ਸਿਰੀਰਾਗੁ ਮਹਲਾ ੩ ॥
sireeraag mahalaa 3 | Ang 38
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਹਰਿ ਜੀ ਸਚਾ ਸਚੁ ਤੂ; ਸਭੁ ਕਿਛੁ ਤੇਰੈ ਚੀਰੈ ॥
har jee sachaa sach too; sabh kichh terai cheerai | Ang 38
Sant Singh KhalsaO Dear Lord, You are the Truest of the True. All things are in Your Power.
Manmohan SinghMy adorable God, Thou art the Truest of the true. Every one is in Thy power.
Manmohan Singh (Punjabi)ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।
Fareedkot Teekaਐਸੇ ਉਪਮਾ ਕਰੁ ਕਿ ਹੇ ਪਰਮੇਸ੍ਵਰ ਜੋ ਕੁਛੁ ਨਾਮ ਰੂਪੁ ਪ੍ਰਪੰਚੁ ਹੈ, ਸੋ ਸਭ ਤੇਰੇ ਹੀ (ਚੀਰੈ) ਦਫਤ੍ਰ ਮੇਂ ਲਿਖਾ ਹੂਆ ਹੈ ਵਾ ਹਦ ਮੇਂ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਚੀਰੈ = ਹੱਦ-ਬੰਨੇ ਵਿਚ, ਵੱਸ ਵਿਚ।
SikhNet (Spanish)Tú, oh Señor, eres lo Verdadero de la Verdad; todo está a Tu alcance y bajo Tu Poder.
ਲਖ ਚਉਰਾਸੀਹ ਤਰਸਦੇ ਫਿਰੇ; ਬਿਨੁ ਗੁਰ ਭੇਟੇ ਪੀਰੈ ॥
lakh chauraaseeh tarasade fire; bin gur bhette peerai | Ang 38
Sant Singh KhalsaThe 8.4 million species of beings wander around searching for You, but without the Guru, they do not find You.
Manmohan SinghWithout meeting Guru, the spiritual guide, the mortals tantalizingly wander about in eighty four lakhs of existences.
Manmohan Singh (Punjabi)ਰੂਹਾਨੀ-ਰਹਿਬਰ ਗੁਰਾਂ ਦੇ ਮਿਲਨ ਬਾਝੋਂ ਪ੍ਰਾਣੀ ਚੁਰਾਸੀ-ਲੰਖ ਜੂਨੀਆਂ ਅੰਦਰ ਝੂਰਦੇ ਹੋਏ ਭਟਕਦੇ ਫਿਰਦੇ ਹਨ।
Fareedkot Teekaਔਰ ਚੌਰਾਸੀ ਲਾਖ ਜੂਨੀਓਂ ਕੇ ਜੀਵ ਸਭ ਸੁਖ ਕੋ ਤਰਸਤੇ ਫਿਰਤੇ ਹੈਂ, ਪਰੰਤੂ ਬਿਨਾ ਗੁਰੂ (ਭੇਟੇ) ਮਿਲੇ ਤੇ ਸਭ (ਪੀਰੈ) ਪੀੜਤ ਹੋਤੇ ਹੈਂ। ਵਾ ਗੁਰ ਪੀਰੋਂ ਸੇ ਬਿਨਾ ਸੁਖ ਕੋ ਤਰਸਤੇ ਰਹਤੇ ਹੈਂ, ਭਾਵ ਏਹਿ ਕਿ ਸੁਖ ਕੀ ਪ੍ਰਾਪਤੀ ਗੁਰੋਂ ਕੇ ਮਿਲਨੇ ਬਿਨਾ ਕਦਾਚਿਤ ਨਹੀਂ ਹੋਤੀ॥
Prof. Sahib Singh(ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ।ਪਦ ਅਰਥ ਬਿਨੁ ਭੇਟੇ = ਮਿਲਣ ਤੋਂ ਬਿਨਾ।
SikhNet (Spanish)Millones de especies están hambrientas de Ti; pero si no encuentran al Santo Guru, no podrán Encontrarte.
ਹਰਿ ਜੀਉ ਬਖਸੇ ਬਖਸਿ ਲਏ; ਸੂਖ ਸਦਾ ਸਰੀਰੈ ॥
har jeeo bakhase bakhas le; sookh sadaa sareerai | Ang 38
Sant Singh KhalsaWhen the Dear Lord grants His Forgiveness, this human body finds lasting peace.
Manmohan SinghIf Reverend God forgives and grants pardon, the human body then ever remains in peace.
Manmohan Singh (Punjabi)ਜੇਕਰ ਮਾਣਨੀਯ ਵਾਹਿਗੁਰੂ ਖਿਮਾ ਕਰੇ ਤੇ ਮੁਆਫੀ ਦੇਵੇ, ਤਾਂ ਮਨੁੱਖਾ ਦੇਹਿ, ਸਦੀਵ ਹੀ ਆਰਾਮ ਅੰਦਰ ਰਹਿੰਦੀ ਹੈ।
Fareedkot Teekaਔਰ ਜੋ ਵਾਹਿਗੁਰੂ ਬਖਸਿਆ ਚਾਹੇ ਤੋ ਬਖਸ ਲੇਵੇ ਹੈ, ਤਬ ਹੀ ਜੀਵ ਦੁਖੋਂ ਸੇ ਰਹਿਤ ਹੋਤਾ ਹੈ ਔਰ ਜੋ (ਸਰੀਰੈ) ਸੂਖਮ ਦੇਹ ਅੰਤਹਕਰਣੁ ਹੈ, ਤਿਸ ਮੇਂ ਸਦਾ ਹੀ ਸੁਖੁ ਰਹਿਤਾ ਹੈ॥
Prof. Sahib Singhਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਸਰੀਰੈ = ਸਰੀਰ ਵਿਚ।
SikhNet (Spanish)Si Él, el Señor me confiere Su Favor y me perdona, entonces podré encontrar la Paz en mi ser.
ਗੁਰ ਪਰਸਾਦੀ ਸੇਵ ਕਰੀ; ਸਚੁ ਗਹਿਰ ਗੰਭੀਰੈ ॥੧॥
gur parasaadee sev karee; sach gahir ganbheerai |1| Ang 38
Sant Singh KhalsaBy Guru's Grace, I serve the True One, who is Immeasurably Deep and Profound. ||1||
Manmohan SinghBy Guru's grace, I perform the service of the True profound and unfathomable Lord.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਂ ਸੱਚੇ, ਡੂਘੇ ਅਤੇ ਅਥਾਹ ਪ੍ਰਭੂ ਦੀ ਟਹਿਲ ਕਮਾਉਂਦਾ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਸਚੇ (ਗਹਿਰ) ਅਥਾਹ ਸਰੂਪ ਤਥਾ (ਗੰਭੀਰੈ) ਨਿਰਹੱਲ ਵਾਹਿਗੁਰੂ ਕੀ ਸੇਵਾ ਕਰੀਏ॥੧॥
Prof. Sahib Singh(ਮੇਰੇ ਅੰਦਰ ਭੀ ਤਾਂਘ ਹੈ ਕਿ) ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ ॥੧॥ਪਦ ਅਰਥ ਕਰੀ = ਮੈਂ ਕਰਾਂ, ਕਰੀਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ॥੧॥
SikhNet (Spanish)Y a través de la Gracia del Guru podré servir al Señor Inconmensurable y Verdadero. ()
ਮਨ ਮੇਰੇ; ਨਾਮਿ ਰਤੇ ਸੁਖੁ ਹੋਇ ॥
man mere; naam rate sukh hoe | Ang 38
Sant Singh KhalsaO my mind, attuned to the Naam, you shall find peace.
Manmohan SinghO my Soul! by being imbued with the Name thou shalt procure peace.
Manmohan Singh (Punjabi)ਹੇ ਮੇਰੀ ਜਿੰਦੜੀਏ! ਨਾਮ ਨਾਲ ਰੰਗੀਜਣ ਦੁਆਰਾ ਤੂੰ ਆਰਾਮ ਪਾਵੇਗੀ।
Fareedkot Teekaਹੇ ਮੇਰੇ ਪ੍ਯਾਰੇ! ਨਾਮੀ ਸੇ ਰਤੇ ਹੂਏ ਕੋ ਸੁਖੁ ਹੋਤਾ ਹੈ॥
Prof. Sahib Singhਹੇ ਮੇਰੇ ਮਨ! ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਵੀਏ, ਤਾਂ ਆਤਮਕ ਆਨੰਦ ਮਿਲਦਾ ਹੈ।ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਜਾਈਏ।
SikhNet (Spanish)Oh mi mente, llénate con el Nombre del Señor y encuentra ahora la Felicidad.
ਗੁਰਮਤੀ ਨਾਮੁ ਸਲਾਹੀਐ; ਦੂਜਾ. ਅਵਰੁ ਨ ਕੋਇ ॥੧॥ ਰਹਾਉ ॥
guramatee naam salaaheeai; doojaa. avar na koe |1| rahaau | Ang 38
Sant Singh KhalsaFollow the Guru's Teachings, and praise the Naam; there is no other at all. ||1||Pause||
Manmohan SinghUnder Guru's guidance praise the Lord's Name, (for) there is no other second than He. Pause.
Manmohan Singh (Punjabi)ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।
Fareedkot Teekaਗੁਰੋਂ ਕੀ ਮਤ ਕਰ ਕੇ ਨਾਮ ਕੀ ਪ੍ਰਾਪਤੀ ਹੋਤੀ ਹੈ, ਜਿਸ ਕੇ ਸਮਾਨ ਦੂਜਾ ਅਵਰ ਕੋਈ ਨਹੀਂ ਹੈ, ਤਾਂ ਤੇ ਹੇ ਮਨ! ਤਿਸ ਕੇ ਨਾਮ ਕੀ ਉਪਮਾ ਕਰੀਏ॥੧॥ ਰਹਾਉ ॥
Prof. Sahib Singh(ਪਰ) ਗੁਰੂ ਦੀ ਮਤਿ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ॥੧॥ ਰਹਾਉ ॥ਪਦ ਅਰਥ ਅਵਰੁ = ਹੋਰ (ਵਸੀਲਾ)॥੧॥ਰਹਾਉ॥
SikhNet (Spanish)A través del Bani de la Palabra del Guru, alaba el Nombre del Señor; pues no existe nada más que Él, en verdad. (1-Pausa)
ਧਰਮ ਰਾਇ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ॥
dharam raae no hukam hai; beh sachaa dharam beechaar | Ang 38
Sant Singh KhalsaThe Righteous Judge of Dharma, by the Hukam of God's Command, sits and administers True Justice.
Manmohan SinghThe Righteous Judge is under command to sit and administer even-handed justice.
Manmohan Singh (Punjabi)ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
Fareedkot Teekaਧਰਮਰਾਇ ਕੋ ਵਾਹਿਗੁਰੂ ਕਾ ਐਸਾ ਹੁਕਮ ਹੈ ਕਿ ਤੁਮ ਸਭਾ ਮੇਂ ਬੈਠ ਕਰ ਬਿਨਾ ਪਛਪਾਤ ਕੇ (ਸਚਾ) ਯਥਾਰਥ ਧਰਮ ਕਾ ਵੀਚਾਰ ਕਰੁ, ਭਾਵ ਨਿਆਉ ਕਰੁ॥
Prof. Sahib Singhਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,ਪਦ ਅਰਥ ਨੋ = ਨੂੰ। ਬਹਿ = ਬੈਠ ਕੇ।
SikhNet (Spanish)El Recto Juez del Dharma, el que hace valer la ley del Señor, lleva consigo la Instrucción de Dios para administrarla.
ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ॥
doojai bhaae dusatt aatamaa; ohu teree sarakaar | Ang 38
Sant Singh KhalsaThose evil souls, ensnared by the love of duality, are subject to Your Command.
Manmohan SinghThe evil souls with love for duality; they are thine subjects.
Manmohan Singh (Punjabi)ਹੋਰਸ ਨੂੰ ਪਰੀਤ ਕਰਨ ਵਾਲੀਆਂ ਮੰਦੀਆਂ ਰੂਹਾਂ, ਉਹ ਤੇਰੀ ਰਿਆਇਆ ਹਨ।
Fareedkot Teeka(ਦੂਜੈ ਭਾਇ) ਦ੍ਵੈਤ ਭਾਵਨਾ ਵਾਲੇ ਜੋ (ਦੁਸ੍ਟਾਤਮਾ) ਖੋਟੇ ਮਨ ਵਾਲੇ ਵਾ ਦੁਸਟ ਜੀਵ ਹੈਂ, ਸੋ ਤੇਰੀ (ਸਰਕਾਰ) ਰੱਯਤ ਹੈਂ, ਵਾ ਉਨੋਂ ਕੇ ਸਿਰ ਪਰ ਤੇਰੀ ਕਾਰ ਹੈ॥
Prof. Sahib Singhਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ।ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਦੁਸਟੁ = ਭੈੜਾ, ਵਿਕਾਰੀ। ਓਹੁ = ਉਹ ਬੰਦਾ। ਸਰਕਾਰ = ਰਈਅਤ।
SikhNet (Spanish)Y su dominio está en esas almas malignas que viven retorcidas por la dualidad.
ਅਧਿਆਤਮੀ. ਹਰਿ ਗੁਣ. ਤਾਸੁ ਮਨਿ; ਜਪਹਿ ਏਕੁ ਮੁਰਾਰਿ ॥
adhiaatamee. har gun. taas man; japeh ek muraar | Ang 38
Sant Singh KhalsaThe souls on their spiritual journey chant and meditate within their minds on the One Lord, the Treasure of Excellence.
Manmohan SinghGod, the Treasure of excellences abides within the heart of the spiritual wayfarers and they meditate on One Lord the enemy of ego.9
Manmohan Singh (Punjabi)ਸ਼੍ਰੇਸ਼ਟਤਾਈਆਂ ਦਾ ਖ਼ਜ਼ਾਨਾ ਵਾਹਿਗੁਰੂ ਰੂਹਾਨੀ ਰਾਹ ਦੇ ਰਾਹੀਆਂ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਪੁਰਸੋਂ ਨੇ (ਅਧਿਆਤਮੀ) ਆਤਮਾ ਕੋ ਆਸ੍ਰੇ ਕਰਾ ਹੈ, (ਤਾਸ) ਤਿਨ ਕੇ ਮਨ ਮੇਂ ਸਦਾ ਹਰੀ ਕੇ (ਗੁਣ) ਉਪਕਾਰ ਬਸਤੇ ਹੈਂ, ਔਰ ਬਾਣੀ ਕਰ ਕੇ ਭੀ ਏਕ (ਮੁਰਾਰਿ) ਵਾਹਿਗੁਰੂ ਕਾ ਜਾਪੁ ਕਰਤੇ ਹੈਂ॥
Prof. Sahib Singhਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ।ਪਦ ਅਰਥ ਅਧਿਆਤਮੀ = ਆਤਮਕ ਜੀਵਨ ਦਾ ਮਾਲਕ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਮਨਿ = ਮਨ ਵਿਚ। ਮੁਰਾਰਿ = {मुर-अरि} ਪਰਮਾਤਮਾ।
SikhNet (Spanish)El Santo medita sólo con el Señor en su mente
ਤਿਨ ਕੀ ਸੇਵਾ ਧਰਮ ਰਾਇ ਕਰੈ; ਧੰਨੁ ਸਵਾਰਣਹਾਰੁ ॥੨॥
tin kee sevaa dharam raae karai; dhan savaaranahaar |2| Ang 39
Sant Singh KhalsaThe Righteous Judge of Dharma serves them; blessed is the Lord who adorns them. ||2||
Manmohan SinghThe Righteous Judge does their service. Felicitous is the Lord who adorns them.
Manmohan Singh (Punjabi)ਧਰਮ-ਰਾਜਾ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ। ਸੁਬਹਾਨ ਹੈ ਸੁਆਮੀ ਉਨ੍ਹਾਂ ਨੂੰ ਸ਼ਿੰਗਾਰਣ ਵਾਲਾ।
Fareedkot Teekaਐਸੇ ਪੁਰਸੋਂ ਕੀ ਧਰਮਰਾਇ ਸਦਾ ਸੇਵਾ ਕਰਤਾ ਹੈ, ਔਰ ਤਿਨ ਕੇ ਜੋ (ਸਵਾਰਣਹਾਰੁ) ਉਤਪਤਿ ਕਰਨੇ ਵਾਲੇ ਮਾਤਾ ਪਿਤਾ ਹੈਂ, ਸੋ ਭੀ (ਧੰਨੁ) ਉਪਮਾ ਕਰਨੇ ਯੋਗ ਹੈਂ। ਵਾ ਧਰਮਰਾਇ ਹੀ ਉਸਤਤੀ ਕਰਤਾ ਹੈ ਕਿ ਧੰਨ ਹੈ ਆਪ ਕੇ ਸਵਾਰਨੇ ਵਾਲਾ ਗੁਰੂ ਵਾ ਮਾਤਾ, ਪਿਤਾ ਅਥਵਾ ਬ੍ਰਹਮਾ॥
Prof. Sahib Singhਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ॥੨॥ਪਦ ਅਰਥ ਧੰਨੁ = ਸਲਾਹਣ-ਯੋਗ॥੨॥
SikhNet (Spanish)y para él, aun ese Juez del Dharma sirve para conferirle la Gloria. (2)
ਮਨ ਕੇ ਬਿਕਾਰ ਮਨਹਿ ਤਜੈ; ਮਨਿ ਚੂਕੈ ਮੋਹੁ ਅਭਿਮਾਨੁ ॥
man ke bikaar maneh tajai; man chookai mohu abhimaan | Ang 39
Sant Singh KhalsaOne who eliminates mental wickedness from within the mind, and casts out emotional attachment and egotistical pride,
Manmohan SinghIf man sheds his mind's evils in the mind itself and banishes from it worldly love and self conceit,
Manmohan Singh (Punjabi)ਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ,
Fareedkot Teekaਪੂਰਬ ਕਾਲ ਮੇਂ ਤਿਨ ਮਹਾਤਮਾ ਜਨੋਂ ਨੇ ਮਨ ਕੇ ਬਿਖੇ ਜੋ ਬਿਕਾਰ ਥੇ, ਸੋ (ਮਨਹਿ) ਬਿਵਰਜਤ ਸਮਝ ਕਰ ਤਜ ਦੀਏ ਹੈਂ, ਔਰ ਤਿਨ ਕੇ ਮਨ ਸੇ ਮੋਹ ਔਰ ਹੰਕਾਰ ਭੀ ਨਿਬਰਤ ਭਯਾ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ,ਪਦ ਅਰਥ ਮਨਹਿ = ਮਨ ਵਿਚੋਂ। ਤਜੈ = ਛੱਡ ਦੇਵੇ। ਮਨਿ = ਮਨ ਵਿਚੋਂ।
SikhNet (Spanish)Libérate de la maldad en tu mente, oh hombre, así el ego y el apego se irán también.
ਆਤਮ ਰਾਮੁ ਪਛਾਣਿਆ; ਸਹਜੇ ਨਾਮਿ ਸਮਾਨੁ ॥
aatam raam pachhaaniaa; sahaje naam samaan | Ang 39
Sant Singh Khalsacomes to recognize the All-pervading Soul, and is intuitively absorbed into the Naam.
Manmohan Singhthen does he come to recognise the Pervading Soul and easily gets absorbed in the Lord's name.
Manmohan Singh (Punjabi)ਤਦ ਉਹ ਵਿਆਪਕ ਰੂਹ ਨੂੰ ਸਿੰਞਾਣ ਲੈਂਦਾ ਹੈ ਅਤੇ ਸੁਖੈਨ ਹੀ ਹਰੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਿਨੋਂ ਨੇ (ਆਤਮ) ਆਪਣਾ ਆਪ (ਰਾਮੁ) ਵ੍ਯਾਪਕ ਸ੍ਵਰੂਪ ਬਨ ਤਿਨ ਮੇਂ ਏਕ ਰਸ ਪਹਿਚਾਨਿਆ ਹੈ, ਯਾਂ ਤੇ ਸੁਭਾਵਕ ਹੀ ਨਾਮੀ ਵਾਹਿਗੁਰੂ ਮੇਂ ਅਭੇਦ ਭਏ ਹੈਂ॥
Prof. Sahib Singhਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ।ਪਦ ਅਰਥ ਆਤਮਾਰਾਮੁ = ਸਰਬ-ਵਿਆਪਕ ਪ੍ਰਭੂ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਮਾਨੁ = ਸਮਾਈ, ਲੀਨਤਾ।
SikhNet (Spanish)Concibe el Alma Universal dentro de tu propio ser y fúndete de forma imperceptible en el Nombre del Señor.
ਬਿਨੁ ਸਤਿਗੁਰ. ਮੁਕਤਿ ਨ ਪਾਈਐ; ਮਨਮੁਖਿ ਫਿਰੈ ਦਿਵਾਨੁ ॥
bin satigur. mukat na paaeeai; manamukh firai divaan | Ang 39
Sant Singh KhalsaWithout the True Guru, the self-willed manmukhs do not find liberation; they wander around like lunatics.
Manmohan SinghWithout the True Guru, and apostate obtains not salvation and wanders about like a lunatic.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਅਧਰਮੀ ਨੂੰ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਉਹ ਝੱਲੇ ਦੀ ਤਰ੍ਹਾਂ ਭਰਮਦਾ ਫਿਰਦਾ ਹੈ।
Fareedkot Teekaਔਰ ਜੋ ਸਤਿਗੁਰੋਂ ਸੇ ਬਿਨਾ ਨਿਗੁਰੇ ਪੁਰਸ਼ ਹੈਂ, ਸੋ ਮੁਕਤਿ ਸ੍ਵਰੂਪ ਹੂਏ ਨਹੀਂ (ਪਾਈਐ) ਦੇਖੀਤੇ ਹੈਂ, ਵਾ ਮੁਕਤਿ ਕੋ ਨਹੀਂ ਪਾਉਂਦੇ। ਐਸੇ ਮਨਮੁਖ ਚੌਰਾਸੀ ਮੇਂ (ਦਿਵਾਨੁ) ਕਮਲੇ ਵਾ ਪ੍ਰਮਾਦੀ ਹੂਏ ਫਿਰਤੇ ਹੈਂ, ਭਾਵ ਇਹ ਕਿ ਮਦਾਂਧੋਂ ਵਤ ਬੁਧੀ ਹੀਨ ਭਏ ਹੈਂ॥
Prof. Sahib Singh(ਪਰ) ਗੁਰੂ ਦੀ ਸਰਨ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਵਿਕਾਰਾਂ ਦੇ ਪਿੱਛੇ) ਪਾਗਲ ਹੋਇਆ ਫਿਰਦਾ ਹੈ।ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਦਿਵਾਨੁ = ਦਿਵਾਨਾ, ਝੱਲਾ, ਪਾਗਲ।
SikhNet (Spanish)Sin el Guru Verdadero, los arrogantes Manmukjs no encuentran la Salvación y vagan por todas partes en la locura.
ਸਬਦੁ ਨ ਚੀਨੈ. ਕਥਨੀ ਬਦਨੀ ਕਰੇ; ਬਿਖਿਆ ਮਾਹਿ ਸਮਾਨੁ ॥੩॥
sabad na cheenai. kathanee badanee kare; bikhiaa maeh samaan |3| Ang 39
Sant Singh KhalsaThey do not contemplate the Shabad; engrossed in corruption, they utter only empty words. ||3||
Manmohan SinghHe reflects not on the Word but utters mere words from mouth and is engrossed in sins.
Manmohan Singh (Punjabi)ਉਹ ਹਰੀ ਦੇ ਸ਼ਬਦ ਦਾ ਚਿੰਤਨ ਨਹੀਂ ਕਰਦਾ, ਮੂੰਹ-ਜ਼ਬਾਨੀ ਗੱਲਾਂ ਹੀ ਕਰਦਾ ਹੈ ਅਤੇ ਪਾਪਾਂ ਅੰਦਰ ਗਲਤਾਨ ਹੈ।
Fareedkot Teekaਤਾਂ ਤੇ (ਸਬਦੁ) ਬ੍ਰਹਮ ਸ੍ਵਰੂਪ ਕੋ ਨਹੀਂ ਜਾਨਤੇ, ਅਪਨੀ (ਬਦਨੀ) ਕਪੋਲ ਕਲਪਤਿ (ਕਥਨੀ) ਕਵਤਾ ਕਰਤੇ ਹੈਂ, ਔਰ ਮਨ ਤਿਨ ਕਾ ਬਿਖ੍ਯੋਂ ਕੇ ਬੀਚ ਸਮਾਇ ਰਹਾ ਹੈ॥੩॥☬ਔਰ ਜੋ ਗੁਰਮੁਖਿ ਹੈਂ, ਤਿਨ ਕਾ ਐਸੇ ਨਿਸਚਾ ਹੈ:
Prof. Sahib Singhਉਹ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ। ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ ॥੩॥ਪਦ ਅਰਥ ਚੀਨੈ = ਪਛਾਣਦਾ। ਕਥਨੀ ਬਦਨੀ = (ਨਿਰੀਆਂ) ਗੱਲਾਂ ਬਾਤਾਂ। ਬਿਖਿਆ = ਮਾਇਆ॥੩॥
SikhNet (Spanish)Aquéllos no meditan en el Shabd y se dedican a esparcir parloteos falsos que los llevan a una mayor ilusión. (3)
ਸਭੁ ਕਿਛੁ ਆਪੇ ਆਪਿ ਹੈ; ਦੂਜਾ ਅਵਰੁ ਨ ਕੋਇ ॥
sabh kichh aape aap hai; doojaa avar na koe | Ang 39
Sant Singh KhalsaHe Himself is everything; there is no other at all.
Manmohan SinghEverything the Lord Himself is. There is no other second.
Manmohan Singh (Punjabi)ਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ।
Fareedkot Teekaਜੋ ਨਾਮ ਰੂਪ ਪ੍ਰਪੰਚ ਹੈ, ਸੋ ਸਭ ਆਪ ਪਰਮੇਸੁਰ ਹੀ ਹੈ, ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ।
SikhNet (Spanish)Sólo el Señor es, no hay nadie ni nada más que Él,
ਜਿਉ ਬੋਲਾਏ ਤਿਉ ਬੋਲੀਐ; ਜਾ ਆਪਿ ਬੁਲਾਏ ਸੋਇ ॥
jiau bolaae tiau boleeai; jaa aap bulaae soe | Ang 39
Sant Singh KhalsaI speak just as He makes me speak, when He Himself makes me speak.
Manmohan SinghWhen that Lord Himself causes us to speak, we speak just as He wants us to speak.
Manmohan Singh (Punjabi)ਜਦ ਉਹ ਸੁਆਮੀ ਖੁਦ ਸਾਨੂੰ ਬੁਲਾਉਂਦਾ ਹੈ ਅਸੀਂ ਉਸ ਤਰ੍ਹਾਂ ਬੋਲਦੇ ਹਾਂ, ਜਿਸ ਤਰ੍ਹਾਂ ਉਹ ਸਾਨੂੰ ਬੁਲਾਉਂਦਾ ਹੈ।
Fareedkot Teeka(ਜਿਉ) ਜਿਸ ਪ੍ਰਕਾਰ (ਆਪਿ) ਵਾਹਿਗੁਰੂ ਬੁਲਾਉਤਾ ਹੈ, ਤੈਸੇ ਹੀ ਬੋਲੀਤਾ ਹੈ, ਪਰੰਤੂ ਜੋ ਵਾਹਿਗੁਰੂ ਅਪਨਾ ਨਾਮ ਉਚਾਰਨ ਕਰਾਵੇ ਬੋਲਨਾ ਤੋ ਵਹੁ ਸਫਲਾ ਹੈ॥
Prof. Sahib Singh(ਆਪਣੀ ਸਿਫ਼ਤ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ।ਪਦ ਅਰਥ ਜਾ = ਜਦੋਂ। ਬੁਲਾਏ = ਬੋਲਣ ਦੀ ਪਰੇਰਨਾ ਕਰਦਾ ਹੈ। ਸੋਇ = ਉਹ (ਪ੍ਰਭੂ) ਹੀ।
SikhNet (Spanish)hablo, sólo cuando Él me hace hablar.
ਗੁਰਮੁਖਿ ਬਾਣੀ ਬ੍ਰਹਮੁ ਹੈ; ਸਬਦਿ ਮਿਲਾਵਾ ਹੋਇ ॥
guramukh baanee braham hai; sabad milaavaa hoe | Ang 39
Sant Singh KhalsaThe Word of the Gurmukh is God Himself. Through the Shabad, we merge in Him.
Manmohan SinghThe Exalted Guru's Word is God Himself and it is through Word that man obtains union with God.
Manmohan Singh (Punjabi)ਮੁੱਖੀ ਗੁਰਾਂ ਦਾ ਕਲਾਮ ਖੁਦ ਵਾਹਿਗੁਰੂ ਹੈ ਅਤੇ ਗੁਰਬਾਣੀ ਦੁਆਰਾ ਹੀ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
Fareedkot Teekaਗੁਰਮੁਖੋਂ ਕੀ ਬਾਣੀ ਬ੍ਰਹਮ ਕੇ ਸ੍ਵਰੂਪ ਕੋ ਪ੍ਰਤਿਪਾਦਨ ਕਰਤੀ ਹੈ, ਵਾ ਗੁਰਮੁਖੋਂ ਕੀ ਬਾਣੀ (ਬ੍ਰਹਮੁ) ਬੇਦ ਰੂਪ ਹੈ, ਕਿਉਂਕਿ ਬ੍ਰਹਮਬੇਤਾ ਬ੍ਰਹਮ ਸ੍ਵਰੂਪ ਹੀ ਹੈ, ਯਾਂ ਤੇ ਤਿਨ ਕੀ ਬਾਣੀ ਬੇਦ ਰੂਪ ਹੋਨੇ ਮੇਂ ਕੁਛ ਸੰਸੈਯ ਨਹੀਂ। ਜੈਸੇ ਬੇਦ ਬਾਣੀ ਕਰ ਅਭੇਦਤਾ ਕਾ ਬੋਧ ਹੋਤਾ ਹੈ, ਤੈਸੇ ਗੁਰਮੁਖੋਂ ਕੀ ਬਾਣੀ ਕਰ ਬ੍ਰਹਮ ਮੇਂ ਅਭੇਦਤਾ ਹੋਤੀ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬਾਣੀ = ਸਿਫ਼ਤ-ਸਾਲਾਹ ਦੀ ਰਾਹੀਂ। ਬ੍ਰਹਮੁ = ਪਰਮਾਤਮਾ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ।
SikhNet (Spanish)La Palabra del Gurmukj es Dios Mismo; a través del Shabd, uno es absorbido en el Señor.
ਨਾਨਕ. ਨਾਮੁ ਸਮਾਲਿ ਤੂ; ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥
naanak. naam samaal too; jit seviai sukh hoe |4|30|63| Ang 39
Sant Singh KhalsaO Nanak, remember the Naam; serving Him, peace is obtained. ||4||30||63||
Manmohan SinghO Nanak! Remember thee God's Name, by serving whom, thou shalt obtain peace.
Manmohan Singh (Punjabi)ਹੇ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਜਿਸ ਦੀ ਟਹਿਲ ਕਮਾਉਣ ਦੁਆਰਾ ਤੈਨੂੰ ਸ਼ਾਂਤੀ ਪਰਾਪਤ ਹੋਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਗ੍ਯਾਸੂ! ਜਿਸ ਕੇ ਸੇਵਨੇ ਕਰ ਕੇ ਸੁਖ ਪ੍ਰਾਪਤਿ ਹੋਤਾ ਹੈ, ਐਸੇ ਪਰਮੇਸ੍ਵਰ ਕੇ ਨਾਮ ਕੋ ਤਿਨ ਗੁਰਮੁਖੋਂ ਦ੍ਵਾਰੇ ਤੂੰ (ਸਮਾਲਿ) ਸਿਮਰਨ ਕਰ। ਭਾਵ ਏਹ ਕਿ ਵਾਹਿਗੁਰੂ ਕੀ ਉਪਾਸਨਾ ਤਥਾ ਸਰੂਪ ਗ੍ਯਾਨ ਕਰ ਕੇ ਤੁਝ ਕੋ ਸੁਖ ਪ੍ਰਾਪਤਿ ਹੋਵੇਗਾ॥੪॥੩੦॥੬੩॥
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੩੦॥੬੩॥{38-39}ਪਦ ਅਰਥ ਨਾਨਕ = ਹੇ ਨਾਨਕ! ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵੀਐ = ਜਿਸ ਦੇ ਸਿਮਰਨ ਨਾਲ। ਸੁਖੁ = ਆਤਮਕ ਆਨੰਦ॥੪॥
SikhNet (Spanish)Dice Nanak, recuerda el Naam, pues Sirviéndolo la Paz es obtenida. (4-30-63)