ਸਹਜੇ ਨਾਮੁ ਧਿਆਈਐ; ਗਿਆਨੁ ਪਰਗਟੁ ਹੋਇ ॥੧॥
sahaje naam dhiaaeeai; giaan paragatt hoe |1|
Sant Singh KhalsaMeditating on the Naam, the Name of the Lord, with intuitive ease and poise, spiritual wisdom is revealed. ||1||
Manmohan SinghBy remembering the Name with mental poise, Divine Knowledge is manifested.
Manmohan Singh (Punjabi)ਆਤਮਕ ਅਡੋਲਤਾ ਨਾਲ ਨਾਮ ਦਾ ਸਿਮਰਨ ਕਰਨ ਦੁਆਰਾ ਬ੍ਰਹਿਮ ਵੀਚਾਰ ਪ੍ਰਕਾਸ਼ ਹੋ ਜਾਂਦੀ ਹੈ।
Fareedkot Teekaਜੋ ਸਾਂਤ ਸੁਭਾਉ ਕਰ ਕੇ ਨਾਮ ਕੋ ਧ੍ਯਾਉਣਾ ਕਰੀਏ ਤੌ ਤਿਸ ਕਰ ਕੇ ਹਿਰਦੇ ਮੇਂ ਗ੍ਯਾਨ ਪ੍ਰਗਟ ਹੋਤਾ ਹੈ॥੧॥
Prof. Sahib Singhਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਹਰਿ-ਨਾਮ ਦਾ ਸਿਮਰਨ ਕੀਤਾ ਜਾ ਸਕਦਾ ਹੈ, ਤੇ, ਅੰਦਰ ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ ॥੧॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਗਿਆਨੁ = ਆਤਮਕ ਜੀਵਨ ਦੀ ਸੂਝ ॥੧॥
SikhNet (Spanish)Meditando en el Naam, el Nombre del Señor, en Estado de Equilibrio, la Sabiduría ilumina nuestra mente. (1)
ਏ ਮਨ. ਮਤ ਜਾਣਹਿ. ਹਰਿ ਦੂਰਿ ਹੈ; ਸਦਾ ਵੇਖੁ ਹਦੂਰਿ ॥
e man. mat jaaneh. har door hai; sadaa vekh hadoor |
Sant Singh KhalsaO my mind, do not think of the Lord as being far away; behold Him ever close at hand.
Manmohan SinghO my Soul, think not God to be afar. Ever behold Him just close to thee.
Manmohan Singh (Punjabi)ਹੇ ਮੇਰੀ ਜਿੰਦੜੀਏ! ਵਾਹਿਗੁਰੂ ਨੂੰ ਦੁਰੇਡੇ ਖਿਆਲ ਨਾਂ ਕਰ, ਹਮੇਸ਼ਾਂ ਹੀ ਉਸ ਨੂੰ ਆਪਣੇ ਐਨ ਲਾਗੇ ਦੇਖ।
Fareedkot Teekaਏ ਮਨ! ਮਤ ਤੂੰ ਜਾਣ ਜੋ ਹਰਿ ਦੂਰ ਹੈ ਨਿਤ੍ਯ ਹੀ ਅਪਨੇ ਨਿਕਟ ਦੇਖ॥
Prof. Sahib Singhਹੇ ਮੇਰੇ ਮਨ! ਕਿਤੇ ਇਹ ਨਾਹ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵੱਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖ।ਪਦ ਅਰਥ ਏ = ਹੇ! ਹਦੂਰਿ = ਅੰਗ-ਸੰਗ।
SikhNet (Spanish)Oh mente, no pienses que tu Señor está lejos; Su Presencia está cerca, tan cerca.
ਸਦ ਸੁਣਦਾ. ਸਦ ਵੇਖਦਾ; ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥
sad sunadaa. sad vekhadaa; sabad rahiaa bharapoor |1| rahaau |
Sant Singh KhalsaHe is always listening, and always watching over us; the Word of His Shabad is all-pervading everywhere. ||1||Pause||
Manmohan SinghEver He hears, ever He beholds, and fully pervading is He in the world. Pause.
Manmohan Singh (Punjabi)ਉਹ ਹਮੇਸ਼ਾਂ ਸੁਣਦਾ ਹੈ, ਹਮੇਸ਼ਾਂ ਹੀ ਦੇਖਦਾ ਹੈ ਅਤੇ ਸੰਸਾਰ ਅੰਦਰ ਉਹ ਪਰੀਪੂਰਨ ਹੋ ਰਿਹਾ ਹੈ। ਠਹਿਰਾਉ।
Fareedkot Teekaਸਦਾ ਹੀ ਸੁਨਤਾ ਹੈ ਸਦਾ ਹੀ ਦੇਖਤਾ ਹੈ, ਕ੍ਯੋਂਕਿ ਸੋ (ਸਬਦਿ) ਬ੍ਰਹਮ ਸਰਬ ਜੀਵੋਂ ਮੇਂ ਭਰਪੂਰ ਹੋ ਰਹਾ ਹੈ॥੧॥ ਰਹਾਉ ॥
Prof. Sahib Singhਉਹ ਸਦਾ ਸ਼ਭ-ਕੁਝ ਸੁਣ ਰਿਹਾ ਹੈ ਤੇ ਵੇਖ ਰਿਹਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਵਿਆਪਕ ਦਿੱਸ ਪਏਗਾ ॥੧॥ ਰਹਾਉ ॥ਪਦ ਅਰਥ ਸਦ = ਸਦਾ। ਸਬਦਿ = ਸ਼ਬਦ ਦੀ ਰਾਹੀਂ ॥੧॥ ਰਹਾਉ ॥
SikhNet (Spanish)El siempre ve, escucha y está contenido en la Palabra. (1‑Pausa)
ਗੁਰਮੁਖਿ ਆਪੁ ਪਛਾਣਿਆ; ਤਿਨੑੀ ਇਕ ਮਨਿ ਧਿਆਇਆ ॥
guramukh aap pachhaaniaa; tinaee ik man dhiaaeaa |
Sant Singh KhalsaThe Gurmukhs understand their own selves; they meditate single-mindedly on the Lord.
Manmohan SinghThe pious persons understand their ownself, and they contemplate over the Lord single mindedly.
Manmohan Singh (Punjabi)ਪਵਿੱਤਰ ਪੁਰਸ਼ ਆਪਣੇ ਆਪ ਨੂੰ ਸਮਝਦੇ ਹਨ। ਉਹ ਇਕ ਚਿੱਤ ਨਾਲ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਏਕ ਮਨ ਹੋ ਕਰ ਤਿਸ ਕੋ ਧ੍ਯਾਯਾ ਹੈ ਤਿਨੋਂ ਨੇ ਅਪਨੇ ਸ੍ਵਰੂਪ ਕੋ ਆਪ ਪਛਾਨਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ ਤੇ ਸੁਰਤ ਜੋੜ ਕੇ ਸਿਮਰਨ ਕਰਦੇ ਹਨ।ਪਦ ਅਰਥ ਆਪੁ = ਆਤਮਕ ਜੀਵਨ। ਇਕ ਮਨਿ = ਇਕ ਮਨ ਦੀ ਰਾਹੀਂ, ਸੁਰਤਿ ਜੋੜ ਕੇ।
SikhNet (Spanish)Aquéllos que realizan su ser a través del Shabd de la Palabra del Guru, habitan con su mente entonada en su Señor,
ਸਦਾ ਰਵਹਿ ਪਿਰੁ ਆਪਣਾ; ਸਚੈ ਨਾਮਿ ਸੁਖੁ ਪਾਇਆ ॥੨॥
sadaa raveh pir aapanaa; sachai naam sukh paaeaa |2|
Sant Singh KhalsaThey enjoy their Husband Lord continually; through the True Name, they find peace. ||2||
Manmohan SinghEver they enjoy their Lord, and through the True Name they gather peace.
Manmohan Singh (Punjabi)ਹਮੇਸ਼ਾਂ ਹੀ ਉਹ ਆਪਣੇ ਸਾਹਿਬ ਨੂੰ ਮਾਣਦੇ ਹਨ ਅਤੇ ਸੱਚੇ ਨਾਮ ਦੇ ਰਾਹੀਂ ਉਹ ਆਰਾਮ ਪਾਉਂਦੇ ਹਨ।
Fareedkot Teekaਸੋ ਸਦੀਵਕਾਲ ਅਪਨੇ ਪਤੀ ਕੋ ਰਮਣ ਕਰਤੇ ਹੈਂ, ਭਾਵ ਪਤੀ ਕੇ ਅਨੰਦ ਕੋ ਭੋਗਤੇ ਹੈਂ ਸਚੇ ਨਾਮ ਕਰ ਕੇ ਤਿਨੋਂ ਨੇ ਸੁਖ ਪਾਇਆ ਹੈ॥੨॥
Prof. Sahib Singhਐਸੇ ਜੀਵ ਸਦਾ ਆਪਣੇ ਪ੍ਰਭੂ-ਪਤੀ ਦਾ ਮਿਲਾਪ ਮਾਣਦੇ ਹਨ, ਤੇ ਸਦਾ-ਥਿਰ ਪ੍ਰਭੂ ਨਾਮ ਵਿਚ ਜੁੜ ਕੇ ਆਤਮਕ ਆਨੰਦ ਹਾਸਲ ਕਰਦੇ ਹਨ ॥੨॥ਪਦ ਅਰਥ ਰਵਹਿ = ਮਾਣਦੀਆਂ ਹਨ ॥੨॥
SikhNet (Spanish)gozan de su Señor siempre y obtienen la Bondad a través del Nombre Verdadero. (2)
ਏ ਮਨ. ਤੇਰਾ ਕੋ ਨਹੀ; ਕਰਿ ਵੇਖੁ ਸਬਦਿ ਵੀਚਾਰੁ ॥
e man. teraa ko nahee; kar vekh sabad veechaar |
Sant Singh KhalsaO my mind, no one belongs to you; contemplate the Shabad, and see this.
Manmohan SinghO my soul, none is thine. verify it by reflecting over the Guru's hymns.
Manmohan Singh (Punjabi)ਹੇ ਮੇਰੀ ਜਿੰਦੜੀਏ! ਤੈਡਾਂ ਕੋਈ ਨਹੀਂ! ਗੁਰਾਂ ਦੀ ਬਾਣੀ ਨੂੰ ਸੋਚ ਵਿਚਾਰ ਕੇ ਤੂੰ (ਇਹ ਗੱਲ) ਤਸਦੀਕ ਕਰ ਲੈ।
Fareedkot Teekaਏ ਮਨ! ਤੂੰ ਸਬਦ ਕਾ ਵੀਚਾਰ ਕਰ ਦੇਖ, ਬਿਨਾਂ ਵਾਹਿਗੁਰੂ ਸੇ ਤੇਰਾ ਕੋਈ ਨਹੀਂ ਹੈ॥
Prof. Sahib Singhਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਵੇਖ (ਪ੍ਰਭੂ ਤੋਂ ਬਿਨਾ) ਤੇਰਾ ਕੋਈ (ਸੱਚਾ) ਸਾਥੀ ਨਹੀਂ ਹੈ,ਪਦ ਅਰਥ ਕੋ = ਕੋਈ।
SikhNet (Spanish)Oh mente, nada ni nadie te pertenece; ve tu ser reflejado en la Palabra,
ਹਰਿ ਸਰਣਾਈ ਭਜਿ ਪਉ; ਪਾਇਹਿ ਮੋਖ ਦੁਆਰੁ ॥੩॥
har saranaaee bhaj pau; paaeihi mokh duaar |3|
Sant Singh KhalsaSo run to the Lord's Sanctuary, and find the gate of salvation. ||3||
Manmohan SinghHasten thou into God's protection. Thou shalt thus obtain the door of salvation.
Manmohan Singh (Punjabi)ਤੂੰ ਦੌੜ ਕੇ ਵਾਹਿਗੁਰੂ ਦੀ ਪਨਾਹ ਲੈ ਲੈ। ਇਸ ਤਰ੍ਹਾਂ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾਂ।
Fareedkot Teekaਤਾਂ ਤੇ ਹਰਿ ਕੀ ਸ਼ਰਣ ਮੇਂ ਦੌੜ ਕਰ ਪੜ ਜਾਹੁ, ਜਿਸ ਸੇ ਤੂੰ ਮੁਕਤ ਦ੍ਵਾਰਾ ਪਾਵੈਗਾ॥੩॥
Prof. Sahib Singhਦੌੜ ਕੇ ਪ੍ਰਭੂ ਦੀ ਸਰਨ ਆ ਪਉ, (ਇਸ ਤਰ੍ਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭ ਲਏਂਗਾ ॥੩॥ਪਦ ਅਰਥ ਮੋਖੁ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ॥੩॥
SikhNet (Spanish)busca el Refugio del Señor, y llega hasta la Puerta de la Salvación. (3)
ਸਬਦਿ ਸੁਣੀਐ. ਸਬਦਿ ਬੁਝੀਐ; ਸਚਿ ਰਹੈ ਲਿਵ ਲਾਇ ॥
sabad suneeai. sabad bujheeai; sach rahai liv laae |
Sant Singh KhalsaListen to the Shabad, and understand the Shabad, and lovingly focus your consciousness on the True One.
Manmohan SinghHear thou the Name, understand thou the Name, and keep thou thy attention fixed on the True Name.
Manmohan Singh (Punjabi)ਤੂੰ ਨਾਮ ਨੂੰ ਸੁਣ ਤੂੰ ਨਾਮ ਹੀ ਸਮਝ ਅਤੇ ਤੂੰ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜੀ ਰੱਖ।
Fareedkot Teekaਗੁਰ ਉਪਦੇਸ਼ ਕਰ ਕੇ ਖਟ ਲਿੰਗ ਉਪਕ੍ਰਮ ਉਪ ਸੰਘਾਰਾਦਿ ਕਰ ਸ੍ਰਵਣ ਕਰੀਏ ਔਰ ਉਪਦੇਸ਼ ਕਰ ਕੇ ਹੀ ਹਿਰਦੇ ਮੇਂ ਸਮਝੀਏ, ਤਬ ਸਚ ਮੇਂ ਬਿਰਤੀ ਲਗਾਇ ਰਹਤਾ ਹੈ॥
Prof. Sahib Singhਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਨਾਮ ਸੁਣਿਆ ਜਾ ਸਕਦਾ ਹੈ ਤੇ ਸ਼ਬਦ ਦੀ ਰਾਹੀਂ ਹੀ (ਸਹੀ ਜੀਵਨ-ਰਾਹ) ਸਮਝਿਆ ਜਾ ਸਕਦਾ ਹੈ। (ਜੇਹੜਾ ਮਨੁੱਖ ਗੁਰ-ਸ਼ਬਦ ਵਿਚ ਚਿੱਤ ਜੋੜਦਾ ਹੈ ਉਹ) ਸਦਾ-ਥਿਰ ਹਰੀ ਵਿਚ ਸੁਰਤਿ ਜੋੜੀ ਰੱਖਦਾ ਹੈ;ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ।
SikhNet (Spanish)Escucha la Palabra, Conócela y entónate en la Verdad del Señor;
ਸਬਦੇ. ਹਉਮੈ ਮਾਰੀਐ; ਸਚੈ ਮਹਲਿ. ਸੁਖੁ ਪਾਇ ॥੪॥
sabade. haumai maareeai; sachai mehal. sukh paae |4|
Sant Singh KhalsaThrough the Shabad, conquer your ego, and in the True Mansion of the Lord's Presence, you shall find peace. ||4||
Manmohan SinghThrough the Name still thy ego and obtain bliss in the Lord's true mansion.
Manmohan Singh (Punjabi)ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਨਵਿਰਤ ਕਰ, ਅਤੇ ਮਾਲਕ ਦੇ ਸੱਚੇ ਮੰਦਰ ਅੰਦਰ ਪ੍ਰਸੰਨਤਾ ਨੂੰ ਪ੍ਰਾਪਤ ਹੋ।
Fareedkot Teekaਇਸ ਪਰਕਾਰ ਉਪਦੇਸ਼ ਸੇ ਜਬ ਹੰਤਾ ਮਮਤਾ ਕੋ ਮਾਰ ਦੇਈਏ ਤਬ ਸਚੇ ਕੇ (ਮਹਲਿ) ਸਰੂਪ ਕਾ ਸੁਖ ਜੀਵ ਪਾਉਤਾ ਹੈ॥੪॥
Prof. Sahib Singhਸ਼ਬਦ ਦੀ ਬਰਕਤਿ ਨਾਲ ਹੀ (ਅੰਦਰੋਂ) ਹਉਮੈ ਮੁਕਾਈ ਜਾ ਸਕਦੀ ਹੈ (ਜੇਹੜਾ ਮਨੁੱਖ ਗੁਰ-ਸ਼ਬਦ ਦਾ ਆਸਰਾ ਲੈਂਦਾ ਹੈ ਉਹ) ਸਦਾ-ਥਿਰ ਰਹਿਣ ਵਾਲੇ ਹਰੀ ਦੇ ਚਰਨਾਂ ਵਿਚ ਆਨੰਦ ਮਾਣਦਾ ਹੈ ॥੪॥ਪਦ ਅਰਥ ਮਹਲਿ = ਮਹਲ ਵਿਚ, ਪ੍ਰਭੂ ਚਰਨਾਂ ਵਿਚ ॥੪॥
SikhNet (Spanish)transmuta tu ego a través de la Palabra y obtén Éxtasis en el Verdadero Recinto de Dios. (4)
ਇਸੁ ਜੁਗ ਮਹਿ. ਸੋਭਾ ਨਾਮ ਕੀ; ਬਿਨੁ ਨਾਵੈ. ਸੋਭ ਨ ਹੋਇ ॥
eis jug meh. sobhaa naam kee; bin naavai. sobh na hoe |
Sant Singh KhalsaIn this age, the Naam, the Name of the Lord, is glory; without the Name, there is no glory.
Manmohan SinghIn this age, the glory is of the Name without the Lord's Name glory is gained not.
Manmohan Singh (Punjabi)ਇਸ ਯੁੱਗ ਅੰਦਰ ਮਹਿਮਾ ਨਾਮ ਦੀ ਹੈ। ਸੁਆਮੀ ਦੇ ਨਾਮ ਦੇ ਬਾਝੋਂ ਮਹਿਮਾ ਪ੍ਰਾਪਤ ਨਹੀਂ ਹੁੰਦੀ।
Fareedkot Teekaਇਸ ਕਲਜੁਗ ਮੇਂ ਕੇਵਲ ਨਾਮ ਹੀ ਕੀ ਸੋਭਾ ਹੈ ਬਿਨਾਂ ਨਾਮ ਕੇ ਸੋਭਾ ਨਹੀਂ ਹੋਤੀ॥
Prof. Sahib Singhਹੇ ਮਨ! ਜਗਤ ਵਿਚ ਨਾਮ ਦੀ ਬਰਕਤਿ ਨਾਲ ਹੀ ਸੋਭਾ ਮਿਲਦੀ ਹੈ, ਹਰਿ-ਨਾਮ ਤੋਂ ਬਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ।ਪਦ ਅਰਥ ਜੁਗ ਮਹਿ = ਜਗਤ ਵਿਚ। ਸੋਭ = ਸੋਭਾ।
SikhNet (Spanish)En esta época, la Verdadera Gloria está en el Naam, el Nombre del Señor; sin el Nombre, uno no es bendecido con Gloria.
ਇਹ ਮਾਇਆ ਕੀ ਸੋਭਾ. ਚਾਰਿ ਦਿਹਾੜੇ; ਜਾਦੀ. ਬਿਲਮੁ ਨ ਹੋਇ ॥੫॥
eih maaeaa kee sobhaa. chaar dihaarre; jaadee. bilam na hoe |5|
Sant Singh KhalsaThe glory of this Maya lasts for only a few days; it disappears in an instant. ||5||
Manmohan SinghThe greatness of these worldly valuables lasts for four days, and it makes no delay in disappearing.
Manmohan Singh (Punjabi)ਇਨ੍ਹਾਂ ਸੰਸਾਰੀ ਪਦਾਰਥਾਂ ਦੀ ਵਿਸ਼ਾਲਤਾ ਚਾਰ ਦਿਨ ਰਹਿੰਦੀ ਹੈ। ਅਲੋਪ ਹੁੰਦਿਆਂ ਇਸ ਨੂੰ ਦੇਰੀ ਨਹੀਂ ਲੱਗਦੀ।
Fareedkot Teekaਔਰ ਇਹ ਮਾਇਆ ਸੋਭਾ ਚਾਰ ਦਿਨ ਕੀ ਹੈ ਇਸ ਕੋ ਜਾਤੇ ਕਛੁ ਬਿਲੰਬ ਅਰਥਾਤ ਦੇਰ ਨਹੀਂ ਹੋਤੀ॥੫॥
Prof. Sahib Singhਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੫॥ਪਦ ਅਰਥ ਬਿਲਮੁ = ਚਿਰ, ਦੇਰ ॥੫॥
SikhNet (Spanish)El encanto de Maya dura sólo un poco y después se va. (5)
ਜਿਨੀ ਨਾਮੁ ਵਿਸਾਰਿਆ; ਸੇ ਮੁਏ ਮਰਿ ਜਾਹਿ ॥
jinee naam visaariaa; se mue mar jaeh |
Sant Singh KhalsaThose who forget the Naam are already dead, and they continue dying.
Manmohan SinghThey who forget the Name, are dead, and shall continue dying.
Manmohan Singh (Punjabi)ਜੋ ਨਾਮ ਨੂੰ ਭੁਲਾਉਂਦੇ ਹਨ, ਉਹ ਮਰਦੇ ਹਨ ਅਤੇ ਮਰਦੇ ਰਹਿਣਗੇ।
Fareedkot Teekaਜਿਨੋਂ ਨੇ ਨਾਮ ਬਿਸਾਰ ਦੀਆ ਹੈ, ਸੋ ਮੂਏ ਹੈਂ ਔਰ ਫਿਰ ਭੀ ਮਰਤੇ (ਜਾਹਿ) ਜਾਤੇ, ਭਾਵ ਵਾਰ ਵਾਰ ਜਨਮਤੇ ਰਹਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਭੁਲਾ ਦਿੱਤਾ ਉਹਨਾਂ ਆਤਮਕ ਮੌਤ ਸਹੇੜ ਲਈ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ,ਪਦ ਅਰਥ ਮੁਏ = ਆਤਮਕ ਮੌਤੇ ਮਰੇ ਹੋਏ।
SikhNet (Spanish)Aquéllos que se olvidan del Nombre se mueren para su Alma;
ਹਰਿ ਰਸ ਸਾਦੁ. ਨ ਆਇਓ; ਬਿਸਟਾ ਮਾਹਿ ਸਮਾਹਿ ॥੬॥
har ras saad. na aaeo; bisattaa maeh samaeh |6|
Sant Singh KhalsaThey do not enjoy the sublime essence of the Lord's taste; they sink into the manure. ||6||
Manmohan SinghThey enjoy not God's Nectar, and sink into ordure.
Manmohan Singh (Punjabi)ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਨਹੀਂ ਮਾਣਦੇ, ਅਤੇ ਗੰਦਗੀ ਅੰਦਰ ਗਰਕ ਹੋ ਜਾਂਦੇ ਹਨ।
Fareedkot Teekaਤਿਨ ਮਨਮੁਖੋਂ ਕੋ ਹਰਿ ਰਸ ਕਾ ਸ੍ਵਾਦ ਨਹੀਂ ਆਇਆ ਹੈ ਬਿਸਟਾ, ਭਾਵ ਮਾਤਾ ਕੇ ਗਰਭ ਵਾ ਨਰਕੋਂ ਮੇਂ ਪੜਤੇ ਹੈਂ॥੬॥
Prof. Sahib Singhਜਿਨ੍ਹਾਂ ਨੂੰ ਹਰਿ-ਨਾਮ ਦੇ ਰਸ ਦਾ ਸੁਆਦ ਨਾਹ ਆਇਆ ਉਹ ਵਿਕਾਰਾਂ ਦੇ ਗੰਦ ਵਿਚ ਮਸਤ ਹੁੰਦੇ ਹਨ, ਜਿਵੇਂ ਗੰਦ ਦੇ ਕੀੜੇ ਗੰਦ ਵਿਚ ॥੬॥ਪਦ ਅਰਥ ਸਾਦੁ = ਸੁਆਦ। ਸਮਾਹਿ = ਲੀਨ ਰਹਿੰਦੇ ਹਨ ॥੬॥
SikhNet (Spanish)no gozan del Sabor del Señor y son consumidos por el polvo de la ilusión. (6)
ਇਕਿ ਆਪੇ ਬਖਸਿ ਮਿਲਾਇਅਨੁ; ਅਨਦਿਨੁ ਨਾਮੇ ਲਾਇ ॥
eik aape bakhas milaaeian; anadin naame laae |
Sant Singh KhalsaSome are forgiven by the Lord; He unites them with Himself, and keeps them attached to the Naam, night and day.
Manmohan SinghSome the Lord Himself, night and say keeps attached with the Name. He pardons and unites them with Himself.
Manmohan Singh (Punjabi)ਕਈਆਂ ਨੂੰ ਸੁਆਮੀ ਖੁਦ ਰੈਣ ਦਿਹੁੰ ਨਾਮ ਨਾਲ ਜੋੜੀ ਰੱਖਦਾ ਹੈ। ਉਨ੍ਹਾਂ ਨੂੰ ਉਹ ਮਾਫੀ ਦੇ ਕੇ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਇਕਨਾ ਕੋ ਰਾਤ ਦਿਨ ਨਾਮ ਮੇਂ ਲਗਾਇ ਕਰ ਕੇ ਆਪੇ ਬਖਸ ਕਰ ਕੇ ਮਿਲਾਇ ਲੀਆ ਹੈ॥
Prof. Sahib Singhਕਈ ਐਸੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਹਰ ਵੇਲੇ ਆਪਣੇ ਨਾਮ ਵਿਚ ਲਾ ਕੇ ਮੇਹਰ ਕਰ ਕੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਿਲਾਇਅਨੁ = ਉਸ ਨੇ ਮਿਲਾਏ ਹਨ। ਅਨਦਿਨੁ = ਹਰ ਰੋਜ਼।
SikhNet (Spanish)A algunos el Señor Mismo une con Su ser; noche y día los apega a Su Nombre.
ਸਚੁ ਕਮਾਵਹਿ ਸਚਿ ਰਹਹਿ; ਸਚੇ ਸਚਿ ਸਮਾਹਿ ॥੭॥
sach kamaaveh sach raheh; sache sach samaeh |7|
Sant Singh KhalsaThey practice Truth, and abide in Truth; being truthful, they merge into Truth. ||7||
Manmohan SinghThey practise truth, abide in truth and being truthful merge in truth.
Manmohan Singh (Punjabi)ਉਹ ਸੱਚ ਦੀ ਕਮਾਈ ਕਰਦੇ ਹਨ, ਸੱਚ ਅੰਦਰ ਵੱਸਦੇ ਹਨ ਅਤੇ ਸਤਿਵਾਦੀ ਹੋਣ ਕਰਕੇ ਸੱਚ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਔਰ ਵਹੁ ਸਚ ਕਮਾਉਤੇ ਹੈਂ ਸਚ ਮੇਂ ਇਸਥਿਤ ਰਹਤੇ ਹੈਂ, ਤਿਨ ਸਚੇ ਪੁਰਸੋਂ ਕੋ ਸਚਾ ਹੀ (ਸਮਾਹਿ) ਅਨੰਦ ਹੈ॥੭॥
Prof. Sahib Singhਉਹ ਸਦਾ-ਥਿਰ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਨਾਮ ਵਿਚ ਟਿਕੇ ਰਹਿੰਦੇ ਹਨ, ਹਰ ਵੇਲੇ ਸਦਾ-ਥਿਰ ਹਰੀ ਵਿਚ ਹੀ ਲੀਨ ਰਹਿੰਦੇ ਹਨ ॥੭॥
SikhNet (Spanish)Ellos practican la Verdad del Señor, habitan en la Verdad y se inmergen en la Verdad. (7)
ਬਿਨੁ ਸਬਦੈ. ਸੁਣੀਐ ਨ ਦੇਖੀਐ; ਜਗੁ ਬੋਲਾ. ਅੰਨੑਾ ਭਰਮਾਇ ॥
bin sabadai. suneeai na dekheeai; jag bolaa. anaa bharamaae |
Sant Singh KhalsaWithout the Shabad, the world does not hear, and does not see; deaf and blind, it wanders around.
Manmohan SinghWithout the Name, the world hears and sees not, Being deaf and blind, it roams about at one large.
Manmohan Singh (Punjabi)ਨਾਮ ਦੇ ਬਗੈਰ ਦੁਨੀਆਂ ਨੂੰ ਕੁਝ ਸੁਣਦਾ ਤੇ ਦਿਸਦਾ ਨਹੀਂ। ਡੋਰੀ (ਬੋਲੀ) ਤੇ ਮੁਨਾਖੀ ਹੋਣ ਕਾਰਣ ਇਹ ਆਪ ਮੁਹਾਰੀ ਭਟਕਦੀ ਫਿਰਦੀ ਹੈ।
Fareedkot Teekaਬਿਨ ਗੁਰ ਸਬਦ ਸੇ ਜੀਵ ਚੌਰਾਸੀ ਮੇਂ ਭਰਮਈਤਾ ਹੈ ਨ ਕੁਛ ਸੁਨਾ ਜਾਤਾ ਹੈ ਨਾ ਕੁਛ ਦਿਖਾਈ ਪੜਤਾ ਹੈ; ਸਰਧਾ ਔਰ ਵਿਚਾਰ ਕਾਨੋ ਸੇ ਬਿਨਾਂ ਬੋਲ ਅਰ ਗਿਆਨ ਰੂਪ ਨੇਤ੍ਰੋਂ ਸੇ ਬਿਨਾਂ ਅੰਧਾ ਹੂਆ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਹਰਿ-ਨਾਮ ਸੁਣਿਆ ਨਹੀਂ ਜਾ ਸਕਦਾ ਤੇ ਪ੍ਰਭੂ ਵੇਖਿਆ ਨਹੀਂ ਜਾ ਸਕਦਾ। ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਬੋਲਾ ਹੋ ਰਿਹਾ ਹੈ ਤੇ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।ਪਦ ਅਰਥ ਭਰਮਾਇ = ਭਟਕਦਾ ਫਿਰਦਾ ਹੈ।
SikhNet (Spanish)Sin la Palabra uno no ve, ni escucha; sí, uno se encuentra ciego y sordo, y perdido en la duda.
ਬਿਨੁ ਨਾਵੈ. ਦੁਖੁ ਪਾਇਸੀ; ਨਾਮੁ ਮਿਲੈ ਤਿਸੈ ਰਜਾਇ ॥੮॥
bin naavai. dukh paaeisee; naam milai tisai rajaae |8|
Sant Singh KhalsaWithout the Naam, it obtains only misery; the Naam is received only by His Will. ||8||
Manmohan SinghWithout the Name, it shall come to grief. The Name is received through His will.
Manmohan Singh (Punjabi)ਨਾਮ ਦੇ ਬਾਝੋਂ ਇਹ ਤਸੀਹੇ ਕੱਟੇਗੀ। ਨਾਮ ਉਸ ਦੇ ਭਾਣੇ ਰਾਹੀਂ ਮਿਲਦਾ ਹੈ।
Fareedkot Teekaਅਰ ਬਿਨਾਂ ਨਾਮ ਕੇ ਦੁਖ ਪਾਵੇਗਾ ਅਰ ਨਾਮ ਤਿਸ ਰਜਾਈ ਪਰਮੇਸ੍ਵਰ ਕੀ ਆਗਿਆ ਸੇ ਮਿਲਤਾ ਹੈ॥੮॥
Prof. Sahib Singhਨਾਮ ਤੋਂ ਖੁੰਝ ਕੇ ਜਗਤ ਦੁੱਖ ਹੀ ਸਹਾਰਦਾ ਰਹਿੰਦਾ ਹੈ। ਤੇ ਹਰਿ-ਨਾਮ ਉਸ ਹਰੀ ਦੀ ਰਜ਼ਾ ਨਾਲ ਹੀ ਮਿਲ ਸਕਦਾ ਹੈ ॥੮॥ਪਦ ਅਰਥ ਪਾਇਸੀ = ਪਏਗਾ। ਤਿਸੈ ਰਜਾਇ = ਉਸ ਪ੍ਰਭੂ ਦੀ ਰਜ਼ਾ ਅਨੁਸਾਰ ॥੮॥
SikhNet (Spanish)Sin el Naam, el Nombre del Señor, uno se lamenta, pero recibe el Nombre sólo por la Voluntad del Señor. (8)
ਜਿਨ ਬਾਣੀ ਸਿਉ ਚਿਤੁ ਲਾਇਆ; ਸੇ ਜਨ ਨਿਰਮਲ ਪਰਵਾਣੁ ॥
jin baanee siau chit laaeaa; se jan niramal paravaan |
Sant Singh KhalsaThose persons who link their consciousness with the Word of His Bani, are immaculately pure, and approved by the Lord.
Manmohan SinghPure and acceptable are the persons, who attach their mind to Guru's hymns.
Manmohan Singh (Punjabi)ਪਵਿੱਤਰ ਅਤੇ ਮਕਬੂਲ ਹਨ, ਉਹ ਪੁਰਸ਼, ਜੋ ਆਪਣੇ ਮਨ ਨੂੰ ਗੁਰਾਂ ਦੀ ਬਾਦੀ ਨਾਲ ਜੋੜਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਗੁਰ ਬਾਣੀ, ਭਾਵ ਉਪਦੇਸ਼ ਮੇਂ ਚਿਤ ਕੋ ਲਗਾਇਆ ਹੈ ਸੇ ਪੁਰਸ਼ ਸਚੇ ਅਰ ਪਰਮਾਣ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਬਾਣੀ ਨਾਲ ਆਪਣਾ ਚਿੱਤ ਜੋੜਿਆ ਹੈ ਉਹ ਮਨੁੱਖ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਂਦੇ ਹਨ।ਪਦ ਅਰਥ ਸਿਉ = ਨਾਲ।
SikhNet (Spanish)El Gurmukh se entona en la Palabra y es aprobado;
ਨਾਨਕ ਨਾਮੁ ਤਿਨੑਾ. ਕਦੇ ਨ ਵੀਸਰੈ; ਸੇ ਦਰਿ ਸਚੇ ਜਾਣੁ ॥੯॥੧੩॥੩੫॥
naanak naam tinaa. kade na veesarai; se dar sache jaan |9|13|35|
Sant Singh KhalsaO Nanak, they never forget the Naam, and in the Court of the Lord, they are known as true. ||9||13||35||
Manmohan SinghNanak they forget not the Name ever, and in the Lord's court they are Known as true.
Manmohan Singh (Punjabi)ਨਾਨਕ, ਉਨ੍ਹਾਂ ਨੂੰ ਨਾਮ ਕਦਾਚਿੱਤ ਨਹੀਂ ਭੁਲਦਾ। ਸਾਹਿਬ ਦੇ ਦਰਬਾਰ ਅੰਦਰ ਉਹ ਸੱਚੇ ਜਾਣੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਨਾਮ ਕਬੀ ਨਹੀਂ ਬਿਸਰਤਾ ਹੈ ਅਰ ਸੋ ਵਾਹਿਗੁਰੂ ਕੇ ਦਰ ਮੇਂ ਸਚੇ ਜਾਣੇ ਜਾਤੇ ਹੈਂ॥੯॥੧੦॥੧੩॥
Prof. Sahib Singhਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹ ਉੱਘੇ ਹਨ ॥੯॥੧੩॥੩੫॥ਪਦ ਅਰਥ ਦਰਿ ਸਚੇ = ਸਦਾ-ਥਿਰ ਪ੍ਰਭੂ ਦੇ ਦਰ ਤੇ। ਜਾਣੂ = ਉੱਘੇ ॥੯॥੧੩॥੩੫॥
SikhNet (Spanish)él nunca se olvida del Nombre y es transportado hasta la Corte del Señor. (9‑13‑35)