ੴ

ਸਿੱਖਬਾਣੀ · SikhBani

Ang 508

Sri Guru Granth Sahib · Raag Gujri · 4 shabads, 33 lines
Translations
Shabad Guru Arjan Dev Ji Raag Gujri continued from Ang 507

ਜਿਉ ਬੋਲਾਵਹਿ. ਤਿਉ ਬੋਲਹ ਸੁਆਮੀ; ਕੁਦਰਤਿ ਕਵਨ ਹਮਾਰੀ ॥

jiau bolaaveh. tiau bolah suaamee; kudarat kavan hamaaree |

Sant Singh KhalsaAs You cause me to speak, so do I speak, O Lord Master. What other power do I have?
Manmohan SinghAs Thou causest me to speak, so do I speak, O my Master, Else what power do I have to speak?
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ, ਹੇ ਮੇਰੇ ਮਾਲਕ! ਨਹੀਂ ਤਾਂ ਮੇਰੇ ਵਿੱਚ ਬੋਲਣ ਦੀ ਕਿਹੜੀ ਤਾਕਤ ਹੈ?
Fareedkot Teekaਹੇ ਸ੍ਵਾਮੀ! ਜਿਸ ਪ੍ਰਕਾਰ ਤੂੰ ਬਲਾਉਤਾ ਹੈਂ, ਤਿਸੀ ਪ੍ਰਕਾਰ ਹਮ ਜੀਵ ਬੋਲਤੇ ਹੈਂ, ਹਮਾਰੀ ਆਪ ਬੋਲਣੇ ਕੀ ਕ੍ਯਾ ਸਕਤੀ ਹੈ॥
Prof. Sahib Singhਹੇ ਸੁਆਮੀ! ਸਾਡੀ (ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀ) ਕੀਹ ਪਾਇਆਂ ਹੈ? ਜਿਵੇਂ ਤੂੰ ਸਾਨੂੰ ਬੁਲਾਂਦਾ ਹੈਂ ਉਸੇ ਤਰ੍ਹਾਂ ਅਸੀਂ ਬੋਲਦੇ ਹਾਂ।

ਪਦ ਅਰਥ ਬੋਲਾਵਹਿ = ਤੂੰ ਬੁਲਾਂਦਾ ਹੈਂ। ਬੋਲਹ = ਅਸੀਂ ਬੋਲਦੇ ਹਾਂ। ਸੁਆਮੀ = ਹੇ ਸੁਆਮੀ! ਕੁਦਰਤਿ = ਤਾਕਤ।

SikhNet (Spanish)Hablo, oh Señor, así como me haces hablar; de otra forma, ¿qué poder tengo?

ਸਾਧਸੰਗਿ ਨਾਨਕ ਜਸੁ ਗਾਇਓ; ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥

saadhasang naanak jas gaaeo; jo prabh kee at piaaree |8|1|8|

Sant Singh KhalsaIn the Saadh Sangat, the Company of the Holy, O Nanak, sing His Praises; they are so very dear to God. ||8||1||8||
Manmohan SinghIn the saints society, which is very dear to the Lord, Nanak has sung His praises.
Manmohan Singh (Punjabi)ਸਤਿ ਸੰਗਤ ਅੰਦਰ, ਜਿਹੜੀ ਸੁਆਮੀ ਨੂੰ ਪਰਮ ਮਿੱਠੜੀ ਲੱਗਦੀ ਹੈ, ਨਾਨਕ ਨੇ ਉਸ ਦੀ ਸਿਫ਼ਤ-ਸਲਾਹ ਗਾਇਨ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਜੋ ਆਪ ਕੀ ਅਤ੍ਯੰਤ ਪ੍ਯਾਰੀ ਸਾਧ ਸੰਗਤਿ ਹੈ ਤਿਸ ਸੇ ਮਿਲ ਕਰ ਹਮਨੇ ਤੁਮਾਰਾ ਜਸੁ ਗਾਯਾ ਹੈ॥੮॥੧॥੮॥
Prof. Sahib Singhਨਾਨਕ ਨੇ ਸਾਧ ਸੰਗਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ, ਇਹ ਸਿਫ਼ਤ-ਸਾਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ ॥੮॥੧॥੮॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਇਓ = ਗਾਇਆ ॥੮॥੧॥੮॥

SikhNet (Spanish)Y así, Nanak canta Tu Alabanza en la Saad Sangat, la Sociedad de los Santos, pues eso es lo que Tú has destinado para mí. (8-1-8)

Open this shabad (20 lines, Angs 507-508) →

Shabad Guru Arjan Dev Ji Raag Gujri

ਗੂਜਰੀ ਮਹਲਾ ੫ ਘਰੁ ੪ ॥

goojaree mahalaa 5 ghar 4 |

Sant Singh KhalsaGoojaree, Fifth Mehl, Fourth House:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Guyeri, Mejl, Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Oh Dios, eres el Maestro, el Hombre León, el Amigo del pobre, el Purificador de los descarriados,

ਨਾਥ ਨਰਹਰ. ਦੀਨ ਬੰਧਵ; ਪਤਿਤ. ਪਾਵਨ ਦੇਵ ॥

naath narahar. deen bandhav; patit. paavan dev |

Sant Singh KhalsaO Lord, Man-lion Incarnate, Companion to the poor, Divine Purifier of sinners;
Manmohan SinghO my Lord God, Man-lion Incarnate the Relation of the poor and the Purifier of the sinners,
Manmohan Singh (Punjabi)ਹੇ ਮੇਰੇ ਸੁਆਮੀ, ਵਾਹਿਗੁਰੂ! ਮਨੁੱਖ-ਸ਼ੇਰ ਅਵਤਾਰ, ਗਰੀਬਾਂ ਦਾ ਸਨਬੰਧੀ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ,
Fareedkot Teekaਹੇ ਨਾਥ (ਨਰਹਰ) ਨਰ ਸਿੰਘ ਰੂਪ! ਹੇ ਦੀਨ ਬੰਧਵ! ਹੇ ਪਤਿਤ ਪਾਵਨ! (ਦੇਵ) ਹੇ ਪ੍ਰਕਾਸ ਰੂਪ! ॥
Prof. Sahib Singhਹੇ ਜਗਤ ਦੇ ਮਾਲਕ! ਹੇ ਨਰਹਰ! ਹੇ ਦੀਨਾਂ ਦੇ ਸਹਾਈ! ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਹੇ ਚਾਨਣ-ਸਰੂਪ!

ਪਦ ਅਰਥ ਨਾਥ = ਹੇ ਜਗਤ ਦੇ ਮਾਲਕ! ਨਰਹਰ = {नरहरि ਨਰਸਿੰਘ} ਹੇ ਪਰਮਾਤਮਾ! ਦੇਵ = ਹੇ ਪ੍ਰਕਾਸ਼-ਰੂਪ!

SikhNet (Spanish)el Destructor del miedo, el Compasivo, el Tesoro de Bondad, y uno siempre aprovecha en Servirte. (1)

ਭੈ ਤ੍ਰਾਸ ਨਾਸ. ਕ੍ਰਿਪਾਲ ਗੁਣ ਨਿਧਿ; ਸਫਲ ਸੁਆਮੀ ਸੇਵ ॥੧॥

bhai traas naas. kripaal gun nidh; safal suaamee sev |1|

Sant Singh KhalsaO Destroyer of fear and dread, Merciful Lord Master, Treasure of Excellence, fruitful is Your service. ||1||
Manmohan Singhthe Destroyer of dread and fear, merciful Master and the Treasure of merits, fruitful is Thine service.
Manmohan Singh (Punjabi)ਡਰ ਅਤੇ ਭੈਅ ਨੂੰ ਨਸ਼ਟ ਕਰਨ ਵਾਲੇ, ਮਿਹਰਬਾਨ ਮਾਲਕ ਅਤੇ ਖੂਬੀਆਂ ਦੇ ਖਜਾਨੇ! ਫਲਦਾਇਕ ਹੈ ਤੇਰੀ ਸੇਵਾ ਟਹਿਲ।
Fareedkot Teekaਹੇ ਭੈ ਅਰੁ (ਤ੍ਰਾਸ) ਭੈ ਕੇ ਨਾਸ ਕਰਨੇ ਹਾਰੇ! ਹੇ ਗੁਣ ਨਿਧਿ ਕ੍ਰਿਪਾਲ ਸ੍ਵਾਮੀ! ਤੇਰੀ ਹੀ ਸੇਵਾ ਸਫਲੀ ਹੈ॥੧॥
Prof. Sahib Singhਹੇ ਸਾਰੇ ਡਰਾਂ ਸਹਮਾਂ ਦੇ ਨਾਸ ਕਰਨ ਵਾਲੇ! ਹੇ ਕ੍ਰਿਪਾਲ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੁਆਮੀ! ਤੇਰੀ ਸੇਵਾ-ਭਗਤੀ ਜੀਵਨ ਨੂੰ ਕਾਮਯਾਬ ਬਣਾ ਦੇਂਦੀ ਹੈ ॥੧॥

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਤ੍ਰਾਸ = ਡਰ, ਸਹਮ। ਗੁਣ ਨਿਧਿ = ਹੇ ਗੁਣਾਂ ਦੇ ਖ਼ਜ਼ਾਨੇ। ਸਫਲ ਸੇਵ = ਜਿਸ ਦੀ ਸੇਵਾ ਭਗਤੀ ਫਲ ਦੇਣ ਵਾਲੀ ਹੈ ॥੧॥

SikhNet (Spanish)Sí, Tú eres el Soporte y Maestro de la Tierra; busco el Refugio de Tus Pies.

ਹਰਿ ਗੋਪਾਲ ਗੁਰ ਗੋਬਿੰਦ ॥

har gopaal gur gobind |

Sant Singh KhalsaO Lord, Cherisher of the World, Guru-Lord of the Universe.
Manmohan SinghGod is the Cherisher of the world and the great Master of the Universe.
Manmohan Singh (Punjabi)ਵਾਹਿਗੁਰੂ ਸੰਸਾਰ ਦਾ ਪਾਲਣ-ਪੋਸਣਹਾਰ ਅਤੇ ਆਲਮ ਦਾ ਵੱਡਾ ਮਾਲਕ ਹੈ।
Fareedkot Teekaਹੇ ਹਰੀ! (ਗੋਪਾਲ) ਬੇਦਾਂ ਕੀ ਪਾਲਨਾ ਕਰਨੇ ਹਾਰਾ (ਗੁਰ) ਬਡਾ (ਗੋਬਿੰਦ) ਬੇਦੋਂ ਕਰ ਜਾਨਨੇ ਜੋਗ॥
Prof. Sahib Singhਹੇ ਹਰੀ! ਹੇ ਗੋਪਾਲ! ਹੇ ਗੁਰ ਗੋਬਿੰਦ! ਹੇ ਦਇਆਲ!

ਪਦ ਅਰਥ ਗੁਰ = ਹੇ (ਸਭ ਤੋਂ) ਵੱਡੇ!

SikhNet (Spanish)Llévame a través del mar de la existencia, oh Señor de Primoroso Cabello. (1-Pausa)

ਚਰਣ ਸਰਣ ਦਇਆਲ ਕੇਸਵ; ਤਾਰਿ ਜਗ ਭਵ ਸਿੰਧ ॥੧॥ ਰਹਾਉ ॥

charan saran deaal kesav; taar jag bhav sindh |1| rahaau |

Sant Singh KhalsaI seek the Sanctuary of Your Feet, O Merciful Lord. Carry me across the terrifying world-ocean. ||1||Pause||
Manmohan SinghOf Thine Feet, I have taken the protection, O Kind Lord. Make me swim across the terrible world ocean. Pause.
Manmohan Singh (Punjabi)ਤੇਰੇ ਪੈਰਾਂ ਦੀ ਮੈਂ ਪਨਾਹ ਲਈ ਹੈ, ਹੇ ਮਿਹਰਬਾਨ ਮਾਲਕ! ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਠਹਿਰਾਉ।
Fareedkot Teekaਹੇ ਦ੍ਯਾਲੂ ਕੇਸਵ! ਸੰਸਾਰ (ਭਵ) ਭ੍ਯਦਾਯਕ ਸਮੁੰਦ੍ਰ ਸੇ ਮੇਰੇ ਕੋ ਤਾਰ ਲੇਹੁ। ਮੈਨੇ ਆਪ ਕੇ ਚਰਨੋਂ ਕੀ ਸਰਨ ਲਈ ਹੈ॥੧॥ ਰਹਾਉ ॥
Prof. Sahib Singhਹੇ (ਕੇਸ਼ਵ) ਪਰਮਾਤਮਾ! ਆਪਣੇ ਚਰਨਾਂ ਦੀ ਸਰਨ ਵਿਚ ਰੱਖ ਕੇ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੧॥ ਰਹਾਉ ॥

ਪਦ ਅਰਥ ਕੇਸਵ = ਹੇ ਸੋਹਣੇ ਲੰਮੇ ਕੇਸਾਂ ਵਾਲੇ ਪਰਮਾਤਮਾ! ਤਾਰਿ = ਪਾਰ ਲੰਘਾ। ਭਵ ਸਿੰਧ = ਸੰਸਾਰ-ਸਮੁੰਦਰ ॥੧॥ ਰਹਾਉ ॥

SikhNet (Spanish)Eres el Disipador de la lujuria, del enojo, de la intoxicación y del apego, el Destructor de la maldad, lo dulce de la abeja de la mente.

ਕਾਮ ਕ੍ਰੋਧ ਹਰਨ. ਮਦ ਮੋਹ ਦਹਨ; ਮੁਰਾਰਿ ਮਨ ਮਕਰੰਦ ॥

kaam krodh haran. mad moh dehan; muraar man makarand |

Sant Singh KhalsaO Dispeller of sexual desire and anger, Eliminator of intoxication and attachment, Destroyer of ego, Honey of the mind;
Manmohan SinghO the Dispeller of lust and wrath, the Burner of pride and worldly attachment the Enemy of ego, the Honey of the soul,
Manmohan Singh (Punjabi)ਇੰਦ੍ਰੀ-ਰਸ ਅਤੇ ਰੋਹ ਨੂੰ ਨਵਿਰਤ ਕਰਨਹਾਰ, ਹੰਕਾਰ ਅਤੇ ਸੰਸਾਰੀ ਲਗਨ ਨੂੰ ਸਾੜਨ ਵਾਲੇ, ਹੰਗਤਾ ਦੇ ਵੈਰੀ, ਆਤਮਾ ਦੇ ਸ਼ਹਿਦ,
Fareedkot Teekaਹੇ ਕਾਮ ਕ੍ਰੋਧ ਹਰਨ ਹਾਰੇ! ਹੇ ਸੇਵਕੋਂ ਕੇ ਮਦ ਅਰ ਮੋਹ ਕੋ ਦਾਹਨੇ ਹਾਰੇ! ਹੇ ਮੁਰਾਰਿ! ਮੇਰਾ ਮਨ ਭ੍ਰਮਰ ਤੇਰੇ ਚਰਨ ਕਮਲੋਂ ਕੀ (ਮਕਰੰਦ) ਧੂਰੀ ਵਾ ਰਸ ਚਾਹਤਾ ਹੈ॥
Prof. Sahib Singhਹੇ ਕਾਮ ਕ੍ਰੋਧ ਨੂੰ ਦੂਰ ਕਰਨ ਵਾਲੇ! ਹੇ ਮੋਹ ਦੇ ਨਸ਼ੇ ਨੂੰ ਸਾੜਨ ਵਾਲੇ! ਹੇ ਮਨ ਨੂੰ (ਜੀਵਨ-) ਸੁਗੰਧੀ ਦੇਣ ਵਾਲੇ ਮੁਰਾਰੀ-ਪ੍ਰਭੂ!

ਪਦ ਅਰਥ ਹਰਨ = ਦੂਰ ਕਰਨ ਵਾਲਾ। ਮਦ ਮੋਹ ਦਹਨ = ਹੇ ਮੋਹ ਦੀ ਮਸਤੀ ਸਾੜਨ ਵਾਲੇ! ਮਨ ਮਕਰੰਦ = ਹੇ ਮਨ ਨੂੰ ਸੁਗੰਧੀ ਦੇਣ ਵਾਲੇ!

SikhNet (Spanish)Oh Creador de la tierra, libérame del dolor del nacimiento y de la muerte

ਜਨਮ ਮਰਣ ਨਿਵਾਰਿ ਧਰਣੀਧਰ; ਪਤਿ ਰਾਖੁ ਪਰਮਾਨੰਦ ॥੨॥

janam maran nivaar dharaneedhar; pat raakh paramaanand |2|

Sant Singh Khalsaset me free from birth and death, O Sustainer of the earth, and preserve my honor, O Embodiment of supreme bliss. ||2||
Manmohan Singhset aside my birth and death and preserve mine honour, O the Earth-Sustainer and the Embodiment of supreme Bliss.
Manmohan Singh (Punjabi)ਮੇਰਾ ਜੰਮਣਾ ਅਤੇ ਮਰਨਾ ਮੇਟ ਦੇ, ਹੇ ਧਰਤੀ ਦੇ ਥੰਮਣਹਾਰ, ਅਤੇ ਮੇਰੀ ਲੱਜਿਆ ਰੱਖ, ਹੇ ਮਹਾਨ ਪ੍ਰਸੰਨਤਾ-ਸਰੂਪ!
Fareedkot Teekaਹੇ ਧਰਨੀਧਰ ਪਰਮਾਨੰਦੁ ਰੂਪੁ ਹਰੀ! ਮੇਰਾ ਜਨਮ ਮਰਨ ਨਿਵਾਰ ਅਰ ਮੇਰੀ (ਪਤਿ) ਇਜਤ ਵਾ ਪਤਿਸ੍ਟਾ ਪ੍ਰਤਗ੍ਯਾ ਰਾਖੁ॥੨॥
Prof. Sahib Singhਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ! ਹੇ ਧਰਤੀ ਦੇ ਆਸਰੇ! (ਜਗਤ ਦੇ ਵਿਕਾਰਾਂ ਵਿਚੋਂ ਮੇਰੀ) ਲਾਜ ਰੱਖ! ਹੇ ਸਭ ਤੋਂ ਸ੍ਰੇਸ਼ਟ-ਆਨੰਦ ਦੇ ਮਾਲਕ! ॥੨॥

ਪਦ ਅਰਥ ਧਰਣੀ ਧਰ = ਹੇ ਧਰਤੀ ਦੇ ਸਹਾਰੇ! ਪਤਿ = ਇੱਜ਼ਤ। ਪਰਮਾਨੰਦ = ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ! ॥੨॥

SikhNet (Spanish)y salva mi honor, oh Señor de Éxtasis Supremo. (2)

ਜਲਤ. ਅਨਿਕ ਤਰੰਗ ਮਾਇਆ; ਗੁਰ ਗਿਆਨ ਹਰਿ ਰਿਦ ਮੰਤ ॥

jalat. anik tarang maaeaa; gur giaan har rid mant |

Sant Singh KhalsaThe many waves of desire for Maya are burnt away, when the Guru's spiritual wisdom is enshrined in the heart, through the Guru's Mantra.
Manmohan SinghThe various waves of desire for riches are brunt, when God's comprehension is enshrined in the mind by Guru's hymns.
Manmohan Singh (Punjabi)ਜਦ ਗੁਰਾਂ ਦੀ ਬਾਣੀ ਦੁਆਰਾ, ਵਾਹਿਗੁਰੂ ਦੀ ਗਿਆਤ ਹਿਰਦੇ ਅੰਦਰ ਟਿਕ ਜਾਂਦੀ ਹੈ, ਤਾਂ ਧਨ-ਦੌਲਤ ਦੀ ਖਾਹਿਸ਼ ਦੀਆਂ ਅਨੇਕਾਂ ਲਹਿਰਾਂ ਸੜ ਜਾਂਦੀਆਂ ਹਨ।
Fareedkot Teekaਅਨੇਕ ਪ੍ਰਕਾਰ ਕੇ ਮਾਯਾ ਕੇ ਤਰੰਗੋਂ, ਭਾਵ ਸੰਕਲਪ ਵਿਕਲਪੋਂ ਮੇਂ ਪੜਾ ਹੂਆ ਤ੍ਰਿਸਨਾ ਕਰ ਜਲ ਰਹਾ ਹੂੰ। ਹੇ ਹਰੀ! ਗੁਰੋਂ ਕੇ ਮੰਤ੍ਰ ਦ੍ਵਾਰੇ ਮੇਰੇ ਰਿਦੇ ਮੇਂ ਗ੍ਯਾਨ ਪ੍ਰਾਪਤਿ ਕਰੁ॥
Prof. Sahib Singhਹੇ ਹਰੀ! ਮਾਇਆ-ਅੱਗ ਦੀਆਂ ਬੇਅੰਤ ਲਹਿਰਾਂ ਵਿਚ ਸੜ ਰਹੇ ਜੀਵਾਂ ਦੇ ਹਿਰਦੇ ਵਿਚ ਗੁਰੂ ਦੇ ਗਿਆਨ ਦਾ ਮੰਤ੍ਰ ਟਿਕਾ।

ਪਦ ਅਰਥ ਜਲਤ = ਸੜ ਰਿਹਾਂ ਨੂੰ। ਤਰੰਗ = ਲਹਿਰਾਂ। ਹਰਿ = ਹੇ ਹਰੀ! ਰਿਦ = ਹਿਰਦੇ ਵਿਚ।

SikhNet (Spanish)La miríada de oleadas de Maya es amainada cuando el Mantra de la Sabiduría del Guru es

ਛੇਦਿ ਅਹੰਬੁਧਿ ਕਰੁਣਾ ਮੈ; ਚਿੰਤ ਮੇਟਿ. ਪੁਰਖ ਅਨੰਤ ॥੩॥

chhed ahanbudh karunaa mai; chint mett. purakh anant |3|

Sant Singh KhalsaDestroy my egotism, O Merciful Lord; dispel my anxiety, O Infinite Primal Lord. ||3||
Manmohan SinghO Infinite Lord, the Embodiment of compassion, destroy my haughty-intent and dispel my anxiety.
Manmohan Singh (Punjabi)ਹੇ ਰਹਿਮਤ ਦੇ ਸਰੂਪ! ਬੇਅੰਤ ਸੁਆਮੀ, ਮੇਰੀ ਹੰਕਾਰੀ ਮਤ ਨੂੰ ਮੇਟ ਦੇ ਅਤੇ ਮੇਰੇ ਫਿਕਰ ਨੂੰ ਦੂਰ ਕਰ ਦੇ।
Fareedkot Teekaਹੇ ਕਰਣ ਸ੍ਵਰੂਪੁ ਅਨੰਤ ਪੁਰਖ! ਮੇਰੀ ਹੰਤਾ ਵਾਲੀ ਬੁਧਿ ਕੋ ਛੇਦਨ ਕਰੁ ਅਰੁ ਲੋਕ ਪਰਲੋਕ ਕੀ ਚਿੰਤਾ ਮਿਟਾਇ ਦੇਹੁ॥੩॥
Prof. Sahib Singh(ਸਾਡੀ) ਹਉਮੈ ਦੂਰ ਕਰ! ਹੇ ਤਰਸ-ਸਰੂਪ ਹਰੀ! ਤੇ ਚਿੰਤਾ ਮਿਟਾ ਦੇ! ਹੇ ਸਰਬ-ਵਿਆਪਕ ਬੇਅੰਤ ਪ੍ਰਭੂ! ॥੩॥

ਪਦ ਅਰਥ ਛੇਦਿ = ਨਾਸ ਕਰ। ਅਹੰਬੁਧਿ = ਹਉਮੇ। ਕਰੁਣਾ = ਤਰਸ! ਕਰੁਣਾ ਮੈ = ਹੇ ਤਰਸ-ਰਰੂਪ ਪ੍ਰਭੂ! ਪੁਰਖ ਅਨੰਤ = ਹੇ ਸਰਬ-ਵਿਆਪਕ ਬੇਅੰਤ ਪ੍ਰਭੂ! ॥੩॥

SikhNet (Spanish)enaltecido en nuestro corazón. Oh Señor Benévolo, disipa las preocupaciones de mi ego, oh Ser Infinito. (3)

ਸਿਮਰਿ ਸਮਰਥ ਪਲ ਮਹੂਰਤ; ਪ੍ਰਭ ਧਿਆਨੁ ਸਹਜ ਸਮਾਧਿ ॥

simar samarath pal mahoorat; prabh dhiaan sehaj samaadh |

Sant Singh KhalsaRemember in meditation the Almighty Lord, every moment and every instant; meditate on God in the celestial peace of Samaadhi.
Manmohan SinghEvery moment and trice, remember thou the Omnipotent God and in the trance of poise embrace Lord's contemplation.
Manmohan Singh (Punjabi)ਹਰ ਮੁਹਤ ਅਤੇ ਛਿਨ ਤੂੰ ਸਰਬ-ਸ਼ਕਤੀਵਾਨ ਦਾ ਆਰਾਧਨ ਅਤੇ ਅਡੋਲਤਾ ਦੀ ਤਾੜੀ ਅੰਦਰ ਸਾਈਂ ਦੀ ਬੰਦਗੀ ਧਾਰਨ ਕਰ।
Fareedkot Teekaਹੇ ਸਮਰਥ ਪ੍ਰਭੂ! ਪਲ ਔਰ ਮਹੂਰਤ ਕਾਲੋਂ ਮੇਂ ਤੇਰਾ ਸਿਮਰਨੁ ਕਰੀਏ ਅਰੁ ਤੇਰਾ ਧਿਆਨ ਕਰਤਿਆਂ (ਸਹਜ) ਸ੍ਵਭਾਵਕ ਹੀ ਸਮਾਧ ਹੋ ਜਾਤੀ ਹੈ॥
Prof. Sahib Singhਹੇ ਸਮਰਥ ਪ੍ਰਭੂ! ਹਰ ਪਲ ਹਰ ਘੜੀ (ਤੇਰਾ ਨਾਮ) ਸਿਮਰ ਕੇ ਮੈਂ ਆਪਣੀ ਸੁਰਤਿ ਆਤਮਕ ਅਡੋਲਤਾ ਦੀ ਸਮਾਧੀ ਵਿਚ ਜੋੜੀ ਰੱਖਾਂ।

ਪਦ ਅਰਥ ਪਲ ਮਹੂਰਤ = ਹਰ ਪਲ, ਹਰ ਘੜੀ। ਸਹਜ = ਆਤਮਕ ਅਡੋਲਤਾ।

SikhNet (Spanish)Ama, oh mi mente, a tu Señor Poderoso en cada momento; entónate en Él, en el trance del Equilibrio,

ਦੀਨ ਦਇਆਲ ਪ੍ਰਸੰਨ ਪੂਰਨ; ਜਾਚੀਐ ਰਜ ਸਾਧ ॥੪॥

deen deaal prasan pooran; jaacheeai raj saadh |4|

Sant Singh KhalsaO Merciful to the meek, perfectly blissful Lord, I beg for the dust of the feet of the Holy. ||4||
Manmohan SinghO Merciful to the poor and perfectly blissful Lord, I beg the dust of Thine saints' feet.
Manmohan Singh (Punjabi)ਹੇ ਗਰੀਬਾਂ ਉਤੇ ਮਿਹਰਬਾਨ ਅਤੇ ਪੂਰੀ ਤਰ੍ਹਾਂ ਅਨੰਦਤ ਸੁਆਮੀ! ਮੈਂ ਤੇਰੇ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹਾਂ।
Fareedkot Teekaਹੇ ਦੀਨ ਦ੍ਯਾਲ ਪੂਰਨ! ਜਬ ਤੂੰ ਪ੍ਰਸੰਨ ਹੋਵੇਂ ਤਬ ਤੇਰੇ ਸੇ ਸਾਧੂਓਂ ਕੀ ਚਰਨ ਧੂਰ ਮਾਂਗੀਏ॥੪॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਖਿੜੇ ਰਹਿਣ ਵਾਲੇ! ਸਰਬ-ਵਿਆਪਕ! (ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੀ ਚਰਨ-ਧੂੜ (ਹੀ ਸਦਾ) ਮੰਗਣੀ ਚਾਹੀਦੀ ਹੈ ॥੪॥

ਪਦ ਅਰਥ ਜਾਚੀਐ = ਮੰਗਣੀ ਚਾਹੀਦੀ ਹੈ। ਰਜ = ਚਰਨ-ਧੂੜ। ਸਾਧ = ਸੰਤ-ਜਨ ॥੪॥

SikhNet (Spanish)pues Él es tu Señor Compasivo, siempre en Éxtasis, y busca siempre el Polvo de los Pies de Sus Santos. (4)

ਮੋਹ ਮਿਥਨ ਦੁਰੰਤ ਆਸਾ; ਬਾਸਨਾ ਬਿਕਾਰ ॥

moh mithan durant aasaa; baasanaa bikaar |

Sant Singh KhalsaEmotional attachment is false, desire is filthy, and longing is corrupt.
Manmohan SinghFalse is worldly love, filthy the desire and evil the longing.
Manmohan Singh (Punjabi)ਝੂਠੀ ਹੈ ਸੰਸਾਰ ਮਮਤਾ, ਮੈਲੀ ਹੈ ਖਾਹਿਸ਼ ਅਤੇ ਮੰਦੀ ਹੈ ਲਾਲਸਾ।
Fareedkot Teeka(ਦੁਰੰਤ) ਦੂਰਿ ਹੈ ਅੰਤ ਜਿਸ ਕਾ, ਐਸੀ ਜੋ ਮੋਹ ਕਰ ਕੇ ਆਸਾ ਹੈ, ਸੋ ਝੂਠੀ ਹੈ ਅਰੁ ਬਾਸਨਾ ਸੇ ਬਿਕਾਰੋਂ ਮੇਂ ਪਰਵਿਰਤਿ ਹੋਈਤਾ ਹੈ॥
Prof. Sahib Singhਹੇ ਹਰੀ! ਹੇ ਨਿਰੰਕਾਰ! ਮੈਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ, ਮੇਰੇ ਮਨ ਤੋਂ ਭਟਕਣਾ ਦੂਰ ਕਰ ਦੇ।

ਪਦ ਅਰਥ ਮਿਥਨ = ਝੂਠਾ। ਦੁਰੰਤ = ਭੈੜੇ ਅੰਤ ਵਾਲੀ।

SikhNet (Spanish)Falso es mi apego, oh Señor, infructífera es mi búsqueda y toda mi añoranza es malvada.

ਰਖੁ ਧਰਮ. ਭਰਮ ਬਿਦਾਰਿ ਮਨ ਤੇ; ਉਧਰੁ ਹਰਿ ਨਿਰੰਕਾਰ ॥੫॥

rakh dharam. bharam bidaar man te; udhar har nirankaar |5|

Sant Singh KhalsaPlease, preserve my faith, dispel these doubts from my mind, and save me, O Formless Lord. ||5||
Manmohan SinghSave my faith from these, remove doubt from my mind and redeem me, O Formless Lord.
Manmohan Singh (Punjabi)ਇਨ੍ਹਾਂ ਤੋਂ ਮੇਰਾ ਇਮਾਨ ਬਚਾ ਲੈ, ਮੇਰੇ ਹਿਰਦੇ ਤੋਂ ਵਹਿਮ ਦੂਰ ਕਰ ਦੇ ਤੇ ਮੇਰਾ ਪਾਰ ਉਤਾਰਾ ਕਰ, ਹੇ ਆਕਾਰ ਰਹਿਤ ਸੁਆਮੀ!
Fareedkot Teekaਹੇ ਹਰਿ ਨਿਰੰਕਾਰ! ਮੇਰਾ ਸੇਵਕ ਧਰਮ ਰਖੁ ਔਰ (ਮਨ ਤੇ) ਭ੍ਰਮ (ਬਿਦਾਰਿ) ਨਾਸ ਕਰ ਕੇ ਮੇਰੇ ਕੋ ਉਧਾਰ ਲੇਹੁ॥੫॥
Prof. Sahib Singhਹੇ ਹਰੀ! ਝੂਠੇ ਮੋਹ ਤੋਂ, ਭੈੜੇ ਅੰਤ ਵਾਲੀ ਆਸਾ ਤੋਂ, ਵਿਕਾਰਾਂ ਦੀਆਂ ਵਾਸ਼ਨਾ ਤੋਂ, ਮੇਰੀ ਲਾਜ ਰੱਖ ॥੫॥

ਪਦ ਅਰਥ ਬਿਦਾਰਿ = ਨਾਸ ਕਰ। ਤੇ = ਤੋਂ। ਨਿਰੰਕਾਰ = ਹੇ ਨਿਰੰਕਾਰ! ॥੫॥

SikhNet (Spanish)Preserva mi Fe, oh Señor, de estas calamidades; haz que la duda me deje y libérame, oh Dios sin forma. (5)

ਧਨਾਢਿ ਆਢਿ, ਭੰਡਾਰ ਹਰਿ ਨਿਧਿ; ਹੋਤ ਜਿਨਾ. ਨ ਚੀਰ ॥

dhanaadt aadt, bhanddaar har nidh; hot jinaa. na cheer |

Sant Singh KhalsaThey have become wealthy, loaded with the treasures of the Lord's riches; they were lacking even clothes.
Manmohan SinghThey, who are without raiment become wealthy with treasure, through God's riches.
Manmohan Singh (Punjabi)ਜਿਨ੍ਹਾਂ ਕੋਲ ਕੱਪੜਾ ਭੀ ਨਹੀਂ, ਉਹ ਵਾਹਿਗੁਰੂ ਦੀ ਦੌਲਤ ਰਾਹੀਂ ਅਮੀਰ ਅਤੇ ਖਜਾਨੇ-ਸਹਿਤ ਹੋ ਜਾਂਦੇ ਹਨ।
Fareedkot Teekaਜਿਨਾ ਕੇ ਤਨ ਪਰ (ਚੀਰ) ਬਸਤ੍ਰ ਭੀ ਨਹੀਂ ਹੋਤਾ ਥਾ। ਹੇ ਹਰੀ! ਸੋ ਤੇਰਾ ਨਾਮੁ ਨਿਧਿ ਰੂਪ ਕਾ ਭੰਡਾਰਾ ਮਿਲਨੇ ਸੇ (ਧਨਾਢਿ) ਧਨੀਓਂ ਕੇ (ਆਢਿ) ਆਸਰਾ ਰੂਪ ਹੋ ਗਏ ਹੈਂ॥
Prof. Sahib Singhਹੇ ਹਰੀ! ਜਿਨ੍ਹਾਂ ਪਾਸ (ਤਨ ਢੱਕਣ ਲਈ) ਕੱਪੜੇ ਦੀ ਲੀਰ ਭੀ ਨਹੀਂ ਹੁੰਦੀ, ਉਹ ਤੇਰੇ ਗੁਣਾਂ ਦੇ ਖ਼ਜ਼ਾਨੇ ਪ੍ਰਾਪਤ ਕਰ ਕੇ (ਮਾਨੋ) ਧਨੀਆਂ ਦੇ ਧਨੀ ਬਣ ਜਾਂਦੇ ਹਨ।

ਪਦ ਅਰਥ ਆਢਿ = {आढय} ਧਨਾਢ, ਧਨੀ। ਨਿਧਿ = ਖ਼ਜ਼ਾਨਾ। ਚੀਰ = ਕੱਪੜਾ।

SikhNet (Spanish)Los que Te supieron valorar, oh Señor, de paupérrimos, sin un solo trapo para cubrir su desnudez, se convirtieron en los más ricos.

ਖਲ ਮੁਗਧ ਮੂੜ, ਕਟਾਖੵ ਸ੍ਰੀਧਰ; ਭਏ ਗੁਣ ਮਤਿ ਧੀਰ ॥੬॥

khal mugadh moorr, kattaakhay sreedhar; bhe gun mat dheer |6|

Sant Singh KhalsaThe idiotic, foolish and senseless people have become virtuous and patient, receiving the Gracious Glance of the Lord of wealth. ||6||
Manmohan SinghThe stupid foolish and senseless persons become virtuous and patient by the gracious glance of the Lord of wealth.
Manmohan Singh (Punjabi)ਮਾਇਆ ਦੇ ਸੁਆਮੀ ਦੀ ਦਇਆ-ਦ੍ਰਿਸ਼ਟੀ ਦੁਆਰਾ, ਮੂਰਖ, ਜੜ੍ਹ, ਅਤੇ ਬੇਸਮਝ, ਨੇਕ ਤੇ ਧੀਰਜਮਈ ਚਿੱਤ ਵਾਲੇ ਹੋ ਜਾਂਦੇ ਹਨ।
Fareedkot Teekaਜੋ ਬਡੇ (ਖਲ) ਮੂਰਖ (ਮੁਗਧ) ਅਗ੍ਯਾਤ ਥੇ ਵਾ ਜੋ ਮਨ ਤਨ ਬਾਣੀ ਕਰ ਮੁਗਧ, ਭਾਵ ਅਤੀ ਮੂਰਖ ਥੇ, ਸੋ ਹੇ ਸ੍ਰੀਧਰ! ਤੇਰੀ ਕ੍ਰਿਪਾ ਕਟਾਖ੍ਯ ਸੇ ਗੁਣੀ ਅਰੁ ਮਤਿ ਕੇ ਧੀਰਜਵਾਨ ਹੋ ਗਏ ਹੈਂ॥੬॥
Prof. Sahib Singhਹੇ ਲੱਛਮੀ-ਪਤੀ! ਮਹਾਂ ਮੂਰਖ ਤੇ ਦੁਸ਼ਟ ਤੇਰੀ ਮੇਹਰ ਦੀ ਨਿਗਾਹ ਨਾਲ ਗੁਣਾਂ ਵਾਲੇ, ਉੱਚੀ ਮਤਿ ਵਾਲੇ, ਧੀਰਜ ਵਾਲੇ ਬਣ ਜਾਂਦੇ ਹਨ ॥੬॥

ਪਦ ਅਰਥ ਖਲ = ਮੂਰਖ। ਮੁਗਧ = ਮੂਰਖ। ਕਟਾਖ੍ਯ੍ਯ = ਨਿਗਾਹ। ਸ੍ਰੀਧਰ = ਲੱਛਮੀ-ਪਤੀ ॥੬॥

SikhNet (Spanish)Y los más tontos se han convertido en los más sabios, y benévolos son entre los hombres, pues en ellos se posó Tu Mirada de Gracia. (6)

ਜੀਵਨ ਮੁਕਤ ਜਗਦੀਸ ਜਪਿ ਮਨ; ਧਾਰਿ ਰਿਦ ਪਰਤੀਤਿ ॥

jeevan mukat jagadees jap man; dhaar rid parateet |

Sant Singh KhalsaBecome Jivan-Mukta, liberated while yet alive, by meditating on the Lord of the Universe, O mind, and maintaining faith in Him in your heart.
Manmohan SinghBy remembering the Lord of the Universe and having faith in Him in thy mind, O man, thou shalt be emancipated in life.
Manmohan Singh (Punjabi)ਆਲਮ ਦੇ ਸੁਆਮੀ ਦਾ ਸਿਮਰਨ ਅਤੇ ਆਪਣੇ ਚਿੱਤ ਵਿੱਚ ਉਸ ਵਿੱਚ ਭਰੋਸਾ ਕਰਨ ਦੁਆਰਾ, ਹੇ ਬੰਦੇ! ਤੂੰ ਜੀਉਂਦੇ ਜੀ ਬੰਦ-ਖਲਾਸ ਹੋ ਜਾਵੇਗਾ।
Fareedkot Teekaਹੇ ਜਗਦੀਸ! ਜਿਨੋਂ ਨੇ ਮਨ ਮੇਂ ਪ੍ਰਤੀਤ, ਭਾਵ ਸਰਧਾ ਧਾਰਨ ਕਰ ਕੇ ਅੰਤਸਕਰਣ ਸੇ ਤੇਰਾ ਨਾਮੁ ਜਪਿਆ ਹੈ, ਸੋ ਜੀਵਨ ਮੁਕਤਿ ਹੂਏ ਹੈਂ॥
Prof. Sahib Singhਹੇ ਮਨ! ਜੀਵਨ-ਮੁਕਤ ਕਰਨ ਵਾਲੇ ਜਗਦੀਸ਼ ਦਾ ਨਾਮ ਜਪ। ਹਿਰਦੇ ਵਿਚ ਉਸ ਵਾਸਤੇ ਸਰਧਾ ਟਿਕਾ!

ਪਦ ਅਰਥ ਜੀਵਨ ਮੁਕਤ = ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਸੁਤੰਤਰ। ਮਨ = ਹੇ ਮਨ! ਪਰਤੀਤਿ = ਸ਼ਰਧਾ।

SikhNet (Spanish)Vuélvete Yivan Mukta, liberado en vida, oh mente, meditando en el Señor del Universo, y mantén en el fondo de tu corazón una viva Fe en Él.

ਜੀਅ ਦਇਆ ਮਇਆ, ਸਰਬਤ੍ਰ ਰਮਣੰ; ਪਰਮ ਹੰਸਹ ਰੀਤਿ ॥੭॥

jeea deaa meaa, sarabatr ramanan; param hansah reet |7|

Sant Singh KhalsaShow kindness and mercy to all beings, and realize that the Lord is pervading everywhere; this is the way of life of the enlightened soul, the supreme swan. ||7||
Manmohan SinghTo show kindness and compassion to the sentient beings and to realise the Lord pervading everywhere is the rule of life of the supreme swans.
Manmohan Singh (Punjabi)ਪ੍ਰਾਣਧਾਰੀਆਂ ਉਤੇ ਰਹਿਮ ਅਤੇ ਤਰਸ ਕਰਨਾ ਸਾਈਂ ਨੂੰ ਹਰ ਥਾਂ ਵਿਆਪਕ ਅਨੁਭਵ ਕਰਨਾ, ਮਹਾਂ ਰਾਜਹੰਸ (ਗੁਰਮੁੱਖਾਂ) ਦੀ ਜੀਵਨ ਮਰਯਾਦਾ ਹੈ।
Fareedkot Teekaਤਿਨ ਕੀ ਸਰਬ ਜੀਵੋਂ ਪਰ ਦਯਾ ਰਹਤੀ ਹੈ, ਸਰਬ ਕੋ ਅਪਨਾ ਆਤਮਾ ਮਾਨ ਕਰ ਸਭ ਪਰ (ਮਇਆ) ਕ੍ਰਿਪਾ ਰਖਤੇ ਹੈਂ ਔਰ ਤੇਰੇ ਕੋ ਸਰਬਤ੍ਰ ਰਮਣ ਕਰਤਾ ਦੇਖਤੇ ਹੈਂ ਯਹੀ ਉਨ ਪਰਮ ਹੰਸੋਂ ਕੀ ਰੀਤੀ ਹੈ॥੭॥
Prof. Sahib Singhਸਭ ਜੀਵਾਂ ਨਾਲ ਦਇਆ ਪਿਆਰ ਵਾਲਾ ਸਲੂਕ ਰੱਖ, ਪਰਮਾਤਮਾ ਨੂੰ ਸਰਬ-ਵਿਆਪਕ ਜਾਣ-ਉੱਚੇ ਜੀਵਨ ਵਾਲੇ ਹੰਸ (-ਮਨੁੱਖਾਂ) ਦੀ ਇਹ ਜੀਵਨ-ਜੁਗਤਿ ਹੈ ॥੭॥

ਪਦ ਅਰਥ ਮਇਆ = ਤਰਸ। ਸਰਬਤ੍ਰ ਰਮਣੰ = ਸਰਬ-ਵਿਆਪਕ। ਪਰਮ ਹੰਸਹ ਰੀਤਿ = ਸਭ ਤੋਂ ਉੱਚੇ ਹੰਸਾਂ ਦੀ ਜੀਵਨ-ਜੁਗਤਿ। ਹੰਸ = ਚੰਗੇ ਮੰਦੇ ਕੰਮ ਦਾ ਨਿਰਨਾ ਕਰ ਸਕਣ ਵਾਲਾ (ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵਖ ਵਖ ਕਰ ਲੈਂਦਾ ਹੈ) ॥੭॥

SikhNet (Spanish)Muestra Bondad y Misericordia a todos los seres, viendo a tu Amado Señor en todo, éste es el modo de vida del Alma Iluminada, del Cisne Supremo. (7)

ਦੇਤ ਦਰਸਨੁ, ਸ੍ਰਵਨ ਹਰਿ ਜਸੁ; ਰਸਨ ਨਾਮ ਉਚਾਰ ॥

det darasan, sravan har jas; rasan naam uchaar |

Sant Singh KhalsaHe grants the Blessed Vision of His Darshan to those who listen to His Praises, and who, with their tongues, chant His Name.
Manmohan SinghGod grants His view to those, who hear His praise and with their tongue utter His Name.
Manmohan Singh (Punjabi)ਵਾਹਿਗੁਰੂ ਉਨ੍ਹਾਂ ਨੂੰ ਆਪਣਾ ਦੀਦਾਰ ਬਖਸ਼ਦਾ ਹੈ। ਜੋ ਉਸ ਦੀ ਕੀਰਤੀ ਸੁਣਦੇ ਹਨ, ਤੇ ਆਪਣੀ ਜੀਭ੍ਹ ਨਾਲ ਉਸ ਦਾ ਨਾਮ ਜੱਪਦੇ ਹਨ।
Fareedkot Teekaਹੇ ਹਰੀ! ਜੋ ਤੇਰਾ ਸ੍ਰਵਨੋਂ ਕਰ ਜਸੁ ਸੁਨਤੇ ਹੈਂ ਅਰੁ ਰਸਨਾ ਕਰ ਤੇਰਾ ਨਾਮੁ ਉਚਾਰਤੇ ਹੈਂ ਜਿਨ ਕੋ ਤੂੰ ਦਰਸਨ ਦੇਤਾ ਹੈਂ॥
Prof. Sahib Singhਪਰਮਾਤਮਾ ਆਪ ਹੀ ਆਪਣਾ ਦਰਸਨ ਬਖ਼ਸ਼ਦਾ ਹੈ, ਕੰਨਾਂ ਵਿਚ ਆਪਣੀ ਸਿਫ਼ਤ-ਸਾਲਾਹ ਦੇਂਦਾ ਹੈ, ਜੀਭ ਨੂੰ ਆਪਣੇ ਨਾਮ ਦਾ ਉਚਾਰਨ ਦੇਂਦਾ ਹੈ,

ਪਦ ਅਰਥ ਦੇਤ = ਦੇਂਦਾ ਹੈ। ਸ੍ਰਵਨ = ਕੰਨ। ਜਸੁ = ਸਿਫ਼ਤ-ਸਾਲਾਹ। ਰਸਨ = ਜੀਭ।

SikhNet (Spanish)Cuando el Señor nos permite el Darshan de Su Visión, nuestros oídos escuchan Su Alabanza y nuestras lenguas y bocas entonan Su Nombre.

ਅੰਗ ਸੰਗ ਭਗਵਾਨ ਪਰਸਨ; ਪ੍ਰਭ ਨਾਨਕ. ਪਤਿਤ, ਉਧਾਰ ॥੮॥੧॥੨॥੫॥੧॥੧॥੨॥੫੭॥

ang sang bhagavaan parasan; prabh naanak. patit, udhaar |8|1|2|5|1|1|2|57|

Sant Singh KhalsaThey are part and parcel, life and limb with the Lord God; O Nanak, they feel the Touch of God, the Savior of sinners. ||8||1||2||5||1||1||2||57||
Manmohan SinghThey ever feel the presence and touch of the Auspicious Master, the Lord, who is the saviour of sinners.
Manmohan Singh (Punjabi)ਉਹ ਹਮੇਸ਼ਾ, ਮੁਬਾਰਕ ਮਾਲਕ ਦੀ ਹਜ਼ੂਰੀ ਅਤੇ ਛੁਹ ਮਹਿਸੂਸ ਕਰਦੇ ਹਨ। ਪ੍ਰਭੂ ਪਾਪੀਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਾਨ ਪਤਿਤ ਉਧਾਰਨ ਪ੍ਰਭੂ ਸੋਈ ਤੇਰੇ ਅੰਗੋਂ ਕੇ ਸਾਥ ਸਪਰਸ ਕਰਤਾ ਹੈ ਅਰਥਾਤ ਅਭੇਦ ਹੋਤਾ ਹੈ; ਵਾ ਜੋ ਪੂਰਬੋਕਤ ਮਹਾਤਮਾ ਕੇ ਅੰਗੋਂ ਸੇ ਸਪਰਸ ਕਰਤੇ ਹੈਂ, ਯਦਿਪ ਪਾਪੀ ਭੀ ਹੋਵੈ ਤਉ ਭੀ ਤੂੰ ਉਨ ਕੀ ਕਲ੍ਯਾਨ ਕਰਤਾ ਹੈਂ॥੮॥੧॥੨॥੫॥੧॥੧॥੨॥੫੭॥
Prof. Sahib Singhਪ੍ਰਭੂ ਸਦਾ ਅੰਗ-ਸੰਗ ਵੱਸਦਾ ਹੈ। ਹੇ ਨਾਨਕ! (ਆਖ:) ਹੇ ਹਰੀ! ਤੇਰੀ ਛੁਹ ਵਿਕਾਰੀਆਂ ਦਾ ਭੀ ਪਾਰ-ਉਤਾਰਾ ਕਰਨ ਵਾਲੀ ਹੈ ॥੮॥੧॥੨॥੫॥੧॥੧॥੨॥੫੭॥

ਪਦ ਅਰਥ ਪਰਸਨ = ਛੁਹ ॥੮॥੧॥੨॥੫॥੧॥੧॥੨॥੫੭॥

SikhNet (Spanish)Son parte y parcela, uña y carne con el Señor Dios, oh, dice Nanak, ellos sienten el Toque de Dios, el Salvador de quienes traicionan su conciencia. (8-1-2-5-1-1-2-57)

Open this shabad →

Shabad Guru Amardas Ji Raag Gujri

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ॥

goojaree kee vaar mahalaa 3 sikandar biraahim kee vaar kee dhunee gaaunee |

Sant Singh KhalsaGoojaree Ki Vaar, Third Mehl, Sung In The Tune Of The Vaar Of Sikandar & Biraahim:
Manmohan SinghThe eulogy of Gujri, 3rd Guru. To be sung according to the tune of the Var of Sikandar Birahm.
Manmohan Singh (Punjabi)ਗੂਜਰੀ ਜੱਸਮਈ ਕਵਿਤਾ ਤੀਜੀ ਪਾਤਿਸ਼ਾਹੀ। ਸਿਕੰਦਰ ਬਿਰਾਹਮ ਕੀ ਵਾਰ ਦੀ ਸੁਰ ਅਨੁਸਾਰ ਗਾਉਣੀ।
Fareedkot Teekaਸਿਕੰਦਰ ਔਰ ਬਿਰਾਹਮ ਦੋ ਰਾਜੇ ਥੇ। ਬਿਰਾਹਮ ਬਿਭਚਾਰੀ ਥਾ। ਲੋਗੋਂ ਕੀ ਸੁੰਦਰ ਕੰਨ੍ਯਾਂ ਮੰਗਵਾਇ ਲੇਤਾ ਥਾ। ਏਕ ਬ੍ਰਾਹਮਣ ਨੇ ਸਿਕੰਦਰ ਕੀ ਸਰਣ ਲੇ ਕਰ ਸਭ ਹਾਲ ਕਹਾ। ਤਿਸ ਬ੍ਰਹਮਣ ਕੀ ਕੰਨ੍ਯਾਂ ਵਾਸਤੇ ਯੁਧ ਹੂਆ। ਜੁਧ ਮੇਂ ਜੀਤ ਕਰ ਆਗੇ ਐਸਾ ਕਾਮੁ ਨ ਕਰਨਾ, ਏਹ ਉਪਦੇਸ ਕਰ ਕੇ ਕੰਨ੍ਯਾਂ ਬ੍ਰਹਮਣ ਕੋ ਦਿਲਾਇਕਰ ਸਿਕੰਦਰ ਪਾਤਸਾਹ ਚਲਾ ਆਯਾ। ਉਸ ਸਮ੍ਯ ਢਾਢੀਓਂ ਨੇ ਵਾਰ ਗਾਈ। ਉਸ ਧਾਰਨਾ ਪਰ ਯਹ ਵਾਰ ਭੀ ਗਾਉਨੀ ਲਿਖੀ ਹੈ⁽¹⁾।
Prof. Sahib Singhਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ' ਇਸ ਨੂੰ ਸਿਕੰਦਰ ਬਿਰਾਹਿਮ ਦੀ 'ਵਾਰ' ਦੀ ਧੁਨ ਨਾਲ ਗਾਉਣਾ ਹੈ।

ਪਦ ਅਰਥ ਸਿਕੰਦਰ, ਬਿਰਾਹਿਮ = ਸਿਕੰਦਰ ਤੇ ਇਬਰਾਹੀਮ ਇਕੋ ਕੁਲ ਵਿਚੋਂ ਸਨ ਤੇ ਤੁਰਨੇ-ਸਿਰ ਸਨ। ਇਬਰਾਹੀਮ ਮੰਦ-ਕਰਮੀ ਸੀ। ਇਸ ਨੇ ਇਕ ਵਾਰੀ ਇਕ ਨੌ-ਜਵਾਨ ਬ੍ਰਾਹਮਣ ਦੀ ਨਵੀਂ ਵਿਆਹੀ ਵਹੁਟੀ ਤੇ ਮਾੜੀ ਨਜ਼ਰ ਕਰਨੀ ਸ਼ੁਰੂ ਕੀਤੀ, ਬ੍ਰਾਹਮਣ ਨੇ ਸਿਕੰਦਰ ਪਾਸ ਫ਼ਰਿਆਦ ਕੀਤੀ। ਸਿਕੰਦਰ ਤੇ ਇਬਰਾਹੀਮ ਦੋਹਾਂ ਵਿਚ ਟਾਕਰਾ ਹੋਇਆ, ਇਬਰਾਹੀਮ ਫੜਿਆ ਗਿਆ, ਪਰ ਜਦੋਂ ਉਹ ਆਪਣੇ ਕੀਤੇ ਤੇ ਪਛਤਾਇਆ ਤਾਂ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ। ਇਹ ਸਾਕਾ ਢਾਢੀਆਂ ਨੇ 'ਵਾਰ' ਵਿਚ ਗਾਂਵਿਆ। ਉਸੇ ਹੀ ਸੁਰ ਤੇ ਗੁਰੂ ਅਮਰਦਾਸ ਜੀ ਦੀ ਇਹ ਵਾਰ ਗਾਉਣ ਲਈ ਆਗਿਆ ਹੈ। ਉਸ ਵਾਰ ਦਾ ਨਮੂਨਾ: "ਪਾਪੀ ਖਾਨ ਬਿਰਾਹਮ ਪਰ ਚੜਿਆ ਸੇਕੰਦਰ। ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ।"

* ਗੂਜਰੀ ਕੀ ਵਾਰ ਮ: ੩ ਦਾ ਭਾਵ ਪਉੜੀ ਵਾਰ: (੧) ਇਕ ਉਹ ਭੀ ਵਕਤ ਸੀ ਜਦੋਂ ਪ੍ਰਭੂ ਆਪ ਹੀ ਆਪ ਸੀ; ਸ੍ਰਿਸ਼ਟੀ ਦਾ ਵਜੂਦ ਨਹੀਂ ਸੀ। (੨) ਜੰਮਣ ਤੇ ਮਰਨ ਦਾ ਨਿਯਮ ਬਣਾ ਕੇ ਪ੍ਰਭੂ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਰਚੀ, ਆਪਣੀ ਜੋਤਿ ਇਸ ਵਿਚ ਟਿਕਾ ਦਿੱਤੀ; ਤ੍ਰਿਗੁਣੀ ਮਾਇਆ ਰਚ ਕੇ ਜੀਵਾਂ ਨੂੰ ਧੰਧੇ ਵਿਚ ਲਾ ਦਿੱਤਾ। (੩) ਇਸ ਤ੍ਰਿਗੁਣੀ ਮਾਇਆ ਦਾ ਮੋਹ ਬਹੁਤ ਡਾਢਾ ਹੈ ਤੇ ਪਾਪਾਂ ਦਾ ਮੂਲ ਹੈ। ਜੋ ਮਨੁੱਖ ਗੁਰ-ਸ਼ਬਦ ਦੀ ਰਾਹੀਂ ਭਗਤੀ ਕਰਦਾ ਹੈ ਉਹ ਨਿਰਮਲ ਰਹਿੰਦਾ ਹੈ। (੪) ਇਹ ਮੋਹ ਤੋਂ ਚਤੁਰਾਈ ਨਾਲ ਬਚਾਉ ਨਹੀਂ ਹੈ। ਜੋ ਗੁਰ-ਸ਼ਬਦ ਦੀ ਰਾਹੀਂ 'ਹਉਮੈ' ਗਵਾਂਦਾ ਹੈ ਉਹ ਪ੍ਰਭੂ ਵਿਚ ਮਿਲ ਜਾਂਦਾ ਹੈ। (੫) ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਅੱਪੜਦਾ ਹੈ। (੬) ਢੰਗਾਂ ਨਾਲ ਰੱਬ ਨਹੀਂ ਮਿਲਦਾ। ਗੁਰ-ਸ਼ਬਦ ਦੀ ਰਾਹੀਂ ਜੋ ਮਨੁੱਖ ਪ੍ਰਭੂ ਦੇ 'ਨਾਮ' ਰੂਪ 'ਅੰਮ੍ਰਿਤਸਰ' ਵਿਚ ਨ੍ਹਾਉਂਦਾ ਹੈ ਉਸ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। (੭) ਜਿਸ ਉਤੇ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ; ਗੁਰੂ ਦੀ ਕਿਰਪਾ ਨਾਲ 'ਨਿਹਚਲੁ ਨਾਮੁ ਧਨੁ' ਮਿਲਦਾ ਹੈ। (੮) ਪ੍ਰਭੂ ਦੀ ਕਿਰਪਾ ਨਾਲ ਜੇ ਗੁਰੂ ਮਿਲ ਪਏ ਤਾਂ 'ਹਉਮੈ' ਦੂਰ ਹੁੰਦੀ ਹੈ, 'ਤ੍ਰਿਸ਼ਨਾ' ਮਿਟ ਕੇ ਮਨ ਸੁਖੀ ਹੁੰਦਾ ਹੈ। (੯) ਗੁਰੂ ਦੇ ਸਨਮੁਖ ਹੋਇਆਂ 'ਕਪਟ ਵਿਕਾਰ ਅਗਿਆਨ' ਦੂਰ ਹੋ ਜਾਂਦਾ ਹੈ; ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਅੰਦਰ ਜੋਤਿ ਦਾ ਪ੍ਰਕਾਸ ਹੋ ਕੇ 'ਆਨੰਦ' ਪ੍ਰਾਪ

SikhNet (Spanish)Guyeri Ki Var, Mejl Guru Amar Das Tercer Canal Divino, cantado en el tono de la balada de Sikandar e Birajim

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
Prof. Sahib Singhਸਲੋਕ ਗੁਰੂ ਅਮਰਦਾਸ ਜੀ ਦਾ।
SikhNet (Spanish)Slok Mejl, Guru Amar Das, Tercer Canal Divino.

ਇਹੁ ਜਗਤੁ. ਮਮਤਾ ਮੁਆ; ਜੀਵਣ ਕੀ ਬਿਧਿ ਨਾਹਿ ॥

eihu jagat. mamataa muaa; jeevan kee bidh naeh |

Sant Singh KhalsaThis world perishing in attachment and possessiveness; no one knows the way of life.
Manmohan SinghThis world is perishing in egoism, and knows no the way of life.
Manmohan Singh (Punjabi)ਇਹ ਸੰਸਾਰ ਅਪਣੱਤ ਅੰਦਰ ਮਰ ਰਿਹਾ ਹੈ। ਇਸ ਨੂੰ ਜਿੰਦਗੀ ਦੀ ਜੁਗਤ ਨਹੀਂ ਆਉਂਦੀ।
Fareedkot Teekaਯਹ ਸੰਸਾਰੁ (ਮਮਤਾ) ਮੇਰੀ ਮੇਰੀ ਕਰ ਕੇ ਮਰਾ ਹੈ, ਇਸ ਕੋ ਜੀਵਨੇ ਕੀ ਬਿਧੀ ਪ੍ਰਾਪਤਿ ਨਹੀਂ ਹੋਈ॥
Prof. Sahib Singhਇਹ ਜਗਤ ਅਣਪੱਤ (ਇਹ ਚੀਜ਼ 'ਮੇਰੀ' ਬਣ ਜਾਏ, ਇਹ ਚੀਜ਼ 'ਮੇਰੀ' ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ।

ਪਦ ਅਰਥ ਮਮ = ਮੇਰਾ। ਮਮਤਾ = (ਹਰੇਕ ਚੀਜ਼ ਨੂੰ) 'ਮੇਰੀ' ਬਨਾਣ ਦਾ ਖ਼ਿਆਲ। ਬਿਧਿ = ਜਾਚ।

SikhNet (Spanish)El mundo está siendo consumido por el ego y el deseo de poseer, nadie conoce el Camino a la Vida,

ਗੁਰ ਕੈ ਭਾਣੈ ਜੋ ਚਲੈ; ਤਾਂ ਜੀਵਣ ਪਦਵੀ ਪਾਹਿ ॥

gur kai bhaanai jo chalai; taan jeevan padavee paeh |

Sant Singh KhalsaOne who walks in harmony with the Guru's Will, obtains the supreme status of life.
Manmohan SinghHe who walks in accordance with the Guru's will, such a person obtains the immortal status.
Manmohan Singh (Punjabi)ਜਿਹੜਾ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ, ਐਸਾ ਪੁਰਸ਼ ਅਬਿਨਾਸ਼ੀ ਮਰਤਬਾ ਪਾ ਲੈਂਦਾ ਹੈ।
Fareedkot Teekaਜੇਕਰ ਗੁਰੋਂ ਕੀ ਆਗ੍ਯਾ ਮੇਂ ਚਲੈ ਤੋ ਜੀਵ ਜੀਵਨ ਪਦਵੀ, ਭਾਵ ਮੋਖ੍ਯ ਕੋ ਪਾਇ ਲੇਤਾ ਹੈ॥
Prof. Sahib Singhਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ।

ਪਦ ਅਰਥ ਪਦਵੀ = ਦਰਜਾ।

SikhNet (Spanish)pero aquél que camina en la Voluntad del Guru, es bendecido con el Supremo Estatus de la Vida.

ਓਇ ਸਦਾ ਸਦਾ ਜਨ ਜੀਵਤੇ; ਜੋ ਹਰਿ ਚਰਣੀ ਚਿਤੁ ਲਾਹਿ ॥

oe sadaa sadaa jan jeevate; jo har charanee chit laeh |

Sant Singh KhalsaThose humble beings who focus their consciousness on the Lord's Feet, live forever and ever.
Manmohan SinghThe mortals, who fix their mind of God's Feet, live for ever and aye.
Manmohan Singh (Punjabi)ਉਹ ਪ੍ਰਾਣੀ ਜੋ ਵਾਹਿਗੁਰੂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਹਮੇਸ਼ਾਂ ਹਮੇਸ਼ਾਂ ਲਈ ਜੀਊਂਦੇ ਰਹਿੰਦੇ ਹਨ।
Fareedkot Teekaਜੋ ਹਰੀ ਕੇ ਚਰਨੋਂ ਮੇਂ ਚਿਤ ਕੋ ਲਗਾਵਤੇ ਹੈਂ, ਸੋ ਦਾਸ ਸਦਾ ਜੀਵਤੇ ਹੈਂ, ਭਾਵ ਹਰੀ ਰੂਪ ਹੂਏ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ।
SikhNet (Spanish)Quienes viven entonados en los Pies del Señor, viven para la Eternidad.

ਨਾਨਕ ਨਦਰੀ ਮਨਿ ਵਸੈ; ਗੁਰਮੁਖਿ ਸਹਜਿ ਸਮਾਹਿ ॥੧॥

naanak nadaree man vasai; guramukh sehaj samaeh |1|

Sant Singh KhalsaO Nanak, by His Grace, the Lord abides in the minds of the Gurmukhs, who merge in celestial bliss. ||1||
Manmohan SinghNanak by His grace, the Lord abides in the mind and the Guru wards easily merge into Him.
Manmohan Singh (Punjabi)ਨਾਨਕ, ਆਪਣੀ ਦਇਆ ਦੁਆਰਾ ਸਾਹਿਬ ਚਿੱਤ ਅੰਦਰ ਵਸਦਾ ਹੈ। ਗੁਰੂ-ਸਮਰਪਨ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ (ਨਦਰੀ) ਵਾਹਗੁਰੂ ਜਿਨ ਕੇ ਮਨ ਮੇਂ ਬਸਤਾ ਹੈ, ਸੋ (ਸਹਜਿ) ਸ੍ਵਰੂਪ ਮੇਂ ਅਭੇਦ ਹੋਤੇ ਹੈਂ॥੧॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥

ਪਦ ਅਰਥ ਨਦਰੀ = ਮਿਹਰ ਕਰਨ ਵਾਲਾ ਪ੍ਰਭੂ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਉਹ ਅਵਸਥਾ ਜਿਥੇ ਦੁਨੀਆ ਦੇ ਲਾਲਚ ਵਿਚ ਹਰੇਕ ਪਦਾਰਥ ਨੂੰ ਆਪਣਾ ਬਨਾਣ ਦੀ ਚਾਹ ਨਾਹ ਕੁੱਦੇ ॥੧॥

SikhNet (Spanish)Dice Nanak, el Señor es enaltecido en la mente del Gurmukj, por Su Gracia, él se inmerge en el Éxtasis Celestial. (1)

Open this shabad →

Shabad Guru Amardas Ji Raag Gujri continues on Ang 509

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਅੰਦਰਿ ਸਹਸਾ ਦੁਖੁ ਹੈ; ਆਪੈ ਸਿਰਿ ਧੰਧੈ ਮਾਰ ॥

andar sahasaa dukh hai; aapai sir dhandhai maar |

Sant Singh KhalsaWithin the self is the pain of doubt; engrossed in worldly affairs, they are killing themselves.
Manmohan SinghWithin the way-ward is the pain of doubt and they kill themselves in their urgent affairs.
Manmohan Singh (Punjabi)ਆਪ-ਹੁਦਰਿਆਂ ਦੇ ਅੰਤ੍ਰੀਵ ਵਹਿਮ ਦੀ ਪੀੜ ਹੈ। ਅਹਿਮ ਕੰਮਾਂ ਵਿੱਚ ਉਹ ਆਪਣੇ ਆਪ ਨੂੰ ਮਾਰ ਲੈਂਦੇ ਹਨ।
Fareedkot Teekaਔ ਜੋ ਮਨਮੁਖ ਹੈਂ ਤਿਨ ਕੇ ਮਨ ਬੀਚ ਸਹਿਸਾ ਰੂਪ ਦੁਖੁ ਹੈ, ਆਪੇ ਸੰਸਾਰੀ ਧੰਧਿਓਂ ਮੇਂ ਸਿਰ ਮਾਰਤੇ, ਭਾਵ ਖਪਤੇ ਹੈਂ॥
Prof. Sahib Singhਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ,

ਪਦ ਅਰਥ ਸਹਸਾ = ਤੌਖਲਾ। ਆਪੈ = ਆਪ ਹੀ। ਧੰਧੈ ਮਾਰ = ਧੰਧਿਆਂ ਦੀ ਮਾਰ।

SikhNet (Spanish)Estamos afligidos por la duda y así permanecemos involucrados en la contienda.

ਦੂਜੈ ਭਾਇ ਸੁਤੇ. ਕਬਹਿ, ਨ ਜਾਗਹਿ; ਮਾਇਆ ਮੋਹ ਪਿਆਰ ॥

doojai bhaae sute. kabeh, na jaageh; maaeaa moh piaar |

Sant Singh KhalsaAsleep in the love of duality, they never wake up; they are in love with, and attached to Maya.
Manmohan SinghAsleep in duality they never wake up and to mammon they bear love and affection.
Manmohan Singh (Punjabi)ਦਵੈਤ-ਭਾਵ ਵਿੱਚ ਸੁੱਤੇ ਹੋਏ, ਉਹ ਕਦੇ ਭੀ ਨਹੀਂ ਜਾਗਦੇ। ਉਹ ਦੌਲਤ ਨਾਲ ਪ੍ਰੀਤ ਤੇ ਪ੍ਰੇਮ ਕਰਦੇ ਹਨ।
Fareedkot Teekaਸੋ ਦ੍ਵੈਤ ਭਾਉ ਮੇਂ ਸੋਏ ਹੂਏ ਕਬੀ ਜਾਗਤੇ ਨਹੀਂ ਹੈਂ, ਕ੍ਯੋਂਕਿ ਤਿਨ ਕਾ ਅਗਯਾਨ ਕਰ ਕੇ ਮਾਯਾ ਮੇਂ ਪ੍ਯਾਰ ਹੋ ਰਹਾ ਹੈ॥
Prof. Sahib Singhਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ।
SikhNet (Spanish)Aquéllos que son puestos a dormir por la dualidad, no despiertan, pues sueñan imbuidos en la ilusión.

ਨਾਮੁ ਨ ਚੇਤਹਿ. ਸਬਦੁ ਨ ਵੀਚਾਰਹਿ; ਇਹੁ ਮਨਮੁਖ ਕਾ ਆਚਾਰੁ ॥

naam na cheteh. sabad na veechaareh; ihu manamukh kaa aachaar |

Sant Singh KhalsaThey do not think of the Naam, the Name of the Lord, and they do not contemplate the Word of the Shabad. This is the conduct of the self-willed manmukhs.
Manmohan SinghThy think not of the Name and ponder not on Guru's hymns. This is the conduct of the perverse persons.
Manmohan Singh (Punjabi)ਉਹ ਨਾਮ ਨੂੰ ਚੇਤੇ ਨਹੀਂ ਕਰਦੇ ਤੇ ਗੁਰਬਾਣੀ ਨੂੰ ਨਹੀਂ ਵੀਚਾਰਦੇ। ਇਹ ਹੈ ਚਾਲ ਚੱਲਣ ਪ੍ਰਤੀਕੂਲ (ਮਨ ਦੀ ਮੱਤ ਪਿੱਛੇ ਤੁਰਨ ਵਾਲਿਆਂ) ਪੁਰਸ਼ਾਂ ਦਾ।
Fareedkot Teekaਮਨਮੁਖੋਂ ਕਾ ਯਹ (ਆਚਾਰੁ) ਕਰਤਬ ਹੈ ਕਿ ਨਾ ਤੋ ਨਾਮ ਸਿਮਰਤੇ ਹੈਂ ਔਰ ਨਾ (ਸਬਦੁ) ਬ੍ਰਹਮ ਕਾ ਬੀਚਾਰ ਕਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ,

ਪਦ ਅਰਥ ਆਚਾਰੁ = ਰਹਣੀ, ਵਰਤੋਂ।

SikhNet (Spanish)No aman el Naam, el Nombre del Señor, ni meditan en la Palabra del Shabd, esta es la conducta de los Manmukjs

Open this shabad (5 lines, Angs 508-509) →

Ang 508 of 1430