ੴ

ਸਿੱਖਬਾਣੀ · SikhBani

Ang 507

Sri Guru Granth Sahib · Raag Gujri · 2 shabads, 32 lines
Translations
Shabad Guru Ramdas Ji Raag Gujri continued from Ang 506

ਸਨਕ ਸਨੰਦਨ ਨਾਰਦ ਮੁਨਿ ਸੇਵਹਿ; ਅਨਦਿਨੁ ਜਪਤ ਰਹਹਿ ਬਨਵਾਰੀ ॥

sanak sanandan naarad mun seveh; anadin japat raheh banavaaree |

Sant Singh KhalsaSanak, Sanandan and Naarad the sage serve You; night and day, they continue to chant Your Name, O Lord of the jungle.
Manmohan SinghSanak, Sanandan and Narad, the sage, serve Thee and night and day continue to repeat Thy name O Lord of the jungles.
Manmohan Singh (Punjabi)ਸਨਕ, ਸਨੰਦਨ ਅਤੇ ਨਾਰਦ ਰਿਸ਼ੀ ਤੇਰੀ ਟਹਿਲ ਕਮਾਉਂਦੇ ਹਨ, ਅਤੇ ਰੈਣ ਦਿਹੁੰ ਤੇਰੇ ਨਾਮ ਦਾ ਉਚਾਰਨ ਕਰਦੇ ਰਹਿੰਦੇ ਹਨ, ਹੇ ਜੰਗਲਾਂ ਦੇ ਸੁਆਮੀ!
Fareedkot Teekaਹੇ ਬਨਵਾਰੀ ਪ੍ਰਭੂ! ਸਨਕ ਸਨੰਦਨ ਨਾਰਿਦਾਦਿ ਮੁਨਿ ਤੁਮ ਕੋ (ਅਨਦਿਨੁ) ਰਾਤਿ ਦਿਨੇ ਸੇਵਤੇ ਹੈਂ ਅਰੁ ਤੇਰਾ ਹੀ ਨਾਮੁ ਜਪਤੇ ਰਹਿਤੇ ਹੈਂ॥
Prof. Sahib Singh(ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ।

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਅਨਦਿਨੁ = ਹਰ ਰੋਜ਼। ਬਨਵਾਰੀ = ਜਗਤ ਦਾ ਮਾਲਕ ਪ੍ਰਭੂ।

SikhNet (Spanish)Sanak, Sanadan y Narad, el sabio, te alaban noche y día, ellos continúan entonando Tu Nombre, oh Señor de la jungla del mundo.

ਸਰਣਾਗਤਿ ਪ੍ਰਹਲਾਦ ਜਨ ਆਏ; ਤਿਨ ਕੀ ਪੈਜ ਸਵਾਰੀ ॥੨॥

saranaagat prahalaad jan aae; tin kee paij savaaree |2|

Sant Singh KhalsaSlave Prahlaad sought Your Sanctuary, and You saved his honor. ||2||
Manmohan SinghSlave Prahlad sought Thine protection and Thou didst save his honour.
Manmohan Singh (Punjabi)ਸੇਵਾ ਪ੍ਰਹਿਲਾਦ ਨੇ ਤੇਰੀ ਪਨਾਹ ਲਈ। ਤਾਂ ਤੂੰ ਉਸ ਦੀ ਲੱਜਿਆ ਰੱਖ ਲਈ।
Fareedkot Teekaਜੋ ਜਨ ਪ੍ਰਹਲਾਦਿ ਆਦਿ ਤੇਰੀ ਸਰਣ ਮੇਂ ਆਏ ਹੈਂ, ਤੁਮ ਨੇ ਤਿਨ ਕੀ ਪ੍ਰਤਗ੍ਯਾ, ਭਾਵ ਪਤ ਸਵਾਰੀ ਹੈ॥੨॥
Prof. Sahib Singhਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ ॥੨॥

ਪਦ ਅਰਥ ਪੈਜ = ਇੱਜ਼ਤ। ਸਵਾਰੀ = ਬਣਾਈ ਰੱਖੀ ॥੨॥

SikhNet (Spanish)El Esclavo Prehlad buscó Tu Refugio y Tú salvaste su honor. (2)

ਅਲਖ ਨਿਰੰਜਨੁ ਏਕੋ ਵਰਤੈ; ਏਕਾ ਜੋਤਿ ਮੁਰਾਰੀ ॥

alakh niranjan eko varatai; ekaa jot muraaree |

Sant Singh KhalsaThe One unseen immaculate Lord is pervading everywhere, as is the Light of the Lord.
Manmohan SinghThe one Light of the Unseen and pre Lord alone is pervading everywhere.
Manmohan Singh (Punjabi)ਕੇਵਲ ਅਦ੍ਰਿਸ਼ਟ ਅਤੇ ਪਵਿੱਤਰ ਪ੍ਰਭੂ ਦਾ ਇਕ ਪ੍ਰਕਾਸ਼ ਹੀ ਹਰ ਥਾਂ ਰਵ ਰਿਹਾ ਹੈ।
Fareedkot Teekaਹੇ ਅਲਖ ਨਿਰੰਜਨ! ਤੂੰ ਏਕ ਹੀ ਪਹਲੇ ਸਭ ਮੇਂ ਬਰਤਤਾ ਥਾ, ਅਬ ਭੀ ਹੇ ਮੁਰਾਰੀ! ਏਕ ਤੇਰੀ ਹੀ ਜੋਤਿ ਬਰਤ ਰਹੀ ਹੈ॥
Prof. Sahib Singhਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ।

ਪਦ ਅਰਥ ਅਲਖ = ਅਦ੍ਰਿਸ਼ਟ। ਨਿਰੰਜਨੁ = {ਨਿਰ-ਅੰਜਨ} ਮਾਇਆ-ਕਾਲਖ ਤੋਂ ਰਹਿਤ/ਨਿਰਲੇਪ, ਪ੍ਰਭੂ।

SikhNet (Spanish)Oh Señor Inmaculado e Inconocible, que Prevaleces en todo, Tuya es la luz de los corazones.

ਸਭਿ ਜਾਚਿਕ. ਤੂ ਏਕੋ ਦਾਤਾ; ਮਾਗਹਿ ਹਾਥ ਪਸਾਰੀ ॥੩॥

sabh jaachik. too eko daataa; maageh haath pasaaree |3|

Sant Singh KhalsaAll are beggars, You alone are the Great Giver. Reaching out our hands, we beg from You. ||3||
Manmohan SinghAll are beggars; Thou alone art the Giver. Stretching forth their hands all beg Thee for alms.
Manmohan Singh (Punjabi)ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਹੈ। ਆਪਣੇ ਹੱਥ ਟੱਡ ਕੇ ਸਾਰੇ ਤੇਰੇ ਪਾਸੋਂ ਖੈਰ ਮੰਗਦੇ ਹਨ।
Fareedkot Teekaਸਭ ਜੀਵ ਤੇਰੇ ਭਿਛਕ ਹੈਂ ਤੂੰ ਏਕ ਹੀ ਸਭ ਕਾ ਦਾਤਾ ਹੈਂ। ਤੇਰੇ ਆਗੇ ਹਾਥ ਪਸਾਰ ਕਰ, ਭਾਵ ਸੇ ਮਨ ਕੇ ਸੰਕਲਪੋਂ ਅਨੁਸਾਰ ਤੇਰੇ ਸੇ ਦਾਤ ਮਾਂਗਤੇ ਹੈਂ॥੩॥
Prof. Sahib Singhਹੇ ਪ੍ਰਭੂ! ਇਕ ਤੂੰ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ (ਤੇਰੇ ਦਰ ਤੇ) ਮੰਗਤੇ ਹਨ (ਤੇਰੇ ਅੱਗੇ) ਹੱਥ ਖਿਲਾਰ ਕੇ ਮੰਗ ਰਹੇ ਹਨ ॥੩॥

ਪਦ ਅਰਥ ਜਾਚਿਕ = ਮੰਗਤੇ। ਪਸਾਰੀ = ਪਸਾਰਿ, ਪਸਾਰ ਕੇ, ਖਿਲਾਰ ਕੇ ॥੩॥

SikhNet (Spanish)El mundo entero reza y suplica a Tu Puerta, pues eres el Único Dador. (3)

ਭਗਤ ਜਨਾ ਕੀ ਊਤਮ ਬਾਣੀ; ਗਾਵਹਿ. ਅਕਥ ਕਥਾ ਨਿਤ ਨਿਆਰੀ ॥

bhagat janaa kee aootam baanee; gaaveh. akath kathaa nit niaaree |

Sant Singh KhalsaThe speech of the humble devotees is sublime; they sing continually the wondrous, Unspoken Speech of the Lord.
Manmohan SinghSublime is the speech of the holy-men they ever sing the wondrous and ineffable discourse of God.
Manmohan Singh (Punjabi)ਸ੍ਰੇਸ਼ਟ ਹਨ ਬਚਨ ਬਿਲਾਸ ਨੇਕ ਬੰਦਿਆਂ ਦੇ, ਉਹ ਹਮੇਸ਼ਾਂ ਵਾਹਿਗੁਰੂ ਦੀ ਅਦਭੁੱਤ ਤੇ ਅਕਹਿ ਵਾਰਤਾ ਗਾਇਨ ਕਰਦੇ ਹਨ।
Fareedkot Teekaਹੇ ਅਕਥ! ਤੇਰੇ ਭਗਤ ਜਨੋਂ ਕੀ ਬਾਣੀ ਬਡੀ ਉਤਮ ਹੈ। ਕ੍ਯੋਂਕਿ ਨਿਤ ਹੀ ਤੇਰੀ ਕਥਾ ਕੋ ਗਾਵਤੇ ਹੈਂ ਅਰ ਵਹੁ ਕਥਾ ਮਾਇਕ ਕਥਾ ਤੇ ਭਿੰਨ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਿਆਰੀ = ਅਨੋਖੀ।

SikhNet (Spanish)Magnífica es la Palabra de Tus Devotos; a través de la Palabra cantan siempre la Alabanza Sublime.

ਸਫਲ ਜਨਮੁ ਭਇਆ ਤਿਨ ਕੇਰਾ; ਆਪਿ ਤਰੇ ਕੁਲ ਤਾਰੀ ॥੪॥

safal janam bheaa tin keraa; aap tare kul taaree |4|

Sant Singh KhalsaTheir lives become fruitful; they save themselves, and all their generations. ||4||
Manmohan SinghFruitful becomes their life and they save themselves and save their lineage.
Manmohan Singh (Punjabi)ਫਲਦਾਇਕ ਹੋ ਵੰਞਦਾ ਹੈ ਉਨ੍ਹਾਂ ਦਾ ਜੀਵਨ, ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਵੰਸ਼ ਨੂੰ ਬਚਾ ਲੈਂਦੇ ਹਨ।
Fareedkot Teekaਜੋ ਤੇਰੀ ਕਥਾ ਕੋ ਗਾਵਤੇ ਹੈਂ ਤਿਨੋਂ ਕਾ ਜਨਮੁ ਸਫਲੁ ਹੈ। ਵਹੁ ਆਪ ਸੰਸਾਰ ਸਮੁੰਦ੍ਰ ਸੇ ਤਰੇ ਹੈਂ ਅਰੁ ਅਪਨੀ ਕੁਲ ਭੀ ਤਾਰੀ ਹੈ॥੪॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ॥੪॥

ਪਦ ਅਰਥ ਕੇਰਾ = ਦਾ। ਤਾਰੀ = ਤਾਰ ਲਈ ॥੪॥

SikhNet (Spanish)Bendita es su vida; ellos se salvan a sí mismos junto con todo su linaje. (4)

ਮਨਮੁਖ ਦੁਬਿਧਾ ਦੁਰਮਤਿ ਬਿਆਪੇ; ਜਿਨ ਅੰਤਰਿ ਮੋਹ ਗੁਬਾਰੀ ॥

manamukh dubidhaa duramat biaape; jin antar moh gubaaree |

Sant Singh KhalsaThe self-willed manmukhs are engrossed in duality and evil-mindedness; within them is the darkness of attachment.
Manmohan SinghThe way-ward are engrossed in duality and evil-intent and within them is the darkness of worldly love.
Manmohan Singh (Punjabi)ਆਪ-ਹੁਦਰੇ, ਦਵੈਤ-ਭਾਵ ਅਤੇ ਖੋਟੀ-ਬੁੱਧੀ ਵਿੱਚ ਖੱਚਤ ਹੋਏ ਹੋਏ ਹਨ। ਉਨ੍ਹਾਂ ਦੇ ਅੰਦਰ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।
Fareedkot Teekaਜਿਨ ਕੇ ਅੰਤਸਕਰਣ ਮੇਂ ਮੋਹ ਰੂਪੀ (ਗੁਬਾਰੀ) ਅੰਧੇਰੀ ਚਢ ਰਹੀ ਹੈ, ਸੋ ਮਨਮੁਖ (ਦੁਬਿਧਾ) ਦ੍ਵੈਤ ਭਾਉ ਕਰ ਕੇ (ਦੁਰਮਤਿ) ਖੋਟੀ ਬੁਧਿ ਮੇਂ ਬ੍ਯਾਪਤ ਹੋ ਰਹੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਪਿਆ ਰਹਿੰਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਬਿਧਾ = ਡਾਵਾਂਡੋਲ ਹਾਲਤ। ਬਿਆਪੇ = ਫਸੇ ਰਹਿੰਦੇ ਹਨ। ਗੁਬਾਰੀ = ਹਨੇਰਾ।

SikhNet (Spanish)Los ególatras son desviados por la dualidad y las intenciones malignas, y en su interior habita la oscuridad del deseo.

ਸੰਤ ਜਨਾ ਕੀ ਕਥਾ. ਨ ਭਾਵੈ; ਓਇ ਡੂਬੇ ਸਣੁ ਪਰਵਾਰੀ ॥੫॥

sant janaa kee kathaa. na bhaavai; oe ddoobe san paravaaree |5|

Sant Singh KhalsaThey do not love the sermon of the humble Saints, and they are drowned along with their families. ||5||
Manmohan SinghThe gospel of the saintly persons they love not and they get drowned along with their family.
Manmohan Singh (Punjabi)ਸਾਧ ਸਰੂਪ ਪੁਰਸ਼ਾਂ ਦੀ ਗਿਆਨ ਗੋਸ਼ਟ ਨੂੰ ਉਹ ਪਿਆਰ ਨਹੀਂ ਕਰਦੇ। ਉਹ ਆਪਣੇ ਟੱਬਰ ਕਬੀਲੇ ਸਮੇਤ ਡੁੱਬ ਜਾਂਦੇ ਹਨ।
Fareedkot Teekaਤਿਨ ਕੋ ਸੰਤ ਜਨੋਂ ਕੀ ਕਥਾ ਅਛੀ ਨਹੀਂ ਲਗਤੀ ਹੈ, ਵਹੁ ਸਾਰੇ ਪ੍ਰਵਾਰ ਕੇ ਸਹਿਤ ਡੂਬ ਗਏ ਹੈਂ॥੫॥
Prof. Sahib Singh(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ) ਸੰਤ ਜਨਾਂ ਦੀ (ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਗੱਲ ਨਹੀਂ ਸੁਖਾਂਦੀ (ਇਸ ਵਾਸਤੇ) ਉਹ ਆਪਣੇ ਪਰਵਾਰ ਸਮੇਤ (ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੫॥

ਪਦ ਅਰਥ ਨ ਭਾਵੈ = ਚੰਗੀ ਨਹੀਂ ਲੱਗਦੀ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਸਣੁ = ਸਮੇਤ ॥੫॥

SikhNet (Spanish)No aman el mensaje de los Santos y son ahogados con todos los suyos. (5)

ਨਿੰਦਕੁ ਨਿੰਦਾ ਕਰਿ ਮਲੁ ਧੋਵੈ; ਓਹੁ ਮਲਭਖੁ ਮਾਇਆਧਾਰੀ ॥

nindak nindaa kar mal dhovai; ohu malabhakh maaeaadhaaree |

Sant Singh KhalsaBy slandering, the slanderer washes the filth off others; he is an eater of filth, and a worshipper of Maya.
Manmohan SinghBy slandering the slanderer washes other's filth and he is the filth eater and wealth - worshipper.
Manmohan Singh (Punjabi)ਬਦਖੋਈ ਕਰ ਕੇ, ਬਦਖੋਈ ਕਰਨ ਵਾਲਾ, ਹੋਰਨਾਂ ਦੀ ਮੈਲ ਧੋਂਦਾ ਹੈ। ਉਹ ਗੰਦ ਖਾਣ ਵਾਲਾ ਅਤੇ ਧਨ-ਦੌਲਤ ਦਾ ਉਪਾਸ਼ਕ ਹੈ।
Fareedkot Teekaਜੋ ਨਿੰਦਕ ਹੈ, ਸੋ ਸੰਤ ਜਨੋਂ ਕੀ ਨਿੰਦ੍ਯਾ ਕਰ ਕੇ ਪਾਪ ਰੂਪ ਮੈਲੁ ਧੋਵਤਾ ਹੈ। ਚਾਹੇ ਵਹੁ ਮਾਇਆ ਧਾਰੀ ਭੀ ਹੈ ਤਾਂ ਵੀ (ਮਲਭਖੁ) ਕਾਕ ਵਾ ਸੂਕਰ ਵਤ ਹੈ॥
Prof. Sahib Singhਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ।

ਪਦ ਅਰਥ ਕਰਿ = ਕਰ ਕੇ। ਧੋਵੈ = ਧੋਂਦਾ ਹੈ। ਮਲਭਖੁ = ਮੈਲ ਖਾਣ ਵਾਲਾ।

SikhNet (Spanish)El difamador pone abajo a los demás, y así absorbe la suciedad que ellos podrían traer; sí, en realidad él come esa mugre como un gusano que limpia al otro.

ਸੰਤ ਜਨਾ ਕੀ ਨਿੰਦਾ ਵਿਆਪੇ; ਨਾ ਉਰਵਾਰਿ. ਨ ਪਾਰੀ ॥੬॥

sant janaa kee nindaa viaape; naa uravaar. na paaree |6|

Sant Singh KhalsaHe indulges in the slander of the humble Saints; he is neither on this shore, nor the shore beyond. ||6||
Manmohan SinghHe indulges in the slander of the pious person. He is neither on this shore nor on the yonder one.
Manmohan Singh (Punjabi)ਉਹ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪਰਵਿਰਤ ਹੁੰਦਾ ਹੈ। ਉਹ ਨਾਂ ਇਸ ਕਿਨਾਰੇ ਤੇ ਹੈ ਅਤੇ ਨਾਂ ਹੀ ਪਰਲੇ।
Fareedkot Teekaਜੋ ਸੰਤ ਜਨੋਂ ਕੀ ਨਿੰਦ੍ਯਾ ਮੇਂ ਲਗੇ ਹੈਂ ਤਿਨ ਕਾ ਨਾ (ਉਰਵਾਰਿ), ਭਾਵ ਇਹ ਲੋਕ ਸੁਧਰਾ ਨਾ (ਪਾਰੀ) ਪ੍ਰਲੋਕ ਹੀ ਸੁਧਰਾ॥੬॥
Prof. Sahib Singhਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ ॥੬॥
SikhNet (Spanish)Al estar calumniando, los Santos lo sitúan en la tierra de nadie. (6)

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ; ਹਰਿ ਕਰਤੈ ਸਭ ਕਲ ਧਾਰੀ ॥

ehu parapanch khel keea sabh karatai; har karatai sabh kal dhaaree |

Sant Singh KhalsaAll this worldly drama is set in motion by the Creator Lord; He has infused His almighty strength into all.
Manmohan SinghAll this world play is set afoot by the Creator and God the Creator has installed might amongst all.
Manmohan Singh (Punjabi)ਜਗਤ ਦੀ ਇਹ ਸਾਰੀ ਖੇਡ ਸਿਰਜਣਹਾਰ ਨੇ ਹੀ ਸਾਜੀ ਹੈ ਅਤੇ ਵਾਹਿਗੁਰੂ ਸਿਰਜਣਹਾਰ ਨੇ ਹੀ ਸਾਰਿਆਂ ਅੰਦਰ ਸੱਤਿਆ ਅਸਥਾਪਨ ਕੀਤੀ ਹੈ।
Fareedkot Teekaਹਰੀ ਕਰਤੇ ਨੇ ਕੀਆ ਹੈ ਯਹ ਪ੍ਰਪੰਚ ਰੂਪ ਸਭ ਖੇਲ ਆਪ ਹੀ ਅਰੁ ਹਰੀ ਕਰਤੇ ਨੇ ਸਭ ਮੇਂ (ਕਲਾ) ਸ਼ਕਤੀ ਭੀ ਆਪ ਹੀ ਧਾਰਨ ਕਰੀ ਹੈ॥
Prof. Sahib Singh(ਪਰ, ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।

ਪਦ ਅਰਥ ਪਰਪੰਚ = ਜਗਤ-ਖਿਲਾਰਾ। ਕਰਤੈ = ਕਰਤਾਰ ਨੇ। ਕਲ = ਸੱਤਾ, ਤਾਕਤ।

SikhNet (Spanish)Toda esta obra, este teatro, es del Creador; todo poder está en las Manos del Creador.

ਹਰਿ ਏਕੋ ਸੂਤੁ ਵਰਤੈ. ਜੁਗ ਅੰਤਰਿ; ਸੂਤੁ ਖਿੰਚੈ ਏਕੰਕਾਰੀ ॥੭॥

har eko soot varatai. jug antar; soot khinchai ekankaaree |7|

Sant Singh KhalsaThe thread of the One Lord runs through the world; when He pulls out this thread, the One Creator alone remains. ||7||
Manmohan SinghThe one Lord's thread worlds in the works in the worlds and when He pulls out the thread the creation falls and only the unique personality remains.
Manmohan Singh (Punjabi)ਇਕ ਹਰੀ ਪ੍ਰਭੂ ਦਾ ਧਾਗਾ ਹੀ ਸੰਸਾਰ ਅੰਦਰ ਕੰਮ ਕਰਦਾ ਹੈ। ਜਦ ਉਹ ਧਾਗਾ ਨੂੰ ਖਿੱਚ ਲੈਂਦਾ ਹੈ, ਰਚਨਾ ਢਹਿ ਪੈਂਦੀ ਹੈ ਅਤੇ ਕੇਵਲ ਅਦੁੱਤੀ ਵਿਅਕਤੀ ਹਰੀ ਹੀ ਰਹਿ ਜਾਂਦਾ ਹੈ।
Fareedkot Teekaਹੇ ਹਰੀ! ਏਕ ਤੇਰੀ ਸਤਾ ਰੂਪੀ (ਸੂਤੁ) ਧਾਗਾ ਸੰਸਾਰ ਕੇ ਬੀਚ ਬਰਤ ਰਹਾ ਹੈ। ਜਬ ਇਸ ਸੂਤ ਕੋ ਖੀਂਚ ਲੇਤੇ ਹੋ ਅਰਥਾਤ ਪ੍ਰਲ੍ਯ ਕਰਤੇ ਹੋ, ਤਬ (ਏਕੰਕਾਰੀ) ਏਕ ਅਕਾਰ, ਭਾਵ ਸਰੂਪ ਏਕ ਤੁਮ ਹੀ ਰਹ ਜਾਤੇ ਹੋ॥੭॥
Prof. Sahib Singhਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ (ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ) ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ ॥੭॥

ਪਦ ਅਰਥ ਜੁਗ ਅੰਤਰਿ = ਜਗਤ ਵਿਚ। {ਨੋਟ: ਪਾਠਕ ਧਿਆਨ ਰੱਖੇ। ਲਫ਼ਜ਼ 'ਜੁਗ' ਕਲਿਜੁਗ ਆਦਿਕ ਕਿਸੇ 'ਜੁਗ' ਵਾਸਤੇ ਨਹੀਂ ਫਬ ਸਕਦਾ}। ਖਿੰਚੈ = ਖਿੱਚ ਲੈਂਦਾ ਹੈ ॥੭॥

SikhNet (Spanish)En todas las épocas el Señor está entretejido en esencia con todos los corazones, y cuando el hilo es jalado, la creación se deshace y queda el Uno Absoluto solo. (7)

ਰਸਨਿ ਰਸਨਿ. ਰਸਿ ਗਾਵਹਿ ਹਰਿ ਗੁਣ; ਰਸਨਾ ਹਰਿ ਰਸੁ ਧਾਰੀ ॥

rasan rasan. ras gaaveh har gun; rasanaa har ras dhaaree |

Sant Singh KhalsaWith their tongues, they sing the Glorious Praises of the Lord, and savor Them. They place the sublime essence of the Lord upon their tongues, and savor it.
Manmohan SinghWith their tongue the saints sing God's praise the Nectar of Nectars and on their tongue they place God's elixir.
Manmohan Singh (Punjabi)ਆਪਣੀ ਜੀਭ੍ਹਾ ਨਾਲ ਸਾਧੂ, ਅੰਮ੍ਰਿਤ ਦੇ ਅੰਮ੍ਰਿਤ, ਹਰੀ ਜੱਸ ਨੂੰ ਗਾਉਂਦੇ ਹਨ ਅਤੇ ਆਪਣੀ ਜੀਭ੍ਹਾ ਉਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਟਿਕਾਉਂਦੇ ਹਨ।
Fareedkot Teekaਹਰੀ ਤੇਰੇ ਸੰਤ ਜਨ ਸੰਸਾਰ ਕੇ ਰਸੋਂ ਸੇ ਨਿਰਸ ਹੋ ਕਰ ਅਨੰਦ ਸਹਤ ਤੇਰੇ ਗੁਣੋਂ ਕੋ ਗਾਵਤੇ ਹੈਂ ਅਰੁ ਤਿਨੋਂ ਨੇ ਅਪਨੀ ਰਸਨਾ ਤੇਰੇ ਪ੍ਰੇਮ ਮੇਂ ਧਾਰਨ ਕਰੀ ਹੈ॥
Prof. Sahib Singh(ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ) ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ।

ਪਦ ਅਰਥ ਰਸਨਿ ਰਸਨਿ ਰਸਿ = ਪ੍ਰੇਮ ਨਾਲ, ਪ੍ਰੇਮ ਨਾਲ, ਪ੍ਰੇਮ ਨਾਲ। ਰਸਨਾ = ਜੀਭ।

SikhNet (Spanish)Mis labios recitan y se regocijan en la Alabanza del Señor, y no busco más que al Señor,

ਨਾਨਕ. ਹਰਿ ਬਿਨੁ, ਅਵਰੁ ਨ ਮਾਗਉ; ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

naanak. har bin, avar na maagau; har ras preet piaaree |8|1|7|

Sant Singh KhalsaO Nanak, other than the Lord, I ask for nothing else; I am in love with the Love of the Lord's sublime essence. ||8||1||7||
Manmohan SinghNanak, without God I ask for nothing but God and the love of Lord's nectar alone is dear unto me.
Manmohan Singh (Punjabi)ਨਾਨਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕੁਛ ਨਹੀਂ ਮੰਗਦਾ। ਸੁਆਮੀ ਦੇ ਅੰਮ੍ਰਿਤ ਦਾ ਪ੍ਰੇਮ ਹੀ ਮੈਨੂੰ ਪਿਆਰਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਬਿਨ ਔਰ ਕੋ ਨਹੀਂ ਮਾਂਗਤਾ ਹੂੰ, ਨਾਮ ਕੇ ਰਸ ਮੇਂ ਮੇਰੀ ਪ੍ਰੀਤੀ (ਪਿਆਰੀ) ਬਨੀ ਰਹੈ। ਕ੍ਯਾ ਬਿਸੇਖ ਬਨੀ ਰਹੈ? ਵਾ ਹਰੀ ਕੇ ਰਸ ਕੋ ਅਨੰਦ ਮੇਰਾ ਮਨੁ ਭੋਗੇ ਅਰੁ ਹਰੀ ਕੇ ਨਾਮ ਮੇਂ ਬਾਣੀ ਕੀ ਪ੍ਰੀਤਿ ਰਹੇ ਅਰੁ ਸਰੀਰ ਕਰ ਤੇਰੀ ਭਗਤੀ ਪ੍ਯਾਰੀ ਲਗੇ॥੮॥੧॥੭॥☬ਪਰਮੇਸ੍ਵਰ ਕੋ ਸਰਬ ਰੂਪਤਾ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ (ਮੈਂ ਇਹੀ ਚਾਹੁੰਦਾ ਹਾਂ ਕਿ) ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤ ਪਿਆਰੀ ਲੱਗਦੀ ਰਹੇ ॥੮॥੧॥੭॥

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ ॥੮॥੧॥੭॥

SikhNet (Spanish)pues el Amor de la Esencia del Señor es lo más querido para mí. (8-1-7)

Open this shabad (20 lines, Angs 506-507) →

Shabad Guru Arjan Dev Ji Raag Gujri continues on Ang 508

ਗੂਜਰੀ ਮਹਲਾ ੫ ਘਰੁ ੨ ॥

goojaree mahalaa 5 ghar 2 |

Sant Singh KhalsaGoojaree, Fifth Mehl, Second House:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Guyeri, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਜਨ ਮਹਿ ਤੂੰ ਰਾਜਾ ਕਹੀਅਹਿ; ਭੂਮਨ ਮਹਿ ਭੂਮਾ ॥

raajan meh toon raajaa kaheeeh; bhooman meh bhoomaa |

Sant Singh KhalsaAmong kings, You are called the King. Among land-lords, You are the Land-lord.
Manmohan SinghAmong Kings, Thou art called the King, and amidst land-lords thou art the Land -Lord.
Manmohan Singh (Punjabi)ਪਾਤਿਸ਼ਾਹਾਂ ਵਿੱਚ ਤੂੰ ਪਾਤਿਸ਼ਾਹ ਆਖਿਆ ਜਾਂਦਾ ਹੈ ਅਤੇ ਵਿਸਵੇਦਾਰਾਂ ਅੰਦਰ ਵਿਸਵੇਦਾਰ।
Fareedkot Teekaਜਹਾਂ ਰਾਜੋਂ ਕੀ ਕਥਾ ਆਵੈ ਤਹਾਂ ਤੂੰ ਬਡਾ ਰਾਜਾ ਕਹਾਂ ਜਾਤਾ ਹੈਂ, (ਭੂਮਨ) ਜਿਮੀਦਾਰੋਂ ਮੇਂ ਜਿਮੀਦਾਰ ਹੈਂ॥
Prof. Sahib Singhਹੇ ਕਰਤਾਰ! (ਦੁਨੀਆ ਦੇ) ਰਾਜਿਆਂ ਵਿਚ ਤੂੰ (ਸ਼ਿਰੋਮਣੀ) ਰਾਜਾ ਅਖਵਾਂਦਾ ਹੈਂ, ਭੁਇਂ ਦੇ ਮਾਲਕਾਂ ਵਿਚ ਤੂੰ (ਸਭ ਤੋਂ ਵੱਡਾ) ਭੁਇਂ ਦਾ ਮਾਲਕ ਹੈਂ।

ਪਦ ਅਰਥ ਕਹੀਅਹਿ = ਤੂੰ ਕਿਹਾ ਜਾਂਦਾ ਹੈਂ। ਭੂਮਾ = ਭੂਮੀ ਦਾ ਮਾਲਕ।

SikhNet (Spanish)Tú, oh Señor, eres el Rey de reyes y el que rige a los que poseen tierras.

ਠਾਕੁਰ ਮਹਿ ਠਕੁਰਾਈ ਤੇਰੀ; ਕੋਮਨ ਸਿਰਿ ਕੋਮਾ ॥੧॥

tthaakur meh tthakuraaee teree; koman sir komaa |1|

Sant Singh KhalsaAmong masters, You are the Master. Among tribes, Yours is the Supreme Tribe. ||1||
Manmohan SinghAmong Lords Thine is the over Lordship and among races Thine is the supreme race.
Manmohan Singh (Punjabi)ਸਾਹਿਬਾਂ ਵਿੱਚ ਤੇਰੀ ਵੱਡੀ ਸਾਹਿਬੀ ਅਤੇ ਕੌਮਾਂ ਵਿਚੋਂ ਤੈਂਡੀ ਸ਼੍ਰੋਮਣੀ ਕੌਮ।
Fareedkot Teekaਸਭ ਠਾਕਰੋਂ ਮੇਂ ਬਡੀ ਠਕੁਰਾਈ ਤੇਰੀ ਹੈ, ਸਭ (ਕੋਮਨ) ਜਾਤੋਂ ਮੇਂ ਬਡੀ ਜਾਤ ਤੇਰੀ ਹੀ ਹੈ॥੧॥
Prof. Sahib Singhਹੇ ਕਰਤਾਰ! (ਦੁਨੀਆ ਦੇ) ਸਰਦਾਰਾਂ ਵਿਚ ਤੇਰੀ ਸਰਦਾਰੀ (ਸਭ ਤੋਂ ਵੱਡੀ) ਹੈ, ਉੱਚੀ ਕੁਲ ਵਾਲਿਆਂ ਵਿਚ ਤੂੰ ਸ਼ਿਰੋਮਣੀ ਕੁਲ ਵਾਲਾ ਹੈਂ ॥੧॥

ਪਦ ਅਰਥ ਠਾਕੁਰ = ਮਾਲਕ, ਸਰਦਾਰ। ਠਕੁਰਾਈ = ਸਰਦਾਰੀ। ਕੋਮਾ = (ਉੱਚੀ) ਕੁਲ ਵਾਲਾ। ਸਿਰਿ = ਸਿਰ ਉੱਤੇ, ਸ੍ਰੇਸ਼ਟ। ਕੋਮਨ ਸਿਰਿ = ਉੱਚੀ ਕੁਲ ਵਾਲਿਆਂ ਦੇ ਸਿਰ ਉੱਤੇ ॥੧॥

SikhNet (Spanish)De los maestros eres el Maestro Supremo; de las congregaciones, la Tuya es la más Sublime. (1)

ਪਿਤਾ ਮੇਰੋ; ਬਡੋ ਧਨੀ ਅਗਮਾ ॥

pitaa mero; baddo dhanee agamaa |

Sant Singh KhalsaMy Father is wealthy, deep and profound.
Manmohan SinghMy Father is exceedingly wealthy and unknowable Master.
Manmohan Singh (Punjabi)ਮੇਰਾ ਬਾਬਲ ਵੱਡਾ ਧਨੀ ਤੇ ਅਗਾਧ ਮਾਲਕ ਹੈ।
Fareedkot Teekaਹੇ ਮੇਰੇ ਪਿਤਾ ਰੂਪ ਪਰਮੇਸ੍ਵਰ! ਤੂੰ (ਅਗਮ) ਅਥਾਹ ਔਰ ਮਾਲਕ ਹੈਂ॥
Prof. Sahib Singhਹੇ ਕਰਤਾਰ! ਤੂੰ ਮੇਰਾ ਪਿਤਾ ਹੈਂ, ਤੂੰ ਸਾਡੀ ਸਿਆਣਪ ਦੀ ਪਹੁੰਚ ਤੋਂ ਪਰੇ ਹੈਂ।

ਪਦ ਅਰਥ ਧਨੀ = ਮਾਲਕ। ਅਗਮਾ = ਅਪਹੁੰਚ।

SikhNet (Spanish)Oh Padre mío, eres el Maestro Supremo e Inefable; ¿cómo podríamos Alabarte?

ਉਸਤਤਿ ਕਵਨ ਕਰੀਜੈ ਕਰਤੇ; ਪੇਖਿ ਰਹੇ ਬਿਸਮਾ ॥੧॥ ਰਹਾਉ ॥

ausatat kavan kareejai karate; pekh rahe bisamaa |1| rahaau |

Sant Singh KhalsaWhat praises should I chant, O Creator Lord? Beholding You, I am wonder-struck. ||1||Pause||
Manmohan SinghWhat praise of Thine, I Creator, should I narrate? Beholding Thee, I am astonishingly pleased. Pause.
Manmohan Singh (Punjabi)ਹੇ ਸਿਰਜਣਹਾਰ! ਮੈਂ ਤੇਰੀ ਕਿਹੜੀ ਮਹਿਮਾਂ ਵਰਣਨ ਕਰਾਂ। ਤੈਨੂੰ ਵੇਖਕੇ ਮੈਂ ਅਸਚਰਜਮਈ ਪ੍ਰਸੰਨ ਹੋ ਗਿਆ ਹਾਂ। ਠਹਿਰਾਉ।
Fareedkot Teekaਕਵਨ ਉਪਮਾਂ ਦੇ ਕਰ ਤੇਰੀ ਉਸਤਤਿ ਕਰੀਏ ਤੇਰੀ ਬ੍ਯਾਪਕਤਾ ਦੇਖ ਕਰ (ਬਿਸਮਾ) ਅਸਚਰਯ ਹੋ ਰਹੇ ਹੈਂ॥੧॥ ਰਹਾਉ ॥
Prof. Sahib Singhਹੇ ਕਰਤਾਰ! ਤੇਰੀ ਕੇਹੜੀ ਕੇਹੜੀ ਵਡਿਆਈ ਅਸੀਂ ਕਰੀਏ? (ਤੇਰੀ ਲੀਲਾ) ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ ॥੧॥ ਰਹਾਉ ॥

ਪਦ ਅਰਥ ਉਸਤਤਿ = ਵਡਿਆਈ। ਕਰਤੇ = ਹੇ ਕਰਤਾਰ! ਪੇਖਿ = ਵੇਖ ਕੇ। ਬਿਸਮਾ = ਹੈਰਾਨ ॥੧॥ ਰਹਾਉ ॥

SikhNet (Spanish)Teniendo Tu Visión, uno entra en el Reino del Éxtasis. (1-Pausa)

ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ; ਦਾਤਨ ਸਿਰਿ ਦਾਤਾ ॥

sukheean meh sukheea toon kaheeeh; daatan sir daataa |

Sant Singh KhalsaAmong the peaceful, You are called the Peaceful One. Among givers, You are the Greatest Giver.
Manmohan SinghAmong the peaceful, Thou art called the most peaceful and among the givers the Supreme Giver.
Manmohan Singh (Punjabi)ਸੁਖਾਲਿਆ ਵਿਚੋਂ ਤੂੰ ਪਰਮ ਸੁਖਾਲਾ ਆਖਿਆ ਜਾਂਦਾ ਹੈ ਅਤੇ ਦਾਤਾਰ ਵਿੱਚ ਸ਼੍ਰੋਮਣੀ ਦਾਤਾਰ ਹੈ।
Fareedkot Teekaਤੂੰ ਸਭ ਸੁਖੀਓਂ ਮੇਂ ਬਡਾ ਸੁਖੀਆ ਕਹੀਤਾ ਹੈਂ, ਦਾਤੋਂ ਮੇਂ ਸਿਰੋਮਣੀ ਬਡਾ ਦਾਤਾ ਰੂਪ ਹੈਂ॥
Prof. Sahib Singh(ਹੇ ਕਰਤਾਰ! ਦੁਨੀਆ ਦੇ) ਸੁਖੀ ਲੋਕਾਂ ਵਿਚ ਤੂੰ (ਸ਼ਿਰੋਮਣੀ) ਸੁਖੀ ਕਿਹਾ ਜਾ ਸਕਦਾ ਹੈਂ ਤੇ ਦਾਤਿਆਂ ਵਿਚ ਸਭ ਤੋਂ ਵਢਾ ਦਾਤਾ।

ਪਦ ਅਰਥ ਦਾਤਨ ਸਿਰਿ = ਦਾਤਿਆਂ ਦੇ ਸਿਰ ਉਤੇ, ਦਾਤਿਆਂ ਵਿਚ ਸ਼ਿਰੋਮਣੀ।

SikhNet (Spanish)De los pacifistas Tú eres el que en Verdad está en Paz; de los dadores, eres el más Munificente.

ਤੇਜਨ ਮਹਿ ਤੇਜਵੰਸੀ ਕਹੀਅਹਿ; ਰਸੀਅਨ ਮਹਿ ਰਾਤਾ ॥੨॥

tejan meh tejavansee kaheeeh; raseean meh raataa |2|

Sant Singh KhalsaAmong the glorious, You are said to be the Most Glorious. Among revellers, You are the Reveller. ||2||
Manmohan SinghOf the grandees, Thou art said to be the great Grandee, and of the relishers the supreme Relisher.
Manmohan Singh (Punjabi)ਪਰਤਾਪਵਾਨਾਂ ਵਿਚੋਂ ਤੂੰ ਪਰਮ ਪਰਤਾਪਵਾਨ ਕਿਹਾ ਜਾਂਦਾ ਹੈ ਅਤੇ ਸੁਆਦ ਮਾਨਣ ਵਾਲਿਆਂ ਵਿਚੋਂ ਮਹਾਨ ਸੁਆਦ ਮਾਨਣ ਵਾਲਾ।
Fareedkot Teekaਸਭ ਤੇਜੋਂ ਮੇਂ ਤੇਜਵੰਤ ਭੀ ਤੂੰ ਕਹੀਤਾ ਹੈਂ ਔਰ ਸਭ ਰਸਿਕੋ ਮੇਂ ਰਾਤਾ ਹੂਆ ਅਰਥਾਤ ਮਹਾਂ ਰਸਿਕ ਬਿਸਨ ਰੂਪ ਭੀ ਤੂੰਹੀ ਹੈਂ, ਭਾਵ ਸਭ ਇੰਦ੍ਰੀਓਂ ਮੇਂ ਤੂੰ ਮਿਲ ਰਹਾ ਹੈਂ॥੨॥
Prof. Sahib Singhਦਾਨੀਆਂ ਵਿਚ ਤੂੰ ਹੀ (ਸ਼ਿਰੋਮਣੀ) ਤੇਜਸ੍ਵੀ ਕਿਹਾ ਜਾ ਸਕਦਾ ਹੈਂ ਤੇ (ਦੁਨੀਆ ਦੇ) ਰਸ ਮਾਣਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਰਸੀਆ ਹੈਂ ॥੨॥

ਪਦ ਅਰਥ ਤੇਜਨ ਮਹਿ = ਤੇਜ ਪ੍ਰਤਾਪ ਵਾਲਿਆਂ ਵਿਚ। ਰਸੀਅਨ ਮਹਿ = ਰਸ ਲੈਣ ਵਾਲਿਆਂ ਵਿਚ। ਰਾਤਾ = ਰੱਤਾ ਹੋਇਆ, ਰਸ ਵਿਚ ਮਸਤ ॥੨॥

SikhNet (Spanish)De los gloriosos, Tú tienes la Máxima Gloria; de los que se regocijan, eres el más Gozoso. (2)

ਸੂਰਨ ਮਹਿ ਸੂਰਾ ਤੂੰ ਕਹੀਅਹਿ; ਭੋਗਨ ਮਹਿ ਭੋਗੀ ॥

sooran meh sooraa toon kaheeeh; bhogan meh bhogee |

Sant Singh KhalsaAmong warriors, You are called the Warrior. Among indulgers, You are the Indulger.
Manmohan SinghAmidst the warriors, Thou art called she great warrior and amidst enjoyer the great Enjoyer.
Manmohan Singh (Punjabi)ਬਹਾਦਰਾਂ ਵਿਚੋਂ ਤੂੰ ਪਰਮ ਬਹਾਦਰ ਆਖਿਆ ਜਾਂਦਾ ਹੈ ਅਤੇ ਅਨੰਦ ਲੈਣ ਵਾਲਿਆਂ ਵਿਚੋਂ ਪਰਮ ਅਨੰਦ ਲੈਣ ਵਾਲਾ।
Fareedkot Teekaਸੂਰਮਿਓਂ ਮੇਂ ਤੂੰ ਬਡਾ ਸੂਰਮਾ ਪ੍ਰਸਰਾਮਾਦਿ ਵਤ ਤੂੰ ਹੀ ਕਹੀਤਾ ਹੈਂ, ਪੁਨਾ ਭੋਗੀਓਂ ਮੇਂ ਭੋਗੀ ਭੀ ਤੂੰ ਹੀ ਹੈਂ॥
Prof. Sahib Singh(ਹੇ ਕਰਤਾਰ!) ਸੂਰਮਿਆਂ ਵਿਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, ਭੋਗੀਆਂ ਵਿਚ ਤੂੰ ਹੀ ਭੋਗੀ ਹੈਂ।

ਪਦ ਅਰਥ ਸੂਰਾ = ਸੂਰਮਾ। ਭੋਗਨ ਮਹਿ = ਭੋਗਣ ਵਾਲਿਆਂ ਵਿਚ।

SikhNet (Spanish)De entre los guerreros, eres el más Valiente; de los indulgentes,

ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ; ਜੋਗਨ ਮਹਿ ਜੋਗੀ ॥੩॥

grasatan meh toon baddo grihasatee; jogan meh jogee |3|

Sant Singh KhalsaAmong householders, You are the Great Householder. Among yogis, You are the Yogi. ||3||
Manmohan SinghAmong householders, Thou art the great. Householder and among Yogis the great Yogi.
Manmohan Singh (Punjabi)ਘਰਬਾਰੀਆਂ ਅੰਦਰ ਤੂੰ ਵਿਸ਼ਾਲ ਘਰਬਾਰੀ ਹੈ ਅਤੇ ਯੋਗੀਆਂ ਅੰਦਰ ਤੂੰ ਵਿਸ਼ਾਲ ਯੋਗੀ।
Fareedkot Teekaਗ੍ਰਿਸਤੀਓਂ ਮੇਂ ਬਡਾ ਗ੍ਰਿਸਤੀ ਤੂੰਹੀ ਹੈਂ। ਸੋਲਾਂ ਹਜਾਰ ਇਕ ਸੋ ਅਠ ੧੬੧੦੮ ਰਾਨੀਓਂ ਕੇ ਪੁਤ੍ਰ ੧ ਕੰਨਯਾਂ ਅਰ ਸਭ ਕੇ ਘਰ ਰਾਤਿ ਦਿਨ ਰਹਨਾ ਐਸਾ ਗ੍ਰਿਹਸਤੀ! ਜੋਗੀਓਂ ਮੇਂ ਨਰ ਨਾਰਾਇਨ ਕਪਿਲਾਦ ਵਤ ਮਹਾਂ ਜੋਗੀ ਰੂਪ ਤੂੰਹੀ ਹੈਂ॥੩॥
Prof. Sahib Singhਗ੍ਰਿਹਸਤੀਆਂ ਵਿਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ), ਜੋਗੀਆਂ ਵਿਚ ਤੂੰ ਸ਼ਿਰੋਮਣੀ ਜੋਗੀ ਹੈਂ ॥੩॥

ਪਦ ਅਰਥ ਜੋਗਨ ਮਹਿ = ਵਿਰਕਤਾਂ ਵਿਚ ॥੩॥

SikhNet (Spanish)eres el más Tolerante. Entre los padres de familia, Tu Hogar es el más Destacado; de los Yoguis, eres el más Piadoso. (3)

ਕਰਤਨ ਮਹਿ ਤੂੰ ਕਰਤਾ ਕਹੀਅਹਿ; ਆਚਾਰਨ ਮਹਿ ਆਚਾਰੀ ॥

karatan meh toon karataa kaheeeh; aachaaran meh aachaaree |

Sant Singh KhalsaAmong creators, You are called the Creator. Among the cultured, You are the Cultured One.
Manmohan SinghAmongst builders, Thou art called the great Maker and among ritualists the great Ritualist.
Manmohan Singh (Punjabi)ਰਚਣਹਾਰਾਂ ਵਿਚੋਂ ਤੂੰ ਵੱਡਾ ਰਚਣਹਾਰ ਆਖਿਆ ਜਾਂਦਾ ਹੈ ਅਤੇ ਕਰਮ ਕਾਂਡੀਆਂ ਵਿਚੋਂ ਵੱਡਾ ਕਰਮਕਾਂਡੀ।
Fareedkot Teekaਜਾਵਤ ਉਤਪਤਿ ਕਰਤਾ ਹੈਂ ਤਿਨੋਂ ਮੇਂ ਤੂੰ ਮੁਖ ਉਤਪਤਿ ਕਰਤਾ ਕਹਾ ਜਾਤਾ ਹੈਂ ਅਰੁ ਜਿਤਨੇ ਆਚਾਰੀ ਹੈਂ ਤਿਨ ਸਭ ਮੇਂ ਅਚਾਰੀ ਰੂਪ ਭੀ ਤੂੰਹੀ ਹੈਂ॥
Prof. Sahib Singh(ਹੇ ਕਰਤਾਰ!) ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿਚ ਤੂੰ ਸ਼ਿਰੋਮਣੀ ਰਚਨਹਾਰ ਹੈ; ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ ਭੀ ਤੂੰ ਹੀ ਸ਼ਿਰੋਮਣੀ ਹੈਂ।

ਪਦ ਅਰਥ ਕਰਤਨ ਮਹਿ = ਨਵੇਂ ਕੰਮ ਕਰਨ ਵਾਲਿਆਂ ਵਿਚ। ਆਚਾਰਨ ਮਹਿ = ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ।

SikhNet (Spanish)Tú eres el Creador de los creadores; de los hombres cultos,

ਸਾਹਨ ਮਹਿ ਤੂੰ ਸਾਚਾ ਸਾਹਾ; ਵਾਪਾਰਨ ਮਹਿ ਵਾਪਾਰੀ ॥੪॥

saahan meh toon saachaa saahaa; vaapaaran meh vaapaaree |4|

Sant Singh KhalsaAmong bankers, You are the True Banker. Among merchants, You are the Merchant. ||4||
Manmohan SinghThou art the True Bankers and the supreme Merchant among merchants.
Manmohan Singh (Punjabi)ਸ਼ਾਹੂਕਾਰਾਂ ਵਿੱਚ ਤੂੰ ਸੱਚਾ ਸ਼ਾਹੂਕਾਰ ਹੈ ਅਤੇ ਵਣਜਾਰਿਆਂ ਵਿੱਚ ਵਿਸ਼ਾਲ ਵਣਜਾਰਾ।
Fareedkot Teekaਸਾਹੂਕਾਰੋਂ ਮੇਂ ਤੂੰ ਨਰਸੀ ਕੀ ਹੁੰਡੀ ਕਰਨੇ ਹਾਰਾ ਸਚਾ ਸਾਹੂਕਾਰ ਹੈਂ ਅਰ ਬਪਾਰੀਓਂ ਮੇਂ ਤੂੰ ਬਡਾ ਬ੍ਯਾਪਾਰ ਕਰਨੇ ਹਾਰਾ ਹੈਂ॥੪॥
Prof. Sahib Singh(ਦੁਨੀਆ ਦੇ) ਸਾਹੂਕਾਰਾਂ ਵਿਚ ਤੂੰ ਸਦਾ ਕਾਇਮ ਰਹਿਣ ਵਾਲਾ (ਸ਼ਿਰੋਮਣੀ) ਸਾਹੂਕਾਰ ਹੈਂ, ਤੇ ਵਾਪਾਰੀਆਂ ਵਿਚ ਤੂੰ ਵੱਡਾ ਵਾਪਾਰੀ ਹੈਂ ॥੪॥
SikhNet (Spanish)el más Culto. Entre los mercaderes, el más Honrado; entre los comerciantes, el que comercia con la Verdad Eterna. (4)

ਦਰਬਾਰਨ ਮਹਿ. ਤੇਰੋ ਦਰਬਾਰਾ; ਸਰਨ ਪਾਲਨ ਟੀਕਾ ॥

darabaaran meh. tero darabaaraa; saran paalan tteekaa |

Sant Singh KhalsaAmong courts, Yours is the Court. Yours is the Most Sublime of Sanctuaries.
Manmohan SinghOf all the courts, Thine is the True Court and amongst the protection givers Thou art the Supreme.
Manmohan Singh (Punjabi)ਦੀਬਾਨਾਂ ਵਿਚੋਂ ਤੇਰਾ ਸੱਚਾ ਦਰਬਾਰ ਹੈ ਅਤੇ ਪਨਾਹ ਦੇਣ ਵਾਲਿਆਂ ਦਾ ਤੂੰ ਸ਼੍ਰੋਮਣੀ ਹੈ।
Fareedkot Teekaਜਿਤਨੇ ਦਰਬਾਰ ਹੈਂ ਸਭ ਮੇਂ ਤੇਰਾ ਦਰਬਾਰ ਬਡਾ ਹੈ, ਜਿਤਨੇ ਸਿਵੀ ਆਦਿਕ ਸਰਨਾਗਤ ਕੀ ਪਾਲਨਾ ਕਰਨੇ ਹਾਰੇ ਹੈਂ ਤੂੰ ਸਭ ਕਾ (ਟੀਕਾ) ਤਿਲਕ ਹੈਂ॥
Prof. Sahib Singh(ਹੇ ਕਰਤਾਰ! ਦੁਨੀਆ ਦੇ) ਦਰਬਾਰ ਲਾਣ ਵਾਲਿਆਂ ਵਿਚ ਤੇਰਾ ਦਰਬਾਰ ਸ਼ਿਰੋਮਣੀ ਹੈ, ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਿਰੋਮਣੀ ਟਿੱਕਾ ਹੈਂ।

ਪਦ ਅਰਥ ਸਰਨ ਪਾਲਨ ਟੀਕਾ = ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਟਿੱਕਾ (ਸ਼ਿਰੋਮਣੀ) ਹੈਂ।

SikhNet (Spanish)De las cortes la Tuya es la Única Verdadera; de los santuarios,

ਲਖਿਮੀ ਕੇਤਕ. ਗਨੀ ਨ ਜਾਈਐ; ਗਨਿ ਨ ਸਕਉ. ਸੀਕਾ ॥੫॥

lakhimee ketak. ganee na jaaeeai; gan na skau. seekaa |5|

Sant Singh KhalsaThe extent of Your wealth cannot be determined. Your Coins cannot be counted. ||5||
Manmohan SinghHow much is Thy wealth, cannot be measured and Thine coins I cannot count.
Manmohan Singh (Punjabi)ਕਿੰਨੀ ਕੁ ਹੈ ਤੇਰੀ ਦੌਲਤ, ਅੰਦਾਜਾ ਨਹੀਂ ਲਾਇਆ ਜਾ ਸਕਦਾ, ਤੈਂਡੇ ਸਿੱਕੇ ਮੈਂ ਗਿਣ ਨਹੀਂ ਸਕਦਾ।
Fareedkot Teekaਤੇਰੀ (ਲਖਿਮੀ) ਮਾਯਾ ਕਿਤਨੀ ਹੈ, ਸੋ ਗਿਨੀ ਨਹੀਂ ਜਾਤੀ। ਤੇਰੇ ਜਸ ਕਾ ਮਹਾਤਮ੍ਹ੍ਹ (ਸੀਕਾ) ਕਨਿਕਾ ਮਾਤ੍ਰ ਭੀ ਵਾ ਹੁਕਮ ਮੇਂ ਗਿਨ ਨਹੀਂ ਸਕਤਾ ਹੂੰ॥੫॥
Prof. Sahib Singhਤੇਰੇ ਘਰ ਵਿਚ ਕਿਤਨੀ ਕੁ ਮਾਇਆ ਹੈ; ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤੇਰੇ ਖ਼ਜ਼ਾਨੇ ਗਿਣ ਨਹੀਂ ਸਕਦਾ ॥੫॥

ਪਦ ਅਰਥ ਕੇਤਕ = ਕਿਤਨੀ ਕੁ? ਬੇਅੰਤ। ਗਨਿ ਨ ਸਕਉ = ਮੈਂ ਗਿਣ ਨਹੀਂ ਸਕਦਾ। ਸੀਕਾ = ਸਿੱਕੇ, ਰੁਪਏ, ਖ਼ਜ਼ਾਨੇ ॥੫॥

SikhNet (Spanish)el Tuyo es el Único Refugio Verdadero. De Tus Riquezas no hay medida; de Tus Monedas no hay cuenta. (5)

ਨਾਮਨ ਮਹਿ ਤੇਰੋ ਪ੍ਰਭ ਨਾਮਾ; ਗਿਆਨਨ ਮਹਿ ਗਿਆਨੀ ॥

naaman meh tero prabh naamaa; giaanan meh giaanee |

Sant Singh KhalsaAmong names, Your Name, God, is the most respected. Among the wise, You are the Wisest.
Manmohan SinghAmongst Names, Thy Name, O Lord is the most sublime and among divines Thou art the great Divine.
Manmohan Singh (Punjabi)ਨਾਮਾਂ ਵਿਚੋਂ ਤੇਰਾ ਨਾਮ, ਹੇ ਸੁਆਮੀ! ਪਰਮ ਸ੍ਰੇਸ਼ਟ ਹੈ ਅਤੇ ਬ੍ਰਹਿਮ-ਬੇਤਿਆਂ ਵਿਚੋਂ ਤੂੰ ਪਰਮ ਬ੍ਰਹਿਮਬੇਤਾ ਹੈ।
Fareedkot Teekaਹੇ ਪ੍ਰਭੂ! ਜਿਤਨੇ ਨਾਮ ਹੈਂ ਸਭ ਨਾਮੋ ਮੇਂ ਤੇਰਾ ਹੀ ਨਾਮੁ ਪ੍ਰਧਾਨ ਹੈ, ਜਿਤਨੇ ਗ੍ਯਾਨੀ ਹੈਂ ਸਭ ਮੇਂ ਬਡਾ ਗ੍ਯਾਨੀ ਭੀ ਤੂੰ ਹੀ ਹੈਂ॥
Prof. Sahib Singh(ਹੇ ਪ੍ਰਭੂ! ਦੁਨੀਆ ਦੇ) ਵਡਿਆਈ-ਨਾਮਣੇ ਵਾਲਿਆਂ ਵਿਚੋਂ ਤੇਰਾ ਨਾਮਣਾ ਸ਼ਿਰੋਮਣੀ ਹੈ, ਤੇ ਗਿਆਨਵਾਨਾਂ ਵਿਚ ਤੂੰ ਹੀ ਸ਼ਿਰੋਮਣੀ ਗਿਆਨੀ ਹੈਂ।

ਪਦ ਅਰਥ ਨਾਮਨ ਮਨਿ = ਨਾਮਣੇ ਵਾਲਿਆਂ ਵਿਚ। ਨਾਮਾ = ਨਾਮਣਾ।

SikhNet (Spanish)Tu Nombre es el más Honorable de todos; de los sabios, eres el más Sabio.

ਜੁਗਤਨ ਮਹਿ ਤੇਰੀ ਪ੍ਰਭ ਜੁਗਤਾ; ਇਸਨਾਨਨ ਮਹਿ ਇਸਨਾਨੀ ॥੬॥

jugatan meh teree prabh jugataa; isanaanan meh isanaanee |6|

Sant Singh KhalsaAmong ways, Yours, God, is the Best Way. Among purifying baths, Yours is the Most Purifying. ||6||
Manmohan SinghOf the ways Thy way is the best, O Lord and of the bathers. Thou art the best Bather.
Manmohan Singh (Punjabi)ਮਾਰਗਾਂ ਵਿਚੋਂ ਤੇਰਾ ਮਾਰਗ ਸਭ ਤੋਂ ਚੰਗਾ ਹੈ, ਹੇ ਸਾਹਿਬ! ਅਤੇ ਨ੍ਹਾਉਣ ਵਿਚੋਂ ਤੂੰ ਪਰਮ-ਸ੍ਰੇਸ਼ਟ ਨ੍ਹਾਉਣ ਵਾਲਾ ਹੈ।
Fareedkot Teekaਅਰੁ ਜੁਗਤਿ ਵਾਲੋਂ ਮੇਂ ਭੀ ਤੇਰੀ ਜੁਗਤ ਪ੍ਰਧਾਨ ਹੈਂ। ਜੋ ਨਿਤ੍ਯ ਤੀਰਥ ਸਨਾਨੀ ਹੈਂ ਤਿਨ ਮੇਂ ਭੀ ਮੁਖ੍ਯ ਸਨਾਨੀ ਤੂੰ ਹੀ ਹੈਂ॥੬॥
Prof. Sahib Singhਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ਤੇਰੀ ਜੁਗਤਿ ਸ੍ਰੇਸ਼ਟ ਹੈ, (ਦੁਨੀਆ ਦੇ ਤੀਰਥ-) ਇਸ਼ਨਾਨੀਆਂ ਵਿਚ ਤੂੰ ਸ਼ਿਰੋਮਣੀ ਇਸ਼ਨਾਨੀ ਹੈਂ ॥੬॥

ਪਦ ਅਰਥ ਜੁਗਤਨ ਮਹਿ = ਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ॥੬॥

SikhNet (Spanish)Tu Sendero es el mejor de los senderos; de las abluciones, Tu Ablución es la más Santa. (6)

ਸਿਧਨ ਮਹਿ. ਤੇਰੀ ਪ੍ਰਭ ਸਿਧਾ; ਕਰਮਨ ਸਿਰਿ ਕਰਮਾ ॥

sidhan meh. teree prabh sidhaa; karaman sir karamaa |

Sant Singh KhalsaAmong spiritual powers, Yours, O God, are the Spiritual Powers. Among actions, Yours are the Greatest Actions.
Manmohan SinghAmong miracles Thine, O Lord is the best miracle and among deeds Thine deed is the noblest.
Manmohan Singh (Punjabi)ਕਰਾਮਾਤਾਂ ਵਿੱਚ, ਹੇ ਸੁਆਮੀ! ਤੇਰੀ ਕਰਾਮਾਤ ਸਭ ਤੋਂ ਸ੍ਰੇਸ਼ਟ ਹੈ ਅਤੇ ਕੰਮਾਂ ਵਿਚੋਂ ਤੇਰਾ ਕੰਮ ਸ਼੍ਰੋਮਣੀ ਹੈ।
Fareedkot Teekaਹੇ ਪ੍ਰਭੂ! ਸਭ ਸਿਧੋਂ ਮੇਂ ਜੋ ਸਿਧੀ ਹੈ, ਸੋ ਸਭ ਤੁਮਾਰੀ ਹੀ ਦੀ ਹੂਈ ਹੈ ਅਰੁ ਸਭ (ਕਰਮਨ) ਕਰਮ ਕਾਂਡੀਓਂ ਕੇ ਸਿਰ ਕਰਮ ਤੁਮਾਰਾ ਕਰਮ ਹੈ॥
Prof. Sahib Singh(ਹੇ ਪ੍ਰਭੂ!) ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚ ਤੇਰੀ ਕਰਾਮਾਤੀ ਤਾਕਤ ਸ਼ਿਰੋਮਣੀ ਹੈ, ਕੰਮ ਕਰਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਉੱਦਮੀ ਹੈਂ।

ਪਦ ਅਰਥ ਸਿਧਨ ਮਹਿ = ਕਰਾਮਾਤੀ ਤਾਕਤਾਂ ਵਾਲਿਆਂ ਵਿਚ। ਸਿਧਾ = ਕਰਾਮਾਤੀ ਤਾਕਤ। ਕਰਮਨ ਸਿਰਿ = ਕਰਮ ਕਰਨ ਵਾਲਿਆਂ ਵਿਚ ਸ਼ਿਰੋਮਣੀ।

SikhNet (Spanish)De los ascetas, Tu Ascetismo es el Perfecto; de los trabajos, el Tuyo es el más Fructífero.

ਆਗਿਆ ਮਹਿ ਤੇਰੀ ਪ੍ਰਭ ਆਗਿਆ; ਹੁਕਮਨ ਸਿਰਿ ਹੁਕਮਾ ॥੭॥

aagiaa meh teree prabh aagiaa; hukaman sir hukamaa |7|

Sant Singh KhalsaAmong wills, Your Will, God, is the Supreme Will. Of commands, Yours is the Supreme Command. ||7||
Manmohan SinghIn all the wills, Thy will, O Lord, is the supreme and in commands Thine is the over-riding command.
Manmohan Singh (Punjabi)ਸਾਰੀਆਂ ਰਜ਼ਾਵਾਂ ਵਿਚੋਂ ਤੈਂਡੀ ਰਜ਼ਾ ਸ਼੍ਰੋਮਣੀ ਹੈ, ਹੇ ਸਾਈਂ! ਅਤੇ ਫੁਰਮਾਨਾਂ ਵਿਚੋਂ ਤੇਰਾ ਸਭ ਤੋਂ ਉਪਰ ਦਾ ਫੁਰਮਾਨ ਹੈ।
Fareedkot Teekaਹੇ ਪ੍ਰਭੂ! ਜਿਤਨੀ ਬੇਦ ਪੁਰਾਨ ਧਰਮ ਸਾਸਤ੍ਰ ਕੀ ਆਗ੍ਯਾ ਹੈ ਸਭ ਕੇ ਉਪਰ ਤੇਰੀ ਆਗ੍ਯਾ ਹੈ ਔਰ ਜਿਤਨੇ ਰਾਜੇ ਮਹਾਰਾਜੇ ਹੁਕਮ ਦੇਤੇ ਹੈਂ ਤਿਨ ਸਭ ਕੇ ਸਿਰ ਉਪਰ ਤੇਰਾ ਹੁਕਮ ਹੈ॥੭॥
Prof. Sahib Singhਹੇ ਪ੍ਰਭੂ! (ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ ॥੭॥

ਪਦ ਅਰਥ ਆਗਿਆ = ਹੁਕਮ। ਹੁਕਮਨ ਸਿਰਿ = ਹੁਕਮ ਕਰਨ ਵਾਲਿਆਂ ਵਿਚ ਸ਼ਿਰੋਮਣੀ ॥੭॥

SikhNet (Spanish)De entre todas las voluntades, Tu Voluntad es Suprema; de entre los mandatos, Tu Comando es el Supremo. (7)

Open this shabad (20 lines, Angs 507-508) →

Ang 507 of 1430