ੴ

ਸਿੱਖਬਾਣੀ · SikhBani

Ang 57

Sri Guru Granth Sahib · Siree Raag · 3 shabads, 41 lines
Translations
Shabad Guru Nanak Dev Ji Siree Raag continued from Ang 56

ਤ੍ਰਿਭਵਣਿ. ਸੋ ਪ੍ਰਭੁ ਜਾਣੀਐ; ਸਾਚੋ ਸਾਚੈ ਨਾਇ ॥੫॥

tribhavan. so prabh jaaneeai; saacho saachai naae |5|

Sant Singh KhalsaGod is known throughout the three worlds. True is the Name of the True One. ||5||
Manmohan SinghThat Lord is known in the three worlds, True is the Name of the True Lord.
Manmohan Singh (Punjabi)ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।
Fareedkot Teekaਸਚਾ ਸੋ ਪ੍ਰਭੂ ਤੀਨ ਲੋਕ ਮੇਂ ਸਚੇ ਨਾਮ ਕਰ ਜਾਨੀਤਾ ਹੈ॥੫॥
Prof. Sahib Singh(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥

ਪਦ ਅਰਥ ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸਾਰੇ ਜਗਤ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੫॥

SikhNet (Spanish)Dios es conocido en los tres mundos; Su Nombre es a la vez Eternamente Verdadero. (5)

ਸਾ ਧਨ ਖਰੀ ਸੁਹਾਵਣੀ; ਜਿਨਿ ਪਿਰੁ ਜਾਤਾ ਸੰਗਿ ॥

saa dhan kharee suhaavanee; jin pir jaataa sang |

Sant Singh KhalsaThe wife who knows that her Husband Lord is always with her is very beautiful.
Manmohan SinghVery beauteous is the wife who knows her Beloved to be within herself.
Manmohan Singh (Punjabi)ਬਹੁਤ ਸੋਹਣੀ ਹੈ ਉਹ ਵਹੁਟੀ ਜਿਹੜੀ ਆਪਣੇ ਪ੍ਰੀਤਮ ਨੂੰ ਆਪਣੇ ਨਾਲ (ਹਿਰਦੇ ਅੰਦਰ) ਸਮਝਦੀ ਹੈ।
Fareedkot Teekaਸੋ ਜੀਵ ਰੂਪ ਇਸਤ੍ਰੀ ਅਤੀ ਸੋਭਨੀਕ ਹੈ, ਜਿਸ ਨੇ ਪਤੀ ਕੋ ਅਪਨੇ ਸੰਗ ਜਾਨਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ।

ਪਦ ਅਰਥ ਸਾਧਨ = ਜੀਵ-ਇਸਤ੍ਰੀ। ਖਰੀ = ਬਹੁਤ। ਜਿਨਿ = ਜਿਸ (ਸਾਧਨ) ਨੇ।

SikhNet (Spanish)La mujer bella es la que ha encontrado al Señor en su interior.

ਮਹਲੀ ਮਹਲਿ ਬੁਲਾਈਐ; ਸੋ ਪਿਰੁ ਰਾਵੇ ਰੰਗਿ ॥

mahalee mehal bulaaeeai; so pir raave rang |

Sant Singh KhalsaThe soul-bride is called to the Mansion of the His Presence, and her Husband Lord ravishes her with love.
Manmohan SinghSuch bride is called to the palace and the Spouse enjoys her in love.
Manmohan Singh (Punjabi)ਐਸੀ ਪਤਨੀ ਮੰਦਰ ਵਿੱਚ ਸੱਦੀ ਜਾਂਦੀ ਹੈ ਅਤੇ ਕੰਤ ਉਸ ਨੂੰ ਪ੍ਰੀਤ ਅੰਦਰ ਮਾਣਦਾ ਹੈ।
Fareedkot Teekaਸੋ (ਮਹਲੀ) ਜਗ੍ਯਾਸੂ ਰੂਪ ਇਸਤ੍ਰੀ (ਮਹਲਿ) ਸਰੂਪ ਮੰਦਰ ਮੇਂ ਬੁਲਾਈ ਜਾਤੀ ਹੈ, ਔਰ (ਪਿਰੁ) ਪਤੀ ਕੇ (ਰੰਗਿ) ਅਨੰਦ ਕੋ (ਰਾਵੈ) ਭੋਗਤੀ ਹੈ॥
Prof. Sahib Singhਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ,

ਪਦ ਅਰਥ ਮਹਲੀ = ਉਹ ਜੀਵ-ਇਸਤ੍ਰੀ। ਮਹਿਲ = ਪ੍ਰਭੂ ਦੇ ਮਹਲ ਵਿਚ। ਰਾਵੈ = ਮਾਣਦਾ ਹੈ, ਪਿਆਰ ਕਰਦਾ ਹੈ। ਰੰਗਿ = ਪ੍ਰੇਮ ਵਿਚ (ਆ ਕੇ)।

SikhNet (Spanish)Ella es llamada al Palacio, y su Esposo disfruta de ella en el Amor.

ਸਚਿ ਸੁਹਾਗਣਿ ਸਾ ਭਲੀ; ਪਿਰਿ ਮੋਹੀ ਗੁਣ ਸੰਗਿ ॥੬॥

sach suhaagan saa bhalee; pir mohee gun sang |6|

Sant Singh KhalsaThe happy soul-bride is true and good; she is fascinated by the Glories of her Husband Lord. ||6||
Manmohan SinghShe is truly happy and virtuous wife, who is enamoured with the excellences of her darling Husband.
Manmohan Singh (Punjabi)ਉਹੀ ਸੱਚੀ ਮੁੱਚੀ ਖੁਸ਼ ਤੇ ਨੇਕ ਵਹੁਟੀ ਹੈ ਜਿਹੜੀ ਆਪਣੇ ਪਿਆਰੇ ਪਤੀ ਦੀਆਂ ਉਤਕ੍ਰਿਸ਼ਟਤਾਈਆਂ ਨਾਲ ਫ਼ਰੇਫ਼ਤਾ ਹੋਈ ਹੈ।
Fareedkot Teekaਜੋ (ਸਚਿ) ਪਰਮੇਸ੍ਵਰ ਕੋ ਪਾਇ ਕਰ ਸੁਹਾਗਣਿ ਹੂਈ ਹੈ, ਸੋਈ ਭਲੀ, ਅਰ (ਪਿਰਿ) ਪਤੀ ਕੇ ਗੁਨ ਸਰਬਗ੍ਯਤਾਦਿ ਤਿਨ ਕਰ ਕੇ ਮੋਹਤ ਹੋ ਰਹੀ ਹੈ॥੬॥
Prof. Sahib Singhਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥

ਪਦ ਅਰਥ ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ, ਅਮਰ ਪ੍ਰਭੂ ਵਿਚ। ਪਿਰਿ = ਪਿਰ ਨੇ ॥੬॥

SikhNet (Spanish)Ella es la Esposa verdadera pues se ha ganado Su Amor a través de sus propios méritos. (6)

ਭੂਲੀ ਭੂਲੀ ਥਲਿ ਚੜਾ; ਥਲਿ ਚੜਿ ਡੂਗਰਿ ਜਾਉ ॥

bhoolee bhoolee thal charraa; thal charr ddoogar jaau |

Sant Singh KhalsaWandering around and making mistakes, I climb the plateau; having climbed the plateau, I go up the mountain.
Manmohan SinghGoing wrong and astray I ascend the plateau and having ascended the plateau I go up the mountain.
Manmohan Singh (Punjabi)ਘੁੱਸ ਤੇ ਭੁਲ ਕੇ ਮੈਂ ਉਚੇ ਮੈਦਾਨ ਤੇ ਚੜ੍ਹਕੇ ਮੈਂ ਪਹਾੜ ਉਤੇ ਜਾਂਦੀ ਹਾਂ।
Fareedkot Teekaਮਨ ਤਨ ਕਰ ਕੇ ਪਤੀ ਸੇ ਭੂਲੀ ਹੂਈ ਮੈਂ (ਥਲਿ ਚੜਾ) ਮਾਰੂ ਅਸਥਲ ਮੇਂ ਤਪ ਕਰਾਂ, ਪੁਨਾ ਥਲ ਸੇ (ਡੂਗਰਿ) ਪਰਬਤੋਂ ਪਰ ਚੜ ਜਾਵਾਂ, ਭਾਵ ਯਹਿ ਕਿ ਪਰਬਤੋਂ ਕੀ ਕੰਦਰੋਂ ਮੇਂ ਤਪੁ ਕਰਾਂ॥
Prof. Sahib Singh(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ।)

ਪਦ ਅਰਥ ਥਲਿ = ਧਰਤੀ ਉਤੇ। ਚੜਿ = ਚੜ੍ਹ ਕੇ। ਡੂਗਰਿ = ਪਹਾੜ ਉੱਤੇ। ਜਾਉ = ਜਾਉਂ, (ਜੇ) ਮੈਂ ਜਾਵਾਂ।

SikhNet (Spanish)Si me desvío de mi camino en la tierra, podría ir a vagar por las montañas,

ਬਨ ਮਹਿ ਭੂਲੀ ਜੇ ਫਿਰਾ; ਬਿਨੁ ਗੁਰ. ਬੂਝ ਨ ਪਾਉ ॥

ban meh bhoolee je firaa; bin gur. boojh na paau |

Sant Singh KhalsaBut now I have lost my way, and I am wandering around in the forest; without the Guru, I do not understand.
Manmohan SinghHaving lost the way if I wander about in the forest etc; I shall not obtain the understanding (way) without the Guru.
Manmohan Singh (Punjabi)ਰਾਹੋਂ ਘੁੱਸ ਕੇ, ਜੇਕਰ ਮੈਂ ਜੰਗਲ ਆਦਿ ਵਿੱਚ ਭਟਕਦੀ ਫਿਰਾਂ, ਤਾਂ ਗੁਰਾਂ ਦੇ ਬਗ਼ੈਰ ਮੈਨੂੰ ਸਮਝ (ਪਈਂ) ਪਰਾਪਤ ਨਹੀਂ ਹੋਣੀ।
Fareedkot Teekaਔਰ ਜੇ ਪਰਮੇਸਰ ਸੇ ਭੂਲ ਕਰ ਬਨ ਮੇਂ ਭੀ ਫਿਰੇ⁽¹⁾, ਪਰੰਤੂ ਗੁਰੋਂ ਸੇ ਬਿਨਾ ਪਤੀ ਕੇ ਪਾਵਣੇ ਕੀ ਸਮਝ ਨਹੀਂ ਪ੍ਰਾਪਤ ਹੋਤੀ॥
Prof. Sahib Singh(ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ।

ਪਦ ਅਰਥ ਬੂਝ = ਸਮਝ।

SikhNet (Spanish)pero perdido en los bosques, no podría encontrar el camino sin un guía.

ਨਾਵਹੁ ਭੂਲੀ ਜੇ ਫਿਰਾ; ਫਿਰਿ ਫਿਰਿ ਆਵਉ ਜਾਉ ॥੭॥

naavahu bhoolee je firaa; fir fir aavau jaau |7|

Sant Singh KhalsaIf I wander around forgetting God's Name, I shall continue coming and going in reincarnation, over and over again. ||7||
Manmohan SinghIf I walk about, forgetting God's Name I shall continue coming and going over and over again.
Manmohan Singh (Punjabi)ਜੇਕਰ ਹਰੀ ਨਾਮ ਨੂੰ ਭੁਲਾ ਕੇ ਮੈਂ ਤੁਰੀ ਫਿਰਾਂ ਤਾਂ ਮੈਂ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਾਂਗੀ।
Fareedkot Teekaਕਿਉਂਕਿ ਜੇ ਨਾਮ ਸੇ ਭੂਲੀ ਹੂਈ ਥਲ ਆਦਿਕੋਂ ਮੇਂ ਫਿਰੋਂ, ਤੇ ਬਾਰੰਬਾਰ (ਆਵਉ ਜਾਉ) ਭਾਵ ਜਨਮਤੀ ਮਰਤੀ ਰਹੋਂਗੀ॥੭॥
Prof. Sahib Singhਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥

ਪਦ ਅਰਥ ਨਾਵਹੁ = (ਪ੍ਰਭੂ ਦੇ) ਨਾਮ ਤੋਂ। ਆਵਉ ਜਾਉ = ਮੈਂ ਆਉਂਦੀ ਤੇ ਜਾਂਦੀ ਹਾਂ, ਜੰਮਦੀ ਤੇ ਮਰਦੀ ਹਾਂ ॥੭॥

SikhNet (Spanish)Si me olvido del Naam, el Nombre del Señor, seguiré reencarnando. (7)

ਪੁਛਹੁ ਜਾਇ ਪਧਾਊਆ; ਚਲੇ ਚਾਕਰ ਹੋਇ ॥

puchhahu jaae padhaaooaa; chale chaakar hoe |

Sant Singh KhalsaGo and ask the travellers, how to walk on the Path as His slave.
Manmohan SinghGo and inquire from the wayfarers, who having become Lord's slaves, walk His way.
Manmohan Singh (Punjabi)ਜਾ ਕੇ ਰਾਹੀਆਂ ਕੋਲੋਂ ਪਤਾ ਕਰ ਲਓ ਜੋ ਸਾਹਿਬ ਦੇ ਗੋਲੇ ਹੋ ਕੇ ਉਸ ਦੇ ਰਸਤੇ ਟੁਰਦੇ ਹਨ।
Fareedkot Teekaਤਾਂ ਤੇ ਹੇ ਭਾਈ! (ਪਧਾਊਆ) ਭਗਤੀ ਕੇ (ਪੰਧ) ਰਸਤੇ ਮੇਂ ਚਲਨੇ ਵਾਲਿਓਂ ਰਾਹੀਓਂ ਸੇ ਪਰਮੇਸ੍ਵਰ ਕਾ ਮਾਰਗੁ ਪੂਛੋ, ਜੋ (ਚਾਕਰ) ਦਾਸ ਭਾਉ ਧਾਰ ਕਰ ਚਲੇ ਹੈਂ॥
Prof. Sahib Singh(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ,

ਪਦ ਅਰਥ ਪਧਾਊ = ਮੁਸਾਫ਼ਿਰ, ਰਾਹੀ, ਪਾਂਧੀ। ਚਾਕਰ = ਸੇਵਕ, ਦਾਸ।

SikhNet (Spanish)Pregunta a los guías de caminos cómo es que, siendo los Esclavos del Señor, pudieron encontrar el Sendero.

ਰਾਜਨੁ ਜਾਣਹਿ ਆਪਣਾ; ਦਰਿ ਘਰਿ. ਠਾਕ ਨ ਹੋਇ ॥

raajan jaaneh aapanaa; dar ghar. tthaak na hoe |

Sant Singh KhalsaThey know the Lord to be their King, and at the Door to His Home, their way is not blocked.
Manmohan SinghThey deem God as their Monarch and they are not stopped at the door of His palace.
Manmohan Singh (Punjabi)ਉਹ ਵਾਹਿਗੁਰੂ ਨੂੰ ਆਪਣਾ ਪਾਤਸ਼ਾਹ ਤਸੱਵਰ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਦੇ ਮਹਿਲ ਦੇ ਬੂਹੇ ਤੇ ਰੋਕਿਆ ਨਹੀਂ ਜਾਂਦਾ।
Fareedkot Teekaਕਿਉਂਕਿ (ਰਾਜੁਨ) ਰਾਜਾ ਪਰਮੇਸ੍ਵਰ ਕੋ ਅਪਨਾ ਸਰੂਪ ਜਾਨਤੇ ਹੈਂ, ਯਾਂ ਤੇ (ਘਰਿ) ਸਰੂਪ ਕੇ (ਦਰਿ) ਬੀਚ (ਠਾਕ) ਰੋਕ ਨਹੀਂ ਹੋਤੀ, ਭਾਵ ਯਹਿ ਕਿ ਅਭੇਦ ਹੋਨੇ ਸੇ ਸੰਸੇ ਬਿਪਰਜੇ ਰੂਪ ਰੋਕ ਨਹੀਂ ਹੋਤੀ॥
Prof. Sahib Singhਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ।

ਪਦ ਅਰਥ ਰਾਜਨੁ = ਰਾਜਾ, ਪਰਮਾਤਮਾ। ਦਰਿ = ਦਰ ਤੇ। ਘਰਿ = ਘਰ ਵਿਚ। ਠਾਕ = ਰੋਕ।

SikhNet (Spanish)Ellos tomaron al Señor como un Rey y no fueron detenidos en la Puerta de Su Castillo.

ਨਾਨਕ. ਏਕੋ ਰਵਿ ਰਹਿਆ; ਦੂਜਾ. ਅਵਰੁ ਨ ਕੋਇ ॥੮॥੬॥

naanak. eko rav rahiaa; doojaa. avar na koe |8|6|

Sant Singh KhalsaO Nanak, the One is pervading everywhere; there is no other at all. ||8||6||
Manmohan SinghNanak the One Lord is pervading every where. There is no other second what-so-ever.
Manmohan Singh (Punjabi)ਨਾਨਕ, ਇਕ ਸੁਆਮੀ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੋਰ ਕੋਈ ਦੂਸਰਾ ਮੂਲੋਂ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਨਿਸਚੇ ਮੇਂ ਏਕੁ ਹੀ (ਰਵਿ ਰਹਿਆ) ਬ੍ਯਾਪ ਰਹਾ ਹੈ, ਦੂਸਰਾ ਔਰ ਕੋਈ ਨਹੀਂ॥੮॥੬॥
Prof. Sahib Singhਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥{56-57}

ਪਦ ਅਰਥ ਰਵਿ ਰਹਿਆ = ਵਿਆਪਕ ਹੈ ॥੮॥੬॥{56-57}

SikhNet (Spanish)Dice Nanak, el Uno prevalece en todo, y no hay nadie más que Él. (8-6)

Open this shabad (27 lines, Angs 56-57) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino

ਗੁਰ ਤੇ. ਨਿਰਮਲੁ ਜਾਣੀਐ; ਨਿਰਮਲ ਦੇਹ ਸਰੀਰੁ ॥

gur te. niramal jaaneeai; niramal deh sareer |

Sant Singh KhalsaThrough the Guru, the Pure One is known, and the human body becomes pure as well.
Manmohan SinghFrom the Guru, the Pure One is known and the body and human frame become pure.
Manmohan Singh (Punjabi)ਗੁਰਾਂ ਪਾਸੋਂ ਪਵਿੱਤ੍ਰ ਪੁਰਸ਼ ਜਾਣਿਆ ਜਾਂਦਾ ਹੈ ਅਤੇ ਸਰੀਰ ਤੇ ਮਨੁੱਖੀ ਢਾਂਚਾ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਜਬ ਗੁਰੋਂ ਕੀ ਕਿਰਪਾ ਸੇ (ਨਿਰਮਲੁ) ਪਰਮੇਸ੍ਵਰ ਕੋ ਜਾਣੀਏ, ਤਬ (ਦੇਹ) ਅਸਥੂਲ ਸੂਖਮ ਸਰੀਰ ਅੰਤਹਕਰਣ ਨਿਰਮਲ ਹੋ ਜਾਤੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।

ਪਦ ਅਰਥ ਤੇ = ਤੋਂ, ਦੀ ਰਾਹੀਂ। ਦੇਹ = ਸਰੀਰ, ਕਾਂਇਆਂ।

SikhNet (Spanish)A través del Guru encontramos al Señor Puro y nuestro cuerpo también se purifica.

ਨਿਰਮਲੁ ਸਾਚੋ ਮਨਿ ਵਸੈ; ਸੋ ਜਾਣੈ ਅਭ ਪੀਰ ॥

niramal saacho man vasai; so jaanai abh peer |

Sant Singh KhalsaThe Pure, True Lord abides within the mind; He knows the pain of our hearts.
Manmohan SinghThe Immaculate True Lord abides within the mind and He understands the heat's pang.
Manmohan Singh (Punjabi)ਪੁਨੀਤ ਸਚਾ ਸਾਹਿਬ ਚਿੱਤ ਅੰਦਰ ਨਿਵਾਸ ਰੱਖਦਾ ਹੈ ਅਤੇ ਉਹ ਦਿਲ ਦੀ ਪੀੜ ਨੂੰ ਸਮਝਦਾ ਹੈ।
Fareedkot Teeka(ਨਿਰਮਲੁ) ਸੁਧੁ ਸਾਚਾ ਪਰਮੇਸ੍ਵਰ ਹੀ ਮਨ ਮੇਂ ਵਸਤਾ ਹੈ, ਸੋਈ (ਅਭ) ਰਿਦੇ ਕੀ ਪੀੜ ਕੋ (ਜਾਣੋ) ਅਨੁਭਵ ਕਰਤਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।

ਪਦ ਅਰਥ ਮਨਿ = ਮਨ ਵਿਚ। ਅਭ ਪੀਰ = ਹਿਰਦੇ ਦੀ ਪੀੜ, ਅੰਦਰਲੀ ਵੇਦਨ।

SikhNet (Spanish)Él, el Verdadero, el Inmaculado, viene a nuestra mente, pues Él conoce los recovecos de nuestro corazón.

ਸਹਜੈ ਤੇ ਸੁਖੁ ਅਗਲੋ; ਨਾ ਲਾਗੈ ਜਮ ਤੀਰੁ ॥੧॥

sahajai te sukh agalo; naa laagai jam teer |1|

Sant Singh KhalsaWith intuitive ease, a great peace is found, and the arrow of death shall not strike you. ||1||
Manmohan SinghFrom Divine Knowledge extreme joy springs and death's arrow hits one not.
Manmohan Singh (Punjabi)ਬ੍ਰਹਿਮ-ਗਿਆਨ ਤੋਂ ਪਰਮ-ਖੁਸ਼ੀ ਉਤਪਨ ਹੁੰਦੀ ਹੈ ਅਤੇ ਮੌਤ ਦਾ ਬਾਣ ਆਦਮੀ ਨੂੰ ਨਹੀਂ ਲੱਗਦਾ।
Fareedkot Teeka(ਸਹਜੈ) ਗ੍ਯਾਨ ਕਰ ਕੇ (ਅਗਲੋ) ਅਧਕ ਸੁਖੁ ਆਤਮਾਨੰਦ ਹੋਤਾ ਹੈ, ਜਮ ਕਾ (ਤੀਰ) ਬਾਣ, ਭਾਵ ਯਹਿ ਕਿ ਜਮ ਕਾ ਸਸਤ੍ਰ ਨਹੀਂ ਲਗਤਾ ਹੈ॥੧॥
Prof. Sahib Singh(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥

ਪਦ ਅਰਥ ਸਹਜੈ ਤੇ = ਸਹਜ ਅਵਸਥਾ ਤੋਂ। ਅਗਲੋ = ਬਹੁਤ। ਜਮ ਤੀਰੁ = ਜਮ ਦਾ ਤੀਰ ॥੧॥

SikhNet (Spanish)Y uno obtiene la Paz del Equilibrio y las flechas de Yama no lo alcanzan más. (1)

ਭਾਈ ਰੇ. ਮੈਲੁ ਨਾਹੀ; ਨਿਰਮਲ ਜਲਿ ਨਾਇ ॥

bhaaee re. mail naahee; niramal jal naae |

Sant Singh KhalsaO Siblings of Destiny, filth is washed away by bathing in the Pure Water of the Name.
Manmohan SinghO Brother! by bating in the pure water of God's Name no filth shall remain attached to thee.
Manmohan Singh (Punjabi)ਹੇ ਵੀਰ! ਹਰੀ ਨਾਮ ਦੇ ਸ਼ੁੱਧ ਪਾਣੀ ਨਾਲ ਇਸ਼ਨਾਨ ਕੀਤਿਆਂ ਤੈਨੂੰ ਕੋਈ ਮਲੀਨਤਾ ਲੱਗੀ ਨਹੀਂ ਰਹਿਣੀ।
Fareedkot Teekaਹੇ ਭਾਈ! ਗ੍ਯਾਨ ਰੂਪੀ ਜਲ ਮੇਂ ਸਨਾਨ ਕਰਨੇ ਸੇ ਅਗ੍ਯਾਨ ਰੂਪੀ ਮੈਲੁ ਨਹੀਂ ਰਹੇਗੀ॥
Prof. Sahib Singhਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।

ਪਦ ਅਰਥ ਜਲਿ = ਜਲ ਵਿਚ। ਨਾਇ = ਨ੍ਹਾ ਕੇ, ਨ੍ਹਾਤਿਆਂ।

SikhNet (Spanish)Si uno se lava en agua pura, se limpia.

ਨਿਰਮਲੁ ਸਾਚਾ ਏਕੁ ਤੂ; ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥

niramal saachaa ek too; hor mail bharee sabh jaae |1| rahaau |

Sant Singh KhalsaYou alone are Perfectly Pure, O True Lord; all other places are filled with filth. ||1||Pause||
Manmohan SinghThou alone art perfectly pure, O True Lord! all other places are filled with dirt. Pause.
Manmohan Singh (Punjabi)ਕੇਵਲ ਤੂੰ ਹੀ ਮੈਲ-ਰਹਿਤ ਹੈ, ਹੇ ਸਚੇ ਸੁਆਮੀ! ਹੋਰ ਸਾਰੀਆਂ ਥਾਵਾਂ ਗੰਦਗੀ ਨਾਲ ਪੂਰੀਆਂ ਹੋਈਆਂ ਹਨ। ਠਹਿਰਾਉ।
Fareedkot Teekaਤੂੰ ਇਸ ਬਾਤ ਕੋ ਨਿਸਚ੍ਯ ਜਾਨ ਕਿ ਨਿਰਮਲੁ ਸਚਾ ਏਕ ਵਾਹਿਗੁਰੂ ਹੈ, ਔਰ (ਜਾਇ) ਜਗਾ ਸਭ ਮੈਲੁ ਕਰ ਭਰੀ ਹੂਈ ਹੈ॥੧॥ ਰਹਾਉ ॥
Prof. Sahib Singh(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ-ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ ॥

ਪਦ ਅਰਥ ਜਾਇ = ਥਾਂ ॥੧॥ ਰਹਾਉ ॥

SikhNet (Spanish)Por todas partes hay impurezas, sí, Él, el Uno Verdadero, es el Único Señor de Pureza implacable. (1-Pausa)

ਹਰਿ ਕਾ ਮੰਦਰੁ ਸੋਹਣਾ; ਕੀਆ ਕਰਣੈਹਾਰਿ ॥

har kaa mandar sohanaa; keea karanaihaar |

Sant Singh KhalsaThe Temple of the Lord is beautiful; it was made by the Creator Lord.
Manmohan SinghGod's palace is beauteous. The Creator has fashioned it.
Manmohan Singh (Punjabi)ਵਾਹਿਗੁਰੂ ਦਾ ਮਹਿਲ ਸੁੰਦਰ ਹੈ। ਸਿਰਜਣਹਾਰ ਨੇ ਇਸ ਨੂੰ ਸਾਜਿਆ ਹੈ।
Fareedkot Teekaਅਬ ਵੈਰਾਟ ਰੂਪ ਕੋ ਕਥਨ ਕਰਤੇ ਹੂਏ ਮੱਧਮ ਅਧਿਕਾਰੀ ਪਤੀ ਉਪਦੇਸੁ ਕਰਤੇ ਹੈਂ, ਏਹ ਬ੍ਰਹਮੰਡ ਹਰੀ ਕਾ ਮੰਦਰੁ (ਕਰਣੈਹਾਰਿ) ਪਰਮੇਸ੍ਵਰ ਨੇ (ਸੋਹਣਾ) ਸੋਭਨੀਕ ਕੀਆ ਹੈ॥
Prof. Sahib Singh(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ।

ਪਦ ਅਰਥ ਹਰਿ ਕਾ ਮੰਦਰੁ = ਮਨੁੱਖਾ ਸਰੀਰ। ਕਰਣੈ ਹਾਰਿ = (ਜਗਤ ਦੀ) ਰਚਨਾ ਕਰਨ ਵਾਲੇ ਕਰਤਾਰ ਨੇ।

SikhNet (Spanish)Tu templo interior, donde está Dios es lo más bello, Él, el Señor lo ha creado.

ਰਵਿ ਸਸਿ ਦੀਪ ਅਨੂਪ ਜੋਤਿ; ਤ੍ਰਿਭਵਣਿ ਜੋਤਿ ਅਪਾਰ ॥

rav sas deep anoop jot; tribhavan jot apaar |

Sant Singh KhalsaThe sun and the moon are lamps of incomparably beautiful light. Throughout the three worlds, the Infinite Light is pervading.
Manmohan SinghIncomparable is the luster of the lamps of the Sun and the Moon. The infinite light of God is pervading the three worlds.
Manmohan Singh (Punjabi)ਲਾਸਾਨੀ ਹੈ ਸੂਰਜ ਤੇ ਚੰਦ ਦੀਆਂ ਜੋਤਾਂ ਦੀ ਚਮਕ। ਵਾਹਿਗੁਰੂ ਦਾ ਅਨੰਤ ਚਾਨਣ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਔਰੁ ਇਸ ਬ੍ਰਹਮੰਡ ਰੂਪੀ ਮੰਦਰ ਮੇਂ (ਰਵਿ) ਸੂਰਜੁ (ਸਸਿ) ਚੰਦ੍ਰਮਾ ਏਹੁ ਦੋ ਦੀਪਕ ਅਨੂਪ ਜੋਤਿ ਵਾਲੇ ਪ੍ਰਕਾਸੇ ਹੈਂ। ਕਿਉਂਕਿ ਅਉਰ ਦੀਪਕ ਤੋ ਤੇਲ ਬਤੀ ਬਿਨਾ ਪ੍ਰਕਾਸ ਨਹੀਂ ਕਰਤੇ ਹੈਂ, ਏਹ ਤੇਲ ਬਤੀ ਅਗਨੀ ਬਿਨਾ ਹੀ ਸਦਾ ਪ੍ਰਕਾਸ ਕਰ ਰਹੇ ਹੈਂ॥☬ਪ੍ਰਸ਼ਨ: ਪਤਾਲ ਆਦਿ ਲੋਕੋਂ ਮੇਂ ਤੋ ਇਨ ਕਾ ਪ੍ਰਕਾਸ ਨਹੀਂ ਹੈ ਤਹਾਂ ਕੈਸੇ ਨਿਰਬਾਹੁ ਹੋਤਾ ਹੈ? ਤਿਸ ਪਰ ਕਹਤੇ ਹੈਂ: ਵਾਸਤਵ ਵਿਚਾਰ ਦੇਖੀਏ ਤੌ ਤੀਨ ਹੀ ਲੋਕ ਮੇਂ ਅਪਾਰ ਪਰਮੇਸ੍ਵਰ ਕੀ ਜੋਤਿ ਕਰ ਪ੍ਰਕਾਸ ਹੋ ਰਹਾ ਹੈ। ਕਹੀਂ ਸੂਰਜ ਚੰਦ੍ਰਮਾਂ ਮੇਂ ਹੋ ਕਰ ਪ੍ਰਕਾਸੁ ਹੋ ਰਹਾ ਹੈ, ਕਹੀਂ ਪਤਾਲਾਦਿਕੋਂ ਮੇਂ ਮਨੀਆਂ ਮਯ ਹੋ ਕਰ ਪ੍ਰਕਾਸੁ ਕਰ ਰਹਾ ਹੈ॥
Prof. Sahib Singhਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।)

ਪਦ ਅਰਥ ਰਵਿ = ਸੂਰਜ, ਤੇਜ, (ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਆਤਮ) ਪ੍ਰਕਾਸ਼। ਸਸਿ = ਚੰਦ੍ਰਮਾ, ਸੀਤਲਤਾ, ਸਾਂਤਿ ਅਵਸਥਾ (ਜੋ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਦੇ ਸਮਰਥ ਹੈ)। ਦੀਪ = ਦੀਵੇ ਆਤਮਕ ਚਾਨਣ ਦੇਣ ਵਾਲੇ। ਅਨੂਪ = ਬੇ-ਮਿਸਾਲ। ਤ੍ਰਿਭਵਣਿ ਜੋਤਿ = ਤਿੰਨਾਂ ਭਵਨਾਂ ਵਿਚ ਪ੍ਰਕਾਸ਼ ਕਰਨ ਵਾਲੀ ਰੱਬੀ ਜੋਤਿ।

SikhNet (Spanish)Qué maravillosa es la luz del sol y de la luna; pero la Luz del Señor está en los tres mundos.

ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥

haatt pattan garr kottharree sach saudaa vaapaar |2|

Sant Singh KhalsaIn the shops of the city of the body, in the fortresses and in the huts, the True Merchandise is traded. ||2||
Manmohan SinghIn the body are shops, the cities and the fortresses, wherein is the merchandise of the True Name to trade in.
Manmohan Singh (Punjabi)ਦੇਹਿ ਅੰਦਰ ਦੁਕਾਨਾਂ, ਸ਼ਹਿਰ ਕਿਲ੍ਹੇ ਹਨ ਜਿਨ੍ਹਾਂ ਵਿੱਚ ਵਣਜ ਕਰਨ ਲਈ ਸਤਿਨਾਮ ਦਾ ਸੌਦਾ-ਸੂਤ ਹੈ।
Fareedkot Teekaਮੁਹ ਰਿਅਸਟੀ ਰੀਤ ਸੇ ਸਰੀਰ ਕਾ ਕਥਨ ਹੈ: ਸਰੀਰ ਰੂਪੀ (ਪਟਣ) ਸ਼ਹਰੁ ਤਿਸ ਮੇਂ (ਹਾਟ) ਦਸ ਇੰਦ੍ਰੇ ਦੁਕਾਨ, ਦਸਵਾਂ ਦ੍ਵਾਰ (ਗੜ) ਕਿਲਾ ਹੈ, (ਕੋਠੜੀ) ਅੰਤਸਕਰਨ ਹੈ, (ਸਚੁ ਸਉਦਾ) ਸਚ ਰੂਪ ਪਰਮੇਸਰ ਕਾ ਨਾਮ ਸਉਦੇ ਤਿਸ ਕਾ ਬ੍ਯਾਪਾਰੁ ਜੋ ਕਰਤੇ ਹੈਂ, ਭਾਵ ਇੰਦ੍ਰੀਓਂ ਸੇ ਭਗਤੀ ਦਸਮੇ ਦ੍ਵਾਰ ਮੇਂ ਰਿਦੇ ਕਰ ਧਿਆਨ ਕਰਤੇ ਹੈਂ॥੨॥
Prof. Sahib Singh??? ॥੨॥

ਪਦ ਅਰਥ ਪਟਣ = ਸ਼ਹਰ। ਗੜ = ਕਿਲ੍ਹੇ ॥੨॥

SikhNet (Spanish)En tu interior están los barcos, las ciudades, las fortalezas y los lugares donde sólo se comercia con la Verdad. (2)

ਗਿਆਨ ਅੰਜਨੁ ਭੈ ਭੰਜਨਾ; ਦੇਖੁ ਨਿਰੰਜਨ ਭਾਇ ॥

giaan anjan bhai bhanjanaa; dekh niranjan bhaae |

Sant Singh KhalsaThe ointment of spiritual wisdom is the destroyer of fear; through love, the Pure One is seen.
Manmohan SinghThe collyrium of Divine knowledge is the dread dispeller and it is through love that the Pure One is discerned.
Manmohan Singh (Punjabi)ਬ੍ਰਹਿਮ-ਬੋਧ ਦਾ ਸੁਰਮਾ ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਪ੍ਰੇਮ ਦੇ ਰਾਹੀਂ ਹੀ ਪਵਿੱਤ੍ਰ-ਪੁਰਸ਼ ਵੇਖਿਆ ਜਾਂਦਾ ਹੈ।
Fareedkot Teekaਜਬ ਧਿਆਨ ਦੁਆਰੇ ਬੁਧੀ ਰੂਪੀ ਨੇਤਰੋਂ ਮੇਂ ਗਿਆਨ ਅੰਜਨ ਪਾਯਾ ਤਬ ਭੈ ਨਾਸ ਹੋ ਗਯਾ, ਔਰ ਨਿਰੰਜਨ ਕੋ ਪੂਰਬੋਕਤ (ਭਾਇ) ਪ੍ਰਚਾਰ ਸੇ ਤਿਨੋਂ ਨੇ ਦੇਖ ਲੀਆ ਹੈ॥☬ਪ੍ਰਸ਼ਨ: ਐਸੇ ਨਿਰੰਜਨ ਕੋ ਪੁਰਸ ਕੈਸੇ ਜਾਨੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ! ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ)।

ਪਦ ਅਰਥ ਅੰਜਨੁ = ਸੁਰਮਾ। ਭੈ ਭੰਜਨਾ = ਦੁਨੀਆ ਵਾਲੇ ਡਰ ਨਾਸ ਕਰਨ ਵਾਲਾ। ਨਿਰੰਜਨ ਭਾਇ = ਮਾਇਆ-ਰਹਿਤ ਪ੍ਰਭੂ ਦੇ ਪ੍ਰੇਮ ਵਿਚ।

SikhNet (Spanish)El Colirio del Conocimiento disipa todo miedo, y uno ve al Uno Verdadero en Su Amor.

ਗੁਪਤੁ ਪ੍ਰਗਟੁ ਸਭ ਜਾਣੀਐ; ਜੇ ਮਨੁ ਰਾਖੈ ਠਾਇ ॥

gupat pragatt sabh jaaneeai; je man raakhai tthaae |

Sant Singh KhalsaThe mysteries of the seen and the unseen are all known, if the mind is kept centered and balanced.
Manmohan SinghThe mortal comes to know all the hidden and the apparent, if he keeps his mind centered at One place.
Manmohan Singh (Punjabi)ਪ੍ਰਾਣੀ ਪੋਸ਼ੀਦਾ ਤੇ ਜ਼ਾਹਰਾ ਸਮੁਹ ਨੂੰ ਜਾਣ ਲੈਂਦਾ ਹੈ, ਜੇਕਰ ਉਹ ਆਪਣੇ ਮਨੂਏ ਨੂੰ ਇਕ ਜਗ੍ਹਾ ਤੇ ਕੇਂਦਰਿਤ ਰੱਖੇ।
Fareedkot Teekaਜੇ ਕਰ ਮਨ ਕੋ ਰਿਦੇ ਅਸਥਾਨ ਮੇਂ (ਠਾਇ) ਇਸਥਿਤ ਰਾਖੇ, ਤੌ ਗੁਪਤ ਪ੍ਰਗਟ ਸਭ ਜਗਾ ਪਰਮੇਸ੍ਵਰ ਕੌ ਜਾਣੀਤਾ ਹੈ॥
Prof. Sahib Singhਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ।

ਪਦ ਅਰਥ ਠਾਇ = ਥਾਂ ਸਿਰ, ਇੱਕ ਟਿਕਾਣੇ ਤੇ।

SikhNet (Spanish)Sabemos los misterios aparentes y los reales si conservamos en Paz nuestra mente.

ਐਸਾ ਸਤਿਗੁਰੁ ਜੇ ਮਿਲੈ; ਤਾ ਸਹਜੇ ਲਏ ਮਿਲਾਇ ॥੩॥

aisaa satigur je milai; taa sahaje le milaae |3|

Sant Singh KhalsaIf one finds such a True Guru, the Lord is met with intuitive ease. ||3||
Manmohan SinghIf man finds such a True Guru then, he easily, causes him to meet the Lord.
Manmohan Singh (Punjabi)ਜੇਕਰ ਇਨਸਾਨ ਨੂੰ ਅਜਿਹਾ ਸਤਿਗੁਰੂ ਪਰਾਪਤ ਹੋ ਜਾਏ ਤਦ ਉਹ ਉਸ ਨੂੰ ਸੁਖੈਨ ਹੀ, ਸਾਹਿਬ ਨਾਲ ਮਿਲਾ ਦਿੰਦਾ ਹੈ।
Fareedkot Teekaਔਰ ਜਿਸ ਨੇ ਮਨ ਕੋ ਇਸਥਿਤ ਕਰਾ ਹੋਵੇ, ਜੇ ਕਰ ਐਸਾ ਸਤਿਗੁਰੂ ਮਿਲੇ ਤੌ (ਸਹਜੇ) ਸੁਭਾਵਕ ਹੀ ਪ੍ਰਮੇਸ੍ਵਰ ਕੇ ਸਾਥ ਮਿਲਾਇ ਲੇਤਾ ਹੈ॥੩॥
Prof. Sahib Singhਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥

ਪਦ ਅਰਥ ਸਹਜ = ਆਤਮਕ ਅਡੋਲਤਾ। ਸਹਜੇ = ਸਹਜ ਅਵਸਥਾ ਵਿਚ (ਜੋੜ ਕੇ) ॥੩॥

SikhNet (Spanish)Si uno encuentra al Guru Verdadero, uno se funde con el Señor de manera espontánea. (3)

ਕਸਿ ਕਸਵਟੀ ਲਾਈਐ; ਪਰਖੇ ਹਿਤੁ ਚਿਤੁ ਲਾਇ ॥

kas kasavattee laaeeai; parakhe hit chit laae |

Sant Singh KhalsaHe draws us to His Touchstone, to test our love and consciousness.
Manmohan SinghAs the attrition is put on the touchstone (to test the gold) Lord assays (the spiritual) life of His creatures) with love and attention.
Manmohan Singh (Punjabi)(ਜਿਵੇ ਸੋਨੇ ਨੂੰ ਪਰਖਣ ਲਈ) ਕਸੋਟੀ ਉਤੇ ਕੱਸ ਲਾਈ ਦੀ ਹੈ, (ਤਿਵੇ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ।
Fareedkot Teeka(ਕਸਵਟੀ) ਪਥਰ ਵਿਸੇਸ ਹੈ ਜਿਸ ਕਰ ਸੁਇਨੇ ਕੀ ਪ੍ਰਖੀ੍ਯਾ ਕਰੀ ਜਾਤੀ ਹੈ, ਸੋ ਸਿਖ ਕੋ ਜੋ ਜਪ ਤਪ ਵਿਖੇ (ਕਸਿ) ਖੈਂਚਣਾ ਹੈ, ਸੋ ਗੁਰੂ ਕਸਵਟੀ ਲਾਵਤੇ ਹੈਂ, ਔਰ ਚਿਤ ਕਾ (ਹਿਤੁ) ਪ੍ਰੇਮੁ ਲਗਾਕਰ ਸਿਖ ਕੋ ਪਰਖ ਲੇਤੇ ਹੈਂ॥
Prof. Sahib Singh(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,

ਪਦ ਅਰਥ ਕਸਿ = (ਸੋਨੇ ਨੂੰ ਪਰਖਣ ਲਈ ਕਸਵੱਟੀ ਉਤੇ) ਘਸਾਣਾ। ਹਿਤੁ = ਪਿਆਰ, ਧਿਆਨ। ਨਾਇ = ਨ੍ਹਾ ਕੇ।

SikhNet (Spanish)Él, con Amor y atención, nos pone a prueba con su piedra de toque.

ਖੋਟੇ. ਠਉਰ ਨ ਪਾਇਨੀ; ਖਰੇ ਖਜਾਨੈ ਪਾਇ ॥

khotte. tthaur na paaeinee; khare khajaanai paae |

Sant Singh KhalsaThe counterfeit have no place there, but the genuine are placed in His Treasury.
Manmohan SinghThe Counterfeit find not a place and the genuine are but into the treasury.
Manmohan Singh (Punjabi)ਜਾਲ੍ਹੀਆਂ ਨੂੰ ਥਾਂ ਨਹੀਂ ਮਿਲਦੀ ਅਤੇ ਅਸਲੀ ਕੇਸ ਵਿੱਚ ਪਾਏ ਜਾਂਦੇ ਹਨ।
Fareedkot Teekaਜੋ ਖੋਟੇ ਹੈਂ ਕਿਆ ਕਸਵਟੀ ਨਹੀਂ ਸਹਾਰਤੇ ਸੋ ਸਰੂਪ ਅਸਥਾਨ ਕੋ ਨਹੀਂ ਪਾਵਤੇ ਹੈਂ, ਜੋ ਕਸਵਟੀ ਸਹਾਰਨੇ ਵਾਲੇ ਖਰੇ ਹੈਂ, ਸੋ (ਖਜਾਨੈ ਪਾਇ) ਸਰੂਪ ਮੇਂ ਅਭੇਦ ਕਰੀਤੇ ਹੈਂ॥
Prof. Sahib Singhਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ।

ਪਦ ਅਰਥ ਠਉਰ = ਥਾਂ। ਨ ਪਾਇਨੀ = ਨ ਪਾਇਨਿ, ਨਹੀਂ ਪੀਂਦੇ, ਨਹੀਂ ਪ੍ਰਾਪਤ ਕਰਦੇ

SikhNet (Spanish)Las monedas falsas no encuentran lugar, pero las verdaderas las reúne para Su Tesoro.

ਆਸ ਅੰਦੇਸਾ ਦੂਰਿ ਕਰਿ; ਇਉ ਮਲੁ ਜਾਇ. ਸਮਾਇ ॥੪॥

aas andesaa door kar; iau mal jaae. samaae |4|

Sant Singh KhalsaLet your hopes and anxieties depart; thus pollution is washed away. ||4||
Manmohan SinghDispel thy hope (desire) and anxiety; like this thy filth shall be washed away.
Manmohan Singh (Punjabi)ਆਪਣੀ ਉਮੀਦ (ਇੱਛਾ) ਤੇ ਚਿੰਤਾ ਨੂੰ ਪਰੇ ਕਰ ਦੇ ਇਸ ਤਰ੍ਹਾਂ ਤੇਰੀ ਮਲੀਣਤਾ ਧੋਤੀ ਜਾਏਗੀ।
Fareedkot Teekaਜਬ (ਆਸ) ਇੱਛਾ ਔਰ ਕਈ ਪ੍ਰਕਾਰ ਕਾ ਪ੍ਰਮਾਣ ਗਤ ਪ੍ਰਮੇਗਤ ਮੋਖ ਮੇਂ (ਅੰਦੇਸਾ) ਸੰਸਾ, ਤਤ ਪਦ ਤ੍ਵੰਪਦ ਮੇਂ ਸੰਸਾ, ਇਨ ਸਭ ਕੋ ਦੂਰ ਕਰਾਵਤੇ ਹੈਂ, ਐਸੇ ਅਗ੍ਯਾਨ ਰੂਪੀ ਮਲ ਜਾਤੀ ਹੈ ਤਬ ਬ੍ਰਹਮ ਰੂਪ ਖਜਾਨੇ ਮੇਂ (ਸਮਾਇ) ਮਿਲ ਜਾਤਾ ਹੈ॥੪॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥
SikhNet (Spanish)Nuestros deseos y dudas desaparecen, e inmersos en Dios, nuestra impureza se limpia. (4)

ਸੁਖ ਕਉ ਮਾਗੈ ਸਭੁ ਕੋ; ਦੁਖੁ. ਨ ਮਾਗੈ ਕੋਇ ॥

sukh kau maagai sabh ko; dukh. na maagai koe |

Sant Singh KhalsaEveryone begs for happiness; no one asks for suffering.
Manmohan SinghEvery one craves for happiness and none asks for misery.
Manmohan Singh (Punjabi)ਹਰ ਕੋਈ ਖੁਸ਼ੀ ਨੂੰ ਤਾਘਦਾ ਹੈ, ਕੋਈ ਭੀ ਮੁਸੀਬਤ ਦੀ ਯਾਚਨਾ ਨਹੀਂ ਕਰਦਾ।
Fareedkot Teekaਔਰੁ ਸਭ ਕੋਈ ਸੁਖ ਕੋ ਹੀ ਮਾਂਗਤਾ ਹੈ, ਦੁਖ ਕੋ ਕੋਈ ਨਹੀਂ ਮਾਂਗਤਾ ਹੈ॥
Prof. Sahib Singhਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;

ਪਦ ਅਰਥ ਸਭੁ ਕੋ = ਹਰੇਕ ਜੀਵ। ਕਉ = ਨੂੰ।

SikhNet (Spanish)Todos están desesperados por ser felices; ¿quién hay que desee la tristeza?

ਸੁਖੈ ਕਉ ਦੁਖੁ ਅਗਲਾ; ਮਨਮੁਖਿ. ਬੂਝ ਨ ਹੋਇ ॥

sukhai kau dukh agalaa; manamukh. boojh na hoe |

Sant Singh KhalsaBut in the wake of happiness, there comes great suffering. The self-willed manmukhs do not understand this.
Manmohan SinghImmense anguish comes in the wake of pleasures but the self-willed understand it not.
Manmohan Singh (Punjabi)ਰਸਾਂ-ਸੁਆਦਾ ਦੇ ਮਗਰ ਅਤਿਅੰਤ ਕਸ਼ਟ ਆਉਂਦਾ ਹੈ, ਪ੍ਰੰਤੂ ਆਪ-ਹੁਦਰੇ ਇਸ ਨੂੰ ਨਹੀਂ ਸਮਝਦੇ।
Fareedkot Teekaਸੁਖ ਕੇ ਭੋਗਨੇ ਵਾਲੇ ਕੋ ਦੁਖ ਭੀ (ਅਗਲਾ) ਬਹੁਤਾ ਹੀ ਹੋਤਾ ਹੈ, ਜਬ ਸੁਖ ਕਾ ਵਿਜੋਗੁ ਹੋਤਾ ਹੈ ਤਬ ਦੁਖ ਹੀ ਬਸੇਸ ਰਹ ਜਾਤਾ ਹੈ ਸੁਖ ਕਾ ਭਾਨ ਨਹੀਂ ਰਹਤਾ, ਪਰੰਤੂ ਮਨਮੁਖੋਂ ਕੋ ਕੋਈ ਸਮਝ ਨਹੀਂ ਹੋਤੀ ਕਿ ਸੁਖ ਕੇ ਵਿਜੋਗ ਕਰ ਕੇਵਲ ਦੁਖ ਹੀ ਹੋਤਾ ਹੈ॥
Prof. Sahib Singhਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)।

ਪਦ ਅਰਥ ਅਗਲਾ = ਬਹੁਤ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ। ਬੂਝ = ਸਮਝ।

SikhNet (Spanish)Y para ganarse la felicidad, todos pasan por el sufrimiento, pero los arrogantes Manmukjs no saben esto.

ਸੁਖ ਦੁਖ ਸਮ ਕਰਿ ਜਾਣੀਅਹਿ; ਸਬਦਿ ਭੇਦਿ ਸੁਖੁ ਹੋਇ ॥੫॥

sukh dukh sam kar jaaneeeh; sabad bhed sukh hoe |5|

Sant Singh KhalsaThose who see pain and pleasure as one and the same find peace; they are pierced through by the Shabad. ||5||
Manmohan SinghThey, who deem weal and woe alike and pierce their soul with Name, obtain Divine Solace.
Manmohan Singh (Punjabi)ਜੋ ਖੁਸ਼ੀ ਤੇ ਗ਼ਮੀ ਨੂੰ ਇਕ ਸਮਾਨ ਜਾਣਦੇ ਹਨ ਅਤੇ ਆਪਣੀ ਆਤਮਾ ਨੂੰ ਨਾਮ ਨਾਲ ਵਿੰਨ੍ਹਦੇ ਹਨ, ਉਹ ਰੱਬੀ ਠੰਢ-ਚੈਨ ਪਾਉਂਦੇ ਹਨ।
Fareedkot Teekaਤਾਂ ਤੇ ਕਰਮੋਂ ਕਾ ਫਲੁ ਜਾਨ ਕਰ ਸੁਖ ਦੁਖ ਸਮ ਕਰ ਜਾਣੀਏ, ਭਾਵ ਆਗਮਾ ਪਾਈ ਔਰ ਬ੍ਰਹਮ ਕਾ (ਭੇਦ) ਗ੍ਯਾਨ ਹੋਣੇ ਸੇ ਆਤਮ ਸੁਖ ਪ੍ਰਾਪਤਿ ਹੋਤਾ ਹੈ॥੫॥
Prof. Sahib Singh(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥

ਪਦ ਅਰਥ ਸਮ = ਬਰਾਬਰ, ਇਕੋ ਜਿਹੇ। ਜਾਣੀਅਹਿ = (ਜਦੋਂ) ਜਾਣ ਲਏ ਜਾਂਦੇ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਭੇਦਿ = ਵਿੰਨ੍ਹ ਕੇ (ਮਨ ਨੂੰ) ॥੫॥

SikhNet (Spanish)No obstante, desde la tranquilidad uno puede ver el dolor y el placer de igual manera, si uno flecha el corazón con la Palabra. (5)

ਬੇਦੁ ਪੁਕਾਰੇ ਵਾਚੀਐ; ਬਾਣੀ ਬ੍ਰਹਮ ਬਿਆਸੁ ॥

bed pukaare vaacheeai; baanee braham biaas |

Sant Singh KhalsaThe Vedas proclaim, and the words of Vyaasa tell us,
Manmohan SinghThe recitation of Brahma's Vedas and Words (works) of Vyas proclaim that the silent sages,
Manmohan Singh (Punjabi)ਬ੍ਰਹਮਾ ਦੇ ਵੇਦਾਂ ਅਤੇ ਵਿਆਸ ਦਿਆਂ ਸ਼ਬਦਾ (ਰਚਨਾਵਾਂ) ਦਾ ਪਾਠ ਪੁਕਾਰਦਾ ਹੈ,
Fareedkot Teekaਬੇਦੋਂ ਕੋ ਪੁਕਾਰ ਪੁਕਾਰ ਤਿਨ ਕਾ ਅਰਥ ਵਾਚਤੇ ਹੈਂ, ਕੈਸੇ ਬੇਦ ਹੈਂ, ਜੋ (ਬਾਣੀ ਬ੍ਰਹਮ) ਪਰਮੇਸ੍ਵਰ ਕੀ ਬਾਣੀ ਰੂਪ ਹੈਂ, (ਬਿਆਸੁ) ਬਿਸਥਾਰ ਰੂਪ ਵਾ ਕਰਮ ਉਪਾਸਨਾ ਗ੍ਯਾਨ ਇਨ ਕੇ ਬਿਸਥਾਰ ਕਰਨ ਵਾਲੀ ਬਾਣੀ ਰੂਪ ਹੈਂ॥☬ਪ੍ਰਸ਼ਨ: ਸੋ ਬੇਦ ਬਾਣੀ ਕਿਆ ਕਹਤੀ ਹੈ?
Prof. Sahib Singhਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।

ਪਦ ਅਰਥ ਵਾਚੀਐ = ਵਾਚਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ। ਬਾਣੀ ਬ੍ਰਹਮ = ਬ੍ਰਹਮ ਦੀ ਬਾਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਬਿਆਸੁ = ਬਿਆਸ (ਰਿਸ਼ੀ)।

SikhNet (Spanish)Si uno lee los Vedas, y considera la Palabra Santa de Vyasa

ਮੁਨਿ ਜਨ ਸੇਵਕ ਸਾਧਿਕਾ; ਨਾਮਿ ਰਤੇ ਗੁਣਤਾਸੁ ॥

mun jan sevak saadhikaa; naam rate gunataas |

Sant Singh Khalsathat the silent sages, the servants of the Lord, and those who practice a life of spiritual discipline are attuned to the Naam, the Treasure of Excellence.
Manmohan SinghGod's attendants and the strivers are imbued with the Name, the treasure of excellences.
Manmohan Singh (Punjabi)ਕਿ ਚੁੱਪ ਕੀਤੇ ਰਿਸ਼ੀ ਰੱਬ ਦੇ ਟਹਿਲੂਏ ਅਤੇ ਅਭਿਆਸੀ ਚੰਗਿਆਈਆਂ ਦੇ ਖ਼ਜ਼ਾਨੇ, ਨਾਮ ਨਾਲ ਰੰਗੇ ਹੋਏ ਹਨ।
Fareedkot Teeka(ਮੁਨਿ) ਮਨਨ ਸੀਲ (ਜਨ) ਭਗਤ ਜਨ (ਸੇਵਕ ਸਾਧਿਕਾ) ਔਰ ਜੋ ਦਾਸ ਹੋ ਕਰ ਸਾਧਨਾ ਕਰਨੇ ਵਾਲੇ ਹੈਂ, ਜੋ ਇਨ ਮੇਂ ਸੇ (ਨਾਮਿ) ਪਰਮੇਸ੍ਵਰ ਕੇ ਨਾਮ ਮੇਂ ਰਤੇ ਹੈਂ (ਤਾਸੁ) ਤਿਨ ਕੇ ਗੁਣ ਬੇਦ ਕਹਿਤਾ ਹੈ, ਵਾ ਬ੍ਰਹਮ ਕੀ ਬਾਣੀ ਬੇਦ ਸੋ ਭੀ ਯਹੀ ਪੁਕਾਰਤੇ ਹੈਂ, ਔਰ ਬ੍ਯਾਸ ਬਾਣੀ ਪੁਰਾਣ ਭੀ ਵਾਚੀਏ ਤਾਂ ਵੀ ਯਹੀ ਪੁਕਾਰਤੇ ਹੈਂ, ਔਰ ਮੁਨਿ ਜਨਿ ਸੇਵਕ ਸਾਧਕ ਭੀ ਯਹੀ ਪੁਕਾਰਤੇ ਹੈਂ, ਔਰ ਜੋ (ਗੁਣਤਾਸੁ) ਵਾਹਿਗੁਰੂ ਕੇ ਨਾਮ ਮੇਂ ਰਤੇ ਹੈਂ, ਸੋ ਭੀ ਯਹੀ ਪੁਕਾਰਤੇ ਹੈਂ॥
Prof. Sahib Singhਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ।

ਪਦ ਅਰਥ ਮੁਨਿ ਜਨ = ਮੁਨੀ ਲੋਕ। ਨਾਮਿ = ਨਾਮ ਵਿਚ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

SikhNet (Spanish)encuentra que todos los Rishis, los Devotos de Dios y los hombres de disciplina espiritual, están cobijados con el Nombre del Señor, el Tesoro de todos los bienes.

ਸਚਿ ਰਤੇ ਸੇ ਜਿਣਿ ਗਏ; ਹਉ ਸਦ ਬਲਿਹਾਰੈ ਜਾਸੁ ॥੬॥

sach rate se jin ge; hau sad balihaarai jaas |6|

Sant Singh KhalsaThose who are attuned to the True Name win the game of life; I am forever a sacrifice to them. ||6||
Manmohan SinghThey, who are dyed with the True Name, win I am ever a sacrifice unto them.
Manmohan Singh (Punjabi)ਜੋ ਸਤਿਨਾਮ ਨਾਲ ਰੰਗੀਜੇ ਹਨ, ਉਹ ਜਿੱਤ ਜਾਂਦੇ ਹਨ। ਮੈਂ ਉਨ੍ਹਾਂ ਉਤੋਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
Fareedkot Teekaਜੋ ਸਚੇ ਪਰਮੇਸ੍ਵਰ ਕੇ ਨਾਮ ਮੇਂ (ਰਤੇ) ਰੰਗੇ ਹੈਂ, ਸੋ ਪੁਰਸ਼ ਜੀਤ ਗਏ ਹੈਂ, ਮੈਂ ਤਿਨ ਕੇ (ਸਦ) ਸਦੀਵਕਾਲ ਬਲਿਹਾਰੇ ਜਾਤਾ ਹੂੰ॥੬॥
Prof. Sahib Singhਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ। ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥

ਪਦ ਅਰਥ ਜਿਣਿ ਗਏ = ਜਿੱਤ ਕੇ (ਇਥੋਂ) ਗਏ। ਜਾਸੁ = ਮੈਂ ਜਾਂਦਾ ਹਾਂ ॥੬॥

SikhNet (Spanish)Aquéllos que estaban así inmersos, ganaron el juego de la vida, yo ofrezco mi vida en sacrificio a ellos. (6)

ਚਹੁ ਜੁਗਿ ਮੈਲੇ. ਮਲੁ ਭਰੇ; ਜਿਨ ਮੁਖਿ. ਨਾਮੁ ਨ ਹੋਇ ॥

chahu jug maile. mal bhare; jin mukh. naam na hoe |

Sant Singh KhalsaThose who do not have the Naam in their mouths are filled with pollution; they are filthy throughout the four ages.
Manmohan SinghThey, within whose mount Lord's Name is not, are brimful with pollution and remain filthy, the four ages through.
Manmohan Singh (Punjabi)ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦਾ ਨਾਮ ਨਹੀਂ, ਉਹ ਮਲੀਣਤਾ ਨਾਲ ਪਰੀਪੂਰਨ ਹਨ ਅਤੇ ਚੌਹਾ ਹੀ ਯੁੱਗਾਂ ਅੰਦਰ ਪਲੀਤ ਰਹਿੰਦੇ ਹਨ।
Fareedkot Teekaਔਰ ਜਿਨੋਂ ਕੇ ਮੁਖ ਸੇ ਨਾਮ ਕਾ ਉਚਾਰਣ ਨਹੀਂ ਹੋਤਾ, ਸੋ ਪੁਰਸ਼ ਸਤਯੁਗ, ਤ੍ਰੇਤਾ, ਦੁਆਪਰ, ਕਲਿਜੁਗ, ਇਨ ਮੇਂ ਮੈਲੇ ਹੀ ਰਹਤੇ ਹੈਂ ਔਰ (ਮਲੁ) ਪਾਪੋਂ ਕਰ ਭਰੇ ਹੂਏ ਹੈਂ॥
Prof. Sahib Singhਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ।

ਪਦ ਅਰਥ ਚਹੁ ਜੁਗਿ = ਸਦਾ ਹੀ। ਮੈਲੁ ਭਰੇ = (ਵਿਕਾਰਾਂ ਦੀ) ਮੈਲ ਨਾਲ ਲਿਬੜੇ ਹੋਇ।

SikhNet (Spanish)Aquéllos, en cuyos labios no está el Nombre del Señor, viven en la mugre a través de las cuatro épocas.

ਭਗਤੀ ਭਾਇ ਵਿਹੂਣਿਆ; ਮੁਹੁ ਕਾਲਾ. ਪਤਿ ਖੋਇ ॥

bhagatee bhaae vihooniaa; muhu kaalaa. pat khoe |

Sant Singh KhalsaWithout loving devotion to God, their faces are blackened, and their honor is lost.
Manmohan SinghThey who are bereft of Lord's love and devotion lose honour and their faces are blackened.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਅਨੁਰਾਗ ਤੋਂ ਸੱਖਣੇ ਹਨ, ਉਹ ਇੱਜ਼ਤ ਗੁਆ ਲੈਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ।
Fareedkot Teekaਔਰ ਜੋ ਪ੍ਰੇਮਾਭਗਤੀ ਸੇ ਰਹਤ ਹੈਂ, ਤਿਨ ਕਾ ਮੁਹ ਕਾਲਾ ਹੋਵੇਗਾ ਔਰ ਪ੍ਰਲੋਕ ਮੇਂ ਪਤਿ ਗਵਾਈ ਜਾਏਗੀ॥
Prof. Sahib Singhਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ)।

ਪਦ ਅਰਥ ਪਤਿ = ਇੱਜ਼ਤ। ਖੋਇ = ਗਵਾ ਕੇ।

SikhNet (Spanish)Sin el Amor a la Devoción, sus semblantes se obscurecen, y son deshonrados.

ਜਿਨੀ ਨਾਮੁ ਵਿਸਾਰਿਆ; ਅਵਗਣ ਮੁਠੀ ਰੋਇ ॥੭॥

jinee naam visaariaa; avagan mutthee roe |7|

Sant Singh KhalsaThose who have forgotten the Naam are plundered by evil; they weep and wail in dismay. ||7||
Manmohan SinghThey, who have forgotten the Name, bewail defrauded by sin.
Manmohan Singh (Punjabi)ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਉਹ ਪਾਪ ਦੇ ਠੱਗੇ ਹੋਏ, ਵਿਰਲਾਪ ਕਰਦੇ ਹਨ।
Fareedkot Teekaਜਿਨ ਪੁਰਸੋਂ ਨੇ ਨਾਮ ਵਿਸਾਰ ਦੀਆ ਹੈ, ਤਿਨ ਕੀ ਬੁਧੀ ਅਵਗੁਣੋਂ ਕਰ (ਮੁਠੀ) ਲੁਟੀ ਗਈ ਹੈ, ਸੋ ਦੁਖੀ ਹੂਏ ਰੋਵਤੇ ਹੈਂ॥੭॥
Prof. Sahib Singhਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥

ਪਦ ਅਰਥ ਜਿਨਿ = ਜਿਸ ਜਿਸ ਜੀਵ-ਇਸਤ੍ਰੀ ਨੇ। ਮੁਠੀ = ਠੱਗੀ ਹੋਈ, ਲੁੱਟੀ ਹੋਈ ॥੭॥

SikhNet (Spanish)Aquéllos que se olvidan del Naam, sufren y son engañados por la maldad. (7)

ਖੋਜਤ ਖੋਜਤ ਪਾਇਆ; ਡਰੁ ਕਰਿ ਮਿਲੈ ਮਿਲਾਇ ॥

khojat khojat paaeaa; ddar kar milai milaae |

Sant Singh KhalsaI searched and searched, and found God. In the Fear of God, I have been united in His Union.
Manmohan SinghBy seeking and searching I have found the Lord. Through Lord's fear I have met with His union.
Manmohan Singh (Punjabi)ਭਾਲਦਿਆਂ ਤੇ ਟੈਲਦਿਆਂ ਹੋਇਆ ਮੈਂ ਸਭ ਨੂੰ ਪਾ ਲਿਆ ਹੈ। ਪ੍ਰਭੂ ਦੇ ਭੈ ਰਾਹੀਂ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
Fareedkot Teekaਜੋ ਉਤਮ ਜਗ੍ਯਾਸੂ ਹੈਂ ਤਿਨੋਂ ਨੇ ਸੰਸਾਰ ਕੇ ਦੁਖੋਂ ਸੇ ਡਰ ਕਰ ਖੋਜਤੇ ਖੋਜਤੇ ਸਤਿਗੁਰੋਂ ਕੋ ਪਾਇਆ ਹੈ, ਸੋ ਗੁਰੋਂ ਕੇ ਮਿਲਾਏ ਹੂਏ ਮਿਲੇ ਹੈਂ॥
Prof. Sahib Singh(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ।
SikhNet (Spanish)Busqué y busqué y Lo encontré, en Su Temor Reverencial fui unido a Él.

ਆਪੁ ਪਛਾਣੈ ਘਰਿ ਵਸੈ; ਹਉਮੈ ਤ੍ਰਿਸਨਾ ਜਾਇ ॥

aap pachhaanai ghar vasai; haumai trisanaa jaae |

Sant Singh KhalsaThrough self-realization, people dwell within the home of their inner being; egotism and desire depart.
Manmohan SinghBy recognising his ownself man abides in his own home and his ego and desire depart.
Manmohan Singh (Punjabi)ਆਪਣੇ ਆਪ ਨੂੰ ਸਿੰਞਾਣ ਕੇ, ਇਨਸਾਨ ਆਪਦੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦਾ ਹੰਕਾਰ ਤੇ ਖਾਹਿਸ਼ ਦੂਰ ਹੋ ਜਾਂਦੇ ਹਨ।
Fareedkot Teekaਜੋ ਅਪਨੇ ਸਰੂਪ ਕੋ ਪਛਾਣ ਕੇ (ਘਰਿ) ਸ੍ਵੈਸਰੂਪ ਮੇਂ ਇਸਥਿਤ ਹੂਏ ਹੈਂ, ਤਿਨੋਂ ਕੀ ਹਉਮੈਂ ਔਰ ਤ੍ਰਿਸ਼ਨਾ (ਜਾਇ) ਨਿਵਰਤ ਹੂਈ ਹੈ॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਘਰਿ = ਘਰ ਵਿਚ।

SikhNet (Spanish)Si uno conoce su propio ser, dice Nanak, y habita en Su hogar, el ego y el deseo desaparecen,

ਨਾਨਕ ਨਿਰਮਲ ਊਜਲੇ; ਜੋ ਰਾਤੇ ਹਰਿ ਨਾਇ ॥੮॥੭॥

naanak niramal aoojale; jo raate har naae |8|7|

Sant Singh KhalsaO Nanak, those who are attuned to the Name of the Lord are immaculate and radiant. ||8||7||
Manmohan SinghNanak, blotless and exonerated are they, who are imbued with the Name of God.
Manmohan Singh (Punjabi)ਨਾਨਕ ਬੇਦਾਗ ਅਤੇ ਸੁਰਖਰੂ ਹਨ ਉਹ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੇ ਨਾਮ ਮੇਂ ਰਾਤੇ ਹੈਂ, ਸੇਈ (ਨਿਰਮਲੁ) ਪਰਮੇਸ੍ਵਰ ਕੋ ਉਜਲੇ ਹੋ ਕਰ ਮਿਲੇ ਹੈਂ॥੮॥੭॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥

ਪਦ ਅਰਥ ਹਰਿ ਨਾਇ = ਹਰੀ ਦੇ ਨਾਮ ਵਿਚ ॥੮॥੭॥

SikhNet (Spanish)pues el más puro de lo puro es el que vive inmerso en el Nombre del Señor. (8-7)

Open this shabad →

Shabad Guru Nanak Dev Ji Siree Raag continues on Ang 58

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਸੁਣਿ ਮਨ ਭੂਲੇ ਬਾਵਰੇ; ਗੁਰ ਕੀ ਚਰਣੀ ਲਾਗੁ ॥

sun man bhoole baavare; gur kee charanee laag |

Sant Singh KhalsaListen, O deluded and demented mind: hold tight to the Guru's Feet.
Manmohan SinghHear thou O my deluded and demented mind! take to the Feet of the Guru.
Manmohan Singh (Punjabi)ਕੰਨ ਕਰ, ਤੂੰ ਮੇਰੀ ਘੁੱਸੀ ਹੋਈ ਤੇ ਪਗਲੀ ਜਿੰਦੜੀਏ! ਗੁਰਾਂ ਦੇ ਪੈਰੀ ਪਉ।
Fareedkot Teekaਹੇ ਮਨ! ਪਰਮੇਸ੍ਵਰ ਸੇ ਭੂਲੇ ਹੂਏ, ਹੇ (ਬਾਵਰੇ)! ਗੁਰੋਂ ਕੀ ਚਰਨੀ ਲਾਗੁ॥
Prof. Sahib Singhਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ।

ਪਦ ਅਰਥ ਬਾਵਰੇ = ਹੇ ਕਮਲੇ!

SikhNet (Spanish)No alucines, oh mi mente, escúchame, póstrate a los Pies del Guru.

ਹਰਿ ਜਪਿ ਨਾਮੁ ਧਿਆਇ ਤੂ; ਜਮੁ ਡਰਪੈ ਦੁਖ ਭਾਗੁ ॥

har jap naam dhiaae too; jam ddarapai dukh bhaag |

Sant Singh KhalsaChant and meditate on the Naam, the Name of the Lord; death will be afraid of you, and suffering shall depart.
Manmohan SinghRemember God and meditate on the Name, (by so doing) the god of death is afraid, and woe departs.
Manmohan Singh (Punjabi)ਵਾਹਿਗੁਰੂ ਦਾ ਅਰਾਧਨ ਅਤੇ ਸਿਮਰਨ ਕਰ, (ਇੰਜ ਕੀਤਿਆਂ) ਮੌਤ ਦਾ ਦੇਵਤਾ ਭੀ ਭੈ ਖਾਂਦਾ ਹੈ ਅਤੇ ਸੋਗ ਦੌੜ ਜਾਂਦਾ ਹੈ।
Fareedkot Teekaਔਰ ਹਰੀ ਨਾਮੁ ਕੋ ਬਾਣੀ ਕਰ ਕੇ ਜਪੁ ਔਰ ਮਨ ਮੇਂ ਤੂੰ ਧ੍ਯਾਨ ਕਰ, ਕਿਉਂਕਿ ਤੇਰੇ ਪਾਸ ਸੇ ਜਮ ਡਰ ਜਾਵੇਗਾ ਔਰ ਜਨਮ ਮਰਨ ਕਾ ਦੁਖੁ ਭਾਗ ਜਾਵੇਗਾ॥
Prof. Sahib Singh(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ।

ਪਦ ਅਰਥ ਦੁਖ ਭਾਗੁ = ਦੁਖਾਂ ਨੂੰ ਭਾਜੜ (ਪੈ ਜਾਂਦੀ ਹੈ)।

SikhNet (Spanish)Llama a tu Señor y medita en el Nombre para que la muerte te tenga miedo y tus aflicciones desaparezcan.

ਦੂਖੁ ਘਣੋ ਦੋਹਾਗਣੀ; ਕਿਉ ਥਿਰੁ ਰਹੈ ਸੁਹਾਗੁ ॥੧॥

dookh ghano dohaaganee; kiau thir rahai suhaag |1|

Sant Singh KhalsaThe deserted wife suffers terrible pain. How can her Husband Lord remain with her forever? ||1||
Manmohan SinghThe unfortunate wife faces untold hardships, How can her Spouse remain for ever with her?8
Manmohan Singh (Punjabi)ਬਦਕਿਸਮਤ ਵਹੁਟੀ ਬਹੁਤਾ ਕਸ਼ਟ ਉਠਾਉਂਦੀ ਹੈ। ਉਸ ਦਾ ਪਤੀ (ਪਰਮੇਸ਼ਰ) ਕਿਸ ਤਰ੍ਹਾਂ ਮੁਸਤ-ਕਿਲ ਉਸ ਦੇ ਨਾਲ ਰਹਿ ਸਕਦਾ ਹੈ?
Fareedkot Teekaਔਰ ਜੋ (ਦੋਹਾਗਣੀ) ਛੁਟੜਾਂ ਹੈਂ ਤਿਨ ਕੋ ਦੁਖੁ ਬਹੁਤ ਹੋਤਾ ਹੈ, ਯਾਂ ਤੇ ਤਿਨ ਕੇ ਸੁਹਾਗ ਕਾ ਅਨੰਦ ਕਿਉਂਕਰ ਥਿਰ ਰਹੇ, ਭਾਵ ਯੇਹ ਕਿ ਨਹੀਂ ਰਹਿਤਾ ਹੈ॥੧॥
Prof. Sahib Singh(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥

ਪਦ ਅਰਥ ਦੋਹਾਗਣੀ = ਮੰਦੇ ਭਾਗਾਂ ਵਾਲੀ ॥੧॥

SikhNet (Spanish)La esposa abandonada vive siempre afligida; ¿Cómo puede su Esposo vivir con ella? (1)

Open this shabad (27 lines, Angs 57-58) →

Ang 57 of 1430