ੴ

ਸਿੱਖਬਾਣੀ · SikhBani

Ang 415

Sri Guru Granth Sahib · Raag Aasaa · 2 shabads, 56 lines
Translations
Shabad Guru Nanak Dev Ji Raag Aasaa continued from Ang 414

ਗੁਰ ਪਰਸਾਦੀ; ਕਰਮ ਕਮਾਉ ॥

gur parasaadee; karam kamaau |

Sant Singh KhalsaBy Guru's Grace, perform good deeds.
Manmohan SinghBy Guru's grace, do thou the good deeds.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਭਲੇ ਕੰਮ ਕਰ।
Fareedkot Teekaਗੁਰੋਂ ਕੀ ਕ੍ਰਿਪਾ ਸੇ ਨਿਸਕਾਮ ਕਰਮ ਕਾ ਕਮਾਉਨਾ ਕਰੋ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ),

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਕਮਾਉ = ਮੈਂ ਕਮਾਵਾਂ।

SikhNet (Spanish)Por la Gracia del Guru, sólo haz acciones piadosas, e imbuido en el Naam,

ਨਾਮੇ ਰਾਤਾ; ਹਰਿ ਗੁਣ ਗਾਉ ॥੫॥

naame raataa; har gun gaau |5|

Sant Singh KhalsaImbued with the Naam, sing the Glorious Praises of the Lord. ||5||
Manmohan SinghImbued with the Name, sing thou the praise of God.
Manmohan Singh (Punjabi)ਨਾਮ ਨਾਲ ਰੰਗਿਆ ਹੋਇਆ ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਨਾਮ ਸੇ ਮਿਲਾ ਹੂਆ ਹਰਿ ਕੇ ਗੁਣ ਗਾਵੈ॥੫॥
Prof. Sahib Singhਤੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ ॥੫॥

ਪਦ ਅਰਥ ਗਾਉ = ਮੈਂ ਗਾਵਾਂ ॥੫॥

SikhNet (Spanish)el Nombre del Señor, canta las Gloriosas Alabanzas del Señor. (5)

ਗੁਰ ਸੇਵਾ ਤੇ; ਆਪੁ ਪਛਾਤਾ ॥

gur sevaa te; aap pachhaataa |

Sant Singh KhalsaServing the Guru, I have come to understand myself.
Manmohan SinghThrough Guru's service I have understood myself.
Manmohan Singh (Punjabi)ਗੁਰਾਂ ਦੀ ਚਾਕਰੀ ਰਾਹੀਂ ਮੈਂ ਆਪਣੇ ਆਪ ਨੂੰ ਸਮਝ ਲਿਆ ਹੈ।
Fareedkot Teekaਜਿਸ ਨੇ ਗੁਰੋਂ ਕੀ ਸੇਵਾ ਸੇ ਅਪਨੇ ਸ੍ਵਰੂਪ ਕੋ ਪਛਾਨਾ ਹੈ॥
Prof. Sahib Singhਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ,

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)A través del Servicio al Guru, uno se conoce a sí mismo;

ਅੰਮ੍ਰਿਤ ਨਾਮੁ ਵਸਿਆ; ਸੁਖਦਾਤਾ ॥

amrit naam vasiaa; sukhadaataa |

Sant Singh KhalsaThe Ambrosial Naam, the Giver of Peace, abides within my mind.
Manmohan SinghThe peace giving Nectarean Name, now abides within my mind.
Manmohan Singh (Punjabi)ਅਰਾਮ-ਬਖਸ਼ਣਹਾਰ ਸੁਧਾ-ਸਰੂਪ-ਨਾਮ, ਹੁਣ ਮੇਰੇ ਮਨ ਅੰਦਰ ਵਸਦਾ ਹੈ।
Fareedkot Teekaਅੰਮ੍ਰਿਤ ਨਾਮ ਜੋ ਸੁਖ ਦੇਨੇ ਵਾਲਾ ਹੈ, ਸੋ ਮਨ ਮੇਂ ਬਸਾ ਹੈ॥
Prof. Sahib Singhਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ-ਨਾਮ ਵੱਸ ਪਿਆ (ਸਮਝੋ)।
SikhNet (Spanish)el Nombre, Dador de Éxtasis, es enaltecido en su mente

ਅਨਦਿਨੁ ਬਾਣੀ; ਨਾਮੇ ਰਾਤਾ ॥੬॥

anadin baanee; naame raataa |6|

Sant Singh KhalsaNight and day, I am imbued with the Word of the Guru's Bani, and the Naam. ||6||
Manmohan SinghNight and day I remain absorbed in Gurbani and the Name.
Manmohan Singh (Punjabi)ਰਾਤ ਦਿਨ ਮੈਂ ਗੁਰਬਾਣੀ ਅਤੇ ਨਾਮ ਅੰਦਰ ਲੀਨ ਰਹਿੰਦਾ ਹਾਂ।
Fareedkot Teekaਸੋ ਰਾਤਿ ਦਿਨ ਨਾਮ ਬਾਣੀ ਮੇਂ ਹੀ ਰਾਤਾ ਹੂਆ ਹੈ॥੬॥☬ਪ੍ਰਸ਼ਨ: ਫਿਰ ਪੁਰਖਾਰਥ ਕਰ ਕੇ ਜੀਵ ਨਾਮ ਜਪਨੇ ਮੇਂ ਕਿਉਂ ਨਹੀਂ ਲਗਤੇ ਹੈਂ?☬ਉੱਤ੍ਰ:
Prof. Sahib Singhਉਹ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹਰ ਰੋਜ਼ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੬॥

ਪਦ ਅਰਥ ਅਨਦਿਨੁ = ਹਰ ਰੋਜ਼। ਨਾਮੇ = ਨਾਮ ਵਿਚ ਹੀ ॥੬॥

SikhNet (Spanish)y se absorbe en el Nombre día y noche a través de la Palabra. (6)

ਮੇਰਾ ਪ੍ਰਭੁ ਲਾਏ; ਤਾ ਕੋ ਲਾਗੈ ॥

meraa prabh laae; taa ko laagai |

Sant Singh KhalsaWhen my God attaches someone to Him, only then is that person attached.
Manmohan SinghIf my Lord attaches some one to God, then can One become attached to Him.
Manmohan Singh (Punjabi)ਜੇਕਰ ਮੈਡਾ ਸੁਆਮੀ ਜੋੜੇ, ਤਦ ਹੀ ਕੋਈ ਜਣਾ ਉਸ ਨਾਲ ਜੁੜ ਸਕਦਾ ਹੈ।
Fareedkot Teekaਜਿਸ ਕੋ ਮੇਰਾ ਪ੍ਰਭੂ ਨਾਮ ਮੇਂ ਲਗਾਉਤਾ ਹੈ, ਸੋਈ ਲਗਤਾ ਹੈ। ਅਰਥਾਤ ਇਸ ਮੇਂ ਪੁਰਸਾਰਥ ਕੀ ਪ੍ਰਧਾਨਤਾ ਨਹੀਂ ਹੈ ਕ੍ਰਿਪਾ ਕੀ ਪ੍ਰਧਾਨਤਾ ਹੈ। ਜੀਵ ਅਲਪਗ੍ਯ ਅਬਲ ਨੇ ਕਿਆ ਪੁਰਖਾਰਥ ਕਰਨਾ ਹੈ॥
Prof. Sahib Singh(ਪਰ ਇਹ ਖੇਡ ਜੀਵ ਦੇ ਵੱਸ ਦੀ ਨਹੀਂ) ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ,

ਪਦ ਅਰਥ ਤਾ = ਤਦੋਂ। ਕੋ = ਕੋਈ ਜੀਵ।

SikhNet (Spanish)Cuando el Señor me acoge en Su Ser,

ਹਉਮੈ ਮਾਰੇ; ਸਬਦੇ ਜਾਗੈ ॥

haumai maare; sabade jaagai |

Sant Singh KhalsaConquering ego, he remains awake to the Word of the Shabad.
Manmohan SinghIf one stills ego, he remains awake to the Name.
Manmohan Singh (Punjabi)ਜੇਕਰ ਬੰਦਾ ਹੰਕਾਰ ਨੂੰ ਮਾਰ ਲਵੇ, ਤਾਂ ਉਹ ਨਾਮ ਵਲ ਜਾਗਦਾ ਰਹਿੰਦਾ ਹੈ।
Fareedkot Teekaਜਬ ਹੰਕਾਰ ਕੋ ਮਾਰਤਾ ਹੈ ਤਬ ਗੁਰ ਉਪਦੇਸ਼ ਕਰ ਮੋਹ ਨਿੰਦ੍ਰਾ ਸੇ ਜਾਗਤਾ ਹੈ॥
Prof. Sahib Singhਤਦੋਂ ਹੀ ਗੁਰ-ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ।

ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ।

SikhNet (Spanish)Lo abrazo y despierto en la Palabra.

ਐਥੈ ਓਥੈ; ਸਦਾ ਸੁਖੁ ਆਗੈ ॥੭॥

aithai othai; sadaa sukh aagai |7|

Sant Singh KhalsaHere and hereafter, he enjoys lasting peace. ||7||
Manmohan SinghHere and afterwards there, he ever enjoys peace.
Manmohan Singh (Punjabi)ਏਥੇ ਅਤੇ ਮਗਰੋ ਉਥੇ ਉਹ ਹਮੇਸ਼ਾਂ ਆਰਾਮ ਭੋਗਦਾ ਹੈ।
Fareedkot Teekaਉਨ ਕੋ ਇਸ ਲੋਕ ਮੇਂ (ਓਥੈ) ਪਰਲੋਕ ਮੇਂ (ਸਦਾ) ਹਮੇਸ (ਆਗੈ) ਪਹਲੇ ਹੀ ਸੁਖ ਪ੍ਰਾਪਤ ਰਹਤੇ ਹੈਂ॥੭॥
Prof. Sahib Singhਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ॥੭॥

ਪਦ ਅਰਥ ਆਗੈ = ਸਾਹਮਣੇ ॥੭॥

SikhNet (Spanish)Calmando mi ego, obtengo Paz aquí y en el más allá. (7)

ਮਨੁ ਚੰਚਲੁ; ਬਿਧਿ ਨਾਹੀ ਜਾਣੈ ॥

man chanchal; bidh naahee jaanai |

Sant Singh KhalsaThe fickle mind does not know the way.
Manmohan SinghThe mercurial mind knows not the way.
Manmohan Singh (Punjabi)ਚੁਲਬੁਲਾਂ ਮਨੂਆ ਜੁਗਤ ਨਹੀਂ ਜਾਣਦਾ।
Fareedkot Teekaਮਨੁ ਚੰਚਲੁ ਹੈ ਇਸ ਕਰ ਕੇ ਸੁਭ ਕਰਮ ਕਰਨੇ ਕੀ ਬਿਧੀ ਕੋ ਨਹੀਂ ਜਾਨਤਾ ਹੈ॥
Prof. Sahib Singhਪਰ ਚੰਚਲ ਮਨ (ਹਉਮੈ ਨੂੰ ਮਾਰਨ ਦਾ) ਤਰੀਕਾ ਨਹੀਂ ਜਾਣ ਸਕਦਾ,

ਪਦ ਅਰਥ ਬਿਧਿ = (ਹਉਮੈ ਨੂੰ ਮਾਰਨ ਦੀ) ਵਿਧੀ।

SikhNet (Spanish)Mi mente mercurial no conoce el Camino,

ਮਨਮੁਖਿ ਮੈਲਾ; ਸਬਦੁ. ਨ ਪਛਾਣੈ ॥

manamukh mailaa; sabad. na pachhaanai |

Sant Singh KhalsaThe filthy self-willed manmukh does not understand the Shabad.
Manmohan SinghThe filthy apostate understands not the Name.
Manmohan Singh (Punjabi)ਗੰਦਾ ਅਧਰਮੀ ਨਾਮ ਨੂੰ ਨਹੀਂ ਸਮਝਦਾ।
Fareedkot Teekaਮਨਮੁਖ ਸਬਦ ਪਹਚਾਨੇ ਬਿਨਾਂ ਸਦਾ ਮੈਲਾ ਰਹਤਾ ਹੈ॥
Prof. Sahib Singhਕਿਉਂਕਿ ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ।
SikhNet (Spanish)pues el ególatra tiene la mente sucia, y a él, la Palabra no le es revelada.

ਗੁਰਮੁਖਿ ਨਿਰਮਲੁ; ਨਾਮੁ ਵਖਾਣੈ ॥੮॥

guramukh niramal; naam vakhaanai |8|

Sant Singh KhalsaThe Gurmukh chants the Immaculate Naam. ||8||
Manmohan SinghThe pious person utters the Immaculate Name.
Manmohan Singh (Punjabi)ਪਵਿੱਤ੍ਰ ਪੁਰਸ਼ ਪਾਵਨ ਨਾਮ ਦਾ ਊਚਾਰਨ ਕਰਦਾ ਹੈ।
Fareedkot Teekaਔਰ ਗੁਰਮੁਖ ਜੋ ਸੁਧ ਹੈਂ, ਸੋ ਨਾਮ ਜਪਤੇ ਹੈਂ॥੮॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ ॥੮॥
SikhNet (Spanish)Es a través del Guru que uno repite el Nombre Inmaculado. (8)

ਹਰਿ ਜੀਉ ਆਗੈ; ਕਰੀ ਅਰਦਾਸਿ ॥

har jeeo aagai; karee aradaas |

Sant Singh KhalsaI offer my prayer to the Lord,
Manmohan SinghI make supplication before reverend God, that,
Manmohan Singh (Punjabi)ਮੈਂ ਮਾਣਨੀਯ ਵਾਹਿਗੁਰੂ ਮੂਹਰੇ ਪ੍ਰਾਰਥਨਾਂ ਕਰਦਾ ਹਾਂ ਕਿ,
Fareedkot Teekaਗੁਰਮੁਖ ਜੋ ਹੈਂ, ਸੋ ਹਰਿ ਜੀ ਕੇ ਆਗੇ ਯਹ ਅਰਦਾਸ ਕਰਤੇ ਹੈਂ॥
Prof. Sahib Singhਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ ਕਿ,

ਪਦ ਅਰਥ ਕਰੀ = ਕਰਦਾ ਹਾਂ।

SikhNet (Spanish)Le rezo a mi querido Señor y Maestro

ਸਾਧੂ ਜਨ ਸੰਗਤਿ; ਹੋਇ ਨਿਵਾਸੁ ॥

saadhoo jan sangat; hoe nivaas |

Sant Singh Khalsathat I might dwell in the Saadh Sangat, the Company of the Holy.
Manmohan SinghI may acquire an abode in the society of the saintly persons.
Manmohan Singh (Punjabi)ਮੈਨੂੰ ਸੰਤ ਸਰੂਪ ਪੁਰਸ਼ਾਂ ਦੀ ਮਜਲਸ ਅੰਦਰ ਵਸੇਬਾ ਮਿਲ ਜਾਵੇ।
Fareedkot Teekaਹੇ ਸ੍ਵਾਮੀ! ਸਾਧੂ ਜਨੋਂ ਕੀ ਸੰਗਤ ਮੇਂ ਮੇਰਾ ਨਿਵਾਸ ਹੋਏ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ,
SikhNet (Spanish)y Él me mantiene en el Recinto de los Santos,

ਕਿਲਵਿਖ ਦੁਖ ਕਾਟੇ; ਹਰਿ ਨਾਮੁ ਪ੍ਰਗਾਸੁ ॥੯॥

kilavikh dukh kaatte; har naam pragaas |9|

Sant Singh KhalsaThere, sins and sufferings are erased, and one is illumined with the Lord's Name. ||9||
Manmohan SinghSuch a saintly society removes sins and sufferings and blesses with the light of God's Name.
Manmohan Singh (Punjabi)ਰੱਬ ਦੇ ਨਾਮ ਦਾ ਨੂਰ, ਪਾਪਾਂ ਅਤੇ ਤਕਲੀਫਾਂ ਨੂੰ ਦੂਰ ਕਰ ਦਿੰਦਾ ਹੈ। ਅਜੇਹੀ ਸਾਧੂ ਸੰਗਤ ਦੁਆਰਾ ਪਾਪ ਤੇ ਦੁੱਖ ਕੱਟੇ ਜਾਂਦੇ ਹਨ ਅਤੇ ਇਹ ਰੱਬੀ ਨਾਮ ਦੇ ਨੂਰ ਦਾ ਪ੍ਰਕਾਸ਼ ਕਰਦੀ ਹੈ।
Fareedkot Teekaਜਿਸ ਸੰਗਤ ਸੇ ਪਾਪ ਦੁਖ ਕਾਟੇ ਜਾਤੇ ਹੈਂ ਔਰ ਹਰਿਨਾਮ ਕਾ ਪ੍ਰਕਾਸ਼ ਹੋਤਾ ਹੈ॥੯॥
Prof. Sahib Singhਤੇ ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ ॥੯॥

ਪਦ ਅਰਥ ਕਿਲਵਿਖ = ਪਾਪ। ਪ੍ਰਗਾਸੁ = ਚਾਨਣ ॥੯॥

SikhNet (Spanish)ilumina mi mente con Su Nombre y cubre todas mis faltas. (9)

ਕਰਿ ਬੀਚਾਰੁ; ਆਚਾਰੁ ਪਰਾਤਾ ॥

kar beechaar; aachaar paraataa |

Sant Singh KhalsaIn reflective meditation, I have come to love good conduct.
Manmohan SinghBy reflecting over Guru's gospel, I have come to enshrine great love for good conduct.
Manmohan Singh (Punjabi)ਗੁਰਾਂ ਦੀ ਸਿਖਿਆ ਨੂੰ ਸੋਚਣ ਸਮਝਣ ਦੁਆਰਾ ਮੇਰੀ ਚੰਗੇ ਚਾਲ ਚਲਨ ਨਾਲ ਪਰਮ ਪਰੀਤ ਪੈ ਗਈ ਹੈ।
Fareedkot Teekaਜੋ ਬੀਚਾਰ ਕਰ ਕੇ ਸਾਧ ਸੰਗਤ ਕੇ ਅਚਾਰ ਮੇਂ ਪੜਾ ਹੈ॥
Prof. Sahib Singhਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ,

ਪਦ ਅਰਥ ਕਰਿ = ਕਰ ਕੇ। ਆਚਾਰੁ = ਸ਼ੁਭ ਆਚਰਨ। ਪਰਾਤਾ = ਪਛਾਣਿਆ।

SikhNet (Spanish)Meditando en la Instrucción del Guru,

ਸਤਿਗੁਰ ਬਚਨੀ; ਏਕੋ ਜਾਤਾ ॥

satigur bachanee; eko jaataa |

Sant Singh KhalsaThrough the Word of the True Guru, I recognize the One Lord.
Manmohan SinghThrough the hymns of the True Guru I have recognised the One Lord.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਰਾਹੀਂ ਮੈਂ ਇਕ ਸੁਆਮੀ ਨੂੰ ਸਿੰਆਣਿਆ ਹੈ।
Fareedkot Teekaਔਰ ਸਤਗੁਰੋਂ ਕੇ ਬਚਨ ਦ੍ਵਾਰਾ ਸਰਬ ਮੇਂ ਏਕ ਪਰਮਾਤਮਾ ਹੀ ਜਾਨਤਾ ਹੈ॥
Prof. Sahib Singhਤੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ,

ਪਦ ਅਰਥ ਬਚਨੀ = ਬਚਨਾਂ ਉਤੇ ਤੁਰ ਕੇ।

SikhNet (Spanish)encontré la Virtud. Y reconocí a través del Shabd de la Palabra del Guru al Único Ser,

ਨਾਨਕ. ਰਾਮ ਨਾਮਿ ਮਨੁ ਰਾਤਾ ॥੧੦॥੭॥

naanak. raam naam man raataa |10|7|

Sant Singh KhalsaO Nanak, my mind is imbued with the Lord's Name. ||10||7||
Manmohan SinghWith Lord's Name, Nanak's soul is imbued.
Manmohan Singh (Punjabi)ਸੁਆਮੀ ਦੇ ਨਾਮ ਨਾਲ ਨਾਨਕ ਦੀ ਆਤਮਾ ਰੰਗੀ ਗਈ ਹੈ।
Fareedkot Teekaਸ੍ਰੀ ਗੁਰੂ ਕਹਤੇ ਹੈਂ: ਤਿਸ ਗੁਰਮੁਖ ਕਾ ਰਾਮ ਨਾਮ ਮੇਂ ਮਨ (ਰਾਤਾ) ਲਗਾ ਹੈ॥੧੦॥੭॥
Prof. Sahib Singhਉਸ ਦਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਨਾਨਕ! ॥੧੦॥੭॥

ਪਦ ਅਰਥ ਨਾਮਿ = ਨਾਮ ਵਿਚ। ਰਾਤਾ = ਰੰਗਿਆ ॥੧੦॥੭॥

SikhNet (Spanish)y mi mente se fundió en el Naam, el Nombre del Señor. (10‑7)

Open this shabad (33 lines, Angs 414-415) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.

ਮਨੁ ਮੈਗਲੁ; ਸਾਕਤੁ ਦੇਵਾਨਾ ॥

man maigal; saakat devaanaa |

Sant Singh KhalsaThe mind of the faithless cynic is like a crazy elephant.
Manmohan SinghThe mind of the mammon-worshipper is a mad elephant.
Manmohan Singh (Punjabi)ਮਾਇਆ ਦੇ ਪੁਜਾਰੀ ਦਾ ਮਨੂਆ ਇਕ ਝੱਲਾ ਹਾਥੀ ਹੈ।
Fareedkot Teekaਸਾਕਤ ਕਾ ਮਨ (ਮੈਗਲੁ) ਹਾਥੀ ਕੇ ਸਮਾਨ ਹਉਮੈ ਮੇਂ ਮਸਤ ਹੋ ਰਹਾ ਹੈ॥
Prof. Sahib Singhਗੁਰ-ਸ਼ਬਦ ਤੋਂ ਖੁੰਝ ਕੇ (ਮਾਇਆ-ਵੇੜ੍ਹਿਆ) ਮਨ ਪਾਗਲ ਹਾਥੀ (ਸਮਾਨ) ਹੈ,

ਪਦ ਅਰਥ ਮੈਗਲੁ = ਹਾਥੀ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ, ਮਾਇਆ-ਵੇੜ੍ਹਿਆ। ਦੇਵਾਨਾ = ਪਾਗਲ।

SikhNet (Spanish)La mente es como el elefante,

ਬਨ ਖੰਡਿ; ਮਾਇਆ ਮੋਹਿ ਹੈਰਾਨਾ ॥

ban khandd; maaeaa mohi hairaanaa |

Sant Singh KhalsaIt wanders around the forest, distracted by attachment to Maya.
Manmohan SinghIt wanders about distracted in the forest of worldly attractions.
Manmohan Singh (Punjabi)ਸੰਸਾਰੀ ਮਮਤਾ ਦੇ ਜੰਗਲ ਅੰਦਰ ਇਹ ਫ਼ਾਵਾ ਹੋਇਆ ਹੋਇਆ ਭਟਕਦਾ ਫਿਰਦਾ ਹੈ।
Fareedkot Teekaਮਾਇਆ ਕਾ ਮੋਹ ਰੂਪ ਜੋ (ਬਨ ਖੰਡਿ) ਬਨ ਸਥਾਨ ਹੈ ਤਿਸ ਮੇਂ ਮਨ ਹਸਤੀ ਹੈਰਾਨ ਰਹਤਾ ਹੈ॥
Prof. Sahib Singhਤੇ ਮਾਇਆ ਦੇ ਮੋਹ ਦੇ ਕਾਰਨ (ਸੰਸਾਰ-) ਜੰਗਲ ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਬਨ ਖੰਡਿ = ਜੰਗਲ ਦੇ ਇਕ ਟੋਟੇ ਵਿਚ, ਸੰਸਾਰ-ਜੰਗਲ ਵਿਚ। ਮੋਹਿ = ਮੋਹ ਦੇ ਕਾਰਨ। ਹੈਰਾਨਾ = ਘਬਰਾਇਆ ਹੋਇਆ।

SikhNet (Spanish)salvaje e intoxicada con su propio poder,

ਇਤ ਉਤ ਜਾਹਿ; ਕਾਲ ਕੇ ਚਾਪੇ ॥

eit ut jaeh; kaal ke chaape |

Sant Singh KhalsaIt goes here and there, hounded by death.
Manmohan SinghUnder the pressure of death, is goes here and there.
Manmohan Singh (Punjabi)ਮੌਤ ਦੇ ਦਬਾ ਹੇਠ ਇਹ ਐਧਰ ਓਧਰ ਜਾਂਦਾ ਹੈ।
Fareedkot Teekaਮਨਮੁਖ ਕਾਲ ਕੇ (ਚਾਪੇ) ਦਬਾਏ ਹੂਏ ਇਧਰ ਉਧਰ ਜਾਤੇ ਹੈਂ, ਭਾਵ ਜਨਮਤੇ ਮਰਤੇ ਹੈਂ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ।

ਪਦ ਅਰਥ ਇਤ ਉਤ = ਇਧਰ ਉਧਰ, ਹਰ ਪਾਸੇ। ਜਾਹਿ = ਜਾਂਦੇ ਹਨ, ਭਟਕਦੇ ਹਨ। ਕਾਲ = ਮੌਤ ਦਾ ਡਰ, ਆਤਮਕ ਮੌਤ। ਚਾਪੇ = ਦਬਾਏ ਹੋਏ।

SikhNet (Spanish)y vaga por los bosques de la ilusión, desviada por el apego.

ਗੁਰਮੁਖਿ. ਖੋਜਿ ਲਹੈ ਘਰੁ ਆਪੇ ॥੧॥

guramukh. khoj lahai ghar aape |1|

Sant Singh KhalsaThe Gurmukh seeks, and finds his own home. ||1||
Manmohan SinghUnder Guru's instruction, it shall find its home.
Manmohan Singh (Punjabi)ਗੁਰਾਂ ਦੇ ਰਾਹੀਂ ਢੂੰਡ ਕੇ ਇਹ ਆਪਣਾ ਧਾਮ ਲੱਭ ਲਵੇਗਾ।
Fareedkot Teekaਅਰ ਗੁਰਮੁਖ ਆਪੇ ਢੂੰਢ ਕਰ ਅਪਨੇ ਸਰੂਪ ਕੋ ਪਾਇ ਲੇਤੇ ਹੈਂ॥੧॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ (ਤੇ ਭਟਕਣਾ ਵਿਚ ਨਹੀਂ ਪੈਂਦਾ) ॥੧॥

ਪਦ ਅਰਥ ਗੁਰਮੁਖਿ = ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੈ। ਲਹੈ = ਲੱਭ ਲੈਂਦਾ ਹੈ। ਆਪੇ = ਆਪਣੇ ਅੰਦਰ ਹੀ ॥੧॥

SikhNet (Spanish)Y con la muerte rondando siempre sobre su cabeza, anda de un lado al otro, pero cuando se encuentra con el Guru, llega a su hogar. (1)

ਬਿਨੁ ਗੁਰਸਬਦੈ. ਮਨੁ ਨਹੀ ਠਉਰਾ ॥

bin gurasabadai. man nahee tthauraa |

Sant Singh KhalsaWithout the Word of the Guru's Shabad, the mind finds no place of rest.
Manmohan SinghWithout the Guru's word the mind finds not the place of rest.
Manmohan Singh (Punjabi)ਗੁਰਾਂ ਦੇ ਕਲਾਮ ਬਗੈਰ, ਚਿੱਤ ਨੂੰ ਆਰਾਮ ਦੀ ਜਗ੍ਹਾਂ ਨਹੀਂ ਮਿਲਦੀ।
Fareedkot Teekaਗੁਰੋਂ ਕੇ ਸਬਦ ਸੇ ਬਿਨਾਂ ਮਨ (ਠਉਰਾ) ਸਥਿਰ ਨਹੀਂ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਮਨ ਇਕ ਥਾਂ ਟਿਕਿਆ ਨਹੀਂ ਰਹਿ ਸਕਦਾ।

ਪਦ ਅਰਥ ਠਉਰਾ = ਇਕ ਥਾਂ (ਟਿਕਣ ਵਾਲਾ)।

SikhNet (Spanish)Sin la Palabra del Guru, la mente no encuentra paz;

ਸਿਮਰਹੁ ਰਾਮ ਨਾਮੁ ਅਤਿ ਨਿਰਮਲੁ; ਅਵਰ ਤਿਆਗਹੁ. ਹਉਮੈ ਕਉਰਾ ॥੧॥ ਰਹਾਉ ॥

simarahu raam naam at niramal; avar tiaagahu. haumai kauraa |1| rahaau |

Sant Singh KhalsaRemember in meditation the Lord's Name, the most pure and sublime; renounce your bitter egotism. ||1||Pause||
Manmohan SinghRemember thou the Lord's very pure Name and relinquish the bitter pride. Pause.
Manmohan Singh (Punjabi)ਤੂੰ ਸੁਆਮੀ ਦੇ ਪਰਮ ਪਵਿੱਤ੍ਰ ਨਾਮ ਦਾ ਆਰਾਧਨ ਕਰ ਅਤੇ ਕੌੜੀ ਹੰਗਤਾ ਨੂੰ ਛੱਡ ਦੇ। ਠਹਿਰਾਉ।
Fareedkot Teekaਤਾਂ ਤੇ ਜੋ ਰਾਮ ਨਾਮ ਅਤਿ ਨਿਰਮਲ ਹੈ ਗੁਰ ਸਬਦ ਦ੍ਵਾਰਾ ਤਿਸ ਕਾ ਸਿਮਰਣ ਕਰੋ ਔਰ ਹੰਤਾ ਮਮਤਾ ਕਾ ਜੋ ਕੌੜਾ ਸੁਆਦ ਹੈ ਤਿਸ ਕੋ ਤਿਆਗੋ ਵਾ ਹੰਕਾਰ ਸੇ ਕੌੜਾ ਬਚਨ ਬੋਲਣਾ ਹੈ ਤਿਸ ਕਾ ਤ੍ਯਾਗ ਕਰੋ॥੧॥ ਰਹਾਉ ॥
Prof. Sahib Singh(ਇਸ ਮਨ ਨੂੰ ਟਿਕਾਣ ਵਾਸਤੇ ਗੁਰ-ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿਤ੍ਰ ਹੈ, ਅਤੇ ਹੋਰ ਰਸ ਛੱਡੋ ਜੋ ਕੌੜੇ ਭੀ ਹਨ ਤੇ ਹਉਮੈ ਨੂੰ ਵਧਾਂਦੇ ਹਨ ॥੧॥ ਰਹਾਉ ॥

ਪਦ ਅਰਥ ਅਵਰ = ਹੋਰ ਰਸ। ਕਉਰਾ = ਕਉੜਾ ॥੧॥ ਰਹਾਉ ॥

SikhNet (Spanish)así es que debemos habitar en el Nombre Inmaculado del Señor y hacer a un lado el veneno del ego. (1‑Pausa)

ਇਹੁ ਮਨੁ ਮੁਗਧੁ; ਕਹਹੁ ਕਿਉ ਰਹਸੀ ॥

eihu man mugadh; kahahu kiau rahasee |

Sant Singh KhalsaTell me, how can this stupid mind be rescued?
Manmohan SinghSay, how can this stupid soul be rescued?
Manmohan Singh (Punjabi)ਦੱਸੋ ਇਹ ਮੂਰਖ ਆਤਮਾ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ?
Fareedkot Teekaਹੇ ਭਾਈ ਕਹੋ ਤੋ! ਇਹ ਮਨ ਮੂਰਖ ਦੁਖੋਂ ਸੇ ਕੈਸੇ ਬਚੇਗਾ?
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ, ਫਿਰ ਦੱਸੋ, ਇਹ ਭਟਕਣੋਂ ਕਿਵੇਂ ਰਹਿ ਸਕਦਾ ਹੈ?

ਪਦ ਅਰਥ ਮੁਗਧੁ = ਮੂਰਖ। ਕਹਹੁ = ਦੱਸੋ। ਰਹਸੀ = (ਅਡੋਲ) ਰਹੇਗਾ।

SikhNet (Spanish)La mente es ignorante; ¿cómo puede ser salvada?

ਬਿਨੁ ਸਮਝੇ; ਜਮ ਕਾ ਦੁਖੁ ਸਹਸੀ ॥

bin samajhe; jam kaa dukh sahasee |

Sant Singh KhalsaWithout understanding, it shall suffer the pains of death.
Manmohan Singhwithout (true) understanding, it shall suffer the torture of death.
Manmohan Singh (Punjabi)ਸੱਚੀ ਸਮਝ ਦੇ ਬਗੈਰ, ਇਹ ਮੌਤ ਦਾ ਕਸ਼ਟ ਸਹਾਰੇਗੀ।
Fareedkot Teekaਬਿਨਾਂ ਸਮਝੇ ਜਮ ਕਾ ਦੁਖੁ ਹੀ ਸਹਾਰੇਗਾ॥
Prof. Sahib Singhਆਪਣੇ ਅਸਲੇ ਦੀ ਸੂਝ ਤੋ ਬਿਨਾ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਹੀ।

ਪਦ ਅਰਥ ਜਮ ਕਾ ਦੁਖ = ਆਤਮਕ ਮੌਤ ਦਾ ਦੁੱਖ।

SikhNet (Spanish)Pues sin el conocimiento va a sufrir las convulsiones de la muerte.

ਆਪੇ ਬਖਸੇ; ਸਤਿਗੁਰੁ ਮੇਲੈ ॥

aape bakhase; satigur melai |

Sant Singh KhalsaThe Lord Himself forgives us, and unites us with the True Guru.
Manmohan SinghThe Lord Himself pardons and unites man with the True Guru.
Manmohan Singh (Punjabi)ਸੁਆਮੀ ਆਪ ਹੀ ਮਾਫ ਕਰਦਾ ਹੈ ਅਤੇ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
Fareedkot Teekaਜਿਸ ਕੋ ਸਤਿਗੁਰੁ ਬਖਸ ਕਰ ਕੇ ਆਪ ਹੀ ਮਿਲਾਇ ਲੇਹਿ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ,
SikhNet (Spanish)El Señor Mismo es Compasivo; nos une con el Perfecto Guru,

ਕਾਲੁ ਕੰਟਕੁ ਮਾਰੇ; ਸਚੁ ਪੇਲੈ ॥੨॥

kaal kanttak maare; sach pelai |2|

Sant Singh KhalsaThe True Lord conquers and overcomes the tortures of death. ||2||
Manmohan SinghThe True One crushes and destroys the tortures of death.
Manmohan Singh (Punjabi)ਸਤਿਪੁਰਖ ਮੌਤ ਦੇ ਕਸ਼ਟਾਂ ਨੂੰ ਕੁਚਲ ਤੇ ਮਾਰ ਸੁੱਟਦਾ ਹੈ।
Fareedkot Teekaਸੋ ਸਚੁ (ਪੇਲੈ) ਪ੍ਰੇਰਕੇ ਸਤਨਾਮ ਕੋ ਜਪ ਕਰ ਦੁਖਦਾਈ ਕਾਲ ਸੇ ਰਹਿਤ ਹੋ ਜਾਤਾ ਹੈ, ਇਹੀ ਮਰਨਾ ਹੈ॥੨॥
Prof. Sahib Singhਉਹ ਦੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਉਸ ਨੂੰ ਆਤਮਕ ਜੀਵਨ ਵਲ) ਪ੍ਰੇਰਦਾ ਹੈ ॥੨॥

ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਕੰਟਕੁ = ਕੰਡਾ, ਕੰਡੇ ਵਾਂਗ ਚੁੱਭਣ ਵਾਲਾ, ਦੁਖਦਾਈ। ਪੇਲੈ = ਪ੍ਰੇਰਦਾ ਹੈ, ਧੱਕਦਾ ਹੈ ॥੨॥

SikhNet (Spanish)y destruyendo la espina de la desintegración, nos hace regocijarnos en la Verdad. (2)

ਇਹੁ ਮਨੁ ਕਰਮਾ; ਇਹੁ ਮਨੁ ਧਰਮਾ ॥

eihu man karamaa; ihu man dharamaa |

Sant Singh KhalsaThis mind commits its deeds of karma, and this mind follows the Dharma.
Manmohan SinghThis mind does the deeds and this very mind practises truthfulness.
Manmohan Singh (Punjabi)ਇਹ ਚਿੱਤ ਕੰਮ ਕਰਦਾ ਹੈ ਅਤੇ ਇਹ ਚਿੱਤ ਹੀ ਸਚਾਈ ਦੀ ਕਮਾਈ ਕਰਦਾ ਹੈ।
Fareedkot Teekaਇਹੀ ਮਨ ਕਰਮਕਾਂਡੀਓਂ ਮੇਂ ਮਿਲ ਕਰ ਕਰਮੋਂ ਕਾ ਕਰਨੇ ਵਾਲਾ ਬੈਠਤਾ ਹੈ ਇਹੀ ਮਨ ਧਰਮੀ ਹੋ ਜਾਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਰੀਵਾਜ ਕਰਦਾ ਫਿਰਦਾ ਹੈ,

ਪਦ ਅਰਥ ਕਰਮਾ ਧਰਮਾ = ਧਾਰਮਿਕ ਰਸਮਾਂ।

SikhNet (Spanish)La mente nace de cinco elementos;

ਇਹੁ ਮਨੁ; ਪੰਚ ਤਤੁ ਤੇ ਜਨਮਾ ॥

eihu man; panch tat te janamaa |

Sant Singh KhalsaThis mind is born of the five elements.
Manmohan SinghThis mind is born of the five elements.
Manmohan Singh (Punjabi)ਇਹ ਮਨੂਆ ਪੰਜਾਂ ਮੂਲ ਅੰਸ਼ਾਂ ਤੋਂ ਪੈਦਾ ਹੋਇਆ ਹੈ।
Fareedkot Teekaਵਾਸਤਵ ਤੇ ਯਹ ਮਨ ਅਕਾਸਾਦਿ ਪੰਚ ਤਤੋਂ ਸੇ ਉਪਜਾ ਹੈ, ਤਾਂ ਤੇ ਇਨ ਤਤੋਂ ਕੇ ਸੁਭਾਵ ਸਭ ਇਸ ਮੇਂ ਬਨੇ ਰਹਤੇ ਹੈਂ॥
Prof. Sahib Singhਤੇ ਇਹ ਮਨ ਪੰਜਾਂ ਤੱਤਾਂ ਤੋਂ ਜੰਮਿਆ ਹੋਇਆ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਲਈ ਫਿਰਦਾ ਹੈ)।

ਪਦ ਅਰਥ ਪੰਚ ਤਤੁ ਤੇ ਜਨਮਾ = ਪੰਜਾਂ ਤੱਤਾਂ ਤੋਂ ਜੰਮਿਆ ਹੋਇਆ, ਜਨਮ ਮਰਨ ਵਿਚ ਲੈ ਜਾਣ ਵਾਲਾ।

SikhNet (Spanish)es la mente quien hace las buenas acciones y practica la justicia.

ਸਾਕਤੁ ਲੋਭੀ; ਇਹੁ ਮਨੁ ਮੂੜਾ ॥

saakat lobhee; ihu man moorraa |

Sant Singh KhalsaThis foolish mind is perverted and greedy.
Manmohan SinghThis foolish soul is perverse and avaricious.
Manmohan Singh (Punjabi)ਇਹ ਮੂਰਖ ਆਤਮਾ ਪ੍ਰਤੀਕੂਲ ਅਤੇ ਲਾਲਚੀ ਹੈ।
Fareedkot Teekaਸਾਕਤ ਲੋਭੀਓਂ ਕਾ ਇਹ ਮਨ ਮੂਰਖ ਹੈ॥
Prof. Sahib Singhਮਾਇਆ-ਵੇੜ੍ਹਿਆ ਇਹ ਮਨ ਲਾਲਚੀ ਬਣ ਜਾਂਦਾ ਹੈ, ਮੂਰਖ ਹੋ ਜਾਂਦਾ ਹੈ।

ਪਦ ਅਰਥ ਮੂੜਾ = ਮੂਰਖ।

SikhNet (Spanish)Y después, borracha de poder se vuelve salvaje e ignorante.

ਗੁਰਮੁਖਿ ਨਾਮੁ ਜਪੈ; ਮਨੁ ਰੂੜਾ ॥੩॥

guramukh naam japai; man roorraa |3|

Sant Singh KhalsaChanting the Naam, the mind of the Gurmukh becomes beautiful. ||3||
Manmohan SinghBy remembering the Name, through the Guru, the soul becomes beautiful.
Manmohan Singh (Punjabi)ਗੁਰਾਂ ਦੇ ਰਾਹੀਂ, ਨਾਮ ਦਾ ਆਰਾਧਨ ਕਰਨ ਦੁਆਰਾ ਆਤਮਾ ਸੁੰਦਰ ਥੀ ਵੰਞਦੀ ਹੈ।
Fareedkot Teekaਜੋ ਗੁਰਮੁਖ ਨਾਮ ਜਪਤੇ ਹੈਂ ਮਨੁ (ਰੂੜਾ) ਸੁੰਦਰ ਹੈ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ (ਘਾੜਤ ਵਾਲਾ ਬਣ ਜਾਂਦਾ) ਹੈ ॥੩॥

ਪਦ ਅਰਥ ਰੂੜਾ = ਸੁੰਦਰ ॥੩॥

SikhNet (Spanish)Pero cuando alaba al Nombre del Señor a través del Shabd de la Palabra del Guru, se embellece de nuevo. (3)

ਗੁਰਮੁਖਿ. ਮਨੁ ਅਸਥਾਨੇ ਸੋਈ ॥

guramukh. man asathaane soee |

Sant Singh KhalsaThe mind of the Gurmukh finds the Lord's home.
Manmohan SinghThrough the Guru, the soul finds that Lord's abode.
Manmohan Singh (Punjabi)ਗੁਰਾਂ ਦੇ ਰਾਹੀਂ ਆਤਮਾ ਉਸ ਸਾਹਿਬ ਦੇ ਟਿਕਾਣੇ ਨੂੰ ਪਾ ਲੈਂਦੀ ਹੈ।
Fareedkot Teekaਜੋ ਗੁਰਮੁਖ ਹੈਂ ਸੋਈ ਮਨ ਕੋ ਸ੍ਵੈ ਅਸਥਾਨ ਮੇਂ ਠਹਰਾਉਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ (ਆਪਣੇ ਅੰਦਰ) ਥਾਂ ਦੇਂਦਾ ਹੈ,

ਪਦ ਅਰਥ ਅਸਥਾਨੇ = ਟਿਕਾਂਦਾ ਹੈ, ਥਾਂ ਦੇਂਦਾ ਹੈ। ਸੋਈ = ਉਸ ਪ੍ਰਭੂ ਨੂੰ।

SikhNet (Spanish)Encuentra su hogar a través del Guru,

ਗੁਰਮੁਖਿ. ਤ੍ਰਿਭਵਣਿ ਸੋਝੀ ਹੋਈ ॥

guramukh. tribhavan sojhee hoee |

Sant Singh KhalsaThe Gurmukh comes to know the three worlds.
Manmohan SinghThrough the Guru, it comes to posses the knowledge of the three worlds.
Manmohan Singh (Punjabi)ਗੁਰਾਂ ਦੇ ਜਰੀਏ ਇਸ ਨੂੰ ਤਿੰਨਾਂ ਲੋਕਾ ਦੀ ਗਿਆਤ ਹੋ ਜਾਂਦੀ ਹੈ।
Fareedkot Teekaਇਸੀ ਕਰ ਕੇ ਗੁਰਮੁਖੋਂ ਕੋ ਤੀਨੋਂ ਲੋਕੋਂ ਕੀ ਖਬਰ ਹੋਈ ਹੈ॥
Prof. Sahib Singhਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।

ਪਦ ਅਰਥ ਤ੍ਰਿਭਵਣ = ਤ੍ਰਿਭਵਣੀ ਪ੍ਰਭੂ ਦੀ, ਉਸ ਪ੍ਰਭੂ ਦੀ ਜੋ ਤਿੰਨ ਭਵਨਾਂ ਵਿਚ ਵਿਆਪਕ ਹੈ।

SikhNet (Spanish)y despierta a la realidad de las tres Gunas.

ਇਹੁ ਮਨੁ; ਜੋਗੀ ਭੋਗੀ. ਤਪੁ ਤਾਪੈ ॥

eihu man; jogee bhogee. tap taapai |

Sant Singh KhalsaThis mind is a Yogi, an enjoyer, a practicer of austerities.
Manmohan SinghThis soul is a Yogi and an enjoyer and practises penance.
Manmohan Singh (Punjabi)ਇਹ ਆਤਮਾ ਯੋਗੀ ਅਤੇ ਅਨੰਦ ਮਾਲਦ ਵਾਲੀ ਹੈ ਅਤੇ ਤਪੱਸਿਆ ਸਾਧਦੀ ਹੈ।
Fareedkot Teekaਗੁਰਮੁਖੋਂ ਕਾ ਇਹ ਮਨ ਜੁੜਨੇ ਵਾਲਾ ਹੋ ਕਰ ਕੇ ਆਤਮਾਨੰਦ ਕਾ ਭੋਗੀ ਹੋ ਰਹਾ ਹੈ ਔਰ ਗੁਰਮੁਖੋਂ ਕਾ ਇਹੀ ਮਨ ਇਕਾਗ੍ਰਤਾ ਰੂਪ ਤਪੁ ਤਾਪ ਰਹਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਜੋਗ-ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦੇਂਦਾ ਹੈ (ਪਰ ਆਤਮਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ)।
SikhNet (Spanish)Por un tiempo la mente está apegada; en otro, se encuentra desapegada, practica austeridades

ਗੁਰਮੁਖਿ ਚੀਨੑੈ; ਹਰਿ ਪ੍ਰਭੁ ਆਪੈ ॥੪॥

guramukh cheenai; har prabh aapai |4|

Sant Singh KhalsaThe Gurmukh understands the Lord God Himself. ||4||
Manmohan SinghBy means of the Guru, it itself understands the Lord God.
Manmohan Singh (Punjabi)ਗੁਰਾਂ ਦੇ ਜਰੀਏ ਇਹ ਖੁਦ ਹੀ ਵਾਹਿਗੁਰੂ ਸੁਅਮੀ ਨੂੰ ਜਾਣ ਲੈਂਦੀ ਹੈ।
Fareedkot Teekaਗੁਰਮੁਖੋਂ ਕਾ ਇਹੀ ਮਨ ਹਰਿ ਪ੍ਰਭੂ ਕੋ ਅਪੁਨਾ ਆਪ ਜਾਨਤਾ ਹੈ॥੪॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਹਰੀ ਪਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ॥੪॥

ਪਦ ਅਰਥ ਚੀਨ੍ਹ੍ਹੈ = ਖੋਜਦਾ ਹੈ, ਭਾਲਦਾ ਹੈ। ਆਪੈ = ਆਪਣੇ ਅੰਦਰ ॥੪॥

SikhNet (Spanish)y conoce la Quintaesencia del Señor Supremo. (4)

ਮਨੁ ਬੈਰਾਗੀ; ਹਉਮੈ ਤਿਆਗੀ ॥

man bairaagee; haumai tiaagee |

Sant Singh KhalsaThis mind is a detached renunciate, forsaking egotism.
Manmohan SinghSometimes the soul renounces the world and gets rid of egotism.
Manmohan Singh (Punjabi)ਕਿਸੇ ਵੇਲੇ ਆਤਮਾ ਜਗਤ-ਤਿਆਗ ਅਤੇ ਹੰਕਾਰ ਰਹਿਤ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਕਾ ਮਨ ਬੈਰਾਗੀ ਹੂਆ ਹੂਆ ਹੰਤਾ ਮਮਤਾ ਕਾ ਤ੍ਯਾਗੀ ਹੋਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ (ਆਪਣੇ ਵਲੋਂ) ਹਉਮੈ ਤਿਆਗ ਕੇ (ਦੁਨੀਆ ਛੱਡ ਕੇ) ਵੈਰਾਗਵਾਨ ਬਣ ਜਾਂਦਾ ਹੈ,
SikhNet (Spanish)Por un tiempo habita en el deseo y la añoranza de Maya;

ਘਟਿ ਘਟਿ; ਮਨਸਾ ਦੁਬਿਧਾ ਲਾਗੀ ॥

ghatt ghatt; manasaa dubidhaa laagee |

Sant Singh KhalsaDesire and duality afflict each and every heart.
Manmohan SinghTo every soul, desire and duality are attached.
Manmohan Singh (Punjabi)ਹਰ ਆਤਮਾ ਨੂੰ ਖਾਹਿਸ਼ ਅਤੇ ਦਵੈਤ ਭਾਵ ਚਿਮੜੀਆਂ ਹੋਈਆਂ ਹਨ।
Fareedkot Teekaਬਿਨਾਂ ਬੈਰਾਗ (ਦੁਬਿਧਾ) ਦ੍ਵੈਤ ਭਾਵਨਾ ਅਰ ਵਾਸਨਾ ਸਭ ਕੇ ਅੰਤਸਕਰਣ ਮੇਂ ਲਗ ਰਹੀ ਹੈ॥
Prof. Sahib Singhਕਦੇ ਹਰੇਕ ਸਰੀਰ ਵਿਚ (ਮਾਇਆ-ਵੇੜ੍ਹੇ ਮਨ ਨੂੰ) ਮਾਇਕ ਫੁਰਨਾ ਤੇ ਦੁਬਿਧਾ ਆ ਚੰਬੜਦੇ ਹਨ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਮਨਸਾ = ਮਾਇਕ ਫੁਰਨਾ। ਦੁਬਿਧਾ = ਦੁਚਿੱਤਾ-ਪਨ, ਭਟਕਣਾ।

SikhNet (Spanish)en otro, renuncia a sus personalidades y a sus egos.

ਰਾਮ ਰਸਾਇਣੁ; ਗੁਰਮੁਖਿ ਚਾਖੈ ॥

raam rasaaein; guramukh chaakhai |

Sant Singh KhalsaThe Gurmukh drinks in the Lord's sublime essence;
Manmohan SinghHe who, through the Guru, quaffs Divine elixir,
Manmohan Singh (Punjabi)ਜੋ ਗੁਰਾਂ ਦੇ ਰਾਹੀਂ ਈਸ਼ਵਰੀ ਅੰਮ੍ਰਿਤ ਨੂੰ ਪਾਨ ਕਰਦਾ ਹੈ,
Fareedkot Teekaਗੁਰਮੁਖਿ ਰਾਮ ਨਾਮ ਰੂਪ ਅੰਮ੍ਰਿਤ ਚਾਖਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਰਸਾਂ ਦਾ ਘਰ ਨਾਮ-ਰਸ ਚੱਖਦਾ ਹੈ,

ਪਦ ਅਰਥ ਰਸਾਇਣੁ = ਰਸਾਂ ਦਾ ਘਰ।

SikhNet (Spanish)Aquél que a través del Guru prueba el Elixir del Naam, el Nombre del Señor,

ਦਰਿ ਘਰਿ ਮਹਲੀ; ਹਰਿ ਪਤਿ ਰਾਖੈ ॥੫॥

dar ghar mahalee; har pat raakhai |5|

Sant Singh Khalsaat His Door, in the Mansion of the Lord's Presence, He preserves his honor. ||5||
Manmohan Singhin His court and mansion the Sovereign Lord saves the honour of him.
Manmohan Singh (Punjabi)ਆਪਣੇ ਦਰਬਾਰ ਅਤੇ ਮੰਦਰ ਅੰਦਰ ਪਾਤਸ਼ਾਹ ਪ੍ਰਭੂ ਉਸ ਦੀ ਇੱਜ਼ਤ ਰਖਦਾ ਹੈ।
Fareedkot Teekaਸਰੀਰ ਕੇ ਅੰਤਰ ਹੀ ਜੋ ਮਹਲੀ ਹਰਿ ਹੈ, ਸੋ ਤਿਨ ਕੀ ਪਤਿ ਰਖਤਾ ਹੈ॥੫॥
Prof. Sahib Singhਉਸ ਨੂੰ ਅੰਦਰ ਬਾਹਰ ਮਹਲ ਦਾ ਮਾਲਕ-ਪ੍ਰਭੂ (ਦਿੱਸਦਾ ਹੈ) ਜੋ (ਮਾਇਆ ਦੇ ਮੋਹ ਤੋਂ ਬਚਾ ਕੇ) ਉਸ ਦੀ ਇੱਜ਼ਤ ਰੱਖਦਾ ਹੈ ॥੫॥

ਪਦ ਅਰਥ ਦਰਿ = ਦਰ ਤੇ। ਘਰਿ = ਘਰ ਵਿਚ। ਮਹਲੀ = ਮਹਲ ਦਾ ਮਾਲਕ-ਪ੍ਰਭੂ ॥੫॥

SikhNet (Spanish)obtiene la Gloria en la Corte del Señor, sí, en el Recinto de Dios. (5)

ਇਹੁ ਮਨੁ; ਰਾਜਾ ਸੂਰ ਸੰਗ੍ਰਾਮਿ ॥

eihu man; raajaa soor sangraam |

Sant Singh KhalsaThis mind is the king, the hero of cosmic battles.
Manmohan SinghThis mind is the King and the hero of battles.
Manmohan Singh (Punjabi)ਇਹ ਮਨੂਆ ਪਾਤਸ਼ਾਹ ਅਤੇ ਯੁੱਧਾ ਦਾ ਸੂਰਮਾ ਹੈ।
Fareedkot Teekaਇਹੀ ਮਨ ਰਾਜਾ ਹੋ ਕਰ ਸੰਗ੍ਰਾਮ ਮੇਂ ਸੂਰਮਾਂ ਬਨਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਰਣ-ਭੂਮੀ ਵਿਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ।

ਪਦ ਅਰਥ ਸੂਰ = ਸੂਰਮਾ। ਸੰਗ੍ਰਾਮਿ = ਰਣ-ਭੂਮੀ ਵਿਚ।

SikhNet (Spanish)La mente se vuelve intrépida alabando

ਇਹੁ ਮਨੁ; ਨਿਰਭਉ ਗੁਰਮੁਖਿ ਨਾਮਿ ॥

eihu man; nirbhau guramukh naam |

Sant Singh KhalsaThe mind of the Gurmukh becomes fearless through the Naam.
Manmohan SinghBy meditating on the Name, through the Guru, this soul becomes fearless.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ ਇਹ ਆਤਮਾ ਨਿੱਡਰ ਹੋ ਜਾਂਦੀ ਹੈ।
Fareedkot Teekaਇਹੀ ਮਨ ਗੁਰਮੁਖ ਹੋ ਕਰ ਨਾਮ ਜਪ ਕਰ ਨਿਰਭਉ ਹੋਤਾ ਹੈ॥
Prof. Sahib Singhਪਰ ਜਦੋਂ ਇਹ ਮਨ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤਾਂ (ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਜਾਂਦਾ ਹੈ,

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)el Nombre del Señor por la Gracia del Guru,

ਮਾਰੇ ਪੰਚ; ਅਪੁਨੈ ਵਸਿ ਕੀਏ ॥

maare panch; apunai vas kee |

Sant Singh KhalsaOverpowering and subduing the five passions,
Manmohan SinghOverpowering and arresting the five evil passions
Manmohan Singh (Punjabi)ਪੰਜੇ ਵਿਸ਼ੇ ਵੇਗਾਂ ਨੂੰ ਕਾਬੂ ਅਤੇ ਗ੍ਰਿਫਤਾਰ ਕਰ,
Fareedkot Teekaਗੁਰਮੁਖੋਂ ਨੇ ਕਮਾਦਿ ਪੰਚ ਬਿਕਾਰ ਮਾਰ ਕਰ ਅਪਨੇ ਬਸ ਮੇਂ ਕੀਏ ਹੈਂ॥
Prof. Sahib Singhਕਾਮਾਦਿਕ ਪੰਜਾਂ (ਵੈਰੀਆਂ) ਨੂੰ ਮਾਰ ਦੇਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ,

ਪਦ ਅਰਥ ਅਪੁਨੈ ਵਸਿ = ਆਪਣੇ ਵੱਸ ਵਿਚ।

SikhNet (Spanish)y manteniendo su ego bajo el mando de su Conciencia,

ਹਉਮੈ ਗ੍ਰਾਸਿ; ਇਕਤੁ ਥਾਇ ਕੀਏ ॥੬॥

haumai graas; ikat thaae kee |6|

Sant Singh Khalsaholding ego in its grip, it confines them to one place. ||6||
Manmohan Singhand holding ego in its grip, the soul confines them to one place.
Manmohan Singh (Punjabi)ਅਤੇ ਹੰਕਾਰ ਨੂੰ ਆਪਣੀ ਪਕੜ ਵਿੱਚ ਲੈ ਕੇ, ਆਤਮਾ ਇਨ੍ਹਾਂ ਨੂੰ ਇਕ ਜਗ੍ਹਾਂ ਤੇ ਕੈਦ ਕਰ ਦਿੰਦੀ ਹੈ।
Fareedkot Teekaਹੰਤਾ ਮਮਤਾ ਕੋ (ਗ੍ਰਾਸਿ) ਖਾਇਕਰ, ਭਾਵ ਬਸਕਰ ਪੰਚ ਬਿਕਾਰ ਇਕ ਰਿਦੇ ਸਥਾਨ ਮੇਂ ਕੀਏ, ਭਾਵ ਰੋਕੇ ਹੈਂ। ਵਾ ਅੰਤਹਕਰਣ ਏਕ ਸਰੂਪ ਅਸਥਾਨ ਮੇਂ ਪ੍ਰਾਪਤ ਕੀਏ ਹੈਂ॥੬॥
Prof. Sahib Singhਹਉਮੈ ਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇਕੋ ਥਾਂ ਵਿਚ (ਕਾਬੂ) ਕਰ ਲੈਂਦਾ ਹੈ ॥੬॥

ਪਦ ਅਰਥ ਗ੍ਰਾਸਿ = ਗ੍ਰਸ ਕੇ, ਖਾ ਕੇ। ਇਕਤੁ ਥਾਇ = ਇਕੋ ਥਾਂ ਵਿਚ ॥੬॥

SikhNet (Spanish)logra vencer a sus cinco enemigos y los destruye. (6)

ਗੁਰਮੁਖਿ; ਰਾਗ ਸੁਆਦ ਅਨ ਤਿਆਗੇ ॥

guramukh; raag suaad an tiaage |

Sant Singh KhalsaThe Gurmukh renounces other songs and tastes.
Manmohan SinghBy Guru's grace, the soul renounces other songs and relishes.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਆਤਮਾ ਹੋਰ ਸੰਗੀਤਾਂ ਤੇ ਮਿਠਾਸਾਂ ਨੂੰ ਛੱਡ ਦਿੰਦੀ ਹੈ।
Fareedkot Teekaਗੁਰਮੁਖੋਂ ਨੇ ਭਗਵੰਤ ਕੇ ਜਸ ਸੇ ਰਹਿਤ ਆਨ ਰਾਗ ਸ੍ਵਾਦ ਸਭ ਤ੍ਯਾਗ ਦੀਏ ਹੈਂ॥
Prof. Sahib Singhਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ (ਦ੍ਵੈਖ) ਤੇ ਹੋਰ ਹੋਰ ਸੁਆਦ ਤਿਆਗ ਦੇਂਦਾ ਹੈ,

ਪਦ ਅਰਥ ਅਨ = ਹੋਰ ਹੋਰ।

SikhNet (Spanish)Por la Gracia del Guru, la mente deja todos los demás amores y relaciones,

ਗੁਰਮੁਖਿ, ਇਹੁ ਮਨੁ ਭਗਤੀ ਜਾਗੇ ॥

guramukh, ihu man bhagatee jaage |

Sant Singh KhalsaThe mind of the Gurmukh is awakened to devotion.
Manmohan SinghBy Guru's grace this soul awakens to Lord's service.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਸਾਈਂ ਦੀ ਸੇਵਾ ਅੰਦਰ ਜਾਗ ਉਠਦੀ ਹੈ।
Fareedkot Teekaਗੁਰਮੁਖੋਂ ਕਾ ਯਹ ਮਨ, ਭਾਵ ਅੰਤਹਕਰਣ ਭਗਤੀ ਕਰ ਕੇ ਮੋਹ ਨਿੰਦ੍ਰਾ ਸੇ ਜਾਗੇ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿਚ ਜੁੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਜਾਂਦਾ ਹੈ।

ਪਦ ਅਰਥ ਜਾਗੇ = ਜਾਗ ਪੈਂਦਾ ਹੈ, ਸੁਚੇਤ ਹੋ ਜਾਂਦਾ ਹੈ।

SikhNet (Spanish)y a través del Shabd de la Palabra del Guru, despierta en la Alabanza del Señor.

ਅਨਹਦ ਸੁਣਿ ਮਾਨਿਆ; ਸਬਦੁ ਵੀਚਾਰੀ ॥

anahad sun maaniaa; sabad veechaaree |

Sant Singh KhalsaHearing the unstruck music of the sound current, this mind contemplates the Shabad, and accepts it.
Manmohan SinghReflecting over the accepting the Guru's instruction, the soul hearts the heavenly music.
Manmohan Singh (Punjabi)ਗੁਰਾਂ ਦੇ ਉਪਦੇਸ਼, ਸੋਚ ਸਮਝ ਅਤੇ ਮੰਨ ਕੇ, ਆਤਮਾ ਬੈਕੁੰਠੀ ਕੀਰਤਨ ਨੂੰ ਸ੍ਰਵਣ ਕਰਦੀ ਹੈ।
Fareedkot Teeka(ਅਨਹਦ) ਏਕ ਰਸ ਜੋ ਪਰਮਾਤਮਾ ਹੈ ਤਿਸ ਕੋ ਗੁਰੋਂ ਸੇ ਸੁਨ ਕਰ ਮਨਨ ਕੀਆ ਹੈ ਅਰੁ ਬ੍ਰਹਮ ਕੇ ਵਿਚਾਰਨੇ ਵਾਲੇ ਹੂਏ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ, ਉਹ (ਅੰਦਰਲੇ ਆਤਮਕ ਖੇੜੇ ਦੇ) ਇਕ-ਰਸ (ਹੋ ਰਹੇ ਗੀਤ) ਨੂੰ ਸੁਣ ਸੁਣ ਕੇ (ਉਸ ਵਿਚ) ਗਿੱਝ ਜਾਂਦਾ ਹੈ,

ਪਦ ਅਰਥ ਅਨਹਦ = ਇਕ-ਰਸ। ਸੁਣਿ = ਸੁਣ ਕੇ। ਮਾਨਿਆ = ਗਿੱਝ ਗਿਆ। ਵਿਚਾਰੀ = ਵਿਚਾਰ ਕੇ।

SikhNet (Spanish)Escuchando la Melodía Divina de la Palabra, la mente acepta

ਆਤਮੁ ਚੀਨੑਿ; ਭਏ ਨਿਰੰਕਾਰੀ ॥੭॥

aatam cheena; bhe nirankaaree |7|

Sant Singh KhalsaUnderstanding itself, this soul becomes attuned to the Formless Lord. ||7||
Manmohan SinghBy understanding itself, the soul becomes the Formless Lord.
Manmohan Singh (Punjabi)ਆਪਣੇ ਆਪ ਨੂੰ ਸਮਝਣ ਦੁਆਰਾ, ਆਤਮਾ ਸਰੂਪ ਰਹਿਤ ਸੁਆਮੀ ਥੀ ਜਾਂਦੀ ਹੈ।
Fareedkot Teekaਔਰ ਆਤਮਾ ਕੋ ਰਾਮ ਰੂਪ ਜਾਨ ਕਰ (ਨਿਰੰਕਾਰੀ) ਕਾ ਸਰੂਪ ਹੂਏ ਹੈਂ॥੭॥
Prof. Sahib Singhਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ॥੭॥

ਪਦ ਅਰਥ ਚੀਨ੍ਹ੍ਹਿ = ਖੋਜ ਕੇ ॥੭॥

SikhNet (Spanish)y medita en la Verdad de la Palabra, y realizando al Ser, se entona en el Dios sin forma. (7)

ਇਹੁ ਮਨੁ ਨਿਰਮਲੁ; ਦਰਿ ਘਰਿ ਸੋਈ ॥

eihu man niramal; dar ghar soee |

Sant Singh KhalsaThis mind becomes immaculately pure, in the Court and the Home of the Lord.
Manmohan SinghThis soul becomes pure in the court and presence of the Lord,
Manmohan Singh (Punjabi)ਉਸ ਸਾਹਿਬ ਦੇ ਦਰਬਾਰ ਅਤੇ ਹਜੂਰੀ ਅੰਦਰ ਇਹ ਆਤਮਾ ਪਵਿੱਤ੍ਰ ਹੋ ਜਾਂਦੀ ਹੈ,
Fareedkot Teekaਗੁਰਮੁਖੋਂ ਕਾ ਯਹ ਮਨ ਨਿਰਮਲ ਹੈ, (ਦਰਿ ਘਰਿ) ਸਰੀਰ ਕੇ ਅੰਦਰ ਸੋ ਪਰਮੇਸਰ ਕੋ ਜਾਨਾ ਹੈ॥
Prof. Sahib Singh(ਜਦੋਂ) ਇਹ ਮਨ (ਗੁਰੂ ਦੇ ਸਨਮੁਖ ਹੁੰਦਾ ਹੈ ਤਦੋਂ) ਪਵਿਤ੍ਰ ਹੋ ਜਾਂਦਾ ਹੈ, ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦਿੱਸਦਾ ਹੈ।

ਪਦ ਅਰਥ ਦਰਿ ਘਰਿ = ਅੰਦਰ ਬਾਹਰ (ਹਰ ਥਾਂ)। ਸੋਈ = ਉਸੇ ਪ੍ਰਭੂ ਨੂੰ।

SikhNet (Spanish)La mente se vuelve inmaculada en la Presencia del Señor,

ਗੁਰਮੁਖਿ; ਭਗਤਿ ਭਾਉ. ਧੁਨਿ ਹੋਈ ॥

guramukh; bhagat bhaau. dhun hoee |

Sant Singh KhalsaThe Gurmukh shows his love through loving devotional worship.
Manmohan Singhit comes to profess love for His devotional service through the Guru.
Manmohan Singh (Punjabi)ਅਤੇ ਗੁਰਾਂ ਦੇ ਰਾਹੀਂ ਇਸ ਨੂੰ ਉਸ ਦੀ ਪ੍ਰੇਮ-ਮਈ ਸੇਵਾ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਕੀ ਸੰਗਤ ਮੇਂ ਭਗਤਿ (ਭਾਉ) ਪ੍ਰੇਮ ਕਰਨ ਤੇ (ਧੁਨਿ) ਬ੍ਰਿਤੀ ਬ੍ਰਹਮ ਰੂਪੁ ਹੋਤੀ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ (ਇਸ ਮਨ ਦੇ ਅੰਦਰ) ਭਗਤੀ ਦੀ ਲਗਨ ਲੱਗ ਪੈਂਦੀ ਹੈ, (ਇਸ ਦੇ ਅੰਦਰ ਪ੍ਰਭੂ ਦਾ) ਪਿਆਰ (ਜਾਗ ਪੈਂਦਾ ਹੈ),

ਪਦ ਅਰਥ ਧੁਨਿ = ਲਗਨ। ਭਾਉ = ਪ੍ਰੇਮ।

SikhNet (Spanish)y entonada en el Naam, el Nombre del Señor se compenetra en la Adoración

ਅਹਿਨਿਸਿ ਹਰਿ ਜਸੁ; ਗੁਰ ਪਰਸਾਦਿ ॥

ahinis har jas; gur parasaad |

Sant Singh KhalsaNight and day, by Guru's Grace, sing the Lord's Praises.
Manmohan SinghBy Guru's grace, the soul, day and night, sings God's praise,
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਆਤਮਾ, ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ,
Fareedkot Teekaਗੁਰੋਂ ਕੀ ਕ੍ਰਿਪਾ ਸੇ ਰਾਤ ਦਿਨ ਹਰਿ ਕਾ ਜਸ ਕਰਤੇ ਹੈਂ॥
Prof. Sahib Singhਗੁਰੂ ਦੀ ਕ੍ਰਿਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਹਿਨਿਸਿ = ਦਿਨ ਰਾਤ। ਪਰਸਾਦਿ = ਕਿਰਪਾ ਨਾਲ।

SikhNet (Spanish)Amorosa del Señor a través del Guru. Por la Gracia del Guru habita en la Alabanza del Señor,

ਘਟਿ ਘਟਿ ਸੋ ਪ੍ਰਭੁ; ਆਦਿ ਜੁਗਾਦਿ ॥੮॥

ghatt ghatt so prabh; aad jugaad |8|

Sant Singh KhalsaGod dwells in each and every heart, since the very beginning of time, and throughout the ages. ||8||
Manmohan Singhand realises that He, the Lord, is pervading all the hearts, since the very outset and at the beginning of ages.
Manmohan Singh (Punjabi)ਅਤੇ ਅਨੁਭਵ ਕਰ ਲੈਂਦੀ ਹੈ ਕਿ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਉਹ ਸੁਅਮੀ ਸਾਰਿਆਂ ਦੇ ਦਿਲਾਂ ਵਿੱਚ ਰਮ ਰਿਹਾ ਹੈ।
Fareedkot Teekaਸੋ ਆਦਿ ਜੁਗਾਦਿ ਪ੍ਰਭ ਕੋ ਘਟ ਘਟ ਮੇਂ ਜਾਨਤੇ ਹੈਂ॥੮॥
Prof. Sahib Singhਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਜੋ ਪਰਮਾਤਮਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ॥੮॥

ਪਦ ਅਰਥ ਆਦਿ = ਸਾਰੀ ਸ੍ਰਿਸ਼ਟੀ ਦਾ ਮੁੱਢ। ਜੁਗਾਦਿ = ਜੁਗਾਂ ਦੇ ਆਦ ਤੋਂ ॥੮॥

SikhNet (Spanish)Quien prevalece en todos y cada uno de los corazones desde el Principio del principio. (8)

ਰਾਮ ਰਸਾਇਣਿ; ਇਹੁ ਮਨੁ ਮਾਤਾ ॥

raam rasaaein; ihu man maataa |

Sant Singh KhalsaThis mind is intoxicated with the sublime essence of the Lord;
Manmohan SinghWith the Nectar of Lord's Name, this soul is intoxicated,
Manmohan Singh (Punjabi)ਪ੍ਰਭੂ ਨਾਮ ਦੇ ਅੰਮ੍ਰਿਤ ਨਾਲ ਇਹ ਆਤਮਾ ਮਤਵਾਲੀ ਹੋਈ ਹੋਈ ਹੈ,
Fareedkot Teekaਰਾਮ ਨਾਮ (ਰਸਾਇਣਿ) ਅੰਮ੍ਰਿਤ ਮੇਂ ਇਹ ਮਨ ਮਸਤ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ-ਰਸ ਵਿਚ ਮਸਤ ਹੋ ਜਾਂਦਾ ਹੈ,

ਪਦ ਅਰਥ ਰਸਾਇਣਿ = ਰਸਾਇਣ ਵਿਚ, ਰਸਾਂ ਦੇ ਘਰ = ਪ੍ਰਭੂ ਵਿਚ।

SikhNet (Spanish)Cuando la mente está infiltrada con la Cura del Naam,

ਸਰਬ ਰਸਾਇਣੁ; ਗੁਰਮੁਖਿ ਜਾਤਾ ॥

sarab rasaaein; guramukh jaataa |

Sant Singh KhalsaThe Gurmukh realizes the essence of totality.
Manmohan Singhand through the Guru, it realises, God, the Home of all the essences.
Manmohan Singh (Punjabi)ਅਤੇ ਗੁਰਾਂ ਦੇ ਰਾਹੀਂ ਇਹ ਸਾਰਿਆਂ ਰਸਾਂ ਦੇ ਘਰ, ਹਰੀ ਨੂੰ ਅਨੁਭਵ ਕਰ ਲੈਂਦੀ ਹੈ।
Fareedkot Teekaਗੁਰਮੁਖੋਂ ਨੇ ਸਰਬ (ਰਸਾਇਣ) ਰਸੋਂ ਕਾ ਘਰੁ ਅਕਾਲ ਪੁਰਖ ਕੋ ਜਾਨਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ।
SikhNet (Spanish)el Nombre del Señor, por la Gracia del Guru, toma Conciencia del Señor,

ਭਗਤਿ ਹੇਤੁ; ਗੁਰ ਚਰਣ ਨਿਵਾਸਾ ॥

bhagat het; gur charan nivaasaa |

Sant Singh KhalsaFor the sake of devotional worship, he dwells at the Guru's Feet.
Manmohan SinghFor the sake of Lord's meditation, it ought to abide in the Guru's feet.
Manmohan Singh (Punjabi)ਸੁਆਮੀ ਦੇ ਸਿਮਰਨ ਦੀ ਖਾਤਰ, ਇਸ ਨੂੰ ਗੁਰਾਂ ਦੇ ਪੈਰਾਂ ਵਿੱਚ ਵਸਣਾ ਉਚਿਤ ਹੈ।
Fareedkot Teekaਜਿਨ ਕਾ ਭਗਤਿ ਮੇਂ ਪ੍ਰੇਮ ਹੈ ਔਰ ਗੁਰੋਂ ਕੇ ਚਰਨੋਂ ਮੇਂ ਨਿਵਾਸ ਹੈ॥
Prof. Sahib Singhਜਦੋਂ ਗੁਰੂ ਦੇ ਚਰਨਾਂ ਵਿਚ (ਇਸ ਮਨ ਦਾ) ਨਿਵਾਸ ਹੁੰਦਾ ਹੈ ਤਾਂ (ਇਸ ਦੇ ਅੰਦਰ ਪਰਮਾਤਮਾ ਦੀ) ਭਗਤੀ ਦਾ ਪ੍ਰੇਮ (ਜਾਗ ਪੈਂਦਾ ਹੈ)।

ਪਦ ਅਰਥ ਹੇਤੁ = ਪ੍ਰੇਮ।

SikhNet (Spanish)el Disipador de las tristezas. Alabando al Señor uno habita a los Pies del Guru y se vuelve como

ਨਾਨਕ. ਹਰਿ ਜਨ ਕੇ; ਦਾਸਨਿ ਦਾਸਾ ॥੯॥੮॥

naanak. har jan ke; daasan daasaa |9|8|

Sant Singh KhalsaNanak is the humble servant of the slave of the Lord's slaves. ||9||8||
Manmohan SinghNanak, is the slave of the slave of God's slave.
Manmohan Singh (Punjabi)ਨਾਨਕ ਵਾਹਿਗੁਰੂ ਦੇ ਗੋਲੇ ਦੇ ਗੋਲੇ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਐਸੇ ਗੁਰਮੁਖੋਂ ਕੇ ਦਾਸਨੁ ਦਾਸ ਹੈਂ॥੯॥੮॥
Prof. Sahib Singhਹੇ ਨਾਨਕ! ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ॥੯॥੮॥
SikhNet (Spanish)Nanak, el Esclavo de los Esclavos del Señor. (9‑8) P. 416.

Open this shabad →

Ang 415 of 1430