ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 439
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਆਸਾ ਮਹਲਾ ੩ ਛੰਤ ਘਰੁ ੧ ॥
aasaa mahalaa 3 chhant ghar 1 | Ang 439
Sant Singh KhalsaAasaa, Third Mehl, Chhant, First House:
Manmohan SinghAsa 3rd Guru. A Metre.
Manmohan Singh (Punjabi)ਆਸੀ ਤੀਜੀ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Amar Das, Tercer Canal Divino, Chhant.
ਹਮ ਘਰੇ ਸਾਚਾ ਸੋਹਿਲਾ; ਸਾਚੈ ਸਬਦਿ ਸੁਹਾਇਆ ਰਾਮ ॥
ham ghare saachaa sohilaa; saachai sabad suhaaeaa raam | Ang 439
Sant Singh KhalsaWithin my home, the true wedding songs of rejoicing are sung; my home is adorned with the True Word of the Shabad.
Manmohan SinghWithin my home are sung the true songs of rejoicing, and with the Guru's True word my home is adorned.
Manmohan Singh (Punjabi)ਮੇਰੇ ਧਾਮ ਵਿੱਚ ਸੱਚੀ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ। ਸੱਚੀ ਗੁਰਬਾਣੀ ਨਾਲ ਮੇਰਾ ਧਾਮ ਸਸ਼ੋਭਤ ਹੋਇਆ ਹੋਇਆ ਹੈ।
Fareedkot Teekaਹੇ ਭਾਈ! ਹਮਾਰੇ ਅੰਤਸਕਰਣ ਮੇਂ ਸਾਚੇ ਗੁਰੋਂ ਕੇ ਸਬਦ ਕਰ (ਸਾਚਾ ਸੋਹਿਲਾ) ਸਾਚਾ ਉਤਸਾਹ ਵਾ ਜਸੁ ਪ੍ਰਾਪਤ ਭਯਾ ਹੈ। ਇਸੀ ਤੇ ਮੇਂ (ਸੁਹਾਇਆ) ਸੁਭਾਇਮਾਨ ਹੂਆ ਹੂੰ॥
Prof. Sahib Singh(ਹੇ ਸਖੀ!) ਮੇਰੇ (ਹਿਰਦੇ-) ਘਰ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਹੋ ਰਿਹਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਨੇ (ਮੇਰੇ ਹਿਰਦੇ-ਘਰ ਨੂੰ) ਸੋਹਣਾ ਬਣਾ ਦਿੱਤਾ ਹੈ।ਪਦ ਅਰਥ ਹਮ ਘਰੇ = ਮੇਰੇ (ਹਿਰਦੇ-) ਘਰ ਵਿਚ। ਸਾਚਾ ਸੋਹਿਲਾ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ। ਸਾਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ (ਦੀ ਬਰਕਤਿ) ਨਾਲ। ਸੁਹਾਇਆ = (ਹਿਰਦਾ-ਘਰ) ਸੋਹਣਾ ਬਣ ਗਿਆ ਹੈ।
SikhNet (Spanish)Oh mi amigo, mi amor, vuélvete Devoto de la Alabanza de Dios;
ਧਨ ਪਿਰ ਮੇਲੁ ਭਇਆ; ਪ੍ਰਭਿ ਆਪਿ ਮਿਲਾਇਆ ਰਾਮ ॥
dhan pir mel bheaa; prabh aap milaaeaa raam | Ang 439
Sant Singh KhalsaThe soul-bride has met her Husband Lord; God Himself has consummated this union.
Manmohan SinghThe bride has met her Groom and the Lord Master has Himself accomplished the union.
Manmohan Singh (Punjabi)ਪਤਨੀ ਆਪਣੇ ਪਤੀ ਨੂੰ ਮਿਲ ਪਈ ਹੈ ਅਤੇ ਸੁਆਮੀ ਮਾਲਕ ਨੇ ਖੁਦ ਹੀ ਮਿਲਾਪ ਕੀਤਾ ਹੈ।
Fareedkot Teekaਹੇ ਭਾਈ! ਮੁਝ (ਧਨ) ਇਸਤ੍ਰੀ ਕਾ ਅਕਾਲ ਪੁਰਖ ਪਤੀ ਸੇ ਮੇਲੁ ਭਇਆ ਹੈ, ਯੇਹ ਮੇਲ ਪ੍ਰਭ ਨੇ ਆਪ ਮਿਲਾਇਆ ਹੈ॥
Prof. Sahib Singh(ਹੇ ਸਖੀ! ਉਸ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ ਜਿਸ ਨੂੰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ।ਪਦ ਅਰਥ ਧਨ = ਜੀਵ-ਇਸਤ੍ਰੀ। ਪਿਰ = ਪ੍ਰਭੂ-ਪਤੀ। ਪ੍ਰਭਿ = ਪ੍ਰਭੂ ਨੇ।
SikhNet (Spanish)sirve a tu Guru y recibe la Bendición del Nombre del Señor.
ਪ੍ਰਭਿ ਆਪਿ ਮਿਲਾਇਆ, ਸਚੁ ਮੰਨਿ ਵਸਾਇਆ; ਕਾਮਣਿ ਸਹਜੇ ਮਾਤੀ ॥
prabh aap milaaeaa, sach man vasaaeaa; kaaman sahaje maatee | Ang 439
Sant Singh KhalsaGod Himself has consummated this union; the soul-bride enshrines Truth within her mind, intoxicated with peaceful poise.
Manmohan SinghThe bride is intoxicated with Divine Knowledge, as the True Name she has enshrined in her mind, and the Lord has united her with Himself.
Manmohan Singh (Punjabi)ਵਹੁਟੀ ਬ੍ਰਹਿਮ ਗਿਆਨ ਨਾਲ ਮਤਵਾਲੀ ਹੋਈ ਹੋਈ ਹੈ, ਕਿਉਂਕਿ ਉਸ ਨੇ ਸੱਚਾ ਨਾਮ ਆਪਣੇ ਰਿਦੇ ਅੰਦਰ ਟਿਕਾਇਆ ਹੋਇਆ ਹੈ, ਅਤੇ ਸਾਹਿਬ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜੋ ਆਪ ਪ੍ਰਭੂ ਨੇ ਮਿਲਾਯਾ ਤੌ ਤਿਸ ਸਚ ਸਰੂਪ ਕੋ ਮਨ ਮੇਂ ਬਸਾਇਆ ਹੈ। ਤਾਂ ਤੇ ਮੈਂ ਕਾਮਣੀ (ਸਹਜੇ) ਸ੍ਵਭਾਵਕ ਮਸਤ ਰਹਤੀ ਹੂੰ॥
Prof. Sahib Singhਪ੍ਰਭੂ ਨੇ ਜਿਸ ਜੀਵ-ਇਸਤ੍ਰੀ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਿਆ, ਆਪਣਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵਸਾ ਦਿੱਤਾ, ਉਹ ਜੀਵ-ਇਸਤ੍ਰੀ (ਫਿਰ) ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਸਚੁ = ਸਦਾ-ਥਿਰ ਹਰਿ-ਨਾਮ। ਮੰਨਿ = ਮਨਿ, ਮਨ ਵਿਚ। ਕਾਮਣਿ = ਜੀਵ-ਇਸਤ੍ਰੀ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੀ = ਮਸਤ।
SikhNet (Spanish)Alaba a tu Novio de la forma que Le agrade, pues si vas por tu propio camino, el Señor no estará contento contigo.
ਗੁਰ ਸਬਦਿ ਸੀਗਾਰੀ. ਸਚਿ ਸਵਾਰੀ; ਸਦਾ ਰਾਵੇ ਰੰਗਿ ਰਾਤੀ ॥
gur sabad seegaaree. sach savaaree; sadaa raave rang raatee | Ang 439
Sant Singh KhalsaEmbellished with the Word of the Guru's Shabad, and beautified with Truth, she enjoys her Beloved forever, imbued with His Love.
Manmohan SinghEmbellished with Gurbani, beautiful with truth and tinctured in love, she ever enjoys her Beloved.
Manmohan Singh (Punjabi)ਗੁਰਬਾਣੀ ਨਾਲ ਸਸ਼ੋਭਤ ਹੋ, ਸੱਚ ਨਾਲ ਸਜਧਜ ਕੇ ਅਤੇ ਪਿਆਰ ਅੰਦਰ ਰੰਗੀਜ ਕੇ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ।
Fareedkot Teekaਜਬ ਸੇ ਗੁਰ ਉਪਦੇਸ ਕਰ ਕੇ ਸਿੰਗਾਰੀ ਹੂੰ ਤਬ ਸੇ ਸਚੇ ਨੇ ਸਵਾਰਿ ਲਈ ਹੂੰ, ਪੁਨਃ ਮੇਰੀ ਬੁਧੀ (ਰੰਗਿ) ਪ੍ਰੇਮ ਮੇਂ ਰਾਤੀ ਹੂਈ ਸਦਾ ਬ੍ਰਹਮ ਆਨੰਦ ਕੋ ਭੋਗਤੀ ਹੈ॥
Prof. Sahib Singhਗੁਰੂ ਦੇ ਸ਼ਬਦ ਨੇ (ਉਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਸਿੰਗਾਰ ਦਿੱਤਾ, ਸਦਾ-ਥਿਰ ਹਰਿ-ਨਾਮ ਨੇ (ਉਸ ਦੇ ਜੀਵਨ ਨੂੰ) ਸੋਹਣਾ ਬਣਾ ਦਿੱਤਾ, ਉਹ (ਫਿਰ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਸਦਾ ਹੀ (ਪ੍ਰਭੂ-ਮਿਲਾਪ ਦਾ ਆਨੰਦ) ਮਾਣਦੀ ਹੈ।ਪਦ ਅਰਥ ਸਬਦਿ = ਸ਼ਬਦ ਨੇ। ਸਚਿ = ਸਦਾ-ਥਿਰ ਹਰਿ-ਨਾਮ ਨੇ। ਰਾਵੇ = ਮਾਣਦੀ ਹੈ। ਰੰਗਿ = ਪ੍ਰੇਮ-ਰੰਗ ਵਿਚ। ਰਾਤੀ = ਰੰਗੀ ਹੋਈ।
SikhNet (Spanish)Muy duro es el Sendero de la Alabanza del Señor, y extraordinario es
ਆਪੁ ਗਵਾਏ. ਹਰਿ ਵਰੁ ਪਾਏ; ਤਾ ਹਰਿ ਰਸੁ ਮੰਨਿ ਵਸਾਇਆ ॥
aap gavaae. har var paae; taa har ras man vasaaeaa | Ang 439
Sant Singh KhalsaEradicating her ego, she obtains her Husband Lord, and then, the sublime essence of the Lord dwells within her mind.
Manmohan SinghStilling her ego, she attains God, her Spouse and then God's elixir is embedded in her mind.
Manmohan Singh (Punjabi)ਆਪਣੀ ਹੰਗਤਾ ਨੂੰ ਮਾਰ ਕੇ ਉਹ ਵਾਹਿਗੁਰੁ ਆਪਣੇ ਪਤੀ ਨੂੰ ਪਾ ਲੈਂਦੀ ਹੈ ਅਤੇ ਤਦ ਵਾਹਿਗੁਰੂ ਦਾ ਅੰਮ੍ਰਿਤ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਜਬ ਮੈਨੇ ਆਪਾ ਭਾਵਾਦਿ ਬਿਕਾਰ ਗਵਾਏ ਹੈਂ ਤਬ ਹਰਿ ਭਰਤਾ ਪਾਯਾ ਹੈ ਔਰ (ਹਰਿ ਰਸੁ) ਬ੍ਰਹਮਾਨੰਦ ਮਨ ਮੇਂ ਬਸਾਇਆ ਹੈ॥
Prof. Sahib Singh(ਜਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ) ਹਉਮੈ ਦੂਰ ਕਰਦੀ ਹੈ (ਤੇ ਆਪਣੇ ਅੰਦਰ) ਪ੍ਰਭੂ-ਪਤੀ ਨੂੰ ਲੱਭ ਲੈਂਦੀ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਮਨ ਵਿਚ (ਸਦਾ ਲਈ) ਵਸਾ ਲੈਂਦੀ ਹੈ।ਪਦ ਅਰਥ ਆਪੁ = ਆਪਾ-ਭਾਵ। ਵਰੁ = ਖਸਮ।
SikhNet (Spanish)Aquél que será bendecido con esa Alabanza en la Puerta del Guru.
ਕਹੁ ਨਾਨਕ. ਗੁਰ ਸਬਦਿ ਸਵਾਰੀ; ਸਫਲਿਉ ਜਨਮੁ ਸਬਾਇਆ ॥੧॥
kahu naanak. gur sabad savaaree; safaliau janam sabaaeaa |1| Ang 439
Sant Singh KhalsaSays Nanak, fruitful and prosperous is her entire life; she is embellished with the Word of the Guru's Shabad. ||1||
Manmohan SinghSays Nanak, fruitful is the entire life of her, who is bedecked with Guru's hymns.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਫਲਦਾਇਕ ਹੈ ਉਸ ਦਾ ਸਾਰਾ ਜੀਵਨ ਜੋ ਗੁਰਬਾਣੀ ਨਾਲ ਸਜੀ ਧਜੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੂ ਸਬਦ ਕਰ ਮੈਂ ਸਵਾਰੀ ਗਈ ਹੂੰ ਤਬ ਮੇਰਾ ਮਾਨੁਖ ਜਨਮੁ ਸਭੁ ਸਫਲਾ ਭਯਾ ਹੈ॥੧॥
Prof. Sahib Singhਨਾਨਕ ਆਖਦਾ ਹੈ- ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ਉਸ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੧॥ਪਦ ਅਰਥ ਸਬਾਇਆ = ਸਾਰਾ ॥੧॥
* ਨੋਟ: ਇਸੇ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਛੰਤ ਦਾ ਚੌਥਾ ਬੰਦ ਧਿਆਨ ਨਾਲ ਪੜ੍ਹੋ। ਹਰੇਕ ਲਫ਼ਜ਼ ਨੂੰ ਗਹੁ ਨਾਲ ਵੇਖੋ। ਮ: ੩ ਦੇ ਇਸ ਛੰਤ ਦਾ ਭੀ ਪਹਿਲਾ ਬੰਦ ਪੜ੍ਹੋ। ਲਫ਼ਜ਼ਾਂ ਦੀ ਸਾਂਝ ਤੁਕਾਂ ਦੀ ਸਾਂਝ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ।
SikhNet (Spanish)Dice Nanak, sólo quien tiene la Gracia del Señor se vuelve Devoto de Su Alabanza. (1)
ਦੂਜੜੈ ਕਾਮਣਿ ਭਰਮਿ ਭੁਲੀ; ਹਰਿ ਵਰੁ. ਨ ਪਾਏ, ਰਾਮ ॥
doojarrai kaaman bharam bhulee; har var. na paae, raam | Ang 439
Sant Singh KhalsaThe soul-bride who has been led astray by duality and doubt, does not attain her Husband Lord.
Manmohan SinghThe damsel, who is gone astray in duality and double, attains not God her Groom.
Manmohan Singh (Punjabi)ਮੁਟਿਆਰ, ਜੋ ਦਵੈਤ-ਭਾਵ ਅਤੇ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ, ਉਹ ਵਾਹਿਗੁਰੂ ਆਪਣੇ ਪਤੀ ਨੂੰ ਪ੍ਰਾਪਤ ਨਹੀਂ ਹੁੰਦੀ।
Fareedkot Teekaਹੇ ਭਾਈ! ਜੋ ਕਾਮਣੀ ਦ੍ਵੈਤ ਭਾਵ ਕਰ ਭਰਮ ਮੇਂ ਭੂਲੀ ਹੈ, ਸੋ ਹਰੀ ਵਰ ਕੋ ਨਹੀਂ ਪਾਉਤੀ ਹੈ॥
Prof. Sahib Singh(ਹੇ ਸਖੀ!) ਜੇਹੜੀ ਜੀਵ-ਇਸਤ੍ਰੀ (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦੀ) ਹੋਰ ਹੋਰ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀ ਹੈ ਉਸ ਨੂੰ ਪ੍ਰਭੂ-ਪਤੀ ਦਾ ਮਿਲਾਪ ਨਹੀਂ ਹੁੰਦਾ।ਪਦ ਅਰਥ ਦੂਜੜੈ = (ਪ੍ਰਭੂ ਤੋਂ ਬਿਨਾ) ਕਿਸੇ ਹੋਰ (ਕੋਝੇ ਪਿਆਰ) ਵਿਚ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲੀ = ਕੁਰਾਹੇ ਪੈ ਜਾਂਦੀ ਹੈ।
SikhNet (Spanish)Oh mi mente desolada, ¿para quién finges que nada te importa ya?
ਕਾਮਣਿ ਗੁਣੁ ਨਾਹੀ; ਬਿਰਥਾ ਜਨਮੁ ਗਵਾਏ ਰਾਮ ॥
kaaman gun naahee; birathaa janam gavaae raam | Ang 439
Sant Singh KhalsaThat soul-bride has no virtue, and she wastes her life in vain.
Manmohan SinghThe wife has no merit, so she vainly losses her life, O Lord.
Manmohan Singh (Punjabi)ਵਹੁੱਟੀ ਵਿੱਚ ਕੋਈ ਚੰਗਿਆਈ ਨਹੀਂ ਇਸ ਲਈ ਉਹ ਆਪਣੀ ਜਿੰਦਗੀ ਬੇਫ਼ਾਇਦਾ ਗੁਆ ਲੈਂਦੀ ਹੈ।
Fareedkot Teekaਹੇ ਭਾਈ! ਤਿਸ ਮਨਮੁਖ ਕਾਮਨੀ ਮੇਂ ਕੋਈ ਗੁਣ ਨਹੀਂ ਹੈ ਅਰੁ ਬ੍ਯਰਥ ਹੀ ਜਨਮ ਬਿਤੀਤ ਕਰਤੀ ਹੈ॥
Prof. Sahib Singhਉਹ ਜੀਵ-ਇਸਤ੍ਰੀ (ਆਪਣੇ ਅੰਦਰ ਕੋਈ ਆਤਮਕ) ਗੁਣ ਪੈਦਾ ਨਹੀਂ ਕਰਦੀ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦੀ ਹੈ।
SikhNet (Spanish)Los que alaban a su Señor están siempre en Dicha; deja ya esta hipocresía de espiritualidad y desapego,
ਬਿਰਥਾ ਜਨਮੁ ਗਵਾਏ. ਮਨਮੁਖਿ ਇਆਣੀ; ਅਉਗਣਵੰਤੀ ਝੂਰੇ ॥
birathaa janam gavaae. manamukh eaanee; aauganavantee jhoore | Ang 439
Sant Singh KhalsaThe self-willed, ignorant and disgraceful manmukh wastes her life in vain, and in the end, she comes to grief.
Manmohan SinghThe self-willed ignorant and impious woman wastes her life in vain and ultimately repents.
Manmohan Singh (Punjabi)ਆਪ ਹੁਦਰੀ ਬੇਸਮਝ ਅਤੇ ਗੁਨਾਹਗਾਰ ਤ੍ਰੀਮਤ ਆਪਣਾ ਜੀਵਨ ਵਿਅਰਥ ਵੰਞਾ ਲੈਂਦੀ ਹੈ ਅਤੇ ਓੜਕ ਨੂੰ ਪਛਤਾਉਂਦੀਂ ਹੈ।
Fareedkot Teekaਵਹੁ ਮਨਮੁਖ (ਇਆਣੀ) ਮੂਰਖ ਔਗਣੋਂ ਵਾਲੀ ਜਨਮ ਕੋ ਬਿਅਰਥ ਗਵਾਇ ਲੇਤੀ ਹੈ, ਫਿਰ (ਝੂਰੇ) ਪਸਚਾਤਾਪ ਕਰਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੂਰਖ ਜੀਵ-ਇਸਤ੍ਰੀ ਜੀਵਨ ਅਜਾਈਂ ਗਵਾ ਜਾਂਦੀ ਹੈ ਔਗੁਣਾਂ ਨਾਲ ਭਰੀ ਹੋਣ ਕਰਕੇ ਉਹ ਆਪਣੇ ਅੰਦਰ ਹੀ ਅੰਦਰ ਦੁੱਖੀ ਹੁੰਦੀ ਰਹਿੰਦੀ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਝੂਰੇ = ਅੰਦਰੇ ਅੰਦਰ ਦੁੱਖੀ ਹੁੰਦੀ ਹੈ।
SikhNet (Spanish)porque no vas a engañar al Señor. El Único Señor está en todos los lugares de la tierra
ਆਪਣਾ ਸਤਿਗੁਰੁ ਸੇਵਿ. ਸਦਾ ਸੁਖੁ ਪਾਇਆ; ਤਾ ਪਿਰੁ ਮਿਲਿਆ ਹਦੂਰੇ ॥
aapanaa satigur sev. sadaa sukh paaeaa; taa pir miliaa hadoore | Ang 439
Sant Singh KhalsaBut when she serves her True Guru, she obtains peace, and then she meets her Husband Lord, face to face.
Manmohan SinghWhen she serves her True Guru, she receives eternal peace and then her Beloved meets her face to face.
Manmohan Singh (Punjabi)ਜਦ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦੀ ਹੈ, ਉਹ ਅਮਰ ਆਰਾਮ ਨੂੰ ਪਾ ਲੈਂਦੀ ਹੈ ਅਤੇ ਤਦ ਉਸ ਦਾ ਪ੍ਰੀਤਮ ਉਸ ਨੂੰ ਐਨ ਪ੍ਰਤੱਖ ਹੀ ਮਿਲ ਪੈਂਦਾ ਹੈ।
Fareedkot Teekaਅਪਨਾ ਸਤਗੁਰ ਸੇਵਨ ਕਰ ਕੇ ਜਬ (ਹਦੂਰੇ) ਨਿਕਟ ਹੀ, ਭਾਵ ਅੰਤਸਕਰਣ ਮੇਂ ਪਤੀ ਮਿਲ ਗਯਾ ਤਬ ਸਦਾ ਸੁਖੁ, ਭਾਵ ਬ੍ਰਹਮਾਨੰਦ ਪ੍ਰਾਪਤ ਹੂਆ॥
Prof. Sahib Singhਪਰ ਜਦੋਂ ਉਸ ਨੇ ਆਪਣੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਲੱਭਾ ਤਦੋਂ ਉਸ ਨੂੰ ਪ੍ਰਭੂ-ਪਤੀ ਅੰਗ ਸੰਗ ਵੱਸਦਾ ਹੀ ਮਿਲ ਪਿਆ।ਪਦ ਅਰਥ ਸੇਵਿ = ਸੇਵਾ ਕਰ ਕੇ। ਹਦੂਰੇ = ਅੰਗ-ਸੰਗ ਵੱਸਣ ਵਾਲਾ।
SikhNet (Spanish)y en el agua y en los aires, y aquél que mira hacia Él,
ਦੇਖਿ ਪਿਰੁ ਵਿਗਸੀ. ਅੰਦਰਹੁ ਸਰਸੀ; ਸਚੈ ਸਬਦਿ ਸੁਭਾਏ ॥
dekh pir vigasee. andarahu sarasee; sachai sabad subhaae | Ang 439
Sant Singh KhalsaBeholding her Husband Lord, she blossoms forth; her heart is delighted, and she is beautified by the True Word of the Shabad.
Manmohan SinghBeholding her Spouse she blooms forth, her heart is delighted and she is beautiful with the True Name.
Manmohan Singh (Punjabi)ਆਪਣੇ ਪਤੀ ਨੂੰ ਵੇਖ ਕੇ ਉਹ ਖਿੜ ਜਾਂਦੀ ਹੈ। ਆਪਣੇ ਦਿਲ ਅੰਦਰ ਖੁਸ਼ ਹੁੰਦੀ ਹੈ, ਅਤੇ ਸੱਚੇ ਨਾਮ ਨਾਲ ਸੁਭਾਇਮਾਨ ਹੋ ਜਾਂਦੀ ਹੈ।
Fareedkot Teekaਇਸ ਪ੍ਰਕਾਰ ਪ੍ਯਾਰੇ ਕੋ ਦੇਖ ਕਰ ਅਨੰਦ ਹੂਈ ਹੂਈ ਅੰਤਸਕਰਣ ਮੇਂ (ਸਰਸੀ) ਖਿਲੀ ਹੂਈ ਸਚੇ ਸਬਦ ਉਪਦੇਸ ਕਰ (ਸੁਭਾਏ) ਸੁਭਾਇਮਾਨ ਹੋਤੀ ਹੈ॥
Prof. Sahib Singh(ਆਪਣੇ ਅੰਦਰ) ਪ੍ਰਭੂ-ਪਤੀ ਨੂੰ ਵੇਖ ਕੇ ਉਹ ਖਿੜ ਪਈ, ਉਹ ਅੰਤਰ-ਆਤਮੇ ਆਨੰਦ-ਮਗਨ ਹੋ ਗਈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਪ੍ਰਭੂ-ਪ੍ਰੇਮ ਵਿਚ ਲੀਨ ਹੋ ਗਈ।ਪਦ ਅਰਥ ਦੇਖਿ = ਵੇਖ ਕੇ। ਵਿਗਸੀ = ਖਿੜ ਪਈ। ਸਰਸੀ = ਰਸ ਸਹਿਤ ਹੋ ਗਈ, ਆਨੰਦਿਤ ਹੋ ਗਈ। ਸਬਦਿ = ਸ਼ਬਦ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ (ਮਗਨ ਹੋ ਗਈ)।
SikhNet (Spanish)sirve sólo Su Voluntad y en la Revelación de Su Voluntad recibe la Bendición.
ਨਾਨਕ. ਵਿਣੁ ਨਾਵੈ. ਕਾਮਣਿ ਭਰਮਿ ਭੁਲਾਣੀ; ਮਿਲਿ ਪ੍ਰੀਤਮ ਸੁਖੁ ਪਾਏ ॥੨॥
naanak. vin naavai. kaaman bharam bhulaanee; mil preetam sukh paae |2| Ang 439
Sant Singh KhalsaO Nanak, without the Name, the soul-bride wanders around, deluded by doubt. Meeting her Beloved, she obtains peace. ||2||
Manmohan SinghNanak, without the Name, the bride strays in suspicious and meeting her Spouse, she obtains peace.
Manmohan Singh (Punjabi)ਨਾਨਕ ਨਾਮ ਦੇ ਬਾਝੋਂ ਪਤਨੀ ਸੰਦੇਹ ਅੰਦਰ ਭਟਕਦੀ ਹੈ ਅਤੇ ਆਪਣੇ ਕੰਤ ਨੂੰ ਮਿਲ ਕੇ ਆਰਾਮ ਪਾਉਂਦੀਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾਂ ਮਨਮੁਖ ਕਾਮਨੀ ਭਰਮ ਮੇਂ ਭੂਲੀ ਹੂਈ ਹੈ, ਜਬ ਪ੍ਰੀਤਮ ਸੇ ਮਿਲੈਗੀ ਤਬ ਸੁਖ ਪਾਵੈਗੀ॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ ॥੨॥ਪਦ ਅਰਥ ਮਿਲਿ = ਮਿਲ ਕੇ ॥੨॥
SikhNet (Spanish)Dice Nanak, verdaderamente desapegado es aquél que para siempre está entonado en el Señor. (2)
ਪਿਰੁ ਸੰਗਿ. ਕਾਮਣਿ ਜਾਣਿਆ; ਗੁਰਿ. ਮੇਲਿ ਮਿਲਾਈ ਰਾਮ ॥
pir sang. kaaman jaaniaa; gur. mel milaaee raam | Ang 440
Sant Singh KhalsaThe soul-bride knows that her Husband Lord is with her; the Guru unites her in this union.
Manmohan SinghThe wife, whom the Guru unites with the society of saints, knows her Groom to be with her, O Lord.
Manmohan Singh (Punjabi)ਉਹ ਪਤਨੀ, ਜਿਸ ਨੂੰ ਗੁਰੂ ਜੀ ਸਤਿ ਸੰਗਤ ਨਾਲ ਜੋੜ ਦਿੰਦੇ ਹਨ, ਆਪਣੇ ਪਤੀ ਨੂੰ ਆਪਣੇ ਅੰਗ ਸੰਗ ਜਾਣਦੀ ਹੈ।
Fareedkot Teekaਹੇ ਭਾਈ! ਜੋ ਗੁਰਮੁਖਿ ਕਾਮਨਿ ਗੁਰੋਂ ਨੇ ਅਪਨੇ ਮੇਲ ਮੇਂ ਮਿਲਾਈ ਹੈ ਤਿਸ ਨੇ ਪ੍ਯਾਰੇ ਕੋ ਸੰਗ ਜਾਨਾ ਹੈ॥
Prof. Sahib Singh(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿਚ ਜੋੜ ਦਿੱਤਾ ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਪਛਾਣ ਲਿਆ,ਪਦ ਅਰਥ ਸੰਗਿ = ਨਾਲ। ਗੁਰਿ = ਗੁਰੂ ਨੇ। ਮੇਲਿ = ਪ੍ਰਭੂ-ਮਿਲਾਪ ਵਿਚ।
SikhNet (Spanish)La novia Alma sabe que Su Señor Esposo está con ella y el Guru la une en Su Unión.
ਅੰਤਰਿ ਸਬਦਿ ਮਿਲੀ; ਸਹਜੇ. ਤਪਤਿ ਬੁਝਾਈ ਰਾਮ ॥
antar sabad milee; sahaje. tapat bujhaaee raam | Ang 440
Sant Singh KhalsaWithin her heart, she is merged with the Shabad, and the fire of her desire is easily extinguished.
Manmohan SinghHer heart is united with the Guru's hymns and her fire of desire is easily extinguished.
Manmohan Singh (Punjabi)ਉਸ ਦਾ ਦਿਲ ਗੁਰਾਂ ਦੀ ਬਾਣੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਖਾਹਿਸ਼ ਦੀ ਅੱਗ ਸੁਖੈਨ ਹੀ ਬੁਝ ਗਈ ਹੈ।
Fareedkot Teekaਗੁਰ ਉਪਦੇਸ ਸੇ ਅੰਤਸਕਰਣ ਮੇਂ ਬ੍ਰਹਮ ਕੋ ਜਾਨ ਕਰ ਮਿਲੀ ਹੈ ਔ ਅਪਨੇ ਰਿਦੇ ਕੀ ਤਪਤ ਸੁਭਾਵਕ ਹੀ ਬੁਝਾਈ ਹੈ॥
Prof. Sahib Singhਉਹ ਅੰਤਰ-ਆਤਮੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਇਕ-ਮਿਕ ਹੋ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ (ਆਪਣੇ ਅੰਦਰੋਂ ਵਿਕਾਰਾਂ ਵਾਲੀ) ਤਪਸ਼ ਬੁਝਾ ਲਈ।ਪਦ ਅਰਥ ਅੰਤਰਿ = ਹਿਰਦੇ ਵਿਚ। ਸਬਦਿ = ਸ਼ਬਦ ਦੀ ਰਾਹੀਂ। ਸਹਜੇ = ਆਤਮਕ ਅਡੋਲਤਾ ਵਿਚ।
SikhNet (Spanish)Con todo su corazón ella se inmerge en el Shabd, y el fuego de sus deseos es sofocado.
ਸਬਦਿ ਤਪਤਿ ਬੁਝਾਈ, ਅੰਤਰਿ ਸਾਂਤਿ ਆਈ; ਸਹਜੇ ਹਰਿ ਰਸੁ ਚਾਖਿਆ ॥
sabad tapat bujhaaee, antar saant aaee; sahaje har ras chaakhiaa | Ang 440
Sant Singh KhalsaThe Shabad has quenched the fire of desire, and within her heart, peace and tranquility have come; she tastes the Lord's essence with intuitive ease.
Manmohan SinghWith God's Name, the fire was extinguished peace reigned within her and she easily tasted God's elixir.
Manmohan Singh (Punjabi)ਰੱਬ ਦੇ ਨਾਮ ਨਾਲ ਅੱਗ ਬੁਝ ਗਈ, ਉਸ ਦੇ ਅੰਦਰ ਠੰਢ-ਚੈਨ ਵਰਤ ਗਈ ਹੈ ਅਤੇ ਉਸ ਨੇ ਸੁਖੈਨ ਹੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਲਿਆ।
Fareedkot Teekaਜਿਸ ਨੇ ਗੁਰ ਸਬਦ ਕਰ ਕੇ ਬਿਰਹ ਕੀ ਤਪਤ ਬੁਝਾਈ ਹੈ ਤਿਸ ਕੇ ਅੰਤਸਕਰਣ ਮੇਂ ਸ਼ਾਂਤਿ ਆਈ ਹੈ, ਤਿਸ ਨੇ ਸ੍ਵਭਾਵਕ ਹੀ ਹਰਿ ਰਸ ਕੋ ਆਸ੍ਵਾਦਨ ਕੀਆ ਹੈ॥
Prof. Sahib Singh(ਹੇ ਸਖੀ! ਜਿਸ ਜੀਵ-ਇਸਤ੍ਰੀ ਨੇ) ਗੁਰ-ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਵਿਕਾਰਾਂ ਵਾਲੀ ਤਪਸ਼ ਬੁਝਾ ਲਈ, ਉਸ ਦੇ ਅੰਦਰ ਠੰਡ ਪੈ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ।ਪਦ ਅਰਥ ਤਪਤਿ = ਤਪਸ਼, ਸੜਨ।
SikhNet (Spanish)El Shabd ha ahogado el fuego de su deseo y en su corazón, Paz y Tranquilidad habitan. Ella saborea la Esencia del Señor con facilidad intuitiva.
ਮਿਲਿ ਪ੍ਰੀਤਮ ਅਪਣੇ. ਸਦਾ ਰੰਗੁ ਮਾਣੇ; ਸਚੈ ਸਬਦਿ ਸੁਭਾਖਿਆ ॥
mil preetam apane. sadaa rang maane; sachai sabad subhaakhiaa | Ang 440
Sant Singh KhalsaMeeting her Beloved, she enjoys His Love continually, and her speech rings with the True Shabad.
Manmohan SinghMeeting her Beloved, she ever enjoys His love and thoroughly preaches the Guru's true hymns.
Manmohan Singh (Punjabi)ਆਪਣੇ ਪਿਆਰੇ ਨੂੰ ਭੇਟ ਕੇ ਉਹ ਹਮੇਸ਼ਾਂ ਉਸ ਦੇ ਪਿਆਰ ਦਾ ਅਨੰਦ ਲੈਂਦੀ ਹੈ ਅਤੇ ਗੁਰਾਂ ਦੀ ਸੱਚੀ ਬਾਣੀ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਦੀ ਹੈ।
Fareedkot Teekaਅਪਨੇ ਪ੍ਰੀਤਮ ਸੇ ਮਿਲ ਕਰ ਕੇ ਸਦੀਵ ਕਾਲ ਅਨੰਦ ਭੋਗਤੀ ਹੈ ਅਰੁ ਅਧਿਕਾਰੀਓਂ ਪ੍ਰਤੀ ਉਪਦੇਸ (ਸੁਭਾਖਿਆ) ਉਚਾਰਿਆ ਹੈ॥
Prof. Sahib Singhਆਪਣੇ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਪ੍ਰੇਮ-ਰੰਗ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਜੁੜ ਕੇ ਉਸ ਦੀ ਬੋਲੀ ਮਿੱਠੀ ਹੋ ਜਾਂਦੀ ਹੈ।ਪਦ ਅਰਥ ਸੁਭਾਖਿਆ = ਮਿੱਠੀ ਬੋਲੀ।
SikhNet (Spanish)Encontrando a su Bienamado, ella disfruta de Su Amor continuamente, y en su hablar resuena el Verdadero Shabd.
ਪੜਿ ਪੜਿ ਪੰਡਿਤ. ਮੋਨੀ ਥਾਕੇ; ਭੇਖੀ. ਮੁਕਤਿ ਨ ਪਾਈ ॥
parr parr panddit. monee thaake; bhekhee. mukat na paaee | Ang 440
Sant Singh KhalsaReading and studying continually, the Pandits, the religious scholars, and the silent sages have grown weary; wearing religious robes, liberation is not obtained.
Manmohan SinghBy continual reading the scholars and silent sages are tired, and through religious garbs emancipation is not attained.
Manmohan Singh (Punjabi)ਲਗਾਤਾਰ ਪੜ੍ਹਨ ਦੁਆਰਾ, ਵਿਦਵਾਨ ਅਤੇ ਖਾਮੋਸ਼ ਸਾਧੂ ਹੰਭ ਗਏ ਹਨ। ਮਜ਼ਹਬੀ ਲਿਬਾਸਾਂ ਰਾਹੀਂ ਕਲਿਆਣ ਪ੍ਰਾਪਤ ਨਹੀਂ ਹੁੰਦੀ।
Fareedkot Teekaਪਢਿ ਪਢਿ ਕਰ ਕੇ ਪੰਡਿਤ ਔਰ ਮੋਨੀ ਮੋਨ ਧਾਰ ਕਰ ਥਕਿ ਗਏ ਹੈਂ, ਪਰੰਤੂ (ਭੇਖੀ) ਕਪਟ ਕੇ ਭੇਖੀਓਂ ਨੇ ਮੁਕਤ ਨਹੀਂ ਪਾਈ ਹੈ॥
Prof. Sahib Singh(ਹੇ ਸਖੀ!) ਪੰਡਿਤ (ਧਾਰਮਿਕ ਪੁਸਤਕ) ਪੜ੍ਹ ਪੜ੍ਹ ਕੇ, ਮੋਨ-ਧਾਰੀ (ਸਮਾਧੀਆਂ ਲਾ ਲਾ ਕੇ) (ਜੋਗੀ ਜੰਗਮ ਆਦਿਕ ਸਾਧੂ) ਭੇਖ ਧਾਰ ਧਾਰ ਕੇ ਥੱਕ ਗਏ (ਇਹਨਾਂ ਤਰੀਕਿਆਂ ਨਾਲ ਕਿਸੇ ਨੇ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਨਾਹ ਕੀਤੀ।ਪਦ ਅਰਥ ਪੜਿ = ਪੜ੍ਹ ਕੇ। ਮੋਨੀ = ਸਦਾ ਚੁੱਪ ਰਹਿਣ ਵਾਲੇ ਸਾਧੂ। ਭੇਖੀ = ਵਖ ਵਖ ਭੇਖਾਂ ਵਾਲੇ ਸਾਧੂ (ਜੋਗੀ ਜੰਗਮ ਆਦਿਕ)। ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ।
SikhNet (Spanish)Leyendo y estudiando continuamente los Pandits. Los escolares religiosos y los sabios silenciosos, han malgastado su tiempo, vistiendo atuendos religiosos, la liberación no es obtenida.
ਨਾਨਕ. ਬਿਨੁ ਭਗਤੀ. ਜਗੁ ਬਉਰਾਨਾ; ਸਚੈ ਸਬਦਿ ਮਿਲਾਈ ॥੩॥
naanak. bin bhagatee. jag bauraanaa; sachai sabad milaaee |3| Ang 440
Sant Singh KhalsaO Nanak, without devotional worship, the world has gone insane; through the True Word of the Shabad, one meets the Lord. ||3||
Manmohan SinghNanak, without love-worship the world is gone mad, through the True Gurbani the man meets the Lord.
Manmohan Singh (Punjabi)ਨਾਨਕ ਪਿਆਰ-ਉਪਾਸ਼ਨਾ ਦੇ ਬਾਝੋਂ ਸੰਸਾਰ ਕਮਲਾ ਹੋਇਆ ਹੋਇਆ ਹੈ। ਸੱਚੀ ਗੁਰਬਾਣੀ ਰਾਹੀਂ ਇਨਸਾਨ ਸੁਆਮੀ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਭਗਤਿ ਕੇ ਸੰਸਾਰੁ (ਬਉਰਾਨਾ) ਕਮਲਾ ਹੂਆ ਹੈ। ਜੋ ਸ੍ਰਿਸ੍ਟੀ ਹਰੀ ਮੇਂ ਮਿਲੀ ਹੈ, ਸੋ ਸਚੇ ਸਬਦ ਨੈ ਹੀ ਮਿਲਾਈ ਹੈ॥੩॥
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਤੋਂ ਬਿਨਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਮਿਲਾਪ ਹਾਸਲ ਕਰ ਲੈਂਦਾ ਹੈ ॥੩॥ਪਦ ਅਰਥ ਬਉਰਾਨਾ = ਝੱਲਾ ॥੩॥
SikhNet (Spanish)Oh, dice Nanak, sin una Alabanza de Devoción, el mundo se ha enloquecido, sólo a través de la Palabra Verdadera del Shabd, uno puede encontrar al Señor. (3)
ਸਾ ਧਨ ਮਨਿ. ਅਨਦੁ ਭਇਆ; ਹਰਿ ਜੀਉ ਮੇਲਿ ਪਿਆਰੇ ਰਾਮ ॥
saa dhan man. anad bheaa; har jeeo mel piaare raam | Ang 440
Sant Singh KhalsaBliss permeates the mind of the soul-bride, who meets her Beloved Lord.
Manmohan SinghBliss reigns in the mind of the bride, whom reverend God, the Beloved meets.
Manmohan Singh (Punjabi)ਜਿਸ ਪਤਨੀ ਨੂੰ ਮਾਣਨੀਯ ਵਾਹਿਗੁਰੂ ਪ੍ਰੀਤਮ ਮਿਲ ਪੈਂਦਾ ਹੈ, ਉਸ ਦੇ ਚਿੱਤ ਅੰਦਰ ਖੁਸ਼ੀ ਵਰਤ ਜਾਂਦੀ ਹੈ।
Fareedkot Teekaਹੇ ਭਾਈ! ਤਿਸ ਇਸਤ੍ਰੀ ਕੇ ਮਨ ਮੇਂ ਆਨੰਦ ਭਇਆ ਹੈ ਜਿਸ ਕੋ ਹਰਿ ਜੀ ਪ੍ਯਾਰੇ ਨੇ ਅਪਨੇ ਮੇਂ ਮੇਲ ਲੀਆ ਹੈ॥
Prof. Sahib Singh(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਹਰਿ-ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ ਉਸ ਦੇ ਮਨ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ,ਪਦ ਅਰਥ ਸਾ ਧਨ ਮਨਿ = ਜੀਵ-ਇਸਤ੍ਰੀ ਦੇ ਮਨ ਵਿਚ। ਮੇਲਿ = ਮਿਲਾਪ ਵਿਚ।
SikhNet (Spanish)La Gloria prevalece en la mente de la novia Alma, que encuentra a Su Señor Esposo.
ਸਾ ਧਨ. ਹਰਿ ਕੈ ਰਸਿ ਰਸੀ; ਗੁਰ ਕੈ ਸਬਦਿ ਅਪਾਰੇ ਰਾਮ ॥
saa dhan. har kai ras rasee; gur kai sabad apaare raam | Ang 440
Sant Singh KhalsaThe soul-bride is enraptured with the sublime essence of the Lord, through the incomparable Word of the Guru's Shabad.
Manmohan SinghThrough the Infinite words of the Guru, the bride is enraptured with God's ambrosia.
Manmohan Singh (Punjabi)ਗੁਰਾਂ ਦੀ ਅਨੰਤ ਬਾਣੀ ਰਾਹੀਂ ਪਤਨੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰਮ-ਪ੍ਰਸੰਨ ਥੀ ਵੰਞਦੀ ਹੈ।
Fareedkot Teekaਹੇ ਭਾਈ! ਪੁਨਃ ਵਹੀ ਇਸਤ੍ਰੀ ਹਰੀ ਅਪਾਰ ਕੇ ਅਨੰਦ ਮੇਂ ਤਦਾਕਾਰ ਹੋਈ ਹੈ, ਜਿਸ ਨੇ ਗੁਰਾਂ ਕੇ ਸਬਦ ਮੇਂ ਪ੍ਰੇਮ ਕੀਆ ਹੈ॥
Prof. Sahib Singhਉਹ ਜੀਵ-ਇਸਤ੍ਰੀ ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜੀ ਰਹਿੰਦੀ ਹੈ।ਪਦ ਅਰਥ ਹਰਿ ਕੈ ਰਸਿ = ਪ੍ਰਭੂ ਦੇ ਪ੍ਰੇਮ-ਰਸ ਵਿਚ। ਰਸੀ = ਭਿੱਜ ਗਈ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Ella permanece envuelta en la Sublime Esencia del Señor, a través de la Incomparable Palabra del Shabd del Guru.
ਸਬਦਿ ਅਪਾਰੇ. ਮਿਲੇ ਪਿਆਰੇ; ਸਦਾ ਗੁਣ ਸਾਰੇ. ਮਨਿ ਵਸੇ ॥
sabad apaare. mile piaare; sadaa gun saare. man vase | Ang 440
Sant Singh KhalsaThrough the incomparable Word of the Guru's Shabad, she meets her Beloved; she continually contemplates and enshrines His Glorious Virtues in her mind.
Manmohan SinghBy means of the peerless? Gurbani, she meets her Beloved and she ever ponders on and enshrines His virtues in her mind.
Manmohan Singh (Punjabi)ਲਾਸਾਨੀ ਗੁਰਬਾਣੀ ਰਾਹੀਂ ਉਹ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ ਅਤੇ ਉਹ ਉਸ ਦੀਆਂ ਨੇਕੀਆਂ ਨੂੰ ਆਪਣੇ ਚਿੱਤ ਵਿੱਚ ਹਮੇਸ਼ਾਂ ਯਾਦ ਕਰਦੀ ਅਤੇ ਟਿਕਾਉਂਦੀ ਹੈ।
Fareedkot Teekaਔ ਗੁਰ ਉਪਦੇਸ ਕਰ ਬਿਅੰਤ ਪਿਆਰੇ ਕੋ ਮਿਲੇ ਹੈਂ ਅਰੁ ਬਾਣੀ ਕਰ ਤਿਸ ਪ੍ਯਾਰੇ ਕੇ ਗੁਨੋਂ ਕੇ ਸਮਾਲਤੇ, ਭਾਵ ਉਚਾਰਤੇ ਹੈਂ ਔਰ ਮਨ ਮੇਂ ਭੀ ਤਿਸ ਹੀ ਕੇ ਗੁਣ ਬਸੇ ਹੂਏ ਹੈਂ॥
Prof. Sahib Singhਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਦੀ ਹੈ,ਪਦ ਅਰਥ ਸਾਰੇ = ਸੰਭਾਲਦੀ ਹੈ (ਹਿਰਦੇ ਵਿਚ)। ਮਨਿ = ਮਨ ਵਿਚ।
SikhNet (Spanish)Así ella encuentra a Su Bienamado, enalteciendo y meditando en Sus Gloriosas Virtudes en el interior de su mente.
ਸੇਜ ਸੁਹਾਵੀ. ਜਾ ਪਿਰਿ ਰਾਵੀ; ਮਿਲਿ ਪ੍ਰੀਤਮ. ਅਵਗਣ ਨਸੇ ॥
sej suhaavee. jaa pir raavee; mil preetam. avagan nase | Ang 440
Sant Singh KhalsaHer bed was adorned when she enjoyed her Husband Lord; meeting with her Beloved, her demerits were erased.
Manmohan SinghHer couch got bedecked when she enjoyed her Spouse and by meeting with her Love, her demerits fled away.
Manmohan Singh (Punjabi)ਜਦ ਉਸ ਨੇ ਆਪਣੇ ਕੰਤ ਨੂੰ ਮਾਣਿਆਂ ਤਾਂ ਉਸ ਦਾ ਪਲੰਘ ਸਸ਼ੋਭਤ ਹੋ ਗਿਆ। ਆਪਣੇ ਦਿਲਬਰ ਨੂੰ ਭੇਟਣ ਉਸ ਦੀਆਂ ਬਦੀਆਂ ਦੌੜ ਗਈਆਂ।
Fareedkot Teekaਅਰ ਜਾਂ ਪਤੀ ਨੇ ਅਭੇਦਕ ਕਰੀ ਤਬ ਅੰਤਹਕਰਣ ਰੂਪ ਸਿਹਜਾ ਸੋਭਨੀਕ ਹੂਈ ਔਰ ਪ੍ਰੀਤਮ ਕੇ ਸਾਥ ਮਿਲਨੇ ਸੇ ਅਵਗੁਨ ਚਲੇ ਗਏ ਹੈਂ॥
Prof. Sahib Singhਪ੍ਰਭੂ ਦੇ ਗੁਣ ਉਸ ਦੇ ਮਨ ਵਿਚ ਟਿਕੇ ਰਹਿੰਦੇ ਹਨ, ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਉਸ (ਦੇ ਹਿਰਦੇ) ਦੀ ਸੇਜ ਸੋਹਣੀ ਬਣ ਗਈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਔਗੁਣ ਦੂਰ ਹੋ ਗਏ।ਪਦ ਅਰਥ ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਪਿਰਿ = ਪਿਰ ਨੇ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ।
SikhNet (Spanish)Su aposento se adornó cuando ella disfrutó de Su Señor Esposo, pues encontrando a Su Bienamado sus deméritos fueron borrados.
ਜਿਤੁ ਘਰਿ. ਨਾਮੁ ਹਰਿ ਸਦਾ ਧਿਆਈਐ; ਸੋਹਿਲੜਾ ਜੁਗ ਚਾਰੇ ॥
jit ghar. naam har sadaa dhiaaeeai; sohilarraa jug chaare | Ang 440
Sant Singh KhalsaThat house, within which the Lord's Name is continually meditated upon, resounds with the wedding songs of rejoicing, throughout the four ages.
Manmohan SinghThroughout the four ages, the wedding songs (songs of joy) are sung in the house, wherein God's Name is ever meditated upon.
Manmohan Singh (Punjabi)ਚੌਹਾਂ ਹੀ ਯੁੱਗਾਂ ਅੰਦਰ ਉਸ ਧਾਮ (ਹਿਰਦੇ) ਵਿੱਚ ਵਿਆਹ (ਖੁਸ਼ੀ) ਦੇ ਗੀਤ ਗਾਏ ਜਾਂਦੇ ਹਨ, ਜਿਸ ਵਿੱਚ ਵਾਹਿਗੁਰੂ ਦਾ ਨਾਮ ਹਮੇਸ਼ਾਂ ਹੀ ਸਿਮਰਿਆ ਜਾਂਦਾ ਹੈ।
Fareedkot Teekaਜਿਸ ਕੇ ਘਰ, ਭਾਵ ਰਿਦੇ ਮੇਂ ਹਰਿ ਨਾਮ ਸਦਾ ਧਿਆਈਤਾ ਹੈ, ਤਿਸ ਕੋ ਚਾਰੋਂ ਜੁਗ, ਭਾਵ ਸਰਬ ਕਾਲ ਮੇਂ (ਸੋਹਿਲੜਾ) ਅਨੰਦ ਹੈ॥
Prof. Sahib Singh(ਹੇ ਸਖੀ!) ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉਥੇ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ।ਪਦ ਅਰਥ ਜਿਤੁ ਘਰਿ = ਜਿਸ (ਹਿਰਦੇ-) ਘਰ ਵਿਚ। ਸੋਹਿਲੜਾ = ਖ਼ੁਸ਼ੀ ਦਾ ਗੀਤ। ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ।
SikhNet (Spanish)Ese hogar en donde se medita continuamente en el Nombre del Señor, resuena con la Melodía Matrimonial de Dicha a través de la cuatro épocas.
ਨਾਨਕ. ਨਾਮਿ ਰਤੇ. ਸਦਾ ਅਨਦੁ ਹੈ; ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥
naanak. naam rate. sadaa anad hai; har miliaa kaaraj saare |4|1|6| Ang 440
Sant Singh KhalsaO Nanak, imbued with the Naam, we are in bliss forever; meeting the Lord, our affairs are resolved. ||4||1||6||
Manmohan SinghNanak, tinctured with the Name, the mortal ever abides in happiness. By meeting God, the affairs get adjusted.
Manmohan Singh (Punjabi)ਨਾਨਕ ਨਾਮ ਨਾਲ ਰੰਗੀਜਣ ਦੁਆਰਾ, ਪ੍ਰਾਣੀ ਹਮੇਸ਼ਾਂ ਖੁਸ਼ੀ ਅੰਦਰ ਵੱਸਦਾ ਹੈ। ਵਾਹਿਗੁਰੂ ਨੂੰ ਮਿਲਣ ਰਾਹੀਂ ਕੰਮ ਕਾਜ ਰਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਰਾਤੇ ਹੈਂ ਤਿਨ ਕੋ ਸਦੀਵ ਕਾਲ ਆਨੰਦ ਹੈ। ਕ੍ਯੋਂਕਿ ਹਰੀ ਤਿਨ ਕੋ ਮਿਲਾ ਹੈ ਤਿਸ ਕਰ ਅਪਨੇ ਸਭ ਕਾਰਜ (ਸਾਰੇ) ਬਨਾਏ ਹੈਂ॥੪॥੧॥੬॥
Prof. Sahib Singhਹੇ ਨਾਨਕ! ਜੇਹੜੇ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ-ਚਰਨਾਂ ਵਿਚ ਮਿਲ ਕੇ ਉਹ ਆਪਣੇ ਸਾਰੇ ਕੰਮ ਸੰਵਾਰ ਲੈਂਦੇ ਹਨ ॥੪॥੧॥੬॥ਪਦ ਅਰਥ ਨਾਮਿ = ਨਾਮ ਵਿਚ। ਕਾਰਜ ਸਾਰੇ = ਕੰਮ ਸਫਲ ਹੁੰਦੇ ਹਨ ॥੪॥੧॥੬॥
SikhNet (Spanish)Oh, dice Nanak, imbuido en el Naam, permanecemos en Dicha para siempre, pues encontrando al Señor, todos nuestros asuntos son arreglados y resueltos. (4-1-6)