ਬਿਹਾਗੜਾ ਮਹਲਾ ੫ ॥
bihaagarraa mahalaa 5 | Ang 545
Sant Singh KhalsaBihaagraa, Fifth Mehl:
Manmohan SinghBihagra 5th Guru.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਸ਼ਾਹੀ।
SikhNet (Spanish)Bijagra, Mejl Guru Aryan, Quinto Canal Divino.
ਖੋਜਤ ਸੰਤ ਫਿਰਹਿ; ਪ੍ਰਭ ਪ੍ਰਾਣ ਅਧਾਰੇ ਰਾਮ ॥
khojat sant fireh; prabh praan adhaare raam | Ang 545
Sant Singh KhalsaThe Saints go around, searching for God, the support of their breath of life.
Manmohan SinghThe saints go about searching for their Lord, who is the prop of their very life.
Manmohan Singh (Punjabi)ਸਾਧੂ ਆਪਣੇ ਸੁਆਮੀ ਨੂੰ ਭਾਲਦੇ ਫਿਰਦੇ ਹਨ ਜੋ ਉਨ੍ਹਾਂ ਦੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਹੇ ਪ੍ਰਭੂ ਪ੍ਰਾਣੋਂ ਕੋ ਅਧਾਰ ਰੂਪ! ਤੁਝ ਕੋ ਸੰਤ ਜਨ ਖੋਜਤੇ ਫਿਰਤੇ ਹੈਂ॥
Prof. Sahib Singhਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ,ਪਦ ਅਰਥ ਖੋਜਤ ਫਿਰਹਿ = ਲੱਭਦੇ ਫਿਰਦੇ ਹਨ। ਪ੍ਰਾਣ ਅਧਾਰੇ ਰਾਮ = ਜਿੰਦ ਦੇ ਆਸਰੇ ਪ੍ਰਭੂ ਨੂੰ।
SikhNet (Spanish)Los Santos buscan a su Señor, Quien es la respiración de su vida y se rinden a Sus Pies.
ਤਾਣੁ ਤਨੁ ਖੀਨ ਭਇਆ; ਬਿਨੁ ਮਿਲਤ ਪਿਆਰੇ ਰਾਮ ॥
taan tan kheen bheaa; bin milat piaare raam | Ang 545
Sant Singh KhalsaThey lose the strength of their bodies, if they do not merge with their Beloved Lord.
Manmohan SinghWithout meeting their Beloved Lord, they lose the strength of their body.
Manmohan Singh (Punjabi)ਆਪਣੇ ਪ੍ਰੀਤਮ ਪ੍ਰਭੂ ਨੂੰ ਮਿਲਣ ਦੇ ਬਾਝੋਂ ਉਨ੍ਹਾਂ ਦੀ ਦੇਹ ਦੀ ਤਾਕਤ ਨਾਸ ਹੋ ਜਾਂਦੀ ਹੈ।
Fareedkot Teekaਹੇ ਪ੍ਯਾਰੇ! ਬਿਨਾਂ ਆਪ ਕੇ ਮਿਲੇ ਤਿਨ ਕਾ (ਤਾਣੁ) ਬਲੁ ਅਰ (ਤਨੁ) ਸਰੀਰ ਸਭ ਖੀਣ ਹੋ ਗ੍ਯਾ ਹੈ॥
Prof. Sahib Singhਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ।ਪਦ ਅਰਥ ਤਾਣੁ = ਤਾਕਤ, ਬਲ। ਤਨੁ = ਸਰੀਰ। ਖੀਨ = ਲਿੱਸਾ, ਕਮਜ਼ੋਰ।
SikhNet (Spanish)Oh mi Bienamado Señor, ten Compasión de mí y apégame a Tu Falda.
ਪ੍ਰਭ ਮਿਲਹੁ ਪਿਆਰੇ ਮਇਆ ਧਾਰੇ; ਕਰਿ ਦਇਆ ਲੜਿ ਲਾਇ ਲੀਜੀਐ ॥
prabh milahu piaare meaa dhaare; kar deaa larr laae leejeeai | Ang 545
Sant Singh KhalsaO God, my Beloved, please, bestow Your kindness upon me, that I may merge with You; by Your Mercy, attach me to the hem of Your robe.
Manmohan SinghO my Beloved Lord, show mercy and unite me with Thee and through Thy kindness attach me a thy skirt.
Manmohan Singh (Punjabi)ਹੇ ਮੇਰੇ ਪ੍ਰੀਤਮ ਸੁਆਮੀ, ਮਿਹਰ ਕਰ ਅਤੇ ਮੈਨੂੰ ਆਪਣੇ ਨਾਲ ਮਿਲਾ ਲੈ ਅਤੇ ਆਪਣੀ ਰਹਿਮਤ ਰਾਹੀਂ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
Fareedkot Teekaਤਾਂ ਤੇ ਹੇ ਪ੍ਯਾਰੇ ਪ੍ਰਭੂ! ਦ੍ਯਾ ਕਰ ਕੇ ਮਿਲੋ। ਹੇ ਦ੍ਯਾਲ! ਅਪਨੇ ਅੰਚਲ ਮੇਂ ਲਗਾਇ ਲੀਜੀਏ, ਭਾਵ ਸਰਨ ਲੀਜੀਏ॥
Prof. Sahib Singhਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ।ਪਦ ਅਰਥ ਪ੍ਰਭ = ਹੇ ਪ੍ਰਭੂ! ਮਇਆ = ਦਇਆ। ਧਾਰੇ = ਧਾਰਿ, ਧਾਰ ਕੇ। ਲੜਿ = ਲੜ ਨਾਲ।
SikhNet (Spanish)Bendíceme con Tu Nombre para que Te contemple siempre y viva en Tu Visión.
ਦੇਹਿ ਨਾਮੁ ਅਪਨਾ. ਜਪਉ ਸੁਆਮੀ; ਹਰਿ ਦਰਸ ਪੇਖੇ ਜੀਜੀਐ ॥
dehi naam apanaa. jpau suaamee; har daras pekhe jeejeeai | Ang 545
Sant Singh KhalsaBless me with Your Name, that I may chant it, O Lord and Master; beholding the Blessed Vision of Your Darshan, I live.
Manmohan SinghBless me with Thy Name so that I may meditate on it, O Lord God. I live by seeing Thy sight.
Manmohan Singh (Punjabi)ਮੈਨੂੰ ਆਪਣਾ ਨਾਮ ਬਖਸ਼, ਤਾਂ ਜੋ ਮੈਂ ਇਸ ਦਾ ਆਰਾਧਨ ਕਰਾਂ, ਹੇ ਮੇਰੇ ਵਾਹਿਗੁਰੂ! ਮੈਂ ਤੇਰਾ ਦਰਸ਼ਨ ਦੇਖ ਕੇ ਜੀਉਂਦਾ ਹਾਂ।
Fareedkot Teekaਹੇ ਸ੍ਵਾਮੀ! ਔਰ ਅਪਨਾ ਨਾਮ ਦੇਹੁ ਜਿਸ ਕੋ ਮੈਂ ਜਪੋਂ ਔਰ ਹੇ ਹਰੀ! ਆਪ ਕਾ ਦਰਸਨ ਦੇਖ ਕਰ ਜੀਵਤੇ ਰਹੀਏ, ਭਾਵ ਪ੍ਰਸਿੰਨ ਰਹੀਏ॥
Prof. Sahib Singhਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।ਪਦ ਅਰਥ ਜਪਉ = ਜਪਉਂ, ਮੈਂ ਜਪਾਂ। ਸੁਆਮੀ = ਹੇ ਸੁਆਮੀ! ਪੇਖੇ = ਪੇਖਿ, ਵੇਖ ਕੇ। ਜੀਜੀਐ = ਜੀਊ ਪਈਦਾ ਹੈ।
SikhNet (Spanish)Él, el Señor, es Todopoderoso, Perfecto y Eterno.
ਸਮਰਥ ਪੂਰਨ ਸਦਾ ਨਿਹਚਲ; ਊਚ ਅਗਮ ਅਪਾਰੇ ॥
samarath pooran sadaa nihachal; aooch agam apaare | Ang 545
Sant Singh KhalsaHe is all-powerful, perfect, eternal and unchanging, exalted, unapproachable and infinite.
Manmohan SinghThe Lord is Omnipotent, Omnipresent ever Immovable, Exalted, Unapporachable and Infinite.
Manmohan Singh (Punjabi)ਸਾਹਿਬ ਸਰਬ-ਸ਼ਕਤੀਵਾਨ, ਸਰਬ-ਵਿਆਪਕ, ਹਮੇਸ਼ਾਂ ਲਈ ਅਹਿੱਲ ਉਤਕ੍ਰਿਸ਼ਟਤਾ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਹੇ ਊਚੇ ਅਗੰਮ ਅਪਾਰੇ! ਹੇ ਸਮਰਥ! ਤੂੰ ਨਿਤ੍ਯ ਔਰ ਅਚਲ ਰੂਪ ਅਰ ਸਦਾ ਪੂਰਨ ਹੈਂ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ!ਪਦ ਅਰਥ ਨਿਹਚਲ = ਸਦਾ ਕਾਇਮ ਰਹਿਣ ਵਾਲੇ!
SikhNet (Spanish)Él es lo más Alto de lo alto, es Insondable e Infinito.
ਬਿਨਵੰਤਿ ਨਾਨਕ. ਧਾਰਿ ਕਿਰਪਾ; ਮਿਲਹੁ ਪ੍ਰਾਨ ਪਿਆਰੇ ॥੧॥
binavant naanak. dhaar kirapaa; milahu praan piaare |1| Ang 545
Sant Singh KhalsaPrays Nanak, bestow Your Mercy upon me, O Beloved of my soul, that I may merge with You. ||1||
Manmohan SinghSupplicates Nanak, be merciful and meet me Thou, O Lord, dear unto my life.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਮਿਹਰ ਕਰ ਅਤੇ ਮੈਨੂੰ ਮਿਲ, ਹੇ ਮੇਰੀ ਜਿੰਦ ਜਾਨ ਦੇ ਪ੍ਰੀਤਮ! ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਨੋਂ ਸੇ ਪ੍ਯਾਰੇ! ਹਮ ਬੇਨਤੀ ਕਰਤੇ ਹੈਂ ਕਿ ਹਮ ਪਰ ਕ੍ਰਿਪਾ ਕਰ ਕੇ ਹਮ ਕੋ ਮਿਲਹੁ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥ਪਦ ਅਰਥ ਪ੍ਰਾਨ ਪਿਆਰੇ = ਹੇ ਜਿੰਦ ਤੋਂ ਪਿਆਰੇ ॥੧॥
SikhNet (Spanish)Dice Nanak, oh Señor, sé Compasivo y encuéntrame, oh, Aliento de mi vida. (1)
ਜਪ ਤਪ ਬਰਤ ਕੀਨੇ; ਪੇਖਨ ਕਉ ਚਰਣਾ ਰਾਮ ॥
jap tap barat keene; pekhan kau charanaa raam | Ang 545
Sant Singh KhalsaI have practiced chanting, intensive meditation and fasting, to see Your Feet, O Lord.
Manmohan SinghI have practised worship, penances and fasts to see Thine feet, O Lord.
Manmohan Singh (Punjabi)ਤੇਰੇ ਚਰਨ ਵੇਖਣ ਲਈ ਹੇ ਪ੍ਰਭੂ ਮੈਂ ਉਪਾਸ਼ਨਾ ਤਪੱਸਿਆ ਅਤੇ ਉਪਹਾਸ ਕੀਤੇ ਹਨ।
Fareedkot Teekaਹੇ ਬ੍ਯਾਪਕ! ਹਮ ਨੇ ਜੋ ਜਪ ਤਪ ਬਰਤ ਕੀਏ ਹੈਂ ਸਭ ਆਪ ਕੇ ਚਰਨੋਂ ਕੇ ਦਰਸਨ ਹੇਤ ਕੀਏ ਹੈਂ॥
Prof. Sahib Singhਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ;ਪਦ ਅਰਥ ਪੇਖਨ ਕਉ = ਵੇਖਣ ਵਾਸਤੇ।
SikhNet (Spanish)He practicado austeridades y meditación para lograr Tu Visión, pero no Te he encontrado todavía y mi fuego interno no ha podido ser extinguido.
ਤਪਤਿ. ਨ ਕਤਹਿ ਬੁਝੈ; ਬਿਨੁ ਸੁਆਮੀ ਸਰਣਾ ਰਾਮ ॥
tapat. na kateh bujhai; bin suaamee saranaa raam | Ang 545
Sant Singh KhalsaBut still, my burning is not quenched, without the Sanctuary of the Lord Master.
Manmohan SinghBut the mind's fire is never quenched, without the Lord Master's refuge.
Manmohan Singh (Punjabi)ਪਰ ਪ੍ਰਭੂ ਪਰਮੇਸ਼ਰ ਦੀ ਪਨਾਹ ਦੇ ਬਾਝੋਂ, ਮਨ ਦੀ ਅੱਗ ਕਦਾਚਿਤ ਨਹੀਂ ਬੁਝਦੀ।
Fareedkot Teekaਹੇ ਸ੍ਵਾਮੀ! ਆਪ ਕੀ ਸਰਨ ਬਿਨਾਂ ਬਿਰਹ ਕੀ ਤਪਤ ਕਿਸੀ ਭਾਂਤ ਨਹੀਂ ਬੁਝਤੀ ਹੈ॥
Prof. Sahib Singhਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ।ਪਦ ਅਰਥ ਤਪਤਿ = ਤਪਸ਼, ਸੜਨ। ਕਤਹਿ = ਕਿਤੇ ਭੀ।
SikhNet (Spanish)Oh Señor, ahora busco Tu Refugio; corta todas mis amarras para que pueda nadar a través de este mar terrible de la existencia. Estoy sin ayuda, oh Señor, ignorante y sin mérito;
ਪ੍ਰਭ ਸਰਣਿ ਤੇਰੀ. ਕਾਟਿ ਬੇਰੀ; ਸੰਸਾਰੁ ਸਾਗਰੁ ਤਾਰੀਐ ॥
prabh saran teree. kaatt beree; sansaar saagar taareeai | Ang 545
Sant Singh KhalsaI seek Your Sanctuary, God - please, cut away my bonds and carry me across the world-ocean.
Manmohan SinghMy Master, I seek Thy shelter, cut off my fetters and ferry me across the world ocean.
Manmohan Singh (Punjabi)ਮੇਰੇ ਮਾਲਕ ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਮੇਰੀਆਂ ਬੇੜੀਆਂ ਕੱਟ ਦੇ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।
Fareedkot Teekaਹੇ ਪ੍ਰਭੂ! ਮੈਂ ਤੇਰੀ ਸਰਣ ਹੂੰ, ਮੇਰੀ ਜਨਮ ਮਰਨ ਕੀ ਬੇੜੀ ਕਾਟ ਕਰ ਸੰਸਾਰ ਸਮੁੰਦਰ ਸੇ ਤਾਰ ਲੀਜੀਏ॥
Prof. Sahib Singhਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।ਪਦ ਅਰਥ ਪ੍ਰਭ = ਹੇ ਪ੍ਰਭੂ! ਬੇਰੀ = ਬੇੜੀ। ਤਾਰੀਐ = ਪਾਰ ਲੰਘਾ ਲੈ।
SikhNet (Spanish)perdona mis faltas, oh Señor, Tú que eres siempre Compasivo con el débil,
ਅਨਾਥ ਨਿਰਗੁਨਿ. ਕਛੁ ਨ ਜਾਨਾ; ਮੇਰਾ ਗੁਣੁ ਅਉਗਣੁ. ਨ ਬੀਚਾਰੀਐ ॥
anaath niragun. kachh na jaanaa; meraa gun aaugan. na beechaareeai | Ang 545
Sant Singh KhalsaI am masterless, worthless, and I know nothing; please do not count up my merits and demerits.
Manmohan SinghI am patronless and sans virtue. I know not anything. Think thou not of my merits and demerits.
Manmohan Singh (Punjabi)ਮੈਂ ਨਿਖਸਮਾ ਅਤੇ ਨੇਕੀ-ਵਿਹੁਣ ਹਾਂ। ਮੈਂ ਕੁਝ ਭੀ ਜਾਣਦਾ ਬੁਝਦਾ ਨਹੀਂ ਤੂੰ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਾਂ ਦੇ।
Fareedkot Teekaਮੈਂ ਨਿਰਗੁਨ ਔ ਅਨਾਥ ਹੂੰ, ਮੈਂ ਕੁਛ ਜਾਨਤਾ ਨਹੀਂ ਹੂੰ, ਹੇ ਮਹਾਰਾਜ! ਮੇਰਾ ਗੁਨ ਔਗੁਨ ਮਤ ਬਿਚਾਰਨਾ, ਭਾਵ ਯਹਿ ਕਿ ਮੈਂ ਦਯਾ ਚਾਹਤਾ ਹੂੰ ਨਯਾਉਂ ਨਹੀਂ ਚਾਹਤਾ॥
Prof. Sahib Singhਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ। ਤੂੰ ਮੇਰੇ ਗੁਣ ਤੇ ਔਗੁਣ ਖ਼ਿਆਲ ਨਾ ਕਰ!ਪਦ ਅਰਥ ਅਨਾਥ = ਨਿਆਸਰਾ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਨ ਬੀਚਾਰੀਐ = ਖ਼ਿਆਲ ਵਿਚ ਨਾਹ ਲਿਆਵੀਂ।
SikhNet (Spanish)el Soporte de todos, el Creador Omnipotente, la Fuente de toda vida.
ਦੀਨ ਦਇਆਲ ਗੋਪਾਲ ਪ੍ਰੀਤਮ; ਸਮਰਥ ਕਾਰਣ ਕਰਣਾ ॥
deen deaal gopaal preetam; samarath kaaran karanaa | Ang 545
Sant Singh KhalsaO Lord, Merciful to the meek, Sustainer of the world, O Beloved, Almighty Cause of causes.
Manmohan SinghMy Beloved is merciful to the meek, Cherisher of the world, All-powerful and the source of all actions.
Manmohan Singh (Punjabi)ਮੇਰਾ ਪਿਆਰਾ ਮਸਕੀਨਾਂ ਤੇ ਮਿਹਰਬਾਨ (ਪ੍ਰਭੂ) ਸੰਸਾਰ ਦਾ ਪਾਲਣਹਾਰ, ਸਰਬ-ਸ਼ਕਤੀਵਾਨ ਅਤੇ ਢੋ ਮੇਲ ਮੇਲਣਹਾਰ ਹੈ।
Fareedkot Teekaਹੇ ਕਾਰਨ ਕਰਨ ਦੀਨਦ੍ਯਾਲ! ਹੇ ਗੋਪਾਲ ਸਮਰਥ ਪ੍ਯਾਰੇ! ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ!
SikhNet (Spanish)Dice Nanak, me encuentro como el pájaro Cuclillo que añora la gota de lluvia de Tu Néctar,
ਨਾਨਕ ਚਾਤ੍ਰਿਕ. ਹਰਿ ਬੂੰਦ ਮਾਗੈ; ਜਪਿ ਜੀਵਾ ਹਰਿ ਹਰਿ ਚਰਣਾ ॥੨॥
naanak chaatrik. har boond maagai; jap jeevaa har har charanaa |2| Ang 545
Sant Singh KhalsaNanak, the song-bird, begs for the rain-drop of the Lord's Name; meditating on the Feet of the Lord, Har, Har, he lives. ||2||
Manmohan SinghNanak, the pied-cuckoo craves for the drop of God's Name and lives by remembering Lord God's feet.
Manmohan Singh (Punjabi)ਨਾਨਕ, ਪਪੀਹਾ, ਰੱਬ ਦੇ ਨਾਮ ਦੀ ਕਣੀ ਮੰਗਦਾ ਹੈ ਅਤੇ ਸੁਅਮੀ ਵਾਹਿਗੁਰੂ ਦੇ ਪੈਰਾਂ (ਨਾਮ) ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ ਚਾਤ੍ਰਿਕ! ਤੇਰੇ ਨਾਮ ਰੂਪੀ ਬੂੰਦ ਚਾਹਤਾ ਹੂੰ, ਜੋ ਤੇਰਾ ਹਰਿ ਹਰਿ ਨਾਮ ਜਪ ਜਪ ਕਰ ਅਰ ਚਰਨੋਂ ਕਾ ਧ੍ਯਾਨ ਧਰ ਕਰ ਜੀਵਤਾ ਰਹੂੰ॥੨॥
Prof. Sahib Singhਹੇ ਨਾਨਕ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਹੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਨਾਮ-ਜਪ ਕੇ ਮੈਂ ਜੀਉਂਦਾ ਹਾਂ ॥੨॥ਪਦ ਅਰਥ ਚਾਤ੍ਰਿਕ = ਪਪੀਹਾ। ਮਾਗੈ = ਮੰਗਦਾ ਹੈ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੨॥
SikhNet (Spanish)pues vivo sólo para meditar en el Señor, Jar Jar. (2).
ਅਮਿਅ ਸਰੋਵਰੋ; ਪੀਉ ਹਰਿ ਹਰਿ ਨਾਮਾ ਰਾਮ ॥
amia sarovaro; peeo har har naamaa raam | Ang 546
Sant Singh KhalsaDrink in the Ambrosial Nectar from the pool of the Lord; chant the Name of the Lord, Har, Har.
Manmohan SinghQuaff thou the Nectar from the Lord's ocean and utter thou the Lord Master's Name.
Manmohan Singh (Punjabi)ਤੂੰ ਸੁਆਮੀ ਦੇ ਸਮੁੰਦਰ ਵਿਚੋਂ ਅੰਮ੍ਰਿਤ ਪਾਨ ਕਰ ਅਤੇ ਤੂੰ ਪ੍ਰਭੂ ਪ੍ਰਮੇਸ਼ਰ ਦੇ ਨਾਮ ਨੂੰ ਉਚਾਰ।
Fareedkot Teekaਤੇਰੇ ਸੰਤੋਂ ਕਾ ਸੰਗ ਅੰਮ੍ਰਿਤ ਕੇ ਸਰੋਵਰ ਤਲਾਉ ਵਤ ਹੈ ਤਿਸ ਮੇਂ ਨਾਮ ਅੰਮ੍ਰਿਤ ਹੈ। ਹਰੇ ਕਰਨੇ ਹਾਰੇ ਹਰੀ! ਤੇਰੇ ਹਰਿ ਨਾਮ ਕੋ ਮਨ ਬਾਣੀ ਕਰ ਕੇ ਪਾਨ ਕਰੂੰ॥
Prof. Sahib Singhਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿਤ੍ਰ ਤਾਲਾਬ ਹੈ, (ਇਸ ਵਿਚੋਂ) ਪੀਂਦੇ ਰਿਹਾ ਕਰੋ।ਪਦ ਅਰਥ ਅਮਿਅ = ਅਮਿਉ ਦਾ, {ਲਫ਼ਜ਼ 'ਅੰਮ੍ਰਿਤ' ਤੋਂ 'ਅਮਿਉ' ਪ੍ਰਾਕ੍ਰਿਤ-ਰੂਪ ਹੈ} ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ। ਸਰੋਵਰੋ = ਸੋਹਣਾ ਸਰ, ਪਵਿਤ੍ਰ ਤਾਲਾਬ। ਪੀਉ = ਪੀਂਦੇ ਰਿਹਾ ਕਰੋ।
SikhNet (Spanish)Bebe, oh hombre, el Néctar del Señor; recita Su Nombre, Jar, Jar,
ਸੰਤਹ ਸੰਗਿ ਮਿਲੈ; ਜਪਿ ਪੂਰਨ ਕਾਮਾ ਰਾਮ ॥
santah sang milai; jap pooran kaamaa raam | Ang 546
Sant Singh KhalsaIn the Society of the Saints, one meets the Lord; meditating on Him, one's affairs are resolved.
Manmohan SinghIn the society of saints the Lord is met and by remembering Him, the affairs, are adjusted.
Manmohan Singh (Punjabi)ਸਤਿ ਸੰਗਤ ਅੰਦਰ ਸੁਆਮੀ ਮਿਲ ਪੈਦਾ ਹੈ ਉਸ ਦਾ ਸਿਮਰਨ ਕਰਨ ਦੁਆਰਾ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਹੇ ਰਾਮ! ਮੁਝ ਕੋ ਤੇਰੇ ਸੰਤੋਂ ਕਾ ਸੰਗ ਮਿਲੇ, ਜਿਸ ਮੇਂ ਤੇਰੇ ਨਾਮੋਂ ਕੇ ਜਪਨੇ ਸੇ ਪੂਰਨ ਕਾਮ ਹੋ ਜਾਇ॥
Prof. Sahib Singh(ਪਰ ਇਹ ਨਾਮ-ਜਲ) ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਮਿਲਦਾ ਹੈ। ਇਹ ਹਰਿ-ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ।ਪਦ ਅਰਥ ਸੰਗਿ = ਸੰਗਤ ਵਿਚ। ਮਿਲੈ = ਮਿਲਦਾ ਹੈ। ਜਪਿ = ਜਪ ਕੇ।
SikhNet (Spanish)y medita contemplándolo en la Sociedad de los Santos para que puedas ser emancipado.
ਸਭ ਕਾਮ ਪੂਰਨ. ਦੁਖ ਬਿਦੀਰਨ; ਹਰਿ ਨਿਮਖ ਮਨਹੁ. ਨ ਬੀਸਰੈ ॥
sabh kaam pooran. dukh bideeran; har nimakh manahu. na beesarai | Ang 546
Sant Singh KhalsaGod is the One who accomplishes everything; He is the Dispeller of pain. Never forget Him from your mind, even for an instant.
Manmohan SinghThe Master is the Accomplisher of all the works and the Destroyer of anguish. O Thou, in thy mind forget Him not even for a moment.
Manmohan Singh (Punjabi)ਮਾਲਕ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲਾ ਅਤੇ ਕਲੇਸ਼-ਹਰਤਾ ਹੈ। ਆਪਣੇ ਚਿੱਤ ਅੰਦਰ ਇਕ ਮੁਹਤ ਲਈ ਭੀ ਉਸ ਨੂੰ ਨਾਂ ਭੁਲਾ।
Fareedkot Teekaਹੇ ਸਭ ਕਾਮਨਾ ਪੂਰਣ ਕਰਨੇਹਾਰੇ, ਦੁਖੋਂ ਕੇ ਦੂਰ ਕਰਨੇਹਾਰੇ ਹਰੀ! ਤੂੰ ਇਕ ਨਿਮਖ ਭੀ ਹਮਾਰੇ ਮਨ ਸੇ ਨ ਬਿਸਰੇਂ।
Prof. Sahib Singhਜਿਸ ਦੇ ਮਨ ਵਿੱਚੋਂ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ, ਉਸ ਦੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ ਤੇ ਸਭ ਦੁੱਖ ਨਾਸ ਹੋ ਜਾਂਦੇ ਹਨ,ਪਦ ਅਰਥ ਬਿਦੀਰਨ-ਨਾਸ ਕਰਨ ਵਾਲਾ। ਨਿਮਖ-ਅੱਖ ਝਮਕਣ ਜਿਤਨਾ ਸਮਾ। ਮਨਹੁ = ਮਨ ਤੋਂ। ਬੀਸਰੈ = ਭੁੱਲਦਾ।
SikhNet (Spanish)Tu Señor es el Leñador de todo, el Destructor de la tristeza; no Lo abandones ni siquiera por un momento.
ਆਨੰਦ ਅਨਦਿਨੁ ਸਦਾ ਸਾਚਾ; ਸਰਬ ਗੁਣ ਜਗਦੀਸਰੈ ॥
aanand anadin sadaa saachaa; sarab gun jagadeesarai | Ang 546
Sant Singh KhalsaHe is blissful, night and day; He is forever True. All Glories are contained in the Lord in the Universe.
Manmohan SinghHe is ever happy and ever true and all the merits are in the Lord of the universe.
Manmohan Singh (Punjabi)ਉਹ ਹਮੇਸ਼ਾਂ ਪ੍ਰਸੰਨ ਅਤੇ ਸਦੀਵੀ ਸਤਿ ਹੈ। ਸਾਰੀਆਂ ਖੁਬੀਆਂ ਸ੍ਰਿਸ਼ਟੀ ਦੇ ਸੁਆਮੀ ਵਿੱਚ ਹਨ।
Fareedkot Teekaਹੇ ਸਰਬ ਗੁਣ ਸਪੰਨ ਜਗਦੀਸ੍ਵਰ! ਤੇਰਾ ਸਚਾ ਅਨੰਦ ਮੁਝ ਕੋ ਸਦੀਵ ਰਾਤ ਦਿਨ ਬਨਾ ਰਹੇ॥
Prof. Sahib Singhਅਤੇ ਉਹ ਦਿਨ-ਰਾਤ, ਸਦਾ ਆਤਮਕ ਆਨੰਦ ਮਾਣਦਾ ਹੈ, ਕਿਉਂ ਕਿ ਪਰਮਾਤਮਾ ਅਣਗਿਣਤ ਗੁਣਾਂ ਵਾਲਾ ਹੈ,ਪਦ ਅਰਥ ਅਨਦਿਨੁ = ਹਰ ਰੋਜ਼। ਸਾਚਾ = ਸਦਾ-ਥਿਰ ਰਹਿਣ ਵਾਲਾ। ਜਗਦੀਸਰੈ = ਜਗਤ ਦੇ ਮਾਲਕ ਵਿਚ।
SikhNet (Spanish)Él está siempre en Dicha, Es siempre Verdadero y todos los méritos están contenidos en Él Mismo.
ਅਗਣਤ ਊਚ ਅਪਾਰ ਠਾਕੁਰ; ਅਗਮ ਜਾ ਕੋ ਧਾਮਾ ॥
aganat aooch apaar tthaakur; agam jaa ko dhaamaa | Ang 546
Sant Singh KhalsaIncalculable, lofty and infinite is the Lord and Master. Unapproachable is His home.
Manmohan SinghInestimable, lofty and lllimitable is the Lord and unapproachable is his Home.
Manmohan Singh (Punjabi)ਬੇ-ਅੰਦਾਜ, ਬੁਲੰਦ ਅਤੇ ਹਦਬੰਨਾ-ਰਹਿਤ ਹੈ ਸਾਹਿਬ, ਪਹੁੰਚ ਤੋਂ ਪਰੇ ਹੈ ਜਿਸ ਦਾ ਘਰ।
Fareedkot Teekaਹੇ ਆਰ ਪਾਰ ਸੇ ਰਹਤ ਠਾਕਰ! ਤੂੰ ਸਭ ਸੇ ਊਚਾ ਹੈਂ ਅਰ ਜਿਸ ਆਪ ਕਾ (ਧਾਮਾ) ਸ੍ਵਰੂਪ ਅਗਮ ਹੈ॥
Prof. Sahib Singhਸਭ ਤੋਂ ਉੱਚਾ ਤੇ, ਬੇਅੰਤ ਹੈ, ਸਭ ਦਾ ਮਾਲਕ ਹੈ ਤੇ ਉਸ ਦਾ ਟਿਕਾਣਾ (ਨਿਰੀ ਅਕਲ ਸਿਆਣਪ ਦੇ ਆਸਰੇ) ਅਪਹੁੰਚ ਹੈ।ਪਦ ਅਰਥ ਅਗਣਤ = ਅਣਗਿਣਤ। ਅਪਾਰ = ਬੇਅੰਤ। ਠਾਕੁਰ = ਮਾਲਕ। ਅਗਮ = ਅਪਹੁੰਚ। ਜਾ ਕੋ = ਜਿਸ ਦਾ। ਧਾਮਾ = ਟਿਕਾਣਾ, ਘਰ।
SikhNet (Spanish)Él, el Señor del Universo, es Infinito, lo Supremo de lo sublime, Sin Forma, el Maestro de todo.
ਬਿਨਵੰਤਿ ਨਾਨਕ. ਮੇਰੀ ਇਛ ਪੂਰਨ; ਮਿਲੇ ਸ੍ਰੀਰੰਗ ਰਾਮਾ ॥੩॥
binavant naanak. meree ichh pooran; mile sreerang raamaa |3| Ang 546
Sant Singh KhalsaPrays Nanak, my desires are fulfilled; I have met the Lord, the Greatest Lover. ||3||
Manmohan SinghSupplicates Nanak, my desire is fulfilled and I have met Lord, the Lover of excellence.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ ਕਿ ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਉਤਕ੍ਰਿਸ਼ਟਤਾ ਦੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਸ੍ਰੀ ਰੰਗ) ਲਛਮੀ ਕੋ ਅਨੰਦ ਦੇਣੇ ਵਾਲੇ ਰਾਮ! ਮੇਰੀ ਇਛਾ ਪੂਰਨ ਕਰੋ ਅਰ ਮੁਝ ਕੋ ਆਪ ਕਾ ਦਰਸਨ ਮਿਲੇ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਮੈਨੂੰ ਲੱਛਮੀ-ਪਤੀ ਪਰਮਾਤਮਾ ਮਿਲ ਪਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ ॥੩॥ਪਦ ਅਰਥ ਸ੍ਰੀਰੰਗ = ਲੱਛਮੀ-ਪਤੀ, ਪਰਮਾਤਮਾ ॥੩॥
SikhNet (Spanish)Dice Nanak, mi deseo se ha cumplido, pues he encontrado al Todo Prevaleciente Señor de Lakshmi. (3)
ਕਈ ਕੋਟਿਕ ਜਗ ਫਲਾ; ਸੁਣਿ ਗਾਵਨਹਾਰੇ ਰਾਮ ॥
kee kottik jag falaa; sun gaavanahaare raam | Ang 546
Sant Singh KhalsaThe fruits of many millions of charitable feasts come to those who listen to and sing the Lord's Praise.
Manmohan SinghThe hearers and singers of Lord's praise, receive the reward of many millions of sacred feasts.
Manmohan Singh (Punjabi)ਪ੍ਰਭੂ ਦੀ ਕੀਰਤੀ ਸੁਨਣ ਅਤੇ ਗਾਉਣ ਵਾਲਿਆਂ ਨੂੰ ਅਨੇਕਾਂ ਕ੍ਰੋੜ ਪਵਿੱਤ੍ਰ ਯਗਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ।
Fareedkot Teekaਹੇ ਰਾਮ! ਤੇਰੇ ਨਾਮ ਕੇ ਸ੍ਰਵਨ ਕਰਨੇਹਾਰੇ ਔਰ ਗਾਉਨੇ ਹਾਰੋਂ ਕੋ ਕਈ ਕ੍ਰੋੜ ਜਗੋਂ ਕਾ ਫਲੁ ਮਿਲਤਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕ੍ਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ।ਪਦ ਅਰਥ ਕੋਟਿਕ = ਕ੍ਰੋੜਾਂ। ਸੁਣਿ = ਸੁਣਿ ਕੇ।
SikhNet (Spanish)El mérito de un millón de Yagnas es para aquél que escucha y canta el Sonido del Señor.
ਹਰਿ ਹਰਿ ਨਾਮੁ ਜਪਤ; ਕੁਲ ਸਗਲੇ ਤਾਰੇ ਰਾਮ ॥
har har naam japat; kul sagale taare raam | Ang 546
Sant Singh KhalsaChanting the Name of the Lord, Har, Har, all one's generations are carried across.
Manmohan SinghBy meditating over the Lord God's Name all the generations swim across.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
Fareedkot Teekaਹੇ ਹਰਿ! ਜੋ ਹਰ ਪ੍ਰਕਾਰ ਤੇਰਾ ਨਾਮ ਜਪਤੇ ਹੈਂ ਤਿਨੋਂ ਨੇ ਅਪਨੇ ਸਭੀ ਕੁਲ ਤਾਰ ਲੀਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਜਪਣ ਵਾਲੇ ਆਪਣੀਆਂ ਸਾਰੀਆਂ ਕੁਲਾਂ ਭੀ ਤਾਰ ਲੈਂਦੇ ਹਨ।ਪਦ ਅਰਥ ਜਪਤ = ਜਪਦਿਆਂ। ਸਗਲੇ = ਸਾਰੇ।
SikhNet (Spanish)Aquél que contempla el Nombre, salva a todas sus generaciones; se vuelve radiante y de grandeza indescriptible.
ਹਰਿ ਨਾਮੁ ਜਪਤ ਸੋਹੰਤ ਪ੍ਰਾਣੀ; ਤਾ ਕੀ ਮਹਿਮਾ ਕਿਤ ਗਨਾ ॥
har naam japat sohant praanee; taa kee mahimaa kit ganaa | Ang 546
Sant Singh KhalsaChanting the Name of the Lord, one is beautified; what Praises of His can I chant?
Manmohan SinghBy repeating God's Name, beauteous looks the mortal. What praise of his should I narrate?
Manmohan Singh (Punjabi)ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੀਵ ਸੁੰਦਰ ਲਗਦਾ ਹੈ। ਉਸ ਦੀ ਉਪਮਾ ਮੈਂ ਕਿੰਨੀ ਕੁ ਵਰਨਣ ਕਰਾ।
Fareedkot Teekaਹੇ ਹਰੀ! ਤੇਰਾ ਨਾਮੁ ਜਪਤਾ ਹੂਆ ਪ੍ਰਾਣੀ ਸੋਭਾਇਮਾਨ ਹੋਤਾ ਹੈ। ਤਿਸ ਪ੍ਰਾਣੀ ਕੀ ਮਹਿਮਾ ਕਯਾ ਗੁਨੋਂ, ਭਾਵ ਕਹਨੇ ਮੇਂ ਨਹੀਂ ਆਵਤੀ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ (ਦੇ ਆਤਮਕ ਜੀਵਨ) ਦੀ ਵਡਿਆਈ ਕਿਤਨੀ ਕੁ ਮੈਂ ਦੱਸਾਂ?ਪਦ ਅਰਥ ਸੋਹੰਤ = ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਤਾ ਕੀ = ਉਹਨਾਂ ਦੀ। ਮਹਿਮਾ = ਵਡਿਆਈ। ਕਿਤ = ਕਿਤਨੀ? ਗਨਾ = ਗਨਾਂ, ਮੈਂ ਗਿਣਾਂ।
SikhNet (Spanish)Oh Señor Bienamado, no me abandones; mi mente ora siempre por Tu Visión.
ਹਰਿ ਬਿਸਰੁ ਨਾਹੀ. ਪ੍ਰਾਨ ਪਿਆਰੇ; ਚਿਤਵੰਤਿ ਦਰਸਨੁ ਸਦ ਮਨਾ ॥
har bisar naahee. praan piaare; chitavant darasan sad manaa | Ang 546
Sant Singh KhalsaI shall never forget the Lord; He is the Beloved of my soul. My mind constantly yearns for the Blessed Vision of His Darshan.
Manmohan SinghI forget Thee not, O God. Thou art dear to me as my life. My soul ever longs for Thy vision.
Manmohan Singh (Punjabi)ਮੈਂ ਤੈਨੂੰ ਨਹੀਂ ਭੁਲਾਉਂਦਾ, ਹੇ ਮੇਰੇ ਭਗਵਾਨ! ਤੂੰ ਮੇਰੀ ਜਿੰਦ ਜਾਨ ਵਰਗਾ ਲਾਡਲਾ ਹੈਂ ਮੇਰੀ ਜਿੰਦੜੀ ਸਦੀਵ ਹੀ ਤੇਰੇ ਦੀਦਾਰ ਨੂੰ ਲੋਚਦੀ ਹੈ।
Fareedkot Teekaਹੇ ਪ੍ਰਾਨ ਪ੍ਯਾਰੇ ਹਰਿ! ਜਿਨ ਕੋ ਤੂੰ ਬਿਸਰਤਾ ਨਹੀਂ ਹੈਂ, ਤਿਨ ਸੰਤੋਂ ਕੇ ਦਰਸ਼ਨ ਕੋ ਸਦੀਵ ਮੇਰਾ ਮਨ ਚਾਹਿਤਾ ਹੈ॥
Prof. Sahib Singhਉਹ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਦਰਸਨ ਤਾਂਘਦੇ ਰਹਿੰਦੇ ਕਿ ਪ੍ਰਾਣ-ਪਿਆਰਾ ਮਨ ਤੋਂ ਕਦੇ ਨਾਹ ਵਿੱਸਰੇ।ਪਦ ਅਰਥ ਸਦ = ਸਦਾ।
SikhNet (Spanish)Glorioso es el día en el que el Señor me abraza en Su Pecho;
ਸੁਭ ਦਿਵਸ ਆਏ. ਗਹਿ ਕੰਠਿ ਲਾਏ; ਪ੍ਰਭ ਊਚ ਅਗਮ ਅਪਾਰੇ ॥
subh divas aae. geh kantth laae; prabh aooch agam apaare | Ang 546
Sant Singh KhalsaAuspicious is that day, when God, the lofty, inaccessible and infinite, hugs me close in His embrace.
Manmohan SinghSuspicious is the day, when the lofty, inaccessible and infinite Lord hugs me to His bosom.
Manmohan Singh (Punjabi)ਮੁਬਾਰਕ ਹੈ ਉਹ ਦਿਹਾੜਾ ਜਦ ਬੁਲੰਦ, ਪਹੁੰਚ ਤੋਂ ਪਰੇ ਅਤੇ ਅਨੰਤ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਹੇ ਅਗਮ ਅਪਾਰ ਊਚੇ ਪ੍ਰਭੂ! ਜਿਨ ਕੇ ਵਾ ਹਮਾਰੇ ਸ੍ਰੇਸਟ ਦਿਨ ਆਏ ਹੈਂ। ਆਪ ਨੇ ਵਹੁ ਵਾ ਹਮ ਪਕੜ ਕਰ ਗਲੇ ਸੇ ਲਗਾਏ ਹੈਂ॥
Prof. Sahib Singhਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ (ਜਿਨ੍ਹਾਂ ਵਡ-ਭਾਗੀਆਂ ਨੂੰ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ (ਦੀ ਜ਼ਿੰਦਗੀ) ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ।ਪਦ ਅਰਥ ਸੁਭ = ਭਲੇ, ਭਾਗਾਂ ਵਾਲੇ। ਦਿਵਸ = ਦਿਨ। ਗਹਿ = ਫੜ ਕੇ। ਕੰਠਿ = ਗਲ ਨਾਲ।
SikhNet (Spanish)sí, Él, Quien es lo más Alto de lo alto, Insondable e Infinito.
ਬਿਨਵੰਤਿ ਨਾਨਕ. ਸਫਲੁ ਸਭੁ ਕਿਛੁ; ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥
binavant naanak. safal sabh kichh; prabh mile at piaare |4|3|6| Ang 546
Sant Singh KhalsaPrays Nanak, everything is fruitful - I have met my supremely beloved Lord God. ||4||3||6||
Manmohan SinghPrays Nanak, everything has proved fruitful, as I have met my supremely loved Lord.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਹਰ ਸ਼ੈ ਲਾਭਦਾਇਤ ਹੋ ਗਈ ਹੈ। ਮੈਂ ਆਪਣੇ ਪਰਮ ਪ੍ਰੀਤਵਾਨ ਪ੍ਰਭੂ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਤੀ ਪ੍ਯਾਰੇ ਪ੍ਰਭ! ਜਿਸ ਕੋ ਆਪ ਮਿਲੇ ਹੋ ਇਸੀ ਤੇ ਉਨ ਕਾ ਸਭ ਕੁਛ ਸਫਲਾ ਹੂਆ ਹੈ॥੪॥੩॥੬॥☬ਉਪਦੇਸੁ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ (ਦੇ ਜੀਵਨ) ਦਾ ਹਰੇਕ ਕਾਰਜ ਸਿਰੇ ਚੜ੍ਹ ਜਾਂਦਾ ਹੈ ॥੪॥੩॥੬॥
SikhNet (Spanish)Estoy satisfecho cuando encuentro a mi Bienamado Señor, el Dios. (4‑3‑6)