ਆਸਾ ਮਹਲਾ ੩ ॥
aasaa mahalaa 3 | Ang 429
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਸਬਦੌ ਹੀ ਭਗਤ ਜਾਪਦੇ; ਜਿਨੑ ਕੀ ਬਾਣੀ ਸਚੀ ਹੋਇ ॥
sabadau hee bhagat jaapade; jina kee baanee sachee hoe | Ang 429
Sant Singh KhalsaThrough the Word of the Shabad, the devotees are known; their words are true.
Manmohan SinghThe saints, whose word is true, are renowned through the Lord's Name.
Manmohan Singh (Punjabi)ਸਾਧੂ, ਜਿੰਨ੍ਹਾਂ ਦਾ ਬਚਨ ਸੱਚਾ ਹੁੰਦਾ ਹੈ, ਸੁਆਮੀ ਦੇ ਨਾਮ ਦੇ ਰਾਹੀਂ ਪ੍ਰਸਿੱਧ ਹੁੰਦੇ ਹਨ।
Fareedkot Teekaਗੁਰ ਸਬਦ ਸੇ ਹੀ ਭਗਤ ਜਾਨੇ ਜਾਤੇ ਹੈਂ ਜਿਨ ਕੀ ਬਾਣੀ ਸਚੀ ਹੋਤੀ ਹੈ॥ (ਤਿਲੋਕਾ ਸਿਖ ਤੇ ਭਵਨ ਚੌਹਾਨ ਜਿਸ ਕੀ ਸ੍ਰੀ ਸਾਹਬ ਕਾਠ ਸੇ ਲੋਹੇ ਕੀ ਹੋ ਗਈ ਅਨੰਤ ਪ੍ਰਮਾਣ ਹੈਂ।)
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਭਗਤ (ਜਗਤ ਵਿਚ) ਉਜਾਗਰ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦਾ ਹਰ ਵੇਲੇ ਦਾ ਬੋਲ-ਚਾਲ ਹੋ ਜਾਂਦਾ ਹੈ।ਪਦ ਅਰਥ ਸਬਦੌ = ਸ਼ਬਦ ਤੋਂ, ਸ਼ਬਦ ਦੀ ਬਰਕਤਿ ਨਾਲ। ਜਾਪਦੇ = ਉੱਘੇ ਹੋ ਜਾਂਦੇ ਹਨ। ਸਚੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੀ।
SikhNet (Spanish)Por Su Palabra los Devotos son conocidos; sí, ellos recitan la Verdad,
ਵਿਚਹੁ ਆਪੁ ਗਇਆ. ਨਾਉ ਮੰਨਿਆ; ਸਚਿ ਮਿਲਾਵਾ ਹੋਇ ॥੧॥
vichahu aap geaa. naau maniaa; sach milaavaa hoe |1| Ang 429
Sant Singh KhalsaThey eradicate ego from within themselves; they surrender to the Naam, the Name of the Lord, and meet with the True One. ||1||
Manmohan SinghFrom within the egoism is eliminated, they worship the name, and meet the true Lord.
Manmohan Singh (Punjabi)ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ, ਉਹ ਨਾਮ ਨੂੰ ਪੂਜਦੇ ਹਨ, ਅਤੇ ਸੱਚੇ ਸਾਹਿਬ ਨੂੰ ਮਿਲ ਪੈਦੇ ਹਨ।
Fareedkot Teekaਉਨ ਕੇ ਰਿਦੇ ਬੀਚ ਮੇਂ ਆਪਾ ਭਾਉ ਚਲਾ ਗਿਆ ਹੈ ਔਰ ਨਾਮ ਕੋ ਮਨਨ ਕੀਆ ਹੈ ਔਰ ਉਨ ਕਾ ਸਚੇ ਸੇ ਮਿਲਾਪ ਹੂਆ ਹੈ॥੧॥
Prof. Sahib Singh(ਨਾਮ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ, ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ॥੧॥ਪਦ ਅਰਥ ਆਪੁ = ਆਪਾ-ਭਾਵ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
SikhNet (Spanish)controlan su ego y relacionándose con el Naam, el Nombre del Señor, se entonan en Su Verdad. (1)
ਹਰਿ ਹਰਿ ਨਾਮੁ; ਜਨ ਕੀ ਪਤਿ ਹੋਇ ॥
har har naam; jan kee pat hoe | Ang 429
Sant Singh KhalsaThrough the Name of the Lord, Har, Har, His humble servants obtain honor.
Manmohan SinghBy Lord God's Name, His slave obtains honour.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦੁਆਰਾ, ਉਨ੍ਹਾਂ ਦਾ ਗੋਲਾ ਇਜ਼ਤ ਆਬਰੂ ਪਾਉਂਦਾ ਹੈ।
Fareedkot Teekaਹਰਿ ਹਰਿ ਨਾਮ ਰੂਪੀ ਜਪੁ ਕਰਨੇ ਸੇ ਦਾਸੋਂ ਕੀ ਪ੍ਰਤਿਸ੍ਟਾ ਹੋਤੀ ਹੈ॥
Prof. Sahib Singhਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਇੱਜ਼ਤ ਹੈ,ਪਦ ਅਰਥ ਪਤਿ = ਇੱਜ਼ਤ।
SikhNet (Spanish)A través del Naam, el Nombre del Señor, los Devotos son Bendecidos con Gloria;
ਸਫਲੁ ਤਿਨੑਾ ਕਾ ਜਨਮੁ ਹੈ; ਤਿਨੑ ਮਾਨੈ ਸਭੁ ਕੋਇ ॥੧॥ ਰਹਾਉ ॥
safal tinaa kaa janam hai; tina maanai sabh koe |1| rahaau | Ang 429
Sant Singh KhalsaHow blessed is their coming into the world! Everyone adores them. ||1||Pause||
Manmohan SinghAccredited is their advent. Them every one adores. Pause.
Manmohan Singh (Punjabi)ਅਮੋਘ ਹੈ, ਉਨ੍ਹਾਂ ਦਾ ਆਗਮਨ। ਉਨ੍ਹਾਂ ਦੀ ਹਰ ਕੋਈ ਉਪਾਸਨਾ ਕਰਦਾ ਹੈ। ਠਹਿਰਾਉ।
Fareedkot Teekaਔਰ ਤਿਨ ਕਾ ਜਨਮ ਸਫਲ ਔਰ ਤਿਨ ਕੋ ਸਭੁ ਕੋਈ ਮਾਨਤਾ ਹੈ ਅਰਥਾਤ ਪੂਜਤਾ ਹੈ॥੧॥ ਰਹਾਉ ॥
Prof. Sahib Singh(ਨਾਮ ਜਪ ਕੇ) ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਹਰੇਕ ਜੀਵ ਉਹਨਾਂ ਦਾ ਆਦਰ-ਮਾਣ ਕਰਦਾ ਹੈ ॥੧॥ ਰਹਾਉ ॥ਪਦ ਅਰਥ ਮਾਨੈ = ਆਦਰ ਕਰਦਾ ਹੈ। ਸਭੁ ਕੋਇ = ਹਰੇਕ ਜੀਵ ॥੧॥ ਰਹਾਉ ॥
SikhNet (Spanish)Bendito es su nacimiento, alabados sean por todos. (1‑Pausa)
ਹਉਮੈ ਮੇਰਾ ਜਾਤਿ ਹੈ; ਅਤਿ ਕ੍ਰੋਧੁ ਅਭਿਮਾਨੁ ॥
haumai meraa jaat hai; at krodh abhimaan | Ang 429
Sant Singh KhalsaEgo, self-centeredness, excessive anger and pride are the lot of mankind.
Manmohan SinghEgotism, egoism, excessive wrath and haughtiness are the caste of men.
Manmohan Singh (Punjabi)ਹੰਕਾਰ, ਅਪਣੱਤ, ਪਰਮ ਰੋਹ ਅਤੇ ਆਕੜ, ਇਨਸਾਨਾਂ ਦੀ ਜਾਤੀ (ਖਾਸਾ) ਹਨ।
Fareedkot Teekaਜੀਵ ਕੋ ਹਉਮੈ ਮੇਰਾ ਸੰਕਲਪ ਹੈ ਔ ਜੋ ਜਾਤਿ ਅਭਿਮਾਨ ਹੈ ਔ ਜੋ ਅਤ੍ਯੰਤ ਕ੍ਰੋਧ ਹੈ ਅਰਥਾਤ ਪਾਂਚੋ ਦੂਤ ਬਸੀਭੂਤ ਕਰ ਰਹੇ ਹੈਂ॥
Prof. Sahib Singh'ਮੈਂ ਮੈਂ, ਮੇਰੀ ਮੇਰੀ'-ਇਹ ਹੀ ਪਰਮਾਤਮਾ ਨਾਲੋਂ ਮਨੁੱਖ ਦਾ ਵਖੇਵਾਂ ਬਣਾ ਦੇਂਦਾ ਹੈ, ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ।ਪਦ ਅਰਥ ਮੇਰਾ = ਅਪਣੱਤ, ਮਮਤਾ। ਜਾਤਿ = ਵੱਖਰੀ ਹੋਂਦ, ਵੱਖਰਾਪਨ।
SikhNet (Spanish)El ego, el apego y el enojo determinan nuestra casta, pero si uno se inmerge en la Palabra,
ਸਬਦਿ ਮਰੈ. ਤਾ ਜਾਤਿ ਜਾਇ; ਜੋਤੀ ਜੋਤਿ ਮਿਲੈ ਭਗਵਾਨੁ ॥੨॥
sabad marai. taa jaat jaae; jotee jot milai bhagavaan |2| Ang 429
Sant Singh KhalsaIf one dies in the Word of the Shabad, then he is rid of this, and his light is merged into the Light of the Lord God. ||2||
Manmohan SinghIf man dies by Guru's word, then He is rid of this caste, and his light unites with the Supreme Light of the Illustrious Lord.
Manmohan Singh (Punjabi)ਜੇਕਰ ਇਨਸਾਨ ਗੁਰਾਂ ਦੀ ਬਾਣੀ ਦੁਆਰਾ ਮਰ ਜਾਵੇ, ਤਦ ਉਹ ਇਸ ਜਾਤੀ ਤੋਂ ਖਲਾਸੀ ਪਾ ਜਾਂਦਾ ਹੈ, ਅਤੇ ਉਸ ਦਾ ਨੂਰ ਕੀਰਤੀਮਾਨ ਪ੍ਰਭੂ ਦੇ ਪਰਮ ਨੂਰ ਨਾਲ ਮਿਲ ਜਾਂਦਾ ਹੈ।
Fareedkot Teekaਗੁਰ ਉਪਦੇਸ ਕਰ ਜਬ ਜਾਤਿ ਅਭਿਮਾਨ ਆਦਿਕ ਬਿਕਾਰ (ਜਾਇ) ਜਾਤੇ ਰਹੇਂ ਤਬ ਜੋਤੀ ਭਗਵਾਨ ਮੇਂ ਜੋਤ ਮਿਲੇ ॥੨॥
Prof. Sahib Singhਜਦੋਂ ਗੁਰ-ਸ਼ਬਦ ਦੀ ਰਾਹੀਂ 'ਮੈਂ ਮੇਰੀ' ਦਾ ਅਭਾਵ ਹੋ ਜਾਂਦਾ ਹੈ ਤਾਂ ਵੱਖਰਾ-ਪਨ ਮੁੱਕ ਜਾਂਦਾ ਹੈ, ਹਰਿ-ਜੋਤਿ ਵਿਚ ਸੁਰਤਿ ਲੀਨ ਹੋ ਜਾਂਦੀ ਹੈ, ਰੱਬ ਮਿਲ ਪੈਂਦਾ ਹੈ ॥੨॥ਪਦ ਅਰਥ ਮਰੈ = 'ਮੈਂ ਮੇਰੀ' ਦਾ ਅਭਾਵ ਹੋ ਜਾਏ ॥੨॥
SikhNet (Spanish)se libera de ellos y su luz es absorbida en la Luz del Señor. (2)
ਪੂਰਾ ਸਤਿਗੁਰੁ ਭੇਟਿਆ; ਸਫਲ ਜਨਮੁ ਹਮਾਰਾ ॥
pooraa satigur bhettiaa; safal janam hamaaraa | Ang 429
Sant Singh KhalsaMeeting with the Perfect True Guru, my life has been blessed.
Manmohan SinghMeeting the Perfect True Guru, my birth has become profitable.
Manmohan Singh (Punjabi)ਪੂਰਨ ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਜੰਮਣਾ ਲਾਭਦਾਇਕ ਹੋ ਗਿਆ ਹੈ।
Fareedkot Teekaਪੂਰਾ ਸਤਿਗੁਰ ਹਮ ਕੋ ਮਿਲਾ ਹੈ ਤਾਂ ਤੇ ਹਮਾਰਾ ਜਨਮ ਸਫਲ ਹੂਆ ਹੈ॥
Prof. Sahib Singhਜਦੋਂ (ਸਾਨੂੰ ਜੀਵਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਸਾਡੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,ਪਦ ਅਰਥ ਭੇਟਿਆ = ਮਿਲਿਆ।
SikhNet (Spanish)Cuando uno se encuentra con el Guru Perfecto, su vida es bendecida,
ਨਾਮੁ ਨਵੈ ਨਿਧਿ ਪਾਇਆ; ਭਰੇ ਅਖੁਟ ਭੰਡਾਰਾ ॥੩॥
naam navai nidh paaeaa; bhare akhutt bhanddaaraa |3| Ang 429
Sant Singh KhalsaI have obtained the nine treasures of the Naam, and my storehouse is inexhaustible, filled to overflowing. ||3||
Manmohan SinghI have obtained the nine treasures of God Name and brimful and inexhaustible are my store.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦੇ ਨੌਂ ਖਜਾਨੇ ਪਾ ਲਏ ਹਨ, ਅਤੇ ਪਰੀਪੂਰਨ ਅਤੇ ਅਮੁੱਕ ਹਨ ਮੇਰੇ ਮਾਲ ਗੁਦਾਮ।
Fareedkot Teekaਅਖੁਟ ਭੰਡਾਰਾ ਭਰਾ ਹੂਆ ਨਾਮ ਕਾ ਜਿਸ ਮੇਂ ਸੁਮਿਰਨਾਦਿ ਨਵਨਿਧੀਆਂ ਹੈ, ਸੋ ਹਮਨੇ ਪਾਇਆ ਹੈ॥੩॥
Prof. Sahib Singhਸਾਨੂੰ ਹਰਿ-ਨਾਮ ਮਿਲ ਜਾਂਦਾ ਹੈ ਜੋ ਜਗਤ ਦੇ ਨੌ ਹੀ ਖ਼ਜ਼ਾਨੇ ਹੈ, ਨਾਮ-ਧਨ ਨਾਲ ਸਾਡੇ (ਹਿਰਦੇ ਦੇ) ਖ਼ਜ਼ਾਨੇ ਭਰ ਜਾਂਦੇ ਹਨ, ਇਹ ਖ਼ਜ਼ਾਨੇ ਕਦੀ ਖ਼ਾਲੀ ਨਹੀਂ ਹੋ ਸਕਦੇ ॥੩॥ਪਦ ਅਰਥ ਨਵੈ ਨਿਧਿ = ਨੌਂ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ ॥੩॥
SikhNet (Spanish)y recibe el Inagotable y Opíparo Tesoro del Señor. (3)
ਆਵਹਿ ਇਸੁ ਰਾਸੀ ਕੇ ਵਾਪਾਰੀਏ; ਜਿਨੑਾ ਨਾਮੁ ਪਿਆਰਾ ॥
aaveh is raasee ke vaapaaree; jinaa naam piaaraa | Ang 429
Sant Singh KhalsaThose who love the Naam come as dealers in the merchandise of the Naam.
Manmohan SinghThey, who love the Lord's Name, really come as the dealers of Name's merchandise.
Manmohan Singh (Punjabi)ਏਥੇ, ਇਸ ਨਾਮ-ਰਸ ਦੇ ਵਪਾਰੀ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਹੈ, ਆਉਂਦੇ ਹਨ।
Fareedkot Teekaਜਿਸ ਕੋ ਨਾਮ ਪਿਆਰਾ ਲਗਤਾ ਹੈ, ਸੋ ਹਮਾਰੇ ਪਾਸ ਇਸ ਨਾਮ ਕੀ ਪੂੰਜੀ ਸਰਧਾ ਕੇ ਬ੍ਯਾਪਾਰੀ ਆਵਤੇ ਹੈਂ॥
Prof. Sahib Singhਇਸ ਨਾਮ-ਧਨ ਦੇ ਉਹੀ ਵਣਜਾਰੇ (ਗੁਰੂ ਦੇ ਕੋਲ) ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ (-ਧਨ) ਪਿਆਰਾ ਲੱਗਦਾ ਹੈ।ਪਦ ਅਰਥ ਰਾਸਿ = ਪੂੰਜੀ, ਸੌਦਾ।
SikhNet (Spanish)Vengan todos aquéllos que comercian con esta Mercancía y quienes aman el Naam,
ਗੁਰਮੁਖਿ ਹੋਵੈ. ਸੋ ਧਨੁ ਪਾਏ; ਤਿਨੑਾ ਅੰਤਰਿ ਸਬਦੁ ਵੀਚਾਰਾ ॥੪॥
guramukh hovai. so dhan paae; tinaa antar sabad veechaaraa |4| Ang 429
Sant Singh KhalsaThose who become Gurmukh obtain this wealth; deep within, they contemplate the Shabad. ||4||
Manmohan SinghThey who become Guru-wards obtain this wealth, for within their mind they ponder on the Name.
Manmohan Singh (Punjabi)ਜੋ ਗੁਰੂ ਸਮਰਪਨ ਹੋ ਜਾਂਦੇ ਹਨ, ਉਹ ਇਸ ਦੌਲਤ ਨੂੰ ਪਾਉਂਦੇ ਹਨ, ਕਿਉਂਕਿ ਉਨ੍ਹਾਂ ਦੇ ਮਨ ਵਿੱਚ ਨਾਮ ਦਾ ਸਿਮਰਨ ਹੈ।
Fareedkot Teekaਤਿਨ ਮੇਂ ਸੇ ਜੋ ਗੁਰਮੁਖ ਗੁਰ ਸਬਦ ਕੇ ਸਨਮੁਖ ਹੋਤੇ ਹੈਂ, ਸੋ ਨਾਮ ਧਨ ਕੋ ਪਾਵਤੇ ਹੈਂ, ਤਿਨ ਕੇ ਅੰਤਸਕਰਣ ਮੇਂ (ਸਬਦੁ) ਬ੍ਰਹਮ ਕਾ ਬੀਚਾਰ ਪ੍ਰਾਪਤਿ ਹੋਤਾ ਹੈ॥੪॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਹ ਨਾਮ-ਧਨ ਹਾਸਿਲ ਕਰ ਲੈਂਦਾ ਹੈ। ਅਜਿਹੇ ਮਨੁੱਖਾਂ ਦੇ ਅੰਦਰ ਗੁਰ-ਸ਼ਬਦ ਵੱਸ ਪੈਂਦਾ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਆ ਵੱਸਦੀ ਹੈ ॥੪॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਅੰਤਰਿ = ਮਨ ਵਿਚ ॥੪॥
SikhNet (Spanish)el Nombre del Señor. Los hombres de Dios logran estas riquezas, porque meditan en la Palabra. (4)
ਭਗਤੀ ਸਾਰ. ਨ ਜਾਣਨੑੀ; ਮਨਮੁਖ ਅਹੰਕਾਰੀ ॥
bhagatee saar. na jaananaee; manamukh ahankaaree | Ang 429
Sant Singh KhalsaThe egotistical, self-willed manmukhs do not appreciate the value of devotional worship.
Manmohan SinghThe proud apostates know not the worth of Lord's worship.
Manmohan Singh (Punjabi)ਮਗਰੂਰ, ਅਧਰਮੀ ਸੁਆਮੀ ਦੀ ਉਪਾਸਨਾ ਦੀ ਕਦਰ ਨੂੰ ਨਹੀਂ ਜਾਣਦੇ।
Fareedkot Teekaਔਰ ਜੋ ਮਨਮੁਖ ਹੰਕਾਰੀ ਹੈਂ, ਸੋ ਭਗਤੀ ਕੀ ਸਾਰ ਨਹੀਂ ਜਾਨਤੇ ਹੈਂ॥
Prof. Sahib Singh(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ,ਪਦ ਅਰਥ ਸਾਰ = ਕਦਰ। ਜਾਣਨ੍ਹ੍ਹੀ = ਜਾਣਦੇ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੇ।
SikhNet (Spanish)Los ególatras no conocen la Esencia de la Alabanza;
ਧੁਰਹੁ ਆਪਿ ਖੁਆਇਅਨੁ; ਜੂਐ ਬਾਜੀ ਹਾਰੀ ॥੫॥
dhurahu aap khuaaeian; jooai baajee haaree |5| Ang 429
Sant Singh KhalsaThe Primal Lord Himself has beguiled them; they lose their lives in the gamble. ||5||
Manmohan SinghThe Lord Himself has beguiled them; they lose their life game in gamble.
Manmohan Singh (Punjabi)ਪ੍ਰਭੂ ਨੇ ਆਪੇ ਹੀ ਉਨ੍ਹਾਂ ਨੂੰ ਗੁਮਰਾਹ ਕੀਤਾ ਹੈ, ਉਹ ਜੂਏ ਵਿੱਚ ਆਪਣੀ ਜੀਵਨ ਖੇਡ ਨੂੰ ਹਾਰ ਦਿੰਦੇ ਹਨ।
Fareedkot Teekaਵਹੁ (ਧੁਰਹੁ) ਆਦ ਸੇ ਆਕਲ ਪੁਰਖ ਨੇ ਭੁਲਾਏ ਹੈਂ, ਤਿਨੋਂ ਨੇ ਸੰਸਾਰ ਜੂਏ ਮੇਂ ਮਾਨੁਖ ਜਨਮ ਰੂਪ ਬਾਜੀ ਹਾਰੀ ਹੈ॥੫॥
Prof. Sahib Singhਐਸੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਧੁਰੋਂ ਆਪਣੇ ਹੁਕਮ ਨਾਲ ਕੁਰਾਹੇ ਪਾ ਦਿੱਤਾ ਹੈ, ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ (ਜਿਵੇਂ ਕੋਈ ਜੁਆਰੀਆ) ਜੂਏ ਵਿਚ (ਹਾਰ ਖਾਂਦਾ ਹੈ) ॥੫॥ਪਦ ਅਰਥ ਖੁਆਇਅਨੁ = ਉਸ (ਹਰੀ) ਨੇ ਖੁੰਝਾ ਦਿੱਤੇ ਹਨ ॥੫॥
SikhNet (Spanish)son desviados por su Dios y pierden su vida en una apuesta. (5)
ਬਿਨੁ ਪਿਆਰੈ. ਭਗਤਿ ਨ ਹੋਵਈ; ਨਾ ਸੁਖੁ ਹੋਇ ਸਰੀਰਿ ॥
bin piaarai. bhagat na hovee; naa sukh hoe sareer | Ang 429
Sant Singh KhalsaWithout loving affection, devotional worship is not possible, and the body cannot be at peace.
Manmohan SinghWithout affections, meditation is not possible nor is the body at peace.
Manmohan Singh (Punjabi)ਪ੍ਰੀਤ ਦੇ ਬਗੈਰ ਸਿਮਰਨ ਕੀਤਾ ਨਹੀਂ ਜਾ ਸਕਦਾ, ਨਾਂ ਹੀ ਦੇਹਿ ਨੂੰ ਆਰਾਮ ਆਉਂਦਾ ਹੈ।
Fareedkot Teekaਗੁਰੂ ਪ੍ਯਾਰੇ ਸੇ ਬਿਨਾਂ ਭਗਤੀ ਨਹੀਂ ਹੋਤੀ ਨ ਸਰੀਰ ਮੇਂ ਸੁਖ ਹੋਤਾ ਹੈ॥
Prof. Sahib Singhਜੇ ਹਿਰਦੇ ਵਿਚ ਪ੍ਰਭੂ ਵਾਸਤੇ ਪਿਆਰ ਨਾਹ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ, (ਭਗਤੀ ਤੋਂ ਬਿਨਾ) ਸਰੀਰ ਨੂੰ ਆਤਮਕ ਆਨੰਦ ਭੀ ਨਹੀਂ ਮਿਲਦਾ।
SikhNet (Spanish)Sin el Señor como objetivo, no hay Alabanza, ni tampoco paz en el cuerpo,
ਪ੍ਰੇਮ ਪਦਾਰਥੁ ਪਾਈਐ; ਗੁਰ ਭਗਤੀ ਮਨ ਧੀਰਿ ॥੬॥
prem padaarath paaeeai; gur bhagatee man dheer |6| Ang 429
Sant Singh KhalsaThe wealth of love is obtained from the Guru; through devotion, the mind becomes steady. ||6||
Manmohan SinghThe wealth of love is obtained from the Guru and through Lord's service the soul becomes steady.
Manmohan Singh (Punjabi)ਪਿਆਰ ਦੀ ਦੌਲਤ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ। ਸਾਹਿਬ ਦੀ ਸੇਵਾ ਰਾਹੀਂ ਆਤਮਾ ਸਥਿਰ ਹੋ ਜਾਂਦੀ ਹੈ।
Fareedkot Teekaਜਬ ਪ੍ਰੇਮ ਪਦਾਰਥ ਪਾਈਤਾ ਹੈ ਤਬ ਗੁਰ ਭਗਤੀ ਕਰ ਕੇ ਮਨ ਧੀਰਜ ਕੋ ਪ੍ਰਾਪਤ ਹੋਤਾ ਹੈ॥੬॥
Prof. Sahib Singhਪ੍ਰੇਮ ਦੀ ਦਾਤ (ਗੁਰੂ ਪਾਸੋਂ) ਮਿਲਦੀ ਹੈ, ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ ਆ ਟਿਕਦੀ ਹੈ ॥੬॥ਪਦ ਅਰਥ ਪਦਾਰਥੁ = ਕੀਮਤੀ ਚੀਜ਼। ਮਨ = ਮਨ ਨੂੰ। ਧੀਰਿ = ਧੀਰਜ ਆਉਂਦੀ ਹੈ ॥੬॥
SikhNet (Spanish)pero aquél que es bendecido con el Amor del Señor, su mente se contenta a través de la Alabanza del Guru. (6)
ਜਿਸ ਨੋ ਭਗਤਿ ਕਰਾਏ. ਸੋ ਕਰੇ; ਗੁਰਸਬਦ ਵੀਚਾਰਿ ॥
jis no bhagat karaae. so kare; gurasabad veechaar | Ang 429
Sant Singh KhalsaHe alone performs devotional worship, whom the Lord so blesses; he contemplates the Word of the Guru's Shabad.
Manmohan SinghHe alone performs Lord's service whom he blesses therewith and her reflects upon the Guru's hymns.
Manmohan Singh (Punjabi)ਕੇਵਲ ਓਹੀ ਸੁਆਮੀ ਦੀ ਸੇਵਾ ਕਰਦਾ ਹੈ, ਜਿਸ ਨੂੰ ਉਹ ਇਸ ਦੀ ਦਾਤ ਬਖਸ਼ਦਾ ਹੈ। ਅਤੇ ਉਹ ਗੁਰਬਾਣੀ ਦਾ ਚਿੰਤਨ ਕਰਦਾ ਹੈ।
Fareedkot Teekaਵਾਹਗੁਰੂ ਜਿਸ ਸੇ ਭਗਤੀ ਕਰਾਉਤਾ ਹੈ ਗੁਰ ਸਬਦ ਕੇ ਬੀਚਾਰ ਕਰ ਕੇ ਸੋਈ ਕਰਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ,
SikhNet (Spanish)Sólo si Dios así lo desea, uno es bendecido con Su Alabanza y medita en el Guru.
ਹਿਰਦੈ ਏਕੋ ਨਾਮੁ ਵਸੈ; ਹਉਮੈ ਦੁਬਿਧਾ ਮਾਰਿ ॥੭॥
hiradai eko naam vasai; haumai dubidhaa maar |7| Ang 429
Sant Singh KhalsaThe One Name abides in his heart, and he conquers his ego and duality. ||7||
Manmohan SinghIn his mind abides the one Name alone and he stills his ego and duality.
Manmohan Singh (Punjabi)ਉਸ ਦੇ ਮਨ ਅੰਦਰ ਕੇਵਲ ਇੱਕ ਨਾਮ ਹੀ ਨਿਵਾਸ ਰੱਖਦਾ ਹੈ, ਅਤੇ ਉਹ ਆਪਣੀ ਹੰਗਤਾ ਦੇ ਦਵੈਤ ਭਾਵ ਨੂੰ ਦੂਰ ਕਰ ਦਿੰਦਾ ਹੈ।
Fareedkot Teekaਅਰ ਹੰਤਾ ਮਮਤਾ ਔਰ ਦੁਬਿਧਾ ਕੋ ਮਾਰ ਕਰ ਕੇ ਤਿਨ ਕੇ ਹਿਰਦੇ ਮੇਂ ਏਕ ਨਾਮ ਹੀ (ਵਸੈ) ਬਸਤਾ ਹੈ॥੭॥
Prof. Sahib Singhਤਦ ਅੰਦਰੋਂ ਹਉਮੈ ਤੇ ਮੇਰ-ਤੇਰ ਮੁਕਾ ਜਾਂਦਾ ਹੈ ਤੇ ਹਿਰਦੇ ਵਿਚ ਇਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੭॥ਪਦ ਅਰਥ ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਮਾਰਿ = ਮਾਰ ਕੇ ॥੭॥
SikhNet (Spanish)Sólo si enaltece uno al Señor en su corazón, su dualidad y su ego son erradicados. (7)
ਭਗਤਾ ਕੀ ਜਤਿ ਪਤਿ. ਏਕੋੁ ਨਾਮੁ ਹੈ; ਆਪੇ ਲਏ ਸਵਾਰਿ ॥
bhagataa kee jat pat. ekuo naam hai; aape le savaar | Ang 429
Sant Singh KhalsaThe One Name is the social status and honor of the devotees; the Lord Himself adorns them.
Manmohan SinghThe One Name is the caste and honour of Lord's devotees. He Himself bedecks them.
Manmohan Singh (Punjabi)ਇੱਕ ਨਾਮ ਹੀ ਸਾਈਂ ਦੇ ਅਨੁਰਾਗੀਆਂ (ਪ੍ਰੇਮੀਆਂ) ਦੀ ਜਾਤ ਤੇ ਇਜ਼ਤ ਹੈ। ਉਹ ਖੁਦ ਹੀ ਉਹਨਾਂ ਨੂੰ ਸਸ਼ੋਭਤ ਕਰਦਾ ਹੈ।
Fareedkot Teekaਭਗਤੋਂ ਕੀ ਜਾਤਿ ਪ੍ਰਤਿਸ੍ਟਾ ਸਭ ਏਕ ਨਾਮ ਹੀ ਹੈ, ਕਿਉਂਕਿ ਭਗਤੋਂ ਕੀ ਜਾਤ ਕੋ ਭਗਵੰਤ ਆਪ ਹੀ ਸਮਾਰ ਲੇਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਭਗਤਾਂ ਵਾਸਤੇ ਨਾਮ ਹੀ ਉੱਚੀ ਜਾਤ ਤੇ ਕੁਲ ਹੈ, ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।ਪਦ ਅਰਥ ਜਤਿ ਪਤਿ = ਜਾਤ ਪਾਤ, ਉੱਚੀ ਜਾਤ ਤੇ ਉੱਚੀ ਕੁਲ। ਏਕ = {ਅਸਲ ਲਫ਼ਜ਼ 'ਏਕੁ' ਹੈ, ਇਥੇ 'ਏਕੋ' ਪੜ੍ਹਨਾ ਹੈ}।
SikhNet (Spanish)El Único Nombre es el que señala la verdadera casta de los Devotos; el Señor Mismo los ha adornado
ਸਦਾ ਸਰਣਾਈ ਤਿਸ ਕੀ; ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥
sadaa saranaaee tis kee; jiau bhaavai tiau kaaraj saar |8| Ang 429
Sant Singh KhalsaThey remain forever in the Protection of His Sanctuary. As it pleases His Will, He arranges their affairs. ||8||
Manmohan SinghThey ever remain under His protection, and as it please Him so, does He arrange their affairs.
Manmohan Singh (Punjabi)ਉਹ ਹਮੇਸ਼ਾਂ ਉਸ ਦੀ ਪਨਾਹ ਹੇਠਾਂ ਵਿਚਰਦੇ ਹਨ। ਅਤੇ ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਉਹਨਾਂ ਦੇ ਕੰਮ ਰਾਸ ਕਰਦਾ ਹੈ।
Fareedkot Teekaਵਹਿ ਸਦੀਵ ਕਾਲ ਸਚੇ ਕੀ ਸਰਣ ਮੇਂ ਰਹਤੇ ਹੈਂ, ਤਾਂ ਤੇ ਜ੍ਯੋਂ ਤਿਸ ਕੋ ਭਾਵਤਾ ਹੈ ਤਿਉਂ ਭਗਤੋਂ ਕੇ ਕਾਰਜ ਸਾਰ, ਭਾਵ ਪੂਰਨ ਕਰ ਦੇਤਾ ਹੈ, ਨਰਸੀ ਕੀ ਹੁੰਡੀ ਕੀ ਭਾਂਤਿ॥੮॥
Prof. Sahib Singhਭਗਤ ਸਦਾ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ੍ਹ ਦੇਂਦਾ ਹੈ ॥੮॥ਪਦ ਅਰਥ ਭਾਵੈ = ਪਸੰਦ ਆਉਂਦਾ ਹੈ। ਸਾਰਿ = ਸਿਰੇ ਚਾੜ੍ਹਦਾ ਹੈ। ਤਿਸ ਕੀ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'} ॥੮॥
SikhNet (Spanish)y ellos buscan siempre la Protección de Su Santuario. Si es Su Voluntad, Él les arregla sus asuntos. (8)
ਭਗਤਿ ਨਿਰਾਲੀ ਅਲਾਹ ਦੀ; ਜਾਪੈ ਗੁਰ ਵੀਚਾਰਿ ॥
bhagat niraalee alaah dee; jaapai gur veechaar | Ang 430
Sant Singh KhalsaThe worship of the Lord is unique - it is known only by reflecting upon the Guru.
Manmohan SinghThe Lord's adoration is distinct in this that it is known through Guru's instruction alone.
Manmohan Singh (Punjabi)ਸੁਆਮੀ ਦੀ ਪ੍ਰਸਤਿਸ਼ (ਪੂਜਾ) ਇਸ ਗੱਲ ਵਿੱਚ ਅਨੋਖੀ ਹੈ ਕਿ ਇਹ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਜਾਣੀ ਜਾਂਦੀ ਹੈ।
Fareedkot Teeka(ਅਲਾਹ ਦੀ) ਵਾਹਿਗੁਰੂ ਕੀ ਭਗਤਿ ਅਨ ਦੇਵਤੋਂ ਕੀ ਭਗਤੀ ਸੇ ਨਿਰਾਲੀ ਹੈ, ਸੋ ਭਗਤੀ ਗੁਰੋਂ ਕੇ ਬਿਚਾਰ ਦੇਣੇ ਕਰ ਕੇ ਜਾਨੀ ਜਾਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤਿ ਦੇਣ ਵਾਲੀ ਹੈ।ਪਦ ਅਰਥ ਨਿਰਾਲੀ = ਅਨੋਖੀ। ਅਲਾਹ ਦੀ = ਪਰਮਾਤਮਾ ਦੀ। ਵੀਚਾਰਿ = ਵੀਚਾਰ ਦੀ ਰਾਹੀਂ।
SikhNet (Spanish)La Alabanza del Señor es Única, pero es conocida sólo meditando en el Guru.
ਨਾਨਕ. ਨਾਮੁ ਹਿਰਦੈ ਵਸੈ; ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥
naanak. naam hiradai vasai; bhai bhagatee naam savaar |9|14|36| Ang 430
Sant Singh KhalsaO Nanak, one whose mind is filled with the Naam, through the Lord's Fear and devotion, is embellished with the Naam. ||9||14||36||
Manmohan SinghNanak he in whose mind the Name dwells through Lord's Fear and devotion he is embellished with His Name.
Manmohan Singh (Punjabi)ਨਾਨਕ ਜਿਸ ਦੇ ਮਨ ਅੰਦਰ ਨਾਮ ਨਿਵਾਸ ਰੱਖਦਾ ਹੈ, ਉਹ ਪ੍ਰਭੂ ਦੇ ਡਰ ਅਤੇ ਅਨੁਰਾਗ ਰਾਹੀਂ ਉਸ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭ੍ਯ ਔਰ ਭਗਤਿ ਸੰਯੁਕਤਿ ਨਾਮ ਹਿਰਦੇ ਮੇਂ ਬਸੇ ਤਉ ਨਾਮੀ, ਭਾਵ ਵਾਹਗੁਰੂ ਇਸ ਜੀਵ ਕੇ ਕਰਤਬੋਂ ਕੋ ਸਵਾਰ ਲੇਤਾ ਹੈ॥੯॥੧੧॥੧੪॥☬ਮਨ ਕੇ ਪ੍ਰਥਾਇ ਉਪਦੇਸ਼ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ ॥੯॥੧੪॥੩੬॥ਪਦ ਅਰਥ ਭੈ = ਅਦਬ ਵਿਚ। ਨਾਮਿ = ਨਾਮ ਵਿਚ ॥੯॥੧੪॥੩੬॥
SikhNet (Spanish)Dice Nanak, aquél en cuyo corazón habita el Naam, ese ser, a través de la Reverencia al Señor, Lo alaba y es embellecido con el Naam. (9-14-36)