ੴ

ਸਿੱਖਬਾਣੀ · SikhBani

Ang 52

Sri Guru Granth Sahib · Siree Raag · 4 shabads, 41 lines
Translations
Shabad Guru Arjan Dev Ji Siree Raag continued from Ang 51

ਬੰਧਨ. ਮੁਕਤੁ ਸੰਤਹੁ; ਮੇਰੀ ਰਾਖੈ ਮਮਤਾ ॥੩॥

bandhan. mukat santahu; meree raakhai mamataa |3|

Sant Singh KhalsaHe frees us from bondage, O Saints, and saves us from possessiveness. ||3||
Manmohan SinghHe immunes me from entanglements and posses love for me. O Saints!
Manmohan Singh (Punjabi)ਉਹ ਮੈਨੂੰ ਫਾਹੀਆਂ ਤੋਂ ਆਜ਼ਾਦ ਕਰਦਾ ਹੈ ਅਤੇ ਮੇਰੇ ਲਈ ਪਿਆਰ ਰੱਖਦਾ ਹੈ, ਹੇ ਸਾਧੂੳ!
Fareedkot Teekaਹੇ ਮਹਾਰਾਜ! ਤੂੰ ਅਵਿਦਕ ਬੰਧਨਤਾ ਸੇ ਰਹਤ ਹੈਂ, ਮੇਰੀ ਸੰਤ ਜਨੋ ਕੇ ਸਮ ਮਮਤਾ ਰਾਖਤਾ ਹੈਂ, ਭਾਵ ਯਹ ਕਿ ਪ੍ਰਹਲਾਦ ਆਦਿਕੋਂ ਵਤ ਮੇਰੇ ਕੋ ਅਪਨਾ ਜਾਨਤਾ ਹੈਂ। ਵਾ ਬੰਧਨਾ ਸੇ ਮੁਕਤ ਜੋ ਸੰਤ ਹੈਂ ਕਿਰਪਾ ਕਰ ਕੇ ਮੇਰੀ ਤਿਨ ਮੇਂ ਮਮਤਾ ਰਾਖਤਾ ਹੈ, ਵਾ ਹੰਤਾ ਮਮਤਾ ਤੇ ਮੇਰੀ ਰਖਿਆ ਕਰਤਾ ਹੈਂ॥੩॥
Prof. Sahib Singhਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ ॥੩॥

ਪਦ ਅਰਥ ਬੰਧਨ ਮੁਕਤੁ = ਬੰਧਨਾਂ ਤੋਂ ਆਜ਼ਾਦ ਕਰਨ ਵਾਲਾ। ਮਮਤਾ = 'ਮੇਰਾ' ਆਖਣ ਦਾ ਦਾਹਵਾ॥੩॥

SikhNet (Spanish)Oh Santos, a través de Él nos podremos quitar las amarras del ego.

ਭਏ ਕਿਰਪਾਲ ਠਾਕੁਰ; ਰਹਿਓ ਆਵਣ ਜਾਣਾ ॥

bhe kirapaal tthaakur; rahio aavan jaanaa |

Sant Singh KhalsaBecoming Merciful, my Lord and Master has ended my comings and goings in reincarnation.
Manmohan SinghThe Lord has become Merciful and my coming and going have ended.
Manmohan Singh (Punjabi)ਪ੍ਰਭੂ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।
Fareedkot Teekaਹੇ ਠਾਕੁਰ! ਜਬ ਆਪ ਮੇਰੇ ਪਰ ਕ੍ਰਿਪਾਲ ਹੂਏ, ਤਬ ਹਮ (ਆਵਣ) ਜਨਮ (ਜਾਣਾ) ਮਰਨ ਸੇ ਰਹਤ ਹੂਏ ਹੈਂ॥
Prof. Sahib Singhਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ।

SikhNet (Spanish)El Maestro, en Su Misericordia, ha terminado con mis idas y venidas.(3)

ਗੁਰ ਮਿਲਿ ਨਾਨਕ; ਪਾਰਬ੍ਰਹਮੁ ਪਛਾਣਾ ॥੪॥੨੭॥੯੭॥

gur mil naanak; paarabraham pachhaanaa |4|27|97|

Sant Singh KhalsaMeeting with the Guru, Nanak has recognized the Supreme Lord God. ||4||27||97||
Manmohan SinghBy meeting the Guru, Nanak has recognised the Supreme Lord.
Manmohan Singh (Punjabi)ਗੁਰਾਂ ਨੂੰ ਪੇਟਣ ਦੁਆਰਾ ਨਾਨਕ ਨੇ ਸ਼ਰੋਮਣੀ ਸਾਹਿਬ ਨੂੰ ਸਿੰਞਾਣ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਾਰਬ੍ਰਹਮ! ਗੁਰੋਂ ਕੋ ਮਿਲ ਕਰ ਮੈਂ ਤੇਰੇ ਕੋ ਬਿਆਪਕ ਰੂਪ ਕਰ ਕੇ ਪਛਾਣਿਆ ਹੈ॥੪॥੨੭॥੯੭॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੪॥੨੭॥੯੭॥{51-52}

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ॥੪॥

SikhNet (Spanish)Y encontrando al Guru, Nanak ha concebido a su Señor. (4-27-97)

Open this shabad (11 lines, Angs 51-52) →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ਘਰੁ ੧ ॥

sireeraag mahalaa 5 ghar 1 |

Sant Singh KhalsaSiree Raag, Fifth Mehl, First House:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸੰਤ ਜਨਾ ਮਿਲਿ ਭਾਈਆ; ਕਟਿਅੜਾ ਜਮਕਾਲੁ ॥

sant janaa mil bhaaeea; kattiarraa jamakaal |

Sant Singh KhalsaMeeting with the humble beings, O Siblings of Destiny, the Messenger of Death is conquered.
Manmohan SinghBy meeting the pious persons, O Brother! I have clipped birth and death.
Manmohan Singh (Punjabi)ਪਵਿਤ੍ਰ ਪੁਰਸ਼ ਨੂੰ ਭੇਟ ਕੇ, ਹੈ ਵੀਰ! ਮੈਂ ਜੰਮਣ ਤੇ ਮਰਨ ਨੂੰ ਵੱਢ ਸੁਟਿਆ ਹੈ।
Fareedkot Teekaਬੇਨਤੀ: ਸੰਤ ਜਨਾ ਭਾਈਓਂ ਕੇ ਸਾਥ ਮਿਲ ਕਰ ਕੇ (ਜਮ) ਜਨਮ (ਕਾਲੁ) ਮਰਨੁ ਕਾਟ ਦੀਆ ਹੈ, ਵਾ ਕਾਲ ਕੋ (ਜਮ) ਮੂਲ ਤੇ ਹੀ ਨਾਸ ਕਰ ਦੀਆ ਹੈ। ਭਾਵ ਯਹਿ ਕਿ ਜਨਮ ਮਰਨ ਸੇ ਰਹਤ ਹੂਆ ਹੂੰ॥
Prof. Sahib Singhਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।

SikhNet (Spanish)Los que se juntaron con los Santos, no conocieron la muerte.

ਸਚਾ ਸਾਹਿਬੁ ਮਨਿ ਵੁਠਾ; ਹੋਆ ਖਸਮੁ ਦਇਆਲੁ ॥

sachaa saahib man vutthaa; hoaa khasam deaal |

Sant Singh KhalsaThe True Lord and Master has come to dwell within my mind; my Lord and Master has become Merciful.
Manmohan SinghTrue Lord, my Spouse has become merciful and secured abode within my mind.
Manmohan Singh (Punjabi)ਪਤੀ, ਸਚਾ ਸੁਆਮੀ, ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਚਿੱਤ ਅੰਦਰ ਉਸ ਨੇ ਨਿਵਾਸ ਕਰ ਲਿਆ ਹੈ।
Fareedkot Teekaਜਬ ਸਚਾ ਸਾਹਿਬੁ ਮਨ ਮੇਂ (ਵੁਠਾ) ਵਸਿਆ ਹੈ, ਤਬ ਵਹੁ (ਖਸਮੁ) ਮਾਲਕ ਪਰਮੇਸ੍ਵਰ ਦਿਆਲ ਹੂਆ ਹੈ॥
Prof. Sahib Singhਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਵਿਚ। ਵੂਠਾ = ਆ ਵੱਸਿਆ ਹੈ।

SikhNet (Spanish)A su interior llegó el Verdadero Maestro, el Señor, el Ser Misericordioso.

ਪੂਰਾ ਸਤਿਗੁਰੁ ਭੇਟਿਆ; ਬਿਨਸਿਆ ਸਭੁ ਜੰਜਾਲੁ ॥੧॥

pooraa satigur bhettiaa; binasiaa sabh janjaal |1|

Sant Singh KhalsaMeeting with the Perfect True Guru, all my worldly entanglements have ended. ||1||
Manmohan SinghI have met the perfect True Guru and my entanglement has all ended.
Manmohan Singh (Punjabi)ਮੈਂ ਪੂਰਨ ਸਚੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰਾ ਸਾਰਾ ਬੰਧਨ ਮੁਕ ਗਿਆ ਹੈ।
Fareedkot Teekaਪਰੰਤੂ ਜਿਨ੍ਹੋਂ ਕੋ, ਹੇ ਪੂਰਨ! ਸਤਿਗੁਰੁ ਆਪ (ਭੇਟਿਆ) ਮਿਲਾ ਹੈ, ਤਬ ਤਿਨ੍ਹੋਂ ਕਾ ਸਰਬ (ਜੰਜਾਲੁ) ਬੰਧਨੁ (ਬਿਨਸਿਆ) ਨਿਵਰਤ ਹੂਆ ਹੈ॥੧॥
Prof. Sahib Singh(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ ॥੧॥

ਪਦ ਅਰਥ ਭੇਟਿਆ = ਮਿਲਿਆ। ਸਭੁ = ਸਾਰਾ। ਜੰਜਾਲੁ = ਮਾਇਆ ਦੇ ਬੰਧਨ॥੧॥

SikhNet (Spanish)al Guru Perfecto y todos sus problemas terminaron. (1)

ਮੇਰੇ ਸਤਿਗੁਰਾ; ਹਉ. ਤੁਧੁ ਵਿਟਹੁ ਕੁਰਬਾਣੁ ॥

mere satiguraa; hau. tudh vittahu kurabaan |

Sant Singh KhalsaO my True Guru, I am a sacrifice to You.
Manmohan SinghMy True Guru! I am a sacrifice unto Thee.
Manmohan Singh (Punjabi)ਮੇਰੇ ਸਚੇ ਗੁਰਦੇਵ ਜੀ! ਮੈਂ ਤੁਹਾਡੇ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਹੇ ਮੇਰੇ ਸਤਿਗੁਰੁ! ਮੈਂ ਤੇਰੇ ਉਪਰ ਸੇ ਕੁਰਬਾਨ ਜਾਤਾ ਹੂੰ॥
Prof. Sahib Singhਹੇ ਮੇਰੇ ਸਤਿਗੁਰੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਵਿਟਹੁ = ਤੋਂ।

SikhNet (Spanish)Oh mi Verdadero Guru, mi ser lo ofrezco a Ti.

ਤੇਰੇ ਦਰਸਨ ਕਉ ਬਲਿਹਾਰਣੈ; ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥

tere darasan kau balihaaranai; tus ditaa amrit naam |1| rahaau |

Sant Singh KhalsaI am a sacrifice to the Blessed Vision of Your Darshan. By the Pleasure of Your Will, You have blessed me with the Ambrosial Naam, the Name of the Lord. ||1||Pause||
Manmohan SinghI am devoted unto Thy sight. Being mightily pleases, Thou hast granted me the immotalising Name. Pause.
Manmohan Singh (Punjabi)ਮੈਂ ਤੇਰੇ ਦੀਦਾਰ ਉਤੋਂ ਸਦਕੇ ਜਾਂਦਾ ਹਾਂ। ਪਰਮ-ਪ੍ਰਸੰਨ ਹੋ ਕੇ ਤੂੰ ਮੈਨੂੰ ਅਮਰ ਕਰਨਹਾਰ ਨਾਮ ਬਖਸ਼ਿਆ ਹੈ। ਠਹਿਰਾਉ।
Fareedkot Teekaਤੇਰੇ ਦਰਸਨ ਕੋ ਬਲਿਹਾਰਣੇ ਜਾਤਾ ਹੂੰਮ, ਕਿਉਂਕਿ ਤੈਨੇ ਪ੍ਰਸਿੰਨ ਹੋ ਕਰ ਅੰਮ੍ਰਿਤ ਰੂਪੁ ਨਾਮੁ ਦੀਆ ਹੈ॥੧॥ ਰਹਾੳ ॥
Prof. Sahib Singhਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ। ਤੂੰ ਪ੍ਰਸੰਨ ਹੋ ਕੇ ਮੈਨੂੰ (ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧॥ ਰਹਾਉ ॥

ਪਦ ਅਰਥ ਤੁਸਿ = ਤੁੱਠ ਕੇ, ਪ੍ਰਸੰਨ ਹੋ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ॥੧॥ਰਹਾਉ॥

SikhNet (Spanish)Bendita, bendita es Tu Visión; en Tu Misericordia me bendices con el Néctar del Naam. (1-Pausa)

ਜਿਨ ਤੂੰ ਸੇਵਿਆ ਭਾਉ ਕਰਿ; ਸੇਈ ਪੁਰਖ ਸੁਜਾਨ ॥

jin toon seviaa bhaau kar; seee purakh sujaan |

Sant Singh KhalsaThose who have served You with love are truly wise.
Manmohan SinghWise are the persons, who have served Thee With love.
Manmohan Singh (Punjabi)ਸਿਆਣੇ ਹਨ ਉਹ ਪੁਰਸ਼, ਜਿਨ੍ਹਾਂ ਨੇ ਪਿਆਰ ਨਾਲ ਤੇਰੀ ਟਹਿਲ ਕਮਾਈ ਹੈ।
Fareedkot Teekaਜਿਨ ਪੁਰਸੋਂ ਨੇ ਤੇਰੇ ਕੋ ਪ੍ਰੇਮ ਕਰ ਕੇ ਸੇਵਨ ਕੀਆ ਹੈ, ਸੋਈ ਚਤਰ ਹੈਂ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ।

ਪਦ ਅਰਥ ਤੂੰ = ਤੈਨੂੰ। ਭਾਉ = ਪ੍ਰੇਮ। ਸੁਜਾਨ = ਸਿਆਣੇ।

SikhNet (Spanish)Los que Te sirvieron con Amor, son personas sabias.

ਤਿਨਾ ਪਿਛੈ ਛੁਟੀਐ; ਜਿਨ ਅੰਦਰਿ. ਨਾਮੁ ਨਿਧਾਨੁ ॥

tinaa pichhai chhutteeai; jin andar. naam nidhaan |

Sant Singh KhalsaThose who have the Treasure of the Naam within emancipate others as well as themselves.
Manmohan SinghThe mortal is emancipated in the wake of those who have the Name Treasure in their mind.
Manmohan Singh (Punjabi)ਜਿਨ੍ਹਾਂ ਦੇ ਅੰਤਰ-ਆਤਮੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਮਗਰ ਲੱਗ ਕੇ ਪ੍ਰਾਣੀ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨ ਕੇ ਰਿਦੇ ਮੇਂ ਨਾਮ ਰੂਪੀ (ਨਿਧਾਨੁ) ਖਜਾਨਾ ਹੈ, ਤਿਨ ਪੁਰਸੋਂ ਕੇ (ਪਿਛੈ) ਸਰਣ ਲੈਣੇ ਕਰ ਸੰਸਾਰ ਬੰਧਨਾ ਸੇ ਛੁਟੀਤਾ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ।

ਪਦ ਅਰਥ ਪਿਛੈ = ਅਨੁਸਾਰ ਹੋ ਕੇ, ਸਰਨੀ ਪੈ ਕੇ। ਛੁਟੀਐ = (ਵਿਕਾਰਾਂ ਤੋਂ) ਬਚੀਦਾ ਹੈ। ਨਿਧਾਨੁ = ਖ਼ਜ਼ਾਨਾ।

SikhNet (Spanish)Los que atesoraron Tu Nombre, liberaron a los demás.

ਗੁਰ ਜੇਵਡੁ ਦਾਤਾ. ਕੋ ਨਹੀ; ਜਿਨਿ ਦਿਤਾ ਆਤਮ ਦਾਨੁ ॥੨॥

gur jevadd daataa. ko nahee; jin ditaa aatam daan |2|

Sant Singh KhalsaThere is no other Giver as great as the Guru, who has given the gift of the soul. ||2||
Manmohan SinghNone is as great a donor as the Guru Who has given me the gift of Divine Soul.
Manmohan Singh (Punjabi)ਗੁਰਾਂ ਜਿੱਡਾ ਵਡਾ ਦਾਤਾਰ ਕੋਈ ਨਹੀਂ, ਜਿਨ੍ਰਾਂ ਨੇ ਮੈਨੂੰ ਰੱਬੀ ਰੂਹ ਦੀ ਦਾਤ ਪਰਦਾਨ ਕੀਤੀ ਹੈ।
Fareedkot Teekaਗੁਰੂ ਜੈਸਾ ਵੱਡਾ ਦਾਤਾ ਕੋਈ ਨਹੀਂ ਜਿਸ ਨੇ ਆਤਮ ਦਾਨੁ ਦੀਆ ਹੈ, ਭਾਵ ਯਹਿ ਕਿ ਜਗ੍ਯਾਸੂਆਂ ਕੋ ਸਰੂਪ ਕੀ ਗ੍ਯਾਤ ਕਰਵਾ ਦਈ ਹੈ॥੨॥
Prof. Sahib Singh(ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤ ਦਿੱਤੀ ਹੈ ॥੨॥

ਪਦ ਅਰਥ ਜਿਨਿ = ਜਿਸ ਨੇ {ਨੋਟ: 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}॥੨॥

SikhNet (Spanish)No existe ningún benefactor que iguale al Guru, pues nos dio el Regalo del Alma. (2)

ਆਏ ਸੇ ਪਰਵਾਣੁ ਹਹਿ; ਜਿਨ. ਗੁਰੁ ਮਿਲਿਆ ਸੁਭਾਇ ॥

aae se paravaan heh; jin. gur miliaa subhaae |

Sant Singh KhalsaBlessed and acclaimed is the coming of those who have met the Guru with loving faith.
Manmohan SinghAcceptable is the advent of those, who meet the Guru with superb faith.
Manmohan Singh (Punjabi)ਪਰਵਾਣਿਤ ਹੈ ਉਨ੍ਹਾਂ ਦਾ ਆਗਮਨ ਜੋ ਸਰੇਸ਼ਟ ਭਾਵਨਾ ਨਾਲ ਗੁਰਾਂ ਨੂੰ ਭੇਟਦੇ ਹਨ।
Fareedkot Teekaਜਿਨ੍ਹੋਂ ਕੋ ਗੁਰੂ ਸੁਖ ਸਰੂਪ ਪ੍ਰੇਮ ਸੇ ਮਿਲਿਆ ਹੈ, ਸੋਈ ਪੁਰਸ ਸੰਸਾਰ ਮੇਂ ਆਏ ਪ੍ਰਵਾਣੁ ਹੈਂ॥
Prof. Sahib Singhਜਿਨ੍ਹਾਂ ਨੂੰ ਪਿਆਰ ਦੀ ਬਰਕਤਿ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਉਹੀ ਕਬੂਲ ਹਨ।

ਪਦ ਅਰਥ ਹਹਿ = ਹਨ। ਸੁਭਾਇ = ਪਿਆਰ ਨਾਲ।

SikhNet (Spanish)Benditos son aquéllos a quienes el Guru los recibió con Amor.

ਸਚੇ ਸੇਤੀ ਰਤਿਆ; ਦਰਗਹ ਬੈਸਣੁ ਜਾਇ ॥

sache setee ratiaa; daragah baisan jaae |

Sant Singh KhalsaAttuned to the True One, you shall obtain a place of honor in the Court of the Lord.
Manmohan SinghBeing imbued with the True Lord, one secures the sitting place in lord's Court.
Manmohan Singh (Punjabi)ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਇਨਸਾਨ ਸਾਈਂ ਦੇ ਦਰਬਾਰ ਅੰਦਰ ਬੈਠਣ ਦੀ ਜਗ੍ਹਾਂ ਪਾ ਲੈਂਦਾ ਹੈ।
Fareedkot Teekaਜੋ ਸਚੇ ਵਾਹਿਗੁਰੂ ਸੇ (ਰਤਿਆ) ਰੰਗਤ ਹੂਏ ਹੈਂ, ਤਿਨ ਕੋ ਸਤਕਾਰ ਪੂਰਬਕ ਦਰਗਾਹ ਮੇਂ ਬੈਠਣੇ ਕੋ ਜਗਾ ਮਿਲਤੀ ਹੈ॥
Prof. Sahib Singh(ਗੁਰੂ ਦੀ ਸਹੈਤਾ ਨਾਲ) ਸਦਾ-ਥਿਰ ਪ੍ਰਭੂ (ਦੇ ਨਾਮ) ਨਾਲ ਰੰਗੀਜ ਕੇ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ।

ਪਦ ਅਰਥ ਸੇਤੀ = ਨਾਲ। ਬੈਸਣੁ = ਬੈਠਣ ਨੂੰ। ਜਾਇ = ਥਾਂ।

SikhNet (Spanish)Imbuido en Su Amor uno logra un lugar de honor en la Corte del Señor.

ਕਰਤੇ ਹਥਿ ਵਡਿਆਈਆ; ਪੂਰਬਿ ਲਿਖਿਆ ਪਾਇ ॥੩॥

karate hath vaddiaaeea; poorab likhiaa paae |3|

Sant Singh KhalsaGreatness is in the Hands of the Creator; it is obtained by pre-ordained destiny. ||3||
Manmohan SinghGreatness are in the Creator's hand. The mortal obtains them as pre-ordained.
Manmohan Singh (Punjabi)ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।
Fareedkot Teekaਏਹ ਸਭ ਵਡਿਆਈਆਂ (ਕਰਤੇ) ਪਰਮੇਸ੍ਵਰ ਕੇ ਹਾਥ ਮੇਂ ਹੈਂ, ਪਰੰਤੂ ਪੂਰਬਲਾ ਲਿਖਿਆ ਹੋਵੇ ਤਾਂ ਪ੍ਰਾਪਤਿ ਹੋਤੀਆਂ ਹੈਂ॥੩॥
Prof. Sahib Singh(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਹਥਿ = ਹੱਥ ਵਿਚ॥੩॥

SikhNet (Spanish)Toda la Gloria está en las Manos de Dios y uno la obtiene sólo si así está escrito por Dios. (3)

ਸਚੁ ਕਰਤਾ. ਸਚੁ ਕਰਣਹਾਰੁ; ਸਚੁ ਸਾਹਿਬੁ. ਸਚੁ ਟੇਕ ॥

sach karataa. sach karanahaar; sach saahib. sach ttek |

Sant Singh KhalsaTrue is the Creator, True is the Doer. True is our Lord and Master, and True is His Support.
Manmohan SinghTrue Lord is the Creator of the World and he is the Doer of every thing. True is the prop of the True Lord.
Manmohan Singh (Punjabi)ਸੱਚਾ ਸੁਆਮੀ ਸੰਸਾਰ ਦਾ ਸਿਰਜਣਹਾਰ ਹੈ ਅਤੇ ਸੱਚਾ ਸੁਆਮੀ ਹੀ ਕੰਮਾਂ ਦੇ ਕਰਨ ਵਾਲਾ। ਸੱਚਾ ਹੈ ਆਸਰਾ ਸੱਚੇ ਸੁਆਮੀ ਦਾ।
Fareedkot Teekaਪੀਛੇ ਭੀ (ਸਚੁ) ਪਰਮੇਸ੍ਵਰ ਕਰਤਾ ਥਾ, ਔਰ ਸੋਈ ਸਚੁ ਰੂਪੁ ਅਬ ਸ੍ਰਿਸਟੀ ਕੇ ਕਰਨੇ ਹਾਰਾ ਹੈ, ਸੋਈ ਸਚਾ ਸਾਹਿਬੁ ਭਵਿਖਤ ਮੇਂ ਕਰੇਗਾ, ਔਰ ਤਿਸ ਕਾ ਸਚਾ ਹੀ (ਟੇਕ) ਆਸਰਾ ਹੈ॥
Prof. Sahib Singhਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ।

ਪਦ ਅਰਥ ਸਚੁ = ਸਦਾ-ਥਿਰ। ਟੇਕ = ਆਸਰਾ।

SikhNet (Spanish)Verdadero es el Creador, Verdadera es la Causa y Verdadero es el Soporte del Maestro.

ਸਚੋ ਸਚੁ ਵਖਾਣੀਐ; ਸਚੋ ਬੁਧਿ ਬਿਬੇਕ ॥

sacho sach vakhaaneeai; sacho budh bibek |

Sant Singh KhalsaSo speak the Truest of the True. Through the True One, an intuitive and discerning mind is obtained.
Manmohan SinghRepeat thou the Name of the Truest of the True. By repeating the True Name the discerning intellect is obtained.
Manmohan Singh (Punjabi)ਤੂੰ ਸਚਿਆਰਾ ਦੇ ਪ੍ਰਮ-ਸਚਿਆਰ ਦੇ ਨਾਮ ਦਾ ਜਾਪ ਕਰ, ਸਚੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਬੀਨ ਅਕਲ ਉਤਪੰਨ ਹੁੰਦਾ ਹੈ।
Fareedkot Teekaਜੋ ਸਰਬ ਕਾਲ ਮੇਂ ਸਚੁ ਰੂਪ ਹੈ, ਤਿਸ ਕੀ ਜਬ ਉਸਤਤੀ ਕਰੀਏ ਤਬ ਬੁਧੀ ਵਿਖੇ ਸਚਾ (ਬਿਬੇਕ) ਆਤਮ ਵੀਚਾਰ ਪ੍ਰਾਪਤ ਹੋਤਾ ਹੈ॥
Prof. Sahib Singhਹਰੇਕ ਜੀਵ ਉਸੇ ਨੂੰ ਹੀ ਸਦਾ-ਥਿਰ ਰਹਿਣ ਵਾਲਾ ਆਖਦਾ ਹੈ। ਉਹ ਸਦਾ-ਥਿਰ ਪ੍ਰਭੂ ਹੀ (ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ।

ਪਦ ਅਰਥ ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ। ਬਿਬੇਕ ਬੁਧਿ = ਬਿਬੇਕ ਦੀ ਬੁਧਿ ਵਾਲਾ।

SikhNet (Spanish)Grita la Verdad, pues es a través de la Verdad que uno logra la Luz para el intelecto.

ਸਰਬ ਨਿਰੰਤਰਿ ਰਵਿ ਰਹਿਆ; ਜਪਿ ਨਾਨਕ. ਜੀਵੈ ਏਕ ॥੪॥੨੮॥੯੮॥

sarab nirantar rav rahiaa; jap naanak. jeevai ek |4|28|98|

Sant Singh KhalsaNanak lives by chanting and meditating on the One, who is pervading within and contained amongst all. ||4||28||98||
Manmohan SinghNanak lives by remembering the Unique Lord, who is contained amidst all.
Manmohan Singh (Punjabi)ਨਾਨਕ ਅਦੁਤੀ ਸਾਹਿਬ ਜੋ ਸਾਰਿਆਂ ਦੇ ਅੰਦਰ ਰਮ ਰਿਹਾ ਹੈ, ਨੂੰ ਸਿਮਰ ਕੇ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਰਬ ਬਨ ਤ੍ਰਿਨ ਮੇਂ ਅੰਤਰੇ ਸੇ ਰਹਿਤ ਹੋ ਕਰ ਰਮਿਆ ਹੂਆ ਹੈ, ਯਥਾ-☬"ਬਨ ਤ੍ਰਿਨ ਪਰਬਤ ਹੈ ਪਾਰਬ੍ਰਹਮੁ॥"☬ਤਿਸ ਏਕ ਕੋ ਜਪ ਕਰ ਜੀਵਤਾ ਹੂੰ॥੪॥੨੮॥੯੮॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੪॥੨੮॥੯੮॥

ਪਦ ਅਰਥ ਜਪਿ = ਜਪ ਕੇ। ਏਕ = (ਉਸ) ਇਕ (ਦਾ ਨਾਮ)॥੪॥

SikhNet (Spanish)Nanak vive recordándolo a Él, Quien prevalece en todo y por todas partes. (4-28-98)

Open this shabad →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਗੁਰੁ ਪਰਮੇਸੁਰੁ ਪੂਜੀਐ; ਮਨਿ ਤਨਿ ਲਾਇ ਪਿਆਰੁ ॥

gur paramesur poojeeai; man tan laae piaar |

Sant Singh KhalsaWorship the Guru, the Transcendent Lord, with your mind and body attuned to love.
Manmohan SinghWith love in the mind and body, adore the Lord incarnate Guru.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਵਿੱਚ ਪ੍ਰੀਤ ਨਾਲ ਸੁਆਮੀ ਸਰੂਪ ਗੁਰਾਂ ਦੀ ਉਪਾਸ਼ਨਾ ਕਰ।
Fareedkot Teekaਹੇ ਭਾਈ! ਗੁਰੋਂ ਕੋ ਪਰਮੇਸ੍ਵਰ ਜਾਣ ਕਰ ਔਰ ਮਨ ਤਨ ਕਾ ਪਿਆਰ ਲਗਾਇ ਕਰ ਪੂਜੀਐ॥
Prof. Sahib Singhਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ।

ਪਦ ਅਰਥ ਪੂਜੀਐ = ਪੂਜਣਾ ਚਾਹੀਦਾ ਹੈ। ਲਾਇ = ਲਾ ਕੇ।

SikhNet (Spanish)Alaba a tu Guru, a tu Dios con Amor, con tu Alma y cuerpo.

ਸਤਿਗੁਰੁ ਦਾਤਾ ਜੀਅ ਕਾ; ਸਭਸੈ ਦੇਇ ਅਧਾਰੁ ॥

satigur daataa jeea kaa; sabhasai dee adhaar |

Sant Singh KhalsaThe True Guru is the Giver of the soul; He gives Support to all.
Manmohan SinghThe True Guru is the bestoswer of very life and lends support to all.
Manmohan Singh (Punjabi)ਸਚੇ ਗੁਰੂ ਜੀ ਜਿੰਦ-ਜਾਨ ਬਖਸ਼ਣ ਵਾਲੇ ਹਨ ਅਤੇ ਸਮੂਹ ਨੂੰ ਆਸਰਾ ਦਿੰਦੇ ਹਨ।
Fareedkot Teekaਕਿਉਂਕਿ ਸਤਿਗੁਰ ਜੀਵ ਕਾ ਦਾਤਾ ਹੈ, ਭਾਵ ਏਹ ਕਿ ਜੀਵ ਕੋ ਚੌਰਾਸੀ ਸੇ ਛੁਡਾਵਣੇ ਵਾਲਾ ਹੈ, ਔਰ ਸਭ ਕਿਸੀ ਕੋ ਆਸਰਾ ਦੇਤਾ ਹੈ॥
Prof. Sahib Singhਗੁਰੂ ਆਤਮਕ ਜੀਵਨ ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ।

ਪਦ ਅਰਥ ਜੀਅ ਕਾ = ਜਿੰਦ ਦਾ, ਆਤਮਕ ਜੀਵਨ ਦਾ। ਸਭਸੈ = (ਸਰਨ ਆਏ) ਹਰੇਕ ਨੂੰ। ਦੇਇ = ਦੇਂਦਾ ਹੈ। ਅਧਾਰੁ = ਆਸਰਾ।

SikhNet (Spanish)Tu Guru Verdadero es el Dador del Éxtasis, Él es lo Principal en todo.

ਸਤਿਗੁਰ ਬਚਨ ਕਮਾਵਣੇ; ਸਚਾ ਏਹੁ ਵੀਚਾਰੁ ॥

satigur bachan kamaavane; sachaa ehu veechaar |

Sant Singh KhalsaAct according to the Instructions of the True Guru; this is the true philosophy.
Manmohan SinghAct up to the True Guru's instruction, this indeed is the true philosophy.
Manmohan Singh (Punjabi)ਸਤਿਗੁਰਾਂ ਨੇ ਉਪਦੇਸ਼ ਉਤੇ ਅਮਲ ਕਰ, ਨਿਰਸੰਦੇਹ ਇਹ ਸੱਚਾ ਤੱਤ-ਗਿਆਨ ਹੈ।
Fareedkot Teekaਤਾਂ ਤੇ ਸਤਿਗੁਰੋਂ ਕੇ ਬਚਨ ਜੋ (ਕਮਾਵਣੇ) ਧਾਰਨੇ ਹੈਂ, ਏਹੀ ਸਚਾ ਵੀਚਾਰ ਹੈ॥
Prof. Sahib Singhਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ)।
SikhNet (Spanish)Practica la Palabra del Guru Verdadero, pues Ésta es en realidad la Verdadera Filosofía.

ਬਿਨੁ ਸਾਧੂ ਸੰਗਤਿ ਰਤਿਆ; ਮਾਇਆ ਮੋਹੁ ਸਭੁ ਛਾਰੁ ॥੧॥

bin saadhoo sangat ratiaa; maaeaa mohu sabh chhaar |1|

Sant Singh KhalsaWithout being attuned to the Saadh Sangat, the Company of the Holy, all attachment to Maya is just dust. ||1||
Manmohan SinghWithout being imbued with the Society of saints, all attachment to wealth is as ashes.
Manmohan Singh (Punjabi)ਸਤਿਸੰਸਗਤ ਨਾਲ ਰੰਗੀਜੇ ਜਾਣ ਦੇ ਬਾਝੋਂ ਧਨ-ਦੌਲਤ ਦੀ ਸਾਰੀ ਲਗਨ ਸੁਆਹ ਵਰਗੀ ਹੈ।
Fareedkot Teekaਸੰਤੋਂ ਕੀ ਸੰਗਤ ਮੇਂ (ਰਤਿਆ) ਰੰਗਿਆਂ ਸੇ ਬਿਨਾ ਜੋ ਮਾਇਆ ਮੇਂ ਮੋਹੁ ਕਰਨਾ ਹੈ, ਸੋ ਸਬ (ਛਾਰੁ) ਭਸਮ ਰੂਪ ਹੈ॥੧॥
Prof. Sahib Singhਗੁਰੂ ਦੀ ਸੰਗਤਿ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ॥੧॥

ਪਦ ਅਰਥ ਸਾਧੂ = ਗੁਰੂ। ਛਾਰੁ = ਸੁਆਹ, ਵਿਅਰਥ॥੧॥

SikhNet (Spanish)Sin la Saad Sangat, la Sociedad de los Santos, el apego a Maya es como el polvo. (1)

ਮੇਰੇ ਸਾਜਨ; ਹਰਿ ਹਰਿ ਨਾਮੁ ਸਮਾਲਿ ॥

mere saajan; har har naam samaal |

Sant Singh KhalsaO my friend, reflect upon the Name of the Lord, Har, Har
Manmohan SinghMy Friend! remember thou the Name of Lord God.
Manmohan Singh (Punjabi)ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਪਿਆਰੇ! ਹਰਿ ਹਰਿ ਨਾਮ ਕੋ ਯਾਦ ਕਰ॥
Prof. Sahib Singhਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾ (ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ)।

ਪਦ ਅਰਥ ਸਮਾਲਿ = ਹਿਰਦੇ ਵਿਚ ਵਸਾ।

SikhNet (Spanish)Oh amigo mío, cosecha el Nombre del Señor,

ਸਾਧੂ ਸੰਗਤਿ ਮਨਿ ਵਸੈ; ਪੂਰਨ ਹੋਵੈ ਘਾਲ ॥੧॥ ਰਹਾਉ ॥

saadhoo sangat man vasai; pooran hovai ghaal |1| rahaau |

Sant Singh Khalsa. In the Saadh Sangat, He dwells within the mind, and one's works are brought to perfect fruition. ||1||Pause||
Manmohan SinghIn the guild of the Guru God abides within one's mind and his service becomes fruitful. Pause.
Manmohan Singh (Punjabi)ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। ਠਹਿਰਾਉ।
Fareedkot Teekaਪਰੰਤੂ ਜਬ ਸੰਤੋਂ ਕੀ ਸੰਗਤ ਕਰਨੇ ਕਰ ਹਰੀ ਕਾ ਨਾਮ ਮਨ ਮੇਂ ਵਸੇ, ਤਬ ਤੇਰੀ ਕਰਣੀ ਪੂਰੀ ਹੋਵੇ, ਭਾਵ ਏਹ ਕਿ ਫੇਰ ਕੁਛ ਕਰਤਬ ਕਰਨਾ ਨਹੀਂ ਰਹਤਾ॥੧॥ ਰਹਾਉ ॥
Prof. Sahib Singhਗੁਰੂ ਦੀ ਸੰਗਿਤ ਵਿਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਘਾਲ = ਮਿਹਨਤ। ਪੂਰਨ = ਸਫਲ॥੧॥ਰਹਾਉ॥

SikhNet (Spanish)tu mente descansará en Paz en la Congregación de los Santos y tu Alma obtendrá satisfacción. (1-Pausa)

ਗੁਰੁ ਸਮਰਥੁ ਅਪਾਰੁ ਗੁਰੁ; ਵਡਭਾਗੀ ਦਰਸਨੁ ਹੋਇ ॥

gur samarath apaar gur; vaddabhaagee darasan hoe |

Sant Singh KhalsaThe Guru is All-powerful, the Guru is Infinite. By great good fortune, the Blessed Vision of His Darshan is obtained.
Manmohan SinghThe Guru is omnipotent and the Guru is Infinite. It is through the greatest good luck that his view is had.
Manmohan Singh (Punjabi)ਗੁਰੂ ਸਰਬ-ਸ਼ਕਤੀਵਾਨ ਹੈ ਅਤੇ ਗੁਰੂ ਹੀ ਬੇਅੰਤ। ਭਾਰੇ ਚੰਗੇ ਨਸੀਬਾਂ ਦੁਆਰਾ ਉਸ ਦਾ ਦੀਦਾਰ ਮਿਲਦਾ ਹੈ।
Fareedkot Teekaਗੁਰ (ਸਮਰਥੁ) ਸਰਬ ਸ਼ਕਤੀਵਾਨ ਹੈ ਔਰ ਗੁਰੂ ਪਰਮੇਸਰ ਰੂਪ ਹੋਣੇ ਕਰ (ਅਪਾਰ) ਪਾਰਾਵਾਰ ਸੇ ਰਹਤ ਹੈ, ਪਰੰਤੂ ਵੱਡੇ ਭਾਗਾਂ ਵਾਲਿਓਂ ਕੋ ਦਰਸ਼ਨ ਹੋਤਾ ਹੈ॥
Prof. Sahib Singhਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ। ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ।
SikhNet (Spanish)Todopoderoso e Infinito es el Guru, afortunado es aquél que busca tener Su Visión.

ਗੁਰੁ ਅਗੋਚਰੁ ਨਿਰਮਲਾ; ਗੁਰ ਜੇਵਡੁ. ਅਵਰੁ ਨ ਕੋਇ ॥

gur agochar niramalaa; gur jevadd. avar na koe |

Sant Singh KhalsaThe Guru is Imperceptible, Immaculate and Pure. There is no other as great as the Guru.
Manmohan SinghImperceptible and Immaculate is the Guru. None else is as great as the Guru.
Manmohan Singh (Punjabi)ਸੋਚ ਸਮਝ ਤੋਂ ਪਰੇਡੇ ਅਤੇ ਪਵਿੱਤ੍ਰ ਹੈ ਗੁਰੂ। ਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਪੁਨਾ ਗੁਰੋਂ ਕਾ ਸ੍ਵਰੂਪ (ਅਗੋਚਰ) ਇੰਦ੍ਰੀਓਂ ਸੇ ਪਰੇ ਹੈ ਔਰ (ਨਿਰਮਲਾ) ਮਾਯਾ ਅਵਿਦਿਯਾ ਮਲ ਸੇ ਰਹਤ ਹੈ, ਭਾਵ ਏਹ ਗੁਰੋਂ ਕਾ ਸਰੂਪ ਸੁਧ ਹੈ, ਗੁਰੋਂ ਜੈਸਾ ਵੱਡਾ ਔਰ ਕੋਈ ਨਹੀਂ ਹੈ॥
Prof. Sahib Singhਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ (ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ।

ਪਦ ਅਰਥ ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ।

SikhNet (Spanish)Incomprensible, Inmaculado y Puro es Él, nadie puede igualar al Guru.

ਗੁਰੁ ਕਰਤਾ ਗੁਰੁ ਕਰਣਹਾਰੁ; ਗੁਰਮੁਖਿ ਸਚੀ ਸੋਇ ॥

gur karataa gur karanahaar; guramukh sachee soe |

Sant Singh KhalsaThe Guru is the Creator, the Guru is the Doer. The Gurmukh obtains true glory.
Manmohan SinghThe Guru is the Creator and Guru the Doer. It is through the Guru, that true glory is obtained.
Manmohan Singh (Punjabi)ਗੁਰੂ ਜੀ ਸਿਰਜਣਹਾਰ ਹਨ ਤੇ ਗੁਰੂ ਜੀ ਹੀ ਕਰਨ ਵਾਲੇ। ਗੁਰਾਂ ਦੁਆਰਾ ਹੀ ਸੱਚੀ ਬਜੁਰਗੀ ਪਰਾਪਤ ਹੁੰਦੀ ਹੈ।
Fareedkot Teekaਪੀਛੇ ਭੀ ਗੁਰੂ ਕਰਤਾ ਥਾ, ਅਬ ਭੀ ਗੁਰੂ ਕਰਣਹਾਰ ਹੈ, ਗੁਰੂ ਜੋ ਮੁਖ੍ਯ ਰੂਪ ਹੈ, ਤਿਨ ਕੀ ਸਚੀ ਸੋਭਾ ਹੈ॥
Prof. Sahib Singhਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਸੋਇ = ਸੋਭਾ।

SikhNet (Spanish)Él es el Creador y la Causa; a través de Él se vivencia una Gloria plena.

ਗੁਰ ਤੇ ਬਾਹਰਿ ਕਿਛੁ ਨਹੀ; ਗੁਰੁ ਕੀਤਾ ਲੋੜੇ ਸੁ ਹੋਇ ॥੨॥

gur te baahar kichh nahee; gur keetaa lorre su hoe |2|

Sant Singh KhalsaNothing is beyond the Guru; whatever He wishes comes to pass. ||2||
Manmohan SinghNothing is beyond (the jurisdiction of) the Guru. Whatever The Guru desires that comes to pass.
Manmohan Singh (Punjabi)ਕੁਝ ਭੀ ਗੁਰਾਂ (ਦੇ ਅਖਤਿਆਰ) ਤੋਂ ਬਾਹਰ ਨਹੀਂ। ਜੋ ਕੁਝ ਭੀ ਗੁਰੂ ਜੀ ਚਾਹੁੰਦੇ ਹਨ, ਉਹੀ ਹੁੰਦਾ ਹੈ।
Fareedkot Teekaਕੋਈ ਵਸਤ ਗੁਰੋਂ ਸੇ ਬਾਹਰ ਨਹੀਂ ਹੈ, ਜੋ ਗੁਰੂ ਕੀਆ ਚਾਹੇ ਸੋ ਹੋਤਾ ਹੈ॥੨॥
Prof. Sahib Singhਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ॥੨॥

ਪਦ ਅਰਥ ਤੇ = ਤੋਂ। ਬਾਹਰਿ = ਆਕੀ। ਲੋੜੇ = ਚਾਹੇ॥੨॥

SikhNet (Spanish)Sin el Guru no hay nada y todo lo que ocurre es por Su Voluntad. (2)

ਗੁਰੁ ਤੀਰਥੁ. ਗੁਰੁ ਪਾਰਜਾਤੁ; ਗੁਰੁ. ਮਨਸਾ ਪੂਰਣਹਾਰੁ ॥

gur teerath. gur paarajaat; gur. manasaa pooranahaar |

Sant Singh KhalsaThe Guru is the Sacred Shrine of Pilgrimage, the Guru is the Wish-fulfilling Elysian Tree.
Manmohan SinghThe Guru is the place or pilgrimage, Guru the Elysian Tree, and Guru the fulfiller of desire.
Manmohan Singh (Punjabi)ਗੁਰੂ ਯਾਤ੍ਰਾ-ਅਸਥਾਨ ਹੈ, ਗੁਰੂ ਕਲਪ-ਬਿਰਛ ਅਤੇ ਗੁਰੂ ਹੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ।
Fareedkot Teekaਪੁਨਾ ਗੁਰੂ ਤੀਰਥ ਵਤ ਪਵਿਤ੍ਰ ਕਰਨੇ ਵਾਲੇ ਹੈਂ, ਔਰ ਕਲਪ ਬ੍ਰਿਛ ਰੂਪ ਮਨੋਂ ਕਾਮਨਾ ਕੇ ਦੇਨੇ ਵਾਲੇ ਹੈਂ, ਔਰ ਗੁਰੂ ਮੋਖਾਦਿ ਸਰਬ (ਮਨਸਾ) ਇਛਾ ਕੇ ਪੂਰਨ ਕਰਨ ਵਾਲੇ ਹੈਂ॥
Prof. Sahib Singhਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ।

ਪਦ ਅਰਥ ਪਾਰਜਾਤੁ = {पारिजात} ਸਵਰਗ ਦੇ ਪੰਜ ਰੁੱਖਾਂ ਵਿਚੋਂ ਇਕ 'ਪਾਰਜਾਤ' ਰੁੱਖ ਹੈ ਜੋ ਮਨੋਕਾਮਨਾ ਪੂਰੀਆਂ ਕਰਦਾ ਹੈ। ਉਹ ਪੰਜ ਰੁੱਖ ਇਹ ਹਨ: ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਅਤੇ ਹਰੀ = ਚੰਦਨ। ਸਮੁੰਦਰ ਰਿੜਕਨ ਤੇ ਇਹ ਪਾਰਜਾਤ ਰੁੱਖ ਦੇਵਤਿਆਂ ਨੂੰ ਚੌਦਾਂ ਰਤਨਾਂ ਵਿਚ ਹੀ ਲੱਭਾ ਸੀ। ਵੰਡ ਵੇਲੇ ਇਹ ਇੰਦ੍ਰ ਦੇ ਕਬਜ਼ੇ ਵਿਚ ਆਇਆ। ਕ੍ਰਿਸ਼ਨ ਜੀ ਨੇ ਉਸ ਤੋਂ ਖੋਹ ਕੇ ਆਪਣੀ ਪਿਆਰੀ 'ਸਤਯ ਭਾਮਾਂ' ਦੇ ਵਿਹੜੇ ਵਿਚ ਲਾ ਦਿੱਤਾ। {पारमस्या स्तीति पारी समुद्र स्तत्र जातः, तस्य समुद्रौत्पन्नत्वात्}। ਮਨਸਾ = {मनीषा} ਇੱਛਾ।

SikhNet (Spanish)El Guru es el Lugar de Peregrinaje, el Guru es el Árbol Coral de Kappa;

ਗੁਰੁ ਦਾਤਾ ਹਰਿ ਨਾਮੁ ਦੇਇ; ਉਧਰੈ ਸਭੁ ਸੰਸਾਰੁ ॥

gur daataa har naam dee; udharai sabh sansaar |

Sant Singh KhalsaThe Guru is the Fulfiller of the desires of the mind. The Guru is the Giver of the Name of the Lord, by which all the world is saved.
Manmohan SinghGuru the giver, grants God's Name, wherewith the entire world is saved.
Manmohan Singh (Punjabi)ਗੁਰੂ ਦਾਤਾਰ ਵਾਹਿਗੁਰੂ ਦਾ ਨਾਮ ਪਰਦਾਨ ਕਰਦਾ ਹੈ ਜਿਸ ਨਾਲ ਸਾਰੇ ਜਗਤ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਗੁਰੂ ਜੋ ਸਰਬ ਪਦਾਰਥੋਂ ਕੇ ਦਾਤਾ ਹੈਂ, ਜੋ ਹਰੀ ਕਾ ਨਾਮ ਦੇਵੇਂ, ਤੌ ਜੀਵ ਸਭ ਸੰਸਾਰ ਕੇ ਬੰਧਨਾਂ ਸੇ (ਉਧਰੈ) ਨਿਕਸੇ॥
Prof. Sahib Singhਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ।

ਪਦ ਅਰਥ ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ।

SikhNet (Spanish)es Quien hace cumplir los deseos de nuestra mente. El Guru es el Dador del Nombre, la Salvación del mundo entero.

ਗੁਰੁ ਸਮਰਥੁ. ਗੁਰੁ ਨਿਰੰਕਾਰੁ; ਗੁਰੁ. ਊਚਾ ਅਗਮ ਅਪਾਰੁ ॥

gur samarath. gur nirankaar; gur. aoochaa agam apaar |

Sant Singh KhalsaThe Guru is All-powerful, the Guru is Formless; the Guru is Lofty, Inaccessible and Infinite.
Manmohan SinghThe Guru is potent to do everything and the Guru is himself the formless Lord, The Guru is high, unfathomable and limitless.
Manmohan Singh (Punjabi)ਗੁਰੂ ਸਭ ਕੁਝ ਕਰਨ ਯੋਗ ਹੈ ਅਤੇ ਗੁਰੂ ਆਪੇ ਹੀ ਆਕਾਰ-ਰਹਿਤ ਸਾਹਿਬ ਹੈ। ਗੁਰੂ ਬੁਲੰਦ, ਅਥਾਹ ਅਤੇ ਹਦਬੰਨਾ-ਰਹਿਤ ਹੈ।
Fareedkot Teekaਗੁਰੂ ਸਮਰਥ ਹੈਂ, ਗੁਰੂ ਨਿਰੰਕਾਰ ਰੂਪੁ ਹੈਂ, ਔਰ ਗੁਰੂ ਬ੍ਰਹਮਾਦਿਕੋਂ ਸੇ ਊਚੇ ਹੈਂ, ਔਰ (ਅਗਮ) ਮਨ ਬਾਣੀ ਤਿਸ ਗੁਰੂ ਸਰੂਪ ਮੇਂ ਪ੍ਰਾਪਤਿ ਨਹੀਂ ਹੋਤੀ, ਔਰ (ਅਪਾਰੁ) ਪਾਰ ਉਰਾਰ ਸੇ ਰਹਿਤ ਹੈਂ॥
Prof. Sahib Singhਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ।

ਪਦ ਅਰਥ ਅਗਮ = ਅਪਹੁੰਚ।

SikhNet (Spanish)Todopoderoso es Él, el Uno sin Forma, Elevado, Incognoscible y Vasto.

ਗੁਰ ਕੀ ਮਹਿਮਾ ਅਗਮ ਹੈ; ਕਿਆ ਕਥੇ ਕਥਨਹਾਰੁ ॥੩॥

gur kee mahimaa agam hai; kiaa kathe kathanahaar |3|

Sant Singh KhalsaThe Praise of the Guru is so sublime-what can any speaker say? ||3||
Manmohan SinghIneffable is the praise s of the Guru. What can a sayer say?
Manmohan Singh (Punjabi)ਅਕਹਿ ਹੈ ਗੁਰਾਂ ਦਾ ਉਪਮਾ। ਆਖਣ ਵਾਲਾ ਕੀ ਆਖ ਸਕਦਾ ਹੈ?
Fareedkot Teekaਯਾਂ ਤੇ ਗੁਰੋਂ ਕੀ ਉਪਮਾ (ਅਗਮ) ਮਨ ਬਾਣੀ ਕਾ ਅਵਿਸੇ ਹੈ, ਕਥਨ ਵਾਲਾ ਕਿਆ ਕਥਨ ਕਰੇ॥੩॥
Prof. Sahib Singhਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ ਜਾ ਸਕਦਾ। ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ ॥੩॥

ਪਦ ਅਰਥ ਅਗਮ = ਅਪਹੁੰਚ॥੩॥

SikhNet (Spanish)Inefable es Su Alabanza, qué podría uno decir. (3)

ਜਿਤੜੇ ਫਲ. ਮਨਿ ਬਾਛੀਅਹਿ; ਤਿਤੜੇ ਸਤਿਗੁਰ ਪਾਸਿ ॥

jitarre fal. man baachheeeh; titarre satigur paas |

Sant Singh KhalsaAll the rewards which the mind desires are with the True Guru.
Manmohan SinghWith (in the hand of) the True Guru are as many rewards as our mind desires.
Manmohan Singh (Punjabi)ਸੱਚੇ ਗੁਰਾਂ ਦੇ ਕੋਲ (ਹੱਥ ਵਿੱਚ) ਐਨ ਇਵਜ਼ਾਨੇ ਹਨ, ਜਿਨ੍ਹੇ ਦਿਲ ਚਾਹੁੰਦਾ ਹੈ।
Fareedkot Teekaਹੇ (ਮਨਿ) ਪ੍ਯਾਰੇ! ਜਿਤਨੇ ਫਲ (ਬਾਛੀਅਹਿ) ਚਾਹੀਏ (ਤਿਤੜੇ) ਉਤਨੇ ਹੀ ਗੁਰੋਂ ਕੇ ਪਾਸ ਹੈਂ, ਭਾਵ ਯਹਿ ਕਿ ਮਨ ਬਾਂਛਤ ਕੇ ਦੇਣੇ ਵਾਲੇ ਹੈਂ॥
Prof. Sahib Singhਜਿਤਨੇ ਭੀ ਪਦਾਰਥਾਂ ਦੀ ਮਨ ਵਿਚ ਇੱਛਾ ਵਿਚ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ।

ਪਦ ਅਰਥ ਬਾਛੀਅਹਿ = ਇੱਛੇ ਜਾਂਦੇ ਹਨ। ਤਿਤੜੇ = ਉਹ ਸਾਰੇ।

SikhNet (Spanish)Todas las recompensas que busca nuestra mente están en las Manos del Guru.

ਪੂਰਬ ਲਿਖੇ ਪਾਵਣੇ; ਸਾਚੁ ਨਾਮੁ ਦੇ ਰਾਸਿ ॥

poorab likhe paavane; saach naam de raas |

Sant Singh KhalsaOne whose destiny is so pre-ordained, obtains the Wealth of the True Name.
Manmohan SinghHe, who is so preordained, obtains such fruit from the Guru, who is the grantor of the wealth of the true Name.
Manmohan Singh (Punjabi)ਗੁਰਾਂ ਪਾਸੋਂ ਜੋ ਸਤਿਨਾਮ ਦੇ ਧਨ ਦੇ ਦਾਤਾਰ ਹਨ, ਐਸੇ ਫਲ ਉਹ ਪਰਾਪਤ ਕਰਦਾ ਹੈ, ਜਿਸ ਦੇ ਲਈ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੁੰਦਾ ਹੈ।
Fareedkot Teekaਪਰੰਤੂ ਪੂਰਬ ਜਨਮ ਕੇ ਪੁੰਨ ਲੇਖ ਲਿਖੇ ਕੇ ਅਨੁਸਾਰ ਗੁਰੂ ਵਾ ਫਲ ਪਾਵਣੇ ਹੋਤੇ ਹੈਂ, ਜੇ ਕਰ ਸ੍ਰਧਾ ਰੂਪੀ (ਰਾਸਿ) ਪੂੰਜੀ ਹੋਵੇ ਤੋ ਸਚਾ ਨਾਮ ਭੀ ਗੁਰੂ ਹੀ ਦੇਤੇ ਹੈਂ, ਵਾ ਸਚ ਨਾਮ ਕੀ ਪੂੰਜੀ ਭੀ ਗੁਰੂ ਹੀ ਦੇਤੇ ਹੈਂ॥
Prof. Sahib Singhਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ।

ਪਦ ਅਰਥ ਦੇ = ਦੇਂਦਾ ਹੈ। ਰਾਸਿ = ਸਰਮਾਇਆ।

SikhNet (Spanish)Si lo tuviéramos escrito en nuestro Destino, seríamos bendecidos con el Tesoro del Nombre Verdadero.

ਸਤਿਗੁਰ ਸਰਣੀ ਆਇਆਂ; ਬਾਹੁੜਿ ਨਹੀ ਬਿਨਾਸੁ ॥

satigur saranee aaeaan; baahurr nahee binaas |

Sant Singh KhalsaEntering the Sanctuary of the True Guru, you shall never die again.
Manmohan SinghBy seeking the sanctuary of the True Guru, who shalt not die again.
Manmohan Singh (Punjabi)ਸਤਿਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਤੂੰ ਮੁੜ ਕੇ ਨਹੀਂ ਮਰੇਗਾ!
Fareedkot Teekaਸਤਿਗੁਰੋਂ ਕੀ ਸਰਣੀ ਆਇਆਂ ਹੋਇਆਂ (ਬਾਹੁੜਿ) ਫੇਰ (ਬਿਨਾਸੁ) ਜਨਮੁ ਮਰਨੁ ਨਹੀਂ ਹੋਤਾ॥
Prof. Sahib Singhਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ।

ਪਦ ਅਰਥ ਬਿਨਾਸੁ = (ਆਤਮਕ) ਮੌਤ।

SikhNet (Spanish)Si uno busca el Refugio del Guru Verdadero, uno no morirá más.

ਹਰਿ ਨਾਨਕ. ਕਦੇ ਨ ਵਿਸਰਉ; ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥

har naanak. kade na visrau; ehu jeeo pindd teraa saas |4|29|99|

Sant Singh KhalsaNanak: may I never forget You, Lord. This soul, body and breath are Yours. ||4||29||99||
Manmohan SinghThe soul, body and breaths are Thine, O God! may Nanak never grow oblivious of Thee.
Manmohan Singh (Punjabi)ਇਹ ਆਤਮਾ, ਦੇਹਿ ਤੇ ਸੁਆਸ ਤੇਰੇ ਹਨ, ਹੈ ਵਾਹਿਗੁਰੂ! ਰੱਬ ਕਰੇ, ਨਾਨਕ ਤੈਨੂੰ ਕਦਾਚਿੱਤ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਐਸੇ ਪ੍ਰਾਰਥਨਾ ਕਰੋ ਹੇ ਹਰੀ ਆਪ ਕਾ ਨਾਮ ਮੇਰੇ ਕੋ ਕਬੀ ਨਾ ਵੀਸਰੇ, ਏਹੁ ਜੀਉ, ਪਿੰਡੁ, ਸਾਸੁ, ਸਭ ਤੇਰਾ ਹੀ ਦੀਆ ਹੂਆ ਹੈ॥੪॥੨੯॥੯੯॥
Prof. Sahib Singhਹੇ ਨਾਨਕ! (ਆਖ-) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ ॥੪॥੨੯॥੯੯॥

ਪਦ ਅਰਥ ਵਿਸਰਉ = ਵਿਸਰਉਂ, ਮੈਂ ਭੁੱਲਾਂ। ਜੀਉ = ਜਿੰਦ। ਪਿੰਡੁ = ਸਰੀਰ। ਸਾਸੁ = ਸਾਹ॥੪॥

SikhNet (Spanish)Nanak no se olvida del Señor, Quien lo ha bendecido con la vida. (4-29-99)

Open this shabad →

Shabad Guru Arjan Dev Ji Siree Raag continues on Ang 53

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸੰਤ ਜਨਹੁ ਸੁਣਿ ਭਾਈਹੋ; ਛੂਟਨੁ. ਸਾਚੈ ਨਾਇ ॥

sant janahu sun bhaaeeho; chhoottan. saachai naae |

Sant Singh KhalsaO Saints, O Siblings of Destiny, listen: release comes only through the True Name.
Manmohan SinghListen ye, O saintly persons! My brethren, thy release is through the True Name.
Manmohan Singh (Punjabi)ਸ੍ਰਵਣ ਕਰੋ ਤੁਸੀਂ, ਹੇ ਸਾਧੂ ਜਨੋ! ਮੇਰੇ ਭਰਾਓ, ਤੁਹਾਡੀ ਬੰਦ ਖਲਾਸ ਸਤਿਨਾਮ ਰਾਹੀਂ ਹੀ ਹੈ।
Fareedkot Teekaਉਪਦੇਸ਼ੁ: ਹੇ ਭਾਈ! ਸੰਤ ਜਨੋਂ ਸ੍ਰਵਣ ਕਰੋ, ਸੰਸਾਰ ਬੰਧਨਾ ਸੇ ਛੂਟਨਾ ਸਾਚੇ ਨਾਮ ਕਰ ਹੋਤਾ ਹੈ॥
Prof. Sahib Singhਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ।

ਪਦ ਅਰਥ ਸੁਣਿ = ਸੁਣਹੁ। ਭਾਈਹੋ = ਹੇ ਭਰਾਵੋ! ਛੂਟਨੁ = (ਵਿਕਾਰਾਂ ਤੋਂ) ਖ਼ਲਾਸੀ। ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਜੁੜ ਕੇ)।

SikhNet (Spanish)Escuchen mis Hermanos del Destino, Santos, nuestra Liberación se da a través del Nombre Verdadero.

ਗੁਰ ਕੇ ਚਰਣ ਸਰੇਵਣੇ; ਤੀਰਥ ਹਰਿ ਕਾ ਨਾਉ ॥

gur ke charan sarevane; teerath har kaa naau |

Sant Singh KhalsaWorship the Feet of the Guru. Let the Name of the Lord be your sacred shrine of pilgrimage.
Manmohan SinghAdore ye, the feet of the Guru and deem God's Name your place of pilgrimage.3
Manmohan Singh (Punjabi)ਤੁਸੀਂ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰੋ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣਾ ਯਾਤ੍ਰਾ ਅਸਥਾਨ ਜਾਣੋ।
Fareedkot Teekaਜਬ ਗੁਰੋਂ ਕੇ ਚਰਣ ਸੇਵਨੇ ਕਰੀਏ, ਤਬ ਤੀਰਥ ਰੂਪੁ ਪਵਿਤ੍ਰ ਹਰੀ ਨਾਮ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ) ਗੁਰੂ ਦੇ ਚਰਨ ਪੂਜਣੇ (ਭਾਵ, ਹਉਮੈ ਤਿਆਗ ਕੇ ਗੁਰੂ ਦੀ ਸਰਨ ਮਿਲ ਪੈਣਾ, ਤੇ ਗੁਰੂ ਦੇ ਸਨਮੁਖ ਰਹਿ ਕੇ) ਪਰਮਾਤਮਾ ਦਾ ਨਾਮ (ਜਪਣਾ) ਹੀ (ਸਾਰੇ) ਤੀਰਥਾਂ (ਦਾ ਤੀਰਥ) ਹੈ।

ਪਦ ਅਰਥ ਸਰੇਵਣੇ = ਪੂਜਣੇ।

SikhNet (Spanish)Alaben los Pies del Guru y sepan que el Nombre del Señor es el Único Lugar de Peregrinaje.

ਆਗੈ ਦਰਗਹਿ ਮੰਨੀਅਹਿ; ਮਿਲੈ ਨਿਥਾਵੇ ਥਾਉ ॥੧॥

aagai darageh maneeeh; milai nithaave thaau |1|

Sant Singh KhalsaHereafter, you shall be honored in the Court of the Lord; there, even the homeless find a home. ||1||
Manmohan SinghHere after you shall be honoured in Lord's Court, where the place less obtain the place.
Manmohan Singh (Punjabi)ਅਗੇ ਸਾਹਿਬ ਦੇ ਦਰਬਾਰ ਅੰਦਰ, ਜਿਥੇ ਬੇ-ਟਿਕਾਣਿਆਂ ਨੂੰ ਟਿਕਾਣਾ ਪਰਾਪਤ ਹੁੰਦਾ ਹੈ, ਤੁਹਾਡੀ ਇਜ਼ਤ-ਆਬਰੂ ਹੋਵੇਗੀ।
Fareedkot Teekaਔਰ (ਆਗੈ ਦਰਗਹਿ) ਵਾਹਿਗੁਰੂ ਕੇ ਦਰਬਾਰ ਮੇਂ ਨਾਮ ਕਰ ਕੇ (ਮੰਨੀਅਹਿ) ਮਾਨੀਕ ਹੋਤਾ ਹੈ, ਔਰ ਨਾਮ ਕਰ ਕੇ ਹੀ (ਨਿਥਾਵੇ) ਸ੍ਵੈ ਸਰੂਪ ਸੇ ਭੂਲੇ ਹੂਏ ਕੋ (ਥਾਉ) ਸਰੂਪ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singh(ਇਸ ਦੀ ਬਰਕਤਿ ਨਾਲ) ਪਰਲੋਕ ਵਿਚ ਪਰਮਾਤਮਾ ਦੀ ਦਰਗਾਹ ਵਿਚ (ਭਾਗਾਂ ਵਾਲੇ ਜੀਵ) ਆਦਰ ਪਾਂਦੇ ਹਨ। ਜਿਸ ਮਨੁੱਖ ਨੂੰ ਹੋਰ ਕਿਤੇ ਭੀ ਆਸਰਾ ਨਹੀਂ ਮਿਲਦਾ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਸਰਾ ਮਿਲ ਜਾਂਦਾ ਹੈ ॥੧॥

ਪਦ ਅਰਥ ਆਗੈ = ਪਰਲੋਕ ਵਿਚ। ਮੰਨੀਅਹਿ = ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ॥੧॥

SikhNet (Spanish)En el otro mundo serán aceptados y encontrarán un sitio en la Corte del Señor. (1)

Open this shabad (15 lines, Angs 52-53) →

Ang 52 of 1430