ਮੁਖਿ ਝੂਠੈ. ਝੂਠੁ ਬੋਲਣਾ; ਕਿਉ ਕਰਿ ਸੂਚਾ ਹੋਇ ॥
mukh jhootthai. jhootth bolanaa; kiau kar soochaa hoe |
Sant Singh KhalsaWith false mouths, people speak falsehood. How can they be made pure?
Manmohan SinghWith false mouth man utters falsehood. How can he be pure?
Manmohan Singh (Punjabi)ਕੂੜੇ ਮੂੰਹ ਨਾਲ ਆਦਮੀ ਅਸੱਤ ਬੋਲਦਾ ਹੈ। ਉਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
Fareedkot Teekaਝੂਠੇ ਪੁਰਸ਼ ਕਾ ਝੂਠੁ ਬੋਲਣਾ ਤੋ ਮੁਖੁ ਹੈ ਔਰ ਸਭ ਗੌਣ ਹੈ, ਤਾਂ ਤੇ ਕਿਸ ਪ੍ਰਕਾਰ ਸੂਚਾ ਹੋਵੇ॥
Prof. Sahib Singhਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ।
SikhNet (Spanish)Si no hablas la Verdad, cómo podrán tus labios permanecer puros.
ਬਿਨੁ ਅਭ ਸਬਦ. ਨ ਮਾਂਜੀਐ; ਸਾਚੇ ਤੇ. ਸਚੁ ਹੋਇ ॥੧॥
bin abh sabad. na maanjeeai; saache te. sach hoe |1|
Sant Singh KhalsaWithout the Holy Water of the Shabad, they are not cleansed. From the True One alone comes Truth. ||1||
Manmohan SinghWithout the water of name (the soul) is not cleansed. the truth proceeds from the true One.
Manmohan Singh (Punjabi)ਨਾਮ ਦੇ ਪਾਣੀ ਬਗੈਰ (ਆਤਮਾ) ਸਾਫ-ਸੁਥਰੀ ਨਹੀਂ ਹੁੰਦੀ। ਸੱਚ ਸਤਿਪੁਰਖ ਤੋਂ ਹੀ ਜਾਰੀ ਹੁੰਦਾ ਹੈ।
Fareedkot Teekaਗੁਰੋਂ ਕੇ ਉਪਦੇਸ ਸੇ ਬਿਨਾ (ਅਭ) ਰਿਦਾ ਨਹੀਂ ਮਾਂਜੀਤਾ ਹੈ, ਭਾਵ ਏਹਿ ਕਿ ਮਲ ਦੂਰ ਨਹੀਂ ਹੋਤੀ ਹੈ, ਔਰ ਸਾਚੇ ਉਪਦੇਸ ਸੇ ਹੀ ਸਚ ਸਰੂਪ ਕੀ ਵਾ ਸੁਖ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singhਗੁਰੂ ਦੇ ਸ਼ਬਦ-ਜਲ ਤੋਂ ਬਿਨਾ (ਮਨ) ਮਾਂਜਿਆ ਨਹੀਂ ਜਾ ਸਕਦਾ, (ਤੇ) ਇਹ ਸੱਚ (ਸਿਮਰਨ) ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ ॥੧॥ਪਦ ਅਰਥ ਅਭ = ਪਾਣੀ। ਅਭ ਸਬਦ = ਗੁਰ ਸ਼ਬਦ ਰੂਪ ਪਾਣੀ {अंभस् = ਪਾਣੀ} ॥੧॥
SikhNet (Spanish)Sin el agua de la Palabra, uno no se puede lavar, pues de la Verdad brota la Pureza. (1)
ਮੁੰਧੇ; ਗੁਣਹੀਣੀ ਸੁਖੁ ਕੇਹਿ ॥
mundhe; gunaheenee sukh kehi |
Sant Singh KhalsaO soul-bride, without virtue, what happiness can there be?
Manmohan SinghO Bride! what happiness is there without virtue.
Manmohan Singh (Punjabi)ਹੇ ਪਤਨੀਏ! ਨੇਕੀ ਦੇ ਬਾਝੋਂ ਕਾਹਦੀ ਖੁਸ਼ੀ ਹੈ?
Fareedkot Teekaਹੇ ਜੀਵ ਰੂਪ ਇਸਤ੍ਰੀ! ਦੈਵੀ ਗੁਣੋਂ ਸੇ ਬਿਨਾ ਸੁਖ ਕੈਸਾ ਵਾ ਕਿਸ ਕੋ ਹੂਆ ਹੈ?
Prof. Sahib Singhਹੇ ਭੋਲੀ ਜੀਵ-ਇਸਤ੍ਰੀਏ! ਜੋ (ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ) ਗੁਣਾਂ ਤੋਂ ਸੱਖਣੀ ਹੈ ਉਸ ਨੂੰ (ਬਾਹਰੋਂ) ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ।ਪਦ ਅਰਥ ਮੁੰਧੇ = ਹੇ ਭੋਲੀ ਜੀਵ-ਇਸ੍ਰਤੀ! ਕੇਹਿ = ਕਾਹਦੇ ਵਿਚ?
SikhNet (Spanish)Oh mujer, dónde está la felicidad si no hay mérito.
ਪਿਰੁ ਰਲੀਆ ਰਸਿ ਮਾਣਸੀ; ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥
pir raleea ras maanasee; saach sabad sukh nehi |1| rahaau |
Sant Singh KhalsaThe Husband Lord enjoys her with pleasure and delight; she is at peace in the love of the True Word of the Shabad. ||1||Pause||
Manmohan SinghThe beloved will enjoy (them) with pleasure and relish, who feel peace in the affection of the True name. Pause.
Manmohan Singh (Punjabi)ਪ੍ਰੀਤਮ (ਉਨ੍ਹਾਂ) ਨੂੰ ਅਨੰਦ ਅਤੇ ਸੁਆਦ ਨਾਲ ਭੋਗਦਾ ਹੈ, ਜੋ ਸੱਚੇ ਨਾਮ ਦੀ ਪ੍ਰੀਤ ਅੰਦਰ ਠੰਢ-ਚੈਨ ਮਹਿਸੂਸ ਕਰਦੇ ਹਨ। ਠਹਿਰਾਉ।
Fareedkot Teekaਜੋ ਪਤੀ (ਰਲੀਆ) ਖੁਸ਼ੀਆਂ ਵਾਲਾ ਵਾ ਅਨੰਦ ਰੂਪ ਹੈ, ਤਿਸ ਕੇ ਸਾਥ ਤੂੰ ਤਬ ਸੁਖ ਮਾਣੇਂਗੀ ਜਬ ਸਚੇ ਸੁਖ ਰੂਪ ਉਪਦੇਸ਼ ਮੇਂ ਪ੍ਰੇਮ ਕਰੇਂਗੀ॥੧॥ ਰਹਾਉ ॥
Prof. Sahib Singhਆਤਮਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਲੀਨ ਰਹਿੰਦੀ ਹੈ) ਜੋ ਗੁਰੂ ਦੇ ਸ਼ਬਦ ਵਿਚ (ਜੁੜੀ ਹੋਈ) ਹੈ, ਜੋ ਪ੍ਰਭੂ ਦੇ ਪਿਆਰ ਵਿਚ (ਮਸਤ) ਹੈ। ਪਤੀ-ਪ੍ਰਭੂ ਦੇ ਮਿਲਾਪ ਦੇ ਸੁਖ (ਉਹੀ ਜੀਵ-ਇਸਤ੍ਰੀ) ਆਨੰਦ ਨਾਲ ਮਾਣਦੀ ਹੈ ॥੧॥ ਰਹਾਉ ॥ਪਦ ਅਰਥ ਪਿਰੁ ਰਲੀਆ = ਪਤੀ ਮਿਲਾਪ ਦੇ ਸੁਖ। ਰਸਿ = ਆਨੰਦ ਨਾਲ। ਨੇਹਿ = ਪਿਆਰ ਵਿਚ ॥੧॥ ਰਹਾਉ ॥
SikhNet (Spanish)Tu esposo gozará de ti, si encuentras la Paz en el Amor a la Palabra Verdadera. (1-Pausa)
ਪਿਰੁ ਪਰਦੇਸੀ ਜੇ ਥੀਐ; ਧਨ ਵਾਂਢੀ ਝੂਰੇਇ ॥
pir paradesee je theeai; dhan vaandtee jhooree |
Sant Singh KhalsaWhen the Husband goes away, the bride suffers in the pain of separation,
Manmohan SinghIf the Groom goes off the separated wife grieves,
Manmohan Singh (Punjabi)ਜੇਕਰ ਪਤੀ ਦੁਰੇਡੇ ਚਲਿਆ ਜਾਵੇ ਤਾਂ ਵਿਛੜੀ ਹੋਈ ਪਤਨੀ ਐਉਂ ਅਫਸੋਸ ਕਰਦੀ ਹੈ,
Fareedkot Teekaਜੇ ਕਰ (ਸਬਦਿ) ਪਤੀ ਪਰਮੇਸ੍ਵਰ ਪਰਦੇਸ ਹੋਵੇ, ਭਾਵ ਯਹਿ ਜੋ ਅਪ੍ਰੋਖ ਹੈ, ਜੋ ਜਿਸ ਨੇ ਆਪ ਸੇ ਭਿੰਨ ਪਰਮੇਸਰ ਕੋ ਜਾਣਿਆ ਹੈ, ਤੌ ਵਹੁ (ਧਨ) ਇਸਤ੍ਰੀ (ਵਾਢੀ) ਵਿਛੁੜੀ ਹੂਈ ਝੂਰਤੀ ਹੈ॥
Prof. Sahib Singhਜੇ ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ) ਹੋਰ ਹੋਰ ਹਿਰਦੇ-ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਹੋਈ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ (ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ)।ਪਦ ਅਰਥ ਧਨ = ਜੀਵ-ਇਸਤ੍ਰੀ। ਵਾਂਢੀ = ਪਰਦੇਸਣ, ਵਿੱਛੁੜੀ ਹੋਈ।
SikhNet (Spanish)Cuando el Esposo se va, la mujer sufre por la separación,
ਜਿਉ ਜਲਿ ਥੋੜੈ ਮਛੁਲੀ; ਕਰਣ ਪਲਾਵ ਕਰੇਇ ॥
jiau jal thorrai machhulee; karan palaav karee |
Sant Singh Khalsalike the fish in shallow water, crying for mercy.
Manmohan Singhlike the fish which bewails (cries for pity) bitterly in scanty water.
Manmohan Singh (Punjabi)ਜਿਸ ਤਰ੍ਹਾਂ ਘੱਟ ਪਾਣੀ ਵਿਚਲੀ ਮੱਛੀ ਧਾਂਹੀ ਰੋਂਦੀ (ਤੜਫਦੀ) ਹੈ।
Fareedkot Teekaਜੈਸੇ ਥੋੜੇ ਜਲ ਮੇਂ ਮਛਲੀ (ਕਰਣ ਪਲਾਵ) ਬਿਰਲਾਪ ਕਰਤੀ ਹੈ, ਭਾਵ ਦੁਖੀ ਹੋਤੀ ਹੈ॥
Prof. Sahib Singhਜਿਵੇਂ ਥੋੜ੍ਹੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ।ਪਦ ਅਰਥ ਕਰਣ ਪਲਾਵ = {करूणाप्रलाप} ਉਹ ਕੀਰਨੇ ਜੋ ਸੁਣਨ ਵਾਲੇ ਦੇ ਮਨ ਵਿਚ ਤਰਸ ਪੈਦਾ ਕਰ ਦੇਣ, ਤਰਲੇ, ਹਾੜੇ।
SikhNet (Spanish)como el pez fuera del agua, llora por un poco de piedad.
ਪਿਰ ਭਾਵੈ ਸੁਖੁ ਪਾਈਐ; ਜਾ ਆਪੇ ਨਦਰਿ ਕਰੇਇ ॥੨॥
pir bhaavai sukh paaeeai; jaa aape nadar karee |2|
Sant Singh KhalsaAs it pleases the Will of the Husband Lord, peace is obtained, when He Himself casts His Glance of Grace. ||2||
Manmohan SinghWhen the spouse wills, He Himself favours His merciful Glance and the bride obtains peace.
Manmohan Singh (Punjabi)ਜਦ ਕੰਤ ਨੂੰ ਚੰਗਾ ਲੱਗਦਾ ਹੈ ਤਾਂ ਉਹ ਆਪ ਹੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਅਤੇ ਪਤਨੀ ਠੰਢ-ਚੈਨ ਨੂੰ ਪਰਾਪਤ ਹੋ ਜਾਂਦੀ ਹੈ।
Fareedkot Teekaਜਬ ਜੀਵ ਪਤੀ ਕੋ ਮਿਲਨਾ ਚਾਹੇ ਤਬ ਸੁਖ ਪਾਈਤਾ ਹੈ, ਪਰੰਤੂ ਜਬ ਪਰਮੇਸ੍ਵਰ ਆਪ ਕਿਰਪਾ ਦ੍ਰਿਸਟੀ ਕਰੇ ਤਬ ਜੀਵ ਕੋ ਮਿਲਨੇ ਕੀ ਚਾਹ ਹੋਤੀ ਹੈ॥੨॥
Prof. Sahib Singhਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ (ਜੀਵ-ਇਸਤ੍ਰੀ) ਚੰਗੇ ਲੱਗੇ, ਜਦੋਂ ਉਹ ਆਪ (ਉਸ ਉਤੇ) ਮਿਹਰ ਦੀ ਨਜ਼ਰ ਕਰੇ ॥੨॥ਪਦ ਅਰਥ ਪਿਰ ਭਾਵੈ = ਪਿਰ ਨੂੰ ਚੰਗੀ ਲੱਗੇ ॥੨॥
SikhNet (Spanish)Cuando el Señor lo desea y nos favorece con Su Gracia, encontramos la Bondad. (2)
ਪਿਰੁ ਸਾਲਾਹੀ ਆਪਣਾ; ਸਖੀ ਸਹੇਲੀ ਨਾਲਿ ॥
pir saalaahee aapanaa; sakhee sahelee naal |
Sant Singh KhalsaPraise your Husband Lord, together with your bridesmaids and friends.
Manmohan SinghWith (in the company of) your female comrades and friend praise thy consort.
Manmohan Singh (Punjabi)ਆਪਣੀਆਂ ਸਾਥਨਾ ਤੇ ਸੱਜਣੀਆਂ ਸਮੇਤ (ਨਾਲ ਹੋ ਕੇ) ਤੂੰ ਆਪਣੇ ਭਰਤੇ ਦੀ ਪਰਸੰਸਾ ਕਰ।
Fareedkot Teekaਤਾਂ ਤੇ ਆਪਣੇ ਪਤੀ ਕੋ ਸਲਾਹੁਣਾ ਕਰੀਏ, (ਸਖੀ ਸਹੇਲੀ) ਪਿਆਰੇ ਸੰਤ ਜਨੋਂ ਕੇ ਸਾਥ ਮਿਲ ਕਰ ਕੇ॥
Prof. Sahib Singh(ਹੇ ਜੀਵ-ਇਸਤ੍ਰੀ!) ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ (ਭਾਵ, ਸਾਧ-ਸੰਗਤਿ ਵਿਚ ਬੈਠ ਕੇ) ਆਪਣੇ ਪਤੀ-ਪ੍ਰਭੂ ਦੀ ਸਿਫ਼ਤ-ਸਾਲਾਹ ਕਰ।ਪਦ ਅਰਥ ਸਾਲਾਹੀ = ਸਾਲਾਹਿ, ਸਿਫ਼ਤ-ਸਾਲਾਹ ਕਰ।
SikhNet (Spanish)Alaba entonces a tu Señor en la Compañía de tus Amigos.
ਤਨਿ ਸੋਹੈ. ਮਨੁ ਮੋਹਿਆ; ਰਤੀ ਰੰਗਿ ਨਿਹਾਲਿ ॥
tan sohai. man mohiaa; ratee rang nihaal |
Sant Singh KhalsaThe body is beautified, and the mind is fascinated. Imbued with His Love, we are enraptured.
Manmohan SinghBy beholding Him my body is beautiful, soul bewitched and I am imbrued with His love.
Manmohan Singh (Punjabi)ਉਸ ਨੂੰ ਤੱਕ ਕੇ ਤੇਰੀ ਦੇਹਿ ਸੁਭਾਇਮਾਨ ਤੇ ਆਤਮਾ ਮੋਹਿਤ ਹੋ ਗਈ ਹੈ ਅਤੇ ਤੂੰ ਉਸ ਦੀ ਪ੍ਰੀਤ ਨਾਲ ਰੰਗੀ ਗਈ ਹੈ।
Fareedkot Teekaਸੁੰਦਰ ਸਰੀਰ ਵਾਲੇ ਨੇ ਮੇਰਾ ਮਨੁ ਮੋਹਿਆ ਹੈ, ਭਾਵ ਪਰਮੇਸ੍ਵਰ ਕੇ ਧ੍ਯਾਨ ਵਿਖੇ ਪ੍ਰੇਮ ਸੇ ਰਤੀ ਹੂਈ ਨਿਹਾਲ ਭਈ ਹੂੰ⁽¹⁾॥
Prof. Sahib Singh(ਜੇਹੜੀ ਜੀਵ-ਇਸਤ੍ਰੀ ਸਿਫ਼ਤ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ।ਪਦ ਅਰਥ ਤਨਿ = ਤਨ ਵਿਚ। ਨਿਹਾਲਿ = ਨਿਹਾਲੇ, ਵੇਖਦੀ ਹੈ।
SikhNet (Spanish)Ahí el cuerpo resplandece, la mente está en su clímax y ves a tu Señor, imbuido en Su Amor.
ਸਬਦਿ ਸਵਾਰੀ ਸੋਹਣੀ; ਪਿਰੁ ਰਾਵੇ ਗੁਣ ਨਾਲਿ ॥੩॥
sabad savaaree sohanee; pir raave gun naal |3|
Sant Singh KhalsaAdorned with the Shabad, the beautiful bride enjoys her Husband with virtue. ||3||
Manmohan SinghThe beautiful wife who is bedecked with the Name and is with merit, enjoys her Groom.
Manmohan Singh (Punjabi)ਸੁੰਦਰ ਪਤਨੀ, ਜੋ ਨਾਮ ਨਾਲ ਸ਼ਿੰਗਾਰੀ ਹੈ ਅਤੇ ਨੇਕੀ ਸੰਯੁਕਤ ਹੈ, ਆਪਣੇ ਪਤੀ ਨੂੰ ਮਾਣਦੀ ਹੈ।
Fareedkot Teekaਪਰੰਤੂ ਜੋ ਗੁਰ ਸ਼ਬਦ ਕਰ ਸਵਾਰੀ ਹੈ, ਸੋਈ (ਸੋਹਣੀ) ਸੁਭ ਗੁਣੋਂ ਕਰ ਸੁੰਦਰ ਹੂਈ ਹੈ, ਗੁਣ ਸਾਥ ਹੋਣੇ ਸੇ ਪਤੀ ਕੇ ਅਨੰਦ ਕੋ ਭੋਗਤੀ ਹੈ॥੩॥
Prof. Sahib Singhਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ ॥੩॥ਪਦ ਅਰਥ ਰਾਵੈ = ਮਾਣਦੀ ਹੈ ॥੩॥
SikhNet (Spanish)Ella que se ha adornado con la Bellísima Palabra, y tiene mérito, goza de su Esposo. (3)
ਕਾਮਣਿ. ਕਾਮਿ ਨ ਆਵਈ; ਖੋਟੀ ਅਵਗਣਿਆਰਿ ॥
kaaman. kaam na aavee; khottee avaganiaar |
Sant Singh KhalsaThe soul-bride is of no use at all, if she is evil and without virtue.
Manmohan SinghThe evil and impious bride is of no use to the beloved
Manmohan Singh (Punjabi)ਮੰਦੀ ਤੇ ਗੁਣ-ਵਿਹੁਣ ਪਤਨੀ ਪ੍ਰੀਤਮ ਦੇ ਕਿਸੇ ਕੰਮ ਦੀ ਨਹੀਂ।
Fareedkot Teekaਜੋ ਜੀਵ ਰੂਪ ਇਸਤ੍ਰੀ ਮੰਦ ਕਰਮੋਂ ਵਾਲੀ ਹੈ, ਸੋ ਕਾਮ ਨਹੀਂ ਆਵਤੀ ਹੈ, ਭਾਵ ਯਹਿ ਕਿ ਪਰਮੇਸ੍ਵਰ ਕੀ ਭਗਤੀ ਨਹੀਂ ਕਰਤੀ ਹੈ॥
Prof. Sahib Singh(ਗੁਣ ਤੋਂ ਸੱਖਣੀ ਹੋਣ ਕਰਕੇ) ਜੇਹੜੀ ਜੀਵ-ਇਸਤ੍ਰੀ (ਅੰਦਰੋਂ) ਖੋਟੀ ਹੈ ਤੇ ਔਗੁਣਾਂ ਨਾਲ ਭਰੀ ਹੋਈ ਹੈ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।ਪਦ ਅਰਥ ਕਾਮਣਿ = ਇਸਤ੍ਰੀ। ਕਾਮਿ ਨ ਆਵਈ = ਕਿਸੇ ਕੰਮ ਨਹੀਂ ਆਉਂਦੀ, ਜੀਵਨ ਵਿਅਰਥ ਜਾਂਦਾ ਹੈ।
SikhNet (Spanish)Qué sentido de vida tiene la mujer mala y sin mérito.
ਨਾ ਸੁਖੁ ਪੇਈਐ ਸਾਹੁਰੈ; ਝੂਠਿ ਜਲੀ ਵੇਕਾਰਿ ॥
naa sukh peeeai saahurai; jhootth jalee vekaar |
Sant Singh KhalsaShe does not find peace in this world or the next; she burns in falsehood and corruption.
Manmohan SinghShe obtains peace neither at her parents(in this word) nor with in-laws(in the next world) and burns in falsehood and sin
Manmohan Singh (Punjabi)ਉਸ ਨੂੰ ਨਾਂ ਪੇਕੇ ਘਰ (ਇਸ ਲੋਕ) ਵਿੱਚ ਆਰਾਮ ਮਿਲਦਾ ਹੈ ਤੇ ਨਾਂ ਹੀ ਸਹੁਰੇ ਘਰ (ਪਰਲੋਕ) ਵਿੱਚ ਅਤੇ ਉਹ ਕੂੜ ਤੇ ਪਾਪ ਅੰਦਰ ਸੜਦੀ ਹੈ।
Fareedkot Teekaਤਿਸ ਕੋ ਨ (ਪੇਈਐ) ਇਸ ਲੋਕ ਮੇਂ ਸੁਖ ਹੋਤਾ ਹੈ ਔਰ ਨ (ਸਾਹੁਰੈ) ਪ੍ਰਲੋਕ ਮੇਂ, ਝੂਠਿ ਬੋਲਨ ਆਦਿ ਵਿਕਾਰੋਂ ਕਰ (ਜਲੀ) ਦਗਧ ਹੋ ਰਹੀ ਹੈ॥
Prof. Sahib Singhਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ; ਝੂਠ ਵਿਚ ਵਿਕਾਰ ਵਿਚ ਉਹ ਸੜ ਜਾਂਦੀ ਹੈ (ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ)।ਪਦ ਅਰਥ ਪੇਈਐ = ਪੇਕੇ ਘਰ ਵਿਚ, ਇਸ ਜਗਤ ਵਿਚ। ਜਲੀ = ਸੜੀ ਹੋਈ।
SikhNet (Spanish)Ella no está feliz con sus padres, ni con sus suegros y se consume en el fuego de sus deseos y sus pasiones.
ਆਵਣੁ ਵੰਞਣੁ ਡਾਖੜੋ; ਛੋਡੀ ਕੰਤਿ ਵਿਸਾਰਿ ॥੪॥
aavan vanyan ddaakharro; chhoddee kant visaar |4|
Sant Singh KhalsaComing and going are very difficult for that bride who is abandoned and forgotten by her Husband Lord. ||4||
Manmohan SinghHard is the coming and going of her who is deserted and for gotten by her husband.
Manmohan Singh (Punjabi)ਕਠਨ ਹੈ ਉਸ ਦਾ ਆਉਣਾ ਅਤੇ ਜਾਣਾ, ਜਿਸ ਨੂੰ ਉਸ ਦੇ ਖਸਮ ਨੇ ਤਿਆਗ ਤੇ ਭੁਲਾ ਦਿੱਤਾ ਹੈ।
Fareedkot Teekaਤਾਂ ਤੇ (ਆਵਣੁ) ਜਨਮ ਔਰ (ਵੰਞਣੁ) ਮਰਣ ਕਰ (ਡਾਖਣੋ) ਦੁਖੀ ਹੋਤੀ ਹੈ, ਔਰ ਕੰਤ ਨੇ ਵਿਸਾਰ ਛੋਡੀ ਹੈ॥੪॥☬ਪ੍ਰਸ਼ਨ:
Prof. Sahib Singh(ਉਸ ਦੇ ਵਾਸਤੇ) ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ ਕਿਉਂਕਿ) ਕੰਤ-ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ ॥੪॥ਪਦ ਅਰਥ ਆਵਣੁ ਵੰਞਣੁ = ਜਨਮ ਮਰਨ (ਦਾ ਗੇੜ)। ਡਾਖੜੋ = ਔਖਾ, ਦੁਖਦਾਈ। ਕੰਤਿ = ਕੰਤ ਨੇ। ਵਿਸਾਰਿ ਛੋਡੀ = ਭੁਲਾ ਦਿੱਤੀ ॥੪॥
SikhNet (Spanish)Su Esposo la dejó y sus transmigraciones son muy duras. (4)
ਪਿਰ ਕੀ ਨਾਰਿ ਸੁਹਾਵਣੀ; ਮੁਤੀ. ਸੋ ਕਿਤੁ ਸਾਦਿ ॥
pir kee naar suhaavanee; mutee. so kit saad |
Sant Singh KhalsaThe beautiful soul-bride of the Husband Lord-by what sensual pleasures has she been doomed?
Manmohan SinghThe beauteous wife of the husband for what sensuous pleasure she has been doomed
Manmohan Singh (Punjabi)ਪਤੀ ਦੀ ਸੁੰਦਰ ਪਤਨੀ, ਕਿਸ ਵਿਸ਼ਈ-ਸੁਆਦ ਕਾਰਨ ਉਹ ਲੁੱਟੀ ਪੁੱਟੀ ਗਈ ਹੈ?
Fareedkot Teekaਪਤੀ ਪਰਮੇਸ੍ਵਰ ਕੀ ਜੀਵ ਰੂਪੀ ਨਾਰ (ਸੁਹਾਵਣੀ) ਸੋਭਾਇਮਾਨ ਥੀ, ਸੋ ਕਿਸ (ਸਾਦਿ) ਰਸ ਮੇਂ ਫਸ ਕਰ (ਮੁਤੀ) ਛੁਟੜ ਭਈ ਹੈ?☬ਉੱਤਰ:
Prof. Sahib Singhਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋ ਗਈ?ਪਦ ਅਰਥ ਮੁਤੀ = ਛੱਡੀ ਗਈ, ਛੁੱਟੜ ਕੀਤੀ ਗਈ। ਕਿਤੁ ਸਾਦਿ = ਕਿਸ ਸੁਆਦ ਦੇ ਕਾਰਨ?
SikhNet (Spanish)¿Por qué el esposo dejó a su bella mujer?
ਪਿਰ ਕੈ ਕਾਮਿ, ਨ ਆਵਈ; ਬੋਲੇ ਫਾਦਿਲੁ ਬਾਦਿ ॥
pir kai kaam, na aavee; bole faadil baad |
Sant Singh KhalsaShe is of no use to her Husband if she babbles in useless arguments.
Manmohan SinghShe who prattles (enter in to) useless wrangle is of no avail to the spouse.
Manmohan Singh (Punjabi)ਜੋ ਫਜ਼ੂਲ ਟੰਟੇ-ਬਖੇੜੇ ਬਕਦੀ (ਖੜੇ ਕਰਦੀ) ਹੈ, ਉਹ ਭਰਤਾ ਦੇ ਕਿਸੇ ਲਾਭ ਦੀ ਨਹੀਂ।
Fareedkot Teekaਪਤੀ ਕੇ ਕਾਮ ਨਹੀਂ ਆਵਤੀ ਹੈ, ਭਾਵ ਯਹਿ ਕਿ ਭਗਤੀ ਨਹੀਂ ਕਰਤੀ ਹੈ, ਕਿਉਂਕਿ (ਫਾਦਿਲੁ ਬਾਦਿ) ਬਾਧੂ ਬ੍ਯਰਥ ਬੋਲਤੀ ਹੈ॥
Prof. Sahib Singhਉਹ ਕਿਉਂ ਵਿਅਰਥ ਫ਼ਜ਼ੂਲ ਬੋਲ ਬੋਲਦੀ ਹੈ ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ?ਪਦ ਅਰਥ ਫਾਦਿਲੁ = ਫ਼ਜ਼ੂਲ ਬੋਲ। ਬਾਦਿ = ਵਿਅਰਥ ਹੀ।
SikhNet (Spanish)Porque ella no Le servía y su parloteo fue vano.
ਦਰਿ ਘਰਿ ਢੋਈ ਨਾ ਲਹੈ; ਛੂਟੀ ਦੂਜੈ ਸਾਦਿ ॥੫॥
dar ghar dtoee naa lahai; chhoottee doojai saad |5|
Sant Singh KhalsaAt the Door of His Home, she finds no shelter; she is discarded for seeking other pleasures. ||5||
Manmohan SinghBecause of other relishes, she is discarded and obtains no shelter at her lord s door and mansion
Manmohan Singh (Punjabi)ਸੰਸਾਰੀ ਸੁਆਦਾਂ ਦੇ ਸਬੱਬ ਉਹ ਛੱਡ ਦਿੱਤੀ ਗਈ ਹੈ ਅਤੇ ਉਸ ਨੂੰ ਆਪਣੇ ਸੁਆਮੀ ਦੇ ਬੂਹੇ ਤੇ ਮੰਦਰ ਤੇ ਪਨਾਹ ਨਹੀਂ ਮਿਲਦੀ।
Fareedkot Teekaਔਰ ਜੋ ਦ੍ਵੈਤ ਕੇ ਸ੍ਵਾਦ ਕਰ ਕੇ ਛੂਟੀ ਹੈ, ਸੋ (ਘਰਿ) ਸ੍ਵਰੂਪ ਕੇ (ਦਰਿ) ਬੀਚ (ਢੋਈ) ਸਮੀਪਤਾ ਨਹੀਂ ਪਾਵੇਗੀ॥੫॥
Prof. Sahib Singhਉਹ ਜੀਵ-ਇਸਤ੍ਰੀ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋਈ ਹੈ, (ਤਾਹੀਏਂ ਉਸ ਨੂੰ) ਪ੍ਰਭੂ ਦੇ ਮਹਲ ਵਿਚ (ਟਿਕਣ ਲਈ) ਆਸਰਾ ਨਹੀਂ ਮਿਲਦਾ (ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ) ॥੫॥ਪਦ ਅਰਥ ਦਰਿ = ਦਰ ਤੇ। ਘਰਿ = ਘਰ ਵਿਚ। ਛੁਟੀ = ਛੁੱਟੜ ਹੋ ਗਈ ॥੫॥
SikhNet (Spanish)Ahora ella no encuentra ningún apoyo en el Hogar del Señor y es abandonada por dedicarse a buscar otros placeres. (5)
ਪੰਡਿਤ ਵਾਚਹਿ ਪੋਥੀਆ; ਨਾ ਬੂਝਹਿ ਵੀਚਾਰੁ ॥
panddit vaacheh potheea; naa boojheh veechaar |
Sant Singh KhalsaThe Pandits, the religious scholars, read their books, but they do not understand the real meaning.
Manmohan SinghThe Brahmans read books but understand not the real meaning.
Manmohan Singh (Punjabi)ਬ੍ਰਾਹਮਣ ਪੁਸਤਕਾਂ ਪੜ੍ਹਦੇ ਹਨ ਪ੍ਰੰਤੂ ਉਨ੍ਹਾਂ ਦੇ ਅਸਲੀ ਮਤਲਬ ਨੂੰ ਨਹੀਂ ਸਮਝਦੇ।
Fareedkot Teekaਔਰ ਸਸਤ੍ਰ ਵਕਤਾ ਪੁਰਸ ਪੁਸਤਕ ਤੋ ਵਾਚਤੇ ਹੈਂ, ਪਰੰਤੂ ਵਿਚਾਰ ਕਰ ਤਿਨ ਪੋਥੀਓਂ ਕੇ ਸਿਧਾਂਤ ਕੋ ਨਹੀਂ ਬੂਝਤੇ ਹੈਂ॥
Prof. Sahib Singhਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ।ਪਦ ਅਰਥ ਵਾਚਹਿ = ਪੜ੍ਹਦੇ ਹਨ।
SikhNet (Spanish)El intelectual lee los libros, pero no toma conciencia de lo que dicen.
ਅਨ ਕਉ. ਮਤੀ ਦੇ ਚਲਹਿ; ਮਾਇਆ ਕਾ ਵਾਪਾਰੁ ॥
an kau. matee de chaleh; maaeaa kaa vaapaar |
Sant Singh KhalsaThey give instructions to others, and then walk away, but they deal in Maya themselves.
Manmohan SinghThey instruct others and walk away themselves they trade in wealth
Manmohan Singh (Punjabi)ਉਹ ਹੋਰਨਾ ਨੂੰ ਉਪਦੇਸ਼ ਦੇ ਕੇ ਰਾਹੇ ਪੈਦੇ ਹਨ। ਆਪ ਉਹ ਧਨ-ਦੌਲਤ ਦਾ ਵਣਜ ਕਰਦੇ ਹਨ।
Fareedkot Teeka(ਅਨ ਕਉ) ਔਰੋਂ ਕੋ (ਮਤੀ) ਸਿਖਿਆ ਦੇਣੇ ਮੇਂ (ਚਲਹਿ) ਪ੍ਰਵਿਰਤ ਹੋਤੇ ਹੈਂ, ਆਪ ਪੋਥੀਓਂ ਕੋ ਮਾਯਾ ਕਾ ਵਣਜੁ ਮਾਨ ਰਖਾ ਹੈ॥
Prof. Sahib Singhਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ।ਪਦ ਅਰਥ ਅਨ ਕਉ = ਹੋਰਨਾਂ ਨੂੰ।
SikhNet (Spanish)Él instruye a otros, pero vive en la Maya.
ਕਥਨੀ ਝੂਠੀ. ਜਗੁ ਭਵੈ; ਰਹਣੀ ਸਬਦੁ. ਸੁ ਸਾਰੁ ॥੬॥
kathanee jhootthee. jag bhavai; rahanee sabad. su saar |6|
Sant Singh KhalsaSpeaking falsehood, they wander around the world, while those who remain true to the Shabad are excellent and exalted. ||6||
Manmohan SinghThey wander about the world talking falsehood while they who abide by the name are the best.
Manmohan Singh (Punjabi)ਉਹ ਕੂੜ ਬੋਲਦੇ ਸੰਸਾਰ ਵਿੱਚ ਭਟਕਦੇ ਹਨ ਜੋ ਨਾਮ ਦੀ ਕਮਾਈ ਕਰਦੇ ਹਨ, ਉਹ ਪਰਮ-ਸਰੇਸ਼ਟ ਹਨ।
Fareedkot Teekaਧਾਰਣਾ ਕੀਏ ਬਿਨਾ ਤਿਨ ਪੰਡਤੋਂ ਕੀ ਕਹਨੀ ਝੂਠੀ ਹੈ, ਕਿਉਂਕਿ (ਸਬਦੁ) ਬੇਦ ਕੀ ਰਹਣੀ (ਸਾਰੁ) ਸ੍ਰੇਸਟ ਹੈ ਔਰ ਕੇਵਲ ਕਥਨੀ ਸੇ ਚੌਰਾਸੀ ਮੇਂ ਭ੍ਰਮਤੇ ਹੈਂ॥੬॥
Prof. Sahib Singhਸਾਰਾ ਜਗਤ ਝੂਠੀ ਕਥਨੀ ਵਿਚ ਹੀ ਭਟਕਦਾ ਰਹਿੰਦਾ ਹੈ (ਭਾਵ, ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ)। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹਿਰਦੇ ਵਿਚ ਟਿਕਾਈ ਰੱਖਣਾ) ਹੀ ਸ੍ਰੇਸ਼ਟ ਰਹਿਣੀ ਹੈ ॥੬॥ਪਦ ਅਰਥ ਭਵੈ = ਭਟਕਦਾ ਹੈ। ਸਬਦੁ = ਗੁਰੂ ਦਾ ਸ਼ਬਦ (ਹਿਰਦੇ ਵਿਚ ਟਿਕਾਣਾ), ਪਰਮਾਤਮਾ ਦੀ ਸਿਫ਼ਤ-ਸਾਲਾਹ। ਸਾਰੁ = ਸ੍ਰੇਸ਼ਟ ॥੬॥
SikhNet (Spanish)Con un falso parloteo el mundo vive engañado, lo único vivo es la Palabra del Guru. (6)
ਕੇਤੇ ਪੰਡਿਤ ਜੋਤਕੀ; ਬੇਦਾ ਕਰਹਿ ਬੀਚਾਰੁ ॥
kete panddit jotakee; bedaa kareh beechaar |
Sant Singh KhalsaThere are so many Pandits and astrologers who ponder over the Vedas.
Manmohan SinghMany are the Pandits and astrologers who deliberate over vedas.
Manmohan Singh (Punjabi)ਅਨੇਕਾਂ ਹਨ ਪੰਡਤ ਅਤੇ ਜੋਤਸ਼ੀ, ਜੋ ਵੇਦਾਂ ਨੂੰ ਸੋਚਦੇ ਵੀਚਾਰਦੇ ਹਨ।
Fareedkot Teekaਅਨੇਕ ਹੀ ਪੁਰਾਣੋਂ ਕੇ ਵਕਤਾ ਪੰਡਤ ਹੈਂ, ਔਰ ਅਨੇਕ ਹੀ ਜੋਤਸ਼ੀ ਹੈਂ, ਔਰ ਕਿਤਨੇ ਹੀ ਬੇਦੋਂ ਕੀ ਵੀਚਾਰ ਕਰਣੇ ਵਾਲੇ ਹੈਂ॥
Prof. Sahib Singhਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ।ਪਦ ਅਰਥ ਜੋਤਕੀ = ਜੋਤਸ਼ੀ। ਕਰਹਿ = ਕਰਦੇ ਹਨ।
SikhNet (Spanish)Muchos son los escolásticos y adivinos del futuro que leen los Vedas,
ਵਾਦਿ ਵਿਰੋਧਿ ਸਲਾਹਣੇ; ਵਾਦੇ ਆਵਣੁ ਜਾਣੁ ॥
vaad virodh salaahane; vaade aavan jaan |
Sant Singh KhalsaThey glorify their disputes and arguments, and in these controversies they continue coming and going.
Manmohan SinghThey glorify disputes and strives and in controversies they continue coming and going.
Manmohan Singh (Punjabi)ਉਹ ਝਗੜਿਆਂ ਦੇ ਟੰਟੇ ਬਖੇੜਿਆਂ ਦੀ ਪਰਸੰਸਾ ਕਰਦੇ ਹਨ ਅਤੇ ਬਹਿਸ-ਮੁਬਾਹਸਿਆਂ ਵਿੱਚ ਹੀ ਆਉਂਦੇ ਜਾਂਦੇ ਰਹਿੰਦੇ ਹਨ।
Fareedkot Teekaਮਤ ਮਤ੍ਰਾਂਤ੍ਰੋਂ ਕੇ ਵੈਰ ਵਿਰੋਧ ਵਾ ਤਿਨ ਗ੍ਰੰਥੋਂ ਮੇਂ ਜੋ ਵਿਰੋਧ ਕੇ ਵਖ੍ਯਾਨ ਹੈਂ ਤਿਨ ਕੋ ਸਾਲਾਹਣੇ ਕਰਤੇ ਹੈਂ, ਤਿਨ (ਵਾਦਿ) ਝਗੜੋਂ ਕੇ ਕਥਨ ਕਰਨੇ ਸੇ, ਬਿਨਾਂ ਪਰਮੇਸ੍ਵਰ ਕੇ ਜਸ ਵਾ ਪ੍ਰੇਮ ਸੇ, (ਆਵਣੁ) ਜਨਮ (ਜਾਣੁ) ਮਰਨ ਬਨਾ ਰਹਤਾ ਹੈ। ਭਾਵ ਇਹ ਕਿ ਪਰਸਪਰ ਬਿਰੋਧ ਕਰਤੇ ਹੈਂ, ਕਿਉਂਕਿ ਸ਼ੈਵ ਵੈਸ਼ਨੋ ਕੀ ਨਿੰਦਾ ਕਰਤੇ ਹੈਂ ਔਰ ਵੈਸ਼੍ਨਵ ਸ਼ੈਈਵੋਂ ਕੀ ਨਿੰਦਾ ਕਰਤੇ ਹੈਂ ਇਤ੍ਯਾਦੀ। ਏਹ ਸਬ (ਵਾਦਿ ਵਿਰੋਧਿ) ਬ੍ਯਰਥ ਝਗੜੇ ਹੈਂ॥
Prof. Sahib Singhਆਪੋ ਵਿਚ ਮਤ-ਭੇਦ ਹੋਣ ਦੇ ਕਾਰਨ (ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ) ਵਾਹ ਵਾਹ ਅਖਵਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ।ਪਦ ਅਰਥ ਵਾਦਿ = ਵਾਦ ਵਿਚ, ਝਗੜੇ ਬਹਸ ਵਿਚ। ਵਾਦੇ = ਵਾਦ ਵਿਚ ਹੀ।
SikhNet (Spanish)pero ellos desperdician vida tras vida en debates y argumentaciones, pues es lo único que les interesa para el regocijo de sus egos.
ਬਿਨੁ ਗੁਰ ਕਰਮ. ਨ ਛੁਟਸੀ; ਕਹਿ ਸੁਣਿ ਆਖਿ ਵਖਾਣੁ ॥੭॥
bin gur karam. na chhuttasee; keh sun aakh vakhaan |7|
Sant Singh KhalsaWithout the Guru, they are not released from their karma, although they speak and listen and preach and explain. ||7||
Manmohan SinghWithout the Guru they cannot be absolved of their action however much they may tell hear preach and expound.
Manmohan Singh (Punjabi)ਗੁਰਾਂ ਦੇ ਬਗੈਰ ਉਨ੍ਹਾਂ ਦੀ ਆਪਣੇ ਅਮਲਾ ਤੋਂ ਖਲਾਸੀ ਨਹੀਂ ਹੋਣੀ ਭਾਵੇਂ ਉਹ ਜਿੰਨਾ ਜੀ ਚਾਹੇ ਪਏ ਆਖਣ, ਸਰਵਣ ਕਰਨ, ਉਪਦੇਸ਼ ਦੇਣ ਤੇ ਵਿਆਖਿਆ ਕਰਨ।
Fareedkot Teekaਤਾਂ ਤੇ ਪੰਡਤ ਜਨ ਭੀ (ਆਖਿ ਵਖਾਣੁ) ਜੋ ਵਖਾਨ ਕੀਏ ਹੂਏ ਹੈਂ ਤਿਨ ਕੇ ਕਥਨ ਔਰ ਸ੍ਰਵਨ ਕਰਨੇ ਕਰ ਕੇ, ਬਿਨਾਂ ਗੁਰੋਂ ਸੇ ਕਰਮੋਂ ਸੇ ਨਹੀਂ ਛੂਟੇਂਗੇ॥੭੫॥☬ਪ੍ਰਸ਼ਨ: ਕ੍ਰਿਪਾ ਕਿਸ ਪ੍ਰਕਾਰ ਹੋਵੇ ਹੈ?☬ਉੱਤਰੁ: ਜੀਵ ਰੂਪ ਇਸਤ੍ਰੀ ਗੁਰੋਂ ਪਾਸ ਐਸੇ ਬੇਨਤੀ ਕਰੇ ਕਿ ਹੇ ਭਗਵਨ:
Prof. Sahib Singhਕੋਈ ਭੀ ਮਨੁੱਖ (ਨਿਰਾ ਚੰਗਾ) ਵਖਿਆਨ ਕਰ ਕੇ ਜਾਂ ਸੁਣ ਕੇ (ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ) ਗੁਰੂ ਦੀ ਬਖ਼ਸ਼ਸ਼ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ॥੭॥ਪਦ ਅਰਥ ਕਰਮ = ਬਖ਼ਸ਼ਸ਼। ਨ ਛੁਟਸੀ = ਖ਼ਲਾਸੀ ਪ੍ਰਾਪਤ ਨਹੀਂ ਕਰੇਗਾ। ਕਹਿ = ਕਹਿ ਕੇ। ਸੁਣਿ = ਸੁਣ ਕੇ। ਵਖਾਣੁ = ਵਖਿਆਨ, ਉਪਦੇਸ਼ ॥੭॥
SikhNet (Spanish)Sin la Gracia del Guru, nadie puede ser salvado tan sólo por hablar. (7)
ਸਭਿ ਗੁਣਵੰਤੀ ਆਖੀਅਹਿ; ਮੈ. ਗੁਣੁ ਨਾਹੀ ਕੋਇ ॥
sabh gunavantee aakheeeh; mai. gun naahee koe |
Sant Singh KhalsaThey all call themselves virtuous, but I have no virtue at all.
Manmohan SinghAll call themselves virtuous but I posses no virtue.
Manmohan Singh (Punjabi)ਸਭ ਆਪਣੇ ਆਪ ਨੂੰ ਨੇਕੀ-ਨਿਪੁੰਨ ਕਹਿੰਦੀਆਂ ਹਨ, ਪਰ ਮੇਰੇ ਵਿੱਚ ਕੋਈ ਨੇਕੀ ਨਹੀਂ।
Fareedkot Teekaਔਰ ਸਰਬ ਗੁਣਵੰਤੀ ਕਥਨ ਕਰੀ ਹੈਂ, ਔਰ ਮੇਰੇ ਮੇਂ ਕੋਈ ਭੀ ਗੁਣ ਨਹੀਂ ਹੈ॥
Prof. Sahib Singh(ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ) ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ (ਜਿਸ ਦੀ ਬਰਕਤਿ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ)।ਪਦ ਅਰਥ ਸਭਿ = ਸਾਰੀਆਂ।
SikhNet (Spanish)Todos tienen mérito excepto yo, oh mi Señor.
ਹਰਿ ਵਰੁ. ਨਾਰਿ ਸੁਹਾਵਣੀ; ਮੈ ਭਾਵੈ. ਪ੍ਰਭੁ ਸੋਇ ॥
har var. naar suhaavanee; mai bhaavai. prabh soe |
Sant Singh KhalsaWith the Lord as her Husband, the soul-bride is happy; I, too, love that God.
Manmohan SinghHappy is the bride who has God as her spouse. I, too, love that lord of mine.
Manmohan Singh (Punjabi)ਖੁਸ਼-ਬਾਸ਼ ਹੈ ਉਹ ਵਹੁਟੀ ਜਿਸ ਦਾ ਵਾਹਿਗੁਰੂ ਪਤੀ ਹੈ। ਮੈਂ ਭੀ ਉਸੇ ਆਪਣੇ ਸਾਹਿਬ ਨੂੰ ਪਿਆਰ ਕਰਦੀ ਹਾਂ।
Fareedkot Teekaਤਾਂ ਤੇ ਜੋ ਹਰੀ (ਵਰੁ) ਪਤੀ ਕੀ ਨਾਰੀ ਸੋ ਸੋਭਨੀਕ ਹੈਂ, ਯਾਂ ਤੇ ਮੇਰੇ ਕੋ ਭੀ ਸੋਈ ਸਾਮਰਥ ਪਤੀ ਭਾਵਤਾ ਹੈ॥
Prof. Sahib Singhਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਤਾਂ ਮੈਂ ਭੀ ਉਸ ਦੀ ਸੋਹਣੀ ਨਾਰ ਬਣ ਜਾਵਾਂ।ਪਦ ਅਰਥ ਵਰੁ = ਖਸਮ।
SikhNet (Spanish)También belleza, pero yo Te amo, pues eres mi Único Señor.
ਨਾਨਕ. ਸਬਦਿ ਮਿਲਾਵੜਾ; ਨਾ ਵੇਛੋੜਾ ਹੋਇ ॥੮॥੫॥
naanak. sabad milaavarraa; naa vechhorraa hoe |8|5|
Sant Singh KhalsaO Nanak, through the Shabad, union is obtained; there is no more separation. ||8||5||
Manmohan SinghNanak it is through the name that union with God is effected and separation occurs no more.
Manmohan Singh (Punjabi)ਨਾਨਕ, ਨਾਮ ਦੇ ਰਾਹੀਂ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਫੇਰ ਵਿਛੋੜਾ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ (ਸਬਦਿ) ਗੁਰ ਉਪਦੇਸ਼ ਕਰ ਕੇ ਸ੍ਵਰੂਪ ਕੇ ਸਾਥ ਮਿਲਾਪੁ ਭਯਾ ਹੈ, ਤਿਸ ਕਾ ਫਿਰ ਵਿਯੋਗ ਨਹੀਂ ਹੋਤਾ ਹੈ॥੮॥੫॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਵਿਚ (ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ) ਸੋਹਣਾ ਮਿਲਾਪ ਹਾਸਲ ਕਰ ਲਿਆ ਹੈ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ ॥੮॥੫॥
SikhNet (Spanish)Te encuentro a través de la Palabra del Guru; de esa forma Tú nunca me abandonarás. (8-5)