ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥
sireeraag mahalaa 1 ghar 1 asattapadeea |
Sant Singh KhalsaSiree Raag, First Mehl, First House, Ashtpadheeyaa:
Manmohan SinghSri Rag, First Guru. Eight stanzas.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ ਅਠ ਪਦ।
Prof. Sahib Singhਪਦ ਅਰਥ ਅਸਟਪਦੀ = {ਅਸਟ = ਅੱਠ। ਪਦ = ਬੰਦ} ਅੱਠ ਬੰਦਾਂ ਵਾਲੀ।
SikhNet (Spanish)Siri Rag, Mejl Guru Nanak, Primer Canal Divino, Ashtapadis.
ਆਖਿ ਆਖਿ ਮਨੁ ਵਾਵਣਾ; ਜਿਉ ਜਿਉ ਜਾਪੈ ਵਾਇ ॥
aakh aakh man vaavanaa; jiau jiau jaapai vaae |
Sant Singh KhalsaI speak and chant His Praises, vibrating the instrument of my mind. The more I know Him, the more I vibrate it.
Manmohan SinghBy uttering and repeating God's Name I play upon my mind's instrument. The more I understand God the more I play upon it.
Manmohan Singh (Punjabi)ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ, ਮੈਂ ਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਮੈਂ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਮੈਂ ਇਸ ਨੂੰ ਵਜਾਉਂਦਾ ਹਾਂ।
Fareedkot Teekaਹੇ ਭਾਈ ਜਨੋਂ! ਪਰਮੇਸ੍ਵਰ ਕੇ ਜਸ ਕੋ (ਆਖਿ ਆਖਿ) ਕਥਨ ਕਰ ਕਰ ਕੇ ਮਨ ਕੇ ਪਾਸੋਂ ਉਚਾਰਣ ਕਰਵਾਈਏ, (ਜਿਉ ਜਿਉ) ਜਿਸ ਜਿਸ ਪ੍ਰਕਾਰ ਗਾਇਨ ਕਰਨਾ (ਜਾਪੈ) ਜਾਨੇ, ਈਹਾਂ ਜਸ ਕਾ ਅਧ੍ਯਾਹਾਰੁ ਹੈ॥
Prof. Sahib Singhਜਿਉਂ ਜਿਉਂ ਕਿਸੇ ਜੀਵ ਨੂੰ (ਪ੍ਰਭੂ ਦੇ ਗੁਣ) ਬੋਲਣ ਦੀ ਸਮਝ ਪੈਂਦੀ ਹੈ (ਤਿਉਂ ਤਿਉਂ ਇਹ ਸਮਝ ਭੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ) ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ।ਪਦ ਅਰਥ ਆਖਿ = ਆਖ ਕੇ, ਬਿਆਨ ਕਰ ਕੇ। ਵਾਵਣਾ = ਖਪਾਣਾ, ਖ਼ੁਆਰ ਕਰਨਾ। ਜਾਪੈ = ਜਾਪਦਾ ਹੈ, ਸਮਝ ਪੈਂਦੀ ਹੈ। ਵਾਇ ਜਾਪੈ = ਬੋਲਣ ਦੀ ਸਮਝ ਪੈਂਦੀ ਹੈ।
SikhNet (Spanish)Con el instrumento de mi mente entono Su Alabanza, y mientras más Lo conozco más Lo entono.
ਜਿਸ ਨੋ ਵਾਇ ਸੁਣਾਈਐ; ਸੋ ਕੇਵਡੁ. ਕਿਤੁ ਥਾਇ ॥
jis no vaae sunaaeeai; so kevadd. kit thaae |
Sant Singh KhalsaThe One, unto whom we vibrate and sing-how great is He, and where is His Place?
Manmohan SinghHow great and at what place is He, for whom we play upon and sing?
Manmohan Singh (Punjabi)ਉਹ ਕਿੱਡਾ ਵੱਡਾ ਅਤੇ ਕਿਸ ਅਸਥਾਨ ਤੇ ਹੈ, ਜਿਸ ਲਈ ਅਸੀਂ ਵਜਾਉਂਦੇ ਤੇ ਗਾਇਨ ਕਰਦੇ ਹਾਂ?
Fareedkot Teekaਯਹ ਜੋ ਤੁਮ ਕਹਤੇ ਹੋ ਕਿ ਜਿਸ ਨੋ (ਵਾਇ) ਗਾਇਨ ਕਰ ਕੇ ਸੁਨਾਈਏ, ਸੋ (ਕੇਵਡੁ) ਕਿਤਨਾ ਕੁ ਵਡਾ ਹੈ ਔਰ ਕਿਸ ਅਸਥਾਨ ਰਹਤਾ ਹੈ?
Prof. Sahib Singhਜਿਸ ਪ੍ਰਭੂ ਨੂੰ ਬੋਲ ਕੇ ਸੁਣਾਈਦਾ ਹੈ (ਭਾਵ, ਜਿਸ ਪ੍ਰਭੂ ਦੇ ਗੁਣਾਂ ਬਾਰੇ ਬੋਲ ਕੇ ਹੋਰਨਾਂ ਨੂੰ ਦੱਸੀਦਾ ਹੈ, ਉਸ ਦੀ ਬਾਬਤ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ) ਉਹ ਕੇਡਾ ਵੱਡਾ ਹੈ ਤੇ ਕਿਸ ਥਾਂ ਤੇ (ਨਿਵਾਸ ਰੱਖਦਾ) ਹੈ।ਪਦ ਅਰਥ ਵਾਇ = ਬੋਲ ਕੇ। ਕਿਤੁ = ਕਿਸ ਵਿਚ? ਥਾਇ = ਥਾਂ ਵਿਚ। ਕਿਤੁ ਥਾਇ = ਕਿਸ ਥਾਂ ਵਿਚ? ਕਿਸ ਅਸਥਾਨ ਤੇ?
SikhNet (Spanish)¡Qué Grandioso es Él! pero ¿dónde está Aquél a Quien le cantamos?
ਆਖਣ ਵਾਲੇ ਜੇਤੜੇ; ਸਭਿ ਆਖਿ ਰਹੇ. ਲਿਵ ਲਾਇ ॥੧॥
aakhan vaale jetarre; sabh aakh rahe. liv laae |1|
Sant Singh KhalsaThose who speak of Him and praise Him-they all continue speaking of Him with love. ||1||
Manmohan SinghThe eulogists all of them, continue praising the Lord with affection.
Manmohan Singh (Punjabi)ਜਿੰਨੇ ਉਪਮਾ ਕਰਨ ਵਾਲੇ ਹਨ-ਉਹ ਸਾਰੇ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕਰ ਰਹੇ ਹਨ।
Fareedkot Teekaਸੋ ਐਸੇ ਹੈਂ ਪਰਮੇਸ੍ਵਰ ਕਾ ਜਸ ਕਥਨ ਕਰਨੇ ਵਾਲੇ ਜਿਤਨੇ ਹੈਂ, ਸੋ ਸਭ (ਲਿਵ) ਮਨ ਕੀ ਬ੍ਰਿਤੀ ਕੋ ਲਗਾਇ ਕਰ ਕਥਨ ਕਰ ਰਹੇ ਹੈਂ, ਪਰੰਤੂ ਤਿਸ ਕਾ ਅੰਤ ਨਹੀਂ ਪਾਇਆ ਹੈ॥੧॥
Prof. Sahib Singhਉਹ ਸਾਰੇ ਬਿਆਨ ਕਰਦੇ ਥੱਕ ਜਾਂਦੇ ਹਨ, (ਗੁਣਾਂ ਵਿਚ) ਸੁਰਤ ਜੋੜਦੇ ਰਹਿ ਜਾਂਦੇ ਹਨ ॥੧॥ਪਦ ਅਰਥ ਸਭਿ = ਸਾਰੇ। ਰਹੇ = ਰਹਿ ਗਏ, ਥੱਕ ਗਏ। ਲਿਵ ਲਾਇ = ਸੁਰਤ ਜੋੜ ਕੇ ॥੧॥
SikhNet (Spanish)Aquél que habla del Señor, se funde al final en Su Paz. (1)
ਬਾਬਾ; ਅਲਹੁ ਅਗਮ ਅਪਾਰੁ ॥
baabaa; alahu agam apaar |
Sant Singh KhalsaO Baba, the Lord Allah is Inaccessible and Infinite.
Manmohan SinghO Sir! the Adorable Lord, is beyond reach and endless.
Manmohan Singh (Punjabi)ਹੇ ਪਿਤਾ! ਪੁਜਯ ਪ੍ਰਭੂ, ਪਹੁੰਚ ਤੋਂ ਪਰੇ ਅਤੇ ਆਰ-ਪਾਰ ਰਹਿਤ ਹੈ।
Fareedkot Teeka(ਬਾਬਾ) ਹੇ ਭਾਈ! ਸੋ ਪਰਮੇਸ੍ਵਰ ਕੈਸਾ ਹੈ? (ਅਲਹੁ) ਅਲਖ ਹੈ, ਪੁਨਾ ਅਗੰਮ ਹੈ ਔਰ ਪਾਰ ਉਰਵਾਰ ਸੇ ਰਹਿਤ ਹੈ, ਭਾਵ ਏਹ ਕਿ ਮਨ ਬਾਣੀ ਕਾ ਅਵਿਸਯ ਹੈ। ਔਰ ਵੇਦ ਜਿਸ ਕੋ ਨੇਤਿ ਨੇਤਿ ਕਥਨ ਕਰਤੇ ਹੈਂ, ਯਾਂ ਤੇ ਲਛਨਾਂ ਬ੍ਰਿਤੀ ਕਰ ਕੇ ਜਾਨਣੇ ਯੋਗ੍ਯ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਬਾਬਾ = ਹੇ ਭਾਈ! ਅਲਹੁ = ਅੱਲਾ, ਰੱਬ, ਪਰਮਾਤਮਾ। ਅਗਮ = ਅਪਹੁੰਚ, ਜਿਸ ਤਕ ਪਹੁੰਚ ਨ ਹੋ ਸਕੇ, ਜਿਸ ਨੂੰ ਸਮਝਿਆ ਨ ਜਾ ਸਕੇ।
SikhNet (Spanish)Oh querido, Alá es Incognoscible y Vasto.
ਪਾਕੀ ਨਾਈ ਪਾਕ ਥਾਇ; ਸਚਾ ਪਰਵਦਿਗਾਰੁ ॥੧॥ ਰਹਾਉ ॥
paakee naaee paak thaae; sachaa paravadigaar |1| rahaau |
Sant Singh KhalsaSacred is His Name, and Sacred is His Place. He is the True Cherisher. ||1||Pause||
Manmohan SinghSanctified is the Name and sanctified the seat of the True Cherisher. Pause
Manmohan Singh (Punjabi)ਪਵਿੱਤਰ ਹੈ ਨਾਮ ਤੇ ਪਵਿੱਤਰ ਅਸਥਾਨ ਸੱਚੇ ਪ੍ਰਤਿਪਾਲਕ ਦਾ। ਠਹਿਰਾਉ।
Fareedkot Teekaਪੁਨਾ (ਪਾਕੀ ਨਾਈ) ਪਵਿਤ੍ਰ ਹੈ ਤਿਸ ਕੀ ਵਡਿਆਈ ਵਾ ਨਾਮ ਤਿਸ ਕੇ, ਔਰ (ਪਾਕ ਥਾਉ) ਪਵਿਤ੍ਰ ਹੀ ਜਿਸ ਕਾ ਅਸਥਾਨ ਹੈ ਵਈਕੁੰਠ ਵਾ ਸਤਿਸੰਗ, ਪੁਨਾ ਸਚਾ ਹੈ ਔਰ ਸਰਬ ਕੀ (ਪਰਵਦਿਗਾਰੁ) ਪਾਲਨਾ ਕਰਨੇ ਵਾਲਾ ਹੈ, ਤਾਂ ਤੇ ਐਸੇ ਬੇਨਤੀ ਕਰੀਏ॥੧॥ ਰਹਾਉ ॥
Prof. Sahib Singhਉਸ ਦੀ ਵਡਿਆਈ ਪਵਿਤ੍ਰ ਹੈ, ਉਹ ਪਵਿਤ੍ਰ ਅਸਥਾਨ ਤੇ (ਸੋਭ ਰਿਹਾ) ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਭ ਜੀਵਾਂ ਦਾ) ਪਾਲਣ ਵਾਲਾ ਹੈ ॥੧॥ ਰਹਾਉ ॥ਪਦ ਅਰਥ ਅਪਾਰੁ = ਜਿਸ ਦੇ ਗੁਣਾਂ ਦਾ ਪਾਰ ਨ ਪਾਇਆ ਜਾ ਸਕੇ। ਪਾਕੀ = ਪਵਿਤ੍ਰ। ਨਾਈ = ਵਡਿਆਈ {ਨੋਟ: ਲਫ਼ਜ਼ 'ਨਾਈ' ਅਰਬੀ ਲਫ਼ਜ਼ 'स्ना' ਹੈ। ਇਸ ਦਾ ਅਰਥ ਹੈ 'ਵਡਿਆਈ, ਸਿਫ਼ਤਿ' ਪੰਜਾਬੀ ਵਿਚ ਇਸ ਦੇ ਦੋ ਰੂਪ ਹਨ: 'ਅਸਨਾਈ' ਅਤੇ 'ਨਾਈ'। ਜਿਵੇਂ ਸੰਸਕ੍ਰਿਤ ਲਫ਼ਜ਼ 'स्थान' ਤੋਂ ਪੰਜਾਬੀ ਵਿਚ ਦੋ ਰੂਪ: ਥਾਨ ਅਤੇ ਅਸਥਾਨ}। ਥਾਇ = ਥਾਂ ਵਿਚ, ਅਸਥਾਨ ਤੇ। ਪਰਵਿਦਗਾਰੁ = (ਸਭ) ਨੂੰ ਪਾਲਣ ਵਾਲਾ ਪਰਮਾਤਮਾ ॥੧॥ ਰਹਾਉ ॥
SikhNet (Spanish)Él, el Sostenedor de la vida, es de Nombre Puro y de lugar Puro, sí, Él es el Uno Verdadero. (1-Pausa)
ਤੇਰਾ ਹੁਕਮੁ. ਨ ਜਾਪੀ ਕੇਤੜਾ; ਲਿਖਿ. ਨ ਜਾਣੈ ਕੋਇ ॥
teraa hukam. na jaapee ketarraa; likh. na jaanai koe |
Sant Singh KhalsaThe extent of Your Command cannot be seen; no one knows how to write it.
Manmohan SinghHow great is Thine command cannot be known, O Lord! Nor any known, how to pen it down
Manmohan Singh (Punjabi)ਕਿੱਡਾ ਵੱਡਾ ਤੇਰਾ ਅਮਰ ਹੈ, ਜਾਣਿਆ ਨਹੀਂ ਜਾ ਸਕਦਾ ਹੈ ਸਾਹਿਬ! ਨਾਂ ਹੀ ਇਸ ਨੂੰ ਕੋਈ ਜਣਾ ਕਲਮ-ਬੰਦ ਕਰਨਾ ਜਾਣਦਾ ਹੈ।
Fareedkot Teekaਹੇ ਪਰਮੇਸ੍ਵਰ! ਤੇਰਾ ਹੁਕਮ ਨਹੀਂ (ਜਾਪੀ) ਜਾਨਿਆ ਜਾਤਾ ਕਿ (ਕੇਤੜਾ) ਕਿਤਨਾ ਹੈ, ਪੁਨਾ ਲਿਖ ਕਰ ਕੇ ਭੀ ਕੋਈ ਨਹੀ ਜਾਨਤਾ ਹੈ॥ ਕਦਾਚਿਤ ਐਸੇ ਅਸੰਕਾ ਹੋਇ ਕਿ ਸ਼ਾਇਰ ਲੋਗ ਤੋ ਕਹਿ ਸਕਤੇ ਹੋਵੇਂਗੇ? ਤਿਸ ਕਾ ਸਮਾਧਾਨ:
Prof. Sahib Singhਹੇ ਪ੍ਰਭੂ! ਕਿਸੇ ਨੂੰ ਭੀ ਇਹ ਸਮਝ ਨਹੀਂ ਪਈ, ਕਿ ਤੇਰਾ ਹੁਕਮ ਕਿਤਨਾ ਅਟੱਲ ਹੈ, ਕੋਈ ਭੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ।ਪਦ ਅਰਥ ਨ ਜਾਪੀ = ਸਮਝ ਵਿਚ ਨਹੀਂ ਆਉਂਦਾ। ਕੇਤੜਾ = ਕੇਡਾ (ਅਟੱਲ)? ਲਿਖਿ ਨ ਜਾਣੈ = ਬਿਆਨ ਨਹੀਂ ਕਰ ਸਕਦਾ।
SikhNet (Spanish)Nadie conoce Su Voluntad, nadie puede describir Su Gloria.
ਜੇ ਸਉ ਸਾਇਰ ਮੇਲੀਅਹਿ; ਤਿਲੁ ਨ ਪੁਜਾਵਹਿ ਰੋਇ ॥
je sau saaeir meleeeh; til na pujaaveh roe |
Sant Singh KhalsaEven if a hundred poets met together, they could not describe even a tiny bit of it.
Manmohan SinghEven though hundreds of poets were to assemble they cannot reach (describe) even a sesame of Thine greatness.
Manmohan Singh (Punjabi)ਭਾਵੇਂ ਸੈਕੜੇ ਕਵੀਸ਼ਰ ਇਕੱਠੇ ਹੋ ਜਾਣ, ਉਹ ਤੇਰੀ ਸੋਭਾ ਨੂੰ ਇਕ ਜ਼ਰੇ ਦੇ ਮਾਤ੍ਰ ਭੀ ਪੁਜ ਨਹੀਂ (ਬਿਆਨ ਨਹੀਂ ਕਰ) ਸਕਦੇ।
Fareedkot Teekaਹੇ ਭਾਈ! (ਸਉ) ਪਦ ਅਨੇਕਤਾ ਕਾ ਵਾਚਕੁ ਹੈ, ਸੋ ਜੇ ਕਰ ਅਨੰਤ (ਸਾਇਰ) ਕਬੀਸ੍ਵਰ ਭੀ ਇਕਤ੍ਰ ਕਰੀਏ, ਤਉ ਭੀ ਪਰਮੇਸ੍ਵਰ ਕੇ ਜਸ ਕੀ (ਰੋਇ) ਸੋਭਾ ਕੋ ਏਕ ਤਿਲ ਮਾਤ੍ਰ ਭੀ ਨਹੀਂ ਪੁਜਾਇ ਸਕੇਂਗੇ, ਵਾ (ਰੋਇ) ਯਤਨ ਕਰ ਕੇ ਅੰਤ ਕੋ ਰੋਤੇ ਹੈਂ ਕਿ ਹਮਾਰੀ ਪ੍ਰਤਗਯਾ ਮਿਥਿਆ ਭਈ ਹੈ॥
Prof. Sahib Singhਜੇ ਸੌ ਕਵੀ ਭੀ ਇਕੱਠੇ ਕਰ ਲਏ ਜਾਣ, ਤਾਂ ਭੀ ਉਹ ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ ਤੇਰੇ ਗੁਣਾਂ ਦੇ ਇਕ ਤਿਲ ਮਾਤ੍ਰ ਤਕ ਨਹੀਂ ਪਹੁੰਚ ਸਕਦੇ।ਪਦ ਅਰਥ ਸਾਇਰ = ਸ਼ਾਇਰ, ਕਵੀ। ਮੇਲੀਅਹਿ = ਇਕੱਠੇ ਕੀਤੇ ਜਾਣ। ਰੋਇ = ਖਪ ਕੇ, ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ।
SikhNet (Spanish)Aun si miles de poetas hablaran de Él, ni una pizca de Él podrían sus palabras describir.
ਕੀਮਤਿ. ਕਿਨੈ ਨ ਪਾਈਆ; ਸਭਿ ਸੁਣਿ ਸੁਣਿ ਆਖਹਿ ਸੋਇ ॥੨॥
keemat. kinai na paaeea; sabh sun sun aakheh soe |2|
Sant Singh KhalsaNo one has found Your Value; they all merely write what they have heard again and again. ||2||
Manmohan SinghNo one has found Thy worth. Every one narrates Thine glory as he has repeatedly heard.
Manmohan Singh (Punjabi)ਕਿਸੇ ਨੂੰ ਭੀ ਉਸ ਦੇ ਮੁਲ ਦਾ ਪਤਾ ਨਹੀਂ ਲੱਗਾ। ਹਰ ਕੋਈ, ਜਿਸ ਤਰ੍ਹਾਂ ਉਸ ਨੇ ਮੁੜ ਮੁੜ ਸਰਵਣ ਕੀਤਾ ਹੈ, ਉਸ ਦੀ ਬਜੁਰਗੀ ਨੂੰ ਵਰਨਣ ਕਰਦਾ ਹੈ।
Fareedkot Teekaਤਿਸ ਕੀ ਕੀਮਤਿ ਕਿਸੀ ਨੇ ਨਹੀਂ ਪਾਈ, ਸਭੁ ਸਾਸਤ੍ਰੋਂ ਦ੍ਵਾਰੇ (ਸੋਇ) ਸੋਭਾ ਕੋ ਸੁਣਿ ਸੁਣਿ ਕਰ ਕੇ ਕਥਨ ਕਰਤੇ ਹੈਂ॥੨॥
Prof. Sahib Singhਕਿਸੇ ਭੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ ਤੇਰੀ ਬਾਬਤ (ਦੂਜਿਆਂ ਤੋਂ) ਸੁਣ ਸੁਣ ਕੇ ਹੀ ਆਖ ਦੇਂਦੇ ਹਨ ॥੨॥ਪਦ ਅਰਥ ਪੁਜਾਵਹਿ = ਅੱਪੜਦੇ। ਕਿਨੈ = ਕਿਸੇ ਨੇ ਭੀ। ਸੋਇ = ਖ਼ਬਰ ॥੨॥
SikhNet (Spanish)Nadie ha estimado Su Valor y ellos dicen sólo lo que escuchan. (2)
ਪੀਰ ਪੈਕਾਮਰ ਸਾਲਕ ਸਾਦਕ; ਸੁਹਦੇ ਅਉਰੁ ਸਹੀਦ ॥
peer paikaamar saalak saadak; suhade aaur saheed |
Sant Singh KhalsaThe Pirs, the Prophets, the spiritual teachers, the faithful, the innocents and the martyrs,
Manmohan SinghThe spiritual guides, prophets, divine pioneers, men of faith, good men, martyrs,
Manmohan Singh (Punjabi)ਰੂਹਾਨੀ ਰਹਿਬਰ, ਪੈਗੰਬਰ, ਰੱਬੀ ਰਾਹ ਵਿਖਾਉਣ ਵਾਲੇ, ਸਿਦਕੀ ਬੰਦੇ ਭਲੇ ਪੁਰਸ਼ ਧਰਮ ਵਾਸਤੇ ਮਰਨ ਵਾਲੇ,
Fareedkot Teeka(ਪੀਰ) ਗੁਰੂ, (ਪੈਕਾਮਰ) ਸੰਪ੍ਰਦਾਯ ਚਲਾਨੇ ਵਾਲੇ ਈਸਾ, ਮਹੰਮਦ ਆਦਿਕ, (ਸਾਲਕ) ਗ੍ਯਾਨਵਾਨ, (ਸਾਦਿਕ) ਨਿਸਚੇਵਾਨ ਜਗ੍ਯਾਸੂ, (ਸੁਹਦੇ) ਗਰੀਬੀ ਧਾਰਨੇ ਵਾਲੇ, (ਸਹੀਦ) ਜੋ ਸਨਮੁਖ ਯੁਧ ਕਰ ਕੇ ਦੇਹ ਤਿਆਗਤੇ ਹੈਂ, ਤਿਨ੍ਹਾਂ ਕੇ ਸਮੁਦਾਇ॥
Prof. Sahib Singh(ਦੁਨੀਆ ਤੇ) ਅਨੇਕਾਂ ਪੀਰ ਪੈਗ਼ੰਬਰ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ,ਪਦ ਅਰਥ ਪੈਕਾਮਰ = ਪੈਗ਼ੰਬਰ। ਸਾਲਕ = ਰਸਤਾ ਵਿਖਾਣ ਵਾਲੇ। ਸਾਦਕ = ਸਿਦਕ ਵਾਲੇ। ਸੁਹਦੇ = ਸ਼ੁਹਦੇ, ਮਸਤ ਫ਼ਕੀਰ।
SikhNet (Spanish)Los escolásticos, los profetas, los guías espirituales, los seres de fe e inocencia, los mártires,
ਸੇਖ ਮਸਾਇਕ ਕਾਜੀ ਮੁਲਾ; ਦਰਿ ਦਰਵੇਸ ਰਸੀਦ ॥
sekh masaaeik kaajee mulaa; dar daraves raseed |
Sant Singh Khalsathe Shaikhs, the mystics, the Qazis, the Mullahs and the Dervishes at His Door
Manmohan Singhpreachers, strivers, judges, moulvies and saints, and the reachers at Lord's Court,
Manmohan Singh (Punjabi)ਉਪਦੇਸ਼ਕ, ਅਭਿਆਸੀ, ਮੁਨਸਿਫ਼ ਮੌਲਵੀ ਅਤੇ ਸਾਹਿਬ ਦੇ ਦਰਬਾਰ ਵਿੱਚ ਪੁੱਜੇ ਹੋਏ ਸਾਧੂ,
Fareedkot Teeka(ਸੇਖ) ਬਡੇ ਪੁਰਸ, (ਮਸਾਇਕ) ਮਹੰਤ ਵਾ ਤਿਨ ਮਹਤ ਪੁਰਸੋਂ ਕੇ ਸਮੁਦਾਇ, ਅਸਲ ਯਹਿ ਪਦੁ ਮਸਾਇਖ ਹੈ ਗੁਰੂ ਜੀ ਨੇ ਖਕਾਰ ਕੋ ਕਕਾਰੁ ਲਿਖਾ ਹੈ, ਯਵਨੋਂ ਮੇਂ (ਕਾਜੀ) ਧਰਮ ਸਾਸਤ੍ਰੀ ਤਥਾ ਨ੍ਯਾਉਂ ਕਰਨੇ ਵਾਲੇ ਕੋ ਕਹਤੇ ਹੈਂ, ਔਰ (ਮੁਲਾ) ਵਿਦ੍ਯਮਾਨ ਜੈਸੇ ਪੰਡਤ ਜਨ, ਇਨਹਾਂ ਵਿਚੋਂ ਜੋ ਪਰਮੇਸਰ ਕੇ ਦ੍ਵਾਰ ਕੇ ਦਰਵੇਸ ਹੂਏ ਹੈਂ, ਸੋ ਰਸੀਦ ਕਹੀਏ ਪਹੁੰਚੇ ਹੈਂ, ਭਾਵ ਪਰਮੇਸਰ ਕੋ ਪ੍ਰਾਪਤਿ ਹੂਏ ਹੈਂ, ਵਾ (ਰਸੀਦ) ਮੁਰਸ਼ਦ॥
Prof. Sahib Singhਅਨੇਕਾਂ, ਸ਼ੇਖ਼, ਕਾਜ਼ੀ, ਮੁੱਲਾਂ ਅਤੇ ਤੇਰੇ ਦਰਵਾਜ਼ੇ ਤਕ ਪਹੁੰਚੇ ਹੋਏ ਦਰਵੇਸ਼ ਆਏ।ਪਦ ਅਰਥ ਮਸਾਇਕ = ਅਨੇਕਾਂ ਸ਼ੇਖ਼। ਦਰਿ = (ਪ੍ਰਭੂ ਦੇ) ਦਰ ਤੇ। ਰਸੀਦ = ਪਹੁੰਚੇ ਹੋਏ।
SikhNet (Spanish)Los Sheiks, los Quasis, los Mulás, y los fakires, en Su Presencia son bendecidos más, mientras más cantan Su Alabanza.
ਬਰਕਤਿ ਤਿਨ ਕਉ ਅਗਲੀ; ਪੜਦੇ ਰਹਨਿ ਦਰੂਦ ॥੩॥
barakat tin kau agalee; parrade rehan darood |3|
Sant Singh Khalsa-they are blessed all the more as they continue reading their prayers in praise to Him. ||3||
Manmohan Singhthey obtain more blessings if they continue reading Lord's praises.
Manmohan Singh (Punjabi)ਉਨ੍ਹਾਂ ਨੂੰ ਵਧੇਰੇ ਬਖ਼ਸ਼ਸ਼ਾਂ ਮਿਲਦੀਆਂ ਹਨ, ਜੇਕਰ ਉਹ ਸੁਆਮੀ ਦਾ ਜੱਸ ਵਾਚਦੇ ਰਹਿਣ।
Fareedkot Teekaਤਿਨ ਪਹੁਚੇ ਹੂਏ ਪੁਰਸੋਂ ਕੋ (ਬਰਕਤਿ) ਸਕਤੀ (ਅਗਲੀ) ਬਹੁਤ ਹੀ ਪ੍ਰਾਪਤ ਭਈ ਹੈ, ਪਰ ਤਾਂ ਵੀ (ਦਰੂਦ) ਪ੍ਰਾਰਥਨਾ ਕੇ ਸਬਦ ਇਸਟ ਮੰਤ੍ਰਾਦਿ ਪੜਤੇ ਰਹਿਤੇ ਹੈਂ॥੩॥
Prof. Sahib Singh(ਕਿਸੇ ਨੇ, ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨ ਲੱਭਾ, ਹਾਂ ਸਿਰਫ਼) ਉਹਨਾਂ ਨੂੰ ਬਹੁਤ ਬਰਕਤਿ ਮਿਲੀ (ਉਹਨਾਂ ਦੇ ਹੀ ਭਾਗ ਜਾਗੇ) ਜੋ (ਤੇਰੇ ਦਰ ਤੇ) ਦੁਆ (ਅਰਜ਼ੋਈ) ਕਰਦੇ ਰਹਿੰਦੇ ਹਨ ॥੩॥ਪਦ ਅਰਥ ਅਗਲੀ = ਬਹੁਤ। ਦਰੂਦ = ਨਿਮਾਜ਼ ਤੋਂ ਪਿਛੋਂ ਦੀ ਦੁਆ ॥੩॥
SikhNet (Spanish)Cuando Él crea no pide consejo a nadie, tampoco cuando convierte las cosas en polvo. (3)
ਪੁਛਿ ਨ ਸਾਜੇ. ਪੁਛਿ ਨ ਢਾਹੇ; ਪੁਛਿ ਨ ਦੇਵੈ ਲੇਇ ॥
puchh na saaje. puchh na dtaahe; puchh na devai lee |
Sant Singh KhalsaHe seeks no advice when He builds; He seeks no advice when He destroys. He seeks no advice while giving or taking.
Manmohan SinghHe consults none when He builds nor does He consult any one when He demolishes, nor does He seek the counsel while giving and taking.
Manmohan Singh (Punjabi)ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਜਦ ਉਹ ਉਸਾਰਦਾ ਹੈ ਨਾਂ ਹੀ ਉਹ ਕਿਸੇ ਦੀ ਸਲਾਹ ਲੈਂਦਾ ਹੈ, ਜਦ ਉਹ ਵਿਨਾਸ਼ ਕਰਦਾ ਹੈ। ਦੇਣ ਅਤੇ ਲੈਣ ਲਗਿਆ ਉਹ ਕਿਸੇ ਨਾਲ ਮਸ਼ਵਰਾ ਨਹੀਂ ਕਰਦਾ।
Fareedkot Teekaਪਰਮੇਸ੍ਵਰ ਕਿਸੀ ਕੋ ਪੂਛ ਕਰ ਕੇ ਪ੍ਰਜਾ ਕੋ (ਸਾਜੇ) ਰਚਤਾ ਨਹੀਂ ਹੈ, ਔਰ ਪੁਛ ਕਰ ਕੇ (ਨ ਢਾਹੇ) ਪ੍ਰਜਾ ਕਾ ਨਾਸ ਨਹੀਂ ਕਰਤਾ, ਕਿਸੀ ਕੋ ਪੂਛ ਕਰ ਲੇਤਾ ਨਹੀਂ ਔਰ ਪੂਛ ਕਰ ਕਿਸੀ ਕੋ ਦੇਤਾ ਨਹੀਂ ਹੈ॥
Prof. Sahib Singhਪ੍ਰਭੂ ਇਹ ਜਗਤ ਨਾਹ ਕਿਸੇ ਪਾਸੋਂ ਸਲਾਹ ਲੈ ਕੇ ਬਣਾਂਦਾ ਹੈ ਨਾਹ ਹੀ ਪੁੱਛ ਕੇ ਨਾਸ ਕਰਦਾ ਹੈ, ਨਾਹ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ ਨਾਹ ਕੱਢਦਾ ਹੈ।
SikhNet (Spanish)Él da y toma según Su Voluntad.
ਆਪਣੀ ਕੁਦਰਤਿ ਆਪੇ ਜਾਣੈ; ਆਪੇ ਕਰਣੁ ਕਰੇਇ ॥
aapanee kudarat aape jaanai; aape karan karee |
Sant Singh KhalsaHe alone knows His Creative Power; He Himself does all deeds.
Manmohan SinghHis omnipotence He Himself knows and He Himself does all the works.
Manmohan Singh (Punjabi)ਆਪਣੀ ਅਪਾਰ ਸ਼ਕਤੀ ਨੂੰ ਉਹ ਆਪ ਹੀ ਜਾਣਦਾ ਹੈ ਅਤੇ ਉਹ ਖ਼ੁਦ ਹੀ ਸਾਰੇ ਕਾਰਜ ਕਰਦਾ ਹੈ।
Fareedkot Teekaਅਪਨੀ (ਕੁਦਰਤੀ) ਸਕਤੀ ਕੋ ਆਪ ਹੀ ਜਾਨਤਾ ਹੈ, ਔਰ ਆਪ ਹੀ ਸ੍ਰਿਸਟੀ ਕੇ ਮਹਿਤਤ੍ਵਾਦਿ (ਕਰਣੁ) ਸਾਧਨੋਂ ਕੋ ਕਰਤਾ ਹੈ॥
Prof. Sahib Singhਪਰਮਾਤਮਾ ਆਪਣੀ ਕੁਦਰਤਿ ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ-ਰਚਨਾ ਰਚਦਾ ਹੈ।ਪਦ ਅਰਥ ਕਰੁਣ = ਸ੍ਰਿਸ਼ਟੀ।
SikhNet (Spanish)Sólo Él es Quien conoce Su Voluntad y Él Quien hace todo por Sí Mismo.
ਸਭਨਾ ਵੇਖੈ ਨਦਰਿ ਕਰਿ; ਜੈ ਭਾਵੈ ਤੈ ਦੇਇ ॥੪॥
sabhanaa vekhai nadar kar; jai bhaavai tai dee |4|
Sant Singh KhalsaHe beholds all in His Vision. He gives to those with whom He is pleased. ||4||
Manmohan SinghWith His glance, He beholds all, but He gives to him whom He is pleased with.
Manmohan Singh (Punjabi)ਆਪਣੀ ਨਿਗ੍ਹਾ ਨਾਲ ਉਹ ਸਾਰਿਆਂ ਨੂੰ ਦੇਖਦਾ ਹੈ, ਪਰੰਤੂ ਉਹ ਉਸ ਨੂੰ ਦਿੰਦਾ ਹੈ, ਜਿਸ ਉਤੇ ਉਸ ਦੀ ਖੁਸ਼ੀ ਹੁੰਦੀ ਹੈ।
Fareedkot Teekaਸਰਬ ਕੋ ਦ੍ਰਿਸ਼ਟੀ ਕਰ ਕੇ ਦੇਖਤਾ ਹੈ, ਪਰ ਜਿਸ ਕੋ (ਭਾਵੈ) ਚਾਹਿਤਾ ਹੈ ਤਿਸ ਕੋ ਭਗਤੀ ਆਦਿ ਦੇਤਾ ਹੈ॥੪॥
Prof. Sahib Singhਮਿਹਰ ਦੀ ਨਿਗਾਹ ਕਰ ਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ (ਆਪਣੇ ਗੁਣਾਂ ਦੀ ਕਦਰ) ਬਖ਼ਸ਼ਦਾ ਹੈ ॥੪॥ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਜੈ = ਜੋ ਉਸ ਨੂੰ। ਤੈ = ਤਿਸ ਨੂੰ ॥੪॥
SikhNet (Spanish)Su Gracia está sobre todos pero Él la otorga sólo a quién Él mismo designa. (4)
ਥਾਵਾ ਨਾਵ. ਨ ਜਾਣੀਅਹਿ; ਨਾਵਾ. ਕੇਵਡੁ ਨਾਉ ॥
thaavaa naav. na jaaneeeh; naavaa. kevadd naau |
Sant Singh KhalsaHis Place and His Name are not known, no one knows how great is His Name.
Manmohan SinghHis place, name, and how great His Name is amongst other names, are not known.
Manmohan Singh (Punjabi)ਉਸ ਦੀ ਥਾਂ, ਨਾਮ, ਨਾਵਾਂ ਵਿੱਚ ਕਿੱਡਾ ਵੱਡਾ ਹੈ ਉਸ ਦਾ ਨਾਮ, ਜਾਣੇ ਨਹੀਂ ਜਾ ਸਕਦੇ।
Fareedkot Teekaਥਾਵਾਂ ਕੇ ਨਾਮ ਨਹੀਂ ਜਾਣੀਤੇ ਔਰ ਨਾਮਾਂ ਵਿਚੋਂ ਨਾਮ ਕੇਡਾ ਵੱਡਾ ਕਹੀਏ, ਭਾਵ ਯਹਿ ਕਿ ਅਸਥਾਨ ਔਰ ਨਾਮ ਬੇਅੰਤ ਹੈਂ॥
Prof. Sahib Singh(ਬੇਅੰਤ ਪੁਰੀਆਂ ਧਰਤੀਆਂ ਆਦਿਕ ਹਨ। ਇਤਨੀ ਬੇਅੰਤ ਰਚਨਾ ਹੈ ਕਿ) ਸਭ ਥਾਵਾਂ ਦੇ (ਪਦਾਰਥਾਂ ਦੇ) ਨਾਮ ਜਾਣੇ ਨਹੀਂ ਜਾ ਸਕਦੇ। ਬੇਅੰਤ ਨਾਮਾਂ ਵਿਚੋਂ ਉਹ ਕੇਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵਡੱਪਣ ਨੂੰ ਬਿਆਨ ਕਰ ਸਕੇ?-ਇਹ ਹੱਲ ਕੋਈ ਨਹੀਂ ਦੱਸ ਸਕਦਾ।ਪਦ ਅਰਥ ਥਾਵਾ ਨਾਵ = ਅਨੇਕਾਂ ਥਾਵਾਂ ਦੇ ਨਾਮ {ਲਫ਼ਜ਼ 'ਨਾਉ' ਤੋਂ ਬਹੁ-ਵਚਨ 'ਨਾਵ'} ਕੇਵਡੁ = ਕਿਤਨਾ ਵੱਡਾ?
SikhNet (Spanish)No sabemos Su Nombre, Su Lugar, ni lo Grandioso que es Él.
ਜਿਥੈ ਵਸੈ ਮੇਰਾ ਪਾਤਿਸਾਹੁ; ਸੋ ਕੇਵਡੁ ਹੈ ਥਾਉ ॥
jithai vasai meraa paatisaahu; so kevadd hai thaau |
Sant Singh KhalsaHow great is that place where my Sovereign Lord dwells?
Manmohan SinghHow great is the place where my Sovereign resides?
Manmohan Singh (Punjabi)ਕਿੱਡੀ ਵੱਡੀ ਹੈ ਉਹ ਜਗ੍ਹਾ ਜਿਥੇ ਮੇਰਾ ਮਹਾਰਾਜਾ ਨਿਵਾਸ ਰੱਖਦਾ ਹੈ?
Fareedkot Teekaਜਿਸ ਅਸਥਾਨ ਮੇਂ ਮੇਰਾ ਪਾਤਸਾਹੁ ਬਸਤਾ ਹੈ, ਐਸੇ ਨਹੀਂ ਕਹਾ ਜਾਤਾ ਹੈ ਕਿ ਸੋ ਅਸਥਾਨੁ (ਕੇਵਡੁ) ਕਿਤਨਾ ਕੁ ਵੱਡਾ ਹੈ, ਭਾਵ ਕਿਤਨੇ ਕੁ ਬਿਸਤਾਰ ਵਾਲਾ ਹੈ?☬ਨਨੂੰ: ਆਪ ਨਹੀਂ ਕਹਿ ਸਕਤੇ ਤਬ ਕਿਸੀ ਔਰ ਸੇ ਪੂਛਕੇ ਹਮ ਕੋ ਕਹਿ ਦੀਜੀਏ?☬ਉੱਤਰ:
Prof. Sahib Singhਇਹ ਭੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਿਸ਼ਾਹ ਪ੍ਰਭੂ ਵੱਸਦਾ ਹੈ ਉਹ ਥਾਂ ਕੇਡਾ ਵੱਡਾ ਹੈ।
SikhNet (Spanish)Tampoco sabemos lo Elevado de Su Trono, ahí donde Él habita.
ਅੰਬੜਿ. ਕੋਇ ਨ ਸਕਈ; ਹਉ ਕਿਸ ਨੋ ਪੁਛਣਿ ਜਾਉ ॥੫॥
anbarr. koe na sakee; hau kis no puchhan jaau |5|
Sant Singh KhalsaNo one can reach it; whom shall I go and ask? ||5||
Manmohan SinghNo one can reach it. whom should I go to ask?
Manmohan Singh (Punjabi)ਕੋਈ ਪ੍ਰਾਣੀ ਇਸ ਨੂੰ ਪੁਜ ਨਹੀਂ ਸਕਦਾ। ਮੈਂ ਕੀਹਦੇ ਕੋਲ ਪਤਾ ਕਰਨ ਲਈ ਜਾਵਾਂ?
Fareedkot Teekaਹੇ ਭਾਈ ਜਨੋਂ! ਤਿਸ ਕੋ ਕੋਈ (ਅੰਬੜਿ) ਪਹੁਚ ਨਹੀਂ ਸਕਤਾ ਹੈ, ਤਾਂ ਤੇ ਮੈਂ ਕਿਸ ਕੇ ਪਾਸ ਪੂਛਨ ਕੋ ਜਾਊਂ॥੫॥
Prof. Sahib Singhਕਿਸੇ ਪਾਸੋਂ ਭੀ ਇਹ ਪੁੱਛ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ ਤੇ ਪਹੁੰਚ ਨਹੀਂ ਸਕਦਾ (ਜਿੱਥੋਂ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਸਹੀ ਦੱਸ ਸਕੇ) ॥੫॥ਪਦ ਅਰਥ ਅੰਬੜਿ ਨ ਸਕਈ = ਪਹੁੰਚ ਨਹੀਂ ਸਕਦਾ ॥੫॥
SikhNet (Spanish)Puesto que nadie lo puede localizar, entonces a quién le puedo preguntar. (5)
ਵਰਨਾ ਵਰਨ ਨ ਭਾਵਨੀ; ਜੇ ਕਿਸੈ ਵਡਾ ਕਰੇਇ ॥
varanaa varan na bhaavanee; je kisai vaddaa karee |
Sant Singh KhalsaOne class of people does not like the other, when one has been made great.
Manmohan SinghA race likes not another race, when He makes any one great.
Manmohan Singh (Punjabi)ਇਕ ਵੰਸ਼ ਨੂੰ ਦੂਜੀ ਵੰਸ਼ ਚੰਗੀ ਨਹੀਂ ਲਗਦੀ, ਜਦ ਉਹ ਕਿਸੇ ਇਕ ਨੂੰ ਉੱਚਾ ਕਰਦਾ ਹੈ।
Fareedkot Teeka(ਵਰਨਾ) ਬ੍ਰਹਮਣ, ਛਤ੍ਰੀ, ਆਦਿਕ ਔਰ (ਅਵਰਨ) ਨੀਚ ਜਾਤੀ ਏਹ ਤਿਸ ਕੋ ਨਹੀਂ ਭਾਵਤੇ ਹੈਂ, ਔਰ ਇਨ ਮੇਂ ਸੇ ਚਾਹੋ ਕਿਸੀ ਕੋ ਵੱਡਾ ਕਰ ਦੇ, ਭਾਵ ਯਹਿ ਸੁਤੰਤ੍ਰ ਹੈ, ਊਚ ਨੀਚ ਜਾਤੀ ਕਾ ਖਿਆਲ ਨਹੀਂ॥
Prof. Sahib Singh(ਇਹ ਭੀ ਨਹੀਂ ਕਿਹਾ ਜਾ ਸਕਦਾ ਕਿ) ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤਿ ਭਾਉਂਦੀ ਹੈ ਜਾਂ ਨਹੀਂ ਭਾਉਂਦੀ ਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤਿ ਨੂੰ ਉੱਚਾ ਕਰ ਦੇਂਦਾ ਹੈ।ਪਦ ਅਰਥ ਵਰਨਾਵਰਨ = ਵਰਨ ਅਵਰਨ, ਉੱਚੀਆਂ ਤੇ ਨੀਵੀਆਂ ਜਾਤਾਂ। ਕਿਸੈ = ਕਿਸੇ ਖ਼ਾਸ ਜਾਤਿ ਨੂੰ।
SikhNet (Spanish)Si el Señor da Su Bendición a una casta, la otra casta se disgusta.
ਵਡੇ ਹਥਿ ਵਡਿਆਈਆ; ਜੈ ਭਾਵੈ. ਤੈ ਦੇਇ ॥
vadde hath vaddiaaeea; jai bhaavai. tai dee |
Sant Singh KhalsaGreatness is only in His Great Hands; He gives to those with whom He is pleased.
Manmohan SinghIn the hand of the great Lord are the greatness. He gives to him whom He pleases.
Manmohan Singh (Punjabi)ਵਿਸ਼ਾਲ ਸਾਹਿਬ ਦੇ ਕਰ ਵਿੱਚ ਵਿਸ਼ਾਲਤਾਈਆਂ ਹਨ। ਉਹ ਉਸ ਨੂੰ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ।
Fareedkot Teekaਤਿਸ ਸਭ ਸੇ ਬਡੇ ਪਰਮੇਸ੍ਵਰ ਕੇ ਹਾਥ ਮੇਂ ਬਡਿਆਈਆਂ ਹੈਂ, ਜਿਸ ਕੋ ਚਾਹਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ। ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ।
SikhNet (Spanish)Pero, Él en Sus Manos, tiene toda la Gloria y da a quien Le place.
ਹੁਕਮਿ ਸਵਾਰੇ ਆਪਣੈ; ਚਸਾ. ਨ ਢਿਲ ਕਰੇਇ ॥੬॥
hukam savaare aapanai; chasaa. na dtil karee |6|
Sant Singh KhalsaBy the Hukam of His Command, He Himself regenerates, without a moment's delay. ||6||
Manmohan SinghHe regenerates mortal by His order and makes nor a moment's delay.
Manmohan Singh (Punjabi)ਉਹ ਆਪਣੇ ਅਮਰ ਦੁਆਰਾ ਪ੍ਰਾਣੀ ਨੂੰ ਸੁਆਰ ਦਿੰਦਾ ਹੈ ਅਤੇ ਇਕ ਮੁਹਤ ਦੀ ਭੀ ਦੇਰੀ ਨਹੀਂ ਲਾਉਂਦਾ।
Fareedkot Teekaਜਿਸ ਭਗਤਿ ਕੋ ਆਪਨੇ ਹੁਕਮ ਕਰ ਕੇ ਸਵਾਰਤਾ ਹੈ, ਤਿਸ ਕੋ ਚਸਾ ਮਾਤ੍ਰ ਭੀ ਦੇਰ ਨਹੀਂ ਕਰਤਾ ਹੈ॥੬॥
Prof. Sahib Singhਆਪਣੀ ਰਜ਼ਾ ਵਿਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ ॥੬॥ਪਦ ਅਰਥ ਹੁਕਮਿ = ਹੁਕਮ ਵਿਚ। ਚਸਾ = ਰਤਾ ਭਰ ਸਮਾ ਭੀ ॥੬॥
SikhNet (Spanish)Él hace que Su Voluntad se realice sin tardanza alguna. (6)
ਸਭੁ ਕੋ ਆਖੈ ਬਹੁਤੁ ਬਹੁਤੁ; ਲੈਣੈ ਕੈ ਵੀਚਾਰਿ ॥
sabh ko aakhai bahut bahut; lainai kai veechaar |
Sant Singh KhalsaEveryone cries out, "More! More!", with the idea of receiving.
Manmohan SinghWith the idea of obtaining, every one cries, "give me much more, much more".
Manmohan Singh (Punjabi)ਪਰਾਪਤ ਕਰਨ ਦੇ ਖਿਆਲ ਨਾਲ ਹਰ ਕੋਈ ਪੁਕਾਰਦਾ ਹੈ, "ਮੈਨੂੰ ਹੋਰ ਵਧੇਰੇ ਦਿਓ, ਹੋਰ ਵਧੇਰੇ।"
Fareedkot Teekaਹੇ ਭਾਈ! ਆਪਨੇ ਸ੍ਵਾਰਥ ਕੇ ਲੇਨੇ ਕਾ ਵੀਚਾਰੁ ਕਰ ਕੇ ਸਭ ਕੋਈ ਪਰਮੇਸ੍ਵਰ ਕੋ ਬਹੁਤ ਬਹੁਤ ਹੀ (ਆਖੈ) ਸਾਲਾਹਤਾ ਹੈ॥
Prof. Sahib Singhਪਰਮਾਤਮਾ ਤੋਂ ਦਾਤਾਂ ਲੈਣ ਦੇ ਖ਼ਿਆਲ ਨਾਲ ਹਰੇਕ ਜੀਵ ਬਹੁਤੀ ਮੰਗ ਮੰਗਦਾ ਹੈ।ਪਦ ਅਰਥ ਸਭੁ ਕੋ = ਹਰੇਕ ਜੀਵ। ਵੀਚਾਰਿ = ਵਿਚਾਰ ਨਾਲ, ਖ਼ਿਆਲ ਨਾਲ। ਲੈਣੈ ਕੈ ਵੀਚਾਰਿ = ਪ੍ਰਭੂ ਤੋਂ ਲੈਣ ਦੇ ਖ਼ਿਆਲ ਨਾਲ।
SikhNet (Spanish)Todos sus beneficiarios dicen, Él es Grandioso y Elevado.
ਕੇਵਡੁ ਦਾਤਾ ਆਖੀਐ; ਦੇ ਕੈ ਰਹਿਆ ਸੁਮਾਰਿ ॥
kevadd daataa aakheeai; de kai rahiaa sumaar |
Sant Singh KhalsaHow great should we call the Giver? His Gifts are beyond estimation.
Manmohan SinghHow great should the Giver be called? He gives bounties beyond enumeration.
Manmohan Singh (Punjabi)ਦਾਤਾਰ ਨੂੰ ਕਿੱਡਾ ਵੱਡਾ ਕਹਿਆ ਜਾਵੇ? ਉਹ ਗਿਣਤੀ ਤੋਂ ਬਾਹਰ ਦਾਤਾਂ ਦਿੰਦਾ ਹੈ।
Fareedkot Teekaਤਾਂ ਤੇ ਤਿਸ ਕੋ (ਕੇਵਡੁ) ਕਿਤਨਾਕੁ ਵੱਡਾ ਦਾਤਾ ਕਥਨ ਕਰੀਏ, ਭਾਵ ਯਹਿ ਕਿ ਬਿਅੰਤੁ ਹੀ ਕਥਨ ਕਰੀਏ, ਜੋ ਦੇ ਕਰ ਕੇ ਸਮਾਲ ਕਰ ਰਹਾ ਹੈ, ਵਾ ਦੇ ਕੇ ਗਿਣਤੀ ਨਹੀਂ ਕਰਤਾ ਹੈਂ॥ ਤਾਂ ਤੇ ਐਸੇ ਬੇਨਤੀ ਕਰੀਏ:
Prof. Sahib Singhਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਤਨਾ ਵੱਡਾ ਦਾਤਾ ਹੈ। ਉਹ ਦਾਤਾਂ ਦੇ ਰਿਹਾ ਹੈ, ਪਰ ਦਾਤਾਂ ਗਿਣਤੀ ਤੋਂ ਪਰੇ ਹਨ।ਪਦ ਅਰਥ ਸੁਮਾਰਿ = ਸ਼ੁਮਾਰ ਤੋਂ, ਗਿਣਤੀ ਤੋਂ।
SikhNet (Spanish)Pero ni se imaginan lo Bondadoso que es Él.
ਨਾਨਕ. ਤੋਟਿ ਨ ਆਵਈ; ਤੇਰੇ ਜੁਗਹ ਜੁਗਹ ਭੰਡਾਰ ॥੭॥੧॥
naanak. tott na aavee; tere jugah jugah bhanddaar |7|1|
Sant Singh KhalsaO Nanak, there is no deficiency; Your Storehouses are filled to overflowing, age after age. ||7||1||
Manmohan SinghNanak: O Lord! Thine store houses are brimful in every age, and never is there a deficiency in them.4
Manmohan Singh (Punjabi)ਨਾਨਕ: ਹੇ ਸਾਹਬਿ! ਤੇਰੇ ਖ਼ਜ਼ਾਨੇ ਹਰ ਜੁਗ ਅੰਦਰ ਪਰੀ ਪੂਰਨ ਹਨ ਅਤੇ ਕਾਚਿੱਤ ਉਨ੍ਹਾਂ ਵਿੱਚ ਕਮੀ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਹਾਰਾਜ! ਤੇਰੇ ਭੰਡਾਰੋਂ ਕਾ ਜੁਗ ਜੁਗ ਮੇਂ ਤੋਟਾ ਨਹੀਂ ਹੈ, ਸਰਬਦਾ ਪਰੀਪੂਰਣ ਹੋ ਰਹੇ ਹੈਂ, ਭਾਵ ਯਹਿ ਕਿ ਸਰਬ ਯੁਗੋਂ ਮੇਂ ਪਾਲਨਾ ਕਰਤਾ ਹੈਂ॥੭॥੧॥☬ਜੀਵ ਰੂਪ ਇਸਤ੍ਰੀ ਪੂਰਬੋਕਤ ਪਤੀ ਕੋ ਕਿਉਂ ਕਰ ਰਾਵੇ ਔਰ ਪ੍ਰਸੰਨ ਕਰਨੇ ਕੋ ਕੌਨ ਸਿੰਗਾਰੁ ਕਰੇ?☬ਤਿਨ ਕਾ ਉਤਰੁ ਦੇਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਖ਼ਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿਚ ਕਦੇ ਭੀ ਘਾਟ ਨਹੀਂ ਪੈ ਸਕਦੀ ॥੭॥੧॥ਪਦ ਅਰਥ ਭੰਡਾਰ = ਖ਼ਜ਼ਾਨੇ ॥੭॥੧॥
SikhNet (Spanish)Dice Nanak, los Almacenes del Señor se desbordan a través de las épocas, y a Él no le falta nada. (7-1)