂ॥☬ਐਸੇ ਪ੍ਰਾਰਥਨਾ ਕਰਤੇ ਹੈਂ:
Prof. Sahib Singh(ਹੇ ਮਾਂ!) ਜਦੋਂ ਦੀ ਮੈਂ ਸਿਰਫ਼ ਇਕ ਪਰਮਾਤਮਾ ਨਾਲ ਸਾਂਝ ਪਾਈ ਹੈ ਮੇਰੀਆਂ ਸਾਰੀਆ ਭਟਕਣਾਂ ਮੁੱਕ ਗਈਆਂ ਹਨ, ਹੁਣ ਮੈਂ ਅਡੋਲ-ਚਿੱਤ ਹੋ ਕੇ ਪ੍ਰਭੂ ਚਰਨਾਂ ਵਿਚ ਆ ਟਿਕਿਆ ਹਾਂ।

ਪਦ ਅਰਥ ਧਾਵਤ = ਦੌੜਨਾ-ਭੱਜਣਾ। ਰਹੇ = ਮੁੱਕ ਗਏ। ਥਾਇ = ਟਿਕਾਣੇ ਤੇ। ਨਿਹਚਲੁ = ਅਡੋਲ-ਚਿੱਤ ਹੋ ਕੇ।

SikhNet (Spanish)Mi mente desesperada se ha tranquilizado al concebir al Uno, al Solo e Inamovible Señor, ahora mi mente se ha convertido en Su Aposento.

ਜਗਤੁ ਉਧਾਰਨ. ਸੰਤ ਤੁਮਾਰੇ; ਦਰਸਨੁ ਪੇਖਤ ਰਹੇ ਅਘਾਇ ॥੨॥

jagat udhaaran. sant tumaare; darasan pekhat rahe aghaae |2|

Sant Singh KhalsaYour Saints are the Saving Grace of the world; beholding the Blessed Vision of their Darshan, I remain satisfied. ||2||
Manmohan SinghThine saints are the saviours of the world and seeing their sight I remain stated.
Manmohan Singh (Punjabi)ਤੇਰੇ ਸਾਧੂ, ਸੰਸਾਰ ਨੂੰ ਪਾਰ ਉਤਾਰਨ ਵਾਲੇ ਹਨ। ਉਨ੍ਹਾਂ ਦਾ ਦੀਦਾਰ ਦੇਖ ਕੇ ਮੈਂ ਰੱਜਿਆ ਰਹਿੰਦਾ ਹਾਂ।
Fareedkot Teekaਹੇ ਸ੍ਵਾਮੀ ਜਗਤ ਕਾ ਉਧਾਰ ਕਰਨੇ ਹਾਰੇ! ਜੋ ਤੁਮਾਰੇ ਸੰਤ ਹੈਂ, ਤਿਨ ਕਾ ਦਰਸ਼ਨ ਦੇਖਤੇ ਹੂਏ ਹਮ ਸੰਤੁਸਟ ਹੋ ਰਹੇ ਹੈਂ॥੨॥
Prof. Sahib Singh(ਹੇ ਪ੍ਰਭੂ!) ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰ ਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ॥੨॥

ਪਦ ਅਰਥ ਰਹੇ ਅਘਾਇ = ਰੱਜ ਗਏ, ਤ੍ਰਿਸ਼ਨਾ ਮੁੱਕ ਗਈ ॥੨॥

SikhNet (Spanish)Tus Santos, oh Señor, salvan al mundo; recibiendo Su Visión, me encuentro pleno. (2)

ਜਨਮ ਦੋਖ ਪਰੇ ਮੇਰੇ ਪਾਛੈ; ਅਬ ਪਕਰੇ, ਨਿਹਚਲੁ ਸਾਧੂ ਪਾਇ ॥

janam dokh pare mere paachhai; ab pakare, nihachal saadhoo paae |

Sant Singh KhalsaI have left behind the sins of countless incarnations, now that I have grasped the feet of the eternal Holy Guru.
Manmohan SinghThe sins of many births have been left behind, now that I have clasped the feet of the eternal saint-Guru.
Manmohan Singh (Punjabi)ਅਨੇਕਾਂ ਜਨਮਾਂ ਦੇ ਪਾਪ ਮੇਰੇ ਪਿੱਛੇ ਰਹਿ ਗਏ ਹਨ। ਹੁਣ ਜਦ ਕਿ ਮੈਂ ਅਹਿਲ ਸੰਤ-ਸੁਰਾਂ ਦੇ ਪੈਰ ਪਕੜ ਲਏ ਹਨ।
Fareedkot Teekaਜਨਮ ਜਨਮ ਕੇ ਜੋ ਮੇਰੇ ਅਪਰਾਧ ਥੇ, ਸੋ ਅਬ ਪਾਛੇ ਪਰੇ ਅਰਥਾਤ ਨਸ਼ਟ ਭਏ ਹੈਂ ਔਰ ਸਾਧੂਓਂ ਕੇ ਚਰਨ ਪਕੜ ਕਰ ਨਿਸਚਲ ਭਏ ਹੈਂ॥
Prof. Sahib Singh(ਹੇ ਮਾਂ!) ਹੁਣ ਮੈਂ ਅਡੋਲ-ਚਿੱਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ, ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖ਼ਲਾਸੀ ਕਰ ਗਏ ਹਨ।

ਪਦ ਅਰਥ ਦੋਖ = ਐਬ। ਪਰੇ ਪਾਛੈ = ਪਿੱਛੇ ਰਹਿ ਗਏ ਹਨ, ਖ਼ਲਾਸੀ ਕਰ ਗਏ ਹਨ। ਪਾਇ = ਪੈਰ।

SikhNet (Spanish)He dejado atrás la dualidad de la vida, ahora que me aferro a los Pies Eternos del Guru Santo.

ਸਹਜ ਧੁਨਿ ਗਾਵੈ ਮੰਗਲ ਮਨੂਆ; ਅਬ ਤਾ ਕਉ ਫੁਨਿ ਕਾਲੁ. ਨ ਖਾਇ ॥੩॥

sehaj dhun gaavai mangal manooaa; ab taa kau fun kaal. na khaae |3|

Sant Singh KhalsaMy mind sings the celestial melody of bliss, and death shall no longer consume it. ||3||
Manmohan SinghMy mind sing the natural melody of Lord's praise, and now death will, no, more, eat it.
Manmohan Singh (Punjabi)ਮੇਰਾ ਮਨ ਸੁਭਾਵਕ ਸਾਹਿਬ ਦੇ ਜੱਸ ਦਾ ਰਾਗ ਗਾਇਨ ਕਰਦਾ ਹੈ, ਅਤੇ ਹੁਣ ਮੌਤ ਇਸ ਨੂੰ ਮੁੜ ਕੇ ਨਹੀਂ ਖਾਊਗੀ।
Fareedkot Teekaਅਬ (ਸਹਜ ਧੁਨਿ) ਸਾਂਤਿ ਰੂਪ ਸਬਦੋਂ ਕਰ ਮੇਰਾ ਮਨ ਹਰਿ ਕੇ ਮੰਗਲ ਰੂਪ ਗੁਣ ਗਾਉਤਾ ਹੈ। (ਤਾ ਕਉ) ਤਿਸ ਮੇਰੇ ਮਨ ਕੋ (ਫੁਨਿ) ਫੇਰ ਕਾਲ ਨ ਖਾਏਗਾ ਅਰਥਾਤ ਜਨਮ ਮਰਨ ਨਹੀਂ ਹੋਇਗਾ॥੩॥
Prof. Sahib Singhਮੇਰਾ ਮਨ ਆਤਮਕ ਅਡੋਲਤਾ ਦੀ ਸੁਰ ਵਿਚ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਹੁਣ ਇਸ ਮਨ ਨੂੰ ਕਦੇ ਆਤਮਕ ਮੌਤ ਹੜੱਪ ਨਹੀਂ ਕਰਦੀ ॥੩॥

ਪਦ ਅਰਥ ਸਹਜ ਧੁਨਿ = ਆਤਮਕ ਅਡੋਲਤਾ ਦੀ ਸੁਰ ਨਾਲ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਤਾ ਤਉ = ਉਸ (ਮਨ) ਨੂੰ। ਫੁਨਿ = ਫਿਰ, ਮੁੜ। ਕਾਲੁ = ਆਤਮਕ ਮੌਤ ॥੩॥

SikhNet (Spanish)Mi mente entona la Melodía Sublime del Equilibrio y el tiempo no la devora más. (3)

ਕਰਨ ਕਾਰਨ. ਸਮਰਥ ਹਮਾਰੇ; ਸੁਖਦਾਈ. ਮੇਰੇ ਹਰਿ ਹਰਿ ਰਾਇ ॥

karan kaaran. samarath hamaare; sukhadaaee. mere har har raae |

Sant Singh KhalsaMy Lord, the Cause of all causes, is All-powerful, the Giver of peace; He is my Lord, my Lord King.
Manmohan SinghThe Designer of all causes, the Omnipotent and the Peace-giver is my Lord Master, the King.
Manmohan Singh (Punjabi)ਢੋ ਮੇਲ ਮੇਲਣਹਾਰ, ਸਰਬ-ਸ਼ਕਤੀਵਾਨ ਅਤੇ ਆਰਾਮ-ਦਾਤਾ ਹੈ ਮੇਰਾ ਪ੍ਰਭੂ ਪ੍ਰਮੇਸ਼ਰ ਪਾਤਸ਼ਾਹ।
Fareedkot Teekaਹੇ ਕਾਰਨੋਂ ਕੇ ਕਰਨੇ ਕੋ ਸਮਰਥ ਮੇਰੇ ਸੁਆਮੀ ਹਰੀ ਰਾਜਾ! ਮੇਰੇ ਕੋ ਹਰ ਪ੍ਰਕਾਰ ਕੇ ਸੁਖ ਦੇਣੇ ਵਾਲੇ॥
Prof. Sahib Singhਹੇ ਮੇਰੇ ਪ੍ਰਭੂ ਪਾਤਸ਼ਾਹ! ਹੇ ਸੁਖਾਂ ਦੇ ਬਖ਼ਸ਼ਣ ਵਾਲੇ! ਹੇ ਸਭ ਕੁਝ ਕਰਨ ਤੇ ਕਰਾਣ ਦੀ ਸ਼ਕਤੀ ਰੱਖਣ ਵਾਲੇ!

ਪਦ ਅਰਥ ਕਰਨ ਕਾਰਨ ਸਮਰਥ = ਸਭ ਕੁਝ ਕਰਨ ਤੇ ਕਰਾਣ ਦੀ ਤਾਕਤ ਰੱਖਣ ਵਾਲੇ! ਹਰਿ ਰਾਇ = ਪ੍ਰਭੂ-ਪਾਤਿਸ਼ਾਹ!

SikhNet (Spanish)Oh Tú, el Uno Todopoderoso, la Causa de causas, oh Señor Dador de Paz Eterna,

ਨਾਮੁ ਤੇਰਾ ਜਪਿ ਜੀਵੈ ਨਾਨਕੁ; ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥

naam teraa jap jeevai naanak; ot pot merai sang sahaae |4|9|

Sant Singh KhalsaNanak lives by chanting Your Name, O Lord; You are my helper, with me, through and through. ||4||9||
Manmohan SinghNanak lives by repeating Thy Name and Thou, O my Succourer, art with me like warp and woof.
Manmohan Singh (Punjabi)ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ ਨਾਨਕ ਜੀਉਂਦਾ ਹੈ। ਹੇ ਮੇਰੇ ਸਹਾਇਕ! ਤੂੰ ਤਾਣੇ ਪੇਟੇ ਦੀ ਮਾਨਿੰਦ ਮੇਰੇ ਨਾਲ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਣੇ ਪੇਟੇ ਵਤ ਹੋ ਕਰ ਮੇਰੇ ਸਾਥ ਕਾਮ ਮੇਂ ਸਹਾਇਤਾ ਕਰਨੇ ਵਾਲੇ, ਮੈਂ ਤੇਰਾ ਨਾਮ ਜਪ ਕਰ ਜੀਵਤਾ ਹੂੰ॥੪॥੯॥☬ਨਿੰਦਕ ਪ੍ਰਤਿ:
Prof. Sahib Singh(ਤੇਰਾ ਦਾਸ) ਨਾਨਕ ਤੇਰਾ ਨਾਮ ਯਾਦ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹੈ, ਤੂੰ ਮੇਰੇ ਨਾਲ (ਇਉਂ ਹਰ ਵੇਲੇ ਦਾ) ਸਾਥੀ ਹੈਂ, (ਜਿਵੇਂ) ਤਾਣੇ ਪੇਟੇ ਵਿਚ (ਸੂਤਰ ਮਿਲਿਆ ਹੋਇਆ ਹੁੰਦਾ ਹੈ) ॥੪॥੯॥

ਪਦ ਅਰਥ ਜੀਵੈ = ਜੀਊਂਦਾ ਹੈ, ਆਤਮਕ ਜੀਵਨ ਹਾਸਲ ਕਰਦਾ ਹੈ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਜਿਵੇਂ ਤਾਣੇ ਪੇਟੇ ਵਿਚ। ਸੰਗਿ = ਨਾਲ। ਸਹਾਇ = ਸਹਾਈ, ਸਾਥੀ ॥੪॥੯॥

SikhNet (Spanish)oh Rey Verdadero, vivo habitando en Tu Nombre, entretéjeme, como trama y urdimbre en Tu Ser. (4‑9)

Open this shabad (11 lines, Angs 372-373) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਅਰੜਾਵੈ ਬਿਲਲਾਵੈ ਨਿੰਦਕੁ ॥

ararraavai bilalaavai nindak |

Sant Singh KhalsaThe slanderer cries out and bewails.
Manmohan SinghThe slanderer roars and bewails.
Manmohan Singh (Punjabi)ਦੂਸ਼ਣ ਲਾਉਣ ਵਾਲਾ ਅੜਿੰਗਦਾ ਅਤੇ ਵਿਰਲਾਪ ਕਰਦਾ ਹੈ।
Fareedkot Teekaਨਿੰਦਕੁ ਸਰਬਦਾ ਕਾਲ (ਅਰੜਾਵੈ) ਊਚੇ ਬੋਲਤਾ ਰਹਤਾ ਹੈ ਔਰ ਬਾਰੰਬਾਰ (ਬਿਲਲਾਵੈ) ਰੁਦਨ ਕਰਤਾ ਹੈ॥
Prof. Sahib Singh(ਹੇ ਭਾਈ! ਭਗਤ ਜਨਾਂ ਦੀ) ਨਿੰਦਾ ਕਰਨ ਵਾਲਾ (ਆਪਣੇ ਅੰਦਰ) ਬੜਾ ਦੁੱਖੀ ਹੁੰਦਾ ਰਹਿੰਦਾ ਹੈ ਬੜਾ ਵਿਲਕਦਾ ਹੈ।

ਪਦ ਅਰਥ ਅਰੜਾਵੈ = ਅੜਾਂਦਾ ਹੈ, ਉੱਚੀ ਉੱਚੀ ਰੋਂਦਾ ਹੈ, ਬਹੁਤ ਦੁੱਖੀ ਹੁੰਦਾ ਹੈ।

SikhNet (Spanish)El calumniador grita y se lamenta,

ਪਾਰਬ੍ਰਹਮੁ ਪਰਮੇਸਰੁ ਬਿਸਰਿਆ; ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥

paarabraham paramesar bisariaa; apanaa keetaa paavai nindak |1| rahaau |

Sant Singh KhalsaHe has forgotten the Supreme Lord, the Transcendent Lord; the slanderer reaps the rewards of his own actions. ||1||Pause||
Manmohan SinghThe slanderer has forgotten the Primal Lord, the Supreme Being, and reaps the reward of his bad acts. Pause.
Manmohan Singh (Punjabi)ਦੂਸ਼ਣ ਲਾਉਣ ਵਾਲੇ ਨੇ ਆਦੀ ਸਾਹਿਬ, ਸ਼ਰੋਮਣੀ ਪੁਰਖ ਨੂੰ ਭੁਲਾ ਛੱਡਿਆ ਹੈ ਅਤੇ ਉਹ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ। ਠਹਿਰਾਉ।
Fareedkot Teekaਜਿਸ ਕੋ ਪਾਰਬ੍ਰਹਮ ਪਰਮੇਸ੍ਵਰ ਭੂਲਾ ਹੂਆ ਹੈ, ਅਪਨਾ ਕੀਆ ਜੋ ਨਿੰਦਾ ਰੂਪੁ ਕਰਮੁ ਹੈ ਤਿਸ ਕਾ ਰੋਦਨ ਆਦਿ ਫਲ ਨਿੰਦਕ ਪਾਉਤਾ ਹੈ॥੧॥ ਰਹਾਉ ॥
Prof. Sahib Singh(ਨਿੰਦਾ ਵਿਚ ਫਸੇ ਹੋਏ ਉਸ ਨੂੰ) ਪਾਰਬ੍ਰਹਮ ਪਰਮਾਤਮਾ ਭੁੱਲਿਆ ਹੁੰਦਾ ਹੈ, (ਇਸ ਕਰਕੇ) ਨਿੰਦਾ ਕਰਨ ਵਾਲਾ ਮਨੁੱਖ (ਗੁਰਮੁਖਾਂ ਦੀ) ਕੀਤੀ ਨਿੰਦਾ ਦਾ (ਦੁੱਖ-ਰੂਪ) ਫਲ ਭੋਗਦਾ ਰਹਿੰਦਾ ਹੈ ॥੧॥ ਰਹਾਉ ॥
SikhNet (Spanish)porque ha abandonado a su Señor, el Dios, y está a la deriva encaminado a recibir las consecuencias de sus acciones. (1‑Pausa)

ਜੇ ਕੋਈ ਉਸ ਕਾ ਸੰਗੀ ਹੋਵੈ; ਨਾਲੇ ਲਏ ਸਿਧਾਵੈ ॥

je koee us kaa sangee hovai; naale le sidhaavai |

Sant Singh KhalsaIf someone is his companion, then he shall be taken along with him.
Manmohan SinghIf there be some companion of his, taking him along, he shall go to hell.
Manmohan Singh (Punjabi)ਜੇਕਰ ਉਸ ਦਾ ਕੋਈ ਸਾਥੀ ਹੋਵੇ ਤਾਂ ਉਸ ਨੂੰ ਭੀ ਸਾਥ ਲੈ ਕੇ ਉਹ ਨਰਕ ਨੂੰ ਟੁਰ ਜਾਵੇਗਾ।
Fareedkot Teekaਜੇ ਕੋਈ ਉਸ ਨਿੰਦਕ ਕਾ ਸੰਗੀ ਹੋਤਾ ਹੈ, ਉਸ ਕੋ ਭੀ ਨਿੰਦਕ ਜਮਪੁਰੀ ਕੋ ਅਪਨੇ ਸੰਗ ਹੀ ਲੈ ਕੇ ਜਾਤਾ ਹੈ॥
Prof. Sahib Singh(ਹੇ ਭਾਈ!) ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣੇ (ਨਿੰਦਕ ਨਾਲ ਮੇਲ-ਜੋਲ ਰੱਖਣਾ ਸ਼ੁਰੂ ਕਰੇ, ਤਾਂ ਨਿੰਦਕ) ਉਸ ਨੂੰ ਭੀ ਆਪਣੇ ਨਾਲ ਲੈ ਤੁਰਦਾ ਹੈ (ਨਿੰਦਾ ਕਰਨ ਦੀ ਵਾਦੀ ਪਾ ਦੇਂਦਾ ਹੈ)।

ਪਦ ਅਰਥ ਸੰਗੀ = ਸਾਥੀ। ਨਾਲੇ = ਆਪਣੇ ਨਾਲ ਹੀ। ਲਏ = ਲੈ ਕੇ। ਸਿਧਾਵੈ = (ਨਿੰਦਾ ਦੇ ਮੰਦ-ਕਰਮ ਵਲ) ਤੁਰ ਪੈਂਦਾ ਹੈ।

SikhNet (Spanish)Si uno frecuenta su compañía, lo pone adelante y lo arrea. Como la cenaga,

ਅਣਹੋਦਾ ਅਜਗਰੁ ਭਾਰੁ ਉਠਾਏ; ਨਿੰਦਕੁ. ਅਗਨੀ ਮਾਹਿ ਜਲਾਵੈ ॥੧॥

anahodaa ajagar bhaar utthaae; nindak. aganee maeh jalaavai |1|

Sant Singh KhalsaLike the dragon, the slanderer carries his huge, useless loads, and burns in his own fire. ||1||
Manmohan SinghLike the dragon, the slanderer carries immense, unnecessary Load and burns in fire.
Manmohan Singh (Punjabi)ਅਜ਼ਦਹੇ ਦੀ ਤਰ੍ਹਾਂ ਇਲਜਾਮ ਲਾਉਣਹਾਰ, ਬੇਅੰਤ ਬੇਲੋੜਾ ਬੋਝ ਚੁਕਦਾ ਹੈ ਅਤੇ ਅੱਗ ਵਿੱਚ ਸੜ ਜਾਂਦਾ ਹੈ।
Fareedkot Teeka(ਅਣਹੋਦਾ) ਜਿਸ ਕਰ ਕੁਛ ਪ੍ਰਾਪਤਿ ਨਾ ਹੋਂਦਾ ਹੋ, ਭਾਵ ਬਿਨਾਂ ਲਾਭ ਕੇ ਨਿੰਦਕੁ ਪਰਾਏ ਪਾਪ ਰੂਪ (ਅਜਗਰੁ) ਭਾਰੀ ਭਾਰ ਅਪਨੇ ਸਿਰ ਪਰ ਉਠਾਉਤਾ ਹੈ। ਔਰ ਪਰਾਏ ਪਾਪ ਰੂਪ ਅਗਨੀ ਮੇਂ ਅਪਨੇ ਆਪ ਕੋ ਸਮੇਤ ਸੰਗੀਓਂ ਕੇ ਜਲਾਉਤਾ ਹੈ; ਵਾ ਨਿੰਦਕ ਕਉ ਜਮਦੂਤ ਜਲਾਉਤੇ ਹੈਂ॥੧॥
Prof. Sahib Singhਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ ॥੧॥

ਪਦ ਅਰਥ ਅਣਹੋਦਾ = ਜਿਸ ਦੀ ਹੋਂਦ ਨਹੀਂ। ਅਜਗਰੁ = {ਅਜ = ਬੱਕਰਾ। ਗਰੁ = ਨਿਗਲਣ ਵਾਲਾ} ਅਜ਼ਦਹਾ, ਵੱਡਾ ਭਾਰਾ ਨਾਗ; ਬਹੁਤ। ਮਾਹਿ = ਵਿਚ। ਜਲਾਵੈ = ਸਾੜਦਾ ਹੈ ॥੧॥

SikhNet (Spanish)la serpiente gigante que se traga hasta a los chivos, cargando un peso tremendo e innecesario sobre su cabeza. Sí, es consumido por el fuego de su propia naturaleza. (1)

ਪਰਮੇਸਰ ਕੈ ਦੁਆਰੈ, ਜਿ ਹੋਇ ਬਿਤੀਤੈ; ਸੁ ਨਾਨਕੁ. ਆਖਿ ਸੁਣਾਵੈ ॥

paramesar kai duaarai, ji hoe biteetai; su naanak. aakh sunaavai |

Sant Singh KhalsaNanak proclaims and announces what happens at the Door of the Transcendent Lord.
Manmohan SinghWhat happens at Lord's Gate, that, Nanak says and utters unto men.
Manmohan Singh (Punjabi)ਜੋ ਕੁੱਛ ਪ੍ਰਭੂ ਦੇ ਦਰ ਤੇ ਹੁੰਦਾ ਹੈ ਉਸ ਨੂੰ ਨਾਨਕ ਲੋਕਾਂ ਪ੍ਰਤੀ ਕਹਿੰਦਾ ਤੇ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਿੰਦਕੋਂ ਕੀ ਬਿਵਸਥਾ ਅਕਾਲ ਪੁਰਖ ਕੇ ਦੁਆਰੇ ਪਰ ਹੋਇ ਬੀਤਤੀ ਹੈ, ਸੋ ਸਰਬ ਕੋ ਕਹ ਕਰ ਸੁਨਾਉਤਾ ਹੂੰ॥
Prof. Sahib Singh(ਹੇ ਭਾਈ! ਆਤਮਕ ਜੀਵਨ ਬਾਰੇ) ਜੇਹੜਾ ਨਿਯਮ ਪਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ, ਨਾਨਕ ਉਹ ਨਿਯਮ (ਤੁਹਾਨੂੰ) ਖੋਲ੍ਹ ਕੇ ਸੁਣਾਂਦਾ ਹੈ (ਕਿ ਭਗਤ) ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ,

ਪਦ ਅਰਥ ਕੈ ਦੁਆਰੈ = ਦੇ ਦਰ ਤੇ। ਜਿ = ਜੇਹੜਾ ਨਿਯਮ। ਬਿਤੀਤੈ = ਵਰਤਦਾ ਹੈ। ਆਖਿ = ਆਖ ਕੇ।

SikhNet (Spanish)Oh hombre, Nanak te describe la verdad de lo que le pasa a tal hombre en la Puerta del Señor.

ਭਗਤ ਜਨਾ ਕਉ ਸਦਾ ਅਨੰਦੁ ਹੈ; ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥

bhagat janaa kau sadaa anand hai; har keeratan gaae bigasaavai |2|10|

Sant Singh KhalsaThe humble devotees of the Lord are forever in bliss; singing the Kirtan of the Lord's Praises, they blossom forth. ||2||10||
Manmohan SinghGod's slaves are ever in bliss. They blossom forth by singing God's praise.
Manmohan Singh (Punjabi)ਰੱਬ ਦੇ ਸੇਵਕ ਹਮੇਸ਼ਾਂ ਪਰਸੰਨਤਾ ਵਿੱਚ ਵੱਸਦੇ ਹਨ। ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਉਹ ਖਿੜ ਜਾਂਦੇ ਹਨ।
Fareedkot Teekaਭਗਤਿ ਜਨਾਂ ਕੋ ਸਦੀਵਕਾਲ ਆਨੰਦ ਰਹਤਾ ਹੈ, ਸੋ ਹਰਿ ਕੇ ਕੀਰਤਨ ਕੌ ਗਾਇਨ ਕਰ ਕੇ ਔਰੋਂ ਕੋ ਭੀ ਪ੍ਰਸੰਨ ਕਰਤੇ ਹੈਂ॥੨॥੧੦॥
Prof. Sahib Singh(ਪਰ) ਭਗਤ ਜਨਾਂ ਨੂੰ (ਭਗਤੀ ਦਾ ਸਦਕਾ) ਸਦਾ ਆਨੰਦ ਪ੍ਰਾਪਤ ਰਹਿੰਦਾ ਹੈ। ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਖ਼ੁਸ਼ ਰਹਿੰਦਾ ਹੈ ॥੨॥੧੦॥

ਪਦ ਅਰਥ ਬਿਗਸਾਵੈ = ਖ਼ੁਸ਼ ਰਹਿੰਦਾ ਹੈ ॥੨॥੧੦॥

SikhNet (Spanish)Los Devotos de Dios están siempre en Éxtasis, y ellos florecen cantando las Alabanzas del Señor. (2‑10)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਉ ਮੈ, ਕੀਓ ਸਗਲ ਸੀਗਾਰਾ ॥

jau mai, keeo sagal seegaaraa |

Sant Singh KhalsaEven though I totally decorated myself,
Manmohan SinghWhen I made all the decoration,
Manmohan Singh (Punjabi)ਜਦ ਮੈਂ ਸਾਰੇ ਹਾਰ-ਸ਼ਿੰਗਾਰ ਕਰ ਲਏ,
Fareedkot Teekaਜਦ੍ਯਪਿ ਮੈਨੇ ਬਹੁਤ ਸੇ ਸਿੰਗਾਰ, ਭਾਵ ਸਾਧਨ ਭੀ ਕੀਏ ਹੈਂ॥
Prof. Sahib Singhਜੇ ਮੈਂ ਹਰੇਕ ਕਿਸਮ ਦਾ ਸਿੰਗਾਰ ਕੀਤਾ,

ਪਦ ਅਰਥ ਜਉ = ਜਦੋਂ, ਜੇ। ਕੀਓ = ਕੀਤਾ।

SikhNet (Spanish)Mientras más me adorno,

ਤਉ ਭੀ; ਮੇਰਾ ਮਨੁ. ਨ ਪਤੀਆਰਾ ॥

tau bhee; meraa man. na pateeaaraa |

Sant Singh Khalsastill, my mind was not satisfied.
Manmohan Singheven then, my mind was not appeased.
Manmohan Singh (Punjabi)ਤਾਂ ਭੀ ਮੇਰਾ ਚਿੱਤ ਤ੍ਰਿਪਤਿ ਨਾਂ ਹੋਇਆ।
Fareedkot Teekaਤਉ ਭੀ ਮੇਰਾ ਮਨੁ ਪਤਿਆਇਆ ਨਹੀਂ ਹੈ॥
Prof. Sahib Singhਤਾਂ ਭੀ ਮੇਰਾ ਮਨ ਸੰਤੁਸ਼ਟ ਨਾਹ ਹੋਇਆ।

ਪਦ ਅਰਥ ਪਤੀਆਰਾ = ਪਤੀਜਿਆ, ਸੰਤੁਸ਼ਟ ਹੋਇਆ।

SikhNet (Spanish)añoro adornarme más.

ਅਨਿਕ ਸੁਗੰਧਤ; ਤਨ ਮਹਿ ਲਾਵਉ ॥

anik sugandhat; tan meh laavau |

Sant Singh KhalsaI applied various scented oils to my body,
Manmohan SinghI may apply various perfumes to my body,
Manmohan Singh (Punjabi)ਮੈਂ ਅਨੇਕਾਂ ਖੁਸ਼ਬੋਈਆਂ ਆਪਣੀ ਦੇਹਿ ਨੂੰ ਮਲਦਾ ਹਾਂ,
Fareedkot Teekaਜਦ੍ਯਪਿ ਅਨੇਕ ਪ੍ਰਕਾਰ ਕੇ ਸੁਗੰਧਤ ਦ੍ਰਬ੍ਯ ਸਰੀਰ ਮੇਂ ਲਗਾਵੈ, ਭਾਵ ਜਸ ਦੇਨੇ ਵਾਲਾ ਕਰਮ ਕਰਤਾ ਹਾਂ॥
Prof. Sahib Singhਜੇ ਮੈਂ ਆਪਣੇ ਸਰੀਰ ਉਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ,

ਪਦ ਅਰਥ ਸੁਗੰਧਤ = ਸੁਗੰਧੀਆਂ, ਖ਼ੁਸ਼ਬੋਆਂ। ਲਾਵਉ = ਮੈਂ ਲਾਉਂਦਾ ਹਾਂ।

SikhNet (Spanish)Me pongo miles de perfumes, pero con todo su olor

ਓਹੁ ਸੁਖੁ; ਤਿਲੁ ਸਮਾਨਿ. ਨਹੀ ਪਾਵਉ ॥

ohu sukh; til samaan. nahee paavau |

Sant Singh Khalsaand yet, I did not obtain even a tiny bit of pleasure from this.
Manmohan Singhyet I find not that pleasure, equal even to a sesame.
Manmohan Singh (Punjabi)ਪਰ ਉਸ ਖੁਸ਼ੀ ਨੂੰ ਮੈਂ ਇਕ ਤਿਲ ਦੇ ਬਰਾਬਰ ਭੀ ਨਹੀਂ ਭਾਉਂਦਾ।
Fareedkot Teekaਪਰੰਤੂ (ਓਹੁ) ਪ੍ਰਿਅ ਸੰਗਮ ਕੇ ਸੁਖ ਕੋ ਤਿਲ ਭਰ ਕੇ ਸਮਾਨ ਭੀ ਨਹੀਂ ਪਾਵਤੀ ਹੂੰ॥
Prof. Sahib Singhਤਾਂ ਭੀ ਮੈਂ ਤਿਲ ਜਿਤਨਾ ਭੀ ਉਹ ਸੁਖ ਨਹੀਂ ਹਾਸਲ ਕਰ ਸਕਦੀ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ)।

ਪਦ ਅਰਥ ਸਮਾਨਿ = ਬਰਾਬਰ।

SikhNet (Spanish)no saboreo ni una pizca de la Inmensidad de ese Éxtasis.

ਮਨ ਮਹਿ ਚਿਤਵਉ; ਐਸੀ ਆਸਾਈ ॥

man meh chitvau; aisee aasaaee |

Sant Singh KhalsaWithin my mind, I hold such a desire,
Manmohan SinghWithin my mind I have desired,
Manmohan Singh (Punjabi)ਮੈਂ ਆਪਣੇ ਚਿੱਤ ਅੰਦਰ ਐਹੋ ਜਿਹੀ ਤਾਂਘ ਧਾਰਨ ਕੀਤੀ ਹੈ,
Fareedkot Teekaਅਪਨੇ ਮਨ ਮੇਂ ਐਸੀ (ਆਸਾਈ) ਆਸਾ ਚਿਤਵਤੀ ਹੂੰ॥
Prof. Sahib Singhਹੇ ਮੇਰੀ ਮਾਂ! ਹੁਣ ਮੈਂ ਇਹੋ ਜਿਹੀਆਂ ਆਸਾਂ ਹੀ ਬਣਾਂਦੀ ਰਹਿੰਦੀ ਹਾਂ,

ਪਦ ਅਰਥ ਆਸਾਈ = ਆਸ। ਚਿਤਵਉ = ਮੈਂ ਚਿਤਵਦੀ ਹਾਂ।

SikhNet (Spanish)Oh madre, en mi mente guardo sólo un deseo,

ਪ੍ਰਿਅ ਦੇਖਤ; ਜੀਵਉ ਮੇਰੀ ਮਾਈ ॥੧॥

pria dekhat; jeevau meree maaee |1|

Sant Singh Khalsathat I may live only to behold my Beloved, O my mother. ||1||
Manmohan Singhthat I may live beholding my Beloved, O my Mother?
Manmohan Singh (Punjabi)ਕਿ ਆਪਣੇ ਪ੍ਰੀਤਮ ਨੂੰ ਵੇਖ ਕੇ ਮੈਂ ਜੀਊਦਾ ਰਹਾਂ, ਹੇ ਮੇਰੀ ਮਾਤਾ!
Fareedkot Teekaਹੇ ਮੇਰੀ ਮਾਈ! ਪਤੀ ਕੋ ਦੇਖ ਕਰ ਜੀਵਉਂਗੀ॥੧॥
Prof. Sahib Singh(ਕਿ ਕਿਵੇਂ ਪ੍ਰਭੂ-ਪਤੀ ਮਿਲੇ), ਪਿਆਰੇ ਪ੍ਰਭੂ-ਪਤੀ ਦਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ॥੧॥

ਪਦ ਅਰਥ ਮਾਈ = ਹੇ ਮਾਂ ॥੧॥

SikhNet (Spanish)y es el que pueda vivir en la Visión de mi Señor. (1)

ਮਾਈ. ਕਹਾ ਕਰਉ; ਇਹੁ ਮਨੁ. ਨ ਧੀਰੈ ॥

maaee. kahaa krau; ihu man. na dheerai |

Sant Singh KhalsaO mother, what should I do? This mind cannot rest.
Manmohan SinghWhat should I do my mother when this soul of mine resets not.
Manmohan Singh (Punjabi)ਮੈਂ ਕੀ ਕਰਾਂ, ਮੇਰੀ ਅੰਮੜੀਏ? ਮੇਰੀ ਇਹ ਜਿੰਦੜੀ ਧੀਰਜ ਨਹੀਂ ਧਾਰਦੀ।
Fareedkot Teeka(ਮਾਈ) ਹੇ ਭਾਈ! ਕ੍ਯਾ ਕਰੀਏ ਏਹੁ ਮੇਰਾ ਮਨੁ ਧੀਰਜ ਨਹੀਂ ਧਾਰਤਾ ਹੈ॥
Prof. Sahib Singhਹੇ ਮਾਂ! ਮੈਂ ਕੀਹ ਕਰਾਂ? (ਪਿਆਰੇ ਤੋਂ ਬਿਨਾ) ਮੇਰਾ ਮਨ ਖਲੋਂਦਾ ਨਹੀਂ।

ਪਦ ਅਰਥ ਧੀਰੈ = ਧੀਰਜ ਫੜਦਾ।

SikhNet (Spanish)Oh mi madre, ¿Qué puedo hacer cuando mi mente constantemente Lo añora,

ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥

pria preetam bairaag hirai |1| rahaau |

Sant Singh KhalsaIt is bewitched by the tender love of my Beloved. ||1||Pause||
Manmohan SinghThe love of my darling Beloved has fascinated my soul. Pause.
Manmohan Singh (Punjabi)ਮੈਡੇਂ ਪਿਆਰੇ ਦਿਲਬਰ ਦੀ ਪ੍ਰੀਤ ਨੇ ਮੇਰੀ ਜਿੰਦੜੀ ਨੂੰ ਫ਼ਰੇਫਤਾ (ਮਤਵਾਲਾ) ਕਰ ਲਿਆ ਹੈ। ਠਹਿਰਾਉ।
Fareedkot Teekaਪ੍ਰੀਤਮ ਜੋ (ਪ੍ਰਿਅ) ਪਿਆਰਾ ਹੈ ਤਿਸ ਕਾ ਬੈਰਾਗੁ ਮੇਰੇ ਮਨ ਕੇ ਸੁਖ ਕੋ (ਹਿਰੈ) ਦੂਰ ਕਰਤਾ ਹੈ॥੧॥ ਰਹਾਉ ॥
Prof. Sahib Singhਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਬੈਰਾਗੁ = ਪ੍ਰੇਮ। ਹਿਰੈ = ਖਿੱਚ ਪਾ ਰਿਹਾ ਹੈ ॥੧॥ ਰਹਾਉ ॥

SikhNet (Spanish)pues el Tierno Amor de mi Bienamado ha hechizado mi Alma? (1‑Pausa)

ਬਸਤ੍ਰ ਬਿਭੂਖਨ; ਸੁਖ ਬਹੁਤ ਬਿਸੇਖੈ ॥

basatr bibhookhan; sukh bahut bisekhai |

Sant Singh KhalsaGarments, ornaments, and such exquisite pleasures
Manmohan SinghRaiments, ornaments and very exquisite pleasures;
Manmohan Singh (Punjabi)ਪੁਸ਼ਾਕਾਂ, ਗਹਿਣੇ-ਗੱਟੇ ਅਤੇ ਪਰਮ ਉੱਤਮ ਖੁਸ਼ੀਆਂ;
Fareedkot Teekaਬਹੁਤ ਬਿਸੇਖ ਬਸਤ੍ਰ ਔਰੁ ਗਹਣੋਂ ਕੇ ਸੁਖ ਭੀ ਹੈਂ॥
Prof. Sahib Singh(ਸੋਹਣੇ) ਕੱਪੜੇ, ਗਹਣੇ, ਉਚੇਚੇ ਅਨੇਕਾਂ ਸੁਖ-

ਪਦ ਅਰਥ ਬਿਭੂਖਨ = ਗਹਣੇ। ਬਿਸੇਖੈ = ਉਚੇਚੇ।

SikhNet (Spanish)Las ropas, las joyas y placeres que otros consideran exquisitos,

ਓਇ ਭੀ ਜਾਨਉ; ਕਿਤੈ ਨ ਲੇਖੈ ॥

oe bhee jaanau; kitai na lekhai |

Sant Singh KhalsaI look upon these as of no account.
Manmohan SinghThose also, I consider to be of no account.
Manmohan Singh (Punjabi)ਉਨ੍ਹਾਂ ਨੂੰ ਭੀ ਮੈਂ ਕਿਸੇ ਹਿਸਾਬ ਵਿੱਚ ਨਹੀਂ ਸਮਝਦਾ।
Fareedkot Teekaਪਰੰਤੂ ਮੈਂ ਜਾਨਤੀ ਹੂੰ ਕਿ ਵਹੁ ਭੀ ਕਿਸੀ ਹਿਸਾਬ ਮੇਂ ਨਹੀਂ ਹੈ॥
Prof. Sahib Singhਮੈਂ ਸਮਝਦੀ ਹਾਂ ਕਿ ਉਹ ਸਾਰੇ ਭੀ (ਪ੍ਰਭੂ-ਪਤੀ ਤੋਂ ਬਿਨਾ) ਕਿਸੇ ਕੰਮ ਨਹੀਂ।

ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}।

SikhNet (Spanish)para mí no sirven de nada.

ਪਤਿ ਸੋਭਾ; ਅਰੁ ਮਾਨੁ ਮਹਤੁ ॥

pat sobhaa; ar maan mehat |

Sant Singh KhalsaLikewise, honor, fame, dignity and greatness,
Manmohan SinghHonour, renown, dignity, greatness,
Manmohan Singh (Punjabi)ਇਜ਼ਤ, ਮਹਿਮਾਂ, ਉੱਚ-ਪਦਵੀ, ਵਡਿਆਈ,
Fareedkot Teeka(ਪਤਿ) ਪ੍ਰਤਿਸ੍ਟਾ ਔ ਸੋਭਾ ਔਰ ਮਾਨ (ਮਹਤੁ) ਬਡਪਨ ਬਣਾ ਹੈ॥
Prof. Sahib Singhਇੱਜ਼ਤ, ਸੋਭਾ, ਆਦਰ, ਵਡਿਆਈ (ਭੀ ਮਿਲ ਜਾਏ),

ਪਦ ਅਰਥ ਪਤਿ = ਇਜ਼ਤ। ਮਹਤੁ = ਵਡਿਆਈ।

SikhNet (Spanish)Así también el honor, el esplendor,

ਆਗਿਆਕਾਰੀ ਸਗਲ ਜਗਤੁ ॥

aagiaakaaree sagal jagat |

Sant Singh Khalsaobedience by the whole world,
Manmohan Singhand obedience of the whole world,
Manmohan Singh (Punjabi)ਸਾਰੇ ਜਹਾਨ ਦੀ ਖ਼ਰਮਾਂਬਰਦਾਰੀ,
Fareedkot Teekaਸਾਰਾ ਸੰਸਾਰ ਆਗਿਆਕਾਰੀ ਹੈ॥
Prof. Sahib Singhਸਾਰਾ ਜਗਤ ਮੇਰੀ ਆਗਿਆ ਵਿਚ ਤੁਰਨ ਲੱਗ ਪਏ,
SikhNet (Spanish)la fama y la grandeza no me significan nada.

ਗ੍ਰਿਹੁ ਐਸਾ ਹੈ ਸੁੰਦਰ ਲਾਲ ॥

grihu aisaa hai sundar laal |

Sant Singh Khalsaand a household as beautiful as a jewel.
Manmohan Singhand jewel like beauteous home are of no avail.
Manmohan Singh (Punjabi)ਅਤੇ ਹੀਰੇ ਵਰਗਾ ਸੁਹਣਾ ਘਰ ਕਿਸੇ ਕੰਮ ਨਹੀਂ।
Fareedkot Teekaਘਰ ਭੀ ਬਡਾ ਸੁੰਦਰ ਲਾਲ ਰੰਗ ਹੂਆ ਹੂਆ ਬਨਾ ਹੈ, ਪਰੰਤੂ ਕਿਸੀ ਗਿਨਤੀ ਮੇਂ ਨਹੀਂ ਹੈਂ॥
Prof. Sahib Singhਬੜਾ ਸੋਹਣਾ ਤੇ ਕੀਮਤੀ ਘਰ (ਰਹਿਣ ਵਾਸਤੇ ਮਿਲਿਆ ਹੋਵੇ, ਤਾਂ ਭੀ)

ਪਦ ਅਰਥ ਸੁੰਦਰ = ਸੋਹਣਾ। ਲਾਲ = ਕੀਮਤੀ।

SikhNet (Spanish)Solamente si mi Bello Señor está conmigo y me ama,

ਪ੍ਰਭ ਭਾਵਾ; ਤਾ ਸਦਾ ਨਿਹਾਲ ॥੨॥

prabh bhaavaa; taa sadaa nihaal |2|

Sant Singh KhalsaIf I am pleasing to God's Will, then I shall be blessed, and forever in bliss. ||2||
Manmohan SinghIf I am pleasing to my Lord, then alone I shall ever be appeased.
Manmohan Singh (Punjabi)ਜੇਕਰ ਮੈਂ ਆਪਣੇ ਸੁਆਮੀ ਨੂੰ ਚੰਗੀ ਲੱਗ ਜਾਵਾਂ ਕੇਵਲ ਤਦ ਹੀ ਮੈਂ ਹਮੇਸ਼ਾਂ ਲਈ ਪ੍ਰਸੰਨ ਹੋਵਾਂਗੀ।
Fareedkot Teekaਜੇ ਸ੍ਵਾਮੀ ਕੋ (ਭਾਵਾ) ਅਛੀ ਲਗੂੰ ਤੋ ਸਦਾ ਹੀ (ਨਿਹਾਲ) ਕ੍ਰਿਤ੍ਯ ਕ੍ਰਿਤ੍ਯ ਹੋਊਂ, ਫੇਰ ਕਬੀ ਦੁਖ ਨਹੀਂ ਹੋਇਗਾ॥੨॥
Prof. Sahib Singhਤਦੋਂ ਹੀ ਮੈਂ ਸਦਾ ਲਈ ਖ਼ੁਸ਼ ਰਹਿ ਸਕਦੀ ਹਾਂ ਜੇ ਪ੍ਰਭੂ-ਪਤੀ ਨੂੰ ਪਿਆਰੀ ਲੱਗਾਂ ॥੨॥

ਪਦ ਅਰਥ ਪ੍ਰਭ ਭਾਵਾ = ਪ੍ਰਭ ਭਾਵਾਂ, ਜੇ ਪ੍ਰਭੂ ਨੂੰ ਚੰਗੀ ਲੱਗਾਂ। ਨਿਹਾਲ = ਖ਼ੁਸ਼ ॥੨॥

SikhNet (Spanish)podré sentirme bendecido. (2)

ਬਿੰਜਨ ਭੋਜਨ; ਅਨਿਕ ਪਰਕਾਰ ॥

binjan bhojan; anik parakaar |

Sant Singh KhalsaWith foods and delicacies of so many different kinds,
Manmohan SinghViands and victuals of many kinds,
Manmohan Singh (Punjabi)ਬਹੁਤੀਆਂ ਕਿਸਮਾਂ ਦੇ ਖਾਣੇ ਦਾਣੇ ਅਤੇ ਖੁਰਾਕ,
Fareedkot Teekaਅਨੇਕ ਪ੍ਰਕਾਰ ਕੇ ਬਿੰਜਨੋਂ ਅਰਥਾਤ ਤਰਕਾਰੀ ਸਹਿਤ ਭੋਜਨ ਕਰਤਾ ਹੂੰ॥
Prof. Sahib Singh(ਹੇ ਮਾਂ!) ਜੇ ਅਨੇਕਾਂ ਕਿਸਮ ਦੇ ਸੁਆਦਲੇ ਖਾਣੇ ਮਿਲ ਜਾਣ,

ਪਦ ਅਰਥ ਬਿੰਜਨ = ਸੁਆਦਲੇ ਖਾਣੇ।

SikhNet (Spanish)Con alimentos y antojos de todo tipo, abundantes placeres,

ਰੰਗ ਤਮਾਸੇ; ਬਹੁਤੁ ਬਿਸਥਾਰ ॥

rang tamaase; bahut bisathaar |

Sant Singh Khalsaand such abundant pleasures and entertainments,
Manmohan Singhvery extensive merrymaking and entertainments,
Manmohan Singh (Punjabi)ਵੱਡੇ ਖਿਲਾਰ ਵਾਲੇ ਰਾਗ ਰੰਗ ਅਤੇ ਦਿਲ ਬਹਿਲਾਵੇ,
Fareedkot Teekaਬਹੁਤ ਬਿਸਥਾਰ ਕੇ ਰੰਗ ਔਰ ਤਮਾਸੇ ਦੇਖਤਾ ਹੂੰ॥
Prof. Sahib Singhਜੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ (ਵੇਖਣ ਨੂੰ ਹੋਣ),

ਪਦ ਅਰਥ ਬਿਸਥਾਰ = ਖਿਲਾਰੇ।

SikhNet (Spanish)juegos y vastos dominios e influencias,

ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥

raaj milakh ar bahut furamaaeis |

Sant Singh Khalsapower and property and absolute command
Manmohan Singhdomain, property as also various command,
Manmohan Singh (Punjabi)ਪਾਤਸ਼ਾਹੀ, ਜਾਇਦਾਦ ਅਤੇ ਅਨੇਕਾਂ ਫੁਰਮਾਨਾਂ ਨਾਲ,
Fareedkot Teekaਰਾਜ ਮਿਲਖ ਜਾਗੀਰ ਇਸ ਪਰ ਬਹੁਤ ਹੀ (ਫੁਰਮਾਇਸਿ) ਹੁਕਮ ਚਲਤਾ ਹੈ॥
Prof. Sahib Singhਜੇ ਰਾਜ ਮਿਲ ਜਾਏ, ਭੁਇਂ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ,

ਪਦ ਅਰਥ ਮਿਲਖ = ਜ਼ਮੀਨ। ਫੁਰਮਾਇਸਿ = ਹਕੂਮਤ।

SikhNet (Spanish)la mente no se satisfece

ਮਨੁ ਨਹੀ ਧ੍ਰਾਪੈ; ਤ੍ਰਿਸਨਾ ਨ ਜਾਇਸਿ ॥

man nahee dhraapai; trisanaa na jaaeis |

Sant Singh Khalsawith these, the mind is not satisfied, and its thirst is not quenched.
Manmohan Singhneither appease the soul, nor extinguish the desire.
Manmohan Singh (Punjabi)ਨਾਂ ਹੀ ਆਤਮਾ ਰੱਜਦੀ ਹੈ ਅਤੇ ਨਾਂ ਹੀ ਖ਼ਾਹਿਸ਼ ਮਿਟਦੀ ਹੈ।
Fareedkot Teekaਤੌ ਭੀ ਮਨ ਨਹੀਂ (ਧ੍ਰਾਪੈ) ਤ੍ਰਿਪਤਿ ਹੋਤਾ ਔਰ ਪਦਾਰਥੋਂ ਕੀ ਤ੍ਰਿਸਨਾ ਨਹੀਂ ਜਾਤੀ॥
Prof. Sahib Singhਤਾਂ ਭੀ ਇਹ ਮਨ ਕਦੇ ਰੱਜਦਾ ਨਹੀਂ, ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ।

ਪਦ ਅਰਥ ਧ੍ਰਾਪੈ = ਰੱਜਦਾ।

SikhNet (Spanish)y su añoranza no la deja en paz.

ਬਿਨੁ ਮਿਲਬੇ; ਇਹੁ ਦਿਨੁ. ਨ ਬਿਹਾਵੈ ॥

bin milabe; ihu din. na bihaavai |

Sant Singh KhalsaWithout meeting Him, this day does not pass.
Manmohan SinghWithout meeting the Lord this day passes not.
Manmohan Singh (Punjabi)ਸੁਆਮੀ ਨੂੰ ਮਿਲਣ ਦੇ ਬਗੈਰ ਇਹ ਦਿਹਾੜਾ ਬਤੀਤ ਨਹੀਂ ਹੁੰਦਾ।
Fareedkot Teekaਇਹ ਸਭ ਸੁਖ ਜੋ ਊਪਰ ਕਹਿ ਆਏ ਹੈਂ ਪ੍ਰਾਪਤਿ ਭੀ ਹੋਇ, ਪਰੰਤੂ ਪ੍ਯਾਰੇ ਸੇ ਮਿਲੇ ਬਿਨਾਂ ਇਹੁ ਦਿਨੁ ਨਹੀਂ ਬੀਤਤਾ ਹੈ, ਭਾਵ ਵਿਜੋਗ ਕਰ ਦਿਨ ਜੁਗ ਸਮਾਨ ਪ੍ਰਤੀਤ ਹੋਤੇ ਹੈਂ॥
Prof. Sahib Singh(ਇਹ ਸਭ ਕੁਝ ਹੁੰਦਿਆਂ ਭੀ, ਹੇ ਮਾਂ! ਪ੍ਰਭੂ-ਪਤੀ ਨੂੰ) ਮਿਲਣ ਤੋਂ ਬਿਨਾ ਮੇਰਾ ਇਹ ਦਿਨ (ਸੁਖ ਨਾਲ) ਨਹੀਂ ਲੰਘਦਾ।

ਪਦ ਅਰਥ ਬਿਹਾਵੈ = ਲੰਘਦਾ।

SikhNet (Spanish)Sin encontrar a mi Señor, no vivo un sólo día,

ਮਿਲੈ ਪ੍ਰਭੂ; ਤਾ ਸਭ ਸੁਖ ਪਾਵੈ ॥੩॥

milai prabhoo; taa sabh sukh paavai |3|

Sant Singh KhalsaMeeting God, I find peace. ||3||
Manmohan SinghWhen the Lord is met, then, do I obtain all the comforts.
Manmohan Singh (Punjabi)ਜਦ ਸੁਆਮੀ ਮਿਲ ਪੈਂਦਾ ਹੈ, ਤਦ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਜਾਂਦੇ ਹਨ।
Fareedkot Teekaਜਬ ਹਮਾਰਾ ਪ੍ਰਭੂ ਮਿਲੇ ਤੋ ਸਰਬ ਸੁਖ ਕੋ ਪਾ ਲੇਵੇ॥੩॥
Prof. Sahib Singhਜਦੋਂ (ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਮਿਲ ਪਏ ਤਾਂ ਉਹ (ਮਾਨੋ) ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੩॥
SikhNet (Spanish)pero cuando Lo encuentro, la desbordante Felicidad es mía. (3)

ਖੋਜਤ ਖੋਜਤ; ਸੁਨੀ ਇਹ ਸੋਇ ॥

khojat khojat; sunee ih soe |

Sant Singh KhalsaBy searching and seeking, I have heard this news,
Manmohan SinghBy searching and, I have heard this news,
Manmohan Singh (Punjabi)ਲਭਦਿਆਂ ਤੇ ਭਾਲਦਿਆਂ ਹੋਇਆਂ ਮੈਂ ਇਹ ਖਬਰ ਸੁਣੀ ਹੈ,
Fareedkot Teekaਖੋਜਤੇ ੨ ਯਹ ਸੋਭਾ ਕਾ ਕਨਸੋਇ, ਭਾਵ ਬਾਰਤਾ ਸੁਨੀ ਹੈ॥
Prof. Sahib Singhਭਾਲ ਕਰਦਿਆਂ ਕਰਦਿਆਂ (ਹੇ ਮਾਂ!) ਮੈਂ ਇਹ ਖ਼ਬਰ ਸੁਣ ਲਈ,

ਪਦ ਅਰਥ ਸੋਇ = ਖ਼ਬਰ।

SikhNet (Spanish)Buscando en todas partes escuché el eco dentro de mí,

ਸਾਧਸੰਗਤਿ ਬਿਨੁ; ਤਰਿਓ ਨ ਕੋਇ ॥

saadhasangat bin; tario na koe |

Sant Singh Khalsathat without the Saadh Sangat, the Company of the Holy, no one swims across.
Manmohan Singhthat sans the society of saints, none does swim across.
Manmohan Singh (Punjabi)ਕਿ ਸਤਿਸੰਗਤ ਦੇ ਬਗੈਰ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।
Fareedkot Teekaਕਿ ਸਾਧ ਸੰਗਤਿ ਕੀਏ ਬਿਨਾਂ ਕੋਈ ਨਹੀਂ ਤਰਾ ਹੈ॥
Prof. Sahib Singhਕਿ ਸਾਧ ਸੰਗਤਿ ਤੋਂ ਬਿਨਾ (ਤ੍ਰਿਸ਼ਨਾ ਦੇ ਹੜ੍ਹ ਤੋਂ) ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ।
SikhNet (Spanish)que sin la Sociedad de los Santos, uno no nada a través.

ਜਿਸੁ ਮਸਤਕਿ ਭਾਗੁ; ਤਿਨਿ ਸਤਿਗੁਰੁ ਪਾਇਆ ॥

jis masatak bhaag; tin satigur paaeaa |

Sant Singh KhalsaOne who has this good destiny written upon his forehead, finds the True Guru.
Manmohan SinghHe, who has good destiny recorded on his forehead, meets the True Guru.
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ।
Fareedkot Teekaਜਿਸ ਕੇ ਮਸਤਕ ਕੇ ਪੂਰਨ ਭਾਗ ਹੈਂ ਤਿਸਨੇ ਸਤਗੁਰੋਂ ਕੋ ਪਾਇਆ ਹੈ॥
Prof. Sahib Singhਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸ ਨੇ ਗੁਰੂ ਲੱਭ ਲਿਆ,

ਪਦ ਅਰਥ ਮਸਤਕਿ = ਮੱਥੇ ਉਤੇ। ਤਿਨਿ = ਉਸ ਨੇ।

SikhNet (Spanish)Aquél que tiene un destino afortunado, se encuentra con el Perfecto Guru,

ਪੂਰੀ ਆਸਾ; ਮਨੁ ਤ੍ਰਿਪਤਾਇਆ ॥

pooree aasaa; man tripataaeaa |

Sant Singh KhalsaHis hopes are fulfilled, and his mind is satisfied.
Manmohan SinghHis hope is fulfilled, and his mind is sated.
Manmohan Singh (Punjabi)ਉਸ ਦੀ ਆਸ ਪੂਰਨ ਹੋ ਜਾਂਦੀ ਹੈ ਅਤੇ ਉਸ ਦਾ ਮਨੂਆ ਰੱਜ ਜਾਂਦਾ ਹੈ।
Fareedkot Teekaਤਿਸ ਕੀ ਆਸਾ ਪੂਰਨ ਹੂਈ ਹੈ ਔਰ ਬਿਖ੍ਯ ਬਾਸਨਾ ਛੂਟਨੇ ਕਰ ਕੇ ਮਨ ਤ੍ਰਿਪਤ ਹੂਆ ਹੈ॥
Prof. Sahib Singhਉਸ ਦੀ ਹਰੇਕ ਆਸ ਪੂਰੀ ਹੋ ਗਈ,
SikhNet (Spanish)así su esperanza es cumplida y su mente satisfecha.

ਪ੍ਰਭ ਮਿਲਿਆ; ਤਾ ਚੂਕੀ ਡੰਝਾ ॥

prabh miliaa; taa chookee ddanjhaa |

Sant Singh KhalsaWhen one meets God, then his thirst is quenched.
Manmohan Singhwhen the Lord is met, then is the thirst quenched.
Manmohan Singh (Punjabi)ਜਦ ਸਾਹਿਬ ਮਿਲ ਪੈਂਦਾ ਹੈ, ਤਦ ਤਰੇਹ ਬੁੱਝ ਜਾਂਦੀ ਹੈ।
Fareedkot Teekaਸਤਗੁਰੋਂ ਕੇ ਉਪਦੇਸ ਕਰ ਕੇ ਬਿਰਹ ਕੀ (ਡੰਝਾ) ਚਾਹ (ਚੂਕੀ) ਦੂਰ ਭਈ ਹੈ॥
Prof. Sahib Singhਉਸ ਦਾ ਮਨ ਰੱਜ ਗਿਆ।

ਪਦ ਅਰਥ ਪ੍ਰਭ ਮਿਲਿਆ = ਪ੍ਰਭੂ ਨੂੰ ਮਿਲਿਆ। ਡੰਝਾ = ਭੜਕੀ।

SikhNet (Spanish)Cuando encontré al Señor, el fuego interior que me consumía fue apagado,

ਨਾਨਕ. ਲਧਾ; ਮਨ ਤਨ ਮੰਝਾ ॥੪॥੧੧॥

naanak. ladhaa; man tan manjhaa |4|11|

Sant Singh KhalsaNanak has found the Lord, within his mind and body. ||4||11||
Manmohan SinghNanak has found the Lord from within his mind and body.
Manmohan Singh (Punjabi)ਨਾਨਕ ਨੇ ਆਪਣੇ ਚਿੱਤ ਤੇ ਦੇਹਿ ਅੰਦਰੋਂ ਹੀ ਪ੍ਰਭੂ ਨੂੰ ਭਾਲ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਇਸੀ ਤਨ ਮਨ ਕੇ (ਮੰਝਾ) ਬੀਚ ਹੀ ਮਿਲਾ ਹੈ॥☬ਜੀਵ ਇਸਤ੍ਰੀ ਕੋ ਉਪਾਲੰਭ ਸਹਿਤ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜਦੋਂ ਜੀਵ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਨੂੰ ਮਿਲ ਪਿਆ ਉਸ ਦੀ (ਅੰਦਰਲੀ ਤ੍ਰਿਸ਼ਨਾ ਦੀ) ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਵੱਸਦਾ) ਪ੍ਰਭੂ ਲੱਭ ਲਿਆ ॥੪॥੧੧॥

ਪਦ ਅਰਥ ਮੰਝਾ = ਵਿਚ ॥੪॥੧੧॥

SikhNet (Spanish)y oh, dice Nanak, el Señor me fue revelado dentro de mi propio ser. (4‑11)

Open this shabad →

Shabad Guru Arjan Dev Ji Raag Aasaa continues on Ang 374

ਆਸਾ ਮਹਲਾ ੫ ਪੰਚਪਦੇ₃ ॥

aasaa mahalaa 5 panchapade₃ |

Sant Singh KhalsaAasaa, Fifth Mehl, Panch-Padhay:
Manmohan SinghAsa 5th Guru. Panchpade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਪੰਚਪਦੇ।
SikhNet (Spanish)Asa, Mejl Guru Aryan, Quinto Canal Divino, Panch-Padas.

Open this shabad (25 lines, Angs 373-374) →

Ang 373 of 1430