ੴ

ਸਿੱਖਬਾਣੀ · SikhBani

Ang 545

Sri Guru Granth Sahib · Raag Bihaagraa · 2 shabads, 36 lines
Translations
Shabad Guru Arjan Dev Ji Raag Bihaagraa continued from Ang 544

ਕਰਿ ਮਜਨੁ ਹਰਿ ਸਰੇ; ਸਭਿ ਕਿਲਬਿਖ ਨਾਸੁ ਮਨਾ ॥

kar majan har sare; sabh kilabikh naas manaa |

Sant Singh KhalsaTake your cleansing bath in the Ambrosial Pool of the Lord, and all of your sins shall be wiped away, O my soul.
Manmohan SinghHave thou an ablution in God's Name-tank and all thy sins shall be washed off, O my soul.
Manmohan Singh (Punjabi)ਵਾਹਿਗੁਰੂ ਦੇ ਨਾਮ-ਤਾਲਾਬ ਵਿੱਚ ਤੂੰ ਇਸ਼ਨਾਨ ਕਰ ਅਤੇ ਤੇਰੇ ਸਾਰੇ ਪਾਪ ਧੋਤੇ ਜਾਣਗੇ ਹੇ ਮੇਰੀ ਜਿੰਦੜੀਏ!
Fareedkot Teekaਹੇ ਮਨ! ਹਰਿ ਸਚੀ ਸਤਸੰਗਤ ਮੇਂ ਮਜਨ ਕਰ, ਤਿਸੁ ਕਰ ਸਭ ਪਾਪੋਂ ਕੋ ਨਾਸ ਕਰ॥
Prof. Sahib Singhਹੇ ਮਨ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ।

ਪਦ ਅਰਥ ਮਜਨੁ = ਇਸ਼ਨਾਨ। ਸਰੇ = ਸਰਿ, ਸਰ ਵਿਚ। ਹਰਿ ਸਰੇ = ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸਰ ਵਿਚ। ਸਭਿ = ਸਾਰੇ। ਕਿਲਬਿਖ = ਪਾਪ।

SikhNet (Spanish)Báñate en las Aguas del Señor y todas tus faltas serán borradas.

ਕਰਿ ਸਦਾ ਮਜਨੁ. ਗੋਬਿੰਦ ਸਜਨੁ; ਦੁਖ ਅੰਧੇਰਾ ਨਾਸੇ ॥

kar sadaa majan. gobind sajan; dukh andheraa naase |

Sant Singh KhalsaTake your cleansing ever in the Lord God, O friends, and the pain of darkness shall be dispelled.
Manmohan SinghBathe thou ever in the Name of Lord, the Friends, and the darkness of thy pain shall be dispelled.
Manmohan Singh (Punjabi)ਸਾਹਿਬ, ਮਿੱਤ੍ਰ ਦੇ ਨਾਮ ਅੰਦਰ ਤੂੰ ਹਮੇਸ਼ਾਂ ਇਸ਼ਨਾਨ ਕਰ, ਤੇਰੀ ਤਕਲੀਫ ਦਾ ਅੰਨ੍ਹੇਰਾ ਦੂਰ ਹੋ ਜਾਵੇਗਾ।
Fareedkot Teekaਇਸ ਪ੍ਰਕਾਰ ਗੋਬਿੰਦ ਨਾਮ ਮੇਂ ਮਜਨ ਕਰ ਜੋ ਤੇਰਾ ਸਦੀਵ ਸਜਨ ਹੋ ਅਰ ਸਭ ਦੁਖ ਅਰੁ ਅਗ੍ਯਾਨ ਰੂਪ ਅੰਧੇਰਾ ਨਾਸ ਹੋ ਜਾਇ॥
Prof. Sahib Singhਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ! ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਸਜਨੁ = ਮਿੱਤਰ। ਨਾਸੇ = ਨਾਸ ਕਰ ਦੇਂਦਾ ਹੈ।

SikhNet (Spanish)Báñate siempre en la Fuente de Éxtasis para que tu tristeza y tu ignorancia se desvanezcan, para que no vaciles más, y las cadenas de la muerte sean arrancadas de tu cuello.

ਜਨਮ ਮਰਣੁ. ਨ ਹੋਇ ਤਿਸ ਕਉ; ਕਟੈ ਜਮ ਕੇ ਫਾਸੇ ॥

janam maran. na hoe tis kau; kattai jam ke faase |

Sant Singh KhalsaBirth and death shall not touch you, and the noose of Death shall be cut away.
Manmohan SinghHe is delivered from the cycle of birth and death as his noose of death is cut.
Manmohan Singh (Punjabi)ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਉਸ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਜੋ ਐਸਾ ਕਰਤੇ ਹੈਂ ਤਿਨ ਕੋ ਜਨਮ ਮਰਨ ਨਹੀਂ ਹੋਤਾ ਅਰ ਜਮ ਕਾ ਫਾਹਾ ਕਟ ਜਾਤਾ ਹੈ॥
Prof. Sahib Singhਇੰਜ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ।

ਪਦ ਅਰਥ ਕਉ = ਨੂੰ। ਕਟੈ = ਕੱਟ ਦੇਂਦਾ ਹੈ। ਫਾਸੇ = ਫਾਹੀਆਂ।

SikhNet (Spanish)Ve y únete a la Saad Sangat, la Compañía de los Santos, para que te fundas en el Naam,

ਮਿਲੁ ਸਾਧਸੰਗੇ ਨਾਮ ਰੰਗੇ; ਤਹਾ ਪੂਰਨ ਆਸੋ ॥

mil saadhasange naam range; tahaa pooran aaso |

Sant Singh KhalsaSo join the Saadh Sangat, the Company of the Holy, and be imbued with the Naam, the Name of the Lord; there, your hopes shall be fulfilled.
Manmohan SinghJoin the society of saints, so that thou be imbued with the Name. There thy desire shall be fulfilled.
Manmohan Singh (Punjabi)ਸਤਿ ਸੰਗਤ ਨਾਲ ਜੁੜ ਤਾਂ ਜੋ ਤੂੰ ਨਾਮ ਨਾਲ ਰੰਗਿਆ ਜਾਵੇਂ। ਉਥੇ ਤੇਰੀ ਮਨਸ਼ਾਂ ਪੂਰੀ ਹੋ ਜਾਵੇਗੀ।
Fareedkot Teekaਸਾਧੋਂ ਕੇ ਸੰਗ ਮੇਂ ਮਿਲਕਰ ਨਾਮ ਮੇਂ ਪ੍ਰੇਮ ਕਰਨੇ ਸੇਂ ਆਸਾ ਪੂਰਨ ਹੋਤੀ ਹੈ॥
Prof. Sahib Singhਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ।

ਪਦ ਅਰਥ ਰੰਗੇ = ਰੰਗਿ, ਪ੍ਰੇਮ ਵਿਚ। ਤਹਾ = ਉਸ (ਸਾਧ ਸੰਗਤ) ਵਿਚ।

SikhNet (Spanish)el Nombre del Señor; ahí tus deseos serán cumplidos.

ਬਿਨਵੰਤਿ ਨਾਨਕ. ਧਾਰਿ ਕਿਰਪਾ; ਹਰਿ ਚਰਣ ਕਮਲ ਨਿਵਾਸੋ ॥੧॥

binavant naanak. dhaar kirapaa; har charan kamal nivaaso |1|

Sant Singh KhalsaPrays Nanak, shower Your Mercy upon me, O Lord, that I might dwell at Your Lotus Feet. ||1||
Manmohan SinghPraise Nanak, O God have mercy on me, that I may secure an abode at Thy lotus feet.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉੱਤੇ ਤਰਸ ਕਰ ਤਾਂ ਜੋ ਮੇਰਾ ਤੇਰੇ ਕੰਵਲ ਰੂਪੀ ਚਰਨਾਂ ਵਿੱਚ ਵਾਸਾ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਰੀ ਹੀ ਕ੍ਰਿਪਾ ਧਾਰਤਾ ਹੈ ਤਬ ਤਿਸ ਕੇ ਚਰਨੋਂ ਮੇਂ ਨਿਵਾਸ ਕਰੀਤਾ ਹੈ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਹਰੀ! ਕਿਰਪਾ ਕਰ! ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ॥੧॥

ਪਦ ਅਰਥ ਹਰਿ = ਹੇ ਹਰੀ! ॥੧॥

SikhNet (Spanish)Dice Nanak, oh Señor, ten Compasión de mí para que pueda alabar siempre el Loto de Tus Pies. (1)

ਤਹ ਅਨਦ ਬਿਨੋਦ ਸਦਾ; ਅਨਹਦ ਝੁਣਕਾਰੋ ਰਾਮ ॥

teh anad binod sadaa; anahad jhunakaaro raam |

Sant Singh KhalsaThere is bliss and ecstasy there always, and the unstruck celestial melody resounds there.
Manmohan SinghThere ever is bliss and merry makings and resound there the celestial strain.
Manmohan Singh (Punjabi)ਉੱਥੇ ਹਮੇਸ਼ਾਂ ਖੁਸ਼ੀ ਤੇ ਮੌਜ-ਬਹਾਰਾ ਹਨ ਅਤੇ ਬੈਕੁੰਠੀ ਕੀਰਤਨ ਓਥੇ ਗੂੰਜਦਾ ਹੈ।
Fareedkot Teekaਹੇ ਭਾਈ! ਜਿਨ ਕਾ ਹਰਿ ਕੇ ਚਰਣੋਂ ਮੇਂ ਨਿਵਾਸ ਹੈ ਤਹਾਂ ਤਿਸ ਸਤਸੰਗ ਮੇਂ ਔ (ਬਿਨੋਦ) ਬਿਲਾਸ ਸਦਾ ਹੀ ਏਕ ਰਸ (ਝੁਣਕਾਰੋ) ਸਬਦ ਆਨੰਦ ਹੋਤਾ ਹੈ॥
Prof. Sahib Singhਸਾਧ ਸੰਗਤ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ।

ਪਦ ਅਰਥ ਤਹ = ਉੱਥੇ, ਸਾਧ ਸੰਗਤ ਵਿਚ। ਬਿਨੋਦ = ਖ਼ੁਸ਼ੀਆਂ। ਅਨਹਦ = ਇਕ-ਰਸ, ਲਗਾਤਾਰ। ਝੁਣਕਾਰੋ = (ਵੱਜ ਰਹੇ ਸਾਜਾਂ ਦੀ) ਮੱਠੀ ਮੱਠੀ ਆਵਾਜ਼।

SikhNet (Spanish)Siempre hay Dicha y Éxtasis; la Melodía Divina de la Palabra

ਮਿਲਿ ਗਾਵਹਿ ਸੰਤ ਜਨਾ; ਪ੍ਰਭ ਕਾ ਜੈਕਾਰੋ ਰਾਮ ॥

mil gaaveh sant janaa; prabh kaa jaikaaro raam |

Sant Singh KhalsaMeeting together, the Saints sing God's Praises, and celebrate His Victory.
Manmohan SinghMeeting together, the holy men sing Lord's praises and hail victory to the master.
Manmohan Singh (Punjabi)ਇਕੱਤ੍ਰ ਹੋ ਕੇ ਨੇਕ ਪੁਰਸ਼ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਮਾਲਕ ਦੀ ਜਿੱਤ ਦੇ ਨਾਹਰੇ ਲਾਉਂਦੇ ਹਨ।
Fareedkot Teekaਹੇ ਭਾਈ! ਤਹਾਂ ਸਭ ਸੰਤ ਮਿਲ ਕਰ ਕੇ ਪ੍ਰਭੂ ਕਾ ਜੈ ਜੈ ਕਾਰ ਗਾਉਤੇ ਹੈਂ॥
Prof. Sahib Singhਸਾਧ ਸੰਗਤ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।

ਪਦ ਅਰਥ ਮਿਲਿ = ਮਿਲ ਕੇ। ਜੈਕਾਰੋ = ਸਿਫ਼ਤ-ਸਾਲਾਹ।

SikhNet (Spanish)resuena ahí en donde uno canta la Victoria

ਮਿਲਿ ਸੰਤ ਗਾਵਹਿ. ਖਸਮ ਭਾਵਹਿ; ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥

mil sant gaaveh. khasam bhaaveh; har prem ras rang bhineea |

Sant Singh KhalsaMeeting together, the Saints sing the Praises of the Lord Master; they are pleasing to the Lord, and saturated with the sublime essence of His love and affection.
Manmohan SinghMeeting together, the saints sing Lord's praises, drenched in the Nectar of Him love and affection and become acceptable to their Spouse.
Manmohan Singh (Punjabi)ਇਕੱਤ੍ਰ ਹੋ ਅਤੇ ਉਸ ਦੇ ਪਿਆਰ ਤੇ ਪ੍ਰੀਤ ਦੇ ਅੰਮ੍ਰਿਤ ਅੰਦਰ ਭਿੱਜ ਸਾਧੂ ਸੱਜਣ ਮਿਲ ਕੇ ਸੁਆਮੀ ਦਾ ਜੱਸ ਗਾਇਨ ਕਰਦੇ ਅਤੇ ਆਪਣੇ ਭਰਤੇ ਨੂੰ ਚੰਗੇ ਲੱਗਦੇ ਹਨ।
Fareedkot Teekaਜੋ ਸੰਤ ਜਨ ਆਪਸ ਮੇਂ ਮਿਲ ਕਰ ਕੇ ਗਾਇਨ ਕਰਤੇ ਹੈਂ, ਸੋ ਸ੍ਵਾਮੀ ਕੋ ਭਾਉਤੇ ਹੈਂ, ਹਰਿ ਕੇ ਪ੍ਰੇਮ ਰਸ ਮੇਂ ਤਿਨ ਕੀ ਬੁਧੀ ਸਰਬ ਓਰ ਤੇ ਅਨੰਦ ਕਰਤੀ ਹੈ॥
Prof. Sahib Singhਸੰਤ ਜਨ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ।

ਪਦ ਅਰਥ ਖਸਮ ਭਾਵਹਿ = ਖਸਮ ਨੂੰ ਪਿਆਰੇ ਲੱਗਦੇ ਹਨ। ਰੰਗਿ = ਰੰਗ ਵਿਚ। ਭਿੰਨੀਆ = ਭਿੱਜੀ ਰਹਿੰਦੀ ਹੈ।

SikhNet (Spanish)del Señor y repite Sus Alabanzas en la Compañía de los Santos, pues el estar imbuido en Su Amor es lo que complace al Señor.

ਹਰਿ ਲਾਭੁ ਪਾਇਆ. ਆਪੁ ਮਿਟਾਇਆ; ਮਿਲੇ ਚਿਰੀ ਵਿਛੁੰਨਿਆ ॥

har laabh paaeaa. aap mittaaeaa; mile chiree vichhuniaa |

Sant Singh KhalsaThey obtain the profit of the Lord, eliminate their self-conceit, and meet Him, from whom they were separated for so long.
Manmohan SinghEffacing self-conceit, they attain God's profit and meet the Spouse long separated from them.
Manmohan Singh (Punjabi)ਸਵੈ-ਹੰਗਤਾ ਨੂੰ ਮਾਰ ਕੇ ਉਹ ਹਰੀ ਦੇ ਨਫੇ ਨੂੰ ਹਾਸਲ ਕਰਦੇ ਹਨ ਅਤੇ ਆਪਣੇ ਨਾਲੋਂ ਦੇਰ ਤੋਂ ਵਿਛੜੇ ਕੰਤ ਨੂੰ ਮਿਲ ਪੈਦੇ ਹਨ।
Fareedkot Teekaਤਿਨੋਂ ਨੇ ਹਰਿ ਪ੍ਰਾਪਤੀ ਕਾ ਲਾਭ ਪਾਇਆ ਹੈ ਔਰ ਆਪਾ ਭਾਉ ਮਿਟਾਇ ਦੀਆ ਹੈ, ਬਹੁਤ ਕਾਲ ਕੇ ਬਿਛੜੇ ਹੂਏ ਮਿਲ ਗਏ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਪਰਮਾਤਮਾ) ਨੂੰ ਮਿਲ ਪੈਂਦੇ ਹਨ।

ਪਦ ਅਰਥ ਆਪੁ = ਆਪਾ-ਭਾਵ, ਅਹੰਕਾਰ। ਚਿਰੀ ਵਿਛੁੰਨਿਆ = ਚਿਰਾਂ ਦੇ ਵਿਛੁੱੜੇ ਹੋਏ।

SikhNet (Spanish)Así uno cosecha el fruto de su ser venciendo al ego, y de una larga separación,

ਗਹਿ ਭੁਜਾ ਲੀਨੇ. ਦਇਆ ਕੀਨੑੇ; ਪ੍ਰਭ ਏਕ ਅਗਮ ਅਪਾਰੋ ॥

geh bhujaa leene. deaa keenae; prabh ek agam apaaro |

Sant Singh KhalsaTaking them by the arm, He makes them His own; God, the One, inaccessible and infinite, bestows His kindness.
Manmohan SinghThe Unique, Inaccessible and Infinite Lord showers His benediction and holding them by the arm makes them His own.
Manmohan Singh (Punjabi)ਅਦੁੱਤੀ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਸਾਹਿਬ ਆਪਣੀ ਰਹਿਮਤ ਧਾਰਦਾ ਹੈ ਅਤੇ ਉਨ੍ਹਾਂ ਨੂੰ ਬਾਹੋਂ ਫੜ ਆਪਣੇ ਨਿੱਜ ਦੇ ਬਣਾ ਲੈਦਾ ਹੈ।
Fareedkot Teekaਅਗਮ ਅਪਾਰ ਏਕ ਪ੍ਰਭੂ ਨੇ ਦਇਆ ਕਰ ਕੇ ਬੁਧੀ ਰੂਪ ਭੁਜਾ ਸੇ ਪਕੜ ਲੀਏ ਹੈਂ॥
Prof. Sahib Singhਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ।

ਪਦ ਅਰਥ ਗਹਿ = ਫੜ ਕੇ। ਭੁਜਾ = ਬਾਂਹ। ਅਗਮ = ਅਪਹੁੰਚ। ਅਪਾਰੋ = ਬੇਅੰਤ।

SikhNet (Spanish)de pronto es unido en Matrimonio. El Señor lo sostiene del brazo y es Compasivo con él, pues Su Misericordia es Infinita e Insondable.

ਬਿਨਵੰਤਿ ਨਾਨਕ. ਸਦਾ ਨਿਰਮਲ; ਸਚੁ ਸਬਦੁ ਰੁਣ ਝੁਣਕਾਰੋ ॥੨॥

binavant naanak. sadaa niramal; sach sabad run jhunakaaro |2|

Sant Singh KhalsaPrays Nanak, forever immaculate are those who sing the Praises of the True Word of the Shabad. ||2||
Manmohan SinghSupplicates Nanak, ever immaculate are they, who hymn the praise of the True Name.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਹਮੇਸ਼ਾਂ ਹੀ ਪਵਿੱਤ੍ਰ ਹਨ ਉਹ ਜੋ ਸੱਚੇ ਨਾਮ ਦੀ ਉਸਤਤੀ ਗਾਇਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਿਤ੍ਯ ਸੁਧ (ਸਬਦੁ) ਬ੍ਰਹਮ ਹੈ, ਸੋ (ਰੁਣ ਝਣਕਾਰੋ) ਏਕ ਰਸ ਹੈਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ॥੨॥

ਪਦ ਅਰਥ ਸਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਰੁਣਝੁਣਕਾਰੋ = ਮਿੱਠੀ ਸੁਰੀਲੀ ਮੱਧਮ ਆਵਾਜ਼ ॥੨॥

SikhNet (Spanish)Dice Nanak, puros permanecen para siempre aquéllos en cuya mente resuena la Palabra Verdadera del Señor. (2)

ਸੁਣਿ ਵਡਭਾਗੀਆ; ਹਰਿ ਅੰਮ੍ਰਿਤ ਬਾਣੀ ਰਾਮ ॥

sun vaddabhaageea; har amrit baanee raam |

Sant Singh KhalsaListen, O most fortunate ones, to the Ambrosial Bani of the Word of the Lord.
Manmohan SinghO ye very fortunate one, hearken thou to the immortalising hymns of the Guru-God.
Manmohan Singh (Punjabi)ਤੂੰ ਹੇ ਪਰਮ ਚੰਗੇ ਕਰਮਾਂ ਵਾਲਿਆ ਗੁਰੂ ਗੋਬਿੰਦ ਦੀ ਸੁਰਜੀਤ ਕਰਨ ਵਾਲੀ ਗੁਰਬਾਣੀ ਸ੍ਰਵਣ ਕਰ।
Fareedkot Teekaਹੇ ਬਡਭਾਗੀ! ਹਰੀ ਬਿਆਪਕ ਕੀ ਅੰਮ੍ਰਿਤ ਰੂਪ ਬਾਣੀ ਸ੍ਰਵਣ ਕਰ॥
Prof. Sahib Singhਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)Oh, hombre afortunado, bebe el Néctar de la Palabra de Dios.

ਜਿਨ ਕਉ ਕਰਮਿ ਲਿਖੀ; ਤਿਸੁ ਰਿਦੈ ਸਮਾਣੀ ਰਾਮ ॥

jin kau karam likhee; tis ridai samaanee raam |

Sant Singh KhalsaHe alone, whose karma is so pre-ordained, has it enter into his heart.
Manmohan SinghHe, in whose destiny it is so write, in his mind alone, it deeply enters.
Manmohan Singh (Punjabi)ਜਿਸ ਦੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕੇਵਲ ਉਸ ਦੇ ਹਿਰਦੇ ਅੰਦਰ ਹੀ ਪ੍ਰਵੇਸ਼ ਕਰਦੀ ਹੈ।
Fareedkot Teekaਜਿਨ ਕੇ ਮਸਤਕ ਮੇਂ ਕਰਮ ਅਨੁਸਾਰ ਪਰਮੇਸਰ ਨੇ ਬਾਣੀ ਕੀ ਪ੍ਰਾਪਤੀ ਲਿਖੀ ਹੈ, ਤਿਨ ਕੇ ਹਿਰਦ੍ਯ ਮੇਂ ਸਮਾਈ ਹੈ॥
Prof. Sahib Singhਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ।

ਪਦ ਅਰਥ ਜਿਨ ਕਉ = ਜਿਨ੍ਹਾਂ ਦੇ ਮੱਥੇ ਉਤੇ। ਕਰਮਿ = (ਪਰਮਾਤਮਾ ਦੀ) ਬਖ਼ਸ਼ਸ਼ ਨਾਲ। ਤਿਸੁ ਰਿਦੈ = ਉਸ ਉਸ ਮਨੁੱਖ ਦੇ ਹਿਰਦੇ ਵਿਚ। {ਨੋਟ: ਲਫ਼ਜ਼ 'ਜਿਨ੍ਹ੍ਹ' ਬਹੁ-ਵਚਨ ਹੈ, ਲਫ਼ਜ਼ 'ਤਿਸੁ' ਇਕ-ਵਚਨ ਹੈ। ਦੋਹਾਂ ਦਾ ਮੇਲ ਠੀਕ ਕਰਨ ਲਈ 'ਤਿਸੁ' ਦਾ ਅਰਥ 'ਤਿਸੁ ਤਿਸੁ' ਕਰਨਾ ਹੈ}।

SikhNet (Spanish)No obstante, sólo Lo enaltece en su corazón, aquél que así lo tiene marcado en su Destino.

ਅਕਥ ਕਹਾਣੀ ਤਿਨੀ ਜਾਣੀ; ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥

akath kahaanee tinee jaanee; jis aap prabh kirapaa kare |

Sant Singh KhalsaHe alone knows the Unspoken Speech, unto whom God has shown His Mercy.
Manmohan SinghHe alone understands this indescribable story to whom the Lord Himself shows mercy.
Manmohan Singh (Punjabi)ਕੇਵਲ ਉਹੀ ਇਸ ਅਕਹਿ ਵਾਰਤਾ ਨੂੰ ਸਮਝਦਾ ਹੈ, ਜਿਸ ਤੇ ਵਾਹਿਗੁਰੂ ਆਪ ਮਿਹਰ ਧਾਰਦਾ ਹੈ।
Fareedkot Teekaਜਿਸ ਪਰ ਆਪ ਪ੍ਰਭੂ ਕ੍ਰਿਪਾ ਕਰਤਾ ਹੈ ਤਿਸ ਨੇ ਇਹ ਅਕਥਨੀ੍ਯ ਕਹਾਣੀ ਜਾਨੀ ਹੈ॥
Prof. Sahib Singhਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦੇ ਹਨ।

ਪਦ ਅਰਥ ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਜਿਸੁ = ਜਿਸ ਜਿਸ ਉਤੇ।

SikhNet (Spanish)Indescriptible es el Bello Bani, la Palabra del Señor; sólo por una Gracia especial, a uno le es revelada.

ਅਮਰੁ ਥੀਆ. ਫਿਰਿ ਨ ਮੂਆ; ਕਲਿ ਕਲੇਸਾ ਦੁਖ ਹਰੇ ॥

amar theea. fir na mooaa; kal kalesaa dukh hare |

Sant Singh KhalsaHe becomes immortal, and shall not die again; his troubles, disputes and pains are dispelled.
Manmohan SinghHe becomes immortal and dies not again and his quarrels, disputes and distresses are dispelled.
Manmohan Singh (Punjabi)ਉਹ ਅਬਿਨਾਸ਼ੀ ਹੋ ਜਾਂਦਾ ਹੈ ਅਤੇ ਮੁੜ ਕੇ ਮਰਦਾ ਨਹੀਂ। ਉਸ ਦੇ ਝਗੜੇ, ਬਖੇੜੇ ਅਤੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਸੋ ਮ੍ਰਿਤ ਸੇ ਰਹਿਤ (ਥੀਆ) ਹੂਆ ਹੈ ਫਿਰ ਕਬੀ ਮਰਤਾ ਨਹੀਂ, ਕਲ ਕੇ ਸਭ ਕਲੇਸ ਅਰ ਅੰਤਸਕਰਣ ਕੇ ਦੁਖ ਦੂਰ ਹੂਏ ਹੈਂ।
Prof. Sahib Singh(ਸਿਫ਼ਤ-ਸਾਲਾਹ ਨਾਲ) ਮਨੁੱਖ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਤੇ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ ਤੇ ਇੰਜ ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ।

ਪਦ ਅਰਥ ਅਮਰੁ = ਅਟੱਲ ਆਤਮਕ ਜੀਵਨ ਵਾਲਾ। ਨਾ ਮੂਆ = ਆਤਮਕ ਮੌਤ ਦੇ ਕਾਬੂ ਨਹੀਂ ਆਉਂਦਾ। ਕਲਿ = ਝਗੜੇ। ਹਰੇ = ਦੂਰ ਕਰ ਲੈਂਦਾ ਹੈ।

SikhNet (Spanish)Y a quién le es revelada la Palabra se vuelve inmortal, sus penas y aflicciones son disipadas.

ਹਰਿ ਸਰਣਿ ਪਾਈ. ਤਜਿ ਨ ਜਾਈ; ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥

har saran paaee. taj na jaaee; prabh preet man tan bhaanee |

Sant Singh KhalsaHe finds the Sanctuary of the Lord; he does not forsake the Lord, and does not leave. God's Love is pleasing to his mind and body.
Manmohan SinghHe finds the refuge of God, who forsaking Him goes no where. To his mind and body Lord's love is pleasing.
Manmohan Singh (Punjabi)ਉਹ ਵਾਹਿਗੁਰੂ ਦੀ ਪਨਾਹ ਪਾ ਲੈਦਾ ਹੈ, ਜੋ ਉਸ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ। ਉਸ ਦੀ ਆਤਮਾ ਤੇ ਦੇਹ ਨੂੰ ਸੁਆਮੀ ਦਾ ਪਿਆਰ ਚੰਗਾ ਲੱਗਦਾ ਹੈ।
Fareedkot Teekaਤਿਸ ਨੇ ਹਰਿ ਕੀ ਸਰਣ ਪਾਈ ਹੈ ਫਿਰ ਉਸ ਤੇ ਤਿਆਗੀ ਨਹੀਂ ਜਾਤੀ ਅਰ ਪ੍ਰਭ ਕੀ ਪ੍ਰੀਤੀ ਉਸ ਕੇ ਮਨ ਤਨ ਮੇਂ ਅਛੀ ਲਗੀ ਹੈ॥
Prof. Sahib Singhਇੰਜ ਮਨੁੱਖ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਪਿਆਰੀ ਲੱਗਣ ਲੱਗ ਪੈਂਦੀ ਹੈ।

ਪਦ ਅਰਥ ਤਜਿ = ਛੱਡ ਕੇ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਭਾਣੀ = ਪਿਆਰੀ ਲੱਗੀ।

SikhNet (Spanish)Encuentra el Refugio del Señor para que ya nunca Lo abandones, y vivas en el Éxtasis del Amor Divino.

ਬਿਨਵੰਤਿ ਨਾਨਕ. ਸਦਾ ਗਾਈਐ; ਪਵਿਤ੍ਰ ਅੰਮ੍ਰਿਤ ਬਾਣੀ ॥੩॥

binavant naanak. sadaa gaaeeai; pavitr amrit baanee |3|

Sant Singh KhalsaPrays Nanak, sing forever the Sacred Ambrosial Bani of His Word. ||3||
Manmohan SinghImplores Nanak, O mortal, ever chant thou the immaculate and ambrosial Gurbani.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਪ੍ਰਾਣੀ! ਤੂੰ ਸਦੀਵ ਹੀ ਪਾਲਨ ਅਤੇ ਸੁਧਾ-ਸਰੂਪ ਗੁਰੂ ਕੀ ਬਾਣੀ ਦਾ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅੰਮ੍ਰਿਤ ਰੂਪ ਜੋ ਪਵਿਤ੍ਰ ਬਾਣੀ ਹੈ ਤਿਸ ਕੋ ਨਿਤ੍ਯ ਹੀ ਗਾਇਨ ਕਰੀਏ॥੩॥☬ਜਿਨੋਂ ਨੇ ਅੰਮ੍ਰਤ ਰੂਪ ਬਾਣੀ ਗਾਈ ਹੈ ਤਿਨੋਂ ਕੋ ਬ੍ਰਹਮ ਪ੍ਰਾਪਤਿ ਰੂਪ ਫਲ ਦਿਖਾਵਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ॥੩॥

ਪਦ ਅਰਥ ਗਾਈਐ = ਗਾਣੀ ਚਾਹੀਦੀ ਹੈ ॥੩॥

SikhNet (Spanish)Reza Nanak, canta por siempre el Bani Ambrosial de Su Palabra. (3)

ਮਨ ਤਨ ਗਲਤੁ ਭਏ; ਕਿਛੁ ਕਹਣੁ. ਨ ਜਾਈ, ਰਾਮ ॥

man tan galat bhe; kichh kehan. na jaaee, raam |

Sant Singh KhalsaMy mind and body are intoxicated - this state cannot be described.
Manmohan SinghMy mind and body are inebriated with Lord's love. My state cannot be described.
Manmohan Singh (Punjabi)ਮੇਰਾ ਮਨੂਆ ਤੇ ਸਰੀਰ ਪ੍ਰਭੂ ਦੇ ਪਿਆਰ ਵਿੱਚ ਗਲਤਾਨ ਹੋਏ ਹੋਏ ਹਨ। ਮੇਰੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ।
Fareedkot Teekaਹੇ ਭਾਈ! ਵਹੁ ਮਨ ਤਨ ਕਰ ਕੇ ਪ੍ਰੇਮ ਮੇਂ ਗਲਤਾਨ ਹੋ ਰਹੇ ਹੈਂ ਅਰ ਉਸ ਰਸ ਕਾ ਅਨੰਦ ਕੁਛ ਕਹਾ ਨਹੀਂ ਜਾਤਾ॥
Prof. Sahib Singhਇੰਜ ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ) ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ।

ਪਦ ਅਰਥ ਗਲਤੁ = ਗ਼ਲਤਾਨ, ਮਸਤ। ਕਹਣੁ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ।

SikhNet (Spanish)Mi cuerpo y mi mente están en Éxtasis; no puedo describir

ਜਿਸ ਤੇ ਉਪਜਿਅੜਾ; ਤਿਨਿ ਲੀਆ ਸਮਾਈ ਰਾਮ ॥

jis te upajiarraa; tin leea samaaee raam |

Sant Singh KhalsaWe originated from Him, and into Him we shall merge once again.
Manmohan SinghFrom whom I has issued forth, that Lord has merged me in Himself.
Manmohan Singh (Punjabi)ਜਿਸ ਤੋਂ ਮੈਂ ਉਤਪੰਨ ਹੋਇਆ ਸੀ ਉਸ ਸੁਆਮੀ ਨੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ।
Fareedkot Teekaਕਿਉਂਕਿ ਜਿਸ ਸੇ ਉਤਪੰਨ ਹੂਆ ਥਾ ਤਿਸੀ ਨੇ ਅਪਨੇ ਮੇਂ ਅਭੇਦ ਕਰ ਲੀਆ ਹੈ॥
Prof. Sahib Singhਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸੇ ਵਿਚ ਜਾਂਦਾ ਹੈ।

ਪਦ ਅਰਥ ਜਿਸ ਤੇ = ਜਿਸ (ਪਰਮਾਤਮਾ) ਤੋਂ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਤਿਨਿ = ਉਸ (ਪਰਮਾਤਮਾ) ਨੇ। ਲੀਆ ਸਮਾਈ = ਆਪਣੇ ਵਿਚ ਮਿਲਾ ਲਿਆ।

SikhNet (Spanish)mi Estado de Dicha, pues me he inmergido en la Luz de Aquél de Quien vine,

ਮਿਲਿ ਬ੍ਰਹਮ ਜੋਤੀ, ਓਤਿ ਪੋਤੀ; ਉਦਕੁ ਉਦਕਿ ਸਮਾਇਆ ॥

mil braham jotee, ot potee; udak udak samaaeaa |

Sant Singh KhalsaI merge into God's Light, through and through, like water merging into water.
Manmohan SinghAs water blends with water, so am I united with Lord's light, like warp and woof.
Manmohan Singh (Punjabi)ਜਿਸ ਤਰ੍ਹਾਂ ਪਾਣੀ ਪਾਣੀ ਨਾਲ ਅਭੇਦ ਹੋ ਜਾਂਦਾ ਹੈ ਏਸੇ ਤਰ੍ਹਾਂ ਹੀ ਮੈਂ ਤਾਣੇ ਪੇਟੇ ਦੀ ਮਾਨੰਦ ਪ੍ਰਭੂ ਦੇ ਪ੍ਰਕਾਸ਼ ਨਾਲ ਮਿਲ ਗਿਆ ਹਾਂ।
Fareedkot Teekaਜੋਤੀ ਸਰੂਪ ਬ੍ਰਹਮ ਜੋ (ਓਤਿ ਪੋਤੀ) ਤਾਨੇ ਪੇਟੇ ਵਤ ਮਿਲ ਕਰ ਪੂਰਨ ਹੈ, ਤਿਸ ਮੇਂ ਜਲ ਮੇਂ ਜਲ ਵਤ ਅਭੇਦ ਹੋਯਾ ਹੈ॥
Prof. Sahib Singhਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਇੰਜ ਮਿਲ ਜਾਂਦਾ ਹੈ ਜਿਵਾਂ ਪਾਣੀ ਵਿਚ ਪਾਣੀ ਮਿਲ ਜਾਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਓਤਿ = ਉਣੇ ਹੋਏ ਵਿਚ। ਪੋਤੀ = ਪੋਤਿ, ਪ੍ਰੋਤੇ ਹੋਏ ਵਿਚ। ਓਤ ਪੋਤੀ = (ਕੱਪੜੇ ਦੇ) ਤਾਣੇ ਪੇਟੇ ਵਾਂਗ। ਉਦਕੁ = ਪਾਣੀ। ਉਦਕਿ = ਪਾਣੀ ਵਿਚ।

SikhNet (Spanish)y ahora mi luz está entretejida en la Luz Total, trama y urdimbre.

ਜਲਿ ਥਲਿ ਮਹੀਅਲਿ ਏਕੁ ਰਵਿਆ; ਨਹ ਦੂਜਾ ਦ੍ਰਿਸਟਾਇਆ ॥

jal thal maheeal ek raviaa; neh doojaa drisattaaeaa |

Sant Singh KhalsaThe One Lord permeates the water, the land and the sky - I do not see any other.
Manmohan SinghThe one Lord is contained in sea, land, and sky and I see not another.
Manmohan Singh (Punjabi)ਇਕ ਸੁਆਮੀ ਹੀ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਰਮਿਆ ਹੋਇਆ ਹੈ। ਮੈਨੂੰ ਹੋਰ ਕੋਈ ਨਜ਼ਰੀਂ ਨਹੀਂ ਪੈਂਦਾ।
Fareedkot Teeka(ਜਲਿ ਥਲਿ) ਪਤਾਲ (ਮਹੀ) ਪ੍ਰਿਥਵੀ (ਅਲਿ) ਅਕਾਸ ਵਿਖੇ ਏਕ ਵਾਹਿਗੁਰੂ ਮਨ ਕਰ ਕਹਾ ਜਾਨਾ ਹੈ ਅਰ ਤਿਨ ਕੋ ਦੂਸਰਾ ਦਿਸ਼ਟ ਨਹੀਂ ਆਇਆ ਹੈ॥
Prof. Sahib Singh(ਫਿਰ ਮਨੁੱਖ ਨੂੰ) ਇਕ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਮੌਜੂਦ ਦਿੱਸਦਾ ਹੈ ਤੇ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ।

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਤੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)La gota se ha unido al Océano y ahora, prevaleciendo veo a mi Señor en la tierra, en los mares y en los espacios inferiores.

ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ; ਕੀਮਤਿ ਕਹਣੁ. ਨ ਜਾਈ ॥

ban trin tribhavan poor pooran; keemat kehan. na jaaee |

Sant Singh KhalsaHe is totally permeating the woods, meadows and the three worlds. I cannot express His worth.
Manmohan SinghHe is fully pervading the woods, the grass-blades and the three worlds. His worth, I cannot tell.
Manmohan Singh (Punjabi)ਉਹ ਜੰਗਲਾਂ ਘਾਅ ਦੀਆਂ ਤਿੜਾਂ ਅਤੇ ਤਿੰਨਾਂ ਜਹਾਨਾਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ। ਉਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ।
Fareedkot Teekaਪੂਰਨ ਵਾਹਿਗੁਰੂ ਬਨੋਂ ਤ੍ਰਿਨੋਂ ਤਥਾ ਤੀਨੋਂ ਲੋਕ ਮੇਂ ਪੂਰਨ ਹੋ ਰਹਾ ਹੈ, ਪਰੰਤੂ ਤਿਸ ਕੀ (ਕੀਮਤਿ) ਮਹਿਮਾ ਕਹੀ ਨਹੀਂ ਜਾਤੀ ਹੈ॥
Prof. Sahib Singh(ਫਿਰ ਮਨੁੱਖ ਨੂੰ) ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ ਤੇ ਐਸੇ (ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
SikhNet (Spanish)Ahora no veo a nadie más; el Señor Insondable prevalece en los bosques, en toda la vegetación, en las tres Gunas.

ਬਿਨਵੰਤਿ ਨਾਨਕ. ਆਪਿ ਜਾਣੈ; ਜਿਨਿ ਏਹ ਬਣਤ ਬਣਾਈ ॥੪॥੨॥੫॥

binavant naanak. aap jaanai; jin eeh banat banaaee |4|2|5|

Sant Singh KhalsaPrays Nanak, He alone knows - He who created this creation. ||4||2||5||
Manmohan SinghSupplicates Nanak, He who has created this creation, Himself knows all about it.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ ਜਿਸ ਨੇ ਇਹ ਰਚਨਾ ਰਚੀ ਹੈ ਉਹ ਖੁਦ ਹੀ ਇਸ ਬਾਰੇ ਸਭ ਕੁਝ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਇਹ ਸੰਸਾਰ ਕੀ ਬਨਤ ਬਨਾਈ ਹੈ ਵਹੁ ਅਕਾਲ ਪੁਰਖ ਅਪਨੀ ਕੀਮਤ ਕੋ ਆਪ ਹੀ ਜਾਨਤਾ ਹੈ ਦੂਸਰਾ ਨਹੀਂ ਜਾਨਤਾ॥੪॥੨॥੫॥☬ਅਬ ਸਨਮੁਖ ਉਸਤਤਿ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ॥੪॥੨॥੫॥

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ ॥੪॥੨॥੫॥

SikhNet (Spanish)Dice Nanak, sólo el Señor conoce Su Estado; Él ha creado todo lo que es. (4‑2‑5)

Open this shabad (25 lines, Angs 544-545) →

Shabad Guru Arjan Dev Ji Raag Bihaagraa continues on Ang 546

ਬਿਹਾਗੜਾ ਮਹਲਾ ੫ ॥

bihaagarraa mahalaa 5 |

Sant Singh KhalsaBihaagraa, Fifth Mehl:
Manmohan SinghBihagra 5th Guru.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਸ਼ਾਹੀ।
SikhNet (Spanish)Bijagra, Mejl Guru Aryan, Quinto Canal Divino.

ਖੋਜਤ ਸੰਤ ਫਿਰਹਿ; ਪ੍ਰਭ ਪ੍ਰਾਣ ਅਧਾਰੇ ਰਾਮ ॥

khojat sant fireh; prabh praan adhaare raam |

Sant Singh KhalsaThe Saints go around, searching for God, the support of their breath of life.
Manmohan SinghThe saints go about searching for their Lord, who is the prop of their very life.
Manmohan Singh (Punjabi)ਸਾਧੂ ਆਪਣੇ ਸੁਆਮੀ ਨੂੰ ਭਾਲਦੇ ਫਿਰਦੇ ਹਨ ਜੋ ਉਨ੍ਹਾਂ ਦੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਹੇ ਪ੍ਰਭੂ ਪ੍ਰਾਣੋਂ ਕੋ ਅਧਾਰ ਰੂਪ! ਤੁਝ ਕੋ ਸੰਤ ਜਨ ਖੋਜਤੇ ਫਿਰਤੇ ਹੈਂ॥
Prof. Sahib Singhਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ,

ਪਦ ਅਰਥ ਖੋਜਤ ਫਿਰਹਿ = ਲੱਭਦੇ ਫਿਰਦੇ ਹਨ। ਪ੍ਰਾਣ ਅਧਾਰੇ ਰਾਮ = ਜਿੰਦ ਦੇ ਆਸਰੇ ਪ੍ਰਭੂ ਨੂੰ।

SikhNet (Spanish)Los Santos buscan a su Señor, Quien es la respiración de su vida y se rinden a Sus Pies.

ਤਾਣੁ ਤਨੁ ਖੀਨ ਭਇਆ; ਬਿਨੁ ਮਿਲਤ ਪਿਆਰੇ ਰਾਮ ॥

taan tan kheen bheaa; bin milat piaare raam |

Sant Singh KhalsaThey lose the strength of their bodies, if they do not merge with their Beloved Lord.
Manmohan SinghWithout meeting their Beloved Lord, they lose the strength of their body.
Manmohan Singh (Punjabi)ਆਪਣੇ ਪ੍ਰੀਤਮ ਪ੍ਰਭੂ ਨੂੰ ਮਿਲਣ ਦੇ ਬਾਝੋਂ ਉਨ੍ਹਾਂ ਦੀ ਦੇਹ ਦੀ ਤਾਕਤ ਨਾਸ ਹੋ ਜਾਂਦੀ ਹੈ।
Fareedkot Teekaਹੇ ਪ੍ਯਾਰੇ! ਬਿਨਾਂ ਆਪ ਕੇ ਮਿਲੇ ਤਿਨ ਕਾ (ਤਾਣੁ) ਬਲੁ ਅਰ (ਤਨੁ) ਸਰੀਰ ਸਭ ਖੀਣ ਹੋ ਗ੍ਯਾ ਹੈ॥
Prof. Sahib Singhਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ।

ਪਦ ਅਰਥ ਤਾਣੁ = ਤਾਕਤ, ਬਲ। ਤਨੁ = ਸਰੀਰ। ਖੀਨ = ਲਿੱਸਾ, ਕਮਜ਼ੋਰ।

SikhNet (Spanish)Oh mi Bienamado Señor, ten Compasión de mí y apégame a Tu Falda.

ਪ੍ਰਭ ਮਿਲਹੁ ਪਿਆਰੇ ਮਇਆ ਧਾਰੇ; ਕਰਿ ਦਇਆ ਲੜਿ ਲਾਇ ਲੀਜੀਐ ॥

prabh milahu piaare meaa dhaare; kar deaa larr laae leejeeai |

Sant Singh KhalsaO God, my Beloved, please, bestow Your kindness upon me, that I may merge with You; by Your Mercy, attach me to the hem of Your robe.
Manmohan SinghO my Beloved Lord, show mercy and unite me with Thee and through Thy kindness attach me a thy skirt.
Manmohan Singh (Punjabi)ਹੇ ਮੇਰੇ ਪ੍ਰੀਤਮ ਸੁਆਮੀ, ਮਿਹਰ ਕਰ ਅਤੇ ਮੈਨੂੰ ਆਪਣੇ ਨਾਲ ਮਿਲਾ ਲੈ ਅਤੇ ਆਪਣੀ ਰਹਿਮਤ ਰਾਹੀਂ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
Fareedkot Teekaਤਾਂ ਤੇ ਹੇ ਪ੍ਯਾਰੇ ਪ੍ਰਭੂ! ਦ੍ਯਾ ਕਰ ਕੇ ਮਿਲੋ। ਹੇ ਦ੍ਯਾਲ! ਅਪਨੇ ਅੰਚਲ ਮੇਂ ਲਗਾਇ ਲੀਜੀਏ, ਭਾਵ ਸਰਨ ਲੀਜੀਏ॥
Prof. Sahib Singhਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਮਇਆ = ਦਇਆ। ਧਾਰੇ = ਧਾਰਿ, ਧਾਰ ਕੇ। ਲੜਿ = ਲੜ ਨਾਲ।

SikhNet (Spanish)Bendíceme con Tu Nombre para que Te contemple siempre y viva en Tu Visión.

ਦੇਹਿ ਨਾਮੁ ਅਪਨਾ. ਜਪਉ ਸੁਆਮੀ; ਹਰਿ ਦਰਸ ਪੇਖੇ ਜੀਜੀਐ ॥

dehi naam apanaa. jpau suaamee; har daras pekhe jeejeeai |

Sant Singh KhalsaBless me with Your Name, that I may chant it, O Lord and Master; beholding the Blessed Vision of Your Darshan, I live.
Manmohan SinghBless me with Thy Name so that I may meditate on it, O Lord God. I live by seeing Thy sight.
Manmohan Singh (Punjabi)ਮੈਨੂੰ ਆਪਣਾ ਨਾਮ ਬਖਸ਼, ਤਾਂ ਜੋ ਮੈਂ ਇਸ ਦਾ ਆਰਾਧਨ ਕਰਾਂ, ਹੇ ਮੇਰੇ ਵਾਹਿਗੁਰੂ! ਮੈਂ ਤੇਰਾ ਦਰਸ਼ਨ ਦੇਖ ਕੇ ਜੀਉਂਦਾ ਹਾਂ।
Fareedkot Teekaਹੇ ਸ੍ਵਾਮੀ! ਔਰ ਅਪਨਾ ਨਾਮ ਦੇਹੁ ਜਿਸ ਕੋ ਮੈਂ ਜਪੋਂ ਔਰ ਹੇ ਹਰੀ! ਆਪ ਕਾ ਦਰਸਨ ਦੇਖ ਕਰ ਜੀਵਤੇ ਰਹੀਏ, ਭਾਵ ਪ੍ਰਸਿੰਨ ਰਹੀਏ॥
Prof. Sahib Singhਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।

ਪਦ ਅਰਥ ਜਪਉ = ਜਪਉਂ, ਮੈਂ ਜਪਾਂ। ਸੁਆਮੀ = ਹੇ ਸੁਆਮੀ! ਪੇਖੇ = ਪੇਖਿ, ਵੇਖ ਕੇ। ਜੀਜੀਐ = ਜੀਊ ਪਈਦਾ ਹੈ।

SikhNet (Spanish)Él, el Señor, es Todopoderoso, Perfecto y Eterno.

ਸਮਰਥ ਪੂਰਨ ਸਦਾ ਨਿਹਚਲ; ਊਚ ਅਗਮ ਅਪਾਰੇ ॥

samarath pooran sadaa nihachal; aooch agam apaare |

Sant Singh KhalsaHe is all-powerful, perfect, eternal and unchanging, exalted, unapproachable and infinite.
Manmohan SinghThe Lord is Omnipotent, Omnipresent ever Immovable, Exalted, Unapporachable and Infinite.
Manmohan Singh (Punjabi)ਸਾਹਿਬ ਸਰਬ-ਸ਼ਕਤੀਵਾਨ, ਸਰਬ-ਵਿਆਪਕ, ਹਮੇਸ਼ਾਂ ਲਈ ਅਹਿੱਲ ਉਤਕ੍ਰਿਸ਼ਟਤਾ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਹੇ ਊਚੇ ਅਗੰਮ ਅਪਾਰੇ! ਹੇ ਸਮਰਥ! ਤੂੰ ਨਿਤ੍ਯ ਔਰ ਅਚਲ ਰੂਪ ਅਰ ਸਦਾ ਪੂਰਨ ਹੈਂ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ!

ਪਦ ਅਰਥ ਨਿਹਚਲ = ਸਦਾ ਕਾਇਮ ਰਹਿਣ ਵਾਲੇ!

SikhNet (Spanish)Él es lo más Alto de lo alto, es Insondable e Infinito.

ਬਿਨਵੰਤਿ ਨਾਨਕ. ਧਾਰਿ ਕਿਰਪਾ; ਮਿਲਹੁ ਪ੍ਰਾਨ ਪਿਆਰੇ ॥੧॥

binavant naanak. dhaar kirapaa; milahu praan piaare |1|

Sant Singh KhalsaPrays Nanak, bestow Your Mercy upon me, O Beloved of my soul, that I may merge with You. ||1||
Manmohan SinghSupplicates Nanak, be merciful and meet me Thou, O Lord, dear unto my life.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਮਿਹਰ ਕਰ ਅਤੇ ਮੈਨੂੰ ਮਿਲ, ਹੇ ਮੇਰੀ ਜਿੰਦ ਜਾਨ ਦੇ ਪ੍ਰੀਤਮ! ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਨੋਂ ਸੇ ਪ੍ਯਾਰੇ! ਹਮ ਬੇਨਤੀ ਕਰਤੇ ਹੈਂ ਕਿ ਹਮ ਪਰ ਕ੍ਰਿਪਾ ਕਰ ਕੇ ਹਮ ਕੋ ਮਿਲਹੁ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥

ਪਦ ਅਰਥ ਪ੍ਰਾਨ ਪਿਆਰੇ = ਹੇ ਜਿੰਦ ਤੋਂ ਪਿਆਰੇ ॥੧॥

SikhNet (Spanish)Dice Nanak, oh Señor, sé Compasivo y encuéntrame, oh, Aliento de mi vida. (1)

ਜਪ ਤਪ ਬਰਤ ਕੀਨੇ; ਪੇਖਨ ਕਉ ਚਰਣਾ ਰਾਮ ॥

jap tap barat keene; pekhan kau charanaa raam |

Sant Singh KhalsaI have practiced chanting, intensive meditation and fasting, to see Your Feet, O Lord.
Manmohan SinghI have practised worship, penances and fasts to see Thine feet, O Lord.
Manmohan Singh (Punjabi)ਤੇਰੇ ਚਰਨ ਵੇਖਣ ਲਈ ਹੇ ਪ੍ਰਭੂ ਮੈਂ ਉਪਾਸ਼ਨਾ ਤਪੱਸਿਆ ਅਤੇ ਉਪਹਾਸ ਕੀਤੇ ਹਨ।
Fareedkot Teekaਹੇ ਬ੍ਯਾਪਕ! ਹਮ ਨੇ ਜੋ ਜਪ ਤਪ ਬਰਤ ਕੀਏ ਹੈਂ ਸਭ ਆਪ ਕੇ ਚਰਨੋਂ ਕੇ ਦਰਸਨ ਹੇਤ ਕੀਏ ਹੈਂ॥
Prof. Sahib Singhਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ;

ਪਦ ਅਰਥ ਪੇਖਨ ਕਉ = ਵੇਖਣ ਵਾਸਤੇ।

SikhNet (Spanish)He practicado austeridades y meditación para lograr Tu Visión, pero no Te he encontrado todavía y mi fuego interno no ha podido ser extinguido.

ਤਪਤਿ. ਨ ਕਤਹਿ ਬੁਝੈ; ਬਿਨੁ ਸੁਆਮੀ ਸਰਣਾ ਰਾਮ ॥

tapat. na kateh bujhai; bin suaamee saranaa raam |

Sant Singh KhalsaBut still, my burning is not quenched, without the Sanctuary of the Lord Master.
Manmohan SinghBut the mind's fire is never quenched, without the Lord Master's refuge.
Manmohan Singh (Punjabi)ਪਰ ਪ੍ਰਭੂ ਪਰਮੇਸ਼ਰ ਦੀ ਪਨਾਹ ਦੇ ਬਾਝੋਂ, ਮਨ ਦੀ ਅੱਗ ਕਦਾਚਿਤ ਨਹੀਂ ਬੁਝਦੀ।
Fareedkot Teekaਹੇ ਸ੍ਵਾਮੀ! ਆਪ ਕੀ ਸਰਨ ਬਿਨਾਂ ਬਿਰਹ ਕੀ ਤਪਤ ਕਿਸੀ ਭਾਂਤ ਨਹੀਂ ਬੁਝਤੀ ਹੈ॥
Prof. Sahib Singhਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ।

ਪਦ ਅਰਥ ਤਪਤਿ = ਤਪਸ਼, ਸੜਨ। ਕਤਹਿ = ਕਿਤੇ ਭੀ।

SikhNet (Spanish)Oh Señor, ahora busco Tu Refugio; corta todas mis amarras para que pueda nadar a través de este mar terrible de la existencia. Estoy sin ayuda, oh Señor, ignorante y sin mérito;

ਪ੍ਰਭ ਸਰਣਿ ਤੇਰੀ. ਕਾਟਿ ਬੇਰੀ; ਸੰਸਾਰੁ ਸਾਗਰੁ ਤਾਰੀਐ ॥

prabh saran teree. kaatt beree; sansaar saagar taareeai |

Sant Singh KhalsaI seek Your Sanctuary, God - please, cut away my bonds and carry me across the world-ocean.
Manmohan SinghMy Master, I seek Thy shelter, cut off my fetters and ferry me across the world ocean.
Manmohan Singh (Punjabi)ਮੇਰੇ ਮਾਲਕ ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਮੇਰੀਆਂ ਬੇੜੀਆਂ ਕੱਟ ਦੇ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।
Fareedkot Teekaਹੇ ਪ੍ਰਭੂ! ਮੈਂ ਤੇਰੀ ਸਰਣ ਹੂੰ, ਮੇਰੀ ਜਨਮ ਮਰਨ ਕੀ ਬੇੜੀ ਕਾਟ ਕਰ ਸੰਸਾਰ ਸਮੁੰਦਰ ਸੇ ਤਾਰ ਲੀਜੀਏ॥
Prof. Sahib Singhਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਬੇਰੀ = ਬੇੜੀ। ਤਾਰੀਐ = ਪਾਰ ਲੰਘਾ ਲੈ।

SikhNet (Spanish)perdona mis faltas, oh Señor, Tú que eres siempre Compasivo con el débil,

ਅਨਾਥ ਨਿਰਗੁਨਿ. ਕਛੁ ਨ ਜਾਨਾ; ਮੇਰਾ ਗੁਣੁ ਅਉਗਣੁ. ਨ ਬੀਚਾਰੀਐ ॥

anaath niragun. kachh na jaanaa; meraa gun aaugan. na beechaareeai |

Sant Singh KhalsaI am masterless, worthless, and I know nothing; please do not count up my merits and demerits.
Manmohan SinghI am patronless and sans virtue. I know not anything. Think thou not of my merits and demerits.
Manmohan Singh (Punjabi)ਮੈਂ ਨਿਖਸਮਾ ਅਤੇ ਨੇਕੀ-ਵਿਹੁਣ ਹਾਂ। ਮੈਂ ਕੁਝ ਭੀ ਜਾਣਦਾ ਬੁਝਦਾ ਨਹੀਂ ਤੂੰ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਾਂ ਦੇ।
Fareedkot Teekaਮੈਂ ਨਿਰਗੁਨ ਔ ਅਨਾਥ ਹੂੰ, ਮੈਂ ਕੁਛ ਜਾਨਤਾ ਨਹੀਂ ਹੂੰ, ਹੇ ਮਹਾਰਾਜ! ਮੇਰਾ ਗੁਨ ਔਗੁਨ ਮਤ ਬਿਚਾਰਨਾ, ਭਾਵ ਯਹਿ ਕਿ ਮੈਂ ਦਯਾ ਚਾਹਤਾ ਹੂੰ ਨਯਾਉਂ ਨਹੀਂ ਚਾਹਤਾ॥
Prof. Sahib Singhਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ। ਤੂੰ ਮੇਰੇ ਗੁਣ ਤੇ ਔਗੁਣ ਖ਼ਿਆਲ ਨਾ ਕਰ!

ਪਦ ਅਰਥ ਅਨਾਥ = ਨਿਆਸਰਾ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਨ ਬੀਚਾਰੀਐ = ਖ਼ਿਆਲ ਵਿਚ ਨਾਹ ਲਿਆਵੀਂ।

SikhNet (Spanish)el Soporte de todos, el Creador Omnipotente, la Fuente de toda vida.

ਦੀਨ ਦਇਆਲ ਗੋਪਾਲ ਪ੍ਰੀਤਮ; ਸਮਰਥ ਕਾਰਣ ਕਰਣਾ ॥

deen deaal gopaal preetam; samarath kaaran karanaa |

Sant Singh KhalsaO Lord, Merciful to the meek, Sustainer of the world, O Beloved, Almighty Cause of causes.
Manmohan SinghMy Beloved is merciful to the meek, Cherisher of the world, All-powerful and the source of all actions.
Manmohan Singh (Punjabi)ਮੇਰਾ ਪਿਆਰਾ ਮਸਕੀਨਾਂ ਤੇ ਮਿਹਰਬਾਨ (ਪ੍ਰਭੂ) ਸੰਸਾਰ ਦਾ ਪਾਲਣਹਾਰ, ਸਰਬ-ਸ਼ਕਤੀਵਾਨ ਅਤੇ ਢੋ ਮੇਲ ਮੇਲਣਹਾਰ ਹੈ।
Fareedkot Teekaਹੇ ਕਾਰਨ ਕਰਨ ਦੀਨਦ੍ਯਾਲ! ਹੇ ਗੋਪਾਲ ਸਮਰਥ ਪ੍ਯਾਰੇ! ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ!
SikhNet (Spanish)Dice Nanak, me encuentro como el pájaro Cuclillo que añora la gota de lluvia de Tu Néctar,

ਨਾਨਕ ਚਾਤ੍ਰਿਕ. ਹਰਿ ਬੂੰਦ ਮਾਗੈ; ਜਪਿ ਜੀਵਾ ਹਰਿ ਹਰਿ ਚਰਣਾ ॥੨॥

naanak chaatrik. har boond maagai; jap jeevaa har har charanaa |2|

Sant Singh KhalsaNanak, the song-bird, begs for the rain-drop of the Lord's Name; meditating on the Feet of the Lord, Har, Har, he lives. ||2||
Manmohan SinghNanak, the pied-cuckoo craves for the drop of God's Name and lives by remembering Lord God's feet.
Manmohan Singh (Punjabi)ਨਾਨਕ, ਪਪੀਹਾ, ਰੱਬ ਦੇ ਨਾਮ ਦੀ ਕਣੀ ਮੰਗਦਾ ਹੈ ਅਤੇ ਸੁਅਮੀ ਵਾਹਿਗੁਰੂ ਦੇ ਪੈਰਾਂ (ਨਾਮ) ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ ਚਾਤ੍ਰਿਕ! ਤੇਰੇ ਨਾਮ ਰੂਪੀ ਬੂੰਦ ਚਾਹਤਾ ਹੂੰ, ਜੋ ਤੇਰਾ ਹਰਿ ਹਰਿ ਨਾਮ ਜਪ ਜਪ ਕਰ ਅਰ ਚਰਨੋਂ ਕਾ ਧ੍ਯਾਨ ਧਰ ਕਰ ਜੀਵਤਾ ਰਹੂੰ॥੨॥
Prof. Sahib Singhਹੇ ਨਾਨਕ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਹੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਨਾਮ-ਜਪ ਕੇ ਮੈਂ ਜੀਉਂਦਾ ਹਾਂ ॥੨॥

ਪਦ ਅਰਥ ਚਾਤ੍ਰਿਕ = ਪਪੀਹਾ। ਮਾਗੈ = ਮੰਗਦਾ ਹੈ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੨॥

SikhNet (Spanish)pues vivo sólo para meditar en el Señor, Jar Jar. (2).

Open this shabad (25 lines, Angs 545-546) →

Ang 545 of 1430