ਸਿਰੀਰਾਗੁ ਮਹਲਾ ੫ ॥
sireeraag mahalaa 5 | Ang 52
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਸੰਤ ਜਨਹੁ ਸੁਣਿ ਭਾਈਹੋ; ਛੂਟਨੁ. ਸਾਚੈ ਨਾਇ ॥
sant janahu sun bhaaeeho; chhoottan. saachai naae | Ang 52
Sant Singh KhalsaO Saints, O Siblings of Destiny, listen: release comes only through the True Name.
Manmohan SinghListen ye, O saintly persons! My brethren, thy release is through the True Name.
Manmohan Singh (Punjabi)ਸ੍ਰਵਣ ਕਰੋ ਤੁਸੀਂ, ਹੇ ਸਾਧੂ ਜਨੋ! ਮੇਰੇ ਭਰਾਓ, ਤੁਹਾਡੀ ਬੰਦ ਖਲਾਸ ਸਤਿਨਾਮ ਰਾਹੀਂ ਹੀ ਹੈ।
Fareedkot Teekaਉਪਦੇਸ਼ੁ: ਹੇ ਭਾਈ! ਸੰਤ ਜਨੋਂ ਸ੍ਰਵਣ ਕਰੋ, ਸੰਸਾਰ ਬੰਧਨਾ ਸੇ ਛੂਟਨਾ ਸਾਚੇ ਨਾਮ ਕਰ ਹੋਤਾ ਹੈ॥
Prof. Sahib Singhਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ।ਪਦ ਅਰਥ ਸੁਣਿ = ਸੁਣਹੁ। ਭਾਈਹੋ = ਹੇ ਭਰਾਵੋ! ਛੂਟਨੁ = (ਵਿਕਾਰਾਂ ਤੋਂ) ਖ਼ਲਾਸੀ। ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਜੁੜ ਕੇ)।
SikhNet (Spanish)Escuchen mis Hermanos del Destino, Santos, nuestra Liberación se da a través del Nombre Verdadero.
ਗੁਰ ਕੇ ਚਰਣ ਸਰੇਵਣੇ; ਤੀਰਥ ਹਰਿ ਕਾ ਨਾਉ ॥
gur ke charan sarevane; teerath har kaa naau | Ang 52
Sant Singh KhalsaWorship the Feet of the Guru. Let the Name of the Lord be your sacred shrine of pilgrimage.
Manmohan SinghAdore ye, the feet of the Guru and deem God's Name your place of pilgrimage.3
Manmohan Singh (Punjabi)ਤੁਸੀਂ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰੋ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣਾ ਯਾਤ੍ਰਾ ਅਸਥਾਨ ਜਾਣੋ।
Fareedkot Teekaਜਬ ਗੁਰੋਂ ਕੇ ਚਰਣ ਸੇਵਨੇ ਕਰੀਏ, ਤਬ ਤੀਰਥ ਰੂਪੁ ਪਵਿਤ੍ਰ ਹਰੀ ਨਾਮ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ) ਗੁਰੂ ਦੇ ਚਰਨ ਪੂਜਣੇ (ਭਾਵ, ਹਉਮੈ ਤਿਆਗ ਕੇ ਗੁਰੂ ਦੀ ਸਰਨ ਮਿਲ ਪੈਣਾ, ਤੇ ਗੁਰੂ ਦੇ ਸਨਮੁਖ ਰਹਿ ਕੇ) ਪਰਮਾਤਮਾ ਦਾ ਨਾਮ (ਜਪਣਾ) ਹੀ (ਸਾਰੇ) ਤੀਰਥਾਂ (ਦਾ ਤੀਰਥ) ਹੈ।ਪਦ ਅਰਥ ਸਰੇਵਣੇ = ਪੂਜਣੇ।
SikhNet (Spanish)Alaben los Pies del Guru y sepan que el Nombre del Señor es el Único Lugar de Peregrinaje.
ਆਗੈ ਦਰਗਹਿ ਮੰਨੀਅਹਿ; ਮਿਲੈ ਨਿਥਾਵੇ ਥਾਉ ॥੧॥
aagai darageh maneeeh; milai nithaave thaau |1| Ang 52
Sant Singh KhalsaHereafter, you shall be honored in the Court of the Lord; there, even the homeless find a home. ||1||
Manmohan SinghHere after you shall be honoured in Lord's Court, where the place less obtain the place.
Manmohan Singh (Punjabi)ਅਗੇ ਸਾਹਿਬ ਦੇ ਦਰਬਾਰ ਅੰਦਰ, ਜਿਥੇ ਬੇ-ਟਿਕਾਣਿਆਂ ਨੂੰ ਟਿਕਾਣਾ ਪਰਾਪਤ ਹੁੰਦਾ ਹੈ, ਤੁਹਾਡੀ ਇਜ਼ਤ-ਆਬਰੂ ਹੋਵੇਗੀ।
Fareedkot Teekaਔਰ (ਆਗੈ ਦਰਗਹਿ) ਵਾਹਿਗੁਰੂ ਕੇ ਦਰਬਾਰ ਮੇਂ ਨਾਮ ਕਰ ਕੇ (ਮੰਨੀਅਹਿ) ਮਾਨੀਕ ਹੋਤਾ ਹੈ, ਔਰ ਨਾਮ ਕਰ ਕੇ ਹੀ (ਨਿਥਾਵੇ) ਸ੍ਵੈ ਸਰੂਪ ਸੇ ਭੂਲੇ ਹੂਏ ਕੋ (ਥਾਉ) ਸਰੂਪ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singh(ਇਸ ਦੀ ਬਰਕਤਿ ਨਾਲ) ਪਰਲੋਕ ਵਿਚ ਪਰਮਾਤਮਾ ਦੀ ਦਰਗਾਹ ਵਿਚ (ਭਾਗਾਂ ਵਾਲੇ ਜੀਵ) ਆਦਰ ਪਾਂਦੇ ਹਨ। ਜਿਸ ਮਨੁੱਖ ਨੂੰ ਹੋਰ ਕਿਤੇ ਭੀ ਆਸਰਾ ਨਹੀਂ ਮਿਲਦਾ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਸਰਾ ਮਿਲ ਜਾਂਦਾ ਹੈ ॥੧॥ਪਦ ਅਰਥ ਆਗੈ = ਪਰਲੋਕ ਵਿਚ। ਮੰਨੀਅਹਿ = ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ॥੧॥
SikhNet (Spanish)En el otro mundo serán aceptados y encontrarán un sitio en la Corte del Señor. (1)
ਭਾਈ ਰੇ; ਸਾਚੀ ਸਤਿਗੁਰ ਸੇਵ ॥
bhaaee re; saachee satigur sev | Ang 53
Sant Singh KhalsaO Siblings of Destiny, service to the True Guru alone is True.
Manmohan SinghO Brother! the service of the True Guru alone is true.
Manmohan Singh (Punjabi)ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਸਚੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ,ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ, ਅਟੱਲ, ਸਫਲ।
SikhNet (Spanish)Oh, Hermanos del Destino, sólo el Servicio del Guru es Verdadero.
ਸਤਿਗੁਰ ਤੁਠੈ ਪਾਈਐ; ਪੂਰਨ ਅਲਖ ਅਭੇਵ ॥੧॥ ਰਹਾਉ ॥
satigur tutthai paaeeai; pooran alakh abhev |1| rahaau | Ang 53
Sant Singh KhalsaWhen the True Guru is pleased, we obtain the Perfect, Unseen, Unknowable Lord. ||1||Pause||
Manmohan SinghWhen the True Guru is highly pleased, it is then that the Omnipresent, Unknowable and Inscrutable is obtained. Pause.
Manmohan Singh (Punjabi)ਜਦ ਸਤਿਗੁਰੂ ਪਰਮ-ਪ੍ਰਸੰਨ ਹੋ ਜਾਂਦੇ ਹਨ, ਤਦ ਹੀ ਸਰਬ-ਵਿਆਪਕ, ਅਗਾਧ ਅਤੇ ਅਖੋਜ ਸੁਆਮੀ ਪਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਕਿਉਂਕਿ ਸਤਿਗੁਰੋਂ ਕੇ (ਤੁਠੈ) ਪ੍ਰਸਿੰਨ ਹੋਣੇ ਸੇ, ਪੂਰਨ ਅਲਖ ਅਭੇਵ ਰੂਪੁ ਪਰਮਾਤਮਾ ਕੋ ਪਾਈਤਾ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਜੇ ਗੁਰੂ ਪ੍ਰਸੰਨ ਹੋ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਵਿਚ ਵਿਆਪਕ ਹੈ ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ॥੧॥ ਰਹਾਉ ॥ਪਦ ਅਰਥ ਸਤਿਗੁਰ ਤੁਠੈ = ਜੇ ਗੁਰੂ ਤਰੁੱਠ ਪਏ। ਅਲਖ = {अलक्ष्य} ਅਦ੍ਰਿਸ਼ਟ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ॥੧॥ਰਹਾਉ॥
SikhNet (Spanish)Cuando logramos la Misericordia del Guru, encontramos al Señor Perfecto, el que lo Llena todo, el Incognoscible. (1-Pausa)
ਸਤਿਗੁਰ ਵਿਟਹੁ ਵਾਰਿਆ; ਜਿਨਿ ਦਿਤਾ ਸਚੁ ਨਾਉ ॥
satigur vittahu vaariaa; jin ditaa sach naau | Ang 53
Sant Singh KhalsaI am a sacrifice to the True Guru, who has bestowed the True Name.
Manmohan SinghI am devoted unto the True Guru, who has given me the True Name.
Manmohan Singh (Punjabi)ਮੈਂ ਸੱਚੇ ਗੁਰੂ ਉਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਸਚਾ ਨਾਮ ਬਖਸ਼ਿਆ ਹੈ।
Fareedkot Teekaਤਿਨ ਸਤਿਗੁਰੋਂ ਕੇ ਊਪਰ ਸੇ ਵਾਰਨੇ ਜਾਤਾ ਹੂੰ, ਜਿਨ੍ਹੋਂ ਨੇ ਸਚਾ ਨਾਮੁ ਦੀਆ ਹੈ॥
Prof. Sahib Singhਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਦਿੱਤਾ ਹੈ,ਪਦ ਅਰਥ ਵਿਟਹੁ = ਤੋਂ। ਜਿਨਿ = ਜਿਸ ਨੇ। ਸਚੁ = ਸਦਾ-ਥਿਰ।
SikhNet (Spanish)Ofrezco mi ser al Guru, Quien me bendice con el Nombre Verdadero.
ਅਨਦਿਨੁ ਸਚੁ ਸਲਾਹਣਾ; ਸਚੇ ਕੇ ਗੁਣ ਗਾਉ ॥
anadin sach salaahanaa; sache ke gun gaau | Ang 53
Sant Singh KhalsaNight and day, I praise the True One; I sing the Glorious Praises of the True One.
Manmohan SinghNight and day I praise The True One, and of the True I sing the praises.
Manmohan Singh (Punjabi)ਰੈਣ ਦਿਹੁੰ ਮੈਂ ਸਤਿਤਪੁਰਖ ਦੀ ਪ੍ਰਸੰਸਾ ਕਰਦਾ ਹਾਂ ਅਤੇ ਸੱਚੇ ਦੀ ਹੀ ਮੈਂ ਕੀਰਤੀ ਅਲਾਪਦਾ ਹਾਂ।
Fareedkot Teekaਹੇ ਭਾਈ! ਰਾਤ ਦਿਨ (ਸਚੁ) ਪਰਮੇਸ੍ਵਰ ਕੋ ਸਲਾਹਣਾ ਕਰੀਏ, ਔਰ ਰਾਗੋਂ ਕੇ ਬੀਚ ਪਾ ਕਰ ਸਚੇ ਕੇ ਹੀ ਗੁਣੋਂ ਕੋ ਗਾਇਨ ਕਰੀਏ॥
Prof. Sahib Singh(ਜਿਸ ਗੁਰੂ ਦੀ ਕਿਰਪਾ ਨਾਲ) ਮੈਂ ਹਰ ਵੇਲੇ ਸਦਾ-ਥਿਰ ਪਰਮਾਤਮਾ ਨੂੰ ਸਲਾਹੁੰਦਾ ਰਹਿੰਦਾ ਹਾਂ ਅਤੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ।ਪਦ ਅਰਥ ਅਨਦਿਨੁ = ਹਰ ਰੋਜ਼।
SikhNet (Spanish)Y así canto las Alabanzas del Uno Verdadero noche y día. ¡
ਸਚੁ ਖਾਣਾ ਸਚੁ ਪੈਨਣਾ ਸਚੇ; ਸਚਾ ਨਾਉ ॥੨॥
sach khaanaa sach painanaa sache; sachaa naau |2| Ang 53
Sant Singh KhalsaTrue is the food, and true are the clothes, of those who chant the True Name of the True One. ||2||
Manmohan SinghTrue is the viand and true the raiment of those, who repeat the True Name of the True Lord.
Manmohan Singh (Punjabi)ਸੱਚਾ ਹੈ ਉਨ੍ਹਾਂ ਦਾ ਭੋਜਨ ਅਤੇ ਸੱਚੀ ਉਨ੍ਹਾਂ ਦੀ ਪੁਸ਼ਾਕ, ਜੋ ਸੱਚੇ ਸੁਆਮੀ ਦੇ ਸੱਚੇ-ਨਾਮ ਦਾ ਜਾਪ ਕਰਦੇ ਹਨ।
Fareedkot Teekaਤਿਨ੍ਹੋਂ ਕਾ ਖਾਣਾ ਭੀ (ਸਚੁ) ਸਫਲ ਔਰ ਬਸਤ੍ਰੋਂ ਕਾ ਪੈਹਨਣਾ ਭੀ ਸਫਲ ਹੈ, ਜਿਨੋਂ ਨੇ ਸਚਾ ਨਾਮੁ ਜਪਿਆ ਹੈ ਅਰ ਸੋ ਸਚੇ ਹੈਂ॥੨॥
Prof. Sahib Singh(ਹੇ ਭਾਈ! ਗੁਰੂ ਦੀ ਮਿਹਰ ਨਾਲ ਹੁਣ) ਸਦਾ-ਥਿਰ ਹਰਿ-ਨਾਮ (ਮੇਰੀ ਆਤਮਕ) ਖ਼ੁਰਾਕ ਬਣ ਗਿਆ ਹੈ, ਸਦਾ-ਥਿਰ ਹਰਿ-ਨਾਮ (ਮੇਰੀ) ਪੋਸ਼ਾਕ ਹੋ ਚੁਕਾ ਹੈ (ਆਦਰ-ਸਤਿਕਾਰ ਦਾ ਕਾਰਨ ਬਣ ਚੁਕਾ ਹੈ), (ਹੁਣ ਮੈਂ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ (ਹਰ ਵੇਲੇ ਜਪਦਾ ਹਾਂ) ॥੨॥
SikhNet (Spanish)Yo me visto con la Verdad, me alimento de la Verdad y llevo al Nombre Verdadero en mi corazón.(2)
ਸਾਸਿ ਗਿਰਾਸਿ. ਨ ਵਿਸਰੈ; ਸਫਲੁ ਮੂਰਤਿ ਗੁਰੁ ਆਪਿ ॥
saas giraas. na visarai; safal moorat gur aap | Ang 53
Sant Singh KhalsaWith each breath and morsel of food, do not forget the Guru, the Embodiment of Fulfillment.
Manmohan SinghWhilst drawing berate and taking food I forget not the Guru, who by himself possesses an accredited personality.
Manmohan Singh (Punjabi)ਸਾਹ ਲੈਦਿਆਂ ਅਤੇ ਪ੍ਰਸ਼ਾਦ ਛਕਦਿਆਂ ਮੈਂ ਗੁਰਾਂ ਨੂੰ ਨਹੀਂ ਭੁਲਾਉਂਦਾ ਜੋ ਖ਼ੁਦ-ਬ-ਖ਼ੁਦ ਹੀ ਅਮੋਘ ਹਸਤੀ ਦੇ ਮਾਲਕ ਹਨ।
Fareedkot Teekaਸਾਸ ਜੋ ਪ੍ਰਾਣ ਬਾਹਰ ਆਵਤਾ ਹੈ ਔਰ (ਗਿਰਾਸਿ) ਅੰਦਰ ਕੋ ਜਾਤਾ ਹੈ, ਆਪ ਗੁਰੂ ਸਫਲ ਮੂਰਤ ਹੈ, ਸੋ ਸਾਸ ਗਰਾਸ ਨ ਭੂਲੇ॥
Prof. Sahib Singhਹੇ ਭਾਈ! ਗੁਰੂ ਉਹ ਸ਼ਖ਼ਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ (ਗੁਰੂ ਦੀ ਸਰਨ ਪਿਆਂ ਹਰੇਕ) ਸਾਹ ਨਾਲ (ਹਰੇਕ) ਗਿਰਾਹੀ ਨਾਲ (ਕਦੇ ਭੀ ਪਰਮਾਤਮਾ) ਭੁੱਲਦਾ ਨਹੀਂ।ਪਦ ਅਰਥ ਸਾਸਿ = (ਹਰੇਕ) ਸਾਹ ਵਿਚ। ਗਿਰਾਸਿ = (ਹਰੇਕ) ਗਿਰਾਹੀ ਵਿਚ। ਸਾਸਿ ਗਿਰਾਸਿ = ਹਰੇਕ ਸਾਹ ਤੇ ਗਿਰਾਹੀ ਨਾਲ। ਸਫਲ ਮੂਰਤਿ = ਉਹ ਸ਼ਖ਼ਸੀਅਤ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ।
SikhNet (Spanish)No te olvides de Él, ni en tu vida ni en tu dicha, sí, de Él, Quien tiene la Forma Perfecta.
ਗੁਰ ਜੇਵਡੁ. ਅਵਰੁ ਨ ਦਿਸਈ; ਆਠ ਪਹਰ. ਤਿਸੁ ਜਾਪਿ ॥
gur jevadd. avar na disee; aatth pehar. tis jaap | Ang 53
Sant Singh KhalsaNone is seen to be as great as the Guru. Meditate on Him twenty-four hours a day.
Manmohan SinghNone is seen to be as great as the Guru, so reflect over him through out the eight watches of the day.
Manmohan Singh (Punjabi)ਗੁਰੂ ਜੀ ਜਿੱਡਾ ਵੱਡਾ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਸੋ ਦਿਨ ਦੇ ਅੱਠੇ ਪਹਿਰ ਉਨ੍ਹਾਂ ਦਾ ਅਰਾਧਨ ਕਰ।
Fareedkot Teekaਗੁਰੂ ਜੈਸਾ ਵੱਡਾ ਔਰ ਕੋਈ ਦ੍ਰਿਸਟ ਨਹੀਂ ਆਵਤਾ ਹੈ, ਆਠ ਪਹਿਰ ਤਿਸ ਗੁਰੂ ਕੋ ਜਪਨਾ ਕਰੋ।
Prof. Sahib Singhਹੇ ਭਾਈ! ਗੁਰੂ ਦੇ ਬਰਾਬਰ ਦਾ ਹੋਰ ਕੋਈ (ਦਾਤਾ) ਨਹੀਂ ਦਿੱਸਦਾ, ਅੱਠੇ ਪਹਰ ਉਸ (ਗੁਰੂ ਨੂੰ) ਚੇਤੇ ਰੱਖ।ਪਦ ਅਰਥ ਤਿਸੁ = ਉਸ (ਗੁਰੂ) ਨੂੰ। ਤਾ = ਤਦੋਂ।
SikhNet (Spanish)Habita en Él, noche y día, pues no existe nadie que Lo iguale.
ਨਦਰਿ ਕਰੇ ਤਾ ਪਾਈਐ; ਸਚੁ ਨਾਮੁ ਗੁਣਤਾਸਿ ॥੩॥
nadar kare taa paaeeai; sach naam gunataas |3| Ang 53
Sant Singh KhalsaAs He casts His Glance of Grace, we obtain the True Name, the Treasure of Excellence. ||3||
Manmohan SinghIf the Guru casts his merciful glance, then, one obtains the True name, the treasure of excellence.
Manmohan Singh (Punjabi)ਜੇਕਰ ਗੁਰੂ ਜੀ ਆਪਣੀ ਮਿਹਰ-ਦੀ-ਨਜ਼ਰ ਧਾਰਨ ਤਦ ਬੰਦਾ ਚੰਗਿਆਈਆਂ ਦੇ ਖ਼ਜ਼ਾਨੇ ਸੱਚੇ ਨਾਮ ਨੂੰ ਪਾ ਲੈਂਦਾ ਹੈ।
Fareedkot Teekaਕਿਉਂਕਿ ਜਬ ਗੁਰੂ ਕ੍ਰਿਪਾ ਦ੍ਰਿਸਟੀ ਕਰੇਂ, ਤਬ ਗੁਣੋਂ ਕੇ (ਤਾਸਿ) ਸਮੁੰਦਰ ਪਰਮੇਸ੍ਵਰ ਕਾ ਸਚਾ ਨਾਮੁ ਪਾਈਤਾ ਹੈ, ਵਾ ਨਾਮ ਔ ਤਿਸ ਕੇ ਗੁਣ ਪਾਈਤੇ ਹੈਂ॥੩॥
Prof. Sahib Singhਜਦੋਂ ਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਤਾਂ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੩॥ਪਦ ਅਰਥ ਗੁਣਤਾਸਿ = ਗੁਣਾਂ ਦਾ ਖ਼ਜ਼ਾਨਾ॥੩॥
SikhNet (Spanish)Recibimos el Nombre Verdadero, el Tesoro de Bondad, sólo si Su Gracia se posa sobre nosotros. (3)
ਗੁਰੁ ਪਰਮੇਸਰੁ ਏਕੁ ਹੈ; ਸਭ ਮਹਿ ਰਹਿਆ ਸਮਾਇ ॥
gur paramesar ek hai; sabh meh rahiaa samaae | Ang 53
Sant Singh KhalsaThe Guru and the Transcendent Lord are one and the same, pervading and permeating amongst all.
Manmohan SinghThe Guru and God are one and the Divine Guru is contained amongst all.
Manmohan Singh (Punjabi)ਗੁਰਦੇਵ ਅਤੇ ਵਾਹਿਗੁਰੂ ਇਕ ਹਨ ਅਤੇ ਰੱਬ ਰੂਪ ਗੁਰੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਗੁਰੂ ਔਰ ਪਰਮੇਸ੍ਵਰ ਏਕ ਰੂਪ ਹੀ ਹੈਂ, ਗੁਰੋਂ ਕਾ ਜਸੁ ਸਭ ਮੇਂ ਸਮਾਇ ਰਹਾ ਹੈ॥
Prof. Sahib Singhਹੇ ਭਾਈ! ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇੱਕ-ਰੂਪ ਹੈ।
SikhNet (Spanish)El Guru y Dios son uno, Dios prevalece en todo, en todas partes.
ਜਿਨ ਕਉ ਪੂਰਬਿ ਲਿਖਿਆ; ਸੇਈ ਨਾਮੁ ਧਿਆਇ ॥
jin kau poorab likhiaa; seee naam dhiaae | Ang 53
Sant Singh KhalsaThose who have such pre-ordained destiny, meditate on the Naam.
Manmohan SinghThey who are pre-destined reflect over the Lord's Name.
Manmohan Singh (Punjabi)ਜਿਨ੍ਹਾਂ ਲਈ ਧੁਰ ਦੀ ਲਿਖਤਾਕਾਰ ਹੈ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਪੁਰਸੋਂ ਕੋ ਪੂਰਬ ਪੁੰਨੋਂ ਕਰ ਨਾਮ ਪ੍ਰਾਪਤਿ ਹੋਨਾ ਲਿਖਾ ਹੈ, ਸੋਈ ਨਾਮ ਕੋ ਧਿਆਉਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਦਾ ਲੇਖਾ ਉੱਘੜਦਾ ਹੈ ਉਹ ਮਨੁੱਖ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਿਮਰ ਕੇ (ਇਹ ਸਰਧਾ ਬਣਾਂਦੇ ਹਨ ਕਿ ਪਰਮਾਤਮਾ ਸਭ ਵਿਚ ਵਿਆਪਕ ਹੈ)।ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਸੇਈ = ਉਹੀ ਬੰਦੇ। ਧਿਆਇ = ਧਿਆ ਕੇ, ਸਿਮਰ ਕੇ।
SikhNet (Spanish)Aquéllos que lo tenían en su Destino, habitaron en el Nombre del Señor.
ਨਾਨਕ. ਗੁਰ ਸਰਣਾਗਤੀ; ਮਰੈ ਨ ਆਵੈ ਜਾਇ ॥੪॥੩੦॥੧੦੦॥
naanak. gur saranaagatee; marai na aavai jaae |4|30|100| Ang 53
Sant Singh KhalsaNanak seeks the Sanctuary of the Guru, who does not die, or come and go in reincarnation. ||4||30||100||
Manmohan SinghNanak has sought to refuge of the Guru, who dies, comes and goes not.
Manmohan Singh (Punjabi)ਨਾਨਕ ਨੇ ਗੁਰਾਂ ਦੀ ਪਨਾਹ ਲਈ ਹੈ, ਜੋ ਬਿਨਸਦੇ ਆਉਂਦੇ ਅਤੇ ਜਾਂਦੇ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਗੁਰੋਂ ਕੀ ਸਰਣ ਮੇਂ ਪ੍ਰਾਪਤਿ ਭਏ ਹੈਂ, ਸੋ ਮਰ ਕੇ ਜਾਤੇ ਨਹੀਂ ਜਨਮ ਕੇ ਆਵਤੇ ਨਹੀਂ॥੪॥੩੦॥੧੦੦॥☬ਸ੍ਰੀ ਗੁਰੂ ਜੀ ਦਖਨ ਦੇਸ ਮੇਂ ਗਏ ਤਹਾਂ ਕਾਜੀ ਔਰ ਪੰਡਤ ਮਿਲ ਕਰ ਆਏ, ਪ੍ਰਸ਼ਨ ਕੀਆ ਕਿ ਹੇ ਭਗਵਨ! ਏਹ ਮਨ ਅਤੀ ਚੰਚਲ ਹੈ। ਇਸ ਕੋ ਭਜਨ ਮੇਂ ਕੈਸੇ ਜੋੜੀਏ, ਪੁਨਾ ਪਰਮੇਸ੍ਵਰ ਕਾ ਨਾਮੁ ਔਰ ਅਸਥਾਨ ਔਰ ਸ੍ਵਰੂਪ ਤਥਾ ਪ੍ਰਮਾਣ ਕਥਨ ਕਰੀਏ, ਕਿ ਵਹੁ ਕਿਤਨਾ ਕੁ ਵੱਡਾ ਹੈ? ਤਿਸ ਪਰ ਉਨ ਕੋ ਉਪਦੇਸ਼ ਸਹਤ ਪਰਮੇਸਰ ਅਗੇ ਬੇਨਤੀ ਸ੍ਰੀ ਗੁਰੂ ਜੀ ਨੇ ਅਸਟਪਦੀ ਮੇਂ ਉਚਾਰਨ ਕਰੀ:
Prof. Sahib Singhਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੪॥੩੦॥੧੦੦॥* ਵੇਰਵਾ: ਗੁਰੂ ਨਾਨਕ ਦੇਵ ਜੀ = ੩੩। ਗੁਰੂ ਅਮਰਦਾਸ ਜੀ = ੩੧। ਗੁਰੂ ਰਾਮਦਾਸ ਜੀ = ੬। ਗੁਰੂ ਅਰਜਨ ਸਾਹਿਬ ਜੀ = ੩੦। ਜੋੜ = ੧੦੦।
SikhNet (Spanish)Nanak busca el Refugio del Guru, Quien nació para no morir.(4-30-100)