ੴ

ਸਿੱਖਬਾਣੀ · SikhBani

Ang 433

Sri Guru Granth Sahib · Raag Aasaa · 1 shabad, 33 lines
Translations
Shabad Guru Nanak Dev Ji Raag Aasaa continued from Ang 432 continues on Ang 434

ਛਛੈ. ਛਾਇਆ ਵਰਤੀ. ਸਭ ਅੰਤਰਿ; ਤੇਰਾ ਕੀਆ. ਭਰਮੁ ਹੋਆ ॥

chhachhai. chhaaeaa varatee. sabh antar; teraa keea. bharam hoaa |

Sant Singh KhalsaChhachha: Ignorance exists within everyone; doubt is Your doing, O Lord.
Manmohan SinghChh:-- Spiritual ignorance is diffused amidst all, and the doubt is Thine doing, O Lord.
Manmohan Singh (Punjabi)ਛ-ਆਤਮਕ ਅੰਨ੍ਹੇਰਾ ਸਾਰਿਆਂ ਅੰਦਰ ਪਰਵੇਸ਼ ਹੋਇਆ ਹੋਇਆ ਹੈ। ਸੰਦੇਹ ਤੇਰੀ ਹੀ ਰਚਨਾ ਹੈ। ਹੇ ਸੁਆਮੀ!
Fareedkot Teekaਛਛੇ ਅਖਰ ਦ੍ਵਾਰਾ ਕਹਤੇ ਹੈਂ: ਹੇ ਪ੍ਰਭੂ! ਸਭ ਜੀਵੋਂ ਕੇ ਰਿਦੇ ਮੇਂ (ਛਾਇਆ) ਅਵਿਦਿਆ ਵਰਤ ਰਹੀ ਹੈ ਅਰ ਤੇਰਾ ਕੀਆ ਹੂਆ ਤਿਨ ਜੀਵੋਂ ਕੋ ਭਰਮ ਹੋ ਰਹਾ ਹੈ॥
Prof. Sahib Singhਜੋ ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, ਤੇ ਮਨ ਵਿੱਚ ਭਟਕਣਾ ਹੈ, ਇਹ ਤੇਰੀ ਹੀ ਬਣਾਈ ਹੋਈ ਹੈ।

ਪਦ ਅਰਥ ਛਾਇਆ = ਛਾਂ, ਅਵਿੱਦਿਆ। ਅੰਤਰਿ = ਵਿਚ।

SikhNet (Spanish)Chhachhe: La ignorancia y la duda son Tu Creación, oh Dios.

ਭਰਮੁ ਉਪਾਇ ਭੁਲਾਈਅਨੁ ਆਪੇ; ਤੇਰਾ ਕਰਮੁ ਹੋਆ, ਤਿਨੑ ਗੁਰੂ ਮਿਲਿਆ ॥੧੦॥

bharam upaae bhulaaeean aape; teraa karam hoaa, tina guroo miliaa |10|

Sant Singh KhalsaHaving created doubt, You Yourself cause them to wander in delusion; those whom You bless with Your Mercy meet with the Guru. ||10||
Manmohan SinghHaving created doubt, Thou Thyself strayest the men and they, on whom is Thine grace, them the Guru's meets,
Manmohan Singh (Punjabi)ਸੰਦੇਹ ਪੈਦਾ ਕਰ ਕੇ ਤੂੰ ਖੁਦ ਹੀ ਇਨਸਾਨਾਂ ਨੂੰ ਕੁਰਾਹੇ ਪਾਉਂਦਾ ਹੈ। ਜਿਨ੍ਹਾਂ ਉਤੇ ਤੇਰੀ ਮਿਹਰ ਹੈ ਉਹਨਾਂ ਨੂੰ ਗੁਰੂ ਜੀ ਮਿਲਦੇ ਹਨ।
Fareedkot Teekaਤੈਨੇ ਭਰਮ ਕੋ ਉਤਪਤ ਕਰ ਕੇ ਸ੍ਰਿਸਟੀ ਆਪੇ ਹੀ ਅਪਨੇ ਸੇ ਭੁਲਾਇ ਦਈ ਹੈ। ਜਿਨ ਪੁਰ ਤੇਰਾ (ਕਰਮੁ) ਅਨੁਗ੍ਰਹ ਹੂਆ ਹੈ, ਤਿਨ ਕੋ ਗੁਰੂ ਮਿਲਾ ਹੈ, ਭਾਵ ਹਮ ਕੋ ਗੁਰੂ ਮਿਲਾਇਕਰ ਭ੍ਰਮ ਨਵਿਰਤ ਕਰੋ॥੧੦॥
Prof. Sahib Singh(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸ੍ਰਿਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ ਤੇ ਜਿਨ੍ਹਾਂ ਉਤੇ ਉਸ ਦੀ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ॥੧੦॥

ਪਦ ਅਰਥ ਭਰਮੁ = ਭਟਕਣਾ, ਭੁਲੇਖਾ। ਭੁਲਾਈਅਨੁ = ਉਸ ਨੇ ਭੁਲਾਈ ਹੈ, ਉਸ ਨੇ ਕੁਰਾਹੇ ਪਾਈ ਹੈ। ਕਰਮੁ = ਬਖ਼ਸ਼ਸ਼ ॥੧੦॥

SikhNet (Spanish)Desvías a los hombres del camino, y sólo en Tu Misericordia, uno encuentra al Guru para regresar a Ti. (10)

ਜਜੈ. ਜਾਨੁ ਮੰਗਤ ਜਨੁ ਜਾਚੈ; ਲਖ ਚਉਰਾਸੀਹ. ਭੀਖ ਭਵਿਆ ॥

jajai. jaan mangat jan jaachai; lakh chauraaseeh. bheekh bhaviaa |

Sant Singh KhalsaJajja: That humble being who begs for wisdom has wandered begging through 8.4 million incarnations.
Manmohan SinghJ:-- Thine beggarly man, who went a begging in the eighty four lakhs of existences begs for Thine gnosis O Lord.
Manmohan Singh (Punjabi)ਜ-ਤੈਡਾਂ ਮੰਗਣ ਵਾਲਾ ਪੁਰਸ਼ ਜੋ ਚੁਰਾਸੀ ਲੱਖ ਜੂਨੀਆਂ ਅੰਦਰ ਮੰਗਦਾ ਫਿਰਦਾ ਸੀ। ਤੇਰੇ ਪਾਸੋਂ ਤੇਰਾ ਬ੍ਰਹਿਮ ਗਿਆਨ ਮੰਗਦਾ ਹੈ ਹੇ ਸਾਹਿਬ!
Fareedkot Teekaਜਜੇ ਅਖਰ ਕਾ ਇਹ ਸਿਧਾਂਤ ਹੈ: ਹੇ ਪੰਡਤ ਜੀ! ਜਿਸ ਗਿਆਨ ਸੇ ਬਿਨਾਂ ਜੀਵ ਚੌਰਾਸੀ ਲਾਖ (ਭੀਖ) ਜੂਨ ਮੇਂ ਫਿਰਾ ਹੈ, ਦਾਸ ਭਿਖਾਰੀ ਹੋ ਕਰ ਪਰਮੇਸ੍ਵਰ ਸੇ ਸੋ (ਜਾਨੁ) ਗਿਆਨ ਮੰਗੇ॥
Prof. Sahib Singh(ਹੇ ਮਨ!) ਉਸ ਪ੍ਰਭੂ ਨਾਲ ਸਾਂਝ ਪਾ ਜਿਸ ਤੋਂ ਹਰੇਕ ਜੀਵ ਚੌਰਾਸੀ ਲੱਖ ਜੂਨਾਂ ਵਿੱਚ ਭਟਕਦਾ ਹੋਇਆ ਮੰਗਤਾ ਬਣ ਕੇ ਦਾਨ ਮੰਗਦਾ ਹੈ।

ਪਦ ਅਰਥ ਜਾਨੁ = ਪਛਾਣ, ਸਾਂਝ ਪਾ। ਮੰਗਤ ਜਨੁ = ਮੰਗਤਾ (ਬਣ ਕੇ)। ਜਾਚੈ = ਮੰਗਦਾ ਹੈ। ਭੀਖ = ਭਿੱਖਿਆ, ਖੈਰ, ਦਾਨ।

SikhNet (Spanish)Yayya: El esclavo, oh Señor, busca esa Sabiduría por la que ha vagado a través de millones de nacimientos.

ਏਕੋ ਲੇਵੈ. ਏਕੋ ਦੇਵੈ; ਅਵਰੁ. ਨ ਦੂਜਾ ਮੈ ਸੁਣਿਆ ॥੧੧॥

eko levai. eko devai; avar. na doojaa mai suniaa |11|

Sant Singh KhalsaThe One Lord takes away, and the One Lord gives; I have not heard of any other. ||11||
Manmohan SinghThe One Lord takes away, and the one Lord gives, I have heard not of another second.
Manmohan Singh (Punjabi)ਇੱਕ ਪ੍ਰਭੂ ਹੀ ਲੈ ਜਾਂਦਾ ਹੈ, ਇੱਕ ਪ੍ਰਭੂ ਹੀ ਦਿੰਦਾ ਹੈ। ਕਿਸੇ ਹੋਰ ਦੂਸਰੇ ਬਾਰੇ ਮੇਰੇ ਕੰਨੀਂ ਬਲੇਲ ਨਹੀਂ ਪਾਈ।
Fareedkot Teekaਏਕ ਪਰਮੇਸ੍ਵਰ ਹੀ ਲੇਤਾ ਹੈ ਔਰ ਵੋਹੀ ਏਕ ਦੇਤਾ ਹੈ, ਮੈਨੇ ਤੋ ਕੋਈ ਔਰ ਦੂਸਰਾ ਸੁਨਾ ਹੀ ਨਹੀਂ ਹੈ। ਏਹ ਸਲੋਕ ਪਰਮੇਸ੍ਵਰ ਕੇ ਸਨਮੁਖ ਭੀ ਅਰਥ ਦੇ ਸਕਤਾ ਹੈ॥੧੧॥
Prof. Sahib Singhਇਕ ਹੈ ਪ੍ਰਭੂ ਦੇਣ ਵਾਲਾ ਹੈ ਤੇ ਉਹ ਹੀ ਲੈਣ ਵਾਲਾ ਹੈ ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ॥੧੧॥
SikhNet (Spanish)Sólo Tú das y sólo Tú tomas; no he escuchado de ningún otro. (11)

ਝਝੈ. ਝੂਰਿ ਮਰਹੁ. ਕਿਆ ਪ੍ਰਾਣੀ; ਜੋ ਕਿਛੁ ਦੇਣਾ. ਸੁ ਦੇ ਰਹਿਆ ॥

jhajhai. jhoor marahu. kiaa praanee; jo kichh denaa. su de rahiaa |

Sant Singh KhalsaJhajha: O mortal being, why are you dying of anxiety? Whatever the Lord is to give, He shall keep on giving.
Manmohan SinghJh:-- Why die of anxiety, O mortal? What God has to give, that He continues to give.
Manmohan Singh (Punjabi)ਝ-ਤੂੰ ਕਿਊਂ ਪਸ਼ਚਾਤਾਪ ਨਾਲ ਮਰਦਾ ਹੈਂ? ਹੇ ਜੀਵ! ਜਿਹੜਾ ਕੁਝ ਵਾਹਿਗੁਰੂ ਨੇ ਦੇਣਾ ਹੈ, ਉਸ ਨੂੰ ਦੇਈ ਜਾ ਰਿਹਾ ਹੈ।
Fareedkot Teekaਝਝੈ ਅਖਰ ਕਾ ਏਹ ਸਿਧਾਂਤ ਹੈ: ਹੇ ਪ੍ਰਾਣੀਓਂ! ਤੁਮ ਝੂਰ ਕਰ ਕੇ ਕਿਉਂ ਮਰਤੇ ਹੋ, ਜੋ ਕੁਛ ਦੇਨਾ ਹੈ, ਸੋ ਅਕਾਲ ਪੁਰਖ ਦੇ ਰਹਾ ਹੈ॥
Prof. Sahib Singhਹੇ ਪ੍ਰਾਣੀ! (ਰੋਜ਼ੀ ਦੀ ਖ਼ਾਤਰ) ਚਿੰਤਾ ਕਰ ਕਰ ਕੇ ਕਿਉਂ ਆਤਮਕ ਮੌਤ ਸਹੇੜਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਉਹ (ਤੇਰੇ ਚਿੰਤਾ-ਫ਼ਿਕਰ ਤੋਂ ਬਿਨਾ ਭੀ) ਆਪ ਹੀ ਦੇ ਰਿਹਾ ਹੈ।

ਪਦ ਅਰਥ ਪ੍ਰਾਣੀ = ਹੇ ਜੀਵ! ਝੂਰਿ = ਝੁਰ ਝੁਰ ਕੇ, ਚਿੰਤਾ ਕਰ ਕਰ ਕੇ। ਮਰਹੁ = ਆਤਮਕ ਮੌਤ ਸਹੇੜਦੇ ਹੋ।

SikhNet (Spanish)Jhajjha: Oh Vida, ¿por qué preocuparse y acongojarse? Lo que el Señor tiene para dar, te lo va a dar.

ਦੇ ਦੇ ਵੇਖੈ. ਹੁਕਮੁ ਚਲਾਏ; ਜਿਉ. ਜੀਆ ਕਾ ਰਿਜਕੁ ਪਇਆ ॥੧੨॥

de de vekhai. hukam chalaae; jiau. jeea kaa rijak peaa |12|

Sant Singh KhalsaHe gives, and gives, and watches over us; according to the Orders which He issues, His beings receive nourishment. ||12||
Manmohan SinghHe gives, beholds, and issues orders according as the beings are to obtain sustenance.
Manmohan Singh (Punjabi)ਉਹ ਦਿੰਦਾ ਹੈ ਦੇਖਦਾ ਹੈ, ਅਤੇ ਜਿਸ ਤਰ੍ਹਾਂ ਜੀਵਾਂ ਨੇ ਰੋਜੀ ਪਾਉਣੀ ਹੈ, ਉਸ ਬਾਰੇ ਫਰਮਾਨ ਜਾਰੀ ਕਰਦਾ ਹੈ।
Fareedkot Teekaਭੇਖ ਖਜਾਨੇ ਮੇਂ ਜਿਉਂ ਜਿਉਂ ਜੀਆਂ ਕੇ ਰਿਜਕ ਕਾ ਲੇਖੁ ਪਾਯਾ ਹੈ ਤਿਉਂ ਤਿਉਂ ਦੇ ਕੇ ਵੇਖਤਾ ਅਰੁ ਹੁਕਮਿ ਮੇਂ ਚਲਾਵਤਾ ਹੈ॥੧੨॥
Prof. Sahib Singhਜਿਵੇਂ ਜਿਵੇਂ ਜੀਵਾਂ ਦਾ ਰਿਜ਼ਕ ਮੁਕਰਰ ਹੈ, ਉਹ ਸਭ ਨੂੰ ਦੇ ਰਿਹਾ ਹੈ, ਸੰਭਾਲ ਭੀ ਕਰ ਰਿਹਾ ਹੈ, ਤੇ (ਰਿਜ਼ਕ ਵੰਡਣ ਵਾਲਾ ਆਪਣਾ) ਹੁਕਮ ਵਰਤੋਂ ਵਿਚ ਲਿਆ ਰਿਹਾ ਹੈ ॥੧੨॥

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਪਇਆ = ਮੁਕਰਰ ਹੈ ॥੧੨॥

SikhNet (Spanish)Lo que ha destinado, lo da; Él sostiene y cuida de todo. (12)

ਞੰਞੈ ਨਦਰਿ. ਕਰੇ ਜਾ ਦੇਖਾ; ਦੂਜਾ; ਕੋਈ ਨਾਹੀ ॥

yanyai nadar. kare jaa dekhaa; doojaa; koee naahee |

Sant Singh KhalsaNyanya: When the Lord bestows His Glance of Grace, then I do not behold any other.
Manmohan SinghN:-- When I cast glance, I see not another. The One Lord pervades all the places,
Manmohan Singh (Punjabi)ਜਦ ਮੈਂ ਨਿਗਾਹ ਮਾਰਦਾ ਹਾਂ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਇੱਕ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।
Fareedkot Teekaਞੰਞੈ ਅਖਰ ਦ੍ਵਾਰਾ ਕਹਤੇ ਹੈਂ: ਗ੍ਯਾਨ ਦ੍ਰਿਸ੍ਟੀ ਕਰ ਕੇ ਦੇਖਾ ਤੌ ਪਰਮਾਤਮਾ ਬਿਨ ਦੂਸਰਾ ਨਹੀਂ ਆਉਤਾ ਹੈ॥
Prof. Sahib Singhਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ।

ਪਦ ਅਰਥ ਨਦਰਿ ਕਰੇ = ਨਦਰਿ ਕਰਿ, ਨਜ਼ਰ ਕਰ ਕੇ, ਗਹੁ ਨਾਲ। ਜਾ = ਜਦੋਂ। ਦੇਖਾ = ਮੈਂ ਵੇਖਦਾ ਹਾਂ।

SikhNet (Spanish)Nyanya: Por donde volteo a ver, no veo a ningún otro;

ਏਕੋ ਰਵਿ ਰਹਿਆ. ਸਭ ਥਾਈ; ਏਕੁ ਵਸਿਆ ਮਨ ਮਾਹੀ ॥੧੩॥

eko rav rahiaa. sabh thaaee; ek vasiaa man maahee |13|

Sant Singh KhalsaThe One Lord is totally pervading everywhere; the One Lord abides within the mind. ||13||
Manmohan Singhand The same One Lord dwells in the mind.
Manmohan Singh (Punjabi)ਇਕ ਸੁਆਮੀ ਹੀ ਹਿਰਦੇ ਅੰਦਰ ਵੱਸਦਾ ਹੈ।
Fareedkot Teekaਏਕ ਹੀ ਬਾਹਰ ਸਰਬ ਸਥਾਨੋਂ ਮੇਂ ਰਮਣ ਕਰ ਰਹਾ ਹੈ ਔਰ ਵੋਹੀ ਏਕ ਸਭ ਕੇ ਮਨ ਮੇਂ ਬਸ ਰਹਾ ਹੈ॥੧੩॥
Prof. Sahib Singhਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ॥੧੩॥

ਪਦ ਅਰਥ ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ ॥੧੩॥

SikhNet (Spanish)el Único Señor prevalece en todos los lugares. Sí, sólo Él habita en todas las mentes. (13)

ਟਟੈ. ਟੰਚੁ ਕਰਹੁ ਕਿਆ ਪ੍ਰਾਣੀ; ਘੜੀ ਕਿ. ਮੁਹਤਿ ਕਿ, ਉਠਿ ਚਲਣਾ ॥

ttattai. ttanch karahu kiaa praanee; gharree ki. muhat ki, utth chalanaa |

Sant Singh KhalsaTatta: Why do you practice hypocrisy, O mortal? In a moment, in an instant, you shall have to get up and depart.
Manmohan SinghT:-- Why practisest thou deceit O mortal? Thou shalt get up and depart in a moment and trice.
Manmohan Singh (Punjabi)ਟ-ਤੂੰ ਕਿਉਂ ਛਲ ਫੇਰ ਕਰਦਾ ਹੈਂ ਹੇ ਜੀਵ? ਤੂੰ ਇਕ ਪਲ ਅਤੇ ਛਿਣ ਅੰਦਰ ਉਠ ਕੇ ਤੁਰ ਪੈਣਾ ਹੈ।
Fareedkot Teekaਹੇ ਪੰਡਤ! ਟੈਂਕਾ ਅਖਰ ਕਹਤਾ ਹੈ: ਹੇ ਪ੍ਰਾਣੀਓਂ: (ਟੰਚੁ) ਟਿਚਕਰੀਆਂ ਅਰਥਾਤ ਹੁਜਤਾਂ ਤਰਕਾਂ ਵਾ ਟੰਟੇ ਕ੍ਯਾ ਕਰਤੇ ਹੋ, ਘੜੀ ਅਧੀ ਘੜੀ ਕੋ ਚਲੇ ਜਾਨਾ ਹੈ ਅਰਥਾਤ ਅਲਪਕਾਲ ਜੀਵਨਾ ਹੈ॥
Prof. Sahib Singhਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ।

ਪਦ ਅਰਥ ਟੰਚੁ = ਟੰਟਾ, ਖਲਜਗਨ, ਵਿਅਰਥ ਧੰਧਾ। ਕਿਆ = ਕਾਹਦੇ ਕਈ? ਮੁਹਤਿ = ਮੁਹਤ ਵਿਚ, ਥੋੜੇ ਹੀ ਸਮੇ ਵਿਚ। ਉਠਿ = ਉਠ ਕੇ।

SikhNet (Spanish)Tatta: ¿Por qué ser hipócrita, oh mi mente, si tu vida durará sólo un corto tiempo?

ਜੂਐ. ਜਨਮੁ ਨ ਹਾਰਹੁ, ਅਪਣਾ; ਭਾਜਿ ਪੜਹੁ ਤੁਮ. ਹਰਿ ਸਰਣਾ ॥੧੪॥

jooai. janam na haarahu, apanaa; bhaaj parrahu tum. har saranaa |14|

Sant Singh KhalsaDon't lose your life in the gamble - hurry to the Lord's Sanctuary. ||14||
Manmohan SinghLose not thy play of life in gamble. Do thou run and fall under God's protection.
Manmohan Singh (Punjabi)ਆਪਣੀ ਜੀਵਨ ਖੇਡ ਨੂੰ ਜੂਏ ਵਿੱਚ ਨਾਂ ਹਾਰ, ਤੂੰ ਨੱਸ ਕੇ ਵਾਹਿਗੁਰੂ ਦੀ ਪਨਾਹ ਹੇਠ ਜਾ ਡਿੱਗ।
Fareedkot Teekaਇਸ ਸੰਸਾਰ ਰੂਪ ਜੂਏ ਮੇਂ ਅਪਨੇ ਜਨਮ ਪਦਾਰਥੋਂ ਕੋ ਮਤ ਹਾਰੋ, ਤੁਮ ਭਾਜ ਕਰ ਹਰਿ ਸਰਨ ਮੇਂ ਜਾਇ ਪੜੋ॥੧੪॥
Prof. Sahib Singh(ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ? ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ॥੧੪॥

ਪਦ ਅਰਥ ਜੂਐ = ਜੂਏ ਦੀ ਬਾਜੀ ਵਿਚ। ਭਾਜਿ = ਦੌੜ ਕੇ, ਛੇਤੀ ॥੧੪॥

* ਨੋਟ: ਜੁਆਰੀਆ ਜੂਆ ਖੇਡਦਾ ਜਦੋਂ ਹਾਰ ਜਾਂਦਾ ਹੈ ਤਾਂ ਜੂਏ-ਖ਼ਾਨੇ ਵਿਚੋਂ ਬਿਲਕੁਲ ਖ਼ਾਲੀ-ਹੱਥ ਨਿਕਲਦਾ ਹੈ। ਜੋ ਮਨੁੱਖ ਨਿਰੇ ਜਗਤ ਦੇ ਧੰਧਿਆਂ ਵਿਚ ਹੀ ਰੁੱਝਾ ਰਹਿੰਦਾ ਹੈ, ਮੌਤ ਆਉਣ ਤੇ ਧੰਧੇ ਇਥੇ ਹੀ ਰਹਿ ਜਾਂਦੇ ਹਨ, ਤੇ ਮਨੁੱਖ ਇਥੋਂ ਜੁਆਰੀਏ ਵਾਂਗ ਬਿਲਕੁਲ ਖ਼ਾਲੀ-ਹੱਥ ਚੱਲ ਪੈਂਦਾ ਹੈ।

SikhNet (Spanish)No arriesgues tu vida en vano, y busca el Refugio del Señor. (14)

ਠਠੈ. ਠਾਢਿ ਵਰਤੀ. ਤਿਨ ਅੰਤਰਿ; ਹਰਿ ਚਰਣੀ. ਜਿਨੑ ਕਾ ਚਿਤੁ ਲਾਗਾ ॥

tthatthai. tthaadt varatee. tin antar; har charanee. jina kaa chit laagaa |

Sant Singh KhalsaT'hat'ha: Peace pervades within those who link their consciousness to the Lord's Lotus Feet.
Manmohan SinghTh:-- Comfort pervades the heart of those, whose mind is attached to God's Feet.
Manmohan Singh (Punjabi)ਠ-ਆਰਾਮ ਚੈਨ ਉਹਨਾਂ ਦੇ ਦਿਲ ਅੰਦਰ ਰਮ ਜਾਂਦੀ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪੈਰਾਂ ਨਾਲ ਜੁੜਿਆ ਹੈ।
Fareedkot Teekaਠਠੇ ਦ੍ਵਾਰਾ ਕਹਤੇ ਹੈਂ: ਹੇ ਪੰਡਿਤ! ਤਿਨ ਕੇ ਅੰਤਰਿ (ਠਾਢਿ) ਸਾਂਤ ਬਰਤੀ ਹੈ ਜਿਨ ਕਾ ਹਰੀ ਕੇ ਚਰਨਾਰਬਿੰਦ ਮੇਂ ਮਨੁ ਲਾਗਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ।

ਪਦ ਅਰਥ ਠਾਢਿ = ਠੰਡ, ਸ਼ਾਂਤੀ।

SikhNet (Spanish)Thattha: Sólo tienen paz interior aquellos cuya mente se encuentra postrada a Tus Pies,

ਚਿਤੁ ਲਾਗਾ ਸੇਈ ਜਨ ਨਿਸਤਰੇ; ਤਉ ਪਰਸਾਦੀ ਸੁਖੁ ਪਾਇਆ ॥੧੫॥

chit laagaa seee jan nisatare; tau parasaadee sukh paaeaa |15|

Sant Singh KhalsaThose humble beings, whose consciousness is so linked, are saved; by Your Grace, they obtain peace. ||15||
Manmohan SinghThe men whose mind is so attached are saved, O Lord and by Thine grace they obtain happiness.
Manmohan Singh (Punjabi)ਜਿਨ੍ਹਾਂ ਦਾ ਮਨ ਇਸ ਤਰ੍ਹਾਂ ਜੁੜਿਆ ਹੈ, ਉਹ ਬੰਦੇ ਪਾਰ ਉਤਰ ਜਾਂਦੇ ਹਨ, ਹੇ ਸੁਆਮੀ! ਤੇਰੀ ਦਇਆ ਉਹ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਜਿਨ ਕਾ ਚਿਤੁ ਲਾਗਾ ਹੈ ਵਹੀ ਪੁਰਖ ਸੰਸਾਰ ਸਮੁੰਦ੍ਰ ਸੇ ਨਿਸਤਰੇ ਹੈਂ ਔਰ (ਤਉ) ਤਿਨ ਹੀ ਕੇ ਪ੍ਰਸਾਦਿ ਸੇ ਔਰ ਜੀਵੋਂ ਨੇ ਭੀ ਸੁਖੁ ਪਾਇਆ ਹੈ; ਵਾ ਜਬ ਚਿਤੁ ਲਾਗਾ ਹੈ (ਤਉ) ਤਬੀ ਪ੍ਰਸਾਦੀ ਕ੍ਰਿਪਾ ਕਰਨੇ ਵਾਲੇ ਪਰਮੇਸ੍ਵਰ ਦਾ ਸੁਖੁ ਪਾਯਾ ਹੈ॥੧੫॥
Prof. Sahib Singhਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ, ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ॥੧੫॥

ਪਦ ਅਰਥ ਸੇਈ = ਉਹੀ। ਨਿਸਤਰੇ = ਚੰਗੀ ਤਰ੍ਹਾਂ ਪਾਰ ਲੰਘ ਜਾਂਦੇ ਹਨ। ਤਉ ਪਰਸਾਦੀ = ਤੇਰੀ ਕਿਰਪਾ ਨਾਲ ॥੧੫॥

SikhNet (Spanish)oh Señor. Sí, aquéllos que están entonados en Ti son emancipados y por Tu Gracia obtienen el Éxtasis. (15)

ਡਡੈ. ਡੰਫੁ ਕਰਹੁ ਕਿਆ. ਪ੍ਰਾਣੀ; ਜੋ ਕਿਛੁ ਹੋਆ, ਸੁ ਸਭੁ ਚਲਣਾ ॥

ddaddai. ddanf karahu kiaa. praanee; jo kichh hoaa, su sabh chalanaa |

Sant Singh KhalsaDadda: Why do you make such ostentatious shows, O mortal? Whatever exists, shall all pass away.
Manmohan SinghD:-- Why makest thou ostentations, O mortal? Whatever exists, all that shall pass away.
Manmohan Singh (Punjabi)ਡ-ਤੂੰ ਕਿਉਂ ਅਡੰਬਰ ਰਚਦਾ ਹੈ ਹੇ ਫਾਨੀ ਬੰਦੇ? ਜਿਹੜਾ ਕੁਝ ਪੈਦਾ ਹੋਇਆ ਹੈ, ਉਹ ਸਮੂਹ ਦੂਰ ਵੰਞੇਗਾ।
Fareedkot Teekaਹੇ ਪੰਡਤ! ਡਡਾ ਅਖਰ ਕਹਤਾ ਹੈ (ਡੰਫੁ) ਦੰਭੁ ਵਾ ਵਿਸਥਾਰੁ ਵਾ ਹੇ ਪ੍ਰਾਨੀਓਂ! ਪਾਖੰਡ ਕ੍ਯਾ ਕਰਤੇ ਹੋ, ਜੋ ਕੁਛ ਉਤਪਤਿ ਹੂਆ ਹੈ, ਸੋ ਸਭ ਚਲਣਾ, ਭਾਵ ਨਾਸ ਹੋਨਾ ਹੈ॥
Prof. Sahib Singhਹੇ ਜੀਵ ਵਿਖਾਵਾ ਕਿਉਂ ਕਰਦਾ ਹੈਂ? ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ)।

ਪਦ ਅਰਥ ਡੰਫੁ = ਵਿਖਾਵਾ।

SikhNet (Spanish)Dadda: ¿Por qué actuar en la falsedad cuando todo lo que ves va a desaparecer?

ਤਿਸੈ ਸਰੇਵਹੁ ਤਾ ਸੁਖੁ ਪਾਵਹੁ; ਸਰਬ ਨਿਰੰਤਰਿ ਰਵਿ ਰਹਿਆ ॥੧੬॥

tisai sarevahu taa sukh paavahu; sarab nirantar rav rahiaa |16|

Sant Singh KhalsaSo serve Him, who is contained and pervading among everyone, and you shall obtain peace. ||16||
Manmohan SinghServe Him, who is contained among all Only then shalt thou obtain peace.
Manmohan Singh (Punjabi)ਉਸ ਦੀ ਸੇਵਾ ਕਰ ਜੋ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਕੇਵਲ ਤਦ ਹੀ ਤੈਨੂੰ ਆਰਾਮ ਮਿਲੇਗਾ।
Fareedkot Teekaਜੋ ਸਭ ਕੇ ਅੰਤਰ ਰਮਣ ਕਰ ਰਹਾ ਹੈ ਤਿਸ ਕੋ ਸੇਵੋਗੇ ਤੌ ਸੁਖ ਪਾਵੋਗੇ॥੧੬॥
Prof. Sahib Singhਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ॥੧੬॥

ਪਦ ਅਰਥ ਨਿਰੰਤਰਿ = ਨਿਰ-ਅੰਤਰਿ, ਬਿਨਾ ਵਿੱਥ ਤੋਂ। ਅੰਤਰੁ = ਵਿੱਥ। ਸਰੇਵਹੁ = ਸਿਮਰੋ ॥੧੬॥

SikhNet (Spanish)Sirve al Señor Quien prevalece en todo y por todas partes y obtén el Equilibrio. (16)

ਢਢੈ. ਢਾਹਿ ਉਸਾਰੈ ਆਪੇ; ਜਿਉ ਤਿਸੁ ਭਾਵੈ, ਤਿਵੈ ਕਰੇ ॥

dtadtai. dtaeh usaarai aape; jiau tis bhaavai, tivai kare |

Sant Singh KhalsaDhadha: He Himself establishes and disestablishes; as it pleases His Will, so does He act.
Manmohan SinghDh:-- The Lord Himself dismantles and builds and as it pleases Him, so does He do.
Manmohan Singh (Punjabi)ਢ-ਸੁਆਮੀ ਖੁਦ ਹੀ ਢਾਹੁੰਦਾ ਅਤੇ ਉਸਾਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਕਰਦਾ ਹੈ।
Fareedkot Teekaਹੇ ਪੰਡਤ! ਢਢੇ ਅਖਰ ਦਾ ਏਹਿ ਸਿਧਾਂਤ ਹੈ: (ਢਾਹਿ) ਨਾਸ ਕਰਨਾ ਫਿਰ (ਉਸਾਰੈ) ਉਤਪੰਨ ਕਰਨਾ ਆਪ ਹੀ ਕਰਤਾ ਹੈ, ਜੈਸੇ ਤਿਸ ਕੋ ਅਛਾ ਲਗਤਾ ਹੈ ਤਿਸ ਪ੍ਰਕਾਰ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ।

ਪਦ ਅਰਥ ਢਾਹਿ = ਢਾਹ ਕੇ, ਨਾਸ ਕਰ ਕੇ। ਉਸਾਰੈ = ਉਸਾਰਦਾ ਹੈ, ਬਣਾਂਦਾ ਹੈ, ਪੈਦਾ ਕਰਦਾ ਹੈ। ਤਿਵੈ = ਉਸੇ ਤਰ੍ਹਾਂ।

SikhNet (Spanish)Dhaddha: El Señor Mismo establece y desmantela todo, y como es Su Voluntad, así actúa.

ਕਰਿ ਕਰਿ ਵੇਖੈ ਹੁਕਮੁ ਚਲਾਏ; ਤਿਸੁ ਨਿਸਤਾਰੇ. ਜਾ ਕਉ ਨਦਰਿ ਕਰੇ ॥੧੭॥

kar kar vekhai hukam chalaae; tis nisataare. jaa kau nadar kare |17|

Sant Singh KhalsaHaving created the creation, He watches over it; He issues His Commands, and emancipates those, upon whom He casts His Glance of Grace. ||17||
Manmohan SinghCreating the creation He beholds it He issues commands, and emancipates him, on whom He casts His merciful glance.
Manmohan Singh (Punjabi)ਰਚਨਾ ਨੂੰ ਰਚ ਕੇ ਉਹ ਇਸ ਨੂੰ ਦੇਖਦਾ ਹੈ। ਉਹ ਫਰਮਾਨ ਜਾਰੀ ਕਰਦਾ ਹੈ ਅਤੇ ਊਸ ਦਾ ਪਾਰ ਉਤਾਰਾ ਕਰਦਾ ਹੈ। ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
Fareedkot Teekaਸੰਸਾਰ ਕੋ (ਕਰਿ ਕਰਿ) ਰਚ ਰਚ ਕਰ ਦੇਖ ਰਹਾ ਹੈ ਅਰੁ ਅਪਨੇ ਹੁਕਮ ਮੇਂ ਜੀਵੋਂ ਕੋ ਚਲਾਵਤਾ ਹੈ, ਜਿਸ ਕੋ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਿਸ ਕੋ ਨਿਸ੍ਤਾਰ ਦੇਤਾ ਹੈ॥੧੭॥
Prof. Sahib Singhਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ। ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੭॥

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਜਾ ਕਉ = ਜਿਸ ਜੀਵ ਉਤੇ ॥੧੭॥

SikhNet (Spanish)El hace y observa lo que hace; establece Su Voluntad y emancipa a aquél sobre quien posa Su Gracia. (17)

ਣਾਣੈ. ਰਵਤੁ ਰਹੈ. ਘਟ ਅੰਤਰਿ; ਹਰਿ ਗੁਣ ਗਾਵੈ ਸੋਈ ॥

naanai. ravat rahai. ghatt antar; har gun gaavai soee |

Sant Singh KhalsaNanna: One whose heart is filled with the Lord, sings His Glorious Praises.
Manmohan SinghN:-- He, within whose mind pervades the Lord, sings God's praise.
Manmohan Singh (Punjabi)ਣ-ਜਿਸ ਦੇ ਚਿੱਤ ਵਿੱਚ ਪ੍ਰਭੂ ਰਮਿਆਂ ਹੋਇਆ ਹੈ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਹੇ ਪੰਡਤ! ਣਾਣੈ ਕਾ ਏਹ ਸਿਧਾਂਤ ਹੈ: ਜੋ (ਘਟ ਅੰਤਰਿ) ਰਿਦੇ ਕੇ ਅੰਤਰ ਚਿੰਤਨ ਕਰਤਾ ਹੈ, ਸੋਈ ਬਾਹਰ ਬਾਣੀ ਕਰ ਹਰਿ ਕੇ ਗੁਣੋਂ ਕੋ ਗਾਨ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦਾ ਹੈ।

ਪਦ ਅਰਥ ਰਵਤੁ ਰਹੈ = ਰਮਿਆ ਰਹੇ, ਸਾਖਿਆਤ ਹੋ ਜਾਏ, ਪਰਗਟ ਹੋ ਜਾਏ, ਆਪਣੀ ਹੋਂਦ ਪਰਤੱਖ ਕਰ ਦੇਵੇ। ਸੋਈ = ਉਹੀ ਮਨੁੱਖ।

SikhNet (Spanish)Nanna: Sólo aquél en cuyo corazón vive el Señor, canta Su Alabanza.

ਆਪੇ ਆਪਿ ਮਿਲਾਏ ਕਰਤਾ; ਪੁਨਰਪਿ. ਜਨਮੁ ਨ ਹੋਈ ॥੧੮॥

aape aap milaae karataa; punarap. janam na hoee |18|

Sant Singh KhalsaOne whom the Creator Lord unites with Himself, is not consigned to reincarnation. ||18||
Manmohan SinghHe, whom the Creator unites with His ownself, is not born again.
Manmohan Singh (Punjabi)ਜਿਸ ਨੂੰ ਸਿਰਜਣਹਾਰ ਆਪਣੇ ਆਪ ਨਾਲ ਮਿਲਾ ਲੈਂਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ।
Fareedkot Teekaਤਿਸ ਕੋ ਕਰਤਾ ਪੁਰਖ ਆਪੁ ਹੀ ਅਪਨੇ ਮੇਂ ਮਿਲਾਇ ਲੇਤਾ ਹੈ, (ਪੁਨਰਪਿ) ਫਿਰ ਨਿਸਚੇ ਕਰ ਤਿਸ ਕੋ ਜਨਮ ਮਰਨ ਨਹੀਂ ਹੋਤਾ ॥੧੮॥
Prof. Sahib Singhਕਰਤਾਰ ਆਪ ਹੀ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਉਸ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ ॥੧੮॥

ਪਦ ਅਰਥ ਪੁਨਰਪਿ = {ਪੁਨਹ ਅਪਿ} ਫਿਰ ਭੀ, ਮੁੜ ਕਦੇ। ਪੁਨਹ = ਮੁੜ, ਫਿਰ। ਅਪ = ਭੀ ॥੧੮॥

SikhNet (Spanish)El Señor Mismo lo une en Su Ser, y es entonces cuando ya no nace más en el mundo de la ilusión. (18)

ਤਤੈ. ਤਾਰੂ ਭਵਜਲੁ ਹੋਆ; ਤਾ ਕਾ. ਅੰਤੁ ਨ ਪਾਇਆ ॥

tatai. taaroo bhavajal hoaa; taa kaa. ant na paaeaa |

Sant Singh KhalsaTatta: The terrible world-ocean is so very deep; its limits cannot be found.
Manmohan SinghT:-- Deep is the terrible ocean. The limit thereof cannot be found.
Manmohan Singh (Punjabi)ਤ-ਡੂੰਘਾ ਹੈ ਭਿਆਨਕ ਸਮੁੰਦਰ, ਉਸ ਦਾ ਓੜਕ ਲੱਭਿਆ ਨਹੀਂ ਜਾ ਸਕਦਾ।
Fareedkot Teekaਹੇ ਪੰਡਤ! ਤਤੇ ਅਖਰ ਕਾ ਏਹ ਵਿਚਾਰ ਹੈ: ਯਹ ਭਵਜਲ ਸਮੁੰਦ੍ਰ ਸੰਸਾਰ ਅਥਾਹ ਰੂਪ ਹੋ ਰਹਾ ਹੈ, ਬਿਨਾਂ ਗ੍ਯਾਨ ਸੇ ਇਸ ਕਾ ਅੰਤੁ ਕਿਸੀ ਨੇ ਨਹੀਂ ਪਾਯਾ ਹੈ॥
Prof. Sahib Singhਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ।

ਪਦ ਅਰਥ ਤਾਰੂ = ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ, ਡੂੰਘਾ। ਭਵਜਲੁ = ਸੰਸਾਰ-ਸਮੁੰਦਰ। ਅੰਤੁ = ਪਾਰਲਾ ਬੰਨਾ!

SikhNet (Spanish)Tatta: Insondable es el mar de las existencias materiales; uno no puede encontrar sus límites.

ਨਾ ਤਰ, ਨਾ ਤੁਲਹਾ, ਹਮ ਬੂਡਸਿ; ਤਾਰਿ ਲੇਹਿ, ਤਾਰਣ ਰਾਇਆ ॥੧੯॥

naa tar, naa tulahaa, ham booddas; taar lehi, taaran raaeaa |19|

Sant Singh KhalsaI do not have a boat, or even a raft; I am drowning - save me, O Savior King! ||19||
Manmohan SinghI have no boat, nor any raft. I am drowning, Save me, O my Saviour King.
Manmohan Singh (Punjabi)ਮੇਰੇ ਕੋਲ ਨਾਂ ਕਿਸ਼ਤੀ ਹੈ, ਨਾਂ ਹੀ ਕੋਈ ਤੁਲਹਾੜਾ, ਮੈਂ ਡੁੱਬ ਰਿਹਾ ਹਾਂ, ਹੇ ਬਚਾਉਣ ਵਾਲੇ ਪਾਤਸ਼ਾਹ! ਮੈਨੂੰ ਬਚਾ ਲੈ।
Fareedkot Teekaਤਾਂ ਤੇ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਸ੍ਵਾਮੀ ਨਾ ਤੋ ਮੈਂ ਭੁਜਾ ਕੇ ਬਲ ਕਰ ਤਰ ਜਾਨਤਾ ਹੂੰ, ਭਾਵ ਮੁਝ ਮੇਂ ਸਾਧਨੋਂ ਕਾ ਬਲ ਭੀ ਨਹੀਂ ਹੈ ਅਰੁ ਨ ਹਮਾਰੇ ਪਾਸ ਗ੍ਯਾਨ ਰੂਪ ਜਹਾਜ ਹੈ, ਨਾ ਪ੍ਰੇਮ ਰੂਪ ਤੁਲਹਾ ਹੈ, (ਤਾਰਣ ਰਾਇਆ) ਹੇ ਤਾਰਨ ਵਾਲਿਆ ਰਾਜਾ ਜੀ! ਹਮ ਕੋ ਤਾਰ ਲੇਹੁ॥੧੯॥
Prof. Sahib Singh(ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, ਅਸੀਂ ਡੁੱਬ ਜਾਵਾਂਗੇ। ਹੇ ਤਾਰਣ ਦੇ ਸਮਰੱਥ ਪ੍ਰਭੂ,ਸਾਨੂੰ ਪਾਰ ਲੰਘਾ ਲੈ! ॥੧੯॥

ਪਦ ਅਰਥ ਤਰ = ਬੇੜੀ। ਤੁਲਹਾ = ਕਾਹੀ ਪਿਲਛੀ ਆਦਿਕ ਤੇ ਲੱਕੜੀ ਦੇ ਡੰਡਿਆਂ ਨਾਲ ਬੱਧਾ ਹੋਇਆ ਆਸਰਾ ਜਿਹਾ ਜਿਸ ਉਤੇ ਚੜ੍ਹ ਕੇ ਦਰਿਆ ਤੋਂ ਪਾਰ ਲੰਘ ਸਕੀਦਾ ਹੈ। ਬੂਡਸਿ = ਡੁੱਬ ਜਾਵਾਂਗੇ। ਤਾਰਣ ਰਾਇਆ = ਹੇ ਤਾਰਣ ਦੇ ਸਮਰੱਥ! ॥੧੯॥

SikhNet (Spanish)Ni se puede quedar a flote ahí, ni existe un barco; sálvame, sálvame, oh mi Señor. (19)

ਥਥੈ. ਥਾਨਿ ਥਾਨੰਤਰਿ ਸੋਈ; ਜਾ ਕਾ ਕੀਆ. ਸਭੁ ਹੋਆ ॥

thathai. thaan thaanantar soee; jaa kaa keea. sabh hoaa |

Sant Singh KhalsaT'hat'ha: In all places and interspaces, He is; everything which exists, is by His doing.
Manmohan SinghTh:-- In spaces and inter--spaces He, the Lord, is and by His doing everything has come into being.
Manmohan Singh (Punjabi)ਥ-ਥਾਵਾਂ ਅਤੇ ਥਾਵਾਂ ਦੇ ਅੰਤਰੀਵ ਉਹ ਸੁਆਮੀ ਹੈ। ਉਸ ਦੇ ਕਰਣ ਦੁਆਰਾ ਹਰ ਸ਼ੈ ਹੋਦਂ ਵਿੱਚ ਆਈ ਹੈ।
Fareedkot Teekaਹੇ ਪੰਡਤ! ਥਥੇ ਦਾ ਇਹ ਸਿਧਾਂਤ ਹੈ: ਜਿਸ ਕਾ ਕੀਆ ਹੂਆ ਸਭ ਹੋਆ ਹੈ ਸਭ ਸਥਾਨੋਂ ਮੇਂ ਔਰ ਥਾਨੰਤਰੋਂ ਮੇਂ ਸੋਈ ਪਰਮਾਤਮਾ ਹੈ॥
Prof. Sahib Singhਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ।

ਪਦ ਅਰਥ ਥਾਨਿ ਥਾਨੰਤਰਿ = ਥਾਨ ਥਾਨ ਅੰਤਰਿ, ਥਾਂ ਥਾਂ ਵਿਚ; ਹਰੇਕ ਥਾਂ।

SikhNet (Spanish)Thattha: Todos los lugares, el espacio y el interespacio, el Señor los creó.

ਕਿਆ ਭਰਮੁ. ਕਿਆ ਮਾਇਆ ਕਹੀਐ; ਜੋ ਤਿਸੁ ਭਾਵੈ ਸੋਈ ਭਲਾ ॥੨੦॥

kiaa bharam. kiaa maaeaa kaheeai; jo tis bhaavai soee bhalaa |20|

Sant Singh KhalsaWhat is doubt? What is called Maya? Whatever pleases Him is good. ||20||
Manmohan SinghWhat is doubt? What is called mammon? Whatever pleases Him, that is good.
Manmohan Singh (Punjabi)ਸੰਦੇਹ ਕੀ ਹੈ? ਮੋਹਣੀ ਕਿਸ ਨੂੰ ਆਖਦੇ ਹਨ? ਜਿਹੜਾ ਕੁਝ ਉਸਨੂੰ ਭਾਉਂਦਾ ਹੈ ਓਹੀ ਚੰਗਾ ਹੈ।
Fareedkot Teekaਜੋ ਪਰਮਾਤਮਾ ਕੋ ਭਾਵੈ ਸੋਈ ਭਲਾ ਮਾਨ ਕਰ ਜੋ ਪਰਸੰਨ ਰਹੈ, ਤਬ ਤਿਸ ਕੋ ਭਰਮ ਕਿਆ ਅਰ ਮਾਯਾ ਕਿਆ ਕਰ ਸਕਤੀ ਹੈ, ਭਾਵ ਕੁਛ ਨਹੀਂ ਕਰ ਸਕਤੀ॥੨੦॥
Prof. Sahib Singhਸੰਦੇਹ ਜਾਂ ਮਾਇਆ ਦਾ ਕੀ ਕਹੀਏ? ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ ॥੨੦॥

ਪਦ ਅਰਥ ਭਰਮੁ = ਭਟਕਣਾ ॥੨੦॥

SikhNet (Spanish)¿Dónde está la duda, y dónde la Maya que no te gustan? Pues todo lo que a Dios le place es Bueno. (20)

ਦਦੈ. ਦੋਸੁ ਨ ਦੇਊ ਕਿਸੈ; ਦੋਸੁ. ਕਰੰਮਾ ਆਪਣਿਆ ॥

dadai. dos na deaoo kisai; dos. karamaa aapaniaa |

Sant Singh KhalsaDadda: Do not blame anyone else; blame instead your own actions.
Manmohan SinghD:-- Impute not blame to any one. The fault is of thy own deeds.
Manmohan Singh (Punjabi)ਡ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ।
Fareedkot Teekaਹੇ ਪੰਡਤ! ਦਦੇ ਅਖਰ ਨੇ ਇਹ ਕਹਾ ਹੈ: ਕਿਸੀ ਕੋ ਦੋਸ ਨਹੀਂ ਦੇਨਾ ਸਭ ਦੋਸ ਅਪਨੇ ਕਰਮੋਂ ਕੋ ਹੈ॥
Prof. Sahib Singhਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਦੋਸ਼ ਤਾਂ ਪਿਛਲੇ ਕੀਤੇ ਸੰਸਾਰਾਂ ਦਾ ਹੈ।

ਪਦ ਅਰਥ ਦੇਊ = ਮੈਂ ਦਿਆਂ। ਕਰੰਮਾ = ਕਰਮਾਂ, ਕੀਤੇ ਕੰਮਾਂ।

SikhNet (Spanish)Dadda: No culpes a nadie más; sólo son causa tus propias acciones.

ਜੋ. ਮੈ ਕੀਆ, ਸੋ. ਮੈ ਪਾਇਆ; ਦੋਸੁ. ਨ ਦੀਜੈ ਅਵਰ ਜਨਾ ॥੨੧॥

jo. mai keea, so. mai paaeaa; dos. na deejai avar janaa |21|

Sant Singh KhalsaWhatever I did, for that I have suffered; I do not blame anyone else. ||21||
Manmohan SinghWhatever I did, for that I have suffered, I blame no one else.
Manmohan Singh (Punjabi)ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ ਨਹੀਂ ਲਾਉਂਦਾ।
Fareedkot Teekaਜੋ ਮੈਨੇ ਕੀਆ ਹੈ, ਸੋ ਮੈਨੇ ਪਾਇਆ ਹੈ, ਐਸੇ ਜਾਨ ਕਰ ਔਰ ਜਨੋਂ ਕੋ ਦੋਸ ਨ ਦੀਜੀਐ॥੨੧॥
Prof. Sahib Singhਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, ਦੂਜਿਆਂ ਨੂੰ ਦੋਸ਼ ਨਾ ਦੇਹ! ॥੨੧॥

ਪਦ ਅਰਥ ਅਵਰ ਜਨਾ = ਹੋਰ ਬੰਦਿਆਂ ਨੂੰ। ਕੀਆ = ਕੀਤਾ, ਕਰਦਾ ਹਾਂ। ਪਾਇਆ = ਪਾ ਲਿਆ, ਪਾਂਦਾ ਹਾਂ ॥੨੧॥

SikhNet (Spanish)Lo que sembraste, eso cosecharás. ¿Por qué entonces culpas a otros? (21)

ਧਧੈ. ਧਾਰਿ ਕਲਾ ਜਿਨਿ ਛੋਡੀ; ਹਰਿ ਚੀਜੀ, ਜਿਨਿ ਰੰਗ ਕੀਆ ॥

dhadhai. dhaar kalaa jin chhoddee; har cheejee, jin rang keea |

Sant Singh KhalsaDhadha: His power established and upholds the earth; the Lord has imparted His color to everything.
Manmohan SinghDh:-- Whose power has installed and upheld the earth and who has imparted dye to everything,
Manmohan Singh (Punjabi)ਢ-ਜਿਸ ਦੀ ਤਾਕਤ ਨੇ ਧਰਤੀ ਨੂੰ ਟਿਕਾਇਆ ਅਤੇ ਥੰਮਿਆ ਹੋਇਆ ਹੈ, ਜਿਸ ਨੇ ਹਰ ਸ਼ੈ ਨੂੰ ਰੰਗਤ ਬਖਸ਼ੀ ਹੈ,
Fareedkot Teekaਧਧੇ ਦ੍ਵਾਰਾ ਕਹਤੇ ਹੈਂ: ਜਿਸ ਪਰਮੇਸ੍ਵਰ ਨੇ ਸਰਬਤ੍ਰ ਮੇਂ ਅਪਨੀ ਸਕਤੀ ਧਾਰਨ ਕਰ ਛੋਡੀ ਹੈ ਪੁਨਾ ਹਰ ਏਕ ਚੀਜੋਂ ਮੇਂ ਜਿਸ ਨੇ (ਰੰਗ) ਆਨੰਦ ਕੀਆ ਹੈ; ਵਾ ਹਰ ਰੰਗ ਕੀ ਚੀਜੋਂ ਕੋ ਜਿਸ ਨੇ ਉਤਪੰਨ ਕੀਆ ਹੈ ਫੇਰ ਅਪਨੀ ਸਤਾ ਧਾਰਨ ਕਰ ਛੋਡੀ ਹੈ॥
Prof. Sahib Singhਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ,

ਪਦ ਅਰਥ ਜਿਨਿ ਹਰਿ = ਜਿਸ ਹਰੀ ਨੇ। ਕਲਾ = ਸੱਤਿਆ, ਤਾਕਤ। ਧਾਰਿ ਛੋਡੀ = ਧਾਰ ਛਡੀ ਹੈ; ਟਿਕਾ ਰੱਖੀ ਹੈ। ਚੀਜੀ = ਚੋਜ, ਕੌਤਕ ਕਰਨ ਵਾਲਾ। ਰੰਗ = ਕਈ ਰੰਗ ਤਮਾਸ਼ੇ।

SikhNet (Spanish)Dhaddha: El Poder de Quien mantiene el Universo y establece cada cosa en su lugar,

ਤਿਸ ਦਾ ਦੀਆ ਸਭਨੀ ਲੀਆ; ਕਰਮੀ ਕਰਮੀ ਹੁਕਮੁ ਪਇਆ ॥੨੨॥

tis daa deea sabhanee leea; karamee karamee hukam peaa |22|

Sant Singh KhalsaHis gifts are received by everyone; all act according to His Command. ||22||
Manmohan Singhwhose gifts', everyone receives, His will works according to mortals deeds.
Manmohan Singh (Punjabi)ਅਤੇ ਜਿਸ ਦੀਆਂ ਦਾਤਾਂ ਹਰ ਜਣਾ ਲੈਂਦਾ ਹੈ; ਉਸ ਦੀ ਰਜਾ ਪ੍ਰਾਣੀਆਂ ਦੇ ਅਮਲਾਂ ਅਨੁਸਾਰ ਕੰਮ ਕਰਦੀ ਹੈ।
Fareedkot Teekaਤਿਸ ਕਾ ਦੀਆ ਸਭਨੇ ਲੀਆ ਹੈ, (ਕਰਮੀ ਕਰਮੀ) ਅਪਨੇ ਅਪਨੇ ਕਰਮਾਨੁਸਾਰ ਤਿਸ ਕਾ ਹੁਕਮ ਪੜਾ ਹੈ॥੨੨॥
Prof. Sahib Singhਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ॥੨੨॥

ਪਦ ਅਰਥ ਕਰਮੀ ਕਰਮੀ = ਹਰੇਕ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ। ਹੁਕਮੁ ਪਇਆ = ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ ॥੨੨॥

SikhNet (Spanish)a Bendición de Aquél que está en cada uno de nosotros, y la Voluntad de ese Único Señor se manifiesta en nuestras acciones. (22)

ਨੰਨੈ. ਨਾਹ ਭੋਗ ਨਿਤ ਭੋਗੈ; ਨਾ ਡੀਠਾ. ਨਾ ਸੰਮ੍ਹਲਿਆ ॥

nanai. naah bhog nit bhogai; naa ddeetthaa. naa samhaliaa |

Sant Singh KhalsaNanna: The Husband Lord enjoys eternal pleasures, but He is not seen or understood.
Manmohan SinghN:-- The Spouse ever enjoys pleasures but He is neither seen nor comprehended.
Manmohan Singh (Punjabi)ਨ-ਕੰਤ ਸਦਾ ਹੀ ਆਨੰਦ ਮਾਣਦਾ ਹੈ, ਉਹ ਨਾਂ ਦੇਖਿਆ ਤੇ ਨਾਂ ਹੀ ਸਮਝਿਆ ਜਾਂਦਾ ਹੈ।
Fareedkot Teekaਹੇ ਪੰਡਤ! ਨੰਨਾ ਅਖਰ ਕਹਤਾ ਹੈ: (ਨਾਹ) ਪਤਿ ਕੇ ਦੀਏ ਹੂਏ ਭੋਗ ਜੀਵ ਨਿਤ ਭੋਗਤਾ ਹੈ; ਵ ਸਰਬ ਇੰਦ੍ਰੀਓਂ ਦ੍ਵਾਰੇ ਨਿਤਪ੍ਰਤ ਹੀ ਭੋਗ ਭੋਗਤਾ ਹੈ। ਨਾ ਡੀਠਾ ਨਾ ਅਪ੍ਰੋਖ ਹੂਆ, ਨ ਪਰੋਖ ਰੂਪ ਜਾਨ ਕਰ ਤਿਸ ਕਾ ਸਿਮਰਨ ਕੀਆ॥
Prof. Sahib Singhਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ।

ਪਦ ਅਰਥ ਨਾਹ ਭੋਗ = ਖਸਮ ਦੇ (ਦਿੱਤੇ) ਪਦਾਰਥ। ਭੋਗੈ = (ਹਰੇਕ ਜੀਵ) ਵਰਤਦਾ ਹੈ, ਮਾਣਦਾ ਹੈ। ਨਾ ਡੀਠਾ = ਮੈਂ ਉਸ ਨੂੰ ਨਾਹ ਹੀ ਵੇਖਿਆ ਹੈ। ਨਾ ਸੰਮ੍ਹਲਿਆ = ਮੈਂ ਨਾਹ ਹੀ ਉਸਨੂੰ ਯਾਦ ਕੀਤਾ ਹੈ।

SikhNet (Spanish)Nanna: Nuestro Esposo Eterno goza siempre de sus novias, pero yo no Lo he visto, ni Lo he amado.

ਗਲੀ. ਹਉ ਸੋਹਾਗਣਿ ਭੈਣੇ; ਕੰਤੁ. ਨ ਕਬਹੂੰ ਮੈ ਮਿਲਿਆ ॥੨੩॥

galee. hau sohaagan bhaine; kant. na kabahoon mai miliaa |23|

Sant Singh KhalsaI am called the happy soul-bride, O sister, but my Husband Lord has never met me. ||23||
Manmohan SinghUndoubtedly I am called the wife, but my Groom has never met me, O my sister.
Manmohan Singh (Punjabi)ਮੈਂ ਆਖਣ ਨੂੰ ਤਾਂ ਵਿਆਹੁਤੀ ਵਹੁਟੀ ਆਖੀ ਜਾਂਦੀ ਹਾਂ ਪਰ ਮੇਰਾ ਭਰਤਾ ਮੈਨੂੰ ਕਦੇ ਵੀ ਨਹੀਂ ਮਿਲਿਆ ਹੇ ਮੇਰੀ ਅੰਮਾਂ ਜਾਈਏ!
Fareedkot Teekaਬਾਤੋਂ ਮੇਂ ਤੋ (ਮੈ) ਹੰਤਾ ਮਮਤਾ ਵਾਲੀ ਜੀਵ ਇਸਤ੍ਰੀਆਂ ਭੀ ਸੁਹਾਗਨੀ ਬਨੀ ਹੂਈ ਹੈ, ਪਰੰਤੂ ਮਮਤਾ ਕਰ ਕੇ ਕੰਤ ਪਿਆਰਾ ਕਭੀ ਮਿਲਾ ਨਹੀਂ ਅਰਥਾਤ ਬੰਚਕ ਭਗਤੀ ਹੈ ਸਚੀ ਨਹੀਂ॥੨੩॥
Prof. Sahib Singh(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ॥੨੩॥

ਪਦ ਅਰਥ ਹਉ = ਮੈਂ। ਸੋਹਾਗਣਿ = ਜੀਊਂਦੇ ਪਤੀ ਵਾਲੀ, ਚੰਗੇ ਭਾਗਾਂ ਵਾਲੀ। ਭੈਣੇ = ਹੇ ਭੈਣ! ਹੇ ਸਤ ਸੰਗਣ ਸਹੇਲੀਏ! ਮੈਂ = ਮੈਨੂੰ। ਗਲੀ = ਨਿਰੀਆਂ ਗੱਲਾਂ ਨਾਲ ॥੨੩॥

SikhNet (Spanish)Aunque pretendo ser esposa casada, no me he encontrado con mi Señor nunca. (23)

ਪਪੈ. ਪਾਤਿਸਾਹੁ ਪਰਮੇਸਰੁ; ਵੇਖਣ ਕਉ ਪਰਪੰਚੁ ਕੀਆ ॥

papai. paatisaahu paramesar; vekhan kau parapanch keea |

Sant Singh KhalsaPappa: The Supreme King, the Transcendent Lord, created the world, and watches over it.
Manmohan SinghP:-- The Transcendent Lord our King, has made the world to behold.
Manmohan Singh (Punjabi)ਪ-ਪਰਮ ਪ੍ਰਭੂ ਸਾਡੇ ਰਾਜੇ ਨੇ ਦੇਖਣ ਲਈ ਸੰਸਾਰ ਸਾਜਿਆ ਹੈ।
Fareedkot Teekaਹੇ ਪੰਡਤ! ਪਪੇ ਅਖਰ ਨੇ ਕਹਾ ਹੈ: ਪਰਮੇਸ੍ਵਰ ਪਾਤਸ਼ਾਹ ਹੈ, ਤਿਸ ਨੇ ਇਹ ਸੰਸਾਰ ਅਪਨੇ ਦੇਖਨੇ ਕੋ ਬਨਾਇਆ ਹੈ॥
Prof. Sahib Singhਪਰਮੇਸਰ ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ।

ਪਦ ਅਰਥ ਪਰਪੰਚੁ = ਸੰਸਾਰ। ਵੇਖਣ ਕਉ = ਤਾ ਕਿ ਜੀਵ ਇਸ ਪਰਪੰਚ ਵਿਚ ਪਰਮੇਸਰ ਨੂੰ ਵੇਖਣ।

SikhNet (Spanish)Pappa: Nuestro Señor Trascendente, nuestro Rey, creó este mundo para Ser Testigo de Su Creación.

ਦੇਖੈ ਬੂਝੈ. ਸਭੁ ਕਿਛੁ ਜਾਣੈ; ਅੰਤਰਿ ਬਾਹਰਿ ਰਵਿ ਰਹਿਆ ॥੨੪॥

dekhai boojhai. sabh kichh jaanai; antar baahar rav rahiaa |24|

Sant Singh KhalsaHe sees and understands, and knows everything; inwardly and outwardly, he is fully pervading. ||24||
Manmohan SinghHe sees, understands and knows everything. Within and without He is pervading.
Manmohan Singh (Punjabi)ਉਹ ਵੇਖਦਾ ਹੈ ਸਮਝਦਾ ਹੈ, ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।
Fareedkot Teekaਜੋ ਇਸ ਪਰਪੰਚ ਕੇ ਜੀਵੋਂ ਕੇ ਕਰਮੋਂ ਕੋ (ਦੇਖੈ) ਦੇਖਤਾ ਹੈ ਅਰ ਬੂਝੈ, ਭਾਵ ਸੁਨਤਾ ਹੈ। ਅਰ ਜੋ ਕੁਛ ਰਿਦੇ ਕੀ ਇਛਾ ਹੈ, ਤਿਨ ਸਭ ਕੋ ਜਾਨਤਾ ਹੈ, ਕਾਹੇ ਤੇ? ਜੋ ਅੰਤਰ ਬਾਹਰ ਬਿਆਪਕ ਹੋ ਰਹਾ ਹੈ॥੨੪॥
Prof. Sahib Singhਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੨੪॥

ਪਦ ਅਰਥ ਦੇਖੈ = ਸੰਭਾਲ ਕਰਦਾ ਹੈ। ਬੂਝੈ = ਹਰੇਕ ਜੀਵ ਦੀ ਲੋੜ ਨੂੰ ਸਮਝਦਾ ਹੈ। ਰਵਿ ਰਹਿਆ = ਵਿਆਪਕ ਹੈ ॥੨੪॥

SikhNet (Spanish)Él lo ve todo, conoce todo y lo compenetra todo por dentro y por fuera. (24)

ਫਫੈ. ਫਾਹੀ ਸਭੁ ਜਗੁ ਫਾਸਾ; ਜਮ ਕੈ ਸੰਗਲਿ, ਬੰਧਿ ਲਇਆ ॥

fafai. faahee sabh jag faasaa; jam kai sangal, bandh leaa |

Sant Singh KhalsaFaffa: The whole world is caught in the noose of Death, and all are bound by its chains.
Manmohan SinghPh:-- The whole world is entangled in a noose and bound with Death's chain.
Manmohan Singh (Punjabi)ਫ-ਸਾਰਾ ਜਹਾਨ ਫਾਂਸੀ ਵਿੱਚ ਫਾਥਾ ਹੋਇਆ ਹੈ ਅਤੇ ਮੌਤ ਦੇ ਜੰਜੀਰ ਨਾਲ ਜਕੜਿਆ ਹੋਇਆ ਹੈ।
Fareedkot Teekaਹੇ ਪੰਡਤ! ਫਫੇ ਅਖਰ ਕਾ ਇਹ ਸਿਧਾਂਤ ਹੈ: ਮੋਹ ਰੂਪੀ ਫਾਸੀ ਮੇਂ ਸਾਰਾ ਜਗਤ ਫਾਸਾ ਹੂਆ ਹੈ, ਜਮੋਂ ਨੇ ਅੰਤ ਕੋ ਸੰਗਲੋਂ ਕੇ ਵਿਖੈ ਬਾਂਧ ਲਿਆ ਹੈ॥
Prof. Sahib Singhਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ)।

ਪਦ ਅਰਥ ਜਮ ਕੈ ਸੰਗਲਿ = ਜਮ ਦੇ ਸੰਗਲ ਨੇ। ਬੰਧਿ ਲਇਆ = ਬੰਨ੍ਹ ਰੱਖਿਆ ਹੈ।

SikhNet (Spanish)Faffa: El mundo permanece atado con cadenas al dogal de la muerte,

ਗੁਰ ਪਰਸਾਦੀ. ਸੇ ਨਰ ਉਬਰੇ; ਜਿ. ਹਰਿ ਸਰਣਾਗਤਿ ਭਜਿ ਪਇਆ ॥੨੫॥

gur parasaadee. se nar ubare; ji. har saranaagat bhaj peaa |25|

Sant Singh KhalsaBy Guru's Grace, they alone are saved, who hurry to enter the Lord's Sanctuary. ||25||
Manmohan SinghOnly those persons are saved who by Guru's grace run and enter God's sanctuary.
Manmohan Singh (Punjabi)ਕੇਵਲ ਓਹੀ ਪੁਰਸ਼ ਪਾਰ ਉਤਰਦੇ ਹਨ, ਜੋ ਗੁਰਾਂ ਦੀ ਦਇਆ ਦੁਆਰਾ ਨੱਸ ਕੇ ਵਾਹਿਗੁਰੂ ਦੀ ਓਟ ਲੈ ਲੈਂਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਸੇ ਸੋ ਪੁਰਸ ਇਸ ਫਾਸੀ ਸੇ ਬਚੇ ਹੈਂ, ਜਿਨ ਕਾ ਸਮਦਾਉ ਹਰਿ ਕੀ ਸਰਣਾਗਤ ਮੇਂ ਦੌੜ ਕਰ ਪੜਾ ਹੈ॥੨੫॥
Prof. Sahib Singhਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ॥੨੫॥

ਪਦ ਅਰਥ ਸੇ ਨਰ = ਉਹ ਬੰਦੇ। ਉਬਰੇ = ਬਚ ਗਏ ਹਨ। ਜਿ = ਜਿਹੜੇ। ਭਜਿ = ਦੌੜ ਕੇ ॥੨੫॥

SikhNet (Spanish)sólo son salvados quienes por la Gracia del Guru buscan el Santuario del Señor. (25)

ਬਬੈ. ਬਾਜੀ ਖੇਲਣ ਲਾਗਾ; ਚਉਪੜਿ ਕੀਤੇ. ਚਾਰਿ ਜੁਗਾ ॥

babai. baajee khelan laagaa; chauparr keete. chaar jugaa |

Sant Singh KhalsaBabba: He set out to play the game, on the chess-board of the four ages.
Manmohan SinghB:-- The Lord began to play the game by making the four ages His dice-cloth.
Manmohan Singh (Punjabi)ਬ-ਚਾਰਾਂ ਹੀ ਯੁਗਾਂ ਨੂੰ ਆਪਣਾ ਨਰਦਾਂ ਵਾਲਾ ਕੱਪੜਾ ਬਣਾ ਕੇ ਸਾਈਂ ਨੇ ਖੇਡ ਖੇਡਣੀ ਸ਼ੁਰੂ ਕਰ ਦਿੱਤੀ।
Fareedkot Teekaਹੇ ਪੰਡਤ! ਬਬੇ ਅਖਰ ਕਾ ਇਹ ਤਾਤਪਰਯ ਹੈ ਕਿ ਪਰਮੇਸ੍ਵਰ ਜਬ ਬਾਜੀ ਖੇਲਨ ਲਗਾ, ਭਾਵ ਮਾਇਆ ਦੁਆਰੇ ਪਰਪੰਚ ਕੀ ਰਚਨਾ ਰਚਨੇ ਲਾਗਾ, ਤਬ ਚਾਰੋਂ ਜੁਗ ਚੌਪੜ ਅਸਥਾਨੀ ਕੀਏ॥
Prof. Sahib Singhਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ,

ਪਦ ਅਰਥ ਚਉਪੜਿ = {ਚਉ = ਚਾਰ। ਪੜਿ = ਪੜਾਂ ਵਾਲਾ, ਪੱਲਿਆਂ ਵਾਲਾ} ਚਾਰ ਪੱਲਿਆਂ ਵਾਲਾ ਕੱਪੜਾ।

SikhNet (Spanish)Babba: El Señor creó el ajedrez de las cuatro épocas;

Open this shabad (74 lines, Angs 432-434) →

Ang 433 of 1430