ਬਿਹਾਗੜਾ ਮਹਲਾ ੫ ॥
bihaagarraa mahalaa 5 |
Sant Singh KhalsaBihaagraa, Fifth Mehl:
Manmohan SinghBihagra 5th Guru.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਸ਼ਾਹੀ।
SikhNet (Spanish)Bijagra, Mejl Guru Aryan, Quinto Canal Divino.
ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ; ਅਨਦਿਨੁ ਨਾਮੁ ਵਖਾਣਾ ਰਾਮ ॥
kar kirapaa gur paarabraham poore; anadin naam vakhaanaa raam |
Sant Singh KhalsaShower Your Mercy upon me, O Guru, O Perfect Supreme Lord God, that I might chant the Naam, the Name of the Lord, night and day.
Manmohan SinghO my Perfect Guru-God, show mercy unto me that night and day, I may utter the Lord's Name.
Manmohan Singh (Punjabi)ਹੇ ਮੇਰੇ ਪੂਰਨ ਗੁਰੂ-ਪ੍ਰਮੇਸ਼ਵਰ! ਮੇਰੇ ਤੇ ਰਹਿਮਤ ਧਾਰ। ਤਾਂ ਜੋ ਮੈਂ ਰੈਣ ਦਿਹੁੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਸਕਾਂ।
Fareedkot Teekaਹੇ ਵੱਡੇ ਪੂਰੇ ਪਾਰਬ੍ਰਹਮ! ਐਸੀ ਕ੍ਰਿਪਾ ਕਰੋ, ਜੇ ਰਾਤ੍ਰਿ ਦਿਨ ਤੇਰਾ ਨਾਮ ਉਚਾਰਨ ਕਰਤਾ ਰਹੂੰ॥
Prof. Sahib Singhਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ,ਪਦ ਅਰਥ ਗੁਰ = ਹੇ ਸਭ ਤੋਂ ਵੱਡੇ! ਅਨਦਿਨੁ = ਹਰ ਰੋਜ਼। ਵਖਾਣਾ = ਵਖਾਣਾਂ, ਮੈਂ ਉਚਾਰਦਾ ਰਹਾਂ।
SikhNet (Spanish)El Guru Divino me ha bendecido y recito siempre el Nombre del Señor.
ਅੰਮ੍ਰਿਤ ਬਾਣੀ ਉਚਰਾ ਹਰਿ ਜਸੁ; ਮਿਠਾ ਲਾਗੈ. ਤੇਰਾ ਭਾਣਾ ਰਾਮ ॥
amrit baanee ucharaa har jas; mitthaa laagai. teraa bhaanaa raam |
Sant Singh KhalsaI speak the Ambrosial Words of the Guru's Bani, praising the Lord. Your Will is sweet to me, Lord.
Manmohan SinghI utter the ambrosial Gurbani brimful with Thy praise, O God, Thy will seems sweet unto me.
Manmohan Singh (Punjabi)ਹੇ ਵਾਹਿਗੁਰੂ, ਮੇਰੀ ਕੀਰਤੀ ਨਾਲ ਪਰੀਪੂਰਨ ਅੰਮ੍ਰਿਤ ਗੁਰਬਾਣੀ ਮੈਂ ਉਚਾਰਨ ਕਰਦਾ ਹਾਂ। ਤੇਰੀ ਰਜਾ ਮੈਨੂੰ ਮਿੱਠੜੀ ਲੱਗਦੀ ਹੈ।
Fareedkot Teekaਹੇ ਹਰੀ! ਤੇਰੇ ਜਸ ਰੂਪੀ ਅੰਮ੍ਰਿਤ ਬਾਣੀ ਕਾ ਉਚਾਰਨ ਕਰਤਾ ਰਹੂੰ ਔਰ ਤੁਮਾਰਾ (ਭਾਣਾ) ਹੁਕਮ ਮੁਝੇ ਮੀਠਾ ਲਾਗੇ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਉਚਰਾ = ਉੱਚਰਾਂ, ਮੈਂ ਉਚਾਰਦਾ ਰਹਾਂ। ਜਸੁ = ਸਿਫ਼ਤ-ਸਾਲਾਹ ਦਾ ਗੀਤ।
SikhNet (Spanish)Recito la Palabra Ambrosial del Señor, habito en Su Alabanza y Su Voluntad es dulce para mí.
ਕਰਿ ਦਇਆ ਮਇਆ ਗੋਪਾਲ ਗੋਬਿੰਦ; ਕੋਇ ਨਾਹੀ. ਤੁਝ ਬਿਨਾ ॥
kar deaa meaa gopaal gobind; koe naahee. tujh binaa |
Sant Singh KhalsaShow kindness and compassion, O Sustainer of the Word, Lord of the Universe; without You, I have no other.
Manmohan SinghO World Chrisher and the Master of universe, show Kindness and compassion unto me. Without Thee, I have not another.
Manmohan Singh (Punjabi)ਹੇ ਜੱਗ ਦੇ ਪਾਲਣਹਾਰ ਅਤੇ ਸ੍ਰਿਸ਼ਟੀ ਦੇ ਮਾਲਕ ਮੇਰੇ ਉੱਤੇ ਕ੍ਰਿਪਾਲਤਾ ਤੇ ਮਿਹਰ ਧਾਰ, ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਹੈ।
Fareedkot Teekaਤੁਮਾਰੇ ਸੇ ਬਿਨਾਂ ਮੇਰਾ ਦੂਸਰਾ ਦਾਤਾ ਕੋਈ ਨਹੀਂ ਹੈ, ਹੇ ਗੋਪਾਲ ਗੋਬਿੰਦ! ਐਸੀ ਦ੍ਯਾ ਕਰੋ, ਜੋ ਮੁਝ ਪਰ ਆਪ ਕੀ ਮਯਾ ਬਨੀ ਰਹੈ॥
Prof. Sahib Singhਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ।ਪਦ ਅਰਥ ਮਇਆ = ਕਿਰਪਾ। ਗੋਪਾਲ = ਹੇ ਗੋਪਾਲ!
SikhNet (Spanish)Sé Compasivo, oh Señor, pues sin Ti, no hay ningún otro. Eres mi Todo Poderoso, Indescifrable, Infinito y Perfecto Señor;
ਸਮਰਥ ਅਗਥ ਅਪਾਰ ਪੂਰਨ; ਜੀਉ ਤਨੁ ਧਨੁ ਤੁਮੑ ਮਨਾ ॥
samarath agath apaar pooran; jeeo tan dhan tuma manaa |
Sant Singh KhalsaAlmighty, sublime, infinite, perfect Lord - my soul, body, wealth and mind are Yours.
Manmohan SinghO my Omnipotent, Ineffable, Infinite and Omnipresent Master, my life, body, wealth and soul are all Thine.
Manmohan Singh (Punjabi)ਹੇ ਮੇਰੇ ਸਰਬ-ਸ਼ਕਤੀਵਾਨ, ਅਕਥ, ਬੇਅੰਤ ਅਤੇ ਸਰਬ-ਵਿਆਪਕ ਮਾਲਕ, ਮੇਰੀ ਜਿੰਦਗੀ, ਦੇਹ ਦੌਲਤ ਤੇ ਆਤਮਾ ਸਮੂਹ ਤੈਡੇ ਹੀ ਹਨ।
Fareedkot Teekaਹੇ ਸਮਰਥ (ਅਗਥ) ਕਥਨੇ ਸੇ ਰਹਤ! ਹੇ ਅਪਾਰ ਸਰਬਤ੍ਰ ਪੂਰਨ! ਇਹੁ ਮਨ ਤਨ ਧਨੁ ਸਭ ਤੁਮਾਰਾ ਹੀ ਮਾਨਾ ਹੈ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਮਨ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।ਪਦ ਅਰਥ ਅਗਥ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਜੀਉ = ਜਿੰਦ। ਤੁਮ੍ਹ੍ਹ = ਤੇਰਾ ਦਿੱਤਾ ਹੋਇਆ।
SikhNet (Spanish)entrego mi cuerpo, mente y riquezas a Ti. Ignorante, tonto y sin soporte me encuentro,
ਮੂਰਖ ਮੁਗਧ ਅਨਾਥ ਚੰਚਲ; ਬਲਹੀਨ ਨੀਚ ਅਜਾਣਾ ॥
moorakh mugadh anaath chanchal; balaheen neech ajaanaa |
Sant Singh KhalsaI am foolish, stupid, masterless, fickle, powerless, lowly and ignorant.
Manmohan SinghI am foolish, stupid, Masterless, restless, powerless, mean and ignorant.
Manmohan Singh (Punjabi)ਮੈਂ ਬੇਵਕੂਫ ਮੂੜ੍ਹ ਨਿਖਸਮਾ ਬੇਚੈਨ, ਕਮਜ਼ੋਰ ਕਮੀਨਾ ਅਤੇ ਬੇਅਕਲ ਹਾਂ।
Fareedkot Teekaਮੈਂ ਮੂਰਖੋਂ ਮੇਂ ਭੀ ਮੂਰਖ ਜਿਸ ਕਾ ਕੋਈ ਸ੍ਵਾਮੰ ਨਹੀਂ, ਚੰਚਲ ਅਰ ਬਲ ਸੇ ਰਹਿਤ ਨੀਚ ਪ੍ਰਕ੍ਰਿਤ ਵਾਲਾ (ਅਜਾਨ) ਅਗ੍ਯਾਨੀ ਹੂੰ॥
Prof. Sahib Singhਹੇ ਪ੍ਰਭੂ! ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ, ਕਮਜ਼ੋਰ, ਨੀਚ ਤੇ ਅੰਞਾਣ ਹਾਂ।ਪਦ ਅਰਥ ਮੁਗਧ = ਮੂਰਖ। ਅਨਾਥ = ਨਿਆਸਰਾ।
SikhNet (Spanish)con mi mente muy mercurial, sin poder, de baja casta y sin entender nada.
ਬਿਨਵੰਤਿ ਨਾਨਕ. ਸਰਣਿ ਤੇਰੀ; ਰਖਿ ਲੇਹੁ ਆਵਣ ਜਾਣਾ ॥੧॥
binavant naanak. saran teree; rakh lehu aavan jaanaa |1|
Sant Singh KhalsaPrays Nanak, I seek Your Sanctuary - please save me from coming and going in reincarnation. ||1||
Manmohan SinghSupplicates Nanak, I have sought Thy refuge, O Lord Save me from coming and going (transmigration).
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਹੇ ਸੁਆਮੀ! ਮੈਨੂੰ ਜੰਮਣ ਤੇ ਮਰਨ ਤੋਂ ਬਚਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਹਾਰਾਜ! ਮੈਂ ਆਪ ਕੀ ਸਰਣ ਹੂੰ, ਆਪ ਮੁਝੇ ਇਸ ਆਵਾਗਵਨ ਸੇ ਰਖ੍ਯਾ ਕਰ ਲੇਹੁ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਮੈਂ ਤੇਰੀ ਸਰਨ ਆਇਆ ਹਾਂ, ਤੂੰ ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ ॥੧॥ਪਦ ਅਰਥ ਆਵਣ ਜਾਣਾ = ਜੰਮਣ ਮਰਨਾ ॥੧॥
SikhNet (Spanish)Dice Nanak, busco Tu Refugio, oh Señor; sálvame de las idas y venidas sin fin.
ਸਾਧਹ ਸਰਣੀ ਪਾਈਐ ਹਰਿ ਜੀਉ; ਗੁਣ ਗਾਵਹ ਹਰਿ ਨੀਤਾ ਰਾਮ ॥
saadhah saranee paaeeai har jeeo; gun gaavah har neetaa raam |
Sant Singh KhalsaIn the Sanctuary of the Holy Saints, I have found the Dear Lord, and I constantly sing the Glorious Praises of the Lord.
Manmohan SinghIn the sanctuary of saints, I have attained the venerable God and ever sing the Lord's praise.
Manmohan Singh (Punjabi)ਸੰਤਾਂ ਦੀ ਸ਼ਰਨਾਗਤ ਅੰਦਰ ਮੈਂ ਮਾਣਨੀਯ ਵਾਹਿਗੁਰੂ ਨੂੰ ਪ੍ਰਾਪਤ ਹੋਇਆ ਹਾਂ ਤੇ ਸਦਾ ਹੀ ਸਾਈਂ ਦਾ ਜੱਸ ਗਾਉਂਦਾ ਹਾਂ।
Fareedkot Teekaਹੇ ਹਰੀ ਜੀ! ਮੁਝ ਕੋ ਸਾਧੋਂ ਕੀ ਸਰਣ ਮੇਂ ਪਾਈਏ, ਜੋ ਹਮ ਤੁਮਾਰੇ ਨਿਤ੍ਯੰਪ੍ਰਤਿ ਗੁਣ ਗਾਉਤੇ ਰਹੈਂ॥
Prof. Sahib Singhਗੁਰਮੁਖਾਂ ਦੀ ਸਰਨ ਪਿਆਂ ਪਰਮਾਤਮਾ ਮਿਲ ਪੈਂਦਾ ਹੈ, ਤੇ, ਅਸੀਂ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ।ਪਦ ਅਰਥ ਸਾਧਹ ਸਰਣੀ = ਗੁਰਮੁਖਾਂ ਦੀ ਸਰਨ ਪਿਆਂ। ਗਾਵਹ = ਅਸੀਂ ਗਾਂਦੇ ਹਾਂ, ਗਾ ਸਕਦੇ ਹਾਂ। ਨੀਤਾ = ਨਿੱਤ।
SikhNet (Spanish)En el Santuario de los Santos obtengo a mi Señor y recito siempre Su Alabanza.
ਧੂਰਿ ਭਗਤਨ ਕੀ. ਮਨਿ ਤਨਿ ਲਗਉ. ਹਰਿ ਜੀਉ; ਸਭ ਪਤਿਤ. ਪੁਨੀਤਾ ਰਾਮ ॥
dhoor bhagatan kee. man tan lgau. har jeeo; sabh patit. puneetaa raam |
Sant Singh KhalsaApplying the dust of the devotees to the mind and body, O Dear Lord, all sinners are sanctified.
Manmohan SinghIf the dust of the devotees feet be applied to the mind and body, O reverend Lord, all the sinners become pure.
Manmohan Singh (Punjabi)ਜੇਕਰ ਸ਼ਰਧਾਲੂਆਂ ਦੇ ਪੈਰਾਂ ਦੀ ਧੂੜ ਚਿੱਤ ਅਤੇ ਦੇਹ ਨੂੰ ਲੱਗ ਜਾਵੇ ਹੇ ਪੂਜਯ ਪ੍ਰਭੂ! ਤਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।
Fareedkot Teekaਹੇ ਹਰਿ ਜੀਉ! ਤੇਰੇ ਭਗਤੋਂ ਕੀ ਧੂਰ ਮੇਰੇ ਮਨ ਤਨ ਮੇਂ ਪ੍ਯਾਰੀ ਲਗੇ, ਜਿਸ ਕਰ ਕੇ ਹਮ ਪਤਿਤੋਂ ਸੇ ਪਵਿਤ੍ਰ ਹੋਇ ਜਾਵੇਂ॥
Prof. Sahib Singhਹੇ ਪ੍ਰਭੂ ਜੀ! (ਮੇਹਰ ਕਰ) ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿਚ ਮੇਰੇ ਮੱਥੇ ਉਤੇ ਲੱਗਦੀ ਰਹੇ (ਜਿਸ ਦੀ ਬਰਕਤਿ ਨਾਲ) ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਭੀ ਪਵਿਤ੍ਰ ਹੋ ਜਾਂਦੇ ਹਨ।ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਉਤੇ। ਲਗਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਲੱਗੀ ਰਹੇ। ਪਤਿਤ = ਵਿਕਾਰੀ।
SikhNet (Spanish)Cuando unto el Polvo de los Pies de Sus Devotos a mi cuerpo y a mi mente, me purifico.
ਪਤਿਤਾ. ਪੁਨੀਤਾ ਹੋਹਿ ਤਿਨੑ ਸੰਗਿ; ਜਿਨੑ ਬਿਧਾਤਾ ਪਾਇਆ ॥
patitaa. puneetaa hohi tina sang; jina bidhaataa paaeaa |
Sant Singh KhalsaThe sinners are sanctified in the company of those who have met the Creator Lord.
Manmohan SinghThe defaulters get sanctified in the society of those who have met their Creator.
Manmohan Singh (Punjabi)ਉਹਨਾਂ ਦੀ ਸੰਗਤ ਅੰਦਰ ਭ੍ਰਿਸ਼ਟੇ ਹੋਏ ਪਾਵਨ ਹੋ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਸਿਰਜਣਹਾਰ ਨੂੰ ਪਾ ਲਿਆ ਹੈ।
Fareedkot Teekaਤਿਨ ਸੰਤੋਂ ਕੇ ਸੰਗ ਮਿਲ ਕਰ ਕੇ ਪਤਿਤ ਪੁਨੀਤ ਹੋਤੇ ਹੈਂ, ਹੇ ਬਿਧਾਤਾ! ਜਿਨੋਂ ਨੇ ਤੁਝ ਕੋ ਪਾਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਕਰਤਾਰ ਲੱਭ ਲਿਆ ਉਹਨਾਂ ਦੀ ਸੰਗਤ ਵਿਚ ਵਿਕਾਰੀ ਬੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।ਪਦ ਅਰਥ ਸੰਗਿ = ਨਾਲ। ਬਿਧਾਤਾ = ਕਰਤਾਰ। ਰਾਤੇ = ਰੰਗੇ ਹੋਏ।
SikhNet (Spanish)Aun siendo el peor malvado, uno se vuelve Santo en la Sociedad
ਨਾਮ ਰਾਤੇ ਜੀਅ ਦਾਤੇ; ਨਿਤ ਦੇਹਿ ਚੜਹਿ ਸਵਾਇਆ ॥
naam raate jeea daate; nit dehi charreh savaaeaa |
Sant Singh KhalsaImbued with the Naam, the Name of the Lord, they are given the gift of the life of the soul; their gifts increase day by day.
Manmohan SinghImbued with the Name, they ever bless mortals with Divine Soul and their gifts increases day by day.
Manmohan Singh (Punjabi)ਨਾਮ ਨਾਲ ਰੰਗੀਜੇ ਹੋਏ ਉਹ ਪ੍ਰਾਣੀਆਂ ਨੂੰ ਸਦਾ ਹੀ ਰੱਬੀ ਰੂਹ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀਆਂ ਦਾਤਾਂ ਰੋਜ਼ ਬਰੋਜ਼ ਵਧਦੀਆਂ ਜਾਂਦੀਆਂ ਹਨ।
Fareedkot Teekaਜੋ ਸੰਤ ਤੇਰੇ ਨਾਮ ਮੇਂ ਰਾਤੇ ਹੈਂ ਅਰ ਅਧਿਕਾਰੀਓਂ ਕੋ ਜੀਵ ਦਾਨ ਕੇ ਦਾਤੇ ਸੋ ਨਿਤ੍ਯ ਨਾਮ ਦਾਨ ਦੇਤੇ ਹੈਂ ਔਰੁ ਉਨ ਕਾ ਜਸ ਦਿਨੋਂ ਦਿਨ ਸਵਾਯਾ ਚਢਤਾ ਹੈ॥
Prof. Sahib Singhਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਹੋਏ ਬੰਦੇ ਆਤਮਕ ਜੀਵਨ ਦੀਆਂ ਦਾਤਾਂ ਦੇਣ-ਜੋਗੇ ਹੋ ਜਾਂਦੇ ਹਨ, ਉਹ ਇਹ ਦਾਤਾਂ ਨਿੱਤ ਦੇਂਦੇ ਹਨ ਤੇ ਇਹ ਵਧਦੀਆਂ ਰਹਿੰਦੀਆਂ ਹਨ।ਪਦ ਅਰਥ ਜੀਅ ਦਾਤੇ = ਆਤਮਕ ਜੀਵਨ ਦੇਣ ਵਾਲੇ। ਦੇਹਿ = ਦੇਂਦੇ ਹਨ। ਚੜਹਿ ਸਵਾਇਆ = (ਉਹ ਦਾਤਾਂ) ਵਧਦੀਆਂ ਰਹਿੰਦੀਆਂ ਹਨ।
SikhNet (Spanish)de aquéllos que han obtenido al Señor Creador.
ਰਿਧਿ ਸਿਧਿ ਨਵ ਨਿਧਿ, ਹਰਿ ਜਪਿ; ਜਿਨੀ ਆਤਮੁ ਜੀਤਾ ॥
ridh sidh nav nidh, har jap; jinee aatam jeetaa |
Sant Singh KhalsaWealth, the supernatural spiritual powers of the Siddhas, and the nine treasures come to those who meditate on the Lord, and conquer their own soul.
Manmohan SinghThey who meditate on God and conquer their mind, obtain wealth, success and nine treasures.
Manmohan Singh (Punjabi)ਜੋ ਹਰੀ ਦਾ ਸਿਮਰਨ ਕਰਦੇ ਅਤੇ ਆਪਣੇ ਮਨ ਨੂੰ ਜਿਤਦੇ ਹਨ ਉਹ ਧਨ-ਦੌਲਤ ਕਾਮਯਾਬੀ ਅਤੇ ਨੌਂ ਖ਼ਜ਼ਾਨੇ ਪਾ ਲੈਂਦੇ ਹਨ।
Fareedkot Teekaਰਿਧੀਆਂ ਸਿਧੀਆਂ ਨਵਨਿਧੀਆਂ ਸਭ ਤਿਨ ਕੋ ਪ੍ਰਾਪਤਿ ਹੈਂ, ਜਿਨੋਂ ਨੇ ਹੇ ਹਰਿ! ਨਾਮ ਕੋ ਜਪ ਕਰ ਕੇ ਆਤਮਾ ਕੋ ਜੀਤਾ ਹੈ ਅਰਥਾਤ ਮਨ ਕੋ ਜੀਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ।ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਨਵ ਨਿਧਿ = ਨੌ ਖ਼ਜ਼ਾਨੇ। ਜਪਿ = ਜਪ ਕੇ। ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਆਤਮੁ = ਆਪਣੇ ਆਪ ਨੂੰ।
SikhNet (Spanish)Imbuidos en el Nombre del Señor ellos me bendicen con los Tesoros del Alma, los cuáles se incrementan día con día.
ਬਿਨਵੰਤਿ ਨਾਨਕੁ. ਵਡਭਾਗਿ ਪਾਈਅਹਿ; ਸਾਧ ਸਾਜਨ ਮੀਤਾ ॥੨॥
binavant naanak. vaddabhaag paaeeeh; saadh saajan meetaa |2|
Sant Singh KhalsaPrays Nanak, it is only by great good fortune that the Holy Saints, the Lord's companions, are found, O friends. ||2||
Manmohan SinghPrays Nanak, O friend, it is by good destiny that saints, the intimates of God, are obtained.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਹੇ ਮਿੱਤ੍ਰ ਚੰਗੀ ਕਿਸਮਤ ਦੁਆਰਾ ਹੀ ਵਾਹਿਗੁਰੂ ਦੇ ਯਾਰ, ਸੰਤ ਪ੍ਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਡੇ ਭਾਗੋਂ ਸੇ ਐਸੇ ਜਨ ਮਿਤ੍ਰ ਸਾਧੂ ਪ੍ਰਾਪਤ ਹੋਤੇ ਹੈਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਗੁਰਮੁਖ ਸੱਜਣ ਮਿੱਤਰ ਵੱਡੀ ਕਿਸਮਤ ਨਾਲ ਹੀ ਮਿਲਦੇ ਹਨ ॥੨॥ਪਦ ਅਰਥ ਪਾਈਅਹਿ = ਮਿਲਦੇ ਹਨ ॥੨॥
SikhNet (Spanish)Dice Nanak, es por un Destino Perfecto que uno se encuentra con los Santos bienamados de Dios. (2)
ਜਿਨੀ ਸਚੁ ਵਣੰਜਿਆ ਹਰਿ ਜੀਉ; ਸੇ ਪੂਰੇ ਸਾਹਾ ਰਾਮ ॥
jinee sach vananjiaa har jeeo; se poore saahaa raam |
Sant Singh KhalsaThose who deal in Truth, O Dear Lord, are the perfect bankers.
Manmohan SinghThey alone, who deal in truth O reverend Lord, are the Perfect bankers.
Manmohan Singh (Punjabi)ਕੇਵਲ ਉਹੀ ਜੋ ਸੱਚ ਦਾ ਵਪਾਰ ਕਰਦੇ ਹਨ, ਹੇ ਪੂਜਨੀਯ ਪ੍ਰਭੂ! ਪੂਰਨ ਸਾਹੂਕਾਰ ਹਨ।
Fareedkot Teekaਹੇ ਹਰਿ ਜੀਉ! ਜਿਨੋਂ ਨੇ ਸਚ ਕਾ ਬ੍ਯਾਪਾਰ ਕੀਆ ਹੈ, ਸੋਈ ਪੂਰੇ ਸਾਹੂਕਾਰ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਸਦਾ) ਸਦਾ-ਥਿਰ ਰਹਿਣ ਵਾਲੇ ਹਰਿ-ਨਾਮ ਦਾ ਵਪਾਰ ਕੀਤਾ ਹੈ ਉਹ ਭਰੇ ਭੰਡਾਰਾਂ ਵਾਲੇ ਸ਼ਾਹੂਕਾਰ ਹਨ,ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਹਰਿ-ਨਾਮ। ਵਣੰਜਿਆ = ਵਪਾਰ ਕੀਤਾ। ਪੂਰੇ = ਭਰੇ ਖ਼ਜ਼ਾਨਿਆਂ ਵਾਲੇ।
SikhNet (Spanish)Aquéllos que comerciaron con la Verdad fueron los mercaderes afortunados,
ਬਹੁਤੁ ਖਜਾਨਾ ਤਿੰਨ ਪਹਿ. ਹਰਿ ਜੀਉ; ਹਰਿ ਕੀਰਤਨੁ ਲਾਹਾ ਰਾਮ ॥
bahut khajaanaa tin peh. har jeeo; har keeratan laahaa raam |
Sant Singh KhalsaThey possess the great treasure, O Dear Lord, and they reap the profit of the Lord's Praise.
Manmohan SinghO venerable God, they possess the immense treasure and reap the profit of Lord's praise.
Manmohan Singh (Punjabi)ਹੇ ਮਾਣਨੀਯ ਵਾਹਿਗੁਰੂ! ਉਨ੍ਹਾਂ ਕੋਲ ਬੇਅੰਤ ਖ਼ਜ਼ਾਨਾ ਹੈ ਅਤੇ ਉਹ ਸਾਈਂ ਦੀ ਸਿਫ਼ਤ ਸ਼ਲਾਘਾ ਦਾ ਨਫ਼ਾ ਖੱਟਦੇ ਹਨ।
Fareedkot Teekaਹੇ ਹਰਿ ਜੀਉ! ਹਰਿ ਨਾਮੁ ਕੀਰਤਨ ਲਾਹਾ ਰੂਪ ਤਿਨ ਕੇ ਪਾਸ ਬਹੁਤ ਖਜਾਨਾ ਹੈ॥
Prof. Sahib Singhਉਹਨਾਂ ਪਾਸ (ਹਰਿ-ਨਾਮ ਦਾ) ਬਹੁਤ ਖ਼ਜ਼ਾਨਾ ਹੈ, ਉਹ (ਇਸ ਵਪਾਰ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ) ਖੱਟੀ ਖੱਟਦੇ ਹਨ।ਪਦ ਅਰਥ ਪਹਿ = ਕੋਲ। ਲਾਹਾ = ਲਾਭ, ਖੱਟੀ।
SikhNet (Spanish)obtuvieron el Tesoro Infinito del Señor y cosecharon el Fruto de la Alabanza de Dios.
ਕਾਮੁ ਕ੍ਰੋਧੁ ਨ ਲੋਭੁ ਬਿਆਪੈ; ਜੋ ਜਨ ਪ੍ਰਭ ਸਿਉ ਰਾਤਿਆ ॥
kaam krodh na lobh biaapai; jo jan prabh siau raatiaa |
Sant Singh KhalsaSexual desire, anger and greed do not cling to those who are attuned to God.
Manmohan SinghLust wrath and avarice cling not to the persons, who are imbued with the Lord.
Manmohan Singh (Punjabi)ਭੋਗ-ਬਿਲਾਸ ਗੁੱਸਾ ਅਤੇ ਲਾਲਚ ਉਨ੍ਹਾਂ ਪੁਰਸ਼ਾਂ ਨੂੰ ਨਹੀਂ ਚਿਮੜਦੇ, ਜੋ ਸੁਆਮੀ ਦੇ ਨਾਲ ਰੰਗੀਜੇ ਹੋਏ ਹਨ।
Fareedkot Teekaਹੇ ਪ੍ਰਭੂ! ਤਿਨ ਕੋ ਕਾਮ ਕ੍ਰੋਧ ਲੋਭ ਕੁਛ ਬਯਾਪਤਾ ਨਹੀਂ ਹੈ। ਹੇ ਪ੍ਰਭੂ! ਜੋ ਦਾਸ ਆਪ ਸੇ ਮਿਲੇ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ, ਉਹਨਾਂ ਉੱਤੇ ਨਾਹ ਕਾਮ, ਨਾਹ ਕ੍ਰੋਧ ਨਾਹ ਲੋਭ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ,ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਸਿਉ = ਨਾਲ। ਰਾਤਿਆ = ਰੰਗੇ ਹੋਏ।
SikhNet (Spanish)Aquéllos que están compenetrados en el Señor, ni la lujuria, ni el enojo, ni la avaricia los contamina.
ਏਕੁ ਜਾਨਹਿ. ਏਕੁ ਮਾਨਹਿ; ਰਾਮ ਕੈ ਰੰਗਿ ਮਾਤਿਆ ॥
ek jaaneh. ek maaneh; raam kai rang maatiaa |
Sant Singh KhalsaThey know the One, and they believe in the One; they are intoxicated with the Lord's Love.
Manmohan SinghThey recognise One, believe in One and are intoxicated with One Lord's love.
Manmohan Singh (Punjabi)ਉਹ ਇਕ ਨੂੰ ਸਿੰਞਾਣਦੇ ਹਨ ਇਕ ਤੇ ਹੀ ਭਰੋਸਾ ਧਾਰਦੇ ਹਨ ਅਤੇ ਇਕ ਪ੍ਰਭੂ ਦੀ ਪ੍ਰੀਤ ਨਾਲ ਹੀ ਮਤਵਾਲੇ ਹੋਏ ਹੋਏ ਹਨ।
Fareedkot Teekaਤੁਝ ਏਕ ਹੀ ਕੋ ਜਾਨਤੇ ਹੈਂ ਏਕ ਤੇਰੇ ਕੋ ਹੀ ਸਰਬਤ੍ਰ ਪੂਰਨ ਮਾਨਤੇ ਹੈਂ, ਹੇ ਰਾਮ! ਆਪ ਕੇ ਰੰਗ ਮੇਂ ਮਸਤ ਰਹਿਤੇ ਹੈਂ॥
Prof. Sahib Singhਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦੇ ਹਨ, ਉਸ ਨੂੰ ਹੀ (ਪੱਕਾ ਸਾਥੀ) ਮੰਨਦੇ ਹਨ ਤੇ ਉਸ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦੇ ਹਨ।ਪਦ ਅਰਥ ਜਾਨਹਿ = ਸਾਂਝ ਪਾਂਦੇ ਹਨ। ਮਾਨਹਿ = ਮੰਨਦੇ ਹਨ। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਮਾਤਿਆ = ਮਸਤ।
SikhNet (Spanish)Reconocen al Uno, aceptan al Uno y están saturados con el Único Señor.
ਲਗਿ ਸੰਤ ਚਰਣੀ ਪੜੇ ਸਰਣੀ; ਮਨਿ ਤਿਨਾ ਓਮਾਹਾ ॥
lag sant charanee parre saranee; man tinaa omaahaa |
Sant Singh KhalsaThey fall at the Feet of the Saints, and seek their Sanctuary; their minds are filled with joy.
Manmohan SinghThey fall at the saint Guru's feet and seek his shelter and within their mind is joy.
Manmohan Singh (Punjabi)ਉਹ ਸਾਧੂ ਗੁਰਾਂ ਦੇ ਪੈਰੀਂ ਪੈਦੇ ਹਨ ਅਤੇ ਉਹਨਾਂ ਦੀ ਪਨਾਹ ਲੈਂਦੇ ਹਨ, ਉਹਨਾਂ ਦੇ ਚਿੱਤ ਅੰਦਰ ਖੁਸ਼ੀ ਹੈ।
Fareedkot Teekaਸੰਤ ਜਨੋਂ ਕੇ ਚਰਨੋਂ ਮੇਂ ਲਗ ਕਰ ਕੇ ਤੇਰੀ ਸਰਣ ਮੇਂ ਪੜੇ ਹੈਂ, ਤਿਨ ਕੇ ਮਨ ਮੇਂ ਸਦਾ ਉਤਸਾਹ ਬਨਾ ਰਹਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਪਰਮਾਤਮਾ ਦੇ ਮਿਲਾਪ ਦਾ) ਚਾਉ ਚੜ੍ਹਿਆ ਰਹਿੰਦਾ ਹੈ।ਪਦ ਅਰਥ ਲਗਿ = ਲੱਗ ਕੇ। ਮਨਿ = ਮਨ ਵਿਚ। ਓਮਾਹਾ = ਚਾਉ, ਉਤਸ਼ਾਹ।
SikhNet (Spanish)En sus mentes está la Dicha y se aferran sólo a los Pies de los Santos.
ਬਿਨਵੰਤਿ ਨਾਨਕੁ. ਜਿਨ ਨਾਮੁ ਪਲੈ; ਸੇਈ ਸਚੇ ਸਾਹਾ ॥੩॥
binavant naanak. jin naam palai; seee sache saahaa |3|
Sant Singh KhalsaPrays Nanak, those who have the Naam in their laps are the true bankers. ||3||
Manmohan SinghPrays Nanak, they alone are the true bankers, who have the Name in their lap.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਕੇਵਲ ਓਹੀ ਸੱਚੇ ਸ਼ਾਹੂਕਾਰ ਹਨ, ਜਿਨ੍ਹਾਂ ਦੀ ਝੋਲੀ ਵਿੱਚ ਨਾਮ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ (ਪਲੈ) ਰਿਦੇ ਮੇਂ ਨਾਮੁ ਰੂਪੀ ਧਨ ਹੈ ਵਹੀ ਸਚੇ ਸ਼ਾਹੂਕਾਰ ਹੈਂ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਮਨੁੱਖਾਂ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂਕਾਰ ਟਿਕੇ ਰਹਿੰਦੇ ਹਨ ॥੩॥ਪਦ ਅਰਥ ਪਲੈ = ਪੱਲੇ ਵਿਚ। ਸਚੇ = ਸਦਾ ਕਾਇਮ ਰਹਿਣ ਵਾਲੇ ॥੩॥
SikhNet (Spanish)Dice Nanak, quienes tienen el Naam sobre su regazo, sólo ellos son los mercaderes de éxito. (3)
ਨਾਨਕ. ਸੋਈ ਸਿਮਰੀਐ ਹਰਿ ਜੀਉ; ਜਾ ਕੀ ਕਲ ਧਾਰੀ ਰਾਮ ॥
naanak. soee simareeai har jeeo; jaa kee kal dhaaree raam |
Sant Singh KhalsaO Nanak, meditate on that Dear Lord, who supports all by His almighty strength.
Manmohan SinghMeditate thou on that reverend God, O Nanak, who by His might supports all.
Manmohan Singh (Punjabi)ਤੂੰ ਉਸ ਮਾਣਨੀਯ ਵਾਹਿਗੁਰੂ ਦਾ ਆਰਾਧਨ ਕਰ, ਹੇ ਨਾਨਕ! ਜੋ ਆਪਣੀ ਸ਼ਕਤੀ ਦੁਆਰਾ ਸਾਰਿਆਂ ਨੂੰ ਆਸਰਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜਿਸ ਆਪ ਕੀ ਸਰਬ ਸਕਤੀ ਧਾਰਨ ਕੀ ਹੂਈ ਹੈ, ਸੋਈ ਤੇਰੇ ਕੋ ਹੀ ਸਿਮਰਤੇ ਹੈਂ॥
Prof. Sahib Singhਹੇ ਨਾਨਕ! (ਸਦਾ) ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ (ਸਾਰੇ ਸੰਸਾਰ ਵਿਚ) ਜਿਸ ਦੀ ਸੱਤਾ ਕੰਮ ਕਰ ਰਹੀ ਹੈ।ਪਦ ਅਰਥ ਨਾਨਕ = ਹੇ ਨਾਨਕ! ਜਾ ਕੀ = ਜਿਸ ਦੀ। ਕਲ = ਕਲਾ, ਮੱਤਾ।
SikhNet (Spanish)Habita en ese Señor, oh Nanak, Cuyo Poder lo sostiene todo.