ੴ

ਸਿੱਖਬਾਣੀ · SikhBani

ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥

jap tap sanjam saadheeai teerath keechai vaas
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 56, 57 · 27 lines
Translations

ਸਿਰੀਰਾਗੁ ਮਹਲਾ ੧ ॥

sireeraag mahalaa 1 | Ang 56

Sant Singh KhalsaSiree Raag, First Mehl:
Manmohan SinghSri rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਜਪੁ ਤਪੁ ਸੰਜਮੁ ਸਾਧੀਐ; ਤੀਰਥਿ ਕੀਚੈ ਵਾਸੁ ॥

jap tap sanjam saadheeai; teerath keechai vaas | Ang 56

Sant Singh KhalsaYou may chant and meditate, practice austerities and self-restraint, and dwell at sacred shrines of pilgrimage;
Manmohan SinghMan may perform recitations austerities and self restraint and dwell at places of pilgrimage.
Manmohan Singh (Punjabi)ਆਦਮੀ ਪਾਠ, ਤਪੱਸਿਆ ਤੇ ਸਵੈ-ਰੋਕ-ਥਾਮ ਪਿਆ ਕਰੇ ਅਤੇ ਯਾਤ੍ਰਾ ਅਸਥਾਨਾਂ ਤੇ ਨਿਵਾਸ ਕਰ ਲਵੇ।
Fareedkot Teekaਨਾਮ ਤੇ ਬਿਨਾਂ ਜਪ, ਤਪ, (ਸੰਜਮ) ਧਾਰਨਾ, ਧਿਆਨ, ਇਨ ਸਾਧਨੋਂ ਕੋ ਸਿਧ ਕਰ ਲੀਜੀਏ, ਪੁਨਾ ਤੀਰਥੋਂ ਵਿਖੇ ਵਾਸੁ ਕਰ ਰਹੀਏ॥
Prof. Sahib Singhਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ,

ਪਦ ਅਰਥ ਜਪੁ = ਮੰਤ੍ਰਾਂ ਦਾ ਪਾਠ (ਕਿਸੇ ਸਿੱਧੀ ਆਦਿਕ ਦੀ ਪ੍ਰਾਪਤੀ ਵਾਸਤੇ)। ਤਪੁ = ਪੁੱਠਾ ਲਟਕ ਕੇ ਜਾਂ ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦੇਣਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਵਿਚ ਰੱਖਣ ਦਾ ਕੋਈ ਸਾਧਨ। ਤੀਰਥਿ = ਤੀਰਥ ਉੱਤੇ।

SikhNet (Spanish)Medito y practico la austeridad, disciplino mi cuerpo y vivo en un lugar santo.

ਪੁੰਨ ਦਾਨ ਚੰਗਿਆਈਆ; ਬਿਨੁ ਸਾਚੇ. ਕਿਆ ਤਾਸੁ ॥

pun daan changiaaeea; bin saache. kiaa taas | Ang 56

Sant Singh Khalsayou may give donations to charity, and perform good deeds, but without the True One, what is the use of it all?
Manmohan SinghHe may give donations and alms and do other good deeds but what does it avail him without the true being.
Manmohan Singh (Punjabi)ਉਹ ਸਖ਼ਾਵਤਾ ਤੇ ਖ਼ੈਰਾਤਾਂ ਦੇਵੇ ਅਤੇ ਹੋਰ ਭਲੇ ਕੰਮ ਕਰੇ, ਪ੍ਰੰਤੂ ਸਤਿਪੁਰਖ ਦੇ ਬਾਝੋਂ ਉਸ ਨੂੰ ਕਿਸੇ ਦਾ ਕੀ ਲਾਭ ਹੈ?
Fareedkot Teekaਔਰ ਜੋ (ਪੁੰਨ) ਅਮਾਵਸ ਸੰਕ੍ਰਾਂਤਾਦਿ ਪੁੰਨਕਾਲੋਂ ਮੇਂ ਦੇਣਾ ਹੈ, (ਦਾਨ) ਜੋ ਹਮੇਸ਼ ਦੇਨਾ ਹੈ, ਵਾ ਪੁੰਨ ਸਮੇਂ ਕਾ ਜੋ ਦਾਨ ਹੈ ਤਿਸ ਕਾ ਨਾਮੁ ਪੁੰਨ ਦਾਨ, ਵਾ (ਪੁੰਨ) ਜੋ ਬਿਧੀ ਪੂਰਬਕ ਦਾਨ ਹੈ, (ਦਾਨ) ਜੋ ਸਾਮਾਨ ਦਾਨ ਹੈ ਔਰ ਜੋ (ਚੰਗਿਆਈਆ) ਪਰਉਪਕਾਰਾਦਿ ਭਲਿਆਈਆਂ ਕਰਨੀਆਂ ਹੈਂ, ਬਿਨ ਸਾਚੇ ਨਾਮ ਸੇ (ਤਾਸੁ) ਤਿਸ ਕਰ ਕੇ ਵਾ ਤਿਸ ਪੁਰਸ਼ ਕੋ ਏਹ ਕਿਆ ਸਹਾਇਤਾ ਕਰੇਂਗੇ॥
Prof. Sahib Singh(ਜੇ ਖ਼ਲਕਤ ਦੇ ਭਲੇ ਵਾਸਤੇ) ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ (ਪਰ ਪਰਮਾਤਮਾ ਦਾ ਸਿਮਰਨ ਨਾਹ ਕੀਤਾ ਜਾਏ, ਤਾਂ) ਪ੍ਰਭੂ-ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ।

ਪਦ ਅਰਥ ਕਿਆ ਤਾਸੁ = ਉਸ ਦਾ ਕੀਹ (ਲਾਭ)?

SikhNet (Spanish)También hago caridad y mis acciones son buenas pero, sin el Señor Verdadero, de qué sirve todo esto.

ਜੇਹਾ ਰਾਧੇ. ਤੇਹਾ ਲੁਣੈ; ਬਿਨੁ ਗੁਣ. ਜਨਮੁ ਵਿਣਾਸੁ ॥੧॥

jehaa raadhe. tehaa lunai; bin gun. janam vinaas |1| Ang 56

Sant Singh KhalsaAs you plant, so shall you harvest. Without virtue, this human life passes away in vain. ||1||
Manmohan SinghAs he sows so does he reap without virtue the human life passes away in vain.
Manmohan Singh (Punjabi)ਜੇਹੋ ਜੇਹਾ ਉਹ ਬੀਜਦਾ ਹੈ, ਉਹੋ ਜੇਹਾ ਵੱਢ ਲੈਂਦਾ ਹੈ। ਨੇਕੀ ਦੇ ਬਗੈਰ ਮਨੁੱਖੀ ਜੀਵਨ ਬੇ-ਫ਼ਾਇਦਾ ਬੀਤ ਜਾਂਦਾ ਹੈ।
Fareedkot Teekaਜੈਸਾ ਪੁਰਸ਼ (ਰਾਧੇ) ਬੀਜਤਾ ਹੈ ਤੈਸਾ (ਲੁਣੈ) ਕਾਟਤਾ ਹੈ, ਭਾਵ ਏਹ ਕਿ ਜੈਸੇ ਜੀਵ ਪੁੰਨ ਵਾ ਪਾਪ ਕਰਮ ਕਰਤਾ ਹੈ ਤੈਸਾ ਹੀ ਸੁਖੁ ਦੁਖੁ ਫਲੁ ਭੋਗਤਾ ਹੈ, ਪਰਮੇਸ੍ਵਰ ਕੇ ਗੁਣਾਨੁਬਾਦ ਭਗਤੀ ਸੇ ਬਿਨਾਂ ਜਨਮ ਮਰਣੁ ਹੀ ਰਹਤਾ ਹੈ॥੧॥
Prof. Sahib Singhਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ ॥੧॥

ਪਦ ਅਰਥ ਰਾਧੇ = ਬੀਜਦਾ ਹੈ। ਲੁਣੈ = ਵੱਢਦਾ ਹੈ, ਫਲ ਹਾਸਲ ਕਰਦਾ ਹੈ ॥੧॥

SikhNet (Spanish)Así como uno siembra, así cosechará, y sin mérito, la vida pasa en vano.(1)

ਮੁੰਧੇ; ਗੁਣ ਦਾਸੀ ਸੁਖੁ ਹੋਇ ॥

mundhe; gun daasee sukh hoe | Ang 56

Sant Singh KhalsaO young bride, be a slave to virtue, and you shall find peace.
Manmohan SinghO young bride happiness is obtained by being a slave to virtue.
Manmohan Singh (Punjabi)ਹੇ ਮੁਟਿਆਰ ਪਤਨੀਏ! ਨੇਕੀ ਦੇ ਬਾਂਦੀ ਹੋਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।
Fareedkot Teekaਹੇ ਮੁੰਧੇ! ਦਾਸੀ ਭਾਉ ਕਾ ਗੁਣ ਹੋਇ ਤਬ ਸੁਖੁ ਹੋਵੇਗਾ, ਵਾ ਗੁਣਵਾਨੋਂ ਕੀ ਦਾਸੀ ਹੋਇ॥
Prof. Sahib Singhਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ।

ਪਦ ਅਰਥ ਮੁੰਧੇ = ਹੇ ਭੋਲੀ ਜੀਵ-ਇਸਤ੍ਰੀ!

SikhNet (Spanish)Oh mujer, vuélvete la Esclava de Dios y logra el Éxtasis.

ਅਵਗਣ ਤਿਆਗਿ ਸਮਾਈਐ; ਗੁਰਮਤਿ ਪੂਰਾ ਸੋਇ ॥੧॥ ਰਹਾਉ ॥

avagan tiaag samaaeeai; guramat pooraa soe |1| rahaau | Ang 56

Sant Singh KhalsaRenouncing wrongful actions, following the Guru's Teachings, you shall be absorbed into the Perfect One. ||1||Pause||
Manmohan SinghShe who under Guru s instruction eschews demerits gets absorbed in the perfect Lord. pause.
Manmohan Singh (Punjabi)ਜੋ ਗੁਰਾਂ ਦੀ ਸਿੱਖ-ਮਤ ਤਾਬੇ ਬੁਰਾਈਆਂ ਨੂੰ ਛੱਡ ਦਿੰਦੀ ਹੈ, ਉਹ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਕਿਉਂਕਿ ਅਵਗੁਣੋਂ ਕੋ ਤਿਆਗ ਕਰ, ਔਰ ਗੁਰੋਂ ਕੀ (ਮਤਿ) ਸਿਖ੍ਯਾ ਲੇ ਕਰ ਪੂਰੇ ਪਰਮੇਸ੍ਵਰ ਵਿਖੇ (ਸਮਾਈਐ) ਮਿਲੀਤਾ ਹੈ॥੧॥ ਰਹਾਉ ॥
Prof. Sahib Singhਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਤਿਆਗਿ = ਤਿਆਗ ਕੇ। ਸਮਾਈਐ = ਲੀਨ ਹੋਈਦਾ ਹੈ। ਸੋਇ = ਉਹ ਪਰਮਾਤਮਾ ॥੧॥ ਰਹਾਉ ॥

SikhNet (Spanish)Sumérgete en el Uno Perfecto a través de la Palabra del Guru. (1-Pausa)

ਵਿਣੁ ਰਾਸੀ ਵਾਪਾਰੀਆ; ਤਕੇ ਕੁੰਡਾ ਚਾਰਿ ॥

vin raasee vaapaareea; take kunddaa chaar | Ang 56

Sant Singh KhalsaWithout capital, the trader looks around in all four directions.
Manmohan SinghWithout capital the trader looks about in the four directions (in vain).
Manmohan Singh (Punjabi)ਪੂੰਜੀ ਦੇ ਬਾਝੋਂ ਵਣਜਾਰਾ ਚੌਹੀਂ ਪਾਸੀਂ (ਵਿਅਰਥ) ਝਾਕਦਾ ਹੈ।
Fareedkot Teekaਸਰਧਾ ਰੂਪੀ (ਰਾਸੀ) ਪੂੰਜੀ ਸੇ ਬਿਨਾ ਕਰਮੋਂ ਕੇ ਵਪਾਰ ਕਰਨੇ ਵਾਲਾ ਕਰਮ ਕਾਂਡੀ, (ਕੁੰਡਾ ਚਾਰਿ) ਪ੍ਰਤਖ ਹੀ ਪੂਰਬ, ਪੱਛਮ, ਉਤਰ, ਦਖਣ ਕੇ ਤੀਰਥੋਂ ਕੀ ਜਾਤ੍ਰਾ ਕਰਤਾ ਹੈ॥
Prof. Sahib Singhਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ।

ਪਦ ਅਰਥ ਰਾਸੀ = ਪੂੰਜੀ, ਸਰਮਾਇਆ। ਕੁੰਡਾ = ਕੁੰਡਾਂ, ਤਰਫਾਂ, ਪਾਸੇ।

SikhNet (Spanish)Sin capital, el comerciante busca por los cuatro continentes para hacer negocios en vano,

ਮੂਲੁ. ਨ ਬੁਝੈ ਆਪਣਾ; ਵਸਤੁ ਰਹੀ ਘਰ ਬਾਰਿ ॥

mool. na bujhai aapanaa; vasat rahee ghar baar | Ang 56

Sant Singh KhalsaHe does not understand his own origins; the merchandise remains within the door of his own house.
Manmohan SinghHe understands not the real and the merchandise of God s Name remains undiscovered within his house's door.
Manmohan Singh (Punjabi)ਉਹ ਮੂਲ-ਪ੍ਰਭੂ ਨੂੰ ਨਹੀਂ ਸਮਝਦਾ ਅਤੇ ਹਰੀ ਨਾਮ ਦਾ ਸੌਦਾ-ਸੂਤ, ਉਸ ਦੇ ਗ੍ਰਹਿ ਦੇ ਬੂਹੇ ਅੰਦਰ ਹੀ ਅਣ-ਲਭਿਆ ਰਹਿ ਜਾਂਦਾ ਹੈ।
Fareedkot Teeka(ਮੂਲੁ) ਸਰਬ ਕਾ ਆਸਰਾ ਰੂਪੁ (ਆਪਣਾ) ਜੋ ਨਿਜ ਸਰੂਪੁ ਤਿਸ ਕੋ ਜਾਨਤਾ ਨਹੀਂ ਕਿ (ਘਰ) ਅੰਤਸਕਰਣ ਮੇਂ ਆਤਮ ਵਸਤੂ ਰਹੀ ਹੂਈ ਹੈ, (ਬਾਰਿ) ਉਜਾੜੋਂ ਮੇਂ ਢੂੰਢਤਾ ਹੈ॥
Prof. Sahib Singhਜੇਹੜਾ ਮਨੁੱਖ (ਆਪਣੀ ਜ਼ਿੰਦਗੀ ਦੇ) ਮੂਲ-ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ-ਘਰ ਅੰਦਰ ਹੀ (ਅਣਪਛਾਤਾ) ਪਿਆ ਰਹਿੰਦਾ ਹੈ।

ਪਦ ਅਰਥ ਵਸਤੁ = (ਅਸਲ) ਸੌਦਾ। ਰਹੀ = ਪਈ ਰਹੀ, ਬੇ-ਕਦਰੀ ਪਈ ਰਹੀ। ਘਰ ਬਾਰਿ = ਅੰਦਰੇ ਹੀ।

SikhNet (Spanish)pues no se imagina que el capital que busca está enterrado en su propio interior.

ਵਿਣੁ ਵਖਰ. ਦੁਖੁ ਅਗਲਾ; ਕੂੜਿ ਮੁਠੀ ਕੂੜਿਆਰਿ ॥੨॥

vin vakhar. dukh agalaa; koorr mutthee koorriaar |2| Ang 56

Sant Singh KhalsaWithout this commodity, there is great pain. The false are ruined by falsehood. ||2||
Manmohan SinghWithout the Name commodity great is the anguish and the false man is ruined by falsehood.
Manmohan Singh (Punjabi)ਨਾਮ ਦੇ ਸੌਦੇ ਦੇ ਬਗ਼ੈਰ ਘਣੀ ਤਕਲਫ਼ਿ ਹੈ। ਝੂਠਾ ਪੁਰਸ਼ ਝੂਠ ਦੁਆਰਾ ਬਰਬਾਦ ਹੋ ਜਾਂਦਾ ਹੈ।
Fareedkot Teekaਨਾਮ ਰੂਪੀ (ਵਖਰ) ਸੌਦੇ ਸੇ ਬਿਨਾ ਦੁਖੁ (ਅਗਲਾ) ਬਹੁਤਾ ਪਾਵਤਾ ਹੈ, (ਕੂੜਿ) ਝੂਠ ਰੂਪ ਸੰਸਾਰ ਮੇਂ ਤਿਸ (ਕੂੜਿਆਰਿ) ਝੂਠੇ ਕੀ ਬੁਧੀ (ਮੁਠੀ) ਠਗੀ ਗਈ ਹੈ॥੨॥
Prof. Sahib Singhਨਾਸਵੰਤ ਪਦਾਰਥਾਂ ਦੀ ਵਪਾਰਨ (ਜੀਵ-ਇਸਤ੍ਰੀ) ਕੂੜ ਵਿਚ ਲੱਗ ਕੇ (ਆਤਮਕ ਗੁਣਾਂ ਵਲੋਂ) ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਵਾਂਜੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ ॥੨॥

ਪਦ ਅਰਥ ਵਖਰ = ਸੌਦਾ। ਅਗਲਾ = ਬਹੁਤ। ਕੂੜਿਆਰ = ਨਾਸਵੰਤ ਪਦਾਰਥਾਂ ਦੀ ਗਾਹਕ ॥੨॥

SikhNet (Spanish)Sin mercancía sufre y se acongoja, ya que el falso es engañado por la misma falsedad. (2)

ਲਾਹਾ ਅਹਿਨਿਸਿ ਨਉਤਨਾ; ਪਰਖੇ ਰਤਨੁ ਵੀਚਾਰਿ ॥

laahaa ahinis nautanaa; parakhe ratan veechaar | Ang 56

Sant Singh KhalsaOne who contemplates and appraises this Jewel day and night reaps new profits.
Manmohan SinghHe, who thoughtfully assays (meditates) the jewel of Name day and night reaps brand news profits.
Manmohan Singh (Punjabi)ਜੋ ਨਾਮ ਹੀਰੇ ਦਾ ਧਿਆਨ ਨਾਲ ਸਿਮਰਨ ਜਾਂ (ਜਾਂਚ-ਪਤੜਾਲ) ਕਰਦਾ ਹੈ, ਉਹ ਦਿਹੁੰ ਰੈਣ ਨਵੇ-ਨੁੱਕ ਲਾਭ ਉਠਾਉਂਦਾ ਹੈ।
Fareedkot Teekaਤਿਨ ਕੋ ਲਾਹਾ ਦਿਨ ਰਾਤ ਨਵੀਨ ਹੀ ਮਿਲਤਾ ਹੈ, ਜੋ (ਰਤਨੁ) ਵੈਰਾਗੁ ਔਰ (ਵੀਚਾਰਿ) ਬਿਬੇਕ ਕੀ (ਪਰਖੇ) ਕੀਮਤ ਪਾਵਤੇ ਹੈਂ, ਭਾਵ ਯੇਹਿ ਕਿ ਜੋ ਚਤੁਸ਼ਟੇ ਸਾਧਨ ਸਪੰਨ ਹੈ, ਤਿਨ ਕੋ ਸਦਾ ਹੀ ਮਾਨੁਖ ਜਨਮ ਕਾ ਲਾਭੁ ਹੈ, ਵਾ ਵੀਚਾਰ ਕਰ ਕੇ ਆਤਮ ਰਤਨ ਕੋ ਪਰਖਤੇ ਹੈਂ॥
Prof. Sahib Singhਜੇਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ (ਨਾਮ ਦੀ ਕੀਮਤ ਪਾਂਦਾ ਹੈ) ਉਸ ਨੂੰ ਦਿਨ ਰਾਤਿ (ਆਤਮਕ ਗੁਣਾਂ ਦਾ ਨਿੱਤ) ਨਵਾਂ ਨਫ਼ਾ ਪੈਂਦਾ ਹੈ।

ਪਦ ਅਰਥ ਲਾਹਾ = ਲਾਭ। ਅਹਿ = ਦਿਨ। ਨਿਸਿ = ਰਾਤ। ਨਉਤਨਾ = ਨਵਾਂ। ਵੀਚਾਰਿ = ਵੀਚਾਰ ਕੇ।

SikhNet (Spanish)Aquél que tiene el conocimiento de la Joya interior, obtiene el beneficio una y otra vez.

ਵਸਤੁ ਲਹੈ ਘਰਿ ਆਪਣੈ; ਚਲੈ ਕਾਰਜੁ ਸਾਰਿ ॥

vasat lahai ghar aapanai; chalai kaaraj saar | Ang 56

Sant Singh KhalsaHe finds the merchandise within his own home, and departs after arranging his affairs.
Manmohan SinghHe finds the commodity in his home and departs after fulfilling his affairs.
Manmohan Singh (Punjabi)ਉਹ ਮਾਲ ਨੂੰ ਆਪਣੇ ਗ੍ਰਹਿ ਅੰਦਰ ਹੀ ਪਾ ਲੈਂਦਾ ਹੈ, ਅਤੇ ਆਪਣੇ ਕੰਮ ਨੂੰ ਰਾਸ ਕਰਕੇ ਕੂਚ ਕਰਦਾ ਹੈ।
Fareedkot Teekaਸਾਧਨ ਸੰਪੰਨ ਪੁਰਸ ਆਤਮਾ ਵਸਤੂ ਕੋ (ਘਰਿ) ਆਪਣੇ ਸਰੀਰ ਕੇ ਅੰਦਰ ਹੀ (ਲਹੈ) ਜਾਣਤੇ ਹੈਂ, ਯਾਂ ਤੇ ਮੁਕਤ ਰੂਪੀ ਕਾਰਜੁ ਕੋ (ਸਾਰਿ) ਬਣਾ ਚਲੇ ਹੈਂ॥ ਜੇ ਕਹੇ ਕਿਸ ਤਰ੍ਹਾਂ ਕਾਰਜੁ ਸਾਰ ਚਲੇ ਹੈਂ? ਸੋ ਦਿਖਾਵਤੇ ਹੈਂ:
Prof. Sahib Singhਉਹ ਮਨੁੱਖ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਇਥੋਂ ਜਾਂਦਾ ਹੈ,

ਪਦ ਅਰਥ ਘਰਿ = ਘਰ ਵਿਚ। ਸਾਰਿ = ਸੰਭਾਲ ਕੇ, ਸਿਰੇ ਚਾੜ੍ਹ ਕੇ, ਸੰਵਾਰ ਕੇ।

SikhNet (Spanish)Junta esos bienes en su hogar y se vuelve un ser íntegro.

ਵਣਜਾਰਿਆ ਸਿਉ ਵਣਜੁ ਕਰਿ; ਗੁਰਮੁਖਿ ਬ੍ਰਹਮੁ ਬੀਚਾਰਿ ॥੩॥

vanajaariaa siau vanaj kar; guramukh braham beechaar |3| Ang 56

Sant Singh KhalsaSo trade with the true traders, and as Gurmukh, contemplate God. ||3||
Manmohan SinghTrade with God's traders and through the Guru deliberate over the Lord.
Manmohan Singh (Punjabi)ਰੱਬ ਦੇ ਵਪਾਰੀਆਂ ਨਾਲ ਵਪਾਰ ਕਰ ਅਤੇ ਗੁਰਾਂ ਦੇ ਰਾਹੀਂ ਸਾਹਿਬ ਦਾ ਚਿੰਤਨ ਕਰ।
Fareedkot Teeka(ਵਣਜਾਰਿਆ) ਮਹਾਤਮਾ ਜਨੋਂ ਕੇ ਸਾਥ ਮਿਲ ਕਰ ਪਰਮੇਸ੍ਵਰ ਕੇ ਗੁਣੋਂ ਕਾ ਕਥਨ ਸ੍ਰਵਨ ਰੂਪੁ ਵਣਜੁ ਕਰ ਕੇ, ਔਰੁ ਗੁਰੋਂ ਦ੍ਵਾਰਾ ਬ੍ਰਹਮ ਬੀਚਾਰੁ ਕਰ ਕੇ॥੩॥
Prof. Sahib Singhਜੇਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦੇ ਗੁਣਾਂ) ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਹੈ ॥੩॥

ਪਦ ਅਰਥ ਕਰਿ = ਕਰ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬ੍ਰਹਮੁ ਬੀਚਾਰਿ = ਪਰਮਾਤਮਾ (ਦੇ ਗੁਣਾਂ) ਨੂੰ ਸੋਚ ਮੰਡਲ ਵਿਚ ਲਿਆ ਕੇ ॥੩॥

SikhNet (Spanish)Oh mi mente, comercia con los verdaderos comerciantes, y habita en el Señor, a través de la Palabra del Guru. (3)

ਸੰਤਾਂ ਸੰਗਤਿ ਪਾਈਐ; ਜੇ ਮੇਲੇ ਮੇਲਣਹਾਰੁ ॥

santaan sangat paaeeai; je mele melanahaar | Ang 56

Sant Singh KhalsaIn the Society of the Saints, He is found, if the Uniter unites us.
Manmohan SinghThe Lord is obtained in the society of the saints, when Guru, the Uniter, unites man therewith.
Manmohan Singh (Punjabi)ਸਾਧ ਸੰਗਤ ਅੰਦਰ ਪ੍ਰਭੂ ਪਾਇਆ ਜਾਂਦਾ ਹੈ, ਜਦ ਮਿਲਾਵੁਣ ਵਾਲੇ, ਗੁਰੂ ਜੀ, ਬੰਦੇ ਨੂੰ ਉਸ ਨਾਲ ਮਿਲਾਉਂਦੇ ਹਨ।
Fareedkot Teekaਜੇ ਕਰ ਪਰਮੇਸ੍ਵਰ ਸਤ ਸੰਗਤਿ ਕੋ ਮੇਲੈ, ਤੋ ਸੰਤੋਂ ਕੀ ਸੰਗਤਿ ਕਰ ਕੇ ਪਰਮੇਸ੍ਵਰੁ ਪਾਈਤਾ ਹੈ॥
Prof. Sahib Singh(ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖ਼ਜ਼ਾਨਾ ਲਭਾ ਸਕਦਾ ਹੈ) ਜੇ ਉਸ ਖ਼ਜ਼ਾਨੇ ਨਾਲ ਮਿਲਾਪ-ਕਰਾਣ-ਦੇ-ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖ਼ਜ਼ਾਨਾ ਸੰਤਾਂ ਦੀ ਸੰਗਤਿ ਵਿਚ ਰਿਹਾਂ ਲੱਭ ਸਕਦਾ ਹੈ।
SikhNet (Spanish)Uno Lo encuentra en la Saad Sangat, la Sociedad de los Santos, sí, sólo Él nos une con ellos.

ਮਿਲਿਆ ਹੋਇ. ਨ ਵਿਛੁੜੈ; ਜਿਸੁ ਅੰਤਰਿ ਜੋਤਿ ਅਪਾਰ ॥

miliaa hoe. na vichhurrai; jis antar jot apaar | Ang 56

Sant Singh KhalsaOne whose heart is filled with His Infinite Light meets with Him, and shall never again be separated from Him.
Manmohan SinghHe, within whose mind the infinite light of the Lord shines, meets Him and separates not again.
Manmohan Singh (Punjabi)ਜਿਸ ਦੇ ਅੰਤਰ ਆਤਮੇ ਸਾਹਿਬ ਦਾ ਬੇਅੰਤ ਪ੍ਰਕਾਸ਼ ਰੋਸ਼ਨ ਹੈ, ਉਹ ਉਸ ਨੂੰ ਮਿਲ ਪੈਦਾ ਹੈ ਅਤੇ ਮੁੜ ਜੂਦਾ ਨਹੀਂ ਹੁੰਦਾ।
Fareedkot Teekaਜਿਸ ਕੇ ਅੰਤਰਿ (ਅਪਾਰ) ਬੇਅੰਤ ਪਰਮੇਸ੍ਵਰ ਕੀ (ਜੋਤਿ) ਗਯਾਤ ਹੈ, ਸੋ ਮਿਲਿਆ ਹੂਆ (ਨ ਵਿਛੜੈ) ਭਿੰਨ ਨਹੀਂ ਹੋਤਾ ਹੈ॥
Prof. Sahib Singhਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤਿ (ਇਕ ਵਾਰੀ ਜਗ ਪਏ) ਉਹ ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿੱਛੁੜਦਾ ਨਹੀਂ,

ਪਦ ਅਰਥ ਜਿਸੁ ਅੰਤਰਿ = ਜਿਸ (ਮਨੁੱਖ) ਦੇ ਅੰਦਰ।

SikhNet (Spanish)Aquél que lleva flagrante la Luz del Nombre del Señor, no es abandonado por el Señor.

ਸਚੈ ਆਸਣਿ ਸਚਿ ਰਹੈ; ਸਚੈ ਪ੍ਰੇਮ ਪਿਆਰ ॥੪॥

sachai aasan sach rahai; sachai prem piaar |4| Ang 56

Sant Singh KhalsaTrue is his position; he abides in Truth, with love and affection for the True One. ||4||
Manmohan SinghTrue is the seat of such person, who abides in Truth and bears love and affection to the True Lord.
Manmohan Singh (Punjabi)ਸੱਚਾ ਹੈ ਟਿਕਾਣਾ ਐਸੇ ਪੁਰਸ਼ ਦਾ, ਜੋ ਸੱਚ ਅੰਦਰ ਨਿਵਾਸ ਰੱਖਦਾ ਹੈ ਅਤੇ ਸੱਚੇ ਸੁਆਮੀ ਨੂੰ ਮੁਹੱਬਤ ਤੇ ਉਲਫ਼ਤ ਕਰਦਾ ਹੈ।
Fareedkot Teeka(ਸਚਿ) ਨਿਸਚੇ ਕਰ ਕੇ ਜਿਨ ਕਾ (ਸਚੈ) ਪਰਮੇਸ੍ਵਰ ਕੇ ਪ੍ਰੇਮ ਮੇਂ ਪਿਆਰੁ ਹੈ, ਸੋ ਸਚ ਸਰੂਪ ਮੇਂ (ਆਸਣਿ) ਇਸਥਿਤੀ ਕਰ ਰਹੇ ਹੈਂ॥੪॥
Prof. Sahib Singhਕਿਉਂਕਿ ਉਹ ਅਡੋਲ (ਆਤਮਕ) ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਵਿਚ ਪਾ ਲੈਂਦਾ ਹੈ ॥੪॥

ਪਦ ਅਰਥ ਸਚੈ ਆਸਣਿ = ਅਡੋਲ ਆਸਣ ਉੱਤੇ ॥੪॥

SikhNet (Spanish)Su asiento es Verdadero, vive en la Verdad y ama al Maestro Verdadero.(4)

ਜਿਨੀ ਆਪੁ ਪਛਾਣਿਆ; ਘਰ ਮਹਿ ਮਹਲੁ ਸੁਥਾਇ ॥

jinee aap pachhaaniaa; ghar meh mehal suthaae | Ang 56

Sant Singh KhalsaOne who understands himself finds the Mansion of the Lord's Presence within his own home.
Manmohan SinghThey, who recognise their own self, find Lord's mansion in the good place of their home heart.
Manmohan Singh (Punjabi)ਜੋ ਆਪਣੇ ਆਪ ਨੂੰ ਸਿੰਞਾਣਦੇ ਹਨ, ਉਹ ਆਪਣੇ ਗ੍ਰਹਿ (ਦਿਲ) ਦੇ ਸਰੇਸ਼ਟ ਥਾਂ ਵਿੱਚ ਹੀ ਸੁਆਮੀ ਦੇ ਮੰਦਰ ਨੂੰ ਪਾ ਲੈਂਦੇ ਹਨ।
Fareedkot Teekaਜਿਨ੍ਹੋਂ ਨੇ ਆਪਣੇ (ਘਰ ਮਹਿ) ਸਰੀਰ ਕੇ ਬੀਚ (ਸੁਥਾਇ) ਉਤਮ ਅਸਥਾਨ ਸੁਧ ਅੰਤਸਕਰਨ ਮੇਂ (ਮਹਲੁ) ਸਰੂਪ ਕੋ ਜਾਣਿਆ ਹੈ॥
Prof. Sahib Singh(ਗੁਰੂ ਦੀ ਮਤਿ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਮਹਲੁ = ਪਰਮਾਤਮਾ ਦਾ ਮਹਲ। ਸੁਥਾਇ = (ਹਿਰਦੇ-ਰੂਪ) ਸ੍ਰੇਸ਼ਟ ਥਾਂ ਵਿਚ।

SikhNet (Spanish)Los que conocieron su ser encontraron el lugar de Paz en sus propios hogares.

ਸਚੇ ਸੇਤੀ ਰਤਿਆ; ਸਚੋ ਪਲੈ ਪਾਇ ॥

sache setee ratiaa; sacho palai paae | Ang 56

Sant Singh KhalsaImbued with the True Lord, Truth is gathered in.
Manmohan SinghImbued with the True Name, the True One is obtained.7
Manmohan Singh (Punjabi)ਸਤਿਨਾਮ ਨਾਲ ਰੰਗੀਜਣ ਦੁਆਰਾ ਸਤਿਪੁਰਖ ਪਰਾਪਤ ਹੋ ਜਾਂਦਾ ਹੈ।
Fareedkot Teekaਤਿਨ੍ਹੋਂ ਨੇ ਸਚੇ ਨਾਮ ਪਰਮੇਸ੍ਵਰ ਕੇ (ਸੇਤੀ) ਸਾਥ (ਰਤਿਆ) ਮਨ ਕੋ ਤਦਾਕਾਰ ਕਰ ਕੇ ਵਾ ਪ੍ਰੇਮ ਕਰ ਕੇ, (ਸਚੋ) ਸਚਾ ਆਤਮਾਨੰਦੁ ਮਨ ਰੂਪੀ (ਪਲੈ) ਬਸਤ੍ਰ ਮੇਂ ਪਾ ਲੀਆ॥
Prof. Sahib Singhਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ।

ਪਦ ਅਰਥ ਪਲੈ ਪਾਇ = ਪ੍ਰਾਪਤ ਕਰ ਲੈਂਦਾ ਹੈ।

SikhNet (Spanish)Envueltos en el Uno Verdadero, recibieron sólo la Verdad del Señor.

ਤ੍ਰਿਭਵਣਿ. ਸੋ ਪ੍ਰਭੁ ਜਾਣੀਐ; ਸਾਚੋ ਸਾਚੈ ਨਾਇ ॥੫॥

tribhavan. so prabh jaaneeai; saacho saachai naae |5| Ang 57

Sant Singh KhalsaGod is known throughout the three worlds. True is the Name of the True One. ||5||
Manmohan SinghThat Lord is known in the three worlds, True is the Name of the True Lord.
Manmohan Singh (Punjabi)ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।
Fareedkot Teekaਸਚਾ ਸੋ ਪ੍ਰਭੂ ਤੀਨ ਲੋਕ ਮੇਂ ਸਚੇ ਨਾਮ ਕਰ ਜਾਨੀਤਾ ਹੈ॥੫॥
Prof. Sahib Singh(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥

ਪਦ ਅਰਥ ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸਾਰੇ ਜਗਤ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੫॥

SikhNet (Spanish)Dios es conocido en los tres mundos; Su Nombre es a la vez Eternamente Verdadero. (5)

ਸਾ ਧਨ ਖਰੀ ਸੁਹਾਵਣੀ; ਜਿਨਿ ਪਿਰੁ ਜਾਤਾ ਸੰਗਿ ॥

saa dhan kharee suhaavanee; jin pir jaataa sang | Ang 57

Sant Singh KhalsaThe wife who knows that her Husband Lord is always with her is very beautiful.
Manmohan SinghVery beauteous is the wife who knows her Beloved to be within herself.
Manmohan Singh (Punjabi)ਬਹੁਤ ਸੋਹਣੀ ਹੈ ਉਹ ਵਹੁਟੀ ਜਿਹੜੀ ਆਪਣੇ ਪ੍ਰੀਤਮ ਨੂੰ ਆਪਣੇ ਨਾਲ (ਹਿਰਦੇ ਅੰਦਰ) ਸਮਝਦੀ ਹੈ।
Fareedkot Teekaਸੋ ਜੀਵ ਰੂਪ ਇਸਤ੍ਰੀ ਅਤੀ ਸੋਭਨੀਕ ਹੈ, ਜਿਸ ਨੇ ਪਤੀ ਕੋ ਅਪਨੇ ਸੰਗ ਜਾਨਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ।

ਪਦ ਅਰਥ ਸਾਧਨ = ਜੀਵ-ਇਸਤ੍ਰੀ। ਖਰੀ = ਬਹੁਤ। ਜਿਨਿ = ਜਿਸ (ਸਾਧਨ) ਨੇ।

SikhNet (Spanish)La mujer bella es la que ha encontrado al Señor en su interior.

ਮਹਲੀ ਮਹਲਿ ਬੁਲਾਈਐ; ਸੋ ਪਿਰੁ ਰਾਵੇ ਰੰਗਿ ॥

mahalee mehal bulaaeeai; so pir raave rang | Ang 57

Sant Singh KhalsaThe soul-bride is called to the Mansion of the His Presence, and her Husband Lord ravishes her with love.
Manmohan SinghSuch bride is called to the palace and the Spouse enjoys her in love.
Manmohan Singh (Punjabi)ਐਸੀ ਪਤਨੀ ਮੰਦਰ ਵਿੱਚ ਸੱਦੀ ਜਾਂਦੀ ਹੈ ਅਤੇ ਕੰਤ ਉਸ ਨੂੰ ਪ੍ਰੀਤ ਅੰਦਰ ਮਾਣਦਾ ਹੈ।
Fareedkot Teekaਸੋ (ਮਹਲੀ) ਜਗ੍ਯਾਸੂ ਰੂਪ ਇਸਤ੍ਰੀ (ਮਹਲਿ) ਸਰੂਪ ਮੰਦਰ ਮੇਂ ਬੁਲਾਈ ਜਾਤੀ ਹੈ, ਔਰ (ਪਿਰੁ) ਪਤੀ ਕੇ (ਰੰਗਿ) ਅਨੰਦ ਕੋ (ਰਾਵੈ) ਭੋਗਤੀ ਹੈ॥
Prof. Sahib Singhਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ,

ਪਦ ਅਰਥ ਮਹਲੀ = ਉਹ ਜੀਵ-ਇਸਤ੍ਰੀ। ਮਹਿਲ = ਪ੍ਰਭੂ ਦੇ ਮਹਲ ਵਿਚ। ਰਾਵੈ = ਮਾਣਦਾ ਹੈ, ਪਿਆਰ ਕਰਦਾ ਹੈ। ਰੰਗਿ = ਪ੍ਰੇਮ ਵਿਚ (ਆ ਕੇ)।

SikhNet (Spanish)Ella es llamada al Palacio, y su Esposo disfruta de ella en el Amor.

ਸਚਿ ਸੁਹਾਗਣਿ ਸਾ ਭਲੀ; ਪਿਰਿ ਮੋਹੀ ਗੁਣ ਸੰਗਿ ॥੬॥

sach suhaagan saa bhalee; pir mohee gun sang |6| Ang 57

Sant Singh KhalsaThe happy soul-bride is true and good; she is fascinated by the Glories of her Husband Lord. ||6||
Manmohan SinghShe is truly happy and virtuous wife, who is enamoured with the excellences of her darling Husband.
Manmohan Singh (Punjabi)ਉਹੀ ਸੱਚੀ ਮੁੱਚੀ ਖੁਸ਼ ਤੇ ਨੇਕ ਵਹੁਟੀ ਹੈ ਜਿਹੜੀ ਆਪਣੇ ਪਿਆਰੇ ਪਤੀ ਦੀਆਂ ਉਤਕ੍ਰਿਸ਼ਟਤਾਈਆਂ ਨਾਲ ਫ਼ਰੇਫ਼ਤਾ ਹੋਈ ਹੈ।
Fareedkot Teekaਜੋ (ਸਚਿ) ਪਰਮੇਸ੍ਵਰ ਕੋ ਪਾਇ ਕਰ ਸੁਹਾਗਣਿ ਹੂਈ ਹੈ, ਸੋਈ ਭਲੀ, ਅਰ (ਪਿਰਿ) ਪਤੀ ਕੇ ਗੁਨ ਸਰਬਗ੍ਯਤਾਦਿ ਤਿਨ ਕਰ ਕੇ ਮੋਹਤ ਹੋ ਰਹੀ ਹੈ॥੬॥
Prof. Sahib Singhਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥

ਪਦ ਅਰਥ ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ, ਅਮਰ ਪ੍ਰਭੂ ਵਿਚ। ਪਿਰਿ = ਪਿਰ ਨੇ ॥੬॥

SikhNet (Spanish)Ella es la Esposa verdadera pues se ha ganado Su Amor a través de sus propios méritos. (6)

ਭੂਲੀ ਭੂਲੀ ਥਲਿ ਚੜਾ; ਥਲਿ ਚੜਿ ਡੂਗਰਿ ਜਾਉ ॥

bhoolee bhoolee thal charraa; thal charr ddoogar jaau | Ang 57

Sant Singh KhalsaWandering around and making mistakes, I climb the plateau; having climbed the plateau, I go up the mountain.
Manmohan SinghGoing wrong and astray I ascend the plateau and having ascended the plateau I go up the mountain.
Manmohan Singh (Punjabi)ਘੁੱਸ ਤੇ ਭੁਲ ਕੇ ਮੈਂ ਉਚੇ ਮੈਦਾਨ ਤੇ ਚੜ੍ਹਕੇ ਮੈਂ ਪਹਾੜ ਉਤੇ ਜਾਂਦੀ ਹਾਂ।
Fareedkot Teekaਮਨ ਤਨ ਕਰ ਕੇ ਪਤੀ ਸੇ ਭੂਲੀ ਹੂਈ ਮੈਂ (ਥਲਿ ਚੜਾ) ਮਾਰੂ ਅਸਥਲ ਮੇਂ ਤਪ ਕਰਾਂ, ਪੁਨਾ ਥਲ ਸੇ (ਡੂਗਰਿ) ਪਰਬਤੋਂ ਪਰ ਚੜ ਜਾਵਾਂ, ਭਾਵ ਯਹਿ ਕਿ ਪਰਬਤੋਂ ਕੀ ਕੰਦਰੋਂ ਮੇਂ ਤਪੁ ਕਰਾਂ॥
Prof. Sahib Singh(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ।)

ਪਦ ਅਰਥ ਥਲਿ = ਧਰਤੀ ਉਤੇ। ਚੜਿ = ਚੜ੍ਹ ਕੇ। ਡੂਗਰਿ = ਪਹਾੜ ਉੱਤੇ। ਜਾਉ = ਜਾਉਂ, (ਜੇ) ਮੈਂ ਜਾਵਾਂ।

SikhNet (Spanish)Si me desvío de mi camino en la tierra, podría ir a vagar por las montañas,

ਬਨ ਮਹਿ ਭੂਲੀ ਜੇ ਫਿਰਾ; ਬਿਨੁ ਗੁਰ. ਬੂਝ ਨ ਪਾਉ ॥

ban meh bhoolee je firaa; bin gur. boojh na paau | Ang 57

Sant Singh KhalsaBut now I have lost my way, and I am wandering around in the forest; without the Guru, I do not understand.
Manmohan SinghHaving lost the way if I wander about in the forest etc; I shall not obtain the understanding (way) without the Guru.
Manmohan Singh (Punjabi)ਰਾਹੋਂ ਘੁੱਸ ਕੇ, ਜੇਕਰ ਮੈਂ ਜੰਗਲ ਆਦਿ ਵਿੱਚ ਭਟਕਦੀ ਫਿਰਾਂ, ਤਾਂ ਗੁਰਾਂ ਦੇ ਬਗ਼ੈਰ ਮੈਨੂੰ ਸਮਝ (ਪਈਂ) ਪਰਾਪਤ ਨਹੀਂ ਹੋਣੀ।
Fareedkot Teekaਔਰ ਜੇ ਪਰਮੇਸਰ ਸੇ ਭੂਲ ਕਰ ਬਨ ਮੇਂ ਭੀ ਫਿਰੇ⁽¹⁾, ਪਰੰਤੂ ਗੁਰੋਂ ਸੇ ਬਿਨਾ ਪਤੀ ਕੇ ਪਾਵਣੇ ਕੀ ਸਮਝ ਨਹੀਂ ਪ੍ਰਾਪਤ ਹੋਤੀ॥
Prof. Sahib Singh(ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ।

ਪਦ ਅਰਥ ਬੂਝ = ਸਮਝ।

SikhNet (Spanish)pero perdido en los bosques, no podría encontrar el camino sin un guía.

ਨਾਵਹੁ ਭੂਲੀ ਜੇ ਫਿਰਾ; ਫਿਰਿ ਫਿਰਿ ਆਵਉ ਜਾਉ ॥੭॥

naavahu bhoolee je firaa; fir fir aavau jaau |7| Ang 57

Sant Singh KhalsaIf I wander around forgetting God's Name, I shall continue coming and going in reincarnation, over and over again. ||7||
Manmohan SinghIf I walk about, forgetting God's Name I shall continue coming and going over and over again.
Manmohan Singh (Punjabi)ਜੇਕਰ ਹਰੀ ਨਾਮ ਨੂੰ ਭੁਲਾ ਕੇ ਮੈਂ ਤੁਰੀ ਫਿਰਾਂ ਤਾਂ ਮੈਂ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਾਂਗੀ।
Fareedkot Teekaਕਿਉਂਕਿ ਜੇ ਨਾਮ ਸੇ ਭੂਲੀ ਹੂਈ ਥਲ ਆਦਿਕੋਂ ਮੇਂ ਫਿਰੋਂ, ਤੇ ਬਾਰੰਬਾਰ (ਆਵਉ ਜਾਉ) ਭਾਵ ਜਨਮਤੀ ਮਰਤੀ ਰਹੋਂਗੀ॥੭॥
Prof. Sahib Singhਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥

ਪਦ ਅਰਥ ਨਾਵਹੁ = (ਪ੍ਰਭੂ ਦੇ) ਨਾਮ ਤੋਂ। ਆਵਉ ਜਾਉ = ਮੈਂ ਆਉਂਦੀ ਤੇ ਜਾਂਦੀ ਹਾਂ, ਜੰਮਦੀ ਤੇ ਮਰਦੀ ਹਾਂ ॥੭॥

SikhNet (Spanish)Si me olvido del Naam, el Nombre del Señor, seguiré reencarnando. (7)

ਪੁਛਹੁ ਜਾਇ ਪਧਾਊਆ; ਚਲੇ ਚਾਕਰ ਹੋਇ ॥

puchhahu jaae padhaaooaa; chale chaakar hoe | Ang 57

Sant Singh KhalsaGo and ask the travellers, how to walk on the Path as His slave.
Manmohan SinghGo and inquire from the wayfarers, who having become Lord's slaves, walk His way.
Manmohan Singh (Punjabi)ਜਾ ਕੇ ਰਾਹੀਆਂ ਕੋਲੋਂ ਪਤਾ ਕਰ ਲਓ ਜੋ ਸਾਹਿਬ ਦੇ ਗੋਲੇ ਹੋ ਕੇ ਉਸ ਦੇ ਰਸਤੇ ਟੁਰਦੇ ਹਨ।
Fareedkot Teekaਤਾਂ ਤੇ ਹੇ ਭਾਈ! (ਪਧਾਊਆ) ਭਗਤੀ ਕੇ (ਪੰਧ) ਰਸਤੇ ਮੇਂ ਚਲਨੇ ਵਾਲਿਓਂ ਰਾਹੀਓਂ ਸੇ ਪਰਮੇਸ੍ਵਰ ਕਾ ਮਾਰਗੁ ਪੂਛੋ, ਜੋ (ਚਾਕਰ) ਦਾਸ ਭਾਉ ਧਾਰ ਕਰ ਚਲੇ ਹੈਂ॥
Prof. Sahib Singh(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ,

ਪਦ ਅਰਥ ਪਧਾਊ = ਮੁਸਾਫ਼ਿਰ, ਰਾਹੀ, ਪਾਂਧੀ। ਚਾਕਰ = ਸੇਵਕ, ਦਾਸ।

SikhNet (Spanish)Pregunta a los guías de caminos cómo es que, siendo los Esclavos del Señor, pudieron encontrar el Sendero.

ਰਾਜਨੁ ਜਾਣਹਿ ਆਪਣਾ; ਦਰਿ ਘਰਿ. ਠਾਕ ਨ ਹੋਇ ॥

raajan jaaneh aapanaa; dar ghar. tthaak na hoe | Ang 57

Sant Singh KhalsaThey know the Lord to be their King, and at the Door to His Home, their way is not blocked.
Manmohan SinghThey deem God as their Monarch and they are not stopped at the door of His palace.
Manmohan Singh (Punjabi)ਉਹ ਵਾਹਿਗੁਰੂ ਨੂੰ ਆਪਣਾ ਪਾਤਸ਼ਾਹ ਤਸੱਵਰ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਦੇ ਮਹਿਲ ਦੇ ਬੂਹੇ ਤੇ ਰੋਕਿਆ ਨਹੀਂ ਜਾਂਦਾ।
Fareedkot Teekaਕਿਉਂਕਿ (ਰਾਜੁਨ) ਰਾਜਾ ਪਰਮੇਸ੍ਵਰ ਕੋ ਅਪਨਾ ਸਰੂਪ ਜਾਨਤੇ ਹੈਂ, ਯਾਂ ਤੇ (ਘਰਿ) ਸਰੂਪ ਕੇ (ਦਰਿ) ਬੀਚ (ਠਾਕ) ਰੋਕ ਨਹੀਂ ਹੋਤੀ, ਭਾਵ ਯਹਿ ਕਿ ਅਭੇਦ ਹੋਨੇ ਸੇ ਸੰਸੇ ਬਿਪਰਜੇ ਰੂਪ ਰੋਕ ਨਹੀਂ ਹੋਤੀ॥
Prof. Sahib Singhਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ।

ਪਦ ਅਰਥ ਰਾਜਨੁ = ਰਾਜਾ, ਪਰਮਾਤਮਾ। ਦਰਿ = ਦਰ ਤੇ। ਘਰਿ = ਘਰ ਵਿਚ। ਠਾਕ = ਰੋਕ।

SikhNet (Spanish)Ellos tomaron al Señor como un Rey y no fueron detenidos en la Puerta de Su Castillo.

ਨਾਨਕ. ਏਕੋ ਰਵਿ ਰਹਿਆ; ਦੂਜਾ. ਅਵਰੁ ਨ ਕੋਇ ॥੮॥੬॥

naanak. eko rav rahiaa; doojaa. avar na koe |8|6| Ang 57

Sant Singh KhalsaO Nanak, the One is pervading everywhere; there is no other at all. ||8||6||
Manmohan SinghNanak the One Lord is pervading every where. There is no other second what-so-ever.
Manmohan Singh (Punjabi)ਨਾਨਕ, ਇਕ ਸੁਆਮੀ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੋਰ ਕੋਈ ਦੂਸਰਾ ਮੂਲੋਂ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਨਿਸਚੇ ਮੇਂ ਏਕੁ ਹੀ (ਰਵਿ ਰਹਿਆ) ਬ੍ਯਾਪ ਰਹਾ ਹੈ, ਦੂਸਰਾ ਔਰ ਕੋਈ ਨਹੀਂ॥੮॥੬॥
Prof. Sahib Singhਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥{56-57}

ਪਦ ਅਰਥ ਰਵਿ ਰਹਿਆ = ਵਿਆਪਕ ਹੈ ॥੮॥੬॥{56-57}

SikhNet (Spanish)Dice Nanak, el Uno prevalece en todo, y no hay nadie más que Él. (8-6)
Answers quote the Granth verbatim with Ang citations. AI commentary is not Gurbani and not a religious ruling.