ੴ

ਸਿੱਖਬਾਣੀ · SikhBani

Ang 38

Sri Guru Granth Sahib · Siree Raag · 3 shabads, 39 lines
Translations
Shabad Guru Amardas Ji Siree Raag continued from Ang 37

ਮੁੰਧੇ; ਕੂੜਿ ਮੁਠੀ ਕੂੜਿਆਰਿ ॥

mundhe; koorr mutthee koorriaar |

Sant Singh KhalsaO woman, the false ones are being cheated by falsehood.
Manmohan SinghO Woman! the false one, is cheated by falsehood.
Manmohan Singh (Punjabi)ਹੇ ਤ੍ਰੀਮਤੇ! ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
Fareedkot Teekaਮੁੰਧ ਨਾਮ ਇਸਤ੍ਰੀ ਕਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਗ੍ਯਾਸੂ ਰੂਪੁ ਇਸਤ੍ਰੀ! ਜੋ (ਕੂੜਿਆਰ) ਝੂਠੀ ਹੈ, ਸੋ ਤੋ (ਕੂੜਿ) ਝੂਠ ਨੈ (ਮੁਠੀ) ਠਗ ਲਈ ਹੈ॥
Prof. Sahib Singhਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ)।

ਪਦ ਅਰਥ ਮੁੰਧੇ = ਮੁਗਧੇ, ਹੇ ਆਪਣੇ ਆਪ ਵਿਚ ਮਸਤ ਜੀਵ-ਇਸਤ੍ਰੀਏ! ਕੂੜਿਆਰਿ = ਕੂੜ ਦੀ ਵਣਜਾਰਨ।

SikhNet (Spanish)Oh, mi Alma, has sido engañada por la ilusión.

ਪਿਰੁ ਪ੍ਰਭੁ ਸਾਚਾ ਸੋਹਣਾ; ਪਾਈਐ ਗੁਰ ਬੀਚਾਰਿ ॥੧॥ ਰਹਾਉ ॥

pir prabh saachaa sohanaa; paaeeai gur beechaar |1| rahaau |

Sant Singh KhalsaGod is your Husband; He is Handsome and True. He is obtained by reflecting upon the Guru. ||1||Pause||
Manmohan SinghThe True and Beauteous Beloved Lord is obtained by Divine deliberation imparted by the Guru. Pause.
Manmohan Singh (Punjabi)ਸੱਚਾ ਤੇ ਸੁੰਦਰ ਪ੍ਰੀਤਮ ਸੁਆਮੀ ਗੁਰਾਂ ਦੀ ਦਿੱਤੀ ਹੋਈ ਈਸ਼ਵਰੀ ਸੋਚ ਵੀਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਔਰ ਜੋ ਪਰਮੇਸ੍ਵਰ ਪਤੀ ਹੈ, ਸੋ ਤੋ ਸਾਚਾ ਔਰ ਸੋਭਨੀਕ ਹੈ, ਪਰੰਤੂ ਜਬ ਗੁਰੋਂਦ੍ਵਾਰੇ ਵੀਚਾਰਿ ਕਰੀਏ ਤਬ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਕੂੜਿ = ਕੂੜ ਨੇ, ਮਾਇਆ ਦੇ ਪਸਾਰੇ ਨੇ। ਸਾਚਾ = ਸਦਾ-ਥਿਰ॥੧॥ਰਹਾਉ॥

SikhNet (Spanish)El Bello y Verdadero Esposo se encuentra viviendo en la Palabra del Guru. (1-Pausa)

ਮਨਮੁਖਿ. ਕੰਤੁ ਨ ਪਛਾਣਈ; ਤਿਨ. ਕਿਉ ਰੈਣਿ ਵਿਹਾਇ ॥

manamukh. kant na pachhaanee; tin. kiau rain vihaae |

Sant Singh KhalsaThe self-willed manmukhs do not recognize their Husband Lord; how will they spend their life-night?
Manmohan SinghThe perverse brides know not the Bridegroom. How shall they pass their life-night?
Manmohan Singh (Punjabi)ਪ੍ਰਤੀਕੂਲ ਪਤਨੀਆਂ ਪਤੀ ਨੂੰ ਨਹੀਂ ਜਾਣਦੀਆਂ, ਉਹ ਆਪਣੀ ਜੀਵਨ-ਰਾਤ ਕਿਸ ਤਰ੍ਹਾਂ ਬਤੀਤ ਕਰਨਗੀਆਂ?
Fareedkot Teekaਔਰ ਜੋ ਮਨਮੁਖ ਰੂਪ ਦੁਹਾਗਣੀ ਹੈ, ਸੋ ਪਰਮੇਸ੍ਵਰ ਪਤੀ ਕੋ ਪਛਾਣਤੀ ਨਹੀਂ ਹੈਂ, ਤਿਨ ਕੋ ਰਾਤ੍ਰ ਕੈਸੇ ਸੁਖ ਸੇ ਬਿਤੀਤ ਹੋਵੇ ਕ੍ਯਾ ਮੁਕਦੀ ਨਹੀਂ, ਭਾਵ ਦੁਖਾਂ ਵਾਲੀ ਅਵਸਥਾ ਬਹੁਤੀ ਪ੍ਰਤੀਤ ਹੁੰਦੀ ਹੈ। ਵਾ ਅਵਿਦ੍ਯਾ ਰੂਪੁ ਰਾਤ੍ਰ ਕੈਸੇ ਬੀਤੇ, ਭਾਵ ਜਾਤੀ ਨਹੀਂ ਹੈ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ)।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ (ਨੂੰ)। ਨ ਪਛਾਣਈ = ਨ ਪਛਾਣਏ, ਨ ਪਛਾਣੈ {ਨੋਟ: "ਪਛਾਣ ਹੀ" ਅਤੇ "ਪਛਾਣਈ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਰੈਣਿ = (ਜ਼ਿੰਦਗੀ-ਰੂਪ) ਰਾਤ।

SikhNet (Spanish)Los arrogantes Manmukjs no conciben al Bienamado, ¿cómo pueden pasar la noche en unión,

ਗਰਬਿ ਅਟੀਆ. ਤ੍ਰਿਸਨਾ ਜਲਹਿ; ਦੁਖੁ ਪਾਵਹਿ ਦੂਜੈ ਭਾਇ ॥

garab atteea. trisanaa jaleh; dukh paaveh doojai bhaae |

Sant Singh KhalsaFilled with arrogance, they burn with desire; they suffer in the pain of the love of duality.
Manmohan SinghFilled with ego they burn in desire and suffer pain in another's love.
Manmohan Singh (Punjabi)ਹੰਗਤਾ ਨਾਲ ਭਰੀਆਂ ਹੋਈਆਂ ਉਹ ਖਾਹਿਸ਼ਾਂ ਵਿੱਚ ਸੜਦੀਆਂ ਹਨ ਤੇ ਦਵੈਤ-ਭਾਵ ਅੰਦਰ ਕਸ਼ਟ ਝੱਲਦੀਆਂ ਹਨ।
Fareedkot Teekaਸੋ ਦੁਹਾਗਣੀਆਂ (ਗਰਬ) ਹੰਕਾਰ ਕਰ ਕੇ (ਅਟੀਆ) ਅਛਾਦੀ ਵਾ ਦਬਾਈ ਗਈ ਹੈਂ, ਔਰੁ ਤ੍ਰਿਸਨਾ ਕਰ ਕੇ ਜਲਤੀ ਹੈਂ, ਪੁਨਾ ਦ੍ਵੈਤ ਭਾਵਨਾ ਕਰ ਕੇ ਦੁਖ ਕੋ ਪਾਉਤੀ ਹੈਂ॥
Prof. Sahib Singhਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ।

ਪਦ ਅਰਥ ਗਰਬਿ = ਅਹੰਕਾਰ ਵਿਚ। ਅਟੀਆ = ਅੱਟੀਆਂ, ਨਕਾ-ਨਕ ਭਰੀਆਂ ਹੋਈਆਂ। ਦੂਜੇ ਭਾਇ = ਹੋਰ ਦੇ ਪਿਆਰ ਵਿਚ।

SikhNet (Spanish)cuando están llenos de ego, cuando están siendo consumidos por sus deseos y más bien se deslizan en los dolores de la dualidad?

ਸਬਦਿ ਰਤੀਆ ਸੋਹਾਗਣੀ; ਤਿਨ ਵਿਚਹੁ ਹਉਮੈ ਜਾਇ ॥

sabad rateea sohaaganee; tin vichahu haumai jaae |

Sant Singh KhalsaThe happy soul-brides are attuned to the Shabad; their egotism is eliminated from within.
Manmohan SinghThey who are imbued with Word are His happy wives, from within them pride is eliminated.
Manmohan Singh (Punjabi)ਜੋ ਆਪਣੇ ਪ੍ਰੀਤਮ ਦੇ ਨਾਮ ਅੰਦਰ ਰੰਗੀਆ ਹਨ, ਉਹ ਉਸ ਦੀਆਂ ਪ੍ਰਸੰਨ ਪਤਨੀਆਂ ਹਨ, ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ।
Fareedkot Teekaਔਰ ਜੋ ਗੁਰਮੁਖਿ ਰੂਪੁ ਸੁਹਾਗਣੀ ਹੈਂ, ਸੋ (ਸਬਦਿ) ਗੁਰ ਉਪਦੇਸ਼ ਮੇਂ ਰਾਤੀ ਹੈਂ, ਔਰ ਤਿਨ ਕੇ ਅੰਤਰ ਸੇ ਹੰਤਾ ਮਮਤਾ ਨਿਬਿਰਤ ਹੋ ਜਾਤੀ ਹੈ॥
Prof. Sahib Singh(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
SikhNet (Spanish)Los que están henchidos por la Palabra son los que viven en matrimonio con el Señor.

ਸਦਾ ਪਿਰੁ ਰਾਵਹਿ ਆਪਣਾ; ਤਿਨਾ ਸੁਖੇ ਸੁਖਿ ਵਿਹਾਇ ॥੨॥

sadaa pir raaveh aapanaa; tinaa sukhe sukh vihaae |2|

Sant Singh KhalsaThey enjoy their Husband Lord forever, and their life-night passes in the most blissful peace. ||2||
Manmohan SinghThey ever enjoy their Spouse and their life-night passes in extreme bliss.
Manmohan Singh (Punjabi)ਉਹ ਸਦੀਵ ਹੀ ਆਪਣੇ ਪਤੀ ਨੂੰ ਮਾਣਦੀਆਂ ਹਨ। ਉਨ੍ਹਾਂ ਦੀ ਜੀਵਨ-ਰਾਤ੍ਰੀ ਪ੍ਰਮ-ਅਨੰਦ ਅੰਦਰ ਬੀਤਦੀ ਹੈ।
Fareedkot Teekaਸੋ ਆਪਣੇ ਪਰਮੇਸ੍ਵਰ ਭਰਤਾ ਕੋ ਸਦਾ ਹੀ (ਰਾਵੈ) ਭੋਗਤੀ ਹੈਂ, ਭਾਵ ਏਹਿ ਕਿ ਆਤਮਾਨੰਦ ਲੈ ਰਹੀ ਹੈਂ। ਯਾਂ ਤੇ ਤਿਨ ਕੋ ਅਵਸਥਾ ਰੂਪੁ ਰਾਤ੍ਰੀ ਭੀ ਸੁਖ ਹੀ ਸੁਖ ਮੇਂ ਵਿਹਾਉਤੀ ਹੈ॥੨॥☬ਪੁਨਾ ਮਨਮੁਖੋਂ ਕਾ ਹਾਲੁ ਕਹਤੇ ਹੈਂ:
Prof. Sahib Singhਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ॥੨॥

ਪਦ ਅਰਥ ਵਿਹਾਇ = (ਉਮਰ) ਬੀਤਦੀ ਹੈ॥੨॥

SikhNet (Spanish)Ellos gozan de su Esposo eternamente, y canalizando su ego, pasan sus días en Paz. (2)

ਗਿਆਨ ਵਿਹੂਣੀ. ਪਿਰ ਮੁਤੀਆ; ਪਿਰਮੁ. ਨ ਪਾਇਆ ਜਾਇ ॥

giaan vihoonee. pir muteea; piram. na paaeaa jaae |

Sant Singh KhalsaShe is utterly lacking in spiritual wisdom; she is abandoned by her Husband Lord. She cannot obtain His Love.
Manmohan SinghThe Bridegroom has abandoned those who are devoid of Divine knowledge and they cannot obtain His love.
Manmohan Singh (Punjabi)ਜੋ ਬ੍ਰਹਿਮ ਵੀਚਾਰ ਤੋਂ ਸੱਖਣੀਆਂ ਹਨ, ਉਨ੍ਹਾਂ ਨੂੰ ਕੰਤ ਨੇ ਤਿਆਗ ਦਿਤਾ ਹੈ ਅਤੇ ਉਹ ਉਸ ਦੇ ਪਿਆਰ ਦੀਆਂ ਪਾਤ੍ਰ ਨਹੀਂ ਹੋ ਸਕਦੀਆਂ।
Fareedkot Teekaਔਰ ਜੋ ਮਨਮੁਖਿ ਰੂਪੁ ਦੁਹਾਗਣੀ ਹੈ, ਸੋ ਆਤਮ ਗ੍ਯਾਨ ਸੇ ਹੀਨ ਹੈਂ, ਔਰ ਪਤੀ ਸੇ (ਮੁਤੀਆ) ਛੁਟੀ ਹੂਈ ਹੈਂ, ਤਿਨ ਮਨਮੁਖੋਂ ਮੇਂ ਪ੍ਰੇਮ ਭੀ ਨਹੀਂ ਪਾਇਆ ਜਾਤਾ ਹੈ। ਭਾਵ ਏਹਿ ਕਿ ਜੋ ਪ੍ਰੇਮ ਰਹਿਤ ਇਸਤ੍ਰੀ ਹੈ, ਤਿਨ ਕੋ ਪਤੀ ਭੀ ਤ੍ਯਾਗ ਦੇਤਾ ਹੈ, ਯਾਂ ਤੇ ਪਤੀ ਕੇ ਸੁਖ ਸੇ ਹੀਨ ਹੈਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ।

ਪਦ ਅਰਥ ਪਿਰ = ਪਤੀ। ਪਿਰਮੁ = ਪ੍ਰੇਮ। ਮੁਤੀਆ = ਵਿਛੁੜੀ ਹੋਈ, ਛੁੱਟੜ ਹੋਈ ਹੋਈ।

SikhNet (Spanish)Ella carece de paz espiritual; Ella ha sido abandonada por su esposo el Señor, No puede obtener su amor.

ਅਗਿਆਨ ਮਤੀ ਅੰਧੇਰੁ ਹੈ; ਬਿਨੁ ਪਿਰ ਦੇਖੇ. ਭੁਖ ਨ ਜਾਇ ॥

agiaan matee andher hai; bin pir dekhe. bhukh na jaae |

Sant Singh KhalsaIn the darkness of intellectual ignorance, she cannot see her Husband, and her hunger does not depart.
Manmohan SinghShe, who is of indiscreet intellect, is in darkness. Without beholding the Husband (Lord) her hunger departs not.
Manmohan Singh (Punjabi)ਗਿਆਨ-ਹੀਣ ਅਕਲ ਵਾਲੀ ਅਨ੍ਹੇਰੇ ਵਿੱਚ ਹੈ, ਪਤੀ (ਪ੍ਰਭੂ) ਵੇਖਣ ਦੇ ਬਗੈਰ ਉਸ ਦੀ ਖੁੱਦਿਆ ਨਵਿਰਤ ਨਹੀਂ ਹੁੰਦੀ।
Fareedkot Teekaਤਿਨ ਅਗ੍ਯਾਨ ਬੁਧੀਓਂ ਕੋ ਕਾਮਾਦਿ ਬਿਕਾਰੋਂ ਕਰ ਅੰਧੇਰੁ ਹੋ ਰਹਾ ਹੈ, ਔਰ ਅਪਨੇ ਪਤੀ ਦੇਖੇ ਬਿਨਾ ਤਿਨ ਕੀ ਤ੍ਰਿਸਨਾ ਰੂਪੀ ਭੁਖ ਭੀ ਨਹੀਂ ਜਾਤੀ ਹੈ। ਭਾਵ ਏਹਿ ਕਿ ਵਾਹਿਗੁਰੂ ਕੇ ਸਰੂਪ ਗ੍ਯਾਨ ਬਿਨਾ ਅੰਨ੍ਯ ਦੇਵਤੋਂ ਕੀ ਉਪਾਸਨਾ ਕਰ ਭੋਗ ਇਛਾ ਕੀ ਨਿਬਿਰਤੀ ਨਹੀਂ ਹੋਤੀ, ਯਾਂ ਤੇ ਤ੍ਰਿਪਤ ਨਹੀਂ ਹੋਤੇ ਹੈਂ॥
Prof. Sahib Singhਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ।

ਪਦ ਅਰਥ ਅੰਧੇਰੁ = (ਮੋਹ ਦਾ) ਹਨੇਰਾ। ਭੁਖ = ਤ੍ਰਿਸ਼ਨਾ, ਮਾਇਆ ਦੀ ਲਾਲਸਾ।

SikhNet (Spanish)Aquella Alma que está llena de la oscuridad de la ignorancia, su hambre no se sacia, no puede hacerlo sin ver al Señor.

ਆਵਹੁ ਮਿਲਹੁ ਸਹੇਲੀਹੋ; ਮੈ. ਪਿਰੁ ਦੇਹੁ ਮਿਲਾਇ ॥

aavahu milahu saheleeho; mai. pir dehu milaae |

Sant Singh KhalsaCome and meet with me, my sister soul-brides, and unite me with my Husband.
Manmohan SinghCome and meet me my maids and unite me with my Beloved.
Manmohan Singh (Punjabi)ਮੇਰੀ ਸਖੀਓ! ਮੈਨੂੰ ਆ ਕੇ ਮਿਲੋ ਅਤੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ।
Fareedkot Teekaਤਾਂ ਤੇ ਸਤਿਸੰਗਤ ਮੇਂ ਜਾਇ ਕਰ ਐਸੇ ਕਹੇ ਕਿ ਸੰਤ ਰੂਪੀ ਸਹੇਲੀਓ ਆਇ ਕਰ ਮਿਲੋ, ਔਰ ਮਿਲ ਕਰ ਮੇਰੇ ਕੋ ਭੀ ਪਰਮੇਸ੍ਵਰ ਪਤੀ ਕੇ ਸਾਥ ਮਿਲਾਇ ਦੇਵੋ॥
Prof. Sahib Singhਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ।

ਪਦ ਅਰਥ ਸਹੇਲੀਹੋ = ਹੇ ਸਤਸੰਗੀ ਜੀਵ-ਇਸਤ੍ਰੀਓ! ਮੈ = ਮੈਨੂੰ।

SikhNet (Spanish)Vengan mis amigos y únanme a Él.

ਪੂਰੈ ਭਾਗਿ ਸਤਿਗੁਰੁ ਮਿਲੈ; ਪਿਰੁ ਪਾਇਆ ਸਚਿ ਸਮਾਇ ॥੩॥

poorai bhaag satigur milai; pir paaeaa sach samaae |3|

Sant Singh KhalsaShe who meets the True Guru, by perfect good fortune, finds her Husband; she is absorbed in the True One. ||3||
Manmohan SinghShe, who by perfect destiny meets the True Guru, finds her darling Spouse and is merged in the True one.
Manmohan Singh (Punjabi)ਜੋ ਪੂਰਨ ਕਿਸਮਤ ਦੁਆਰਾ ਸੱਚੇ ਗਰਾਂ ਨੂੰ ਭੇਟ ਲੈਂਦੀ ਹੈ, ਉਹ ਆਪਣੇ ਪਿਆਰੇ ਪਤੀ ਨੂੰ ਪਾ ਲੈਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਪੂਰਨ ਭਾਗੋਂ ਕਰ ਸਤਿਗੁਰੂ ਪ੍ਰਾਪਤਿ ਹੋਤਾ ਹੈ, ਔਰ ਜਿਨ ਕੋ ਵਾਹਿਗੁਰੂ ਮਿਲਾ ਹੈ, ਸੋ ਸਚੇ (ਪਿਰੁ) ਪਤੀ ਕੋ ਪਾਇ ਕਰ ਤਿਸ ਸਚੇ ਮੇਂ ਸਮਾਇ ਗਏ ਹੈਂ॥੩॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤਿ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ॥੩॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ॥੩॥

SikhNet (Spanish)Cuando nuestro Destino ha despertado, nos encontramos con el Guru Verdadero, y encontrando la Verdad, nos fundimos en nuestro Señor. (3)

ਸੇ ਸਹੀਆ ਸੋਹਾਗਣੀ; ਜਿਨ ਕਉ ਨਦਰਿ ਕਰੇਇ ॥

se saheea sohaaganee; jin kau nadar karee |

Sant Singh KhalsaThose upon whom He casts His Glance of Grace become His happy soul-brides.
Manmohan SinghThose maids, on whom the Lord cast His look of favour, becomes happy wives.
Manmohan Singh (Punjabi)ਉਹ ਸਹੇਲੀਆਂ ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਖੁਸ਼ਬਾਸ ਪਤਨੀਆਂ ਬਣ ਜਾਂਦੀਆਂ ਹਨ।
Fareedkot Teekaਤਾਂ ਤੇ ਸੋਈ ਸਖੀਆਂ ਸੁਹਾਗਵੰਤੀਆਂ ਹੋਤੀ ਹੈਂ, ਜਿਨ ਪਰ ਪਰਮੇਸ੍ਵਰ ਪਤੀ ਅਪਨੀ (ਨਦਰਿ) ਕਿਰਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਸਹੀਆ = ਸਖੀਆਂ, ਸਹੇਲੀਆਂ, ਸਤਸੰਗੀ ਜੀਵ-ਇਸਤ੍ਰੀਆਂ।

SikhNet (Spanish)Aquéllos que obtienen Su Gracia, esos compañeros míos, se unen en matrimonio con el Señor.

ਖਸਮੁ ਪਛਾਣਹਿ ਆਪਣਾ; ਤਨੁ ਮਨੁ ਆਗੈ ਦੇਇ ॥

khasam pachhaaneh aapanaa; tan man aagai dee |

Sant Singh KhalsaOne who recognizes her Lord and Master places her body and mind in offering before Him.
Manmohan SinghShe, who recognises her Spouse places her body and soul before Him.
Manmohan Singh (Punjabi)ਜੋ ਆਪਣੇ ਪਤੀ ਨੂੰ ਪਛਾਣਦੀ ਹੈ, ਉਹ ਆਪਣਾ ਸਰੀਰ ਤੇ ਆਤਮਾ ਉਸ ਦੇ ਮੂਹਰੇ ਰੱਖ ਦਿੰਦੀ ਹੈ।
Fareedkot Teekaਔਰ ਜੋ ਸਖੀਆਂ ਅਪਨਾ ਸ੍ਵਾਮੀ ਸਮਝ ਕਰ ਗੁਰੋਂ ਆਗੇ ਤਨੁ ਮਨੁ ਅਰਪਨ ਕਰ ਦੇਤੀ ਹੈਂ॥
Prof. Sahib Singhਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ।

ਪਦ ਅਰਥ ਦੇਇ = ਦੇ ਕੇ, ਅਰਪਨ ਕਰ ਕੇ।

SikhNet (Spanish)Conciben al Señor y a Él se ofrecen en cuerpo y Alma.

ਘਰਿ ਵਰੁ ਪਾਇਆ ਆਪਣਾ; ਹਉਮੈ ਦੂਰਿ ਕਰੇਇ ॥

ghar var paaeaa aapanaa; haumai door karee |

Sant Singh KhalsaWithin her own home, she finds her Husband Lord; her egotism is dispelled.
Manmohan SinghBy dispelling her self-conceit, she finds her Bridegroom (Master) in her own home.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਕੇ, ਉਹ ਆਪਣੇ ਪਤੀ ਨੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਹੀ ਪਾ ਲੈਂਦੀ ਹੈ।
Fareedkot Teekaਤਿਨੋਂ ਨੇ ਗੁਰੋਂ ਕੀ ਕ੍ਰਿਪਾ ਸੇ ਹੰਤਾ ਮਮਤਾ ਕੋ ਤ੍ਯਾਗ ਕਰ ਅਪਨੇ ਪਤੀ ਪਰਮੇਸ੍ਵਰ ਕੋ (ਘਰਿ) ਰਿਦੇ ਕੇ ਬੀਚ ਹੀ ਪਾ ਲੀਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ।

ਪਦ ਅਰਥ ਘਰਿ = ਹਿਰਦੇ-ਘਰ ਵਿਚ। ਕਰੇਇ = ਕਰਦੀ ਹੈ।

SikhNet (Spanish)Ellos encuentran a su Señor en su propio hogar y su ego negativo desaparece.

ਨਾਨਕ. ਸੋਭਾਵੰਤੀਆ ਸੋਹਾਗਣੀ; ਅਨਦਿਨੁ ਭਗਤਿ ਕਰੇਇ ॥੪॥੨੮॥੬੧॥

naanak. sobhaavanteea sohaaganee; anadin bhagat karee |4|28|61|

Sant Singh KhalsaO Nanak, the happy soul-brides are embellished and exalted; night and day they are absorbed in devotional worship. ||4||28||61||
Manmohan SinghNanak, they who remain absorbed in Divine devotion, night and day, are the happy and embellished brides.
Manmohan Singh (Punjabi)ਨਾਨਕ! ਜਿਹੜੀਆਂ ਰੈਣ ਦਿਹੁੰ ਈਸ਼ਵਰੀ-ਪਰੇਮ ਵਿੱਚ ਲੀਨ ਰਹਿੰਦੀਆਂ ਹਨ, ਉਹ ਪ੍ਰਸੰਨ ਤੇ ਸੁਭਾਇਮਾਨ ਲਾੜੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਗੁਰਮੁਖਿ ਸੁਹਾਗਣੀ ਨਿਸ ਦਿਨ ਪਰਮੇਸ੍ਵਰ ਕੀ ਭਗਤੀ ਕਰਤੀ ਹੈ, ਯਾਂ ਤੇ ਸੋਭਾਵੰਤੀ ਭਈ ਹੈਂ॥੪॥੨੮॥੬੧॥
Prof. Sahib Singhਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ॥੪॥੨੮॥੬੧॥

ਪਦ ਅਰਥ ਅਨਦਿਨੁ = ਹਰ ਰੋਜ਼॥੪॥

SikhNet (Spanish)Dice Nanak, ellos están inmersos en la Alabanza del Señor noche y día y así cosechan la Gloria de la Vida en Matrimonio. (4-28-61)

Open this shabad (19 lines, Angs 37-38) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਇਕਿ ਪਿਰੁ ਰਾਵਹਿ ਆਪਣਾ; ਹਉ. ਕੈ ਦਰਿ ਪੂਛਉ ਜਾਇ ॥

eik pir raaveh aapanaa; hau. kai dar poochhau jaae |

Sant Singh KhalsaSome enjoy their Husband Lord; unto whose door should I go to ask for Him?
Manmohan SinghSome enjoy their dear Husband. At whose door should I go to inquire (about my Consort)?
Manmohan Singh (Punjabi)ਕਈ ਆਪਣੇ ਪਿਆਰੇ-ਪਤੀ ਨੂੰ ਮਾਣਦੀਆਂ ਹਨ। ਮੈਂ ਕੀਹਦੇ ਬੂਹੇ ਤੇ (ਆਪਣੇ ਕੰਤ ਬਾਰੇ) ਪਤਾ ਕਰਨ ਲਈ ਜਾਵਾਂ?
Fareedkot Teekaਪ੍ਰਸ਼ਨ: ਏਕ ਜੋ ਗ੍ਯਾਨਵਾਨ ਰੂਪ ਸੁਹਾਗਣੀ ਹੈ, ਸੋ ਤੋ ਅਪਨੇ ਵਾਹਿਗੁਰੂ (ਪਿਰੁ) ਪਤੀ ਕੋ ਸਦਾ ਭੋਗਤੀ ਹੈਂ, ਔਰ ਮੈਂ ਕਿਸ ਕੇ ਦਰ ਪਰ ਜਾਇ ਕਰ ਪਤੀ ਕੇ ਮਿਲਾਪ ਕਾ ਮਾਰਗ ਪੂਛੋਂ?☬ਉੱਤਰ:
Prof. Sahib Singhਕਈ (ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ) ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ (ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਭੀ ਤਾਂਘ ਪੈਦਾ ਹੁੰਦੀ ਹੈ ਕਿ) ਮੈਂ ਕਿਸ ਦੇ ਦਰ ਤੇ ਜਾ ਕੇ (ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ) ਪੁੱਛਾਂ?

ਪਦ ਅਰਥ ਇਕਿ = ਕਈ (ਜੀਵ-ਇਸਤ੍ਰੀਆਂ) {ਨੋਟ: ਲਫ਼ਜ਼ 'ਇਕ' ਤੋਂ ਬਹੁ-ਵਚਨ ਹੈ}। ਰਾਵਹਿ = ਮਾਣਦੀਆਂ ਹਨ, ਪ੍ਰਸੰਨ ਕਰਦੀਆਂ ਹਨ। ਹਉ = ਮੈਂ। ਕੈ ਦਰਿ = ਕਿਸ ਦੇ ਦਰ ਤੇ? ਜਾਇ = ਜਾ ਕੇ।

SikhNet (Spanish)Hay algunas mujeres que disfrutan de su Esposo, ¿qué puerta podría yo tocar para preguntar por mi Señor?

ਸਤਿਗੁਰੁ ਸੇਵੀ ਭਾਉ ਕਰਿ; ਮੈ ਪਿਰੁ ਦੇਹੁ ਮਿਲਾਇ ॥

satigur sevee bhaau kar; mai pir dehu milaae |

Sant Singh KhalsaI serve my True Guru with love, that He may lead me to Union with my Husband Lord.
Manmohan SinghI lovingly serve my True Guru so that he may cause me to meet my Beloved.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਦੀ ਪਿਆਰ-ਨਾਲ ਸੇਵਾ ਕਮਾਉਂਦੀ ਹਾਂ, ਤਾਂ ਜੋ ਉਹ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਣ।
Fareedkot Teekaਤਾਂ ਤੇ ਹੇ ਜਗ੍ਯਾਸੂ ਰੂਪ ਇਸਤ੍ਰੀ! ਤੂੰ ਸਤਿਗੁਰੋਂ ਕੀ ਸੇਵਾ ਪ੍ਰੇਮ ਕੋ ਧਾਰਨ ਕਰ ਕੇ ਕਰ, ਔਰ ਐਸੇ ਪੂਛ ਕਿ ਹੇ ਭਗਵਨ! ਮੁਝ ਕੋ ਭੀ ਪਤੀ ਸੇ ਮਿਲਾਇ ਦੀਜੀਏ॥☬ਤਬ ਆਗੇ ਗੁਰੂ ਜੀ ਐਸੇ ਉਤ੍ਰ ਦੇਤੇ ਹੈਂ:
Prof. Sahib Singhਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) (ਮੈਨੂੰ ਪ੍ਰਭੂ-ਪਤੀ ਦਾ ਮਿਲਾਪ ਕਰਾਵਾ ਦਿਓ।)

ਪਦ ਅਰਥ ਸੇਵੀ = ਮੈਂ ਸੇਵਾਂ। ਭਾਉ = ਪ੍ਰੇਮ। ਮੈ = ਮੈਨੂੰ। ਪਿਰੁ = ਪਤੀ।

SikhNet (Spanish)Déjenme servir a mi Guru Verdadero con Amor y déjenme tocar en Su Puerta para que así me pueda unir con mi Señor.

ਸਭੁ ਉਪਾਏ ਆਪੇ ਵੇਖੈ; ਕਿਸੁ ਨੇੜੈ. ਕਿਸੁ ਦੂਰਿ ॥

sabh upaae aape vekhai; kis nerrai. kis door |

Sant Singh KhalsaHe created all, and He Himself watches over us. Some are close to Him, and some are far away.
Manmohan SinghThe Creator has created all and Himself watches them. Some are near to Him and some afar.
Manmohan Singh (Punjabi)ਸਿਰਜਣਹਾਰ ਨੇ ਸਾਰਿਆਂ ਨੂੰ ਸਾਜਿਆ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਦੇਖਦਾ ਹੈ। ਕਈ ਉਸ ਦੇ ਨਜ਼ਦੀਕ ਹਨ ਤੇ ਕਈ ਦੁਰੇਡੇ।
Fareedkot Teekaਹੇ ਭਾਈ! ਜੋ ਵਾਹਿਗੁਰੂ ਸਭ ਸੰਸਾਰ ਕੋ ਉਤਪਤ ਕਰ ਕੇ (ਆਪੇ ਵੇਖੈ) ਆਪ ਹੀ ਤਿਨ ਕੀ ਪਾਲਨਾ ਮੇਂ ਦ੍ਰਿਸਟੀ ਦੇ ਰਹਾ ਹੈ, ਤਾਂ ਤੇ ਤਿਸ ਕੋ ਕਿਸ ਕੇ ਨਿਕਟ ਕਥਨ ਕਰੀਏ ਔਰ ਕਿਸ ਤੇ ਦੂਰ ਕਹੀਏ। ਭਾਵ ਏਹ ਕਿ ਸਰਬ ਮੇਂ ਸਮ ਬ੍ਯਾਪਕ ਹੈ, ਵਾ (ਨੇੜੈ) ਨਿਕਟ ਕਿਸ ਪਰਕਾਰ ਕਹਾ ਜਾਵੇ। ਜੋ ਤਿਸ ਕੀ ਪ੍ਰਾਪਤੀ ਕਠਨ ਹੈ ਔਰ ਸਰਬ ਕਾ ਆਪਣਾ ਆਪ ਰੂਪ ਹੈ, ਯਾਂ ਤੇ ਦੂਰ ਕੈਸੇ ਕਹਾ ਜਾਵੇ॥
Prof. Sahib Singhਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ।

ਪਦ ਅਰਥ ਸਭੁ = ਸਾਰਾ ਜਗਤ। ਵੇਖੈ = ਸੰਭਾਲ ਕਰਦਾ ਹੈ। ਕਿਸੁ ਨੇੜੈ ਕਿਸੁ ਦੂਰਿ = ਕਿਸ ਤੋਂ ਨੇੜੇ ਹੈ? ਕਿਸ ਤੋਂ ਦੂਰ ਹੈ? (ਭਾਵ, ਹਰੇਕ ਜੀਵ ਵਿਚ ਇਕ-ਸਮਾਨ ਹੈ)।

SikhNet (Spanish)El Señor lo ha creado todo y todo lo observa, algunos están cerca de Él, mientras que otros están lejos.

ਜਿਨਿ ਪਿਰੁ ਸੰਗੇ ਜਾਣਿਆ; ਪਿਰੁ ਰਾਵੇ ਸਦਾ ਹਦੂਰਿ ॥੧॥

jin pir sange jaaniaa; pir raave sadaa hadoor |1|

Sant Singh KhalsaShe who knows her Husband Lord to be always with her, enjoys His Constant Presence. ||1||
Manmohan SinghShe who realises her Consort to be with her, ever enjoys her consort's presence.
Manmohan Singh (Punjabi)ਜੋ ਆਪਣੇ ਪਤੀ ਨੂੰ ਆਪਣੇ ਨਾਲ ਅਨੁਭਵ ਕਰਦੀ ਹੈ, ਉਹ ਹਮੇਸ਼ਾਂ ਹੀ ਆਪਣੇ ਪਤੀ ਦੀ ਹਜ਼ੂਰੀ ਦਾ ਅਨੰਦ ਲੈਂਦੀ ਹੈ।
Fareedkot Teekaਜਿਨੋਂ ਨੇ ਪਤੀ ਕੋ (ਸੰਗੇ) ਸਰਬ ਕੇ ਸੰਗ ਅਰਥਾਤ ਘਟਿ ਘਟਿ ਮੇਂ ਬ੍ਯਾਪਕ ਸਰੂਪ ਜਾਨ ਲੀਆ ਹੈ, ਸੋ ਤਿਸ ਪਤੀ ਕੋ (ਹਦੂਰਿ) ਪ੍ਰਤਛ ਆਪਨਾ ਆਪ ਜਾਨ ਕੇ (ਰਾਵੇ) ਭੋਗਤੀ ਹੈਂ। ਭਾਵ ਇਹ ਕਿ ਐਸੇ ਉਤਮ ਜਗ੍ਯਾਸੂ ਜਨ ਆਤਮਾਨੰਦ ਕੇ ਸੁਖ ਕੋ ਭੋਗਤੇ ਹੈਂ॥੧॥
Prof. Sahib Singhਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਸਰਨ ਪੈ ਕੇ) ਉਸ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵੱਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ ॥੧॥

ਪਦ ਅਰਥ ਜਿਨਿ = ਜਿਸ ਨੇ। ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ॥੧॥

SikhNet (Spanish)Aquélla que concibe a Su Señor, goza de Su Presencia. (1)

ਮੁੰਧੇ. ਤੂ ਚਲੁ; ਗੁਰ ਕੈ ਭਾਇ ॥

mundhe. too chal; gur kai bhaae |

Sant Singh KhalsaO woman, you must walk in harmony with the Guru's Will.
Manmohan SinghO Woman! do thou live according to Guru's will.
Manmohan Singh (Punjabi)ਹੇ ਇਸਤ੍ਰੀਏ! ਤੂੰ ਗੁਰਾਂ ਦੇ ਭਾਣੇ ਅਨੁਸਾਰ ਟੁਰ।
Fareedkot Teekaਹੇ ਜਗ੍ਯਾਸੂ ਰੂਪ (ਮੁੰਧੇ) ਇਸਤ੍ਰੀ! ਜੇ ਕਰ ਤੂੰ ਆਤਮਾਨੰਦ ਭੋਗਨਾ ਚਾਹਤੀ ਹੈਂ ਤੌ ਗੁਰੋਂ ਕੇ (ਭਾਇ) ਅਨੁਸਾਰ ਚਲ॥
Prof. Sahib Singhਹੇ ਜੀਵ-ਇਸਤ੍ਰੀਏ! ਤੂੰ ਗੁਰੂ ਦੇ ਪ੍ਰੇਮ ਵਿਚ (ਰਹਿ ਕੇ ਜੀਵਨ-ਸਫ਼ਰ ਤੇ) ਤੁਰ।

ਪਦ ਅਰਥ ਮੁੰਧੇ = ਹੇ ਜੀਵ-ਇਸਤ੍ਰੀਏ! ਭਾਇ = ਪ੍ਰੇਮ ਵਿਚ। ਭਾਉ = ਪ੍ਰੇਮ।

SikhNet (Spanish)Oh mujer, sigue el Camino del Guru.

ਅਨਦਿਨੁ ਰਾਵਹਿ ਪਿਰੁ ਆਪਣਾ; ਸਹਜੇ ਸਚਿ ਸਮਾਇ ॥੧॥ ਰਹਾਉ ॥

anadin raaveh pir aapanaa; sahaje sach samaae |1| rahaau |

Sant Singh KhalsaNight and day, you shall enjoy your Husband, and you shall intuitively merge into the True One. ||1||Pause||
Manmohan SinghThus shalt thou enjoy thy Spouse, night and day and get easily merged in the True Lord. Pause.
Manmohan Singh (Punjabi)ਇੰਜ ਤੂੰ ਰਾਤੀ-ਦਿਹੁੰ ਆਪਣੇ ਭਰਤੇ ਨੂੰ ਮਾਣੇਗੀ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।
Fareedkot Teekaਤਬ ਤੂੰ ਅਪਨੇ ਪਰਮੇਸ੍ਵਰ ਪਤੀ ਕੋ ਨਿਸ ਦਿਨ (ਰਾਵਹਿ) ਭੋਗੇਂਗੀ, ਔਰ (ਸਹਜਿ) ਸ੍ਵਭਾਵਕ ਹੀ ਸਚ ਸਰੂਪ ਵਾਹਿਗੁਰੂ ਮੇਂ (ਸਮਾਇ) ਮਿਲ ਜਾਵੇਂਗੀ॥੧॥ ਰਹਾਉ ॥
Prof. Sahib Singh(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ ਉਹ) ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ-ਪਤੀ ਨੂੰ ਮਿਲੀਆਂ ਰਹਿੰਦੀਆਂ ਹਨ ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ ਟਿਕ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਹੋ ਕੇ॥੧॥ਰਹਾਉ॥

SikhNet (Spanish)Y goza de tu Esposo, imperceptiblemente fúndete en la Verdad de Dios. (1-Pausa)

ਸਬਦਿ ਰਤੀਆ ਸੋਹਾਗਣੀ; ਸਚੈ ਸਬਦਿ ਸੀਗਾਰਿ ॥

sabad rateea sohaaganee; sachai sabad seegaar |

Sant Singh KhalsaAttuned to the Shabad, the happy soul-brides are adorned with the True Word of the Shabad.
Manmohan SinghThey who are devoted to God's Word are His chaste wives. They are decorated with the True Name.
Manmohan Singh (Punjabi)ਜਿਹੜੀਆਂ ਗੁਰ ਸ਼ਬਦ ਨਾਲ ਰੰਗੀਆਂ ਹਨ, ਉਹ ਸਤਵੰਤੀਆਂ ਪਤਨੀਆਂ ਹਨ। ਉਹ ਸੱਚੇ-ਨਾਮ ਨਾਲ ਸ਼ਸ਼ੋਭੋਤ ਹੋਈਆਂ ਹਨ।
Fareedkot Teekaਤਾਂ ਤੇ ਜੋ ਗੁਰ ਸਬਦ ਮੇਂ ਰਤੀਆਂ ਹੈਂ, ਔਰ ਜਿਨੋਂ ਨੇ ਸਾਧਨ ਰੂਪੀ ਸੀਗਾਰ ਕੀਆ ਹੈ, ਸੋਈ ਸਚੇ (ਸਬਦਿ) ਬ੍ਰਹਮ ਸਰੂਪ ਕੋ ਪ੍ਰਾਪਤਿ ਹੋ ਕਰ ਸੋਹਾਗਣੀ ਭਈ ਹੈਂ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ, ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸੰਵਾਰ ਲੈਂਦੀਆਂ ਹਨ।

ਪਦ ਅਰਥ ਸਬਦਿ = ਸ਼ਬਦ ਵਿਚ। ਸੋਹਾਗਣੀ = ਭਾਗਾਂ ਵਾਲੀਆਂ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸੀਗਾਰਿ = ਸਿੰਗਾਰ ਕੇ, ਆਪਣੇ ਜੀਵਨ ਨੂੰ ਸੋਹਣਾ ਬਣਾ ਕੇ।

SikhNet (Spanish)Las verdaderas esposas son sólo las que están infundidas y adornadas con la Palabra Verdadera.

ਹਰਿ ਵਰੁ ਪਾਇਨਿ ਘਰਿ ਆਪਣੈ; ਗੁਰ ਕੈ ਹੇਤਿ ਪਿਆਰਿ ॥

har var paaein ghar aapanai; gur kai het piaar |

Sant Singh KhalsaWithin their own home, they obtain the Lord as their Husband, with love for the Guru.
Manmohan SinghBy embracing affection for their Guru, they obtain God as their Husband in their own home.
Manmohan Singh (Punjabi)ਗੁਰਾਂ ਵਾਸਤੇ ਪ੍ਰੀਤ ਧਾਰਨ ਕਰਕੇ, ਉਹ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਾ ਲੈਦੀਆਂ ਹਨ।
Fareedkot Teekaਪਰੰਤੂ ਜਬ ਤਿਨੋਂ ਨੇ ਗੁਰੋਂ ਸਾਥ ਅਤੀ ਪ੍ਯਾਰ ਕੀਆ ਹੈ, ਤਬ ਅਪਨੇ (ਘਰਿ) ਹਿਰਦੇ ਕੇ ਬੀਚ ਹੀ ਵਾਹਿਗੁਰੂ ਪਤੀ ਕੋ ਪਾਇ ਲੀਆ ਹੈ ਵਾ ਪਾਇ ਲੇਤੀ ਹੈਂ॥
Prof. Sahib Singhਉਹ (ਆਪਣੇ) ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਲੱਭ ਲੈਂਦੀਆਂ ਹਨ।

ਪਦ ਅਰਥ ਵਰੁ = ਖਸਮ। ਪਾਇਨਿ = ਪ੍ਰਾਪਤ ਕਰ ਲੈਂਦੀਆਂ ਹਨ। ਘਰਿ = ਹਿਰਦੇ-ਘਰ ਵਿਚ। ਹੇਤਿ = ਹਿਤ ਵਿਚ। ਪਿਆਰਿ = ਪਿਆਰ ਵਿਚ।

SikhNet (Spanish)En sí mismas encuentran a su Señor a través del Amor al Guru

ਸੇਜ ਸੁਹਾਵੀ ਹਰਿ ਰੰਗਿ ਰਵੈ; ਭਗਤਿ ਭਰੇ ਭੰਡਾਰ ॥

sej suhaavee har rang ravai; bhagat bhare bhanddaar |

Sant Singh KhalsaUpon her beautiful and cozy bed, she enjoys the Love of her Lord. She is overflowing with the treasure of devotion.
Manmohan SinghTheir bed is beauteous, they lovingly enjoy God, who have brimful treasures of devotion.
Manmohan Singh (Punjabi)ਉਨ੍ਹਾਂ ਦੇ ਬਿਸਤਰੇ ਸੁੰਦਰ ਹਨ, ਪਿਆਰ ਨਾਲ ਉਹ ਹਰੀ ਨੂੰ ਮਾਣਦੇ ਹਨ, ਜਿਨ੍ਹਾਂ ਕੋਲਿ ਸੁਧਾ-ਪਰੇਮ ਦੇ ਪਰੀਪੂਰਨ ਖ਼ਜ਼ਾਨੇ ਹਨ।
Fareedkot Teekaਤਿਨ ਗੁਰ ਪ੍ਰੀਤਮੋਂ ਕੀ ਅੰਤਹਕਰਣ ਰੂਪੀ ਸੇਜਾ ਅਤ੍ਯੰਤ ਸੋਭਨੀਕ ਹੈ, ਜੋ ਹਰੀ ਕੋ (ਰੰਗਿ) ਪ੍ਰੇਮ ਕਰ ਕੇ (ਰਵੇ) ਰਮਣ ਕਰਤੇ ਹੈਂ, ਭਾਵ ਇਹ ਕਿ ਨਾਮ ਕੋ ਜਪਤੇ ਹੈਂ, ਸੋ ਪੁਰਸ਼ ਮਾਨੋ ਭਗਤੀ ਕੇ (ਭੰਡਾਰ) ਖਜਾਨੇ ਪੂਰਨ ਹੋ ਰਹੇ ਹੈਂ॥
Prof. Sahib Singhਪ੍ਰਭੂ (-ਪਤੀ) ਉਹਨਾਂ ਦੀ ਸੋਹਣੀ ਹਿਰਦੇ-ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ। ਉਹਨਾਂ ਪਾਸ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ।

ਪਦ ਅਰਥ ਸੇਜ = ਹਿਰਦਾ। ਰੰਗਿ = ਪਿਆਰ ਨਾਲ।

SikhNet (Spanish)Su aposento es bellísimo, ellas se deleitan en el Éxtasis de la Alabanza Inconmensurable del Señor.

ਸੋ ਪ੍ਰਭੁ ਪ੍ਰੀਤਮੁ ਮਨਿ ਵਸੈ; ਜਿ ਸਭਸੈ ਦੇਇ ਅਧਾਰੁ ॥੨॥

so prabh preetam man vasai; ji sabhasai dee adhaar |2|

Sant Singh KhalsaThat Beloved God abides in her mind; He gives His Support to all. ||2||
Manmohan SinghThat beloved Lord, who lends support to all, abides in their mind.
Manmohan Singh (Punjabi)ਉਹ ਮਹਿਬੂਬ ਮਾਲਕ, ਜੋ ਸਾਰਿਆਂ ਨੂੰ ਆਸਰਾ ਦਿੰਦਾ ਹੈ, ਉਨ੍ਹਾਂ ਦੇ ਚਿੱਤ ਅੰਦਰ ਨਿਵਾਸ ਰਖਦਾ ਹੈ।
Fareedkot Teekaਜੋ ਸਰਬ ਕੋ ਆਧਾਰ ਦੇ ਰਹਾ ਹੈ, ਸੋ ਪ੍ਰਭੂ ਪ੍ਰੀਤਮ ਤਿਨ ਕੇ ਮਨ ਮੇਂ ਬਸ ਰਹਾ ਹੈ॥੨॥
Prof. Sahib Singhਉਹਨਾਂ ਦੇ ਮਨ ਵਿਚ ਉਹ ਪ੍ਰੀਤਮ ਪ੍ਰਭੂ ਆ ਵਸਦਾ ਹੈ, ਜੇਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ॥੨॥

ਪਦ ਅਰਥ ਸਭਸੈ = ਹਰੇਕ ਜੀਵ ਨੂੰ। ਅਧਾਰੁ = ਆਸਰਾ॥੨॥

SikhNet (Spanish)Él, el Señor es el Esposo a quien enaltezco en mi corazón, Quien es el Soporte de todo. (2)

ਪਿਰੁ ਸਾਲਾਹਨਿ ਆਪਣਾ; ਤਿਨ ਕੈ ਹਉ ਸਦ ਬਲਿਹਾਰੈ ਜਾਉ ॥

pir saalaahan aapanaa; tin kai hau sad balihaarai jaau |

Sant Singh KhalsaI am forever a sacrifice to those who praise their Husband Lord.
Manmohan SinghI am ever devoted unto those who praise their dear consort.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦੀਵ ਹੀ ਸਦਕੇ ਜਾਂਦੀ ਹਾਂ, ਜੋ ਆਪਣੇ ਪਿਆਰੇ ਪਤੀ ਦੀ ਪਰਸੰਸਾ ਕਰਦੀਆਂ ਹਨ।
Fareedkot Teekaਹੇ ਭਾਈ! ਜੋ ਅਪਨੇ (ਪਿਰੁ) ਪਤੀ ਪਰਮੇਸ੍ਵਰ ਕੀ ਸਲਾਘਾ ਕਰਤੇ ਹੈਂ, ਮੈਂ ਤਿਨ ਕੇ ਸਦਾ ਬਲਿਹਾਰ ਜਾਤਾ ਹੂੰ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਦੀਆਂ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ।

ਪਦ ਅਰਥ ਸਾਲਾਹਨਿ = ਸਲਾਹੁੰਦੀਆਂ ਹਨ। ਹਉ = ਮੈਂ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ।

SikhNet (Spanish)Ofrezco mi vida en sacrificio a aquéllos que alaban al Señor.

ਮਨੁ ਤਨੁ ਅਰਪੀ ਸਿਰੁ ਦੇਈ; ਤਿਨ ਕੈ ਲਾਗਾ ਪਾਇ ॥

man tan arapee sir deee; tin kai laagaa paae |

Sant Singh KhalsaI dedicate my mind and body to them, and give my head as well; I fall at their feet.
Manmohan SinghMy mind and body I dedicate unto them and give my head too. I fall at their feet.
Manmohan Singh (Punjabi)ਆਪਣਾ ਮਨੂਆਂ ਤੇ ਦੇਹਿ ਮੈਂ ਉਨ੍ਹਾਂ ਨੂੰ ਸਮਰਪਣ ਕਰਦੀ ਹਾਂ ਅਤੇ ਸੀਸ ਭੀ ਦਿੰਦੀ ਹਾਂ। ਮੈਂ ਉਨ੍ਹਾਂ ਦੇ ਪੈਰੀ ਪੈਦੀ ਹਾਂ।
Fareedkot Teekaਔਰ ਮਨ ਜੋ (ਤਨੁ) ਸੂਖਮ ਸਰੂਪੁ ਹੈ, ਸੋ ਭੀ ਤਿਨ ਕੇ ਅਰਪਨ ਕਰਤਾ ਹੂੰ, ਔਰ ਤਿਨੋਂ ਕੇ ਚਰਨੋਂ ਮੇਂ ਅਪਨਾ ਸੀਸੁ ਭੀ ਅਰਪਨ ਕਰਤਾ ਹੂੰ। ਭਾਵ ਏਹਿ ਕਿ ਤਨ ਮਨ ਧਨ ਸਰਬ ਦੇ ਕਰ ਤਿਨ ਕੀ ਸੇਵਾ ਮੇਂ ਲਗਾਤਾ ਹੂੰ॥
Prof. Sahib Singhਮੈਂ ਉਹਨਾਂ ਅੱਗੇ ਆਪਣਾ ਤਨ ਭੇਟਾ ਕਰਦੀ ਹਾਂ, ਮੈਂ (ਉਹਨਾਂ ਦੇ ਚਰਨਾਂ ਵਿਚ) ਆਪਣਾ ਸਿਰ ਧਰਦੀ ਹਾਂ, ਮੈਂ ਉਹਨਾਂ ਦੇ ਚਰਨੀਂ ਲੱਗਦੀ ਹਾਂ,

ਪਦ ਅਰਥ ਅਰਪੀ = ਮੈਂ ਭੇਟਾ ਕਰਦਾ ਹਾਂ। ਦੇਈ = ਦੇਈਂ, ਮੈਂ ਦੇਂਦਾ ਹਾਂ। ਲਾਗਾ = ਲਾਗਾਂ, ਮੈਂ ਲੱਗਦਾ ਹਾਂ। ਪਾਇ = ਚਰਨੀਂ।

SikhNet (Spanish)Ofrezco también mi cuerpo y mi mente a ellos y me postro a sus pies.

ਜਿਨੀ ਇਕੁ ਪਛਾਣਿਆ; ਦੂਜਾ ਭਾਉ ਚੁਕਾਇ ॥

jinee ik pachhaaniaa; doojaa bhaau chukaae |

Sant Singh KhalsaThose who recognize the One renounce the love of duality.
Manmohan SinghThey who recognise the One Lord, eschew another's love.
Manmohan Singh (Punjabi)ਜੋ ਇਕ ਸਾਈਂ ਨੂੰ ਸਿੰਞਾਣਦੇ ਹਨ, ਉਹ ਹੋਰਸੁ ਦੇ ਪਿਆਰ ਨੂੰ ਤਜ ਦਿੰਦੇ ਹਨ।
Fareedkot Teekaਜਿਨ ਪੁਰਸੋਂ ਨੇ ਅਦ੍ਵੈਤ ਸਰੂਪੁ ਵਾਹਿਗੁਰੂ ਕੋ ਪਹਿਚਾਨਿਆ ਹੈ, ਤਿਨੋਂ ਨੇ ਦ੍ਵੈਤ ਭਾਵਨਾ ਕੋ ਰਿਦੇ ਬੀਚ ਸੇ (ਚੁਕਾਇ) ਉਠਾਇ ਦੀਆ ਹੈ॥
Prof. Sahib Singhਕਿਉਂਕਿ ਉਹਨਾਂ ਜਿਹਨਾ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ।

ਪਦ ਅਰਥ ਚੁਕਾਇ = ਦੂਰ ਕਰ ਕੇ।

SikhNet (Spanish)Sí, aquéllos que realizaron al Uno y al Uno sólo y se deshicieron de su dualidad.

ਗੁਰਮੁਖਿ ਨਾਮੁ ਪਛਾਣੀਐ; ਨਾਨਕ ਸਚਿ ਸਮਾਇ ॥੩॥੨੯॥੬੨॥

guramukh naam pachhaaneeai; naanak sach samaae |3|29|62|

Sant Singh KhalsaThe Gurmukh recognizes the Naam, O Nanak, and is absorbed into the True One. ||3||29||62||
Manmohan SinghBy realising the Name, through the Guru, Man gets merged in the True Lord, O Nanak!
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਨੂੰ ਅਨੁਭਵ ਕਰਨ ਦੁਆਰਾ ਹੇ ਨਾਨਕ! ਇਨਸਾਨ ਸੱਚੇ-ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦ੍ਵਾਰੇ ਨਾਮ ਜਪ ਕੇ ਪਰਮੇਸ੍ਵਰ ਕੋ ਪਹਿਚਾਨੀਏ, ਤਬ ਸਚ ਸ੍ਵਰੂਪੁ ਮੇਂ ਸਮਾਈਤਾ ਹੈ॥੩॥੨੯॥੬੨॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ-ਪਛਾਣ ਪੈ ਸਕਦੀ ਹੈ ॥੩॥੨੯॥੬੨॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ॥੩॥

SikhNet (Spanish)Dice Nanak, ellos tomaron Conciencia del Naam, el Nombre del Señor, a través del Guru y se fundieron en la Verdad del Señor. (3-29-62)

Open this shabad →

Shabad Guru Amardas Ji Siree Raag continues on Ang 39

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਹਰਿ ਜੀ ਸਚਾ ਸਚੁ ਤੂ; ਸਭੁ ਕਿਛੁ ਤੇਰੈ ਚੀਰੈ ॥

har jee sachaa sach too; sabh kichh terai cheerai |

Sant Singh KhalsaO Dear Lord, You are the Truest of the True. All things are in Your Power.
Manmohan SinghMy adorable God, Thou art the Truest of the true. Every one is in Thy power.
Manmohan Singh (Punjabi)ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।
Fareedkot Teekaਐਸੇ ਉਪਮਾ ਕਰੁ ਕਿ ਹੇ ਪਰਮੇਸ੍ਵਰ ਜੋ ਕੁਛੁ ਨਾਮ ਰੂਪੁ ਪ੍ਰਪੰਚੁ ਹੈ, ਸੋ ਸਭ ਤੇਰੇ ਹੀ (ਚੀਰੈ) ਦਫਤ੍ਰ ਮੇਂ ਲਿਖਾ ਹੂਆ ਹੈ ਵਾ ਹਦ ਮੇਂ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਚੀਰੈ = ਹੱਦ-ਬੰਨੇ ਵਿਚ, ਵੱਸ ਵਿਚ।

SikhNet (Spanish)Tú, oh Señor, eres lo Verdadero de la Verdad; todo está a Tu alcance y bajo Tu Poder.

ਲਖ ਚਉਰਾਸੀਹ ਤਰਸਦੇ ਫਿਰੇ; ਬਿਨੁ ਗੁਰ ਭੇਟੇ ਪੀਰੈ ॥

lakh chauraaseeh tarasade fire; bin gur bhette peerai |

Sant Singh KhalsaThe 8.4 million species of beings wander around searching for You, but without the Guru, they do not find You.
Manmohan SinghWithout meeting Guru, the spiritual guide, the mortals tantalizingly wander about in eighty four lakhs of existences.
Manmohan Singh (Punjabi)ਰੂਹਾਨੀ-ਰਹਿਬਰ ਗੁਰਾਂ ਦੇ ਮਿਲਨ ਬਾਝੋਂ ਪ੍ਰਾਣੀ ਚੁਰਾਸੀ-ਲੰਖ ਜੂਨੀਆਂ ਅੰਦਰ ਝੂਰਦੇ ਹੋਏ ਭਟਕਦੇ ਫਿਰਦੇ ਹਨ।
Fareedkot Teekaਔਰ ਚੌਰਾਸੀ ਲਾਖ ਜੂਨੀਓਂ ਕੇ ਜੀਵ ਸਭ ਸੁਖ ਕੋ ਤਰਸਤੇ ਫਿਰਤੇ ਹੈਂ, ਪਰੰਤੂ ਬਿਨਾ ਗੁਰੂ (ਭੇਟੇ) ਮਿਲੇ ਤੇ ਸਭ (ਪੀਰੈ) ਪੀੜਤ ਹੋਤੇ ਹੈਂ। ਵਾ ਗੁਰ ਪੀਰੋਂ ਸੇ ਬਿਨਾ ਸੁਖ ਕੋ ਤਰਸਤੇ ਰਹਤੇ ਹੈਂ, ਭਾਵ ਏਹਿ ਕਿ ਸੁਖ ਕੀ ਪ੍ਰਾਪਤੀ ਗੁਰੋਂ ਕੇ ਮਿਲਨੇ ਬਿਨਾ ਕਦਾਚਿਤ ਨਹੀਂ ਹੋਤੀ॥
Prof. Sahib Singh(ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ।

ਪਦ ਅਰਥ ਬਿਨੁ ਭੇਟੇ = ਮਿਲਣ ਤੋਂ ਬਿਨਾ।

SikhNet (Spanish)Millones de especies están hambrientas de Ti; pero si no encuentran al Santo Guru, no podrán Encontrarte.

ਹਰਿ ਜੀਉ ਬਖਸੇ ਬਖਸਿ ਲਏ; ਸੂਖ ਸਦਾ ਸਰੀਰੈ ॥

har jeeo bakhase bakhas le; sookh sadaa sareerai |

Sant Singh KhalsaWhen the Dear Lord grants His Forgiveness, this human body finds lasting peace.
Manmohan SinghIf Reverend God forgives and grants pardon, the human body then ever remains in peace.
Manmohan Singh (Punjabi)ਜੇਕਰ ਮਾਣਨੀਯ ਵਾਹਿਗੁਰੂ ਖਿਮਾ ਕਰੇ ਤੇ ਮੁਆਫੀ ਦੇਵੇ, ਤਾਂ ਮਨੁੱਖਾ ਦੇਹਿ, ਸਦੀਵ ਹੀ ਆਰਾਮ ਅੰਦਰ ਰਹਿੰਦੀ ਹੈ।
Fareedkot Teekaਔਰ ਜੋ ਵਾਹਿਗੁਰੂ ਬਖਸਿਆ ਚਾਹੇ ਤੋ ਬਖਸ ਲੇਵੇ ਹੈ, ਤਬ ਹੀ ਜੀਵ ਦੁਖੋਂ ਸੇ ਰਹਿਤ ਹੋਤਾ ਹੈ ਔਰ ਜੋ (ਸਰੀਰੈ) ਸੂਖਮ ਦੇਹ ਅੰਤਹਕਰਣੁ ਹੈ, ਤਿਸ ਮੇਂ ਸਦਾ ਹੀ ਸੁਖੁ ਰਹਿਤਾ ਹੈ॥
Prof. Sahib Singhਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਸਰੀਰੈ = ਸਰੀਰ ਵਿਚ।

SikhNet (Spanish)Si Él, el Señor me confiere Su Favor y me perdona, entonces podré encontrar la Paz en mi ser.

ਗੁਰ ਪਰਸਾਦੀ ਸੇਵ ਕਰੀ; ਸਚੁ ਗਹਿਰ ਗੰਭੀਰੈ ॥੧॥

gur parasaadee sev karee; sach gahir ganbheerai |1|

Sant Singh KhalsaBy Guru's Grace, I serve the True One, who is Immeasurably Deep and Profound. ||1||
Manmohan SinghBy Guru's grace, I perform the service of the True profound and unfathomable Lord.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਂ ਸੱਚੇ, ਡੂਘੇ ਅਤੇ ਅਥਾਹ ਪ੍ਰਭੂ ਦੀ ਟਹਿਲ ਕਮਾਉਂਦਾ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਸਚੇ (ਗਹਿਰ) ਅਥਾਹ ਸਰੂਪ ਤਥਾ (ਗੰਭੀਰੈ) ਨਿਰਹੱਲ ਵਾਹਿਗੁਰੂ ਕੀ ਸੇਵਾ ਕਰੀਏ॥੧॥
Prof. Sahib Singh(ਮੇਰੇ ਅੰਦਰ ਭੀ ਤਾਂਘ ਹੈ ਕਿ) ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ ॥੧॥

ਪਦ ਅਰਥ ਕਰੀ = ਮੈਂ ਕਰਾਂ, ਕਰੀਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ॥੧॥

SikhNet (Spanish)Y a través de la Gracia del Guru podré servir al Señor Inconmensurable y Verdadero. ()

ਮਨ ਮੇਰੇ; ਨਾਮਿ ਰਤੇ ਸੁਖੁ ਹੋਇ ॥

man mere; naam rate sukh hoe |

Sant Singh KhalsaO my mind, attuned to the Naam, you shall find peace.
Manmohan SinghO my Soul! by being imbued with the Name thou shalt procure peace.
Manmohan Singh (Punjabi)ਹੇ ਮੇਰੀ ਜਿੰਦੜੀਏ! ਨਾਮ ਨਾਲ ਰੰਗੀਜਣ ਦੁਆਰਾ ਤੂੰ ਆਰਾਮ ਪਾਵੇਗੀ।
Fareedkot Teekaਹੇ ਮੇਰੇ ਪ੍ਯਾਰੇ! ਨਾਮੀ ਸੇ ਰਤੇ ਹੂਏ ਕੋ ਸੁਖੁ ਹੋਤਾ ਹੈ॥
Prof. Sahib Singhਹੇ ਮੇਰੇ ਮਨ! ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਵੀਏ, ਤਾਂ ਆਤਮਕ ਆਨੰਦ ਮਿਲਦਾ ਹੈ।

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਜਾਈਏ।

SikhNet (Spanish)Oh mi mente, llénate con el Nombre del Señor y encuentra ahora la Felicidad.

ਗੁਰਮਤੀ ਨਾਮੁ ਸਲਾਹੀਐ; ਦੂਜਾ. ਅਵਰੁ ਨ ਕੋਇ ॥੧॥ ਰਹਾਉ ॥

guramatee naam salaaheeai; doojaa. avar na koe |1| rahaau |

Sant Singh KhalsaFollow the Guru's Teachings, and praise the Naam; there is no other at all. ||1||Pause||
Manmohan SinghUnder Guru's guidance praise the Lord's Name, (for) there is no other second than He. Pause.
Manmohan Singh (Punjabi)ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।
Fareedkot Teekaਗੁਰੋਂ ਕੀ ਮਤ ਕਰ ਕੇ ਨਾਮ ਕੀ ਪ੍ਰਾਪਤੀ ਹੋਤੀ ਹੈ, ਜਿਸ ਕੇ ਸਮਾਨ ਦੂਜਾ ਅਵਰ ਕੋਈ ਨਹੀਂ ਹੈ, ਤਾਂ ਤੇ ਹੇ ਮਨ! ਤਿਸ ਕੇ ਨਾਮ ਕੀ ਉਪਮਾ ਕਰੀਏ॥੧॥ ਰਹਾਉ ॥
Prof. Sahib Singh(ਪਰ) ਗੁਰੂ ਦੀ ਮਤਿ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਅਵਰੁ = ਹੋਰ (ਵਸੀਲਾ)॥੧॥ਰਹਾਉ॥

SikhNet (Spanish)A través del Bani de la Palabra del Guru, alaba el Nombre del Señor; pues no existe nada más que Él, en verdad. (1-Pausa)

ਧਰਮ ਰਾਇ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ॥

dharam raae no hukam hai; beh sachaa dharam beechaar |

Sant Singh KhalsaThe Righteous Judge of Dharma, by the Hukam of God's Command, sits and administers True Justice.
Manmohan SinghThe Righteous Judge is under command to sit and administer even-handed justice.
Manmohan Singh (Punjabi)ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
Fareedkot Teekaਧਰਮਰਾਇ ਕੋ ਵਾਹਿਗੁਰੂ ਕਾ ਐਸਾ ਹੁਕਮ ਹੈ ਕਿ ਤੁਮ ਸਭਾ ਮੇਂ ਬੈਠ ਕਰ ਬਿਨਾ ਪਛਪਾਤ ਕੇ (ਸਚਾ) ਯਥਾਰਥ ਧਰਮ ਕਾ ਵੀਚਾਰ ਕਰੁ, ਭਾਵ ਨਿਆਉ ਕਰੁ॥
Prof. Sahib Singhਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,

ਪਦ ਅਰਥ ਨੋ = ਨੂੰ। ਬਹਿ = ਬੈਠ ਕੇ।

SikhNet (Spanish)El Recto Juez del Dharma, el que hace valer la ley del Señor, lleva consigo la Instrucción de Dios para administrarla.

ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ॥

doojai bhaae dusatt aatamaa; ohu teree sarakaar |

Sant Singh KhalsaThose evil souls, ensnared by the love of duality, are subject to Your Command.
Manmohan SinghThe evil souls with love for duality; they are thine subjects.
Manmohan Singh (Punjabi)ਹੋਰਸ ਨੂੰ ਪਰੀਤ ਕਰਨ ਵਾਲੀਆਂ ਮੰਦੀਆਂ ਰੂਹਾਂ, ਉਹ ਤੇਰੀ ਰਿਆਇਆ ਹਨ।
Fareedkot Teeka(ਦੂਜੈ ਭਾਇ) ਦ੍ਵੈਤ ਭਾਵਨਾ ਵਾਲੇ ਜੋ (ਦੁਸ੍ਟਾਤਮਾ) ਖੋਟੇ ਮਨ ਵਾਲੇ ਵਾ ਦੁਸਟ ਜੀਵ ਹੈਂ, ਸੋ ਤੇਰੀ (ਸਰਕਾਰ) ਰੱਯਤ ਹੈਂ, ਵਾ ਉਨੋਂ ਕੇ ਸਿਰ ਪਰ ਤੇਰੀ ਕਾਰ ਹੈ॥
Prof. Sahib Singhਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਦੁਸਟੁ = ਭੈੜਾ, ਵਿਕਾਰੀ। ਓਹੁ = ਉਹ ਬੰਦਾ। ਸਰਕਾਰ = ਰਈਅਤ।

SikhNet (Spanish)Y su dominio está en esas almas malignas que viven retorcidas por la dualidad.

ਅਧਿਆਤਮੀ. ਹਰਿ ਗੁਣ. ਤਾਸੁ ਮਨਿ; ਜਪਹਿ ਏਕੁ ਮੁਰਾਰਿ ॥

adhiaatamee. har gun. taas man; japeh ek muraar |

Sant Singh KhalsaThe souls on their spiritual journey chant and meditate within their minds on the One Lord, the Treasure of Excellence.
Manmohan SinghGod, the Treasure of excellences abides within the heart of the spiritual wayfarers and they meditate on One Lord the enemy of ego.9
Manmohan Singh (Punjabi)ਸ਼੍ਰੇਸ਼ਟਤਾਈਆਂ ਦਾ ਖ਼ਜ਼ਾਨਾ ਵਾਹਿਗੁਰੂ ਰੂਹਾਨੀ ਰਾਹ ਦੇ ਰਾਹੀਆਂ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਪੁਰਸੋਂ ਨੇ (ਅਧਿਆਤਮੀ) ਆਤਮਾ ਕੋ ਆਸ੍ਰੇ ਕਰਾ ਹੈ, (ਤਾਸ) ਤਿਨ ਕੇ ਮਨ ਮੇਂ ਸਦਾ ਹਰੀ ਕੇ (ਗੁਣ) ਉਪਕਾਰ ਬਸਤੇ ਹੈਂ, ਔਰ ਬਾਣੀ ਕਰ ਕੇ ਭੀ ਏਕ (ਮੁਰਾਰਿ) ਵਾਹਿਗੁਰੂ ਕਾ ਜਾਪੁ ਕਰਤੇ ਹੈਂ॥
Prof. Sahib Singhਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ।

ਪਦ ਅਰਥ ਅਧਿਆਤਮੀ = ਆਤਮਕ ਜੀਵਨ ਦਾ ਮਾਲਕ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਮਨਿ = ਮਨ ਵਿਚ। ਮੁਰਾਰਿ = {मुर-अरि} ਪਰਮਾਤਮਾ।

SikhNet (Spanish)El Santo medita sólo con el Señor en su mente

Open this shabad (19 lines, Angs 38-39) →

Ang 38 of 1430