ੴ

ਸਿੱਖਬਾਣੀ · SikhBani

Ang 538

Sri Guru Granth Sahib · Raag Bihaagraa · 2 shabads, 26 lines
Translations
Shabad Guru Ramdas Ji Raag Bihaagraa continued from Ang 537

ਗੁਰਮਤਿ. ਮਨੁ ਠਹਰਾਈਐ, ਮੇਰੀ ਜਿੰਦੁੜੀਏ; ਅਨਤ. ਨ ਕਾਹੂ ਡੋਲੇ ਰਾਮ ॥

guramat. man tthaharaaeeai, meree jindurree; anat. na kaahoo ddole raam |

Sant Singh KhalsaUnder Guru's Instructions, hold your mind steady; O my soul, do not let it wander anywhere.
Manmohan SinghO my soul, By Guru's instruction hold thy mind and it shall not wander to any other place again.
Manmohan Singh (Punjabi)ਹੇ ਮੇਰੀ ਆਤਮਾ! ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਮਨ ਨੂੰ ਅਸਥਿਰ ਰੱਖ ਅਤੇ ਇਹ ਮੁੜ ਕੇ ਕਿਸੇ ਹੋਰਸ ਜਗ੍ਹਾ ਅੰਦਰ ਡਿੱਕੋਡੋਲੇ ਨਹੀਂ ਖਾਵੇਗਾ।
Fareedkot Teekaਹੇ ਭਾਈ ਜਨੋ! ਜੇਕਰ ਗੁਰੋਂ ਕੀ (ਮਤਿ) ਸਿਖ੍ਯਾ ਲੇ ਕਰ ਮਨ ਕੋ ਇਸਥਿਤ ਕਰੀਏ ਤੌ ਫਿਰ ਅੰਨ੍ਯ ਅਸਥਾਨੋਂ ਮੇਂ ਦੌੜਤਾ ਨਹੀਂ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ।

ਪਦ ਅਰਥ ਠਹਰਾਈਐ = ਟਿਕਾਣਾ ਚਾਹੀਦਾ ਹੈ। ਅਨਤ = {अन्यत्र} ਹੋਰ ਪਾਸੇ। ਕਾਹੂ ਅਨਤ = ਕਿਸੇ ਹੋਰ ਪਾਸੇ।

SikhNet (Spanish)Bajo la Instrucción del Guru, mantén tu mente estable, oh mi Alma, no la dejes vagando suelta. Quien recita el Bani de las Alabanzas

ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ; ਗੁਣ ਨਾਨਕ ਬਾਣੀ ਬੋਲੇ ਰਾਮ ॥੧॥

man chindiarraa fal paaeaa har prabh; gun naanak baanee bole raam |1|

Sant Singh KhalsaOne who utters the Bani of the Praises of the Lord God, O Nanak, obtains the fruits of his heart's desires. ||1||
Manmohan SinghHe who utters the praise worthy hymns of the God Lord, O Nanak, obtains the fruit his heart desires.
Manmohan Singh (Punjabi)ਜੋ ਕੋਈ ਵਾਹਿਗੁਰੂ ਸੁਆਮੀ ਦੀ ਉਪਮਾ-ਯੋਗ ਗੁਰਬਾਣੀ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਹ ਆਪਣੇ ਦਿਲ-ਚਾਹੁੰਦੇ ਮੇਵੇ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਯਾਰੇ! ਤਿਨੋਂ ਨੇ ਮਨ ਇਛਤ ਫਲ ਪਾਇ ਲਿਆ ਹੈ, ਜੋ ਹਰਿ ਪ੍ਰਭੂ ਕੇ ਗੁਣੋਂ ਕੀ ਬਾਣੀ ਬੋਲਤੇ ਹੈਂ॥੧॥
Prof. Sahib Singhਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ ॥੧॥

ਪਦ ਅਰਥ ਚਿੰਦਿਅੜਾ = ਚਿਤਵਿਆ ॥੧॥

SikhNet (Spanish)del Señor Dios, obtiene el Fruto de la añoranza de su corazón. (1)

ਗੁਰਮਤਿ ਮਨਿ ਅੰਮ੍ਰਿਤੁ ਵੁਠੜਾ, ਮੇਰੀ ਜਿੰਦੁੜੀਏ; ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥

guramat man amrit vuttharraa, meree jindurree; mukh amrit bain alaae raam |

Sant Singh KhalsaUnder Guru's Instruction, the Ambrosial Name abides within the mind, O my soul; with your mouth, utter the words of ambrosia.
Manmohan SinghO My soul, by Guru's instruction, the Name Nectar abides within man's mind and he, then, with his mouth, utters nectar-sweet words.
Manmohan Singh (Punjabi)ਹੇ ਮੇਰੀ ਜਿੰਦੇ! ਗੁਰਾਂ ਦੀ ਸਿਖ-ਮੱਤ ਦੁਆਰਾ ਅੰਮ੍ਰਿਤ ਨਾਮ ਜੀਵ ਦੇ ਚਿੱਤ ਵਿੱਚ ਵੱਸ ਜਾਂਦਾ ਹੈ ਅਤੇ ਤਦ ਉਹ, ਆਪਣੇ ਮੂੰਹ ਨਾਲ ਅੰਮ੍ਰਿਤ ਬਚਨ ਉਚਾਰਨ ਕਰਦਾ ਹੈ।
Fareedkot Teekaਗੁਰਮਿਤ ਸੇ ਜਿਸ ਕੇ (ਮਨਿ) ਅੰਤਸਕਰਨ ਮੇਂ ਹੇ ਮੇਰੇ ਪ੍ਯਾਰੇ! ਅੰਮ੍ਰਿਤ ਨਾਮੁ (ਵੁਠਾ) ਬਸਾ ਹੈ, ਸੋ ਮੁਖ ਕਰ ਕੇ ਅੰਮ੍ਰਿਤ ਰੂਪੁ ਬਚਨੋਂ ਕੋ ਕਹਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੁਠੜਾ = ਆ ਵੱਸਿਆ। ਮੁਖਿ = ਮੂੰਹ ਨਾਲ। ਬੈਣ = ਬਚਨ, ਸ਼ਬਦ। ਅਲਾਏ = ਉਚਾਰਦਾ ਹੈ।

SikhNet (Spanish)Bajo la Instrucción del Guru, el Nombre Ambrosial habita en el interior de la mente, oh mi Alma, con tu lengua recita las Palabras de Ambrosia.

ਅੰਮ੍ਰਿਤ ਬਾਣੀ ਭਗਤ ਜਨਾ ਕੀ, ਮੇਰੀ ਜਿੰਦੁੜੀਏ; ਮਨਿ ਸੁਣੀਐ. ਹਰਿ ਲਿਵ ਲਾਏ ਰਾਮ ॥

amrit baanee bhagat janaa kee, meree jindurree; man suneeai. har liv laae raam |

Sant Singh KhalsaThe Words of the devotees are Ambrosial Nectar, O my soul; hearing them in the mind, embrace loving affection for the Lord.
Manmohan SinghNectar-sweet are the hymns of the saintly persons, O my soul, By heartily hearing them, one comes to embrace affection for the Lord.
Manmohan Singh (Punjabi)ਅੰਮ੍ਰਿਤ ਵਰਗੀ ਮਿੱਠੜੀ ਹੈ ਗੁਰਬਾਣੀ ਸਾਧੂ-ਸਰੂਪ ਪੁਰਸ਼ਾਂ ਦੀ, ਹੇ ਮੇਰੀ ਜਿੰਦੇ! ਉਸ ਨੂੰ ਦਿਲੋ ਸ੍ਰਵਣ ਕਰਨ ਦੁਆਰਾ ਬੰਦੇ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਹੇ ਭਾਈ ਜਨੋ! ਹਰੀ ਰਾਮ ਮੇਂ ਮਨ ਕੀ (ਲਿਵ) ਬ੍ਰਿਤੀ ਲਗਾਇ ਕਰ ਭਗਤ ਜਨੋਂ ਕੀ ਅੰਮ੍ਰਿਤ ਰੂਪੁ ਬਾਣੀ ਸਰਵਣ ਕਰੀਏ॥☬ਹਰਿ ਜਸ ਸੁਨਣੇ ਕਾ ਫਲ੍ਹ ਕਹਤੇ ਹੈਂ:
Prof. Sahib Singhਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ।

ਪਦ ਅਰਥ ਸੁਣੀਐ = ਸੁਣਨੀ ਚਾਹੀਦੀ ਹੈ। ਲਿਵ ਲਾਏ = ਲਿਵ ਲਾਇ, ਲਿਵ ਲਾ ਕੇ।

SikhNet (Spanish)Las palabras de los Devotos son Néctar Ambrosial, oh mi Alma, escuchándolas en la mente, abrazas el Amor de Dios.

ਚਿਰੀ ਵਿਛੁੰਨਾ. ਹਰਿ ਪ੍ਰਭੁ ਪਾਇਆ; ਗਲਿ ਮਿਲਿਆ ਸਹਜਿ ਸੁਭਾਏ ਰਾਮ ॥

chiree vichhunaa. har prabh paaeaa; gal miliaa sehaj subhaae raam |

Sant Singh KhalsaSeparated for so very long, I have found the Lord God; He holds me close in His loving embrace.
Manmohan SinghI have obtained the Lord God, since long-separated from me and He has, naturally, hugged me to His bosom.
Manmohan Singh (Punjabi)ਮੇਰੇ ਨਾਲੋਂ ਦੇਰ ਤੋਂ ਵਿਛੁੜਿਆ ਹੋਇਆ ਸੁਆਮੀ ਵਾਹਿਗੁਰੂ ਮੈਂ ਪ੍ਰਾਪਤ ਕਰ ਲਿਆ ਹੈ। ਉਸ ਨੇ ਸੁਭਾਵਕ ਹੀ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।
Fareedkot Teekaਹੇ ਭਾਈ! ਤਿਨੋਂ ਨੇ ਚਿਰਕਾਲ ਕਾ ਬਿਛੁੜਾ ਹੂਆ ਹਰੀ ਪ੍ਰਭੂ ਪਾਯਾ ਹੈ ਅਰ ਤਿਨ ਕੇ ਗਲ ਮਿਲਾ, ਭਾਵ ਸੇ ਅਭੇਦ ਹੂਏ ਹੈਂ, ਇਸੀ ਤੇ ਸੁਭਾਵਕ ਸੁਭਾਇਮਾਨ ਹੂਏ ਹੈਂ॥
Prof. Sahib Singh(ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ।

ਪਦ ਅਰਥ ਗਲਿ = ਗਲ ਨਾਲ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਸੁਭਾਏ = ਸੁਭਾਇ, ਡੂੰਘੇ ਪਿਆਰ ਦੇ ਕਾਰਨ।

SikhNet (Spanish)Separado por tanto tiempo, he encontrado a mi Señor Dios, ahora Él me contiene con todo Su Amor en Su abrazo.

ਜਨ ਨਾਨਕ. ਮਨਿ ਅਨਦੁ ਭਇਆ ਹੈ, ਮੇਰੀ ਜਿੰਦੁੜੀਏ; ਅਨਹਤ ਸਬਦ ਵਜਾਏ ਰਾਮ ॥੨॥

jan naanak. man anad bheaa hai, meree jindurree; anahat sabad vajaae raam |2|

Sant Singh KhalsaServant Nanak's mind is filled with bliss, O my soul; the unstruck sound-current of the Shabad vibrates within. ||2||
Manmohan SinghServant Nanak's mind is in bliss, O my soul, and the celestial strain rings within him.
Manmohan Singh (Punjabi)ਦਾਸ ਨਾਨਕ ਦੇ ਚਿੱਤ ਅੰਦਰ ਖੁਸ਼ੀ ਹੋ ਗਈ ਹੈ, ਹੇ ਮੇਰੀ ਜਿੰਦੇ! ਅਤੇ ਬੈਕੁੰਠੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਪ੍ਯਾਰੇ ਏਕ ਰਸ (ਸਬਦ) ਉਪਦੇਸ਼ ਕੋ ਵਜਾਏ, ਭਾਵ ਜਪ ਕਰ ਦਾਸੋਂ ਕੇ ਮਨ ਮੇਂ ਅਨੰਦੁ ਭਇਆ ਹੈ॥੨॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ ॥੨॥

ਪਦ ਅਰਥ ਅਨਹਤ = {अनाहत = ਬਿਨਾ ਸਾਜ ਵਜਾਏ} ਇਕ-ਰਸ, ਲਗਾਤਾਰ ॥੨॥

SikhNet (Spanish)La mente del Sirviente Nanak se ha llenado de Bendiciones; oh, mi Alma, la Corriente de Sonido Esencial e Inefable del Shabd vibra en su interior (2)

ਸਖੀ ਸਹੇਲੀ ਮੇਰੀਆ, ਮੇਰੀ ਜਿੰਦੁੜੀਏ; ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥

sakhee sahelee mereea, meree jindurree; koee har prabh aan milaavai raam |

Sant Singh KhalsaIf only my friends and companions would come and unite me with my Lord God, O my soul.
Manmohan SinghO my Soul, let my comrades and friends come and unite me with my Lord Master.
Manmohan Singh (Punjabi)ਹੇ ਮੈਡੇ ਜੀਉੜਿਆ! ਮੇਰੀ ਕੋਈ ਸਾਥਣ ਅਤੇ ਹਮਜੋਲਣ ਆ ਕੇ ਮੈਨੂੰ ਮੇਰੇ ਪਾਰਬ੍ਰਹਮ ਪਰਮੇਸ਼ਰ ਨਾਲ ਜੋੜ ਦੇਵੇ।
Fareedkot Teekaਹੇ ਮੇਰੀ ਪ੍ਯਾਰੀ ਸੰਤ ਰੂਪ ਸਖੀ ਅਤੀ ਪ੍ਯਾਰੀ ਸਹੇਲੀਓ! ਕੋਈ ਮੇਰੇ ਕੋ ਹਰਿ ਪ੍ਰਭੂ ਸੇ ਆਨ ਕੇ ਮਿਲਾਇ ਦੇਇ॥
Prof. Sahib Singhਹੇ ਮੇਰੀ ਸਖੀ ਸਹੇਲੀਹੋ! ਹੇ ਮੇਰੀ ਸੋਹਣੀ ਜਿੰਦੇ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ,

ਪਦ ਅਰਥ ਆਣਿ = ਲਿਆ ਕੇ।

SikhNet (Spanish)Si mis amigos y compañeros se unieran conmigo a cantar Tus Alabanzas.

ਹਉ ਮਨੁ ਦੇਵਉ ਤਿਸੁ ਆਪਣਾ, ਮੇਰੀ ਜਿੰਦੁੜੀਏ; ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥

hau man devau tis aapanaa, meree jindurree; har prabh kee har kathaa sunaavai raam |

Sant Singh KhalsaI offer my mind to the one who recites the sermon of my Lord God, O my soul.
Manmohan SinghI surrender my mind unto him, O my soul, who recites to me, the Divine discourse of the Lord God.
Manmohan Singh (Punjabi)ਮੈਂ ਆਪਣਾ ਮਨ ਉਸ ਨੂੰ ਸਮਰਪਣ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਮੈਨੂੰ ਸੁਆਮੀ ਵਾਹਿਗੁਰੂ ਦੀ ਈਸ਼ਵਰੀ ਕਥਾ-ਵਾਰਤਾ ਸੁਣਾਉਂਦਾ ਹੈ।
Fareedkot Teekaਹੇ ਭਾਈ! ਜੋ ਹਰਿ ਪ੍ਰਭੂ ਕੀ ਹਰ ਪ੍ਰਕਾਰ ਕਰ ਮੇਰੇ ਕੋ ਕਥਾ ਸੁਨਾਇ ਦੇਵੈ, ਮੈਂ ਤਿਸ ਕੋ ਅਪਨਾ ਮਨ ਅਰਪਣੁ ਕਰ ਦੇਵੋਂ॥
Prof. Sahib Singhਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ।

ਪਦ ਅਰਥ ਹਉ = ਮੈਂ। ਦੇਵਉ = ਦੇਵਉਂ, ਮੈਂ ਦੇ ਦਿਆਂ।

SikhNet (Spanish)¡Oh, mi Alma, yo ofrezco mi mente a quien recita la Alabanza Divina! Oh mi Alma,

ਗੁਰਮੁਖਿ ਸਦਾ ਅਰਾਧਿ ਹਰਿ, ਮੇਰੀ ਜਿੰਦੁੜੀਏ; ਮਨ ਚਿੰਦਿਅੜਾ ਫਲੁ ਪਾਵੈ ਰਾਮ ॥

guramukh sadaa araadh har, meree jindurree; man chindiarraa fal paavai raam |

Sant Singh KhalsaAs Gurmukh, ever worship the Lord in adoration, O my soul, and you shall obtain the fruits of your heart's desires.
Manmohan SinghThrough the Guru, ever contemplate thou on God, O my soul, and thou shalt attain the boons of thy heart's desire.
Manmohan Singh (Punjabi)ਗੁਰਾਂ ਦੇ ਜ਼ਰੀਏ ਤੂੰ ਹਮੇਸ਼ਾਂ ਰੱਬ ਦਾ ਚਿੰਤਨ ਕਰ, ਹੇ ਮੇਰੀ ਜਿੰਦੇ! ਅਤੇ ਤੂੰ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਵੇਗੀ।
Fareedkot Teekaਹੇ ਮੇਰੇ ਪ੍ਯਾਰੇ! ਗੁਰੋਂ ਦ੍ਵਾਰੇ ਨਿਤ੍ਯ ਹਰਿ ਅਰਾਧਨਾ ਕਰ ਕੇ ਜੀਉ (ਮਨ ਚਿੰਦਿਅੜਾ) ਮਨ ਇਛਤ ਫਲ ਕੋ ਪਾਵਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)como Gurmukjs, veneren al Señor en adoración, para que puedan recolectar el Fruto de los deseos de su corazón.

ਨਾਨਕ. ਭਜੁ ਹਰਿ ਸਰਣਾਗਤੀ, ਮੇਰੀ ਜਿੰਦੁੜੀਏ; ਵਡਭਾਗੀ ਨਾਮੁ ਧਿਆਵੈ ਰਾਮ ॥੩॥

naanak. bhaj har saranaagatee, meree jindurree; vaddabhaagee naam dhiaavai raam |3|

Sant Singh KhalsaO Nanak, hurry to the Lord's Sanctuary; O my soul, those who meditate on the Lord's Name are very fortunate. ||3||
Manmohan SinghSays Nanak, hasten thou to seek Lord's protection, O my soul, as only the very fortunate ones meditate on the Master's Name.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਦੌੜ ਕੇ ਪ੍ਰਭੂ ਦੀ ਪਨਾਹ ਪਕੜ ਲੈ, ਹੇ ਮੇਰੀ ਜਿੰਦੇ! ਕੇਵਲ ਪਰਮ ਚੰਗੇ ਕਰਮਾਂ ਵਾਲੇ ਹੀ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਯਾਰੇ! ਹਰਿ ਕੀ ਸਰਣਾਗਤ ਕੋ (ਭਜੁ) ਸੇਵਨ ਕਰ ਜੋ ਨਾਮ ਧ੍ਯਾਵਤੇ ਹੈਂ, ਸੋ ਵਡਭਾਗੀ ਹੋਤੇ ਹੈਂ॥੩॥
Prof. Sahib Singhਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ! ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥
SikhNet (Spanish)Apúrate a llegar al Refugio del Señor, oh Alma, pues solamente los hombres y mujeres de Destino que meditan en Su Nombre son afortunados. (3)

ਕਰਿ ਕਿਰਪਾ ਪ੍ਰਭ ਆਇ ਮਿਲੁ, ਮੇਰੀ ਜਿੰਦੁੜੀਏ; ਗੁਰਮਤਿ ਨਾਮੁ ਪਰਗਾਸੇ ਰਾਮ ॥

kar kirapaa prabh aae mil, meree jindurree; guramat naam paragaase raam |

Sant Singh KhalsaBy His Mercy, God comes to meet us, O my soul; through the Guru's Teachings, He reveals His Name.
Manmohan SinghO my soul, in His mercy the Lord comes and meets the mortal and through Guru's teaching reveals His Name unto him.
Manmohan Singh (Punjabi)ਹੇ ਮੈਡੇ ਜੀਉੜਿਆ! ਮਿਹਰ ਧਾਰ ਕੇ ਸੁਆਮੀ ਪ੍ਰਾਣੀ ਨੂੰ ਆ ਮਿਲਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣਾ ਨਾਮ ਉਸ ਉਤੇ ਪ੍ਰਗਟ ਕਰਦਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਜਬ ਗੁਰੂ ਅਪਨੇ ਉਪਦੇਸ਼ ਦ੍ਵਾਰੇ ਨਾਮ ਕਾ ਪ੍ਰਕਾਸ ਕਰੈਗਾ ਤਬ ਹਰਿ ਕ੍ਰਿਪਾ ਕਰ ਕੇ ਆਪ ਮਿਲੇਗਾ; ਵਾ ਜਬ ਗੁਰ ਕ੍ਰਿਪਾ ਕਰਤਾ ਹੈ ਤਬ ਹਰਿ ਆਇ ਕਰ ਮਿਲਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆ ਮਿਲਦਾ ਹੈ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਆਇ = ਆ ਕੇ {ਲਫ਼ਜ਼ 'ਆਣਿ' ਅਤੇ 'ਆਇ' ਦਾ ਫ਼ਰਕ ਚੇਤੇ ਰੱਖਣਾ}। ਪਰਗਾਸੇ = ਚਮਕਦਾ ਹੈ, ਉੱਘੜਦਾ ਹੈ।

SikhNet (Spanish)Muestra Tu Misericordia, oh Señor, y al encontrarme, ilumina mi mente con el Nombre enaltecido

ਹਉ. ਹਰਿ ਬਾਝੁ ਉਡੀਣੀਆ, ਮੇਰੀ ਜਿੰਦੁੜੀਏ; ਜਿਉ ਜਲ ਬਿਨੁ. ਕਮਲ ਉਦਾਸੇ ਰਾਮ ॥

hau. har baajh uddeeneea, meree jindurree; jiau jal bin. kamal udaase raam |

Sant Singh KhalsaWithout the Lord, I am so sad, O my soul - as sad as the lotus without water.
Manmohan SinghWithout God, I am as crest-fallen O my soul, as the lotus is sad without water.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੈਂ ਐਉ ਨਿਮੋਝੂਣੀ ਹਾਂ, ਹੇ ਮੇਰੇ ਜੀਉੜਿਆ। ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਉਦਾਸਹੀਨ ਹੁੰਦਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਜੈਸੇ ਜਲ ਸੇ ਬਿਨਾਂ ਕਮਲ ਉਦਾਸ ਹੋਤੇ ਹੈਂ, ਮੈਂ ਤਿਸੀ ਪ੍ਰਕਾਰ ਹਰਿ ਸੇ ਬਿਨਾ (ਉਡੀਣੀਆ) ਉਦਾਸ ਹੋ ਰਹੀ ਹੂੰ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ।

ਪਦ ਅਰਥ ਹਉ = ਮੈਂ। ਬਾਝੁ = ਬਿਨਾ। ਉਡੀਣੀਆ = ਉਦਾਸ। ਕਮਲ = ਕੌਲ-ਫੁੱਲ।

SikhNet (Spanish)de la Palabra del Shabd del Guru. Mi mente se entristece sin Ti, así como el loto se entristece sin agua.

ਗੁਰਿ ਪੂਰੈ ਮੇਲਾਇਆ, ਮੇਰੀ ਜਿੰਦੁੜੀਏ; ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥

gur poorai melaaeaa, meree jindurree; har sajan har prabh paase raam |

Sant Singh KhalsaThe Perfect Guru has united me, O my soul, with the Lord, my best friend, the Lord God.
Manmohan SinghThe Perfect Guru, has united me with Lord God, the Friend, O my soul.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਮਾਲਕ, ਮਿੱਤ੍ਰ ਨਾਲ ਜੋੜ ਦਿੱਤਾ ਹੈ, ਹੇ ਮੇਰੇ ਜੀਵੜਿਆ!
Fareedkot Teekaਹੇ ਭਾਈ! ਜਬ ਪੂਰੇ ਗੁਰੋਂ ਨੇ ਕ੍ਰਿਪਾ ਕਰ ਕੇ ਮਿਲਾਇ ਦੀਆ ਤਬ ਜਾਨਾ ਹੈ, ਜੋ ਹਰਿ ਪ੍ਰਭੂ ਸਾਜਨ ਹਰ ਪ੍ਰਕਾਰ ਸੇ ਮੇਰੇ ਪਾਸ ਹੀ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਪਾਸੇ = ਪਾਸ ਹੀ, ਕੋਲ ਹੀ, ਅੰਗ-ਸੰਗ।

SikhNet (Spanish)Cuando el Perfecto Guru me une a Ti, oh mi Señor, Te siento tan, tan cerca de mí.

ਧਨੁ ਧਨੁ ਗੁਰੂ ਹਰਿ ਦਸਿਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਬਿਗਾਸੇ ਰਾਮ ॥੪॥੧॥

dhan dhan guroo har dasiaa, meree jindurree; jan naanak. naam bigaase raam |4|1|

Sant Singh KhalsaBlessed, blessed is the Guru, who has shown me the Lord, O my soul; servant Nanak blossoms forth in the Name of the Lord. ||4||1||
Manmohan SinghBlest! blest is the Guru, O my soul who has shown me the Lord, with whose Name, slave Nanak has blossomed forth.
Manmohan Singh (Punjabi)ਮੁਬਾਰਕ! ਮੁਬਾਰਕ! ਹਨ ਗੁਰਦੇਵ ਜੀ, ਹੇ ਮੇਰੀ ਜਿੰਦੇ! ਜਿਨ੍ਹਾਂ ਨੇ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ, ਜਿਸ ਦੇ ਨਾਮ ਨਾਲ ਗੋਲਾ ਨਾਨਕ ਪ੍ਰਫੁੱਲਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਯਾਰੇ! ਜਿਨੋਂ ਨੇ ਹਰਿ ਕੋ ਬਤਾਯਾ ਹੈ ਜਿਨਾਂ ਕੀ ਕ੍ਰਿਪਾ ਸੇ ਦਾਸ ਨਾਮ ਜਪ ਕਰ (ਬਿਗਾਸੇ) ਆਨੰਦ ਹੂਏ ਹੈਂ, ਸੋ ਸਤਿਗੁਰੂ ਧੰਨ੍ਯ ਧੰਨ੍ਯ ਹੈਂ॥੪॥੧॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ ॥੪॥੧॥

ਪਦ ਅਰਥ ਧਨੁ ਧਨੁ = ਸਲਾਹੁਣ-ਯੋਗ। ਨਾਮਿ = ਨਾਮ ਦੀ ਰਾਹੀਂ। ਬਿਗਾਸੇ = ਖਿੜ ਪੈਂਦਾ ਹੈ, ਟਹਿਕ ਪੈਂਦਾ ਹੈ ॥੪॥੧॥

SikhNet (Spanish)Bendito es el Guru que me muestra el Sendero hacia Ti, oh mi Dios, es así como florezco en Tu Nombre. (4‑1)

Open this shabad (18 lines, Angs 537-538) →

Shabad Guru Ramdas Ji Raag Bihaagraa continues on Ang 539

ਰਾਗੁ ਬਿਹਾਗੜਾ ਮਹਲਾ ੪ ॥

raag bihaagarraa mahalaa 4 |

Sant Singh KhalsaRaag Bihaagraa, Fourth Mehl:
Manmohan SinghRag Bihagra 4th Guru.
Manmohan Singh (Punjabi)ਰਾਗ ਬਿਹਾਗੜਾ ਚੋਥੀ ਪਾਤਿਸ਼ਾਹੀ।
SikhNet (Spanish)Rag Bijagra, Mejl Guru Ram Das, Cuarto Canal Divino.

ਅੰਮ੍ਰਿਤੁ ਹਰਿ ਹਰਿ ਨਾਮੁ ਹੈ, ਮੇਰੀ ਜਿੰਦੁੜੀਏ; ਅੰਮ੍ਰਿਤੁ ਗੁਰਮਤਿ ਪਾਏ ਰਾਮ ॥

amrit har har naam hai, meree jindurree; amrit guramat paae raam |

Sant Singh KhalsaThe Name of the Lord, Har, Har, is Ambrosial Nectar, O my soul; through the Guru's Teachings, this Nectar is obtained.
Manmohan SinghNectar is the name of the Lord God, O my soul. By Guru's instruction the Name-Nectar is attained.
Manmohan Singh (Punjabi)ਸੁਧਾਰਸ ਹੈ ਵਾਹਿਗੁਰੂ ਸੁਆਮੀ ਦਾ ਨਾਮ, ਹੇ ਮੇਰੀ ਜਿੰਦੇ! ਗੁਰੂ ਦੀ ਸਿਖਮੱਤ ਦੁਆਰਾ ਇਹ ਅੰਮ੍ਰਿਤ ਨਾਲ ਪਾਇਆ ਜਾਂਦਾ ਹੈ।
Fareedkot Teekaਹੇ ਮੇਰੀ ਬੁਧੀ! ਹਰਿ ਹਰਿ ਨਾਮ ਜੋ ਅੰਮ੍ਰਿਤ ਹੈ, ਸੋ ਅੰਮ੍ਰਿਤ ਗੁਰੋਂ ਕੀ ਸਿਖ੍ਯਾ ਕਰ ਕੇ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਮਿਲਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਗੁਰਮਤਿ = ਗੁਰੂ ਦੀ ਮਤਿ ਉੱਤੇ ਤੁਰਿਆਂ।

SikhNet (Spanish)Néctar Dulce es el Nombre del Señor, oh mi Alma, pero uno lo obtiene solamente a través de la Palabra del Shabd

ਹਉਮੈ ਮਾਇਆ ਬਿਖੁ ਹੈ, ਮੇਰੀ ਜਿੰਦੁੜੀਏ; ਹਰਿ ਅੰਮ੍ਰਿਤਿ. ਬਿਖੁ ਲਹਿ ਜਾਏ ਰਾਮ ॥

haumai maaeaa bikh hai, meree jindurree; har amrit. bikh leh jaae raam |

Sant Singh KhalsaPride in Maya is poison, O my soul; through the Ambrosial Nectar of the Name, this poison is eradicated.
Manmohan SinghPoisonous is the pride of worldly valuables, O My soul. Through the God's Name - Nectar this poison is eliminated.
Manmohan Singh (Punjabi)ਜ਼ਹਿਰੀਲਾ ਹੈ ਸੰਸਾਰੀ ਪਦਾਰਥਾਂ ਦਾ ਹੰਕਾਰ, ਹੇ ਮੇਰੀ ਜਿੰਦੇ! ਵਾਹਿਗੁਰੂ ਦੇ ਨਾਮ-ਅੰਮ੍ਰਿਤ ਰਾਹੀਂ ਇਹ ਜ਼ਹਿਰ ਉੱਤਰ ਜਾਂਦੀ ਹੈ।
Fareedkot Teekaਹੰਤਾ ਮਮਤਾ ਯਹ (ਮਾਇਆ) ਛਲ ਕਰਨਾ ਏਹ ਬਿਖ ਰੂਪ ਹੈ। ਹੇ ਮੇਰੀ ਬੁਧੀ! ਜਬ ਹਰਿ ਨਾਮ ਅੰਮ੍ਰਿਤ ਕੋ ਪਾਨ ਕਰੇ ਤਬ ਇਸ ਕੀ ਬਿਖ ਉਤਰ ਜਾਵੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਹਉਮੈ ਜ਼ਹਿਰ ਹੈ ਮਾਇਆ (ਦਾ ਮੋਹ) ਜ਼ਹਿਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਇਹ ਜ਼ਹਿਰ ਨਾਮ-ਜਲ (ਪੀਣ) ਨਾਲ ਲਹਿ ਜਾਂਦਾ ਹੈ।

ਪਦ ਅਰਥ ਬਿਖੁ = ਜ਼ਹਿਰ। ਅੰਮ੍ਰਿਤਿ = ਅੰਮ੍ਰਿਤ (ਪੀਣ) ਨਾਲ। ਲਿਖਿ = ਲਿਖ ਕੇ, ਲਿਖੇ ਅਨੁਸਾਰ।

SikhNet (Spanish)del Guru. Ponzoñosa es la seducción de Maya; es a través del Néctar del Señor que esta ponzoña es erradicada.

ਮਨੁ ਸੁਕਾ ਹਰਿਆ ਹੋਇਆ, ਮੇਰੀ ਜਿੰਦੁੜੀਏ; ਹਰਿ ਹਰਿ ਨਾਮੁ ਧਿਆਏ ਰਾਮ ॥

man sukaa hariaa hoeaa, meree jindurree; har har naam dhiaae raam |

Sant Singh KhalsaThe dry mind is rejuvenated, O my soul, meditating on the Name of the Lord, Har, Har.
Manmohan SinghMeditating on the Lord Master's Name, O my soul, this dried up frame is reverdured.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਮੇਰੇ ਜੀਵੜਿਆ! ਇਹ ਖੁਸ਼ਕ ਹੋ ਚੁੱਕੀ ਆਤਮਾ ਹਰੀ ਭਰੀ ਹੋ ਜਾਂਦੀ ਹੈ।
Fareedkot Teekaਹੇ ਮੇਰੀ ਬੁਧੀ! ਯਹਿ ਮਨ ਜੋ ਸੁਕਾ, ਭਾਵ ਸੁਭ ਗੁਣੋਂ ਸੇ ਰਹਿਤ ਹੋ ਰਹਾ ਥਾ, ਸੋ ਹਰਾ ਹੋ ਗ੍ਯਾ ਹੈ, ਭਾਵ ਦੈਵੀ ਗੁਣੋਂ ਸਹਿਤ ਹੂਆ ਹੈ, ਅਬ ਹਰਿ ਹਰਿ ਨਾਮ ਕੋ ਧ੍ਯਾਉਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ (ਥੋੜ੍ਹ-ਵਿਤਾ ਹੋ ਚੁੱਕਾ) ਮਨ ਹਰਾ ਹੋ ਜਾਂਦਾ ਹੈ (ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਤੇ, ਕਰੜਾ-ਪਨ ਛੱਡ ਕੇ ਨਰਮ ਹੋ ਜਾਂਦਾ ਹੈ)।
SikhNet (Spanish)La madera seca de la mente florece y entonces contempla el Nombre del Señor.

ਹਰਿ ਭਾਗ ਵਡੇ ਲਿਖਿ ਪਾਇਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਸਮਾਏ ਰਾਮ ॥੧॥

har bhaag vadde likh paaeaa, meree jindurree; jan naanak. naam samaae raam |1|

Sant Singh KhalsaThe Lord has given me the pre-ordained blessing of high destiny, O my soul; servant Nanak merges in the Naam, the Name of the Lord. ||1||
Manmohan SinghThe Lord by His writ has make my destiny great, O my soul and slave Nanak has merged in the Name.
Manmohan Singh (Punjabi)ਆਪਣੀ ਲਿਖਤ ਦੁਆਰਾ ਪ੍ਰਭੂ ਨੇ ਮੇਰੀ ਕਿਸਮਤ ਵਿਸ਼ਾਲ ਕਰ ਦਿੱਤੀ ਹੈ, ਹੇ ਮੇਰੀ ਜਿੰਦੇ! ਅਤੇ ਗੋਲਾ ਨਾਨਕ ਨਾਮ ਅੰਦਰ ਲੀਨ ਹੋ ਗਿਆ ਹੈ।
Fareedkot Teekaਹੇ ਮੇਰੀ ਬੁਧੀ ਜਿਨ ਕੇ ਵੱਡੇ ਭਾਗ ਲਿਖੇ ਗਏ ਥੇ ਤਿਨੋਂ ਨੇ ਹਰਿ ਕੋ ਪਾਯਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਨਾਮੀ ਮੇਂ ਅਭੇਦ ਹੂਏ ਹੈਂ॥੧॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਬਲੇ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਪਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ ॥੧॥

SikhNet (Spanish)El Señor, por Decreto, nos ha concedido un Destino grandioso, oh vida. Vamos y sumerjámonos en el Nombre del Señor. (1)

ਹਰਿ ਸੇਤੀ ਮਨੁ ਬੇਧਿਆ, ਮੇਰੀ ਜਿੰਦੁੜੀਏ; ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥

har setee man bedhiaa, meree jindurree; jiau baalak lag dudh kheere raam |

Sant Singh KhalsaMy mind is attached to the Lord, O my soul, like the infant, sucking his mother's milk.
Manmohan SinghMy mind is attached to the Lord, O my soul, as the milk-sucking child is to the milk.
Manmohan Singh (Punjabi)ਮੇਰਾ ਚਿੱਤ ਇਸ ਤਰ੍ਹਾਂ ਸੁਆਮੀ ਨਾਲ ਜੁੜਿਆ ਹੈ, ਹੇ ਮੇਰੀ ਜਿੰਦੇ! ਜਿਸ ਤਰ੍ਹਾਂ ਦੁੱਧ ਚੁੰਘਣ ਵਾਲਾ ਬੱਚਾ ਦੁੱਧ ਨਾਲ।
Fareedkot Teekaਹੇ ਮੇਰੇ ਬੁਧੀ! ਜੈਸੇ ਬਾਲਿਕ ਮਾਤਾ ਕੇ (ਖੀਰੇ) ਅਸਥਨ ਕੇ ਦੂਧ ਮੇਂ ਲਗਾ ਰਹਿਤਾ ਹੈ, ਤੈਸੇ ਗੁਰਮੁਖੋਂ ਕੀ ਹਰਿ ਨਾਮ ਸੇ ਪ੍ਰੀਤੀ ਹੋਤੀ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਇਉਂ ਪ੍ਰੋਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ,

ਪਦ ਅਰਥ ਸੇਤੀ = ਨਾਲ। ਬੇਧਿਆ = ਵਿੱਝ ਗਿਆ, ਪ੍ਰੋਤਾ ਗਿਆ। ਲਗਿ = ਲਗੇ, ਲੱਗਦਾ, ਪਰਚਦਾ ਹੈ। ਖੀਰ = ਦੁੱਧ।

SikhNet (Spanish)Mi mente está apegada al Señor, así como el bebé a la leche de su madre.

ਹਰਿ ਬਿਨੁ. ਸਾਂਤਿ ਨ ਪਾਈਐ, ਮੇਰੀ ਜਿੰਦੁੜੀਏ; ਜਿਉ ਚਾਤ੍ਰਿਕੁ. ਜਲ ਬਿਨੁ ਟੇਰੇ ਰਾਮ ॥

har bin. saant na paaeeai, meree jindurree; jiau chaatrik. jal bin ttere raam |

Sant Singh KhalsaWithout the Lord, I find no peace, O my soul; I am like the song-bird, crying out without the rain drops.
Manmohan SinghWithout God, I obtain not peace O my soul, as the pied-cuckoo cries without the rain drops.
Manmohan Singh (Punjabi)ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਦੇ ਬਾਝੋਂ ਬਬੀਹਾ ਕੁਰਲਾਉਂਦਾ ਹੈ, ਤਿਵੇਂ, ਵਾਹਿਗੁਰੂ ਦੇ ਬਾਝੋਂ ਮੈਨੂੰ ਵੀ ਸੁੱਖ ਆਰਾਮ ਨਹੀਂ ਆਉਂਦਾ, ਹੇ ਮੇਰੀ ਜਿੰਦ!
Fareedkot Teekaਹੇ ਮੇਰੀ ਬੁਧੀ! ਜੈਸੇ ਚਾਤ੍ਰਿਕ ਬਿਨਾਂ ਸ੍ਵਾਤ ਬੂੰਦ ਕੋ ਪੁਕਾਰਤਾ ਰਹਿਤਾ ਹੈ, ਤੈਸੇ ਹਰੀ ਸੇ ਬਿਨਾਂ ਸਾਂਤ ਪ੍ਰਾਪਤ ਨਹੀਂ ਹੋਤੀ॥
Prof. Sahib Singhਉਸ ਮਨੁੱਖ ਨੂੰ, ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਮਿਲਾਪ ਤੋਂ ਬਿਨਾ ਠੰਡ ਨਹੀਂ ਪੈਂਦੀ (ਉਹ ਸਦਾ ਵਿਆਕੁਲ ਹੋਇਆ ਰਹਿੰਦਾ ਹੈ) ਜਿਵੇਂ ਪਪੀਹਾ (ਸ੍ਵਾਂਤੀ ਬੂੰਦ ਦੇ) ਪਾਣੀ ਤੋਂ ਬਿਨਾ ਪੁਕਾਰਦਾ ਰਹਿੰਦਾ ਹੈ।

ਪਦ ਅਰਥ ਚਾਤ੍ਰਿਕ = ਪਪੀਹਾ। ਟੇਰੇ = ਪੁਕਾਰਦਾ ਹੈ।

SikhNet (Spanish)No podemos obtener Paz sin el Señor, así como el pajarito Cuclillo se entristece cuando no llueve.

ਸਤਿਗੁਰ ਸਰਣੀ ਜਾਇ ਪਉ, ਮੇਰੀ ਜਿੰਦੁੜੀਏ; ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥

satigur saranee jaae pau, meree jindurree; gun dase har prabh kere raam |

Sant Singh KhalsaGo, and seek the Sanctuary of the True Guru, O my soul; He shall tell you of the Glorious Virtues of the Lord God.
Manmohan SinghGo and seek the shelter of the True Guru, O my soul, and he shall tell thee the merits of the Lord God.
Manmohan Singh (Punjabi)ਜਾ ਕੇ ਸੱਚੇ ਗੁਰਾਂ ਦੀ ਪਨਾਹ ਲੈ, ਹੇ ਮੇਰੀ ਜਿੰਦੇ! ਅਤੇ ਉਹ ਤੈਨੂੰ ਸੁਆਮੀ ਵਾਹਿਗੁਰੂ ਦੀਆਂ ਖੂਬੀਆਂ ਬਾਰੇ ਦੱਸਣਗੇ।
Fareedkot Teekaਤਾਂ ਤੇ ਹੇ ਮੇਰੀ ਬੁਧੀ! ਜੋ ਹਰਿ ਪ੍ਰਭ ਕੇ ਗੁਣੋਂ ਕੋ ਬਤਲਾਇ ਦੇਵੇ, ਤੂੰ ਤਿਸ ਸਤਿਗੁਰੂ ਕੀ ਸਰਣ ਮੇਂ ਜਾਇ ਕਰ ਕੇ ਪੜ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਾ ਕੇ ਗੁਰੂ ਦੀ ਸਰਨ ਪਈ ਰਹੁ, ਗੁਰੂ ਪਰਮਾਤਮਾ ਦੇ ਗੁਣਾਂ ਦੀ ਦੱਸ ਪਾਂਦਾ ਹੈ।

ਪਦ ਅਰਥ ਜਾਇ = ਜਾ ਕੇ। ਕੇਰੇ = ਦੇ।

SikhNet (Spanish)Busca el Refugio del Verdadero Guru, oh Alma, para que Él te recite los Méritos del Señor.

ਜਨ ਨਾਨਕ. ਹਰਿ ਮੇਲਾਇਆ, ਮੇਰੀ ਜਿੰਦੁੜੀਏ; ਘਰਿ ਵਾਜੇ ਸਬਦ ਘਣੇਰੇ ਰਾਮ ॥੨॥

jan naanak. har melaaeaa, meree jindurree; ghar vaaje sabad ghanere raam |2|

Sant Singh KhalsaServant Nanak has merged into the Lord, O my soul; the many melodies of the Shabad resound within his heart. ||2||
Manmohan SinghServant Nanak, the Lord has united with Himself, O my soul and on that account, many songs of Bliss ring in his heart.
Manmohan Singh (Punjabi)ਦਾਸ ਨਾਨਕ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ, ਹੇ ਮੇਰੇ ਜੀਵੜਿਆਂ ਅਤੇ ਉਸ ਦੇ ਗ੍ਰਿਹ (ਹਿਰਦੇ) ਵਿੱਚ ਬਹੁਤੇ ਖੁਸ਼ੀ ਦੇ ਗੀਤ ਗੂੰਜਦੇ, ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹਰਿ ਨੇ ਮਿਲਾਇ ਲਿਆ ਹੈ, ਹੇ ਮੇਰੀ ਬੁਧੀ! ਤਿਨ ਕੇ (ਘਰਿ) ਅੰਤਸਕਰਣ ਮੇਂ ਬਹੁਤੇ ਸਬਦ ਬਜਤੇ ਹੈਂ, ਭਾਵ ਪ੍ਰਗਟਤੇ ਹੈਂ। ਯਥਾ ਸੁਧੋਹੰ ਇਤ੍ਯਾਦਿ ਅਰਥਾਤ ਏਕ ਰਸ ਪੂਰਨ ਰਹਿਤੇ ਹੈਂ॥੨॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ ਉਸ ਦੇ ਹਿਰਦੇ-ਘਰ ਵਿਚ (ਮਾਨੋ) ਅਨੇਕਾਂ ਸੋਹਣੇ ਸਾਜ ਵੱਜਦੇ ਰਹਿੰਦੇ ਹਨ ॥੨॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਘਣੇਰੇ = ਅਨੇਕਾਂ ॥੨॥

SikhNet (Spanish)Cuando uno se une con el Señor, oh vida, en su hogar resuena la Melodía Eterna de Éxtasis. (2)

ਮਨਮੁਖਿ ਹਉਮੈ ਵਿਛੁੜੇ, ਮੇਰੀ ਜਿੰਦੁੜੀਏ; ਬਿਖੁ ਬਾਧੇ ਹਉਮੈ ਜਾਲੇ ਰਾਮ ॥

manamukh haumai vichhurre, meree jindurree; bikh baadhe haumai jaale raam |

Sant Singh KhalsaThrough egotism, the self-willed manmukhs are separated, O my soul; bound to poison, they are burnt by egotism.
Manmohan SinghSelf-conceit has separated the way-ward from the Lord and has bound them to poisonous sins. They are being burnt by the sense of ego, O My soul.
Manmohan Singh (Punjabi)ਸਵੈ-ਹੰਗਤਾ ਨੇ ਆਪ-ਹੁਦਰਿਆਂ ਨੂੰ ਸਾਹਿਬ ਨਾਲੋਂ ਵਿਛੋੜ ਦਿੱਤਾ ਹੈ ਅਤੇ ਉਹ ਜ਼ਹਿਰੀਲੇ ਪਾਪਾਂ ਨਾਲ ਬੱਧੇ ਹਉਮੈਂ ਅਤੇ ਹੰਕਾਰ ਦੀ ਅੱਗ ਵਿੱਚ ਸੜ ਰਹੇ ਹਨ।
Fareedkot Teekaਹੇ ਮੇਰੀ ਬੁਧੀ! ਜੋ ਮਨਮੁਖਿ ਹੈਂ, ਸੋ ਹੰਤਾ ਮਮਤਾ ਕਰ ਕੇ ਹਰਿ ਸੇ ਬਿਛੜੇ ਹੈਂ, ਬਿਖ੍ਯੋਂ ਕੀ ਵਾਸਨਾ ਕਰ ਔਰ ਹੰਤਾ ਮਮਤਾ ਰੂਪ ਕੇ ਜਾਲ ਸੇ ਬਾਂਧੇ ਹੂਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਕਾਰਨ ਪਰਮਾਤਮਾ ਨਾਲੋਂ ਵਿਛੁੜ ਜਾਂਦੇ ਹਨ, (ਮਾਇਆ ਦੇ ਮੋਹ ਦਾ) ਜ਼ਹਿਰ (ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਉਹ ਹਉਮੈ ਦੇ ਜਾਲ ਵਿਚ ਬੱਝੇ ਰਹਿੰਦੇ ਹਨ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਬਿਖੁ = ਜ਼ਹਿਰ। ਜਾਲੇ = ਜਾਲਿ, ਜਾਲ ਵਿਚ।

SikhNet (Spanish)El ego separa a los soberbios Manmukjs del Señor; los amarra, los envenena, y son consumidos por su egoísmo.

ਜਿਉ ਪੰਖੀ ਕਪੋਤਿ. ਆਪੁ ਬਨੑਾਇਆ, ਮੇਰੀ ਜਿੰਦੁੜੀਏ; ਤਿਉ ਮਨਮੁਖ ਸਭਿ. ਵਸਿ ਕਾਲੇ ਰਾਮ ॥

jiau pankhee kapot. aap banaaeaa, meree jindurree; tiau manamukh sabh. vas kaale raam |

Sant Singh KhalsaLike the pigeon, which itself falls into the trap, O my soul, all the self-willed manmukhs fall under the influence of death.
Manmohan SinghAs a bird, like a pigeon, of himself falls into a net, O my soul, similarly all the self-willed come under the spell of death.
Manmohan Singh (Punjabi)ਜਿਸ ਤਰ੍ਹਾਂ ਕਬੂਤਰ ਵਰਗਾ ਪੰਛੀ, ਖੁਦ ਬਖੁਦ ਜਾਲ ਅੰਦਰ ਜਾ ਫਸਦਾ ਹੈ, ਹੇ ਮੇਰੀ ਜਿੰਦੇ! ਏਸੇ ਤਰ੍ਹਾਂ ਹੀ ਸਮੁਹ ਆਪ-ਹੁਦਰੇ ਮੌਤ ਦੇ ਇਖਤਿਆਰ ਵਿੱਚ ਆ ਡਿਗਦੇ ਹਨ।
Fareedkot Teekaਹੇ ਮੇਰੀ ਬੁਧੀ! ਜਿਸ ਪਰਕਾਰ ਕਪੋਤ ਪੰਛੀ ਅਪਨੇ ਪਰਵਾਰ ਕੋ ਬੰਧਾਇਮਾਨ ਦੇਖ ਕਰ ਕੇ ਆਪ ਭੀ ਉਸੀ ਜਾਲ ਮੇਂ ਬੰਧਾਇਮਾਨ ਹੋ ਜਾਤਾ ਭ੍ਯਾ ਹੈ। (ਯਹ ਕਥਾ ਭਾਗਵਤ ਮੇਂ ਹੈ) ਹੇ ਭਾਈ! ਤਿਸੀ ਭਾਤ ਮਨਮੁਖ ਆਪ ਹੀ ਕਾਲ ਕੇ ਬਸ ਹੋਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਵੇਂ (ਚੋਗੇ ਦੇ ਲਾਲਚ ਵਿਚ) ਕਬੂਤਰ ਆਦਿਕ ਪੰਛੀ ਆਪਣੇ ਆਪ ਨੂੰ ਜਾਲ ਵਿਚ ਬੰਨ੍ਹਾ ਲੈਂਦਾ ਹੈ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਾਰੇ ਮਨੁੱਖ ਆਤਮਕ ਮੌਤ ਦੇ ਵੱਸ ਵਿਚ ਆਏ ਰਹਿੰਦੇ ਹਨ।

ਪਦ ਅਰਥ ਕਪੋਤਿ = ਕਪੋਤ ਨੇ, ਕਬੂਤਰ ਨੇ। ਆਪੁ = ਆਪਣੇ ਆਪ ਨੂੰ। ਸਭਿ = ਸਾਰੇ। ਵਸਿ ਕਾਲੇ = ਕਾਲ ਦੇ ਵੱਸ ਵਿਚ।

SikhNet (Spanish)Así como el pichón cae atrapado en la red, oh Alma, así los soberbios Manmukjs son atrapados por la muerte.

ਜੋ ਮੋਹਿ ਮਾਇਆ ਚਿਤੁ ਲਾਇਦੇ, ਮੇਰੀ ਜਿੰਦੁੜੀਏ; ਸੇ ਮਨਮੁਖ ਮੂੜ ਬਿਤਾਲੇ ਰਾਮ ॥

jo mohi maaeaa chit laaeide, meree jindurree; se manamukh moorr bitaale raam |

Sant Singh KhalsaThose self-willed manmukhs who focus their consciousness on Maya, O my soul, are foolish, evil demons.
Manmohan SinghFaithless, foolish and devilish are the mortals, O my soil, who fix their mind on worldly love and wealth.
Manmohan Singh (Punjabi)ਸ਼ਰਧਾ-ਹੀਣ, ਬੇਵਕੂਫ ਤੇ ਭੂਤਨੇ ਹਨ ਉਹ ਪ੍ਰਾਣੀ, ਹੇ ਮੇਰੇ ਜਿਊੜਿਆ! ਜੋ ਆਪਣੇ ਮਨ ਨੂੰ ਸੰਸਾਰੀ ਮਮਤਾ ਤੇ ਧਨ-ਦੌਲਤ ਨਾਲ ਜੋੜਦੇ ਹਨ।
Fareedkot Teekaਹੇ ਮੇਰੀ ਬੁਧੀ! ਜੋ ਮੋਹ ਕਰ ਕੇ ਮਾਯਾ ਮੇਂ ਚਿਤ ਕੋ ਲਗਾਉਤੇ ਹੈਂ, ਸੋ ਮੂਰਖ ਮਨਮੁਖ (ਬੇਤਾਲੇ) ਭੂਤ ਵਾ ਬੇਠਿਕਾਨੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ਉਹ ਆਪ-ਹੁਦਰੇ ਮਨੁੱਖ ਮੂਰਖ ਹੁੰਦੇ ਹਨ, ਉਹ ਜੀਵਨ-ਚਾਲ ਤੋਂ ਖੁੰਝੇ ਰਹਿੰਦੇ ਹਨ।

ਪਦ ਅਰਥ ਮੋਹਿ = ਮੋਹ ਵਿਚ। ਮੂੜ = ਮੂਰਖ। ਬਿਤਾਲੇ = ਤਾਲ ਤੋਂ ਖੁੰਝੇ ਹੋਏ, ਜੀਵਨ-ਚਾਲ ਤੋਂ ਥਿੜਕੇ ਹੋਏ।

SikhNet (Spanish)Esos Manmukjs arrogantes atados a Maya y al deseo, oh mi Alma, son tontos y malvados.

Open this shabad (17 lines, Angs 538-539) →

Ang 538 of 1430