ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.
ਗੁਰਮੁਖਿ; ਗਿਆਨੁ ਧਿਆਨੁ. ਮਨਿ ਮਾਨੁ ॥
guramukh; giaan dhiaan. man maan |
Sant Singh KhalsaThe Gurmukh obtains spiritual wisdom, meditation and satisfaction of the mind.
Manmohan SinghThrough the Guru, divine knowledge, concentration and mind's satiation are attained.
Manmohan Singh (Punjabi)ਗੁਰਾਂ ਦੇ ਰਾਹੀਂ ਬ੍ਰਹਿਮ-ਬੋਧ, ਇਕਾਗ੍ਰਤਾ ਅਤੇ ਚਿੱਤ ਦੀ ਸੰਤੁਸ਼ਟਤਾ ਪਰਾਪਤ ਹੁੰਦੇ ਹਨ।
Fareedkot Teekaਗੁਰਮੁਖੋਂ ਕਾ ਮਨ ਗਿਆਨ ਧ੍ਯਾਨ ਕਰ ਕੇ ਵਾਹਗੁਰੂ ਮੇਂ ਮਾਨਾ ਹੂਆ ਹੈ॥
Prof. Sahib Singh(ਹੇ ਮਨੁੱਖ! ਤੂੰ) ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਅਤੇ ਪਰਮਾਤਮਾ ਵਿਚ ਜੁੜੀ ਸੁਰਤਿ (ਦਾ ਆਨੰਦ) ਮਾਣ,ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸਰਨ ਪੈ ਕੇ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਧਿਆਨੁ = ਪਰਮਾਤਮਾ ਵਿਚ ਸੁਰਤਿ ਦਾ ਟਿਕਾਉ। ਮਾਨੁ = ਤੂੰ ਮਾਣ।
SikhNet (Spanish)A través del Guru se alcanza toda la Sabiduría, todo Estado Meditativo y toda la satisfacción de la mente.
ਗੁਰਮੁਖਿ; ਮਹਲੀ, ਮਹਲੁ ਪਛਾਨੁ ॥
guramukh; mahalee, mehal pachhaan |
Sant Singh KhalsaThe Gurmukh realizes the Mansion of the Lord's Presence.
Manmohan SinghThrough the Guru, the Master's mansion is recognised.
Manmohan Singh (Punjabi)ਗੁਰਾਂ ਦੇ ਰਾਹੀਂ ਮਾਲਕ ਦਾ ਮੰਦਰ ਸਿਆਣਿਆਂ ਜਾਂਦਾ ਹੈ।
Fareedkot Teekaਗੁਰਮੁਖੋਂ ਨੇ (ਮਹਲੀ) ਅਕਾਲ ਪੁਰਖ ਕੇ (ਮਹਲੁ) ਸ੍ਵਰੂਪ ਕੋ ਪਛਾਨਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਣ।ਪਦ ਅਰਥ ਮਹਲੀ = ਮਹਲ ਦਾ ਮਾਲਕ, ਪਰਮਾਤਮਾ। ਮਹਲੁ = ਘਰ, ਟਿਕਾਣਾ।
SikhNet (Spanish)A través del Guru se logra la realización de la Casa del Señor.
ਗੁਰਮੁਖਿ; ਸੁਰਤਿ ਸਬਦੁ ਨੀਸਾਨੁ ॥੧॥
guramukh; surat sabad neesaan |1|
Sant Singh KhalsaThe Gurmukh is attuned to the Word of the Shabad, as his Insignia. ||1||
Manmohan SinghThrough the Guru, God's Name become manifest in man's mind.
Manmohan Singh (Punjabi)ਗੁਰਾਂ ਦੇ ਰਾਹੀਂ ਰੱਬ ਦਾ ਨਾਮ ਮਨੁੱਖ ਦੇ ਮਨ ਵਿੱਚ ਪਰਗਟ ਹੋ ਜਾਂਦਾ ਹੈ।
Fareedkot Teekaਗੁਰਮੁਖ (ਸੁਰਤਿ) ਗ੍ਯਾਤ ਕਰ (ਸਬਦੁ) ਬ੍ਰਹਮ ਕੋ (ਨੀਸਾਨੁ) ਪ੍ਰਗਟ ਦੇਖਤੇ ਹੈਂ॥੧॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, (ਇਹ ਤੇਰੇ ਜੀਵਨ-ਸਫ਼ਰ ਲਈ) ਰਾਹਦਾਰੀ ਹੈ ॥੧॥ਪਦ ਅਰਥ ਨੀਸਾਨੁ = (ਜੀਵਨ-ਸਫ਼ਰ ਲਈ) ਰਾਹਦਾਰੀ ॥੧॥
SikhNet (Spanish)A través del Guru la Conciencia despierta y uno es ungido con la Palabra como insignia. (1)
ਐਸੇ; ਪ੍ਰੇਮ ਭਗਤਿ ਵੀਚਾਰੀ ॥
aise; prem bhagat veechaaree |
Sant Singh KhalsaSuch is the loving devotional worship of the Lord's contemplation.
Manmohan SinghThis is how the Lord's devotional worship is deliberated upon.
Manmohan Singh (Punjabi)ਇਸ ਤਰ੍ਹਾਂ ਪ੍ਰਭੂ ਦੀ ਅਨੁਰਾਗੀ ਸੇਵਾ ਸਾਧੀ ਜਾਂ ਚਿੰਤਨ ਕੀਤੀ ਜਾਂਦੀ ਹੈ।
Fareedkot Teekaਐਸੇ ਪ੍ਰੇਮਾ ਭਗਤੀ ਕੇ ਕਰਨੇ ਵਾਲੇ ਬੀਚਾਰਵਾਨ ਵਿਰਲੇ ਹੈਂ॥
Prof. Sahib Singhਇਸ ਤਰ੍ਹਾਂ ਪ੍ਰਭੂ-ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰ ਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ।ਪਦ ਅਰਥ ਐਸੇ = ਇਸ ਤਰ੍ਹਾਂ। ਵੀਚਾਰੀ = ਵਿਚਾਰਵਾਨ।
SikhNet (Spanish)Así es como la Esencia de la Adoración Amorosa de Dios es conocida.
ਗੁਰਮੁਖਿ; ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥
guramukh; saachaa naam muraaree |1| rahaau |
Sant Singh KhalsaThe Gurmukh realizes the True Name, the Destroyer of ego. ||1||Pause||
Manmohan SinghThrough the Guru, the True Name of God, the enemy of pride, is obtained. Pause.
Manmohan Singh (Punjabi)ਗੁਰਾਂ ਦੇ ਰਾਹੀਂ, ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸੱਚਾ ਨਾਮ ਪਾਇਆ ਜਾਂਦਾ ਹੈ। ਠਹਿਰਾਉ।
Fareedkot Teekaਜਿਨੋਂ ਗੁਰਮੁਖੋਂ ਨੇ ਮੁਰਾਰੀ ਕਾ ਸਚਾ ਨਾਮ ਜਪਾ ਹੈ॥੧॥ ਰਹਾਉ ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਮੁਰਾਰੀ = ਪਰਮਾਤਮਾ ॥੧॥ ਰਹਾਉ ॥
SikhNet (Spanish)Es a través del Guru que uno realiza el Naam, el Nombre del Señor. (1‑Pausa)
ਅਹਿਨਿਸਿ; ਨਿਰਮਲੁ ਥਾਨਿ ਸੁਥਾਨੁ ॥
ahinis; niramal thaan suthaan |
Sant Singh KhalsaDay and night, he remains immaculately pure, and abides in the sublime place.
Manmohan SinghThe man, day and night, remains pure and abides in a exalted place.
Manmohan Singh (Punjabi)ਆਦਮੀ ਦਿਨ ਰਾਤ ਪਵਿੱਤ੍ਰ ਰਹਿੰਦਾ ਹੈ ਅਤੇ ਸ਼ੇਸ਼ਟ ਜਗ੍ਹਾਂ ਅੰਦਰ ਵਸਦਾ ਹੈ।
Fareedkot Teekaਗੁਰਮੁਖੋਂ ਨੇ ਰਾਤ ਦਿਨ ਮਨ ਕੀ ਇਸਥਤੀ (ਸੁਥਾਨੁ) ਸੁੰਦਰ (ਥਾਨਿ) ਸਤਸੰਗਤ ਮੇਂ ਕਰੀ ਹੈ॥
Prof. Sahib Singh(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ) ਦਿਨ ਰਾਤ ਆਪਣੇ ਹਿਰਦੇ-ਥਾਂ ਵਿਚ ਪਰਮਾਤਮਾ ਦਾ ਪਵਿਤ੍ਰ ਸ੍ਰੇਸ਼ਟ ਡੇਰਾ ਬਣਾਈ ਰੱਖਦਾ ਹੈ,ਪਦ ਅਰਥ ਅਹਿ = ਦਿਨ। ਨਿਸਿ = ਰਾਤ। ਥਾਨਿ = (ਆਪਣੇ ਹਿਰਦੇ-) ਥਾਂ ਵਿਚ। ਸੁਥਾਨੁ = ਪਰਮਾਤਮਾ ਦਾ) ਸ੍ਰੇਸ਼ਟ ਟਿਕਾਣਾ।
SikhNet (Spanish)Día y noche uno camina en la Pureza y habita en Éxtasis.
ਤੀਨ ਭਵਨ; ਨਿਹਕੇਵਲ ਗਿਆਨੁ ॥
teen bhavan; nihakeval giaan |
Sant Singh KhalsaHe gains the wisdom of the three worlds.
Manmohan SinghHe acquires the true knowledge of the three worlds.
Manmohan Singh (Punjabi)ਉਸ ਨੂੰ ਤਿੰਨਾਂ ਜਹਾਨਾਂ ਦੀ ਯਥਾਰਥ ਗਿਆਤ ਹੋ ਜਾਂਦੀ ਹੈ।
Fareedkot Teekaਤਿਨ ਕੇ ਤੀਨ ਲੋਕ ਮੇਂ (ਨਿਹਕੇਵਲ) ਸੁਖ ਸਰੂਪ ਕਾ ਗਿਆਨ ਹੂਆ ਹੈ॥
Prof. Sahib Singhਤਿੰਨਾਂ ਭਵਨਾਂ ਵਿਚ ਵਿਆਪਕ ਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਪੈ ਜਾਂਦੀ ਹੈ।ਪਦ ਅਰਥ ਨਿਹਕੇਵਲ = ਵਾਸ਼ਨਾ-ਰਹਿਤ ਪ੍ਰਭੂ ਦਾ।
SikhNet (Spanish)Y recolecta la Sabiduría inmaculada de los tres mundos.
ਸਾਚੇ ਗੁਰ ਤੇ; ਹੁਕਮੁ ਪਛਾਨੁ ॥੨॥
saache gur te; hukam pachhaan |2|
Sant Singh KhalsaThrough the True Guru, the Command of the Lord's Will is realized. ||2||
Manmohan SinghThrough the True Guru, Lord's fiat is recognised.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਸਾਈਂ ਦਾ ਫੁਰਮਾਨ ਸਿਆਣਿਆ ਜਾਂਦਾ ਹੈ।
Fareedkot Teekaਸਚੇ ਗੁਰੋਂ ਕੇ ਹੁਕਮ ਮਾਨਨੇ ਸੇ ਤਿਨੋਂ ਨੇ ਐਸਾ ਪਛਾਨਾ ਹੈ॥੨॥
Prof. Sahib Singh(ਤੂੰ ਭੀ) ਅਭੁੱਲ ਗੁਰੂ ਤੋਂ (ਭਾਵ, ਸਰਨ ਪੈ ਕੇ) ਪਰਮਾਤਮਾ ਦੀ ਰਜ਼ਾ ਨੂੰ ਸਮਝ ॥੨॥ਪਦ ਅਰਥ ਤੇ = ਤੋਂ। ਪਛਾਨੁ = ਤੂੰ ਪਛਾਣ ॥੨॥
SikhNet (Spanish)A través del Verdadero Guru uno vislumbra que todo es la Voluntad del Señor. (2)
ਸਾਚਾ ਹਰਖੁ; ਨਾਹੀ ਤਿਸੁ ਸੋਗੁ ॥
saachaa harakh; naahee tis sog |
Sant Singh KhalsaHe enjoys true pleasure, and suffers no pain.
Manmohan SinghHe enjoys true bliss and no woe befalls him.
Manmohan Singh (Punjabi)ਉਹ ਸੱਚੀ ਖੁਸ਼ੀ ਮਾਣਦਾ ਹੈ ਅਤੇ ਉਸ ਨੂੰ ਕੋਈ ਗ਼ਮੀ ਨਹੀਂ ਵਾਪਰਦੀ।
Fareedkot Teekaਤਿਨ ਗੁਰਮੁਖੋਂ ਕੋ ਸਚਾ ਆਨੰਦ ਰਹਿਤਾ ਹੈ ਸੋਗ ਕਦੇ ਭੀ ਨਹੀਂ ਹੋਤਾ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ) ਅੰਦਰ ਟਿਕਵਾਂ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ;ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਚਿੰਤਾ।
SikhNet (Spanish)Disfruta de la Felicidad Verdadera y no sufre ninguna pena.
ਅੰਮ੍ਰਿਤੁ ਗਿਆਨੁ; ਮਹਾ ਰਸੁ ਭੋਗੁ ॥
amrit giaan; mahaa ras bhog |
Sant Singh KhalsaHe enjoys the ambrosial wisdom, and the highest sublime essence.
Manmohan SinghHe relishes the Nectarean gnosis and the supreme essence.
Manmohan Singh (Punjabi)ਉਹ ਅੰਮ੍ਰਿਤਮਈ ਬ੍ਰਹਿਮ ਵੀਚਾਰ ਅਤੇ ਪਰਮ ਜੌਹਰ ਦਾ ਅਨੰਦ ਲੈਦਾ ਹੈ।
Fareedkot Teekaਗ੍ਯਾਨ ਕਰ ਕੇ ਆਨੰਦ ਰੂਪ ਮਹਾ ਅੰਮ੍ਰਿਤ ਰਸ ਕੋ ਭੋਗਤੇ ਹੈਂ॥
Prof. Sahib Singhਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇ ਪਰਮਾਤਮਾ ਨਾਲ ਡੂੰਘੀ ਸਾਂਝ ਉਸ ਮਨੁੱਖ ਦਾ ਆਤਮਕ ਭੋਜਨ ਬਣ ਜਾਂਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਭੋਗੁ = ਆਤਮਕ ਖ਼ੁਰਾਕ।
SikhNet (Spanish)La Sabiduría Ambrosial se alcanza y se disfruta de la Gran Esencia.
ਪੰਚ ਸਮਾਈ; ਸੁਖੀ ਸਭੁ ਲੋਗੁ ॥੩॥
panch samaaee; sukhee sabh log |3|
Sant Singh KhalsaHe overcomes the five evil passions, and becomes the happiest of all men. ||3||
Manmohan SinghHis five evil passions are stilled and he becomes the happiest of all the men.
Manmohan Singh (Punjabi)ਉਸ ਦੇ ਪੰਜੇ ਮੰਦੇ-ਵਿਸ਼ੇ ਨਵਿਰਤ ਹੋ ਜਾਂਦੇ ਹਨ ਅਤੇ ਉਹ ਸਾਰਿਆਂ ਇਨਸਾਨਾਂ ਨਾਲੋਂ ਪ੍ਰਸੰਨ ਹੋ ਵੰਞਦਾ ਹੈ।
Fareedkot Teekaਉਨ ਕੇ ਪੰਚ ਕਾਮਾਦਿ ਬਿਕਾਰੋਂ ਕੀ ਸਮਾਈ ਹੋ ਗਈ, ਭਾਵ ਨਾਸ ਹੋ ਗਏ ਹੈਂ। ਇਸੀ ਤੇ ਓਹੁ ਸਭ ਲੋਕੋਂ ਮੇਂ ਸੁਖੀ ਦੇਖੀਤੇ ਹੈਂ॥੩॥
Prof. Sahib Singh(ਜੇ ਗੁਰੂ ਦੀ ਸਰਨ ਪੈ ਕੇ) ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ ॥੩॥ਪਦ ਅਰਥ ਪੰਚ = ਕਾਮਾਦਿਕ ਪੰਜੇ ਵਿਕਾਰ ॥੩॥
SikhNet (Spanish)Los cinco deseos son apaciguados y uno obtiene el Éxtasis y la Felicidad. (3)
ਸਗਲੀ ਜੋਤਿ; ਤੇਰਾ ਸਭੁ ਕੋਈ ॥
sagalee jot; teraa sabh koee |
Sant Singh KhalsaYour Divine Light is contained in all; everyone belongs to You.
Manmohan SinghThy light is contained among all and every one is Thine, O Lord.
Manmohan Singh (Punjabi)ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਹਰ ਕੋਈ ਤੈਡਾ ਹੀ ਹੈ, ਹੇ ਸੁਆਮੀ!
Fareedkot Teekaਸੋ ਗੁਰਮੁਖਿ ਪਰਮਾਤਮਾ ਆਗੇ ਐਸੇ ਬੇਨਤੀ ਕਰਤੇ ਹੈਂ: ਹੇ ਪ੍ਰਭੂ! ਸਭ ਮੇਂ ਤੇਰੀ ਜੋਤਿ ਬਿਰਾਜ ਰਹੀ ਹੈ ਅਰ ਸਭ ਕੋਈ ਤੇਰਾ ਹੀ ਦਾਸ ਹੈ॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ: ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਵਿਚ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ ਹੈ), ਤੇ ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ ਹੈ।ਪਦ ਅਰਥ ਸਗਲੀ = ਸਾਰੀ ਸ੍ਰਿਸ਼ਟੀ ਵਿਚ। ਸਭੁ ਕੋਈ = ਹਰੇਕ ਜੀਵ।
SikhNet (Spanish)La Luz está en todos los corazones, oh Señor, y todos Te pertenecen.
ਆਪੇ ਜੋੜਿ ਵਿਛੋੜੇ ਸੋਈ ॥
aape jorr vichhorre soee |
Sant Singh KhalsaYou Yourself join and separate again.
Manmohan SinghHe Himself unites and separates.
Manmohan Singh (Punjabi)ਉਹ ਖੁਦ ਹੀ ਮਿਲਾਉਂਦਾ ਅਤੇ ਵਖਰੇ ਕਰਦਾ ਹੈ।
Fareedkot Teekaਸੋ ਤੂੰ ਆਪ ਹੀ ਜੋੜਤਾ ਹੈਂ ਆਪ ਹੀ ਵਿਛੋੜਤਾ ਹੈਂ॥
Prof. Sahib Singhਪਰਮਾਤਮਾ ਆਪ ਹੀ ਜੀਵਾਂ ਦੇ ਸੰਜੋਗ ਬਣਾਂਦਾ ਹੈ, ਤੇ ਆਪ ਹੀ ਫਿਰ ਵਿਛੋੜਾ ਪਾ ਦੇਂਦਾ ਹੈ।ਪਦ ਅਰਥ ਜੋੜਿ = ਜੋੜ ਕੇ, ਸੰਜੋਗ ਬਣਾ ਕੇ।
SikhNet (Spanish)Tú unes a todos Contigo Mismo y luego los separas de Ti;
ਆਪੇ ਕਰਤਾ ਕਰੇ ਸੁ ਹੋਈ ॥੪॥
aape karataa kare su hoee |4|
Sant Singh KhalsaWhatever the Creator does, comes to pass. ||4||
Manmohan SinghWhatever the Creator Himself does, that alone happens.
Manmohan Singh (Punjabi)ਜਿਹੜਾ ਕੁਛ ਭੀ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਹੇ ਕਰਤਾ! ਤੂੰ ਜੋ ਆਪ ਕਰਤਾ ਹੈਂ ਸੋਈ ਹੋਤਾ ਹੈ॥੪॥
Prof. Sahib Singhਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ॥੪॥
SikhNet (Spanish)todo lo que haces viene a suceder. (4)
ਢਾਹਿ ਉਸਾਰੇ; ਹੁਕਮਿ ਸਮਾਵੈ ॥
dtaeh usaare; hukam samaavai |
Sant Singh KhalsaHe demolishes, and He builds; by His Order, he merges us into Himself.
Manmohan SinghHe Himself demolishes and builds and by His order obliterates He.
Manmohan Singh (Punjabi)ਉਹ ਖੁਦ ਹੀ ਮਿਸਮਾਰ ਕਰਦਾ ਤੇ ਬਣਾਉਂਦਾ ਹੈ ਅਤੇ ਆਪਣੇ ਫੁਰਮਾਨ ਦੁਆਰਾ ਨਸ਼ਟ ਕਰ ਦਿੰਦਾ ਹੈ ਉਹ।
Fareedkot Teekaਅਪਨੀ ਹੀ ਆਗਿਆ ਕਰ ਢਾਹੁਤਾ ਹੈਂ ਫਿਰ ਆਪ ਹੀ ਜਗਤ ਕੋ ਉਸਾਰਤਾ ਹੈਂ ਆਪ ਹੀ ਜੀਵ ਰੂਪ ਹੋ ਕਰ ਸਭ ਮੇਂ ਸਮਾਉਤਾ ਹੈਂ॥
Prof. Sahib Singhਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਹੁਕਮਿ = ਪ੍ਰਭੂ ਦੇ ਹੁਕਮ ਅਨੁਸਾਰ।
SikhNet (Spanish)Dios construye, destruye y une a todos Consigo Mismo en Su Voluntad;
ਹੁਕਮੋ ਵਰਤੈ; ਜੋ ਤਿਸੁ ਭਾਵੈ ॥
hukamo varatai; jo tis bhaavai |
Sant Singh KhalsaWhatever is pleasing to His Will, happens.
Manmohan SinghWhatever Pleases Him, happens under His fiat.
Manmohan Singh (Punjabi)ਜੋ ਕੁਛ ਉਸ ਨੂੰ ਚੰਗਾ ਲਗਦਾ ਹੈ, ਉਸ ਦੇ ਫੁਰਮਾਨ ਤਾਬੇ ਹੋ ਜਾਂਦਾ ਹੈ।
Fareedkot Teekaਜੋ ਤੇਰੇ ਕੋ ਭਾਉਤਾ ਹੈ, ਸੋਈ ਹੁਕਮ ਬਰਤਤਾ ਹੈ॥
Prof. Sahib Singhਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ।ਪਦ ਅਰਥ ਹੁਕਮੋ = ਹੁਕਮ ਹੀ। ਤਿਸੁ = ਉਸ ਪ੍ਰਭੂ ਨੂੰ।
SikhNet (Spanish)sí, todo ocurre sólo por la Voluntad del Señor,
ਗੁਰ ਬਿਨੁ; ਪੂਰਾ ਕੋਇ ਨ ਪਾਵੈ ॥੫॥
gur bin; pooraa koe na paavai |5|
Sant Singh KhalsaWithout the Guru, no one obtains the Perfect Lord. ||5||
Manmohan SinghWithout the Guru, none attains the Perfect Lord.
Manmohan Singh (Punjabi)ਗੁਰਾਂ ਦੇ ਬਾਝੋਂ ਕੋਈ ਭੀ ਪੂਰਨ ਪ੍ਰਭੂ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਬਿਨਾਂ ਗੁਰੋਂ ਸੇ ਪੂਰਾ ਪਦ ਕੋਈ ਨਹੀਂ ਪਾਉਤਾ ਹੈ॥੫॥☬ਅਬ ਮਨਮੁਖੋਂ ਕਾ ਹਾਲ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ॥੫॥
SikhNet (Spanish)y sin el Guru nadie obtiene al Perfecto Señor. (5)
ਬਾਲਕ ਬਿਰਧਿ; ਨ ਸੁਰਤਿ ਪਰਾਨਿ ॥
baalak biradh; na surat paraan |
Sant Singh KhalsaIn childhood and old age, he does not understand.
Manmohan SinghIn childhood and old age, the mortal lacks understanding.
Manmohan Singh (Punjabi)ਬਚਪਨ ਅਤੇ ਬੁਢਾਪੇ ਵਿੱਚ ਜੀਵ ਨੂੰ ਕੋਈ ਸਮਝ ਨਹੀਂ ਹੁੰਦੀ।
Fareedkot Teekaਮਨਮੁਖ ਨਾ ਬਾਲ ਅਵਸਥਾ ਮੇਂ (ਸੁਰਤਿ) ਗਿਆਤ ਪਰਾਇਨ ਹੋਤੇ ਹੈਂ ਨਾ ਬ੍ਰਿਧ ਅਵਸਥਾ ਮੇਂ॥
Prof. Sahib Singhਜਿਸ ਪ੍ਰਾਣੀ ਦੀ ਸੁਰਤ ਬਚਪਨ ਜਾਂ ਬੁਢੇਪੇ ਵਿੱਚ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿਚ ਨਹੀਂ ਜੁੜਦੀ,ਪਦ ਅਰਥ ਪਰਾਨਿ = ਪ੍ਰਾਣੀ (ਨੂੰ)।
SikhNet (Spanish)El hombre es inconsciente de su destino cuando es niño y cuando es viejo,
ਭਰਿ ਜੋਬਨਿ; ਬੂਡੈ ਅਭਿਮਾਨਿ ॥
bhar joban; booddai abhimaan |
Sant Singh KhalsaIn the prime of youth, he is drowned in his pride.
Manmohan SinghIn the prime of youth, he is drowned in pride.
Manmohan Singh (Punjabi)ਪੂਰੀ ਜੁਆਨੀ ਅੰਦਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ।
Fareedkot Teekaਨ ਜੋਬਨ ਅਵਸਥਾ ਮੇਂ ਕੇਵਲ ਅਭਿਮਾਨ ਕੇ ਭਰੇ ਹੂਏ ਸੰਸਾਰ ਮੇਂ ਬੂਡਤੇ ਹੈਂ॥
Prof. Sahib Singh(ਸਗੋਂ) ਭਰ-ਜਵਾਨੀ ਵਿਚ ਉਹ (ਜਵਾਨੀ ਦੇ) ਅਹੰਕਾਰ ਵਿਚ ਡੁੱਬਾ ਰਹਿੰਦਾ ਹੈ,ਪਦ ਅਰਥ ਭਰਿ ਜੋਬਨਿ = ਭਰੀ ਜਵਾਨੀ ਵੇਲੇ। ਅਭਿਮਾਨਿ = ਅਹੰਕਾਰ ਵਿਚ।
SikhNet (Spanish)y en su juventud está embriagado por el orgullo del ego.
ਬਿਨੁ ਨਾਵੈ; ਕਿਆ ਲਹਸਿ ਨਿਦਾਨਿ ॥੬॥
bin naavai; kiaa lehas nidaan |6|
Sant Singh KhalsaWithout the Name, what can the fool obtain? ||6||
Manmohan SinghWithout the Name, what can he, the fool, attain?
Manmohan Singh (Punjabi)ਨਾਮ ਦੇ ਬਗੈਰ, ਉਹ ਮੂਰਖ ਕੀ ਹਾਸਲ ਕਰ ਸਕਦਾ ਹੈ?
Fareedkot Teekaਬਿਨਾਂ ਨਾਮ ਜਪੇ (ਨਿਦਾਨਿ) ਅੰਤ ਕੋ ਕ੍ਯਾ ਪਾਵੇਂਗੇ ਅਰਥਾਤ ਖਾਲੀ ਹੀ ਰਹੇਂਗੇ॥੬॥
Prof. Sahib Singhਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ? ॥੬॥ਪਦ ਅਰਥ ਨਿਦਾਨਿ = ਆਖ਼ਰ ਨੂੰ, ਅੰਤ ਨੂੰ ॥੬॥
SikhNet (Spanish)Por lo tanto, ¿qué ganancias va a cosechar este hombre ignorante al final? (6)
ਜਿਸ ਕਾ ਅਨੁ ਧਨੁ; ਸਹਜਿ. ਨ ਜਾਨਾ ॥
jis kaa an dhan; sehaj. na jaanaa |
Sant Singh KhalsaHe does not know the One who blesses him with nourishment and wealth.
Manmohan SinghMan knows Him not devotionally, to whom belong the provision and wealth.
Manmohan Singh (Punjabi)ਆਦਮੀ ਵਾਹਿਗੁਰੂ ਨੂੰ ਨਹੀਂ ਜਾਣਦਾ, ਜਿਸ ਦੀ ਮਲਕੀਅਤ ਖਾਣਾ ਦਾਣਾ ਤੇ ਦੌਲਤ ਹੈ।
Fareedkot Teekaਜਿਸ ਪਰਮਾਤਮਾ ਕਾ ਅੰਨ ਧਨ ਸਭ ਕੁਛ ਦੀਆ ਹੂਆ ਹੈ, ਜੀਵ ਨੇ ਤਿਸ ਕੇ ਸਰੂਪ ਕੋ ਜਾਨਾ ਹੀ ਨਹੀਂ॥
Prof. Sahib Singhਜਿਸ ਪਰਮਾਤਮਾ ਦਾ ਦਿੱਤਾ ਅੰਨ ਤੇ ਧਨ ਜੀਵ ਵਰਤਦਾ ਰਹਿੰਦਾ ਹੈ, ਜੇ ਅਡੋਲ ਅਵਸਥਾ ਵਿਚ ਟਿਕ ਕੇ ਉਸ ਨਾਲ ਕਦੇ ਭੀ ਸਾਂਝ ਭੀ ਨਹੀਂ ਪਾਂਦਾ,ਪਦ ਅਰਥ ਅਨੁ = ਅੰਨ। ਸਹਜਿ = ਸਹਜ ਅਵਸਥਾ ਵਿਚ ਟਿਕ ਕੇ।
SikhNet (Spanish)Por estar atrapado en la duda, no desperté hacia Aquél que me bendijo
ਭਰਮਿ ਭੁਲਾਨਾ; ਫਿਰਿ ਪਛੁਤਾਨਾ ॥
bharam bhulaanaa; fir pachhutaanaa |
Sant Singh KhalsaDeluded by doubt, he later regrets and repents.
Manmohan SinghGone amiss in doubt he regrets afterwards.
Manmohan Singh (Punjabi)ਵਹਿਮ ਅੰਦਰ ਕੁਰਾਹੇ ਪਿਆ ਹੋਇਆ ਉਹ ਮਗਰੋਂ ਅਫਸੋਸ ਕਰਦਾ ਹੈ।
Fareedkot Teekaਭਰਮ ਸੇਂ ਭੂਲਾ ਹੂਆ ਜਬ ਜਮ ਕੀ ਮਾਰ ਖਾਤਾ ਹੈ ਤਬ ਪਛਤਾਉਤਾ ਹੈ॥
Prof. Sahib Singhਤੇ ਮਾਇਆ ਦੀ ਭਟਕਣਾ ਵਿਚ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਤਾਂ ਆਖ਼ਰ ਪਛਤਾਂਦਾ ਹੈ।
SikhNet (Spanish)con sustento y riquezas, y después me lamenté.
ਗਲਿ ਫਾਹੀ; ਬਉਰਾ ਬਉਰਾਨਾ ॥੭॥
gal faahee; bauraa bauraanaa |7|
Sant Singh KhalsaThe noose of death is around the neck of that crazy madman. ||7||
Manmohan SinghAround the neck of the most foolish man is death's noose.
Manmohan Singh (Punjabi)ਪਰ ਝੱਲੇ ਮਨੁੱਸ਼ ਦੀ ਗਰਦਨ ਦੁਆਲੇ ਮੌਤ ਦੀ ਫਾਸੀ ਹੈ।
Fareedkot Teekaਜਬ ਜਮ ਕੀ ਫਾਸੀ ਗਲੇ ਮੇਂ ਪੜਤੀ ਹੈ ਤਬ (ਬਉਰਾ ਬਉਰਾਨਾ) ਬੌਰ੍ਯੋਂ ਸੇ ਭੀ ਅਤੀ ਬਉਰਾ ਹੋ ਜਾਤਾ ਹੈ॥੭॥
Prof. Sahib Singhਉਸ ਦੇ ਗਲ ਵਿਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਵਿਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਹੈ ॥੭॥ਪਦ ਅਰਥ ਗਲਿ = ਗਲ ਵਿਚ। ਬਉਰਾ = ਝੱਲਾ ॥੭॥
SikhNet (Spanish)Alrededor de mi cuello está la soga y aun así, busco correr como loco. (7)
ਬੂਡਤ ਜਗੁ ਦੇਖਿਆ; ਤਉ ਡਰਿ ਭਾਗੇ ॥
booddat jag dekhiaa; tau ddar bhaage |
Sant Singh KhalsaI saw the world drowning, and I ran away in fear.
Manmohan SinghSeeing the world drowning, I ran away in fear, then.
Manmohan Singh (Punjabi)ਸੰਸਾਰ ਨੂੰ ਡੁਬਦਾ ਹੋਇਆ ਵੇਖ ਕੇ, ਮੈਂ ਤੱਦ ਭੈ ਭੀਤ ਹੋ ਦੌੜ ਗਿਆ।
Fareedkot Teekaਗੁਰਮੁਖੋਂ ਨੇ ਸੰਸਾਰ ਕੋ ਮਨਮੁਖਤਾ ਮੇਂ ਬੂਡਤਾ ਹੂਆ ਦੇਖਾ ਤੌ ਇਸ ਤੇ ਡਰ ਕਰ (ਭਾਗੇ) ਦੌੜੇ, ਭਾਵ ਨਿਕਲੇ ਹੈਂ॥
Prof. Sahib Singhਉਹ ਜਗਤ ਨੂੰ (ਮੋਹ ਵਿਚ) ਡੁੱਬਦਾ ਵੇਖ ਕੇ (ਮੋਹ ਤੋਂ) ਡਰ ਕੇ ਭੱਜ ਜਾਂਦੇ ਹਨ,ਪਦ ਅਰਥ ਡਰਿ = ਡਰ ਕੇ।
SikhNet (Spanish)Cuando vi al mundo ahogarse, corrí con miedo
ਸਤਿਗੁਰਿ ਰਾਖੇ; ਸੇ ਵਡਭਾਗੇ ॥
satigur raakhe; se vaddabhaage |
Sant Singh KhalsaHow very fortunate are those who have been saved by the True Guru.
Manmohan SinghVery fortunate are they, whom True Guru has saved.
Manmohan Singh (Punjabi)ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਬਚਾ ਲਿਆ ਹੈ।
Fareedkot Teekaਤਿਨ ਬਡਭਾਗੋਂ ਕੀ ਸਤਗੁਰੋਂ ਨੇ ਰਖ੍ਯਾ ਕਰੀ ਹੈ॥
Prof. Sahib Singhਉਹ ਬੜੇ ਭਾਗਾਂ ਵਾਲੇ ਹਨ ਤੇ ਸਤਿਗੁਰੂ ਨੇ ਉਹਨਾਂ ਨੂੰ (ਮੋਹ ਦੀ ਕੈਦ ਤੋਂ) ਬਚਾ ਲਿਆ ਹੈ,ਪਦ ਅਰਥ ਸਤਿਗੁਰਿ = ਸਤਿਗੁਰ ਨੇ। ਸੇ = ਉਹ ਬੰਦੇ।
SikhNet (Spanish)buscando el Refugio de Dios. Son afortunados aquéllos a los que el Verdadero Guru salva,
ਨਾਨਕ; ਗੁਰ ਕੀ ਚਰਣੀ ਲਾਗੇ ॥੮॥੬॥
naanak; gur kee charanee laage |8|6|
Sant Singh KhalsaO Nanak, they are attached to the feet of the Guru. ||8||6||
Manmohan SinghNanak, they cling to the Guru's Feet.
Manmohan Singh (Punjabi)ਨਾਨਕ, ਊਹ ਗੁਰਾਂ ਦੇ ਪੈਰਾ ਨਾਲ ਜੁੜ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਤਗੁਰੋਂ ਕੇ ਚਰਨੋਂ ਮੇਂ ਜਾ ਲਗੇ ਹੈਂ॥੮॥੬॥☬ਜੋਗੀ ਪ੍ਰਤਿ ਉਪਦੇਸ਼:
Prof. Sahib Singhਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ (ਸ਼ਰਨ ਪੈਂਦੇ) ਹਨ, ਹੇ ਨਾਨਕ! ॥੮॥੬॥
SikhNet (Spanish)oh, Nanak ellos están aferrados a los Pies del Guru. (8‑6)