ੴ

ਸਿੱਖਬਾਣੀ · SikhBani

ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥

at preetam man mohanaa ghatt sohanaa praan adhaaraa raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Bihaagraa · Ang 542, 543 · 25 lines
Translations

ਰਾਗੁ ਬਿਹਾਗੜਾ ਮਹਲਾ ੫ ॥

raag bihaagarraa mahalaa 5 | Ang 542

Sant Singh KhalsaRaag Bihaagraa, Fifth Mehl:
Manmohan SinghRag Bihagra 5th Guru.
Manmohan Singh (Punjabi)ਰਾਗ ਬਿਹਾਗੜਾ ਪੰਜਵੀਂ ਪਾਤਸ਼ਾਹੀ।
SikhNet (Spanish)Bijagra, Mejl Guru Aryan, Quinto Canal Divino.

ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ; ਪ੍ਰਾਨ ਅਧਾਰਾ ਰਾਮ ॥

at preetam man mohanaa ghatt sohanaa; praan adhaaraa raam | Ang 542

Sant Singh KhalsaHe is dear to me; He fascinates my mind; He is the ornament of my heart, the support of the breath of life.
Manmohan SinghThe fascinating Lord, ornament of soul and the support of life is supremely dear unto me.
Manmohan Singh (Punjabi)ਚਿੱਤ ਨੂੰ ਚੁਰਾਉਣ ਵਾਲਾ, ਆਤਮਾਂ ਦਾ ਗਹਿਣਾ ਅਤੇ ਜੀਵਨ ਦਾ ਆਸਰਾ ਸੁਆਮੀ ਮੈਨੂੰ ਪਰਮ ਪਿਆਰਾ ਲੱਗਦਾ ਹੈ।
Fareedkot Teekaਅਤ੍ਯੰਤ ਪ੍ਰੀਤਮ ਮਨ ਕੇ ਮੋਹਨੇ ਵਾਲਾ ਸਭ ਘਟੋਂ ਮੇਂ ਸੋਭਨੀਕ ਹੈ ਅਰ ਪ੍ਰਾਣੋਂ ਕਾ ਅਧਾਰ ਰੂਪ ਹੈ॥
Prof. Sahib Singhਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ।

ਪਦ ਅਰਥ ਅਤਿ ਪ੍ਰੀਤਮ = ਬਹੁਤ ਪਿਆਰਾ ਲੱਗਣ ਵਾਲਾ। ਮੋਹਨਾ = ਮੋਹ ਲੈਣ ਵਾਲਾ। ਘਟ ਸੋਹਨਾ = ਹਰੇਕ ਘਟ ਵਿਚ ਸੋਭ ਰਿਹਾ। ਪ੍ਰਾਨ ਅਧਾਰਾ = ਜਿੰਦ ਦਾ ਆਸਰਾ।

SikhNet (Spanish)El Señor es inmensamente Bello, Encantador e ilumina todos los corazones.

ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ; ਅਪਰ ਅਪਾਰਾ ਰਾਮ ॥

sundar sobhaa laal gopaal deaal kee; apar apaaraa raam | Ang 542

Sant Singh KhalsaThe Glory of the Beloved, Merciful Lord of the Universe is beautiful; He is infinite and without limit.
Manmohan SinghBeautiful is the glory of the merciful and beloved Master who is beyond limit and comprehension.
Manmohan Singh (Punjabi)ਸੁਹਣੀ ਹੈ ਕੀਰਤੀ ਮਿਹਰਬਾਨ ਅਤੇ ਪਿਆਰੇ ਮਾਲਕ ਦੀ ਜੋ ਪਰ੍ਹੇ ਤੋਂ ਪਰੇਡੇ ਹੈ।
Fareedkot Teekaਲਾਲ ਗੋਪਾਲ ਦਿਆਲ ਕੀ ਸੋਭਾ ਸੁੰਦਰ ਹੈ॥
Prof. Sahib Singhਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ।

ਪਦ ਅਰਥ ਅਪਰ ਅਪਾਰਾ = ਪਰੇ ਤੋਂ ਪਰੇ, ਬੇਅੰਤ।

SikhNet (Spanish)Él es lo Principal de todo; la Gloria del Ser Munificente es magnífica,

ਗੋਪਾਲ ਦਇਆਲ ਗੋਬਿੰਦ ਲਾਲਨ; ਮਿਲਹੁ ਕੰਤ ਨਿਮਾਣੀਆ ॥

gopaal deaal gobind laalan; milahu kant nimaaneea | Ang 542

Sant Singh KhalsaO Compassionate Sustainer of the World, Beloved Lord of the Universe, please, join with Your humble soul-bride.
Manmohan SinghO Thou the compassionate and beloved Lord Master, O my Spouse, meet Thou Thy meek bride.
Manmohan Singh (Punjabi)ਤੂੰ ਹੇ ਮਿਹਰਬਾਨ ਅਤੇ ਮਿੱਠੜੇ ਪ੍ਰਭੂ ਪਰਮੇਸ਼ਰ! ਹੇ ਮੇਰੇ ਭਰਤੇ! ਤੂੰ ਆਪਣੀ ਮਸਕੀਨ ਨੂੰ ਦਰਸ਼ਨ ਦੇ।
Fareedkot Teekaਪੁਨ: ਐਸਾ ਗੋਬਿੰਦ ਗੁਪਾਲ ਔ ਦ੍ਯਾਲ ਸਰੂਪ ਪ੍ਯਾਰਾ ਜੋ ਹੈ, ਸੋ ਜੋ ਜੀਵ ਰੂਪ ਇਸਤ੍ਰੀਆਂ ਨਿਮਾਣੀਆਂ ਬਨਤੀ ਹੈਂ ਤਿਨ ਕੋ ਮਿਲਤਾ ਹੈ, ਭਾਵ ਹੰਕਾਰੀਓਂ ਕੋ ਨਹੀਂ ਮਿਲਤਾ ਹੈ; ਵਾ ਨਿਮਾਣੀਆਂ ਹੋ ਕੇ ਤਿਸ ਕੰਤ ਕੋ ਮਿਲਹੁ॥
Prof. Sahib Singhਹੇ ਦਿਆਲ ਗੋਬਿੰਦ, ਹੇ ਗੋਪਾਲ, ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ।

ਪਦ ਅਰਥ ਲਾਲਨ = ਹੇ ਲਾਲ! ਕੰਤ = ਹੇ ਕੰਤ!

SikhNet (Spanish)Él está más allá del más allá. Oh Señor Compasivo, Benévolo y Bienamado, oh mi Esposo, encuentra a Tu humilde esposa.

ਨੈਨ ਤਰਸਨ. ਦਰਸ ਪਰਸਨ; ਨਹ ਨੀਦ. ਰੈਣਿ ਵਿਹਾਣੀਆ ॥

nain tarasan. daras parasan; neh need. rain vihaaneea | Ang 542

Sant Singh KhalsaMy eyes long for the Blessed Vision of Your Darshan; the night passes, but I cannot sleep.
Manmohan SinghMine eyes long for seeing Thy sight. The night rolls on, but I can sleep not.
Manmohan Singh (Punjabi)ਮੇਰੀਆਂ ਅੱਖਾਂ ਤੇਰਾ ਦੀਦਾਰ ਦੇਖਣ ਨੂੰ ਲੋਚਦੀਆਂ ਹਨ। ਰਾਤ ਬੀਤਦੀ ਜਾਂਦੀ ਹੈ, ਪਰ ਮੈਨੂੰ ਨੀਦਰਂ ਨਹੀਂ ਪੈਦੀ।
Fareedkot Teekaਨੇਤ੍ਰ ਦਰਸਨ ਪਰਸਨ ਕੋ ਤਰਸਤੇ ਰਹਿਤੇ ਹੈਂ, ਸਾਂਤ ਰੂਪ ਨਿੰਦ੍ਰਾ ਨਹੀਂ ਆਵਤੀ ਅਵਸਥਾ ਰਾਤ ਬੀਤਤੀ ਜਾਤੀ ਹੈ॥
Prof. Sahib Singhਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ।

ਪਦ ਅਰਥ ਨੈਨ = ਅੱਖਾਂ। ਦਰਸ ਪਰਸਨ = ਦਰਸਨ ਦੀ ਛੂਹ ਪ੍ਰਾਪਤ ਕਰਨ ਲਈ। ਰੈਣਿ = ਰਾਤ। ਵਿਹਾਣੀਆ = ਗੁਜ਼ਰ ਜਾਂਦੀ ਹੈ।

SikhNet (Spanish)Mis ojos añoran Tu Visión y no puedo dormir ni pasar la noche sin Ti.

ਗਿਆਨ ਅੰਜਨ ਨਾਮ ਬਿੰਜਨ; ਭਏ ਸਗਲ ਸੀਗਾਰਾ ॥

giaan anjan naam binjan; bhe sagal seegaaraa | Ang 542

Sant Singh KhalsaI have applied the healing ointment of spiritual wisdom to my eyes; the Naam, the Name of the Lord, is my food. These are all my decorations.
Manmohan SinghI have applied the collyrium of gnosis to my eyes and have made God's Name my victual Thus are all my decorations done.
Manmohan Singh (Punjabi)ਮੈਂ ਬ੍ਰਹਮ-ਗਿਆਨ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਰੱਬ ਦੇ ਨਾਮ ਨੂੰ ਆਪਣਾ ਭਜਨ ਬਣਾਇਆ ਹੈ। ਇਸ ਤਰ੍ਹਾਂ ਮੇਰੇ ਸਾਰੇ ਹਾਰ-ਸ਼ਿੰਗਾਰ ਲੱਗ ਗਏ ਹਨ।
Fareedkot Teekaਬੁਧੀ ਰੂਪ ਨੇਤ੍ਰੋਂ ਮੇਂ ਗਿਆਨ ਰੂਪ ਅੰਜਨ ਦੀਆ ਹੈ, ਨਾਮ ਜਾਪ ਰੂਪ (ਬਿੰਜਨ) ਭੋਜਨ ਕੀਆ ਹੈ, ਸਭ ਸਾਧਨੋਂ ਰੂਪੀ ਸਿਗਾਰ ਪੂਰਨ ਹੋ ਗਏ ਹੈਂ॥
Prof. Sahib Singhਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ।

ਪਦ ਅਰਥ ਅੰਜਨ = ਸੁਰਮਾ। ਬਿੰਜਨ = ਭੋਜਨ। ਸੀਗਾਰਾ = ਸਿੰਗਾਰ।

SikhNet (Spanish)Me pongo el Colirio de Tu Sabiduría en mis ojos y me alimento de Tu Nombre, de esta forma soy adornado.

ਨਾਨਕੁ ਪਇਅੰਪੈ. ਸੰਤ ਜੰਪੈ; ਮੇਲਿ ਕੰਤੁ ਹਮਾਰਾ ॥੧॥

naanak peianpai. sant janpai; mel kant hamaaraa |1| Ang 542

Sant Singh KhalsaPrays Nanak, let's meditate on the Saint, that he may unite us with our Husband Lord. ||1||
Manmohan SinghSays Nanak, that he remembers and supplicates the Saint-Guru, to unite him with his Spouse.
Manmohan Singh (Punjabi)ਨਾਨਕ ਆਖਦਾ ਹੈ, ਕਿ ਉਹ ਸਾਧੂ ਗੁਰਾਂ ਨੂੰ ਸਿਮਰਦਾ ਤੇ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਉਸਦੇ ਭਰਤੇ ਨਾਲ ਮਿਲਾ ਦੇਣ।
Fareedkot Teeka(ਨਾਨਕ ਪਇਅੰਪੈ) ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤੋ! ਤੁਮ (ਜੰਪੈ) ਜਪਤੇ ਹੋ, ਤਾਂ ਤੇ ਕੰਤ ਕੇ ਸਾਥ ਹਮਾਰਾ ਮੇਲ ਕਰਾ ਦੇਉ॥੧॥
Prof. Sahib Singhਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ ॥੧॥

ਪਦ ਅਰਥ ਪਇਅੰਪੈ = ਚਰਨੀਂ ਪੈਂਦਾ ਹੈ। ਜੰਪੈ = ਬੇਨਤੀ ਕਰਦਾ ਹੈ। ਕੰਤੁ = ਖਸਮ {ਲਫ਼ਜ਼ 'ਕੰਤ' ਅਤੇ 'ਕੰਤੁ' ਵਿਚ ਫ਼ਰਕ ਵੇਖੋ} ॥੧॥

SikhNet (Spanish)Dice Nanak, Tu Santo, oh Señor, Te recuerda; por favor, oh mi Dios, encuéntralo. (1)

ਲਾਖ ਉਲਾਹਨੇ ਮੋਹਿ; ਹਰਿ. ਜਬ ਲਗੁ ਨਹ ਮਿਲੈ ਰਾਮ ॥

laakh ulaahane mohi; har. jab lag neh milai raam | Ang 542

Sant Singh KhalsaI endure thousands of reprimands, and still, my Lord has not met with me.
Manmohan SinghI have to bear lacs of reproaches till my Lord Master meets me not.
Manmohan Singh (Punjabi)ਜਦ ਤਾਈਂ ਮੇਰਾ ਸੁਆਮੀ ਮਾਲਕ ਮੈਨੂੰ ਨਹੀਂ ਮਿਲਦਾ, ਮੈਨੂੰ ਲੱਖਾਂ ਹੀ ਉਲ੍ਹਾਮੇ ਸਹਾਰਨੇ ਪੈਦੇ ਹਨ।
Fareedkot Teekaਜਬ ਤਕ ਹਮ ਕੋ ਹਰਿ ਪ੍ਯਾਰਾ ਨਹੀਂ ਮਿਲਤਾ ਤਬ ਤਕ ਸਾਸਤ੍ਰੋਂ ਕੇ ਲਾਖੋਂ (ਉਲਾਹਨੇ) ਉਲਾਂਭੇ ਸਹਾਰਨੇ ਪੜਤੇ ਹੈਂ॥
Prof. Sahib Singhਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ।

ਪਦ ਅਰਥ ਉਲਾਹਨੇ = ਉਲਾਂਭੇ, ਗਿਲੇ।

SikhNet (Spanish)Soy el ser maldecido por todos si no me encuentras.

ਮਿਲਨ ਕਉ ਕਰਉ ਉਪਾਵ; ਕਿਛੁ ਹਮਾਰਾ ਨਹ ਚਲੈ ਰਾਮ ॥

milan kau krau upaav; kichh hamaaraa neh chalai raam | Ang 542

Sant Singh KhalsaI make the effort to meet with my Lord, but none of my efforts work.
Manmohan SinghI make efforts to meet my God, but no effort of mine is effective.
Manmohan Singh (Punjabi)ਮੈਂ ਵਾਹਿਗੁਰੂ ਨੂੰ ਮਿਲਣ ਦੇ ਉਪਰਾਲੇ ਕਰਦਾ ਹਾਂ, ਪਰ ਮੇਰਾ ਕੋਈ ਉਪਰਾਲਾ ਭੀ ਕਾਰਗਰ ਨਹੀਂ ਹੁੰਦਾ।
Fareedkot Teekaਔਰ ਮਿਲਨੇ ਕਾ ਜੋ ਮੈਂ ਉਪਾਉ ਕਰਤਾ ਹੂੰ, ਉਸ ਮੇਂ ਹਮਾਰਾ ਕੁਛ ਬਸ ਨਹੀਂ ਚਲਤਾ ਹੈ॥
Prof. Sahib Singhਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ।

ਪਦ ਅਰਥ ਕਰਉ = ਕਰਉਂ, ਮੈਂ ਕਰਦੀ ਹਾਂ। ਉਪਾਵ = ਕਈ ਹੀਲੇ {ਲਫ਼ਜ਼ 'ਉਪਾਉ' उपाय ਤੋਂ ਬਹੁ-ਵਚਨ}।

SikhNet (Spanish)He tratado de Conocerte de mil maneras, pero ninguno de mis esfuerzos ha funcionado.

ਚਲ ਚਿਤ, ਬਿਤ ਅਨਿਤ, ਪ੍ਰਿਅ ਬਿਨੁ; ਕਵਨ ਬਿਧੀ ਨ ਧੀਜੀਐ ॥

chal chit, bit anit, pria bin; kavan bidhee na dheejeeai | Ang 542

Sant Singh KhalsaUnsteady is my consciousness, and unstable is my wealth; without my Lord, I cannot be consoled.
Manmohan SinghUnsteady is the mind and unstable the wealth, Without my dear Lord, in no way am I consoled.
Manmohan Singh (Punjabi)ਚੰਚਲ ਹੈ ਮਨੂਆ ਅਤੇ ਅਸਥਿਰ ਹੈ ਧਨ ਦੌਲਤ ਆਪਣੇ ਪਿਆਰੇ ਦੇ ਬਗੈਰ ਕਿਸੇ ਤ੍ਰੀਕੇ ਨਾਲ ਭੀ ਮੈਨੂੰ ਧੀਰਜ ਨਹੀਂ ਆਉਂਦਾ।
Fareedkot Teekaਕ੍ਯੋਂਕਿ ਚਿਤ ਚਲਾਇਮਾਨ ਹੈ ਧਨ ਅਨਿਤ ਹੈ, ਪਤੀ ਕੀ ਪ੍ਰਾਪਤੀ ਸੇ ਬਿਨਾਂ ਕਿਸੀ ਪ੍ਰਕਾਰ ਧੀਰਜ ਨਹੀਂ ਹੋਤਾ ਹੈ॥
Prof. Sahib Singhਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ।

ਪਦ ਅਰਥ ਚਲ = ਚੰਚਲ। ਬਿਤ = ਧਨ। ਅਨਿਤ = ਨਿੱਤ ਨਾਹ ਰਹਿਣ ਵਾਲਾ। ਕਵਨ ਬਿਧਿ = ਕਿਸੇ ਤਰ੍ਹਾਂ ਭੀ। ਧੀਜੀਐ = ਧੀਰਜ ਆਉਂਦੀ।

SikhNet (Spanish)Las riquezas del mundo son pasajeras y sin el Señor no encuentro satisfacción alguna.

ਖਾਨ ਪਾਨ ਸੀਗਾਰ ਬਿਰਥੇ; ਹਰਿ ਕੰਤ ਬਿਨੁ. ਕਿਉ ਜੀਜੀਐ ॥

khaan paan seegaar birathe; har kant bin. kiau jeejeeai | Ang 543

Sant Singh KhalsaFood, drink and decorations are useless; without my Husband Lord, how can I survive?
Manmohan SinghVain are the articles, of food, drink and decoration. How can I live without God, my Spouse?
Manmohan Singh (Punjabi)ਵਿਅਰਥ ਹਨ, ਖਾਣ, ਪੀਣ ਤੇ ਹਾਰ-ਸ਼ਿੰਗਾਰ ਦੀਆਂ ਵਸਤੂਆਂ। ਆਪਣੇ ਭਰਤੇ, ਵਾਹਿਗੁਰੂ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਉ ਸਕਦੀ ਹਾਂ?
Fareedkot Teekaਬਿਨਾਂ ਹਰਿ ਕੰਤ ਕੇ ਖਾਨ ਪਾਨ ਸੀਗਾਰ ਸਭ ਬ੍ਯਰਥ ਹੈਂ। ਸੋ ਕਿਸ ਪ੍ਰਕਾਰ ਜੀਵੀਏ?
Prof. Sahib Singhਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਜੀਵਨ ਦਾ ਕੋਈ ਕਜ ਨਹੀਂ।

ਪਦ ਅਰਥ ਜੀਜੀਐ = ਜੀਵਿਆ ਜਾਏ।

SikhNet (Spanish)Como sea que coma, beba y me arregle, no puedo vivir sin mi Señor.

ਆਸਾ ਪਿਆਸੀ ਰੈਨਿ ਦਿਨੀਅਰੁ; ਰਹਿ ਨ ਸਕੀਐ. ਇਕੁ ਤਿਲੈ ॥

aasaa piaasee rain dineear; reh na sakeeai. ik tilai | Ang 543

Sant Singh KhalsaI yearn for Him, and desire Him night and day. I cannot live without Him, even for an instant.
Manmohan SinghNight and day I crave and thirst for Him, I can live not without Him even for a moment.
Manmohan Singh (Punjabi)ਰਾਤੀ ਅਤੇ ਦਿਹੂੰ ਮੈਂ ਉਸ ਦੇ ਵਾਸਤੇ ਤਰਸਦੀ ਅਤੇ ਤਿਹਾਈ ਹਾਂ। ਉਸ ਦੇ ਬਗੈਰ ਮੈਂ ਇੱਕ ਮੁਹਤ ਭਰ ਭੀ ਨਹੀਂ ਬਚ ਸਕਦੀ।
Fareedkot Teekaਤਿਸ ਪ੍ਯਾਰੇ ਕੇ ਮਿਲਨੇ ਕੀ ਆਸ ਕਰ ਕੇ (ਰੈਨਿ ਦਿਨੀਅਰੁ) ਰਾਤਿ ਦਿਨ ਬੁਧੀ ਅਤੀ ਚਾਹਵੰਤ ਹੋ ਰਹੀ ਹੈ, ਅਰ ਪਤਿ ਪ੍ਰਾਪਤੀ ਬਿਨਾਂ ਏਕ ਤਿਲੁ, ਭਾਵ ਸ੍ਵਾਸ ਮਾਤ੍ਰ ਭੀ ਰਹਿ ਨਹੀਂ ਸਕਤਾ ਹੂੰ॥
Prof. Sahib Singhਪ੍ਰਭੂ-ਪਤੀ ਤੋਂ ਬਿਨਾ (ਦੁਨੀਆ ਵਾਲੀਆਂ) ਆਸਾਂ (ਵਿਆਕੁਲ ਕਰੀ ਰੱਖਦੀਆਂ ਹਨ) ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ। ਰਤਾ ਜਿਤਨੇ ਸਮੇ ਲਈ ਭੀ ਜਿੰਦ ਟਿਕਾਣੇ ਨਹੀਂ ਆਉਂਦੀ।

ਪਦ ਅਰਥ ਰੈਨਿ = ਰਾਤ। ਦਿਨੀਅਰੁ {दिनकर = ਸੂਰਜ} ਸੂਰਜ, ਦਿਨ। ਇਕੁ ਤਿਲੈ = ਥੋੜਾ ਜਿਤਨਾ ਸਮਾ ਭੀ।

SikhNet (Spanish)Día y noche Lo añoro; no, no puedo vivir sin Él ni por un instante.

ਨਾਨਕੁ ਪਇਅੰਪੈ ਸੰਤ ਦਾਸੀ; ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥

naanak peianpai sant daasee; tau prasaad meraa pir milai |2| Ang 543

Sant Singh KhalsaPrays Nanak, O Saint, I am Your slave; by Your Grace, I meet my Husband Lord. ||2||
Manmohan SinghSays Nanak, O my Saint-Guru, I am a serf of thine. By thy grace alone can I meet my Beloved.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਸਾਧੂ ਗੁਰਦੇਵ ਜੀ! ਮੈਂ ਤੁਹਾਡੀ ਬਾਂਦੀ ਹਾਂ। ਕੇਵਲ ਤੁਹਾਡੀ ਦਇਆ ਦੁਆਰਾ ਹੀ ਮੈਂ ਆਪਣੇ ਪ੍ਰੀਤਮ ਨੂੰ ਮਿਲ ਸਕਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤੋ ਮੈਂ ਤੁਮਾਰੀ ਸੇਵਾ ਕਰੂੰ, ਤੁਮਾਰੀ ਕ੍ਰਿਪਾ ਕਰ ਮੇਰਾ ਪਤਿ ਮੁਝ ਕੋ ਮਿਲੇਗਾ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਗੁਰੂ! ਮੈਂ (ਜੀਵ-ਇਸਤ੍ਰੀ) ਤੇਰੀ ਦਾਸੀ ਆ ਬਣੀ ਹਾਂ, ਤੇਰੀ ਕਿਰਪਾ ਨਾਲ (ਹੀ) ਮੇਰਾ ਪ੍ਰਭੂ ਪਤੀ (ਮੈਨੂੰ) ਮਿਲ ਸਕਦਾ ਹੈ ॥੨॥

ਪਦ ਅਰਥ ਸੰਤ = ਹੇ ਸੰਤ! ਹੇ ਗੁਰੂ! ਤਉ ਪ੍ਰਸਾਦਿ = ਤੇਰੀ ਕਿਰਪਾ ਨਾਲ ॥੨॥

SikhNet (Spanish)Dice Nanak, soy el Sirviente de los Santos, pues sólo por su Gracia podré encontrar a mi Dios. (2)

ਸੇਜ ਏਕ. ਪ੍ਰਿਉ ਸੰਗਿ; ਦਰਸੁ. ਨ ਪਾਈਐ ਰਾਮ ॥

sej ek. priau sang; daras. na paaeeai raam | Ang 543

Sant Singh KhalsaI share a bed with my Beloved, but I do not behold the Blessed Vision of His Darshan.
Manmohan SinghI have one common bed with my Groom, but I behold not His sight.
Manmohan Singh (Punjabi)ਆਪਣੇ ਪਤੀ ਨਾਲ ਮੇਰੀ ਇਕ ਸਾਂਝੀ ਛੇਜਾ (ਸੇਜਾ) ਹੈ, ਪ੍ਰੰਤੂ ਮੈਨੂੰ ਉਸ ਦਾ ਦਰਸ਼ਨ ਨਸੀਬ ਨਹੀਂ।
Fareedkot Teekaਅੰਤਸਕਰਣ ਰੂਪ ਸੇਜਾ ਏਕ ਹੀ ਹੈ ਪ੍ਯਾਰੇ ਪਤੀ ਕੇ ਸੰਗ ਮੇਂ ਰਹਿਤੀ ਹੂੰ, ਭਾਵ ਚਿਦਾਭਾਸ ਔਰ ਸਾਖੀ ਕੇ ਬਿਰਾਜਨੇ ਕਾ ਸਥਾਨ ਏਕ ਹੈ, ਪ੍ਰੰਤੂ ਤਿਸ ਰਾਮ ਕਾ ਦਰਸਨ ਨਹੀਂ ਪਾਈਤਾ॥
Prof. Sahib Singh(ਮੇਰੀ ਇਸ) ਇਕੋ ਹਿਰਦਾ-ਸੇਜ ਉਤੇ ਪ੍ਰਭੂ-ਪਤੀ (ਮੇਰੇ) ਨਾਲ (ਵੱਸਦਾ) ਹੈ, ਪਰ ਮੈਨੂੰ ਦਰਸਨ ਪ੍ਰਾਪਤ ਨਹੀਂ ਹੁੰਦਾ!

ਪਦ ਅਰਥ ਪ੍ਰਿਉ = ਪ੍ਰਭੂ-ਪਤੀ। ਸੰਗਿ = ਨਾਲ। ਦਰਸੁ = ਦਰਸਨ।

SikhNet (Spanish)Añoro entrar en el Aposento de mi Señor, pero no tengo Su Visión, pues mis errores son incontables.

ਅਵਗਨ ਮੋਹਿ ਅਨੇਕ; ਕਤ ਮਹਲਿ ਬੁਲਾਈਐ ਰਾਮ ॥

avagan mohi anek; kat mehal bulaaeeai raam | Ang 543

Sant Singh KhalsaI have endless demerits - how can my Lord call me to the Mansion of His Presence?
Manmohan SinghIn me are countless demerits, How can my Lord spouse call me into His presence?
Manmohan Singh (Punjabi)ਮੇਰੇ ਵਿੱਚ ਅਣਗਿਣਤ ਬੁਰਿਆਈਆਂ ਹਨ ਮੇਰਾ ਸੁਆਮੀ ਭਰਤਾ ਕਿਸ ਤਰ੍ਹਾਂ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਸਕਦਾ ਹੈ?
Fareedkot Teekaਇਹੀ ਮਾਲੂਮ ਹੋਤਾ ਹੈ ਕਿ ਮੇਰੇ ਮੇਂ ਅਵਗੁਨ ਬਹੁਤ ਹੈਂ, ਤਾਂ ਤੇ ਮੈਂ ਕੈਸੇ ਮਹਿਲ ਮੇਂ ਬੁਲਾਈ ਜਾਊਂ॥☬ਤਾਂ ਤੇ ਐਸੀ ਬੇਨਤੀ ਕਰਤੀ ਹੂੰ:
Prof. Sahib Singhਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਸੱਦਿਆ ਭੀ ਕਿਵੇਂ ਜਾਏ? ਮੇਰੇ ਵਿਚ (ਤਾਂ) ਅਨੇਕਾਂ ਅਉਗਣ ਹਨ।

ਪਦ ਅਰਥ ਮੋਹਿ = ਮੇਰੇ, ਮੇਰੇ ਵਿਚ। ਕਤ = ਕਿਵੇਂ? ਮਹਲਿ = ਮਹਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ।

SikhNet (Spanish)¿Cómo podrá entonces el Señor dejarme estar en Su Presencia? Sin mérito, sin soporte y en estado de humildad me encuentro.

ਨਿਰਗੁਨਿ ਨਿਮਾਣੀ ਅਨਾਥਿ ਬਿਨਵੈ; ਮਿਲਹੁ ਪ੍ਰਭ ਕਿਰਪਾ ਨਿਧੇ ॥

niragun nimaanee anaath binavai; milahu prabh kirapaa nidhe | Ang 543

Sant Singh KhalsaThe worthless, dishonored and orphaned soul-bride prays, "Meet with me, O God, treasure of mercy."
Manmohan SinghThe virtueless, unhonoured and orphan bride supplicates. Thee Meet me O Lord, the Treasure of mercy.
Manmohan Singh (Punjabi)ਨੇਕੀ ਵਿਹੂਣ, ਆਬਰੂ-ਰਹਿਤ ਅਤੇ ਯਤੀਮ ਪਤਨੀ ਬੇਨਤੀ ਕਰਦੀ ਹੈ, ਹੇ ਰਹਿਮਤ ਦੇ ਖਜ਼ਾਨੇ ਸੁਆਮੀ ਮੈਨੂੰ ਦਰਸ਼ਨ ਦੇ।
Fareedkot Teekaਮੈਂ ਨਿਗੁਨੀ, ਮਾਨ ਸੇ ਰਹਿਤ ਹੋਈ ਬਿਨਤੀ ਕਰਤੀ ਹੂੰ, ਕ੍ਰਿਪਾ ਨਿਧੀ ਪ੍ਰਭੂ ਸੇ ਮੈਂ ਕੈਸੇ ਮਿਲਹੁ?
Prof. Sahib Singhਗੁਣ-ਹੀਨ, ਨਿਮਾਣੀ, ਨਿਆਸਰੀ (ਜੀਵ-ਇਸਤ੍ਰੀ) ਬੇਨਤੀ ਕਰਦੀ ਹੈ ਕਿ ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਮਿਲ।

ਪਦ ਅਰਥ ਨਿਰਗੁਨਿ = ਗੁਣ ਹੀਨ {ਇਸਤ੍ਰੀ ਲਿੰਗ}। ਅਨਾਥਿ = ਨਿਆਸਰੀ {ਇਸਤ੍ਰੀ ਲਿੰਗ}। ਬਿਨਵੈ = ਬੇਨਤੀ ਕਰਦੀ ਹੈ। ਪ੍ਰਭ = ਹੇ ਪ੍ਰਭੂ! ਕਿਰਪਾ ਨਿਧੇ = ਹੇ ਕਿਰਪਾ ਦੇ ਖ਼ਜ਼ਾਨੇ!

SikhNet (Spanish)Así rezo, encuéntrame, oh Señor, oh Tesoro de Virtud, para que destruya la barrera de la duda y pueda dormir en Paz

ਭ੍ਰਮ ਭੀਤਿ ਖੋਈਐ. ਸਹਜਿ ਸੋਈਐ; ਪ੍ਰਭ ਪਲਕ ਪੇਖਤ ਨਵ ਨਿਧੇ ॥

bhram bheet khoeeai. sehaj soeeai; prabh palak pekhat nav nidhe | Ang 543

Sant Singh KhalsaThe wall of doubt has been shattered, and now I sleep in peace, beholding God, the Lord of the nine treasures, even for an instant.
Manmohan SinghBy seeing, even for a moment, the Lord of nine treasures, my wall of scepticism is shattered and I sleep in peace.
Manmohan Singh (Punjabi)ਇਕ ਛਿਨ ਭਰ ਲਈ ਭੀ ਨੌਂ ਖ਼ਜ਼ਾਨਿਆ ਦੇ ਸੁਆਮੀ ਨੂੰ ਵੇਖਣ ਦੁਆਰਾ ਮੇਰੀ ਸੰਦੇਹ ਦੀ ਕੰਧ ਢੈ ਗਈ ਹੈ ਤੇ ਮੈਂ ਆਰਾਮ ਨਾਲ ਸੌਦੀ ਹਾਂ।
Fareedkot Teekaਹੇ ਸੰਤੋ! ਭ੍ਰਮ ਕੀ ਭੀਤ ਕੋ ਦੂਰ ਕਰੋ, ਜਿਸ ਕਰ ਕੇ ਸਾਂਤਿ ਮੇਂ ਸੋਈਐ। ਏਕ ਪਲਕ ਮਾਤ੍ਰ ਪ੍ਰਭੂ ਕੇ ਦੇਖਣੇ ਸੇ ਨਵਨਿਧੀਆਂ ਪ੍ਰਾਪਤ ਹੋਤੀ ਹੈਂ॥
Prof. Sahib Singhਹੇ ਨੌ ਖ਼ਜ਼ਾਨਿਆਂ ਦੇ ਮਾਲਕ ਪ੍ਰਭੂ! ਇਕ ਪਲਕ ਮਾਤ੍ਰ ਤੇਰਾ ਦਰਸਨ ਕੀਤਿਆਂ (ਤੈਥੋਂ ਵਿਛੋੜਨ ਵਾਲੀ) ਭਟਕਣਾ ਦੀ ਕੰਧ ਦੂਰ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਲੀਨਤਾ ਹੋ ਜਾਂਦੀ ਹੈ।

ਪਦ ਅਰਥ ਭੀਤਿ = ਕੰਧ। ਖੋਈਐ = ਦੂਰ ਹੋ ਜਾਂਦੀ ਹੈ। ਸਹਜਿ = ਆਤਮਕ ਅਡੋਲਤਾ ਵਿਚ। ਨਵ ਨਿਧੇ = ਹੇ ਨੌ ਖ਼ਜ਼ਾਨਿਆਂ ਦੇ ਮਾਲਕ!

SikhNet (Spanish)y así Te pueda obtener, Maestro de los Nueve Tesoros, aunque sea, permite que Te vea por un instante.

ਗ੍ਰਿਹਿ ਲਾਲੁ ਆਵੈ. ਮਹਲੁ ਪਾਵੈ; ਮਿਲਿ ਸੰਗਿ ਮੰਗਲੁ ਗਾਈਐ ॥

grihi laal aavai. mehal paavai; mil sang mangal gaaeeai | Ang 543

Sant Singh KhalsaIf only I could come into the Mansion of my Beloved Lord's Presence! Joining with Him, I sing the songs of joy.
Manmohan SinghIf my dear Lord comes into my home and dwells there, I, in His company shall sing songs of joy.
Manmohan Singh (Punjabi)ਜੇਕਰ ਮੇਰਾ ਪ੍ਰੀਤਮ ਮੇਰੇ ਘਰ (ਮਨ-ਮੰਦਰ) ਵਿੱਚ ਆ ਜਾਵੇ ਤੇ ਉਥੇ ਟਿਕੇ ਤਾਂ ਮੈਂ ਉਸ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਇਨ ਕਰਾਂਗੀ।
Fareedkot Teekaਲਾਲ ਪ੍ਯਾਰਾ ਘਰ ਮੇਂ ਆਇ ਜਾਇ ਔਰ ਮੈਂ ਅਪਨੇ ਮਹਿਲ ਕੋ ਪਾਊਂ, ਫਿਰ ਸੰਤ ਸੰਗ ਮੇਂ ਮਿਲ ਕਰ ਕੇ ਪ੍ਯਾਰੇ ਕੇ ਆਗਮਨ ਕਾ ਮੰਗਲ ਕੀਰਤਨ ਕਰੀਏ॥
Prof. Sahib Singhਜਦੋਂ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਿਆਰਾ ਪ੍ਰਭੂ-ਪਤੀ ਆ ਵੱਸਦਾ ਹੈ ਜਦੋਂ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ, ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖ਼ੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ।

ਪਦ ਅਰਥ ਗ੍ਰਿਹਿ = ਹਿਰਦੇ-ਘਰ ਵਿਚ। ਲਾਲੁ = ਪਿਆਰਾ ਸੁੰਦਰ ਪ੍ਰਭੂ। ਮਹਲੁ = ਪ੍ਰਭੂ ਦੀ ਹਜ਼ੂਰੀ। ਮਿਲਿ = ਮਿਲ ਕੇ। ਸੰਗਿ = ਨਾਲ। ਮੰਗਲੁ = ਖ਼ੁਸ਼ੀ ਦਾ ਗੀਤ।

SikhNet (Spanish)Si mi Bienamado llega hasta mi hogar, yo, su esposa, Lo recibo y canto la Melodía de Dicha.

ਨਾਨਕੁ ਪਇਅੰਪੈ. ਸੰਤ ਸਰਣੀ; ਮੋਹਿ ਦਰਸੁ ਦਿਖਾਈਐ ॥੩॥

naanak peianpai. sant saranee; mohi daras dikhaaeeai |3| Ang 543

Sant Singh KhalsaPrays Nanak, I seek the Sanctuary of the Saints; please, reveal to me the Blessed Vision of Your Darshan. ||3||
Manmohan SinghSays Nanak, I have sought the saint Guru's protection, O Lord, show me Thy vision.
Manmohan Singh (Punjabi)ਨਾਨਕ ਆਖਦਾ ਹੈ, ਮੈਂ ਸਾਧੂ ਗੁਰਾਂ ਦੀ ਪਨਾਹ ਲਈ ਹੈ, ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਵਿਖਾਲ।
Fareedkot Teekaਸ੍ਰੀ ਗੁਰੂ ਜੀ (ਪਇਅੰਪੈ) ਕਹਤੇ ਹੈਂ: ਹੇ ਸੰਤੋ! ਮੈਂ ਆਪ ਕੀ ਸਰਣੀ ਹਾਂ, ਮੈਨੂੰ ਪ੍ਯਾਰੇ ਕਾ ਦਰਸਨ ਦਿਖਲਾਓ॥੩॥
Prof. Sahib Singhਹੇ ਗੁਰੂ! ਨਾਨਕ ਤੇਰੇ ਚਰਨਾਂ ਵਿਚ ਆ ਪਿਆ ਹੈ, ਤੇਰੀ ਸਰਨ ਆ ਗਿਆ ਹੈ (ਮੈਨੂੰ ਨਾਨਕ ਨੂੰ) ਪਰਮਾਤਮਾ-ਪਤੀ ਦਾ ਦਰਸਨ ਕਰਾ ਦੇ ॥੩॥

ਪਦ ਅਰਥ ਮੋਹਿ = ਮੈਨੂੰ ॥੩॥

SikhNet (Spanish)Nanak reza, busco el refugio de los Santos. Oh Señor, bendíceme con Tu Visión. (3)

ਸੰਤਨ ਕੈ ਪਰਸਾਦਿ; ਹਰਿ ਹਰਿ ਪਾਇਆ ਰਾਮ ॥

santan kai parasaad; har har paaeaa raam | Ang 543

Sant Singh KhalsaBy the Grace of the Saints, I have obtained the Lord, Har, Har.
Manmohan SinghBy the saints grace, I have obtained the Lord God.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਹੇ ਭਾਈ! ਸੰਤੋਂ ਕ੍ਰਿਪਾ ਕਰ ਕੇ ਮੈਨੇ ਹਰੇ ਕਰਨੇ ਹਾਰੇ ਹਰੀ ਕੋ ਪਾਯਾ ਹੈ॥
Prof. Sahib Singhਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਲੱਭ ਲਿਆ ਹੈ,

ਪਦ ਅਰਥ ਕੈ ਪਰਸਾਦਿ = ਦੀ ਕਿਰਪਾ ਨਾਲ।

SikhNet (Spanish)Por la Gracia de los Santos, obtengo a mi Señor;

ਇਛ ਪੁੰਨੀ ਮਨਿ ਸਾਂਤਿ; ਤਪਤਿ ਬੁਝਾਇਆ ਰਾਮ ॥

eichh punee man saant; tapat bujhaaeaa raam | Ang 543

Sant Singh KhalsaMy desires are fulfilled, and my mind is at peace; the fire within has been quenched.
Manmohan SinghMy desire is fulfilled my mind is cooled and the fire within me is quenched.
Manmohan Singh (Punjabi)ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਮੇਰਾ ਮਨੂਆ ਠੰਢਾ ਠਾਰ ਹੋ ਗਿਆ ਹੈ ਤੇ ਮੇਰੇ ਅੰਦਰ ਦੀ ਅੱਗ ਬੁੱਝ ਗਈ ਹੈ।
Fareedkot Teekaਇਛਾ ਪੂਰਨ ਹੋ ਗਈ ਹੈ ਔਰ ਮਨੁ ਮੇਂ ਸਾਂਤੀ ਹੂਈ ਹੈ ਔਰੁ ਬਿਰਹ ਕੀ ਤਪਤ ਬੁਝਾਈ ਹੈ॥
Prof. Sahib Singhਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ, ਮੇਰੇ ਮਨ ਵਿਚ ਠੰਢ ਪੈ ਗਈ ਹੈ, (ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਗਈ ਹੈ।

ਪਦ ਅਰਥ ਪੁੰਨੀ = ਪੂਰੀ ਹੋ ਗਈ ਹੈ। ਮਨਿ = ਮਨ ਵਿਚ। ਤਪਤਿ = ਤਪਸ਼, ਸੜਨ।

SikhNet (Spanish)mi deseo es apaciguado y mi mente es refrescada.

ਸਫਲਾ ਸੁ ਦਿਨਸ ਰੈਣੇ ਸੁਹਾਵੀ; ਅਨਦ ਮੰਗਲ ਰਸੁ ਘਨਾ ॥

safalaa su dinas raine suhaavee; anad mangal ras ghanaa | Ang 543

Sant Singh KhalsaFruitful is that day, and beauteous is that night, and countless are the joys, celebrations and pleasures.
Manmohan SinghFruitful is the day, delightful the night and many are the joys, rejoicings and the pleasures,
Manmohan Singh (Punjabi)ਫਲਦਾਇਕ ਹੈ ਉਹ ਦਿਹਾੜਾ, ਸ਼ੋਭਨੀਕ ਉਹ ਰਾਤ ਅਤੇ ਘਣੇਰੀਆਂ ਹਨ ਖੁਸ਼ੀਆਂ, ਮਲ੍ਹਾਰ ਅਤੇ ਰੰਗ-ਰਲੀਆਂ,
Fareedkot Teekaਅਬ ਦਿਨ ਭੀ ਸਫਲਾ ਹੂਆ ਹੈ ਅਰੁ ਰਾਤ ਭੀ ਸੋਭਨੀਕ ਹੂਈ ਹੈ ਅਰੁ (ਰਸੁ) ਪ੍ਰੇਮ ਕਰ ਕੇ ਘਨਾ ਆਨੰਦ ਮੰਗਲ ਪ੍ਰਾਪਤਿ ਹੂਆ ਹੈ॥
Prof. Sahib Singhਉਹ ਦਿਨ (ਮੇਰੇ ਵਾਸਤੇ) ਭਾਗਾਂ ਵਾਲਾ ਹੈ ਉਹ ਰਾਤ ਸੋਹਣੀ ਹੈ (ਜਦੋਂ ਮੈਨੂੰ ਪਰਮਾਤਮਾ ਮਿਲਿਆ, ਜਿਸ ਨਾਲ) ਬਹੁਤ ਆਨੰਦ ਖ਼ੁਸ਼ੀਆਂ ਸਵਾਦ ਬਣੇ ਪਏ ਹਨ,

ਪਦ ਅਰਥ ਸਫਲਾ = ਮੁਬਾਰਿਕ। ਸੁ = ਉਹ। ਰੈਣੇ = ਰਾਤ। ਸੁਹਾਵੀ = ਸੁਖਾਵੀਂ। ਘਨਾ = ਬਹੁਤ।

SikhNet (Spanish)Mis días y mis noches son bendecidas y gozo de Éxtasis Inmenso al unirme con mi Señor.

ਪ੍ਰਗਟੇ ਗੁਪਾਲ ਗੋਬਿੰਦ ਲਾਲਨ; ਕਵਨ ਰਸਨਾ ਗੁਣ ਭਨਾ ॥

pragatte gupaal gobind laalan; kavan rasanaa gun bhanaa | Ang 543

Sant Singh KhalsaThe Lord of the Universe, the Beloved Sustainer of the World, has been revealed. With what tongue can I speak of His Glory?
Manmohan Singhwhen the beloved Lord Master becomes manifest. With what tongue can I narrate His excellences?
Manmohan Singh (Punjabi)ਜਦ ਪ੍ਰੀਤਮ ਪ੍ਰਭੂ ਪ੍ਰਮੇਸ਼ਰ ਆ ਪ੍ਰਕਾਸ਼ਦਾ ਹੈ। ਕਿਹੜੀ ਜੀਭਾ ਨਾਲ ਮੈਂ ਉਸ ਦੀਆਂ ਵਡਿਆਈਆਂ ਵਰਨਣ ਕਰ ਸਕਦੀ ਹਾਂ?
Fareedkot Teekaਗੋਬਿੰਦ ਲਾਲ ਪ੍ਯਾਰੇ ਪ੍ਰਗਟ, ਭਾਵ ਸਾਖ੍ਯਾਤ ਭਏ ਹੈਂ। ਤਿਨ ਕੇ ਕਵਨ ਕਵਨ ਗੁਨ ਰਸਨਾ ਸੇ ਕਥਨ ਕਰੂੰ, ਭਾਵ ਯਹਿ ਕਿ ਅਕਥ ਹੈ॥
Prof. Sahib Singh(ਮੇਰੇ ਹਿਰਦੇ ਵਿਚ) ਪਿਆਰੇ ਗੋਪਾਲ ਗੋਬਿੰਦ ਜੀ ਪਰਗਟ ਹੋ ਗਏ ਹਨ, ਮੈਂ ਆਪਣੀ ਜੀਭ ਨਾਲ (ਉਸ ਮਿਲਾਪ ਦੇ) ਕੇਹੜੇ ਕੇਹੜੇ ਗੁਣ (ਲਾਭ) ਦੱਸਾਂ?

ਪਦ ਅਰਥ ਰਸਨਾ = ਜੀਭ। ਕਵਨ ਗੁਣ = ਕੇਹੜੇ ਕੇਹੜੇ ਗੁਣ! ਭਨਾ = ਭਨਾਂ, ਮੈਂ ਦੱਸਾਂ।

SikhNet (Spanish)Si mi Bienamado Gopal, el Soporte de la Tierra se manifiesta en mí, ¿cómo podría expresar Su Maravilla?

ਭ੍ਰਮ ਲੋਭ ਮੋਹ ਬਿਕਾਰ ਥਾਕੇ; ਮਿਲਿ ਸਖੀ ਮੰਗਲੁ ਗਾਇਆ ॥

bhram lobh moh bikaar thaake; mil sakhee mangal gaaeaa | Ang 543

Sant Singh KhalsaDoubt, greed, emotional attachment and corruption are taken away; joining with my companions, I sing the songs of joy.
Manmohan SinghMy doubt, avarice, worldly attachment and wickedness are stilled, and on meeting my mates I sing songs of joy.
Manmohan Singh (Punjabi)ਮੇਰਾ ਸੰਦੇਹ, ਲਾਲਚ, ਸੰਸਾਰੀ ਮਮਤਾ ਅਤੇ ਐਬ ਮਿੱਟ ਗਏ ਹਨ ਅਤੇ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਉਂਦੀ ਹਾਂ।
Fareedkot Teekaਭ੍ਰਮ ਲੋਭ ਮੋਹਾਦਿ ਬਿਕਾਰ ਸਭ ਥਕਿਤ ਹੋ ਗਏ ਹੈਂ, ਸਭ ਸਖੀਓਂ ਨੇ ਮਿਲ ਕਰ ਕੇ ਮੰਗਲ ਗਾਇਆ ਹੈ॥
Prof. Sahib Singh(ਮੇਰੇ ਅੰਦਰੋਂ) ਭਟਕਣਾ, ਲੋਭ, ਮੋਹ, ਆਦਿਕ ਸਾਰੇ ਵਿਕਾਰ ਦੂਰ ਹੋ ਗਏ ਹਨ, ਮੇਰੇ ਗਿਆਨ-ਇੰਦ੍ਰੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾ ਰਹੇ ਹਨ।

ਪਦ ਅਰਥ ਥਾਕੇ = ਮੁੱਕ ਗਏ ਹਨ। ਮਿਲਿ = ਮਿਲ ਕੇ। ਸਖੀ = ਸਖੀਆਂ, ਗਿਆਨ-ਇੰਦਰੇ।

SikhNet (Spanish)Mi duda, avaricia y apego han terminado y encontrando a mis compañeros, los Santos, canto la Melodía de Éxtasis.

ਨਾਨਕੁ ਪਇਅੰਪੈ ਸੰਤ ਜੰਪੈ; ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥

naanak peianpai sant janpai; jin har har sanjog milaaeaa |4|2| Ang 543

Sant Singh KhalsaPrays Nanak, I meditate on the Saint, who has led me to merge with the Lord, Har, Har. ||4||2||
Manmohan SinghSays Nanak, I dwell upon the Saint-Guru, who has effected my union with the Lord God.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸਾਧੂ ਗੁਰਾਂ ਦਾ ਸਿਮਰਨ ਕਰਦਾ ਹਾਂ ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਨਾਲ ਮੇਰਾ ਮਿਲਾਪ ਬਣਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਸੰਤੋਂ ਕੋ ਜਪਤੇ ਹੈਂ ਜਿਨੋਂ ਨੇ ਹਰੇ ਕਰਨੇਹਾਰੇ ਹਰੀ ਕੇ ਗ੍ਯਾਨ ਕੇ ਸੰਜੋਗ ਕਰ ਹਰੀ ਕੋ ਮਿਲਾਇ ਦੀਆ ਹੈ॥੪॥੨॥
Prof. Sahib Singhਹੁਣ ਨਾਨਕ ਗੁਰੂ ਦੇ ਚਰਨਾਂ ਵਿਚ ਢਹਿ ਪਿਆ ਹੈ, ਗੁਰੂ ਅੱਗੇ ਹੀ ਅਰਜ਼ੋਈ ਕਰਦਾ ਰਹਿੰਦਾ ਹੈ, ਕਿਉਂਕਿ ਉਸ ਗੁਰੂ ਨੇ ਮਿਲਾਪ ਦੇ ਲੇਖ ਦੀ ਰਾਹੀਂ (ਮਿਲਾਪ ਦੇ ਲੇਖ ਨੂੰ ਉਜਾਗਰ ਕਰ ਕੇ) ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ ॥੪॥੨॥

ਪਦ ਅਰਥ ਪਇਅੰਪੈ = ਚਰਨੀਂ ਪੈਂਦਾ ਹੈ। ਸੰਤ ਜੰਪੈ = ਗੁਰੂ ਅੱਗੇ ਅਰਜ਼ੋਈ ਕਰਦਾ ਹੈ। ਸੰਜੋਗਿ = ਸੰਜੋਗ ਦੀ ਰਾਹੀਂ, ਮਿਲਾਪ ਦੇ ਲੇਖ ਦੀ ਰਾਹੀਂ ॥੪॥੨॥

SikhNet (Spanish)Dice Nanak, vivo con los Santos, ellos son los que me han unido a mi Señor. (4-2)
Answers quote the Granth verbatim with Ang citations. AI commentary is not Gurbani and not a religious ruling.