ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru's grace. He is met.
Manmohan Singh (Punjabi)ਵਾਹਿਗੁਰੁ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru Asa,
ਆਸਾ ਮਹਲਾ ੩ ਛੰਤ ਘਰੁ ੩ ॥
aasaa mahalaa 3 chhant ghar 3 |
Sant Singh KhalsaAasaa, Third Mehl, Chhant, Third House:
Manmohan SinghAsa 3rd Guru. Rhythm.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
SikhNet (Spanish)Mejl Guru Amar Das, Tercer Canal Divino, Chhant.
ਸਾਜਨ ਮੇਰੇ ਪ੍ਰੀਤਮਹੁ; ਤੁਮ ਸਹ ਕੀ ਭਗਤਿ ਕਰੇਹੋ ॥
saajan mere preetamahu; tum seh kee bhagat kareho |
Sant Singh KhalsaO my beloved friend, dedicate yourself to the devotional worship of your Husband Lord.
Manmohan SinghO my friend and intimate, devote thyself to the meditation of Lord, the Spouse.
Manmohan Singh (Punjabi)ਹੇ ਮੇਰੇ ਮਿੱਤ੍ਰ ਤੇ ਯਾਰ ਬੇਲੀਆ! ਤੂੰ ਪ੍ਰਭੂ ਪਤੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਸਾਜਨ ਮਿਤ੍ਰੋ! ਤੁਮ ਹਰਿ ਪਤੀ ਕੀ ਭਕ੍ਤਿ ਕਰੋ॥
Prof. Sahib Singhਹੇ ਮੇਰੇ (ਸਤਸੰਗੀ) ਸੱਜਣੋ ਪਿਆਰਿਓ! ਤੁਸੀ ਪ੍ਰਭੂ-ਪਤੀ ਦੀ ਭਗਤੀ ਸਦਾ ਕਰਦੇ ਰਿਹਾ ਕਰੋ,ਪਦ ਅਰਥ ਸਾਜਨ ਮੇਰੇ = ਹੇ ਮੇਰੇ ਸੱਜਣੋ! ਪ੍ਰੀਤਮਹੁ = ਹੇ ਮੇਰੇ ਪਿਆਰਿਓ! ਸਹ ਕੀ = ਖਸਮ-ਪ੍ਰਭੂ ਦੀ। ਕਰੇਹੋ = ਕਰਦੇ ਰਹੋ।
SikhNet (Spanish)Oh mi amigo, mi amor, vuélvete Devoto de la Alabanza de Dios;
ਗੁਰੁ ਸੇਵਹੁ ਸਦਾ ਆਪਣਾ; ਨਾਮੁ ਪਦਾਰਥੁ ਲੇਹੋ ॥
gur sevahu sadaa aapanaa; naam padaarath leho |
Sant Singh KhalsaServe your Guru constantly, and obtain the wealth of the Naam.
Manmohan SinghEver serve thou thy Guru and obtain the wealth of the Name.
Manmohan Singh (Punjabi)ਤੂੰ ਹਮੇਸ਼ਾਂ ਆਪਣੇ ਗੁਰਾਂ ਦੀ ਘਾਲ ਕਮਾ, ਅਤੇ ਨਾਮ ਦੀ ਦੌਲਤ ਪ੍ਰਾਪਤ ਕਰ।
Fareedkot Teekaਅਪਨਾ ਗੁਰੂ ਸੇਵੋ, ਸਦਾ ਤਿਸ ਸੇ ਨਾਮ ਪਦਾਰਥ ਗ੍ਰਹਣ ਕਰੋ॥
Prof. Sahib Singhਸਦਾ ਆਪਣੇ ਗੁਰੂ ਦੀ ਸਰਨ ਪਏ ਰਹੋ (ਤੇ ਗੁਰੂ ਪਾਸੋਂ) ਸਭ ਤੋਂ ਕੀਮਤੀ ਚੀਜ਼ ਹਰਿ-ਨਾਮ ਹਾਸਲ ਕਰੋ।ਪਦ ਅਰਥ ਲੇਹੋ = ਪ੍ਰਾਪਤ ਕਰੋ।
SikhNet (Spanish)sirve a tu Guru y recibe la Bendición del Nombre del Señor.
ਭਗਤਿ ਕਰਹੁ ਤੁਮ. ਸਹੈ ਕੇਰੀ; ਜੋ ਸਹ ਪਿਆਰੇ ਭਾਵਏ ॥
bhagat karahu tum. sahai keree; jo seh piaare bhaave |
Sant Singh KhalsaDedicate yourself to the worship of your Husband Lord; this is pleasing to your Beloved Husband.
Manmohan SinghPerform thou the service of the Master, which service is pleasing to he dear Groom.
Manmohan Singh (Punjabi)ਤੂੰ ਆਪਣੇ ਮਾਲਕ ਦੀ ਸੇਵਾ ਕਰ, ਜਿਹੜੀ ਸੇਵਾ ਪ੍ਰੀਤਮ ਕੰਤ ਨੂੰ ਚੰਗੀ ਲੱਗਦੀ ਹੈ।
Fareedkot Teeka(ਸਹੈ) ਪਤੀ ਪ੍ਯਾਰੇ ਕੀ ਐਸੀ ਭਕ੍ਤੀ ਕਰੋ ਜੋ ਪਤੀ ਪਿਆਰੇ ਕੋ ਭਾਵੈ॥
Prof. Sahib Singh(ਹੇ ਸੱਜਣੋ!) ਤੁਸੀ ਪ੍ਰਭੂ-ਪਤੀ ਦੀ ਹੀ ਭਗਤੀ ਕਰਦੇ ਰਹੋ, ਇਹ ਭਗਤੀ ਪਿਆਰੇ ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ।ਪਦ ਅਰਥ ਸਹੈ ਕੇਰੀ = ਖਸਮ-ਪ੍ਰਭੂ ਦੀ। ਸਹ ਭਾਵਏ = ਸਹ ਭਾਵੈ, ਖਸਮ-ਪ੍ਰਭੂ ਨੂੰ ਪਸੰਦ ਆਉਂਦੀ ਹੈ। ਜੋ = ਜੇਹੜੀ, ਉਹ ਭਗਤੀ।
SikhNet (Spanish)Alaba a tu Novio de la forma que Le agrade, pues si vas por tu propio camino,
ਆਪਣਾ ਭਾਣਾ. ਤੁਮ ਕਰਹੁ; ਤਾ ਫਿਰਿ ਸਹ ਖੁਸੀ. ਨ ਆਵਏ ॥
aapanaa bhaanaa. tum karahu; taa fir seh khusee. na aave |
Sant Singh KhalsaIf you walk in accordance with your own will, then your Husband Lord will not be pleased with you.
Manmohan SinghIf thou walk according to thy own will, then, the Spouse, shall not be pleased with thee.
Manmohan Singh (Punjabi)ਜੇਕਰ ਤੂੰ ਆਪਣੀ ਨਿੱਜੀ ਮਰਜ਼ੀ ਅਨੁਸਾਰ ਚੱਲੇਗਾਂ, ਤਦ, ਕੰਤ ਨੇ ਤੇਰੇ ਉੱਤੇ ਪ੍ਰਸੰਨ ਨਹੀਂ ਹੋਣਾ।
Fareedkot Teekaਜਬ ਤੁਮ ਅਪਨਾ ਮਨ ਭਾਂਵਦਾ ਕਰੋਗੇ ਤੋ ਪੁਨਃ ਪ੍ਯਾਰਾ ਪਤੀ ਖੁਸ਼ੀ ਮੇਂ ਨਾ ਆਵੇਗਾ, ਭਾਵ ਤੁਮ ਪਰ ਪ੍ਰਸੰਨ ਨਹੀਂ ਹੋਵੇਗਾ॥
Prof. Sahib Singhਜੇ (ਇਸ ਜੀਵਨ-ਸਫ਼ਰ ਵਿਚ) ਤੁਸੀ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ-ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ।ਪਦ ਅਰਥ ਭਾਣਾ = ਮਰਜ਼ੀ। ਸਹ ਖੁਸੀ = ਪ੍ਰਭੂ-ਪਤੀ ਦੀ ਪ੍ਰਸੰਨਤਾ। ਨ ਆਵਏ = ਨ ਆਵੈ, ਨਹੀਂ ਆਉਂਦੀ, ਨਹੀਂ ਮਿਲਦੀ।
SikhNet (Spanish)el Señor no estará contento contigo. Muy duro es el Sendero de la Alabanza del Señor,
ਭਗਤਿ ਭਾਵ ਇਹੁ ਮਾਰਗੁ ਬਿਖੜਾ; ਗੁਰ ਦੁਆਰੈ ਕੋ ਪਾਵਏ ॥
bhagat bhaav ihu maarag bikharraa; gur duaarai ko paave |
Sant Singh KhalsaThis path of loving devotional worship is very difficult; how rare are those who find it, through the Gurdwara, the Guru's Gate.
Manmohan SinghThis way of love worship is difficult, through the Guru some rare one finds it.
Manmohan Singh (Punjabi)ਇਸ ਪਿਆਰ-ਉਪਾਸਨਾ ਦਾ ਰਸਤਾ ਔਖਾ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਬੰਦਾ ਹੀ ਇਸ ਨੂੰ ਪਾਉਂਦਾ ਹੈ।
Fareedkot Teekaਯਹ ਭਗਤਿ ਭਾਵ ਕਾ ਰਸਤਾ ਕਠਨ ਹੈ ਗੁਰਾਂ ਦ੍ਵਾਰੇ ਇਸ ਰਸਤੇ ਕੋ ਕੋਈ, ਭਾਵ ਵਿਰਲਾ ਪਾਵਤਾ ਹੈ, ਕਿਸੀ ਕੋ ਹੀ ਗੁਰੋਂ ਕੇ ਦ੍ਵਾਰੇ ਸੇ ਮਿਲਤਾ ਹੈ॥
Prof. Sahib Singh(ਪਰ, ਹੇ ਪਿਆਰਿਓ!) ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ-ਭਰਿਆ ਹੈ, ਕੋਈ ਵਿਰਲਾ ਮਨੁੱਖ ਇਹ ਰਸਤਾ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ।ਪਦ ਅਰਥ ਭਾਵ ਮਾਰਗੁ = ਪਿਆਰ ਦਾ ਰਸਤਾ। ਬਿਖੜਾ = ਔਖਾ, ਔਖਿਆਈਆਂ ਨਾਲ ਭਰਿਆ। ਦੁਆਰੈ = ਦਰ ਤੇ। ਕੋ = ਕੋਈ (ਵਿਰਲਾ)।
SikhNet (Spanish)y extraordinario es Aquél que será bendecido con esa Alabanza en la Puerta del Guru.
ਕਹੈ ਨਾਨਕੁ. ਜਿਸੁ ਕਰੇ ਕਿਰਪਾ; ਸੋ ਹਰਿ ਭਗਤੀ ਚਿਤੁ ਲਾਵਏ ॥੧॥
kahai naanak. jis kare kirapaa; so har bhagatee chit laave |1|
Sant Singh KhalsaSays Nanak, that one, upon whom the Lord casts His Glance of Grace, links his consciousness to the worship of the Lord. ||1||
Manmohan SinghSays Nanak, he, to whom God shows mercy, attaches his mind to His meditation.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਉਤੇ ਵਾਹਿਗੁਰੁ ਮਿਹਰ ਧਾਰਦਾ ਹੈ ਉਹ ਉਸ ਦੀ ਬੰਦਗੀ ਨਾਲ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਹਰੀ ਆਪ ਕ੍ਰਿਪਾ ਕਰਤਾ ਹੈ, ਸੋ ਪੁਰਸ ਤਿਸ ਹਰੀ ਕੀ ਭਗਤੀ ਮੇਂ ਚਿਤ ਕੋ ਲਗਾਵਤਾ ਹੈ॥੧॥
Prof. Sahib Singhਨਾਨਕ ਆਖਦਾ ਹੈ-ਜਿਸ ਮਨੁੱਖ ਉਤੇ ਪ੍ਰਭੂ (ਆਪ) ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿਚ ਜੋੜਦਾ ਹੈ ॥੧॥ਪਦ ਅਰਥ ਲਾਵਏ = ਲਾਵੈ, ਲਾਂਦਾ ਹੈ ॥੧॥
SikhNet (Spanish)Dice Nanak, sólo quien tiene la Gracia del Señor se vuelve Devoto de Su Alabanza. (1)
ਮੇਰੇ ਮਨ ਬੈਰਾਗੀਆ; ਤੂੰ ਬੈਰਾਗੁ ਕਰਿ, ਕਿਸੁ ਦਿਖਾਵਹਿ ॥
mere man bairaageea; toon bairaag kar, kis dikhaaveh |
Sant Singh KhalsaO my detached mind, unto whom do you show your detachment?
Manmohan SinghO my detached soul, whom showest thou thy indifference towards the world?
Manmohan Singh (Punjabi)ਹੇ ਮੇਰੀ ਤਿਆਗਣ ਜਿੰਦੜੀਏ! ਤੂੰ ਸੰਸਾਰ ਵਲੋਂ ਆਪਣੀ ਉਪਰਾਮਤਾ ਕਿਸ ਨੂੰ ਵਿਖਾਲਦੀ ਹੈਂ?
Fareedkot Teekaਹੇ ਮੇਰੇ ਮਨ ਬੈਰਾਗੀ! ਤੂੰ ਝੂਠੇ ਬੈਰਾਗ ਕੇ ਚਿਹਨ ਕਿਸ ਕੋ ਦਿਖਾਉਤਾ ਹੈਂ॥
Prof. Sahib Singhਹੇ ਵੈਰਾਗ ਵਿਚ ਆਏ ਹੋਏ ਮੇਰੇ ਮਨ! ਤੂੰ ਵੈਰਾਗ ਕਰ ਕੇ ਕਿਸ ਨੂੰ ਵਿਖਾਂਦਾ ਹੈਂ? (ਇਸ ਉਪਰੋਂ ਉਪਰੋਂ ਵਿਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ)।ਪਦ ਅਰਥ ਬੈਰਾਗੀਆ = ਵੈਰਾਗ ਵਿਚ ਆਇਆ ਹੋਇਆ। ਕਰਿ = ਕਰ ਕੇ। ਕਿਸੁ = ਕਿਸ ਨੂੰ?
SikhNet (Spanish)Oh mi mente desolada, ¿para quién finges que nada te importa ya?
ਹਰਿ ਸੋਹਿਲਾ. ਤਿਨੑ ਸਦ ਸਦਾ; ਜੋ ਹਰਿ ਗੁਣ ਗਾਵਹਿ ॥
har sohilaa. tina sad sadaa; jo har gun gaaveh |
Sant Singh KhalsaThose who sing the Glorious Praises of the Lord live in the joy of the Lord, forever and ever.
Manmohan SinghThey, who sing God's praise, are ever and ever, in Divine bliss.
Manmohan Singh (Punjabi)ਜਿਹੜੇ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਉਹ ਹਮੇਸ਼ਾਂ ਤੇ ਹਮੇਸ਼ਾਂ ਹੀ ਰੱਬੀ ਖੁਸ਼ੀ ਵਿੱਚ ਵਿਚਰਦੇ ਹਨ।
Fareedkot Teekaਜੋ ਨਿਤ੍ਯੰਪ੍ਰਤੀ ਹਰੀ ਕੇ ਗੁਣੋਂ ਕੋ ਗਾਵਤੇ ਹੈਂ ਤਿਨ ਕੋ ਹਰੀ ਕਾ ਅਨੰਦ ਸਦਾ ਪ੍ਰਾਪਤ ਹੈ॥
Prof. Sahib Singhਹੇ ਮਨ! ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਹੀ ਖਿੜਾਉ ਤੇ ਚਾਉ ਬਣਿਆ ਰਹਿੰਦਾ ਹੈ।ਪਦ ਅਰਥ ਸੋਹਿਲਾ = ਖੁਸ਼ੀ ਦਾ ਗੀਤ। ਸਦ = ਸਦਾ। ਜੋ = ਜੇਹੜੇ ਮਨੁੱਖ।
SikhNet (Spanish)Los que alaban a su Señor están siempre en Dicha;
ਕਰਿ ਬੈਰਾਗੁ. ਤੂੰ ਛੋਡਿ ਪਾਖੰਡੁ; ਸੋ ਸਹੁ ਸਭੁ ਕਿਛੁ ਜਾਣਏ ॥
kar bairaag. toon chhodd paakhandd; so sahu sabh kichh jaane |
Sant Singh KhalsaSo become detached, and renounce hypocrisy; Your Husband Lord knows everything.
Manmohan SinghDetach thyself from the world and shed thy hypocrisy. He, the Lord knows everything.
Manmohan Singh (Punjabi)ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਦੰਭ ਨੂੰ ਤਿਆਗ ਦੇ। ਉਹ ਸੁਆਮੀ ਸਾਰਾ ਕੁਝ ਜਾਣਦਾ ਹੈ।
Fareedkot Teekaਤੂੰ ਬੈਰਾਗ ਕਰ ਪਰੰਤੂ ਪਾਖੰਡ ਕੋ ਛੋਡ ਦੇ, ਕਿਉਂਕਿ ਸੋ ਪਤੀ ਪਰਮੇਸ਼੍ਵਰ ਤੇਰਾ ਸਭ ਕੁਛ ਜਾਨਤਾ ਹੈ॥
Prof. Sahib Singhਹੇ ਮੇਰੇ ਮਨ! (ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ) ਪਖੰਡ ਛੱਡ ਦੇ (ਤੇ, ਆਪਣੇ ਅੰਦਰ) ਮਿਲਣ ਦੀ ਤਾਂਘ ਪੈਦਾ ਕਰ (ਕਿਉਂਕਿ) ਉਹ ਖਸਮ-ਪ੍ਰਭੂ (ਅੰਦਰ ਦੀ) ਹਰੇਕ ਗੱਲ ਜਾਣਦਾ ਹੈ,ਪਦ ਅਰਥ ਛੋਡਿ = ਛੱਡ ਦੇ। ਜਾਣਏ = ਜਾਣੈ, ਜਾਣਦਾ ਹੈ।
SikhNet (Spanish)deja ya esta hipocresía de espiritualidad y desapego, porque no vas a engañar al Señor.
ਜਲਿ ਥਲਿ ਮਹੀਅਲਿ ਏਕੋ ਸੋਈ; ਗੁਰਮੁਖਿ ਹੁਕਮੁ ਪਛਾਣਏ ॥
jal thal maheeal eko soee; guramukh hukam pachhaane |
Sant Singh KhalsaThe One Lord is pervading the water, the land and the sky; the Gurmukh realizes the Command of His Will.
Manmohan SinghThe One Lord is pervading the ocean, desert, earth and the sky,
Manmohan Singh (Punjabi)ਉਹ ਇੱਕ ਸੁਆਮੀ ਹੀ ਸਮੁੰਦਰ, ਮਾਰੂਥਲ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸੋ ਕਹਾਂ ਹੈ? ਜਲੋਂ ਥਲੋਂ ਮੇਂ (ਮਹੀ) ਪ੍ਰਿਥੀ ਮੇਂ (ਅਲਿ) ਅਕਾਸ ਮੇਂ ਸੋਈ ਏਕ ਪੂਰਨ ਹੈ, ਪਰੰਤੂ ਗੁਰੋਂ ਦ੍ਵਾਰੇ ਤਿਸ ਏਕ ਕੇ ਹੁਕਮ ਕੋ ਪਛਾਨੇਗਾ॥
Prof. Sahib Singhਉਹ ਪ੍ਰਭੂ ਆਪ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ ਸਮਾਇਆ ਹੋਇਆ ਹੈ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ।ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸੋਈ = ਉਹ ਹੀ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਪਛਾਣਏ = ਪਛਾਣੈ, ਪਛਾਣਦਾ ਹੈ।
SikhNet (Spanish)El Único Señor está en todos los lugares de la tierra y en el agua y en los aires,
ਜਿਨਿ ਹੁਕਮੁ ਪਛਾਤਾ ਹਰੀ ਕੇਰਾ; ਸੋਈ ਸਰਬ ਸੁਖ ਪਾਵਏ ॥
jin hukam pachhaataa haree keraa; soee sarab sukh paave |
Sant Singh KhalsaOne who realizes the Lord's Command, obtains all peace and comforts.
Manmohan SinghThe one resigned to Guru's will recognises Lord's will. He alone, who recognises the order of God, receives all the comforts.
Manmohan Singh (Punjabi)ਗੁਰੂ-ਅਨੁਸਾਰੀ ਸਾਈਂ ਦੀ ਰਜਾ ਨੂੰ ਸਿਆਣਦਾ ਹੈ। ਕੇਵਲ ਓਹੀ, ਜੋ ਵਾਹਿਗੁਰੂ ਦੇ ਫੁਰਮਾਨ ਨੂੰ ਪਛਾਣਦਾ ਹੈ, ਸਾਰੇ ਆਰਾਮ ਪਾਉਂਦਾ ਹੈ।
Fareedkot Teekaਜਿਨੋਂ ਨੇ ਹਰੀ ਕਾ ਹੁਕਮ ਪਛਾਨਾ ਹੈ, ਸੋਈ ਸਭ ਪ੍ਰਕਾਰ ਕੇ ਸੁਖ ਪਾਵਤੇ ਹੈਂ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ ਉਹੀ ਸਾਰੇ ਆਨੰਦ ਪ੍ਰਾਪਤ ਕਰਦਾ ਹੈ,ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਕੇਰਾ = ਦਾ। ਪਾਵਏ = ਪਾਵੈ, ਪਾਂਦਾ ਹੈ।
SikhNet (Spanish)y aquél que mira hacia Él, sirve sólo Su Voluntad y en la Revelación de Su Voluntad recibe la Bendición.
ਇਵ ਕਹੈ ਨਾਨਕੁ. ਸੋ ਬੈਰਾਗੀ; ਅਨਦਿਨੁ ਹਰਿ ਲਿਵ ਲਾਵਏ ॥੨॥
eiv kahai naanak. so bairaagee; anadin har liv laave |2|
Sant Singh KhalsaThus says Nanak: such a detached soul remains absorbed in the Lord's Love, day and night. ||2||
Manmohan SinghThus says Nanak, such a solitarian, night and day, remains absorbed in God's love.
Manmohan Singh (Punjabi)ਨਾਨਕ ਇਸ ਤਰ੍ਹਾਂ ਆਖਦਾ ਹੈ ਅਤੇ ਐਸਾ ਵਿਰੱਕਤ ਰੱਬ ਦੇ ਪਿਆਰ ਅੰਦਰ ਰੈਣ ਦਿਹੁੰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜੋ ਰਾਤ ਦਿਨ ਹਰੀ ਮੇਂ ਚਿਤ ਲਗਾਉਤੇ ਹੈਂ, ਸੋ ਬੈਰਾਗੀ ਹੈਂ॥੨॥
Prof. Sahib Singhਨਾਨਕ (ਤੈਨੂੰ) ਇਉਂ ਦੱਸਦਾ ਹੈ ਕਿ ਇਹੋ ਜਿਹਾ ਮਿਲਾਪ ਦੀ ਤਾਂਘ ਰੱਖਣ ਵਾਲਾ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ॥੨॥ਪਦ ਅਰਥ ਇਵ = ਇਉਂ। ਅਨਦਿਨੁ = ਹਰ ਰੋਜ਼ ॥੨॥
SikhNet (Spanish)Dice Nanak, verdaderamente desapegado es aquél que para siempre está entonado en el Señor. (2)
ਜਹ ਜਹ ਮਨ ਤੂੰ ਧਾਵਦਾ; ਤਹ ਤਹ ਹਰਿ ਤੇਰੈ ਨਾਲੇ ॥
jeh jeh man toon dhaavadaa; teh teh har terai naale |
Sant Singh KhalsaWherever you wander, O my mind, the Lord is there with you.
Manmohan SinghWherever, thou wanderest, O my mind, there the Lord is with thee.
Manmohan Singh (Punjabi)ਜਿੱਥੇ ਕਿਤੇ ਭੀ ਤੂੰ ਭਟਕਦਾ ਫਿਰਦਾ ਹੈਂ, ਹੇ ਮੇਰੇ ਮੰਨੂਏ! ਓਥੇ ਓਥੇ ਹੀ ਸੁਆਮੀ ਤੇਰੇ ਅੰਗ ਸੰਗ ਹੈ।
Fareedkot Teekaਹੇ ਮਨ! ਜਹਾਂ ਜਹਾਂ ਤੂੰ ਦੌੜਤਾ ਹੈਂ ਤਹਾਂ ਤਹਾਂ ਹਰਿ ਤੇਰੇ ਸੰਗ ਹੈ॥
Prof. Sahib Singhਹੇ ਮੇਰੇ ਮਨ! ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈਂ ਉਥੇ ਉਥੇ ਹੀ ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ,ਪਦ ਅਰਥ ਜਹ = ਜਿੱਥੇ। ਮਨ = ਹੇ ਮਨ! ਧਾਵਦਾ = ਦੌੜਦਾ। ਤਹ = ਉਥੇ। ਨਾਲੇ = ਨਾਲ ਹੀ।
SikhNet (Spanish)Oh mi mente, donde sea que vayas, ahí irá el Señor contigo.
ਮਨ ਸਿਆਣਪ ਛੋਡੀਐ; ਗੁਰ ਕਾ ਸਬਦੁ ਸਮਾਲੇ ॥
man siaanap chhoddeeai; gur kaa sabad samaale |
Sant Singh KhalsaRenounce your cleverness, O my mind, and reflect upon the Word of the Guru's Shabad.
Manmohan SinghShed thou thy cleverness, O my mind, and deliberate over the Guru's hymns.
Manmohan Singh (Punjabi)ਤੂੰ ਆਪਣੀ ਚਤੁਰਾਈ ਤਿਆਗ ਦੇ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰ, ਹੇ ਮੇਰੇ ਮਨੁਏ।
Fareedkot Teekaਤਾਂ ਤੇ ਹੇ ਮਨ! ਚਤਰਾਈ ਕੋ ਛੋਡ ਦੇਈਏ ਅਰ ਗੁਰ ਕਾ ਸਬਦ ਸੰਭਾਲ ਲੇਹੁ॥
Prof. Sahib Singhਹੇ ਮਨ! ਆਪਣੀ ਚਤੁਰਾਈ (ਦਾ ਆਸਰਾ) ਛੱਡ ਦੇ ਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ!ਪਦ ਅਰਥ ਸਿਆਣਪ = ਚਤੁਰਾਈ। ਸਮਾਲੇ = ਸਮਾਲਿ, ਆਪਣੇ ਅੰਦਰ ਸਾਂਭ ਕੇ ਰੱਖ।
SikhNet (Spanish)Oh mi mente, olvídate de la astucia y recolecta dentro de ti la Palabra del Guru.
ਸਾਥਿ ਤੇਰੈ. ਸੋ ਸਹੁ ਸਦਾ ਹੈ; ਇਕੁ ਖਿਨੁ, ਹਰਿ ਨਾਮੁ ਸਮਾਲਹੇ ॥
saath terai. so sahu sadaa hai; ik khin, har naam samaalahe |
Sant Singh KhalsaYour Husband Lord is always with you, if you remember the Lord's Name, even for an instant.
Manmohan SinghHe, the Bridegroom is ever with thee, even if thou rememberest God's Name for a moment.
Manmohan Singh (Punjabi)ਉਹ ਭਰਤਾ ਹਮੇਸ਼ਾਂ ਤੇਰੇ ਅੰਗ ਸੰਗ ਹੈ, ਜੇਕਰ ਤੂੰ ਵਾਹਿਗੁਰੂ ਦੇ ਨਾਮ ਦਾ ਇੱਕ ਮੁਹਤ ਲਈ ਭੀ ਸਿਮਰਨ ਕਰ ਲਵੇਂ।
Fareedkot Teekaਸੋ ਪਤੀ ਸਦੀਵਕਾਲ ਤੇ ਸਾਥ ਹੈ ਤੂੰ ਏਕ ਖ੍ਯਣ ਤੋ ਹਰਿ ਨਾਮ ਕਾ ਸੰਭਾਲਣਾ ਕਰ॥
Prof. Sahib Singh(ਫਿਰ ਤੈਨੂੰ ਦਿੱਸ ਪਏਗਾ ਕਿ) ਉਹ ਖਸਮ-ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ। (ਹੇ ਮਨ!) ਜੇ ਤੂੰ ਇਕ ਖਿਨ ਵਾਸਤੇ ਭੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏਂ,ਪਦ ਅਰਥ ਸਮਾਲਹੇ = ਸਮਾਲਹਿ, ਜੇ ਤੂੰ ਯਾਦ ਕਰੇਂ।
SikhNet (Spanish)Él, el Señor, está contigo siempre, si Lo amas aunque sea por un momento.
ਜਨਮ ਜਨਮ ਕੇ. ਤੇਰੇ ਪਾਪ ਕਟੇ; ਅੰਤਿ ਪਰਮ ਪਦੁ ਪਾਵਹੇ ॥
janam janam ke. tere paap katte; ant param pad paavahe |
Sant Singh KhalsaThe sins of countless incarnations shall be washed away, and in the end, you shall obtain the supreme status.
Manmohan SinghThy sins of many births shall be washed off, and in the end, thou shalt attain the supreme status.
Manmohan Singh (Punjabi)ਤੇਰੇ ਅਨੇਕਾਂ ਜਨਮਾਂ ਦੇ ਗੁਨਾਹ ਧੋਤੇ ਜਾਣਗੇ ਅਤੇ ਅਖੀਰ ਨੂੰ ਤੂੰ ਮਹਾਨ ਮਰਤਬਾ ਪਾ ਲਵੇਗਾ।
Fareedkot Teekaਜਿਸ ਕਰ ਜਨਮ ਜਨਮਾਂਤ੍ਰ ਕੇ ਤੇਰੇ ਪਾਪ ਕਾਟੇ ਜਾਇ ਔਰ ਅੰਤ ਕੋ ਤੂੰ (ਪਰਮ ਪਦੁ) ਮੁਕਤੀ ਪਾਵੈਂ॥
Prof. Sahib Singhਤਾਂ ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ, ਤੇ, ਆਖ਼ਰ ਤੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਏਂ।ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਵਹੇ = ਪਾਵਹਿ, ਤੂੰ ਪ੍ਰਾਪਤ ਕਰ ਲਏਂ।
SikhNet (Spanish)Los errores de tus nacimientos son lavados y al final obtendrás el Estado del Éxtasis Supremo
ਸਾਚੇ ਨਾਲਿ ਤੇਰਾ ਗੰਢੁ ਲਾਗੈ; ਗੁਰਮੁਖਿ ਸਦਾ ਸਮਾਲੇ ॥
saache naal teraa gandt laagai; guramukh sadaa samaale |
Sant Singh KhalsaYou shall be linked to the True Lord, and as Gurmukh, remember Him forever.
Manmohan SinghThou shalt patch up with the True Lord, by ever remembering Him through the Guru.
Manmohan Singh (Punjabi)ਗੁਰਾਂ ਦੇ ਰਾਹੀਂ ਸਦੀਵ ਹੀ ਉਸ ਦਾ ਸਿਮਰਨ ਕਰਨ ਦੁਆਰਾ ਤੂੰ ਸੱਚੇ ਸੁਆਮੀ ਨਾਲ ਜੁੜ ਜਾਵੇਗੀਂ।
Fareedkot Teekaਸਚੇ ਕਰਤਾ ਪੁਰਖ ਕੇ ਸਾਥ ਤੇਰਾ ਗੰਢੁ ਲਾਗੈ, ਭਾਵ ਮਿਲਾਪ ਹੋ ਜਾਇ ਔਰ ਗੁਰਮੁਖ ਹੋ ਕਰ ਸਦਾ ਸਿਮਰਣ ਕਰੈ॥
Prof. Sahib Singh(ਹੇ ਮਨ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ, (ਇਸ ਤਰ੍ਹਾਂ ਉਸ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ।ਪਦ ਅਰਥ ਗੰਢੁ = ਜੋੜ, ਪੱਕਾ ਸੰਬੰਧ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮਾਲੇ = ਸਮਾਲਿ।
SikhNet (Spanish)y estarás atado al Uno Verdadero, y a través de la Gracia del Guru, gozarás siempre de tu Señor.
ਇਉ ਕਹੈ ਨਾਨਕੁ. ਜਹ ਮਨ ਤੂੰ ਧਾਵਦਾ; ਤਹ ਹਰਿ ਤੇਰੈ ਸਦਾ ਨਾਲੇ ॥੩॥
eiau kahai naanak. jeh man toon dhaavadaa; teh har terai sadaa naale |3|
Sant Singh KhalsaThus says Nanak: wherever you go, O my mind, the Lord is there with you. ||3||
Manmohan SinghThus, says Nanak, whatever thou goes, O my mind, thither God is ever with thee.
Manmohan Singh (Punjabi)ਨਾਨਕ ਇਸ ਤਰ੍ਹਾਂ ਆਖਦਾ ਹੈ: ਜਿਥੇ ਕਿਤੇ ਤੂੰ ਜਾਂਦਾ ਹੈਂ, ਹੇ ਮੇਰੇ ਮਨੁਏ, ਓਥੇ ਵਾਹਿਗੁਰੂ ਹਮੇਸ਼ਾਂ ਹੀ ਤੇਰੇ ਸਾਥ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਇਸ ਪ੍ਰਕਾਰ ਜਹਾਂ ਜਹਾਂ ਤੂੰ ਜਾਤਾ ਹੈਂ ਤਹਾਂ ਤਹਾਂ ਹਰੀ ਤੇਰੇ ਸਾਥ ਹੈ॥੩॥
Prof. Sahib Singhਨਾਨਕ ਤੈਨੂੰ ਇਉਂ ਦੱਸਦਾ ਹੈ ਕਿ ਹੇ ਮਨ! ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈਂ ਉੱਥੇ ਉੱਥੇ ਪਰਮਾਤਮਾ ਸਦਾ ਤੇਰੇ ਨਾਲ ਹੀ ਰਹਿੰਦਾ ਹੈ ॥੩॥
SikhNet (Spanish)Dice Nanak, oh, mi mente, a donde sea que vayas, el Señor estará contigo. (3)
ਸਤਿਗੁਰ ਮਿਲਿਐ. ਧਾਵਤੁ ਥੰਮੑਿਆ; ਨਿਜ ਘਰਿ ਵਸਿਆ ਆਏ ॥
satigur miliai. dhaavat thamaa; nij ghar vasiaa aae |
Sant Singh KhalsaMeeting the True Guru, the wandering mind is held steady; it comes to abide in its own home.
Manmohan SinghMeeting the True Guru, the wandering mind is held, and it comes and abides in its own home.
Manmohan Singh (Punjabi)ਸੱਚੇ ਗੁਰਾਂ ਨੂੰ ਭੇਟ ਕੇ ਭਟਕਦਾ ਹੋਇਆ ਮਨ ਅਸਥਿਰ ਹੋ ਜਾਂਦਾ ਹੈ ਅਤੇ ਆ ਕੇ ਆਪਣੇ ਨਿੱਜ ਦੇ ਧਾਮ ਵਿੱਚ ਟਿੱਕ ਜਾਂਦਾ ਹੈ।
Fareedkot Teekaਜਿਨੋਂ ਨੇ ਸਤਗੁਰੋਂ ਕੇ ਮਿਲਣੇ ਕਰ ਕੇ ਦੌੜਤੇ ਮਨ ਕੋ ਰੋਕਾ ਹੈ, ਤਿਨ ਕਾ ਮਨ (ਨਿਜ ਘਰਿ) ਰਿਦੇ ਮੇਂ ਆਇ ਕਰ ਬਸਾ ਹੈ, ਭਾਵ ਠਹਰ ਗਿਆ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਤੇ ਫਿਰ ਪ੍ਰਭੂ ਹੀ ਮਨ ਵਿੱਚ ਰਹਿੰਦਾ ਹੈ।ਪਦ ਅਰਥ ਧਾਵਤੁ = ਭਟਕਦਾ (ਮਨ)। ਥੰਮ੍ਹ੍ਹਿਆ = (ਭਟਕਣ ਵਲੋਂ) ਰੋਕ ਲਿਆ ਜਾਂਦਾ ਹੈ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ। ਆਏ = ਆਇ, ਆ ਕੇ।
SikhNet (Spanish)Conociendo al Guru, la mente extrovertida es sostenida y reside en el Ser,
ਨਾਮੁ ਵਿਹਾਝੇ. ਨਾਮੁ ਲਏ; ਨਾਮਿ ਰਹੇ ਸਮਾਏ ॥
naam vihaajhe. naam le; naam rahe samaae |
Sant Singh KhalsaIt purchases the Naam, chants the Naam, and remains absorbed in the Naam.
Manmohan SinghIt then purchases the Name, utters the Name and in the Name it remains absorbed.
Manmohan Singh (Punjabi)ਤਦੋਂ ਇਹ ਨਾਮ ਨੂੰ ਖਰੀਦਦਾ ਹੈ, ਨਾਮ ਨੂੰ ਉਚਾਰਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਰਹਿੰਦਾ ਹੈ।
Fareedkot Teekaਐਸੇ ਮਹਾਤਮਾ ਨਾਮ ਹੀ ਕੋ (ਵਿਹਾਝੇ) ਗੁਰਾਂ ਪਾਸੋਂ ਖਰੀਦਤੇ ਹੈਂ, ਨਾਮ ਹੀ ਕੋ ਲੇਤੇ ਹੈਂ, ਭਾਵ ਉਚਾਰਤੇ ਹੈਂ ਔਰ ਨਾਮੀ ਹੀ ਮੇਂ (ਸਮਾਏ) ਮਿਲੇ ਰਹਿਤੇ ਹੈਂ॥
Prof. Sahib Singh(ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ।ਪਦ ਅਰਥ ਵਿਹਾਝੇ = ਖ਼ਰੀਦਦਾ ਹੈ। ਲਏ = ਲੈਂਦਾ ਹੈ, ਸਿਮਰਦਾ ਹੈ। ਨਾਮਿ = ਨਾਮ ਵਿਚ।
SikhNet (Spanish)y atesora el Nombre del Señor, repite el Nombre y se inmerge en el Nombre.