ਬਿਹਾਗੜਾ ਮਹਲਾ ੫ ॥
bihaagarraa mahalaa 5 | Ang 544
Sant Singh KhalsaBihaagraa, Fifth Mehl:
Manmohan SinghBihagra 5th Guru.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਸ਼ਾਹੀ।
SikhNet (Spanish)Bijagra, Mejl Guru Aryan, Quinto Canal Divino.
ਹਰਿ ਚਰਣ ਸਰੋਵਰ; ਤਹ ਕਰਹੁ ਨਿਵਾਸੁ ਮਨਾ ॥
har charan sarovar; teh karahu nivaas manaa | Ang 544
Sant Singh KhalsaThe Lord's Feet are the Pools of Ambrosial Nectar; your dwelling is there, O my mind.
Manmohan SinghGod's feet are the tank of Nectar and there thou have thy abode O my soul.
Manmohan Singh (Punjabi)ਵਾਹਿਗੁਰੂ ਦੇ ਚਰਨ ਅੰਮ੍ਰਿਤ ਦਾ ਤਾਲਾਬ ਹਨ। ਓਥੇ ਤੂੰ ਆਪਣਾ ਵਸੇਬਾ ਕਰ, ਹੇ ਮੇਰੀ ਜਿੰਦੜੀਏ!
Fareedkot Teekaਹੇ ਮਨ! ਸਰੋਵਰ ਰੂਪੁ ਜੋ ਹਰਿ ਕੇ ਚਰਣ ਹੈਂ ਤਹਾਂ ਤੂੰ ਨਿਵਾਸੁ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ।ਪਦ ਅਰਥ ਸਰ = ਤਾਲਾਬ। ਸਰੋਵਰ = ਸ੍ਰੇਸ਼ਟ ਤਾਲਾਬ। ਤਹ = ਉੱਥੇ। ਮਨਾ = ਹੇ ਮਨ!
SikhNet (Spanish)Los Pies del Señor son un mar de Néctar; alábalos en tu mente.
ਕਰਿ ਮਜਨੁ ਹਰਿ ਸਰੇ; ਸਭਿ ਕਿਲਬਿਖ ਨਾਸੁ ਮਨਾ ॥
kar majan har sare; sabh kilabikh naas manaa | Ang 545
Sant Singh KhalsaTake your cleansing bath in the Ambrosial Pool of the Lord, and all of your sins shall be wiped away, O my soul.
Manmohan SinghHave thou an ablution in God's Name-tank and all thy sins shall be washed off, O my soul.
Manmohan Singh (Punjabi)ਵਾਹਿਗੁਰੂ ਦੇ ਨਾਮ-ਤਾਲਾਬ ਵਿੱਚ ਤੂੰ ਇਸ਼ਨਾਨ ਕਰ ਅਤੇ ਤੇਰੇ ਸਾਰੇ ਪਾਪ ਧੋਤੇ ਜਾਣਗੇ ਹੇ ਮੇਰੀ ਜਿੰਦੜੀਏ!
Fareedkot Teekaਹੇ ਮਨ! ਹਰਿ ਸਚੀ ਸਤਸੰਗਤ ਮੇਂ ਮਜਨ ਕਰ, ਤਿਸੁ ਕਰ ਸਭ ਪਾਪੋਂ ਕੋ ਨਾਸ ਕਰ॥
Prof. Sahib Singhਹੇ ਮਨ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ।ਪਦ ਅਰਥ ਮਜਨੁ = ਇਸ਼ਨਾਨ। ਸਰੇ = ਸਰਿ, ਸਰ ਵਿਚ। ਹਰਿ ਸਰੇ = ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸਰ ਵਿਚ। ਸਭਿ = ਸਾਰੇ। ਕਿਲਬਿਖ = ਪਾਪ।
SikhNet (Spanish)Báñate en las Aguas del Señor y todas tus faltas serán borradas.
ਕਰਿ ਸਦਾ ਮਜਨੁ. ਗੋਬਿੰਦ ਸਜਨੁ; ਦੁਖ ਅੰਧੇਰਾ ਨਾਸੇ ॥
kar sadaa majan. gobind sajan; dukh andheraa naase | Ang 545
Sant Singh KhalsaTake your cleansing ever in the Lord God, O friends, and the pain of darkness shall be dispelled.
Manmohan SinghBathe thou ever in the Name of Lord, the Friends, and the darkness of thy pain shall be dispelled.
Manmohan Singh (Punjabi)ਸਾਹਿਬ, ਮਿੱਤ੍ਰ ਦੇ ਨਾਮ ਅੰਦਰ ਤੂੰ ਹਮੇਸ਼ਾਂ ਇਸ਼ਨਾਨ ਕਰ, ਤੇਰੀ ਤਕਲੀਫ ਦਾ ਅੰਨ੍ਹੇਰਾ ਦੂਰ ਹੋ ਜਾਵੇਗਾ।
Fareedkot Teekaਇਸ ਪ੍ਰਕਾਰ ਗੋਬਿੰਦ ਨਾਮ ਮੇਂ ਮਜਨ ਕਰ ਜੋ ਤੇਰਾ ਸਦੀਵ ਸਜਨ ਹੋ ਅਰ ਸਭ ਦੁਖ ਅਰੁ ਅਗ੍ਯਾਨ ਰੂਪ ਅੰਧੇਰਾ ਨਾਸ ਹੋ ਜਾਇ॥
Prof. Sahib Singhਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ! ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ।ਪਦ ਅਰਥ ਸਜਨੁ = ਮਿੱਤਰ। ਨਾਸੇ = ਨਾਸ ਕਰ ਦੇਂਦਾ ਹੈ।
SikhNet (Spanish)Báñate siempre en la Fuente de Éxtasis para que tu tristeza y tu ignorancia se desvanezcan, para que no vaciles más, y las cadenas de la muerte sean arrancadas de tu cuello.
ਜਨਮ ਮਰਣੁ. ਨ ਹੋਇ ਤਿਸ ਕਉ; ਕਟੈ ਜਮ ਕੇ ਫਾਸੇ ॥
janam maran. na hoe tis kau; kattai jam ke faase | Ang 545
Sant Singh KhalsaBirth and death shall not touch you, and the noose of Death shall be cut away.
Manmohan SinghHe is delivered from the cycle of birth and death as his noose of death is cut.
Manmohan Singh (Punjabi)ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਉਸ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਜੋ ਐਸਾ ਕਰਤੇ ਹੈਂ ਤਿਨ ਕੋ ਜਨਮ ਮਰਨ ਨਹੀਂ ਹੋਤਾ ਅਰ ਜਮ ਕਾ ਫਾਹਾ ਕਟ ਜਾਤਾ ਹੈ॥
Prof. Sahib Singhਇੰਜ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ।ਪਦ ਅਰਥ ਕਉ = ਨੂੰ। ਕਟੈ = ਕੱਟ ਦੇਂਦਾ ਹੈ। ਫਾਸੇ = ਫਾਹੀਆਂ।
SikhNet (Spanish)Ve y únete a la Saad Sangat, la Compañía de los Santos, para que te fundas en el Naam,
ਮਿਲੁ ਸਾਧਸੰਗੇ ਨਾਮ ਰੰਗੇ; ਤਹਾ ਪੂਰਨ ਆਸੋ ॥
mil saadhasange naam range; tahaa pooran aaso | Ang 545
Sant Singh KhalsaSo join the Saadh Sangat, the Company of the Holy, and be imbued with the Naam, the Name of the Lord; there, your hopes shall be fulfilled.
Manmohan SinghJoin the society of saints, so that thou be imbued with the Name. There thy desire shall be fulfilled.
Manmohan Singh (Punjabi)ਸਤਿ ਸੰਗਤ ਨਾਲ ਜੁੜ ਤਾਂ ਜੋ ਤੂੰ ਨਾਮ ਨਾਲ ਰੰਗਿਆ ਜਾਵੇਂ। ਉਥੇ ਤੇਰੀ ਮਨਸ਼ਾਂ ਪੂਰੀ ਹੋ ਜਾਵੇਗੀ।
Fareedkot Teekaਸਾਧੋਂ ਕੇ ਸੰਗ ਮੇਂ ਮਿਲਕਰ ਨਾਮ ਮੇਂ ਪ੍ਰੇਮ ਕਰਨੇ ਸੇਂ ਆਸਾ ਪੂਰਨ ਹੋਤੀ ਹੈ॥
Prof. Sahib Singhਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ।ਪਦ ਅਰਥ ਰੰਗੇ = ਰੰਗਿ, ਪ੍ਰੇਮ ਵਿਚ। ਤਹਾ = ਉਸ (ਸਾਧ ਸੰਗਤ) ਵਿਚ।
SikhNet (Spanish)el Nombre del Señor; ahí tus deseos serán cumplidos.
ਬਿਨਵੰਤਿ ਨਾਨਕ. ਧਾਰਿ ਕਿਰਪਾ; ਹਰਿ ਚਰਣ ਕਮਲ ਨਿਵਾਸੋ ॥੧॥
binavant naanak. dhaar kirapaa; har charan kamal nivaaso |1| Ang 545
Sant Singh KhalsaPrays Nanak, shower Your Mercy upon me, O Lord, that I might dwell at Your Lotus Feet. ||1||
Manmohan SinghPraise Nanak, O God have mercy on me, that I may secure an abode at Thy lotus feet.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉੱਤੇ ਤਰਸ ਕਰ ਤਾਂ ਜੋ ਮੇਰਾ ਤੇਰੇ ਕੰਵਲ ਰੂਪੀ ਚਰਨਾਂ ਵਿੱਚ ਵਾਸਾ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਰੀ ਹੀ ਕ੍ਰਿਪਾ ਧਾਰਤਾ ਹੈ ਤਬ ਤਿਸ ਕੇ ਚਰਨੋਂ ਮੇਂ ਨਿਵਾਸ ਕਰੀਤਾ ਹੈ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਹਰੀ! ਕਿਰਪਾ ਕਰ! ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ॥੧॥ਪਦ ਅਰਥ ਹਰਿ = ਹੇ ਹਰੀ! ॥੧॥
SikhNet (Spanish)Dice Nanak, oh Señor, ten Compasión de mí para que pueda alabar siempre el Loto de Tus Pies. (1)
ਤਹ ਅਨਦ ਬਿਨੋਦ ਸਦਾ; ਅਨਹਦ ਝੁਣਕਾਰੋ ਰਾਮ ॥
teh anad binod sadaa; anahad jhunakaaro raam | Ang 545
Sant Singh KhalsaThere is bliss and ecstasy there always, and the unstruck celestial melody resounds there.
Manmohan SinghThere ever is bliss and merry makings and resound there the celestial strain.
Manmohan Singh (Punjabi)ਉੱਥੇ ਹਮੇਸ਼ਾਂ ਖੁਸ਼ੀ ਤੇ ਮੌਜ-ਬਹਾਰਾ ਹਨ ਅਤੇ ਬੈਕੁੰਠੀ ਕੀਰਤਨ ਓਥੇ ਗੂੰਜਦਾ ਹੈ।
Fareedkot Teekaਹੇ ਭਾਈ! ਜਿਨ ਕਾ ਹਰਿ ਕੇ ਚਰਣੋਂ ਮੇਂ ਨਿਵਾਸ ਹੈ ਤਹਾਂ ਤਿਸ ਸਤਸੰਗ ਮੇਂ ਔ (ਬਿਨੋਦ) ਬਿਲਾਸ ਸਦਾ ਹੀ ਏਕ ਰਸ (ਝੁਣਕਾਰੋ) ਸਬਦ ਆਨੰਦ ਹੋਤਾ ਹੈ॥
Prof. Sahib Singhਸਾਧ ਸੰਗਤ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ।ਪਦ ਅਰਥ ਤਹ = ਉੱਥੇ, ਸਾਧ ਸੰਗਤ ਵਿਚ। ਬਿਨੋਦ = ਖ਼ੁਸ਼ੀਆਂ। ਅਨਹਦ = ਇਕ-ਰਸ, ਲਗਾਤਾਰ। ਝੁਣਕਾਰੋ = (ਵੱਜ ਰਹੇ ਸਾਜਾਂ ਦੀ) ਮੱਠੀ ਮੱਠੀ ਆਵਾਜ਼।
SikhNet (Spanish)Siempre hay Dicha y Éxtasis; la Melodía Divina de la Palabra
ਮਿਲਿ ਗਾਵਹਿ ਸੰਤ ਜਨਾ; ਪ੍ਰਭ ਕਾ ਜੈਕਾਰੋ ਰਾਮ ॥
mil gaaveh sant janaa; prabh kaa jaikaaro raam | Ang 545
Sant Singh KhalsaMeeting together, the Saints sing God's Praises, and celebrate His Victory.
Manmohan SinghMeeting together, the holy men sing Lord's praises and hail victory to the master.
Manmohan Singh (Punjabi)ਇਕੱਤ੍ਰ ਹੋ ਕੇ ਨੇਕ ਪੁਰਸ਼ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਮਾਲਕ ਦੀ ਜਿੱਤ ਦੇ ਨਾਹਰੇ ਲਾਉਂਦੇ ਹਨ।
Fareedkot Teekaਹੇ ਭਾਈ! ਤਹਾਂ ਸਭ ਸੰਤ ਮਿਲ ਕਰ ਕੇ ਪ੍ਰਭੂ ਕਾ ਜੈ ਜੈ ਕਾਰ ਗਾਉਤੇ ਹੈਂ॥
Prof. Sahib Singhਸਾਧ ਸੰਗਤ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।ਪਦ ਅਰਥ ਮਿਲਿ = ਮਿਲ ਕੇ। ਜੈਕਾਰੋ = ਸਿਫ਼ਤ-ਸਾਲਾਹ।
SikhNet (Spanish)resuena ahí en donde uno canta la Victoria
ਮਿਲਿ ਸੰਤ ਗਾਵਹਿ. ਖਸਮ ਭਾਵਹਿ; ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥
mil sant gaaveh. khasam bhaaveh; har prem ras rang bhineea | Ang 545
Sant Singh KhalsaMeeting together, the Saints sing the Praises of the Lord Master; they are pleasing to the Lord, and saturated with the sublime essence of His love and affection.
Manmohan SinghMeeting together, the saints sing Lord's praises, drenched in the Nectar of Him love and affection and become acceptable to their Spouse.
Manmohan Singh (Punjabi)ਇਕੱਤ੍ਰ ਹੋ ਅਤੇ ਉਸ ਦੇ ਪਿਆਰ ਤੇ ਪ੍ਰੀਤ ਦੇ ਅੰਮ੍ਰਿਤ ਅੰਦਰ ਭਿੱਜ ਸਾਧੂ ਸੱਜਣ ਮਿਲ ਕੇ ਸੁਆਮੀ ਦਾ ਜੱਸ ਗਾਇਨ ਕਰਦੇ ਅਤੇ ਆਪਣੇ ਭਰਤੇ ਨੂੰ ਚੰਗੇ ਲੱਗਦੇ ਹਨ।
Fareedkot Teekaਜੋ ਸੰਤ ਜਨ ਆਪਸ ਮੇਂ ਮਿਲ ਕਰ ਕੇ ਗਾਇਨ ਕਰਤੇ ਹੈਂ, ਸੋ ਸ੍ਵਾਮੀ ਕੋ ਭਾਉਤੇ ਹੈਂ, ਹਰਿ ਕੇ ਪ੍ਰੇਮ ਰਸ ਮੇਂ ਤਿਨ ਕੀ ਬੁਧੀ ਸਰਬ ਓਰ ਤੇ ਅਨੰਦ ਕਰਤੀ ਹੈ॥
Prof. Sahib Singhਸੰਤ ਜਨ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ।ਪਦ ਅਰਥ ਖਸਮ ਭਾਵਹਿ = ਖਸਮ ਨੂੰ ਪਿਆਰੇ ਲੱਗਦੇ ਹਨ। ਰੰਗਿ = ਰੰਗ ਵਿਚ। ਭਿੰਨੀਆ = ਭਿੱਜੀ ਰਹਿੰਦੀ ਹੈ।
SikhNet (Spanish)del Señor y repite Sus Alabanzas en la Compañía de los Santos, pues el estar imbuido en Su Amor es lo que complace al Señor.
ਹਰਿ ਲਾਭੁ ਪਾਇਆ. ਆਪੁ ਮਿਟਾਇਆ; ਮਿਲੇ ਚਿਰੀ ਵਿਛੁੰਨਿਆ ॥
har laabh paaeaa. aap mittaaeaa; mile chiree vichhuniaa | Ang 545
Sant Singh KhalsaThey obtain the profit of the Lord, eliminate their self-conceit, and meet Him, from whom they were separated for so long.
Manmohan SinghEffacing self-conceit, they attain God's profit and meet the Spouse long separated from them.
Manmohan Singh (Punjabi)ਸਵੈ-ਹੰਗਤਾ ਨੂੰ ਮਾਰ ਕੇ ਉਹ ਹਰੀ ਦੇ ਨਫੇ ਨੂੰ ਹਾਸਲ ਕਰਦੇ ਹਨ ਅਤੇ ਆਪਣੇ ਨਾਲੋਂ ਦੇਰ ਤੋਂ ਵਿਛੜੇ ਕੰਤ ਨੂੰ ਮਿਲ ਪੈਦੇ ਹਨ।
Fareedkot Teekaਤਿਨੋਂ ਨੇ ਹਰਿ ਪ੍ਰਾਪਤੀ ਕਾ ਲਾਭ ਪਾਇਆ ਹੈ ਔਰ ਆਪਾ ਭਾਉ ਮਿਟਾਇ ਦੀਆ ਹੈ, ਬਹੁਤ ਕਾਲ ਕੇ ਬਿਛੜੇ ਹੂਏ ਮਿਲ ਗਏ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਪਰਮਾਤਮਾ) ਨੂੰ ਮਿਲ ਪੈਂਦੇ ਹਨ।ਪਦ ਅਰਥ ਆਪੁ = ਆਪਾ-ਭਾਵ, ਅਹੰਕਾਰ। ਚਿਰੀ ਵਿਛੁੰਨਿਆ = ਚਿਰਾਂ ਦੇ ਵਿਛੁੱੜੇ ਹੋਏ।
SikhNet (Spanish)Así uno cosecha el fruto de su ser venciendo al ego, y de una larga separación,
ਗਹਿ ਭੁਜਾ ਲੀਨੇ. ਦਇਆ ਕੀਨੑੇ; ਪ੍ਰਭ ਏਕ ਅਗਮ ਅਪਾਰੋ ॥
geh bhujaa leene. deaa keenae; prabh ek agam apaaro | Ang 545
Sant Singh KhalsaTaking them by the arm, He makes them His own; God, the One, inaccessible and infinite, bestows His kindness.
Manmohan SinghThe Unique, Inaccessible and Infinite Lord showers His benediction and holding them by the arm makes them His own.
Manmohan Singh (Punjabi)ਅਦੁੱਤੀ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਸਾਹਿਬ ਆਪਣੀ ਰਹਿਮਤ ਧਾਰਦਾ ਹੈ ਅਤੇ ਉਨ੍ਹਾਂ ਨੂੰ ਬਾਹੋਂ ਫੜ ਆਪਣੇ ਨਿੱਜ ਦੇ ਬਣਾ ਲੈਦਾ ਹੈ।
Fareedkot Teekaਅਗਮ ਅਪਾਰ ਏਕ ਪ੍ਰਭੂ ਨੇ ਦਇਆ ਕਰ ਕੇ ਬੁਧੀ ਰੂਪ ਭੁਜਾ ਸੇ ਪਕੜ ਲੀਏ ਹੈਂ॥
Prof. Sahib Singhਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ।ਪਦ ਅਰਥ ਗਹਿ = ਫੜ ਕੇ। ਭੁਜਾ = ਬਾਂਹ। ਅਗਮ = ਅਪਹੁੰਚ। ਅਪਾਰੋ = ਬੇਅੰਤ।
SikhNet (Spanish)de pronto es unido en Matrimonio. El Señor lo sostiene del brazo y es Compasivo con él, pues Su Misericordia es Infinita e Insondable.
ਬਿਨਵੰਤਿ ਨਾਨਕ. ਸਦਾ ਨਿਰਮਲ; ਸਚੁ ਸਬਦੁ ਰੁਣ ਝੁਣਕਾਰੋ ॥੨॥
binavant naanak. sadaa niramal; sach sabad run jhunakaaro |2| Ang 545
Sant Singh KhalsaPrays Nanak, forever immaculate are those who sing the Praises of the True Word of the Shabad. ||2||
Manmohan SinghSupplicates Nanak, ever immaculate are they, who hymn the praise of the True Name.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਹਮੇਸ਼ਾਂ ਹੀ ਪਵਿੱਤ੍ਰ ਹਨ ਉਹ ਜੋ ਸੱਚੇ ਨਾਮ ਦੀ ਉਸਤਤੀ ਗਾਇਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਿਤ੍ਯ ਸੁਧ (ਸਬਦੁ) ਬ੍ਰਹਮ ਹੈ, ਸੋ (ਰੁਣ ਝਣਕਾਰੋ) ਏਕ ਰਸ ਹੈਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ॥੨॥ਪਦ ਅਰਥ ਸਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਰੁਣਝੁਣਕਾਰੋ = ਮਿੱਠੀ ਸੁਰੀਲੀ ਮੱਧਮ ਆਵਾਜ਼ ॥੨॥
SikhNet (Spanish)Dice Nanak, puros permanecen para siempre aquéllos en cuya mente resuena la Palabra Verdadera del Señor. (2)
ਸੁਣਿ ਵਡਭਾਗੀਆ; ਹਰਿ ਅੰਮ੍ਰਿਤ ਬਾਣੀ ਰਾਮ ॥
sun vaddabhaageea; har amrit baanee raam | Ang 545
Sant Singh KhalsaListen, O most fortunate ones, to the Ambrosial Bani of the Word of the Lord.
Manmohan SinghO ye very fortunate one, hearken thou to the immortalising hymns of the Guru-God.
Manmohan Singh (Punjabi)ਤੂੰ ਹੇ ਪਰਮ ਚੰਗੇ ਕਰਮਾਂ ਵਾਲਿਆ ਗੁਰੂ ਗੋਬਿੰਦ ਦੀ ਸੁਰਜੀਤ ਕਰਨ ਵਾਲੀ ਗੁਰਬਾਣੀ ਸ੍ਰਵਣ ਕਰ।
Fareedkot Teekaਹੇ ਬਡਭਾਗੀ! ਹਰੀ ਬਿਆਪਕ ਕੀ ਅੰਮ੍ਰਿਤ ਰੂਪ ਬਾਣੀ ਸ੍ਰਵਣ ਕਰ॥
Prof. Sahib Singhਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
SikhNet (Spanish)Oh, hombre afortunado, bebe el Néctar de la Palabra de Dios.
ਜਿਨ ਕਉ ਕਰਮਿ ਲਿਖੀ; ਤਿਸੁ ਰਿਦੈ ਸਮਾਣੀ ਰਾਮ ॥
jin kau karam likhee; tis ridai samaanee raam | Ang 545
Sant Singh KhalsaHe alone, whose karma is so pre-ordained, has it enter into his heart.
Manmohan SinghHe, in whose destiny it is so write, in his mind alone, it deeply enters.
Manmohan Singh (Punjabi)ਜਿਸ ਦੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕੇਵਲ ਉਸ ਦੇ ਹਿਰਦੇ ਅੰਦਰ ਹੀ ਪ੍ਰਵੇਸ਼ ਕਰਦੀ ਹੈ।
Fareedkot Teekaਜਿਨ ਕੇ ਮਸਤਕ ਮੇਂ ਕਰਮ ਅਨੁਸਾਰ ਪਰਮੇਸਰ ਨੇ ਬਾਣੀ ਕੀ ਪ੍ਰਾਪਤੀ ਲਿਖੀ ਹੈ, ਤਿਨ ਕੇ ਹਿਰਦ੍ਯ ਮੇਂ ਸਮਾਈ ਹੈ॥
Prof. Sahib Singhਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ।ਪਦ ਅਰਥ ਜਿਨ ਕਉ = ਜਿਨ੍ਹਾਂ ਦੇ ਮੱਥੇ ਉਤੇ। ਕਰਮਿ = (ਪਰਮਾਤਮਾ ਦੀ) ਬਖ਼ਸ਼ਸ਼ ਨਾਲ। ਤਿਸੁ ਰਿਦੈ = ਉਸ ਉਸ ਮਨੁੱਖ ਦੇ ਹਿਰਦੇ ਵਿਚ। {ਨੋਟ: ਲਫ਼ਜ਼ 'ਜਿਨ੍ਹ੍ਹ' ਬਹੁ-ਵਚਨ ਹੈ, ਲਫ਼ਜ਼ 'ਤਿਸੁ' ਇਕ-ਵਚਨ ਹੈ। ਦੋਹਾਂ ਦਾ ਮੇਲ ਠੀਕ ਕਰਨ ਲਈ 'ਤਿਸੁ' ਦਾ ਅਰਥ 'ਤਿਸੁ ਤਿਸੁ' ਕਰਨਾ ਹੈ}।
SikhNet (Spanish)No obstante, sólo Lo enaltece en su corazón, aquél que así lo tiene marcado en su Destino.
ਅਕਥ ਕਹਾਣੀ ਤਿਨੀ ਜਾਣੀ; ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥
akath kahaanee tinee jaanee; jis aap prabh kirapaa kare | Ang 545
Sant Singh KhalsaHe alone knows the Unspoken Speech, unto whom God has shown His Mercy.
Manmohan SinghHe alone understands this indescribable story to whom the Lord Himself shows mercy.
Manmohan Singh (Punjabi)ਕੇਵਲ ਉਹੀ ਇਸ ਅਕਹਿ ਵਾਰਤਾ ਨੂੰ ਸਮਝਦਾ ਹੈ, ਜਿਸ ਤੇ ਵਾਹਿਗੁਰੂ ਆਪ ਮਿਹਰ ਧਾਰਦਾ ਹੈ।
Fareedkot Teekaਜਿਸ ਪਰ ਆਪ ਪ੍ਰਭੂ ਕ੍ਰਿਪਾ ਕਰਤਾ ਹੈ ਤਿਸ ਨੇ ਇਹ ਅਕਥਨੀ੍ਯ ਕਹਾਣੀ ਜਾਨੀ ਹੈ॥
Prof. Sahib Singhਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦੇ ਹਨ।ਪਦ ਅਰਥ ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਜਿਸੁ = ਜਿਸ ਜਿਸ ਉਤੇ।
SikhNet (Spanish)Indescriptible es el Bello Bani, la Palabra del Señor; sólo por una Gracia especial, a uno le es revelada.
ਅਮਰੁ ਥੀਆ. ਫਿਰਿ ਨ ਮੂਆ; ਕਲਿ ਕਲੇਸਾ ਦੁਖ ਹਰੇ ॥
amar theea. fir na mooaa; kal kalesaa dukh hare | Ang 545
Sant Singh KhalsaHe becomes immortal, and shall not die again; his troubles, disputes and pains are dispelled.
Manmohan SinghHe becomes immortal and dies not again and his quarrels, disputes and distresses are dispelled.
Manmohan Singh (Punjabi)ਉਹ ਅਬਿਨਾਸ਼ੀ ਹੋ ਜਾਂਦਾ ਹੈ ਅਤੇ ਮੁੜ ਕੇ ਮਰਦਾ ਨਹੀਂ। ਉਸ ਦੇ ਝਗੜੇ, ਬਖੇੜੇ ਅਤੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਸੋ ਮ੍ਰਿਤ ਸੇ ਰਹਿਤ (ਥੀਆ) ਹੂਆ ਹੈ ਫਿਰ ਕਬੀ ਮਰਤਾ ਨਹੀਂ, ਕਲ ਕੇ ਸਭ ਕਲੇਸ ਅਰ ਅੰਤਸਕਰਣ ਕੇ ਦੁਖ ਦੂਰ ਹੂਏ ਹੈਂ।
Prof. Sahib Singh(ਸਿਫ਼ਤ-ਸਾਲਾਹ ਨਾਲ) ਮਨੁੱਖ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਤੇ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ ਤੇ ਇੰਜ ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ।ਪਦ ਅਰਥ ਅਮਰੁ = ਅਟੱਲ ਆਤਮਕ ਜੀਵਨ ਵਾਲਾ। ਨਾ ਮੂਆ = ਆਤਮਕ ਮੌਤ ਦੇ ਕਾਬੂ ਨਹੀਂ ਆਉਂਦਾ। ਕਲਿ = ਝਗੜੇ। ਹਰੇ = ਦੂਰ ਕਰ ਲੈਂਦਾ ਹੈ।
SikhNet (Spanish)Y a quién le es revelada la Palabra se vuelve inmortal, sus penas y aflicciones son disipadas.
ਹਰਿ ਸਰਣਿ ਪਾਈ. ਤਜਿ ਨ ਜਾਈ; ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥
har saran paaee. taj na jaaee; prabh preet man tan bhaanee | Ang 545
Sant Singh KhalsaHe finds the Sanctuary of the Lord; he does not forsake the Lord, and does not leave. God's Love is pleasing to his mind and body.
Manmohan SinghHe finds the refuge of God, who forsaking Him goes no where. To his mind and body Lord's love is pleasing.
Manmohan Singh (Punjabi)ਉਹ ਵਾਹਿਗੁਰੂ ਦੀ ਪਨਾਹ ਪਾ ਲੈਦਾ ਹੈ, ਜੋ ਉਸ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ। ਉਸ ਦੀ ਆਤਮਾ ਤੇ ਦੇਹ ਨੂੰ ਸੁਆਮੀ ਦਾ ਪਿਆਰ ਚੰਗਾ ਲੱਗਦਾ ਹੈ।
Fareedkot Teekaਤਿਸ ਨੇ ਹਰਿ ਕੀ ਸਰਣ ਪਾਈ ਹੈ ਫਿਰ ਉਸ ਤੇ ਤਿਆਗੀ ਨਹੀਂ ਜਾਤੀ ਅਰ ਪ੍ਰਭ ਕੀ ਪ੍ਰੀਤੀ ਉਸ ਕੇ ਮਨ ਤਨ ਮੇਂ ਅਛੀ ਲਗੀ ਹੈ॥
Prof. Sahib Singhਇੰਜ ਮਨੁੱਖ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਪਿਆਰੀ ਲੱਗਣ ਲੱਗ ਪੈਂਦੀ ਹੈ।ਪਦ ਅਰਥ ਤਜਿ = ਛੱਡ ਕੇ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਭਾਣੀ = ਪਿਆਰੀ ਲੱਗੀ।
SikhNet (Spanish)Encuentra el Refugio del Señor para que ya nunca Lo abandones, y vivas en el Éxtasis del Amor Divino.
ਬਿਨਵੰਤਿ ਨਾਨਕ. ਸਦਾ ਗਾਈਐ; ਪਵਿਤ੍ਰ ਅੰਮ੍ਰਿਤ ਬਾਣੀ ॥੩॥
binavant naanak. sadaa gaaeeai; pavitr amrit baanee |3| Ang 545
Sant Singh KhalsaPrays Nanak, sing forever the Sacred Ambrosial Bani of His Word. ||3||
Manmohan SinghImplores Nanak, O mortal, ever chant thou the immaculate and ambrosial Gurbani.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਪ੍ਰਾਣੀ! ਤੂੰ ਸਦੀਵ ਹੀ ਪਾਲਨ ਅਤੇ ਸੁਧਾ-ਸਰੂਪ ਗੁਰੂ ਕੀ ਬਾਣੀ ਦਾ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅੰਮ੍ਰਿਤ ਰੂਪ ਜੋ ਪਵਿਤ੍ਰ ਬਾਣੀ ਹੈ ਤਿਸ ਕੋ ਨਿਤ੍ਯ ਹੀ ਗਾਇਨ ਕਰੀਏ॥੩॥☬ਜਿਨੋਂ ਨੇ ਅੰਮ੍ਰਤ ਰੂਪ ਬਾਣੀ ਗਾਈ ਹੈ ਤਿਨੋਂ ਕੋ ਬ੍ਰਹਮ ਪ੍ਰਾਪਤਿ ਰੂਪ ਫਲ ਦਿਖਾਵਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ॥੩॥ਪਦ ਅਰਥ ਗਾਈਐ = ਗਾਣੀ ਚਾਹੀਦੀ ਹੈ ॥੩॥
SikhNet (Spanish)Reza Nanak, canta por siempre el Bani Ambrosial de Su Palabra. (3)
ਮਨ ਤਨ ਗਲਤੁ ਭਏ; ਕਿਛੁ ਕਹਣੁ. ਨ ਜਾਈ, ਰਾਮ ॥
man tan galat bhe; kichh kehan. na jaaee, raam | Ang 545
Sant Singh KhalsaMy mind and body are intoxicated - this state cannot be described.
Manmohan SinghMy mind and body are inebriated with Lord's love. My state cannot be described.
Manmohan Singh (Punjabi)ਮੇਰਾ ਮਨੂਆ ਤੇ ਸਰੀਰ ਪ੍ਰਭੂ ਦੇ ਪਿਆਰ ਵਿੱਚ ਗਲਤਾਨ ਹੋਏ ਹੋਏ ਹਨ। ਮੇਰੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ।
Fareedkot Teekaਹੇ ਭਾਈ! ਵਹੁ ਮਨ ਤਨ ਕਰ ਕੇ ਪ੍ਰੇਮ ਮੇਂ ਗਲਤਾਨ ਹੋ ਰਹੇ ਹੈਂ ਅਰ ਉਸ ਰਸ ਕਾ ਅਨੰਦ ਕੁਛ ਕਹਾ ਨਹੀਂ ਜਾਤਾ॥
Prof. Sahib Singhਇੰਜ ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ) ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ।ਪਦ ਅਰਥ ਗਲਤੁ = ਗ਼ਲਤਾਨ, ਮਸਤ। ਕਹਣੁ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ।
SikhNet (Spanish)Mi cuerpo y mi mente están en Éxtasis; no puedo describir
ਜਿਸ ਤੇ ਉਪਜਿਅੜਾ; ਤਿਨਿ ਲੀਆ ਸਮਾਈ ਰਾਮ ॥
jis te upajiarraa; tin leea samaaee raam | Ang 545
Sant Singh KhalsaWe originated from Him, and into Him we shall merge once again.
Manmohan SinghFrom whom I has issued forth, that Lord has merged me in Himself.
Manmohan Singh (Punjabi)ਜਿਸ ਤੋਂ ਮੈਂ ਉਤਪੰਨ ਹੋਇਆ ਸੀ ਉਸ ਸੁਆਮੀ ਨੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ।
Fareedkot Teekaਕਿਉਂਕਿ ਜਿਸ ਸੇ ਉਤਪੰਨ ਹੂਆ ਥਾ ਤਿਸੀ ਨੇ ਅਪਨੇ ਮੇਂ ਅਭੇਦ ਕਰ ਲੀਆ ਹੈ॥
Prof. Sahib Singhਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸੇ ਵਿਚ ਜਾਂਦਾ ਹੈ।ਪਦ ਅਰਥ ਜਿਸ ਤੇ = ਜਿਸ (ਪਰਮਾਤਮਾ) ਤੋਂ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਤਿਨਿ = ਉਸ (ਪਰਮਾਤਮਾ) ਨੇ। ਲੀਆ ਸਮਾਈ = ਆਪਣੇ ਵਿਚ ਮਿਲਾ ਲਿਆ।
SikhNet (Spanish)mi Estado de Dicha, pues me he inmergido en la Luz de Aquél de Quien vine,
ਮਿਲਿ ਬ੍ਰਹਮ ਜੋਤੀ, ਓਤਿ ਪੋਤੀ; ਉਦਕੁ ਉਦਕਿ ਸਮਾਇਆ ॥
mil braham jotee, ot potee; udak udak samaaeaa | Ang 545
Sant Singh KhalsaI merge into God's Light, through and through, like water merging into water.
Manmohan SinghAs water blends with water, so am I united with Lord's light, like warp and woof.
Manmohan Singh (Punjabi)ਜਿਸ ਤਰ੍ਹਾਂ ਪਾਣੀ ਪਾਣੀ ਨਾਲ ਅਭੇਦ ਹੋ ਜਾਂਦਾ ਹੈ ਏਸੇ ਤਰ੍ਹਾਂ ਹੀ ਮੈਂ ਤਾਣੇ ਪੇਟੇ ਦੀ ਮਾਨੰਦ ਪ੍ਰਭੂ ਦੇ ਪ੍ਰਕਾਸ਼ ਨਾਲ ਮਿਲ ਗਿਆ ਹਾਂ।
Fareedkot Teekaਜੋਤੀ ਸਰੂਪ ਬ੍ਰਹਮ ਜੋ (ਓਤਿ ਪੋਤੀ) ਤਾਨੇ ਪੇਟੇ ਵਤ ਮਿਲ ਕਰ ਪੂਰਨ ਹੈ, ਤਿਸ ਮੇਂ ਜਲ ਮੇਂ ਜਲ ਵਤ ਅਭੇਦ ਹੋਯਾ ਹੈ॥
Prof. Sahib Singhਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਇੰਜ ਮਿਲ ਜਾਂਦਾ ਹੈ ਜਿਵਾਂ ਪਾਣੀ ਵਿਚ ਪਾਣੀ ਮਿਲ ਜਾਂਦਾ ਹੈ।ਪਦ ਅਰਥ ਮਿਲਿ = ਮਿਲ ਕੇ। ਓਤਿ = ਉਣੇ ਹੋਏ ਵਿਚ। ਪੋਤੀ = ਪੋਤਿ, ਪ੍ਰੋਤੇ ਹੋਏ ਵਿਚ। ਓਤ ਪੋਤੀ = (ਕੱਪੜੇ ਦੇ) ਤਾਣੇ ਪੇਟੇ ਵਾਂਗ। ਉਦਕੁ = ਪਾਣੀ। ਉਦਕਿ = ਪਾਣੀ ਵਿਚ।
SikhNet (Spanish)y ahora mi luz está entretejida en la Luz Total, trama y urdimbre.
ਜਲਿ ਥਲਿ ਮਹੀਅਲਿ ਏਕੁ ਰਵਿਆ; ਨਹ ਦੂਜਾ ਦ੍ਰਿਸਟਾਇਆ ॥
jal thal maheeal ek raviaa; neh doojaa drisattaaeaa | Ang 545
Sant Singh KhalsaThe One Lord permeates the water, the land and the sky - I do not see any other.
Manmohan SinghThe one Lord is contained in sea, land, and sky and I see not another.
Manmohan Singh (Punjabi)ਇਕ ਸੁਆਮੀ ਹੀ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਰਮਿਆ ਹੋਇਆ ਹੈ। ਮੈਨੂੰ ਹੋਰ ਕੋਈ ਨਜ਼ਰੀਂ ਨਹੀਂ ਪੈਂਦਾ।
Fareedkot Teeka(ਜਲਿ ਥਲਿ) ਪਤਾਲ (ਮਹੀ) ਪ੍ਰਿਥਵੀ (ਅਲਿ) ਅਕਾਸ ਵਿਖੇ ਏਕ ਵਾਹਿਗੁਰੂ ਮਨ ਕਰ ਕਹਾ ਜਾਨਾ ਹੈ ਅਰ ਤਿਨ ਕੋ ਦੂਸਰਾ ਦਿਸ਼ਟ ਨਹੀਂ ਆਇਆ ਹੈ॥
Prof. Sahib Singh(ਫਿਰ ਮਨੁੱਖ ਨੂੰ) ਇਕ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਮੌਜੂਦ ਦਿੱਸਦਾ ਹੈ ਤੇ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ।ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਤੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।
SikhNet (Spanish)La gota se ha unido al Océano y ahora, prevaleciendo veo a mi Señor en la tierra, en los mares y en los espacios inferiores.
ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ; ਕੀਮਤਿ ਕਹਣੁ. ਨ ਜਾਈ ॥
ban trin tribhavan poor pooran; keemat kehan. na jaaee | Ang 545
Sant Singh KhalsaHe is totally permeating the woods, meadows and the three worlds. I cannot express His worth.
Manmohan SinghHe is fully pervading the woods, the grass-blades and the three worlds. His worth, I cannot tell.
Manmohan Singh (Punjabi)ਉਹ ਜੰਗਲਾਂ ਘਾਅ ਦੀਆਂ ਤਿੜਾਂ ਅਤੇ ਤਿੰਨਾਂ ਜਹਾਨਾਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ। ਉਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ।
Fareedkot Teekaਪੂਰਨ ਵਾਹਿਗੁਰੂ ਬਨੋਂ ਤ੍ਰਿਨੋਂ ਤਥਾ ਤੀਨੋਂ ਲੋਕ ਮੇਂ ਪੂਰਨ ਹੋ ਰਹਾ ਹੈ, ਪਰੰਤੂ ਤਿਸ ਕੀ (ਕੀਮਤਿ) ਮਹਿਮਾ ਕਹੀ ਨਹੀਂ ਜਾਤੀ ਹੈ॥
Prof. Sahib Singh(ਫਿਰ ਮਨੁੱਖ ਨੂੰ) ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ ਤੇ ਐਸੇ (ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
SikhNet (Spanish)Ahora no veo a nadie más; el Señor Insondable prevalece en los bosques, en toda la vegetación, en las tres Gunas.
ਬਿਨਵੰਤਿ ਨਾਨਕ. ਆਪਿ ਜਾਣੈ; ਜਿਨਿ ਏਹ ਬਣਤ ਬਣਾਈ ॥੪॥੨॥੫॥
binavant naanak. aap jaanai; jin eeh banat banaaee |4|2|5| Ang 545
Sant Singh KhalsaPrays Nanak, He alone knows - He who created this creation. ||4||2||5||
Manmohan SinghSupplicates Nanak, He who has created this creation, Himself knows all about it.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ ਜਿਸ ਨੇ ਇਹ ਰਚਨਾ ਰਚੀ ਹੈ ਉਹ ਖੁਦ ਹੀ ਇਸ ਬਾਰੇ ਸਭ ਕੁਝ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਇਹ ਸੰਸਾਰ ਕੀ ਬਨਤ ਬਨਾਈ ਹੈ ਵਹੁ ਅਕਾਲ ਪੁਰਖ ਅਪਨੀ ਕੀਮਤ ਕੋ ਆਪ ਹੀ ਜਾਨਤਾ ਹੈ ਦੂਸਰਾ ਨਹੀਂ ਜਾਨਤਾ॥੪॥੨॥੫॥☬ਅਬ ਸਨਮੁਖ ਉਸਤਤਿ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ॥੪॥੨॥੫॥ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ ॥੪॥੨॥੫॥
SikhNet (Spanish)Dice Nanak, sólo el Señor conoce Su Estado; Él ha creado todo lo que es. (4‑2‑5)