ੴ

ਸਿੱਖਬਾਣੀ · SikhBani

Ang 544

Sri Guru Granth Sahib · Raag Bihaagraa · 3 shabads, 33 lines
Translations
Shabad Guru Arjan Dev Ji Raag Bihaagraa continued from Ang 543

ਗੁਰਮੁਖਿ ਮਨਹੁ ਨ ਵੀਸਰੈ, ਹਰਿ ਜੀਉ; ਕਰਤਾ ਪੁਰਖੁ ਮੁਰਾਰੀ ਰਾਮ ॥

guramukh manahu na veesarai, har jeeo; karataa purakh muraaree raam |

Sant Singh KhalsaIn their minds, the Gurmukhs do not forget the Dear Lord, the Primal Creator Lord.
Manmohan SinghIn their mind, the pious persons forget not the honourable God. Who is the Mighty Creator and the slayer of Mur demon.
Manmohan Singh (Punjabi)ਆਪਣੇ ਚਿੱਤ ਅੰਦਰ ਪਵਿੱਤ੍ਰ ਪੁਰਸ਼ ਬਲਵਾਨ ਸਿਰਜਨਹਾਰ ਅਤੇ ਮੁਰ ਰਾਖਸ਼ ਨੂੰ ਮਾਰਨ ਵਾਲੇ ਪਤਵੰਤੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ।
Fareedkot Teekaਹੇ ਕਰਤਾ ਪੁਰਖ ਮੁਰਾਰੀ ਹਰਿ ਜੀਉ! ਤੂੰ ਮਨ ਸੇ ਗੁਰਮੁਖੋਂ ਕੋ ਬਿਸਰਤਾ ਨਹੀਂ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮਨਹੁ = ਮਨ ਤੋਂ। ਪੁਰਖੁ = ਸਰਬ-ਵਿਆਪਕ। ਮੁਰਾਰੀ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ।

SikhNet (Spanish)En sus mentes los Gurmukjs no se olvidan de su Adorado Señor, el Creador Primordial.

ਦੂਖੁ ਰੋਗੁ ਨ ਭਉ ਬਿਆਪੈ; ਜਿਨੑੀ ਹਰਿ ਹਰਿ ਧਿਆਇਆ ॥

dookh rog na bhau biaapai; jinaee har har dhiaaeaa |

Sant Singh KhalsaPain, disease and fear do not cling to those who meditate on the Lord, Har, Har.
Manmohan SinghAnguish, disease and fear cling not to them, who contemplate over the Lord Master.
Manmohan Singh (Punjabi)ਪੀੜਾ, ਬੀਮਾਰੀ ਅਤੇ ਡਰ ਉਨ੍ਹਾਂ ਨੂੰ ਨਹੀਂ ਚਿੰਮੜਦੇ, ਜੋ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ।
Fareedkot Teekaਹੇ ਹਰੇ ਕਰਨੇਹਾਰੇ ਹਰੀ! ਜਿਨੋਂ ਨੇ ਤੇਰਾ ਨਾਮੁ ਧ੍ਯਾਯਾ ਹੈ, ਤਿਨ ਕੋ ਦੇਹਿਕ ਵ ਜਨਮਾਦਿ ਰੋਗ ਅਰੁ ਦੈਵਿਕ ਦੁਖੁ ਔ ਜਮਾਦਿ ਭਯ ਕੁਛ ਨਹੀਂ ਬ੍ਯਾਪਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।
SikhNet (Spanish)El dolor y la enfermedad no acechan a quienes meditan en el Señor, Jar, Jar.

ਸੰਤ ਪ੍ਰਸਾਦਿ ਤਰੇ ਭਵਜਲੁ; ਪੂਰਬਿ ਲਿਖਿਆ ਪਾਇਆ ॥

sant prasaad tare bhavajal; poorab likhiaa paaeaa |

Sant Singh KhalsaBy the Grace of the Saints, they cross over the terrifying world-ocean, and obtain their pre-ordained destiny.
Manmohan SinghBy saints grace they cross the dreadful world ocean and obtain what is pre-ordained for them.
Manmohan Singh (Punjabi)ਸੰਤਾਂ ਦੀ ਦਇਆ ਦੁਆਰਾ ਉਹ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਉਹ ਕੁਛ ਪਾ ਲੈਂਦੇ ਹਨ, ਜੋ ਉਨ੍ਹਾਂ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਸੰਤੋਂ ਕੀ ਕ੍ਰਿਪਾ ਸੇ ਸੋ ਸੰਸਾਰ ਸਮੁੰਦਰ ਸੇ ਤਰ ਗਏ ਹੈ ਅਰ ਤਿਨੋਂ ਨੇ ਪੂਰਬ ਕੇ ਲੇਖ ਲਿਖੇ ਅਨੁਸਾਰ ਤੁਝ ਕੋ ਪਾਯਾ ਹੈ॥
Prof. Sahib Singhਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ), ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ।

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪੂਰਬਿ = ਪੂਰਬਲੇ ਜਨਮ ਵਿਚ (ਕਮਾਏ ਅਨੁਸਾਰ)। ਪਾਇਆ = ਪ੍ਰਾਪਤ ਕਰ ਲਿਆ।

SikhNet (Spanish)Por la Gracia del Santo Guru, nadarás a través del mar traicionero de las existencias materiales y lograrás tu más Alto Destino.

ਵਜੀ ਵਧਾਈ. ਮਨਿ ਸਾਂਤਿ ਆਈ; ਮਿਲਿਆ ਪੁਰਖੁ ਅਪਾਰੀ ॥

vajee vadhaaee. man saant aaee; miliaa purakh apaaree |

Sant Singh KhalsaThey are congratulated and applauded, their minds are at peace, and they meet the infinite Lord God.
Manmohan SinghThey are felicitated their, mind is pacified and the Infinite Lord meets them.
Manmohan Singh (Punjabi)ਉਨ੍ਹਾਂ ਨੂੰ ਮੁਬਾਰਕਾ ਮਿਲਦੀਆਂ ਹਨ, ਉਨ੍ਹਾਂ ਦੀ ਆਤਮਾ ਸੀਤਲ ਹੋ ਜਾਂਦੀ ਹੈ ਅਤੇ ਬੇਅੰਤ ਸੁਆਮੀ ਉਨ੍ਹਾਂ ਨੂੰ ਮਿਲ ਪੈਦਾ ਹੈ।
Fareedkot Teekaਤਿਨੋਂ ਸੰਤੋਂ ਦ੍ਵਾਰਾ ਹੇ ਅਪਾਰੀ ਪੁਰਖ! ਹਮ ਕੋ ਤੂੰ ਮਿਲਾ ਹੈਂ, ਤਾਂ ਤੇ ਮਨ ਮੇਂ ਵਧਾਈ ਬਜੀ ਹੈ, ਭਾਵ ਅਤੀ ਅਨੰਦ ਹੂਆ ਹੈ ਔਰ ਸਾਂਤਿ ਹੂਈ ਹੈ॥
Prof. Sahib Singhਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ।

ਪਦ ਅਰਥ ਵਧਾਈ = ਵਧਦੀ ਦਸ਼ਾ, ਚੜ੍ਹਦੀ ਕਲਾ। ਵਜੀ = ਵੱਜ ਪਈ (ਜਿਵੇਂ ਵਾਜਾ ਵੱਜਿਆਂ ਹੋਰ ਨਿੱਕੇ ਖੜਾਕ ਨਹੀਂ ਸੁਣੀਦੇ)। ਮਨਿ = ਮਨ ਵਿਚ। ਅਪਾਰੀ = ਬੇਅੰਤ।

SikhNet (Spanish)Son congratulados y aplaudidos, sus mentes están en Paz y encuentran al Señor Infinito.

ਬਿਨਵੰਤਿ ਨਾਨਕੁ. ਸਿਮਰਿ ਹਰਿ ਹਰਿ; ਇਛ ਪੁੰਨੀ ਹਮਾਰੀ ॥੪॥੩॥

binavant naanak. simar har har; ichh punee hamaaree |4|3|

Sant Singh KhalsaPrays Nanak, by meditating in remembrance on the Lord, Har, Har, my desires are fulfilled. ||4||3||
Manmohan SinghSupplicates Nanak, by dwelling on the Lord God, my desire is fulfilled.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਸੁਆਮੀ ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਕਾ ਹਰਿ ਹਰਿ ਨਾਮ ਸਿਮਰ ਕਰ ਕੇ ਹਮਾਰੀ ਇਛਾ ਪੂਰਨ ਭਈ ਹੈ॥੪॥੩॥☬ਅਪਨੀ ਉਮੰਗ ਸੇ ਕਹਿਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ ॥੪॥੩॥

ਪਦ ਅਰਥ ਨਾਨਕੁ = {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਵੇਖੋ}। ਸਿਮਰਿ = ਸਿਮਰ ਕੇ। ਪੁੰਨੀ = ਪੂਰੀ ਹੋ ਗਈ ॥੪॥੩॥

SikhNet (Spanish)Dice Nanak, habitando en mi Bienamado Señor, Jar, Jar, mis deseos fueron cumplidos. (4‑3)

Open this shabad (25 lines, Angs 543-544) →

Shabad Guru Arjan Dev Ji Raag Bihaagraa

ਬਿਹਾਗੜਾ ਮਹਲਾ ੫ ਘਰੁ ੨ ॥

bihaagarraa mahalaa 5 ghar 2 |

Sant Singh KhalsaBihaagraa, Fifth Mehl, Second House:
Manmohan SinghBihagra 5th Guru.
Manmohan Singh (Punjabi)ਬਿਹਾਗੜਾ ਪੰਜਵੰੀਂ ਪਾਤਸ਼ਾਹੀ।
Prof. Sahib Singhਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Bijagra, Mejl Guru Aryan, Quinto Canal Divino.

ੴ ਸਤਿ ਨਾਮੁ ਗੁਰ ਪ੍ਰਸਾਦਿ ॥

ik oankaar sat naam gur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, True is His Name and by Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਵਧੁ ਸੁਖੁ ਰੈਨੜੀਏ; ਪ੍ਰਿਅ ਪ੍ਰੇਮੁ ਲਗਾ ॥

vadh sukh rainarree; pria prem lagaa |

Sant Singh KhalsaO peaceful night, grow longer - I have come to enshrine love for my Beloved.
Manmohan SinghO peace-giving night, grow long, as I have come to enshrine love with my Beloved.
Manmohan Singh (Punjabi)ਹੇ ਆਰਾਮ ਦੇਣ ਵਾਲੀਏ ਰਾਤੇ ਲਮੇਰੀ ਹੋ ਵੰਞ, ਕਿਉਂਕਿ ਮੇਰਾ ਪਿਆਰ ਪ੍ਰੀਤਮ ਨਾਲ ਪੈ ਗਿਆ ਹੈ।
Fareedkot Teekaਹੇ ਸੁਖਦਾਇਕ ਸਾਂਤ ਅਵਸਥਾ! ਤੂੰ ਬਧ ਜਾਹੁ, ਕ੍ਯੋਂਕਿ ਮੇਰਾ ਮਨੁ ਪਤੀ ਕੇ ਪ੍ਰੇਮ ਮੇਂ ਲਗਾ ਹੈ॥
Prof. Sahib Singhਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ ਤਾਂ ਜੋ (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ।

ਪਦ ਅਰਥ ਵਧੁ = ਲੰਮੀ ਹੁੰਦੀ ਜਾ। ਸੁਖ = ਆਤਮਕ ਆਨੰਦ। ਰੈਨੜੀਏ = ਹੇ ਸੋਹਣੀ ਰਾਤ! ਪ੍ਰਿਅ = ਪਿਆਰੇ ਦਾ।

SikhNet (Spanish)Alárgate, oh noche dulce, pues estoy enamorada de mi Esposo.

ਘਟੁ ਦੁਖ ਨੀਦੜੀਏ; ਪਰਸਉ ਸਦਾ ਪਗਾ ॥

ghatt dukh needarree; parsau sadaa pagaa |

Sant Singh KhalsaO painful sleep, grow shorter, so that I may constantly grasp His Feet.
Manmohan SinghBe thou short, O pain giving sleep, that I may ever clasp His feet.
Manmohan Singh (Punjabi)ਹੇ ਦੁੱਖ ਦੇਣ ਵਾਲੀਏ ਨੀਦਰੇ, ਤੂੰ ਛੁਟੇਰੀ ਹੋ ਜਾ, ਤਾਂ ਜੋ ਮੈਂ ਹਮੇਸ਼ਾਂ ਉਸ ਦੇ ਪੈਰਾਂ ਨੂੰ ਪਕੜੀ ਰੱਖਾਂ।
Fareedkot Teekaਹੇ ਦੁਖਦਾਇਕ ਅਵਿਦ੍ਯਾ ਨੀਂਦ! ਤੂੰ ਘਟ ਜਾਹੁ, ਕ੍ਯੋਂ ਜੋ ਮੈਂ ਸਦਾ ਚਰਨੋਂ ਕਾ ਸਪਰਸ ਕਰੂੰ। ਵਾ ਪ੍ਰਤਛ ਰਾਤ ਔਰ ਨਿਦ੍ਰਾ ਕਾ ਗ੍ਰਹਣ ਕਰਨਾ॥
Prof. Sahib Singhਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁੰਹਦੀ ਰਹਾਂ।

ਪਦ ਅਰਥ ਘਟੁ = ਮੁੱਕਦੀ ਜਾ। ਨੀਦੜੀਏ = ਹੇ ਕੋਝੀ (ਗ਼ਫ਼ਲਤ ਦੀ) ਨੀਂਦ! ਪਰਸਉ = ਮੈਂ ਛੁਂਹਦੀ ਰਹਾਂ।

SikhNet (Spanish)Sé corto, oh mi sueño doloroso, para que pronto esté alabando los Pies de mi Maestro.

ਪਗ ਧੂਰਿ ਬਾਂਛਉ ਸਦਾ ਜਾਚਉ; ਨਾਮ ਰਸਿ ਬੈਰਾਗਨੀ ॥

pag dhoor baanchhau sadaa jaachau; naam ras bairaaganee |

Sant Singh KhalsaI long for the dust of His Feet, and beg for His Name; for His Love, I have renounced the world.
Manmohan SinghI long for the dust of God's feet, and ever beg for His Name, for the love of which I have renounced the world.
Manmohan Singh (Punjabi)ਮੈਂ ਵਾਹਿਗੁਰੂ ਦੇ ਚਰਨਾਂ ਦੀ ਧੂੜ ਨੂੰ ਚਾਹੁੰਦੀ ਹਾਂ ਅਤੇ ਹਮੇਸ਼ਾਂ ਉਸ ਦੇ ਨਾਮ ਦੀ ਖੈਰ ਮੰਗਦੀ ਹਾਂ, ਜਿਸ ਦੇ ਪਿਆਰ ਦੀ ਖਾਤਰ ਮੈਂ ਸੰਸਾਰ ਵੱਲੋਂ ਉਪਰਾਮ ਹੋਈ ਹਾਂ।
Fareedkot Teekaਮੈਂ ਮਨ ਕੇ ਰਸ ਕੀ ਬੈਰਾਗਨੀ, ਭਾਵ ਪ੍ਰੇਮਣਿ ਹੂਈ ਹੂਈ ਮਨ ਕਰ ਕੇ ਤਿਸ ਕੇ ਚਰਨੋਂ ਕੀ ਧੂਰੀ ਚਾਹਤੀ ਹੂੰ ਅਰ ਬਾਨੀ ਕਰ ਕੇ ਭੀ ਸਦੀਵ ਇਹੀ ਮਾਂਗਤੀ ਹੂੰ॥
Prof. Sahib Singhਮੈਂ (ਪ੍ਰਭੂ ਦੇ) ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ (ਉਸ ਦੇ ਦਰ ਤੋਂ ਇਹੀ) ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ (ਦੁਨੀਆ ਵਲੋਂ) ਵੈਰਾਗਵਾਨ ਹੋਈ ਰਹਾਂ,

ਪਦ ਅਰਥ ਪਗ = ਪੈਰ। ਬਾਂਛਉ = ਮੈਂ ਲੋਚਦੀ ਹਾਂ। ਜਾਚਉ = ਮੈਂ ਮੰਗਦੀ ਹਾਂ, ਜਾਚਉਂ। ਰਸਿ = ਰਸ ਵਿਚ।

SikhNet (Spanish)Añoro el Polvo de los Pies de Dios, y Lo busco siempre; estoy en Éxtasis saciado con la Esencia del Señor.

ਪ੍ਰਿਅ ਰੰਗਿ ਰਾਤੀ. ਸਹਜ ਮਾਤੀ; ਮਹਾ ਦੁਰਮਤਿ ਤਿਆਗਨੀ ॥

pria rang raatee. sehaj maatee; mahaa duramat tiaaganee |

Sant Singh KhalsaI am imbued with the Love of my Beloved, and I am naturally intoxicated with it; I have forsaken my awful evil-mindedness.
Manmohan SinghForsaking my supremely evil inclination, I have become imbued with my Beloved's love and am easily intoxicated with it.
Manmohan Singh (Punjabi)ਆਪਣੀ ਪਰਮ ਖੋਟੀ ਰੁਚੀ ਨੂੰ ਛੱਡ ਕੇ, ਮੈਂ ਆਪਣੇ ਪ੍ਰੀਤਮ ਦੀ ਪ੍ਰੀਤ ਨਾਲ ਰੰਗੀ ਗਈ ਹਾਂ ਅਤੇ ਇਸ ਨਾਲ ਸੁਖੈਨ ਹੀ ਮਤਵਾਲੀ ਹੋ ਗਈ ਹਾਂ।
Fareedkot Teekaਪਤੀ ਕੇ ਪ੍ਰੇਮ ਮੇਂ ਰਾਤੀ ਹੂਈ (ਸਹਜ) ਸ੍ਵਭਾਵਕ ਮਸਤ ਭਈ ਹੂੰ ਅਰ ਅਤੀ ਖੋਟੀ ਬੁਧੀ ਤ੍ਯਾਗਨੀ ਕਰੀ ਹੈ॥
Prof. Sahib Singhਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਦੇ (ਆਨੰਦ ਵਿਚ) ਮਸਤ ਮੈਂ ਇਸ ਵੱਡੀ (ਵੈਰਨ) ਭੈੜੀ ਮਤਿ ਦਾ ਤਿਆਗ ਕਰੀ ਰੱਖਾਂ।

ਪਦ ਅਰਥ ਰੰਗਿ = ਰੰਗ ਵਿਚ। ਸਹਜ = ਆਤਮਕ ਅਡੋਲਤਾ।

SikhNet (Spanish)Imbuido estoy en el Amor del Señor en un Estado de Equilibrio; he desechado las ilusiones falsas.

ਗਹਿ ਭੁਜਾ ਲੀਨੑੀ. ਪ੍ਰੇਮ ਭੀਨੀ; ਮਿਲਨੁ ਪ੍ਰੀਤਮ ਸਚ ਮਗਾ ॥

geh bhujaa leenaee. prem bheenee; milan preetam sach magaa |

Sant Singh KhalsaHe has taken me by the arm, and I am saturated with His Love; I have met my Beloved on the Path of Truth.
Manmohan SinghI have met my dear Lord on the True Path. He has taken me by my arm and in His love I am saturated.
Manmohan Singh (Punjabi)ਸੱਚੇ ਮਾਰਗ ਉੱਤੇ ਮੈਂ ਆਪਣੇ ਪਿਆਰੇ ਨੂੰ ਮਿਲ ਪਈ ਹਾਂ, ਉਸ ਨੇ ਮੈਨੂੰ ਮੇਰੀ ਬਾਂਹ ਤੋਂ ਪਕੜ ਲਿਆ ਹੈ ਅਤੇ ਉਸ ਦੀ ਪ੍ਰੀਤ ਵਿੱਚ ਮੈਂ ਗੱਚ ਹੋ ਗਈ ਹਾਂ।
Fareedkot Teekaਪ੍ਯਾਰੇ ਨੇ ਮੇਰੀ ਬੁਧੀ ਰੂਪੁ ਭੁਜਾ ਪਕੜ ਲੀ ਹੈ, ਅਬ ਮੈਂ ਤਿਸ ਕੇ ਪ੍ਰੇਮ ਮੇਂ (ਭੀਨੀ) ਸਨਿਗਧ ਹੂਈ ਹੂੰ। ਪ੍ਯਾਰੇ ਸੇ ਮਿਲਨਾ ਗ੍ਯਾਨ ਵਾ ਜੁਗਤੀ ਰੂਪ ਸਚੇ ਰਸਤੇ ਸੇ ਹੂਆ ਵਾ ਹੋਤਾ ਹੈ॥
Prof. Sahib Singh(ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ।

ਪਦ ਅਰਥ ਗਹਿ = ਫੜ ਕੇ। ਭੁਜਾ = ਬਾਂਹ। ਭੀਨੀ = ਭਿੱਜ ਗਈ। ਸਚ = ਸਦਾ-ਥਿਰ ਰਹਿਣ ਵਾਲਾ। ਮਗਾ = ਰਸਤਾ।

SikhNet (Spanish)El Señor me lleva de la mano y me envuelve en Su Amor. Caminando en Su Verdadero Sendero, me inmerjo en Él.

ਬਿਨਵੰਤਿ ਨਾਨਕ. ਧਾਰਿ ਕਿਰਪਾ; ਰਹਉ ਚਰਣਹ ਸੰਗਿ ਲਗਾ ॥੧॥

binavant naanak. dhaar kirapaa; rhau charanah sang lagaa |1|

Sant Singh KhalsaPrays Nanak, please Lord, shower Your Mercy on me, that I may remain attached to Your Feet. ||1||
Manmohan SinghNanak implores, Thee, O Lord, to extend to him this favour, that he may remain attached to Thy feet.
Manmohan Singh (Punjabi)ਨਾਨਕ ਤੇਰੇ ਅੱਗੇ ਜੋਦੜੀ ਕਰਦਾ ਹੈ, ਹੇ ਸਾਈਂ! ਉਸ ਉਤੇ ਇਹ ਮਿਹਰ ਕਰ ਕਿ ਉਹ ਤੇਰੇ ਚਰਨਾਂ ਨਾਲ ਜੁੜਿਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੇਰੇ ਪਰ ਕ੍ਰਿਪਾ ਧਾਰੋ ਜੋ ਸਦਾ ਤੇਰੇ ਚਰਨੋਂ ਸੇ ਲਗਾ ਰਹੂੰ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ ॥੧॥

ਪਦ ਅਰਥ ਰਹਉ = ਰਹਉਂ, ਮੈਂ ਰਹਾਂ ॥੧॥

SikhNet (Spanish)Dice Nanak, sé Compasivo, oh Señor, para que me aferre a Tus Pies, oh mis amados compañeros, póstrense a los Pies del Señor en señal de Reverencia. (1)

ਮੇਰੀ ਸਖੀ ਸਹੇਲੜੀਹੋ; ਪ੍ਰਭ ਕੈ ਚਰਣਿ ਲਗਹ ॥

meree sakhee sahelarreeho; prabh kai charan lagah |

Sant Singh KhalsaO my friends and companions, let us remain attached to the Feet of God.
Manmohan SinghO my friends and companions let us remain attached to Lord's feet.
Manmohan Singh (Punjabi)ਹੇ ਮੇਰੀਓ ਸੱਜਣੀਓ ਅਤੇ ਸਾਥਣੋ, ਆਓ ਆਪਾਂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ।
Fareedkot Teekaਹੇ ਮੇਰੀ ਸਖੀ ਪ੍ਯਾਰੀ ਸਹੇਲੀਓ! ਪ੍ਰਭੂ ਕੇ ਚਰਨੋਂ ਮੇਂ ਲਗੀਏ॥
Prof. Sahib Singhਹੇ ਮੇਰੀ ਸਖੀਹੋ! ਹੇ ਮੇਰੀ ਪਿਆਰੀ ਸਹੇਲੀਹੋ! ਆਓ, ਅਸੀਂ ਪ੍ਰਭੂ ਦੇ ਚਰਨਾਂ ਵਿਚ ਜੁੜੀਏ।

ਪਦ ਅਰਥ ਕੈ ਚਰਣਿ = ਦੇ ਚਰਨ ਵਿਚ {ਇਕ-ਵਚਨ}। ਲਗਹ = ਆਓ, ਅਸੀਂ ਲੱਗੀਏ {ਵਰਤਮਾਨ, ਉੱਤਮ ਪੁਰਖ, ਬਹੁ-ਵਚਨ}।

SikhNet (Spanish)Dediquémonos ahora a despertar Su Amor en nuestro corazón,

ਮਨਿ ਪ੍ਰਿਅ ਪ੍ਰੇਮੁ ਘਣਾ; ਹਰਿ ਕੀ ਭਗਤਿ ਮੰਗਹ ॥

man pria prem ghanaa; har kee bhagat mangah |

Sant Singh KhalsaWithin my mind is great love for my Beloved; I beg for the Lord's devotional worship.
Manmohan SinghWithin my mind is great love for the dear One and pray for God's devotional service.
Manmohan Singh (Punjabi)ਮੇਰੇ ਹਿਰਦੇ ਅੰਦਰ ਪਿਆਰੇ ਲਈ ਬਹੁਤਾ ਪਿਆਰ ਹੈ। ਮੈਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਲਈ ਪ੍ਰਾਰਥਨਾ ਕਰਦੀ ਹਾਂ।
Fareedkot Teekaਮਨ ਮੇਂ ਪਤੀ ਕਾ ਬਡਾ ਪ੍ਰੇਮ ਹੈ, ਤਾਂ ਤੇ ਤਿਸ ਕੀ ਭਗਤ ਮਾਂਗੀਐ॥
Prof. Sahib Singh(ਮੇਰੇ) ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀਂ (ਉਸ ਪਾਸੋਂ) ਭਗਤੀ ਦੀ ਦਾਤ ਮੰਗੀਏ।

ਪਦ ਅਰਥ ਮਨਿ = ਮਨ ਵਿਚ। ਘਣਾ = ਬਹੁਤ। ਮੰਗਹ = ਆਓ, ਅਸੀਂ ਮੰਗੀਏ।

SikhNet (Spanish)y será en su Amor en el que encontraremos la Compañía de los Santos.

ਹਰਿ ਭਗਤਿ ਪਾਈਐ. ਪ੍ਰਭੁ ਧਿਆਈਐ; ਜਾਇ ਮਿਲੀਐ ਹਰਿ ਜਨਾ ॥

har bhagat paaeeai. prabh dhiaaeeai; jaae mileeai har janaa |

Sant Singh KhalsaThe Lord's devotional worship is obtained, meditating on God. Let us go and meet the humble servants of the Lord.
Manmohan SinghLet us go and meet the slaves of God and meditate on the Lord Thus shall we obtain God's devotional service.
Manmohan Singh (Punjabi)ਆਓ ਆਪਾਂ ਚੱਲ ਕੇ ਵਾਹਿਗੁਰੂ ਦੇ ਸੇਵਕਾਂ ਨੂੰ ਮਿਲੀਏ ਅਤੇ ਸੁਆਮੀ ਦਾ ਸਿਮਰਨ ਕਰੀਏ। ਇਸ ਤਰ੍ਹਾਂ ਆਪਾਂ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਪ੍ਰਾਪਤ ਹੋ ਜਾਵਾਂਗੇ।
Fareedkot Teekaਹਰੀ ਕੇ ਦਾਸੋਂ ਕੇ ਸਾਥ ਜਾਇ ਕਰ ਮਿਲੀਏ ਹਰਿ ਕੀ ਭਗਤੀ ਪਾਈਏ ਔਰ ਤਿਸੀ ਪ੍ਰਭੂ ਕਾ ਧਯਾਵਨਾ ਕਰੀਏ॥
Prof. Sahib Singhਜਾ ਕੇ ਹਰੀ ਦੇ ਸੰਤ ਜਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਇਸੇ ਤਰ੍ਹਾਂ) ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ।

ਪਦ ਅਰਥ ਪਾਈਐ = ਪਾ ਲਈਦੀ ਹੈ। ਜਾਇ = ਜਾ ਕੇ।

SikhNet (Spanish)Vamos a sacrificar nuestro ego, insatisfacción, avaricia y maldad al Señor.

ਮਾਨੁ ਮੋਹੁ ਬਿਕਾਰੁ ਤਜੀਐ; ਅਰਪਿ ਤਨੁ ਧਨੁ ਇਹੁ ਮਨਾ ॥

maan mohu bikaar tajeeai; arap tan dhan ihu manaa |

Sant Singh KhalsaRenounce pride, emotional attachment and corruption, and dedicate this body, wealth and mind to Him.
Manmohan SinghLet us forsake ego, worldly attachment and sin and dedicate to Him our body, wealth and this soul.
Manmohan Singh (Punjabi)ਆਪਾਂ ਹੰਕਾਰ, ਸੰਸਾਰੀ ਲਗਨ ਅਤੇ ਪਾਪਜ ਨੂੰ ਛੱਡ ਦੇਈਏ ਤੇ ਆਪਣੀ ਦੇਹ ਦੌਲਤ ਤੇ ਇਹ ਆਤਮਾ ਉਸ ਨੂੰ ਭੇਟਾ ਕਰ ਦੇਈਏ।
Fareedkot Teekaਮਾਨੁ ਮੋਹੁ ਔਰ ਬਿਕਾਰੁ ਕੋ ਤਜੀਏ ਪੁਨਾ ਤੁਨ ਮਨੁ ਧਨੁ ਅਰਪਣ ਕਰੀਏ॥
Prof. Sahib Singhਆਪਣਾ ਇਹ ਮਨ ਇਹ ਸਰੀਰ ਇਹ ਧਨ (ਸਭ ਕੁਝ) ਭੇਟਾ ਕਰ ਕੇ (ਆਪਣੇ ਅੰਦਰੋਂ) ਅਹੰਕਾਰ, ਮਾਇਆ ਦਾ ਮੋਹ, ਵਿਕਾਰ ਦੂਰ ਕਰ ਦੇਣਾ ਚਾਹੀਦਾ ਹੈ।

ਪਦ ਅਰਥ ਤਜੀਐ = ਛੱਡ ਦੇਣਾ ਚਾਹੀਦਾ ਹੈ। ਅਰਪਿ = ਭੇਟਾ ਕਰ ਕੇ।

SikhNet (Spanish)El Señor es Perfecto, Bondadoso y lleno de Méritos;

ਬਡ ਪੁਰਖ ਪੂਰਨ. ਗੁਣ ਸੰਪੂਰਨ; ਭ੍ਰਮ ਭੀਤਿ. ਹਰਿ ਹਰਿ ਮਿਲਿ ਭਗਹ ॥

badd purakh pooran. gun sanpooran; bhram bheet. har har mil bhagah |

Sant Singh KhalsaThe Lord God is great, perfect, glorious, absolutely perfect; meeting the Lord, Har, Har, the wall of doubt is torn down.
Manmohan SinghThe Lord God is great, Omnipresent and full of merits and on meeting Him the wall of doubt gets dismantled.
Manmohan Singh (Punjabi)ਸੁਆਮੀ ਵਾਹਿਗੁਰੂ ਵਿਸ਼ਾਲ ਸਰਬ ਸ਼ਕਤੀਵਾਨ, ਸਰਬ-ਵਿਆਪਕ ਅਤੇ ਨੇਕੀਆਂ ਨਾਲ ਪਰੀ-ਪੂਰਨ ਹੈ। ਉਸ ਨੂੰ ਭੇਟਣ ਦੁਆਰਾ ਸੰਦੇਹ ਦੀ ਕੰਧ ਢਹਿ ਜਾਂਦੀ ਹੈ।
Fareedkot Teekaਤਿਸ ਧ੍ਯਾਨ ਸੇ ਬੜਾ ਪੂਰਨ ਪੁਰਖ ਸਭ ਗੁਣ ਸੰਪੂਰਨ ਹਰੇ ਕਰਨੇਹਾਰਾ ਹਰੀ ਮਿਲ ਜਾਵੇਗਾ, ਭ੍ਰਮ ਰੂਪੀ ਭੀਤ ਭਾਗਿ ਜਾਇਗੀ ਅਰਥਾਤ ਭ੍ਰਮ ਭ੍ਯ ਦੂਰ ਹੋ ਜਾਵੈਗਾ॥
Prof. Sahib Singhਜੋ ਪ੍ਰਭੂ ਸਭ ਤੋਂ ਵੱਡਾ ਹੈ, ਸਰਬ-ਵਿਆਪਕ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਉਸ ਨੂੰ ਮਿਲ ਕੇ (ਉਸ ਨਾਲੋਂ ਵਿੱਥ ਪਾਣ ਵਾਲੀ ਆਪਣੇ ਅੰਦਰੋਂ) ਭਟਕਣਾ ਦੀ ਕੰਧ ਢਾਹ ਦੇਈਏ।

ਪਦ ਅਰਥ ਭ੍ਰਮ ਭੀਤਿ = ਭਟਕਣਾ ਦੀ ਕੰਧ। ਮਿਲਿ = ਮਿਲ ਕੇ। ਭਗਹ = ਆਓ, ਤੋੜ ਦੇਈਏ।

SikhNet (Spanish)despertando, la muralla de nuestra duda será derrumbada.

ਬਿਨਵੰਤਿ ਨਾਨਕ. ਸੁਣਿ ਮੰਤ੍ਰੁ ਸਖੀਏ; ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥

binavant naanak. sun mantru sakhee; har naam nit nit nit japah |2|

Sant Singh KhalsaPrays Nanak, hear these teachings, O friends - chant the Lord's Name constantly, over and over again. ||2||
Manmohan SinghSupplicates Nanak, hear my counsel, O my mate and let us ever, ever repeat God's Name.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਮੇਰੀ ਨਸੀਹਤ ਸੁਣ ਹੇ ਮੇਰੀ ਸਹੇਲੀਏ ਆਪਾਂ ਸਦਾ, ਸਦਾ, ਸਦਾ ਹੀ ਰੱਬ ਦੇ ਨਾਮ ਦਾ ਉਚਾਰਨ ਕਰੀਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਖੀਏ! ਗੁਰੋਂ ਕਾ (ਮੰਤ੍ਰੁ) ਉਪਦੇਸ ਸ੍ਰਵਣ ਕਰ ਕੇ ਹਰਿ ਨਾਮ ਕੋ ਨਿਤ੍ਯ ਮਨ ਤਨ ਬਾਣੀ ਕਰ ਜਪਣਾ ਕਰ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੀ ਸਹੇਲੀਏ! ਮੇਰੀ ਸਲਾਹ ਸੁਣ, ਆਓ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੀਏ ॥੨॥

ਪਦ ਅਰਥ ਮੰਤ੍ਰੁ = ਸਲਾਹ। ਜਪਹ = ਆਓ, ਅਸੀਂ ਜਪੀਏ ॥੨॥

SikhNet (Spanish)Dice Nanak, escuchen la Palabra del Shabd del Guru, oh mis compañeros y habiten siempre en el Nombre del Señor. (2)

ਹਰਿ ਨਾਰਿ ਸੁਹਾਗਣੇ; ਸਭਿ ਰੰਗ ਮਾਣੇ ॥

har naar suhaagane; sabh rang maane |

Sant Singh KhalsaThe Lord's bride is a happy wife; she enjoys all pleasures.
Manmohan SinghGod's bride is a happy wife and she enjoys all pleasures.
Manmohan Singh (Punjabi)ਵਾਹਿਗੁਰੂ ਦੀ ਪਤਨੀ ਰੰਗੀ ਵੱਸਣ ਵਾਲੀ ਵਹੁਟੀ ਹੈ ਅਤੇ ਉਹ ਸਾਰੇ ਅਨੰਦ ਭੋਗਦੀ ਹੈ।
Fareedkot Teekaਜੋ ਹਰਿ ਕੀ ਸੁਹਾਗਨ ਇਸਤ੍ਰੀ ਹੈ, ਸੋ ਸਭ ਰੰਗ (ਮਾਣੇ) ਭੋਗਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਆਪ ਨੂੰ ਪ੍ਰਭੂ-ਪਤੀ ਦੇ ਹਵਾਲੇ ਕਰ ਦੇਂਦੀ ਹੈ ਉਹ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਾਰੇ ਆਨੰਦ ਮਾਣਦੀ ਹੈ,

ਪਦ ਅਰਥ ਹਰਿ ਨਾਰਿ = ਪ੍ਰਭੂ-ਪਤੀ ਦੀ ਇਸਤ੍ਰੀ। ਸੁਹਾਗਣੇ = ਚੰਗੇ ਭਾਗਾਂ ਵਾਲੀ। ਸਭਿ = ਸਾਰੇ।

SikhNet (Spanish)La Novia del Señor goza de todos los placeres;

ਰਾਂਡ. ਨ ਬੈਸਈ; ਪ੍ਰਭ ਪੁਰਖ ਚਿਰਾਣੇ ॥

raandd. na baisee; prabh purakh chiraane |

Sant Singh KhalsaShe does not sit around like a widow, because the Lord God lives forever.
Manmohan SinghShe sits not as a widow as the Lord, her Groom, is long lived.
Manmohan Singh (Punjabi)ਉਹ ਵਿਧਵਾ ਨਹੀਂ ਬਹਿੰਦੀ (ਹੁੰਦੀ) ਸੁਆਮੀ ਉਸ ਦਾ ਕੰਤ ਚਿਰੰਜੀਵੀ ਹੈ।
Fareedkot Teeka(ਪ੍ਰਭ ਚਿਰਾਣੇ) ਪੁਰਾਤਨ ਪੁਰਖ ਕੋ ਪਾਇ ਕਰ ਫਿਰ ਕਭੀ (ਰਾਂਡ) ਬਿਧਵਾ ਨਹੀਂ ਹੋਤੀ ਹੈ, ਭਾਵ ਤਿਸ ਕੋ ਪਰਮੇਸਰ ਕਾ ਵਿਜੋਗ ਨਹੀਂ ਹੋਤਾ ਹੈ॥
Prof. Sahib Singhਤੇ ਉਹ ਕਦੇ ਵੀ ਨਿਖਸਮੀ ਨਹੀਂ ਹੁੰਦੀ, (ਉਸ ਦੇ ਸਿਰ ਉੱਤੇ) ਮੁੱਢ-ਕਦੀਮਾਂ ਦਾ ਖਸਮ-ਪ੍ਰਭੂ (ਹੱਥ ਰੱਖੀ ਰੱਖਦਾ ਹੈ),

ਪਦ ਅਰਥ ਬੈਸਈ = ਬੈਸੇ, ਬੈਠਦੀ। ਚਿਰਾਣੇ = ਮੁੱਢ-ਕਦੀਮਾਂ ਦੇ।

SikhNet (Spanish)ella no enviuda, pues su Esposo vive para siempre.

ਨਹ ਦੂਖ ਪਾਵੈ. ਪ੍ਰਭ ਧਿਆਵੈ; ਧੰਨਿ ਤੇ ਬਡਭਾਗੀਆ ॥

neh dookh paavai. prabh dhiaavai; dhan te baddabhaageea |

Sant Singh KhalsaShe does not suffer pain - she meditates on God. She is blessed, and very fortunate.
Manmohan SinghShe suffers not sorrow, meditates on her Lord and blessed and very fortunate is she.
Manmohan Singh (Punjabi)ਉਹ ਕਸ਼ਟ ਨਹੀਂ ਉਠਾਉਂਦੀ ਆਪਣੇ ਸਾਹਿਬ ਦਾ ਸਿਮਰਨ ਕਰਦੀ ਹੈ ਅਤੇ ਮੁਬਾਰਕ ਤੇ ਚੰਗੇ ਨਸੀਬਾਂ ਵਾਲੀ ਹੈ ਉਹ।
Fareedkot Teekaਵਹੁ ਬੜੇ ਭਾਗ ਵਾਲੀ ਪ੍ਰਭੂ ਕੋ ਧਿਆਉਤੀ ਹੈ ਅਰੁ ਕੋਈ ਦੁਖੁ ਨਹੀਂ ਪਾਉਤੀ ਹੈ॥
Prof. Sahib Singhਉਸ ਜੀਵ-ਇਸਤ੍ਰੀ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਸਦਾ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ ਤੇ ਇੰਜ ਸਲਾਹੁਣ-ਯੋਗ ਤੇ ਵਢੇ ਭਾਗਾਂ ਵਾਲੀ ਬਣ ਜਾਂਦੀ ਹੈ।

ਪਦ ਅਰਥ ਤੇ = ਉਹ ਜੀਵ-ਇਸਤ੍ਰੀਆਂ {ਬਹੁ-ਵਚਨ}।

SikhNet (Spanish)Y contemplando las Maravillas de su Señor es siempre bendecida.

ਸੁਖ ਸਹਜਿ ਸੋਵਹਿ. ਕਿਲਬਿਖ ਖੋਵਹਿ; ਨਾਮ ਰਸਿ ਰੰਗਿ ਜਾਗੀਆ ॥

sukh sehaj soveh. kilabikh khoveh; naam ras rang jaageea |

Sant Singh KhalsaShe sleeps in peaceful ease, her sins are erased, and she wakes to the joy and love of the Naam.
Manmohan SinghShe sleeps in peace and rest, her sins are erased and she wakes in the joy and love of the Name.
Manmohan Singh (Punjabi)ਉਹ ਆਰਾਮ ਤੇ ਚੈਨ ਅੰਦਰ ਸਉਂਦੀ ਹੈ, ਉਸ ਦੇ ਪਾਪ ਕੱਟੇ ਜਾਂਦੇ ਹਨ ਅਤੇ ਉਹ ਨਾਮ ਦੀ ਖੁਸ਼ੀ ਤੇ ਪਿਆਰ ਅੰਦਰ ਜਾਗਦੀ ਹੈ।
Fareedkot Teekaਅਰੁ ਸਾਂਤੀ ਸੁਖ ਮੇਂ ਸੈਨ ਕਰਤੀ ਹੈ ਔਰ ਪਾਪੋਂ ਕੋ ਦੂਰ ਕਰਤੀ ਹੈ ਔਰੁ ਨਾਮ ਰਸ ਮੇਂ ਪ੍ਰੇਮ ਕਰ ਕੇ ਜਾਗਤੀ ਰਹਤੀ ਹੈ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਸੁਚੇਤ ਰਹਿੰਦੀਆਂ ਹਨ, ਉਹ ਆਤਮਕ ਆਨੰਦ ਤੇ ਅਡੋਲਤਾ ਵਿਚ ਲੀਨ ਰਹਿੰਦੀਆਂ ਹਨ ਅਤੇ (ਆਪਣੇ ਅੰਦਰੋਂ ਸਾਰੇ) ਪਾਪ ਦੂਰ ਕਰ ਲੈਂਦੀਆਂ ਹਨ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੋਵਹਿ = ਸੌਂਦੀਆਂ ਹਨ, ਲੀਨ ਰਹਿੰਦੀਆਂ ਹਨ। ਕਿਲਬਿਖ = ਪਾਪ। ਜਾਗੀਆ = (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੀਆਂ ਹਨ।

SikhNet (Spanish)Ella está tranquila, todas sus faltas han sido borradas, y está siempre alerta al Amor del Nombre.

ਮਿਲਿ ਪ੍ਰੇਮ ਰਹਣਾ. ਹਰਿ ਨਾਮੁ ਗਹਣਾ; ਪ੍ਰਿਅ ਬਚਨ ਮੀਠੇ ਭਾਣੇ ॥

mil prem rahanaa. har naam gahanaa; pria bachan meetthe bhaane |

Sant Singh KhalsaShe remains absorbed in her Beloved - the Lord's Name is her ornament. The Words of her Beloved are sweet and pleasing to her.
Manmohan SinghIn Lord's love she remains absorbed and God's Name is her ornament. The world of the darling Spouse, to her, are sweet and pleasing.
Manmohan Singh (Punjabi)ਪ੍ਰਭੂ ਦੀ ਪ੍ਰੀਤ ਵਿੱਚ ਉਹ ਲੀਨ ਰਹਿੰਦੀ ਹੈ ਅਤੇ ਰੱਬ ਦਾ ਨਾਮ ਉਸ ਦਾ ਜੇਵਰ ਹੈ। ਪਿਆਰੇ ਪਤੀ ਦੇ ਬਚਨ ਬਿਲਾਸ ਉਸ ਨੂੰ ਮਿੱਠੜੇ ਤੇ ਚੰਗੇ ਲੱਗਦੇ ਹਨ।
Fareedkot Teekaਹਰਿ ਨਾਮ ਕੋ ਗ੍ਰਹਣ ਕਰ ਪ੍ਰੇਮ ਮੇਂ ਮਿਲੀ ਰਹਿਤੀ ਹੈ, ਪ੍ਯਾਰੇ ਕੇ ਬਚਨ ਮੀਠੇ ਜਾਨ ਕਰ (ਭਾਏ) ਪ੍ਯਾਰੇ ਲਗੇ ਹੈਂ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ (ਸਾਧ ਸੰਗਤ ਵਿਚ) ਪ੍ਰੇਮ ਨਾਲ ਮਿਲ ਕੇ ਰਹਿੰਦੀਆਂ ਹਨ, ਪ੍ਰਭੂ ਦਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸਿੰਗਾਰ ਬਣਿਆ ਰਹਿੰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ-ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਮਿੱਠੇ ਲੱਗਦੇ ਹਨ, ਚੰਗੇ ਲੱਗਦੇ ਹਨ,

ਪਦ ਅਰਥ ਮਿਲਿ = (ਸਾਧ ਸੰਗਤ ਵਿਚ) ਮਿਲ ਕੇ। ਪ੍ਰਿਅ ਬਚਨ = ਪਿਆਰੇ ਦੇ ਬੋਲ। ਭਾਣੇ = ਚੰਗੇ ਲੱਗਦੇ ਹਨ।

SikhNet (Spanish)Vive con su Señor en Amor constante, en el Nombre irradia belleza y dulzura sin igual.

ਬਿਨਵੰਤਿ ਨਾਨਕ. ਮਨ ਇਛ ਪਾਈ; ਹਰਿ ਮਿਲੇ ਪੁਰਖ ਚਿਰਾਣੇ ॥੩॥

binavant naanak. man ichh paaee; har mile purakh chiraane |3|

Sant Singh KhalsaPrays Nanak, I have obtained my mind's desires; I have met my eternal Husband Lord. ||3||
Manmohan SinghImplores Nanak, I have attained my heart's desire and have met God, my long lived Spouse.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ ਮੈਨੂੰ ਆਪਣੇ ਦਿਲ ਦੀ ਖਾਹਿਸ਼ ਪ੍ਰਾਪਤ ਹੋ ਗਈ ਹੈ ਅਤੇ ਮੈਂ ਆਪਣੇ ਚਿਰੰਜੀਵੀ ਪਤੀ ਰੱਬ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਪੁਰਾਤਨ ਪੁਰਖੁ ਪ੍ਰਭੂ ਮਿਲੇ ਹੈਂ ਔ ਤਿਨੋਂ ਨੇ ਮਨ ਇਛਤ ਫਲੋਂ ਕੀ ਪੰਕਤੀ ਪਾਈ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਉਹਨਾਂ ਦੀ (ਚਿਰਾਂ ਦੀ) ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ (ਭਾਵ) ਉਹਨਾਂ ਨੂੰ ਮੁੱਢ-ਕਦੀਮਾਂ ਦਾ ਪਤੀ-ਪ੍ਰਭੂ ਮਿਲ ਪੈਂਦਾ ਹੈ ॥੩॥

ਪਦ ਅਰਥ ਮਨ ਇਛ = ਮਨ ਦੀ ਕਾਮਨਾ ॥੩॥

SikhNet (Spanish)Dice Nanak, el Señor ha cumplido mi deseo, he obtenido al Señor Eterno. (3)

ਤਿਤੁ ਗ੍ਰਿਹਿ ਸੋਹਿਲੜੇ; ਕੋਡ ਅਨੰਦਾ ॥

tit grihi sohilarre; kodd anandaa |

Sant Singh KhalsaThe songs of bliss resound, and millions of pleasures are found in that house;
Manmohan SinghIn that house resound songs of rejoicings and millions of pleasures,
Manmohan Singh (Punjabi)ਉਸ ਘਰ ਵਿੱਚ ਗੂੰਜਦੇ ਹਨ ਖੁਸ਼ੀ ਦੇ ਗੀਤ ਅਤੇ ਕਰੋੜਾਂ ਹੀ ਮੰਗਲ,
Fareedkot Teekaਤਿਸ ਕੇ ਅੰਤਹਕਰਣ ਰੂਪੁ ਘਰ ਮੇਂ ਸੋਹਿਲੜੇ, ਭਾਵ ਮੰਗਲ ਗਾਏ ਜਾਤੇ ਹੈਂ ਅਰੁ ਕ੍ਰੋੜੋਂ ਪ੍ਰਕਾਰ ਕੇ ਅਨੰਦ ਹੋਤੇ ਹੈਂ॥
Prof. Sahib Singhਉਸ ਹਿਰਦੇ-ਘਰ ਵਿਚ (ਮਾਨੋ) ਖ਼ੁਸੀ ਦੇ ਗੀਤ ਤੇ ਕੌਤਕ-ਤਮਾਸ਼ੇ ਆਨੰਦ ਹੋ ਰਹੇ ਹਨ,

ਪਦ ਅਰਥ ਤਿਤੁ = ਉਸ ਵਿਚ। ਗ੍ਰਿਹਿ = ਘਰ ਵਿਚ। ਤਿਤੁ ਗ੍ਰਿਹਿ = ਉਸ ਹਿਰਦੇ-ਘਰ ਵਿਚ। ਸੋਹਿਲੜੇ = ਖ਼ੁਸ਼ੀ ਦੇ ਗੀਤ। ਕੋਡ = ਕੌਤਕ, ਤਮਾਸ਼ੇ।

SikhNet (Spanish)En mi casa resuena por siempre la marcha nupcial

ਮਨਿ ਤਨਿ ਰਵਿ ਰਹਿਆ; ਪ੍ਰਭ ਪਰਮਾਨੰਦਾ ॥

man tan rav rahiaa; prabh paramaanandaa |

Sant Singh Khalsathe mind and body are permeated by God, the Lord of supreme bliss.
Manmohan Singhwherein in the mind and body of man is contained the Lord of supreme bliss.
Manmohan Singh (Punjabi)ਜਿੱਥੇ ਇਨਸਾਨ ਦੀ ਆਤਮਾ ਤੇ ਦੇਹ ਅੰਦਰ ਪਰਮ ਪ੍ਰਸੰਨਤਾ ਦਾ ਸੁਆਮੀ ਰਵਿਆ ਹੋਇਆ ਹੈ।
Fareedkot Teekaਜਿਸ ਕੇ ਮਨ ਤਨ ਮੇਂ ਪਰਮਾਨੰਦ ਪ੍ਰਭੂ ਰਮਣ ਕਰ ਰਹਾ ਹੈ॥
Prof. Sahib Singhਜਿਸ ਦੇ ਮਨ ਤੇ ਤਨ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਵਿਚ, ਹਿਰਦੇ ਵਿਚ। ਰਵਿ ਰਹਿਆ = ਆ ਵੱਸਿਆ। ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ।

SikhNet (Spanish)y millones de dichas se experimentan ahí, pues mi Señor, mi Esposo Divino,

ਹਰਿ ਕੰਤ ਅਨੰਤ ਦਇਆਲ ਸ੍ਰੀਧਰ; ਗੋਬਿੰਦ. ਪਤਿਤ, ਉਧਾਰਣੋ ॥

har kant anant deaal sreedhar; gobind. patit, udhaarano |

Sant Singh KhalsaMy Husband Lord is infinite and merciful; He is the Lord of wealth, the Lord of the Universe, the Saving Grace of sinners.
Manmohan SinghGod, my Spouse is infinite, merciful, Lord of wealth, Preserver of the universe and the Saviour of sinners.
Manmohan Singh (Punjabi)ਵਾਹਿਗੁਰੂ ਮੇਰਾ ਪਤੀ, ਬੇਅੰਤ ਮਿਹਰਵਾਨ ਮਾਇਆ ਦਾ ਸੁਆਮੀ ਆਲਮ ਦਾ ਰੱਖਿਅਕ ਅਤੇ ਪਾਪੀਆਂ ਨੂੰ ਤਾਰਨ ਵਾਲਾ ਹੈ।
Fareedkot Teekaਹਰਿ (ਕੰਤ) ਅਨੰਤ ਦ੍ਯਾਲ ਸ੍ਰੀਧਰ ਲਛਮੀ ਕੇ ਧਾਰਨੇ ਹਾਰਾ ਪਤਤ ਪਾਪੀਓਂ ਕੇ ਉਧਾਰ ਕਰਨੇ ਹਾਰਾ ਹੈ॥
Prof. Sahib Singhਪ੍ਰਭੂ-ਪਤੀ ਬੇਅੰਤ ਹੈ, ਸਦਾ ਦਇਆ ਦਾ ਘਰ ਹੈ, ਲੱਛਮੀ ਦਾ ਆਸਰਾ ਹੈ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ।

ਪਦ ਅਰਥ ਅਨੰਤ = ਬੇਅੰਤ। ਦਇਆਲ = ਦਇਆ ਦਾ ਘਰ। ਸ੍ਰੀਧਰ = {ਸ੍ਰੀ = ਲੱਛਮੀ} ਮਾਇਆ ਦਾ ਪਤੀ। ਪਤਿਤ ਉਧਾਰਣੋ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ।

SikhNet (Spanish)es Infinito y Benévolo, el Maestro de Maya, el Soporte de la Tierra y el Purificador de los malvados.

ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ; ਭੈ ਸਿੰਧੁ ਸਾਗਰ ਤਾਰਣੋ ॥

prabh kripaa dhaaree har muraaree; bhai sindh saagar taarano |

Sant Singh KhalsaGod, the Giver of mercy, the Lord, the Destroyer of pride, carries us across the terrifying world-ocean of poison.
Manmohan SinghThe Lord God, the Extender of mercy and the enemy of pride, ferries the man across the terrible and poisonous world ocean.
Manmohan Singh (Punjabi)ਮਿਹਰ ਕਰਣਹਾਰ ਅਤੇ ਹੰਕਾਰ ਦਾ ਵੈਰੀ ਸੁਆਮੀ ਵਾਹਿਗੁਰੂ ਹੀ ਬੰਦੇ ਨੂੰ ਭਿਆਨਕ ਅਤੇ ਜ਼ਹਿਰੀਲੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ।
Fareedkot Teekaਐਸੇ ਹਰੀ ਮੁਰਾਰੀ ਪ੍ਰਭੁ ਨੇ ਜਬ ਕ੍ਰਿਪਾ ਧਾਰਨ ਕਰੀ ਤਬ ਭਯਦਾਇਕ ਸੰਸਾਰ ਸਮੁਦ੍ਰ ਜੋ ਵਿਸੇ ਰੂਪ ਜਹਿਰ ਕੇ ਸਹਿਤ ਹੈ ਤਿਸ ਸੇ ਤਰਨਾ ਹੂਆ ਹੈ॥
Prof. Sahib Singhਉਸ ਮੁਰਾਰੀ ਪ੍ਰਭੂ ਨੇ ਜਿਸ ਜੀਵ ਉੱਤੇ ਮੇਹਰ ਦੀ ਨਿਗਾਹ ਕਰ ਦਿੱਤੀ, ਉਸ ਜੀਵ ਨੂੰ ਅਨੇਕਾਂ ਸਹਿਮਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸਿੰਧੁ = ਸਮੁੰਦਰ। ਸਾਗਰ = ਸਮੁੰਦਰ।

SikhNet (Spanish)Cuando Dios es Misericordioso con nosotros, nadamos a través del océano de las existencias materiales.

ਜੋ ਸਰਣਿ ਆਵੈ. ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥

jo saran aavai. tis kantth laavai; ihu birad suaamee sandaa |

Sant Singh KhalsaThe Lord lovingly embraces whoever comes to the Lord's Sanctuary - this is the way of the Lord and Master.
Manmohan SinghWho so ever seeks the Lord's protection, him He hugs to His bosom. This is quality of the Lord.
Manmohan Singh (Punjabi)ਜੋ ਕੋਈ ਭੀ ਸਾਈਂ ਦੀ ਪਨਾਹ ਲੈਦਾ ਹੈ, ਉਸ ਨੂੰ ਉਹ ਆਪਣੀ ਛਾਤੀ ਨਾਲ ਲਾ ਲੈਦਾ ਹੈ। ਇਹ ਹੈ ਸਾਹਿਬ ਦਾ ਨਿੱਤ ਦਾ ਕਰਮ।
Fareedkot Teekaਜੋ ਤਿਸ ਕੀ ਸਰਣ ਮੇਂ ਆਵਤਾ ਹੈ ਤਿਸ ਕੋ ਗਲ ਸੇ ਲਗਾਇ ਲੇਤਾ ਹੈ, ਯਹ ਸ੍ਵਾਮੀ (ਸੰਦਾ) ਕਾ ਬਿਰਦ ਹੈ॥
Prof. Sahib Singhਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜੇਹੜਾ ਜੀਵ ਉਸ ਦੀ ਸਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ।

ਪਦ ਅਰਥ ਕੰਠਿ = ਗਲ ਨਾਲ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸੰਦਾ = ਦਾ।

SikhNet (Spanish)Quien sea que busque el Refugio del Señor, el Señor lo abraza a Su pecho; ésta es la Naturaleza del Señor.

ਬਿਨਵੰਤਿ ਨਾਨਕ. ਹਰਿ ਕੰਤੁ ਮਿਲਿਆ; ਸਦਾ ਕੇਲ ਕਰੰਦਾ ॥੪॥੧॥੪॥

binavant naanak. har kant miliaa; sadaa kel karandaa |4|1|4|

Sant Singh KhalsaPrays Nanak, I have met my Husband Lord, who plays with me forever. ||4||1||4||
Manmohan SinghPrays Nanak, I have found God, my Spouse, who ever indulges in dalliance with me.
Manmohan Singh (Punjabi)ਨਾਨਕ ਅਰਦਾਸ ਕਰਦਾ ਹੈ, ਮੈਂ ਭਗਵਾਨ ਨੂੰ ਆਪਣੇ ਭਰਤੇ ਵਜੋਂ ਪਾ ਲਿਆ ਹੈ ਜੋ ਸਦੀਵ ਹੀ ਮੇਰੇ ਨਾਲ ਨਾਜ-ਨਖਰੇ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਹਰਿ ਸ੍ਵਾਮੀ ਨਿਤ੍ਯ ਅਨੰਦ ਕਰਨੇਹਾਰਾ ਹਮ ਕੋ ਮਿਲਾ ਹੈ॥੪॥੧॥੪॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਤੇ ਉਹ ਸਦਾ ਚੋਜ-ਤਮਾਸ਼ੇ ਕਰਨ ਵਾਲਾ ਪ੍ਰਭੂ (ਉਸ ਸਰਨ ਆਏ ਨੂੰ) ਮਿਲ ਪੈਂਦਾ ਹੈ ॥੪॥੧॥੪॥

ਪਦ ਅਰਥ ਕੇਲ = ਚੋਜ = ਤਮਾਸ਼ੇ। ਕਰੰਦਾ = ਕਰਨ ਵਾਲਾ ॥੪॥੧॥੪॥

SikhNet (Spanish)Dice Nanak, he obtenido a mi Bienamado Señor en Júbilo y Dicha. (4‑1‑4)

Open this shabad →

Shabad Guru Arjan Dev Ji Raag Bihaagraa continues on Ang 545

ਬਿਹਾਗੜਾ ਮਹਲਾ ੫ ॥

bihaagarraa mahalaa 5 |

Sant Singh KhalsaBihaagraa, Fifth Mehl:
Manmohan SinghBihagra 5th Guru.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਸ਼ਾਹੀ।
SikhNet (Spanish)Bijagra, Mejl Guru Aryan, Quinto Canal Divino.

ਹਰਿ ਚਰਣ ਸਰੋਵਰ; ਤਹ ਕਰਹੁ ਨਿਵਾਸੁ ਮਨਾ ॥

har charan sarovar; teh karahu nivaas manaa |

Sant Singh KhalsaThe Lord's Feet are the Pools of Ambrosial Nectar; your dwelling is there, O my mind.
Manmohan SinghGod's feet are the tank of Nectar and there thou have thy abode O my soul.
Manmohan Singh (Punjabi)ਵਾਹਿਗੁਰੂ ਦੇ ਚਰਨ ਅੰਮ੍ਰਿਤ ਦਾ ਤਾਲਾਬ ਹਨ। ਓਥੇ ਤੂੰ ਆਪਣਾ ਵਸੇਬਾ ਕਰ, ਹੇ ਮੇਰੀ ਜਿੰਦੜੀਏ!
Fareedkot Teekaਹੇ ਮਨ! ਸਰੋਵਰ ਰੂਪੁ ਜੋ ਹਰਿ ਕੇ ਚਰਣ ਹੈਂ ਤਹਾਂ ਤੂੰ ਨਿਵਾਸੁ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ।

ਪਦ ਅਰਥ ਸਰ = ਤਾਲਾਬ। ਸਰੋਵਰ = ਸ੍ਰੇਸ਼ਟ ਤਾਲਾਬ। ਤਹ = ਉੱਥੇ। ਮਨਾ = ਹੇ ਮਨ!

SikhNet (Spanish)Los Pies del Señor son un mar de Néctar; alábalos en tu mente.

Open this shabad (25 lines, Angs 544-545) →

Ang 544 of 1430