ੴ

ਸਿੱਖਬਾਣੀ · SikhBani

ਗਾਵਹਿ ਗੀਤੇ ਚੀਤਿ ਅਨੀਤੇ ॥

gaaveh geete cheet aneete
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 414, 415 · 33 lines
Translations

ਆਸਾ ਮਹਲਾ ੧ ॥

aasaa mahalaa 1 | Ang 414

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.

ਗਾਵਹਿ ਗੀਤੇ; ਚੀਤਿ ਅਨੀਤੇ ॥

gaaveh geete; cheet aneete | Ang 414

Sant Singh KhalsaThey sing religious songs, but their consciousness is wicked.
Manmohan SinghMen sing religious songs but in their mind is wickedness.
Manmohan Singh (Punjabi)ਬੰਦੇ ਧਾਰਮਕ ਗਾਉਣ ਗਾਉਂਦੇ ਹਨ, ਉਨ੍ਹਾਂ ਦੇ ਮਨ ਅੰਦਰ ਬਦੀ ਹੈ।
Fareedkot Teekaਵੈਰਾਗ ਕੇ (ਗੀਤੇ) ਸਬਦ ਗਾਵਤਾ ਹੈ ਔਰੁ (ਚੀਤਿ ਅਨੀਤੇ) ਅਜੋਗ ਬਾਤਾਂ ਮੇਂ ਲਗ ਰਹਾ ਹੈ॥
Prof. Sahib Singhਜੇਹੜੇ ਮਨੁੱਖ (ਦੂਜਿਆਂ ਨੂੰ ਹੀ ਸੁਣਾਣ ਵਾਸਤੇ ਭਗਤੀ ਦੇ) ਗੀਤ ਗਾਂਦੇ ਹਨ, ਪਰ ਉਹਨਾਂ ਦੇ ਚਿੱਤ ਵਿਚ ਮੰਦੇ ਖ਼ਿਆਲ (ਮੌਜੂਦ) ਹਨ;

ਪਦ ਅਰਥ ਗਾਵਹਿ = ਗਾਉਂਦੇ ਹਨ। ਚੀਤਿ = ਚਿੱਤ ਵਿਚ। ਅਨੀਤੇ = ਕੁਕਰਮ।

SikhNet (Spanish)Exteriormente cantan los salmos sagrados pero en su mente vive la desigualdad.

ਰਾਗ ਸੁਣਾਇ; ਕਹਾਵਹਿ ਬੀਤੇ ॥

raag sunaae; kahaaveh beete | Ang 414

Sant Singh KhalsaThey sing the songs, and call themselves divine,
Manmohan SinghThey sing music and call themselves divines.
Manmohan Singh (Punjabi)ਉਹ ਰਾਗ ਅਲਾਪਦੇ ਹਨ ਅਤੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ।
Fareedkot Teekaਰਾਗ ਦ੍ਵੈਸ ਕੀਆਂ ਬਾਤਾਂ ਸੁਨਾਵਤਾ ਹੈ ਅਰੁ ਕਹਤਾ ਹੈ ਮੇਰੇ ਰਾਗ ਦ੍ਵੈਸ (ਬੀਤੇ) ਚਲੇ ਗਏ ਹੈਂ॥
Prof. Sahib Singhਜੇਹੜੇ (ਹੋਰਨਾਂ ਨੂੰ) ਰਾਗ (ਦ੍ਵੈਖ ਤੋਂ ਬਚਣ ਦੀਆਂ ਗੱਲਾਂ) ਸੁਣਾ ਕੇ ਅਖਵਾਂਦੇ ਹਨ ਕਿ ਅਸੀਂ ਰਾਗ ਦ੍ਵੈਖ ਤੋਂ ਬਚੇ ਹੋਏ ਹਾਂ,

ਪਦ ਅਰਥ ਰਾਗ = ਰਾਗ ਦ੍ਵੈਖ ਦੀਆਂ ਗੱਲਾਂ। ਸੁਣਾਇ = ਸੁਣਾ ਕੇ। ਕਹਾਵਹਿ = ਲੋਕਾਂ ਤੋਂ ਅਖਵਾਂਦੇ ਹਨ। ਬੀਤੇ = ਰਾਗ ਦ੍ਵੈਖ ਤੋਂ ਪਰੇ।

SikhNet (Spanish)Hacen música y se hacen pasar por estoicos,

ਬਿਨੁ ਨਾਵੈ; ਮਨਿ ਝੂਠੁ ਅਨੀਤੇ ॥੧॥

bin naavai; man jhootth aneete |1| Ang 414

Sant Singh Khalsabut without the Name, their minds are false and wicked. ||1||
Manmohan SinghWithout the Name, their mind is false and evil.
Manmohan Singh (Punjabi)ਨਾਮ ਦੇ ਬਾਝੋਂ ਉਨ੍ਹਾਂ ਦਾ ਹਿਰਦਾ ਕੂੜ ਤੇ ਕੁਟਲ ਹੈ।
Fareedkot Teekaਬਿਨਾਂ ਨਾਮ ਜਪਨੇ ਸੇ ਮਨ ਝੂਠ ਔਰ ਅਨੀਤਿ ਮੇਂ ਲਗ ਰਹਾ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਝੂਠ (ਵੱਸਦਾ) ਹੈ, ਉਹਨਾਂ ਦੇ ਮਨ ਵਿਚ ਕੁਕਰਮ (ਟਿਕੇ ਹੋਏ) ਹਨ ॥੧॥

ਪਦ ਅਰਥ ਮਨਿ = ਮਨ ਵਿਚ ॥੧॥

SikhNet (Spanish)pero sin el Naam, el Nombre del Señor, su mente está llena de falsedad y malicia. (1)

ਕਹਾ ਚਲਹੁ; ਮਨ ਰਹਹੁ ਘਰੇ ॥

kahaa chalahu; man rahahu ghare | Ang 414

Sant Singh KhalsaWhere are you going? O mind, remain in your own home.
Manmohan SinghWhere goest thou? O man, remain at home.
Manmohan Singh (Punjabi)ਤੂੰ ਕਿਥੇ ਜਾਂਦਾ ਹੈ? ਆਪਣੇ ਮਕਾਨ ਤੇ ਹੀ ਟਿਕ, ਹੇ ਬੰਦੇ।
Fareedkot Teekaਹੇ ਮਨ! ਤੂੰ ਕਹਾਂ ਜਾਤਾ ਹੈ ਅਪਨੇ ਘਰ ਮੇਂ ਰਹੁ ਅਰਥਾਤ ਅੰਤਸਕਰਣ ਮੇਂ ਹੀ ਅੰਤਰ ਮੁਖ ਰਹੁ॥
Prof. Sahib Singh(ਹੋਰਨਾਂ ਨੂੰ ਮੱਤਾਂ ਦੇਣ ਵਾਲੇ) ਹੇ ਮਨ! ਤੂੰ (ਕੁਕਰਮਾਂ ਵਿਚ) ਕਿਉਂ ਭਟਕ ਰਿਹਾ ਹੈਂ? ਆਪਣੇ ਅੰਦਰ ਹੀ ਟਿਕਿਆ ਰਹੁ।

ਪਦ ਅਰਥ ਮਨ = ਹੇ ਮਨ! ਘਰੇ = ਘਰ ਵਿਚ ਹੀ, ਅੰਦਰ ਹੀ।

SikhNet (Spanish)¿Adónde vas, oh mente? Reside en tu propia casa.

ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ; ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥

guramukh raam naam tripataase; khojat paavahu sehaj hare |1| rahaau | Ang 414

Sant Singh KhalsaThe Gurmukhs are satisfied with the Lord's Name; searching, they easily find the Lord. ||1||Pause||
Manmohan SinghThe Guru-wards are satiated with the Lord's Name, and by searching, they easily find God. Pause.
Manmohan Singh (Punjabi)ਗੁਰੂ-ਸਮਰਪਨ ਸੁਆਮੀ ਦੇ ਨਾਮ ਨਾਲ ਧਰਾਪੇ (ਰੱਜੇ ਜਾਂਦੇ) ਹਨ ਅਤੇ ਢੂੰਡ-ਭਾਲ ਕਰਨ ਦੁਆਰਾ, ਉਹ ਸੁਖੈਨ ਹੀ ਵਾਹਿਗੁਰੂ ਨੂੰ ਲੱਭ ਲੈਂਦੇ ਹਨ। ਠਹਿਰਾਉ।
Fareedkot Teekaਗੁਰਮੁਖ ਰਾਮ ਨਾਮ ਜਪ ਕਰ ਤ੍ਰਿਪਤਿ ਹੂਏ ਹੈਂ ਤਿਨ ਦ੍ਵਾਰਾ ਖੋਜਨੇ ਸੇ ਤੂੰ ਭੀ ਸਾਂਤਿ ਰੂਪ ਹਰਿ ਕੋ ਪਾਵੈਗਾ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਵਿਕਾਰਾਂ ਵਲੋਂ) ਹਟ ਜਾਂਦੇ ਹਨ। ਹੇ ਮਨ! ਤੂੰ ਭੀ ਗੁਰੂ ਦੀ ਰਾਹੀਂ ਭਾਲ ਕਰ ਕੇ ਸਹਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਨੂੰ ਲੱਭ ਲਏਂਗਾ ॥੧॥ ਰਹਾਉ ॥

ਪਦ ਅਰਥ ਤ੍ਰਿਪਤਾਸੇ = (ਮਾਇਆ ਵਲੋਂ) ਰੱਜੇ ਹੋਏ। ਪਾਵਹੁ = (ਹੇ ਮਨ!) ਤੂੰ ਲੱਭ ਲਏਂਗਾ। ਸਹਜਿ = ਅਡੋਲ ਅਵਸਥਾ ਵਿਚ ਟਿਕ ਕੇ ॥੧॥ ਰਹਾਉ ॥

SikhNet (Spanish)A través del Guru, alcanza la Plenitud con el Naam, el Nombre del Señor,

ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥

kaam krodh man mohu sareeraa | Ang 414

Sant Singh KhalsaSexual desire, anger and emotional attachment fill the mind and body;
Manmohan SinghLust, wrath, worldly attachment are in the body,
Manmohan Singh (Punjabi)ਭੋਗ ਬਿਲਾਸ, ਗੁੱਸਾ, ਸੰਸਾਰੀ ਮਮਤਾ, ਦੇਹਿ ਅੰਦਰ ਹਨ,
Fareedkot Teekaਕਾਮ ਕ੍ਰੋਧ ਮੋਹ ਏਹੁ ਬਿਕਾਰ ਮਨ ਔਰੁ ਸਰੀਰੋਂ ਮੇਂ ਵਿਆਪ ਰਹੇ ਹੈਂ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਕਾਮ ਹੈ ਕ੍ਰੋਧ ਹੈ ਮੋਹ ਹੈ,

ਪਦ ਅਰਥ ਮਨਿ = ਮਨ ਵਿਚ। ਸਰੀਰਾ = ਸਰੀਰ ਵਿਚ।

SikhNet (Spanish)porque buscando a tu Señor, en la calma Lo encuentras. (1‑Pausa)

ਲਬੁ ਲੋਭੁ ਅਹੰਕਾਰੁ ਸੁ ਪੀਰਾ ॥

lab lobh ahankaar su peeraa | Ang 414

Sant Singh Khalsagreed and egotism lead only to pain.
Manmohan Singhand greed, avarice and ego are within man's mind, so he is in pain.
Manmohan Singh (Punjabi)ਅਤੇ ਤਮ੍ਹਾਂ ਲਾਲਚ ਅਤੇ ਗਰੂਰ ਬੰਦੇ ਦੇ ਚਿੱਤ ਵਿੱਚ, ਇਸ ਲਈ ਉਹ ਤਕਲੀਫ ਵਿੱਚ ਹੈ।
Fareedkot Teekaਸੋ ਲਬ ਲੋਭ ਅਹੰਕਾਰ ਇਸੀ ਕਰ ਕੇ ਜੀਵ ਕੋ ਪੀੜਾ ਹੋਤੀ ਹੈ॥
Prof. Sahib Singhਜਿਸ ਦੇ ਅੰਦਰ ਲੱਬ ਹੈ ਲੋਭ ਹੈ ਅਹੰਕਾਰ ਹੈ, (ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ) ਕਲੇਸ਼ ਹੈ,

ਪਦ ਅਰਥ ਪੀਰਾ = ਪੀੜ।

SikhNet (Spanish)Tanto cuanto el cuerpo se infecta de lujuria, enojo, infatuación, avaricia y ego, tanto cuanto es la magnitud de nuestro dolor.

ਰਾਮ ਨਾਮ ਬਿਨੁ; ਕਿਉ ਮਨੁ ਧੀਰਾ ॥੨॥

raam naam bin; kiau man dheeraa |2| Ang 414

Sant Singh KhalsaHow can the mind be comforted without the Lord's Name? ||2||
Manmohan SinghHow can the soul be consoled without the Name of the Omnipresent the Lord.
Manmohan Singh (Punjabi)ਸਰਬ ਵਿਆਪਕ ਸੁਆਮੀ ਦੇ ਨਾਮ ਬਗੈਰ ਆਤਮਾ ਨੂੰ ਧੀਰਜ ਕਿਵੇ ਆ ਸਕਦਾ ਹੈ?
Fareedkot Teekaਰਾਮ ਨਾਮ ਸੇਂ ਬਿਨਾਂ ਮਨ ਕੋ ਧੀਰਜ ਕਿਉਂ ਕਰ ਪ੍ਰਾਪਤ ਹੋਇ ਅਰਥਾਤ ਨਹੀਂ ਪ੍ਰਾਪਤ ਹੋਤਾ॥੨॥☬ਕੋਈਕ ਤੀਰਥੋਂ ਕੇ ਸਨਾਨ ਸੇ ਗਤੀ ਮਾਨਤੇ ਹੈਂ।
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਸ ਦਾ ਮਨ (ਇਹਨਾਂ ਦਾ ਟਾਕਰਾ ਕਰਨ ਦਾ) ਕਿਵੇਂ ਹੌਸਲਾ ਕਰ ਸਕਦਾ ਹੈ? ॥੨॥

ਪਦ ਅਰਥ ਧੀਰਾ = ਹੌਸਲੇ ਵਾਲਾ ॥੨॥

SikhNet (Spanish)¿Cómo es que sin el Naam, el Nombre del Señor puede uno tranquilizar su mente? (2)

ਅੰਤਰਿ ਨਾਵਣੁ; ਸਾਚੁ ਪਛਾਣੈ ॥

antar naavan; saach pachhaanai | Ang 414

Sant Singh KhalsaOne who cleanses himself within, knows the True Lord.
Manmohan SinghHe, who laves internally knows the True Lord.
Manmohan Singh (Punjabi)ਜੋ ਆਪਣੇ ਦਿਲ ਨੂੰ ਨਵਾਉਂਦਾ ਹੈ, ਉਹ ਸੱਚੇ ਸਾਈਂ ਨੂੰ ਜਾਣ ਲੈਦਾ ਹੈ।
Fareedkot Teekaਜੋ ਸਚ ਕੋ ਪਛਾਨਤੇ ਹੈਂ, ਸੋ ਅੰਤਸਕਰਣ ਰੂਪ ਤੀਰਥ ਮੇਂ ਹੀ ਸਨਾਨ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਹ ਆਪਣੇ ਆਤਮਾ ਵਿਚ (ਤੀਰਥ-) ਇਸ਼ਨਾਨ ਕਰ ਰਿਹਾ ਹੈ,

ਪਦ ਅਰਥ ਨਾਵਣੁ = ਇਸ਼ਨਾਨ।

SikhNet (Spanish)Aquél que se baña en la fuente interior, toma Conciencia de la Verdad,

ਅੰਤਰ ਕੀ ਗਤਿ; ਗੁਰਮੁਖਿ ਜਾਣੈ ॥

antar kee gat; guramukh jaanai | Ang 414

Sant Singh KhalsaThe Gurmukh knows the condition of his innermost being.
Manmohan SinghThe pious person knows the condition of his mind.
Manmohan Singh (Punjabi)ਪਵਿੱਤ੍ਰ ਪੁਰਸ਼ ਆਪਣੇ ਮਨ ਦੀ ਹਾਲਤ ਨੂੰ ਜਾਣਦਾ ਹੈ।
Fareedkot Teekaਇਸ (ਅੰਤਰਿ) ਭੇਦ ਕੀ ਗਤੀ ਗੁਰਮੁਖਿ ਜਾਨਤੇ ਹੈਂ॥
Prof. Sahib Singhਐਸਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੀ ਅੰਦਰਲੀ ਆਤਮਕ ਹਾਲਤ ਸਮਝ ਲੈਂਦਾ ਹੈ।

ਪਦ ਅਰਥ ਗਤਿ = ਆਤਮਕ ਅਵਸਥਾ।

SikhNet (Spanish)y a través del Guru, conoce el Estado de su yo interno.

ਸਾਚ ਸਬਦ ਬਿਨੁ; ਮਹਲੁ ਨ ਪਛਾਣੈ ॥੩॥

saach sabad bin; mehal na pachhaanai |3| Ang 414

Sant Singh KhalsaWithout the True Word of the Shabad, the Mansion of the Lord's Presence is not realized. ||3||
Manmohan SinghWithout the True Name, Lord's presence cannot be realised.
Manmohan Singh (Punjabi)ਸੱਚੇ ਨਾਮ ਦੇ ਬਗੈਰ ਸੁਆਮੀ ਦੀ ਹਜ਼ੂਰੀ ਅਨੁਭਵ ਕੀਤੀ ਨਹੀਂ ਜਾ ਸਕਦੀ।
Fareedkot Teekaਬਿਨਾਂ ਸਚੇ ਉਪਦੇਸ ਕੇ ਜੀਵ (ਮਹਲੁ) ਸ੍ਵਰੂਪ ਕੋ ਨਹੀਂ ਪਛਾਨਤਾ ਹੈ॥੩॥☬ਪ੍ਰਸ਼ਨ: ਜਨਮ ਮਰਣ ਸੇ ਰਹਤ ਕੌਣ ਹੋਤਾ ਹੈ?☬ਉੱਤ੍ਰ:
Prof. Sahib Singh(ਪਰ ਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਟਿਕਾਣਾ ਕੋਈ ਮਨੁੱਖ ਨਹੀਂ ਪਛਾਣ ਸਕਦਾ ॥੩॥

ਪਦ ਅਰਥ ਮਹਲੁ = ਪਰਮਾਤਮਾ ਦਾ ਟਿਕਾਣਾ ॥੩॥

SikhNet (Spanish)Pero uno no encuentra la Residencia del Señor sin la Palabra del Guru. (3)

ਨਿਰੰਕਾਰ ਮਹਿ; ਆਕਾਰੁ ਸਮਾਵੈ ॥

nirankaar meh; aakaar samaavai | Ang 414

Sant Singh KhalsaOne who merges his form into the Formless Lord,
Manmohan SinghHe, who merges his from into the Formless Lord,
Manmohan Singh (Punjabi)ਜੋ ਆਪਣੇ ਸਰੂਪ ਨੂੰ ਸਰੂਪ-ਰਹਿਤ ਸੁਆਮੀ ਅੰਦਰ ਲੀਨ ਕਰ ਦਿੰਦਾ ਹੈ,
Fareedkot Teekaਨਿਰਾਕਾਰ ਮਹਿ ਆਕਾਰ ਰੂਪ ਕੋ ਲੈ ਕਰੇ ਅਧਿਸ੍ਟਾਨ ਮਾਤ੍ਰ ਰਹਿ ਜਾਇ॥
Prof. Sahib Singhਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਕਰ ਲੈਂਦਾ ਹੈ (ਭਾਵ, ਆਪਣੀ ਬ੍ਰਿਤੀ ਨੂੰ ਬਾਹਰ ਵਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ;)

ਪਦ ਅਰਥ ਆਕਾਰੁ = ਬਾਹਰ ਦਿੱਸਦਾ ਜਗਤ। ਸਮਾਵੈ = ਲੀਨ ਕਰੇ।

SikhNet (Spanish)Aquél que está imbuido en el Dios sin Forma,

ਅਕਲ ਕਲਾ; ਸਚੁ ਸਾਚਿ ਟਿਕਾਵੈ ॥

akal kalaa; sach saach ttikaavai | Ang 414

Sant Singh Khalsaabides in the True Lord, the Powerful, beyond power.
Manmohan Singhand abides in the Truest of the true, mighty Unknowable Lord,
Manmohan Singh (Punjabi)ਅਤੇ ਸੱਚਿਆਂ ਦੇ ਪਰਮ ਸੱਚੇ ਬਲਵਾਨ ਅਗਾਧ ਸਾਹਿਬ ਅੰਦਰ ਟਿਕਦਾ ਹੈ,
Fareedkot Teekaਜੈਸੇ ਰਜੂ ਮੇਂ ਸਰਪ (ਕਲਾ) ਕਲਪਨਾ ਸੇ ਰਹਿਤ ਜੋ ਸਚ ਅਕਲ ਰੂਪ ਹੈ (ਸਾਚਿ) ਸਤਨਾਮ ਕਰ ਉਸ ਮੇਂ ਮਨ ਕੋ ਇਸਥਿਤ ਕਰੈ॥
Prof. Sahib Singhਜਿਸ ਪ੍ਰਭੂ ਦੀ ਸੱਤਿਆ-ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ-ਥਿਰ ਪ੍ਰਭੂ ਨੂੰ ਜੇਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਪਦ ਅਰਥ ਅਕਲ ਕਲਾ = ਜਿਸਦੀ ਕਲਾ ਗਿਣਤੀ ਤੋਂ ਪਰੇ ਹੈ। ਸਾਚਿ = ਸਦਾ-ਥਿਰ ਪ੍ਰਭੂ ਵਿਚ ਜੁੜ ਕੇ।

SikhNet (Spanish)y reside en la Verdad, sabe que a través de los atributos inherentes de Dios,

ਸੋ ਨਰੁ; ਗਰਭ ਜੋਨਿ. ਨਹੀ ਆਵੈ ॥੪॥

so nar; garabh jon. nahee aavai |4| Ang 414

Sant Singh KhalsaSuch a person does not enter into the womb of reincarnation again. ||4||
Manmohan Singhthat man enters not the womb-existences again.
Manmohan Singh (Punjabi)ਉਹ ਇਨਸਾਨ ਮੁੜ ਕੇ ਪੇਟ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰਦਾ।
Fareedkot Teekaਜੋ ਇਸਥਿਤ ਕਰਤਾ ਹੈ, ਸੋ ਪੁਰਸ ਫਿਰਿ ਗਰਭ ਜੋਨਿ ਮੇਂ ਨਹੀਂ ਆਉਤਾ ਹੈ॥੪॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੪॥
SikhNet (Spanish)no entra en el vientre de la reencarnación. (4)

ਜਹਾਂ ਨਾਮੁ ਮਿਲੈ; ਤਹ ਜਾਉ ॥

jahaan naam milai; teh jaau | Ang 414

Sant Singh KhalsaGo there, where you may obtain the Naam, the Name of the Lord.
Manmohan SinghGo thou there, where thou may obtain the Name.
Manmohan Singh (Punjabi)ਤੂੰ ਓਥੇ ਜਾਹ ਜਿਥੇ ਤੈਨੂੰ ਨਾਮ ਦੀ ਪਰਾਪਤੀ ਹੋਵੇ।
Fareedkot Teekaਜਹਾਂ ਨਾਮ ਪ੍ਰਾਪਤ ਹੋਇ ਤਹਾਂ ਜਾਵੈ ਅਰਥਾਤ ਸਤਸੰਗਤਿ ਕਰੋ॥
Prof. Sahib Singh(ਇਸ ਵਾਸਤੇ ਮੇਰੀ ਇਹ ਅਰਦਾਸ ਹੈ ਕਿ) ਜਿਥੋਂ (ਗੁਰ-ਸੰਗਤਿ ਵਿਚੋਂ) ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਮੈਂ ਉਥੇ ਹੀ ਜਾਵਾਂ,

ਪਦ ਅਰਥ ਜਾਉ = ਮੈਂ ਜਾਵਾਂ।

SikhNet (Spanish)Ve a donde sea que puedas obtener el Naam, el Nombre del Señor

ਗੁਰ ਪਰਸਾਦੀ; ਕਰਮ ਕਮਾਉ ॥

gur parasaadee; karam kamaau | Ang 415

Sant Singh KhalsaBy Guru's Grace, perform good deeds.
Manmohan SinghBy Guru's grace, do thou the good deeds.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਭਲੇ ਕੰਮ ਕਰ।
Fareedkot Teekaਗੁਰੋਂ ਕੀ ਕ੍ਰਿਪਾ ਸੇ ਨਿਸਕਾਮ ਕਰਮ ਕਾ ਕਮਾਉਨਾ ਕਰੋ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ),

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਕਮਾਉ = ਮੈਂ ਕਮਾਵਾਂ।

SikhNet (Spanish)Por la Gracia del Guru, sólo haz acciones piadosas, e imbuido en el Naam,

ਨਾਮੇ ਰਾਤਾ; ਹਰਿ ਗੁਣ ਗਾਉ ॥੫॥

naame raataa; har gun gaau |5| Ang 415

Sant Singh KhalsaImbued with the Naam, sing the Glorious Praises of the Lord. ||5||
Manmohan SinghImbued with the Name, sing thou the praise of God.
Manmohan Singh (Punjabi)ਨਾਮ ਨਾਲ ਰੰਗਿਆ ਹੋਇਆ ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਨਾਮ ਸੇ ਮਿਲਾ ਹੂਆ ਹਰਿ ਕੇ ਗੁਣ ਗਾਵੈ॥੫॥
Prof. Sahib Singhਤੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ ॥੫॥

ਪਦ ਅਰਥ ਗਾਉ = ਮੈਂ ਗਾਵਾਂ ॥੫॥

SikhNet (Spanish)el Nombre del Señor, canta las Gloriosas Alabanzas del Señor. (5)

ਗੁਰ ਸੇਵਾ ਤੇ; ਆਪੁ ਪਛਾਤਾ ॥

gur sevaa te; aap pachhaataa | Ang 415

Sant Singh KhalsaServing the Guru, I have come to understand myself.
Manmohan SinghThrough Guru's service I have understood myself.
Manmohan Singh (Punjabi)ਗੁਰਾਂ ਦੀ ਚਾਕਰੀ ਰਾਹੀਂ ਮੈਂ ਆਪਣੇ ਆਪ ਨੂੰ ਸਮਝ ਲਿਆ ਹੈ।
Fareedkot Teekaਜਿਸ ਨੇ ਗੁਰੋਂ ਕੀ ਸੇਵਾ ਸੇ ਅਪਨੇ ਸ੍ਵਰੂਪ ਕੋ ਪਛਾਨਾ ਹੈ॥
Prof. Sahib Singhਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ,

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)A través del Servicio al Guru, uno se conoce a sí mismo;

ਅੰਮ੍ਰਿਤ ਨਾਮੁ ਵਸਿਆ; ਸੁਖਦਾਤਾ ॥

amrit naam vasiaa; sukhadaataa | Ang 415

Sant Singh KhalsaThe Ambrosial Naam, the Giver of Peace, abides within my mind.
Manmohan SinghThe peace giving Nectarean Name, now abides within my mind.
Manmohan Singh (Punjabi)ਅਰਾਮ-ਬਖਸ਼ਣਹਾਰ ਸੁਧਾ-ਸਰੂਪ-ਨਾਮ, ਹੁਣ ਮੇਰੇ ਮਨ ਅੰਦਰ ਵਸਦਾ ਹੈ।
Fareedkot Teekaਅੰਮ੍ਰਿਤ ਨਾਮ ਜੋ ਸੁਖ ਦੇਨੇ ਵਾਲਾ ਹੈ, ਸੋ ਮਨ ਮੇਂ ਬਸਾ ਹੈ॥
Prof. Sahib Singhਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ-ਨਾਮ ਵੱਸ ਪਿਆ (ਸਮਝੋ)।
SikhNet (Spanish)el Nombre, Dador de Éxtasis, es enaltecido en su mente

ਅਨਦਿਨੁ ਬਾਣੀ; ਨਾਮੇ ਰਾਤਾ ॥੬॥

anadin baanee; naame raataa |6| Ang 415

Sant Singh KhalsaNight and day, I am imbued with the Word of the Guru's Bani, and the Naam. ||6||
Manmohan SinghNight and day I remain absorbed in Gurbani and the Name.
Manmohan Singh (Punjabi)ਰਾਤ ਦਿਨ ਮੈਂ ਗੁਰਬਾਣੀ ਅਤੇ ਨਾਮ ਅੰਦਰ ਲੀਨ ਰਹਿੰਦਾ ਹਾਂ।
Fareedkot Teekaਸੋ ਰਾਤਿ ਦਿਨ ਨਾਮ ਬਾਣੀ ਮੇਂ ਹੀ ਰਾਤਾ ਹੂਆ ਹੈ॥੬॥☬ਪ੍ਰਸ਼ਨ: ਫਿਰ ਪੁਰਖਾਰਥ ਕਰ ਕੇ ਜੀਵ ਨਾਮ ਜਪਨੇ ਮੇਂ ਕਿਉਂ ਨਹੀਂ ਲਗਤੇ ਹੈਂ?☬ਉੱਤ੍ਰ:
Prof. Sahib Singhਉਹ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹਰ ਰੋਜ਼ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੬॥

ਪਦ ਅਰਥ ਅਨਦਿਨੁ = ਹਰ ਰੋਜ਼। ਨਾਮੇ = ਨਾਮ ਵਿਚ ਹੀ ॥੬॥

SikhNet (Spanish)y se absorbe en el Nombre día y noche a través de la Palabra. (6)

ਮੇਰਾ ਪ੍ਰਭੁ ਲਾਏ; ਤਾ ਕੋ ਲਾਗੈ ॥

meraa prabh laae; taa ko laagai | Ang 415

Sant Singh KhalsaWhen my God attaches someone to Him, only then is that person attached.
Manmohan SinghIf my Lord attaches some one to God, then can One become attached to Him.
Manmohan Singh (Punjabi)ਜੇਕਰ ਮੈਡਾ ਸੁਆਮੀ ਜੋੜੇ, ਤਦ ਹੀ ਕੋਈ ਜਣਾ ਉਸ ਨਾਲ ਜੁੜ ਸਕਦਾ ਹੈ।
Fareedkot Teekaਜਿਸ ਕੋ ਮੇਰਾ ਪ੍ਰਭੂ ਨਾਮ ਮੇਂ ਲਗਾਉਤਾ ਹੈ, ਸੋਈ ਲਗਤਾ ਹੈ। ਅਰਥਾਤ ਇਸ ਮੇਂ ਪੁਰਸਾਰਥ ਕੀ ਪ੍ਰਧਾਨਤਾ ਨਹੀਂ ਹੈ ਕ੍ਰਿਪਾ ਕੀ ਪ੍ਰਧਾਨਤਾ ਹੈ। ਜੀਵ ਅਲਪਗ੍ਯ ਅਬਲ ਨੇ ਕਿਆ ਪੁਰਖਾਰਥ ਕਰਨਾ ਹੈ॥
Prof. Sahib Singh(ਪਰ ਇਹ ਖੇਡ ਜੀਵ ਦੇ ਵੱਸ ਦੀ ਨਹੀਂ) ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ,

ਪਦ ਅਰਥ ਤਾ = ਤਦੋਂ। ਕੋ = ਕੋਈ ਜੀਵ।

SikhNet (Spanish)Cuando el Señor me acoge en Su Ser,

ਹਉਮੈ ਮਾਰੇ; ਸਬਦੇ ਜਾਗੈ ॥

haumai maare; sabade jaagai | Ang 415

Sant Singh KhalsaConquering ego, he remains awake to the Word of the Shabad.
Manmohan SinghIf one stills ego, he remains awake to the Name.
Manmohan Singh (Punjabi)ਜੇਕਰ ਬੰਦਾ ਹੰਕਾਰ ਨੂੰ ਮਾਰ ਲਵੇ, ਤਾਂ ਉਹ ਨਾਮ ਵਲ ਜਾਗਦਾ ਰਹਿੰਦਾ ਹੈ।
Fareedkot Teekaਜਬ ਹੰਕਾਰ ਕੋ ਮਾਰਤਾ ਹੈ ਤਬ ਗੁਰ ਉਪਦੇਸ਼ ਕਰ ਮੋਹ ਨਿੰਦ੍ਰਾ ਸੇ ਜਾਗਤਾ ਹੈ॥
Prof. Sahib Singhਤਦੋਂ ਹੀ ਗੁਰ-ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ।

ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ।

SikhNet (Spanish)Lo abrazo y despierto en la Palabra.

ਐਥੈ ਓਥੈ; ਸਦਾ ਸੁਖੁ ਆਗੈ ॥੭॥

aithai othai; sadaa sukh aagai |7| Ang 415

Sant Singh KhalsaHere and hereafter, he enjoys lasting peace. ||7||
Manmohan SinghHere and afterwards there, he ever enjoys peace.
Manmohan Singh (Punjabi)ਏਥੇ ਅਤੇ ਮਗਰੋ ਉਥੇ ਉਹ ਹਮੇਸ਼ਾਂ ਆਰਾਮ ਭੋਗਦਾ ਹੈ।
Fareedkot Teekaਉਨ ਕੋ ਇਸ ਲੋਕ ਮੇਂ (ਓਥੈ) ਪਰਲੋਕ ਮੇਂ (ਸਦਾ) ਹਮੇਸ (ਆਗੈ) ਪਹਲੇ ਹੀ ਸੁਖ ਪ੍ਰਾਪਤ ਰਹਤੇ ਹੈਂ॥੭॥
Prof. Sahib Singhਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ॥੭॥

ਪਦ ਅਰਥ ਆਗੈ = ਸਾਹਮਣੇ ॥੭॥

SikhNet (Spanish)Calmando mi ego, obtengo Paz aquí y en el más allá. (7)

ਮਨੁ ਚੰਚਲੁ; ਬਿਧਿ ਨਾਹੀ ਜਾਣੈ ॥

man chanchal; bidh naahee jaanai | Ang 415

Sant Singh KhalsaThe fickle mind does not know the way.
Manmohan SinghThe mercurial mind knows not the way.
Manmohan Singh (Punjabi)ਚੁਲਬੁਲਾਂ ਮਨੂਆ ਜੁਗਤ ਨਹੀਂ ਜਾਣਦਾ।
Fareedkot Teekaਮਨੁ ਚੰਚਲੁ ਹੈ ਇਸ ਕਰ ਕੇ ਸੁਭ ਕਰਮ ਕਰਨੇ ਕੀ ਬਿਧੀ ਕੋ ਨਹੀਂ ਜਾਨਤਾ ਹੈ॥
Prof. Sahib Singhਪਰ ਚੰਚਲ ਮਨ (ਹਉਮੈ ਨੂੰ ਮਾਰਨ ਦਾ) ਤਰੀਕਾ ਨਹੀਂ ਜਾਣ ਸਕਦਾ,

ਪਦ ਅਰਥ ਬਿਧਿ = (ਹਉਮੈ ਨੂੰ ਮਾਰਨ ਦੀ) ਵਿਧੀ।

SikhNet (Spanish)Mi mente mercurial no conoce el Camino,

ਮਨਮੁਖਿ ਮੈਲਾ; ਸਬਦੁ. ਨ ਪਛਾਣੈ ॥

manamukh mailaa; sabad. na pachhaanai | Ang 415

Sant Singh KhalsaThe filthy self-willed manmukh does not understand the Shabad.
Manmohan SinghThe filthy apostate understands not the Name.
Manmohan Singh (Punjabi)ਗੰਦਾ ਅਧਰਮੀ ਨਾਮ ਨੂੰ ਨਹੀਂ ਸਮਝਦਾ।
Fareedkot Teekaਮਨਮੁਖ ਸਬਦ ਪਹਚਾਨੇ ਬਿਨਾਂ ਸਦਾ ਮੈਲਾ ਰਹਤਾ ਹੈ॥
Prof. Sahib Singhਕਿਉਂਕਿ ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ।
SikhNet (Spanish)pues el ególatra tiene la mente sucia, y a él, la Palabra no le es revelada.

ਗੁਰਮੁਖਿ ਨਿਰਮਲੁ; ਨਾਮੁ ਵਖਾਣੈ ॥੮॥

guramukh niramal; naam vakhaanai |8| Ang 415

Sant Singh KhalsaThe Gurmukh chants the Immaculate Naam. ||8||
Manmohan SinghThe pious person utters the Immaculate Name.
Manmohan Singh (Punjabi)ਪਵਿੱਤ੍ਰ ਪੁਰਸ਼ ਪਾਵਨ ਨਾਮ ਦਾ ਊਚਾਰਨ ਕਰਦਾ ਹੈ।
Fareedkot Teekaਔਰ ਗੁਰਮੁਖ ਜੋ ਸੁਧ ਹੈਂ, ਸੋ ਨਾਮ ਜਪਤੇ ਹੈਂ॥੮॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ ॥੮॥
SikhNet (Spanish)Es a través del Guru que uno repite el Nombre Inmaculado. (8)

ਹਰਿ ਜੀਉ ਆਗੈ; ਕਰੀ ਅਰਦਾਸਿ ॥

har jeeo aagai; karee aradaas | Ang 415

Sant Singh KhalsaI offer my prayer to the Lord,
Manmohan SinghI make supplication before reverend God, that,
Manmohan Singh (Punjabi)ਮੈਂ ਮਾਣਨੀਯ ਵਾਹਿਗੁਰੂ ਮੂਹਰੇ ਪ੍ਰਾਰਥਨਾਂ ਕਰਦਾ ਹਾਂ ਕਿ,
Fareedkot Teekaਗੁਰਮੁਖ ਜੋ ਹੈਂ, ਸੋ ਹਰਿ ਜੀ ਕੇ ਆਗੇ ਯਹ ਅਰਦਾਸ ਕਰਤੇ ਹੈਂ॥
Prof. Sahib Singhਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ ਕਿ,

ਪਦ ਅਰਥ ਕਰੀ = ਕਰਦਾ ਹਾਂ।

SikhNet (Spanish)Le rezo a mi querido Señor y Maestro

ਸਾਧੂ ਜਨ ਸੰਗਤਿ; ਹੋਇ ਨਿਵਾਸੁ ॥

saadhoo jan sangat; hoe nivaas | Ang 415

Sant Singh Khalsathat I might dwell in the Saadh Sangat, the Company of the Holy.
Manmohan SinghI may acquire an abode in the society of the saintly persons.
Manmohan Singh (Punjabi)ਮੈਨੂੰ ਸੰਤ ਸਰੂਪ ਪੁਰਸ਼ਾਂ ਦੀ ਮਜਲਸ ਅੰਦਰ ਵਸੇਬਾ ਮਿਲ ਜਾਵੇ।
Fareedkot Teekaਹੇ ਸ੍ਵਾਮੀ! ਸਾਧੂ ਜਨੋਂ ਕੀ ਸੰਗਤ ਮੇਂ ਮੇਰਾ ਨਿਵਾਸ ਹੋਏ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ,
SikhNet (Spanish)y Él me mantiene en el Recinto de los Santos,

ਕਿਲਵਿਖ ਦੁਖ ਕਾਟੇ; ਹਰਿ ਨਾਮੁ ਪ੍ਰਗਾਸੁ ॥੯॥

kilavikh dukh kaatte; har naam pragaas |9| Ang 415

Sant Singh KhalsaThere, sins and sufferings are erased, and one is illumined with the Lord's Name. ||9||
Manmohan SinghSuch a saintly society removes sins and sufferings and blesses with the light of God's Name.
Manmohan Singh (Punjabi)ਰੱਬ ਦੇ ਨਾਮ ਦਾ ਨੂਰ, ਪਾਪਾਂ ਅਤੇ ਤਕਲੀਫਾਂ ਨੂੰ ਦੂਰ ਕਰ ਦਿੰਦਾ ਹੈ। ਅਜੇਹੀ ਸਾਧੂ ਸੰਗਤ ਦੁਆਰਾ ਪਾਪ ਤੇ ਦੁੱਖ ਕੱਟੇ ਜਾਂਦੇ ਹਨ ਅਤੇ ਇਹ ਰੱਬੀ ਨਾਮ ਦੇ ਨੂਰ ਦਾ ਪ੍ਰਕਾਸ਼ ਕਰਦੀ ਹੈ।
Fareedkot Teekaਜਿਸ ਸੰਗਤ ਸੇ ਪਾਪ ਦੁਖ ਕਾਟੇ ਜਾਤੇ ਹੈਂ ਔਰ ਹਰਿਨਾਮ ਕਾ ਪ੍ਰਕਾਸ਼ ਹੋਤਾ ਹੈ॥੯॥
Prof. Sahib Singhਤੇ ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ ॥੯॥

ਪਦ ਅਰਥ ਕਿਲਵਿਖ = ਪਾਪ। ਪ੍ਰਗਾਸੁ = ਚਾਨਣ ॥੯॥

SikhNet (Spanish)ilumina mi mente con Su Nombre y cubre todas mis faltas. (9)

ਕਰਿ ਬੀਚਾਰੁ; ਆਚਾਰੁ ਪਰਾਤਾ ॥

kar beechaar; aachaar paraataa | Ang 415

Sant Singh KhalsaIn reflective meditation, I have come to love good conduct.
Manmohan SinghBy reflecting over Guru's gospel, I have come to enshrine great love for good conduct.
Manmohan Singh (Punjabi)ਗੁਰਾਂ ਦੀ ਸਿਖਿਆ ਨੂੰ ਸੋਚਣ ਸਮਝਣ ਦੁਆਰਾ ਮੇਰੀ ਚੰਗੇ ਚਾਲ ਚਲਨ ਨਾਲ ਪਰਮ ਪਰੀਤ ਪੈ ਗਈ ਹੈ।
Fareedkot Teekaਜੋ ਬੀਚਾਰ ਕਰ ਕੇ ਸਾਧ ਸੰਗਤ ਕੇ ਅਚਾਰ ਮੇਂ ਪੜਾ ਹੈ॥
Prof. Sahib Singhਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ,

ਪਦ ਅਰਥ ਕਰਿ = ਕਰ ਕੇ। ਆਚਾਰੁ = ਸ਼ੁਭ ਆਚਰਨ। ਪਰਾਤਾ = ਪਛਾਣਿਆ।

SikhNet (Spanish)Meditando en la Instrucción del Guru,

ਸਤਿਗੁਰ ਬਚਨੀ; ਏਕੋ ਜਾਤਾ ॥

satigur bachanee; eko jaataa | Ang 415

Sant Singh KhalsaThrough the Word of the True Guru, I recognize the One Lord.
Manmohan SinghThrough the hymns of the True Guru I have recognised the One Lord.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਰਾਹੀਂ ਮੈਂ ਇਕ ਸੁਆਮੀ ਨੂੰ ਸਿੰਆਣਿਆ ਹੈ।
Fareedkot Teekaਔਰ ਸਤਗੁਰੋਂ ਕੇ ਬਚਨ ਦ੍ਵਾਰਾ ਸਰਬ ਮੇਂ ਏਕ ਪਰਮਾਤਮਾ ਹੀ ਜਾਨਤਾ ਹੈ॥
Prof. Sahib Singhਤੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ,

ਪਦ ਅਰਥ ਬਚਨੀ = ਬਚਨਾਂ ਉਤੇ ਤੁਰ ਕੇ।

SikhNet (Spanish)encontré la Virtud. Y reconocí a través del Shabd de la Palabra del Guru al Único Ser,

ਨਾਨਕ. ਰਾਮ ਨਾਮਿ ਮਨੁ ਰਾਤਾ ॥੧੦॥੭॥

naanak. raam naam man raataa |10|7| Ang 415

Sant Singh KhalsaO Nanak, my mind is imbued with the Lord's Name. ||10||7||
Manmohan SinghWith Lord's Name, Nanak's soul is imbued.
Manmohan Singh (Punjabi)ਸੁਆਮੀ ਦੇ ਨਾਮ ਨਾਲ ਨਾਨਕ ਦੀ ਆਤਮਾ ਰੰਗੀ ਗਈ ਹੈ।
Fareedkot Teekaਸ੍ਰੀ ਗੁਰੂ ਕਹਤੇ ਹੈਂ: ਤਿਸ ਗੁਰਮੁਖ ਕਾ ਰਾਮ ਨਾਮ ਮੇਂ ਮਨ (ਰਾਤਾ) ਲਗਾ ਹੈ॥੧੦॥੭॥
Prof. Sahib Singhਉਸ ਦਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਨਾਨਕ! ॥੧੦॥੭॥

ਪਦ ਅਰਥ ਨਾਮਿ = ਨਾਮ ਵਿਚ। ਰਾਤਾ = ਰੰਗਿਆ ॥੧੦॥੭॥

SikhNet (Spanish)y mi mente se fundió en el Naam, el Nombre del Señor. (10‑7)
Answers quote the Granth verbatim with Ang citations. AI commentary is not Gurbani and not a religious ruling.