ੴ

ਸਿੱਖਬਾਣੀ · SikhBani

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥

amrit har har naam hai meree jindurree amrit guramat paae...
Guru Ramdas Ji ਗੁਰੂ ਰਾਮਦਾਸ ਜੀ · Raag Bihaagraa · Ang 538, 539 · 17 lines
Translations

ਰਾਗੁ ਬਿਹਾਗੜਾ ਮਹਲਾ ੪ ॥

raag bihaagarraa mahalaa 4 | Ang 538

Sant Singh KhalsaRaag Bihaagraa, Fourth Mehl:
Manmohan SinghRag Bihagra 4th Guru.
Manmohan Singh (Punjabi)ਰਾਗ ਬਿਹਾਗੜਾ ਚੋਥੀ ਪਾਤਿਸ਼ਾਹੀ।
SikhNet (Spanish)Rag Bijagra, Mejl Guru Ram Das, Cuarto Canal Divino.

ਅੰਮ੍ਰਿਤੁ ਹਰਿ ਹਰਿ ਨਾਮੁ ਹੈ, ਮੇਰੀ ਜਿੰਦੁੜੀਏ; ਅੰਮ੍ਰਿਤੁ ਗੁਰਮਤਿ ਪਾਏ ਰਾਮ ॥

amrit har har naam hai, meree jindurree; amrit guramat paae raam | Ang 538

Sant Singh KhalsaThe Name of the Lord, Har, Har, is Ambrosial Nectar, O my soul; through the Guru's Teachings, this Nectar is obtained.
Manmohan SinghNectar is the name of the Lord God, O my soul. By Guru's instruction the Name-Nectar is attained.
Manmohan Singh (Punjabi)ਸੁਧਾਰਸ ਹੈ ਵਾਹਿਗੁਰੂ ਸੁਆਮੀ ਦਾ ਨਾਮ, ਹੇ ਮੇਰੀ ਜਿੰਦੇ! ਗੁਰੂ ਦੀ ਸਿਖਮੱਤ ਦੁਆਰਾ ਇਹ ਅੰਮ੍ਰਿਤ ਨਾਲ ਪਾਇਆ ਜਾਂਦਾ ਹੈ।
Fareedkot Teekaਹੇ ਮੇਰੀ ਬੁਧੀ! ਹਰਿ ਹਰਿ ਨਾਮ ਜੋ ਅੰਮ੍ਰਿਤ ਹੈ, ਸੋ ਅੰਮ੍ਰਿਤ ਗੁਰੋਂ ਕੀ ਸਿਖ੍ਯਾ ਕਰ ਕੇ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਮਿਲਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਗੁਰਮਤਿ = ਗੁਰੂ ਦੀ ਮਤਿ ਉੱਤੇ ਤੁਰਿਆਂ।

SikhNet (Spanish)Néctar Dulce es el Nombre del Señor, oh mi Alma, pero uno lo obtiene solamente a través de la Palabra del Shabd

ਹਉਮੈ ਮਾਇਆ ਬਿਖੁ ਹੈ, ਮੇਰੀ ਜਿੰਦੁੜੀਏ; ਹਰਿ ਅੰਮ੍ਰਿਤਿ. ਬਿਖੁ ਲਹਿ ਜਾਏ ਰਾਮ ॥

haumai maaeaa bikh hai, meree jindurree; har amrit. bikh leh jaae raam | Ang 538

Sant Singh KhalsaPride in Maya is poison, O my soul; through the Ambrosial Nectar of the Name, this poison is eradicated.
Manmohan SinghPoisonous is the pride of worldly valuables, O My soul. Through the God's Name - Nectar this poison is eliminated.
Manmohan Singh (Punjabi)ਜ਼ਹਿਰੀਲਾ ਹੈ ਸੰਸਾਰੀ ਪਦਾਰਥਾਂ ਦਾ ਹੰਕਾਰ, ਹੇ ਮੇਰੀ ਜਿੰਦੇ! ਵਾਹਿਗੁਰੂ ਦੇ ਨਾਮ-ਅੰਮ੍ਰਿਤ ਰਾਹੀਂ ਇਹ ਜ਼ਹਿਰ ਉੱਤਰ ਜਾਂਦੀ ਹੈ।
Fareedkot Teekaਹੰਤਾ ਮਮਤਾ ਯਹ (ਮਾਇਆ) ਛਲ ਕਰਨਾ ਏਹ ਬਿਖ ਰੂਪ ਹੈ। ਹੇ ਮੇਰੀ ਬੁਧੀ! ਜਬ ਹਰਿ ਨਾਮ ਅੰਮ੍ਰਿਤ ਕੋ ਪਾਨ ਕਰੇ ਤਬ ਇਸ ਕੀ ਬਿਖ ਉਤਰ ਜਾਵੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਹਉਮੈ ਜ਼ਹਿਰ ਹੈ ਮਾਇਆ (ਦਾ ਮੋਹ) ਜ਼ਹਿਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਇਹ ਜ਼ਹਿਰ ਨਾਮ-ਜਲ (ਪੀਣ) ਨਾਲ ਲਹਿ ਜਾਂਦਾ ਹੈ।

ਪਦ ਅਰਥ ਬਿਖੁ = ਜ਼ਹਿਰ। ਅੰਮ੍ਰਿਤਿ = ਅੰਮ੍ਰਿਤ (ਪੀਣ) ਨਾਲ। ਲਿਖਿ = ਲਿਖ ਕੇ, ਲਿਖੇ ਅਨੁਸਾਰ।

SikhNet (Spanish)del Guru. Ponzoñosa es la seducción de Maya; es a través del Néctar del Señor que esta ponzoña es erradicada.

ਮਨੁ ਸੁਕਾ ਹਰਿਆ ਹੋਇਆ, ਮੇਰੀ ਜਿੰਦੁੜੀਏ; ਹਰਿ ਹਰਿ ਨਾਮੁ ਧਿਆਏ ਰਾਮ ॥

man sukaa hariaa hoeaa, meree jindurree; har har naam dhiaae raam | Ang 538

Sant Singh KhalsaThe dry mind is rejuvenated, O my soul, meditating on the Name of the Lord, Har, Har.
Manmohan SinghMeditating on the Lord Master's Name, O my soul, this dried up frame is reverdured.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਮੇਰੇ ਜੀਵੜਿਆ! ਇਹ ਖੁਸ਼ਕ ਹੋ ਚੁੱਕੀ ਆਤਮਾ ਹਰੀ ਭਰੀ ਹੋ ਜਾਂਦੀ ਹੈ।
Fareedkot Teekaਹੇ ਮੇਰੀ ਬੁਧੀ! ਯਹਿ ਮਨ ਜੋ ਸੁਕਾ, ਭਾਵ ਸੁਭ ਗੁਣੋਂ ਸੇ ਰਹਿਤ ਹੋ ਰਹਾ ਥਾ, ਸੋ ਹਰਾ ਹੋ ਗ੍ਯਾ ਹੈ, ਭਾਵ ਦੈਵੀ ਗੁਣੋਂ ਸਹਿਤ ਹੂਆ ਹੈ, ਅਬ ਹਰਿ ਹਰਿ ਨਾਮ ਕੋ ਧ੍ਯਾਉਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ (ਥੋੜ੍ਹ-ਵਿਤਾ ਹੋ ਚੁੱਕਾ) ਮਨ ਹਰਾ ਹੋ ਜਾਂਦਾ ਹੈ (ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਤੇ, ਕਰੜਾ-ਪਨ ਛੱਡ ਕੇ ਨਰਮ ਹੋ ਜਾਂਦਾ ਹੈ)।
SikhNet (Spanish)La madera seca de la mente florece y entonces contempla el Nombre del Señor.

ਹਰਿ ਭਾਗ ਵਡੇ ਲਿਖਿ ਪਾਇਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਸਮਾਏ ਰਾਮ ॥੧॥

har bhaag vadde likh paaeaa, meree jindurree; jan naanak. naam samaae raam |1| Ang 538

Sant Singh KhalsaThe Lord has given me the pre-ordained blessing of high destiny, O my soul; servant Nanak merges in the Naam, the Name of the Lord. ||1||
Manmohan SinghThe Lord by His writ has make my destiny great, O my soul and slave Nanak has merged in the Name.
Manmohan Singh (Punjabi)ਆਪਣੀ ਲਿਖਤ ਦੁਆਰਾ ਪ੍ਰਭੂ ਨੇ ਮੇਰੀ ਕਿਸਮਤ ਵਿਸ਼ਾਲ ਕਰ ਦਿੱਤੀ ਹੈ, ਹੇ ਮੇਰੀ ਜਿੰਦੇ! ਅਤੇ ਗੋਲਾ ਨਾਨਕ ਨਾਮ ਅੰਦਰ ਲੀਨ ਹੋ ਗਿਆ ਹੈ।
Fareedkot Teekaਹੇ ਮੇਰੀ ਬੁਧੀ ਜਿਨ ਕੇ ਵੱਡੇ ਭਾਗ ਲਿਖੇ ਗਏ ਥੇ ਤਿਨੋਂ ਨੇ ਹਰਿ ਕੋ ਪਾਯਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਨਾਮੀ ਮੇਂ ਅਭੇਦ ਹੂਏ ਹੈਂ॥੧॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਬਲੇ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਪਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ ॥੧॥

SikhNet (Spanish)El Señor, por Decreto, nos ha concedido un Destino grandioso, oh vida. Vamos y sumerjámonos en el Nombre del Señor. (1)

ਹਰਿ ਸੇਤੀ ਮਨੁ ਬੇਧਿਆ, ਮੇਰੀ ਜਿੰਦੁੜੀਏ; ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥

har setee man bedhiaa, meree jindurree; jiau baalak lag dudh kheere raam | Ang 538

Sant Singh KhalsaMy mind is attached to the Lord, O my soul, like the infant, sucking his mother's milk.
Manmohan SinghMy mind is attached to the Lord, O my soul, as the milk-sucking child is to the milk.
Manmohan Singh (Punjabi)ਮੇਰਾ ਚਿੱਤ ਇਸ ਤਰ੍ਹਾਂ ਸੁਆਮੀ ਨਾਲ ਜੁੜਿਆ ਹੈ, ਹੇ ਮੇਰੀ ਜਿੰਦੇ! ਜਿਸ ਤਰ੍ਹਾਂ ਦੁੱਧ ਚੁੰਘਣ ਵਾਲਾ ਬੱਚਾ ਦੁੱਧ ਨਾਲ।
Fareedkot Teekaਹੇ ਮੇਰੇ ਬੁਧੀ! ਜੈਸੇ ਬਾਲਿਕ ਮਾਤਾ ਕੇ (ਖੀਰੇ) ਅਸਥਨ ਕੇ ਦੂਧ ਮੇਂ ਲਗਾ ਰਹਿਤਾ ਹੈ, ਤੈਸੇ ਗੁਰਮੁਖੋਂ ਕੀ ਹਰਿ ਨਾਮ ਸੇ ਪ੍ਰੀਤੀ ਹੋਤੀ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਇਉਂ ਪ੍ਰੋਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ,

ਪਦ ਅਰਥ ਸੇਤੀ = ਨਾਲ। ਬੇਧਿਆ = ਵਿੱਝ ਗਿਆ, ਪ੍ਰੋਤਾ ਗਿਆ। ਲਗਿ = ਲਗੇ, ਲੱਗਦਾ, ਪਰਚਦਾ ਹੈ। ਖੀਰ = ਦੁੱਧ।

SikhNet (Spanish)Mi mente está apegada al Señor, así como el bebé a la leche de su madre.

ਹਰਿ ਬਿਨੁ. ਸਾਂਤਿ ਨ ਪਾਈਐ, ਮੇਰੀ ਜਿੰਦੁੜੀਏ; ਜਿਉ ਚਾਤ੍ਰਿਕੁ. ਜਲ ਬਿਨੁ ਟੇਰੇ ਰਾਮ ॥

har bin. saant na paaeeai, meree jindurree; jiau chaatrik. jal bin ttere raam | Ang 538

Sant Singh KhalsaWithout the Lord, I find no peace, O my soul; I am like the song-bird, crying out without the rain drops.
Manmohan SinghWithout God, I obtain not peace O my soul, as the pied-cuckoo cries without the rain drops.
Manmohan Singh (Punjabi)ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਦੇ ਬਾਝੋਂ ਬਬੀਹਾ ਕੁਰਲਾਉਂਦਾ ਹੈ, ਤਿਵੇਂ, ਵਾਹਿਗੁਰੂ ਦੇ ਬਾਝੋਂ ਮੈਨੂੰ ਵੀ ਸੁੱਖ ਆਰਾਮ ਨਹੀਂ ਆਉਂਦਾ, ਹੇ ਮੇਰੀ ਜਿੰਦ!
Fareedkot Teekaਹੇ ਮੇਰੀ ਬੁਧੀ! ਜੈਸੇ ਚਾਤ੍ਰਿਕ ਬਿਨਾਂ ਸ੍ਵਾਤ ਬੂੰਦ ਕੋ ਪੁਕਾਰਤਾ ਰਹਿਤਾ ਹੈ, ਤੈਸੇ ਹਰੀ ਸੇ ਬਿਨਾਂ ਸਾਂਤ ਪ੍ਰਾਪਤ ਨਹੀਂ ਹੋਤੀ॥
Prof. Sahib Singhਉਸ ਮਨੁੱਖ ਨੂੰ, ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਮਿਲਾਪ ਤੋਂ ਬਿਨਾ ਠੰਡ ਨਹੀਂ ਪੈਂਦੀ (ਉਹ ਸਦਾ ਵਿਆਕੁਲ ਹੋਇਆ ਰਹਿੰਦਾ ਹੈ) ਜਿਵੇਂ ਪਪੀਹਾ (ਸ੍ਵਾਂਤੀ ਬੂੰਦ ਦੇ) ਪਾਣੀ ਤੋਂ ਬਿਨਾ ਪੁਕਾਰਦਾ ਰਹਿੰਦਾ ਹੈ।

ਪਦ ਅਰਥ ਚਾਤ੍ਰਿਕ = ਪਪੀਹਾ। ਟੇਰੇ = ਪੁਕਾਰਦਾ ਹੈ।

SikhNet (Spanish)No podemos obtener Paz sin el Señor, así como el pajarito Cuclillo se entristece cuando no llueve.

ਸਤਿਗੁਰ ਸਰਣੀ ਜਾਇ ਪਉ, ਮੇਰੀ ਜਿੰਦੁੜੀਏ; ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥

satigur saranee jaae pau, meree jindurree; gun dase har prabh kere raam | Ang 538

Sant Singh KhalsaGo, and seek the Sanctuary of the True Guru, O my soul; He shall tell you of the Glorious Virtues of the Lord God.
Manmohan SinghGo and seek the shelter of the True Guru, O my soul, and he shall tell thee the merits of the Lord God.
Manmohan Singh (Punjabi)ਜਾ ਕੇ ਸੱਚੇ ਗੁਰਾਂ ਦੀ ਪਨਾਹ ਲੈ, ਹੇ ਮੇਰੀ ਜਿੰਦੇ! ਅਤੇ ਉਹ ਤੈਨੂੰ ਸੁਆਮੀ ਵਾਹਿਗੁਰੂ ਦੀਆਂ ਖੂਬੀਆਂ ਬਾਰੇ ਦੱਸਣਗੇ।
Fareedkot Teekaਤਾਂ ਤੇ ਹੇ ਮੇਰੀ ਬੁਧੀ! ਜੋ ਹਰਿ ਪ੍ਰਭ ਕੇ ਗੁਣੋਂ ਕੋ ਬਤਲਾਇ ਦੇਵੇ, ਤੂੰ ਤਿਸ ਸਤਿਗੁਰੂ ਕੀ ਸਰਣ ਮੇਂ ਜਾਇ ਕਰ ਕੇ ਪੜ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਾ ਕੇ ਗੁਰੂ ਦੀ ਸਰਨ ਪਈ ਰਹੁ, ਗੁਰੂ ਪਰਮਾਤਮਾ ਦੇ ਗੁਣਾਂ ਦੀ ਦੱਸ ਪਾਂਦਾ ਹੈ।

ਪਦ ਅਰਥ ਜਾਇ = ਜਾ ਕੇ। ਕੇਰੇ = ਦੇ।

SikhNet (Spanish)Busca el Refugio del Verdadero Guru, oh Alma, para que Él te recite los Méritos del Señor.

ਜਨ ਨਾਨਕ. ਹਰਿ ਮੇਲਾਇਆ, ਮੇਰੀ ਜਿੰਦੁੜੀਏ; ਘਰਿ ਵਾਜੇ ਸਬਦ ਘਣੇਰੇ ਰਾਮ ॥੨॥

jan naanak. har melaaeaa, meree jindurree; ghar vaaje sabad ghanere raam |2| Ang 538

Sant Singh KhalsaServant Nanak has merged into the Lord, O my soul; the many melodies of the Shabad resound within his heart. ||2||
Manmohan SinghServant Nanak, the Lord has united with Himself, O my soul and on that account, many songs of Bliss ring in his heart.
Manmohan Singh (Punjabi)ਦਾਸ ਨਾਨਕ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ, ਹੇ ਮੇਰੇ ਜੀਵੜਿਆਂ ਅਤੇ ਉਸ ਦੇ ਗ੍ਰਿਹ (ਹਿਰਦੇ) ਵਿੱਚ ਬਹੁਤੇ ਖੁਸ਼ੀ ਦੇ ਗੀਤ ਗੂੰਜਦੇ, ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹਰਿ ਨੇ ਮਿਲਾਇ ਲਿਆ ਹੈ, ਹੇ ਮੇਰੀ ਬੁਧੀ! ਤਿਨ ਕੇ (ਘਰਿ) ਅੰਤਸਕਰਣ ਮੇਂ ਬਹੁਤੇ ਸਬਦ ਬਜਤੇ ਹੈਂ, ਭਾਵ ਪ੍ਰਗਟਤੇ ਹੈਂ। ਯਥਾ ਸੁਧੋਹੰ ਇਤ੍ਯਾਦਿ ਅਰਥਾਤ ਏਕ ਰਸ ਪੂਰਨ ਰਹਿਤੇ ਹੈਂ॥੨॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ ਉਸ ਦੇ ਹਿਰਦੇ-ਘਰ ਵਿਚ (ਮਾਨੋ) ਅਨੇਕਾਂ ਸੋਹਣੇ ਸਾਜ ਵੱਜਦੇ ਰਹਿੰਦੇ ਹਨ ॥੨॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਘਣੇਰੇ = ਅਨੇਕਾਂ ॥੨॥

SikhNet (Spanish)Cuando uno se une con el Señor, oh vida, en su hogar resuena la Melodía Eterna de Éxtasis. (2)

ਮਨਮੁਖਿ ਹਉਮੈ ਵਿਛੁੜੇ, ਮੇਰੀ ਜਿੰਦੁੜੀਏ; ਬਿਖੁ ਬਾਧੇ ਹਉਮੈ ਜਾਲੇ ਰਾਮ ॥

manamukh haumai vichhurre, meree jindurree; bikh baadhe haumai jaale raam | Ang 538

Sant Singh KhalsaThrough egotism, the self-willed manmukhs are separated, O my soul; bound to poison, they are burnt by egotism.
Manmohan SinghSelf-conceit has separated the way-ward from the Lord and has bound them to poisonous sins. They are being burnt by the sense of ego, O My soul.
Manmohan Singh (Punjabi)ਸਵੈ-ਹੰਗਤਾ ਨੇ ਆਪ-ਹੁਦਰਿਆਂ ਨੂੰ ਸਾਹਿਬ ਨਾਲੋਂ ਵਿਛੋੜ ਦਿੱਤਾ ਹੈ ਅਤੇ ਉਹ ਜ਼ਹਿਰੀਲੇ ਪਾਪਾਂ ਨਾਲ ਬੱਧੇ ਹਉਮੈਂ ਅਤੇ ਹੰਕਾਰ ਦੀ ਅੱਗ ਵਿੱਚ ਸੜ ਰਹੇ ਹਨ।
Fareedkot Teekaਹੇ ਮੇਰੀ ਬੁਧੀ! ਜੋ ਮਨਮੁਖਿ ਹੈਂ, ਸੋ ਹੰਤਾ ਮਮਤਾ ਕਰ ਕੇ ਹਰਿ ਸੇ ਬਿਛੜੇ ਹੈਂ, ਬਿਖ੍ਯੋਂ ਕੀ ਵਾਸਨਾ ਕਰ ਔਰ ਹੰਤਾ ਮਮਤਾ ਰੂਪ ਕੇ ਜਾਲ ਸੇ ਬਾਂਧੇ ਹੂਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਕਾਰਨ ਪਰਮਾਤਮਾ ਨਾਲੋਂ ਵਿਛੁੜ ਜਾਂਦੇ ਹਨ, (ਮਾਇਆ ਦੇ ਮੋਹ ਦਾ) ਜ਼ਹਿਰ (ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਉਹ ਹਉਮੈ ਦੇ ਜਾਲ ਵਿਚ ਬੱਝੇ ਰਹਿੰਦੇ ਹਨ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਬਿਖੁ = ਜ਼ਹਿਰ। ਜਾਲੇ = ਜਾਲਿ, ਜਾਲ ਵਿਚ।

SikhNet (Spanish)El ego separa a los soberbios Manmukjs del Señor; los amarra, los envenena, y son consumidos por su egoísmo.

ਜਿਉ ਪੰਖੀ ਕਪੋਤਿ. ਆਪੁ ਬਨੑਾਇਆ, ਮੇਰੀ ਜਿੰਦੁੜੀਏ; ਤਿਉ ਮਨਮੁਖ ਸਭਿ. ਵਸਿ ਕਾਲੇ ਰਾਮ ॥

jiau pankhee kapot. aap banaaeaa, meree jindurree; tiau manamukh sabh. vas kaale raam | Ang 538

Sant Singh KhalsaLike the pigeon, which itself falls into the trap, O my soul, all the self-willed manmukhs fall under the influence of death.
Manmohan SinghAs a bird, like a pigeon, of himself falls into a net, O my soul, similarly all the self-willed come under the spell of death.
Manmohan Singh (Punjabi)ਜਿਸ ਤਰ੍ਹਾਂ ਕਬੂਤਰ ਵਰਗਾ ਪੰਛੀ, ਖੁਦ ਬਖੁਦ ਜਾਲ ਅੰਦਰ ਜਾ ਫਸਦਾ ਹੈ, ਹੇ ਮੇਰੀ ਜਿੰਦੇ! ਏਸੇ ਤਰ੍ਹਾਂ ਹੀ ਸਮੁਹ ਆਪ-ਹੁਦਰੇ ਮੌਤ ਦੇ ਇਖਤਿਆਰ ਵਿੱਚ ਆ ਡਿਗਦੇ ਹਨ।
Fareedkot Teekaਹੇ ਮੇਰੀ ਬੁਧੀ! ਜਿਸ ਪਰਕਾਰ ਕਪੋਤ ਪੰਛੀ ਅਪਨੇ ਪਰਵਾਰ ਕੋ ਬੰਧਾਇਮਾਨ ਦੇਖ ਕਰ ਕੇ ਆਪ ਭੀ ਉਸੀ ਜਾਲ ਮੇਂ ਬੰਧਾਇਮਾਨ ਹੋ ਜਾਤਾ ਭ੍ਯਾ ਹੈ। (ਯਹ ਕਥਾ ਭਾਗਵਤ ਮੇਂ ਹੈ) ਹੇ ਭਾਈ! ਤਿਸੀ ਭਾਤ ਮਨਮੁਖ ਆਪ ਹੀ ਕਾਲ ਕੇ ਬਸ ਹੋਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਵੇਂ (ਚੋਗੇ ਦੇ ਲਾਲਚ ਵਿਚ) ਕਬੂਤਰ ਆਦਿਕ ਪੰਛੀ ਆਪਣੇ ਆਪ ਨੂੰ ਜਾਲ ਵਿਚ ਬੰਨ੍ਹਾ ਲੈਂਦਾ ਹੈ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਾਰੇ ਮਨੁੱਖ ਆਤਮਕ ਮੌਤ ਦੇ ਵੱਸ ਵਿਚ ਆਏ ਰਹਿੰਦੇ ਹਨ।

ਪਦ ਅਰਥ ਕਪੋਤਿ = ਕਪੋਤ ਨੇ, ਕਬੂਤਰ ਨੇ। ਆਪੁ = ਆਪਣੇ ਆਪ ਨੂੰ। ਸਭਿ = ਸਾਰੇ। ਵਸਿ ਕਾਲੇ = ਕਾਲ ਦੇ ਵੱਸ ਵਿਚ।

SikhNet (Spanish)Así como el pichón cae atrapado en la red, oh Alma, así los soberbios Manmukjs son atrapados por la muerte.

ਜੋ ਮੋਹਿ ਮਾਇਆ ਚਿਤੁ ਲਾਇਦੇ, ਮੇਰੀ ਜਿੰਦੁੜੀਏ; ਸੇ ਮਨਮੁਖ ਮੂੜ ਬਿਤਾਲੇ ਰਾਮ ॥

jo mohi maaeaa chit laaeide, meree jindurree; se manamukh moorr bitaale raam | Ang 538

Sant Singh KhalsaThose self-willed manmukhs who focus their consciousness on Maya, O my soul, are foolish, evil demons.
Manmohan SinghFaithless, foolish and devilish are the mortals, O my soil, who fix their mind on worldly love and wealth.
Manmohan Singh (Punjabi)ਸ਼ਰਧਾ-ਹੀਣ, ਬੇਵਕੂਫ ਤੇ ਭੂਤਨੇ ਹਨ ਉਹ ਪ੍ਰਾਣੀ, ਹੇ ਮੇਰੇ ਜਿਊੜਿਆ! ਜੋ ਆਪਣੇ ਮਨ ਨੂੰ ਸੰਸਾਰੀ ਮਮਤਾ ਤੇ ਧਨ-ਦੌਲਤ ਨਾਲ ਜੋੜਦੇ ਹਨ।
Fareedkot Teekaਹੇ ਮੇਰੀ ਬੁਧੀ! ਜੋ ਮੋਹ ਕਰ ਕੇ ਮਾਯਾ ਮੇਂ ਚਿਤ ਕੋ ਲਗਾਉਤੇ ਹੈਂ, ਸੋ ਮੂਰਖ ਮਨਮੁਖ (ਬੇਤਾਲੇ) ਭੂਤ ਵਾ ਬੇਠਿਕਾਨੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ਉਹ ਆਪ-ਹੁਦਰੇ ਮਨੁੱਖ ਮੂਰਖ ਹੁੰਦੇ ਹਨ, ਉਹ ਜੀਵਨ-ਚਾਲ ਤੋਂ ਖੁੰਝੇ ਰਹਿੰਦੇ ਹਨ।

ਪਦ ਅਰਥ ਮੋਹਿ = ਮੋਹ ਵਿਚ। ਮੂੜ = ਮੂਰਖ। ਬਿਤਾਲੇ = ਤਾਲ ਤੋਂ ਖੁੰਝੇ ਹੋਏ, ਜੀਵਨ-ਚਾਲ ਤੋਂ ਥਿੜਕੇ ਹੋਏ।

SikhNet (Spanish)Esos Manmukjs arrogantes atados a Maya y al deseo, oh mi Alma, son tontos y malvados.

ਜਨ ਤ੍ਰਾਹਿ ਤ੍ਰਾਹਿ ਸਰਣਾਗਤੀ, ਮੇਰੀ ਜਿੰਦੁੜੀਏ; ਗੁਰ ਨਾਨਕ. ਹਰਿ ਰਖਵਾਲੇ ਰਾਮ ॥੩॥

jan traeh traeh saranaagatee, meree jindurree; gur naanak. har rakhavaale raam |3| Ang 539

Sant Singh KhalsaThe Lord's humble servants beseech and implore Him, and enter His Sanctuary, O my soul; Guru Nanak becomes their Divine Protector. ||3||
Manmohan SinghLord's slaves, beseeching and imploring, enter His sanctuary, O my soul and Divine Guru Nanak becomes their Saviour.
Manmohan Singh (Punjabi)ਹਾੜੇ ਤੇ ਤਰਲੇ ਕੱਢਦੇ ਹੋਏ ਸਾਹਿਬ ਦੇ ਗੋਲੇ ਉਸ ਦੀ ਸ਼ਰਣ ਲੈਂਦੇ ਹਨ, ਹੇ ਮੇਰੇ ਜੀਊੜਿਆ! ਅਤੇ ਨਿਰੰਕਾਰੀ ਗੁਰੂ ਨਾਨਕ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਹੋ ਜਾਂਦੇ ਹਨ।
Fareedkot Teekaਹੇ ਮੇਰੀ ਬੁਧੀ! ਜਿਨੋਂ ਦਾਸੋਂ ਨੇ (ਤ੍ਰਾਹਿ ਤ੍ਰਾਹਿ) ਪਾਹਿਮਾ ਪਾਹਿਮਾ ਰਖ੍ਯਾ ਕਰੋ ਰਖ੍ਯਾ ਕਰੋ ਐਸੇ ਕਹ ਕਰ ਕੇ ਗੁਰੋਂ ਕੀ ਸਰਣ ਲਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਰੂਪ ਗੁਰੂ ਤਿਨ ਕੇ ਰਖ੍ਯਕ ਹੂਏ ਹੈਂ॥੩॥
Prof. Sahib Singhਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਆਉਂਦੇ ਹਨ (ਤੇ, ਅਰਜ਼ੋਈ ਕਰਦੇ ਹਨ: ਹੇ ਪ੍ਰਭੂ! ਸਾਨੂੰ) ਬਚਾ ਲੈ, ਬਚਾ ਲੈ। ਗੁਰੂ ਪਰਮਾਤਮਾ ਉਹਨਾਂ ਦੇ ਰਾਖੇ ਬਣਦੇ ਹਨ ॥੩॥

ਪਦ ਅਰਥ ਤ੍ਰਾਹਿ = ਬਚਾ ਲੈ। ਸਰਣਾਗਤੀ = ਸਰਨ ਆਉਂਦੇ ਹਨ। ਨਾਨਕ = ਹੇ ਨਾਨਕ! ॥੩॥

SikhNet (Spanish)Los buscadores del Señor añoran con desesperación Su Refugio, y es el Guru Divino Quien se los da. (3)

ਹਰਿ ਜਨ ਹਰਿ ਲਿਵ ਉਬਰੇ. ਮੇਰੀ ਜਿੰਦੁੜੀਏ; ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥

har jan har liv ubare. meree jindurree; dhur bhaag vadde har paaeaa raam | Ang 539

Sant Singh KhalsaThe Lord's humble servants are saved, through the Love of the Lord, O my soul; by their pre-ordained good destiny, they obtain the Lord.
Manmohan SinghGod's men are delivered through God's love, O my soul and through the primal greatest Good luck, they attain to their Lord.
Manmohan Singh (Punjabi)ਰੱਬ ਦੀ ਪ੍ਰੀਤ ਦੇ ਰਾਹੀਂ ਰੱਬ ਦੇ ਬੰਦੇ ਪਾਰ ਉਤਰ ਜਾਂਦੇ ਹਨ। ਹੇ ਮੇਰੇ ਜੀਵੜਿਆ! ਮੁੱਢ ਦੇ ਪਰਮ ਚੰਗੇ ਨਸੀਬਾਂ ਦੇ ਜ਼ਰੀਏ ਉਹ ਆਪਣੇ ਸੁਆਮੀ ਨੂੰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਹੇ ਮੇਰੀ ਬੁਧੀ! ਜੋ ਹਰਿ ਦਾਸ ਹੈਂ, ਸੋ ਹਰਿ ਕੀ ਲਿਵ ਸੇ ਉਧਰ ਗਏ ਹੈਂ ਅਰੁ ਤਿਨ ਕੇ ਧੁਰ ਸੇ ਹੀ ਬੜੇ ਭਾਗ ਹੈਂ, ਇਸੀ ਤੇ ਤਿਨੋਂ ਨੇ ਹਰਿ ਕੋ ਪਾਯਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਧੁਰ ਦਰਗਾਹ ਤੋਂ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਉਹ ਪਰਮਾਤਮਾ ਨੂੰ ਮਿਲ ਪੈਂਦੇ ਹਨ।

ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਲਿਵ = ਲਗਨ। ਉਬਰੇ = (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ। ਧੁਰਿ = ਧੁਰ ਦਰਗਾਹ ਤੋਂ।

SikhNet (Spanish)Los Devotos, entonados en Dios, son salvados y por un buen Destino obtienen a su Señor.

ਹਰਿ ਹਰਿ ਨਾਮੁ ਪੋਤੁ ਹੈ, ਮੇਰੀ ਜਿੰਦੁੜੀਏ; ਗੁਰ ਖੇਵਟ ਸਬਦਿ ਤਰਾਇਆ ਰਾਮ ॥

har har naam pot hai, meree jindurree; gur khevatt sabad taraaeaa raam | Ang 539

Sant Singh KhalsaThe Name of the Lord, Har, Har, is the ship, O my soul, and the Guru is the helmsman. Through the Word of the Shabad, He ferries us across.
Manmohan SinghThe Lord God's Name is the ship, O my life, and Guru, the steersman, by his sermon, ferries the man across.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਜਹਾਜ਼ ਹੈ, ਹੇ ਮੇਰੇ ਜੀਵੜਿਆ! ਅਤੇ ਗੁਰੂ ਮਲਾਹ, ਆਪਣੇ ਉਪਦੇਸ਼ ਦੁਆਰਾ, ਬੰਦੇ ਨੂੰ ਪਾਰ ਕਰ ਦਿੰਦੇ ਹਨ।
Fareedkot Teekaਹੇ ਮੇਰੀ ਬੁਧੀ! ਸੰਸਾਰ ਸਮੁੰਦ੍ਰ ਮੇਂ ਹਰਿ ਹਰਿ ਨਾਮ ਕਾ ਜਾਪ ਰੂਪੀ (ਪੋਤੁ) ਜਹਾਜੁ ਹੈ, ਗੁਰੂ ਖੇਵਟ ਹੈ ਜਿਨੋਂ ਨੇ ਉਪਦੇਸ ਦੇ ਕਰ ਤਰਾਇਆ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਹਾਜ਼ ਹੈ, (ਹਰਿ ਜਨਾਂ ਨੂੰ) ਗੁਰੂ-ਮਲਾਹ ਦੇ ਸ਼ਬਦ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।

ਪਦ ਅਰਥ ਪੋਤੁ = ਜਹਾਜ਼। ਖੇਵਟ = ਮਲਾਹ। ਸਬਦਿ = ਸ਼ਬਦ ਨੇ।

SikhNet (Spanish)Oh mi vida, el Nombre del Señor es el Barco y el Guru es el Barquero que te lleva a través con los remos de la Palabra.

ਹਰਿ ਹਰਿ ਪੁਰਖੁ ਦਇਆਲੁ ਹੈ, ਮੇਰੀ ਜਿੰਦੁੜੀਏ; ਗੁਰ ਸਤਿਗੁਰ ਮੀਠ ਲਗਾਇਆ ਰਾਮ ॥

har har purakh deaal hai, meree jindurree; gur satigur meetth lagaaeaa raam | Ang 539

Sant Singh KhalsaThe Lord, Har, Har, is all-powerful and very kind, O my soul; through the Guru, the True Guru, He seems so sweet.
Manmohan SinghCompassionate is the Omnipotent Lord Master, O my soul and by the Great True Guru's grace, He seems sweet unto the man.
Manmohan Singh (Punjabi)ਮਿਹਰਬਾਨ ਹੈ ਸਰਬ-ਸ਼ਕਤੀਵਾਨ ਪ੍ਰਭੂ-ਪ੍ਰਮੇਸ਼ਰ, ਹੇ ਮੇਰੀ ਜਿੰਦੜੀਏ! ਵਿਸ਼ਾਲ ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਇਨਸਾਨ ਨੂੰ ਮਿੱਠੜਾ ਲੱਗਣ ਲੱਗ ਜਾਂਦਾ ਹੈ।
Fareedkot Teekaਹੇ ਮੇਰੀ ਬੁਧੀ! ਰਮਣ ਰੂਪ ਦ੍ਯਾਲੂ ਪੁਰਖ ਕਾ ਹਰਿ ਹਰਿ ਨਾਮ ਜੋ ਮੇਰੇ ਕੋ (ਗੁਰ) ਪੂਜ੍ਯ ਸਤਿਗੁਰੋਂ ਨੇ ਮੀਠਾ ਲਗਾਇਆ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਰਬ-ਵਿਆਪਕ ਪਰਮਾਤਮਾ ਸਦਾ ਹੀ ਦਇਆਵਾਨ ਹੈ, ਗੁਰੂ ਸਤਿਗੁਰੂ ਦੀ ਸਰਨ ਪਿਆਂ (ਹਰਿ-ਜਨਾਂ ਨੂੰ ਪਰਮਾਤਮਾ) ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਦਇਆਲੁ = ਦਇਆ ਦਾ ਘਰ।

SikhNet (Spanish)Tu Señor es siempre Benévolo, siempre Compasivo.

ਕਰਿ ਕਿਰਪਾ. ਸੁਣਿ ਬੇਨਤੀ ਹਰਿ ਹਰਿ; ਜਨ ਨਾਨਕ. ਨਾਮੁ ਧਿਆਇਆ ਰਾਮ ॥੪॥੨॥

kar kirapaa. sun benatee har har; jan naanak. naam dhiaaeaa raam |4|2| Ang 539

Sant Singh KhalsaShower Your Mercy upon me, and hear my prayer, O Lord, Har, Har; please, let servant Nanak meditate on Your Name. ||4||2||
Manmohan SinghMy Lord God, shower Thy benediction, hear slave Nanak's supplication and cause him to dwell on Thy Name.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਧਾਰ, ਗੋਲੇ ਨਾਨਕ ਦੀ ਪ੍ਰਾਰਥਨਾ ਸ੍ਰਵਣ ਕਰ ਅਤੇ ਉਸ ਤੋਂ ਆਪਣੇ ਨਾਮ ਦਾ ਸਿਮਰਨ ਕਰਵਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਰੀ ਵਾ ਗੁਰੋਂ ਨੇ ਮੇਰੀ ਬੇਨਤੀ ਸੁਣੀ ਤਬ ਮੈਂਨੇ ਮਨ ਬਾਣੀ ਕਰ (ਰਾਮ) ਬ੍ਯਾਪਕ ਹਰੀ ਕਾ ਨਾਮ ਧ੍ਯਾਵਣਾ ਕੀਆ ਹੈ॥੪॥੨॥
Prof. Sahib Singhਹੇ ਦਾਸ ਨਾਨਕ, ਆਖ! ਹੇ ਹਰੀ! ਮੇਹਰ ਕਰ, ਮੇਰੀ ਬੇਨਤੀ ਸੁਣ (ਮੈਂ ਤੇਰਾ ਨਾਮ ਸਿਮਰਦਾ ਰਹਾਂ। ਜਿਨ੍ਹਾਂ ਉੱਤੇ ਤੂੰ ਮੇਹਰ ਦੀ ਨਿਗਾਹ ਕੀਤੀ, ਉਹਨਾਂ) ਤੇਰਾ ਨਾਮ ਸਿਮਰਿਆ ॥੪॥੨॥
SikhNet (Spanish)Oh mi vida, a través de la Gracia del Guru Lo sientes muy dulce. El Señor en Su Misericordia escucha la oración de Su Devoto, y Nanak, Su Sirviente, vive entonces en Su Nombre. (4-2)
Answers quote the Granth verbatim with Ang citations. AI commentary is not Gurbani and not a religious ruling.