ਰਾਗੁ ਆਸਾ ਮਹਲਾ ੧ ਪਟੀ ਲਿਖੀ ॥
raag aasaa mahalaa 1 pattee likhee | Ang 432
Sant Singh KhalsaRaag Aasaa, First Mehl, Patee Likhee ~ The Poem Of The Alphabet:
Manmohan SinghAsa Measure 1st Guru. The writing of a tablet.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ। ਫੱਟੀ ਦਾ ਲਿਖਣਾ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਪਟੀ ਲਿਖੀ'।
SikhNet (Spanish)Rag Asa, Mejl Guru Nanak, Primer Canal Divino, Patti Likje, Poema del Alfabeto.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 432
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਸੈ ਸੋਇ, ਸ੍ਰਿਸਟਿ ਜਿਨਿ ਸਾਜੀ; ਸਭਨਾ ਸਾਹਿਬੁ. ਏਕੁ ਭਇਆ ॥
sasai soe, srisatt jin saajee; sabhanaa saahib. ek bheaa | Ang 432
Sant Singh KhalsaSassa: He who created the world, is the One Lord and Master of all.
Manmohan SinghS:- The Lord who created the world, is the sole Master of all.
Manmohan Singh (Punjabi)ਸ-ਉਹ ਸੁਆਮੀ ਜਿਸ ਨੇ ਜਗਤ ਰਚਿਆ ਹੈ, ਸਾਰਿਆਂ ਦਾ ਕਲਮਕੱਲਾ ਹੀ ਮਾਲਕ ਹੈ।
Fareedkot Teekaਹੇ ਪੰਡਿਤ ਜੀ! ਸਸੈ ਅਖਰ ਕਾ ਇਹ ਬੀਚਾਰੁ ਹੈ: ਜਿਸ ਨੇ ਯਹ ਸਭ ਸ੍ਰਿਸਟ ਰਚੀ ਹੈ, ਸੋਈ ਏਕ ਸਭ ਜੀਵੋਂ ਕਾ ਸਾਹਿਬ ਭਇਆ ਹੈ॥
Prof. Sahib Singhਉਹੀ ਇਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ।ਪਦ ਅਰਥ ਸੋਇ = ਉਹੀ ਪ੍ਰਭੂ। ਜਿਨਿ = ਜਿਸ ਪ੍ਰਭੂ ਨੇ। ਸਾਹਿਬੁ = ਮਾਲਕ।
SikhNet (Spanish)Sassa: Nuestro Señor es el Único Creador del Universo. Aquéllos que se entonan en Él,
ਸੇਵਤ ਰਹੇ. ਚਿਤੁ ਜਿਨੑ ਕਾ ਲਾਗਾ; ਆਇਆ ਤਿਨੑ ਕਾ. ਸਫਲੁ ਭਇਆ ॥੧॥
sevat rahe. chit jina kaa laagaa; aaeaa tina kaa. safal bheaa |1| Ang 432
Sant Singh KhalsaThose whose consciousness remains committed to His Service - blessed is their birth and their coming into the world. ||1||
Manmohan SinghProfitable becomes their advert into this world, whose mind remains attached to Lord's service.
Manmohan Singh (Punjabi)ਲਾਭਦਾਇਕ ਹੋ ਜਾਂਦਾ ਹੈ। ਉਹਨਾਂ ਦਾ ਆਗਮਨ ਇਸ ਜਗਤ ਅੰਦਰ ਜਿਨ੍ਹਾਂ ਦਾ ਮਨ ਸੁਆਮੀ ਦੀ ਸੇਵਾ ਵਿੱਚ ਜੁੜਿਆ ਰਹਿੰਦਾ ਹੈ।
Fareedkot Teekaਜਿਨ ਗੁਰਮੁਖੋਂ ਕਾ ਚਿਤੁ ਹਰੀ ਕੀ ਸੇਵਾ ਮੇਂ ਲਗਾ ਹੈ, ਤਿਨ ਕਾ ਸੰਸਾਰ ਮੇਂ ਆਉਣਾ ਸਫਲ ਭਯਾ ਹੈ॥੧॥
Prof. Sahib Singhਜੇਹੜੇ ਬੰਦੇ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ, ਜਿਨ੍ਹਾਂ ਦਾ ਮਨ (ਉਸ ਦੇ ਚਰਨਾਂ ਵਿਚ) ਜੁੜਿਆ ਰਿਹਾ, ਉਹਨਾਂ ਦਾ ਜਗਤ ਵਿਚ ਆਉਣਾ ਸਫਲ ਹੋ ਗਿਆ (ਭਾਵ, ਉਹਨਾਂ ਜਗਤ ਵਿਚ ਜਨਮ ਲੈ ਕੇ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕਰ ਲਿਆ) ॥੧॥
SikhNet (Spanish)Lo sirven bien y Bendito es su advenimiento al mundo. (1)
ਮਨ ਕਾਹੇ ਭੂਲੇ; ਮੂੜ ਮਨਾ ॥
man kaahe bhoole; moorr manaa | Ang 432
Sant Singh KhalsaO mind, why forget Him? You foolish mind!
Manmohan SinghO man, O my foolish mind, why doest thou forget Him?
Manmohan Singh (Punjabi)ਹੇ ਬੰਦੇ! ਹੇ ਮੂਰਖ ਬੰਦੇ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ?
Fareedkot Teekaਹੇ (ਬੀਰਾ) ਭਾਈ ਮੂੜ ਮਨ ਵਾਲੇ ਪੁਰਖ! ਤੂੰ ਸ੍ਰਵਣ (ਮਨ) ਮਨਨ ਤੇ ਵਾ ਸੁਧ ਪ੍ਰਮਾਤਮਾ ਕੋ ਮਨ ਸੇਂ ਕ੍ਯੋਂ ਭੂਲਤਾ ਹੈਂ॥
Prof. Sahib Singhਹੇ (ਮੇਰੇ) ਮਨ! ਹੇ ਮੂਰਖ ਮਨ! ਅਸਲ ਜੀਵਨ-ਰਾਹ ਤੋਂ ਕਿਉਂ, ਲਾਂਭੇ ਜਾ ਰਿਹਾ ਹੈਂ?ਪਦ ਅਰਥ ਮੂੜ = ਮੂਰਖ। ਕਾਹੇ ਭੂਲੇ = ਕਿਉਂ ਅਸਲੀ ਜੀਵਨ-ਰਾਹ ਤੋਂ ਲਾਂਭੇ ਜਾ ਰਿਹਾ ਹੈਂ?
SikhNet (Spanish)Oh mi mente ignorante, ¿por qué abandonar a tal Señor?
ਜਬ ਲੇਖਾ ਦੇਵਹਿ ਬੀਰਾ; ਤਉ ਪੜਿਆ ॥੧॥ ਰਹਾਉ ॥
jab lekhaa deveh beeraa; tau parriaa |1| rahaau | Ang 432
Sant Singh KhalsaWhen your account is adjusted, O brother, only then shall you be judged wise. ||1||Pause||
Manmohan SinghWhen thou shalt adjust thy account, my brother, then alone thou shalt be deemed educated. Pause.
Manmohan Singh (Punjabi)ਜਦ ਤੂੰ ਆਪਣਾ ਹਿਸਾਬ ਕਿਤਾਬ ਬੇਬਾਕ ਕਰ ਦੇਵੇਗਾਂ ਹੇ ਵੀਰ! ਕੇਵਲ ਤਦ ਹੀ ਤੂੰ ਵਿਦਵਾਨ ਜਾਣਿਆਂ ਜਾਵੇਗਾਂ। ਠਹਿਰਾਉ।
Fareedkot Teekaਜਬ ਪਰਲੋ ਮੇਂ ਲੇਖਾ ਦੇਵੇਗਾ ਤਬ ਪੜਾ ਅਨਪੜਾ ਮਾਲੂਮ ਹੋਇਗਾ, ਭਾਵ ਏਹ ਕਿ ਏਹ ਹਿਸਾਬ ਵਹਾਂ ਕਾਮ ਨਹੀਂ ਆਵੇਗਾ॥੧॥ ਰਹਾਉ ॥☬ਤਬ ਪੰਡਿਤ ਨੇ ਕਹਾ: ਹੇ ਸ੍ਵਾਮੀ! ਆਪ ਅਪਨੇ ਅਖਰ ਸਾਰਥਕ ਪੜਾਓ, ਜਿਸ ਸੇ ਹਮ ਲੇਖੇ ਸੇ ਛੂਟੈ। ਤਬ ਸ੍ਰੀ ਗੁਰੂ ਸਾਹਿਬ ਜੀ ਬੋਲੇ: ਹੇ ਪੰਡਿਤ ਜੀ! ਜੋ ਆਪ ਨੇ ਪਟੀ ਪਰ ਅਖਰ ਲਿਖ ਕਰ ਦੀਏ ਹੈਂ ਹਮ ਤਿਨ ਸਬ ਕਾ ਅਰਥ ਸੁਨਾਉਤੇ ਹੈਂ। ਆਪ ਮਨਨ ਕਰੋ ਆਪ ਕਾ ਮਾਨੁਖ ਜਨਮ ਸਫਲ ਹੋਵੇਗਾ।
Prof. Sahib Singhਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ (ਤੇ ਹਿਸਾਬ ਵਿਚ ਸੁਰਖ਼ਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜ੍ਹਿਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ ॥੧॥ ਰਹਾਉ ॥ਪਦ ਅਰਥ ਬੀਰਾ = ਹੇ ਵੀਰ! ਤਉ = ਤਦੋਂ। ਪੜਿਆ = ਵਿਦਵਾਨ ॥॥੧॥ਰਹਾਉ॥
* ਭਾਵ: ਪੜ੍ਹ ਕੇ ਵਿਦਵਾਨ ਹੋ ਜਾਣਾ ਜ਼ਿੰਦਗੀ ਦਾ ਅਸਲੀ ਮਨੋਰਥ ਨਹੀਂ ਹੈ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਕਿਹਾ ਜਾ ਸਕਦਾ ਹੈ ਜਿਸ ਦੇ ਅਮਲ ਚੰਗੇ ਹਨ। * ਨੋਟ: ਲਫ਼ਜ਼ 'ਰਹਾਉ' ਦਾ ਅਰਥ ਹੈ 'ਠਹਰ ਜਾਉ'। ਇਸ ਸਾਰੀ ਬਾਣੀ ਦਾ ਕੇਂਦਰੀ-ਭਾਵ ਇਹਨਾਂ ਦੋ ਤੁਕਾਂ ਵਿਚ ਹੈ।
SikhNet (Spanish)Pues uno es considerado sabio sólo cuando salda su cuenta con su Señor, el Dios, y prueba ser Verdadero en la Corte Divina. (1‑Pausa)
ਈਵੜੀ. ਆਦਿ ਪੁਰਖੁ ਹੈ ਦਾਤਾ; ਆਪੇ ਸਚਾ ਸੋਈ ॥
eevarree. aad purakh hai daataa; aape sachaa soee | Ang 432
Sant Singh KhalsaEevree: The Primal Lord is the Giver; He alone is True.
Manmohan SinghI:-- The Primal Lord is the Giver and He alone is true.
Manmohan Singh (Punjabi)ੲ-ਆਦਿ ਪ੍ਰਭੂ ਹੀ ਦਾਤਾਰ ਹੈ। ਕੇਵਲ ਓਹੀ ਸੱਚਾ ਹੈ।
Fareedkot Teekaਹੇ ਪੰਡਿਤ ਜੀ! ਈੜੀ ਇਹ ਕਹਤੀ ਹੈ: ਜੋ ਆਦਿ ਪੁਰਖ ਦਾਤਾ ਹੈ, ਸੋਈ ਆਪ ਸਚਾ ਹੈ ਔ ਪ੍ਰਪੰਚ ਮਿਥਿਆ ਹੈ॥
Prof. Sahib Singhਜੇਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਆਦਿ = ਸਭ ਦਾ ਮੁੱਢ। ਪੁਰਖੁ = ਵਿਆਪਕ ਹਰੀ। ਸਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)Ivri: El Señor Benévolo ha existido desde el principio y es siempre Él Mismo, el Único Dios Verdadero.
ਏਨਾ ਅਖਰਾ ਮਹਿ, ਜੋ ਗੁਰਮੁਖਿ ਬੂਝੈ; ਤਿਸੁ ਸਿਰਿ. ਲੇਖੁ ਨ ਹੋਈ ॥੨॥
enaa akharaa meh, jo guramukh boojhai; tis sir. lekh na hoee |2| Ang 432
Sant Singh KhalsaNo accounting is due from the Gurmukh who understands the Lord through these letters. ||2||
Manmohan SinghNo account is left due from the Guru-ward, who understand the Lord through these letters.
Manmohan Singh (Punjabi)ਉਸ ਗੁਰੂ ਅਨੁਸਾਰੀ ਦੇ ਜਿੰਮੇ ਕੋਈ ਲੇਖਾ ਪੱਤਾ ਨਹੀਂ ਰਹਿੰਦਾ ਜੋ ਇਹਨਾਂ ਅਖਸ਼ਰਾਂ ਰਾਹੀਂ ਸਾਹਿਬ ਨੂੰ ਸਮਝਦਾ ਹੈ।
Fareedkot Teekaਸੋ ਇਨ ਅੱਖਰੋਂ ਹੀ ਕੇ ਅਰਥੋਂ ਮੇਂ ਜੋ ਗੁਰਮੁਖ ਸਮਝਤਾ ਹੈ, ਤਿਸ ਕੇ ਸਿਰ ਫਿਰ ਜਨਮ ਮਰਨ ਕਾ ਲੇਖ ਨਹੀਂ ਹੋਤਾ॥੨॥
Prof. Sahib Singh(ਵਿਦਵਾਨ ਉਹੀ ਮਨੁੱਖ ਹੈ) ਜੋ ਗੁਰੂ ਦੀ ਸਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀਂ ਉਸ (ਪ੍ਰਭੂ ਦੇ ਅਸਲੇ) ਨੂੰ ਸਮਝ ਲੈਂਦਾ ਹੈ (ਤੇ ਫਿਰ ਜੀਵਨ-ਰਾਹ ਤੋਂ ਲਾਂਭੇ ਨਹੀਂ ਜਾਂਦਾ)। ਉਸ ਮਨੁੱਖ ਦੇ ਸਿਰ ਉਤੇ (ਵਿਕਾਰਾਂ ਦਾ ਕੋਈ) ਕਰਜ਼ਾ ਇਕੱਠਾ ਨਹੀਂ ਹੁੰਦਾ ॥੨॥ਪਦ ਅਰਥ ਏਨ੍ਹ੍ਹਾ ਅਖਰਾ ਮਹਿ = ਇਹਨਾਂ ਅੱਖਰਾਂ ਦੀ ਰਾਹੀਂ ਪੜ੍ਹ ਕੇ ਹਾਸਲ ਕੀਤੀ ਵਿੱਦਿਆ ਦੁਆਰਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੁ ਸਿਰਿ = ਉਸ ਦੇ ਸਿਰ ਉਤੇ। ਲੇਖੁ = ਹਿਸਾਬ, ਲੇਖਾ, ਕਰਜ਼ਾ। ਸੋਈ = ਉਹ ਪ੍ਰਭੂ ॥੨॥
SikhNet (Spanish)El ser Consciente en Dios, el que concibe a su Señor a través de estas letras, no tiene que entregar cuenta alguna al juez de la ley moral. (2)
ਊੜੈ. ਉਪਮਾ ਤਾ ਕੀ ਕੀਜੈ; ਜਾ ਕਾ. ਅੰਤੁ ਨ ਪਾਇਆ ॥
aoorrai. upamaa taa kee keejai; jaa kaa. ant na paaeaa | Ang 432
Sant Singh KhalsaOoraa: Sing the Praises of the One whose limit cannot be found.
Manmohan SinghU:-- Sing thou the praise of Him, whose limit cannot be found.
Manmohan Singh (Punjabi)ੳ-ਤੂੰਜ਼ ਉਸ ਦੀ ਸਿਫ਼ਤ ਗਾਇਨ ਕਰ, ਜਿਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ।
Fareedkot Teekaਹੇ ਪੰਡਿਤ ਜੀ! ਊੜਾ ਕਹਤਾ ਹੈ: ਉਪਮਾ ਉਸੀ ਕੀ ਕਰੀਏ ਜਿਸ ਕੀ ਉਪਮਾ ਕਾ ਕਿਸੀ ਨੇ ਅੰਤ ਨਹੀਂ ਪਾਇਆ॥
Prof. Sahib Singhਜਿਸ ਪਰਮਾਤਮਾ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭ ਨਹੀਂ ਸਕੀਦਾ, (ਮਨੁੱਖਾ ਜਨਮ ਪਾ ਕੇ) ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਇਹ ਇਕ ਕਮਾਈ ਹੈ ਜੋ ਮਨੁੱਖ ਦੇ ਸਦਾ ਨਾਲ ਨਿਭ ਸਕਦੀ ਹੈ)।ਪਦ ਅਰਥ ਉਪਮਾ = ਵਡਿਆਈ।
SikhNet (Spanish)Ura: Alaba a ese Señor que no tiene ni límite ni fin; aquéllos que Lo sirven y practican la Verdad,
ਸੇਵਾ ਕਰਹਿ. ਸੇਈ ਫਲੁ ਪਾਵਹਿ; ਜਿਨੑੀ ਸਚੁ ਕਮਾਇਆ ॥੩॥
sevaa kareh. seee fal paaveh; jinaee sach kamaaeaa |3| Ang 432
Sant Singh KhalsaThose who perform service and practice truth, obtain the fruits of their rewards. ||3||
Manmohan SinghThey, who perform service and practise truth, obtain the fruit.
Manmohan Singh (Punjabi)ਜੋ ਘਾਲ ਕਮਾਉਂਦੇ ਹਨ ਅਤੇ ਸੱਚੇ ਦੀ ਸਾਧਨਾ ਕਰਦੇ ਹਨ, ਉਹ ਮੇਵੇ ਨੂੰ ਪ੍ਰਾਪਤ ਕਰਦੇ ਹਨ।
Fareedkot Teekaਜਿਨੋਂ ਨੇ ਸਚੇ ਨਾਮ ਕੋ (ਕਮਾਇਆ), ਭਾਵ ਜਪਾ ਹੈ ਅਰ ਸੇਵਾ ਕਰਤੇ ਹੈਂ ਪੁਨਾ ਵਹੀ ਫਲ ਪਾਉਤੇ, ਭਾਵ ਮੁਕਤੀ ਕੋ ਪਾਵਤੇ ਹੈਂ॥੩॥
Prof. Sahib Singhਜਿਨ੍ਹਾਂ ਬੰਦਿਆਂ ਨੇ ਇਹ ਸਦਾ ਨਾਲ ਨਿਭਣ ਵਾਲੀ ਕਮਾਈ ਕੀਤੀ ਹੈ, ਜੋ (ਸਦਾ ਪ੍ਰਭੂ ਦਾ) ਸਿਮਰਨ ਕਰਦੇ ਹਨ, ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ ॥੩॥ਪਦ ਅਰਥ ਸੇਈ = ਉਹੀ ਬੰਦੇ। ਸਚੁ ਕਮਾਇਆ = ਉਹ ਕਮਾਈ ਕੀਤੀ ਜੋ ਸਦਾ ਨਾਲ ਨਿਭ ਸਕੇ ॥੩॥
SikhNet (Spanish)obtienen el fruto de la Vida Eterna. (3)
ਙੰਙੈ. ਙਿਆਨੁ ਬੂਝੈ ਜੇ ਕੋਈ; ਪੜਿਆ ਪੰਡਿਤੁ ਸੋਈ ॥
ngangai. ngiaan boojhai je koee; parriaa panddit soee | Ang 432
Sant Singh KhalsaNganga: One who understands spiritual wisdom becomes a Pandit, a religious scholar.
Manmohan SinghN:-- If anyone understand Divine Knowledge he becomes a learned scholar.
Manmohan Singh (Punjabi)ਜੇਕਰ ਕੋਈ ਜਣਾ ਬ੍ਰਹਿਮ ਗਿਆਨ ਨੂੰ ਸਮਝ ਲਵੇ ਤਾਂ ਉਹ ਵਿਦਵਾਨ ਆਲਮ ਹੋ ਜਾਂਦਾ ਹੈ।
Fareedkot Teekaਹੇ ਪੰਡਤ ਜੀ! ਙੰਙਾ ਕਹਤਾ ਹੈ: ਜੋ ਗ੍ਯਾਨ ਰੂਪ ਪਰਮਾਤਮਾ ਕੋ ਜਾਨਤਾ ਹੈ, ਸ਼ਾਸਤ੍ਰ ਪੜਾ ਹੂਆ ਸੋਈ ਪੰਡਿਤ ਹੈ, ਭਾਵ ਤਿਸ ਕਾ ਪੜਾ ਸਫਲ ਹੈ॥
Prof. Sahib Singhਉਹੀ ਬੰਦਾ ਪੜ੍ਹਿਆ ਹੋਇਆ ਹੈ ਉਹੀ ਪੰਡਿਤ ਹੈ, ਜੋ ਪਰਮਾਤਮਾ ਨਾਲ ਜਾਣ-ਪਛਾਣ (ਪਾਉਣੀ) ਸਮਝ ਲਏ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ।ਪਦ ਅਰਥ ਙਿਆਨੁ = ਗਿਆਨੁ, ਡੂੰਘੀ ਸਾਂਝ, ਜਾਣ-ਪਛਾਣ।
SikhNet (Spanish)Nganga: Aquél que es sabio en el Señor, es el verdadero Sabio.
ਸਰਬ ਜੀਆ ਮਹਿ ਏਕੋ ਜਾਣੈ; ਤਾ ਹਉਮੈ. ਕਹੈ ਨ ਕੋਈ ॥੪॥
sarab jeea meh eko jaanai; taa haumai. kahai na koee |4| Ang 432
Sant Singh KhalsaOne who recognizes the One Lord among all beings does not talk of ego. ||4||
Manmohan SinghIf anyone knows the One Lord amongst all the beings, he talks not of ego, then.
Manmohan Singh (Punjabi)ਜੇਕਰ ਕੋਈ ਜਣਾ ਸਾਰਿਆਂ ਜੀਵਾਂ ਅੰਦਰ ਇਕ ਸਾਈਂ ਨੂੰ ਜਾਣ ਲਵੇ। ਤਦ ਉਹ ਹੰਕਾਰ ਦੀ ਗੱਲ ਹੀ ਨਹੀਂ ਕਰਦਾ।
Fareedkot Teekaਜਬ ਸਭ ਜੀਵੋਂ ਮੇਂ ਏਕ ਪਰਮਾਤਮਾ ਹੀ ਕੋ ਜਾਣੈ ਤਬ ਫਿਰਿ (ਕੋਈ) ਕਬੀ ਭੀ ਹਉਮੈ ਨਹੀਂ ਕਰਤਾ ਹੈ॥੪॥
Prof. Sahib Singh(ਜੇਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ (ਭਾਵ, ਉਹ ਬੰਦਾ ਸੁਆਰਥੀ ਨਹੀਂ ਰਹਿ ਸਕਦਾ) ॥੪॥ਪਦ ਅਰਥ ਹਉਮੈ = ਹਉ ਹਉ, ਮੈਂ ਮੈਂ, ਮੈਂ ਹੀ ਹੋਵਾਂ ਮੈਂ ਹੀ ਹੋਵਾਂ ॥੪॥
SikhNet (Spanish)Ve al Señor durante toda la vida, y no se convierte en la víctima de su ego. (4)
ਕਕੈ. ਕੇਸ ਪੁੰਡਰ ਜਬ ਹੂਏ; ਵਿਣੁ ਸਾਬੂਣੈ ਉਜਲਿਆ ॥
kakai. kes punddar jab hooe; vin saaboonai ujaliaa | Ang 432
Sant Singh KhalsaKakka: When the hair grows grey, then it shines without shampoo.
Manmohan SinghK:-When the hair grow grey they shine without soap.
Manmohan Singh (Punjabi)ਕ-ਜਦ ਵਾਲ ਚਿੱਟੇ ਹੋ ਜਾਂਦੇ ਹਨ, ਉਹ ਸਾਬਣ ਦੇ ਬਗੈਰ ਹੀ ਚਮਕਦੇ ਹਨ।
Fareedkot Teekaਹੇ ਪੰਡਤ ਜੀ! ਕਕਾ ਕਹਤਾ ਹੈ: ਜਬ ਕੇਸ (ਪੁੰਡਰ) ਚਿਟੇ ਹੋ ਗਏ, ਕੈਸੇ ਹੂਏ ਹੈਂ ਜੈਸੇ ਸਾਬੂਣ ਸੇ ਕਪੜਾ ਉਜਲਾ ਹੋਤਾ ਹੈ, ਤੈਸੇ ਬਿਨਾਂ ਹੀ ਕਾਰਣ ਸੇ ਕੇਸ ਉਜਲ ਹੋ ਗਏ ਹੈਂ, ਭਾਵ ਬੁਢਾਪਾ ਆਇ ਗਿਆ ਹੈ॥
Prof. Sahib Singh(ਪਰ ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ,ਪਦ ਅਰਥ ਪੁੰਡਰ = ਪੁੰਡਰੀਕ, ਚਿੱਟਾ ਕੌਲ ਫੁੱਲ (ਭਾਵ, ਚਿੱਟੇ ਕੌਲ ਫੁੱਲ ਵਰਗੇ ਚਿੱਟੇ)। ਉਜਲਿਆ = ਚਿੱਟੇ।
SikhNet (Spanish)Kakka: Cuando tu cabello se vuelva blanco sin explicaciones,
ਜਮ ਰਾਜੇ ਕੇ ਹੇਰੂ ਆਏ; ਮਾਇਆ ਕੈ ਸੰਗਲਿ. ਬੰਧਿ ਲਇਆ ॥੫॥
jam raaje ke heroo aae; maaeaa kai sangal. bandh leaa |5| Ang 432
Sant Singh KhalsaThe hunters of the King of Death come, and bind him in the chains of Maya. ||5||
Manmohan SinghDeath-King's hunters come and they blind with the chain of mammon.
Manmohan Singh (Punjabi)ਮੌਤ ਪਾਤਸ਼ਾਹ ਦੇ ਸ਼ਿਕਾਰੀ ਆ ਜਾਂਦੇ ਹਨ ਅਤੇ ਉਹ ਉਸ ਨੂੰ ਮੋਹਣੀ ਦੀ ਜੰਜੀਰ ਨਾਲ ਜਕੜ ਲੈਂਦੇ ਹਨ।
Fareedkot Teekaਤਬ ਜਮ ਰਾਜੇ ਕੇ ਭੇਜੇ ਹੂਏ (ਹੇਰੂ) ਦੇਖਨੇ ਵਾਲੇ, ਭਾਵ ਦੂਤ ਆਏ ਅਰ ਤਿਨੋਂ ਨੇ ਮਾਯਾ ਕੇ ਪ੍ਯਾਰਿ੍ਯੋਂ ਕੋ ਸੰਗਲ ਮੇਂ ਬਾਂਧ ਲੀਆ, ਭਾਵ ਜਮ ਲੋਕ ਕੋ ਲੇ ਗਏ; ਵਾ ਮਾਯਾ ਹੀ ਕੇ ਸੰਗਲੋਂ ਸੇ ਜੋ ਦਿਖਾਈ ਨਹੀਂ ਦੇਤੇ ਜੀਵ ਕੋ ਬਾਂਧ ਲੀਆ ਹੈ॥੫॥
Prof. Sahib Singhਤੇ ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? ॥੫॥ਪਦ ਅਰਥ ਹੇਰੂ = ਤੱਕਣ ਵਾਲੇ, ਤੱਕ ਰੱਖਣ ਵਾਲੇ। ਸੰਗਲਿ = ਸੰਗਲ ਨੇ ॥੫॥
SikhNet (Spanish)ntonces atribúyeselo al mensajero de la muerte y apúrate entonces o serás atrapado por las cadenas de Maya. (5)
ਖਖੈ. ਖੁੰਦਕਾਰੁ ਸਾਹ ਆਲਮੁ; ਕਰਿ ਖਰੀਦਿ ਜਿਨਿ ਖਰਚੁ ਦੀਆ ॥
khakhai. khundakaar saah aalam; kar khareed jin kharach deea | Ang 432
Sant Singh KhalsaKhakha: The Creator is the King of the world; He enslaves by giving nourishment.
Manmohan SinghKh:-- The Creator is the King of the world, who gives sustenance man on enslaving him.
Manmohan Singh (Punjabi)ਖ-ਸਿਰਜਣਹਾਰ ਸ੍ਰਿਸ਼ਟੀ ਦਾ ਪਾਤਸ਼ਾਹ ਹੈ ਜੋ ਆਪਣੇ ਗੁਲਾਮਾਂ ਨੂੰ ਰੋਜੀ ਦਿੰਦਾ ਹੈ।
Fareedkot Teekaਹੇ ਪੰਡਤ ਜੀ! ਖਖਾ ਇਹ ਕਹਤਾ ਹੈ: (ਖੁੰਦਕਾਰੁ ਸਾਹ ਆਲਮੁ) ਸਾਤੋ ਬਿਲਾਇਤੋਂ ਕਾ ਪਾਤਸ਼ਾਹ ਸੋ ਏਕ ਵਹੀ ਹੈ; ਵਾ ਧੋਬੀ ਕੇ ਪਟਰੇ ਕਾ ਕਿਲਾ ਅਰਥਾਤ ਸੰਸਾਰ ਕਾ ਆਸਰਾ ਰੂਪ ਪਾਤਸਾਹੁ ਵਹੀ ਹੈ। (ਕਰਿ ਖਰੀਦਿ), ਭਾਵ ਰਚ ਕਰ ਕੇ ਸੰਸਾਰ ਕੋ ਫਿਰ ਪਾਨ ਪਹਿਰਾਨਾਦਿ ਖਰਚੁ ਦੀਆ ਹੈ, ਵਾ ਮਾਰ ਦੀਆ ਹੈ ਅਰਥਾਤ ਅਭਾਵ ਕੀਆ ਹੈ॥
Prof. Sahib Singhਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ; ਤੇ (ਜਿਸ ਨੇ ਸਾਰੇ ਜਗਤ ਨੂੰ) ਰੋਜ਼ੀ ਅਪੜਾਈ ਹੋਈ ਹੈ, (ਹੇ ਭਾਈ! ਜੇ ਤੂੰ ਸਚਮੁੱਚ ਪੰਡਿਤ ਹੈਂ, ਤਾਂ) ਉਸੇ ਦੀ ਸਿਫ਼ਤ-ਸਾਲਾਹ ਦਾ ਸੌਦਾ ਵਿਹਾਝ।ਪਦ ਅਰਥ ਖੁੰਦਕਾਰੁ = ਖ਼ੁਦਾਵੰਦ ਗਾਰ, ਖ਼ੁਦਾ, ਪਰਮਾਤਮਾ {ਨੋਟ: ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰੀ ਆਇਆ ਹੈ। ਨਾਮਦੇਵ ਜੀ ਨੇ ਭੀ ਤਿਲੰਗ ਰਾਗ ਦੇ ਸ਼ਬਦ ਵਿਚ ਵਰਤਿਆ ਹੈ: ਮੈਂ ਅੰਧੁਲੇ ਕੀ ਟੇਕ, ਤੇਰਾ ਨਾਮੁ ਖੁੰਦਕਾਰਾ}। ਸਾਹ ਆਲਮੁ = ਦੁਨੀਆ ਦਾ ਪਾਤਿਸ਼ਾਹ। ਕਰਿ ਖਰੀਦਿ = ਖ਼ਰੀਦਾਰੀ ਕਰ, ਵਣਜ ਕਰ। ਜਿਨਿ = ਜਿਸ (ਖੁੰਦਕਾਰ) ਨੇ।
SikhNet (Spanish)Kjakkja: Dios es el Rey del Universo; Él te llama a Su Servicio y te alimenta.
ਬੰਧਨਿ ਜਾ ਕੈ. ਸਭੁ ਜਗੁ ਬਾਧਿਆ; ਅਵਰੀ ਕਾ. ਨਹੀ ਹੁਕਮੁ ਪਇਆ ॥੬॥
bandhan jaa kai. sabh jag baadhiaa; avaree kaa. nahee hukam peaa |6| Ang 432
Sant Singh KhalsaBy His Binding, all the world is bound; no other Command prevails. ||6||
Manmohan SinghUnder his command the entire world is bound and another's order pre avails not.
Manmohan Singh (Punjabi)ਉਸ ਦੀਆਂ ਜੰਜੀਰਾਂ ਅੰਦਰ ਸਾਰਾ ਜਹਾਨ ਜਕੜਿਆ ਹੋਇਆ ਹੈ। ਹੋਰ ਕਿਸੇ ਦਾ ਫੁਰਮਾਨ ਪ੍ਰਚੱਲਿਤ ਨਹੀਂ ਹੁੰਦਾ।
Fareedkot Teekaਜਿਸ ਕੇ ਹੁਕਮ ਰੂਪ ਬੰਧਨ ਸੇ ਸਾਰਾ ਸੰਸਾਰ ਬਾਂਧਾ ਹੂਆ ਹੈ ਔਰ ਤਿਸ ਪਰ ਔਰ ਕਿਸੀ ਕਾ ਹੁਕਮ ਨਹੀਂ ਹੂਆ ਹੈ॥੬॥
Prof. Sahib Singhਜਿਸ ਦੇ ਹੁਕਮ ਵਿਚ ਸਾਰਾ ਜਗਤ ਨੱਥਿਆ ਹੋਇਆ ਹੈ ਤੇ (ਜਿਸ ਤੋਂ ਬਿਨਾ) ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ (ਉਸੇ ਦੀ ਸਿਫ਼ਤ ਸਲਾਹ ਕਰ) ॥੬॥ਪਦ ਅਰਥ ਬੰਧਨਿ ਜਾ ਕੈ = ਜਿਸਦੀ ਮਰਯਾਦਾ ਵਿਚ। ਨਹੀ ਪਇਆ = ਨਹੀਂ ਚੱਲ ਸਕਦਾ ॥੬॥
SikhNet (Spanish)El mundo entero está bajo Su Comando y no hay nadie más que pueda cambiar el destino. (6)
ਗਗੈ. ਗੋਇ ਗਾਇ ਜਿਨਿ ਛੋਡੀ; ਗਲੀ ਗੋਬਿਦੁ. ਗਰਬਿ ਭਇਆ ॥
gagai. goe gaae jin chhoddee; galee gobid. garab bheaa | Ang 432
Sant Singh KhalsaGagga: One who renounces the singing of the songs of the Lord of the Universe, becomes arrogant in his speech.
Manmohan SinghG:-He who renounce the singing of Lord's Gurbani, becomes arrogant in his speech.
Manmohan Singh (Punjabi)ਗ-ਜੋ ਸੁਆਮੀ ਦੀ ਗੁਰਬਾਣੀ ਦਾ ਗਾਇਨ ਕਰਨਾ ਤਿਆਗ ਦਿੰਦਾ ਹੈ, ਉਹ ਆਪਣੀ ਗੱਲਬਾਤ ਵਿੱਚ ਹੰਕਾਰੀ ਹੋ ਜਾਂਦਾ ਹੈ।
Fareedkot Teekaਹੇ ਪੰਡਤ ਜੀ! ਗਗਾ ਕਹਤਾ ਹੈ: ਗੋਬਿੰਦ ਕੀ (ਗੋਇ) ਬਾਣੀ (ਗਾਇ) ਗਾਉਨੇ ਸੇ ਜਿਸਨੈ ਛੋਡ ਦਈ ਹੈ ਅਰਥਾਤ ਕੀਰਤਨ ਨਹੀਂ ਕਰਤਾ ਹੈ ਔਰ ਬਹੁਤ ਸੀ ਬਾਤਾਂ ਸੀਖ ਕਰ ਹੰਕਾਰੀ ਹੋ ਗਿਆ ਹੈ॥
Prof. Sahib Singhਜਿਸ ਨੇ ਸਿਮਰਨ ਨਹੀਂ ਕੀਤਾ ਤੇ ਪ੍ਰਭੂ ਬਾਰੇ ਨਿਰੀਆਂ ਵਿਦਵਤਾ ਦੀਆਂ ਗੱਲਾਂ ਕੀਤੀਆਂ ਹਨ, ਉਹ ਅਹੰਕਾਰੀ ਬਣਦਾ ਹੈ।ਪਦ ਅਰਥ ਗਲੀ = ਨਿਰੀਆਂ ਗੱਲਾਂ ਨਾਲ। ਗਰਬਿ = ਗਰਬੀ, ਅਹੰਕਾਰੀ। ਗਰਬ = ਅਹੰਕਾਰ। ❀ 'ਛੋਡੀ' ਬਾਰੇ ਨੋਟ: ਗੁਰੂ ਨਾਨਕ ਦੇਵ ਜੀ ਨੇ ਇਹ ਲਫ਼ਜ਼ ਕਿਸ ਅਰਥ ਵਿਚ ਵਰਤਿਆ ਹੈ ਇਹ ਸਮਝਣ ਲਈ ਉਹਨਾਂ ਦੀ ਹੀ ਬਾਣੀ ਵਿਚੋਂ ਪ੍ਰਮਾਣ: ਧਧੈ ਧਾਰਿ ਕਲਾ ਜਿਨਿ ਛੋਡੀ-ਬੰਦ ਨੰ: ੨੨। ਲਲੈ ਲਾਇ ਧੰਧੈ ਜਿਨਿ ਛੋਡੀ-ਬੰਦ ਨੰ: ੩੧। ਆਇੜੈ ਆਪਿ ਕਰੇ ਜਿਨਿ ਛੋਡੀ-ਬੰਦ ਨੰ: ੩੫। ਧੁਰਿ ਛੋਡੀ ਤਿਨੈ ਪਾਇ-ਆਸਾ ਦੀ ਵਾਰ ਪਉੜੀ ੨੪। ਚਖਿ ਛੋਡੀ ਸਹਸਾ ਨਹੀ ਕੋਇ-ਬਿਲਾਵਲ ਪੰਨਾ ੭੯੬। ਧੁਰਿ ਤੈ ਛੋਡੀ ਕੀਮਤਿ ਪਾਇ-ਰਾਮਕਲੀ ਪੰਨਾ ੮੭੮। ਦੁਰਮਤਿ ਪਰਹਰਿ ਛਾਡੀ ਢੋਲਿ-ਓਅੰਕਾਰ ਪੰਨਾ ੯੩੩। ਭ੍ਰਾਤਿ ਤਜਿ ਛੋਡਿ-ਮਾਰੂ ਪੰਨਾ ੯੯੧। ਧਾਰਿ ਛੋਡੀ-ਧਾਰੀ। ਲਾਇ ਛੋਡੀ-ਲਾਈ। ਕਰੇ ਛੋਡੀ-ਕਰੀ, ਕੀਤੀ। ਪਾਇ ਛੋਡੀ-ਪਾਈ। ਚਖਿ ਛੋਡੀ-ਚੱਖੀ। ਪਾਇ ਛੋਡੀ-ਪਾਈ। ਪਰਹਰਿ ਛਾਡੀ-ਪਰਹਰੀ। ਤਜਿ ਛੋਡੀ-ਤਜੀ। ਇਸੇ ਤਰ੍ਹਾਂ: । ਗੋਇ ਗਾਇ ਛੋਡੀ-ਗੋਈ ਗਾਈ, (ਮਿੱਟੀ) ਗੋਈ ਗਾਈ ਹੈ, ਜਿਵੇਂ ਘੁਮਿਆਰ ਭਾਂਡੇ ਘੜਨ ਤੋਂ ਪਹਿਲਾਂ ਮਿੱਟੀ ਗੋਂਦਾ ਹੈ, ਤਿਵੇਂ ਪ੍ਰਭੂ ਨੇ, "ਦੁਯੀ ਕੁਦਰਤਿ ਸਾਜੀਐ।"
SikhNet (Spanish)Gagga: Aquél que no canta las Alabanzas del Señor, e inflado por su ego quiere complacer a su Señor con parloteo,
ਘੜਿ ਭਾਂਡੇ. ਜਿਨਿ ਆਵੀ ਸਾਜੀ; ਚਾੜਣ ਵਾਹੈ ਤਈ ਕੀਆ ॥੭॥
gharr bhaandde. jin aavee saajee; chaarran vaahai tee keea |7| Ang 432
Sant Singh KhalsaOne who has shaped the pots, and made the world the kiln, decides when to put them in it. ||7||
Manmohan SinghThe Lord, who has shaped the pots and make the world kiln, decides the time to put them therein.
Manmohan Singh (Punjabi)ਸੁਆਮੀ ਜਿਸ ਦੇ ਬਰਤਨ ਬਣਾਏ ਹਨ, ਅਤੇ ਜਗਤ ਦੀ ਭੱਠੀ ਰਚੀ ਹੈ, ਉਹਨਾਂ ਨੂੰ ਉਸ ਵਿੱਚ ਪਾਉਣ ਦਾ ਸਮਾਂ ਨਿਯਤ ਕਰਦਾ ਹੈ।
Fareedkot Teeka(ਘੜ ਭਾਂਡੇ) ਸੋ ਸਰੀਰੋਂ ਕੋ ਰਚ ਕਰ ਕੇ ਜਿਸ ਨੇ ਚਾਰ ਖਾਣੀ ਜੜ ਚੇਤਨ ਬ੍ਰਹਮੰਡ ਰੂਪ ਆਵੀ ਸਾਜੀ ਹੈ। (ਚਾੜਣ) ਪਾਲਨਾ ਔ (ਵਾਹੈ) ਨਾਸ ਕਰਨੇ ਵਾਸਤੇ ਸ਼ਿਵ ਇਨ ਤੀਨੋਂ ਕੋ ਤਈਨਾਤ, ਭਾਵ ਇਸਥਿਤ ਕੀਆ ਹੈ। ਵਾ ਪਰਸੰਗ ਮੇਂ ਜਿਸ ਨੇ ਗੋਬਿੰਦ ਸੰਬੰਧਨੀ ਬਾਣੀ ਗਾਵਣੀ ਛੋਡ ਦਈ ਹੈ (ਤਈ) ਤਿਸ ਕੋ ਸੰਸਾਰ ਆਵੀ ਮੇਂ ਚੜਨ ਵਾਸਤੇ ਤਿਆਰ ਕੀਆ ਹੈ, ਭਾਵ ਪਰਮੇਸ੍ਵਰ ਸੇ ਬੇਮੁਖ ਜੀਵ ਸਦੀਵ ਜਨਮਤੇ ਔਰ ਮਰਤੇ ਰਹਿਤੇ ਹੈਂ॥੭॥
Prof. Sahib Singhਜਿਸ (ਗੋਬਿੰਦ) ਨੇ ਜੀਵ-ਭਾਂਡੇ ਬਣਾ ਕੇ ਸੰਸਾਰ-ਰੂਪੀ ਆਵੀ ਤਿਆਰ ਕੀਤੀ ਹੈ, ਉਸ ਨੇ ਜਨਮ ਮਰਨ (ਦਾ ਗੇੜ) ਵੀ ਤਿਆਰ ਕੀਤਾ ਹੋਇਆ ਹੈ ॥੭॥ਪਦ ਅਰਥ ਘੜਿ = ਘੜ ਕੇ। ਘੜਿ ਭਾਂਡੇ = ਭਾਂਡੇ ਘੜ ਕੇ, ਜੀਵ ਪੈਦਾ ਕਰ ਕੇ। ਆਵੀ = ਸੰਸਾਰ। ਚਾੜਨ ਵਾਹੈ = ਆਵੀ ਵਿਚ ਭਾਂਡੇ ਚਾੜ੍ਹਨੇ ਤੇ ਲਾਹੁਣੇ, ਜਨਮ ਮਰਨ। ਤਈ = ਤਿਆਰ ॥੭॥
* 'ਛੋਡੀ' ਬਾਰੇ ਨੋਟ: ਗੁਰੂ ਨਾਨਕ ਦੇਵ ਜੀ ਨੇ ਇਹ ਲਫ਼ਜ਼ ਕਿਸ ਅਰਥ ਵਿਚ ਵਰਤਿਆ ਹੈ ਇਹ ਸਮਝਣ ਲਈ ਉਹਨਾਂ ਦੀ ਹੀ ਬਾਣੀ ਵਿਚੋਂ ਪ੍ਰਮਾਣ: ਧਧੈ ਧਾਰਿ ਕਲਾ ਜਿਨਿ ਛੋਡੀ-ਬੰਦ ਨੰ: ੨੨। ਲਲੈ ਲਾਇ ਧੰਧੈ ਜਿਨਿ ਛੋਡੀ-ਬੰਦ ਨੰ: ੩੧। ਆਇੜੈ ਆਪਿ ਕਰੇ ਜਿਨਿ ਛੋਡੀ-ਬੰਦ ਨੰ: ੩੫। ਧੁਰਿ ਛੋਡੀ ਤਿਨੈ ਪਾਇ-ਆਸਾ ਦੀ ਵਾਰ ਪਉੜੀ ੨੪। ਚਖਿ ਛੋਡੀ ਸਹਸਾ ਨਹੀ ਕੋਇ-ਬਿਲਾਵਲ ਪੰਨਾ ੭੯੬। ਧੁਰਿ ਤੈ ਛੋਡੀ ਕੀਮਤਿ ਪਾਇ-ਰਾਮਕਲੀ ਪੰਨਾ ੮੭੮। ਦੁਰਮਤਿ ਪਰਹਰਿ ਛਾਡੀ ਢੋਲਿ-ਓਅੰਕਾਰ ਪੰਨਾ ੯੩੩। ਭ੍ਰਾਤਿ ਤਜਿ ਛੋਡਿ-ਮਾਰੂ ਪੰਨਾ ੯੯੧। ਧਾਰਿ ਛੋਡੀ-ਧਾਰੀ। ਲਾਇ ਛੋਡੀ-ਲਾਈ। ਕਰੇ ਛੋਡੀ-ਕਰੀ, ਕੀਤੀ। ਪਾਇ ਛੋਡੀ-ਪਾਈ। ਚਖਿ ਛੋਡੀ-ਚੱਖੀ। ਪਾਇ ਛੋਡੀ-ਪਾਈ। ਪਰਹਰਿ ਛਾਡੀ-ਪਰਹਰੀ। ਤਜਿ ਛੋਡੀ-ਤਜੀ। ਇਸੇ ਤਰ੍ਹਾਂ: । ਗੋਇ ਗਾਇ ਛੋਡੀ-ਗੋਈ ਗਾਈ, (ਮਿੱਟੀ) ਗੋਈ ਗਾਈ ਹੈ, ਜਿਵੇਂ ਘੁਮਿਆਰ ਭਾਂਡੇ ਘੜਨ ਤੋਂ ਪਹਿਲਾਂ ਮਿੱਟੀ ਗੋਂਦਾ ਹੈ, ਤਿਵੇਂ ਪ੍ਰਭੂ ਨੇ, "ਦੁਯੀ ਕੁਦਰਤਿ ਸਾਜੀਐ"।। ਘੜਿ-ਘੜ ਕੇ। ਘੜਿ ਭਾਂਡੇ-ਭਾਂਡੇ ਘੜ ਕੇ, ਜੀਵ ਪੈਦਾ ਕਰ ਕੇ। ਆਵੀ-ਸੰਸਾਰ। ਚਾੜਨ ਵਾਹੈ-ਆਵੀ ਵਿਚ ਭਾਂਡੇ ਚਾੜ੍ਹਨੇ ਤੇ ਲਾਹੁਣੇ, ਜਨਮ ਮਰਨ। ਤਈ-ਤਿਆਰ। ਗਲੀ-ਨਿਰੀਆਂ ਗੱਲਾਂ ਨਾਲ। ਗਰਬਿ-ਗਰਬੀ, ਅਹੰਕਾਰੀ। ਗਰਬ-ਅਹੰਕਾਰ।
SikhNet (Spanish)el Señor Creador lo quema en el horno como una vasija de barro. (7)
ਘਘੈ. ਘਾਲ ਸੇਵਕੁ ਜੇ ਘਾਲੈ; ਸਬਦਿ ਗੁਰੂ ਕੈ ਲਾਗਿ ਰਹੈ ॥
ghaghai. ghaal sevak je ghaalai; sabad guroo kai laag rahai | Ang 432
Sant Singh KhalsaGhagha: The servant who performs service, remains attached to the Word of the Guru's Shabad.
Manmohan SinghGh:-- The attendant who performs Guru's service remains attached to Guru's hymns.
Manmohan Singh (Punjabi)ਘ-ਟਹਿਲੂਆ, ਜਿਹੜਾ ਗੁਰਾਂ ਦੀ ਸੇਵਾ ਕਮਾਉਂਦਾ ਹੈ ਅਤੇ ਗੁਰਾਂ ਦੀ ਬਾਣੀ ਨਾਲ ਜੁੜਿਆ ਰਹਿੰਦਾ ਹੈ।
Fareedkot Teekaਹੇ ਪੰਡਤ ਜੀ! ਘਘੇ ਅਖਰ ਨੇ ਏਹ ਕਹਾ ਹੈ: ਜੋ ਸੇਵਕ ਹੋ ਕਰ (ਘਾਲ) ਸੇਵਾ (ਘਾਲੈ) ਕਰੈ ਔਰ ਗੁਰ ਸਬਦ ਮੇਂ ਲਗਾ ਰਹੈ, ਕਿਆ ਬੀਚਾਰਤਾ ਰਹੈ॥
Prof. Sahib Singhਜੇ ਮਨੁੱਖ ਸੇਵਕ (-ਸੁਭਾਉ) ਬਣ ਕੇ (ਸੇਵਕਾਂ ਵਾਲੀ) ਕਰੜੀ ਮੇਹਨਤ ਕਰੇ, ਜੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੋੜੀ ਰੱਖੇ,ਪਦ ਅਰਥ ਘਾਲ ਘਾਲੈ = ਕਰੜੀ ਮਿਹਨਤ ਕਰੇ। ਸਬਦਿ = ਸ਼ਬਦ ਵਿਚ। ਲਾਗਿ ਰਹੈ = ਜੁੜਿਆ ਰਹੇ, ਆਪਣੀ ਸੁਰਤਿ ਟਿਕਾਈ ਰੱਖੇ।
SikhNet (Spanish)Gjaggja: El Sirviente del Guru está entonado en Su Palabra
ਬੁਰਾ ਭਲਾ. ਜੇ ਸਮ ਕਰਿ ਜਾਣੈ; ਇਨ ਬਿਧਿ. ਸਾਹਿਬੁ ਰਮਤੁ ਰਹੈ ॥੮॥
buraa bhalaa. je sam kar jaanai; in bidh. saahib ramat rahai |8| Ang 432
Sant Singh KhalsaOne who recognizes bad and good as one and the same - in this way he is absorbed into the Lord and Master. ||8||
Manmohan SinghHe who deems bad and good as the same, He in this way gets absorbed in the Lord.
Manmohan Singh (Punjabi)ਅਤੇ ਜਿਹੜਾ ਮੰਦੇ ਤੇ ਚੰਗੇ ਨੂੰ ਬਰਾਬਰ ਕਰ ਕੇ ਸਮਝਦਾ ਹੈ ਉਹ ਇਸ ਤਰੀਕੇ ਨਾਲ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਅਰ ਜੇ ਬੁਰਾ ਭਲਾ ਸਮਾਨ ਜਾਨੇ ਤਉ (ਇਨ ਬਿਧਿ) ਇਸ ਬਿਧ ਵਾਲਾ ਸਾਹਿਬ ਸੇ ਰਮਣ ਕਰਤਾ ਰਹਿਤਾ ਹੈ॥੮॥
Prof. Sahib Singhਤੇ ਬੁਰਾਈ ਭੁਲਾਈ ਨੂੰ ਇਕੋ ਜੇਹਾ ਜਾਣੇ, ਤਾਂ ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਤਰ੍ਹਾਂ) ਸਿਮਰ ਸਕਦਾ ਹੈ ॥੮॥ਪਦ ਅਰਥ ਬੁਰਾ ਭਲਾ = ਦੁਖ ਸੁਖ, ਕਿਸੇ ਵਲੋਂ ਮੰਦਾ ਸਲੂਕ ਜਾਂ ਚੰਗਾ ਸਲੂਕ। ਸਮ = ਬਰਾਬਰ, ਇਕੋ ਜਿਹਾ। ਇਨ ਬਿਧਿ = ਇਸ ਤਰੀਕੇ ਨਾਲ। ਰਮਤੁ ਰਹੈ = ਸਿਮਰਦਾ ਰਹਿੰਦਾ ਹੈ, ਸਿਮਰ ਸਕਦਾ ਹੈ ॥੮॥
SikhNet (Spanish)y ve al dolor y al placer por igual, es así como goza de su Señor. (8)
ਚਚੈ. ਚਾਰਿ ਵੇਦ. ਜਿਨਿ ਸਾਜੇ; ਚਾਰੇ ਖਾਣੀ. ਚਾਰਿ ਜੁਗਾ ॥
chachai. chaar ved. jin saaje; chaare khaanee. chaar jugaa | Ang 432
Sant Singh KhalsaChacha: He created the four Vedas, the four sources of creation, and the four ages
Manmohan SinghCh:-- He, who made the four Vedas, four production-sources, and the four ages,
Manmohan Singh (Punjabi)ਚ-ਜਿਸ ਨੇ ਚਾਰੇ ਵੇਦ ਚਾਰੋਂ ਹੀ ਕਾਨਾਂ ਅਤੇ ਚਾਰ ਯੁਗ ਰਚੇ ਹਨ,
Fareedkot Teekaਹੇ ਪੰਡਤ ਜੀ! ਚਚੇ ਅਖਰ ਨੇ ਕਹਾ ਹੈ: ਜਿਸ ਸਾਹਿਬ ਨੇ ਚਾਰ ਬੇਦ ਰਿਗ, ਜੁਜਰ, ਸਾਂਮ, ਅਥਰਬਣ, ਚਾਰ ਖਾਣ ਅੰਡਜ, ਜੇਰਜ, ਸ੍ਵੇਤਜ, ਉਤਭੁਜ, ਚਾਰ ਜੁਗ ਸਤ, ਦ੍ਵਾਪਰ, ਤ੍ਰੇਤਾ, ਕਲਜੁਗ॥
Prof. Sahib Singhਜਿਸ ਪਰਮਾਤਮਾ ਨੇ (ਅੰਡਜ ਜੇਰਜ ਸੇਤਜ ਉਤਭੁਜ) ਚੌਹਾਂ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ (ਜਗਤ-ਰਚਨਾ ਕਰ ਕੇ, ਸੂਰਜ ਚੰਦ ਆਦਿਕ ਬਣਾ ਕੇ, ਸਮੇ ਦੀ ਹੋਂਦ ਕਰ ਕੇ) ਚਾਰੇ ਜੁਗ ਆਪ ਹੀ ਬਣਾਏ ਹਨ, ਜਿਸ ਪ੍ਰਭੂ ਨੇ (ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ) ਚਾਰ ਵੇਦ ਰਚੇ ਹਨ,ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਚਾਰੇ = ਚਾਰ ਹੀ। ਖਾਣੀ = ਉਤਪੱਤੀ ਦਾ ਵਸੀਲਾ: ਅੰਡਜ, ਜੇਰਜ, ਸੇਤਜ, ਉਤਭੁਜ।
SikhNet (Spanish)Chacha: Aquél que creó los cuatro Vedas, las cuatro épocas y las cuatro fuentes de vida, prevalece en todos los tiempos.
ਜੁਗੁ ਜੁਗੁ ਜੋਗੀ. ਖਾਣੀ ਭੋਗੀ; ਪੜਿਆ ਪੰਡਿਤੁ ਆਪਿ ਥੀਆ ॥੯॥
jug jug jogee. khaanee bhogee; parriaa panddit aap theea |9| Ang 432
Sant Singh Khalsa- through each and every age, He Himself has been the Yogi, the enjoyer, the Pandit and the scholar. ||9||
Manmohan Singhhas Himself been, in all the ages the Renuciatior, the Reveller of the production sources and the learned scholar.
Manmohan Singh (Punjabi)ਸਾਰਿਆਂ ਹੀ ਯੁਗਾਂ ਅੰਦਰ ਉਹ ਖੁਦ ਹੀ ਤਿਆਗੀ ਕਾਨਾਂ ਦੇ ਅਨੰਦ ਮਾਨਣ ਵਾਲਾ ਅਤੇ ਵਿਦਵਾਨ ਆਲਮ ਹੋਇਆ ਹੈ।
Fareedkot Teekaਜੁਗੋਂ ਜੁਗਾਂ ਮੇਂ ਜਿਸ ਕੀ ਸਤਾ ਜੁੜ ਰਹੀ ਹੈ ਐਸਾ ਜੋਗੀ ਹੈ ਚਾਰੋ ਖਾਣੀ ਮੇਂ (ਭੋਗੀ) ਭੋਗ ਕਰਤਾ ਹੈ। ਆਪਹਿ (ਪੜਿਆ) ਵਿਦਿਆਰਥੀ ਹੂਆ ਹੈ ਅਰ ਆਪ ਹੀ (ਪੰਡਿਤੁ) ਪੜਾਉਨੇ ਵਾਲਾ (ਥੀਆ) ਭਇਆ ਹੈ॥੯॥☬ਹੇ ਪੰਡਤ ਜੀ! ਪਰਮੇਸ੍ਵਰ ਪਾਸ ਐਸੇ ਬੇਨਤੀ ਕਰ:
Prof. Sahib Singhਜੋ ਹਰੇਕ ਜੁਗ ਵਿਚ ਮੌਜੂਦ ਹੈ, ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਵਿਆਪਕ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ, ਫਿਰ ਨਿਰਲੇਪ ਭੀ ਹੈ, ਉਹ ਆਪ ਹੀ (ਵਿੱਦਿਆ ਦੀ ਉਤਪੱਤੀ ਦਾ ਮੂਲ ਹੈ, ਤੇ) ਪੜ੍ਹਿਆ ਹੋਇਆ ਹੈ, ਆਪ ਹੀ ਪੰਡਿਤ ਹੈ ॥੯॥ਪਦ ਅਰਥ ਜੋਗੀ = ਨਿਰਲੇਪ। ਭੋਗੀ = ਭੋਗਣ ਵਾਲਾ, ਪਦਾਰਥਾਂ ਨੂੰ ਵਰਤਣ ਵਾਲਾ ॥੯॥
SikhNet (Spanish)El Yogui asceta tanto como el vividor persiguen todos los placeres; también se manifiesta como el hombre sabio. (9)
ਛਛੈ. ਛਾਇਆ ਵਰਤੀ. ਸਭ ਅੰਤਰਿ; ਤੇਰਾ ਕੀਆ. ਭਰਮੁ ਹੋਆ ॥
chhachhai. chhaaeaa varatee. sabh antar; teraa keea. bharam hoaa | Ang 433
Sant Singh KhalsaChhachha: Ignorance exists within everyone; doubt is Your doing, O Lord.
Manmohan SinghChh:-- Spiritual ignorance is diffused amidst all, and the doubt is Thine doing, O Lord.
Manmohan Singh (Punjabi)ਛ-ਆਤਮਕ ਅੰਨ੍ਹੇਰਾ ਸਾਰਿਆਂ ਅੰਦਰ ਪਰਵੇਸ਼ ਹੋਇਆ ਹੋਇਆ ਹੈ। ਸੰਦੇਹ ਤੇਰੀ ਹੀ ਰਚਨਾ ਹੈ। ਹੇ ਸੁਆਮੀ!
Fareedkot Teekaਛਛੇ ਅਖਰ ਦ੍ਵਾਰਾ ਕਹਤੇ ਹੈਂ: ਹੇ ਪ੍ਰਭੂ! ਸਭ ਜੀਵੋਂ ਕੇ ਰਿਦੇ ਮੇਂ (ਛਾਇਆ) ਅਵਿਦਿਆ ਵਰਤ ਰਹੀ ਹੈ ਅਰ ਤੇਰਾ ਕੀਆ ਹੂਆ ਤਿਨ ਜੀਵੋਂ ਕੋ ਭਰਮ ਹੋ ਰਹਾ ਹੈ॥
Prof. Sahib Singhਜੋ ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, ਤੇ ਮਨ ਵਿੱਚ ਭਟਕਣਾ ਹੈ, ਇਹ ਤੇਰੀ ਹੀ ਬਣਾਈ ਹੋਈ ਹੈ।ਪਦ ਅਰਥ ਛਾਇਆ = ਛਾਂ, ਅਵਿੱਦਿਆ। ਅੰਤਰਿ = ਵਿਚ।
SikhNet (Spanish)Chhachhe: La ignorancia y la duda son Tu Creación, oh Dios.
ਭਰਮੁ ਉਪਾਇ ਭੁਲਾਈਅਨੁ ਆਪੇ; ਤੇਰਾ ਕਰਮੁ ਹੋਆ, ਤਿਨੑ ਗੁਰੂ ਮਿਲਿਆ ॥੧੦॥
bharam upaae bhulaaeean aape; teraa karam hoaa, tina guroo miliaa |10| Ang 433
Sant Singh KhalsaHaving created doubt, You Yourself cause them to wander in delusion; those whom You bless with Your Mercy meet with the Guru. ||10||
Manmohan SinghHaving created doubt, Thou Thyself strayest the men and they, on whom is Thine grace, them the Guru's meets,
Manmohan Singh (Punjabi)ਸੰਦੇਹ ਪੈਦਾ ਕਰ ਕੇ ਤੂੰ ਖੁਦ ਹੀ ਇਨਸਾਨਾਂ ਨੂੰ ਕੁਰਾਹੇ ਪਾਉਂਦਾ ਹੈ। ਜਿਨ੍ਹਾਂ ਉਤੇ ਤੇਰੀ ਮਿਹਰ ਹੈ ਉਹਨਾਂ ਨੂੰ ਗੁਰੂ ਜੀ ਮਿਲਦੇ ਹਨ।
Fareedkot Teekaਤੈਨੇ ਭਰਮ ਕੋ ਉਤਪਤ ਕਰ ਕੇ ਸ੍ਰਿਸਟੀ ਆਪੇ ਹੀ ਅਪਨੇ ਸੇ ਭੁਲਾਇ ਦਈ ਹੈ। ਜਿਨ ਪੁਰ ਤੇਰਾ (ਕਰਮੁ) ਅਨੁਗ੍ਰਹ ਹੂਆ ਹੈ, ਤਿਨ ਕੋ ਗੁਰੂ ਮਿਲਾ ਹੈ, ਭਾਵ ਹਮ ਕੋ ਗੁਰੂ ਮਿਲਾਇਕਰ ਭ੍ਰਮ ਨਵਿਰਤ ਕਰੋ॥੧੦॥
Prof. Sahib Singh(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸ੍ਰਿਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ ਤੇ ਜਿਨ੍ਹਾਂ ਉਤੇ ਉਸ ਦੀ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ॥੧੦॥ਪਦ ਅਰਥ ਭਰਮੁ = ਭਟਕਣਾ, ਭੁਲੇਖਾ। ਭੁਲਾਈਅਨੁ = ਉਸ ਨੇ ਭੁਲਾਈ ਹੈ, ਉਸ ਨੇ ਕੁਰਾਹੇ ਪਾਈ ਹੈ। ਕਰਮੁ = ਬਖ਼ਸ਼ਸ਼ ॥੧੦॥
SikhNet (Spanish)Desvías a los hombres del camino, y sólo en Tu Misericordia, uno encuentra al Guru para regresar a Ti. (10)
ਜਜੈ. ਜਾਨੁ ਮੰਗਤ ਜਨੁ ਜਾਚੈ; ਲਖ ਚਉਰਾਸੀਹ. ਭੀਖ ਭਵਿਆ ॥
jajai. jaan mangat jan jaachai; lakh chauraaseeh. bheekh bhaviaa | Ang 433
Sant Singh KhalsaJajja: That humble being who begs for wisdom has wandered begging through 8.4 million incarnations.
Manmohan SinghJ:-- Thine beggarly man, who went a begging in the eighty four lakhs of existences begs for Thine gnosis O Lord.
Manmohan Singh (Punjabi)ਜ-ਤੈਡਾਂ ਮੰਗਣ ਵਾਲਾ ਪੁਰਸ਼ ਜੋ ਚੁਰਾਸੀ ਲੱਖ ਜੂਨੀਆਂ ਅੰਦਰ ਮੰਗਦਾ ਫਿਰਦਾ ਸੀ। ਤੇਰੇ ਪਾਸੋਂ ਤੇਰਾ ਬ੍ਰਹਿਮ ਗਿਆਨ ਮੰਗਦਾ ਹੈ ਹੇ ਸਾਹਿਬ!
Fareedkot Teekaਜਜੇ ਅਖਰ ਕਾ ਇਹ ਸਿਧਾਂਤ ਹੈ: ਹੇ ਪੰਡਤ ਜੀ! ਜਿਸ ਗਿਆਨ ਸੇ ਬਿਨਾਂ ਜੀਵ ਚੌਰਾਸੀ ਲਾਖ (ਭੀਖ) ਜੂਨ ਮੇਂ ਫਿਰਾ ਹੈ, ਦਾਸ ਭਿਖਾਰੀ ਹੋ ਕਰ ਪਰਮੇਸ੍ਵਰ ਸੇ ਸੋ (ਜਾਨੁ) ਗਿਆਨ ਮੰਗੇ॥
Prof. Sahib Singh(ਹੇ ਮਨ!) ਉਸ ਪ੍ਰਭੂ ਨਾਲ ਸਾਂਝ ਪਾ ਜਿਸ ਤੋਂ ਹਰੇਕ ਜੀਵ ਚੌਰਾਸੀ ਲੱਖ ਜੂਨਾਂ ਵਿੱਚ ਭਟਕਦਾ ਹੋਇਆ ਮੰਗਤਾ ਬਣ ਕੇ ਦਾਨ ਮੰਗਦਾ ਹੈ।ਪਦ ਅਰਥ ਜਾਨੁ = ਪਛਾਣ, ਸਾਂਝ ਪਾ। ਮੰਗਤ ਜਨੁ = ਮੰਗਤਾ (ਬਣ ਕੇ)। ਜਾਚੈ = ਮੰਗਦਾ ਹੈ। ਭੀਖ = ਭਿੱਖਿਆ, ਖੈਰ, ਦਾਨ।
SikhNet (Spanish)Yayya: El esclavo, oh Señor, busca esa Sabiduría por la que ha vagado a través de millones de nacimientos.
ਏਕੋ ਲੇਵੈ. ਏਕੋ ਦੇਵੈ; ਅਵਰੁ. ਨ ਦੂਜਾ ਮੈ ਸੁਣਿਆ ॥੧੧॥
eko levai. eko devai; avar. na doojaa mai suniaa |11| Ang 433
Sant Singh KhalsaThe One Lord takes away, and the One Lord gives; I have not heard of any other. ||11||
Manmohan SinghThe One Lord takes away, and the one Lord gives, I have heard not of another second.
Manmohan Singh (Punjabi)ਇੱਕ ਪ੍ਰਭੂ ਹੀ ਲੈ ਜਾਂਦਾ ਹੈ, ਇੱਕ ਪ੍ਰਭੂ ਹੀ ਦਿੰਦਾ ਹੈ। ਕਿਸੇ ਹੋਰ ਦੂਸਰੇ ਬਾਰੇ ਮੇਰੇ ਕੰਨੀਂ ਬਲੇਲ ਨਹੀਂ ਪਾਈ।
Fareedkot Teekaਏਕ ਪਰਮੇਸ੍ਵਰ ਹੀ ਲੇਤਾ ਹੈ ਔਰ ਵੋਹੀ ਏਕ ਦੇਤਾ ਹੈ, ਮੈਨੇ ਤੋ ਕੋਈ ਔਰ ਦੂਸਰਾ ਸੁਨਾ ਹੀ ਨਹੀਂ ਹੈ। ਏਹ ਸਲੋਕ ਪਰਮੇਸ੍ਵਰ ਕੇ ਸਨਮੁਖ ਭੀ ਅਰਥ ਦੇ ਸਕਤਾ ਹੈ॥੧੧॥
Prof. Sahib Singhਇਕ ਹੈ ਪ੍ਰਭੂ ਦੇਣ ਵਾਲਾ ਹੈ ਤੇ ਉਹ ਹੀ ਲੈਣ ਵਾਲਾ ਹੈ ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ॥੧੧॥
SikhNet (Spanish)Sólo Tú das y sólo Tú tomas; no he escuchado de ningún otro. (11)
ਝਝੈ. ਝੂਰਿ ਮਰਹੁ. ਕਿਆ ਪ੍ਰਾਣੀ; ਜੋ ਕਿਛੁ ਦੇਣਾ. ਸੁ ਦੇ ਰਹਿਆ ॥
jhajhai. jhoor marahu. kiaa praanee; jo kichh denaa. su de rahiaa | Ang 433
Sant Singh KhalsaJhajha: O mortal being, why are you dying of anxiety? Whatever the Lord is to give, He shall keep on giving.
Manmohan SinghJh:-- Why die of anxiety, O mortal? What God has to give, that He continues to give.
Manmohan Singh (Punjabi)ਝ-ਤੂੰ ਕਿਊਂ ਪਸ਼ਚਾਤਾਪ ਨਾਲ ਮਰਦਾ ਹੈਂ? ਹੇ ਜੀਵ! ਜਿਹੜਾ ਕੁਝ ਵਾਹਿਗੁਰੂ ਨੇ ਦੇਣਾ ਹੈ, ਉਸ ਨੂੰ ਦੇਈ ਜਾ ਰਿਹਾ ਹੈ।
Fareedkot Teekaਝਝੈ ਅਖਰ ਕਾ ਏਹ ਸਿਧਾਂਤ ਹੈ: ਹੇ ਪ੍ਰਾਣੀਓਂ! ਤੁਮ ਝੂਰ ਕਰ ਕੇ ਕਿਉਂ ਮਰਤੇ ਹੋ, ਜੋ ਕੁਛ ਦੇਨਾ ਹੈ, ਸੋ ਅਕਾਲ ਪੁਰਖ ਦੇ ਰਹਾ ਹੈ॥
Prof. Sahib Singhਹੇ ਪ੍ਰਾਣੀ! (ਰੋਜ਼ੀ ਦੀ ਖ਼ਾਤਰ) ਚਿੰਤਾ ਕਰ ਕਰ ਕੇ ਕਿਉਂ ਆਤਮਕ ਮੌਤ ਸਹੇੜਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਉਹ (ਤੇਰੇ ਚਿੰਤਾ-ਫ਼ਿਕਰ ਤੋਂ ਬਿਨਾ ਭੀ) ਆਪ ਹੀ ਦੇ ਰਿਹਾ ਹੈ।ਪਦ ਅਰਥ ਪ੍ਰਾਣੀ = ਹੇ ਜੀਵ! ਝੂਰਿ = ਝੁਰ ਝੁਰ ਕੇ, ਚਿੰਤਾ ਕਰ ਕਰ ਕੇ। ਮਰਹੁ = ਆਤਮਕ ਮੌਤ ਸਹੇੜਦੇ ਹੋ।
SikhNet (Spanish)Jhajjha: Oh Vida, ¿por qué preocuparse y acongojarse? Lo que el Señor tiene para dar, te lo va a dar.
ਦੇ ਦੇ ਵੇਖੈ. ਹੁਕਮੁ ਚਲਾਏ; ਜਿਉ. ਜੀਆ ਕਾ ਰਿਜਕੁ ਪਇਆ ॥੧੨॥
de de vekhai. hukam chalaae; jiau. jeea kaa rijak peaa |12| Ang 433
Sant Singh KhalsaHe gives, and gives, and watches over us; according to the Orders which He issues, His beings receive nourishment. ||12||
Manmohan SinghHe gives, beholds, and issues orders according as the beings are to obtain sustenance.
Manmohan Singh (Punjabi)ਉਹ ਦਿੰਦਾ ਹੈ ਦੇਖਦਾ ਹੈ, ਅਤੇ ਜਿਸ ਤਰ੍ਹਾਂ ਜੀਵਾਂ ਨੇ ਰੋਜੀ ਪਾਉਣੀ ਹੈ, ਉਸ ਬਾਰੇ ਫਰਮਾਨ ਜਾਰੀ ਕਰਦਾ ਹੈ।
Fareedkot Teekaਭੇਖ ਖਜਾਨੇ ਮੇਂ ਜਿਉਂ ਜਿਉਂ ਜੀਆਂ ਕੇ ਰਿਜਕ ਕਾ ਲੇਖੁ ਪਾਯਾ ਹੈ ਤਿਉਂ ਤਿਉਂ ਦੇ ਕੇ ਵੇਖਤਾ ਅਰੁ ਹੁਕਮਿ ਮੇਂ ਚਲਾਵਤਾ ਹੈ॥੧੨॥
Prof. Sahib Singhਜਿਵੇਂ ਜਿਵੇਂ ਜੀਵਾਂ ਦਾ ਰਿਜ਼ਕ ਮੁਕਰਰ ਹੈ, ਉਹ ਸਭ ਨੂੰ ਦੇ ਰਿਹਾ ਹੈ, ਸੰਭਾਲ ਭੀ ਕਰ ਰਿਹਾ ਹੈ, ਤੇ (ਰਿਜ਼ਕ ਵੰਡਣ ਵਾਲਾ ਆਪਣਾ) ਹੁਕਮ ਵਰਤੋਂ ਵਿਚ ਲਿਆ ਰਿਹਾ ਹੈ ॥੧੨॥ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਪਇਆ = ਮੁਕਰਰ ਹੈ ॥੧੨॥
SikhNet (Spanish)Lo que ha destinado, lo da; Él sostiene y cuida de todo. (12)
ਞੰਞੈ ਨਦਰਿ. ਕਰੇ ਜਾ ਦੇਖਾ; ਦੂਜਾ; ਕੋਈ ਨਾਹੀ ॥
yanyai nadar. kare jaa dekhaa; doojaa; koee naahee | Ang 433
Sant Singh KhalsaNyanya: When the Lord bestows His Glance of Grace, then I do not behold any other.
Manmohan SinghN:-- When I cast glance, I see not another. The One Lord pervades all the places,
Manmohan Singh (Punjabi)ਜਦ ਮੈਂ ਨਿਗਾਹ ਮਾਰਦਾ ਹਾਂ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਇੱਕ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।
Fareedkot Teekaਞੰਞੈ ਅਖਰ ਦ੍ਵਾਰਾ ਕਹਤੇ ਹੈਂ: ਗ੍ਯਾਨ ਦ੍ਰਿਸ੍ਟੀ ਕਰ ਕੇ ਦੇਖਾ ਤੌ ਪਰਮਾਤਮਾ ਬਿਨ ਦੂਸਰਾ ਨਹੀਂ ਆਉਤਾ ਹੈ॥
Prof. Sahib Singhਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ।ਪਦ ਅਰਥ ਨਦਰਿ ਕਰੇ = ਨਦਰਿ ਕਰਿ, ਨਜ਼ਰ ਕਰ ਕੇ, ਗਹੁ ਨਾਲ। ਜਾ = ਜਦੋਂ। ਦੇਖਾ = ਮੈਂ ਵੇਖਦਾ ਹਾਂ।
SikhNet (Spanish)Nyanya: Por donde volteo a ver, no veo a ningún otro;
ਏਕੋ ਰਵਿ ਰਹਿਆ. ਸਭ ਥਾਈ; ਏਕੁ ਵਸਿਆ ਮਨ ਮਾਹੀ ॥੧੩॥
eko rav rahiaa. sabh thaaee; ek vasiaa man maahee |13| Ang 433
Sant Singh KhalsaThe One Lord is totally pervading everywhere; the One Lord abides within the mind. ||13||
Manmohan Singhand The same One Lord dwells in the mind.
Manmohan Singh (Punjabi)ਇਕ ਸੁਆਮੀ ਹੀ ਹਿਰਦੇ ਅੰਦਰ ਵੱਸਦਾ ਹੈ।
Fareedkot Teekaਏਕ ਹੀ ਬਾਹਰ ਸਰਬ ਸਥਾਨੋਂ ਮੇਂ ਰਮਣ ਕਰ ਰਹਾ ਹੈ ਔਰ ਵੋਹੀ ਏਕ ਸਭ ਕੇ ਮਨ ਮੇਂ ਬਸ ਰਹਾ ਹੈ॥੧੩॥
Prof. Sahib Singhਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ॥੧੩॥ਪਦ ਅਰਥ ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ ॥੧੩॥
SikhNet (Spanish)el Único Señor prevalece en todos los lugares. Sí, sólo Él habita en todas las mentes. (13)
ਟਟੈ. ਟੰਚੁ ਕਰਹੁ ਕਿਆ ਪ੍ਰਾਣੀ; ਘੜੀ ਕਿ. ਮੁਹਤਿ ਕਿ, ਉਠਿ ਚਲਣਾ ॥
ttattai. ttanch karahu kiaa praanee; gharree ki. muhat ki, utth chalanaa | Ang 433
Sant Singh KhalsaTatta: Why do you practice hypocrisy, O mortal? In a moment, in an instant, you shall have to get up and depart.
Manmohan SinghT:-- Why practisest thou deceit O mortal? Thou shalt get up and depart in a moment and trice.
Manmohan Singh (Punjabi)ਟ-ਤੂੰ ਕਿਉਂ ਛਲ ਫੇਰ ਕਰਦਾ ਹੈਂ ਹੇ ਜੀਵ? ਤੂੰ ਇਕ ਪਲ ਅਤੇ ਛਿਣ ਅੰਦਰ ਉਠ ਕੇ ਤੁਰ ਪੈਣਾ ਹੈ।
Fareedkot Teekaਹੇ ਪੰਡਤ! ਟੈਂਕਾ ਅਖਰ ਕਹਤਾ ਹੈ: ਹੇ ਪ੍ਰਾਣੀਓਂ: (ਟੰਚੁ) ਟਿਚਕਰੀਆਂ ਅਰਥਾਤ ਹੁਜਤਾਂ ਤਰਕਾਂ ਵਾ ਟੰਟੇ ਕ੍ਯਾ ਕਰਤੇ ਹੋ, ਘੜੀ ਅਧੀ ਘੜੀ ਕੋ ਚਲੇ ਜਾਨਾ ਹੈ ਅਰਥਾਤ ਅਲਪਕਾਲ ਜੀਵਨਾ ਹੈ॥
Prof. Sahib Singhਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ।ਪਦ ਅਰਥ ਟੰਚੁ = ਟੰਟਾ, ਖਲਜਗਨ, ਵਿਅਰਥ ਧੰਧਾ। ਕਿਆ = ਕਾਹਦੇ ਕਈ? ਮੁਹਤਿ = ਮੁਹਤ ਵਿਚ, ਥੋੜੇ ਹੀ ਸਮੇ ਵਿਚ। ਉਠਿ = ਉਠ ਕੇ।
SikhNet (Spanish)Tatta: ¿Por qué ser hipócrita, oh mi mente, si tu vida durará sólo un corto tiempo?
ਜੂਐ. ਜਨਮੁ ਨ ਹਾਰਹੁ, ਅਪਣਾ; ਭਾਜਿ ਪੜਹੁ ਤੁਮ. ਹਰਿ ਸਰਣਾ ॥੧੪॥
jooai. janam na haarahu, apanaa; bhaaj parrahu tum. har saranaa |14| Ang 433
Sant Singh KhalsaDon't lose your life in the gamble - hurry to the Lord's Sanctuary. ||14||
Manmohan SinghLose not thy play of life in gamble. Do thou run and fall under God's protection.
Manmohan Singh (Punjabi)ਆਪਣੀ ਜੀਵਨ ਖੇਡ ਨੂੰ ਜੂਏ ਵਿੱਚ ਨਾਂ ਹਾਰ, ਤੂੰ ਨੱਸ ਕੇ ਵਾਹਿਗੁਰੂ ਦੀ ਪਨਾਹ ਹੇਠ ਜਾ ਡਿੱਗ।
Fareedkot Teekaਇਸ ਸੰਸਾਰ ਰੂਪ ਜੂਏ ਮੇਂ ਅਪਨੇ ਜਨਮ ਪਦਾਰਥੋਂ ਕੋ ਮਤ ਹਾਰੋ, ਤੁਮ ਭਾਜ ਕਰ ਹਰਿ ਸਰਨ ਮੇਂ ਜਾਇ ਪੜੋ॥੧੪॥
Prof. Sahib Singh(ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ? ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ॥੧੪॥ਪਦ ਅਰਥ ਜੂਐ = ਜੂਏ ਦੀ ਬਾਜੀ ਵਿਚ। ਭਾਜਿ = ਦੌੜ ਕੇ, ਛੇਤੀ ॥੧੪॥
* ਨੋਟ: ਜੁਆਰੀਆ ਜੂਆ ਖੇਡਦਾ ਜਦੋਂ ਹਾਰ ਜਾਂਦਾ ਹੈ ਤਾਂ ਜੂਏ-ਖ਼ਾਨੇ ਵਿਚੋਂ ਬਿਲਕੁਲ ਖ਼ਾਲੀ-ਹੱਥ ਨਿਕਲਦਾ ਹੈ। ਜੋ ਮਨੁੱਖ ਨਿਰੇ ਜਗਤ ਦੇ ਧੰਧਿਆਂ ਵਿਚ ਹੀ ਰੁੱਝਾ ਰਹਿੰਦਾ ਹੈ, ਮੌਤ ਆਉਣ ਤੇ ਧੰਧੇ ਇਥੇ ਹੀ ਰਹਿ ਜਾਂਦੇ ਹਨ, ਤੇ ਮਨੁੱਖ ਇਥੋਂ ਜੁਆਰੀਏ ਵਾਂਗ ਬਿਲਕੁਲ ਖ਼ਾਲੀ-ਹੱਥ ਚੱਲ ਪੈਂਦਾ ਹੈ।
SikhNet (Spanish)No arriesgues tu vida en vano, y busca el Refugio del Señor. (14)
ਠਠੈ. ਠਾਢਿ ਵਰਤੀ. ਤਿਨ ਅੰਤਰਿ; ਹਰਿ ਚਰਣੀ. ਜਿਨੑ ਕਾ ਚਿਤੁ ਲਾਗਾ ॥
tthatthai. tthaadt varatee. tin antar; har charanee. jina kaa chit laagaa | Ang 433
Sant Singh KhalsaT'hat'ha: Peace pervades within those who link their consciousness to the Lord's Lotus Feet.
Manmohan SinghTh:-- Comfort pervades the heart of those, whose mind is attached to God's Feet.
Manmohan Singh (Punjabi)ਠ-ਆਰਾਮ ਚੈਨ ਉਹਨਾਂ ਦੇ ਦਿਲ ਅੰਦਰ ਰਮ ਜਾਂਦੀ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪੈਰਾਂ ਨਾਲ ਜੁੜਿਆ ਹੈ।
Fareedkot Teekaਠਠੇ ਦ੍ਵਾਰਾ ਕਹਤੇ ਹੈਂ: ਹੇ ਪੰਡਿਤ! ਤਿਨ ਕੇ ਅੰਤਰਿ (ਠਾਢਿ) ਸਾਂਤ ਬਰਤੀ ਹੈ ਜਿਨ ਕਾ ਹਰੀ ਕੇ ਚਰਨਾਰਬਿੰਦ ਮੇਂ ਮਨੁ ਲਾਗਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ।ਪਦ ਅਰਥ ਠਾਢਿ = ਠੰਡ, ਸ਼ਾਂਤੀ।
SikhNet (Spanish)Thattha: Sólo tienen paz interior aquellos cuya mente se encuentra postrada a Tus Pies,
ਚਿਤੁ ਲਾਗਾ ਸੇਈ ਜਨ ਨਿਸਤਰੇ; ਤਉ ਪਰਸਾਦੀ ਸੁਖੁ ਪਾਇਆ ॥੧੫॥
chit laagaa seee jan nisatare; tau parasaadee sukh paaeaa |15| Ang 433
Sant Singh KhalsaThose humble beings, whose consciousness is so linked, are saved; by Your Grace, they obtain peace. ||15||
Manmohan SinghThe men whose mind is so attached are saved, O Lord and by Thine grace they obtain happiness.
Manmohan Singh (Punjabi)ਜਿਨ੍ਹਾਂ ਦਾ ਮਨ ਇਸ ਤਰ੍ਹਾਂ ਜੁੜਿਆ ਹੈ, ਉਹ ਬੰਦੇ ਪਾਰ ਉਤਰ ਜਾਂਦੇ ਹਨ, ਹੇ ਸੁਆਮੀ! ਤੇਰੀ ਦਇਆ ਉਹ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਜਿਨ ਕਾ ਚਿਤੁ ਲਾਗਾ ਹੈ ਵਹੀ ਪੁਰਖ ਸੰਸਾਰ ਸਮੁੰਦ੍ਰ ਸੇ ਨਿਸਤਰੇ ਹੈਂ ਔਰ (ਤਉ) ਤਿਨ ਹੀ ਕੇ ਪ੍ਰਸਾਦਿ ਸੇ ਔਰ ਜੀਵੋਂ ਨੇ ਭੀ ਸੁਖੁ ਪਾਇਆ ਹੈ; ਵਾ ਜਬ ਚਿਤੁ ਲਾਗਾ ਹੈ (ਤਉ) ਤਬੀ ਪ੍ਰਸਾਦੀ ਕ੍ਰਿਪਾ ਕਰਨੇ ਵਾਲੇ ਪਰਮੇਸ੍ਵਰ ਦਾ ਸੁਖੁ ਪਾਯਾ ਹੈ॥੧੫॥
Prof. Sahib Singhਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ, ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ॥੧੫॥ਪਦ ਅਰਥ ਸੇਈ = ਉਹੀ। ਨਿਸਤਰੇ = ਚੰਗੀ ਤਰ੍ਹਾਂ ਪਾਰ ਲੰਘ ਜਾਂਦੇ ਹਨ। ਤਉ ਪਰਸਾਦੀ = ਤੇਰੀ ਕਿਰਪਾ ਨਾਲ ॥੧੫॥
SikhNet (Spanish)oh Señor. Sí, aquéllos que están entonados en Ti son emancipados y por Tu Gracia obtienen el Éxtasis. (15)
ਡਡੈ. ਡੰਫੁ ਕਰਹੁ ਕਿਆ. ਪ੍ਰਾਣੀ; ਜੋ ਕਿਛੁ ਹੋਆ, ਸੁ ਸਭੁ ਚਲਣਾ ॥
ddaddai. ddanf karahu kiaa. praanee; jo kichh hoaa, su sabh chalanaa | Ang 433
Sant Singh KhalsaDadda: Why do you make such ostentatious shows, O mortal? Whatever exists, shall all pass away.
Manmohan SinghD:-- Why makest thou ostentations, O mortal? Whatever exists, all that shall pass away.
Manmohan Singh (Punjabi)ਡ-ਤੂੰ ਕਿਉਂ ਅਡੰਬਰ ਰਚਦਾ ਹੈ ਹੇ ਫਾਨੀ ਬੰਦੇ? ਜਿਹੜਾ ਕੁਝ ਪੈਦਾ ਹੋਇਆ ਹੈ, ਉਹ ਸਮੂਹ ਦੂਰ ਵੰਞੇਗਾ।
Fareedkot Teekaਹੇ ਪੰਡਤ! ਡਡਾ ਅਖਰ ਕਹਤਾ ਹੈ (ਡੰਫੁ) ਦੰਭੁ ਵਾ ਵਿਸਥਾਰੁ ਵਾ ਹੇ ਪ੍ਰਾਨੀਓਂ! ਪਾਖੰਡ ਕ੍ਯਾ ਕਰਤੇ ਹੋ, ਜੋ ਕੁਛ ਉਤਪਤਿ ਹੂਆ ਹੈ, ਸੋ ਸਭ ਚਲਣਾ, ਭਾਵ ਨਾਸ ਹੋਨਾ ਹੈ॥
Prof. Sahib Singhਹੇ ਜੀਵ ਵਿਖਾਵਾ ਕਿਉਂ ਕਰਦਾ ਹੈਂ? ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ)।ਪਦ ਅਰਥ ਡੰਫੁ = ਵਿਖਾਵਾ।
SikhNet (Spanish)Dadda: ¿Por qué actuar en la falsedad cuando todo lo que ves va a desaparecer?
ਤਿਸੈ ਸਰੇਵਹੁ ਤਾ ਸੁਖੁ ਪਾਵਹੁ; ਸਰਬ ਨਿਰੰਤਰਿ ਰਵਿ ਰਹਿਆ ॥੧੬॥
tisai sarevahu taa sukh paavahu; sarab nirantar rav rahiaa |16| Ang 433
Sant Singh KhalsaSo serve Him, who is contained and pervading among everyone, and you shall obtain peace. ||16||
Manmohan SinghServe Him, who is contained among all Only then shalt thou obtain peace.
Manmohan Singh (Punjabi)ਉਸ ਦੀ ਸੇਵਾ ਕਰ ਜੋ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਕੇਵਲ ਤਦ ਹੀ ਤੈਨੂੰ ਆਰਾਮ ਮਿਲੇਗਾ।
Fareedkot Teekaਜੋ ਸਭ ਕੇ ਅੰਤਰ ਰਮਣ ਕਰ ਰਹਾ ਹੈ ਤਿਸ ਕੋ ਸੇਵੋਗੇ ਤੌ ਸੁਖ ਪਾਵੋਗੇ॥੧੬॥
Prof. Sahib Singhਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ॥੧੬॥ਪਦ ਅਰਥ ਨਿਰੰਤਰਿ = ਨਿਰ-ਅੰਤਰਿ, ਬਿਨਾ ਵਿੱਥ ਤੋਂ। ਅੰਤਰੁ = ਵਿੱਥ। ਸਰੇਵਹੁ = ਸਿਮਰੋ ॥੧੬॥
SikhNet (Spanish)Sirve al Señor Quien prevalece en todo y por todas partes y obtén el Equilibrio. (16)
ਢਢੈ. ਢਾਹਿ ਉਸਾਰੈ ਆਪੇ; ਜਿਉ ਤਿਸੁ ਭਾਵੈ, ਤਿਵੈ ਕਰੇ ॥
dtadtai. dtaeh usaarai aape; jiau tis bhaavai, tivai kare | Ang 433
Sant Singh KhalsaDhadha: He Himself establishes and disestablishes; as it pleases His Will, so does He act.
Manmohan SinghDh:-- The Lord Himself dismantles and builds and as it pleases Him, so does He do.
Manmohan Singh (Punjabi)ਢ-ਸੁਆਮੀ ਖੁਦ ਹੀ ਢਾਹੁੰਦਾ ਅਤੇ ਉਸਾਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਕਰਦਾ ਹੈ।
Fareedkot Teekaਹੇ ਪੰਡਤ! ਢਢੇ ਅਖਰ ਦਾ ਏਹਿ ਸਿਧਾਂਤ ਹੈ: (ਢਾਹਿ) ਨਾਸ ਕਰਨਾ ਫਿਰ (ਉਸਾਰੈ) ਉਤਪੰਨ ਕਰਨਾ ਆਪ ਹੀ ਕਰਤਾ ਹੈ, ਜੈਸੇ ਤਿਸ ਕੋ ਅਛਾ ਲਗਤਾ ਹੈ ਤਿਸ ਪ੍ਰਕਾਰ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ।ਪਦ ਅਰਥ ਢਾਹਿ = ਢਾਹ ਕੇ, ਨਾਸ ਕਰ ਕੇ। ਉਸਾਰੈ = ਉਸਾਰਦਾ ਹੈ, ਬਣਾਂਦਾ ਹੈ, ਪੈਦਾ ਕਰਦਾ ਹੈ। ਤਿਵੈ = ਉਸੇ ਤਰ੍ਹਾਂ।
SikhNet (Spanish)Dhaddha: El Señor Mismo establece y desmantela todo, y como es Su Voluntad, así actúa.
ਕਰਿ ਕਰਿ ਵੇਖੈ ਹੁਕਮੁ ਚਲਾਏ; ਤਿਸੁ ਨਿਸਤਾਰੇ. ਜਾ ਕਉ ਨਦਰਿ ਕਰੇ ॥੧੭॥
kar kar vekhai hukam chalaae; tis nisataare. jaa kau nadar kare |17| Ang 433
Sant Singh KhalsaHaving created the creation, He watches over it; He issues His Commands, and emancipates those, upon whom He casts His Glance of Grace. ||17||
Manmohan SinghCreating the creation He beholds it He issues commands, and emancipates him, on whom He casts His merciful glance.
Manmohan Singh (Punjabi)ਰਚਨਾ ਨੂੰ ਰਚ ਕੇ ਉਹ ਇਸ ਨੂੰ ਦੇਖਦਾ ਹੈ। ਉਹ ਫਰਮਾਨ ਜਾਰੀ ਕਰਦਾ ਹੈ ਅਤੇ ਊਸ ਦਾ ਪਾਰ ਉਤਾਰਾ ਕਰਦਾ ਹੈ। ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
Fareedkot Teekaਸੰਸਾਰ ਕੋ (ਕਰਿ ਕਰਿ) ਰਚ ਰਚ ਕਰ ਦੇਖ ਰਹਾ ਹੈ ਅਰੁ ਅਪਨੇ ਹੁਕਮ ਮੇਂ ਜੀਵੋਂ ਕੋ ਚਲਾਵਤਾ ਹੈ, ਜਿਸ ਕੋ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਿਸ ਕੋ ਨਿਸ੍ਤਾਰ ਦੇਤਾ ਹੈ॥੧੭॥
Prof. Sahib Singhਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ। ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੭॥ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਜਾ ਕਉ = ਜਿਸ ਜੀਵ ਉਤੇ ॥੧੭॥
SikhNet (Spanish)El hace y observa lo que hace; establece Su Voluntad y emancipa a aquél sobre quien posa Su Gracia. (17)
ਣਾਣੈ. ਰਵਤੁ ਰਹੈ. ਘਟ ਅੰਤਰਿ; ਹਰਿ ਗੁਣ ਗਾਵੈ ਸੋਈ ॥
naanai. ravat rahai. ghatt antar; har gun gaavai soee | Ang 433
Sant Singh KhalsaNanna: One whose heart is filled with the Lord, sings His Glorious Praises.
Manmohan SinghN:-- He, within whose mind pervades the Lord, sings God's praise.
Manmohan Singh (Punjabi)ਣ-ਜਿਸ ਦੇ ਚਿੱਤ ਵਿੱਚ ਪ੍ਰਭੂ ਰਮਿਆਂ ਹੋਇਆ ਹੈ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਹੇ ਪੰਡਤ! ਣਾਣੈ ਕਾ ਏਹ ਸਿਧਾਂਤ ਹੈ: ਜੋ (ਘਟ ਅੰਤਰਿ) ਰਿਦੇ ਕੇ ਅੰਤਰ ਚਿੰਤਨ ਕਰਤਾ ਹੈ, ਸੋਈ ਬਾਹਰ ਬਾਣੀ ਕਰ ਹਰਿ ਕੇ ਗੁਣੋਂ ਕੋ ਗਾਨ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦਾ ਹੈ।ਪਦ ਅਰਥ ਰਵਤੁ ਰਹੈ = ਰਮਿਆ ਰਹੇ, ਸਾਖਿਆਤ ਹੋ ਜਾਏ, ਪਰਗਟ ਹੋ ਜਾਏ, ਆਪਣੀ ਹੋਂਦ ਪਰਤੱਖ ਕਰ ਦੇਵੇ। ਸੋਈ = ਉਹੀ ਮਨੁੱਖ।
SikhNet (Spanish)Nanna: Sólo aquél en cuyo corazón vive el Señor, canta Su Alabanza.
ਆਪੇ ਆਪਿ ਮਿਲਾਏ ਕਰਤਾ; ਪੁਨਰਪਿ. ਜਨਮੁ ਨ ਹੋਈ ॥੧੮॥
aape aap milaae karataa; punarap. janam na hoee |18| Ang 433
Sant Singh KhalsaOne whom the Creator Lord unites with Himself, is not consigned to reincarnation. ||18||
Manmohan SinghHe, whom the Creator unites with His ownself, is not born again.
Manmohan Singh (Punjabi)ਜਿਸ ਨੂੰ ਸਿਰਜਣਹਾਰ ਆਪਣੇ ਆਪ ਨਾਲ ਮਿਲਾ ਲੈਂਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ।
Fareedkot Teekaਤਿਸ ਕੋ ਕਰਤਾ ਪੁਰਖ ਆਪੁ ਹੀ ਅਪਨੇ ਮੇਂ ਮਿਲਾਇ ਲੇਤਾ ਹੈ, (ਪੁਨਰਪਿ) ਫਿਰ ਨਿਸਚੇ ਕਰ ਤਿਸ ਕੋ ਜਨਮ ਮਰਨ ਨਹੀਂ ਹੋਤਾ ॥੧੮॥
Prof. Sahib Singhਕਰਤਾਰ ਆਪ ਹੀ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਉਸ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ ॥੧੮॥ਪਦ ਅਰਥ ਪੁਨਰਪਿ = {ਪੁਨਹ ਅਪਿ} ਫਿਰ ਭੀ, ਮੁੜ ਕਦੇ। ਪੁਨਹ = ਮੁੜ, ਫਿਰ। ਅਪ = ਭੀ ॥੧੮॥
SikhNet (Spanish)El Señor Mismo lo une en Su Ser, y es entonces cuando ya no nace más en el mundo de la ilusión. (18)
ਤਤੈ. ਤਾਰੂ ਭਵਜਲੁ ਹੋਆ; ਤਾ ਕਾ. ਅੰਤੁ ਨ ਪਾਇਆ ॥
tatai. taaroo bhavajal hoaa; taa kaa. ant na paaeaa | Ang 433
Sant Singh KhalsaTatta: The terrible world-ocean is so very deep; its limits cannot be found.
Manmohan SinghT:-- Deep is the terrible ocean. The limit thereof cannot be found.
Manmohan Singh (Punjabi)ਤ-ਡੂੰਘਾ ਹੈ ਭਿਆਨਕ ਸਮੁੰਦਰ, ਉਸ ਦਾ ਓੜਕ ਲੱਭਿਆ ਨਹੀਂ ਜਾ ਸਕਦਾ।
Fareedkot Teekaਹੇ ਪੰਡਤ! ਤਤੇ ਅਖਰ ਕਾ ਏਹ ਵਿਚਾਰ ਹੈ: ਯਹ ਭਵਜਲ ਸਮੁੰਦ੍ਰ ਸੰਸਾਰ ਅਥਾਹ ਰੂਪ ਹੋ ਰਹਾ ਹੈ, ਬਿਨਾਂ ਗ੍ਯਾਨ ਸੇ ਇਸ ਕਾ ਅੰਤੁ ਕਿਸੀ ਨੇ ਨਹੀਂ ਪਾਯਾ ਹੈ॥
Prof. Sahib Singhਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ।ਪਦ ਅਰਥ ਤਾਰੂ = ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ, ਡੂੰਘਾ। ਭਵਜਲੁ = ਸੰਸਾਰ-ਸਮੁੰਦਰ। ਅੰਤੁ = ਪਾਰਲਾ ਬੰਨਾ!
SikhNet (Spanish)Tatta: Insondable es el mar de las existencias materiales; uno no puede encontrar sus límites.
ਨਾ ਤਰ, ਨਾ ਤੁਲਹਾ, ਹਮ ਬੂਡਸਿ; ਤਾਰਿ ਲੇਹਿ, ਤਾਰਣ ਰਾਇਆ ॥੧੯॥
naa tar, naa tulahaa, ham booddas; taar lehi, taaran raaeaa |19| Ang 433
Sant Singh KhalsaI do not have a boat, or even a raft; I am drowning - save me, O Savior King! ||19||
Manmohan SinghI have no boat, nor any raft. I am drowning, Save me, O my Saviour King.
Manmohan Singh (Punjabi)ਮੇਰੇ ਕੋਲ ਨਾਂ ਕਿਸ਼ਤੀ ਹੈ, ਨਾਂ ਹੀ ਕੋਈ ਤੁਲਹਾੜਾ, ਮੈਂ ਡੁੱਬ ਰਿਹਾ ਹਾਂ, ਹੇ ਬਚਾਉਣ ਵਾਲੇ ਪਾਤਸ਼ਾਹ! ਮੈਨੂੰ ਬਚਾ ਲੈ।
Fareedkot Teekaਤਾਂ ਤੇ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਸ੍ਵਾਮੀ ਨਾ ਤੋ ਮੈਂ ਭੁਜਾ ਕੇ ਬਲ ਕਰ ਤਰ ਜਾਨਤਾ ਹੂੰ, ਭਾਵ ਮੁਝ ਮੇਂ ਸਾਧਨੋਂ ਕਾ ਬਲ ਭੀ ਨਹੀਂ ਹੈ ਅਰੁ ਨ ਹਮਾਰੇ ਪਾਸ ਗ੍ਯਾਨ ਰੂਪ ਜਹਾਜ ਹੈ, ਨਾ ਪ੍ਰੇਮ ਰੂਪ ਤੁਲਹਾ ਹੈ, (ਤਾਰਣ ਰਾਇਆ) ਹੇ ਤਾਰਨ ਵਾਲਿਆ ਰਾਜਾ ਜੀ! ਹਮ ਕੋ ਤਾਰ ਲੇਹੁ॥੧੯॥
Prof. Sahib Singh(ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, ਅਸੀਂ ਡੁੱਬ ਜਾਵਾਂਗੇ। ਹੇ ਤਾਰਣ ਦੇ ਸਮਰੱਥ ਪ੍ਰਭੂ,ਸਾਨੂੰ ਪਾਰ ਲੰਘਾ ਲੈ! ॥੧੯॥ਪਦ ਅਰਥ ਤਰ = ਬੇੜੀ। ਤੁਲਹਾ = ਕਾਹੀ ਪਿਲਛੀ ਆਦਿਕ ਤੇ ਲੱਕੜੀ ਦੇ ਡੰਡਿਆਂ ਨਾਲ ਬੱਧਾ ਹੋਇਆ ਆਸਰਾ ਜਿਹਾ ਜਿਸ ਉਤੇ ਚੜ੍ਹ ਕੇ ਦਰਿਆ ਤੋਂ ਪਾਰ ਲੰਘ ਸਕੀਦਾ ਹੈ। ਬੂਡਸਿ = ਡੁੱਬ ਜਾਵਾਂਗੇ। ਤਾਰਣ ਰਾਇਆ = ਹੇ ਤਾਰਣ ਦੇ ਸਮਰੱਥ! ॥੧੯॥
SikhNet (Spanish)Ni se puede quedar a flote ahí, ni existe un barco; sálvame, sálvame, oh mi Señor. (19)
ਥਥੈ. ਥਾਨਿ ਥਾਨੰਤਰਿ ਸੋਈ; ਜਾ ਕਾ ਕੀਆ. ਸਭੁ ਹੋਆ ॥
thathai. thaan thaanantar soee; jaa kaa keea. sabh hoaa | Ang 433
Sant Singh KhalsaT'hat'ha: In all places and interspaces, He is; everything which exists, is by His doing.
Manmohan SinghTh:-- In spaces and inter--spaces He, the Lord, is and by His doing everything has come into being.
Manmohan Singh (Punjabi)ਥ-ਥਾਵਾਂ ਅਤੇ ਥਾਵਾਂ ਦੇ ਅੰਤਰੀਵ ਉਹ ਸੁਆਮੀ ਹੈ। ਉਸ ਦੇ ਕਰਣ ਦੁਆਰਾ ਹਰ ਸ਼ੈ ਹੋਦਂ ਵਿੱਚ ਆਈ ਹੈ।
Fareedkot Teekaਹੇ ਪੰਡਤ! ਥਥੇ ਦਾ ਇਹ ਸਿਧਾਂਤ ਹੈ: ਜਿਸ ਕਾ ਕੀਆ ਹੂਆ ਸਭ ਹੋਆ ਹੈ ਸਭ ਸਥਾਨੋਂ ਮੇਂ ਔਰ ਥਾਨੰਤਰੋਂ ਮੇਂ ਸੋਈ ਪਰਮਾਤਮਾ ਹੈ॥
Prof. Sahib Singhਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ।ਪਦ ਅਰਥ ਥਾਨਿ ਥਾਨੰਤਰਿ = ਥਾਨ ਥਾਨ ਅੰਤਰਿ, ਥਾਂ ਥਾਂ ਵਿਚ; ਹਰੇਕ ਥਾਂ।
SikhNet (Spanish)Thattha: Todos los lugares, el espacio y el interespacio, el Señor los creó.
ਕਿਆ ਭਰਮੁ. ਕਿਆ ਮਾਇਆ ਕਹੀਐ; ਜੋ ਤਿਸੁ ਭਾਵੈ ਸੋਈ ਭਲਾ ॥੨੦॥
kiaa bharam. kiaa maaeaa kaheeai; jo tis bhaavai soee bhalaa |20| Ang 433
Sant Singh KhalsaWhat is doubt? What is called Maya? Whatever pleases Him is good. ||20||
Manmohan SinghWhat is doubt? What is called mammon? Whatever pleases Him, that is good.
Manmohan Singh (Punjabi)ਸੰਦੇਹ ਕੀ ਹੈ? ਮੋਹਣੀ ਕਿਸ ਨੂੰ ਆਖਦੇ ਹਨ? ਜਿਹੜਾ ਕੁਝ ਉਸਨੂੰ ਭਾਉਂਦਾ ਹੈ ਓਹੀ ਚੰਗਾ ਹੈ।
Fareedkot Teekaਜੋ ਪਰਮਾਤਮਾ ਕੋ ਭਾਵੈ ਸੋਈ ਭਲਾ ਮਾਨ ਕਰ ਜੋ ਪਰਸੰਨ ਰਹੈ, ਤਬ ਤਿਸ ਕੋ ਭਰਮ ਕਿਆ ਅਰ ਮਾਯਾ ਕਿਆ ਕਰ ਸਕਤੀ ਹੈ, ਭਾਵ ਕੁਛ ਨਹੀਂ ਕਰ ਸਕਤੀ॥੨੦॥
Prof. Sahib Singhਸੰਦੇਹ ਜਾਂ ਮਾਇਆ ਦਾ ਕੀ ਕਹੀਏ? ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ ॥੨੦॥ਪਦ ਅਰਥ ਭਰਮੁ = ਭਟਕਣਾ ॥੨੦॥
SikhNet (Spanish)¿Dónde está la duda, y dónde la Maya que no te gustan? Pues todo lo que a Dios le place es Bueno. (20)
ਦਦੈ. ਦੋਸੁ ਨ ਦੇਊ ਕਿਸੈ; ਦੋਸੁ. ਕਰੰਮਾ ਆਪਣਿਆ ॥
dadai. dos na deaoo kisai; dos. karamaa aapaniaa | Ang 433
Sant Singh KhalsaDadda: Do not blame anyone else; blame instead your own actions.
Manmohan SinghD:-- Impute not blame to any one. The fault is of thy own deeds.
Manmohan Singh (Punjabi)ਡ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ।
Fareedkot Teekaਹੇ ਪੰਡਤ! ਦਦੇ ਅਖਰ ਨੇ ਇਹ ਕਹਾ ਹੈ: ਕਿਸੀ ਕੋ ਦੋਸ ਨਹੀਂ ਦੇਨਾ ਸਭ ਦੋਸ ਅਪਨੇ ਕਰਮੋਂ ਕੋ ਹੈ॥
Prof. Sahib Singhਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਦੋਸ਼ ਤਾਂ ਪਿਛਲੇ ਕੀਤੇ ਸੰਸਾਰਾਂ ਦਾ ਹੈ।ਪਦ ਅਰਥ ਦੇਊ = ਮੈਂ ਦਿਆਂ। ਕਰੰਮਾ = ਕਰਮਾਂ, ਕੀਤੇ ਕੰਮਾਂ।
SikhNet (Spanish)Dadda: No culpes a nadie más; sólo son causa tus propias acciones.
ਜੋ. ਮੈ ਕੀਆ, ਸੋ. ਮੈ ਪਾਇਆ; ਦੋਸੁ. ਨ ਦੀਜੈ ਅਵਰ ਜਨਾ ॥੨੧॥
jo. mai keea, so. mai paaeaa; dos. na deejai avar janaa |21| Ang 433
Sant Singh KhalsaWhatever I did, for that I have suffered; I do not blame anyone else. ||21||
Manmohan SinghWhatever I did, for that I have suffered, I blame no one else.
Manmohan Singh (Punjabi)ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ ਨਹੀਂ ਲਾਉਂਦਾ।
Fareedkot Teekaਜੋ ਮੈਨੇ ਕੀਆ ਹੈ, ਸੋ ਮੈਨੇ ਪਾਇਆ ਹੈ, ਐਸੇ ਜਾਨ ਕਰ ਔਰ ਜਨੋਂ ਕੋ ਦੋਸ ਨ ਦੀਜੀਐ॥੨੧॥
Prof. Sahib Singhਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, ਦੂਜਿਆਂ ਨੂੰ ਦੋਸ਼ ਨਾ ਦੇਹ! ॥੨੧॥ਪਦ ਅਰਥ ਅਵਰ ਜਨਾ = ਹੋਰ ਬੰਦਿਆਂ ਨੂੰ। ਕੀਆ = ਕੀਤਾ, ਕਰਦਾ ਹਾਂ। ਪਾਇਆ = ਪਾ ਲਿਆ, ਪਾਂਦਾ ਹਾਂ ॥੨੧॥
SikhNet (Spanish)Lo que sembraste, eso cosecharás. ¿Por qué entonces culpas a otros? (21)
ਧਧੈ. ਧਾਰਿ ਕਲਾ ਜਿਨਿ ਛੋਡੀ; ਹਰਿ ਚੀਜੀ, ਜਿਨਿ ਰੰਗ ਕੀਆ ॥
dhadhai. dhaar kalaa jin chhoddee; har cheejee, jin rang keea | Ang 433
Sant Singh KhalsaDhadha: His power established and upholds the earth; the Lord has imparted His color to everything.
Manmohan SinghDh:-- Whose power has installed and upheld the earth and who has imparted dye to everything,
Manmohan Singh (Punjabi)ਢ-ਜਿਸ ਦੀ ਤਾਕਤ ਨੇ ਧਰਤੀ ਨੂੰ ਟਿਕਾਇਆ ਅਤੇ ਥੰਮਿਆ ਹੋਇਆ ਹੈ, ਜਿਸ ਨੇ ਹਰ ਸ਼ੈ ਨੂੰ ਰੰਗਤ ਬਖਸ਼ੀ ਹੈ,
Fareedkot Teekaਧਧੇ ਦ੍ਵਾਰਾ ਕਹਤੇ ਹੈਂ: ਜਿਸ ਪਰਮੇਸ੍ਵਰ ਨੇ ਸਰਬਤ੍ਰ ਮੇਂ ਅਪਨੀ ਸਕਤੀ ਧਾਰਨ ਕਰ ਛੋਡੀ ਹੈ ਪੁਨਾ ਹਰ ਏਕ ਚੀਜੋਂ ਮੇਂ ਜਿਸ ਨੇ (ਰੰਗ) ਆਨੰਦ ਕੀਆ ਹੈ; ਵਾ ਹਰ ਰੰਗ ਕੀ ਚੀਜੋਂ ਕੋ ਜਿਸ ਨੇ ਉਤਪੰਨ ਕੀਆ ਹੈ ਫੇਰ ਅਪਨੀ ਸਤਾ ਧਾਰਨ ਕਰ ਛੋਡੀ ਹੈ॥
Prof. Sahib Singhਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ,ਪਦ ਅਰਥ ਜਿਨਿ ਹਰਿ = ਜਿਸ ਹਰੀ ਨੇ। ਕਲਾ = ਸੱਤਿਆ, ਤਾਕਤ। ਧਾਰਿ ਛੋਡੀ = ਧਾਰ ਛਡੀ ਹੈ; ਟਿਕਾ ਰੱਖੀ ਹੈ। ਚੀਜੀ = ਚੋਜ, ਕੌਤਕ ਕਰਨ ਵਾਲਾ। ਰੰਗ = ਕਈ ਰੰਗ ਤਮਾਸ਼ੇ।
SikhNet (Spanish)Dhaddha: El Poder de Quien mantiene el Universo y establece cada cosa en su lugar,
ਤਿਸ ਦਾ ਦੀਆ ਸਭਨੀ ਲੀਆ; ਕਰਮੀ ਕਰਮੀ ਹੁਕਮੁ ਪਇਆ ॥੨੨॥
tis daa deea sabhanee leea; karamee karamee hukam peaa |22| Ang 433
Sant Singh KhalsaHis gifts are received by everyone; all act according to His Command. ||22||
Manmohan Singhwhose gifts', everyone receives, His will works according to mortals deeds.
Manmohan Singh (Punjabi)ਅਤੇ ਜਿਸ ਦੀਆਂ ਦਾਤਾਂ ਹਰ ਜਣਾ ਲੈਂਦਾ ਹੈ; ਉਸ ਦੀ ਰਜਾ ਪ੍ਰਾਣੀਆਂ ਦੇ ਅਮਲਾਂ ਅਨੁਸਾਰ ਕੰਮ ਕਰਦੀ ਹੈ।
Fareedkot Teekaਤਿਸ ਕਾ ਦੀਆ ਸਭਨੇ ਲੀਆ ਹੈ, (ਕਰਮੀ ਕਰਮੀ) ਅਪਨੇ ਅਪਨੇ ਕਰਮਾਨੁਸਾਰ ਤਿਸ ਕਾ ਹੁਕਮ ਪੜਾ ਹੈ॥੨੨॥
Prof. Sahib Singhਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ॥੨੨॥ਪਦ ਅਰਥ ਕਰਮੀ ਕਰਮੀ = ਹਰੇਕ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ। ਹੁਕਮੁ ਪਇਆ = ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ ॥੨੨॥
SikhNet (Spanish)a Bendición de Aquél que está en cada uno de nosotros, y la Voluntad de ese Único Señor se manifiesta en nuestras acciones. (22)
ਨੰਨੈ. ਨਾਹ ਭੋਗ ਨਿਤ ਭੋਗੈ; ਨਾ ਡੀਠਾ. ਨਾ ਸੰਮ੍ਹਲਿਆ ॥
nanai. naah bhog nit bhogai; naa ddeetthaa. naa samhaliaa | Ang 433
Sant Singh KhalsaNanna: The Husband Lord enjoys eternal pleasures, but He is not seen or understood.
Manmohan SinghN:-- The Spouse ever enjoys pleasures but He is neither seen nor comprehended.
Manmohan Singh (Punjabi)ਨ-ਕੰਤ ਸਦਾ ਹੀ ਆਨੰਦ ਮਾਣਦਾ ਹੈ, ਉਹ ਨਾਂ ਦੇਖਿਆ ਤੇ ਨਾਂ ਹੀ ਸਮਝਿਆ ਜਾਂਦਾ ਹੈ।
Fareedkot Teekaਹੇ ਪੰਡਤ! ਨੰਨਾ ਅਖਰ ਕਹਤਾ ਹੈ: (ਨਾਹ) ਪਤਿ ਕੇ ਦੀਏ ਹੂਏ ਭੋਗ ਜੀਵ ਨਿਤ ਭੋਗਤਾ ਹੈ; ਵ ਸਰਬ ਇੰਦ੍ਰੀਓਂ ਦ੍ਵਾਰੇ ਨਿਤਪ੍ਰਤ ਹੀ ਭੋਗ ਭੋਗਤਾ ਹੈ। ਨਾ ਡੀਠਾ ਨਾ ਅਪ੍ਰੋਖ ਹੂਆ, ਨ ਪਰੋਖ ਰੂਪ ਜਾਨ ਕਰ ਤਿਸ ਕਾ ਸਿਮਰਨ ਕੀਆ॥
Prof. Sahib Singhਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ।ਪਦ ਅਰਥ ਨਾਹ ਭੋਗ = ਖਸਮ ਦੇ (ਦਿੱਤੇ) ਪਦਾਰਥ। ਭੋਗੈ = (ਹਰੇਕ ਜੀਵ) ਵਰਤਦਾ ਹੈ, ਮਾਣਦਾ ਹੈ। ਨਾ ਡੀਠਾ = ਮੈਂ ਉਸ ਨੂੰ ਨਾਹ ਹੀ ਵੇਖਿਆ ਹੈ। ਨਾ ਸੰਮ੍ਹਲਿਆ = ਮੈਂ ਨਾਹ ਹੀ ਉਸਨੂੰ ਯਾਦ ਕੀਤਾ ਹੈ।
SikhNet (Spanish)Nanna: Nuestro Esposo Eterno goza siempre de sus novias, pero yo no Lo he visto, ni Lo he amado.
ਗਲੀ. ਹਉ ਸੋਹਾਗਣਿ ਭੈਣੇ; ਕੰਤੁ. ਨ ਕਬਹੂੰ ਮੈ ਮਿਲਿਆ ॥੨੩॥
galee. hau sohaagan bhaine; kant. na kabahoon mai miliaa |23| Ang 433
Sant Singh KhalsaI am called the happy soul-bride, O sister, but my Husband Lord has never met me. ||23||
Manmohan SinghUndoubtedly I am called the wife, but my Groom has never met me, O my sister.
Manmohan Singh (Punjabi)ਮੈਂ ਆਖਣ ਨੂੰ ਤਾਂ ਵਿਆਹੁਤੀ ਵਹੁਟੀ ਆਖੀ ਜਾਂਦੀ ਹਾਂ ਪਰ ਮੇਰਾ ਭਰਤਾ ਮੈਨੂੰ ਕਦੇ ਵੀ ਨਹੀਂ ਮਿਲਿਆ ਹੇ ਮੇਰੀ ਅੰਮਾਂ ਜਾਈਏ!
Fareedkot Teekaਬਾਤੋਂ ਮੇਂ ਤੋ (ਮੈ) ਹੰਤਾ ਮਮਤਾ ਵਾਲੀ ਜੀਵ ਇਸਤ੍ਰੀਆਂ ਭੀ ਸੁਹਾਗਨੀ ਬਨੀ ਹੂਈ ਹੈ, ਪਰੰਤੂ ਮਮਤਾ ਕਰ ਕੇ ਕੰਤ ਪਿਆਰਾ ਕਭੀ ਮਿਲਾ ਨਹੀਂ ਅਰਥਾਤ ਬੰਚਕ ਭਗਤੀ ਹੈ ਸਚੀ ਨਹੀਂ॥੨੩॥
Prof. Sahib Singh(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ॥੨੩॥ਪਦ ਅਰਥ ਹਉ = ਮੈਂ। ਸੋਹਾਗਣਿ = ਜੀਊਂਦੇ ਪਤੀ ਵਾਲੀ, ਚੰਗੇ ਭਾਗਾਂ ਵਾਲੀ। ਭੈਣੇ = ਹੇ ਭੈਣ! ਹੇ ਸਤ ਸੰਗਣ ਸਹੇਲੀਏ! ਮੈਂ = ਮੈਨੂੰ। ਗਲੀ = ਨਿਰੀਆਂ ਗੱਲਾਂ ਨਾਲ ॥੨੩॥
SikhNet (Spanish)Aunque pretendo ser esposa casada, no me he encontrado con mi Señor nunca. (23)
ਪਪੈ. ਪਾਤਿਸਾਹੁ ਪਰਮੇਸਰੁ; ਵੇਖਣ ਕਉ ਪਰਪੰਚੁ ਕੀਆ ॥
papai. paatisaahu paramesar; vekhan kau parapanch keea | Ang 433
Sant Singh KhalsaPappa: The Supreme King, the Transcendent Lord, created the world, and watches over it.
Manmohan SinghP:-- The Transcendent Lord our King, has made the world to behold.
Manmohan Singh (Punjabi)ਪ-ਪਰਮ ਪ੍ਰਭੂ ਸਾਡੇ ਰਾਜੇ ਨੇ ਦੇਖਣ ਲਈ ਸੰਸਾਰ ਸਾਜਿਆ ਹੈ।
Fareedkot Teekaਹੇ ਪੰਡਤ! ਪਪੇ ਅਖਰ ਨੇ ਕਹਾ ਹੈ: ਪਰਮੇਸ੍ਵਰ ਪਾਤਸ਼ਾਹ ਹੈ, ਤਿਸ ਨੇ ਇਹ ਸੰਸਾਰ ਅਪਨੇ ਦੇਖਨੇ ਕੋ ਬਨਾਇਆ ਹੈ॥
Prof. Sahib Singhਪਰਮੇਸਰ ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ।ਪਦ ਅਰਥ ਪਰਪੰਚੁ = ਸੰਸਾਰ। ਵੇਖਣ ਕਉ = ਤਾ ਕਿ ਜੀਵ ਇਸ ਪਰਪੰਚ ਵਿਚ ਪਰਮੇਸਰ ਨੂੰ ਵੇਖਣ।
SikhNet (Spanish)Pappa: Nuestro Señor Trascendente, nuestro Rey, creó este mundo para Ser Testigo de Su Creación.
ਦੇਖੈ ਬੂਝੈ. ਸਭੁ ਕਿਛੁ ਜਾਣੈ; ਅੰਤਰਿ ਬਾਹਰਿ ਰਵਿ ਰਹਿਆ ॥੨੪॥
dekhai boojhai. sabh kichh jaanai; antar baahar rav rahiaa |24| Ang 433
Sant Singh KhalsaHe sees and understands, and knows everything; inwardly and outwardly, he is fully pervading. ||24||
Manmohan SinghHe sees, understands and knows everything. Within and without He is pervading.
Manmohan Singh (Punjabi)ਉਹ ਵੇਖਦਾ ਹੈ ਸਮਝਦਾ ਹੈ, ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।
Fareedkot Teekaਜੋ ਇਸ ਪਰਪੰਚ ਕੇ ਜੀਵੋਂ ਕੇ ਕਰਮੋਂ ਕੋ (ਦੇਖੈ) ਦੇਖਤਾ ਹੈ ਅਰ ਬੂਝੈ, ਭਾਵ ਸੁਨਤਾ ਹੈ। ਅਰ ਜੋ ਕੁਛ ਰਿਦੇ ਕੀ ਇਛਾ ਹੈ, ਤਿਨ ਸਭ ਕੋ ਜਾਨਤਾ ਹੈ, ਕਾਹੇ ਤੇ? ਜੋ ਅੰਤਰ ਬਾਹਰ ਬਿਆਪਕ ਹੋ ਰਹਾ ਹੈ॥੨੪॥
Prof. Sahib Singhਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੨੪॥ਪਦ ਅਰਥ ਦੇਖੈ = ਸੰਭਾਲ ਕਰਦਾ ਹੈ। ਬੂਝੈ = ਹਰੇਕ ਜੀਵ ਦੀ ਲੋੜ ਨੂੰ ਸਮਝਦਾ ਹੈ। ਰਵਿ ਰਹਿਆ = ਵਿਆਪਕ ਹੈ ॥੨੪॥
SikhNet (Spanish)Él lo ve todo, conoce todo y lo compenetra todo por dentro y por fuera. (24)
ਫਫੈ. ਫਾਹੀ ਸਭੁ ਜਗੁ ਫਾਸਾ; ਜਮ ਕੈ ਸੰਗਲਿ, ਬੰਧਿ ਲਇਆ ॥
fafai. faahee sabh jag faasaa; jam kai sangal, bandh leaa | Ang 433
Sant Singh KhalsaFaffa: The whole world is caught in the noose of Death, and all are bound by its chains.
Manmohan SinghPh:-- The whole world is entangled in a noose and bound with Death's chain.
Manmohan Singh (Punjabi)ਫ-ਸਾਰਾ ਜਹਾਨ ਫਾਂਸੀ ਵਿੱਚ ਫਾਥਾ ਹੋਇਆ ਹੈ ਅਤੇ ਮੌਤ ਦੇ ਜੰਜੀਰ ਨਾਲ ਜਕੜਿਆ ਹੋਇਆ ਹੈ।
Fareedkot Teekaਹੇ ਪੰਡਤ! ਫਫੇ ਅਖਰ ਕਾ ਇਹ ਸਿਧਾਂਤ ਹੈ: ਮੋਹ ਰੂਪੀ ਫਾਸੀ ਮੇਂ ਸਾਰਾ ਜਗਤ ਫਾਸਾ ਹੂਆ ਹੈ, ਜਮੋਂ ਨੇ ਅੰਤ ਕੋ ਸੰਗਲੋਂ ਕੇ ਵਿਖੈ ਬਾਂਧ ਲਿਆ ਹੈ॥
Prof. Sahib Singhਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ)।ਪਦ ਅਰਥ ਜਮ ਕੈ ਸੰਗਲਿ = ਜਮ ਦੇ ਸੰਗਲ ਨੇ। ਬੰਧਿ ਲਇਆ = ਬੰਨ੍ਹ ਰੱਖਿਆ ਹੈ।
SikhNet (Spanish)Faffa: El mundo permanece atado con cadenas al dogal de la muerte,
ਗੁਰ ਪਰਸਾਦੀ. ਸੇ ਨਰ ਉਬਰੇ; ਜਿ. ਹਰਿ ਸਰਣਾਗਤਿ ਭਜਿ ਪਇਆ ॥੨੫॥
gur parasaadee. se nar ubare; ji. har saranaagat bhaj peaa |25| Ang 433
Sant Singh KhalsaBy Guru's Grace, they alone are saved, who hurry to enter the Lord's Sanctuary. ||25||
Manmohan SinghOnly those persons are saved who by Guru's grace run and enter God's sanctuary.
Manmohan Singh (Punjabi)ਕੇਵਲ ਓਹੀ ਪੁਰਸ਼ ਪਾਰ ਉਤਰਦੇ ਹਨ, ਜੋ ਗੁਰਾਂ ਦੀ ਦਇਆ ਦੁਆਰਾ ਨੱਸ ਕੇ ਵਾਹਿਗੁਰੂ ਦੀ ਓਟ ਲੈ ਲੈਂਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਸੇ ਸੋ ਪੁਰਸ ਇਸ ਫਾਸੀ ਸੇ ਬਚੇ ਹੈਂ, ਜਿਨ ਕਾ ਸਮਦਾਉ ਹਰਿ ਕੀ ਸਰਣਾਗਤ ਮੇਂ ਦੌੜ ਕਰ ਪੜਾ ਹੈ॥੨੫॥
Prof. Sahib Singhਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ॥੨੫॥ਪਦ ਅਰਥ ਸੇ ਨਰ = ਉਹ ਬੰਦੇ। ਉਬਰੇ = ਬਚ ਗਏ ਹਨ। ਜਿ = ਜਿਹੜੇ। ਭਜਿ = ਦੌੜ ਕੇ ॥੨੫॥
SikhNet (Spanish)sólo son salvados quienes por la Gracia del Guru buscan el Santuario del Señor. (25)
ਬਬੈ. ਬਾਜੀ ਖੇਲਣ ਲਾਗਾ; ਚਉਪੜਿ ਕੀਤੇ. ਚਾਰਿ ਜੁਗਾ ॥
babai. baajee khelan laagaa; chauparr keete. chaar jugaa | Ang 433
Sant Singh KhalsaBabba: He set out to play the game, on the chess-board of the four ages.
Manmohan SinghB:-- The Lord began to play the game by making the four ages His dice-cloth.
Manmohan Singh (Punjabi)ਬ-ਚਾਰਾਂ ਹੀ ਯੁਗਾਂ ਨੂੰ ਆਪਣਾ ਨਰਦਾਂ ਵਾਲਾ ਕੱਪੜਾ ਬਣਾ ਕੇ ਸਾਈਂ ਨੇ ਖੇਡ ਖੇਡਣੀ ਸ਼ੁਰੂ ਕਰ ਦਿੱਤੀ।
Fareedkot Teekaਹੇ ਪੰਡਤ! ਬਬੇ ਅਖਰ ਕਾ ਇਹ ਤਾਤਪਰਯ ਹੈ ਕਿ ਪਰਮੇਸ੍ਵਰ ਜਬ ਬਾਜੀ ਖੇਲਨ ਲਗਾ, ਭਾਵ ਮਾਇਆ ਦੁਆਰੇ ਪਰਪੰਚ ਕੀ ਰਚਨਾ ਰਚਨੇ ਲਾਗਾ, ਤਬ ਚਾਰੋਂ ਜੁਗ ਚੌਪੜ ਅਸਥਾਨੀ ਕੀਏ॥
Prof. Sahib Singhਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ,ਪਦ ਅਰਥ ਚਉਪੜਿ = {ਚਉ = ਚਾਰ। ਪੜਿ = ਪੜਾਂ ਵਾਲਾ, ਪੱਲਿਆਂ ਵਾਲਾ} ਚਾਰ ਪੱਲਿਆਂ ਵਾਲਾ ਕੱਪੜਾ।
SikhNet (Spanish)Babba: El Señor creó el ajedrez de las cuatro épocas;
ਜੀਅ ਜੰਤ ਸਭ ਸਾਰੀ ਕੀਤੇ; ਪਾਸਾ ਢਾਲਣਿ ਆਪਿ ਲਗਾ ॥੨੬॥
jeea jant sabh saaree keete; paasaa dtaalan aap lagaa |26| Ang 434
Sant Singh KhalsaHe made all beings and creatures his chessmen, and He Himself threw the dice. ||26||
Manmohan SinghHe made all the men and other beings His draughtmen, and Himself began to through the dice.
Manmohan Singh (Punjabi)ਉਸ ਨੇ ਸਾਰੇ ਇਨਸਾਨਾਂ ਅਤੇ ਹੋਰ ਪ੍ਰਾਣ ਧਾਰੀਆਂ ਨੂੰ ਭੀ ਆਪਣੀਆਂ ਨਰਦਾਂ ਬਣਾ ਲਿਆ। ਅਤੇ ਖੁਦ ਗੋਟੀਆਂ ਸੁਟਣੀਆਂ ਆਰੰਭ ਕਰ ਦਿੱਤੀਆਂ।
Fareedkot Teekaਸੰਪੂਰਨ ਛੋਟੇ ਬਡੇ ਜੀਵ ਨਰਦਾਂ ਰੂਪ ਕੀਏ ਔਰ ਪਰਮੇਸ੍ਵਰ ਆਪ ਤੀਨੋ ਗੁਣੋਂ ਰੂਪ ਪਾਸਾ ਢਾਲਣੇ ਲਗਾ, ਭਾਵ ਤੀਨੋਂ ਗੁਣੋਂ ਕਰ ਜੀਵੋਂ ਕੋ ਉਤਮ ਮਧਮ ਨੀਚ ਗਤੀ ਕੋ ਪ੍ਰਾਪਤ ਕਰਤਾ ਹੈ॥੨੬॥
Prof. Sahib Singhਉਸ ਨੇ ਇੰਜ ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ ਤੇ ਪ੍ਰਭੂ ਆਪ ਹੀ ਪਾਸੇ ਸੁੱਟਦਾ ਹੈ (ਇੰਜ ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ) ॥੨੬॥ਪਦ ਅਰਥ ਸਾਰੀ = ਨਰਦਾਂ, ਗੋਠਾਂ (ਜੋ ਚੌਪੜ ਦੀ ਖੇਡ ਖੇਡਣ ਵੇਲੇ ਉਸ ਕੱਪੜੇ ਉਤੇ ਬਣੇ ਹੋਏ ਖ਼ਾਨਿਆਂ ਵਿਚ ਰੱਖੀਦੀਆਂ ਹਨ)। ਪਾਸਾ = ਚਾਰ ਜਾਂ ਛੇ ਪਾਸਿਆਂ ਵਾਲਾ ਹਾਥੀ-ਦੰਦ ਦਾ ਬਣਿਆ ਹੋਇਆ ਟੋਟਾ ਜੋ ਚੌੜਾਈ ਵਿਚ ਛੋਟਾ ਜਿਹਾ ਹੁੰਦਾ ਹੈ ਤੇ ਉਂਗਲ ਦੇ ਕਰੀਬ ਲੰਬਾ ਹੁੰਦਾ ਹੈ। ਇਸ ਦੇ ਦੁਆਲੇ ਬਿੰਦੀਆਂ ਦੇ ਨਿਸ਼ਾਨ ਹੁੰਦੇ ਹਨ। ਅਜਿਹੇ ਚਾਰ ਜਾਂ ਛੇ ਪਾਸੇ ਰਲਾ ਕੇ ਸੁੱਟੀਦੇ ਹਨ, ਤੇ ਸਾਹਮਣੇ ਆਈਆਂ ਬਿੰਦੀਆਂ ਦੀ ਗਿਣਤੀ ਅਨੁਸਾਰ ਨਰਦਾਂ ਚੌਪੜ ਦੇ ਖ਼ਾਨਿਆਂ ਵਿਚ ਤੋਰੀਦੀਆਂ ਹਨ ॥੨੬॥
SikhNet (Spanish)y haciendo de las criaturas Sus piezas de ajedrez, Él Mismo las mueve. (26)
ਭਭੈ. ਭਾਲਹਿ ਸੇ ਫਲੁ ਪਾਵਹਿ; ਗੁਰ ਪਰਸਾਦੀ. ਜਿਨੑ ਕਉ ਭਉ ਪਇਆ ॥
bhabhai. bhaaleh se fal paaveh; gur parasaadee. jina kau bhau peaa | Ang 434
Sant Singh KhalsaBhabha: Those who search, find the fruits of their rewards; by Guru's Grace, they live in the Fear of God.
Manmohan SinghBh:-- They who search God and feel His fear, by Guru's grace, obtain the fruit.
Manmohan Singh (Punjabi)ਭ-ਜੋ ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਨੂੰ ਲੱਭਦੇ ਅਤੇ ਉਸ ਦੇ ਡਰ ਨੂੰ ਅਨੁਭਵ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ।
Fareedkot Teekaਹੇ ਪੰਡਤ! ਭਭੇ ਦ੍ਵਾਰਾ ਕਹਤੇ ਹੈਂ: ਐਸੇ ਵਾਹਿਗੁਰੂ ਕੋ ਸੋ (ਭਾਲਹਿ) ਖੋਜਤੇ ਹੈਂ ਗੁਰੋਂ ਕੀ ਕ੍ਰਿਪਾ ਕਰ ਕੇ ਜਿਨ ਕੇ ਹਿਰਦੇ ਮੇਂ ਭਯ ਪ੍ਰਾਪਤ ਭ੍ਯਾ ਹੈ, ਸੋਈ ਮੋਖ ਰੂਪ ਫਲੁ ਪਾਉਤੇ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ ਉਹ ਪ੍ਰਭੂ ਨੂੰ ਢੂੰਡਦੇ ਹਨ ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ।ਪਦ ਅਰਥ ਭਾਲਹਿ = ਭਾਲ ਕਰਦੇ ਹਨ, ਪਰਮਾਤਮਾ ਨੂੰ ਮਿਲਣ ਲਈ ਜਤਨ ਕਰਦੇ ਹਨ। ਸੇ = ਉਹ ਬੰਦੇ। ਫਲੁ = ਦੀਦਾਰ-ਰੂਪ ਫਲ। ਭਉ = ਡਰ, ਅਦਬ, ਨਿਰਮਲ ਡਰ। ਜਿਨ੍ਹ੍ਹ ਕਉ = ਜਿਨ੍ਹਾਂ ਨੂੰ।
SikhNet (Spanish)Bjabja: Quienes buscan, encuentran la Fruta; sí, quienes por la Gracia del Guru viven en la Reverencia de Dios;
ਮਨਮੁਖ ਫਿਰਹਿ. ਨ ਚੇਤਹਿ ਮੂੜੇ; ਲਖ ਚਉਰਾਸੀਹ ਫੇਰੁ ਪਇਆ ॥੨੭॥
manamukh fireh. na cheteh moorre; lakh chauraaseeh fer peaa |27| Ang 434
Sant Singh KhalsaThe self-willed manmukhs wander around, and they do not remember the Lord; the fools are consigned to the cycle of 8.4 million incarnations. ||27||
Manmohan SinghThe self-willed fools wander about and remember not the Lord. They go round in the circuit of eighty-four lakhs of births.
Manmohan Singh (Punjabi)ਆਪ ਹੁਦਰੇ ਮੂਰਖ ਭਟਕਦੇ ਫਿਰਦੇ ਹਨ ਅਤੇ ਸੁਆਮੀ ਨੂੰ ਨਹੀਂ ਸਿਮਰਦੇ। ਉਹ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਪੈਦੇ ਹਨ।
Fareedkot Teekaਔਰ ਜੋ ਮੂਰਖ ਮਨਮੁਖ ਹੂਏ ਫਿਰਤੇ ਹੈਂ ਅਰ ਪਰਮੇਸ੍ਵਰ ਕੋ ਸਿਮਰਤੇ ਨਹੀਂ ਹੈ, ਤਿਨ ਕੋ ਚੌਰਾਸੀ ਲਾਖ ਜੂਨਾਂ ਕਾ ਫੇਰ ਪੜਾ ਹੈ, ਭਾਵ ਬਾਰੰਬਾਰ ਚੌਰਾਸੀ ਭੋਗਤੇ ਹੈਂ॥੨੭॥
Prof. Sahib Singhਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ ॥੨੭॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਨ੍ਹਾਂ ਦਾ ਰੁਖ਼ ਆਪਣੇ ਮਨ ਵਲ ਹੈ। ਫੇਰੁ = ਗੇੜ ॥੨੭॥
SikhNet (Spanish)pero los voluntariosos Manmukhs vagan alrededor sin recordar al Señor y son consignados a la ronda de 8.4 millones de encarnaciones. (27)
ਮੰਮੈ. ਮੋਹੁ ਮਰਣੁ ਮਧੁਸੂਦਨੁ; ਮਰਣੁ ਭਇਆ ਤਬ ਚੇਤਵਿਆ ॥
mamai. mohu maran madhusoodan; maran bheaa tab chetaviaa | Ang 434
Sant Singh KhalsaMamma: In emotional attachment, he dies; he only thinks of the Lord, the Love of Nectar, when he dies.
Manmohan SinghM:- Because of worldly love, the mortal thinks of death and God, the lover of Nectar, only, when he is about die.
Manmohan Singh (Punjabi)ਮ-ਸੰਸਾਰੀ ਮਮਤਾ ਦੇ ਕਾਰਣ ਪ੍ਰਾਣੀ ਮੌਤ ਅਤੇ ਅੰਮ੍ਰਿਤ ਦੇ ਪਿਆਰੇ ਵਾਹਿਗੁਰੂ ਨੂੰ ਕੇਵਲ ਓਦੋਂ ਹੀ ਚੇਤੇ ਕਰਦਾ ਹੈ ਜਦ ਉਹ ਮਰਨ ਕਿਨਾਰੇ ਹੁੰਦਾ ਹੈ।
Fareedkot Teekaਹੇ ਪੰਡਤ! ਮੰਮੇ ਅਖਰ ਦ੍ਵਾਰਾ ਕਹਤੇ ਹੈਂ: ਜੀਵੋਂ ਕਾ ਮੋਹ ਕਰ (ਮਧੁ ਸੂਦਨੁ) ਪਰਮੇਸ੍ਵਰ ਕੀ ਤਰਫ ਸੇ ਮਰਣਾ ਭਯਾ ਹੈ ਅਰਥਾਤ ਹਰੀ ਬਿਸਮਰਣ ਭ੍ਯਾ ਹੈ।☬ਜੇ ਕਹੈ ਕਿ ਪਿਛਲੀ ਅਵਸਥਾ ਮੇਂ ਸਿਮਰਣ ਕਰ ਲਏਂਗੇ?☬ਸੋ ਜਬ ਮਰਣਾ ਹੂਆ, ਤਬ ਕਿਸੀ ਨੇ ਪਰਮੇਸ੍ਵਰ ਕੋ ਸਿਮਰਿਆ ਹੈ ਅਰਥਾਤ ਨਹੀਂ ਸਿਮਰਿਆ॥
Prof. Sahib Singhਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ (ਦਾ ਮੂਲ ਹੁੰਦਾ) ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ, ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਉਂਦਾ ਹੈ।ਪਦ ਅਰਥ ਮਰਣੁ = ਆਤਮਕ ਮੌਤ (ਦਾ ਮੂਲ)। ਮਧੁਸੂਦਨੁ = ਪਰਮਾਤਮਾ। ਮਰਣੁ ਭਇਆ = ਜਦੋਂ ਮੌਤ ਸਿਰ ਤੇ ਆ ਗਈ। ਤਬ ਮਧੂਸੂਦਨੁ ਚੇਤਵਿਆ = ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਇਆ।
SikhNet (Spanish)Mamma: Apegado al mundo uno no recuerda ni a Dios ni a la muerte;
ਕਾਇਆ ਭੀਤਰਿ, ਅਵਰੋ ਪੜਿਆ; ਮੰਮਾ ਅਖਰੁ ਵੀਸਰਿਆ ॥੨੮॥
kaaeaa bheetar, avaro parriaa; mamaa akhar veesariaa |28| Ang 434
Sant Singh KhalsaAs long as the body is alive, he reads other things, and forgets the letter 'm', which stands for marnaa - death. ||28||
Manmohan SinghAs long as there is breath in the body, he reads of other things and forgets the letter M, death and God.
Manmohan Singh (Punjabi)ਜਦ ਤਾਈਂ ਸਰੀਰ ਵਿੱਚ ਸੁਆਸ ਹੈ। ਉਹ ਹੋਰਸ ਚੀਜਾਂ ਬਾਰੇ ਪੜ੍ਹਦਾ ਹੈ ਅਤੇ ਮੰਮਾ ਦੇ ਅਖਸਰ ਮੌਤ ਤੇ ਮਧ ਸੂਦਣ ਨੂੰ ਭੁਲਾ ਛੱਡਦਾ ਹੈ।
Fareedkot Teekaਸਰੀਰ ਮੇਂ ਰਹਿ ਕਰ ਔਰ ਹੀ, ਭਾਵ ਬਿਖ੍ਯ ਸੰਬੰਧਨੀ ਪਾੜਤਾ ਪੜਾ ਹੈ ਅਰੁ ਜੀਵੋ ਕੋ ਮੰਮਾ ਅਖਰ ਅਰਥਾਤ ਮਰਨਾ ਵਾ ਮਧੁ ਸੂਦਨ ਬਿਸਰਿ ਗਿਆ ਹੈ॥੨੮॥
Prof. Sahib Singhਜਿਤਨਾ ਚਿਰ ਜੀਉਂਦਾ ਰਿਹਾ ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ ॥੨੮॥ਪਦ ਅਰਥ ਭੀਤਰਿ = ਜਿਤਨਾ ਚਿਰ ਸਰੀਰ ਵਿਚ ਰਿਹਾ, ਜਿਤਨਾ ਚਿਰ ਜੀਉਂਦਾ ਰਿਹਾ। ਮੰਮਾ ਅਖਰੁ = ਮਰਣ ਅਤੇ ਮਧੁਸੂਦਨੁ ॥੨੮॥
SikhNet (Spanish)sólo los recuerda cuando la muerte ya a uno lo tiene acosado. En vida uno enaltece otras cosas y olvida Lo más Importante. (28)
ਯਯੈ. ਜਨਮੁ, ਨ ਹੋਵੀ ਕਦ ਹੀ; ਜੇ ਕਰਿ ਸਚੁ ਪਛਾਣੈ ॥
yayai. janam, na hovee kad hee; je kar sach pachhaanai | Ang 434
Sant Singh KhalsaYaya: He is never reincarnated again, if he recognizes the True Lord.
Manmohan SinghY:-- If man recognises the True Lord, he is never born again,
Manmohan Singh (Punjabi)ਯ-ਜੇ ਇਨਸਾਨ ਸੱਚੇ ਸਾਹਿਬ ਨੂੰ ਸਿਆਣ ਲਵੇ, ਤਦ ਉਹ ਮੁੜ ਕੇ ਕਦਾਚਿਤ ਜਨਮ ਨਹੀਂ ਧਾਰਦਾ।
Fareedkot Teekaਹੇ ਪੰਡਤ! ਯਯੇ ਅਖਰ ਕਾ ਇਹ ਸਿਧਾਂਤ ਹੈ: ਜੇ ਕਰ ਯਹ ਜੀਵ ਸਤ੍ਯ ਪਰਮਾਤਮਾ ਕੋ ਪਛਾਨੈ ਤੋ ਫਿਰ ਕਦੀ ਇਸ ਕੋ ਜਨਮ ਨ ਹੋਵੇ॥
Prof. Sahib Singhਉਸ ਮਨੁੱਖ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ, ਜੋ ਅਸਲੀਅਤ ਸਮਝ ਜਾਵੇ,ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।
SikhNet (Spanish)Yayya: Si uno toma Conciencia de la Verdad del Señor, no nace más;
ਗੁਰਮੁਖਿ ਆਖੈ. ਗੁਰਮੁਖਿ ਬੂਝੈ; ਗੁਰਮੁਖਿ ਏਕੋ ਜਾਣੈ ॥੨੯॥
guramukh aakhai. guramukh boojhai; guramukh eko jaanai |29| Ang 434
Sant Singh KhalsaThe Gurmukh speaks, the Gurmukh understands, and the Gurmukh knows only the One Lord. ||29||
Manmohan SinghThe Guru-ward utters, the Guru-ward understands, and the Guru-ward knows but one God.
Manmohan Singh (Punjabi)ਕੇਵਲ ਇੱਕ ਵਾਹਿਗੁਰੂ ਨੂੰ ਹੀ ਗੁਰੂ ਅਨੁਸਾਰੀ ਉਚਾਰਦਾ ਹੈ। ਗੁਰੂ ਅਨੁਸਾਰੀ ਸਮਝਦਾ ਹੈ ਅਤੇ ਗੁਰੂ ਅਨੁਸਾਰੀ ਜਾਣਦਾ ਹੈ।
Fareedkot Teekaਸੋ ਗੁਰੂ ਕੇ ਮੁਖ ਸੇ ਕਹੇ ਉਪਦੇਸ ਕੋ ਗੁਰਮੁਖ, ਭਾਵ ਜਗ੍ਯਾਸੂ ਹੋ ਕਰ (ਬੂਝੈ) ਸਮਝੈ ਤੋ ਮੁਖ ਰੂਪ ਪੂਜ੍ਯ ਏਕ ਪਰਮਾਤਮਾ ਕੋ ਜਾਨਤਾ ਹੈ॥੨੯॥
Prof. Sahib Singhਤੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਹਰ ਥਾਂ ਵੇਖੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ, ਪਰਮਾਤਮਾ ਨੂੰ ਸਰਬ-ਵਿਆਪਕ ਸਮਝੇ, ਅਤੇ ਪਰਮਾਤਮਾ ਨਾਲ ਹੀ ਡੂੰਘੀ ਜਾਣ-ਪਛਾਣ ਪਾਏ ॥੨੯॥ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ। ਆਖੈ = ਸਿਫ਼ਤ-ਸਾਲਾਹ ਕਰੇ, ਨਾਮ ਉਚਾਰੇ। ਪਛਾਣੈ = ਹਰ ਥਾਂ ਵੇਖੇ ॥੨੯॥
SikhNet (Spanish)si uno conoce al Uno Solo y lo que viene del Guru, la Fe nace en su interior. (29)
ਰਾਰੈ. ਰਵਿ ਰਹਿਆ. ਸਭ ਅੰਤਰਿ; ਜੇਤੇ ਕੀਏ ਜੰਤਾ ॥
raarai. rav rahiaa. sabh antar; jete kee jantaa | Ang 434
Sant Singh KhalsaRarra: The Lord is contained among all; He created all beings.
Manmohan SinghR:-- The Lord is contained among all the beings, which He has made.
Manmohan Singh (Punjabi)ਰ-ਸੁਆਮੀ ਸਾਰੇ ਜੀਆਂ ਅੰਦਰ ਵਿਆਪਕ ਹੋ ਰਿਹਾ ਹੈ, ਜਿਹੜੇ ਉਸ ਨੇ ਪੈਦਾ ਕੀਤੇ ਹਨ।
Fareedkot Teekaਹੇ ਪੰਡਤ! ਰਾਰੇ ਦ੍ਵਾਰਾ ਕਹਤੇ ਹੈਂ: ਜਿਤਨੇ ਜੀਵ ਉਤਪੰਨ ਕੀਏ ਹੈਂ ਸਭ ਕੇ ਅੰਤਰਿ ਆਪ ਰਮਣ ਕਰ ਰਹਾ ਹੈ॥
Prof. Sahib Singhਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ।ਪਦ ਅਰਥ ਜੇਤੇ = ਜਿਤਨੇ ਹੀ।
SikhNet (Spanish)Rarra: El Señor prevalece a través de Sus criaturas;
ਜੰਤ ਉਪਾਇ. ਧੰਧੈ ਸਭ ਲਾਏ; ਕਰਮੁ ਹੋਆ. ਤਿਨ ਨਾਮੁ ਲਇਆ ॥੩੦॥
jant upaae. dhandhai sabh laae; karam hoaa. tin naam leaa |30| Ang 434
Sant Singh KhalsaHaving created His beings, He has put them all to work; they alone remember the Naam, upon whom He bestows His Grace. ||30||
Manmohan SinghHaving created the beings, He has put them all to work they, on whom is His grace, remember His Name.
Manmohan Singh (Punjabi)ਪ੍ਰਾਣਧਾਰੀਆਂ ਨੂੰ ਪੈਦਾ ਕਰਕੇ ਉਸ ਨੇ ਉਹਨਾਂ ਸਾਰਿਆਂ ਨੂੰ ਕੰਮਾਂ ਵਿੱਚ ਲਾ ਦਿੱਤਾ ਹੈ। ਜਿਹਨਾਂ ਉਤੇ ਉਸ ਦੀ ਰਹਿਮਤ ਹੈ, ਉਹ ਉਸ ਦਾ ਨਾਮ ਲੈਂਦੇ ਹਨ।
Fareedkot Teekaਉਤਪੰਨ ਕਰ ਕੇ ਅਪਨੇ ਅਪਨੇ ਧੰਧੋਂ ਮੇਂ ਲਗਾਇ ਦੀਏ ਹੈਂ, ਜਿਨੋਂ ਕਾ ਪੁੰਨ੍ਯ ਕਰਮ ਉਦੇ ਹੂਆ ਹੈ ਤਿਨੋਂ ਨੇ ਨਾਮੁ ਲਿਆ, ਭਾਵ ਜਪਿਆ ਹੈ॥੩੦॥
Prof. Sahib Singhਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ। ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ ॥੩੦॥ਪਦ ਅਰਥ ਉਪਾਇ = ਪੈਦਾ ਕਰ ਕੇ। ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਕਰਮੁ = ਫ਼ਜ਼ਲ, ਮੇਹਰ, ਬਖ਼ਸ਼ਸ਼। ਤਿਨ = ਉਹਨਾਂ ਬੰਦਿਆਂ ਨੇ ॥੩੦॥
SikhNet (Spanish)Él nos crea a todos, nos asigna las tareas a todos y hace que algunos reciban la Gracia de recitar Su Nombre. (30)
ਲਲੈ. ਲਾਇ ਧੰਧੈ ਜਿਨਿ ਛੋਡੀ; ਮੀਠਾ ਮਾਇਆ ਮੋਹੁ ਕੀਆ ॥
lalai. laae dhandhai jin chhoddee; meetthaa maaeaa mohu keea | Ang 434
Sant Singh KhalsaLalla: He has assigned people to their tasks, and made the love of Maya seem sweet to them.
Manmohan SinghL:-- He who put the creatures to various jobs has made love of wealth sweet them.
Manmohan Singh (Punjabi)ਲ-ਜਿਸ ਨੇ ਜੀਵ ਜੰਤਾਂ ਨੂੰ ਮੁਖਤਲਿਫ ਵਿਹਾਰਾਂ ਵਿੱਚ ਲਾਇਆ ਹੈ, ਉਸ ਨੇ ਉਹਨਾਂ ਨੂੰ ਧਨ ਦੌਲਤ ਦਾ ਪਿਆਰ ਮਿੱਠਾ ਲਾ ਦਿੱਤਾ ਹੈ।
Fareedkot Teekaਹੇ ਪੰਡਤ! ਲਲੇ ਅਖਰ ਦ੍ਵਾਰਾ ਕਹਤੇ ਹੈਂ: ਜਿਸ ਨੇ ਸ੍ਰਿਸ੍ਟੀ ਧੰਧੇ ਮੇਂ ਲਗਾਇ ਛੋਡੀ ਹੈ, ਤਿਸੀਨੇ ਮਾਯਾ ਕਾ ਮੋਹ ਮੀਠਾ ਕਰ ਦੀਆ ਹੈ॥
Prof. Sahib Singhਜਿਸ ਪਰਮਾਤਮਾ ਨੇ (ਆਪਣੀ ਰਚੀ ਸ੍ਰਿਸ਼ਟੀ) ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ (ਜੀਵਾਂ ਵਾਸਤੇ) ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ,ਪਦ ਅਰਥ ਲਾਇ ਛੋਡੀ = ਲਾ ਛੱਡੀ, ਲਾਈ ਹੋਈ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਜਿਨਿ = ਜਿਸ ਪਰਮਾਤਮਾ ਨੇ।
SikhNet (Spanish)Lalla: El Señor ha metido todo en el remolino del mundo, y a todos Maya les sabe muy dulce.
ਖਾਣਾ ਪੀਣਾ ਸਮ ਕਰਿ ਸਹਣਾ; ਭਾਣੈ ਤਾ ਕੈ ਹੁਕਮੁ ਪਇਆ ॥੩੧॥
khaanaa peenaa sam kar sahanaa; bhaanai taa kai hukam peaa |31| Ang 434
Sant Singh KhalsaWe eat and drink; we should endure equally whatever occurs, by His Will, by His Command. ||31||
Manmohan SinghThe Lord gives to eat and drink. Whatever befalls man under His will and command, he should endure it as alike.
Manmohan Singh (Punjabi)ਪ੍ਰਭੂ ਖਾਣ ਅਤੇ ਪੀਣ ਨੂੰ ਦਿੰਦਾ ਹੈ, ਜਿਹੜਾ ਕੁਝ ਉਸ ਦੀ ਰਜਾ ਅਤੇ ਫੁਰਮਾਨ ਤਾਬੇ ਆਦਮੀ ਨਾਲ ਵਾਪਰਦਾ ਹੈ, ਉਸ ਨੂੰ ਇਕ ਸਮਾਨ ਕਰਕੇ ਸਹਾਰਨਾ ਚਾਹੀਦਾ ਹੈ।
Fareedkot Teekaਖਾਣਾ ਅਰੁ ਪੀਣਾ ਤਿਸ ਕੇ ਭਾਣੇ ਮੇਂ ਹੈ ਅਰੁ ਦੁਖ ਸੁਖ ਕੋ ਤੁਲ ਜਾਨ ਕਰ ਸਹਾਰਨਾ ਏਹ ਭੀ ਤਿਸ ਕੇ ਹੁਕਮ ਮੇਂ ਪੜਾ ਹੈ॥੩੧॥
Prof. Sahib Singhਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ (ਭਾਵ, ਸੁਖ) ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ ॥੩੧॥ਪਦ ਅਰਥ ਸਮ ਕਰਿ = ਇਕੋ ਜਿਹਾ ਜਾਣ ਕੇ। ਸਹਣਾ = ਸਹਾਰਨਾ। ਤਾ ਕੈ ਭਾਣੈ = ਉਸ ਪਰਮਾਤਮਾ ਦੀ ਰਜ਼ਾ ਵਿਚ ॥੩੧॥
SikhNet (Spanish)Beben, comen y se divierten, y así como es Su, Voluntad, sufren dolor y placer. (31)
ਵਵੈ. ਵਾਸੁਦੇਉ ਪਰਮੇਸਰੁ; ਵੇਖਣ ਕਉ ਜਿਨਿ ਵੇਸੁ ਕੀਆ ॥
vavai. vaasudeo paramesar; vekhan kau jin ves keea | Ang 434
Sant Singh KhalsaWawa: The all-pervading Transcendent Lord beholds the world; He created the form it wears.
Manmohan SinghW:-- The all pervading Lord is one Master, who created the venture of the world to behold it.
Manmohan Singh (Punjabi)ਵ-ਸਰਬ ਵਿਆਪਕ ਸੁਆਮੀ ਸਾਡਾ ਮਾਲਕ ਹੈ। ਜਿਸ ਨੇ ਸੰਸਾਰ ਦੇ ਭੇਸ ਨੂੰ ਦੇਖਣ ਲਈ ਰਚਿਆ ਹੈ।
Fareedkot Teekaਹੇ ਪੰਡਤ! ਵਵੇ ਅਖਰ ਨੇ ਏਹ ਕਹਾ ਹੈ ਜਿਸ ਵਾਸਦੇਉ ਪਰਮੇਸ੍ਵਰ ਨੇ ਜੀਵ ਕੇ ਦੇਖਨੇ ਵਾਸਤੇ, ਭਾਵ ਪ੍ਰੀਖ੍ਯਾ ਵਾਸਤੇ ਵਾ ਆਪ ਤਮਾਸਾ ਦੇਖਣੇ ਵਾਸਤੇ ਨਾਨਾ ਪ੍ਰਕਾਰ ਕਾ ਵੇਸੁ ਕੀਆ ਹੈ॥
Prof. Sahib Singhਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ,ਪਦ ਅਰਥ ਵਾਸਦੇਉ = ਪਰਮਾਤਮਾ। ਜਿਨਿ = ਜਿਸ ਪਰਮਾਤਮਾ ਨੇ। ਵੇਸੁ = ਆਕਾਰ, ਜਗਤ।
SikhNet (Spanish)Wawa: El Trascendente y todo Prevaleciente Señor creó al Universo para ser Testigo de Su Creación.
ਵੇਖੈ ਚਾਖੈ ਸਭੁ ਕਿਛੁ ਜਾਣੈ; ਅੰਤਰਿ ਬਾਹਰਿ ਰਵਿ ਰਹਿਆ ॥੩੨॥
vekhai chaakhai sabh kichh jaanai; antar baahar rav rahiaa |32| Ang 434
Sant Singh KhalsaHe beholds, tastes, and knows everything; He is pervading and permeating inwardly and outwardly. ||32||
Manmohan SinghHe (God), sees, tastes, and knows everything and is pervading within and without.
Manmohan Singh (Punjabi)ਉਹ ਦੇਖਦਾ, ਚਖਦਾ ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਅਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।
Fareedkot Teekaਦੇਖਤਾ ਭੀ ਓਹੀ ਹੈ, ਸਭ ਰਸੋਂ ਕੋ ਭੋਗਤਾ ਭੀ ਓਹੀ ਹੈ ਔਰ ਸਭ ਕਿਛ, ਭਾਵ ਸਰਬ ਘਟੋਂ ਕੇ ਅੰਤਰ ਕੀ ਜਾਨਤਾ ਭੀ ਓਹੀ ਹੈ। ਅੰਤਰ ਅਰ ਬਾਹਰ ਪੂਰਨ ਭੀ ਓਹੀ ਹੋ ਰਹਾ ਹੈ॥੩੨॥
Prof. Sahib Singhਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੩੨॥ਪਦ ਅਰਥ ਵੇਖੈ ਚਾਖੈ = ਸੰਭਾਲ ਕਰਦਾ ਹੈ ॥੩੨॥
* ਨੋਟ: ਵੇਖੋ ਸਲੋਕ ਨੰ: ੨੪।
SikhNet (Spanish)Él ve, observa y sabe todo, lo compenetra dentro y fuera. (32)
ੜਾੜੈ. ਰਾੜਿ ਕਰਹਿ ਕਿਆ ਪ੍ਰਾਣੀ; ਤਿਸਹਿ ਧਿਆਵਹੁ. ਜਿ ਅਮਰੁ ਹੋਆ ॥
rraarrai. raarr kareh kiaa praanee; tiseh dhiaavahu. ji amar hoaa | Ang 434
Sant Singh KhalsaRarra: Why do you quarrel, O mortal? Meditate on the Imperishable Lord,
Manmohan SinghR:-- Why quarrellest thou, O mortal? Meditate thou on Him who is the imperishable Lord.
Manmohan Singh (Punjabi)ੜ-ਤੂੰ ਕਿਉਂ ਬਖੇੜਾ ਕਰਦਾ ਹੈ, ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜੋ ਅਭਿਲਾਸੀ ਪ੍ਰਭੂ ਹੈ।
Fareedkot Teekaਹੇ ਪੰਡਤ! ੜਾੜੇ ਅਖਰ ਨੇ ਯਹਿ ਕਹਾ ਹੈ: ਹੇ ਪ੍ਰਾਨੀ! ਸ੍ਵਾਸੋਂ ਹੀ ਕੀ ਗਿਨਤੀ ਤਕ ਇਸਥਰਤਾ ਜਿਸ ਸਰੀਰ ਕੀ ਹੈ, ਐਸੇ ਹੋ ਕਰ (ਰਾੜਿ) ਝਗੜੇ ਕ੍ਯਾ ਕਰਤੇ ਹੋ? ਤਿਸ ਕਾ ਧ੍ਯਾਉਨਾ ਕਰੋ ਜੋ ਅਮਰ ਹੂਆ ਹੈ, ਭਾਵ ਅਬਿਨਾਸੀ ਹੈ॥
Prof. Sahib Singhਹੇ ਪ੍ਰਾਣੀ! ਤੂੰ ਝਗੜੇ ਆਦਿਕ ਵਿੱਚ ਕਿਉਂ ਲਗਾ ਹੋਇਆ ਹੈਂ, ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ!ਪਦ ਅਰਥ ਰਾੜਿ = ਝਗੜਾ, ਬਹਸ। ਪ੍ਰਾਣੀ = ਹੇ ਜੀਵ! ਜਿ = ਜੇਹੜਾ। ਅਮਰੁ = ਅ-ਮਰ, ਮੌਤ ਰਹਿਤ, ਅਟੱਲ।
SikhNet (Spanish)Rarra: ¿Por qué involucrarte en la ilusión? Mejor alaba al Señor Eterno.
ਤਿਸਹਿ ਧਿਆਵਹੁ ਸਚਿ ਸਮਾਵਹੁ; ਓਸੁ ਵਿਟਹੁ ਕੁਰਬਾਣੁ ਕੀਆ ॥੩੩॥
tiseh dhiaavahu sach samaavahu; os vittahu kurabaan keea |33| Ang 434
Sant Singh Khalsaand be absorbed into the True One. Become a sacrifice to Him. ||33||
Manmohan SinghMeditate Him, be absorbed in the True one, and be a sacrifice unto him.
Manmohan Singh (Punjabi)ਉਸ ਦਾ ਸਿਮਰਨ ਕਰ, ਸਤਪੁਰਖ ਦੇ ਅੰਦਰ ਲੀਨ ਥੀ ਵੰਞ, ਅਤੇ ਉਸ ਉਤੋਂ ਬਲਿਹਾਰ ਹੋ ਜਾ।
Fareedkot Teekaਤਿਸੀ ਕੌ ਧ੍ਯਾਵੋ ਪੁਨਃ ਤਿਸੀ ਸਚੇ ਮੇਂ ਸਮਾਵੋ, ਹਮ ਨੇ ਉਸ ਕੇ ਊਪਰ ਸੇ ਸਰਬੰਸ ਵਾਰਨੇ ਕੀਆ ਹੈ॥੩੩॥
Prof. Sahib Singhਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ! (ਉਹੀ ਮਨੁੱਖ ਅਸਲੀ ਪੜ੍ਹਿਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ॥੩੩॥ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ। ਓਸੁ ਵਿਟਹੁ = ਉਸ ਪਰਮਾਤਮਾ ਤੋਂ ॥੩੩॥
SikhNet (Spanish)Sí, contémplalo e inmérgete en la Verdad del Señor; ofrece tu ser en sacrificio a Él.(33)
ਹਾਹੈ ਹੋਰੁ. ਨ ਕੋਈ ਦਾਤਾ; ਜੀਅ ਉਪਾਇ ਜਿਨਿ ਰਿਜਕੁ ਦੀਆ ॥
haahai hor. na koee daataa; jeea upaae jin rijak deea | Ang 434
Sant Singh KhalsaHaha: There is no other Giver than Him; having created the creatures, He gives them nourishment.
Manmohan SinghH:-- There is no other Giver than He, who on creating the creatures gives them sustenance.
Manmohan Singh (Punjabi)ਹ-ਉਸ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ, ਜੋ ਜੀਵ ਜੰਤੂਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਰੋਜੀ ਦਿੰਦਾ ਹੈ।
Fareedkot Teekaਹੇ ਪੰਡਤ! ਹਾਹੇ ਅਖਰ ਕਾ ਇਹ ਸਿਧਾਂਤ ਹੈ: ਬਿਨਾਂ ਹਰਿ ਕੇ ਔਰ ਕੋਈ ਦਾਤਾ ਨਹੀਂ ਹੈ। ਹਰੀ ਨੇ ਹੀ ਜੀਵੋਂ ਕੋ ਉਤਪੰਨ ਕਰ ਕੇ ਫੇਰ ਰਿਜਕੁ ਦੀਆ ਹੈ॥
Prof. Sahib Singhਜਿਸ ਪਰਮਾਤਮਾ ਨੇ (ਸ੍ਰਿਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ।ਪਦ ਅਰਥ ਜੀਅ = {'ਜੀਉ' ਤੋਂ ਬਹੁ-ਵਚਨ} ਅਨੇਕਾਂ ਜੀਵ। ਜਿਨਿ = ਜਿਸ ਪ੍ਰਭੂ ਨੇ।
SikhNet (Spanish)Jaja: No hay otro Dador más que tu Señor Quien crea y sostiene todo.
ਹਰਿ ਨਾਮੁ ਧਿਆਵਹੁ. ਹਰਿ ਨਾਮਿ ਸਮਾਵਹੁ; ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥
har naam dhiaavahu. har naam samaavahu; anadin laahaa har naam leea |34| Ang 434
Sant Singh KhalsaMeditate on the Lord's Name, be absorbed into the Lord's Name, and night and day, reap the Profit of the Lord's Name. ||34||
Manmohan SinghMeditate on God's Name, be absorbed in God's Name, and night and day derive thou the profit of God's Name
Manmohan Singh (Punjabi)ਰੱਬ ਦੇ ਨਾਮ ਦਾ ਸਿਮਰਨ ਕਰ। ਰੱਬ ਦੇ ਨਾਮ ਅੰਦਰ ਲੀਨ ਹੋ ਜਾ, ਅਤੇ ਰੈਣ ਦਿਹੁੰ ਤੂੰ ਰੱਬ ਦੇ ਨਾਮ ਦਾ ਨਫਾ ਉਠਾ।
Fareedkot Teekaਤਾਂ ਤੇ ਤਿਸੀ ਹਰੀ ਕੇ ਨਾਮ ਕਾ ਧਿਆਵਨਾ ਕਰੋ ਪੁਨਃ ਹਰੀ ਨਾਮੀ ਮੇਂ ਹੀ (ਸਮਾਵਹੁ) ਅਭੇਦ ਹੋਵਹੁ, ਰਾਤਿ ਦਿਨ ਹਰੀ ਨਾਮ ਕਾ ਹੀ ਲਾਹਾ ਲੀਆ ਕਰੋ॥੩੪॥
Prof. Sahib Singh(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ। (ਉਹੀ ਹੈ ਪੜ੍ਹਿਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ॥੩੪॥ਪਦ ਅਰਥ ਅਨਦਿਨੁ = ਹਰ ਰੋਜ਼। ਲਾਹਾ = ਲਾਭ ॥੩੪॥
SikhNet (Spanish)Contempla el Naam, el Nombre del Señor, inmérgete en Él y recolecta Su Fruto. (34)
ਆਇੜੈ, ਆਪਿ ਕਰੇ ਜਿਨਿ ਛੋਡੀ; ਜੋ ਕਿਛੁ ਕਰਣਾ. ਸੁ ਕਰਿ ਰਹਿਆ ॥
aaeirrai, aap kare jin chhoddee; jo kichh karanaa. su kar rahiaa | Ang 434
Sant Singh KhalsaAiraa: He Himself created the world; whatever He has to do, He continues to do.
Manmohan SinghA:-- What God, who Himself made the world, has to do, that He continues to do.
Manmohan Singh (Punjabi)ਅ-ਜਿਹੜਾ ਕੁਝ ਵਾਹਿਗੁਰੂ ਜਿਸ ਨੇ ਖੁਦ ਸੰਸਾਰ ਸਾਜਿਆ ਹੈ ਨੇ ਕਰਨਾ ਹੈ। ਉਸ ਨੂੰ ਉਹ ਕਰੀ ਜਾਂਦਾ ਹੈ।
Fareedkot Teekaਹੇ ਪੰਡਤ! ਐੜੇ ਅਖਰ ਕਾ ਇਹ ਸਿਧਾਂਤ ਹੈ: ਜਿਸ ਨੇ ਯਹ ਸ੍ਰਿਸ੍ਟੀ ਆਪ ਕਰ ਛੋਡੀ ਹੈ ਔਰ ਜੋ ਕੁਛ ਕਰਣਾ ਹੈ, ਸੋ ਕਰ ਰਹ੍ਯਾ ਹੈ॥
Prof. Sahib Singhਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕਰੇ ਛੋਡੀ = ਕਰਿ ਛੋਡੀ, ਕਰ ਛੱਡੀ, ਬਣਾ ਦਿੱਤੀ, ਪੈਦਾ ਕਰ ਦਿੱਤੀ। ਕਰਣਾ = {करण्य} ਕਰਨ-ਯੋਗ, ਜੋ ਕਰਨਾ ਚਾਹੀਦਾ ਹੈ। ਸੁ = ਉਹ ਕੁਝ।
SikhNet (Spanish)Eraa: Quien ha creado el mundo hace lo que tiene que hacer; lo hace todo y lo conoce todo.
ਕਰੇ ਕਰਾਏ ਸਭ ਕਿਛੁ ਜਾਣੈ; ਨਾਨਕ ਸਾਇਰ ਇਵ ਕਹਿਆ ॥੩੫॥੧॥
kare karaae sabh kichh jaanai; naanak saaeir iv kahiaa |35|1| Ang 434
Sant Singh KhalsaHe acts, and causes others to act, and He knows everything; so says Nanak, the poet. ||35||1||
Manmohan SinghThe Lord acts and causes other to act, He knows everything and Like this says Nanak, the poet Asa Measure 3rd Guru.
Manmohan Singh (Punjabi)ਜੋ ਕੁਝ ਸਾਹਿਬ ਕਰਦਾ ਅਤੇ ਕਰਾਉਂਦਾ ਹੈ। ਉਹ ਸਾਰਾ ਕੁਝ ਜਾਣਦਾ ਹੈ, ਨਾਨਕ ਕਵੀ ਇਸ ਤਰ੍ਹਾਂ ਆਖਦਾ ਹੈ।
Fareedkot Teekaਜੀਵੋਂ ਕੇ ਕਰੇ ਕਰਾਏ ਹੂਏ ਕਰਮ ਅਰ ਜੋ ਤਿਨ ਕਾ ਫਲੁ ਹੈ, ਸੋ ਸਭ ਜਾਨਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਬ੍ਯਾਸ ਬਾਲਮੀਕ ਆਦਿ (ਸਾਇਰ) ਕਵੀਓਂ ਨੇ ਭੀ ਇਸੀ ਪ੍ਰਕਾਰ ਕਹਾ ਹੈ ਅਰਥਾਤ ਸਰਬ ਕਾ ਸਿਧਾਂਤ ਯਹੀ ਹੈ॥੩੫॥੧॥☬ਏਕੁ ਪਾਂਧਾ ਬਾਲਕੋਂ ਕੋ ਪੜਾਉਤਾ ਹੂਆ ਬਹੁਤ ਤਾੜਨਾ ਕਰਤਾ ਥਾ ਔਰ ਅੰਤਸਕਰਨ ਕਾ ਕੁਸੁਧ ਪਾਖੰਡੀ ਥਾ। ਤਿਸ ਕੋ ਦੇਖ ਕਰ ਸ੍ਰੀ ਗੁਰੂ ਅਮਰਦਾਸ ਜੀ ਕੇ ਮੁਖ ਸੇ ਪਟੀ ਨਾਮ ਬਾਣੀ ਹੂਈ।
Prof. Sahib Singhਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ; ਕਵੀ ਨਾਨਕ ਇਹ ਕਹਿੰਦਾ ਹੈ ॥੩੫॥੧॥ਪਦ ਅਰਥ ਕਰਾਏ = ਜੀਵਾਂ ਪਾਸੋਂ ਕਰਾਂਦਾ ਹੈ। ਜਾਣੈ = (ਹਰੇਕ ਦੇ ਦਿਲ ਦੀ) ਜਾਣਦਾ ਹੈ। ਸਾਇਰ = ਹੇ ਕਵੀ! ॥੩੫॥੧॥
* ਨੋਟ: ਅੰਕ ੧ ਦਾ ਭਾਵ ਹੈ ਕਿ ਇਹ ੩੫ ਬੰਦਾਂ ਵਾਲੀ ਇਕੋ ਹੀ ਬਾਣੀ ਹੈ ਜਿਸ ਦਾ ਸਿਰਲੇਖ ਹੈ 'ਪਟੀ'।
SikhNet (Spanish)Y ésta es la Verdad que proclama Nanak, el Poeta del Señor. (35‑1)