ੴ

ਸਿੱਖਬਾਣੀ · SikhBani

Ang 410

Sri Guru Granth Sahib · Raag Aasaa · 5 shabads, 75 lines
Translations
Shabad Guru Arjan Dev Ji Raag Aasaa continued from Ang 409

ਅਲਖ ਅਭੇਵੀਐ; ਹਾਂ ॥

alakh abheveeai; haan |

Sant Singh KhalsaHe is unknowable and inscrutable.
Manmohan SinghHe is Unrealizable and Inscrutable.
Manmohan Singh (Punjabi)ਉਹ ਅਨੁਭਵ-ਰਹਿਤ ਅਤੇ ਭੇਦ-ਰਹਿਤ ਹੈ।
Fareedkot Teekaਜੋ ਅਲਖ ਅਭੇਵ ਹੈ॥
Prof. Sahib Singhਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।

ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅਭੇਵੀਐ = ਅਭੇਵ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

SikhNet (Spanish)e Incognoscible, enaltece tu Amor por Él,

ਤਾਂ ਸਿਉ; ਪ੍ਰੀਤਿ ਕਰਿ ਹਾਂ ॥

taan siau; preet kar haan |

Sant Singh KhalsaEnshrine love for Him.
Manmohan SinghDo thou bear love with Him.
Manmohan Singh (Punjabi)ਉਸ ਦੇ ਨਾਲ ਤੂੰ ਆਪਣਾ ਪ੍ਰੇਮ ਪਾ।
Fareedkot Teekaਤਿਸ ਸੇ ਪ੍ਰੀਤ ਕਰੀਏ॥
Prof. Sahib Singh(ਹੇ ਮੇਰੇ ਮਨ!) ਉਸ ਪਰਮਾਤਮਾ ਨਾਲ ਪਿਆਰ ਪਾ,

ਪਦ ਅਰਥ ਸਿਉ = ਨਾਲ।

SikhNet (Spanish)oh mi mente. Él no perece, o se va o muere,

ਬਿਨਸਿ ਨ ਜਾਇ ਮਰਿ ਹਾਂ ॥

binas na jaae mar haan |

Sant Singh KhalsaHe does not perish, or go away, or die.
Manmohan SinghHe perishes and dies not.
Manmohan Singh (Punjabi)ਉਹ ਮਿੱਟਦਾ ਅਤੇ ਮਰੇਦਾ ਨਹੀਂ।
Fareedkot Teekaਜੋ ਬਿਨਸਿ ਨਹੀਂ ਜਾਤਾ ਔਰ ਪ੍ਰੀਤ ਕਰਨੇ ਹਾਰਾ ਭੀ ਨਹੀਂ ਮਰਤਾ॥
Prof. Sahib Singhਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।

ਪਦ ਅਰਥ ਨ ਜਾਇ = ਜੰਮਦਾ ਨਹੀਂ।

SikhNet (Spanish)y es conocido sólo a través del Guru.

ਗੁਰ ਤੇ ਜਾਨਿਆ. ਹਾਂ ॥

gur te jaaniaa. haan |

Sant Singh KhalsaHe is known only through the Guru.
Manmohan SinghThought the Guru, He is known.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਜਾਣਿਆ ਜਾਂਦਾ ਹੈ।
Fareedkot Teekaਯਹ ਭੇਦ ਗੁਰੋਂ ਸੇ ਜਾਨਿਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ,

ਪਦ ਅਰਥ ਤੇ = ਤੋਂ ਪਾਸੋਂ।

SikhNet (Spanish)Dice Nanak, mi mente está satisfecha

ਨਾਨਕ ਮਨੁ ਮਾਨਿਆ; ਮੇਰੇ ਮਨਾ ॥੨॥੩॥੧੫੯॥

naanak man maaniaa; mere manaa |2|3|159|

Sant Singh KhalsaNanak, my mind is satisfied with the Lord, O my mind. ||2||3||159||
Manmohan SinghNanak, my mind is propitiated with the Lord, O my soul.
Manmohan Singh (Punjabi)ਨਾਨਕ, ਸਾਹਿਬ ਦੇ ਨਾਲ ਮੇਰਾ ਮਨੂਆ ਸੰਤੁਸ਼ਟ ਹੋ ਗਿਆ ਹੈ, ਹੇ ਮੇਰੀ ਜਿੰਦੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜਾਨਨੇ ਸੇ ਮੇਰਾ ਮਨ ਮਾਨਾ ਹੈ॥੨॥੩॥੧੫੯॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ॥੨॥੩॥੧੫੯॥

ਪਦ ਅਰਥ ਮਾਨਿਆ = ਪਤੀਜ ਜਾਂਦਾ ਹੈ ॥੨॥੩॥੧੫੯॥

SikhNet (Spanish)con el Señor, oh mi mente. (2‑3‑159)

Open this shabad (17 lines, Angs 409-410) →

Shabad Guru Arjan Dev Ji Raag Aasaa

ਆਸਾਵਰੀ ਮਹਲਾ ੫ ॥

aasaavaree mahalaa 5 |

Sant Singh KhalsaAasaavaree, Fifth Mehl:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
SikhNet (Spanish)Asavari, Mejl Guru Aryan, Quinto Canal Divino.

ਏਕਾ ਓਟ; ਗਹੁ ਹਾਂ ॥

ekaa ott; gahu haan |

Sant Singh KhalsaGrab hold of the Support of the One Lord.
Manmohan SinghGrasp the protection of one God.
Manmohan Singh (Punjabi)ਇੱਕ ਵਾਹਿਗੁਰੂ ਦੀ ਪਨਾਹ ਪਕੜ।
Fareedkot Teekaਏਕ ਕੀ ਓਟ ਗ੍ਰਹਨ ਕਰੁ॥
Prof. Sahib Singhਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,

ਪਦ ਅਰਥ ਏਕਾ ਓਟ = ਇਕ ਪਰਮਾਤਮਾ ਦਾ ਆਸਰਾ। ਗਹੁ = ਫੜ।

SikhNet (Spanish)Busca sólo el Refugio de tu Señor

ਗੁਰ ਕਾ ਸਬਦੁ; ਕਹੁ ਹਾਂ ॥

gur kaa sabad; kahu haan |

Sant Singh KhalsaChant the Word of the Guru's Shabad.
Manmohan SinghUtter thou the hymns of the Guru.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
Fareedkot Teekaਗੁਰੋਂ ਕਾ ਉਪਦੇਸ ਕਥਨ ਕਰੁ॥
Prof. Sahib Singhਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।

ਪਦ ਅਰਥ ਕਹੁ = ਉਚਾਰ।

SikhNet (Spanish)y recita sólo la Palabra del Guru.

ਆਗਿਆ; ਸਤਿ ਸਹੁ ਹਾਂ ॥

aagiaa; sat sahu haan |

Sant Singh KhalsaSubmit to the Order of the True Lord.
Manmohan SinghSubmit thou to the Lord's true fiat.
Manmohan Singh (Punjabi)ਤੂੰ ਸਾਹਿਬ ਦੇ ਸੱਚੇ ਹੁਕਮ ਨੂੰ ਪ੍ਰਵਾਨ ਕਰ।
Fareedkot Teekaਗੁਰੋਂ ਕੀ ਆਗ੍ਯਾ ਸਤ ਜਾਨ ਕਰ ਸਹਾਰਨੀ ਕਰ॥
Prof. Sahib Singhਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।

ਪਦ ਅਰਥ ਆਗਿਆ = ਰਜ਼ਾ, ਹੁਕਮ। ਸਹੁ = ਸਹਾਰ, ਮੰਨ। ਸਤਿ = ਠੀਕ, ਸੱਚੀ (ਜਾਣ ਕੇ)।

SikhNet (Spanish)Sométete al Comando del Verdadero Señor

ਮਨਹਿ ਨਿਧਾਨੁ; ਲਹੁ ਹਾਂ ॥

maneh nidhaan; lahu haan |

Sant Singh KhalsaReceive the treasure in your mind.
Manmohan SinghReceive the Name treasure in thy mind.
Manmohan Singh (Punjabi)ਆਪਣੇ ਮਨ ਅੰਦਰ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਕਰ।
Fareedkot Teekaਤਬ ਮਨ ਹੀ ਮੇਂ ਸੁਭ ਗੁਣਾਂ ਕਾ ਖਜਾਨਾ ਪ੍ਰਾਪਤ ਹੋਇਗਾ॥
Prof. Sahib Singhਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।

ਪਦ ਅਰਥ ਮਨਹਿ = ਮਨ ਵਿਚ। ਨਿਧਾਨੁ = (ਸਾਰੇ ਪਦਾਰਥਾਂ ਦਾ) ਖ਼ਜ਼ਾਨਾ। ਲਹੁ = ਲੈ।

SikhNet (Spanish)y así enaltece el Tesoro del Señor en tu mente

ਸੁਖਹਿ ਸਮਾਈਐ; ਮੇਰੇ ਮਨਾ ॥੧॥ ਰਹਾਉ ॥

sukheh samaaeeai; mere manaa |1| rahaau |

Sant Singh KhalsaThus you shall be absorbed in peace, O my mind. ||1||Pause||
Manmohan SinghThou shalt thou dwell in peace, O my soul. Pause.
Manmohan Singh (Punjabi)ਇਸ ਤਰ੍ਹਾਂ ਤੂੰ ਆਰਾਮ ਅੰਦਰ ਲੀਨ ਹੋ ਜਾਵੇਗੀ, ਹੇ ਮੇਰੀ ਜਿੰਦੇ! ਠਹਿਰਾਉ।
Fareedkot Teekaਹੇ ਮੇਰੇ ਮਨਾ! ਸੁਖ ਮੇਂ ਜਾਵੈਗਾ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥

ਪਦ ਅਰਥ ਸੁਖਹਿ = ਆਤਮਕ ਆਨੰਦ ਵਿਚ ॥੧॥ ਰਹਾਉ ॥

SikhNet (Spanish)e inmérgete en la Paz y en la Bienaventuranza. (1‑Pausa)

ਜੀਵਤ; ਜੋ ਮਰੈ ਹਾਂ ॥

jeevat; jo marai haan |

Sant Singh KhalsaOne who is dead while yet alive,
Manmohan SinghHe who in life is dead,
Manmohan Singh (Punjabi)ਜਿਹੜਾ ਜੀਉਂਦੇ ਜੀ ਮਰਿਆ ਹੋਇਆ ਹੈ,
Fareedkot Teekaਜੋ ਜੀਵ ਭਾਵ ਸੇ ਮਰੇ ਹੈਂ॥
Prof. Sahib Singhਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,

ਪਦ ਅਰਥ ਜੋ = ਜੇਹੜਾ ਮਨੁੱਖ। ਮਰੈ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਜਾਂਦਾ ਹੈ।

SikhNet (Spanish)Aquél cuyo ego muere mientras está vivo,

ਦੁਤਰੁ; ਸੋ ਤਰੈ ਹਾਂ ॥

dutar; so tarai haan |

Sant Singh Khalsacrosses over the terrifying world-ocean.
Manmohan Singhcrosses the terrible world ocean.
Manmohan Singh (Punjabi)ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸੋ (ਦੁਤਰ) ਦੁਸਤਰ ਸੰਸਾਰ ਮੇਂ ਤਰੇ ਹੈਂ॥
Prof. Sahib Singhਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,

ਪਦ ਅਰਥ ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।

SikhNet (Spanish)sólo él cruza el terrible océano de las existencias.

ਸਭ ਕੀ ਰੇਨੁ; ਹੋਇ ਹਾਂ ॥

sabh kee ren; hoe haan |

Sant Singh KhalsaOne who becomes the dust of all
Manmohan SinghHe, who become the dust of all men's feet,
Manmohan Singh (Punjabi)ਜੋ ਸਾਰਿਆਂ ਦੇ ਪੈਰਾ ਦੀ ਧੂੜ ਹੋ ਜਾਂਦਾ ਹੈ,
Fareedkot Teekaਜੋ ਸਭ ਕੀ ਰੇਣ ਭਏ ਹੈਂ॥
Prof. Sahib Singhਜੇ ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।

ਪਦ ਅਰਥ ਰੇਨੁ = ਚਰਨ-ਧੂੜ। ਹੋਇ = ਹੋ ਜਾਂਦਾ ਹੈ।

SikhNet (Spanish)Él se vuelve entonces como el polvo

ਨਿਰਭਉ; ਕਹਉ ਸੋਇ ਹਾਂ ॥

nirbhau; khau soe haan |

Sant Singh Khalsahe alone is called fearless.
Manmohan Singhhim alone call thou the fearless one.
Manmohan Singh (Punjabi)ਤੂੰ ਕੇਵਲ ਓਸੇ ਨੂੰ ਹੀ ਨਿੱਡਰ ਆਖ।
Fareedkot Teekaਸੋਈ ਨਿਰਭਉ ਕਹੀਤੇ ਹੈਂ॥
Prof. Sahib Singhਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,

ਪਦ ਅਰਥ ਕਹਉ = ਮੈਂ ਆਖਦਾ ਹਾਂ, ਕਹਉਂ। ਸੋਇ = ਉਸ ਪਰਮਾਤਮਾ ਨੂੰ ਹੀ।

SikhNet (Spanish)bajo los pies de los hombres.

ਮਿਟੇ ਅੰਦੇਸਿਆ; ਹਾਂ ॥

mitte andesiaa; haan |

Sant Singh KhalsaHis anxieties are removed
Manmohan SinghAll worries are eliminated,
Manmohan Singh (Punjabi)ਸਾਰੇ iਫ਼ਕਰ ਦੂਰ ਹੋ ਜਾਂਦੇ ਹਨ,
Fareedkot Teekaਉਨ ਕੇ (ਅੰਦੇਸੇ) ਸੰਦੇਹ ਮਿਟ ਗਏ ਹੈਂ॥
Prof. Sahib Singhਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।
SikhNet (Spanish)Oh mi mente, recita el Naam, el Nombre del Señor Intrépido,

ਸੰਤ ਉਪਦੇਸਿਆ; ਮੇਰੇ ਮਨਾ ॥੧॥

sant upadesiaa; mere manaa |1|

Sant Singh Khalsaby the Teachings of the Saints, O my mind. ||1||
Manmohan Singhwith the saints instruction, O my soul.
Manmohan Singh (Punjabi)ਸਾਧੂਆਂ ਦੀ ਸਿੱਖਿਆ ਨਾਲ, ਹੇ ਮੇਰੀ ਜਿੰਦੇ!
Fareedkot Teekaਹੇ ਮੇਰੇ ਮਨ ਪ੍ਯਾਰੇ! ਜਿਨ ਕੋ ਸੰਤੋਂ ਨੇ ਉਪਦੇਸ਼ ਕੀਆ ਹੈ॥੧॥
Prof. Sahib Singhਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥
SikhNet (Spanish)y de esa forma tu duda desaparecerá a través de la Instrucción del Santo Guru. (1)

ਜਿਸੁ ਜਨ ਨਾਮ; ਸੁਖੁ ਹਾਂ ॥

jis jan naam; sukh haan |

Sant Singh KhalsaThat humble being, who takes happiness in the Naam, the Name of the Lord
Manmohan SinghThe man, whose happiness is in the Name,
Manmohan Singh (Punjabi)ਉਹ ਆਦਮੀ ਜਿਸ ਦੀ ਖੁਸ਼ੀ ਨਾਮ ਵਿੱਚ ਹੈ,
Fareedkot Teekaਜਿਸ ਜਨ ਕੋ ਨਾਮ ਜਪਨੇ ਕਾ ਸੁਖੁ ਪ੍ਰਾਪਤ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,

ਪਦ ਅਰਥ ਜਿਸੁ ਜਨ = ਜਿਸ ਮਨੁੱਖ ਨੂੰ।

SikhNet (Spanish)A aquél que logra el Éxtasis a través del Naam, el Nombre del Señor,

ਤਿਸੁ ਨਿਕਟਿ; ਨ ਕਦੇ ਦੁਖੁ ਹਾਂ ॥

tis nikatt; na kade dukh haan |

Sant Singh Khalsapain never draws near him.
Manmohan Singhhe suffers not in any pain.
Manmohan Singh (Punjabi)ਉਸ ਦੇ ਨੇੜੇ ਕੋਈ ਪੀੜ ਕਦਾਚਿੱਤ ਨਹੀਂ ਢੁਕਦੀ।
Fareedkot Teekaਤਿਸ ਕੇ ਪਾਸ ਕਭੀ ਦੁਖੁ ਨਹੀਂ ਆਉਤਾ॥
Prof. Sahib Singhਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।

ਪਦ ਅਰਥ ਤਿਸੁ ਨਿਕਟਿ = ਉਸ ਦੇ ਨੇੜੇ।

SikhNet (Spanish)el dolor no se le acerca.

ਜੋ ਹਰਿ ਹਰਿ ਜਸੁ; ਸੁਨੇ ਹਾਂ ॥

jo har har jas; sune haan |

Sant Singh KhalsaOne who listens to the Praise of the Lord, Har, Har,
Manmohan SinghHe who listens to Lord God's praise,
Manmohan Singh (Punjabi)ਜਿਹੜਾ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਦਾ ਹੈ,
Fareedkot Teekaਜੋ ਹਰਿ ਹਰਿ ਜਸੁ ਸੁਨਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,
SikhNet (Spanish)Bajo el total comando de aquél que escucha la Alabanza del Señor,

ਸਭੁ ਕੋ; ਤਿਸੁ ਮੰਨੇ ਹਾਂ ॥

sabh ko; tis mane haan |

Sant Singh Khalsais obeyed by all men.
Manmohan Singhall the men obey him.
Manmohan Singh (Punjabi)ਸਾਰੇ ਬੰਦੇ ਉਸ ਦੀ ਤਾਬੇਦਾਰੀ ਕਰਦੇ ਹਨ।
Fareedkot Teekaਤਿਸ ਕੋ ਸਭ ਕੋਈ ਮਾਨਤਾ ਹੈ॥
Prof. Sahib Singh(ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਮੰਨੇ = ਆਦਰ ਦੇਂਦਾ ਹੈ।

SikhNet (Spanish)todos se someten,

ਸਫਲੁ; ਸੁ ਆਇਆ ਹਾਂ ॥

safal; su aaeaa haan |

Sant Singh KhalsaHow fortunate it is that he came into the world;
Manmohan SinghNanak, profitable is his coming into the world,
Manmohan Singh (Punjabi)ਨਾਨਕ, ਜਗਤ ਅੰਦਰ ਉਸ ਦਾ ਆਉਣਾ ਲਾਭਦਾਇਕ ਹੈ,
Fareedkot Teekaਸੰਸਾਰ ਮੇਂ ਤਿਸ ਕਾ ਆਉਨਾ ਸਫਲੁ ਹੈ॥
Prof. Sahib Singhਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ,

ਪਦ ਅਰਥ ਸੁ = ਉਹ ਮਨੁੱਖ। ਸਫਲ = ਕਾਮਯਾਬ।

SikhNet (Spanish)su visita al mundo es fructífera,

ਨਾਨਕ. ਪ੍ਰਭ ਭਾਇਆ; ਮੇਰੇ ਮਨਾ ॥੨॥੪॥੧੬੦॥

naanak. prabh bhaaeaa; mere manaa |2|4|160|

Sant Singh KhalsaNanak, he is pleasing to God, O my mind. ||2||4||160||
Manmohan Singhhe who is pleasing to the Lord, O my soul
Manmohan Singh (Punjabi)ਜਿਹੜਾ ਠਾਕੁਰ ਨੂੰ ਚੰਗਾ ਲਗਦਾ ਹੈ, ਹੇ ਮੇਰੀ ਜਿੰਦੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਜੋ ਪ੍ਰਭੂ ਅਕਾਲ ਪੁਰਖੁ ਕੋ ਭਾਇਆ ਹੈ॥੨॥੪॥੧੬੦॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥

ਪਦ ਅਰਥ ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ ॥੨॥੪॥੧੬੦॥

SikhNet (Spanish)y es aceptado por su Señor. (2‑4‑160)

Open this shabad →

Shabad Guru Arjan Dev Ji Raag Aasaa

ਆਸਾਵਰੀ ਮਹਲਾ ੫ ॥

aasaavaree mahalaa 5 |

Sant Singh KhalsaAasaavaree, Fifth Mehl:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
SikhNet (Spanish)Asavari, Mejl, Guru Aryan, Quinto Canal Divino.

ਮਿਲਿ; ਹਰਿ ਜਸੁ ਗਾਈਐ ਹਾਂ ॥

mil; har jas gaaeeai haan |

Sant Singh KhalsaMeeting together, let us sing the Praises of the Lord,
Manmohan SinghMeeting together let us sing God's praise,
Manmohan Singh (Punjabi)ਆਓ ਆਪਾਂ ਮਿਲ ਕੇ ਵਾਹਿਗੁਰੂ ਦੀ ਕੀਰਤੀ ਗਾਇਨ ਕਰੀਏ,
Fareedkot Teekaਜਬ ਸੰਤੋਂ ਸੇ ਮਿਲ ਕਰ ਹਰਿ ਕਾ ਜਸ ਗਾਈਏ॥
Prof. Sahib Singh(ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ,

ਪਦ ਅਰਥ ਮਿਲਿ = ਮਿਲ ਕੇ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਗਾਈਐ = ਗਾਣਾ ਚਾਹੀਦਾ ਹੈ।

SikhNet (Spanish)Reunidos vamos a cantar las Alabanzas del Señor

ਪਰਮ ਪਦੁ ਪਾਈਐ ਹਾਂ ॥

param pad paaeeai haan |

Sant Singh Khalsaand attain the supreme state.
Manmohan Singhand obtain the supreme status.
Manmohan Singh (Punjabi)ਅਤੇ ਮਹਾਨ ਮਰਤਬੇ ਨੂੰ ਪਰਾਪਤ ਹੋਈਏ!
Fareedkot Teekaਤਬ (ਪਰਮ ਪਦੁ) ਮੁਕਤਿ ਪਦ ਪਾਈਤਾ, ਭਾਵ ਮਿਲਤਾ ਹੈ॥
Prof. Sahib Singh(ਇਸ ਤਰ੍ਹਾਂ) ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ।

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈਐ = ਹਾਸਲ ਕਰ ਲਈਦਾ ਹੈ।

SikhNet (Spanish)y vamos a obtener el Estado Supremo de Éxtasis.

ਉਆ ਰਸ; ਜੋ ਬਿਧੇ ਹਾਂ ॥

auaa ras; jo bidhe haan |

Sant Singh KhalsaThose who obtain that sublime essence,
Manmohan SinghThey, who obtain that Nectar,
Manmohan Singh (Punjabi)ਜੋ ਉਸ ਅੰਮ੍ਰਿਤ ਨੂੰ ਪਾਉਂਦੇ ਹਨ,
Fareedkot Teekaਓਸ ਹਰਿ ਰਸ ਮੇਂ ਜੋ (ਬਿਧੇ) ਮਿਲੇ ਹੈਂ॥
Prof. Sahib Singhਜਿਹੜਾ ਮਨੁੱਖ (ਸਿਫ਼ਤ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ,

ਪਦ ਅਰਥ ਉਆ ਰਸ = ਉਸ ਸੁਆਦ ਵਿਚ। ਬਿਧੇ = ਵਿੱਝ ਗਿਆ।

SikhNet (Spanish)Aquel que vive imbuido

ਤਾ ਕਉ; ਸਗਲ ਸਿਧੇ ਹਾਂ ॥

taa kau; sagal sidhe haan |

Sant Singh Khalsaobtain all of the spiritual powers of the Siddhas.
Manmohan Singhattain to all the occult power.
Manmohan Singh (Punjabi)ਉਹ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਕਰ ਲੈਂਦੇ ਹਨ।
Fareedkot Teekaਤਿਨ ਕੋ ਸਭ ਕਛੁ ਸਿਧ ਪ੍ਰਾਪਤ ਹੈ॥
Prof. Sahib Singhਉਸ ਨੂੰ (ਮਾਨੋ) ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।

ਪਦ ਅਰਥ ਤਾ ਕਉ = ਉਸ (ਮਨੁੱਖ) ਨੂੰ। ਸਿਧੇ = ਸਿੱਧੀਆਂ।

SikhNet (Spanish)en este Gozo logra todo tipo de Perfección.

ਅਨਦਿਨੁ ਜਾਗਿਆ. ਹਾਂ ॥

anadin jaagiaa. haan |

Sant Singh KhalsaThey remain awake and aware night and day;
Manmohan SinghWho remain wakeful night and day (remembering him),
Manmohan Singh (Punjabi)ਜੋ ਰੈਣ ਦਿਹੁੰ ਜਾਗਦੇ ਰਹਿੰਦੇ ਹਨ (ਪ੍ਰਭੂ ਨੂੰ ਯਾਦ ਕਰਦੇ),
Fareedkot Teekaਜੋ ਹਰੀ ਕੇ ਜਸ ਮੇਂ ਰਾਤਿ ਦਿਨ ਜਾਗਾ ਹੈ॥
Prof. Sahib Singhਜੋ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ (ਜਿਹੜਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ),

ਪਦ ਅਰਥ ਅਨਦਿਨੁ = ਹਰ ਰੋਜ਼। ਜਾਗਿਆ = (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।

SikhNet (Spanish)Permanece por siempre despierto en su Señor,

ਨਾਨਕ. ਬਡਭਾਗਿਆ; ਮੇਰੇ ਮਨਾ ॥੧॥ ਰਹਾਉ ॥

naanak. baddabhaagiaa; mere manaa |1| rahaau |

Sant Singh KhalsaNanak, they are blessed by great good fortune, O my mind. ||1||Pause||
Manmohan SinghNanak, they are very fortunate, O my soul. Pause.
Manmohan Singh (Punjabi)ਨਾਨਕ, ਪਰਮ ਚੰਗੇ ਕਰਮਾਂ ਵਾਲੇ ਹਨ ਉਹ, ਹੇ ਮੇਰੀ ਜਿੰਦੜੀਏ! ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਸੋ ਬਡੇ ਭਾਗੋਂ ਵਾਲਾ ਹੈ॥੧॥ ਰਹਾਉ ॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਬਡ ਭਾਗਿਆ = ਵੱਡੇ ਭਾਗਾਂ ਵਾਲਾ ॥੧॥ ਰਹਾਉ ॥

SikhNet (Spanish)y su destino se vuelve perfecto. (1‑Pausa)

ਸੰਤ ਪਗ; ਧੋਈਐ ਹਾਂ ॥

sant pag; dhoeeai haan |

Sant Singh KhalsaLet us wash the feet of the Saints;
Manmohan SinghLet us shampoo saints feet,
Manmohan Singh (Punjabi)ਆਓ! ਆਪਾਂ ਸਾਧੂਆਂ ਦੇ ਪੈਰ ਧੋਈਏ,
Fareedkot Teekaਸੰਤੋਂ ਕੇ ਚਰਨੋਂ ਕੋ ਧੋਈਐ॥
Prof. Sahib Singhਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ (ਆਪਾ-ਭਾਵ ਛੱਡ ਕੇ ਸੰਤਾਂ ਦੀ ਸਰਨ ਪੈਣਾ ਚਾਹੀਦਾ ਹੈ),

ਪਦ ਅਰਥ ਪਗ = ਪੈਰ, ਚਰਨ। ਧੋਈਐ = ਆਓ ਧੋਈਏ।

SikhNet (Spanish)Lavemos los Pies de los Santos,

ਦੁਰਮਤਿ; ਖੋਈਐ ਹਾਂ ॥

duramat; khoeeai haan |

Sant Singh Khalsaour evil-mindedness shall be cleansed.
Manmohan Singhand cleanse our evil intellect.
Manmohan Singh (Punjabi)ਅਤੇ ਆਪਣੀ ਮੰਦੀ ਬੁੱਧੀ ਨੂੰ ਸਾਫ ਸ਼ੁੱਧ ਕਰੀਏ।
Fareedkot Teekaਦੁਰਮਤਿ ਕੀ ਮੈਲ ਦੂਰ ਕਰੀਏ॥
Prof. Sahib Singh(ਇਸ ਤਰ੍ਹਾਂ ਮਨ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ।

ਪਦ ਅਰਥ ਦੁਰਮਤਿ = ਖੋਟੀ ਮਤਿ। ਖੋਈਐ = ਦੂਰ ਕਰ ਲਈਦੀ ਹੈ।

SikhNet (Spanish)y así limpiemos nuestra mente de la maldad.

ਦਾਸਹ ਰੇਨੁ; ਹੋਇ ਹਾਂ ॥

daasah ren; hoe haan |

Sant Singh KhalsaBecoming the dust of the feet of the Lord's slaves,
Manmohan SinghBy becoming the dust of his slaves feet,
Manmohan Singh (Punjabi)ਉਸ ਦੇ ਗੋਲੇ ਦੇ ਪੈਰਾਂ ਦੀ ਧੂੜ ਥੀ ਵੰਞਣ ਨਾਲ,
Fareedkot Teekaਦਾਸੋਂ ਕੀ ਧੂਰਿ ਹੋਈਏ॥
Prof. Sahib Singhਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ,

ਪਦ ਅਰਥ ਦਾਸਹ ਰੇਨੁ = (ਪ੍ਰਭੂ ਦੇ) ਦਾਸਾਂ ਦੀ ਚਰਨ-ਧੂੜ।

SikhNet (Spanish)Desde que me convertí en el Polvo de los Pies de Su Sirviente,

ਬਿਆਪੈ ਦੁਖੁ ਨ ਕੋਇ ਹਾਂ ॥

biaapai dukh na koe haan |

Sant Singh Khalsaone shall not be afflicted with pain.
Manmohan Singhno suffering befalls the man.
Manmohan Singh (Punjabi)ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ।
Fareedkot Teekaਤਬ ਫਿਰ ਕੋਈ ਦੁਖੁ ਨਹੀਂ ਬਿਆਪਤਾ ਹੈ॥
Prof. Sahib Singh(ਇਸ ਤਰ੍ਹਾਂ) ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਬਿਆਪੈ ਨ = ਜੋਰ ਨਹੀਂ ਪਾ ਸਕਦਾ।

SikhNet (Spanish)ningún dolor ni tristeza me ha afligido más.

ਭਗਤਾਂ ਸਰਨਿ; ਪਰੁ ਹਾਂ ॥

bhagataan saran; par haan |

Sant Singh KhalsaTaking to the Sanctuary of His devotees,
Manmohan SinghEntering the sanctuary of God's devotees,
Manmohan Singh (Punjabi)ਵਾਹਿਗੁਰੂ ਦੇ ਅਨੁਰਾਗੀ ਦੀ ਓਟ ਲੈਣ ਨਾਲ,
Fareedkot Teekaਭਗਤੋਂ ਕੀ ਸਰਨਿ ਪੜੀਏ॥
Prof. Sahib Singhਭਗਤ-ਜਨਾਂ ਦੀ ਸਰਨੀਂ ਪਿਆ ਰਹੁ,

ਪਦ ਅਰਥ ਪਰੁ = ਪਉ। ਸਰਨਿ ਪਰੁ = ਆਸਰਾ ਲੈ।

SikhNet (Spanish)Cuando uno busca el Refugio de los Devotos del Señor,

ਜਨਮਿ ਨ ਕਦੇ ਮਰੁ ਹਾਂ ॥

janam na kade mar haan |

Sant Singh Khalsahe is no longer subject to birth and death.
Manmohan Singhthe mortal never suffers birth and death.
Manmohan Singh (Punjabi)ਪ੍ਰਾਣੀ ਕਦਾਚਿੱਤ ਜੰਮਣ ਮਰਨ ਵਿੱਚ ਨਹੀਂ ਆਉਂਦਾ।
Fareedkot Teekaਫਿਰ ਨਾ ਕਦੀ ਜਨਮ ਹੈ ਔਰ ਨ ਮਰਣ ਹੈ॥
Prof. Sahib Singhਜਨਮ ਮਰਨ ਦਾ ਗੇੜ ਨਹੀਂ ਰਹੇਗਾ।

ਪਦ ਅਰਥ ਜਨਮਿ = ਜਨਮ ਲੈ ਕੇ। ਨ ਮਰੁ = ਨਹੀਂ ਮਰੇਂਗਾ।

SikhNet (Spanish)uno va más allá del nacimiento y de la muerte.

ਅਸਥਿਰੁ; ਸੇ ਭਏ ਹਾਂ ॥

asathir; se bhe haan |

Sant Singh KhalsaThey alone become eternal,
Manmohan SinghThey alone become eternal,
Manmohan Singh (Punjabi)ਕੇਵਲ ਓਹੀ, ਨਿਹਚਲ ਹੁੰਦੇ ਹਨ,
Fareedkot Teekaਸੋਈ ਇਸਥਰ ਭਏ ਹੈਂ॥
Prof. Sahib Singhਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,

ਪਦ ਅਰਥ ਸੇ = ਉਹ ਬੰਦੇ। ਅਸਥਿਰੁ = ਅਡੋਲ ਆਤਮਕ ਜੀਵਨ ਵਾਲੇ।

SikhNet (Spanish)Sí, se vuelve eterno y siempre duradero

ਹਰਿ ਹਰਿ ਜਿਨੑ ਜਪਿ ਲਏ; ਮੇਰੇ ਮਨਾ ॥੧॥

har har jina jap le; mere manaa |1|

Sant Singh Khalsawho chant the Name of the Lord, Har, Har, O my mind. ||1||
Manmohan Singhwho utter God's Name, O my soul.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਹੇ ਮੇਰੀ ਜਿੰਦੜੀਏ!
Fareedkot Teekaਹੇ ਮੇਰੇ ਮਨਾ! ਜਿਨੋਂ ਨੇ ਹਰਿ ਹਰਿ ਨਾਮ ਜਪਿ ਲੀਏ ਹੈਂ॥੧॥☬ਗੁਰੋਂ ਪਾਸ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ ॥੧॥
SikhNet (Spanish)aquél que ha contemplado a su Señor. (1)

ਸਾਜਨੁ ਮੀਤੁ; ਤੂੰ ਹਾਂ ॥

saajan meet; toon haan |

Sant Singh KhalsaYou are my Friend, my Best Friend.
Manmohan SinghThou art my friend and intimate, (O my Guru).
Manmohan Singh (Punjabi)ਤੂੰ ਮੇਰਾ ਮਿੱਤ੍ਰ ਤੇ ਯਾਰ ਹੈ, ਹੇ ਮੇਰੇ ਗੁਰਦੇਵ!
Fareedkot Teekaਗੁਰੋਂ ਪਾਸ ਐਸੇ ਕਹੁ ਜੋ ਹਮਾਰਾ ਮੀਤ ਸਾਜਨ ਤੂੰ ਹੀ ਹੈਂ॥
Prof. Sahib Singh(ਹੇ ਮੇਰੇ ਪ੍ਰਭੂ!) ਤੂੰ ਹੀ (ਮੇਰਾ) ਸੱਜਣ ਹੈਂ, ਤੂੰ ਹੀ (ਮੇਰਾ) ਮਿੱਤਰ ਹੈਂ,

ਪਦ ਅਰਥ ਸਾਜਨੁ = ਸੱਜਣ।

SikhNet (Spanish)Eres mi Amigo y Compañero, oh mi Señor;

ਨਾਮੁ ਦ੍ਰਿੜਾਇ; ਮੂੰ ਹਾਂ ॥

naam drirraae; moon haan |

Sant Singh KhalsaPlease, implant the Naam, the Name of the Lord, within me.
Manmohan SinghImplant God's Name within me,
Manmohan Singh (Punjabi)ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ,
Fareedkot Teekaਮੇਰੇ ਕੋ ਨਾਮੁ ਦ੍ਰਿੜਾਇ॥
Prof. Sahib Singhਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।

ਪਦ ਅਰਥ ਮੂੰ = ਮੈਨੂੰ। ਦ੍ਰਿੜਾਇ = ਪੱਕਾ ਕਰ ਦੇਹ।

SikhNet (Spanish)siembra Tu Nombre en mi corazón,

ਤਿਸੁ ਬਿਨੁ; ਨਾਹਿ ਕੋਇ ਹਾਂ ॥

tis bin; naeh koe haan |

Sant Singh KhalsaWithout Him, there is not any other.
Manmohan Singhwithout him, there is not another.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਮਨ! ਤਿਸ ਪਰਮੇਸਰ ਤੇ ਬਿਨਾਂ ਤੇਰਾ ਦੂਸਰਾ ਕੋਈ ਸਹਾਇਕ ਨਹੀਂ ਹੈ॥
Prof. Sahib Singhਜਿਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ,
SikhNet (Spanish)porque sin Ti, no hay nadie más a quien recurrir.

ਮਨਹਿ ਅਰਾਧਿ; ਸੋਇ ਹਾਂ ॥

maneh araadh; soe haan |

Sant Singh KhalsaWithin my mind, I worship Him in adoration.
Manmohan Singhwithin my mind I remember Him.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਉਸ ਨੂੰ ਯਾਦ ਕਰਦਾ ਹਾ।
Fareedkot Teekaਮਨ ਵਿਖੇ ਤਿਸ ਕਾ ਅਰਾਧਨਾਂ ਕਰ॥
Prof. Sahib Singhਸਦਾ ਉਸ (ਪ੍ਰਭੂ) ਨੂੰ ਹੀ ਮਨ ਵਿੱਚ ਸਿਮਰਦਾ ਰਹੁ।

ਪਦ ਅਰਥ ਮਨਹਿ = ਮਨ ਵਿਚ। ਸੋਇ = ਉਸ (ਪਰਮਾਤਮਾ) ਨੂੰ। ਅਰਾਧਿ = ਯਾਦ ਕਰਿਆ ਕਰ।

SikhNet (Spanish)Te contemplo en mi mente

ਨਿਮਖ; ਨ ਵੀਸਰੈ ਹਾਂ ॥

nimakh; na veesarai haan |

Sant Singh KhalsaI do not forget Him, even for an instant.
Manmohan SinghEven for an instant I forget Him not.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਉਸ ਨੂੰ ਨਹੀਂ ਭੁਲਾਉਂਦਾ।
Fareedkot Teekaਏਕ ਨਿਮਖ ਭੀ ਜੋ ਨਹੀਂ ਬਿਸਰਤਾ॥
Prof. Sahib Singhਉਸ (ਪਰਮਾਤਮਾ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ,

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ।

SikhNet (Spanish)y no Te olvido ni por un instante.

ਤਿਸੁ ਬਿਨੁ; ਕਿਉ ਸਰੈ ਹਾਂ ॥

tis bin; kiau sarai haan |

Sant Singh KhalsaHow can I live without Him?
Manmohan SinghHow can I do without Him?
Manmohan Singh (Punjabi)ਉਸ ਦੇ ਬਾਝੋਂ ਮੇਰਾ ਕਿਸ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ?
Fareedkot Teekaਤਿਸ ਕੇ ਜਾਪ ਬਿਨਾਂ ਮੇਰੇ ਕੋ ਕੈਸੇ ਸਰੈ, ਭਾਵ ਰਹਾ ਜਾਵੈ॥
Prof. Sahib Singh(ਕਿਉਂਕਿ) ਉਸ (ਦੀ ਯਾਦ) ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ।

ਪਦ ਅਰਥ ਕਿਉ ਸਰੈ = ਚੰਗਾ ਨਹੀਂ ਲੰਘ ਸਕਦਾ।

SikhNet (Spanish)¿Cómo puede uno estar satisfecho sin Ti?

ਗੁਰ ਕਉ; ਕੁਰਬਾਨੁ ਜਾਉ ਹਾਂ ॥

gur kau; kurabaan jaau haan |

Sant Singh KhalsaI am a sacrifice to the Guru.
Manmohan SinghI am a sacrifice unto my Guru.
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਤਿਨ ਗੁਰੋਂ ਕੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ),

ਪਦ ਅਰਥ ਕਉ = ਨੂੰ, ਤੋਂ। ਜਾਉ = ਮੈਂ ਜਾਂਦਾ ਹਾਂ, ਜਾਉਂ।

SikhNet (Spanish)Ofrezco mi ser en total sacrificio a mi Guru,

ਨਾਨਕੁ ਜਪੇ ਨਾਉ; ਮੇਰੇ ਮਨਾ ॥੨॥੫॥੧੬੧॥

naanak jape naau; mere manaa |2|5|161|

Sant Singh KhalsaNanak, chant the Name, O my mind. ||2||5||161||
Manmohan SinghO Nanak, my soul ever repeats Lord's Name.
Manmohan Singh (Punjabi)ਹੇ ਨਾਨਕ, ਮੇਰੀ ਆਤਮਾ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਜਿਨ ਕੀ ਕ੍ਰਿਪਾ ਸੇ ਮੈਨੇ ਨਾਮ ਜਪੇ ਹੈਂ॥੨॥੫॥੧੬੧॥
Prof. Sahib Singhਹੇ ਨਾਨਕ! ਮੇਰਾ ਮਨ (ਪਰਮਾਤਮਾ ਦਾ) ਨਾਮ ਜਪਦਾ ਹੈ ॥੨॥੫॥੧੬੧॥

ਪਦ ਅਰਥ ਨਾਨਕੁ ਜਪੇ = ਨਾਨਕ ਜਪਦਾ ਹੈ ॥੨॥੫॥੧੬੧॥

SikhNet (Spanish)por la Gracia del Cuál, habito sólo en el Naam, el Nombre del Señor. (2‑5‑161)

Open this shabad →

Shabad Guru Arjan Dev Ji Raag Aasaa

ਆਸਾਵਰੀ ਮਹਲਾ ੫ ॥

aasaavaree mahalaa 5 |

Sant Singh KhalsaAasaavaree, Fifth Mehl:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
SikhNet (Spanish)Asavari, Mejl, Guru Aryan, Quinto Canal Divino.

ਕਾਰਨ ਕਰਨ; ਤੂੰ ਹਾਂ ॥

kaaran karan; toon haan |

Sant Singh KhalsaYou are the Creator, the Cause of causes.
Manmohan SinghThou art the cause of causes,
Manmohan Singh (Punjabi)ਤੂੰ ਸੱਬਬਾਂ ਦਾ ਸੱਬਬ ਹੈ,
Fareedkot Teekaਹੇ ਮਨ! ਇਸ ਪ੍ਰਕਾਰ ਬੇਨਤੀ ਕਰੁ: ਹੇ ਭਗਵਨ! ਜਗਤ ਕੇ ਕਾਰਨ ਜੋ ਮਾਯਾ ਮਹਤਤ ਆਦੀ ਹੈਂ, ਤਿਨ ਕਾ ਕਾਰਨ ਤੂੰ ਹੀ ਹੈਂ॥
Prof. Sahib Singh(ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,

ਪਦ ਅਰਥ ਕਾਰਨ = ਵਸੀਲਾ, ਬਣਾਣ ਵਾਲਾ। ਕਰਨ = ਜਗਤ।

SikhNet (Spanish)Oh Señor, eres la Causa de causas;

ਅਵਰੁ ਨਾ ਸੁਝੈ; ਮੂੰ ਹਾਂ ॥

avar naa sujhai; moon haan |

Sant Singh KhalsaI cannot think of any other.
Manmohan SinghI can think not another.
Manmohan Singh (Punjabi)ਮੈਂ ਹੋਰਸ ਦਾ ਖਿਆਲ ਹੀ ਨਹੀਂ ਕਰ ਸਕਦਾ।
Fareedkot Teekaਮੁਝੇ ਤੇਰੇ ਬਿਨਾਂ ਦੂਸਰਾ ਨਹੀਂ ਸੂਝਤਾ ਹੈ॥
Prof. Sahib Singhਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ),

ਪਦ ਅਰਥ ਮੂੰ = ਮੈਨੂੰ।

SikhNet (Spanish)yo no podría pensar en nadie más,

ਕਰਹਿ; ਸੁ ਹੋਈਐ ਹਾਂ ॥

kareh; su hoeeai haan |

Sant Singh KhalsaWhatever You do, comes to pass.
Manmohan SinghWhat Thou doesn't that comes to pass.
Manmohan Singh (Punjabi)ਜੋ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ।
Fareedkot Teekaਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।

ਪਦ ਅਰਥ ਕਰਹਿ = (ਜੋ ਕੁਝ) ਤੂੰ ਕਰਦਾ ਹੈਂ।

SikhNet (Spanish)porque sólo sucede lo que haces Tú.

ਸਹਜਿ ਸੁਖਿ ਸੋਈਐ ਹਾਂ ॥

sehaj sukh soeeai haan |

Sant Singh KhalsaI sleep in peace and poise.
Manmohan SinghI, therefore, sleep in poise and peace.
Manmohan Singh (Punjabi)ਮੈਂ ਇਸ ਲਈ, ਅਡੋਲਤਾ ਤੇ ਆਰਾਮ ਅੰਦਰ ਸੌਦਾ ਹਾਂ।
Fareedkot Teekaਜਿਨੋਂ ਨੇ ਐਸਾ ਜਾਨਾ ਹੈ ਵਹੀ ਸਾਂਤਿ ਸੁਖ ਮੇਂ ਸੈਨ ਕਰਤੇ ਹੈਂ॥
Prof. Sahib Singhਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਖਿ = ਆਨੰਦ ਵਿਚ। ਸੋਈਐ = ਲੀਨ ਰਹੀਏ।

SikhNet (Spanish)Por Tu Gracia uno habita en Paz

ਧੀਰਜ ਮਨਿ ਭਏ ਹਾਂ ॥

dheeraj man bhe haan |

Sant Singh KhalsaMy mind has become patient,
Manmohan SinghMy mind has become patient,
Manmohan Singh (Punjabi)ਮੇਰਾ ਚਿੱਤ ਸੰਤੋਖਵਾਨ ਹੋ ਗਿਆ ਹੈ,
Fareedkot Teekaਔ ਤਿਨ ਕੇ ਅੰਤਸਕਰਨ ਧੀਰਜ ਕੋ ਪ੍ਰਾਪਤ ਭਏ ਹੈਂ॥
Prof. Sahib Singhਤੇ ਉਸ ਦਾ ਹੀ ਮਨ ਵਿਚ ਹੌਸਲਾ ਬੱਝ ਜਾਂਦਾ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)y la mente de uno es calmada y contenida.

ਪ੍ਰਭ ਕੈ ਦਰਿ ਪਏ; ਮੇਰੇ ਮਨਾ ॥੧॥ ਰਹਾਉ ॥

prabh kai dar pe; mere manaa |1| rahaau |

Sant Singh Khalsasince I fell at God's Door, O my mind. ||1||Pause||
Manmohan Singhsince the time I have fallen at Lord's door, O my soul. Pause.
Manmohan Singh (Punjabi)ਜਦੋਂ ਦਾ ਮੈਂ ਸੁਆਮੀ ਦੇ ਬੂਹੇ ਤੇ ਡਿੱਗ ਪਿਆ ਹਾਂ, ਹੇ ਮੇਰੀ ਜਿੰਦੜੀਏ! ਠਹਿਰਾਉ।
Fareedkot Teekaਸੋ ਹੇ ਪ੍ਰਭ! ਹਮ ਤੇਰੇ ਦ੍ਵਾਰੇ ਪਰ ਪੜੇ ਹੈਂ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! (ਚਤੁਰਾਈਆਂ ਛੱਡ ਕੇ) ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ॥੧॥ ਰਹਾਉ ॥

ਪਦ ਅਰਥ ਦਰਿ = ਦਰ ਤੇ ॥੧॥ ਰਹਾਉ ॥

SikhNet (Spanish)Póstrate entonces a las Puertas de tu Señor, oh mi mente. (1‑Pausa)

ਸਾਧੂ ਸੰਗਮੇ ਹਾਂ ॥

saadhoo sangame haan |

Sant Singh KhalsaJoining the Saadh Sangat, the Company of the Holy,
Manmohan SinghI have joined the society of saints,
Manmohan Singh (Punjabi)ਮੈਂ ਸਤਿ ਸੰਗਤ ਨਾਲ ਜੁੜ ਗਿਆ ਹਾਂ,
Fareedkot Teekaਹੇ ਮੇਰੇ ਮਨ! ਫਿਰ ਇਸ ਪ੍ਰਕਾਰ ਕਹੁ ਕਿ ਹੇ ਸ੍ਵਾਮੀ ਅਬ ਹਮ ਸੰਤੋਂ ਕੇ ਸੰਗ ਰਹਿਤੇ ਹੈਂ॥
Prof. Sahib Singh(ਹੇ ਮੇਰੇ ਮਨ) ਗੁਰੂ ਦੀ ਸੰਗਤਿ ਵਿਚ ਰਿਹਾਂ,

ਪਦ ਅਰਥ ਸੰਗਮੇ = ਮੇਲ ਵਿਚ, ਸੰਗਤਿ ਵਿਚ। ਸਾਧੂ = ਗੁਰੂ।

SikhNet (Spanish)Cuando me uní a la Sociedad de los Santos,

ਪੂਰਨ ਸੰਜਮੇ; ਹਾਂ ॥

pooran sanjame; haan |

Sant Singh KhalsaI gained perfect control over my senses.
Manmohan Singhand have full control over my sense organs.
Manmohan Singh (Punjabi)ਮੇਰੀਆਂ ਗਿਆਨ ਇੰਦਰੀਆਂ ਮੁਕੰਮਲ ਮੇਰੇ ਵੱਸ ਵਿੱਚ ਹਨ।
Fareedkot Teekaਸੰਤ ਸੰਗ ਕਰ ਕੇ ਪੂਰਨ ਸੰਜਮ ਹੋਤਾ ਹੈ॥
Prof. Sahib Singhਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।

ਪਦ ਅਰਥ ਸੰਜਮੇ = ਸੰਜਮ ਵਿਚ।

SikhNet (Spanish)discipliné mis sentidos y mis deseos.

ਜਬ ਤੇ; ਛੁਟੇ ਆਪ ਹਾਂ ॥

jab te; chhutte aap haan |

Sant Singh KhalsaEver since I rid myself of my self-conceit,
Manmohan SinghFrom the time I am rid of self conceit,
Manmohan Singh (Punjabi)ਜਦੋਂ ਤੋਂ ਮੈਂ ਸਵੈ-ਹੰਗਤਾ ਤੋਂ ਖਲਾਸੀ ਪਾ ਗਿਆ ਹਾਂ,
Fareedkot Teekaਜਬ ਸੇ ਆਪਾ ਭਾਉ ਸੇ ਛੁਟੇ ਹੈਂ॥
Prof. Sahib Singh(ਹੇ ਮਨ!) ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,

ਪਦ ਅਰਥ ਆਪਾ = ਆਪਾ-ਭਾਵ।

SikhNet (Spanish)Desde entonces fui liberado de mi ego

ਤਬ ਤੇ; ਮਿਟੇ ਤਾਪ ਹਾਂ ॥

tab te; mitte taap haan |

Sant Singh Khalsamy sufferings have ended.
Manmohan Singhsince then my suffering have ceased.
Manmohan Singh (Punjabi)ਉਦੋਂ ਤੋਂ ਮੇਰੇ ਦੁਖੜੇ ਦੁਰ ਹੋ ਗਏ ਹਨ।
Fareedkot Teekaਤਬ ਸੇ ਸਭ ਪ੍ਰਕਾਰ ਕੇ ਤਾਪ ਮਿਟੇ ਹੈਂ॥
Prof. Sahib Singh(ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।

ਪਦ ਅਰਥ ਤਾਪ = ਦੁੱਖ-ਕਲੇਸ਼।

SikhNet (Spanish)y mis aflicciones han cesado.

ਕਿਰਪਾ ਧਾਰੀਆ; ਹਾਂ ॥

kirapaa dhaareea; haan |

Sant Singh KhalsaHe has showered His Mercy upon me.
Manmohan SinghThe Lord has shown mercy unto me.
Manmohan Singh (Punjabi)ਸਾਹਿਬ ਨੇ ਮੇਰੇ ਉੱਤੇ ਮਿਹਰ ਕੀਤੀ ਹੈ।
Fareedkot Teekaਆਪ ਨੇ ਕ੍ਰਿਪਾ ਧਾਰੀ ਹੈ॥
Prof. Sahib Singhਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ,

ਪਦ ਅਰਥ ਧਾਰੀਆ = ਧਾਰਿ।

SikhNet (Spanish)El Señor ha sido Compasivo conmigo,

ਪਤਿ ਰਖੁ ਬਨਵਾਰੀਆ; ਮੇਰੇ ਮਨਾ ॥੧॥

pat rakh banavaareea; mere manaa |1|

Sant Singh KhalsaThe Creator Lord has preserved my honor, O my mind. ||1||
Manmohan SinghThe Creator has preserved my honour, O my soul.
Manmohan Singh (Punjabi)ਸਿਰਜਣਹਾਰ ਨੇ ਮੇਰੀ ਇਜ਼ਤ-ਆਬਰੂ ਬਚਾ ਲਈ ਹੈ, ਹੇ ਮੇਰੀ ਜਿੰਦੇ!
Fareedkot Teekaਹੇ ਬਨਵਾਰੀ! ਮੇਰੀ ਪਤਿ ਆਪ ਨੇ ਰਖੀ ਹੈ॥੧॥
Prof. Sahib Singhਤੇ ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ॥੧॥

ਪਦ ਅਰਥ ਪਤਿ = ਇੱਜ਼ਤ। ਬਨਵਾਰੀਆ = ਹੇ ਜਗਤ ਦੇ ਮਾਲਕ-ਪ੍ਰਭੂ! ॥੧॥

SikhNet (Spanish)y así ha salvado mi honor. (1)

ਇਹੁ ਸੁਖੁ; ਜਾਨੀਐ ਹਾਂ ॥

eihu sukh; jaaneeai haan |

Sant Singh KhalsaKnow that this is the only peace;
Manmohan SinghUndersatnd that happiness lies in,
Manmohan Singh (Punjabi)ਜਾਣ ਲੈ ਕਿ ਖੁਸ਼ੀ ਕੇਵਲ ਇਸ ਵਿੱਚ ਹੈ,
Fareedkot Teekaਹਮ ਯਹੀ ਸੁਖ ਕਰ ਕੇ ਜਾਨਤੇ ਹੈਂ॥
Prof. Sahib Singh(ਹੇ ਮੇਰੇ ਮਨ!) ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ,

ਪਦ ਅਰਥ ਮਾਨੀਐ = ਪਰਵਾਨ ਕਰੀਏ।

SikhNet (Spanish)Entiende que la única Dicha

ਹਰਿ ਕਰੇ; ਸੁ ਮਾਨੀਐ ਹਾਂ ॥

har kare; su maaneeai haan |

Sant Singh Khalsaaccept whatever the Lord does.
Manmohan Singhaccepting what God does.
Manmohan Singh (Punjabi)ਕਿ ਜੋ ਕੁੱਛ ਵਾਹਿਗੁਰੂ ਕਰਦਾ ਹੈ, ਬੰਦਾ ਉਸਨੂੰ ਮਨ ਲਵੇ।
Fareedkot Teekaਹੇ ਹਰੀ! ਜੋ ਤੂੰ ਕਰੇ ਉਸੀ ਕੋ ਚੰਗਾ ਕਰ ਕੇ ਮਾਨਤੇ ਹੈਂ॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ,
SikhNet (Spanish)es que uno se someta a lo que sea que el Señor haga,

ਮੰਦਾ ਨਾਹਿ; ਕੋਇ ਹਾਂ ॥

mandaa naeh; koe haan |

Sant Singh KhalsaNo one is bad.
Manmohan SinghNo one is bad.
Manmohan Singh (Punjabi)ਕੋਈ ਜਣਾ ਭੀ ਬੁਰਾ ਨਹੀਂ।
Fareedkot Teekaਹਮਾਰੇ ਨਿਸਚੇ ਮੇਂ ਮੰਦਾ ਕੋਈ ਨਹੀਂ ਹੈ॥
Prof. Sahib Singhਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ,
SikhNet (Spanish)que no llame a nadie malo

ਸੰਤ ਕੀ ਰੇਨ; ਹੋਇ ਹਾਂ ॥

sant kee ren; hoe haan |

Sant Singh KhalsaBecome the dust of the Feet of the Saints.
Manmohan SinghBecome thou the dust of saints feet.
Manmohan Singh (Punjabi)ਤੂੰ ਸਾਧੂਆਂ ਦੇ ਪੈਰਾ ਦੀ ਧੂੜ ਹੋ ਵੰਞ।
Fareedkot Teekaਸੰਤੋਂ ਕੀ ਧੂੜੀ ਹੋ ਰਹੇ ਹੈਂ॥
Prof. Sahib Singhਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।

ਪਦ ਅਰਥ ਰੇਨ = ਚਰਨ-ਧੂੜ।

SikhNet (Spanish)y se vuelva el Polvo de los Pies de los Santos.

ਆਪੇ; ਜਿਸੁ ਰਖੈ ਹਾਂ ॥

aape; jis rakhai haan |

Sant Singh KhalsaHe Himself preserves those
Manmohan SinghHe whom He Himself preserves,
Manmohan Singh (Punjabi)ਜਿਸ ਦੀ ਓਹ ਖੁਦ ਰੱਖਿਆ ਕਰਦਾ ਹੈ,
Fareedkot Teekaਜਿਸ ਕੋ ਤੂੰ ਆਪ ਰਖਤਾ ਹੈਂ॥
Prof. Sahib Singh(ਪਰਮਾਤਮਾ) ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,
SikhNet (Spanish)Él, a quien el Señor Mismo salva,

ਹਰਿ ਅੰਮ੍ਰਿਤੁ ਸੋ ਚਖੈ; ਮੇਰੇ ਮਨਾ ॥੨॥

har amrit so chakhai; mere manaa |2|

Sant Singh Khalsawho taste the Ambrosial Nectar of the Lord, O my mind. ||2||
Manmohan Singhtastes God's elixir, O my soul.
Manmohan Singh (Punjabi)ਉਹ ਵਾਹਿਗੁਰੂ ਦੇ ਸੁਧਾ-ਰੱਸ ਨੂੰ ਪਾਨ ਕਰਦਾ ਹੈ, ਹੇ ਮੇਰੀ ਜਿੰਦੜੀਏ!
Fareedkot Teekaਹੇ ਹਰਿ! ਸੋ ਤੇਰੇ ਨਾਮ ਅੰਮ੍ਰਿਤ ਕੋ ਚਾਖਤਾ ਹੈ॥੨॥
Prof. Sahib Singhਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੨॥

SikhNet (Spanish)sólo él prueba el Néctar del Naam, el Nombre del Señor. (2)

ਜਿਸ ਕਾ; ਨਾਹਿ ਕੋਇ ਹਾਂ ॥

jis kaa; naeh koe haan |

Sant Singh KhalsaOne who has no one to call his own
Manmohan SinghHe who has none to call his own,
Manmohan Singh (Punjabi)ਜਿਸ ਦਾ ਕੋਈ ਨਹੀਂ,
Fareedkot Teekaਜਿਸ ਕਾ ਕੋਈ ਨਹੀਂ ਹੈ॥
Prof. Sahib Singh(ਹੇ ਮੇਰੇ ਮਨ!) ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,
SikhNet (Spanish)Aún aquél con quien nadie se quiere relacionar,

ਤਿਸ ਕਾ; ਪ੍ਰਭੂ ਸੋਇ ਹਾਂ ॥

tis kaa; prabhoo soe haan |

Sant Singh KhalsaGod belongs to him.
Manmohan Singhthat Lord is of him.
Manmohan Singh (Punjabi)ਉਸ ਦਾ ਉਹ ਵਾਹਿਗੁਰੂ ਹੈ।
Fareedkot Teekaਤਿਸ ਕਾ ਹੇ ਪ੍ਰਭੁ! ਸੋ ਤੂੰ ਹੈਂ॥
Prof. Sahib Singh(ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।
SikhNet (Spanish)aún de él es mi Señor su Dios.

ਅੰਤਰਗਤਿ; ਬੁਝੈ ਹਾਂ ॥

antaragat; bujhai haan |

Sant Singh KhalsaGod knows the state of our innermost being.
Manmohan SinghThe Lord understands the condition of all the hearts.
Manmohan Singh (Punjabi)ਪ੍ਰਭੂ ਸਾਰਿਆਂ ਦਿਲਾਂ ਦੀ ਹਾਲਤ ਨੂੰ ਸਮਝਦਾ ਹੈ।
Fareedkot Teekaਜੋ ਤੇਰੇ ਕੋ ਅਪਨੇ (ਅੰਤਰਗਤਿ) ਅੰਤਸਕਰਨ ਮੇਂ ਪ੍ਰਾਪਤ ਬੂਝਤਾ ਹੈ॥
Prof. Sahib Singhਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ,

ਪਦ ਅਰਥ ਅੰਤਰਗਤਿ = ਅੰਦਰ ਦੀ ਲੁਕਵੀਂ ਗੱਲ, ਦਿਲ ਦੀ ਗੱਲ।

SikhNet (Spanish)Mi Señor es el Íntimo Conocedor de los corazones;

ਸਭੁ ਕਿਛੁ; ਤਿਸੁ ਸੁਝੈ ਹਾਂ ॥

sabh kichh; tis sujhai haan |

Sant Singh KhalsaHe knows everything.
Manmohan SinghHe knows all the things.
Manmohan Singh (Punjabi)ਉਹ ਸਾਰੀਆਂ ਗੱਲਾਂ ਨੂੰ ਜਾਣਦਾ ਹੈ।
Fareedkot Teekaਤਿਸ ਕੋ ਸਭ ਕੁਛ ਸੂਝਤਾ ਹੈ॥
Prof. Sahib Singhਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।
SikhNet (Spanish)Él conoce todo y supervisa todo.

ਪਤਿਤ; ਉਧਾਰਿ ਲੇਹੁ ਹਾਂ ॥

patit; udhaar lehu haan |

Sant Singh KhalsaPlease, Lord, save the sinners.
Manmohan SinghO Lord, save the defaulters,
Manmohan Singh (Punjabi)ਹੇ ਸੁਆਮੀ! ਪਾਪੀਆਂ ਨੂੰ ਪਾਰ ਕਰਦੇ,
Fareedkot Teekaਮੈਂ ਪਤਿਤ ਕੋ ਉਧਾਰ ਲੇਹੁ॥
Prof. Sahib Singh(ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ!

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਾਰਿ ਲੇਹੁ = ਬਚਾ ਲੈ।

SikhNet (Spanish)Oh Señor, salva a éste, Tu Sirviente, que comete faltas también.

ਨਾਨਕ. ਅਰਦਾਸਿ ਏਹੁ; ਮੇਰੇ ਮਨਾ ॥੩॥੬॥੧੬੨॥

naanak. aradaas ehu; mere manaa |3|6|162|

Sant Singh KhalsaThis is Nanak's prayer, O my mind. ||3||6||162||
Manmohan Singhthis is Nanak's earnest supplication, O my soul.
Manmohan Singh (Punjabi)ਨਾਨਕ ਦੀ ਇਹ ਬੇਨਤੀ ਹੈ। ਹੇ ਮੇਰੀ ਜਿੰਦੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਆਪ ਕੇ ਆਗੇ ਮੇਰੀ ਯਹ ਅਰਦਾਸਿ ਹੈ॥੩॥੬॥੧੬੨॥
Prof. Sahib Singhਹੇ ਨਾਨਕ! ਮੇਰਾ ਮਨ, (ਪਰਮਾਤਮਾ ਦੇ ਦਰ ਤੇ) ਇਉਂ ਅਰਜ਼ੋਈ ਕਰਦਾ ਹੈ ॥੩॥੬॥੧੬੨॥
SikhNet (Spanish)Dice Nanak, Tu Esclavo Te alaba sólo a Ti. (3-6-162)

Open this shabad →

Shabad Guru Arjan Dev Ji Raag Aasaa continues on Ang 411

ਆਸਾਵਰੀ ਮਹਲਾ ੫ ਇਕਤੁਕਾ ॥

aasaavaree mahalaa 5 ikatukaa |

Sant Singh KhalsaAasaavaree, Fifth Mehl, Ek-Thukay:
Manmohan SinghAsa 5th Guru Ek Tuke.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ ਇਕ ਤੁਕਾ।
SikhNet (Spanish)Asavari, Mejl, Guru Aryan, Quinto Canal Divino, Ik-Tuka.

ਓਇ ਪਰਦੇਸੀਆ; ਹਾਂ ॥

oe paradeseea; haan |

Sant Singh KhalsaO my stranger soul,
Manmohan SinghO my stranger soul.
Manmohan Singh (Punjabi)ਹੇ ਮੇਰੀ ਪ੍ਰਦੇਸਣ ਜਿੰਦੜੀਏ!
Fareedkot Teekaਓਹੁ ਜੀਉ ਚੌਰਾਸੀ ਲਾਖ ਜੋਨ ਮੇਂ ਭ੍ਰਮਤਾ ਹੂਆ ਪਰਦੇਸੀ ਆਇਆ ਹੈ॥
Prof. Sahib Singhਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ!

ਪਦ ਅਰਥ ਓਇ ਪਰਦੇਸੀਆ = ਹੇ ਪਰਦੇਸੀ! ਹੇ ਜਗਤ ਵਿਚ ਚਾਰ ਦਿਨ ਲਈ ਆਏ ਜੀਵ!

SikhNet (Spanish)Oh mi Alma extraña,

ਸੁਨਤ ਸੰਦੇਸਿਆ; ਹਾਂ ॥੧॥ ਰਹਾਉ ॥

sunat sandesiaa; haan |1| rahaau |

Sant Singh Khalsalisten to the call. ||1||Pause||
Manmohan SinghListen to the message. Pause.
Manmohan Singh (Punjabi)ਇਕ ਸੁਨੇਹਾ ਸੁਣ। ਠਹਿਰਾਉ।
Fareedkot Teekaਯਹ ਸੰਦੇਸੇ ਸੁਨਾਈ ਪੜੇ ਹੈਂ ਕਿ ਅਮੁਕਾ ਚਲਾ ਗ੍ਯਾ ਅਮਕਾ ਚਲਨੇ ਕੋ ਤ੍ਯਾਰ ਹੈ॥੧॥ ਰਹਾਉ ॥
Prof. Sahib Singhਇਹ ਸੁਨੇਹਾ ਧਿਆਨ ਨਾਲ ਸੁਣ ॥੧॥ ਰਹਾਉ ॥

ਪਦ ਅਰਥ ਸੁਨਤ = ਸੁਣਦਾ ਹੈਂ? ॥੧॥ ਰਹਾਉ ॥

SikhNet (Spanish)escucha el Llamado. (1-Pausa)

ਜਾ ਸਿਉ; ਰਚਿ ਰਹੇ ਹਾਂ ॥

jaa siau; rach rahe haan |

Sant Singh KhalsaWhatever you are attached to,
Manmohan SinghTo which thou art attached,
Manmohan Singh (Punjabi)ਜਿਸ ਦੇ ਨਾਲ ਤੂੰ ਚਿਮੜੀ ਹੋਈ ਹੈ,
Fareedkot Teekaਜਿਨ ਪਦਾਰਥੋਂ ਕੇ ਸਾਥ ਜੀਵ ਰਚ ਰਹੇ ਹੈਂ॥
Prof. Sahib Singh(ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ,

ਪਦ ਅਰਥ ਜਾ ਸਿਉ = ਜਿਸ (ਮਾਇਆ) ਨਾਲ। ਰਚਿ ਰਹੇ = ਮਸਤ ਰਹੇ।

SikhNet (Spanish)Lo que sea a lo que estás apegada

Open this shabad (13 lines, Angs 410-411) →

Ang 410 of 1430