ੴ

ਸਿੱਖਬਾਣੀ · SikhBani

Ang 428

Sri Guru Granth Sahib · Raag Aasaa · 3 shabads, 38 lines
Translations
Shabad Guru Amardas Ji Raag Aasaa continued from Ang 427

ਘਰ ਹੀ. ਸੋ ਪਿਰੁ ਪਾਇਆ; ਸਚੈ ਸਬਦਿ ਵੀਚਾਰਿ ॥੧॥

ghar hee. so pir paaeaa; sachai sabad veechaar |1|

Sant Singh KhalsaThey find their Husband Lord within their own home, contemplating the True Word of the Shabad. ||1||
Manmohan SinghContemplating over the True Name, they obtained that Beloved in their own home.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਉਹ ਆਪਣੇ ਨਿੱਜ ਦੇ ਧਾਮ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀਆਂ ਹਨ।
Fareedkot Teekaਔਰ ਸਚੇ ਗੁਰੋਂ ਕੇ ਸਬਦ ਕੋ ਵਿਚਾਰ ਕਰ ਕੇ ਅਪਨੇ ਘਰ ਮੇਂ ਹੀ ਤਿਨੋਂ ਨੇ ਸੋ ਪਤਿ ਪਾਇਆ ਹੈ॥੧॥
Prof. Sahib Singhਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਨੂੰ) ਵਿਚਾਰ ਕੇ ਉਹਨਾਂ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ॥੧॥

ਪਦ ਅਰਥ ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ 'ਘਰਿ' ਦੀ ਕ੍ਰਿਆ 'ਿ' ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ, ਵੇਖੋ 'ਗੁਰਬਾਣੀ ਵਿਆਕਰਣ'}। ਸਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ॥੧॥

SikhNet (Spanish)En su hogar encuentran a su Amor, meditando en la Palabra Verdadera del Shabd. (1)

ਅਵਗਣ. ਗੁਣੀ ਬਖਸਾਇਆ; ਹਰਿ ਸਿਉ ਲਿਵ ਲਾਈ ॥

avagan. gunee bakhasaaeaa; har siau liv laaee |

Sant Singh KhalsaThrough merits, their demerits are forgiven, and they embrace love for the Lord.
Manmohan SinghThrough merits are the demerits forgiven, and the mortal comes to embrace love for God.
Manmohan Singh (Punjabi)ਨੇਕੀਆਂ ਦੇ ਰਾਹੀਂ ਬਦੀਆਂ ਮਾਫ ਹੋ ਜਾਂਦੀਆਂ ਅਤੇ ਜੀਵ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਿਨੋਂ ਨੇ ਗੁਣੋਂ ਕੋ ਧਾਰ ਕਰ ਅਵਗੁਣੋਂ ਕੋ ਬਖਸ਼ਾਇ ਲੀਆ ਹੈ, ਪੁਨਃ ਹਰੀ ਕੇ ਸਾਥ (ਲਿਵ) ਬ੍ਰਿਤੀ ਲਗਾਈ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲਈ ਉਸ ਨੇ ਆਪਣੇ (ਪਹਿਲੇ ਕੀਤੇ) ਔਗੁਣ ਗੁਣਾਂ ਦੀ ਬਰਕਤ ਨਾਲ ਬਖ਼ਸ਼ਵਾ ਲਏ,

ਪਦ ਅਰਥ ਗੁਣੀ = ਗੁਣਾਂ ਦੀ ਰਾਹੀਂ। ਲਿਵ = ਲਗਨ।

SikhNet (Spanish)Por el mérito de vivir en Conciencia todos sus errores son borrados y se entonan en el Señor.

ਹਰਿ ਵਰੁ ਪਾਇਆ ਕਾਮਣੀ; ਗੁਰਿ. ਮੇਲਿ ਮਿਲਾਈ ॥੧॥ ਰਹਾਉ ॥

har var paaeaa kaamanee; gur. mel milaaee |1| rahaau |

Sant Singh KhalsaThe soul-bride then obtains the Lord as her Husband; meeting the Guru, this union comes about. ||1||Pause||
Manmohan SinghThe bride then attains God as her Groom and this union is brought about by the Guru. Pause.
Manmohan Singh (Punjabi)ਪਤਨੀ ਤਦ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰ ਲੈਂਦੀ ਹੈ ਅਤੇ ਇਹ ਮਿਲਾਪ ਗੁਰੂ ਜੀ ਕਰਾਉਂਦੇ ਹਨ। ਠਹਿਰਾਉ।
Fareedkot Teekaਅਰ ਗੁਰੋਂ ਕੇ ਮੇਲ ਸਤਸੰਗ ਮੇਂ ਆਪਣੀ ਬੁਧੀ ਮਿਲਾਈ ਹੈ, ਤਿਨ ਜਗ੍ਯਾਸੂ ਰੂਪ ਕਾਮਣੀਓਂ ਨੇ ਹਰੀ ਪਤੀ ਕੋ ਪਾਯਾ ਹੈ॥੧॥ ਰਹਾਉ ॥
Prof. Sahib Singhਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ, ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ॥੧॥ ਰਹਾਉ ॥

ਪਦ ਅਰਥ ਵਰੁ = ਖਸਮ। ਕਾਮਣੀ = ਜੀਵ-ਇਸਤ੍ਰੀ। ਗੁਰਿ = ਗੁਰੂ ਨੇ। ਮੇਲਿ = ਮੇਲ ਵਿਚ ॥੧॥ ਰਹਾਉ ॥

SikhNet (Spanish)La novia Alma entonces es bendecida con el Señor, el Esposo Eterno, y la Unión se da a través del Guru. (1‑Pausa)

ਇਕਿ. ਪਿਰੁ ਹਦੂਰਿ. ਨ ਜਾਣਨੑੀ; ਦੂਜੈ ਭਰਮਿ ਭੁਲਾਇ ॥

eik. pir hadoor. na jaananaee; doojai bharam bhulaae |

Sant Singh KhalsaSome do not know the Presence of their Husband Lord; they are deluded by duality and doubt.
Manmohan SinghSome know not the spouse's presence and are gone astray in duality and doubt.
Manmohan Singh (Punjabi)ਕਈ ਪਤੀ ਦੀ ਹਜੂਰੀ ਨੂੰ ਨਹੀਂ ਜਾਣਦੀਆਂ, ਅਤੇ ਦਵੈਤ ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਈਆਂ ਹੋਈਆਂ ਹਨ।
Fareedkot Teekaਏਕ ਦੁਹਾਗਣੀ ਦ੍ਵੈਤ ਭਰਮ ਸੇ ਭੂਲੀ ਹੂਈ ਪ੍ਯਾਰੇ ਕੋ ਨਿਕਟ ਨਹੀਂ ਜਾਨਤੀ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਪ੍ਰਭੂ-ਪਤੀ ਨੂੰ ਅੰਗ-ਸੰਗ ਵੱਸਦਾ ਨਹੀਂ ਸਮਝਦੀਆਂ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਹਦੂਰਿ = ਅੰਗ-ਸੰਗ। ਭੁਲਾਇ = ਕੁਰਾਹੇ ਪੈ ਕੇ।

SikhNet (Spanish)Hay quienes no ven la Presencia del Señor y vagan en la duda.

ਕਿਉ ਪਾਇਨੑਿ ਡੋਹਾਗਣੀ; ਦੁਖੀ ਰੈਣਿ ਵਿਹਾਇ ॥੨॥

kiau paaeina ddohaaganee; dukhee rain vihaae |2|

Sant Singh KhalsaHow can the forsaken brides meet Him? Their life night passes in pain. ||2||
Manmohan SinghHow can the discarded wives meet their Lord? Their life night passes in distress.
Manmohan Singh (Punjabi)ਛੁਟੜਾਂ ਕਿਸ ਤਰ੍ਹਾਂ ਆਪਣੇ ਸਾਈਂ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਦੀ ਜੀਵਨ ਰਾਤਰੀ ਤਕਲੀਫ ਵਿੱਚ ਬੀਤ ਜਾਂਦੀ ਹੈ।
Fareedkot Teekaਸੋ ਕਿਸ ਪ੍ਰਕਾਰ ਪਤੀ ਕੋ ਪਾਵੈਗੀ, ਤਿਨ ਕੀ ਅਵਸਥਾ ਰੂਪ ਰਾਤ੍ਰਿ ਦੁਖ ਹੀ ਮੇਂ ਬੀਤੇਗੀ ਵਾ ਬੀਤਤੀ ਹੈ॥੨॥
Prof. Sahib Singhਉਹ ਮੰਦ-ਭਾਗਣਾਂ ਪ੍ਰਭੂ-ਪਤੀ ਨੂੰ ਨਹੀਂ ਮਿਲ ਸਕਦੀਆਂ, ਉਹਨਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਦੁੱਖਾਂ ਵਿਚ ਹੀ ਬੀਤ ਜਾਂਦੀ ਹੈ ॥੨॥

ਪਦ ਅਰਥ ਰੈਣਿ = ਰਾਤ ॥੨॥

SikhNet (Spanish)¿Cómo pueden ver a su Señor?, si la noche de su vida la pasan en vano. (2)

ਜਿਨ ਕੈ ਮਨਿ. ਸਚੁ ਵਸਿਆ; ਸਚੀ ਕਾਰ ਕਮਾਇ ॥

jin kai man. sach vasiaa; sachee kaar kamaae |

Sant Singh KhalsaThose whose minds are filled with the True Lord, perform truthful actions.
Manmohan SinghThey within whose mind the One abodes, do the righteous deeds.
Manmohan Singh (Punjabi)ਜਿਨ੍ਹਾਂ ਦੇ ਅੰਤਰ ਆਤਮੇ ਸਤਿਪੁਰਖ ਨਿਵਾਸ ਰੱਖਦਾ ਹੈ, ਉਹ ਸੱਚੀ ਕਿਰਤ ਕਰਦੇ ਹਨ।
Fareedkot Teekaਜਿਨ ਕੇ ਮਨ ਮੇਂ ਸਚਾ ਬਸਾ ਹੈ, ਸੋ ਸੁਹਾਗਣੀ ਸਚੀ ਕਾਰ ਕਮਾਉਤੀ ਹੈ॥
Prof. Sahib Singhਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਕਾਰ ਕਮਾ ਕੇ ਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਹਰੀ ਆ ਵੱਸਦਾ ਹੈ,

ਪਦ ਅਰਥ ਮਨਿ = ਮਨ ਵਿਚ। ਸਚੀ ਕਾਰ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਕਾਰ।

SikhNet (Spanish)Aquéllos, en cuya mente vive el Uno Verdadero, actúan en la Verdad,

ਅਨਦਿਨੁ ਸੇਵਹਿ. ਸਹਜ ਸਿਉ; ਸਚੇ ਮਾਹਿ ਸਮਾਇ ॥੩॥

anadin seveh. sehaj siau; sache maeh samaae |3|

Sant Singh KhalsaNight and day, they serve the Lord with poise, and are absorbed in the True Lord. ||3||
Manmohan SinghNight and day they serve God with equipoise and get absorbed in the True Lord.
Manmohan Singh (Punjabi)ਰੈਣ ਦਿਹੁੰ, ਅਡੋਲਤਾ ਨਾਲ, ਉਹ ਵਾਹਿਗੁਰੂ ਦੀ ਘਾਲ ਕਮਾਉਂਦੀਆਂ ਹਨ ਤੇ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੀਆਂ ਹਨ।
Fareedkot Teekaਔਰ ਰਾਤਿ ਦਿਨ ਸਾਂਤ ਪੂਰਬਕ ਸਚੇ ਪਿਰ ਕੋ ਸੇਵਤੀ ਹੈ, ਅੰਤ ਕੋ ਸਚੇ ਮੇਂ ਸਮਾਇ ਜਾਤੀ ਹੈ॥੩॥
Prof. Sahib Singhਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਕੇ ਆਤਮਕ ਅਡੋਲਤਾ ਨਾਲ ਹਰ ਵੇਲੇ ਉਸ ਪ੍ਰਭੂ ਦੀ ਸੇਵਾ-ਭਗਤੀ ਕਰਦੀਆਂ ਰਹਿੰਦੀਆਂ ਹਨ ॥੩॥

ਪਦ ਅਰਥ ਅਨਦਿਨੁ = ਹਰ ਰੋਜ਼। ਸਹਜ = ਆਤਮਕ ਅਡੋਲਤਾ ॥੩॥

SikhNet (Spanish)sirven a su Señor en el Estado de Equilibrio y se inmergen en el Uno Verdadero. (3)

ਦੋਹਾਗਣੀ ਭਰਮਿ ਭੁਲਾਈਆ; ਕੂੜੁ ਬੋਲਿ ਬਿਖੁ ਖਾਹਿ ॥

dohaaganee bharam bhulaaeea; koorr bol bikh khaeh |

Sant Singh KhalsaThe forsaken brides wander around, deluded by doubt; telling lies, they eat poison.
Manmohan SinghThe forsaken women wander in doubt and eat poison by telling lies.
Manmohan Singh (Punjabi)ਤਿਆਗੀਆਂ ਹੋਈਆਂ ਵਹਿਮ ਅੰਦਰ ਭਟਕਦੀਆਂ ਹਨ ਅਤੇ ਝੂਠ ਬਕ ਕੇ ਜਹਿਰ ਖਾਂਦੀਆਂ ਹਨ।
Fareedkot Teekaਦੁਹਾਗਣੀਓਂ ਕੋ ਭ੍ਰਮ ਨੇ ਭੁਲਾਇਆ ਹੈ, ਝੂਠੁ ਬੋਲ ਕਰ ਬਿਖ ਕੋ ਖਾਵਤੀ ਹੈਂ॥
Prof. Sahib Singhਮੰਦ-ਭਾਗਣ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਜਾਂਦੀਆਂ ਹਨ ਉਹ (ਮਾਇਆ ਦੇ ਮੋਹ ਵਾਲਾ ਹੀ) ਵਿਅਰਥ-ਬੋਲ ਬੋਲ ਕੇ (ਮਾਇਆ ਦੇ ਮੋਹ ਦਾ) ਜ਼ਹਰ ਖਾਂਦੀਆਂ ਰਹਿੰਦੀਆਂ ਹਨ (ਜੋ ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।

ਪਦ ਅਰਥ ਦੋਹਾਗਣੀ = ਮੰਦ-ਭਾਗਣਾਂ। ਬਿਖੁ = ਜ਼ਹਰ। ਖਾਹਿ = ਖਾਂਦੀਆਂ ਹਨ।

SikhNet (Spanish)La mujer abandonada vaga en la duda, habla falsedades y así lame el veneno.

ਪਿਰੁ. ਨ ਜਾਣਨਿ ਆਪਣਾ; ਸੁੰਞੀ ਸੇਜ ਦੁਖੁ ਪਾਹਿ ॥੪॥

pir. na jaanan aapanaa; sunyee sej dukh paeh |4|

Sant Singh KhalsaThey do not know their Husband Lord, and upon their deserted bed, they suffer in misery. ||4||
Manmohan SinghThey know not their Spouse and suffer agony on the forlorn couch.
Manmohan Singh (Punjabi)ਉਹ ਆਪਣੇ ਕੰਤ ਨੂੰ ਨਹੀਂ ਜਾਣਦੀਆਂ ਅਤੇ ਸੁੰਨ ਮਸੁੰਨ ਪਲੰਘ ਤੇ ਤਕਲੀਫ ਉਠਾਉਂਦੀਆਂ ਹਨ।
Fareedkot Teekaਅਪਨੇ ਪ੍ਯਾਰੇ ਕੋ ਜਾਨਤੀ ਨਹੀਂ ਹੈਂ ਉਨ ਕੀ ਅੰਤਸਕਰਨ ਸੇਜਾ ਖਾਲੀ ਰਹਤੀ ਹੈ ਔਰ ਦੁਖ ਕੋ ਪਾਵਤੀ ਹੈਂ॥੪॥
Prof. Sahib Singhਉਹ ਕਦੇ ਆਪਣੇ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਂਦੀਆਂ, ਉਹਨਾਂ ਦੇ ਹਿਰਦੇ ਦੀ ਸੇਜ ਸਦਾ ਖ਼ਾਲੀ ਪਈ ਰਹਿੰਦੀ ਹੈ, ਇਸ ਵਾਸਤੇ ਉਹ ਦੁੱਖ ਹੀ ਪਾਂਦੀਆਂ ਰਹਿੰਦੀਆਂ ਹਨ ॥੪॥

ਪਦ ਅਰਥ ਸੇਜ = ਹਿਰਦਾ-ਸੇਜ। ਪਾਹਿ = ਪਾਂਦੀਆਂ ਹਨ ॥੪॥

SikhNet (Spanish)No conoce a su Esposo, su lecho está abandonado y se lamenta. (4)

ਸਚਾ ਸਾਹਿਬੁ ਏਕੁ ਹੈ; ਮਤੁ ਮਨ ਭਰਮਿ ਭੁਲਾਹਿ ॥

sachaa saahib ek hai; mat man bharam bhulaeh |

Sant Singh KhalsaThe True Lord is the One and only; do not be deluded by doubt, O my mind.
Manmohan SinghThe True Lord is but One, beware thou be beguiled by doubt, O my soul.
Manmohan Singh (Punjabi)ਸੱਚਾ ਸੁਆਮੀ ਕੇਵਲ ਇਕ ਹੈ ਮਤੇ ਤੂੰ ਵਹਿਮ ਅੰਦਰ ਗੁਮਰਾਹ ਹੋ ਜਾਵੇਂ, ਹੇ ਮੇਰੀ ਜਿੰਦੇ!
Fareedkot Teekaਸਚਾ ਸਾਹਿਬੁ ਏਕ ਹੈ ਦੂਸਰਾ ਕੋਈ ਨਹੀਂ ਹੈ, ਹੇ ਮਨ! ਤੂੰ ਮਤ ਭਰਮ ਵਿਖੇ ਭੁਲ ਜਾਤਾ ਹੋਵੇਂ॥
Prof. Sahib Singhਹੇ ਮੇਰੇ ਮਨ! ਮਤਾਂ ਕਿਤੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਏਂ (ਚੇਤਾ ਰੱਖ) ਸਦਾ ਕਾਇਮ ਰਹਿਣ ਵਾਲਾ ਸਿਰਫ਼ ਮਾਲਕ-ਪ੍ਰਭੂ ਹੀ ਹੈ।

ਪਦ ਅਰਥ ਸਚਾ = ਸਦਾ-ਸਦਾ-ਥਿਰ ਰਹਿਣ ਵਾਲਾ। ਮਤੁ = ਮਤਾਂ। ਮਤੁ ਭੁਲਾਹਿ = ਕਿਤੇ ਭੁੱਲ ਨ ਜਾਈਂ।

SikhNet (Spanish)El Verdadero Señor es el Uno Solo; oh mente, no te dejes engañar por la duda.

ਗੁਰ ਪੂਛਿ. ਸੇਵਾ ਕਰਹਿ; ਸਚੁ ਨਿਰਮਲੁ ਮੰਨਿ ਵਸਾਹਿ ॥੫॥

gur poochh. sevaa kareh; sach niramal man vasaeh |5|

Sant Singh KhalsaConsult with the Guru, serve the True Lord, and enshrine the Immaculate Truth within your mind. ||5||
Manmohan SinghConsult the Guru, serve thy Lord and enshrine the pure True Name in thy mind.
Manmohan Singh (Punjabi)ਗੁਰਾਂ ਦਾ ਮਸ਼ਵਰਾ ਲੈ, ਆਪਣੇ ਸੁਆਮੀ ਦੀ ਘਾਲ ਕਮਾ ਅਤੇ ਪਵਿੱਤਰ ਸੱਚੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ।
Fareedkot Teekaਜੋ ਗੁਰੋਂ ਸੇ ਪੂਛ ਕਰ ਸੇਵਾ ਕਰਤੇ ਹੈਂ ਵਹੁ ਸੁਧ ਸਚਾ ਪਰਮੇਸ੍ਵਰ ਮਨ ਮੇਂ ਵਸਾਵਤੇ ਹੈਂ; ਵਾ ਹੇ ਮਨ! ਤੂੰ ਜੋ ਗੁਰੋਂ ਕੋ ਪੂਛ ਕਰ ਸੇਵਾ ਕਰੇਂ, ਭਾਵ ਆਗ੍ਯਾ ਮਾਨੇਗਾ, ਤੋ ਤੂੰ ਸੁਧ ਸੱਚਾ ਮਨ ਮੇਂ ਵਸਾਇ ਲੇਵੇਂਗਾ॥੫॥
Prof. Sahib Singhਜੇ ਤੂੰ ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਸੇਵਾ-ਭਗਤੀ ਕਰੇਂਗਾ, ਤਾਂ ਉਸ ਸਦਾ-ਥਿਰ ਪਵਿਤ੍ਰ ਪ੍ਰਭੂ ਨੂੰ ਆਪਣੇ ਅੰਦਰ ਵਸਾ ਲਏਂਗਾ ॥੫॥

ਪਦ ਅਰਥ ਮੰਨਿ = ਮਨਿ, ਮਨ ਵਿਚ ॥੫॥

SikhNet (Spanish)Pregunta a tu Guru, sirve a tu Señor y enaltece la Verdad Pura en tu mente. (5)

ਸੋਹਾਗਣੀ ਸਦਾ ਪਿਰੁ ਪਾਇਆ; ਹਉਮੈ ਆਪੁ ਗਵਾਇ ॥

sohaaganee sadaa pir paaeaa; haumai aap gavaae |

Sant Singh KhalsaThe happy soul-bride always finds her Husband Lord; she banishes egotism and self-conceit.
Manmohan SinghThe faithful bride ever obtains her Spouse and banishes her ego and self-conceit.
Manmohan Singh (Punjabi)ਸਤਿਵੰਤੀ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਪ੍ਰਾਪਤ ਹੁੰਦੀ ਹੈ ਅਤੇ ਆਪਣੇ ਹੰਕਾਰ ਤੇ ਸਵੈ ਹੰਗਤਾ ਨੂੰ ਦੂਰ ਕਰ ਦਿੰਦੀ ਹੈ।
Fareedkot Teekaਸੁਹਾਗਣੀਓਂ ਨੇ ਹੰਤਾ ਮਮਤਾ ਅਪਨੇ ਯਤਨ ਸੇ ਗਵਾਇ ਕਰ ਨਿਤ੍ਯ ਆਪਨਾ ਪ੍ਯਾਰਾ ਪਾਯਾ ਹੈ॥
Prof. Sahib Singhਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਗਵਾ ਕੇ ਸਦਾ-ਥਿਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ,

ਪਦ ਅਰਥ ਆਪੁ = ਆਪਾ-ਭਾਵ।

SikhNet (Spanish)La Novia verdadera obtiene siempre a su Señor y aquieta su ego.

ਪਿਰ ਸੇਤੀ. ਅਨਦਿਨੁ ਗਹਿ ਰਹੀ; ਸਚੀ ਸੇਜ. ਸੁਖੁ ਪਾਇ ॥੬॥

pir setee. anadin geh rahee; sachee sej. sukh paae |6|

Sant Singh KhalsaShe remains attached to her Husband Lord, night and day, and she finds peace upon His Bed of Truth. ||6||
Manmohan SinghWith her Beloved, she night and day remains attached, and attains joy on the True couch.
Manmohan Singh (Punjabi)ਆਪਣੇ ਪ੍ਰੀਤਮ ਨਾਲ ਉਹ ਰੈਣ ਦਿਹੁੰ ਜੁੜੀ ਰਹਿੰਦੀ ਹੈ ਅਤੇ ਸੱਚੇ ਪਲੰਘ ਉਤੇ ਆਰਾਮ ਪਾਉਂਦੀ ਹੈ।
Fareedkot Teekaਅੰਤਸਕਰਣ ਰੂਪ ਸਚੀ ਸੇਜ੍ਯ ਪਰ ਅਪਨੇ ਪ੍ਯਾਰੇ ਸੇ ਗਹਗਚ, ਭਾਵ ਅਭੇਦ ਹੋ ਕਰ ਸੁਖੁ ਪਾਇ ਰਹੀ ਹੈਂ॥
Prof. Sahib Singhਉਹ ਹਰ ਵੇਲੇ ਪ੍ਰਭੂ-ਪਤੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ (ਦੇ ਹਿਰਦੇ) ਦੀ ਸੇਜ ਅਡੋਲ ਹੋ ਜਾਂਦੀ ਹੈ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੬॥

ਪਦ ਅਰਥ ਸੇਤੀ = ਨਾਲ। ਗਹਿ ਰਹੀ = ਜੁੜ ਰਹੀ। ਪਾਇ = ਪਾਂਦੀ ਹੈ, ਮਾਣਦੀ ਹੈ ॥੬॥

SikhNet (Spanish)Está siempre unida con su Señor y goza en el lecho con su Esposo Divino. (6)

ਮੇਰੀ ਮੇਰੀ ਕਰਿ ਗਏ; ਪਲੈ. ਕਿਛੁ ਨ ਪਾਇ ॥

meree meree kar ge; palai. kichh na paae |

Sant Singh KhalsaThose who shouted, "Mine, mine!" have departed, without obtaining anything.
Manmohan SinghThey who said "it is mine, it is mine have departed without obtaining anything".
Manmohan Singh (Punjabi)ਜੋ ਇਹ ਮੈਡੀ ਹੈ, ਇਹ ਮੈਡੀ ਹੈ ਆਖਦੇ ਹਨ, ਬਿਨਾਂ ਕੁਝ ਪ੍ਰਾਪਤ ਕੀਤੇ ਟੁਰ ਗਏ ਹਨ।
Fareedkot Teekaਮਨਮੁਖ ਮੇਰੀ ਮੇਰੀ ਕਰ ਕੇ ਸਭ ਚਲੇ ਗਏ ਹੈਂ, ਪਲੇ ਕੁਛ ਭੀ ਨ ਪੜਾ॥
Prof. Sahib Singhਜੇਹੜੇ ਬੰਦੇ ਇਹੀ ਆਖਦੇ ਆਖਦੇ ਜਗਤ ਤੋਂ ਚਲੇ ਗਏ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਮਲਕੀਅਤ ਹੈ ਉਹਨਾਂ ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।

ਪਦ ਅਰਥ ਪਲੈ ਕਿਛੁ ਨ ਪਾਇ = ਕੁਝ ਭੀ ਪ੍ਰਾਪਤ ਨਾਹ ਕਰ ਕੇ।

SikhNet (Spanish)Quienes decían, “es mío, es mío”, al final no encontraron nada.

ਮਹਲੁ ਨਾਹੀ. ਡੋਹਾਗਣੀ; ਅੰਤਿ ਗਈ ਪਛੁਤਾਇ ॥੭॥

mehal naahee. ddohaaganee; ant gee pachhutaae |7|

Sant Singh KhalsaThe separated one does not obtain the Mansion of the Lord's Presence, and departs, repenting in the end. ||7||
Manmohan SinghThe separated one attains not to her Lord's mansion and depart repenting in the end.
Manmohan Singh (Punjabi)ਵਿਛੁੜੀ ਹੋਈ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ ਅਤੇ ਅਖੀਰ ਨੂੰ ਅਫਸੋਸ ਕਰਦੀ ਹੋਈ ਤੁਰ ਜਾਂਦੀ ਹੈ।
Fareedkot Teekaਉਨ ਦੁਹਾਗਣੀ ਕੋ (ਮਹਲੁ) ਸ੍ਵਰੂਪ ਨਹੀਂ ਮਿਲਤਾ ਹੈ, ਅੰਤ ਕੋ ਪਛਤਾਇ ਕਰ ਚਲੀ ਜਾਤੀ ਹੈਂ॥੭॥
Prof. Sahib Singhਮੰਦ-ਭਾਗਣ ਜੀਵ-ਇਸਤ੍ਰੀ ਨੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ, ਉਹ ਦੁਨੀਆ ਤੋਂ ਆਖ਼ਰ ਹੱਥ ਮਲਦੀ ਹੀ ਜਾਂਦੀ ਹੈ ॥੭॥

ਪਦ ਅਰਥ ਮਹਲੁ = ਪ੍ਰਭੂ ਦੇ ਨਿਵਾਸ ਦਾ ਥਾਂ। ਅੰਤਿ = ਆਖ਼ਰ ॥੭॥

SikhNet (Spanish)Sí, con su actitud separatista no encontraron el Castillo de su Señor y dejaron este mundo lamentándose. (7)

ਸੋ ਪਿਰੁ ਮੇਰਾ ਏਕੁ ਹੈ; ਏਕਸੁ ਸਿਉ ਲਿਵ ਲਾਇ ॥

so pir meraa ek hai; ekas siau liv laae |

Sant Singh KhalsaThat Husband Lord of mine is the One and only; I am in love with the One alone.
Manmohan SinghThat Beloved of mine is only one and I bear love with one alone.
Manmohan Singh (Punjabi)ਮੈਡਾ ਉਹ ਪ੍ਰੀਤਮ ਸਿਰਫ ਇਕ ਹੈ ਅਤੇ ਮੈਂ ਕੇਵਲ ਇਕ ਨਾਲ ਹੀ ਪਿਆਰ ਕਰਦਾ ਹਾਂ।
Fareedkot Teekaਸੋ ਮੇਰਾ ਪਤੀ ਏਕੁ ਹੈ ਤਿਸ ਏਕ ਕੇ ਸਾਥ ਹੀ ਬ੍ਰਿਤੀ ਲਗਾਉ॥
Prof. Sahib Singhਹੇ ਜੀਵ-ਇਸਤ੍ਰੀ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਸਿਰਫ਼ ਇੱਕ ਹੀ ਹੈ, ਉਸ ਇੱਕ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖ।

ਪਦ ਅਰਥ ਲਿਵ ਲਾਏ = ਸੁਰਤਿ ਜੋੜ। ਸਿਉ = ਨਾਲ।

SikhNet (Spanish)Mi Señor es el Único Uno; estoy entonado sólo en Él,

ਨਾਨਕ. ਜੇ ਸੁਖੁ ਲੋੜਹਿ ਕਾਮਣੀ; ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥

naanak. je sukh lorreh kaamanee; har kaa naam man vasaae |8|11|33|

Sant Singh KhalsaO Nanak, if the soul-bride longs for peace, she should enshrine the Lord's Name within her mind. ||8||11||33||
Manmohan SinghNanak, if the damsel desires peace, the should then enshrine God's Name in her mind.
Manmohan Singh (Punjabi)ਨਾਨਕ ਜੇਕਰ ਮੁਟਿਆਰ ਆਰਾਮ ਚੈਨ ਚਾਹੁੰਦੀ ਹੈ, ਤਦ ਉਸ ਨੂੰ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੀਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਾਮਨੀ! ਜੇ ਕਰ ਅਪਨਾ ਸੁਖ ਚਾਹਤੀ ਹੈਂ ਤੌ ਹਰਿ ਨਾਮ ਕੋ ਮਨ ਮੇਂ ਬਸਾਉਨਾ ਕਰੁ॥੮॥੮॥੧੧॥
Prof. Sahib Singhਹੇ ਨਾਨਕ! (ਆਖ-) ਹੇ ਜੀਵ-ਇਸਤ੍ਰੀ! ਜੇ ਤੂੰ ਸੁਖ ਹਾਸਲ ਕਰਨਾ ਚਾਹੁੰਦੀ ਹੈਂ ਤਾਂ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖ ॥੮॥੧੧॥੩੩॥

ਪਦ ਅਰਥ ਕਾਮਣੀ = ਹੇ ਜੀਵ-ਇਸਤ੍ਰੀ। ਮੰਨਿ = ਮਨਿ, ਮਨ ਵਿਚ ॥੮॥੧੧॥੩੩॥

SikhNet (Spanish)dice Nanak, la novia busca el Éxtasis, enalteciendo el Naam, el Nombre del Señor en la mente. (8‑11‑33)

Open this shabad (19 lines, Angs 427-428) →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਅੰਮ੍ਰਿਤੁ. ਜਿਨੑਾ ਚਖਾਇਓਨੁ; ਰਸੁ ਆਇਆ ਸਹਜਿ ਸੁਭਾਇ ॥

amrit. jinaa chakhaaeon; ras aaeaa sehaj subhaae |

Sant Singh KhalsaThose whom the Lord has caused to drink in the Ambrosial Nectar, naturally, intuitively, enjoy the sublime essence.
Manmohan SinghThey whom the Lord has caused to quaff the Name-Nectar, naturally enjoy the relish thereof.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਨੇ ਨਾਮ ਸੁਧਾ ਰਸ ਪਾਨ ਕਰਾਇਆ ਹੈ, ਉਹ ਕੁਦਰਤਨ ਹੀ ਉਸ ਦੇ ਸੁਆਦ ਨੂੰ ਮਾਣਦੇ ਹਨ।
Fareedkot Teekaਜਿਨਕੋਂ ਗੁਰੋਂ ਨੇ ਨਾਮ ਅੰਮ੍ਰਿਤੁ ਛਕਾਇਆ ਹੈ, ਤਿਨ ਕੋ ਅੰਮ੍ਰਿਤ ਕਾ ਸ੍ਵਾਦ ਆਇਆ ਹੈ ਤਬ ਸਾਂਤਿ ਸੁਭਾਉ ਹੂਆ ਹੈ॥
Prof. Sahib Singhਜਿਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਰਮਾਤਮਾ ਨੇ (ਗੁਰੂ ਦੀ ਰਾਹੀਂ) ਆਪ ਚਖਾਇਆ, ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਉਸ ਦਾ ਸੁਆਦ ਆ ਗਿਆ,

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਚਖਾਇਓਨੁ = ਉਸ (ਪ੍ਰਭੂ) ਨੇ ਚਖਾਇਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Aquél que es bendecido con el Néctar del Señor conoce ese Júbilo en un Estado de Sincronización.

ਸਚਾ ਵੇਪਰਵਾਹੁ ਹੈ; ਤਿਸ ਨੋ. ਤਿਲੁ ਨ ਤਮਾਇ ॥੧॥

sachaa veparavaahu hai; tis no. til na tamaae |1|

Sant Singh KhalsaThe True Lord is care-free; he does not have even an iota of greed. ||1||
Manmohan SinghThe True Lord is care-free and He has not even an iota of avarice.
Manmohan Singh (Punjabi)ਸੱਚਾ ਸੁਆਮੀ ਮੁਛੰਦਗੀ ਰਹਿਤ ਹੈ, ਉਸ ਨੂੰ ਰਤਾ ਭਰ ਭੀ ਤਮ੍ਹਾ ਨਹੀਂ।
Fareedkot Teekaਸੋ ਗੁਰੂ ਸਚਾ ਔ ਬੇ-ਪਰਵਾਹ ਹੈ ਤਿਸ ਕੋ ਤਿਲ ਮਾਤ੍ਰ ਭੀ (ਤਮਾਇ) ਇਛਾ ਵਾ ਤਮਾ, ਭਾਵ ਲੋਭ ਨਹੀਂ ਹੈ॥੧॥
Prof. Sahib Singh(ਉਹਨਾਂ ਨੂੰ ਇਹ ਭੀ ਸਮਝ ਆ ਗਈ ਕਿ) ਉਹ ਸਦਾ-ਥਿਰ ਪ੍ਰਭੂ ਬੇ-ਮੁਥਾਜ ਹੈ ਉਸ ਨੂੰ ਰਤਾ ਭਰ ਭੀ (ਕਿਸੇ ਕਿਸਮ ਦਾ ਕੋਈ) ਲਾਲਚ ਨਹੀਂ ਹੈ ॥੧॥

ਪਦ ਅਰਥ ਵੇਪਰਵਾਹ = ਬੇ-ਮੁਥਾਜ। ਤਿਸ ਨੋ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਤਮਾਇ = ਤਮ੍ਹਾ, ਲਾਲਚ ॥੧॥

SikhNet (Spanish)Sí, nuestro Señor Verdadero está libre de preocupaciones y no tiene avaricia. (1)

ਅੰਮ੍ਰਿਤੁ ਸਚਾ ਵਰਸਦਾ; ਗੁਰਮੁਖਾ ਮੁਖਿ ਪਾਇ ॥

amrit sachaa varasadaa; guramukhaa mukh paae |

Sant Singh KhalsaThe True Ambrosial Nectar rains down, and trickles into the mouths of the Gurmukhs.
Manmohan SinghThe true Nectar rains and trickles down the mouth of the Guru-wards.
Manmohan Singh (Punjabi)ਸੱਚਾ ਸੁਧਾਰਸ ਵਰ੍ਹਦਾ ਹੈ ਅਤੇ ਗੁਰੂ ਸਮਰਪਣਾ ਦੇ ਮੂੰਹ ਅੰਦਰ ਟਪਕਦਾ ਹੈ।
Fareedkot Teekaਸਚਾ ਗੁਰੂ ਅੰਮ੍ਰਿਤ ਰੂਪ ਉਪਦੇਸ਼ ਕੋ ਬਰਸਤਾ ਹੈ ਔ ਗੁਰਮੁਖਾਂ ਨੇ ਮੁਖ ਮੇਂ ਪਾਇਆ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਰ ਥਾਂ) ਵਰ੍ਹ ਰਿਹਾ ਹੈ, ਪਰ ਇਹ ਪੈਂਦਾ ਹੈ ਉਹਨਾਂ ਮਨੁੱਖਾਂ ਦੇ ਮੂੰਹ ਵਿਚ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਾ ਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਵਿਚ।

SikhNet (Spanish)El Néctar Verdadero empieza a gotear, y los seres de Dios beben de él;

ਮਨੁ ਸਦਾ ਹਰੀਆਵਲਾ; ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥

man sadaa hareeaavalaa; sahaje har gun gaae |1| rahaau |

Sant Singh KhalsaTheir minds are forever rejuvenated, and they naturally, intuitively, sing the Glorious Praises of the Lord. ||1||Pause||
Manmohan SinghEven verdant is their soul and they automatically sing God's praise. Pause.
Manmohan Singh (Punjabi)ਹਮੇਸ਼ਾਂ ਹੀ ਸਰਸਬਜ਼ ਹੈ ਉਨ੍ਹਾਂ (ਗੁਰਮੁਖਾਂ) ਦੀ ਆਤਮਾਂ ਅਤੇ ਸਿਧ ਹੀ ਉਹ ਹਰੀ ਦਾ ਜੱਸ ਗਾਇਨ ਕਰਦੇ ਹਨ। ਠਹਿਰਾਉ।
Fareedkot Teekaਸਹਜੇ ਹਰੀ ਕੇ ਗੁਣੋਂ ਕੋ ਗਾਇ ਕਰ ਤਿਨ ਗੁਰਮੁਖੋਂ ਕਾ ਮਨ ਸਦਾ (ਹਰੀਆਵਲਾ) ਅਨੰਦ ਰਹਤਾ ਹੈ॥੧॥ ਰਹਾਉ ॥
Prof. Sahib Singhਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾ ਗਾ ਕੇ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਗਾਇ = ਗਾ ਕੇ ॥੧॥ ਰਹਾਉ ॥

SikhNet (Spanish)su mente está siempre floreciente y cantan las Alabanzas del Señor de manera natural. (1‑Pausa)

ਮਨਮੁਖਿ ਸਦਾ ਦੋਹਾਗਣੀ; ਦਰਿ ਖੜੀਆ ਬਿਲਲਾਹਿ ॥

manamukh sadaa dohaaganee; dar kharreea bilalaeh |

Sant Singh KhalsaThe self-willed manmukhs are forever forsaken brides; they cry out and bewail at the Lord's Gate.
Manmohan SinghThe perverse ever behave like discarded women and thy bewail standing at the door.
Manmohan Singh (Punjabi)ਮਨਮੁਖ (ਗੁਰੂ ਪ੍ਰਤੀਕੂਲ)) ਹਮੇਸ਼ਾਂ ਹੀ ਵਿਛੁੜੀਆਂ ਰਹਿੰਦੀਆਂ ਹਨ, ਅਤੇ ਬੂਹੇ ਤੇ ਖਲੋਤੀਆਂ ਊਹ ਵਿਰਲਾਪ ਕਰਦੀਆਂ ਹਨ।
Fareedkot Teekaਮੁਨਮੁਖੀਆ ਨਿਤ੍ਯ ਦੋਹਾਗਣੀ ਹੈ, ਜਮ ਕੇ ਦ੍ਵਾਰੇ ਪਰ ਖੜੀ ਬ੍ਰਲਾਪ ਕਰਤੀ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਸਦਾ ਮੰਦ-ਭਾਗਣਾਂ ਰਹਿੰਦੀਆਂ ਹਨ ਉਹ ਪ੍ਰਭੂ ਦੇ ਦਰ ਤੇ ਖਲੋਤੀਆਂ (ਭੀ) ਵਿਲਕਦੀਆਂ ਹੀ ਹਨ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ। ਦਰਿ = ਹਰਿ-ਦਰ ਤੇ।

SikhNet (Spanish)En ego los hombres están siempre separados del Señor y se lamentan sin cesar en Su Puerta.

ਜਿਨੑਾ. ਪਿਰ ਕਾ ਸੁਆਦੁ. ਨ ਆਇਓ; ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥

jinaa. pir kaa suaad. na aaeo; jo dhur likhiaa suo kamaeh |2|

Sant Singh KhalsaThose who do not enjoy the sublime taste of their Husband Lord, act according to their pre-ordained destiny. ||2||
Manmohan SinghThey who enjoy not the relish of their Dear Spouse, do that what is pre-ordained for them since the very beginning.
Manmohan Singh (Punjabi)ਜਿਹੜੀਆਂ ਆਪਣੇ ਪਿਆਰੇ ਪਤੀ ਦੇ ਰਸ ਨੂੰ ਨਹੀਂ ਮਾਣਦੀਆਂ ਉਹ ਉਹੀ ਕੁਛ ਕਰਦੀਆਂ ਹਨ, ਜਿਹੜਾ ਉਨ੍ਹਾਂ ਲਈ ਐਨ ਆਰੰਭ ਤੋਂ ਲਿਖਿਆ ਹੋਇਆ ਹੈ।
Fareedkot Teekaਜਿਨ ਕੋ ਪ੍ਯਾਰੇ ਕਾ ਸ੍ਵਾਦ ਨਹੀਂ ਆਯਾ ਹੈ, ਤਿਨ ਕੇ ਮਸਤਕ ਮੇਂ ਜੋ ਧੁਰ ਸੇ ਲਿਖਾ ਗ੍ਯਾ ਹੈ, ਸੋ ਕਰਮ ਕਮਾਉਤੀ ਹੈਂ॥੨॥
Prof. Sahib Singhਜਿਨ੍ਹਾਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦਾ ਕਦੇ ਸੁਆਦ ਨਹੀਂ ਆਇਆ ਉਹ ਉਹੀ ਮਨਮੁਖਤਾ ਵਾਲੇ ਕਰਮ ਕਮਾਂਦੀਆਂ ਰਹਿੰਦੀਆਂ ਹਨ ਜੋ ਧੁਰ ਦਰਗਾਹ ਤੋਂ ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਉਹਨਾਂ ਦੇ ਮੱਥੇ ਤੇ ਲਿਖੇ ਪਏ ਹਨ ॥੨॥

ਪਦ ਅਰਥ ਪਿਰ = ਪਤੀ। ਸ = {ਅਸਲ ਲਫ਼ਜ਼ ਹੈ 'ਸੋ' ਇਥੇ ਪੜ੍ਹਨਾ ਹੈ 'ਸੁ'} ॥੨॥

SikhNet (Spanish)Ellos no gozan de su Señor y cumplen lo que está escrito en su destino. (2)

ਗੁਰਮੁਖਿ ਬੀਜੇ. ਸਚੁ ਜਮੈ; ਸਚੁ ਨਾਮੁ ਵਾਪਾਰੁ ॥

guramukh beeje. sach jamai; sach naam vaapaar |

Sant Singh KhalsaThe Gurmukh plants the seed of the True Name, and it sprouts. He deals in the True Name alone.
Manmohan SinghThe Guru-ward sows the True Name and it sprouts. He deals in the True Name alone.
Manmohan Singh (Punjabi)ਗੁਰੂ ਅਨਸਾਰੀ ਸੱਚੇ ਨਾਮ ਨੂੰ ਬੀਜਦਾ ਹੈ ਅਤੇ ਇਹ ਪੁੰਗਰ ਆਉਂਦਾ ਹੈ। ਉਹ ਕੇਵਲ ਸੱਚੇ ਨਾਮ ਦਾ ਹੀ ਵਣਜ ਕਰਦਾ ਹੈ।
Fareedkot Teekaਸਚੇ ਨਾਮ ਕਾ ਬੀਜ ਜੋ ਗੁਰ ਸਰਧਾ ਹੈ, ਸੋ ਗੁਰਮੁਖਿ ਬੀਜਤੇ ਹੈਂ, ਤਿਸ ਤੇ ਨਾਮ ਰੂਪੀ ਅੰਕੂਰ ਰਿਦੇ ਰੂਪੁ ਭੂਮੀ ਮੇਂ ਪਰਗਟਤਾ ਹੈ। ਵਾਪਾਰ ਭੀ ਸਚ ਨਾਮ ਕਾ ਕਰਤੇ ਹੈਂ ਅਰਥਾਤ ਜਪਤੇ ਜਪਾਉਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣਾ ਹਿਰਦਾ-ਖੇਤ ਵਿਚ) ਬੀਜਦਾ ਹੈ ਇਹ ਨਾਮ ਹੀ ਉਥੇ ਹੀ ਉੱਗਦਾ ਹੈ, ਸਦਾ-ਥਿਰ ਨਾਮ ਨੂੰ ਹੀ ਉਹ ਆਪਣਾ ਵਣਜ-ਵਪਾਰ ਬਣਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਜਮੈ = ਜੰਮੈ।

SikhNet (Spanish)A través del Guru la Semilla del Nombre es implantada en la mente, y así la Verdad germina y uno se desenvuelve sólo en el Nombre.

ਜੋ ਇਤੁ ਲਾਹੈ ਲਾਇਅਨੁ; ਭਗਤੀ ਦੇਇ ਭੰਡਾਰ ॥੩॥

jo it laahai laaeian; bhagatee dee bhanddaar |3|

Sant Singh KhalsaThose whom the Lord has attached to this profitable venture, are granted the treasure of devotional worship. ||3||
Manmohan SinghThey, whom the Lord attaches to this profitable concern, them He grants the treasure of His devotional service.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਇਸ ਨਫੇਵੰਦ ਵਿਉਹਾਰ ਨਾਲ ਜੋੜਦਾ ਹੈ, ਉਨ੍ਹਾਂ ਨੂੰ ਉਹ ਆਪਣੀ ਪ੍ਰੇਮ ਮਈ ਸੇਵਾ ਦਾ ਖਜ਼ਾਨਾਂ ਬਖਸ਼ ਦਿੰਦਾ ਹੈ।
Fareedkot Teekaਜਿਨ ਕੋ ਇਸ ਲਾਭ ਮੇਂ ਲਗਾਇਆ ਹੈ, ਤਿਨ ਕੋ ਭਗਤੀ ਕਾ ਭੰਡਾਰਾ ਦੀਆ ਹੈ॥੩॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਇਸ ਲਾਭਵੰਦੇ ਕੰਮ ਵਿਚ ਲਾਇਆ ਹੈ ਉਹਨਾਂ ਨੂੰ ਆਪਣੀ ਭਗਤੀ ਦੇ ਖ਼ਜ਼ਾਨੇ ਦੇ ਦੇਂਦਾ ਹੈ ॥੩॥

ਪਦ ਅਰਥ ਇਤੁ ਲਾਹੈ = ਇਸ ਲਾਭ ਵਿਚ। ਲਾਇਅਨੁ = ਲਾਏ ਹਨ ਉਸ (ਪ੍ਰਭੂ) ਨੇ। ਦੇਇ = ਦੇਂਦਾ ਹੈ ॥੩॥

SikhNet (Spanish)Aquéllos que cosechan este fruto, son bendecidos con el Tesoro de la Alabanza. (3)

ਗੁਰਮੁਖਿ ਸਦਾ ਸੋਹਾਗਣੀ; ਭੈ ਭਗਤਿ ਸੀਗਾਰਿ ॥

guramukh sadaa sohaaganee; bhai bhagat seegaar |

Sant Singh KhalsaThe Gurmukh is forever the true, happy soul-bride; she adorns herself with the fear of God and devotion to Him.
Manmohan SinghThe Guru-ward is ever the true bride and she bedecks herself with her Lord's fear and meditation.
Manmohan Singh (Punjabi)ਗੁਰੂ ਸਮਰਪਣ ਸਦੀਵ ਹੀ ਸੱਚੀ ਪਤਨੀ ਹੈ। ਆਪਣੇ ਸੁਆਮੀ ਦੇ ਡਰ ਤੇ ਸਿਮਰਨ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ ਹੈ।
Fareedkot Teekaਗੁਰਮੁਖਿ ਸੋਹਾਗਣੀ ਭ੍ਯਭਗਤੀ ਕਾ ਸਚਾ ਸਿੰਗਾਰ ਕਰਤੀ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ-ਇਸਤ੍ਰੀਆਂ ਸਦਾ ਚੰਗੇ ਭਾਗਾਂ ਵਾਲੀਆਂ ਹਨ, ਉਹ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੀ ਭਗਤੀ ਦੀ ਰਾਹੀਂ ਆਪਣਾ ਆਤਮਕ ਜੀਵਨ ਸੋਹਣਾ ਬਣਾਂਦੀਆਂ ਹਨ,

ਪਦ ਅਰਥ ਭੈ = ਡਰ-ਅਦਬ ਵਿਚ।

SikhNet (Spanish)Los Hombres de Dios son las verdaderas novias del Señor. En la Reverencia del Señor ellos se adornan con Su Alabanza;

ਅਨਦਿਨੁ ਰਾਵਹਿ ਪਿਰੁ ਆਪਣਾ; ਸਚੁ ਰਖਹਿ ਉਰ ਧਾਰਿ ॥੪॥

anadin raaveh pir aapanaa; sach rakheh ur dhaar |4|

Sant Singh KhalsaNight and day, she enjoys her Husband Lord; she keeps Truth enshrined within her heart. ||4||
Manmohan SinghNight and day she enjoys her Groom and keeps truth clasped to her mind.
Manmohan Singh (Punjabi)ਰੈਣ ਦਿਹੁੰ ਉਹ ਆਪਣੇ ਭਰਤੇ ਨੂੰ ਮਾਣਦੀ ਹੈ ਅਤੇ ਆਪਣੇ ਪ੍ਰੀਤਮ ਨੂੰ ਮਾਣਿਆਂ ਹੈ।
Fareedkot Teekaਸਤਨਾਮ ਉਰ ਮੇਂ ਧਾਰਨ ਕਰ ਰਖਤੀ ਹੈਂ ਪੁਨਾ ਰਾਤ੍ਰਿ ਦਿਨ ਪਤੀ ਸੇ ਰਮਣ ਕਰਤੀ ਹੈਂ॥੪॥
Prof. Sahib Singhਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀਆਂ ਹਨ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦੀਆਂ ਹਨ ॥੪॥

ਪਦ ਅਰਥ ਰਾਵਹਿ = ਮਾਣਦੀਆਂ ਹਨ। ਉਰਧਾਰਿ = ਹਿਰਦੇ ਵਿਚ ਟਿਕਾ ਕੇ ॥੪॥

SikhNet (Spanish)gozan de su Señor noche y día y enaltecen la Verdad del Señor en sus corazones. (4)

ਜਿਨੑਾ. ਪਿਰੁ ਰਾਵਿਆ ਆਪਣਾ; ਤਿਨੑਾ ਵਿਟਹੁ. ਬਲਿ ਜਾਉ ॥

jinaa. pir raaviaa aapanaa; tinaa vittahu. bal jaau |

Sant Singh KhalsaI am a sacrifice to those who have enjoyed their Husband Lord.
Manmohan SinghI am a sacrifice unto those, who have enjoyed their beloved groom.
Manmohan Singh (Punjabi)ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਆਪਣੇ ਪ੍ਰੀਤਮ ਨੂੰ ਮਾਣਿਆਂ ਹੈ।
Fareedkot Teekaਜਿਨੋਂ ਨੇ ਆਪਣਾ ਪਿਰੁ ਰਮਣ ਕੀਆ ਹੈ, ਭਾਵ ਪਤੀ ਕੇ ਅਨੰਦ ਕੋ ਭੋਗਿਆ ਹੈ, ਤਿਨ ਕੇ ਉਪਰ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪ੍ਰਭੂ-ਪਤੀ ਦੇ ਮਿਲਾਪ ਨੂੰ ਸਦਾ ਮਾਣਿਆ ਹੈ,

ਪਦ ਅਰਥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ। ਵਿਟਹੁ = ਤੋਂ।

SikhNet (Spanish)Ofrezco mi ser en sacrificio a aquéllos que gozan de su Esposo Divino;

ਸਦਾ ਪਿਰ ਕੈ ਸੰਗਿ ਰਹਹਿ; ਵਿਚਹੁ ਆਪੁ ਗਵਾਇ ॥੫॥

sadaa pir kai sang raheh; vichahu aap gavaae |5|

Sant Singh KhalsaThey dwell forever with their Husband Lord; they eradicate self-conceit from within. ||5||
Manmohan SinghEradicating self-conceit from within, they ever abide with their Spouse.
Manmohan Singh (Punjabi)ਆਪਣੇ ਅੰਦਰੋਂ ਸਵੈ ਹੰਗਤਾ ਨੂੰ ਨਾਸ ਕਰਕੇ, ਉਹ ਹਮੇਸ਼ਾਂ ਆਪਣੇ ਕੰਤ ਨਾਲ ਵਸਦੀਆਂ ਹਨ।
Fareedkot Teekaਵਹੁ ਸਦਾ ਹੀ ਅੰਦਰ ਸੇ ਆਪਾ ਭਾਉ ਗਵਾਇ ਕਰ ਪਤੀ ਕੇ ਸੰਗ ਰਹਤੀ ਹੈਂ॥੫॥
Prof. Sahib Singhਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ ॥੫॥

ਪਦ ਅਰਥ ਸੰਗਿ = ਨਾਲ। ਆਪੁ = ਆਪਾ-ਭਾਵ ॥੫॥

SikhNet (Spanish)ellos habitan para siempre en su Señor, pues ya han dejado las limitaciones de su ego. (5)

ਤਨੁ ਮਨੁ ਸੀਤਲੁ. ਮੁਖ ਉਜਲੇ; ਪਿਰ ਕੈ ਭਾਇ ਪਿਆਰਿ ॥

tan man seetal. mukh ujale; pir kai bhaae piaar |

Sant Singh KhalsaTheir bodies and minds are cooled and soothed, and their faces are radiant, from the love and affection of their Husband Lord.
Manmohan SinghThrough the love and affection of their spouse, their body and mind are cooled and their face becomes bright.
Manmohan Singh (Punjabi)ਪ੍ਰੀਤਮ ਦੀ ਪਿਰਹੜੀ ਅਤੇ ਪ੍ਰੀਤ ਦੇ ਰਾਹੀਂ ਉਨ੍ਹਾਂ ਦੀ ਦੇਹਿ ਤੇ ਆਤਮਾ ਠੰਢੇ ਹੋ ਜਾਂਦੇ ਹਨ, ਅਤੇ ਉਨ੍ਹਾਂ ਦਾ ਚਿਹਰਾ ਸੁਰਖਰੂ ਹੋ ਜਾਂਦਾ ਹੈ।
Fareedkot Teekaਜਿਨ ਕਾ ਪਤੀ ਕੇ ਪ੍ਰੇਮ ਮੇਂ ਪ੍ਯਾਰ ਹੈ, ਹੰਤਾ ਮਮਤਾ ਕੋ ਮਾਰ ਕਰ ਕੇ ਉਨ ਕੇ ਤਨ ਮਨ ਸੀਤਲ ਹੂਏ ਹੈਂ ਅਰ ਮੁਖ ਉਜਲੇ ਰਹਤੇ ਹੈਂ॥
Prof. Sahib Singhਪ੍ਰਭੂ-ਪਤੀ ਦੇ ਪ੍ਰੇਮ ਵਿਚ ਪਿਆਰ ਵਿਚ ਰਹਿਣ ਵਾਲੀਆਂ ਦਾ ਮਨ ਤੇ ਹਿਰਦਾ ਠੰਢਾ-ਠਾਰ ਰਹਿੰਦਾ ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ।

ਪਦ ਅਰਥ ਉਜਲੇ = ਰੌਸ਼ਨ। ਭਾਇ = ਪ੍ਰੇਮ ਵਿਚ। ਪਿਆਰਿ = ਪਿਆਰ ਵਿਚ।

SikhNet (Spanish)Sus cuerpos y mentes son refrescados; sus semblantes resplandecen a través del Amor del Señor.

ਸੇਜ ਸੁਖਾਲੀ ਪਿਰੁ ਰਵੈ; ਹਉਮੈ ਤ੍ਰਿਸਨਾ ਮਾਰਿ ॥੬॥

sej sukhaalee pir ravai; haumai trisanaa maar |6|

Sant Singh KhalsaThey enjoy their Husband Lord upon His cozy bed, having conquered their ego and desire. ||6||
Manmohan SinghHaving stilled her ego and avarice, the bride enjoys her Groom on the comfortable couch.
Manmohan Singh (Punjabi)ਆਪਣੇ ਹੰਕਾਰ ਤੇ ਲਾਲਚ ਨੂੰ ਦੂਰ ਕਰਕੇ ਪਤਨੀ ਸੁਖਦਾਈ ਪਲੰਘ ਉਤੇ ਆਪਣੇ ਪਤੀ ਨੂੰ ਮਾਣਦੀ ਹੈ।
Fareedkot Teekaਸੁਖਾਲੀ ਹੋ ਕਰ ਸੇਜ ਪਰ ਪਤੀ ਸੇ ਰਮਣ ਕਰਤੀ ਹੈਂ॥੬॥
Prof. Sahib Singhਆਪਣੇ ਅੰਦਰੋਂ ਹਉਮੈ ਨੂੰ ਤ੍ਰਿਸ਼ਨਾ ਨੂੰ ਮਾਰ ਕੇ ਉਹਨਾਂ ਦੀ ਹਿਰਦਾ-ਸੇਜ ਸੁਖਦਾਈ ਹੋ ਜਾਂਦੀ ਹੈ, ਪ੍ਰਭੂ-ਪਤੀ (ਉਸ ਸੇਜ ਉਤੇ) ਸਦਾ ਟਿਕਿਆ ਰਹਿੰਦਾ ਹੈ ॥੬॥

ਪਦ ਅਰਥ ਸੇਜ = ਹਿਰਦਾ-ਸੇਜ। ਸੁਖਾਲੀ = ਸੁਖ-ਭਰੀ। ਮਾਰਿ = ਮਾਰ ਕੇ ॥੬॥

SikhNet (Spanish)Sus lechos son acogedores y gozan de Su Amor calmando los antojos de su ego. (6)

ਕਰਿ ਕਿਰਪਾ. ਘਰਿ ਆਇਆ; ਗੁਰ ਕੈ ਹੇਤਿ ਅਪਾਰਿ ॥

kar kirapaa. ghar aaeaa; gur kai het apaar |

Sant Singh KhalsaGranting His Grace, He comes into our homes, through our infinite Love for the Guru.
Manmohan SinghBy infinite love for the Guru, the Lord mercifully comes into the bride's home.
Manmohan Singh (Punjabi)ਗੁਰਾਂ ਦੇ ਵਾਸਤੇ ਅਨੰਤ ਪਿਆਰ ਦੁਆਰਾ ਸੁਆਮੀ ਮਿਹਰ ਧਾਰ ਕੇ ਪਤਨੀ ਦੇ ਧਾਮ ਵਿੱਚ ਆ ਜਾਂਦਾ ਹੈ।
Fareedkot Teekaਗੁਰੋਂ ਸੇ ਆਪਾ ਰਹਿਤ ਕਰਨੇ ਕਰ ਕੇ ਗੁਰੋਂ ਨੇ ਕ੍ਰਿਪਾ ਕਰੀ ਹੈ, ਤਿਸ ਕਰ ਕੇ ਜੀਵ ਅਪਨੇ ਘਰ ਸ੍ਵਰੂਪ ਮੇਂ ਆਇਆ ਹੈ॥
Prof. Sahib Singhਗੁਰੂ ਦੀ ਅਪਾਰ ਮੇਹਰ ਦੀ ਬਰਕਤਿ ਨਾਲ ਪ੍ਰਭੂ ਕਿਰਪਾ ਕਰ ਕੇ ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ,

ਪਦ ਅਰਥ ਕਰਿ = ਕਰ ਕੇ। ਘਰਿ = ਘਰ ਵਿਚ। ਹੇਤਿ = ਪ੍ਰੇਮ ਦੀ ਰਾਹੀਂ।

SikhNet (Spanish)Por Su Gracia el Señor viene a nuestro hogar cuando amamos al Guru,

ਵਰੁ ਪਾਇਆ ਸੋਹਾਗਣੀ; ਕੇਵਲ ਏਕੁ ਮੁਰਾਰਿ ॥੭॥

var paaeaa sohaaganee; keval ek muraar |7|

Sant Singh KhalsaThe happy soul-bride obtains the One Lord as her Husband. ||7||
Manmohan SinghThe happy bride obtains One God, the Enemy of pride, as he Bridegroom.
Manmohan Singh (Punjabi)ਖੁਸ਼ਬਾਸ਼ ਪਤਨੀ ਨੂੰ ਹੰਕਾਰ ਦਾ ਵੈਰੀ, ਇੱਕ ਵਾਹਿਗੁਰੂ, ਆਪਦੇ ਲਾੜ੍ਹੇ ਵਜੋਂ ਪ੍ਰਾਪਤ ਹੋ ਜਾਂਦਾ ਹੈ।
Fareedkot Teekaਤਿਨ ਸੁਹਾਗਣੀਓਂ ਨੇ ਕੇਵਲ ਏਕ (ਮੁਰਾਰਿ) ਪਰਮਾਤਮਾ ਵਰ ਪਾਇਆ ਹੈ॥੭॥
Prof. Sahib Singhਉਹ ਸੁਭਾਗਣ ਉਸ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਜੋ ਆਪਣੇ ਵਰਗਾ ਇਕ ਆਪ ਹੀ ਹੈ ॥੭॥

ਪਦ ਅਰਥ ਮੁਰਾਰਿ = {ਮੁਰ-ਅਰਿ। ਅਰਿ = ਵੈਰੀ। ਮੁਰ ਦਾ ਵੈਰੀ} ਪਰਮਾਤਮਾ ॥੭॥

SikhNet (Spanish)y nuestra Alma, la novia, obtiene a su Esposo, el Señor Eterno. (7)

ਸਭੇ ਗੁਨਹ. ਬਖਸਾਇ ਲਇਓਨੁ; ਮੇਲੇ ਮੇਲਣਹਾਰਿ ॥

sabhe gunah. bakhasaae leon; mele melanahaar |

Sant Singh KhalsaAll of her sins are forgiven; the Uniter unites her with Himself.
Manmohan SinghThe Guru gets all her sins pardoned, and the Uniter unites her with Himself.
Manmohan Singh (Punjabi)ਗੁਰੂ ਜੀ ਉਸ ਦੇ ਸਾਰੇ ਗੁਨਾਹ ਮੁਆਫ ਕਰਵਾ ਦਿੰਦੇ ਹਨ ਅਤੇ ਮਿਲਾਉਣ ਵਾਲਾ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਮੇਲ ਮੇਲਣਹਾਰ ਗੁਰੋਂ ਨੇ ਹਰਿ ਸੇ ਉਨ ਕੇ ਸਭ ਔਗੁਨ ਬਖਸ਼ਾਇ ਲੀਏ ਹੈਂ, ਪੁਨ:ਵਹੁ ਹਰੀ ਕੇ ਸਾਥ ਮੇਲੇ ਹੈਂ॥
Prof. Sahib Singhਮੇਲਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ (ਪਿਛਲੇ ਕੀਤੇ ਆਪਣੇ) ਸਾਰੇ ਪਾਪ ਬਖ਼ਸ਼ਵਾ ਲਏ ਤੇ ਆਪਣੇ ਚਰਨਾਂ ਵਿਚ ਮਿਲਾ ਲਿਆ (ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਦੇ ਕਾਰਨ)।

ਪਦ ਅਰਥ ਲਇਓਨੁ = ਉਸ ਨੇ ਲਏ। ਮੇਲਣਹਾਰਿ = ਮਿਲਾਣ ਦੀ ਸਮਰਥਾ ਵਾਲੇ ਨੇ।

SikhNet (Spanish)Sí, el Guru realiza la Unión; a través de él, somos bendecidos por el Señor.

ਨਾਨਕ. ਆਖਣੁ ਆਖੀਐ; ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥

naanak. aakhan aakheeai; je sun dhare piaar |8|12|34|

Sant Singh KhalsaO Nanak, chant such chants, that hearing them, He may enshrine love for you. ||8||12||34||
Manmohan SinghNanak, utter thou such words, hearing which thy Master may cherish love for thee.
Manmohan Singh (Punjabi)ਨਾਨਮ ਤੂੰ ਐਹੋ ਜੇਹੇ ਬਚਨ ਉਚਾਰਨ ਕਰ, ਜਿਨ੍ਹਾਂ ਨੂੰ ਸਰਵਣ ਕਰਕੇ ਤੇਰਾ ਮਾਲਕ ਤੈਨੂੰ ਮੁਹੱਬਤ ਕਰਨ ਲੱਗ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਐਸਾ (ਆਖਣੁ) ਕਥਾ ਪ੍ਰਸੰਗ ਕਹੀਏ ਜਿਸ ਕੋ ਸੁਨ ਕਰ ਕੇ ਪਰਮੇਸ੍ਵਰ ਪ੍ਯਾਰ ਧਾਰਨ ਕਰੇ॥੮॥੯॥੧੨॥
Prof. Sahib Singhਹੇ ਨਾਨਕ! ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬੋਲ ਹੀ ਬੋਲਣਾ ਚਾਹੀਦਾ ਹੈ ਜਿਸ ਨੂੰ ਸੁਣ ਕੇ ਉਹ ਪ੍ਰਭੂ (ਸਾਡੇ ਨਾਲ) ਪਿਆਰ ਕਰੇ ॥੮॥੧੨॥੩੪॥

ਪਦ ਅਰਥ ਆਖਣੁ = (ਉਹ) ਬੋਲ। ਸੁਣਿ = ਸੁਣ ਕੇ ॥੮॥੧੨॥੩੪॥

SikhNet (Spanish)Dice Nanak, recita el Bani de la Palabra, pues al escucharla el Señor te va a amar. (8‑12‑34)

Open this shabad →

Shabad Guru Amardas Ji Raag Aasaa continues on Ang 429

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Nanak, Tercer Canal Divino.

ਸਤਿਗੁਰ ਤੇ. ਗੁਣ ਊਪਜੈ; ਜਾ ਪ੍ਰਭੁ ਮੇਲੈ ਸੋਇ ॥

satigur te. gun aoopajai; jaa prabh melai soe |

Sant Singh KhalsaMerit is obtained from the True Guru, when God causes us to meet Him.
Manmohan SinghWhen that Lord causes us to meet the True Guru, We obtain merits from him.
Manmohan Singh (Punjabi)ਜਦ ਉਹ ਸੁਆਮੀ ਸਾਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਅਸੀਂ ਉਨ੍ਹਾਂ ਪਾਸੋਂ ਨੇਕੀਆਂ ਪ੍ਰਾਪਤ ਕਰਦੇ ਹਾਂ।
Fareedkot Teekaਜਬ ਸੋ ਪ੍ਰਭੂ ਸਤਗੁਰੋਂ ਕੋ ਮਿਲਾਇ ਦੇ, ਹੇ ਮਨ! ਤਬ ਸਤਿਗੁਰੋਂ ਸੇ ਸੁਭ ਗੁਣ ਉਪਜਤੇ ਹੈਂ॥
Prof. Sahib Singhਜਦੋਂ ਪ੍ਰਭੂ ਉਸ ਗੁਰੂ ਨਾਲ ਮਿਲਾ ਦੇਂਦਾ ਹੈ ਤਦੋਂ ਗੁਰੂ ਪਾਸੋਂ ਗੁਣਾਂ ਦੀ ਦਾਤ ਮਿਲਦੀ ਹੈ,

ਪਦ ਅਰਥ ਤੇ = ਤੋਂ, ਪਾਸੋਂ। ਸੋਇ = ਉਹ ਗੁਰੂ।

SikhNet (Spanish)El mérito es obtenido del Verdadero Guru cuando el Señor nos hace encontrarlo.

Open this shabad (21 lines, Angs 428-429) →

Ang 428 of 1430