ੴ

ਸਿੱਖਬਾਣੀ · SikhBani

Ang 430

Sri Guru Granth Sahib · Raag Aasaa · 3 shabads, 41 lines
Translations
Shabad Guru Amardas Ji Raag Aasaa continued from Ang 429

ਭਗਤਿ ਨਿਰਾਲੀ ਅਲਾਹ ਦੀ; ਜਾਪੈ ਗੁਰ ਵੀਚਾਰਿ ॥

bhagat niraalee alaah dee; jaapai gur veechaar |

Sant Singh KhalsaThe worship of the Lord is unique - it is known only by reflecting upon the Guru.
Manmohan SinghThe Lord's adoration is distinct in this that it is known through Guru's instruction alone.
Manmohan Singh (Punjabi)ਸੁਆਮੀ ਦੀ ਪ੍ਰਸਤਿਸ਼ (ਪੂਜਾ) ਇਸ ਗੱਲ ਵਿੱਚ ਅਨੋਖੀ ਹੈ ਕਿ ਇਹ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਜਾਣੀ ਜਾਂਦੀ ਹੈ।
Fareedkot Teeka(ਅਲਾਹ ਦੀ) ਵਾਹਿਗੁਰੂ ਕੀ ਭਗਤਿ ਅਨ ਦੇਵਤੋਂ ਕੀ ਭਗਤੀ ਸੇ ਨਿਰਾਲੀ ਹੈ, ਸੋ ਭਗਤੀ ਗੁਰੋਂ ਕੇ ਬਿਚਾਰ ਦੇਣੇ ਕਰ ਕੇ ਜਾਨੀ ਜਾਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤਿ ਦੇਣ ਵਾਲੀ ਹੈ।

ਪਦ ਅਰਥ ਨਿਰਾਲੀ = ਅਨੋਖੀ। ਅਲਾਹ ਦੀ = ਪਰਮਾਤਮਾ ਦੀ। ਵੀਚਾਰਿ = ਵੀਚਾਰ ਦੀ ਰਾਹੀਂ।

SikhNet (Spanish)La Alabanza del Señor es Única, pero es conocida sólo meditando en el Guru.

ਨਾਨਕ. ਨਾਮੁ ਹਿਰਦੈ ਵਸੈ; ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥

naanak. naam hiradai vasai; bhai bhagatee naam savaar |9|14|36|

Sant Singh KhalsaO Nanak, one whose mind is filled with the Naam, through the Lord's Fear and devotion, is embellished with the Naam. ||9||14||36||
Manmohan SinghNanak he in whose mind the Name dwells through Lord's Fear and devotion he is embellished with His Name.
Manmohan Singh (Punjabi)ਨਾਨਕ ਜਿਸ ਦੇ ਮਨ ਅੰਦਰ ਨਾਮ ਨਿਵਾਸ ਰੱਖਦਾ ਹੈ, ਉਹ ਪ੍ਰਭੂ ਦੇ ਡਰ ਅਤੇ ਅਨੁਰਾਗ ਰਾਹੀਂ ਉਸ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭ੍ਯ ਔਰ ਭਗਤਿ ਸੰਯੁਕਤਿ ਨਾਮ ਹਿਰਦੇ ਮੇਂ ਬਸੇ ਤਉ ਨਾਮੀ, ਭਾਵ ਵਾਹਗੁਰੂ ਇਸ ਜੀਵ ਕੇ ਕਰਤਬੋਂ ਕੋ ਸਵਾਰ ਲੇਤਾ ਹੈ॥੯॥੧੧॥੧੪॥☬ਮਨ ਕੇ ਪ੍ਰਥਾਇ ਉਪਦੇਸ਼ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ ॥੯॥੧੪॥੩੬॥

ਪਦ ਅਰਥ ਭੈ = ਅਦਬ ਵਿਚ। ਨਾਮਿ = ਨਾਮ ਵਿਚ ॥੯॥੧੪॥੩੬॥

SikhNet (Spanish)Dice Nanak, aquél en cuyo corazón habita el Naam, ese ser, a través de la Reverencia al Señor, Lo alaba y es embellecido con el Naam. (9-14-36)

Open this shabad (21 lines, Angs 429-430) →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਅਨ ਰਸ ਮਹਿ ਭੋਲਾਇਆ; ਬਿਨੁ ਨਾਮੈ. ਦੁਖ ਪਾਇ ॥

an ras meh bholaaeaa; bin naamai. dukh paae |

Sant Singh KhalsaHe wanders around, engrossed in other pleasures, but without the Naam, he suffers in pain.
Manmohan SinghThe mortal wanders about in other relishes. But without the Name he suffers agony.
Manmohan Singh (Punjabi)ਪ੍ਰਾਣੀ ਹੋਰਨਾਂ ਸਵਾਦਾਂ ਅੰਦਰ ਭਟਕਦਾ ਹੈ। ਨਾਮ ਦੇ ਬਾਝੋਂ ਤਕਲੀਫ ਉਠਾਉਂਦਾ ਹੈ।
Fareedkot Teekaਜੋ ਅਨ ਰਸੋਂ ਮੇਂ ਭੁਲਾਇਆ ਗਇਆ ਹੈ, ਸੋ ਬਿਨਾਂ ਨਾਮ ਕੇ ਦੁਖ ਪਾਵਤਾ ਹੈ॥
Prof. Sahib Singhਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ,

ਪਦ ਅਰਥ ਅਨ = {अन्य} ਹੋਰ ਹੋਰ। ਭੋਲਾਇਆ = ਕੁਰਾਹੇ ਪਿਆ ਹੋਇਆ।

SikhNet (Spanish)El hombre se engolosina con otros sabores, pero sin el Naam, el Nombre del Señor, sufre.

ਸਤਿਗੁਰੁ ਪੁਰਖੁ. ਨ ਭੇਟਿਓ; ਜਿ ਸਚੀ ਬੂਝ ਬੁਝਾਇ ॥੧॥

satigur purakh. na bhettio; ji sachee boojh bujhaae |1|

Sant Singh KhalsaHe does not meet the True Guru, the Primal Being, who imparts true understanding. ||1||
Manmohan SinghHe meets not the Divine True Guru who imparts the True understanding.
Manmohan Singh (Punjabi)ਉਹ ਰੱਬ ਰੂਪ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਜੋ ਸੱਚੀ ਗਿਆਤ ਦਰਸਾਉਂਦੇ ਹਨ।
Fareedkot Teekaਕਿਉਂਕਿ ਵਹ ਸਤਗੁਰ ਪੁਰਖ ਕੋ ਨਹੀਂ ਮਿਲਾ ਜੋ ਸਚੀ ਪ੍ਰੇਮਾ ਭਗਤੀ ਕੀ ਬੂਝ ਬੁਝਾਇ ਦੇਤੇ ਹੈਂ॥੧॥
Prof. Sahib Singhਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਅਕਲ ਦੇਂਦਾ ਹੈ ॥੧॥

ਪਦ ਅਰਥ ਭੇਟਿਓ = ਮਿਲਿਆ। ਜਿ = ਜੇਹੜਾ। ਸਚੀ = ਸਦਾ-ਥਿਰ ਹਰੀ ਦੀ ਭਗਤੀ ਦੀ। ਬੂਝ = ਸਮਝ, ਸੋਝੀ। ਬੁਝਾਇ = ਸਮਝਾਂਦਾ ਹੈ ॥੧॥

SikhNet (Spanish)Si no conoce al Verdadero Guru, el Espíritu Divino, no conoce la Verdad. (1)

ਏ ਮਨ ਮੇਰੇ ਬਾਵਲੇ; ਹਰਿ ਰਸੁ ਚਖਿ. ਸਾਦੁ ਪਾਇ ॥

e man mere baavale; har ras chakh. saad paae |

Sant Singh KhalsaO my insane mind, drink in the sublime essence of the Lord, and savor its taste.
Manmohan SinghO my insane soul quaff thou the God's elixir and enjoy its relish.
Manmohan Singh (Punjabi)ਹੇ ਮੈਡੀ! ਕਮਲੀ ਜਿੰਦੜੀਏ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਅਤੇ ਇਸ ਦਾ ਸਵਾਦ ਮਾਣ।
Fareedkot Teekaਏ ਮੇਰੇ ਮਨ ਬਾਵਲੇ! ਹਰਿ ਨਾਮ ਕਾ ਰਸ ਚਾਖ ਕਰ ਸ੍ਵਾਦ ਪਾਉ, ਭਾਵ ਨਾਮ ਜਪ॥
Prof. Sahib Singhਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ।

ਪਦ ਅਰਥ ਬਾਵਲੇ = ਕਮਲੇ! ਸਾਦੁ = ਸੁਆਦ।

SikhNet (Spanish)Oh mente loca, regocíjate con la Esencia de tu Señor, pues si uno se aferra a los otros sabores,

ਅਨ ਰਸਿ ਲਾਗਾ ਤੂੰ ਫਿਰਹਿ; ਬਿਰਥਾ ਜਨਮੁ ਗਵਾਇ ॥੧॥ ਰਹਾਉ ॥

an ras laagaa toon fireh; birathaa janam gavaae |1| rahaau |

Sant Singh KhalsaAttached to other pleasures, you wander around, and your life wastes away uselessly. ||1||Pause||
Manmohan SinghAttach to other pleasures thou wanderest about and wastest thy life in vain. Pause.
Manmohan Singh (Punjabi)ਹੋਰਨਾਂ ਭੋਗ ਬਿਲਾਸਾਂ ਨਾਲ ਜੁੜੀ ਹੋਈ ਤੂੰ ਭਟਕਦੀ ਫਿਰਦੀ ਹੈਂ। ਤੂੰ ਆਪਣਾ ਜੀਵਨ ਬੇਫਾਇਦਾ ਵੰਞਾ ਰਹੀ ਹੈਂ। ਠਹਿਰਾਉ।
Fareedkot Teekaਆਤਮ ਅਨੰਦ ਕੋ ਛੋਡ ਕਰ ਆਨ ਰਸੋਂ ਮੇਂ ਜੋ ਤੂੰ ਲਗਾ ਫਿਰਤਾ ਹੈਂ, ਇਸ ਕਰ ਕੇ ਤੂੰ ਜਨਮ ਕੋ ਬ੍ਯਰਥ ਗਵਾਵਤਾ ਹੈਂ॥੧॥ ਰਹਾਉ ॥
Prof. Sahib Singhਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ ॥੧॥ ਰਹਾਉ ॥

ਪਦ ਅਰਥ ਰਸਿ = ਰਸ ਵਿਚ। ਗਵਾਇ = ਗਵਾ ਕੇ ॥੧॥ ਰਹਾਉ ॥

SikhNet (Spanish)desperdicia su vida en vano. (1-Pausa)

ਇਸੁ ਜੁਗ ਮਹਿ ਗੁਰਮੁਖ ਨਿਰਮਲੇ; ਸਚਿ ਨਾਮਿ ਰਹਹਿ ਲਿਵ ਲਾਇ ॥

eis jug meh guramukh niramale; sach naam raheh liv laae |

Sant Singh KhalsaIn this age, the Gurmukhs are pure; they remain absorbed in the love of the True Name.
Manmohan SinghIn this age, stainless are the Guru-wards who remain absorbed in the love of the True Name.
Manmohan Singh (Punjabi)ਇਸ ਯੁਗ ਅੰਦਰ ਬੇਦਾਗ ਹਨ ਗੁਰੂ ਅਨਸਾਰੀ, ਜੋ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Fareedkot Teekaਇਸ ਕਲਜੁਗ ਮੇਂ ਜੋ ਗੁਰਮੁਖ ਸਚ ਨਾਮ ਮੇਂ ਲਿਵ ਲਗਾਇ ਰਹੇ ਹੈਂ, ਸੋ (ਨਿਰਮਲੇ) ਸੁਧ ਹੈਂ॥
Prof. Sahib Singhਦੁਨੀਆ ਵਿਚ ਉਹੀ ਮਨੁੱਖ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ ਜੇਹੜੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਸ ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਉਸ ਦੇ ਨਾਮ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ। ਨਿਰਮਲ = ਪਵਿਤ੍ਰ। ਲਿਵ = ਸੁਰਤਿ। ਲਾਇ = ਲਾ ਕੇ।

SikhNet (Spanish)En esta época, sólo los hombres de Dios son puros, pues están entonados en el Nombre del Uno Verdadero.

ਵਿਣੁ ਕਰਮਾ. ਕਿਛੁ ਪਾਈਐ ਨਹੀ; ਕਿਆ ਕਰਿ. ਕਹਿਆ ਜਾਇ ॥੨॥

vin karamaa. kichh paaeeai nahee; kiaa kar. kahiaa jaae |2|

Sant Singh KhalsaWithout the destiny of good karma, nothing can be obtained; what can we say or do? ||2||
Manmohan SinghWithout destiny (good luck) nothing can be obtained. What can we say or do?
Manmohan Singh (Punjabi)ਭਾਗਾਂ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਆਪਾਂ ਕੀ ਆਖ ਜਾਂ ਕਰ ਸਕਦੇ ਹਾਂ?
Fareedkot Teekaਬਿਨਾਂ ਭਾਗੋਂ ਕੇ ਕੁਛ ਨਹੀਂ ਮਿਲਤਾ ਹੈ ਕ੍ਯਾ ਕਰ ਕੇ ਕਹਾ ਜਾਇ, ਭਾਵ ਕੈਸੇ ਪ੍ਰਾਰਥਨਾ ਕਰੀ ਜਾਵੇ ਕੇ ਹੇ ਪਰਮੇਸ੍ਵਰ ਅਮਕੇ ਪੁਰਸ ਕੋ ਅਮਕਾ ਪਦਾਰਥ ਦੇਹ॥੨॥
Prof. Sahib Singhਪਰ ਕੀਹ ਆਖਿਆ ਜਾਏ? ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਕੁਝ ਨਹੀਂ ਮਿਲਦਾ ॥੨॥

ਪਦ ਅਰਥ ਕਰਮ = ਬਖ਼ਸ਼ਸ਼ ॥੨॥

SikhNet (Spanish)Si el decreto del destino es que el hombre no obtenga nada, entonces ¿qué puede él hacer o decir? (2)

ਆਪੁ ਪਛਾਣਹਿ ਸਬਦਿ ਮਰਹਿ; ਮਨਹੁ ਤਜਿ ਵਿਕਾਰ ॥

aap pachhaaneh sabad mareh; manahu taj vikaar |

Sant Singh KhalsaHe understands his own self, and dies in the Word of the Shabad; he banishes corruption from his mind.
Manmohan SinghHe, who banished wickedness from his mind, and dies by Guru's word, understand his ownself.
Manmohan Singh (Punjabi)ਜੋ ਆਪਣੇ ਹਿਰਦੇ ਵਿੱਚੋਂ ਬਦੀ ਨੂੰ ਕੱਢ ਦਿੰਦਾ ਹੈ, ਅਤੇ ਗੁਰਾਂ ਦੀ ਬਾਣੀ ਦੁਆਰਾ ਮਰ ਵੰਞਦਾ ਹੈ, ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।
Fareedkot Teekaਜੋ ਗੁਰ ਸਬਦ ਕਰ ਮਨ ਸੇ ਬਿਕਾਰੋਂ ਕੋ ਨਿਕਾਰੈ ਔ ਜੀਵੋਂ ਭਾਵ ਸੇ ਮਰੇਂ ਅਰੁ ਅਪਨੇ ਕੋ ਪਛਾਨੈ॥
Prof. Sahib Singh(ਜਿਨ੍ਹਾਂ ਉਤੇ ਬਖ਼ਸ਼ਸ਼ ਹੁੰਦੀ ਹੈ ਉਹ) ਆਪਣਾ ਜੀਵਨ ਪੜਤਾਲਦੇ ਹਨ, ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂ ਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ।

ਪਦ ਅਰਥ ਆਪੁ = ਆਤਮਕ ਜੀਵਨ। ਮਰਹਿ = ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ। ਮਨਹੁ = ਮਨ ਵਿਚੋਂ।

SikhNet (Spanish)Aquél que conoce su ser, se inmerge en la Palabra y desecha el vicio de su mente.

ਗੁਰ ਸਰਣਾਈ ਭਜਿ ਪਏ; ਬਖਸੇ ਬਖਸਣਹਾਰ ॥੩॥

gur saranaaee bhaj pe; bakhase bakhasanahaar |3|

Sant Singh KhalsaHe hurries to the Guru's Sanctuary, and is forgiven by the Forgiving Lord. ||3||
Manmohan SinghThey who hasten to Guru's refuge, them pardons the Pardoner.
Manmohan Singh (Punjabi)ਜੋ ਗੁਰਾਂ ਦੀ ਛਤ੍ਰ-ਛਾਇਆ ਹੇਠ, ਦੌੜ ਕੇ ਚਲੇ ਜਾਂਦੇ ਹਨ, ਉਨ੍ਹਾਂ ਨੂੰ ਮਾਫੀ ਦੇਣ ਵਾਲਾ ਮਾਫੀ ਦੇ ਦਿੰਦਾ ਹੈ।
Fareedkot Teekaਔਰ ਗੁਰੋਂ ਕੀ ਸਰਣ ਮੇਂ ਦੌੜ ਕਰ ਗਿਰੈ ਤਬ ਬਖਸਨ ਹਾਰ ਗੁਰ ਬਖਸ ਲੇਤਾ ਹੈ॥੩॥
Prof. Sahib Singhਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਬਖ਼ਸ਼ਸ਼ਾਂ ਕਰਨ ਵਾਲਾ ਬਖ਼ਸ਼ਿੰਦ ਹਰੀ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ॥੩॥
SikhNet (Spanish)Se va al Refugio del Guru y el Señor lo toma en Su Abrazo. (3)

ਬਿਨੁ ਨਾਵੈ. ਸੁਖੁ ਨ ਪਾਈਐ; ਨਾ ਦੁਖੁ ਵਿਚਹੁ ਜਾਇ ॥

bin naavai. sukh na paaeeai; naa dukh vichahu jaae |

Sant Singh KhalsaWithout the Name, peace is not obtained, and pain does not depart from within.
Manmohan SinghWithout the Name, peace is not attained nor does pain depart from within.
Manmohan Singh (Punjabi)ਨਾਮ ਦੇ ਬਾਝੋਂ ਆਰਾਮ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਦਰਦ ਅੰਦਰੋਂ ਦੂਰ ਹੁੰਦਾ ਹੈ।
Fareedkot Teekaਨਾਮ ਸੇ ਬਿਨਾਂ ਸੁਖੁ ਨਹੀਂ ਪ੍ਰਾਪਤਿ ਹੋਤਾ ਨਾ ਅੰਤਸਕਰਣ ਸੇਂ ਰਾਗ ਦੇ੍ਵਸ ਕਾ ਦੁਖੁ ਜਾਤਾ ਹੈ॥
Prof. Sahib Singhਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ।

ਪਦ ਅਰਥ ਵਿਚਹੁ = ਅੰਦਰੋਂ।

SikhNet (Spanish)Sin el Naam, el Nombre del Señor, uno no obtiene Éxtasis y no es liberado de sus aflicciones,

ਇਹੁ ਜਗੁ ਮਾਇਆ ਮੋਹਿ ਵਿਆਪਿਆ; ਦੂਜੈ ਭਰਮਿ ਭੁਲਾਇ ॥੪॥

eihu jag maaeaa mohi viaapiaa; doojai bharam bhulaae |4|

Sant Singh KhalsaThis world is engrossed in attachment to Maya; it has gone astray in duality and doubt. ||4||
Manmohan SinghThis world is engrossed in the love of wealth and is gone astray in duality and doubt.
Manmohan Singh (Punjabi)ਇਹ ਸੰਸਾਰ ਧਨ-ਦੌਲਤ ਦੀ ਲਗਨ ਵਿੱਚ ਖੱਚਤ ਹੋਇਆ ਹੋਇਆ ਹੈ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਇਆ ਹੋਇਆ ਹੈ।
Fareedkot Teekaਇਹ ਸੰਸਾਰ ਮਾਯਾ ਕੇ ਮੋਹ ਸੇ (ਵਿਆਪਿਆ) ਯੁਕਤ ਹੂਆ ਹੂਆ ਹੈ, ਦ੍ਵੈਤ ਰੂਪ ਭਰਮ ਮੇਂ ਭੁਲਾ ਹੂਆ ਹੈ॥੪॥
Prof. Sahib Singhਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਨਾਮ ਭੁਲ ਕੇ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੪॥

ਪਦ ਅਰਥ ਮੋਹਿ = ਮੋਹ ਵਿਚ। ਵਿਆਪਿਆ = ਫਸਿਆ ਹੋਇਆ। ਭਰਮਿ = ਭਟਕਣਾ ਵਿਚ। ਭੁਲਾਇ = ਕੁਰਾਹੇ ਪਿਆ ਰਹਿੰਦਾ ਹੈ ॥੪॥

SikhNet (Spanish)pues este mundo está compenetrado por Maya y el apego, y es desviado por el sentido del otro. (4)

ਦੋਹਾਗਣੀ. ਪਿਰ ਕੀ ਸਾਰ. ਨ ਜਾਣਹੀ; ਕਿਆ ਕਰਿ ਕਰਹਿ ਸੀਗਾਰੁ ॥

dohaaganee. pir kee saar. na jaanahee; kiaa kar kareh seegaar |

Sant Singh KhalsaThe forsaken soul-brides do not know the value of their Husband Lord; how can they decorate themselves?
Manmohan SinghThe untrue brides known not the worth of their Spouse. What shall they do by decorating themselves.
Manmohan Singh (Punjabi)ਕੂੜੀਆਂ ਪਤਨੀਆਂ ਆਪਣੇ ਪਤੀ ਦੀ ਕਦਰ ਨਹੀਂ ਜਾਣਦੀਆਂ, ਉਹ ਹਾਰ ਸ਼ਿੰਗਾਰ ਲਾ ਕੇ ਕੀ ਕਰਨਗੀਆਂ?
Fareedkot Teekaਮਨਮੁਖ ਦੋਹਾਗਣੀ ਪਤ ਕੀ ਸਾਰ ਨਹੀਂ ਜਾਨਤੀ ਕਿ ਕਿਸ ਭਾਂਤ ਸਿੰਗਾਰ ਕਰਨੇ ਸੇ ਪ੍ਯਾਰਾ ਰੀਝਤਾ ਹੈ॥
Prof. Sahib Singhਛੁੱਟੜਾਂ (ਭੈੜੀਆਂ ਜੀਵ-ਇਸਤ੍ਰੀਆਂ) ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ, ਵਿਅਰਥ ਹੀ ਸਰੀਰਕ ਸਿੰਗਾਰ ਕਰਦੀਆਂ ਹਨ,

ਪਦ ਅਰਥ ਦੋਹਾਗਣੀ = ਮੰਦ-ਭਾਗਣ ਜੀਵ-ਇਸਤ੍ਰੀਆਂ। ਸਾਰ = ਕਦਰ। ਜਾਣਹੀ = ਜਾਣਹਿ, ਜਾਣਦੀਆਂ। ਕਿਆ ਕਰਿ = ਕਾਹਦੇ ਵਾਸਤੇ?

SikhNet (Spanish)La mujer abandonada no conoce el Amor del Señor; ¿con qué entonces puede estar adornada?

ਅਨਦਿਨੁ ਸਦਾ ਜਲਦੀਆ ਫਿਰਹਿ; ਸੇਜੈ ਰਵੈ ਨ. ਭਤਾਰੁ ॥੫॥

anadin sadaa jaladeea fireh; sejai ravai na. bhataar |5|

Sant Singh KhalsaNight and day, they continually burn, and they do not enjoy the Bed of their Husband Lord. ||5||
Manmohan SinghNight and day they ever keep on burning and enjoy not the couch for their Spouse.
Manmohan Singh (Punjabi)ਰੈਣ-ਦਿਹੁੰ ਉਹ ਹਮੇਸ਼ਾਂ ਸੜਦੀਆਂ ਰਹਿੰਦੀਆਂ ਹਨ ਅਤੇ ਆਪਣੇ ਕੰਤ ਦੇ ਪਲੰਘ ਨੂੰ ਨਹੀਂ ਮਾਣਦੀਆਂ।
Fareedkot Teekaਰਾਤ ਦਿਨ ਬਿਰਹ ਕੀ ਅਗਨੀ ਮੇਂ ਜਲਤੀ ਰਹਤੀ ਹੈ, ਸ੍ਵਾਮੀ ਉਨ ਕੇ ਸੇਜ੍ਯਾ ਪਰ ਰਮਣ ਨਹੀਂ ਕਰਤਾ॥੫॥
Prof. Sahib Singhਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਤੇ ਉਹਨਾਂ ਲਈ ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ॥੫॥
SikhNet (Spanish)Y así se consume en su propio fuego sin poder gozar de su Esposo. (5)

ਸੋਹਾਗਣੀ ਮਹਲੁ ਪਾਇਆ; ਵਿਚਹੁ ਆਪੁ ਗਵਾਇ ॥

sohaaganee mehal paaeaa; vichahu aap gavaae |

Sant Singh KhalsaThe happy soul-brides obtain the Mansion of His Presence, eradicating their self-conceit from within.
Manmohan SinghStilling their self-conceit, from within, the true brides attain to their Lord's palace.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਸੱਚੀਆਂ ਪਤਨੀਆਂ ਆਪਣੇ ਸੁਆਮੀ ਦੇ ਮੰਦਰ ਨੂੰ ਹਾਂਸਲ ਕਰ ਲੈਦੀਆਂ ਹਨ!
Fareedkot Teekaਗੁਰਮੁਖ ਸੋਹਾਗਣੀਓਂ ਨੇ ਅੰਤਸਕਰਣ ਕੇ ਬੀਚ ਸੇ ਆਪਾ ਭਾਉ ਦੂਰ ਕਰ ਕੇ ਪਤੀ ਕਾ ਮਹਲ ਪਾਯਾ ਹੈ॥
Prof. Sahib Singhਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਲੱਭ ਲੈਂਦੀਆਂ ਹਨ,

ਪਦ ਅਰਥ ਮਹਲੁ = ਹਰਿ-ਚਰਨ ਨਿਵਾਸ। ਆਪੁ = ਆਪਾ-ਭਾਵ।

SikhNet (Spanish)La verdadera novia llega al Castillo del Señor porque pierde la conciencia de su ego propio.

ਗੁਰਸਬਦੀ ਸੀਗਾਰੀਆ; ਅਪਣੇ ਸਹਿ ਲਈਆ ਮਿਲਾਇ ॥੬॥

gurasabadee seegaareea; apane seh leea milaae |6|

Sant Singh KhalsaThey decorate themselves with the Word of the Guru's Shabad, and their Husband Lord unites them with Himself. ||6||
Manmohan SinghWith Guru's hymns, they are adorned, and their Husband blends them with Himself.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਉਹ ਸਜੀਆਂ ਧਜੀਆਂ ਹਨ ਅਤੇ ਉਹਨਾਂ ਦਾ ਖਸਮ ਉਹਨਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਗੁਰ ਸਬਦ ਕਰ ਸਿੰਗਾਰੀਆਂ ਹੈ, ਸੋ ਅਪਨੇ ਸ੍ਵਾਮੀ ਨੇ ਮਿਲਾਇ ਲਈਆਂ ਹੈਂ॥੬॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ॥੬॥

ਪਦ ਅਰਥ ਸਹਿ = ਸਹ ਨੇ, ਖਸਮ-ਪ੍ਰਭੂ ਨੇ ॥੬॥

SikhNet (Spanish)Es embellecida con la Palabra del Guru, y el Señor Mismo la une Consigo. (6)

ਮਰਣਾ ਮਨਹੁ ਵਿਸਾਰਿਆ; ਮਾਇਆ ਮੋਹੁ ਗੁਬਾਰੁ ॥

maranaa manahu visaariaa; maaeaa mohu gubaar |

Sant Singh KhalsaHe has forgotten death, in the darkness of attachment to Maya.
Manmohan SinghIn the darkness of mammon's attachment the man has forgotten death from his mind.
Manmohan Singh (Punjabi)ਧਨ-ਦੌਲਤ ਦੀ ਲਗਨ ਦੇ ਅੰਨ੍ਹੇਰੇ ਵਿੱਚ, ਬੰਦੇ ਨੇ ਆਪਣੇ ਚਿੱਤੋਂ ਮੌਤ ਨੂੰ ਭੁਲਾ ਛੱਡਿਆ ਹੈ।
Fareedkot Teekaਮਨਮੁਖ ਰੂਪ ਦੋਹਾਗਨੀਓਂ ਨੇ ਮਾਯਾ ਕੇ ਮੋਹ ਰੂਪ ਗੁਬਾਰ ਅੰਧੇਰ ਕਰ ਕੇ ਮਨ ਸੇ ਮਰਨਾ ਬਿਸਾਰ ਦੀਆ ਹੈ॥
Prof. Sahib Singhਮਾਇਆ ਦਾ ਮੋਹ ਘੁੱਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ।

ਪਦ ਅਰਥ ਮਰਣਾ = ਮੌਤ। ਗੁਬਾਰੁ = ਘੁੱਪ ਹਨੇਰਾ।

SikhNet (Spanish)Aquéllos que se han olvidado de la muerte y se han envuelto en Maya y en el apego,

ਮਨਮੁਖ ਮਰਿ ਮਰਿ ਜੰਮਹਿ. ਭੀ ਮਰਹਿ; ਜਮ ਦਰਿ ਹੋਹਿ ਖੁਆਰੁ ॥੭॥

manamukh mar mar jameh. bhee mareh; jam dar hohi khuaar |7|

Sant Singh KhalsaThe self-willed manmukhs die again and again, and are reborn; they die again, and are miserable at the Gate of Death. ||7||
Manmohan SinghThe self-ward repeatedly die and are re-born. Die they again, and become miserable at Death's door.
Manmohan Singh (Punjabi)ਆਪ-ਹੁਦਰੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ। ਉਹ ਫੇਰ ਮਰਦੇ ਹਨ ਅਤੇ ਮੌਤ ਦੇ ਬੂਹੇ ਤੇ ਦੁਖੀ ਹੁੰਦੇ ਹਨ।
Fareedkot Teekaਇਸੀ ਕਰ ਕੇ ਫਿਰ ਜਨਮਤੀ ਮਰਤੀ ਜਮ ਕੇ ਦ੍ਵਾਰੇ ਨਿਤ ਖੁਆਰ ਹੋਤੀ ਰਹਤੀ ਹੈਂ॥੭॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ॥੭॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = ਦਰ ਤੇ। ਹੋਹਿ = ਹੁੰਦੇ ਹਨ ॥੭॥

SikhNet (Spanish)tales ególatras han nacido sólo para morir y volver a nacer, para ser destruidos en el recinto del mensajero de la muerte. (7)

ਆਪਿ ਮਿਲਾਇਅਨੁ ਸੇ ਮਿਲੇ; ਗੁਰ ਸਬਦਿ ਵੀਚਾਰਿ ॥

aap milaaeian se mile; gur sabad veechaar |

Sant Singh KhalsaThey alone are united, whom the Lord unites with Himself; they contemplate the Word of the Guru's Shabad.
Manmohan SinghThey, whom the Lord Himself unites, unite with Him by deliberating over Gurbani.
Manmohan Singh (Punjabi)ਜਿੰਨ੍ਹਾਂ ਨੂੰ ਮਾਲਕ ਖੁਦ ਮਿਲਾਉਂਦਾ ਹੈ, ਉਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਉਸ ਨਾਲ ਮਿਲ ਜਾਂਦੇ ਹਨ।
Fareedkot Teekaਗੁਰੋਂ ਨੇ ਸਬਦ ਕਾ ਬੀਚਾਰੁ ਕਰ ਕੇ ਜਿਨ ਕੋ ਆਪ ਮਿਲਾਇਆ ਹੈ, ਸੋ ਮਿਲੇ ਹੈਂ॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਗਏ।

ਪਦ ਅਰਥ ਮਿਲਾਇਅਨੁ = ਮਿਲਾਏ ਹਨ ਉਸ ਨੇ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Aquéllos a quienes el Señor los une a Su ser, meditan en la Palabra y se inmergen en el Naam,

ਨਾਨਕ. ਨਾਮਿ ਸਮਾਣੇ, ਮੁਖ ਉਜਲੇ; ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥

naanak. naam samaane, mukh ujale; tith sachai darabaar |8|22|15|37|

Sant Singh KhalsaO Nanak, they are absorbed in the Naam; their faces are radiant, in that True Court. ||8||22||15||37||
Manmohan SinghNanak, in that true court, exonerated become the faces of those, who are absorbed in the Lord's Name.
Manmohan Singh (Punjabi)ਨਾਨਕ, ਉਸ ਸੱਚੀ ਦਰਗਾਹ ਅੰਦਰ ਸੁਰਖ਼ਰੂ ਹੋ ਜਾਂਦੇ ਹਨ-ਉਨ੍ਹਾਂ ਦੇ ਚਿਹਰੇ ਜੋ ਪ੍ਰਭੂ ਦੇ ਨਾਮ ਅੰਦਰ ਲੀਨ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਸਮਾਏ ਹੈਂ ਤਿਸ ਸਚੇ ਨਾਮੀ ਕੇ ਦਰਬਾਰ ਮੇਂ ਤਿਨ ਕੇ ਮੁਖ ਉਜਲੇ ਹੂਏ ਹੈਂ॥੮॥੧੨॥੧੫॥੩੭॥☬ਕਾਮਾਦਿ ਵਿਕਾਰੋਂ ਕੀ ਨਿਵਿਰਤੀ ਦ੍ਵਾਰਾ ਸਤ੍ਯ ਆਦਿ ਗੁਣ ਧਾਰਣ ਵਾਲੇ ਸੰਤੋਂ ਕੇ ਸਰੀਰ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜੇਹੜੇ ਮਨੁੱਖ ਹਰਿ-ਨਾਮ ਵਿਚ ਰਹਿੰਦੇ ਹਨ ਉਹ ਸਦਾ-ਥਿਰ ਪਰਮਾਤਮਾ ਦੇ ਦਰਬਾਰ ਵਿਚ ਸੁਰਖ਼-ਰੂ ਹੋ ਜਾਂਦੇ ਹਨ ॥੮॥੨੨॥੧੫॥੩੭॥

ਪਦ ਅਰਥ ਨਾਮਿ = ਨਾਮ ਵਿਚ। ਮੁਖ ਉਜਲੇ = ਉਜਲ ਮੂੰਹ ਵਾਲੇ। ਦਰਬਾਰਿ = ਦਰਬਾਰ ਵਿਚ। ਤਿਤੁ = ਉਸ (ਦਰਬਾਰ) ਵਿਚ। ਸਚੈ = ਸਦਾ-ਥਿਰ ਰਹਿਣ ਵਾਲੇ ॥੮॥੨੨॥੧੫॥੩੭॥

* ਵੇਰਵਾ: ਅਸਟਪਦੀਆਂ ਮ: ੧ = ੨੨। ਅਸਟਪਦੀਆਂ ਮ: ੩ = ੧੫। ਜੋੜ = ੩੭।

SikhNet (Spanish)el Nombre del Señor y sus semblantes brillan en la Corte del Verdadero Señor. (8‑22‑15‑37)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ਅਸਟਪਦੀਆ ਘਰੁ ੨ ॥

aasaa mahalaa 5 asattapadeea ghar 2 |

Sant Singh KhalsaAasaa, Fifth Mehl, Ashtpadheeyaa, Second House:
Manmohan SinghAsa 5th Guru. Ashtpadis
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Asa, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪੰਚ ਮਨਾਏ; ਪੰਚ ਰੁਸਾਏ ॥

panch manaae; panch rusaae |

Sant Singh KhalsaWhen the five virtues were reconciled, and the five passions were estranged,
Manmohan SinghWhen I propitiated the five virtues and antagonised the five sins (passions),
Manmohan Singh (Punjabi)ਜਦ ਮੈਂ ਗੁਣਾਂ ਨਾਲ ਬਾਣੀ ਲਈ ਅਤੇ ਪੰਜਾਂ ਬਦੀਆਂ ਨਾਲ ਵਿਗਾੜ ਪਾ ਲਿਆ,
Fareedkot Teekaਹਮਨੇ ਸਤ ਸੰਤੋਖਾਦਿ ਪਾਚੋਂ ਮਨਾਏ ਹੈਂ, ਭਾਵ ਇਨ ਕਾ ਸਤਕਾਰ ਕੀਆ ਹੈ ਅਰ ਕਾਮਾਦਿ ਪੰਚ ਬਿਕਾਰ ਰੁਸਾਏ ਹੈਂ, ਭਾਵ ਹਮ ਇਨ ਕੇ ਅਨਸਾਰੀ ਨਹੀਂ ਹੂਏ ਹੈਂ॥
Prof. Sahib Singh(ਆਤਮਕ ਗਿਆਨ ਦੀ ਰਾਹੀਂ) ਮਨੁੱਖ ਨੇ ਆਪਣੇ ਸਰੀਰ-ਨਗਰ ਵਿਚ ਸਤ ਸੰਤੋਖ ਦਇਆ ਧਰਮ ਧੀਰਜ-ਇਹ) ਪੰਜੇ ਪ੍ਰਫੁਲਤ ਕਰ ਲਏ, ਤੇ ਕਾਮਾਦਿਕ ਪੰਜੇ ਨਾਰਾਜ਼ ਕਰ ਲਏ,

ਪਦ ਅਰਥ ਪੰਚ = ਸਤ, ਸੰਤੋਖ, ਦਇਆ, ਧਰਮ, ਧੀਰਜ। ਪੰਚ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।

SikhNet (Spanish)Cuando las cinco Virtudes se volvieron mis aliadas y las cinco pasiones se alejaron de mí,

ਪੰਚ ਵਸਾਏ; ਪੰਚ ਗਵਾਏ ॥੧॥

panch vasaae; panch gavaae |1|

Sant Singh KhalsaI enshrined the five within myself, and cast out the other five. ||1||
Manmohan Singhthen the five (virtues) I enshrined within me, and the five (vices) I cast away.
Manmohan Singh (Punjabi)ਤਾਂ ਪੰਜਾਂ ਨੂੰ ਮੈਂ ਆਪਣੇ ਅੰਦਰ ਟਿਕਾ ਲਿਆ, ਅਤੇ ਪੰਜਾਂ ਨੂੰ ਪਰੇ ਸੁਟ ਦਿੱਤਾ।
Fareedkot Teekaਪੰਚ ਤਤੋਂ ਕੇ ਖਿਮਾਦਿ ਗੁਣ ਵਸਾਏ ਸਬਦਾਦੀ ਪੰਚ ਗਵਾਏ ਹੈਂ; ਵਾ ਜੋ ਸਤ ਸੰਤੋਖਾਦੀ ਮਨਾਏ ਥੇ ਵਹੀ ਪੰਚ ਵਸਾਏ, ਭਾਵ ਰਿਦੇ ਮੇਂ ਧਾਰੇ ਹੈਂ ਔਰ ਜੋ ਕਾਮਾਦਿ ਪੰਚ ਰੁਸਾਏ ਥੇ, ਸੋ ਗਵਾਏ, ਭਾਵ ਤ੍ਯਾਗ ਦੀਏ; ਵਾ ਜੋ ਸਤਾਦ ਪ੍ਰਥਮ ਰੁਸਾਏ ਥੇ, ਸੋ ਮਨਾਇ ਲੀਏ ਹੈਂ, ਜੋ ਪੰਚ ਕਾਮਾਦਿ ਬਸਾਏ ਹੂਏ ਥੇ, ਸੋ ਗਵਾਇਦੀਏ ਹੈਂ॥੧॥
Prof. Sahib Singh(ਸਤ ਸੰਤੋਖ ਆਦਿਕ) ਪੰਜ (ਆਪਣੇ ਸਰੀਰ ਨਗਰ ਵਿਚ) ਵਸਾ ਲਏ, ਤੇ, ਕਾਮਾਦਿਕ ਪੰਜੇ (ਨਗਰ ਵਿਚੋਂ) ਕੱਢ ਦਿੱਤੇ ॥੧॥
SikhNet (Spanish)entonces el pueblo de mi cuerpo proliferó, oh hermano. (1)

ਇਨੑ ਬਿਧਿ ਨਗਰੁ ਵੁਠਾ; ਮੇਰੇ ਭਾਈ ॥

eina bidh nagar vutthaa; mere bhaaee |

Sant Singh KhalsaIn this way, the village of my body became inhabited, O my Siblings of Destiny.
Manmohan SinghIn this way the village of my body was peopled, O my brother.
Manmohan Singh (Punjabi)ਇਸ ਤਰੀਕੇ ਨਾਲ ਮੇਰੀ ਦੇਹ ਦਾ ਪਿੰਡ ਆਬਾਦ ਹੋ ਗਿਆ। ਹੇ ਮੇਰੇ ਵੀਰ!
Fareedkot Teekaਹੇ ਭਾਈ! ਇਨ ਪਰਕਾਰੋਂ ਕਰ ਕੇ ਇਹ ਸਰੀਰ ਵਾ ਸਤਸੰਗ ਰੂਪੀ ਨਗਰ (ਵੁਠਾ) ਬਸਾ ਹੈ, ਭਾਵ ਸੁਭ ਗੁਣੋਂ ਸਹਿਤ ਹੂਆ ਹੈ॥
Prof. Sahib Singhਹੇ ਮੇਰੇ ਵੀਰ! ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ,

ਪਦ ਅਰਥ ਇਨ੍ਹ੍ਹ ਬਿਧਿ = ਇਸ ਵਿਓਂਤ ਨਾਲ। ਨਗਰੁ = ਸਰੀਰ-ਸ਼ਹਰ! ਵੁਠਾ = ਵੱਸ ਪਿਆ।

SikhNet (Spanish)La maldad se quitó de mí y la Sabiduría del Guru

ਦੁਰਤੁ ਗਇਆ; ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥

durat geaa; gur giaan drirraaee |1| rahaau |

Sant Singh KhalsaVice departed, and the Guru's spiritual wisdom was implanted within me. ||1||Pause||
Manmohan SinghThey vice departed, and the Guru established gnosis within me. Pause.
Manmohan Singh (Punjabi)ਪਾਪ ਦੂਰ ਹੋ ਗਿਆ ਅਤੇ ਗੁਰਾਂ ਨੇ ਮੇਰੇ ਅੰਦਰ ਬ੍ਰਹਮ ਗਿਆਤ ਅਸਥਾਪਨ ਕਰ ਦਿੱਤੀ। ਠਹਿਰਾਓ।
Fareedkot Teeka(ਦੁਰਤੁ) ਪਾਪ ਦੂਰ ਹੋ ਗਿਆ ਹੈ ਅਰੁ ਗੁਰੋਂ ਨੇ ਗਿਆਨ ਕੀ ਸਿਖਿਆ ਨਿਸਚੈ ਕਰਾਈ ਹੈ॥੧॥ ਰਹਾਉ ॥
Prof. Sahib Singhਤੇ ਉਸ ਦੇ ਅੰਦਰੋਂ ਵਿਕਾਰ-ਪਾਪ ਦੂਰ ਹੋ ਗਿਆ, ਜਦੋਂ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ ॥੧॥ ਰਹਾਉ ॥

ਪਦ ਅਰਥ ਦੁਰਤੁ = ਪਾਪ। ਗੁਰਿ = ਗੁਰੂ ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਦ੍ਰਿੜਾਈ = ਪੱਕੀ ਕਰ ਦਿੱਤੀ ॥੧॥ ਰਹਾਉ ॥

SikhNet (Spanish)fue enaltecida en mi mente. (1‑Pausa)

ਸਾਚ ਧਰਮ ਕੀ; ਕਰਿ ਦੀਨੀ ਵਾਰਿ ॥

saach dharam kee; kar deenee vaar |

Sant Singh KhalsaThe fence of true Dharmic religion has been built around it.
Manmohan SinghRound this habitation, the Guru has put a fence of the True Religion.
Manmohan Singh (Punjabi)ਇਸ ਗ੍ਰਾਮ ਦੇ ਉਦਾਲੇ ਗੁਰਾਂ ਨੇ ਸੱਚੇ ਪੰਥ ਦੀ ਵਾੜ ਕਰ ਦਿੱਤੀ ਹੈ।
Fareedkot Teekaਸਾਚ ਔ ਧਰਮ ਕੀ ਇਸ ਨਗਰੀ ਕੋ ਬਾੜ ਕਰ ਦੀਨੀ ਹੈ॥
Prof. Sahib Singhਗੁਰੂ ਨੇ (ਗਿਆਨ ਰਾਹੀਂ) ਸਦਾ-ਥਿਰ ਪ੍ਰਭੂ ਦੇ ਨਿੱਤ ਦੇ ਸਿਮਰਨ ਦੀ ਵਾੜ ਦੇ ਦਿੱਤੀ,

ਪਦ ਅਰਥ ਸਾਚ ਧਰਮ = ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਨਿੱਤ ਕਾਰ। ਵਾਰਿ = ਵਾੜ।

SikhNet (Spanish)El pueblo fue fortificado con la Verdad y la Rectitud,

ਫਰਹੇ ਮੁਹਕਮ; ਗੁਰ ਗਿਆਨੁ ਬੀਚਾਰਿ ॥੨॥

farahe muhakam; gur giaan beechaar |2|

Sant Singh KhalsaThe spiritual wisdom and reflective meditation of the Guru has become its strong gate. ||2||
Manmohan SinghThe Guru given Divine knowledge and meditation form its strong plank gate.
Manmohan Singh (Punjabi)ਗੁਰਾਂ ਦੇ ਦਿੱਤੇ ਹੋਏ ਬ੍ਰਹਮ ਬੋਧ ਅਤੇ ਬੰਦਗੀ ਦੇ ਮਜਬੂਤ ਫਟਿਆਂ ਇਸ ਦਾ ਦਰਵਾਜਾ ਬਣਾਇਆ ਹੋਇਆ ਹੈ।
Fareedkot Teekaਜੋ ਗੁਰੋਂ ਦ੍ਵਾਰੇ ਪ੍ਰੋਖ ਅਪ੍ਰੋਖ ਗਿਆਨ ਹੂਆ ਹੈ ਏਹ (ਮੁਹਕਮ) ਦ੍ਰਿੜ ਫਲੇ ਹੈਂ। ਪੰਜਾਬ ਮੇਂ ਜੋ ਤਖਤਿਓਂ ਕੀ ਜਗਾ ਮੋੜ੍ਹੇ ਛਾਪੇ ਜੋੜਕੇ ਦਰਵਾਜੇ ਦੀ ਰੋਕ ਕੀਤੀ ਜਾਂਦੀ ਹੈ, ਉਸ ਕੋ ਫਲਹਾ ਕਹਤੇ ਹੈਂ॥੨॥
Prof. Sahib Singhਤੇ ਗਿਆਨ ਨੂੰ ਸੋਚ-ਮੰਡਲ ਵਿਚ ਟਿਕਾ ਕੇ ਉਸ ਨੇ ਆਪਣੇ ਖਿੜਕ (ਗਿਆਨ-ਇੰਦ੍ਰੇ) ਪੱਕੇ ਕਰ ਲਏ ॥੨॥

ਪਦ ਅਰਥ ਫਰਹੇ = ਖਿੜਕ, ਗਿਆਨ-ਇੰਦ੍ਰੇ। ਮੁਹਕਮ = ਮਜ਼ਬੂਤ। ਬੀਚਾਰਿ = ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ ॥੨॥

SikhNet (Spanish)y la Sabiduría del Guru se instaló como Portón. (2)

ਨਾਮੁ ਖੇਤੀ ਬੀਜਹੁ; ਭਾਈ ਮੀਤ ॥

naam khetee beejahu; bhaaee meet |

Sant Singh KhalsaSo plant the seed of the Naam, the Name of the Lord, O friends, O Siblings of Destiny.
Manmohan SinghSow the crop of Lord's Name, O my brother and friend.
Manmohan Singh (Punjabi)ਸੁਆਮੀ ਦੇ ਨਾਮ ਦੀ ਫਸਲ ਬੀਜ ਹੁਣ ਮੇਰੇ ਵੀਰਾ ਅਤੇ ਮਿੱਤਰ!
Fareedkot Teekaਹੇ ਭਾਈਓ ਮਿਤ੍ਰੋ! ਅਬ ਇਸ ਨਗਰ ਮੇਂ ਨਾਮ ਰੂਪੀ ਖੇਤ ਬੀਜਨੀ ਕਰੋ॥
Prof. Sahib Singhਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਤੁਸੀਂ ਵੀ ਸਦਾ ਪਰਮਾਤਮਾ ਦਾ ਨਾਮ ਸਰੀਰ-ਪੈਲੀ ਵਿੱਚ ਬੀਜਿਆ ਕਰੋ,

ਪਦ ਅਰਥ ਖੇਤੀ = ਸਰੀਰ ਪੈਲੀ ਵਿਚ।

SikhNet (Spanish)Y se plantó la Semilla del Naam, el Nombre del Señor en la granja,

ਸਉਦਾ ਕਰਹੁ; ਗੁਰੁ ਸੇਵਹੁ ਨੀਤ ॥੩॥

saudaa karahu; gur sevahu neet |3|

Sant Singh KhalsaDeal only in the constant service of the Guru. ||3||
Manmohan SinghEver strike the bargain of the service of the Guru.
Manmohan Singh (Punjabi)ਨਿਤਾਪ੍ਰਤੀ ਗੁਰਾਂ ਦੀ ਚਾਕਰੀ ਕਮਾਉਣ ਦਾ ਵਣਜ ਕਰ।
Fareedkot Teekaਨਿਤ ਗੁਰੋਂ ਕੋ ਸੇਵਹੁ ਏਹੀ ਸੌਦਾ ਕਰੋ॥੩॥
Prof. Sahib Singhਗੁਰੂ ਦੀ ਸਰਨ ਲਵੋ ਤੇ ਸਰੀਰ-ਨਗਰ ਵਿਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ! ॥੩॥

ਪਦ ਅਰਥ ਨੀਤ = ਨਿੱਤ, ਸਦਾ ॥੩॥

SikhNet (Spanish)y comercié sólo al Servicio del Guru. (3)

ਸਾਂਤਿ ਸਹਜ; ਸੁਖ ਕੇ ਸਭਿ ਹਾਟ ॥

saant sehaj; sukh ke sabh haatt |

Sant Singh KhalsaWith intuitive peace and happiness, all the shops are filled.
Manmohan SinghWith peace, poise and happiness are filled all the ships.
Manmohan Singh (Punjabi)ਠੰਢ-ਚੈਨ, ਅਡੋਲਤਾ ਅਤੇ ਪ੍ਰਸੰਨਤਾ ਨਾਲ ਸਾਰੀਆਂ ਹੱਟੀਆਂ ਭਰੀਆਂ ਹੋਈਆਂ ਹਨ।
Fareedkot Teekaਜਬ ਸ਼ਾਂਤੀ ਔਰ ਆਤਮਾ ਸੁਖ ਕਰ ਕੇ (ਸਭ ਹਾਟ) ਸਭ ਇੰਦ੍ਰੈ ਰੂਪ ਦੁਕਾਨ ਪੂਰਨ ਹੂਏ॥
Prof. Sahib Singhਉਹਨਾਂ ਦੇ ਸਾਰੇ ਹੱਟ (ਸਾਰੇ ਗਿਆਨ-ਇੰਦ੍ਰੇ) ਸ਼ਾਂਤੀ, ਆਤਮਕ ਅਡੋਲਤਾ, ਤੇ ਆਤਮਕ ਆਨੰਦ ਦੇ ਹੱਟ ਬਣ ਜਾਂਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ। ਸਭਿ ਹਾਟ = ਸਾਰੇ ਹੱਟ, ਸਾਰੇ ਗਿਆਨ-ਇੰਦ੍ਰੇ।

SikhNet (Spanish)Paz y Equidad llenaron las tiendas del pueblo

ਸਾਹ ਵਾਪਾਰੀ; ਏਕੈ ਥਾਟ ॥੪॥

saah vaapaaree; ekai thaatt |4|

Sant Singh KhalsaThe Banker and the dealers dwell in the same place. ||4||
Manmohan SinghThe Guru banker and the Sikh dealer, abide in the one place.
Manmohan Singh (Punjabi)ਗੁਰੂ ਸ਼ਾਹੂਕਾਰ ਅਤੇ ਸਿੱਖ ਵਣਜਾਰਾ ਇਕੋ ਹੀ ਟਿਕਾਣੇ ਤੇ ਵੱਸਦੇ ਹਨ।
Fareedkot Teekaਤਬ ਸ਼ਾਹ ਗੁਰੂ ਵਪਾਰੀ ਜੋ ਜਗ੍ਯਾਸੂ ਹੈ, ਸੋ ਦੋਨੋ ਏਕ ਹੀ ਬਨਾਵ ਕੇ, ਭਾਵ ਸੇ ਸਿਖ ਗੁਰੂ ਰੂਪ ਹੀ ਹੋ ਜਾਤਾ ਹੈ॥੪॥
Prof. Sahib Singhਜੇਹੜੇ (ਸਿੱਖ-) ਵਣਜਾਰੇ (ਗੁਰੂ-) ਸ਼ਾਹ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ ॥੪॥

ਪਦ ਅਰਥ ਥਾਟ = ਬਨਾਵਟ। ਏਕੈ ਥਾਟ = ਇਕੋ ਰੂਪ ਵਿਚ ॥੪॥

SikhNet (Spanish)y los comerciantes del Señor habitaron en el mismo lugar. (4)

ਜੇਜੀਆ ਡੰਨੁ; ਕੋ ਲਏ ਨ. ਜਗਾਤਿ ॥

jejeea ddan; ko le na. jagaat |

Sant Singh KhalsaThere is no tax on non-believers, nor any fines or taxes at death.
Manmohan SinghNow, the infidel tax, fine and terminal tax are levied not,
Manmohan Singh (Punjabi)ਕੋਈ ਕਾਫਰਾਨਾ ਟੈਕਸ, ਜੁਰਮਾਨਾ ਅਤੇ ਮਸੂਲ ਚੂੰਗੀ ਨਹੀਂ ਲੱਗਦੇ,
Fareedkot Teeka(ਜੇਜੀਆ) ਕਾਮਾਦਕੋਂ ਕਾ ਟਿਕਟ ਜੋ ਹਰ ਆਦਮੀ ਪੀਛੇ ਲਗਾ ਹੂਆ ਹੈ ਅਰ ਨਵੋਂ ਗ੍ਰਹੋਂ ਕਾ ਦੰਡ (ਜਗਾਤਿ) ਚੁੰਗੀ ਜਮਦੂਤੋਂ ਕੀ, ਯਹ ਇਸ ਨਗਰ ਮੇਂ ਕੋਈ ਨਹੀਂ ਲੇਤਾ॥
Prof. Sahib Singhਕੋਈ (ਪਾਪ ਵਿਕਾਰ ਉਹਨਾਂ ਦੇ ਹਰਿ-ਨਾਮ ਸੌਦੇ ਉਤੇ) ਜਜ਼ੀਆ ਡੰਨ ਮਸੂਲ ਨਹੀਂ ਲਾ ਸਕਦਾ (ਕੋਈ ਵਿਕਾਰ ਉਹਨਾਂ ਦੇ ਆਤਮਕ ਜੀਵਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਕਰ ਸਕਦਾ),

ਪਦ ਅਰਥ ਜੇਜੀਆ = ਉਹ ਟੈਕਸ ਜੋ ਮੁਸਲਿਮ ਹਕੂਮਤ ਸਮੇ ਗ਼ੈਰ-ਮੁਸਲਿਮ ਭਰਦੇ ਸਨ। ਜਗਾਤਿ = ਮਸੂਲ, ਚੁੰਗੀ।

SikhNet (Spanish)No existió ningún impuesto en los bienes ni cargos de ningún tipo,

ਸਤਿਗੁਰਿ ਕਰਿ ਦੀਨੀ; ਧੁਰ ਕੀ ਛਾਪ ॥੫॥

satigur kar deenee; dhur kee chhaap |5|

Sant Singh KhalsaThe True Guru has set the Seal of the Primal Lord upon these goods. ||5||
Manmohan Singhas the True Guru has set God's seal.
Manmohan Singh (Punjabi)ਜਦ ਸੱਚੇ ਗੁਰਾਂ ਨੇ ਵਾਹਿਗੁਰੂ ਦੀ ਮੋਹਰ-ਛਾਪ ਲਾ ਦਿੱਤੀ ਹੈ।
Fareedkot Teekaਕਾਰਨ ਏਹ ਜੋ ਆਦ ਰੂਪ ਪਰਮੇਸ੍ਵਰ ਕੀ ਭਗਤੀ ਰੂਪ ਛਾਪ ਸਤਗੁਰੋਂ ਨੇ ਕਰ ਦਈ ਹੈ, ਭਾਵ ਮਾਫੀ ਕੀ ਮੋਹਰ ਲਗਾ ਦਈ ਹੈ॥੫॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ-ਦਰ ਤੋਂ ਪਰਵਾਨ ਹੋਈ ਹੋਈ ਮਾਫ਼ੀ ਦੀ ਮੋਹਰ ਬਖ਼ਸ਼ ਦਿੱਤੀ ॥੫॥

ਪਦ ਅਰਥ ਸਤਿਗੁਰਿ = ਗੁਰੂ ਨੇ। ਛਾਪ = ਮਾਫ਼ੀ ਦੀ ਮੋਹਰ। ਧੁਰ ਕੀ = ਧੁਰ ਦਰਗਾਹ ਦੀ, ਪ੍ਰਭੂ-ਦਰ ਤੋਂ ਪਰਵਾਨ ਹੋਈ ॥੫॥

SikhNet (Spanish)pues los bienes son del Propio Señor, y son grabados por el Señor Eterno. (5)

ਵਖਰੁ ਨਾਮੁ ਲਦਿ; ਖੇਪ ਚਲਾਵਹੁ ॥

vakhar naam lad; khep chalaavahu |

Sant Singh KhalsaSo load the merchandise of the Naam, and set sail with your cargo.
Manmohan SinghLoad thou the merchandise of the Name, and dispatch the cargo.
Manmohan Singh (Punjabi)ਨਾਮ ਦੇ ਸੌਦੇ ਸੂਤ ਨੂੰ ਤੂੰ ਬਾਰ ਕਰ ਅਤੇ ਸੁਦਾਗਰੀ ਦੇ ਮਾਲ ਨੂੰ ਰਵਾਨਾ ਕਰ।
Fareedkot Teekaਨਾਮ ਕਾ (ਵਖਰੁ) ਸੌਦਾ ਲਾਦ ਕਰ ਖੇਪ ਚਲਾਓ॥
Prof. Sahib Singhਗੁਰੂ ਦੀ ਸਰਨ ਪੈ ਕੇ ਤੁਸੀ ਭੀ ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ,

ਪਦ ਅਰਥ ਵਖਰੁ = ਸੌਦਾ। ਲਦਿ = ਲੱਦ ਕੇ। ਖੇਪ = ਕਾਫ਼ਲਾ।

SikhNet (Spanish)El Naam, el Nombre del Señor es la Mercancía; carga tus maletas con Él,

ਲੈ ਲਾਹਾ; ਗੁਰਮੁਖਿ ਘਰਿ ਆਵਹੁ ॥੬॥

lai laahaa; guramukh ghar aavahu |6|

Sant Singh KhalsaEarn your profit, as Gurmukh, and you shall return to your own home. ||6||
Manmohan SinghSo shalt thou earn profit under Guru's instruction and return home.
Manmohan Singh (Punjabi)ਇਸ ਤਰ੍ਹਾਂ ਤੂੰ ਗੁਰਾਂ ਦੇ ਉਪਦੇਸ਼ ਤਾਬੇ ਨਫਾ ਕਮਾ ਕੇ ਆਪਣੇ ਗ੍ਰਹਿ ਨੂੰ ਆਵੇਗਾਂ।
Fareedkot Teekaਗੁਰੋਂ ਦ੍ਵਾਰੇ ਲਾਭ ਲੈਕਰ ਅਪਨੇ ਸ੍ਵਰੂਪ ਮੇਂ ਆਵਹੁ, ਭਾਵ ਪ੍ਰਾਪਤ ਹੋਵਹੁ॥੬॥
Prof. Sahib Singh(ਉੱਚੇ ਆਤਮਕ ਜੀਵਨ ਦਾ) ਲਾਭ ਖੱਟੋ ਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰੋ ॥੬॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਘਰਿ = ਪ੍ਰਭੂ ਦੇ ਮਹਲ ਵਿਚ ॥੬॥

SikhNet (Spanish)y ganando la utilidad, regresa a tu Hogar en Paz por la Gracia del Guru. (6)

ਸਤਿਗੁਰੁ ਸਾਹੁ; ਸਿਖ ਵਣਜਾਰੇ ॥

satigur saahu; sikh vanajaare |

Sant Singh KhalsaThe True Guru is the Banker, and His Sikhs are the traders.
Manmohan SinghThe True Guru is the wholesale dealer and his Sikhs the retail vendors.
Manmohan Singh (Punjabi)ਸੱਚੇ ਗੁਰੂ ਜੀ ਥੋਕ ਦੇ ਵਪਾਰੀ ਹਨ ਅਤੇ ਉਖ਼ਸ ਦੇ ਸਿੱਖ ਪਰਚੂਨ ਦੇ ਵੰਜਾਰੇ।
Fareedkot Teekaਸਤਗੁਰ ਤੋ ਸਾਹੂਕਾਰ ਹੈਂ ਅਰੁ ਸਿਖ ਵਣਜਾਰੇ ਹੈਂ॥
Prof. Sahib Singhਗੁਰੂ (ਹੀ ਇਸ ਸਰਮਾਏ ਦਾ) ਸਾਹੂਕਾਰ ਹੈ (ਜਿਸ ਪਾਸੋਂ ਆਤਮਕ ਜੀਵਨ ਦਾ) ਵਣਜ ਕਰਨ ਵਾਲੇ ਸਿੱਖ ਹਰਿ-ਨਾਮ ਦਾ ਸਰਮਾਇਆ ਹਾਸਲ ਕਰਦੇ ਹਨ,

ਪਦ ਅਰਥ ਸਾਹੁ = ਸਾਹੂਕਾਰ।

SikhNet (Spanish)El Guru Verdadero es el Banquero; y sus Sikjs son Sus comerciantes,

ਪੂੰਜੀ ਨਾਮੁ; ਲੇਖਾ ਸਾਚੁ ਸਮ੍ਹਾਰੇ ॥੭॥

poonjee naam; lekhaa saach samhaare |7|

Sant Singh KhalsaTheir merchandise is the Naam, and meditation on the True Lord is their account. ||7||
Manmohan SinghThe stock-in-trade is the Lord's Name and the meditation of the True Lord, the account.
Manmohan Singh (Punjabi)ਮਾਲਮੱਤਾ ਸੁਆਮੀ ਦਾ ਨਾਮ ਹੈ ਅਤੇ ਸੱਚੇ ਸਾਈਂ ਦਾ ਸਿਮਰਨ ਹਿਸਾਬ ਕਿਤਾਬ।
Fareedkot Teekaਗ੍ਯਾਨ ਰੂਪ ਸੌਦੇ ਕੀ ਨਾਮ ਪੂੰਜੀ ਹੈ ਅਰ ਜੋ ਸਚ ਕੋ ਸਿਮਰਣਾ ਹੈ ਏਹੀ ਲੇਖਾ ਹੈ॥੭॥
Prof. Sahib Singhਐਸੇ ਸਿਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦੇ ਹਨ ਤੇ ਇਹੀ ਹੈ ਲੇਖਾ-ਹਿਸਾਬ ਉਹਨਾਂ ਲਈ ॥੭॥

ਪਦ ਅਰਥ ਪੂੰਜੀ = ਰਾਸ, ਸਰਮਾਇਆ। ਸਾਚੁ = ਸਦਾ-ਥਿਰ ਪ੍ਰਭੂ। ਸਮ੍ਹਾਰੇ = ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ॥੭॥

SikhNet (Spanish)su mercancía es el Naam y meditar en el Verdadero Señor es su cuenta. (7)

ਸੋ ਵਸੈ ਇਤੁ ਘਰਿ; ਜਿਸੁ ਗੁਰੁ ਪੂਰਾ ਸੇਵ ॥

so vasai it ghar; jis gur pooraa sev |

Sant Singh KhalsaOne who serves the True Guru dwells in this house.
Manmohan SinghHe, who serves the Perfect Guru, abides in this house of God.
Manmohan Singh (Punjabi)ਜੋ ਪੂਰਨ ਗੁਰਾਂ ਦੀ ਘਾਲ ਕਮਾਉਂਦਾ ਹੈ, ਓਹੀ ਇਸ ਰੱਬੀ-ਘਰ ਵਿੱਚ ਰਹਿੰਦਾ ਹੈ।
Fareedkot Teekaਜਿਸ ਨੇ ਪੂਰਾ ਸਤਿਗੁਰੂ ਸੇਵਿਆ ਹੈ, ਸੋ ਇਸ ਘਰ ਮੇਂ ਬਸਤਾ ਹੈ, ਭਾਵ ਬ੍ਰਹਮ ਮੇਂ ਅਭੇਦ ਹੋਤਾ ਹੈ॥
Prof. Sahib Singhਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ ਜਿਸ ਨੂੰ ਪੂਰਾ ਗੁਰੂ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤ ਬਖ਼ਸ਼ਦਾ ਹੈ,

ਪਦ ਅਰਥ ਇਤੁ = ਇਸ ਵਿਚ। ਘਰਿ = ਘਰ ਵਿਚ। ਇਤੁ ਘਰਿ = ਇਸ ਘਰ ਵਿਚ। ਜਿਸੁ = ਜਿਸ ਨੂੰ।

SikhNet (Spanish)Quien sirve al Guru Perfecto, habita en tal lugar.

ਅਬਿਚਲ ਨਗਰੀ; ਨਾਨਕ ਦੇਵ ॥੮॥੧॥

abichal nagaree; naanak dev |8|1|

Sant Singh KhalsaO Nanak, the Divine City is eternal. ||8||1||
Manmohan SinghO Nanak, immovable is the Lord's city.
Manmohan Singh (Punjabi)ਹੇ ਨਾਨਕ! ਨਾਂ-ਚਲਾਇਮਾਨ ਹੈ ਸਾਹਿਬ ਦਾ ਸ਼ਹਿਰ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਤੇ ਹੈਂ: ਏਹ ਦੇਹ ਵਾਸਤੇ ਸੰਗਤ ਅਬਚਲ ਰੂਪ ਔਰ ਪ੍ਰਕਾਸ ਰੂਪ ਬ੍ਰਹਮ ਕੀ ਨਗਰੀ ਹੈ, ਭਾਵ ਪਰਮੇਸ੍ਵਰੁ ਇਸੁ ਸਤਸੰਗ ਅਰੁ ਮਾਨੁਖ ਦੇਹ ਕਰ ਪ੍ਰਾਪਤਿ ਹੋਤਾ ਹੈ॥੮॥੧॥
Prof. Sahib Singhਤੇ ਜੋ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ, ਹੇ ਨਾਨਕ! ॥੮॥੧॥

ਪਦ ਅਰਥ ਅਬਿਚਲ = ਅਟੱਲ, ਕਦੇ ਨਾਹ ਡੋਲਣ ਵਾਲੀ। ਦੇਵ = ਦੇਵ ਦੀ, ਪਰਮਾਤਮਾ ਦੀ ॥੮॥੧॥

SikhNet (Spanish)Nanak dice, este es el Comercio Divino con tu Dios. (8‑1)

Open this shabad →

Ang 430 of 1430